ਅਮਰੀਕਾ, 19 ਜੂਨ 2026 : ਪੰਜਾਬ ਦੇ ਜਿਲਾ ਪਠਾਨਕੋਟ (Pathankot) ਦੇ ਵਸਨੀਕ ਪੰਜਾਬੀ ਨੌਜਵਾਨ ਦੀ ਅਮਰੀਕਾ ਘੁੰਮਣ ਵੇਲੇ ਘੋੜੇ ਵਾਲੀ ਗੱਡੀ ਤੋਂ ਹੇਠਾਂ ਡਿੱਗਣ (Falling down) ਕਾਰਨ ਮੌਤ ਹੋ ਗਈ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਪਠਾਨਕੋਟ ਦੇ ਰਹਿਣ ਵਾਲੇ ਜਿਸ 18 ਕੁ ਸਾਲਾਂ ਦੇ ਨੌਜਵਾਨ ਦੀ ਅਮਰੀਕਾ ਵਿਖੇ ਇਕ ਪਾਰਕ ਵਿਚ ਘੁੰਮਣ ਵੇਲੇ ਘੇੜ ਵਾਲੀ ਗੱਡੀ ਤੋਂ ਹੇਠਾਂ ਡਿੱਗਣ ਕਰਕੇ ਮੌਕੇ ‘ਤੇ ਹੀ ਮੌਤ (Death) ਹੋ ਗਈ ਹੈ ਦੀ ਪਛਾਣ ਰੋਮਾਂਚ ਮਹਾਜਨ ਉਰਫ ਰਾਕਿਤ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਰੋਮਾਂਚ ਜਿਥੇ ਪਠਾਨਕੋਟ ਦੀ ਇੰਦਰਾ ਕਾਲੋਨੀ ਦਾ ਵਸਨੀਕ ਹੈ, ਉਥੇ ਹੀ ਉਸ ਨਾਲ ਵਾਪਰਿਆ ਘਟਨਾਕ੍ਰਮ ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਮਸਹੂਰ ਸੈਂਟਰਲ ਪਾਰਕ ਵਿਚ ਵਾਪਰਿਆ ਹੈ ।
ਘੋੜੇ ਵਾਲੀ ਗੱਡੀ ਦੇ ਬੇਕਾਬੂ ਹੋਣ ਕਾਰਨ ਵਾਪਰਿਆ ਹਾਦਸਾ
ਉਕਤ ਨਾਬਾਲਗ ਲੜਕਾ ਜੋ ਚਾਰ ਦਿਨ ਪਹਿਲਾਂ ਆਪਣੇ ਪਰਿਵਾਰ ਨਾਲ ਪਹਿਲੀ ਵਾਰ ਨਿਊਯਾਰਕ (New York) ਆਇਆ ਸੀ ਅਤੇ ਘੋੜੇ ਵਾਲੀ ਗੱਡੀ ‘ਤੇ ਸਵਾਰ ਸੀ ਕਿ ਅਚਾਨਕ ਘੋੜਾ ਬੇਕਾਬੂ ਹੋ ਗਿਆ ਅਤੇ ਗੱਡੀ ਪਲਟ ਗਈ, ਜਿਸ ਕਾਰਨ ਰੋਮਾਂਚ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ । ਉਸਦੇ ਮਾਪੇ ਵੀ ਉਸਨੂੰ ਸੈਂਟਰਲ ਪਾਰਕ ਦੇ ਸਾਹਮਣੇ ਸਵਾਰੀ ਕਰਦੇ ਦੇਖਣ ਦਾ ਆਨੰਦ ਮਾਣ ਰਹੇ ਸਨ । ਹਾਦਸਾ ਵਾਪਰਨ ‘ਤੇ ਉਨ੍ਹਾਂ ਦੀ ਖੁਸ਼ੀ ਸੋਗ ਵਿੱਚ ਬਦਲ ਗਈ । ਪਰਿਵਾਰ ਨੇ ਤੁਰੰਤ ਉਸਨੂੰ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ।









