1 ਜੁਲਾਈ ਤੋਂ ਔਰਤਾਂ ਦੇ ਖਾਤਿਆਂ ਵਿਚ ਆਉਣਗੇ 1 ਹਜ਼ਾਰ ਅਤੇ 1500 ਰੁਪਏ

0
17
Chief Minister

ਹੁਸਿ਼ਆਰਪੁਰ, 17 ਜੂਨ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਵਲੋਂ ਲੋਕ ਮਿਲਣੀ ਸਮਾਗਮ ਦੌਰਾਨ ਆਖਿਆ ਹੈ ਕਿ 1 ਜੁਲਾਈ ਤੋਂ ਔਰਤਾਂ ਦੇ ਖਾਤਿਆਂ ਵਿਚ 1000 ਤੇ 1500 ਆ ਜਾਣਗੇ ।

ਕੋਈ ਵੀ ਮਹਿਲਾ ਨਹੀਂ ਰਹੇਗੀ ਵਾਂਝੀ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਵਲੋਂ ਔਰਤਾਂ ਨੂੰ ਉਨ੍ਹਾਂ ਦੇ ਖਾਤਿਆਂ ਵਿਚ 1000 ਰੁਪਏ ਅਤੇ 1500 ਰੁਪਏ ਜੁਲਾਈ ਵਿਚ ਆ ਜਾਣਗੇ ਦਾ ਐਲਾਨ ਹੁਸਿ਼ਆਰਪੁਰ ਦੇ ਚੱਬੇਵਾਲ ਵਿਖੇ ਆਯੋਜਿਤ ਇਕ ਲੋਕ ਮਿਲਣੀ ਸਮਾਗਮ ਦੌਰਾਨ ਕੀਤਾ ਗਿਆ ਹੈ । ਉਨ੍ਹਾਂ ਇਹ ਵੀ ਭਰੋਸਾ ਦਿੱਤਾ ਹੈ ਕਿ ਦਸਤਾਵੇਜ਼ ਲੇਟ ਹੋਣ ‘ਤੇ ਵੀ 1 ਜੁਲਾਈ ਤੋਂ ਬਣਦੀ ਪੂਰੀ ਰਾਸੀ ਹਰੇਕ ਔਰਤ ਨੂੰ ਮਿਲੇਗੀ, ਜਿਸਦੇ ਚਲਦਿਆਂ ਕੋਈ ਵੀ ਮਹਿਲਾ ਉਪਰੋਕਤ ਸਹੂਲਤ ਤੋਂ ਵਾਂਝੀ ਨਹੀਂ ਰਹੇਗੀ ।

ਮੁੱਖ ਮੰਤਰੀ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ

ਚੱਬੇਵਾਲ ਵਿਖੇ ਪਹੁੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵਿਸ਼ਾਲ `ਲੋਕ ਮਿਲਣੀ`(Meeting people) ਪ੍ਰੋਗਰਾਮ ਦੌਰਾਨ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਸੂਬੇ ਦੀਆਂ ਮਹਿਲਾਵਾਂ ਲਈ ਇੱਕ ਬਹੁਤ ਹੀ ਅਹਿਮ ਅਤੇ ਇਤਿਹਾਸਕ ਐਲਾਨ ਕੀਤਾ । ਸਟੇਜ ਤੋਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸਾਫ਼ ਕੀਤਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦੌਰਾਨ ਮਹਿਲਾਵਾਂ ਨਾਲ ਕੀਤਾ ਗਿਆ ਸਭ ਤੋਂ ਵੱਡਾ ਵਾਅਦਾ 1 ਜੁਲਾਈ ਤੋਂ ਹਕੀਕਤ ਬਣਨ ਜਾ ਰਿਹਾ ਹੈ ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ `ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ`(Chief Minister’s Mothers and Daughters Respect Scheme) ਤਹਿਤ 1 ਜੁਲਾਈ ਤੋਂ ਸੂਬੇ ਦੀਆਂ ਔਰਤਾਂ ਦੇ ਖਾਤਿਆਂ ਵਿੱਚ 1,000 ਰੁਪਏ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਔਰਤਾਂ ਦੇ ਖਾਤਿਆਂ ਵਿੱਚ 1,500 ਰੁਪਏ ਦੀ ਵਿੱਤੀ ਸਹਾਇਤਾ ਰਾਸ਼ੀ ਸਿੱਧੀ ਟ੍ਰਾਂਸਫਰ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here