ਕੁਪਵਾੜਾ ਸੈਕਟਰ `ਚ ਕੰਟਰੋਲ ਰੇਖਾ `ਤੇ ਪਾਕਿਸਤਾਨੀ ਘੁਸਪੈਠੀਆ ਗ੍ਰਿਫ਼ਤਾਰ

0
35
Pakistani infiltrator

ਜੰਮੂ/ਸ਼੍ਰੀਨਗਰ, 16 ਜੂਨ 2026 : ਭਾਰਤ ਦੇਸ਼ ਦੇ ਸੂਬੇ ਜੰਮੂ-ਸ੍ਰੀਨਗਰ (Jammu-Srinagar) ਦੇ ਉੱਤਰੀ ਕਸ਼ਮੀਰ ਦੇ ਜਿਲਾ ਕੁਪਵਾੜਾ ਦੇ ਕਰਨਾਰ ਖੇਤਰ ‘ਚ ਸੁਰੱਖਿਆ ਫੋਰਸਾਂ ਨੇ ਇਕ ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ (Arrested) ਕੀਤਾ ਹੈ ।

ਕੀ ਦੱਸਿਆ ਅਧਿਕਾਰੀਆਂ ਨੇ

ਮਿਲੀ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਜੋ ਕਰਨਾਰ ਖੇਤਰ ਦੇ ਸਿਮਰੀ ਪਿੰਡ ਦੇ ਨੇੜੇ ਇਕ ਵਿਅਕਤੀ ਨੂੰ ਹਿਰਾਸਤ ‘ਚ ਲਿਆ ਗਿਆ ਹੈ ਸ਼ੱਕੀ ਹਾਲਾਤ ‘ਚ ਕੰਟਰੋਲ ਰੇਖਾ (ਐੱਲ. ਓ. ਸੀ.) ਪਾਰ ਕਰ ਕੇ ਭਾਰਤੀ ਖੇਤਰ ‘ਚ ਵੜ ਆਇਆ ਸੀ । ਭਾਰਤੀ ਫੌਜ ਅਨੁਸਾਰ ਫੌਜ ਦੇ ਜਵਾਨਾਂ ਅਤੇ ਜੰਮੂ-ਕਸ਼ਮੀਰ ਪੁਲਸ ਦੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਇਸ ਵਿਅਕਤੀ ਨੂੰ ਹਿਰਾਸਤ ‘ਚ ਲਿਆ ਗਿਆ ।

ਫੌਜੀ ਜਵਾਨਾਂ ਨੇ ਪੁਲਸ ਦੇ ਸਹਿਯੋਗ ਨਾਲ ਕੀਤਾ ਘੁਸਪੈਠੀਆ ਕਾਬੂ

ਫੌਜ ਨੇ ਇਕ ਬਿਆਨ ‘ਚ ਕਿਹਾ ਕਿ ਖਾਸ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਚੌਕਸ ਜਵਾਨਾਂ ਨੇ ਜੰਮੂ-ਕਸ਼ਮੀਰ ਪੁਲਸ ਦੇ ਨਾਲ ਮਿਲ ਕੇ ਇਕ ਸਾਂਝੇ ਆਪ੍ਰੇਸ਼ਨ ‘ਚ ਕੁਪਵਾੜਾ ਦੇ ਕਰਨਾਰ ਸੈਕਟਰ ‘ਚ ਸਿਮਰੀ ਪਿੰਡ ਦੇ ਕੋਲ ਇਕ ਪਾਕਿਸਤਾਨੀ ਨਾਗਰਿਕ (Pakistani citizen) ਨੂੰ ਫੜਿਆ ਜੋ ਸ਼ੱਕੀ ਹਾਲਾਤ ‘ਚ ਕੰਟਰੋਲ ਰੇਖਾ ਪਾਰ ਕਰ ਕੇ ਆਇਆ ਸੀ ।

ਜਾਂਚ ਏਜੰਸੀਆਂ ਕਰ ਰਹੀਆਂ ਹਨ ਪੁੱਛਗਿੱਛ

ਫੌਜ ਨੇ ਕਿਹਾ ਕਿ ਸਾਂਝੀ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਸੁਰੱਖਿਆ ‘ਚ ਕਿਸੇ ਵੀ ਤਰ੍ਹਾਂ ਦੀ ਸੰਨ੍ਹ ਲੱਗਣ ਤੋਂ ਪਹਿਲਾਂ ਹੀ ਘੁਸਪੈਠੀਏ ਨੂੰ ਕਾਬੂ ਕਰ ਲਿਆ । ਫੜੇ ਗਏ ਵਿਅਕਤੀ ਨੂੰ ਹਾਲੇ ਹਿਰਾਸਤ ‘ਚ ਰੱਖਿਆ ਗਿਆ ਅਤੇ ਜਾਂਚ ਏਜੰਸੀਆਂ (Investigating agencies) ਉਸ ਤੋਂ ਪੁੱਛਗਿੱਛ ਕਰ ਰਹੀਆਂ ਹਨ ।

LEAVE A REPLY

Please enter your comment!
Please enter your name here