ਪਟਿਆਲਾ ਪੁਲਸ ਵੱਲੋਂ ਲੁੱਟਾਖੋਹਾਂ ਕਰਨ ਵਾਲੇ ਗਿਰੋਹ ਦੇ ਮੈਂਬਰ ਪਿਸਟਲਾਂ ਸਮੇਤ ਕਾਬੂ

0
33
SSP

ਪਟਿਆਲਾ, 15 ਜੂਨ 2026 : ਐਸ. ਐਸ. ਪੀ. (S. S. P.) ਪਟਿਆਲਾ ਵਰੁਣ ਸ਼ਰਮਾ ਦੀ ਅਗਵਾਈ ਹੇਠ ਪੁਲਸ ਟੀਮ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਪਿਸਟਲਾਂ ਸਮੇਤ ਕਾਬੂ ਕੀਤਾ ਹੈ ।

ਕੀ ਜਾਣਕਾਰੀ ਦਿੱਤੀ ਐਸ. ਐਸ. ਪੀ. ਪਟਿਆਲਾ ਨੇ

ਪਟਿਆਲਾ ਦੇ ਐਸ. ਐਸ. ਪੀ. ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੈਂਗਸਟਰਾਂ ‘ਤੇ ਵਾਰ (War on gangsters) ਚਲਾਈ ਗਈ ਮੁਹਿੰਮ ਦੋਰਾਨ ਉਸ ਵਕਤ ਕਾਮਯਾਬੀ ਮਿਲੀ ਜਦੋਂ ਵੈਭਵ ਚੌਧਰੀ ਐਸ. ਪੀ. (ਐਚ), ਡੀ. ਐਸ. ਪੀ. (ਡਿਟੈਕਟਿਵ) ਸੁਖਅਮ੍ਰਿੰਤ ਸਿੰਘ ਰੰਧਾਵਾ ਅਤੇ ਸੀ. ਆਈ. ਏ. ਇੰਚਾਰਜ ਇੰਸ. ਪ੍ਰਦੀਪ ਸਿੰਘ ਬਾਜਵਾ ਦੀ ਟੀਮ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਮੈਬਰਾਂ ਨੂੰ ਭਾਰੀ ਮਾਤਰਾ ਵਿਚ ਅਸਲਾ ਐਮੋਨੀਸਨ ਸਮੇਤ ਗ੍ਰਿਫਤਾਰ (Arrested) ਕੀਤਾ ਗਿਆ ਹੈ ।

ਜਿਨ੍ਹਾਂ ਨੂੰ ਗ੍ਰਿ਼ਫ਼ਤਾਰ ਕੀਤਾ ਗਿਆ ਹੈ ਵਿਚ

1. ਅਰਸ਼ਦੀਪ ਸਿੰਘ ਪੁੱਤਰ ਬਿੰਦਰ ਵਾਸੀ ਨੇੜੇ 16 ਫਾਟਕ ਪਿੰਡ ਰਸੂਲਪੁਰਸੈਦਾ ਜਿਲ੍ਹਾ ਪਟਿਆਲਾ।
2. ਜਤਿੰਦਰ ਗੁਪਤਾ ਪੁੱਤਰ ਰਮੇਸ ਚੰਦ ਗੁਪਤਾ ਵਾਸੀ ਗੋਪਾਲ ਕਲੋਨੀ ਪਟਿਆਲਾ ।
3. ਯਸ਼ਵੈਦ ਉਰਫ ਯੌਧਾ ਪੁੱਤਰ ਅਸ਼ੋਕ ਕੁਮਾਰ ਵਾਸੀ ਨੇੜੇ ਅਜੂਬਾ ਪੇਲੈਸ ਸੰਗਰੂਰ ਰੋਡ ਪਟਿਆਲਾ
4. ਅਭਿਸ਼ੇਕ ਪੁੱਤਰ ਰਾਜੇਸ ਕੁਮਾਰ ਵਾਸੀ ਪਿੰਡ ਸਿਹਸਰ ਤਹਿਸੀਲ ਨਰਵਾਣਾ ਜਿਲ੍ਹਾ ਜੀਂਦ ਹਰਿਆਣਾ
5. ਅਖਿਲ ਅਹਿਮਦ ਪੁੱਤਰ ਹਰੀਸ਼ ਅਹਿਮਦ ਵਾਸੀ ਰਿਸ਼ੀ ਕਲੋਨੀ ਪਟਿਆਲਾ ਨੂੰ ਮਿਤੀ 14.06.2026 ਨੂੰ ਸਾਧੂ ਬੇਲਾ ਰੋਡ ਨੇੜੇ ਬੇਅਬਾਦ ਜਗ੍ਹਾ ਤੋੋ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾ ਪਾਸੋਂ 10 ਪਿਸਟਲ ਸਮੇਤ 20 ਰੋਦ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ ।

ਗ੍ਰਿਫਤਾਰੀ ਅਤੇ ਬ੍ਰਾਮਦਗੀ

ਵਰੁਣ ਸ਼ਰਮਾ (Varun Sharma) ਨੇ ਦੱਸਿਆ ਕਿ 14 ਜੂਨ 2026 ਨੂੰ ਸੀ. ਆਈ. ਏ. ਪਟਿਆਲਾ ਦੀ ਪੁਲਸ ਪਾਰਟੀ ਥਾਣਾ ਅਰਬਨ ਅਸਟੇਟ ਦੇ ਏਰੀਆਂ ਵਿੱਚ ਪੈਟਰੋਲਿੰਗ ਕਰ ਰਹੀ ਸੀ ਜਿਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਅਰਸ਼ਦੀਪ ਸਿੰਘ ਪੁੱਤਰ ਬਿੰਦਰ ਵਾਸੀ ਨੇੜੇ 16 ਫਾਟਕ ਪਿੰਡ ਰਸੂਲਪੁਰਸੈਦਾ ਜਿਲ੍ਹਾ ਪਟਿਆਲਾ, ਜਤਿੰਦਰ ਗੁਪਤਾ ਪੁੱਤਰ ਰਮੇਸ ਚੰਦ ਗੁਪਤਾ ਵਾਸੀ ਗੋਪਾਲ ਕਲੋਨੀ ਪਟਿਆਲਾ, ਯਸ਼ਵੈਦ ਉਰਫ ਯੌਧਾ ਪੁੱਤਰ ਅਸ਼ੋਕ ਕੁਮਾਰ ਵਾਸੀ ਨੇੜੇ ਅਜੂਬਾ ਪੇਲੈਸ ਸੰਗਰੂਰ ਰੋਡ ਪਟਿਆਲਾ, ਅਭਿਸ਼ੇਕ ਪੁੱਤਰ ਰਾਜੇਸ ਕੁਮਾਰ ਵਾਸੀ ਪਿੰਡ ਸਿਹਸਰ ਤਹਿਸੀਲ ਨਰਵਾਣਾ ਜਿਲ੍ਹਾ ਜੀਂਦ ਹਰਿਆਣਾ ।

ਅਖਿਲ ਅਹਿਮਦ ਪੁੱਤਰ ਹਰੀਸ਼ ਅਹਿਮਦ ਵਾਸੀ ਰਿਸ਼ੀ ਕਲੋਨੀ ਪਟਿਆਲਾ ਆਪਸ ਵਿੱਚ ਰਲਕੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਜੋ ਕਿਸੇ ਵੱਡੀ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਹਨ ਦੇ ਖਿਲਾਫ ਮੁਕੱਦਮਾ ਨੰਬਰ 127 ਮਿਤੀ 14.06.2026 ਅ/ਧ 310(4),310 (5), 111, 3 (5) ਬੀ. ਐਨ. ਐਸ. ਅਤੇ 25/54/59 ਅਸਲਾ ਐਕਟ ਥਾਣਾ ਅਰਬਨ ਅਸਟੇਟ ਪਟਿਆਲਾ ਦਰਜ ਕਰਕੇ ਦੋਸੀਆਨ ਉਕਤਾਨ ਨੂੰ ਸਾਧੂ ਬੇਲਾ ਰੋਡ ਨੇੜੇ ਬੇਅਬਾਦ ਜਗ੍ਹਾ ਤੋ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੀ ਤਲਾਸੀ ਕਰਨ ਤੇ 5 ਪਿਸਟਲ 32 ਬੋਰ ,4 ਪਿਸਤੋਲ 315 ਬੋਰ ਅਤੇ ਇਕ ਰਿਵਾਲਵਰ 32 ਬੋਰ (ਕੁਲ 10 ਪਿਸਟਲ ਸਮੇਤ 20 ਰੋਦ) ਬਰਾਮਦ ਹੋਏ ਹਨ ।

ਗਿਰੋਹ ਬਾਰੇ ਜਾਣਕਾਰੀ

ਐਸ. ਐਸ. ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸੀਆਨ ਦਾ ਅਪਰਾਧਿਕ ਪਿਛੋਕੜ ਹੈ,ਜਿਹਨਾ ਖਿਲਾਫ ਕਤਲ, ਇਰਾਦਾ ਕਤਲ, ਲੁੱਟਖੋਹ ਅਤੇ ਅਸਲਾ ਐਕਟ ਦੇ ਮੁਕੱਦਮੇ ਦਰਜ ਹਨ ਜਿਹਨਾ ਵਿੱਚ ਇਹ ਗ੍ਰਿਫਤਾਰ ਹੋਕਰ ਕਈ ਵਾਰ ਜੇਲਾਂ ਵਿੱਚ ਜਾ ਚੁੱਕੇ ਹਨ, ਜਿਸ ਵਿੱਚ ਉਕਤਾਨ ਗ੍ਰਿਫਤਾਰ ਦੋਸੀ ਵੱਖ ਵੱਖ ਮੁਕੱਦਮਿਆਂ ਵਿੱਚ ਜੇਲਾਂ ਵਿੱਚ ਰਹੇ ਹਨ ਜੋ ਕਿ ਜੇਲਾਂ ਵਿੱਚ ਬੰਦੀ ਦੋਰਾਨ ਉਕਤਾਨ ਦੋਸੀਆਨ ਪੰਜਾਬ ਦੀ ਕੋਮਾਤਰੀ ਹੱਦ ਨਾਲ ਲੱਗਦੇ ਜਿਲਿਆਂ ਦੇ ਬਦਨਾਮ ਨਸ਼ਾ ਅਤੇ ਹਥਿਆਰ ਸਮੱਗਲਰਾਂ ਨਾਲ ਸੰਪਰਕ ਵਿੱਚ ਆਏ ਜੋ ਕਿ ਗ੍ਰਿਫਤਾਰ ਕੀਤੇ ਦੋਸੀ ਯਸ਼ਵੈਦ ਉਰਫ ਯੌਧਾ ਵੱਲੋਂ ਆਪਣੇ ਇਕ ਸਾਥੀ ਜੋ ਕਿ ਜਿਲ੍ਹਾ ਤਰਨ ਤਾਰਨ ਨਾਲ ਸਬੰਧਤ ਹੈ, ਨਾਲ ਜੇਲ ਵਿੱਚੋ ਬਾਹਰ ਆਕੇ ਸੋਸਲ ਮੀਡੀਆਂ ਮਾਧਿਅਮ ਰਾਹੀ ਸੰਪਰਕ ਕੀਤਾ ਗਿਆ ਅਤੇ ਉਸ ਪਾਸੋਂ ਹਥਿਆਰਾਂ ਦੀ ਖੇਪ ਹਾਸਲ ਕਰਨ ਹਿੱਤ ਸੋਦੇਬਾਜੀ ਕੀਤੀ ਗਈ, ਜੋ ਕਿ ਪਟਿਆਲਾ ਪੁਲਸ ਦੀ ਸੀ. ਆਈ. ਏ. ਯੂਨਿਟ ਨੂੰ ਇਸ ਬਾਬਤ ਜਾਣਕਾਰੀ ਹਾਸਲ ਹੋਣ ਉਪਰੰਤ ਉਕਤਾਨ ਦੋਸੀਆਨ ਨੂੰ ਅਸਲੇ ਦੀ ਭਾਰੀ ਖੇਪ ਦੀ ਖਰੀਦੋ ਫਰੋਖਤ ਦੋਰਾਨ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਤੇ ਪਹਿਲਾਂ ਹਨ ਕਈ ਤਰ੍ਹਾਂ ਦੇ ਕੇਸ ਦਰਜ

ਇੱਥੇ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਸੀਆਨ ਉਪਰ ਪਹਿਲਾ ਵੀ ਕਤਲ, ਇਰਾਦਾ ਕਤਲ, ਲੁੱਟਖੋਹ ਅਤੇ ਅਸਲਾ ਐਕਟ ਦੇ ਮੁਕੱਦਮਾਤ ਦਰਜ ਹਨ।ਜੋ ਕਿ ਇਹ ਅਸਲਾ ਉਕਤਾਨ ਗ੍ਰਿਫਤਾਰ ਕੀਤੇ ਗਏ ਦੋਸੀਆਨ ਵੱਲੋਂ ਆਪਸੀ ਗੈਗਵਾਰ ਅਤੇ ਗੁੱਟਬਾਜੀ ਦੋਰਾਨ ਵਾਰਦਾਤਾਂ ਕਰਨ ਹਿੱਤ ਅਤੇ ਆਪਣੇ ਵਿਰੋਧੀ ਧਿਰ ਦੇ ਵਿਅਕਤੀਆਂ ਜਾਨੀ ਮਾਲੀ ਨੁਕਸਾਨ ਕਰਨ ਹਿੱਤ ਮੰਗਵਾਏ ਗਏ ਸਨ ।

ਰਿਮਾਂਡ ਹਾਸਲ ਕਰਕੇ ਕੀਤੀ ਜਾਵੇਗੀ ਪੁੱਛਗਿੱਛ

ਪਟਿਅਲਾ ਪੁਲਸ ਵੱਲੋਂ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਜਾ ਰਹੀ ਹੈ ਕਿ ਉਕਤਾਨ ਵਿਅਕਤੀਆਂ ਵੱਲੋਂ ਇਹ ਹਥਿਆਰਾਂ ਦੀ ਖੇਪ (Weapons shipment) ਮੰਗਵਾਉਣ ਹਿੱਤ ਪੈਸਿਆ ਦਾ ਅਦਾਨ ਪ੍ਰਦਾਨ ਕਰਨ ਹਿੱਤ ਕਿਸੇ ਹਵਾਲਾ ਵਪਾਰੀ ਜਾਂ ਕਿਸੇ ਹੋਰ ਵਿੱਤੀ ਅਦਾਨ ਪ੍ਰਦਾਨ ਦੇ ਮਾਧਿਅਮ ਦੀ ਵਰਤੋ ਕੀਤੀ ਗਈ ਹੈ, ਜਿਸ ਸਬੰਧੀ ਦੋਰਾਨ ਪੁਲਿਸ ਰਿਮਾਡ ਗ੍ਰਿਫਤਾਰ ਕੀਤੇ ਦੋਸੀਆਨ ਨਾਲ ਤਾਲਮੇਲ ਵਿੱਚ ਰਹੇ ਵਿਅਕਤੀਆਂ ਦੀ ਪੁੱਛਗਿੱਛ ਵੀ ਕੀਤੀ ਜਾਵੇਗੀ । ਇਸ ਤੋ ਇਲਾਵਾ ਪਟਿਆਲਾ ਪੁਲਿਸ ਵੱਲੋਂ ਉਕਤਾਨ ਵਿਅਕਤੀਆਂ ਦੀ ਗ੍ਰਿਫਤਾਰੀ ਨਾਲ ਕਿਸੇ ਵੱਡੀ ਅਣ ਸੁਖਾਵੀ ਘਟਨਾ ਨੂੰ ਅੰਜਾਮ ਦੇਣ ਤੋ ਪਹਿਲਾ ਹੀ ਰੋਕਣ ਵਿੱਚ ਸਫਲਤਾ ਹਾਸਲ ਕੀਤੀ ਹੈ ।

LEAVE A REPLY

Please enter your comment!
Please enter your name here