ਸ਼ਰਾਬ ਦੇ ਕਰਿੰਦੇ ਦੀ ਅਣਪਛਾਤੇ ਵਿਅਕਤੀਆਂ ਨੇ ਕਰ ਦਿੱਤੀ ਹੱਤਿਆ

0
81
Murder

ਬਠਿੰਡਾ, 10 ਜੂਨ 2026 : ਪੰਜਾਬ ਦੇ ਜਿਲਾ ਬਠਿੰਡਾ (Bathinda) ਦੇ ਪਿੰਡ ਬਾਜਕ ਵਿਖੇ ਬੀਤੀ ਦੇਰ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਸ਼ਰਾਬ ਦੇ ਕਰਿੰਦੇ ਦੀ ਹੱਤਿਆ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਜਿ਼ਲ੍ਹੇ ਬਠਿੰਡਾ ਦੇ ਪਿੰਡ ਬਾਜਕ (Bajak village) ਵਿੱਚ ਰਾਤ ਸਮੇਂ ਜੋ ਕੁੱਝ ਅਣਪਛਾਤੇ ਵਿਅਕਤੀਆਂ ਨੇ ਸ਼ਰਾਬ ਦੇ ਕਰਿੰਦੇ ਦੀ ਹੱਤਿਆ ਕਰ ਦਿੱਤੀ ਹੈ ਦੀ ਪਛਾਣ ਨਾਇਬ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ (Sharp weapons) ਨਾਲ ਕਰਿੰਦੇ ਉੱਪਰ ਇਸ ਹੱਦ ਤੱਕ ਵਾਰ ਕੀਤੇ ਕਿ ਉਸ ਦਾ ਸਿਰ ਹੀ ਧੜ ਨਾਲੋਂ ਵੱਖ ਹੋ ਗਿਆ ।

ਪੁਲਸ ਨੇ ਸ਼਼ੁਰੂ ਕਰ ਦਿੱਤੀ ਹੈ ਕਾਨੂੰਨੀ ਕਾਰਵਾਈ

ਉਕਤ ਖੂਨੀ ਘਟਨਾਕ੍ਰਮ ਜੋ ਕਿ ਮੰਗਲਵਾਰ ਦੇਰ ਰਾਤ ਦਾ ਦੱਸਿਆ ਜਾ ਰਿਹਾ ਹੈ ਬਾਰੇ ਲੋਕਾਂ ਨੂੰ ਸਵੇਰੇ ਪਤਾ ਲੱਗਿਆ, ਜਿਸ ਤੋਂ ਬਾਅਦ ਥਾਣਾ ਨੰਦਗੜ੍ਹ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ । ਮ੍ਰਿਤਕ ਕਰੰਦੇ ਜਿਸਦੀ ਪਛਾਣ ਨਾਇਬ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਬਾਜਕ ਵਜੋਂ ਹੋਈ ਹੈ ਸਬੰਧੀ ਥਾਣਾ ਨੰਦਗੜ੍ਹ ਪੁਲਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ ।

LEAVE A REPLY

Please enter your comment!
Please enter your name here