ਪੁੱਤ ਦੀ ਮੌਤ ਤੋਂ ਬਾਅਦ ਮਾਂ ਨੇ ਵੀ ਤੋੜਿਆ ਦਮ

0
37
Death

ਮੋਗਾ, 1 ਜੂਨ 2026 : ਪੰਜਾਬ ਦੇ ਕੋਟਕਪੁਰਾ-ਮੋਗਾ ਰੋਡ ‘ਤੇ ਇਕ ਸੜਕ ਹਾਦਸਾ (Road accident) ਵਾਪਰਨ ਕਾਰਨ ਇਕ ਬੱਚੇ ਦੀ ਮੌਤ ਹੋ ਗਈ ਸੀ ਤੋਂ ਬਾਅਦ ਉਸਦੀ ਮਾਂ ਨੇ ਵੀ ਦਮ ਤੋੜ ਦਿੱਤਾ ਹੈ ।

ਕੀ ਸੀ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਕੋਟਕਪੂਰਾ-ਮੋਗਾ ਰੋਡ (Kotkapura-Moga Road) ‘ਤੇ ਵਾਪਰੇ ਹਾਦਸੇ ਦੌਰਾਨ ਜਿਸ ਛੋਟੇ ਬੱਚੇ ਮਨਬੀਰ ਸਿੰਘ ਨੇ ਦਮ ਤੋੜ ਦਿੱਤਾ ਸੀ ਦੀ ਮਾਤਾ ਜੋਤੀ ਜੋ ਕਿ ਹਾਦਸੇ ਵਿਚ ਜ਼ਖਮੀ ਹੋ ਗਈ ਸੀ ਨੇ ਵੀ ਅੱਜ ਸਵੇਰੇ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਦਮ ਤੋੜ ਦਿੱਤਾ ਹੈ ਨਾਲ ਘਟਨਾਕ੍ਰਾਮ ਉਦੋਂ ਵਾਪਰਿਆ ਜਦੋਂ ਪ੍ਰਾਪਤ ਜਾਣਕਾਰੀ ਅਨੁਸਾਰ ਲਖਵੀਰ ਸਿੰਘ ਨਿਵਾਸੀ ਪਿੰਡ ਚੰਦ ਨਵਾਂ ਆਪਣੀ ਪਤਨੀ ਜੋਤੀ ਦੇ ਨਾਲ ਆਪਣੇ 6 ਮਹੀਨੇ ਦੇ ਪੁੱਤ ਮਨਬੀਰ ਸਿੰਘ ਨੂੰ ਡਾਕਟਰ ਕੋਲੋਂ ਦਵਾਈ ਦਿਵਾਉਣ ਲਈ ਆ ਰਿਹਾ ਸੀ ਕਿ ਮੋਗਾ-ਕੋਟਕਪੂਰਾ ਰੋਡ ‘ਤੇ ਸੀਵਰੇਜ ਦਾ ਢੱਕਣ ਪੂਰੀ ਤਰ੍ਹਾਂ ਬੰਦ ਨਾ ਹੋਣ ਕਾਰਨ ਉਸ ਦਾ ਮੋਟਰਸਾਈਕਲ ਢੱਕਣ ਨਾਲ ਟਕਰਾਅ ਗਿਆ । ਇਸ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ।

ਲੋਕਾਂ ਵਿਚ ਸੜਕ ਹਾਦਸੇ ਨੂੰ ਲੈ ਕੇ ਭਾਰੀ ਰੋਸ

ਇਸ ਹਾਦਸੇ ਵਿਚ ਬੱਚੇ ਮਨਬੀਰ ਸਿੰਘ ਦੀ ਮੌਤ ਹੋ ਗਈ ਸੀ, ਜਦਕਿ ਲਖਵੀਰ ਸਿੰਘ ਦੀ ਪਤਨੀ ਜੋਤੀ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ ਸੀ, ਜਿੱਥੇ ਅੱਜ ਸਵੇਰੇ ਉਸ ਨੇ ਵੀ ਦਮ ਤੋੜ (Death) ਦਿੱਤਾ । ਮਾਂ-ਪੁੱਤ ਦੀ ਮੌਤ ਨੂੰ ਲੈ ਕੇ ਲੋਕਾਂ ਵਿਚ ਨਗਰ ਨਿਗਮ ਪ੍ਰਤੀ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਉਹ ਕਹਿ ਰਹੇ ਹਨ ਕਿ ਜੇਕਰ ਸੀਵਰੇਜ ਦਾ ਢੱਕਣ ਪੂਰੀ ਤਰ੍ਹਾਂ ਬੰਦ ਹੁੰਦਾ ਤਾਂ ਇਹ ਘਟਨਾ ਨਾ ਵਾਪਰਦੀ ਅਤੇ ਮਾਂ-ਪੁੱਤ ਦੀ ਜਾਨ ਬਚ ਜਾਂਦੀ ।

LEAVE A REPLY

Please enter your comment!
Please enter your name here