ਕਾਰ ਅਤੇ ਮੋਟਰਸਾਈਕਲ ਟੱਕਰ ਦੌਰਾਨ ਚਾਰ ਲੋਕਾਂ ਦੀ ਹੋ ਗਈ ਮੌਤ

0
39
Accident

ਉੱਤਰ ਪ੍ਰਦੇਸ਼, 26 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਲਲਿਤਤਪੁਰ ਵਿਖੇ ਇਕ ਕਾਰ ਤੇ ਮੋਟਰਸਾਈਕਲ (Car and motorcycle) ਦੀ ਟੱਕਰ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ ।

ਕੌਣ ਕੌਣ ਹੈ ਜਿਸਦੀ ਹੋ ਗਈ ਹੈ ਮੌਤ

ਪੁਲਸ ਅਧਿਕਾਰੀ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਜਸਰਥ (40), ਉਸ ਦੇ ਸਗੇ ਭਰਾ ਨਾਥੂਰਾਮ (43) ਅਤੇ ਚਚੇਰੇ ਭਰਾ ਜਗਦੀਸ਼ (36) ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਕਾਰ ਸਵਾਰ ਇੱਕ ਹੋਰ ਵਿਅਕਤੀ ਨੇ ਇਲਾਜ ਦੌਰਾਨ ਹਸਪਤਾਲ ਵਿੱਚ ਦਮ ਤੋੜ ਦਿੱਤਾ ।

ਕੀ ਦੱਸਿਆ ਸੀ. ਓ. ਨੇ

ਸੀ. ਓ. ਨੇ ਦੱਸਿਆ ਕਿ ਤਿੰਨੋਂ ਭਰਾ ਇੱਕੋ ਮੋਟਰਸਾਈਕਲ `ਤੇ ਸਵਾਰ ਹੋ ਕੇ ਰੇਲਵੇ ਸਟੇਸ਼ਨ ਤੋਂ ਆਪਣੇ ਪਿੰਡ ਲਡਵਾਰੀ ਜਾ ਰਹੇ ਸਨ ਕਿ ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ (Fast car) ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ । ਉਨ੍ਹਾਂ ਦੱਸਿਆ ਕਿ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਗਿਆ ਹੈ । ਪੁਲਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੁਰਘਟਨਾਗ੍ਰਸਤ ਹੋਏ ਦੋਵਾਂ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ।

LEAVE A REPLY

Please enter your comment!
Please enter your name here