ਅਮਰੀਕਾ, 18 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਮਿਰਜਾ਼ਪੁਰ ਦਾ ਵਸਨੀਕ ਮਰਚੈਂਟ ਨੇਵੀ ਅਫਸਰ ਮਨੀਸ਼ ਦਿਵੇਦੀ (Manish Dwivedi) ਅਮਰੀਕਾ ਵਿਖੇ ਲਾਪਤਾ ਹੋ ਗਿਆ ਹੈ ਦਾ ਘਟਨਾਕ੍ਰਮ ਵਾਪਰਿਆ ਹੈ ।
ਕੌਣ ਹੈ ਇਹ ਭਾਰਤੀ ਮਰਚੈਂਟ ਨੇਵੀ ਅਫਸਰ
ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ (Mirzapur) ਦਾ ਰਹਿਣ ਵਾਲਾ 25 ਸਾਲ ਦਾ ਮਰਚੈਂਟ ਨੇਵੀ ਅਫ਼ਸਰ (Merchant Navy Officer) ਮਨੀਸ਼ ਦਿਵੇਦੀ ਅਮਰੀਕਾ ਦੇ ਪੈਨਸਿਲਵੇਨੀਆ ਵਿਚ ਇਕ ਮਾਲ ਤੋਂ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਿਆ ਹੈ । ਉਹ ਪਿਛਲੇ 10 ਦਿਨਾਂ ਤੋਂ ਲਾਪਤਾ ਹੈ, ਜਿਸ ਕਾਰਨ ਪਰਵਾਰ ਗਹਿਰੇ ਸਦਮੇ ਵਿਚ ਹੈ ।
ਕੀ ਜਾਣਕਾਰੀ ਦਿੱਤੀ ਦਿਵੇਦੀ ਦੇ ਪਿਤਾ ਨੇ
ਮਰਚੈਂਟ ਨੇਵੀ ਅਫਸਰ ਮਨੀਸ਼ ਦਿਵੇਦੀ ਦੇ ਪਿਤਾ ਸੰਤੋਸ਼ ਦਿਵੇਦੀ ਨੇ ਦਸਿਆ ਕਿ 6 ਮਈ ਨੂੰ ਫਿਲਾਡੇਲਫੀਆ ਬੰਦਰਗਾਹ ’ਤੇ ਜਹਾਜ਼ ਰੁਕਣ ਤੋਂ ਬਾਅਦ ਮਨੀਸ਼ ਅਪਣੇ ਦੋ ਰੂਸੀ ਸਾਥੀਆਂ ਨਾਲ ਇਕ ਸ਼ਾਪਿੰਗ ਮਾਲ ਗਿਆ ਸੀ । ਪਰਿਵਾਰ ਨੂੰ 7 ਮਈ ਦੀ ਸਵੇਰ ਨੂੰ ਆਖਰੀ ਮੈਸੇਜ ਮਿਲਿਆ ਸੀ । ਪਿਤਾ ਅਨੁਸਾਰ ਜਦੋਂ ਜਹਾਜ਼ ਬੰਦਰਗਾਹ ’ਤੇ ਪਹੁੰਚਿਆ ਤਾਂ ਭਾਰਤ ਵਿਚ ਸਵੇਰ ਦੇ ਲਗਭਗ 4 ਵਜੇ ਸਨ, ਇਸ ਲਈ ਮਨੀਸ਼ ਨੇ ਸਾਨੂੰ ਮੈਸੇਜ ਭੇਜਿਆ ਕਿ ਜਹਾਜ਼ ਲੱਗ ਗਿਆ ਹੈ ਕਿਉਂਕਿ ਉਹ ਸਾਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਸੀ ।
ਮਨੀਸ਼ ਨਾਲ ਮਾਲ ਗਏ ਅਧਿਕਾਰੀ ਤਾਂ ਵਾਪਸ ਆ ਗਏ ਪਰ ਮਨੀਸ਼ ਨਹੀਂ ਆਇਆ
ਉਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ । ਉਨ੍ਹਾਂ ਅੱਗੇ ਕਿਹਾ ਕਿ ਦੋਵੇਂ ਅਧਿਕਾਰੀ ਤਾਂ ਜਹਾਜ਼ ’ਤੇ ਵਾਪਸ ਆ ਗਏ, ਪਰ ਮਨੀਸ਼ ਵਾਪਸ ਨਹੀਂ ਆਇਆ । ਪੀੜਤ ਪਰਿਵਾਰ ਨੇ ਕੇਂਦਰੀ ਮੰਤਰੀ ਅਨੁਪ੍ਰਿਆ ਪਟੇਲ ਅਤੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਮਨੀਸ਼ ਦੀ ਸਲਾਮਤੀ ਅਤੇ ਉਸ ਦੀ ਭਾਲ ਲਈ ਤੁਰਤ ਮਦਦ ਦੀ ਅਪੀਲ ਕੀਤੀ ਹੈ ।







