ਗਾਂਧੀਨਗਰ, 12 ਮਈ 2026 : ਭਾਰਤ ਦੇਸ਼ ਦੀ ਵੇਟ ਲਿਫਟਰ (Weightlifter) ਕਮਲ ਕੋਹਰ ਦੇ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸਿ਼ਪ ਵਿਚ ਕਾਂਸੇ ਦਾ ਤਮਗਾ (Bronze medal) ਜਿੱਤਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿੰਨੇ ਕਿਲੋਗ੍ਰਾਮ ਭਾਰ ਵਰਗ ਵਿਚ ਜਿੱਤਿਆ ਦਾ ਤਮਗਾ
ਕੋਮਲ ਕੋਹਰ (Kamal Kohar) ਨੇ ਸੋਮਵਾਰ ਨੂੰ ਇੱਥੇ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸਿ਼ਪ (Asian Weightlifting Championship) ‘ਚ ਮਹਿਲਾਵਾਂ ਦੇ 48 ਕਿ. ਗਾ. ਵਰਗ ‘ਚ ਕਾਂਸੀ ਤਮਗਾ ਜਿੱਤ ਕੇ ਮੇਜ਼ਬਾਨ ਭਾਰਤ ਦੇ ਤਮਗਿਆਂ ਦਾ ਖਾਤਾ ਖੋਲ੍ਹਿਆ । ਟੋਕੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਮੀਰਾਬਾਈ ਚਾਨੂੰ ਦੀ ਜਗ੍ਹਾ ਖੇਡਦੇ ਹੋਏ 23 ਸਾਲਾ ਕੋਮਲ ਨੇ ਸਬਰ ਨਾਲ ਸ਼ਾਨਦਾਰ ਖੇਡ ਦਿਖਾਈ ।
ਹੋਰ ਕਿੰਨਾਂ ਕਿੰਨਾ ਭਾਰ ਚੁੱਕਿਆ ਸੀ ਕਮਲ ਨੇ
ਉਸ ਨੇ ਕੁੱਲ 177 ਕਿ. ਗਾ ਭਾਰ ਚੁੱਕਿਆ ਜਿਸ ‘ਚ ਸਨੈਚ ‘ਚ 78 ਕਿ. ਗ੍ਰਾ. ਤੇ ਕਲੀਨ ਐਂਡ ਜਰਕ ‘ਚ 99 ਕਿ. ਗ੍ਰਾ. ਭਾਰ ਚੁੱਕਿਆ । ਕਲੀਨ ਐਂਡ ਜਰਕ ‘ਚ ਉਸ ਦੀ ਇਸ ਕੋਸਿ਼ਸ਼ ਨੇ ਉਸ ਨੂੰ ਇਕ ਹੋਰ ਕਾਂਸੀ ਤਮਗਾ ਦਿਵਾਇਆ । ਇਸ ਪ੍ਰਤੀਯੋਗਿਤਾ ‘ਚ ਏਸ਼ੀਆਈ ਵੇਟਲਿਫਟਰ ਦੇ ਕਈ ਰਵਾਇਤੀ ਧਾਕੜ ਖਿਡਾਰੀ ਸ਼ਾਮਲ ਨਹੀਂ ਸਨ ਜਿਸ ਦਾ ਫਾਇਦਾ ਚੁੱਕਦੇ ਹੋਏ ਚੀਨੀ ਤਾਇਪੇ ਨੇ ਪਹਿਲੇ ਤੇ ਦੂਜੇ ਸਥਾਨ ‘ਤੇ ਕਬਜ਼ਾ ਜਮਾ ਕੇ ਆਪਣਾ ਦਬਦਬਾ ਬਣਾਇਆ ।









