ਨਵੀਂ ਦਿੱਲੀ, 12 ਮਈ 2026 : ਭਾਰਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕਰਵਾਈ ਗਈ ਨੀਟ ਪ੍ਰੀਖਿਆ-2026 (NEET Exam-2026) ਨੂੰ ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਰੱਦ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਦੋਂ ਲਈ ਗਈ ਸੀ ਪ੍ਰੀਖਿਆ
ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਟੈਸਟਿੰਗ ਏਜੰਸੀ (National Testing Agency) (ਐਨ. ਟੀ. ਏ.) ਜਿਸ ਵਲੋਂ ਨੀਟ ਪ੍ਰੀਖਿਆ-2026 ਨੂੰ ਰੱਦ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਹੈ ਮੁਤਾਬਕ ਇਹ ਪ੍ਰੀਖਿਆ 3 ਮਈ 2026 ਨੂੰ ਲਈ ਗਈ ਸੀ ਪਰ ਹੁਣ ਇਸਨੂੰ ਭਾਰਤ ਸਰਕਾਰ ਦੀ ਉਚ ਪੱਧਰੀ ਮਨਜ਼ੂਰੀ ਤੋਂ ਬਾਅਦ ਲਏ ਗਏ ਫ਼ੈਸਲੇ ਦੇ ਚਲਦਿਆਂ ਰੱਦ (Cancel) ਕੀਤਾ ਗਿਆ ਹੈ । ਏਜੰਸੀ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ 3 ਮਈ ਨੂੰ ਹੋਈ ਪ੍ਰੀਖਿਆ ਹੁਣ ਮਾਨਤਾ ਪ੍ਰਾਪਤ ਨਹੀਂ ਹੋਵੇਗੀ ਅਤੇ ਇਸ ਦੀ ਥਾਂ ‘ਤੇ ਦੁਬਾਰਾ ਪ੍ਰੀਖਿਆ ਲਈ ਜਾਵੇਗੀ ।









