ਚੰਡੀਗੜ੍ਹ, 9 ਮਈ 2026 : ਹਾਲ ਹੀ ਵਿਚ ਚੱਲ ਰਹੇ ਆਈ. ਪੀ. ਐਲ. ਸੀਜਨ 2026 (I. P. L. Season 2026) ਦੇ ਦੌਰਾਨ ਕੋਲਕਾਤਾ ਨਾਈਟ ਰਾਈਡਰਜ ਵਲੋਂ ਦਿੱਲੀ ਕੈਪੀਟਲਜ਼ (Delhi Capitals) ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਗਈ ਹੈ ।
ਕਿੰਨੀਆਂ ਵਿਕਟਾਂ ਨਾਲ ਹਰਾਇਆ
ਮਿਲੀ ਜਾਣਕਾਰੀ ਅਨੁਸਾਰ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਨੇ ਮੌਜੂਦਾ ਆਈ. ਪੀ. ਐਲ. ਸੀਜ਼ਨ-2026 ਵਿੱਚ ਜੋ ਲਗਾਤਾਰ ਚੌਥੀ ਜਿੱਤ ਹਾਸਲ ਕੀਤੀ ਹੈ ਦੇ ਚਲਦਿਆਂ ਟੀਮ ਨੇ ਸ਼ੁੱਕਰਵਾਰ ਨੂੰ ਦਿੱਲੀ ਕੈਪੀਟਲਜ਼ ਨੂੰ 8 ਵਿਕਟਾਂ ਨਾਲ ਹਰਾਇਆ ਹੈ । ਇਸ ਹਾਰ ਤੋਂ ਬਾਅਦ ਦਿੱਲੀ ਪਲੇਆਫ ਦੀ ਦੌੜ ਤੋਂ ਲਗਭਗ ਬਾਹਰ ਹੋ ਗਈ ਹੈ। ਹਾਲਾਂਕਿ, ਨਾਈਟ ਰਾਈਡਰਜ਼ ਦੀਆਂ ਉਮੀਦਾਂ ਅਜੇ ਵੀ ਜ਼ਿੰਦਾ ਹਨ ।
ਕਿਹੜੇ ਸਟੇਡੀਅਮ ਵਿਚ ਹੋਇਆ ਸੀ ਮੈਚ
ਕੋਲਕਾਤਾ ਨੇ ਅਰੁਣ ਜੇਤਲੀ ਸਟੇਡੀਅਮ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ (Bowling) ਕਰਨ ਦਾ ਫੈਸਲਾ ਕੀਤਾ । ਦਿੱਲੀ ਨੇ 20 ਓਵਰਾਂ ਵਿੱਚ 8 ਵਿਕਟਾਂ ‘ਤੇ 142 ਦੌੜਾਂ ਬਣਾਈਆਂ । ਕੋਲਕਾਤਾ ਨੇ 143 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 14.2 ਓਵਰਾਂ ਵਿੱਚ 2 ਵਿਕਟਾਂ ‘ਤੇ ਜਿੱਤ ਪ੍ਰਾਪਤ ਕੀਤੀ । ਓਪਨਰ ਫਿਨ ਐਲਨ ਨੇ ਛੱਕਾ ਮਾਰ ਕੇ ਟੀਮ ਨੂੰ ਜਿੱਤ ਵੱਲ ਲੈ ਗਿਆ । ਉਸਨੇ ਆਪਣਾ ਸੈਂਕੜਾ ਵੀ ਪੂਰਾ ਕੀਤਾ । ਉਸਨੇ 47 ਗੇਂਦਾਂ ਵਿੱਚ 5 ਚੌਕੇ ਅਤੇ 10 ਛੱਕਿਆਂ ਦੀ ਮਦਦ ਨਾਲ ਅਜੇਤੂ 100 ਦੌੜਾਂ ਬਣਾਈਆਂ। ਕੈਮਰਨ ਗ੍ਰੀਨ 33 ਦੌੜਾਂ ‘ਤੇ ਅਜੇਤੂ ਰਿਹਾ ।









