ਡੇਢ ਮਹੀਨਾ ਪਹਿਲਾਂ ਵਿਦੇਸ਼ ਗਏ ਨੌਜਵਾਨ ਦੀ ਹੋਈ ਦਿਲ ਦਾ ਦੌਰਾ ਪੈਣ ਕਾਰਨ ਮੌਤ

0
28
Rohit

ਲੁਧਿਆਣਾ, 8 ਮਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਰਾਏਕੋਟ ਦੇ ਪਿੰਡ ਬੱਸੀਆਂ ਦੇ ਵਸਨੀਕ ਨੌਜਵਾਨ ਦੀ ਮਾਰੀਸ਼ਸ ਵਿਖੇ ਦਿਲ ਦਾ ਦੌਰਾ (heart attack) ਪੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਰਾਏਕੋਟ ਦੇ ਪਿੰਡ ਬੱਸੀਆਂ (Village Bassian) ਦੇ ਇੱਕ ਜਿਸ 29 ਸਾਲਾ ਨੌਜਵਾਨ ਦੀ ਮੌਰੀਸ਼ਸ (Mauritius) ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਘਟਨਾਕ੍ਰਮ ਵਾਪਰਿਆ ਦਾ ਨਾਮ ਰੋਹਿਤ ਸਿੰਘ ਦੱਸਿਆ ਜਾ ਰਿਹਾ ਹੈ । ਦੱਸਣਯੋਗ ਹੈ ਕਿ ਉਕਤ ਹਾਦਸੇ ਸਬੰਧੀ ਮੌਰੀਸ਼ਸ਼ ਦੇ ਅਧਿਕਾਰੀਆਂ ਤੇ ਉਸਦੇ ਸਾਥੀਆਂ ਵਲੋਂ ਹੀ ਜਾਣਕਾਰੀ ਦਿੱਤੀ ਗਈ ਹੈ ।

ਕੀ ਦੱਸਿਆ ਨੌਜਵਾਨ ਦੇ ਪਿਤਾ ਨੇ

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਰੋਹਿਤ ਸਿੰਘ (Rohit Singh) ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਛੋਟਾ ਬੇਟਾ ਰੋਹਿਤ ਸਿੰਘ (29 ਸਾਲ) ਉਜਵਲ ਭਵਿੱਖ ਤੇ ਰੋਜ਼ਗਾਰ ਦੀ ਭਾਲ ਲਈ ਡੇਢ ਮਹੀਨਾ ਪਹਿਲਾਂ 1 ਮਾਰਚ ਨੂੰ ਮੌਰੀਸ਼ਸ ਗਿਆ ਸੀ, ਜਿੱਥੇ ਉਸ ਨੂੰ ਵਧੀਆ ਕੰਮ ਮਿਲ ਗਿਆ ਸੀ। ਜਿਸ ਸਬੰਧੀ ਉਸ ਨੇ 17 ਅਪ੍ਰੈਲ ਨੂੰ ਫੋਨ ਕਰਕੇ ਉਸ ਨੂੰ ਦੱਸਿਆ ਸੀ ਕਿ ਉਸ ਨੂੰ ਵਧੀਆ ਕੰਮ ਮਿਲ ਗਿਆ ਹੈ ਪਰ 18 ਅਪ੍ਰੈਲ ਨੂੰ ਸਵੇਰੇ ਮੌਰੀਸ਼ਸ ਤੋਂ ਉਸਦੇ ਨਾਲ ਕੰਮ ਕਰਦੇ ਸਾਥੀ ਅਤੇ ਅਧਿਕਾਰੀਆਂ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਬੇਟੇ ਰੋਹਿਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ।

ਰੋਹਿਤ ਦੀ ਲਾਸ਼ ਤੱਕ ਲੱਖਾਂ ਰੁਪਏ ਖਰਚ ਕਰਕੇ ਪਈ ਮੰਗਵਾਉਣੀ

ਉਨ੍ਹਾਂ ਦੱਸਿਆ ਕਿ ਰੋਹਿਤ ਦੀ ਮੌਤ ਦੇ 19 ਦਿਨ੍ਹਾਂ ਬਾਅਦ ਉਨ੍ਹਾਂ ਆਪਣੇ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਤੇ ਕੁਝ ਜਾਣਕਾਰਾ ਤੋਂ ਇਕੱਠੇ ਕਰਕੇ ਦੋ ਲੱਖ ਰੁਪਏ ਉੱਥੇ ਭੇਜਣ ਤੋਂ ਬਾਅਦ ਕੱਲ੍ਹ 7 ਮਈ ਨੂੰ ਉਸ ਦੀ ਮ੍ਰਿਤਕ ਦੇਹ ਪਿੰਡ ਬੱਸੀਆਂ ਵਿਖੇ ਆਈ ਅਤੇ ਉਸ ਦਾ ਅੰਤਿਮ ਸਸਕਰ ਕੀਤਾ ਗਿਆ ਪਰ ਉਸ ਦੀ ਮ੍ਰਿਤਕ ਦੇਹ ਪਿੰਡ ਲਿਆਉਣ ਵਿੱਚ ਕਿਸੇ ਵੀ ਸਰਕਾਰ ਜਾ ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਕੀਤੀ, ਜਦਕਿ ਉਸ ਦਾ ਬੇਟਾ ਦੋ ਲੱਖ ਰੁਪਏ ਖਰਚ ਕੇ ਵਿਦੇਸ਼ ਗਿਆ । 29 ਸਾਲਾ ਰੋਹਿਤ ਸਿੰਘ ਦੀ ਮੌਤ ਬਾਅਦ ਪਰਿਵਾਰ ਉੱਪਰ ਕਹਿਰ ਟੁੱਟ ਗਿਆ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਇਸ ਮੌਕੇ ਸਾਬਕਾ ਬਲਾਕ ਸੰਮਤੀ ਮੈਂਬਰ ਰਾਜ ਕੁਮਾਰ ਰਾਵਲ ਅਤੇ ਹੋਰ ਪਿੰਡ ਵਾਸੀਆਂ ਨੇ ਸਰਕਾਰ ਤੋਂ ਪੀੜਤ ਗਰੀਬ ਪਰਿਵਾਰ ਨੂੰ ਮੁਆਵਜਾ ਦੇਣ ਦੀ ਮੰਗ ਕੀਤੀ ਹੈ ।

LEAVE A REPLY

Please enter your comment!
Please enter your name here