ਚੰਡੀਗੜ੍ਹ, 1 ਜੁਲਾਈ 2025 : ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਤੋਂ ਡਰੱਗ ਨਾਲ ਸਬੰਧਤ ਮਾਮਲਿਆਂ ਵਿਚ ਪੁੱਛਗਿੱਛ ਕਰਨ ਦੇ ਚਲਦਿਆਂ ਇਕ ਪੱਤਰ ਵਿਜੀਲੈਂਸ ਪੰਜਾਬ ਬਿਊਰੋ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (Narcotics Control Bureau) ਵਲੋਂ ਲਿਖਿਆ ਹੈ।
ਕੀ ਕੀ ਲਿਖਿਆ ਗਿਆ ਪੱਤਰ ਵਿਚ
ਐਨ. ਸੀ. ਬੀ. ਵਲੋ਼ਂ ਵਿਜੀਲੈਂਸ ਨੂੰ ਲਿਖੇ ਪੱਤਰ (Letter) ਵਿਚ ਵਿਜੀਲੈਂਸ (Vigilance) ਤੋਂ ਜਿਥੇ ਮਜੀਠੀਆ ਕੋਲੋਂ ਸਾਂਝੀ ਪੁੱਛਗਿੱਛ ਦੀ ਮੰਗ ਕੀਤੀ ਗਈ ਹੈ, ਉਥੇ ਡਰੱਗ ਮਨੀ ਤੇ ਮਨੀ ਲਾਂਡਰਿੰਗ ਮਾਮਲੇ ਵਿਚ ਦਰਜ ਕੀਤੀ ਗਈ ਐਫ. ਆਈ. ਆਰ. ਦੀ ਕਾਪੀ ਅਤੇ ਵਿਜੀਲੈਂਸ ਕੋਲ ਜ਼ਬਤ ਡਿਜ਼ੀਟਲ ਡੇਟਾ ਦੀ ਕਾਪੀ ਅਤੇ ਹੋਰ ਸਬੰਧਤ ਕਾਗਜ਼ਾਤਾਂ ਦੀ ਮੰਗ ਵੀ ਕੀਤੀ ਗਈ ਹੈ ਤਾਂ ਜੋ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਨੂੰ ਅਮਲੀ ਰੂਪ ਦਿੱਤਾ ਜਾ ਸਕੇ।ਇਥੇ ਹੀ ਬਸ ਨਹੀਂ ਪੱਤਰ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਹੋ ਸਕਦਾ ਹੈ ਕਿ ਸਾਂਝੀ ਪੁੱਛਗਿੱਛ ਦੌਰਾਨ ਕਿਸੇ ਵੱਡੇ ਨਸ਼ਾ ਗਿਰੋਹ ਜਾਂ ਨੈਟਵਰਕ ਦਾ ਪਤਾ ਲੱਗ ਸਕੇ।
ਪਹਿਲਾਂ ਹੀ ਕਾਫੀ ਸਮੇਂ ਤੋਂ ਡਰੱਗ ਮਾਮਲੇ ਵਿਚ ਵਾਰ ਵਾਰ ਜਾਂਚ ਦਾ ਸਾਹਮਣਾ ਕਰ ਰਹੇ ਹਨ ਮਜੀਠੀਆ
ਦੱਸਣਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਪਹਿਲਾਂ ਹੀ ਕਾਫੀ ਸਮੇਂ ਤੋਂ ਡਰੱਗ ਮਾਮਲੇ ਵਿਚ ਵਾਰ ਵਾਰ ਜਾਂਚ ਦਾ ਸਾਹਮਣਾ ਕਰ ਰਹੇ ਹਨ ਤੇ ਦੂਸਰਾ ਹੁਣ ਆਮਦਨ ਨਾਲੋਂ ਵਧ ਜਾਇਦਾਦ ਦੇ ਮਾਮਲੇ ਵਿਚ ਵੀ ਜਿਥੇ ਗ੍ਰਿਫ਼ਤ ਵਿਚ ਹਨ ਉਥੇ ਇਨਕੁਆਰੀ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਫੇਸ ਕਰ ਰਹੇ ਹਨ।
Read More : ਐੱਸ. ਆਈ. ਟੀ. ਸਾਹਮਣੇ ਪੇਸ਼ ਹੋਏ ਬਿਕਰਮ ਸਿੰਘ ਮਜੀਠੀਆ, ਪੁੱਛਗਿੱਛ ਜਾਰੀ