ਕੁਲਤਾਰ ਸਿੰਘ ਸੰਧਵਾਂ ਨੇ ਗਵਰਨਰ ਦੇ ਨੋਟੀਫਿਕੇਸ਼ਨ ਨੂੰ ਲੈ ਕੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ
ਪੰਜਾਬ ਨੂੰ ਉਸਦਾ ਨਵਾਂ ਗਵਰਨਰ ਮਿਲ ਚੁੱਕਿਆ ਹੈ ਅਤੇ 31 ਜੁਲਾਈ 2024 ਨੂੰ ਨਵੇਂ ਗਵਰਨਰ ਵਜੋਂ ਗੁਲਾਬ ਚੰਦ ਕਟਾਰੀਆ ਨੇ ਸਹੁੰ ਚੁੱਕੀ ਸੀ | ਜਿਸਦੇ ਚੱਲਦਿਆਂ ਇਸ ਦਿਨ ਦੇ ਲਈ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਹ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿੱਚ ਕੀਤਾ ਗਿਆ ਸੀ , ਜਿਸ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਇਤਰਾਜ਼ ਜਾਹਿਰ ਕੀਤਾ ਗਿਆ ਹੈ ਅਤੇ ਇਸੇ ਚੀਜ਼ ਨੂੰ ਲੈ ਕੇ ਉਹਨਾਂ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਜਦੋਂ ਵੀ ਰਾਸ਼ਟਰਪਤੀ ਭਵਨ ਵੱਲੋਂ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਤਾਂ ਉਸ ਨੂੰ ਸਥਾਨਕ ਭਾਸ਼ਾਵਾਂ ਵਿੱਚ ਵੀ ਭੇਜਿਆ ਜਾਵੇ। ਕਿਉਂਕਿ ਭਾਰਤ ਵਿਭਿੰਨ ਭਾਸ਼ਾਵਾਂ ਦਾ ਦੇਸ਼ ਹੈ ਅਤੇ ਇਸ ਲਈ ਹਰ ਇੱਕ ਸੂਬੇ ਦੀ ਭਾਸ਼ਾ ਨੂੰ ਇੱਜਤ ਦੇਣ ਲਈ ਸਥਾਨਕ ਭਾਸ਼ਾ ਵਿੱਚ ਵੀ ਉਹ ਨੋਟੀਫਿਕੇਸ਼ਨ ਨੂੰ ਭੇਜਿਆ ਜਾਵੇ |
ਇਹ ਵੀ ਪੜ੍ਹੋ : ਕੈਂਸਰ ਨਾਲ ਪੀੜਤ Hina Khan ਨੇ ਮੁੰਡਵਾਇਆ ਸਿਰ , ਵੇਖੋ ਭਾਵੁਕ ਕਰ ਦੇਣ ਵਾਲਾ Video
ਰਾਜਸਥਾਨ ਸਰਕਾਰ ਦੇ ਰਹਿ ਚੁੱਕੇ ਗ੍ਰਹਿ ਮੰਤਰੀ
ਦੱਸ ਦਈਏ ਕਿ 31 ਜੁਲਾਈ 2024 ਨੂੰ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਦੇ ਨਵੇਂ ਗਵਰਨਰ ਵਜੋਂ ਸਹੁੰ ਚੁੱਕੀ ਸੀ | ਗੁਲਾਬ ਚੰਦ ਕਟਾਰੀਆ ਰਾਜਸਥਾਨ ਵਿੱਚ ਭਾਜਪਾ ਦੇ ਸੀਨੀਅਰ ਆਗੂਆਂ ਵਿੱਚੋਂ ਇੱਕ ਹਨ ਅਤੇ ਪਾਰਟੀ ਦੀ ਕੇਂਦਰੀ ਵਰਕਿੰਗ ਕਮੇਟੀ ਦੇ ਮੈਂਬਰ ਵੀ ਹਨ। ਉਹ ਰਾਜਸਥਾਨ ਸਰਕਾਰ ਦੇ ਗ੍ਰਹਿ ਮੰਤਰੀ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਉਹ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਵੀ ਰਹਿ ਚੁੱਕੇ ਹਨ। ਉਨ੍ਹਾਂ ਦਾ ਜਨਮ 13 ਅਕਤੂਬਰ 1944 ਨੂੰ ਰਾਜਸਥਾਨ ਦੇ ਉਦੈਪੁਰ ‘ਚ ਹੋਇਆ ਸੀ।