ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਪਹੁੰਚੀ ਰਾਊਂਡ ਆਫ 16|| Paris Olympic

0
61

ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਪਹੁੰਚੀ ਰਾਊਂਡ ਆਫ 16

ਪੈਰਿਸ ਓਲੰਪਿਕ ਵਿੱਚ ਅੱਜ ਭਾਰਤੀ ਖਿਡਾਰੀ 6 ਖੇਡਾਂ ਵਿੱਚ ਹਿੱਸਾ ਲੈ ਰਹੇ ਹਨ। ਪੈਰਿਸ ‘ਚ ਚੱਲ ਰਹੀਆਂ ਖੇਡਾਂ ਦੇ 5ਵੇਂ ਦਿਨ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਗਰੁੱਪ ਪੜਾਅ ਦਾ ਆਪਣਾ ਲਗਾਤਾਰ ਦੂਜਾ ਮੈਚ ਜਿੱਤ ਕੇ ਰਾਊਂਡ ਆਫ 16 ‘ਚ ਪਹੁੰਚ ਗਈ ਹੈ।

ਸਵਪਨਿਲ ਕੁਸਲੇ ਈਵੈਂਟ ਦੇ ਫਾਈਨਲ ਵਿੱਚ

ਨਾਲ ਹੀ ਸਵਪਨਿਲ ਕੁਸਲੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਦੇ ਪੁਰਸ਼ ਈਵੈਂਟ ਦੇ ਫਾਈਨਲ ਵਿੱਚ ਪਹੁੰਚ ਗਏ ਹਨ। ਜਦਕਿ ਐਸ਼ਵਰਿਆ ਪ੍ਰਤਾਪ ਸਿੰਘ ਕੁਆਲੀਫਿਕੇਸ਼ਨ ਮੈਚ ‘ਚ 11ਵੇਂ ਸਥਾਨ ‘ਤੇ ਰਹੀ ਅਤੇ ਫਾਈਨਲ ‘ਚ ਜਗ੍ਹਾ ਬਣਾਉਣ ਤੋਂ ਖੁੰਝ ਗਈ।

ਇਹ ਵੀ ਪੜ੍ਹੋ: ਰਾਮ ਮੰਦਰ ਨਿਰਮਾਣ ਦਾ ਕੰਮ ਹੋਇਆ ਮੱਠਾ, ਮਜ਼ਦੂਰ ਨਹੀਂ ਮਿਲ ਰਹੇ…

ਇਸਤੋਂ ਇਲਾਵਾ ਟੋਕੀਓ ਓਲੰਪਿਕ ‘ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਲਵਲੀਨਾ ਬੋਰਗੋਹੇਨ ਅਤੇ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਵਰਗੀਆਂ ਭਾਰਤੀ ਸਟਾਰਜ਼ ਐਕਸ਼ਨ ‘ਚ ਹੋਣਗੀਆਂ।

 

LEAVE A REPLY

Please enter your comment!
Please enter your name here