Home Blog Page 974

ਡਿਪਟੀ ਕਮਿਸ਼ਨਰ ਵੱਲੋਂ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਦੌਰਾ || Punjab News

0

ਡਿਪਟੀ ਕਮਿਸ਼ਨਰ ਵੱਲੋਂ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਦੌਰਾ

ਡਿਪਟੀ ਕਮਿਸ਼ਨਰ  ਜਤਿੰਦਰ ਜੋਰਵਾਲ ਵੱਲੋਂ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਆਗਾਮੀ ਹਲਵਾਰਾ ਹਵਾਈ ਅੱਡੇ ਦੀ ਟਰਮੀਨਲ ਸਾਈਟ ‘ਤੇ ਸਿਵਲ ਕਾਰਜ਼ 100 ਫੀਸਦ ਮੁਕੰਮਲ ਹੋ ਚੁੱਕੇ ਹਨ।

ਲੋਕ ਨਿਰਮਾਣ ਵਿਭਾਗ, ਪਲਲਿਕ ਹੈਲਥ, ਪੀ.ਐਸ.ਪੀ.ਸੀ.ਐਲ., ਏ.ਏ.ਆਈ., ਐਨ.ਐਚ.ਏ.ਆਈ., ਡਰੇਨੇਜ ਅਤੇ ਸਾਈਟ ‘ਤੇ ਠੇਕੇਦਾਰ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਜੋਰਵਾਲ ਨੇ ਕਿਹਾ ਕਿ ਆਈ.ਏ.ਐਫ. ਕੈਂਪਸ ‘ਤੇ ਕੁਝ ਆਖਰੀ ਮੀਲ ਸੰਪਰਕ ਦੇ ਕੰਮਾਂ ਦੀ ਗਤੀ ਵੀ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਸ਼ਾਸਨ ਇਨ੍ਹਾਂ ਕੰਮਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਆਈ.ਏ.ਐਫ. ਨਾਲ ਲਗਾਤਾਰ ਸੰਪਰਕ ਵਿੱਚ ਹੈ। ਸ੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਅੰਦਰੂਨੀ ਸੜਕਾਂ, ਜਨਤਕ ਸਿਹਤ ਸੇਵਾਵਾਂ, ਕੈਂਪਸ ਲਾਈਟਿੰਗ, ਟਰਮੀਨਲ ਬਿਲਡਿੰਗ, ਪਾਵਰ ਸਬ-ਸਟੇਸ਼ਨ, ਟਾਇਲਟ ਬਲਾਕ ਅਤੇ ਪਾਰਕਿੰਗ ਦਾ ਨਿਰਮਾਣ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ।

ਦਿੱਲੀ ਸੀਐਮ ਆਤਿਸ਼ੀ ਅਤੇ ਸੰਜੇ ਸਿੰਘ ਨੂੰ ਕੋਰਟ ਨੇ ਨੋਟਿਸ ਕੀਤਾ ਜਾਰੀ || Latest News

ਡਿਪਟੀ ਕਮਿਸ਼ਨਰ ਵੱਲੋਂ ਉਡਾਣ ਸੰਚਾਲਨ ਬਾਰੇ ਵੀ ਗੱਲਬਾਤ ਕੀਤੀ ਗਈ ਅਤੇ ਕਿਹਾ ਕਿ ਏਅਰ ਇੰਡੀਆ ਪਹਿਲਾਂ ਹੀ ਹਲਵਾਰਾ ਹਵਾਈ ਅੱਡੇ ਦੇ ਅਧਿਕਾਰਤ ਤੌਰ ‘ਤੇ ਚਾਲੂ ਹੋਣ ਅਤੇ ਸਾਰੀਆਂ ਲੋੜੀਂਦੀਆਂ ਰੈਗੂਲੇਟਰੀ ਪ੍ਰਵਾਨਗੀਆਂ ਪ੍ਰਾਪਤ ਕਰਨ ਤੋਂ ਬਾਅਦ ਉਡਾਣਾਂ ਸ਼ੁਰੂ ਕਰਨ ਲਈ ਸਹਿਮਤ ਹੋ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਹਵਾਈ ਅੱਡਾ ਇੱਕ ਆਰਥਿਕ ਉਤਪ੍ਰੇਰਕ ਹੋਵੇਗਾ ਜੋ ਉਦਯੋਗਿਕ ਵਿਕਾਸ, ਨਿਰਯਾਤ, ਰੋਜ਼ਗਾਰ, ਰੀਅਲ ਅਸਟੇਟ ਅਤੇ ਹੋਰਾਂ ਨੂੰ ਹੁਲਾਰਾ ਦੇਵੇਗਾ।

ਦਿੱਲੀ ਵਿਧਾਨ ਸਭਾ ਚੋਣਾਂ: ਭਾਜਪਾ ਨੇ ਚੌਥੀ ਸੂਚੀ ਕੀਤੀ ਜਾਰੀ || Latest News

0

ਦਿੱਲੀ ਵਿਧਾਨ ਸਭਾ ਚੋਣਾਂ: ਭਾਜਪਾ ਨੇ ਚੌਥੀ ਸੂਚੀ ਕੀਤੀ ਜਾਰੀ

ਭਾਜਪਾ ਨੇ ਵੀਰਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੀ ਚੌਥੀ ਸੂਚੀ ਜਾਰੀ ਕੀਤੀ। ਇਸ ਸੂਚੀ ਵਿੱਚ 9 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਭਾਜਪਾ ਨੇ ਆਪਣੀਆਂ ਚਾਰ ਸੂਚੀਆਂ ਵਿੱਚ 68 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਜਦੋਂ ਕਿ ਆਪਣੇ ਸਹਿਯੋਗੀਆਂ ਲਈ 2 ਸੀਟਾਂ ਛੱਡੀਆਂ ਹਨ।

ਦਿੱਲੀ ਸੀਐਮ ਆਤਿਸ਼ੀ ਅਤੇ ਸੰਜੇ ਸਿੰਘ ਨੂੰ ਕੋਰਟ ਨੇ ਨੋਟਿਸ ਕੀਤਾ ਜਾਰੀ || Latest News

ਭਾਜਪਾ ਨੇ ਗ੍ਰੇਟਰ ਕੈਲਾਸ਼ ਤੋਂ ‘ਆਪ’ ਉਮੀਦਵਾਰ ਅਤੇ ਮੰਤਰੀ ਸੌਰਭ ਭਾਰਦਵਾਜ ਦੇ ਮੁਕਾਬਲੇ ਸ਼ਿਖਾ ਰਾਏ ਨੂੰ ਟਿਕਟ ਦਿੱਤੀ ਹੈ। ਜਦੋਂਕਿ ਅਨਿਲ ਵਸ਼ਿਸ਼ਟ ਨੂੰ ‘ਆਪ’ ਦੇ ਦਿੱਲੀ ਪ੍ਰਧਾਨ ਅਤੇ ਬਾਬਰਪੁਰ ਤੋਂ ਉਮੀਦਵਾਰ ਗੋਪਾਲ ਰਾਏ ਦੇ ਖਿਲਾਫ ਮੈਦਾਨ ‘ਚ ਉਤਾਰਿਆ ਗਿਆ ਹੈ।

ਦਿੱਲੀ ਸੀਐਮ ਆਤਿਸ਼ੀ ਅਤੇ ਸੰਜੇ ਸਿੰਘ ਨੂੰ ਕੋਰਟ ਨੇ ਨੋਟਿਸ ਕੀਤਾ ਜਾਰੀ || Latest News

0

ਦਿੱਲੀ ਸੀਐਮ ਆਤਿਸ਼ੀ ਅਤੇ ਸੰਜੇ ਸਿੰਘ ਨੂੰ ਕੋਰਟ ਨੇ ਨੋਟਿਸ ਕੀਤਾ ਜਾਰੀ

ਦਿੱਲੀ ਦੀ ਰਾਉਸ ਐਵੇਨਿਊ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਅਤੇ ‘ਆਪ’ ਸੰਸਦ ਸੰਜੇ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਕਾਂਗਰਸ ਨੇਤਾ ਸੰਦੀਪ ਦੀਕਸ਼ਿਤ ਦੇ ਮਾਣਹਾਨੀ ਮਾਮਲੇ ‘ਚ ਦਿੱਤਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 27 ਜਨਵਰੀ ਨੂੰ ਹੋਵੇਗੀ।

ਕਪੂਰਥਲਾ ’ਚ ਲੜਕੀਆਂ ਲਈ ਸੀ-ਪਾਈਟ ਕੈਂਪ ਖੋਲ੍ਹਣ ਦਾ ਐਲਾਨ

ਜ਼ਿਕਰਯੋਗ ਹੈ ਕਿ ਨਵੀਂ ਦਿੱਲੀ ਤੋਂ ਕਾਂਗਰਸ ਦੇ ਉਮੀਦਵਾਰ ਸੰਦੀਪ ਦੀਕਸ਼ਿਤ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ 26 ਦਸੰਬਰ ਨੂੰ ਨਵੀਂ ਦਿੱਲੀ ‘ਚ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ‘ਤੇ ਅਤੇ ਕਾਂਗਰਸ ‘ਤੇ ਮਾਣਹਾਨੀ ਦੇ ਦੋਸ਼ ਲਾਏ ਗਏ ਸਨ। ਸੀਐਮ ਆਤਿਸ਼ੀ ਅਤੇ ਸੰਜੇ ਸਿੰਘ ਨੇ ਕਿਹਾ ਸੀ ਕਿ ਸੰਦੀਪ ਦੀਕਸ਼ਿਤ ਨੇ ਕੇਜਰੀਵਾਲ ਨੂੰ ਹਰਾਉਣ ਲਈ ਭਾਜਪਾ ਤੋਂ ਕਰੋੜਾਂ ਰੁਪਏ ਲਏ ਹਨ ਅਤੇ ਉਹ ‘ਆਪ’ ਨੂੰ ਹਰਾਉਣ ਲਈ ਭਾਜਪਾ ਨਾਲ ਮਿਲ ਕੇ ਸਾਜ਼ਿਸ਼ ਰਚ ਰਹੇ ਹਨ।

ਚੈਂਪੀਅਨਸ ਟਰਾਫੀ ਤੋਂ ਪਹਿਲਾਂ ਦੱਖਣੀ ਅਫਰੀਕਾ ਨੂੰ ਵੱਡਾ ਝਟਕਾ, ਸੱ.ਟ ਕਾਰਨ ਬਾਹਰ ਹੋਇਆ ਇਹ ਸਟਾਰ ਖਿਡਾਰੀ

0

ਚੈਂਪੀਅਨਸ ਟਰਾਫੀ ਤੋਂ ਪਹਿਲਾਂ ਦੱਖਣੀ ਅਫਰੀਕਾ ਨੂੰ ਵੱਡਾ ਝਟਕਾ, ਸੱ.ਟ ਕਾਰਨ ਬਾਹਰ ਹੋਇਆ ਇਹ ਸਟਾਰ ਖਿਡਾਰੀ 

ਚੈਂਪੀਅਨਸ ਟਰਾਫੀ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਹੈ ਪਰ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੱਖਣੀ ਅਫਰੀਕਾ ਨੂੰ ਵੱਡਾ ਝਟਕਾ ਲੱਗਾ ਹੈ। ਸੱਟ ਕਾਰਨ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਐਨਰਿਕ ਨੌਰਖੀਆ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਪਿੱਠ ਦੀ ਸੱਟ ਕਾਰਨ ਨੋਰਖੀਆ ਇਸ ਆਈਸੀਸੀ ਈਵੈਂਟ ਵਿੱਚ ਹਿੱਸਾ ਨਹੀਂ ਲੈ ਸਕਣਗੇ। ਬੋਰਡ ਨੇ ਕਿਹਾ ਕਿ ਇਸ ਹਫਤੇ ਦੇ ਸ਼ੁਰੂ ਵਿਚ ਓਨਾ ਦਾ ਸਕੈਨ ਕੀਤਾ ਗਿਆ ਸੀ, ਜਿਸ ਤੋਂ ਉਨ੍ਹਾਂ ਦੀ ਹਾਲਤ ਦੀ ਗੰਭੀਰਤਾ ਦਾ ਪਤਾ ਲੱਗਾ ਸੀ।

ਟੀਮ ‘ਚ ਕਰਨਾ ਹੋਵੇਗਾ ਬਦਲਾਅ

ਦੱਸ ਦਈਏ ਕਿ ਦੱਖਣੀ ਅਫਰੀਕਾ ਨੇ ਪਹਿਲਾਂ ਹੀ ਚੈਂਪੀਅਨਸ ਟਰਾਫੀ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਸੀ, ਜਿਸ ਵਿੱਚ ਨੋਰਖੀਆ ਵੀ ਸ਼ਾਮਲ ਸੀ। ਹੁਣ ਇਸ ਤੇਜ਼ ਗੇਂਦਬਾਜ਼ ਦੀ ਸੱਟ ਤੋਂ ਬਾਅਦ ਟੀਮ ‘ਚ ਬਦਲਾਅ ਕਰਨਾ ਹੋਵੇਗਾ। ਹਾਲਾਂਕਿ ਟੀਮ ਨੇ ਅਜੇ ਉਸ ਦੇ ਬਦਲ ਦਾ ਐਲਾਨ ਨਹੀਂ ਕੀਤਾ ਹੈ। ਦੱਖਣੀ ਅਫਰੀਕਾ ਚੈਂਪੀਅਨਸ ਟਰਾਫੀ ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ ਅਫਗਾਨਿਸਤਾਨ ਖਿਲਾਫ 21 ਫਰਵਰੀ ਨੂੰ ਕਰਾਚੀ ਵਿੱਚ ਕਰੇਗਾ।

ਕਾਂਗਰਸ ਨੇ ਦਿੱਲੀ ਦੀਆਂ ਬਾਕੀ ਦੋ ਸੀਟਾਂ ਤੇ ਵੀ ਐਲਾਨੇ ਉਮੀਦਵਾਰ, ਦੇਖੋ ਸੂਚੀ

 

ਕਪੂਰਥਲਾ ’ਚ ਲੜਕੀਆਂ ਲਈ ਸੀ-ਪਾਈਟ ਕੈਂਪ ਖੋਲ੍ਹਣ ਦਾ ਐਲਾਨ

0

ਕਪੂਰਥਲਾ ’ਚ ਲੜਕੀਆਂ ਲਈ ਸੀ-ਪਾਈਟ ਕੈਂਪ ਖੋਲ੍ਹਣ ਦਾ ਐਲਾਨ

ਸੂਬਾ ਸਰਕਾਰ ਨੇ ਲੜਕੀਆਂ ਨੂੰ ਮਜਬੂਤ ਬਣਾਉਣ ਦੀ ਦਿਸ਼ਾ ਵਿਚ ਸੈਂਟਰ ਫਾਰ ਟ੍ਰੇਨਿੰਗ ਐਂਡ ਇੰਪਲਾਇਮੈਂਟ ਆਫ਼ ਪੰਜਾਬ ਯੂਥ (ਸੀ-ਪਾਈਟ) ਕੈਂਪਾਂ ਰਾਹੀਂ ਪਹਿਲੀ ਵਾਰ 265 ਲੜਕੀਆਂ ਨੂੰ ਫੌਜ, ਸੀਏਪੀਐਫ ਅਤੇ ਪੰਜਾਬ ਪੁਲਿਸ ਵਿਚ ਭਰਤੀ ਲਈ ਸਿਖਲਾਈ ਦਿੱਤੀ ਹੈ। ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਸੀ-ਪਾਈਟ ਦੀ 5ਵੀਂ ਗਵਰਨਿੰਗ ਕੌਂਸਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਹ ਜਾਣਕਾਰੀ ਦਿੱਤੀ।

ਪਠਾਨਕੋਟ ਜ਼ਿਲ੍ਹੇ ਵਿਚ ਇੱਕ ਹੋਰ ਸੀ-ਪਾਈਟ ਕੈਂਪ ਵੀ ਸਥਾਪਤ ਕੀਤਾ ਜਾਵੇਗਾ

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਲਦੀ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਥੇਹ ਕਾਂਜਲਾ ਵਿਖੇ ਹਥਿਆਰਬੰਦ ਸੈਨਾਵਾਂ ਵਿਚ ਭਰਤੀ ਹੋਣ ਦੀਆਂ ਚਾਹਵਾਨ ਲੜਕੀਆਂ ਲਈ ਇੱਕ ਵਿਸ਼ੇਸ਼ ਸੀ-ਪਾਈਟ ਕੈਂਪ ਖੋਲ੍ਹਿਆ ਜਾਵੇਗਾ ਅਤੇ ਇਹ ਕੈਂਪ ਪੂਰੀ ਤਰ੍ਹਾਂ ਮਹਿਲਾ ਸਟਾਫ਼ ਦੀ ਦੇਖ-ਰੇਖ ਹੇਠ ਹੀ ਚਲਾਇਆ ਜਾਵੇਗਾ। ਇਸੇ ਤਰ੍ਹਾਂ ਪਠਾਨਕੋਟ ਜ਼ਿਲ੍ਹੇ ਵਿਚ ਇੱਕ ਹੋਰ ਸੀ-ਪਾਈਟ ਕੈਂਪ ਵੀ ਸਥਾਪਤ ਕੀਤਾ ਜਾਵੇਗਾ ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਪੁਲਿਸ, ਹਥਿਆਰਬੰਦ ਸੈਨਾਵਾਂ ਅਤੇ ਸੀਏਪੀਐਫ. ਵਿੱਚ ਰੋਜ਼ਗਾਰ ਦੇ ਯੋਗ ਬਣਾਇਆ ਜਾ ਸਕੇ। ਦੱਸਣਯੋਗ ਹੈ ਕਿ ਪੰਜਾਬ ਵਿੱਚ ਇਸ ਵੇਲੇ 14 ਸੀ-ਪਾਈਟ ਕੈਂਪ ਕਾਰਜਸ਼ੀਲ ਹਨ।

ਕਾਂਗਰਸ ਨੇ ਦਿੱਲੀ ਦੀਆਂ ਬਾਕੀ ਦੋ ਸੀਟਾਂ ‘ਤੇ ਵੀ ਐਲਾਨੇ ਉਮੀਦਵਾਰ, ਦੇਖੋ ਸੂਚੀ

ਅਰੋੜਾ ਨੇ ਸਬੰਧਤ ਅਧਿਕਾਰੀਆਂ ਨੂੰ ਪਿੰਡ ਆਸਲ ਉਤਾੜ (ਤਰਨ ਤਾਰਨ), ਪਿੰਡ ਖੇੜੀ (ਸੰਗਰੂਰ) ਅਤੇ ਬੋਰੇਵਾਲ (ਮਾਨਸਾ) ਵਿਖੇ ਨਿਰਮਾਣ ਅਧੀਨ ਤਿੰਨ ਨਵੇਂ ਕੈਂਪਾਂ ਦੇ ਕੰਮ ਨੂੰ ਨਿਰਧਾਰਤ ਸਮੇਂ ਦੇ ਅੰਦਰ ਪੂਰਾ ਕਰਨ ਦੇ ਨਿਰਦੇਸ਼ ਵੀ ਦਿੱਤੇ। ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਇਨ੍ਹਾਂ ਸੀ-ਪਾਈਟ ਕੈਂਪਾਂ ਰਾਹੀਂ 2,58,760 ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦਿੱਤੀ ਗਈ ਹੈ, ਜਿਨ੍ਹਾਂ ਵਿਚੋਂ 1,15,649 ਨੂੰ ਰੋਜ਼ਗਾਰ ਮਿਲ ਗਿਆ ਹੈ।

ਨੌਜਵਾਨਾਂ ਨੂੰ ਵੱਖ-ਵੱਖ ਰੱਖਿਆ ਬਲਾਂ ਲਈ ਸਿਖਲਾਈ ਦੇਣ ਤੋਂ ਇਲਾਵਾ, ਉਨ੍ਹਾਂ ਨੂੰ ਹੋਰ ਖੇਤਰਾਂ ਵਿਚ ਰੋਜ਼ਗਾਰ ਦੇ ਸਮਰੱਥ ਬਣਾਉਣ ਲਈ ਵੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਸਾਲ ਘੱਟੋ-ਘੱਟ 150 ਨੌਜਵਾਨਾਂ ਨੂੰ ਡਰੋਨ ਪਾਇਲਟ, 300 ਨੌਜਵਾਨਾਂ ਨੂੰ ਸੁਰੱਖਿਆ ਗਾਰਡ ਅਤੇ 150 ਨੂੰ ਜੇਸੀਬੀ/ਕਰੇਨ ਆਪਰੇਟਰ ਵਜੋਂ ਸਿਖਲਾਈ ਦਿੱਤੀ ਜਾਵੇਗੀ।

ਕਾਂਗਰਸ ਨੇ ਦਿੱਲੀ ਦੀਆਂ ਬਾਕੀ ਦੋ ਸੀਟਾਂ ‘ਤੇ ਵੀ ਐਲਾਨੇ ਉਮੀਦਵਾਰ, ਦੇਖੋ ਸੂਚੀ

0

ਕਾਂਗਰਸ ਨੇ ਦਿੱਲੀ ਦੀਆਂ ਬਾਕੀ ਦੋ ਸੀਟਾਂ ਤੇ ਵੀ ਐਲਾਨੇ ਉਮੀਦਵਾਰ, ਦੇਖੋ ਸੂਚੀ

ਨਵੀ ਦਿੱਲੀ : ਕਾਂਗਰਸ ਨੇ ਦਿੱਲੀ ਦੀਆਂ ਬਾਕੀ ਦੋ ਸੀਟਾਂ ਲਈ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਿਨ੍ਹਾਂ ਦੋ ਉਮੀਦਵਾਰਾਂ ਨੂੰ ਕਾਂਗਰਸ ਨੇ ਅੰਤਿਮ ਸੂਚੀ ਵਿੱਚ ਟਿਕਟਾਂ ਦਿੱਤੀਆਂ ਹਨ ਉਨ੍ਹਾਂ ‘ਚ ਤਿਮਾਰਪੁਰ ਤੋਂ ਲੋਕੇਂਦਰ ਚੌਧਰੀ ਨੂੰ ਟਿਕਟ ਦਿੱਤੀ ਗਈ ਹੈ। ਜਦੋਂਕਿ ਸੁਰੇਸ਼ ਵਤੀ ਚੌਹਾਨ ਨੂੰ ਰੋਹਤਾਸ ਨਗਰ ਤੋਂ ਟਿਕਟ ਮਿਲੀ ਹੈ। ਫਿਲਹਾਲ ਕਾਂਗਰਸ ਦਿੱਲੀ ਚੋਣ ਪ੍ਰਚਾਰ ‘ਚ ਪੂਰੀ ਤਨਦੇਹੀ ਨਾਲ ਲੱਗੀ ਹੋਈ ਹੈ। ਦਿੱਲੀ ਦੀਆਂ ਸਾਰੀਆਂ 70 ਸੀਟਾਂ ‘ਤੇ 5 ਫਰਵਰੀ ਨੂੰ ਵੋਟਿੰਗ ਹੋਵੇਗੀ। ਜਦਕਿ 8 ਫਰਵਰੀ ਨੂੰ ਨਤੀਜੇ ਐਲਾਨੇ ਜਾਣਗੇ। ਦਿੱਲੀ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 23 ਫਰਵਰੀ ਨੂੰ ਖਤਮ ਹੋ ਰਿਹਾ ਹੈ।

ਸੈਫ ਅਲੀ ਖਾਨ ‘ਤੇ ਹੋਏ ਹਮਲੇ ਦੀ ਜਾਂਚ ਲਈ ਟੀਮਾਂ ਗਠਿਤ, ਸਰਜਰੀ ਤੋਂ ਬਾਅਦ ਅਦਾਕਾਰ ਨੂੰ ICU ‘ਚ ਕੀਤਾ ਗਿਆ ਸ਼ਿਫਟ

 

ਸੈਫ ਅਲੀ ਖਾਨ ‘ਤੇ ਹੋਏ ਹਮਲੇ ਦੀ ਜਾਂਚ ਲਈ ਟੀਮਾਂ ਗਠਿਤ, ਸਰਜਰੀ ਤੋਂ ਬਾਅਦ ਅਦਾਕਾਰ ਨੂੰ ICU ‘ਚ ਕੀਤਾ ਗਿਆ ਸ਼ਿਫਟ

0

ਸੈਫ ਅਲੀ ਖਾਨ ‘ਤੇ ਹੋਏ ਹਮਲੇ ਦੀ ਜਾਂਚ ਲਈ ਟੀਮਾਂ ਗਠਿਤ, ਸਰਜਰੀ ਤੋਂ ਬਾਅਦ ਅਦਾਕਾਰ ਨੂੰ ICU ‘ਚ ਕੀਤਾ ਗਿਆ ਸ਼ਿਫਟ

ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ‘ਤੇ ਅੱਧੀ ਰਾਤ ਨੂੰ ਉਨ੍ਹਾਂ ਦੇ ਘਰ ‘ਚ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਸਰਜਰੀ ਹੋਈ ਹੈ। ਸ਼ੁਰੂਆਤੀ ਜਾਂਚ ‘ਚ ਇਹ ਲੁੱਟ ਦਾ ਮਾਮਲਾ ਜਾਪ ਰਿਹਾ ਹੈ। ਦੋਸ਼ੀਆਂ ਨੂੰ ਫੜਨ ਲਈ ਪੁਲਿਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਹਨ।

ਲੀਲਾਵਤੀ ਹਸਪਤਾਲ ਵਿੱਚ ਭਰਤੀ

ਇੱਕ ਸੀਨੀਅਰ ਆਈਪੀਐਸ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੈਫ ਅਲੀ ਖਾਨ ਨੂੰ ਲੀਲਾਵਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਸਰਜਰੀ ਹੋਈ ਹੈ। ਸਰਜਰੀ ਤੋਂ ਬਾਅਦ ਅਦਾਕਾਰ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ। ਉਸ ਦੇ ਸਰੀਰ ਅੰਦਰੋਂ 2.5 ਇੰਚ ਲੰਬੀ ਤਿੱਖੀ ਧਾਤੁ ਮਿਲੀ। ਇਹ ਚਾਕੂ ਦਾ ਟੁਕੜਾ ਸੀ। ਸੈਫ ਦੀ ਸਰਜਰੀ ਤੋਂ ਬਾਅਦ ਲੀਲਾਵਤੀ ਹਸਪਤਾਲ ਦੇ ਡਾਕਟਰਾਂ ਨੇ ਬਿਆਨ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਉਸ ਦੀ ਸਰਜਰੀ ਸਫਲ ਰਹੀ ਹੈ। ਰੀੜ੍ਹ ਦੀ ਹੱਡੀ ਦੇ ਕੋਲ ਚਾਕੂ ਦਾ 2.5 ਇੰਚ ਦਾ ਟੁਕੜਾ ਫਸਿਆ ਹੋਇਆ ਸੀ, ਜਿਸ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਆਈਸੀਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।

ਕਿਸਾਨਾਂ ਵੱਲੋਂ ਮੁੜ ਦਿਲੀ ਕੂਚ ਦਾ ਐਲਾਨ, 101 ਕਿਸਾਨਾਂ ਦਾ ਜਥਾ ਇਸ ਦਿਨ ਪੈਦਲ ਹੋਵੇਗਾ ਰਵਾਨਾ

ਇਜ਼ਰਾਈਲ ਤੇ ਹਮਾਸ ਵਿਚਕਾਰ ਜੰਗ ਦਾ ਅੰਤ, ਕਿਹੜੇ ਸਮਝੌਤਿਆਂ ‘ਤੇ ਬਣੀ ਸਹਿਮਤੀ, ਜਾਣੋ ਸਾਰਾ ਕੁਝ

0

ਇਜ਼ਰਾਈਲ ਤੇ ਹਮਾਸ ਵਿਚਕਾਰ ਜੰਗ ਦਾ ਅੰਤ, ਕਿਹੜੇ ਸਮਝੌਤਿਆਂ ‘ਤੇ ਬਣੀ ਸਹਿਮਤੀ, ਜਾਣੋ ਸਾਰਾ

ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ‘ਤੇ ਸਮਝੌਤਾ ਹੋ ਗਿਆ ਹੈ। ਇਸ ਦੇ ਨਾਲ ਗਾਜ਼ਾ ਵਿੱਚ 15 ਮਹੀਨਿਆਂ ਤੋਂ ਚੱਲ ਰਹੇ ਯੁੱਧ ਦਾ ਅੰਤ ਵੀ ਹੋ ਗਿਆ ਹੈ। ਨਿਊਜ਼ ਏਜੰਸੀ ਰਾਇਟਰਜ਼ ਨੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਕਾਰ ਇੱਕ ਜੰਗਬੰਦੀ ਸਮਝੌਤਾ ਹੋ ਗਿਆ ਹੈ, ਜੋ ਗਾਜ਼ਾ ਵਿੱਚ 15 ਮਹੀਨਿਆਂ ਤੋਂ ਚੱਲ ਰਹੇ ਯੁੱਧ ਵਿੱਚ ਉਲਝੇ ਹੋਏ ਹਨ।

ਹਮਾਸ ਦੇ ਕਰੀਬੀ ਦੋ ਸੂਤਰਾਂ ਨੇ ਪਹਿਲਾਂ ਏਐਫਪੀ ਨੂੰ ਦੱਸਿਆ ਸੀ ਕਿ ਇਜ਼ਰਾਈਲ ਲਗਪਗ 1,000 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ, ਜਦੋਂ ਕਿ ਇਜ਼ਰਾਈਲੀ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਸੈਂਕੜੇ ਲੋਕਾਂ ਨੂੰ ਰਿਹਾਅ ਕੀਤਾ ਜਾਵੇਗਾ।

SGPC ਪ੍ਰਧਾਨ ਨੇ ‘ਐਮਰਜੈਂਸੀ’ ਫ਼ਿਲਮ ‘ਤੇ ਪ੍ਰਗਟਾਇਆ ਸਖ਼ਤ ਇਤਰਾਜ਼, ਮੁੱਖ ਮੰਤਰੀ ਮਾਨ ਨੂੰ ਲਿਖਿਆ ਪੱਤਰ

ਕਤਰ, ਅਮਰੀਕਾ, ਇਜ਼ਰਾਈਲੀ ਅਤੇ ਫਲਸਤੀਨੀ ਅਧਿਕਾਰੀਆਂ ਅਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ, ਸਮਝੌਤੇ ਦੇ ਸੰਭਾਵਿਤ ਸ਼ੁਰੂਆਤੀ ਪੜਾਅ ਦੇ ਮੁੱਖ ਵੇਰਵੇ ਹੇਠਾਂ ਦਿੱਤੇ ਗਏ ਹਨ।

ਕੈਦੀ-ਬੰਧਕਾਂ ਦੀ ਅਦਲਾ-ਬਦਲੀ

ਕਤਰ ਨੇ ਬੁੱਧਵਾਰ ਨੂੰ ਕਿਹਾ ਕਿ ਇਜ਼ਰਾਈਲ ਅਤੇ ਹਮਾਸ 15 ਮਹੀਨਿਆਂ ਦੀ ਜੰਗ ਤੋਂ ਬਾਅਦ ਐਤਵਾਰ ਤੋਂ ਗਾਜ਼ਾ ਵਿੱਚ ਜੰਗਬੰਦੀ ਅਤੇ ਬੰਧਕਾਂ ਅਤੇ ਕੈਦੀਆਂ ਦੇ ਆਦਾਨ-ਪ੍ਰਦਾਨ ਲਈ ਸਹਿਮਤ ਹੋ ਗਏ ਹਨ।

ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲਰਹਿਮਾਨ ਬਿਨ ਜਾਸਿਮ ਅਲ-ਥਾਨੀ ਨੇ ਕਿਹਾ ਕਿ ਸੌਦੇ ਦੇ ਪਹਿਲੇ, 42 ਦਿਨਾਂ ਦੇ ਪੜਾਅ ਵਿੱਚ 33 ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕੀਤਾ ਜਾਵੇਗਾ, ਜਿਸ ਨਾਲ “ਸਥਾਈ ਜੰਗਬੰਦੀ” ਹੋ ਸਕਦੀ ਹੈ।

ਗੁਰਮੀਤ ਸਿੰਘ ਸੋਢੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਹੋਏ ਨਤਮਸਤਕ

0

ਗੁਰਮੀਤ ਸਿੰਘ ਸੋਢੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਹੋਏ ਨਤਮਸਤਕ

ਸਾਬਕਾ ਕੈਬਨਟ ਮੰਤਰੀ ਅਤੇ ਭਾਜਪਾ ਨੇਤਾ ਗੁਰਮੀਤ ਸਿੰਘ ਸੋਢੀ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਅਤੇ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਨਵੇਂ ਸਾਲ ਮੌਕੇ ਅਤੇ ਮਾਘੀ ਦੇ ਦਿਹਾੜੇ ਮੌਕੇ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਸਨ ਅਤੇ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ ਹੈ।

ਕਿਸਾਨਾਂ ਵੱਲੋਂ ਮੁੜ ਦਿਲੀ ਕੂਚ ਦਾ ਐਲਾਨ, 101 ਕਿਸਾਨਾਂ ਦਾ ਜਥਾ ਇਸ ਦਿਨ ਪੈਦਲ ਹੋਵੇਗਾ ਰਵਾਨਾ

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ ਹੈ। ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਪੰਜਾਬ ਚੋਂ ਵੱਖ ਵੱਖ ਥਾਵਾਂ ਤੇ ਹੋ ਰਹੇ ਧਮਾਕਿਆਂ ਦੀ ਜਿੰਮੇਵਾਰ ਸਿਰਫ ਪੰਜਾਬ ਸਰਕਾਰ ਹੈ ਕਿਉਂਕਿ ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਮੁਹਈਆ ਕਰਵਾਉਣ ਦੇ ਵਿੱਚ ਫੇਲ ਸਾਬਤ ਹੋ ਰਹੀ ਹੈ। ਅਤੇ ਇਸ ਦਾ ਜਵਾਬ ਲੋਕ ਆਉਣ ਵਾਲੀਆਂ ਚੁਣਾਵ ਵਿੱਚ ਦੇਣਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਅਤੇ 111 ਕਿਸਾਨ ਜੋ ਇੱਕ ਵਾਰ ਫਿਰ ਮਰਨ ਵਰਤ ਤੇ ਬੈਠੇ ਹਨ ਉਹਨਾਂ ਦੀ ਸਿਹਤ ਦੀ ਚਿੰਤਾ ਸਾਨੂੰ ਹੈ ਤੇ ਉਹਨਾਂ ਦੀ ਸਿਹਤਯਾਬੀ ਲਈ ਅੱਜ ਦਰਬਾਰ ਸਾਹਿਬ ਵਿੱਚ ਅਰਦਾਸ ਵੀ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਦਾ ਮੁੱਦਾ ਕੇਂਦਰ ਸਰਕਾਰ ਨਾਲ ਟੇਬਲ ਟੋਕ ਕਰਕੇ ਖਤਮ ਹੋ ਸਕਦਾ ਹ ਤੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਕੇਂਦਰ ਸਰਕਾਰ ਨਾਲ ਇੱਕ ਵਾਰ ਫਿਰ ਤੋਂ ਟੇਬਲ ਟੋਕ ਕਰਨ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਪਹਿਲਾਂ ਵੀ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਹਨ ਅਤੇ ਸਾਨੂੰ ਆਸ ਹੈ ਕਿ ਹੁਣ ਵੀ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ।

 

ਕਿਸਾਨਾਂ ਵੱਲੋਂ ਮੁੜ ਦਿਲੀ ਕੂਚ ਦਾ ਐਲਾਨ, 101 ਕਿਸਾਨਾਂ ਦਾ ਜਥਾ ਇਸ ਦਿਨ ਪੈਦਲ ਹੋਵੇਗਾ ਰਵਾਨਾ

0

ਕਿਸਾਨਾਂ ਵੱਲੋਂ ਮੁੜ ਦਿਲੀ ਕੂਚ ਦਾ ਐਲਾਨ, 101 ਕਿਸਾਨਾਂ ਦਾ ਜਥਾ ਇਸ ਦਿਨ ਪੈਦਲ ਹੋਵੇਗਾ ਰਵਾਨਾ

ਚੰਡੀਗੜ੍ਹ : ਸ਼ੰਭੂ ਬਾਰਡਰ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ 21 ਜਨਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਸਰਵਣ ਪੰਧੇਰ ਨੇ ਦੱਸਿਆ ਕਿ ਇਸ ਵਿੱਚ 101 ਕਿਸਾਨਾਂ ਦਾ ਜਥਾ ਪੈਦਲ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਜੇ ਗੱਲਬਾਤ ਲਈ ਤਿਆਰ ਨਹੀਂ ਹੈ, ਇਸ ਲਈ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।

ਤਿੰਨ ਵਾਰ ਕੀਤੀ ਦਿੱਲੀ ਕੂਚ ਦੀ ਕੋਸ਼ਿਸ਼

ਦੱਸ ਦਈਏ ਕਿ ਐੱਮਐੱਸਪੀ ਗਾਰੰਟੀ ਕਾਨੂੰਨ ਨੂੰ ਲੈ ਕੇ ਕਿਸਾਨ 11 ਮਹੀਨਿਆਂ ਤੋਂ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਅੰਦੋਲਨ ਕਰ ਰਹੇ ਹਨ। ਕਿਸਾਨ ਆਗੂ ਜਗਜੀਤ ਡੱਲੇਵਾਲ 52 ਦਿਨਾਂ ਤੋਂ ਖਨੌਰੀ ਬਾਰਡਰ ‘ਤੇ ਮਰਨ ਵਰਤ ‘ਤੇ ਬੈਠੇ ਹਨ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੇ ਸਮਰਥਨ ‘ਚ 111 ਕਿਸਾਨ ਲਗਾਤਾਰ ਦੂਜੇ ਦਿਨ ਭੁੱਖ ਹੜਤਾਲ ‘ਤੇ ਹਨ। ਡੱਲੇਵਾਲ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਮੰਨਦੀ, ਉਦੋਂ ਤੱਕ ਉਹ ਆਪਣਾ ਇਲਾਜ ਨਹੀਂ ਕਰਵਾਉਣਗੇ। ਇਸ ਤੋਂ ਪਹਿਲਾਂ ਵੀ ਕਿਸਾਨਾਂ ਨੇ ਦਸੰਬਰ ਮਹੀਨੇ ਵਿੱਚ ਤਿੰਨ ਵਾਰ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤਿੰਨੋਂ ਵਾਰ ਹਰਿਆਣਾ ਪੁਲੀਸ ਨੇ ਉਨ੍ਹਾਂ ਨੂੰ ਬੈਰੀਕੇਡ ਲਾ ਕੇ ਰੋਕ ਦਿੱਤਾ।

SGPC ਪ੍ਰਧਾਨ ਨੇ ‘ਐਮਰਜੈਂਸੀ’ ਫ਼ਿਲਮ ‘ਤੇ ਪ੍ਰਗਟਾਇਆ ਸਖ਼ਤ ਇਤਰਾਜ਼, ਮੁੱਖ ਮੰਤਰੀ ਮਾਨ ਨੂੰ ਲਿਖਿਆ ਪੱਤਰ