Home Blog Page 962

ਬੀਤੇ ਦਿਨ ਦੀਆਂ ਚੋਣਵੀਆਂ ਖਬਰਾਂ 21-01-2025

0
Breaking

ਬੀਤੇ ਦਿਨ ਦੀਆਂ ਚੋਣਵੀਆਂ ਖਬਰਾਂ 21-01-2025

ਚਾਈਨਾ ਡੋਰ ਵੇਚਣ, ਸਟੋਰ ਕਰਨ ਅਤੇ ਖਰੀਦਣ ਵਾਲਿਆਂ ਉੱਤੇ ਹੋਵੇਗੀ ਸਖ਼ਤ ਕਾਰਵਾਈ

ਬਸੰਤ ਪੰਚਮੀ ਮੌਕੇ ਹੋਣ ਵਾਲੀ ਪਤੰਗਬਾਜ਼ੀ ਦੌਰਾਨ ਚਾਈਨਾ ਡੋਰ ਦਾ ਇਸਤੇਮਾਲ ਰੋਕਣ ਦੇ ਲਈ ਸਰਕਾਰ ਵੱਲੋਂ ਚਾਈਨਾ ਡੋਰ ਉੱਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਗਈ…. ਹੋਰ ਪੜੋ

ਕੋਲਕਾਤਾ ਰੇਪ-ਮਾਰਡਰ ਕੇਸ: ਸੰਜੇ ਰਾਏ ਨੂੰ ਸੁਣਾਈ ਸਜ਼ਾ

ਕੋਲਕਾਤਾ ਦੇ ਸਰਕਾਰੀ ਆਰ. ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਇਕ ਮਹਿਲਾ ਸਿਖਿਆਰਥੀ ਡਾਕਟਰ ਦੇ ਕਤਲ ਅਤੇ ਜਬਰ-ਜ਼ਿਨਾਹ ਦੇ ਦੋਸ਼ੀ ਪਾਏ ਗਏ ਸੰਜੇ ਰਾਏ ਨੂੰ… ਹੋਰ ਪੜੋ

ਸੁਪਰੀਮ ਕੋਰਟ ਦਾ ਕੇਂਦਰ ਨੂੰ ਰਾਜੋਆਣਾ ‘ਤੇ ਫ਼ੈਸਲੇ ਲਈ ਅਲਟੀਮੇਟਮ!

ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਮੌਤ ਦੀ ਸਜ਼ਾ ਪ੍ਰਾਪਤ ਕੈਦੀ ਬਲਵੰਤ ਸਿੰਘ ਰਾਜੋਆਣਾ ਦੀ 18 ਮਾਰਚ ਦੀ ਪਟੀਸ਼ਨ ਤੱਕ ਫੈਸਲਾ ਕਰੇ, ਜਿਸ ਵਿੱਚ 1995 ਵਿੱਚ ਪੰਜਾਬ ਦੇ…. ਹੋਰ ਪੜੋ

ਵੱਡੀ ਖਬਰ: ਕਿਸਾਨ ਕੱਲ੍ਹ ਨਹੀਂ ਕਰਨਗੇ ਦਿੱਲੀ ਕੂਚ || Farmers Protest

ਚੰਡੀਗੜ੍ਹ : ਸ਼ੰਭੂ ਬਾਰਡਰ ਤੋਂ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਕਿਸਾਨ ਭਲਕੇ ਦਿੱਲੀ ਕੂਚ ਨਹੀਂ ਕਰਨਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵੱਲੋਂ…. ਹੋਰ ਪੜੋ

ਲੁਧਿਆਣਾ ਨੂੰ ਮਿਲੀ ਪਹਿਲੀ ਮਹਿਲਾ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਵੀ ਹੋਇਆ ਐਲਾਨ

ਲੁਧਿਆਣਾ ਨੂੰ ਅੱਜ 20 ਜਨਵਰੀ ਨੂੰ ਆਪਣਾ ਨਵਾਂ ਮੇਅਰ ਮਿਲ ਗਿਆ ਹੈ। ਆਮ ਆਦਮੀ ਪਾਰਟੀ ਨੇ ਇੰਦਰਜੀਤ ਕੌਰ ਨੂੰ ਸ਼ਹਿਰ ਦੀ ਮੇਅਰ ਐਲਾਨ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ… ਹੋਰ ਪੜੋ

ਅੱਜ ਦਾ ਹੁਕਮਨਾਮਾ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ 21-01-2025

0

ਅੱਜ ਦਾ ਹੁਕਮਨਾਮਾ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ 21-01-2025

ਮੰਗਲਵਾਰ, ੮ ਮਾਘ (ਸੰਮਤ ੫੫੬ ਨਾਨਕਸ਼ਾਹੀ)

21-01-2025
ਧਨਾਸਰੀ ਮਹਲਾ ੫ ॥

ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥ ਮਨਿ ਤਨਿ ਰਸਨਾ ਨਾਮੁ ਧਿਆਇਆ ॥੧॥ ਜੀਵਨਾ ਹਰਿ ਜੀਵਨਾ ॥ ਜੀਵਨੁ ਹਰਿ ਜਪਿ ਸਾਧਸੰਗਿ ॥੧॥ ਰਹਾਉ ॥ ਅਨਿਕ ਪ੍ਰਕਾਰੀ ਬਸਤ੍ਰ ਓਢਾਏ ॥ ਅਨਦਿਨੁ ਕੀਰਤਨੁ ਹਰਿ ਗੁਨ ਗਾਏ ॥੨॥ ਹਸਤੀ ਰਥ ਅਸੁ ਅਸਵਾਰੀ ॥ ਹਰਿ ਕਾ ਮਾਰਗੁ ਰਿਦੈ ਨਿਹਾਰੀ ॥੩॥ ਮਨ ਤਨ ਅੰਤਰਿ ਚਰਨ ਧਿਆਇਆ ॥ ਹਰਿ ਸੁਖ ਨਿਧਾਨ ਨਾਨਕ ਦਾਸਿ ਪਾਇਆ ॥੪॥੨॥੫੬॥

ਮੰਗਲਵਾਰ, ੮ ਮਾਘ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੬੮੪)
ਪੰਜਾਬੀ ਵਿਆਖਿਆ:
ਧਨਾਸਰੀ ਮਹਲਾ ੫ ॥

ਹੇ ਭਾਈ! ਜਿਸ ਮਨੁੱਖ ਨੇ ਆਪਣੇ ਮਨ ਵਿਚ, ਹਿਰਦੇ ਵਿਚ, ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਜਿਸ ਨੇ ਸਦਾ-ਥਿਰ ਹਰਿ-ਨਾਮ (ਦੀ) ਖ਼ੁਰਾਕ ਖਾਣੀ ਸ਼ੁਰੂ ਕਰ ਦਿੱਤੀ ਉਸ ਨੂੰ (ਮਾਇਆ ਦੀ ਤਿ੍ਰਸ਼ਨਾ ਵਲੋਂ) ਸ਼ਾਂਤੀ ਆ ਜਾਂਦੀ ਹੈ ।੧। ਹੇ ਭਾਈ! ਸਾਧ ਸੰਗਤਿ ਵਿਚ (ਬੈਠ ਕੇ) ਪਰਮਾਤਮਾ ਦਾ ਨਾਮ ਜਪਿਆ ਕਰੋ—ਇਹੀ ਹੈ ਅਸਲ ਜੀਵਨ, ਇਹੀ ਹੈ ਅਸਲ ਜ਼ਿੰਦਗੀ ।੧।ਰਹਾਉ। ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਨੇ (ਮਾਨੋ) ਕਈ ਕਿਸਮਾਂ ਦੇ (ਵੰਨ ਸੁਵੰਨੇ) ਕੱਪੜੇ ਪਹਿਨ ਲਏ ਹਨ (ਤੇ ਉਹ ਇਹਨਾਂ ਸੋਹਣੀਆਂ ਪੁਸ਼ਾਕਾਂ ਦਾ ਆਨੰਦ ਮਾਣ ਰਿਹਾ ਹੈ) ।੨। ਹੇ ਭਾਈ! ਜੇਹੜਾ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਮਿਲਾਪ ਦਾ ਰਾਹ ਤੱਕਦਾ ਰਹਿੰਦਾ ਹੈ, ਉਹ (ਮਾਨੋ) ਹਾਥੀ ਰਥਾਂ ਘੋੜਿਆਂ ਦੀ ਸਵਾਰੀ (ਦਾ ਸੁਖ ਮਾਣ ਰਿਹਾ ਹੈ) ।੩। ਹੇ ਨਾਨਕ! ਜਿਸ ਮਨੁੱਖ ਨੇ ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਹੈ, ਉਸ ਦਾਸ ਨੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਲੱਭ ਲਿਆ ਹੈ ।੪।੨।੫੬।

ਸਕਾਰਾਤਮਕ ਵਿਚਾਰ

0
positive thoughts

ਲੋਕਾਂ ਅਤੇ ਹਾਲਾਤਾਂ ਕਰਕੇ ਐਵੇਂ ਦੁੱਖੀ ਨਾ ਹੋਵੋ
ਕਿਉਂਕਿ ਤੁਹਾਡੀ ਪ੍ਰਤੀਕਿਰਿਆ ਤੋਂ ਬਿਨਾਂ ਇਹ
ਦੋਵੇਂ ਹੀ ਸ਼ਕਤੀਹੀਣ ਹਨ

ਜੇਕਰ ਸਾਡਾ ਭਰੋਸਾ ਮੰਤਰਾਂ ਦੇ ਸਿਰਮੋਰ ਮੰਤਰ ‘ਵਾਹਿਗੁਰੂ’ ‘ਤੇ ਬਣ ਜਾਵੇ ਤਾਂ ਸਾਰੇ ਰੋਗ ਜੜ੍ਹੋਂ ਹੀ ਕੱਟੇ ਜਾਂਦੇ ਹਨ ਪਰ ਗੱਲ ਤਾਂ ਸਾਰੀ ਭਰੋਸੇ ਦੀ ਹੈ

0
If our trust mantras Sirmor mantras If it becomes on 'Vahiguru' then all the diseases are from the root

ਜੇਕਰ ਸਾਡਾ ਭਰੋਸਾ ਮੰਤਰਾਂ ਦੇ ਸਿਰਮੋਰ ਮੰਤਰ
‘ਵਾਹਿਗੁਰੂ’ ‘ਤੇ ਬਣ ਜਾਵੇ ਤਾਂ ਸਾਰੇ ਰੋਗ ਜੜ੍ਹੋਂ ਹੀ
ਕੱਟੇ ਜਾਂਦੇ ਹਨ ਪਰ ਗੱਲ ਤਾਂ ਸਾਰੀ ਭਰੋਸੇ ਦੀ ਹੈ

ਚਾਈਨਾ ਡੋਰ ਵੇਚਣ, ਸਟੋਰ ਕਰਨ ਅਤੇ ਖਰੀਦਣ ਵਾਲਿਆਂ ਉੱਤੇ ਹੋਵੇਗੀ ਸਖ਼ਤ ਕਾਰਵਾਈ || Punjab Update

0
Strict action will be taken against those who sell, store and buy China Door

ਚਾਈਨਾ ਡੋਰ ਵੇਚਣ, ਸਟੋਰ ਕਰਨ ਅਤੇ ਖਰੀਦਣ ਵਾਲਿਆਂ ਉੱਤੇ ਹੋਵੇਗੀ ਸਖ਼ਤ ਕਾਰਵਾਈ

ਬਸੰਤ ਪੰਚਮੀ ਮੌਕੇ ਹੋਣ ਵਾਲੀ ਪਤੰਗਬਾਜ਼ੀ ਦੌਰਾਨ ਚਾਈਨਾ ਡੋਰ ਦਾ ਇਸਤੇਮਾਲ ਰੋਕਣ ਦੇ ਲਈ ਸਰਕਾਰ ਵੱਲੋਂ ਚਾਈਨਾ ਡੋਰ ਉੱਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਗਈ ਹੈ। ਜ਼ਿਲ੍ਹਾ ਮਾਨਸਾ ਪ੍ਰਸ਼ਾਸਨ ਵੱਲੋਂ ਵੀ ਚਾਈਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਉੱਥੇ ਹੀ ਆਮ ਲੋਕਾਂ ਨੇ ਚਾਈਨਾ ਡੋਰ ਨਾਲ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਗਈ ਹੈ।

ਪਤੰਗ ਚੜਾਉਣ ਦੇ ਲਈ ਚਾਈਨਾ ਡੋਰ ਦਾ ਇਸਤੇਮਾਲ ਹੋਣ ਲੱਗਿਆ

ਬਸੰਤ ਪੰਚਮੀ ਮੌਕੇ ਪਤੰਗਬਾਜ਼ੀ ਕੀਤੀ ਜਾਂਦੀ ਹੈ ਅਤੇ ਸ਼ਹਿਰਾਂ ਦੇ ਵਿੱਚ ਜਿਆਦਾਤਰ ਪਤੰਗ ਚੜਾਉਣ ਦੇ ਲਈ ਚਾਈਨਾ ਡੋਰ ਦਾ ਇਸਤੇਮਾਲ ਹੋਣ ਲੱਗਿਆ ਹੈ, ਜਿਸ ਨਾਲ ਜਾਨੀ ਨੁਕਸਾਨ ਹੋ ਰਹੇ ਹਨ। ਰਾਹਗੀਰਾਂ ਦੇ ਗਲੇ ਕੱਟੇ ਜਾ ਰਹੇ ਹਨ ਤੇ ਜਾਨਵਰ ਵੀ ਇਸ ਚਾਈਨਾ ਡੋਰ ਦਾ ਸ਼ਿਕਾਰ ਹੋ ਰਹੇ ਹਨ। ਮਾਨਸਾ ਵਿੱਚ ਦੁਕਾਨਾਂ ਉੱਤੇ ਪਤੰਗਾਂ ਦੀ ਭਰਮਾਰ ਹੈ, ਪਰ ਦੁਕਾਨ ਮਾਲਕਾਂ ਦਾ ਕਹਿਣਾ ਹੈ ਕਿ ਉਹ ਚਾਈਨਾ ਡੋਰ ਨਹੀਂ ਵੇਚ ਰਹੇ ਹਨ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਉੱਤੇ ਪੂਰਨ ਪਾਬੰਦੀ ਲਗਾਈ ਗਈ ਹੈ।

ਚਾਈਨਾ ਡੋਰ ਹਾਦਸਿਆਂ ਦਾ ਕਾਰਨ

ਇਸ ਦੌਰਾਨ ਸ਼ਹਿਰ ਵਾਸੀਆਂ ਨੇ ਕਿਹਾ ਕਿ ਚਾਈਨਾ ਡੋਰ ਹਾਦਸਿਆਂ ਦਾ ਕਾਰਨ ਹੈ। ਇਸ ਚਾਈਨਾ ਡੋਰ ਦੇ ਨਾਲ ਲੋਕਾਂ ਦੀ ਕੀਮਤੀ ਜਾਨ ਜਾ ਰਹੀ ਹੈ ਅਤੇ ਪਰਿਵਾਰ ਉਜੜ ਰਹੇ ਹਨ, ਪਰ ਕੁਝ ਲੋਕ ਆਪਣੇ ਸ਼ੌਂਕ ਦੇ ਚੱਲਦਿਆਂ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਦੇ ਹਨ ਜਿਸ ਨਾਲ ਵੱਡੇ ਹਾਦਸੇ ਹੋ ਰਹੇ ਹਨ। ਉਹਨਾਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਚਾਈਨਾ ਡੋਰ ਵੇਚਣ ਵਾਲੇ ਅਤੇ ਸਟੋਰ ਕਰਨ ਵਾਲੇ ਦੁਕਾਨਦਾਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਚਾਈਨਾ ਡੋਰ ਉੱਤੇ ਪੂਰਨ ਪਾਬੰਦੀ ਲਗਾਈ ਜਾਵੇ।

ਇਹ ਵੀ ਪੜ੍ਹੋ : ਇਸ ਦੇਸ਼ ‘ਚ ਮਾਰੇ ਜਾਣਗੇ 30 ਹਜ਼ਾਰ ਕੁੱਤੇ ? ਜਾਣੋ ਕਿਉਂ….

ਚਾਈਨਾ ਡੋਰ ਉੱਤੇ ਪੂਰਨ ਪਾਬੰਦੀ

ਚਾਈਨਾ ਡੋਰ ਦੇ ਹੋ ਰਹੇ ਇਸਤੇਮਾਲ ਨੂੰ ਰੋਕਣ ਦੇ ਲਈ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਚਾਈਨਾ ਡੋਰ ਉੱਤੇ ਪੂਰਨ ਪਾਬੰਦੀ ਲਗਾਈ ਗਈ ਹੈ। ਬੇਸ਼ੱਕ ਬਸੰਤ ਪੰਚਮੀ ਮੌਕੇ ਪਤੰਗਬਾਜ਼ੀ ਦਾ ਤਿਉਹਾਰ ਹੈ ਲੋਕ ਪਤੰਗਬਾਜ਼ੀ ਕਰਦੇ ਹਨ, ਪਰ ਆਮ ਡੋਰ ਦੇ ਨਾਲ ਪਤੰਗਬਾਜ਼ੀ ਕੀਤੀ ਜਾ ਸਕਦੀ ਹੈ ਚਾਈਨਾ ਡੋਰ ਉੱਤੇ ਪੂਰਨ ਪਾਬੰਦੀ ਹੈ। ਉਹਨਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਜੇਕਰ ਕੋਈ ਚਾਈਨਾ ਡੋਰ ਵੇਚਦਾ ਹੈ ਜਾਂ ਸਟੋਰ ਕਰਕੇ ਰੱਖਦਾ ਹੈ ਜਾਂ ਖਰੀਦਦਾ ਹੈ ਤਾਂ ਉਸਦੇ ਖਿਲਾਫ ਕਾਨੂੰਨ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਮਹਾਕੁੰਭ ਦੇ ਮੇਲੇ ‘ਚ ਧੂੰਮਾਂ ਪਾਉਂਦਾ ਨਜ਼ਰ ਆਏਗਾ ਇਹ ਪੰਜਾਬੀ ਗਾਇਕ || News Update

0
This Punjabi singer will be seen blowing smoke in the Mahakumbh fair

ਮਹਾਕੁੰਭ ਦੇ ਮੇਲੇ ‘ਚ ਧੂੰਮਾਂ ਪਾਉਂਦਾ ਨਜ਼ਰ ਆਏਗਾ ਇਹ ਪੰਜਾਬੀ ਗਾਇਕ

ਉੱਤਰ ਪ੍ਰਦੇਸ਼ ’ਚ ਮਹਾਕੁੰਭ ਦਾ ਮੇਲਾ ਇੰਨ ਦਿਨੀਂ ਕਾਫ਼ੀ ਚਰਚਾ ਦੇ ਵਿੱਚ ਹੈ ਤੇ ਸਾਰਿਆਂ ਦਾ ਧਿਆਨ ਵੀ ਲਗਭਗ ਇਸੇ ‘ਤੇ ਹੈ | ਜਿਸ ਨੂੰ ਚਾਰ ਚੰਨ ਲਾਉਣ ਵਿੱਚ ਪੰਜਾਬ ਦੇ ਮਸ਼ਹੂਰ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਵੀ ਅਹਿਮ ਭੂਮਿਕਾ ਨਿਭਾਉਣਗੇ, ਜੋ ਦੇਸ਼ ਭਰ ਤੋਂ ਆਏ ਬਿਹਤਰੀਨ ਕਲਾਕਾਰਾਂ ਨਾਲ ਮੰਚ ਸਾਂਝਾ ਕਰਨ ਦਾ ਮਾਣ ਵੀ ਹਾਸਿਲ ਕਰਨਗੇ।

23 ਜਨਵਰੀ ਨੂੰ ਹੋਵੇਗਾ ਪ੍ਰੋਗਰਾਮ

ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਅਪਣੀ ਉਮਦਾ ਗਾਇਕੀ ਦਾ ਲੋਹਾ ਮੰਨਵਾ ਚੁੱਕੇ ਇਹ ਹੋਣਹਾਰ ਗਾਇਕ 23 ਜਨਵਰੀ ਨੂੰ ਹੋਣ ਵਾਲੇ ਸੱਭਿਆਚਾਰਕ ਮੇਲੇ ਦੌਰਾਨ ਆਪਣੀ ਸ਼ਾਨਦਾਰ ਗਾਇਕੀ ਦਾ ਮੁਜ਼ਾਹਰਾ ਕਰਨਗੇ, ਜੋ ਪੰਜਾਬੀਅਤ ਵੰਨਗੀਆਂ ਦੀ ਤਰਜ਼ਮਾਨੀ ਕਰਦੇ ਅਤੇ ਸੂਫੀਇਜ਼ਮ ਦੇ ਵੱਖ-ਵੱਖ ਰੰਗਾਂ ਨੂੰ ਪ੍ਰਤੀਬਿੰਬਤ ਕਰਦੇ ਅਪਣੇ ਬੇਸ਼ੁਮਾਰ ਗਾਣਿਆਂ ਦੀ ਪੇਸ਼ਕਾਰੀ ਮੇਲਾ ਪ੍ਰੇਮੀਆਂ ਦੇ ਸਨਮੁੱਖ ਕਰਨਗੇ।

 ਇਹ ਵੀ ਪੜ੍ਹੋ : ਪਹਿਲੀ ਵਾਰ ਇਸ ਵੱਡੀ ਟੀਮ ਨੂੰ ਹਰਾ ਕੇ ਨਾਈਜੀਰੀਆ ਨੇ ਰਚਿਆ ਇਤਿਹਾਸ, ਸਭ ਰਹਿ ਗਏ ਹੈਰਾਨ

ਬਹੁਤ ਸਾਰੇ ਨਾਮੀ ਕਲਾਕਾਰ ਗਾਇਕੀ ਕਲਾ ਦਾ ਅਨੂਠਾ ਮੁਜ਼ਾਹਰਾ ਕਰਨਗੇ

ਉਨ੍ਹਾਂ ਤੋਂ ਇਲਾਵਾ ਹੋਰ ਕਈ ਪ੍ਰਸਿੱਧ ਗਾਇਕ, ਸੰਗੀਤਕਾਰ ਅਤੇ ਨ੍ਰਿਤ ਕਲਾਕਾਰ ਵੀ ਆਪਣੀਆਂ ਬਹੁ-ਕਲਾਵਾਂ ਦਾ ਪ੍ਰਦਰਸ਼ਨ ਕਰਨਗੇ। ਭਾਰਤ ਸਰਕਾਰ ਦੀ ਰਹਿਨੁਮਾਈ ਹੇਠ ਕਰਵਾਏ ਜਾ ਰਹੇ ਉਕਤ ਕਲਾ ਸਮਾਰੋਹ ਦਾ ਹਿੱਸਾ ਬਣਨ ਵਾਲੇ ਪਹਿਲੇ ਪੰਜਾਬੀ ਗਾਇਕ ਹੋਣ ਦਾ ਮਾਣ ਵੀ ਅਪਣੀ ਝੋਲੀ ਪਾਉਣ ਜਾ ਰਹੇ ਹਨ ਇਹ ਬਾਕਮਾਲ ਗਾਇਕ, ਜੋ ਆਪਣੀ ਇਸ ਮਾਣਮੱਤੀ ਪ੍ਰਾਪਤੀ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਵੀ ਨਜ਼ਰ ਆ ਰਹੇ ਹਨ।

ਭਾਰਤੀ ਕਲਾ ਅਤੇ ਸੱਭਿਆਚਾਰ ਦੇ ਵਿਸ਼ਾਲ ਮੰਚ ’ਤੇ ਆਯੋਜਿਤ ਹੋਣ ਜਾ ਰਹੇ ਉਕਤ ਸਮਾਰੋਹ ਦੌਰਾਨ ਦੇਸ਼ ਦੇ ਪ੍ਰਸਿੱਧ ਗਾਇਕ ਕੈਲਾਸ਼ ਖੇਰ, ਕਵਿਤਾ ਸੇਠ, ਨਿਤਿਨ ਮੁਕੇਸ਼, ਸੁਰੇਸ਼ ਵਾਡੇਕਰ, ਹਰੀਹਰਨ, ਕਵਿਤਾ ਕ੍ਰਿਸ਼ਨਾਮੂਰਤੀ ਅਤੇ ਹੋਰ ਬਹੁਤ ਸਾਰੇ ਨਾਮੀ ਕਲਾਕਾਰ ਵੀ ਆਪਣੀ ਗਾਇਕੀ ਕਲਾ ਦਾ ਅਨੂਠਾ ਮੁਜ਼ਾਹਰਾ ਕਰਨਗੇ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

PSPCL ਵੱਲੋਂ ਬਿਜਲੀ ਸਪਲਾਈ ‘ਚ 13% ਵਾਧਾ ਦਰਜ: ਹਰਭਜਨ ਸਿੰਘ ਈ.ਟੀ.ਓ. || Punjab News

0

PSPCL ਵੱਲੋਂ ਬਿਜਲੀ ਸਪਲਾਈ ‘ਚ 13% ਵਾਧਾ ਦਰਜ: ਹਰਭਜਨ ਸਿੰਘ ਈ.ਟੀ.ਓ.

ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਐਲਾਨ ਕੀਤਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਵੱਲੋਂ 19 ਜਨਵਰੀ, 2025 ਤੱਕ 66914 ਮਿਲੀਅਨ ਯੂਨਿਟਾਂ ਦੀ ਰਿਕਾਰਡ ਬਿਜਲੀ ਸਪਲਾਈ ਕੀਤੀ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 13% ਵੱਧ ਹੈ। ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਪ੍ਰਾਪਤੀ ਬਿਜਲੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਪੰਜਾਬ ਦੇ ਲੋਕਾਂ ਅਤੇ ਉਦਯੋਗਾਂ ਦੀਆਂ ਵੱਧ ਰਹੀਆਂ ਬਿਜਲੀ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਪੀ.ਐਸ.ਪੀ.ਸੀ.ਐਲ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਦਰਸਾਉਂਦਾ ਹੈ।

ਪਿਛਲੇ ਵਿੱਤੀ ਸਾਲ ਨਾਲੋਂ 5 ਫੀਸਦੀ ਵੱਧ

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਵਿੱਤੀ ਸਾਲ 2024-25 ਦੌਰਾਨ ਬਿਜਲੀ ਦੀ ਸੱਭ ਤੋਂ ਵੱਧ ਮੰਗ 16058 ਮੈਗਾਵਾਟ ਨੂੰ ਪੂਰਾ ਕੀਤਾ ਗਿਆ, ਜੋ ਕਿ ਪਿਛਲੇ ਵਿੱਤੀ ਸਾਲ ਨਾਲੋਂ 5 ਫੀਸਦੀ ਵੱਧ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ ਨੇ ਪੰਜਾਬ ਦੇ ਸਾਰੇ ਵਰਗਾਂ ਦੇ ਖਪਤਕਾਰਾਂ ਨੂੰ ਬਿਨਾਂ ਕਿਸੇ ਬਿਜਲੀ ਕੱਟ ਦੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਪੀ.ਐਸ.ਪੀ.ਸੀ.ਐਲ ਦੁਆਰਾ ਕੀਤੇ ਢੁਕਵੇਂ ਪ੍ਰਬੰਧਾਂ ਦੇ ਕਾਰਨ ਸੰਭਵ ਹੋ ਸਕੀ, ਜੋ ਭਰੋਸੇਯੋਗ ਬਿਜਲੀ ਸਪਲਾਈ ਪ੍ਰਦਾਨ ਕਰਨ ਲਈ ਨਿਗਮ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। .

ਹਰਿਆਣਾ ‘ਚ 10ਵੀਂ-12ਵੀਂ ਬੋਰਡ ਜਮਾਤਾਂ ਦੀਆਂ ਸਲਾਨਾ ਪ੍ਰੀਖਿਆਵਾਂ ਦੀ ਬਦਲੀ ਡੇਟਸ਼ੀਟ || Latest News

ਕੋਲੇ ਦੀ ਉਪਲਬਧਤਾ ਬਾਰੇ ਬਿਜਲੀ ਮੰਤਰੀ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ ਨਿਯਮਤ ਅਤੇ ਲੋੜੀਂਦੀ ਸਪਲਾਈ ਨੂੰ ਯਕੀਨੀ ਬਣਾ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਤਿੰਨੋਂ ਸਰਕਾਰੀ ਥਰਮਲ ਪਲਾਂਟਾਂ ਵਿੱਚ ਸਟਾਕ ਦਾ ਚੰਗਾ ਪ੍ਰਬੰਧ ਹੈ। ਉਨ੍ਹਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਲਈ ਮੌਜੂਦਾ ਸਟਾਕ ਪੱਧਰ 42 ਦਿਨ, ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਲਈ 28 ਦਿਨ ਅਤੇ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਲਈ 40 ਦਿਨ ਹੈ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਲੋੜ ਅਨੁਸਾਰ ਕੋਲੇ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ।

ਬਿਜਲੀ ਮੰਤਰੀ ਨੇ ਦੱਸਿਆ ਕਿ ਪਛਵਾੜਾ ਕੋਲਾ ਖਾਣ ਚੰਗੀ-ਗੁਣਵੱਤਾ ਵਾਲੇ ਕੋਲੇ ਦੀ ਨਿਰੰਤਰ ਸਪਲਾਈ ਪ੍ਰਦਾਨ ਕਰਦਿਆਂ ਰਾਜ ਦੇ ਬਿਜਲੀ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਸਾਲ 2024-25 ਦੌਰਾਨ 19 ਜਨਵਰੀ, 2025 ਤੱਕ ਇਸ ਖਾਣ ਤੋਂ 1306 ਰੈਕਾਂ ਰਾਹੀਂ 56 ਲੱਖ ਟਨ ਕੋਲੇ ਦੀ ਸਪਲਾਈ ਕੀਤੀ ਗਈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਸਤੀਆਂ ਦਰਾਂ ‘ਤੇ ਨਿਰੰਤਰ, ਉੱਚ-ਗੁਣਵੱਤਾ ਵਾਲੀ ਬਿਜਲੀ ਪ੍ਰਦਾਨ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਪੀ.ਐੱਸ.ਪੀ.ਸੀ.ਐੱਲ. ਪੰਜਾਬ ਦੇ ਲੋਕਾਂ ਅਤੇ ਉਦਯੋਗਾਂ ਦੀਆਂ ਵਧਦੀਆਂ ਬਿਜਲੀ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਸਬੰਧੀ ਲੋੜੀਂਦੇ ਪ੍ਰਬੰਧ ਲਗਾਤਾਰ ਮਜ਼ਬੂਤੀ ਨਾਲ ਕੀਤੇ ਜਾਂਦੇ ਹਨ।

ਹਰਿਆਣਾ ‘ਚ 10ਵੀਂ-12ਵੀਂ ਬੋਰਡ ਜਮਾਤਾਂ ਦੀਆਂ ਸਲਾਨਾ ਪ੍ਰੀਖਿਆਵਾਂ ਦੀ ਬਦਲੀ ਡੇਟਸ਼ੀਟ || Latest News

0

ਹਰਿਆਣਾ ‘ਚ 10ਵੀਂ-12ਵੀਂ ਬੋਰਡ ਜਮਾਤਾਂ ਦੀਆਂ ਸਲਾਨਾ ਪ੍ਰੀਖਿਆਵਾਂ ਦੀ ਬਦਲੀ ਡੇਟਸ਼ੀਟ

ਹਰਿਆਣਾ ਸਕੂਲ ਸਿੱਖਿਆ ਬੋਰਡ (HBSE) ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ‘ਚ ਬਦਲਾਅ ਕੀਤਾ ਹੈ। ਦੋਵਾਂ ਜਮਾਤਾਂ ਦੀਆਂ 4-4 ਪ੍ਰੀਖਿਆਵਾਂ ਦੀਆਂ ਤਰੀਕਾਂ ਬਦਲ ਦਿੱਤੀਆਂ ਗਈਆਂ ਹਨ। 10ਵੀਂ ਜਮਾਤ ਦੇ ਹਿੰਦੀ, ਸਮਾਜਿਕ ਵਿਗਿਆਨ, ਗਣਿਤ ਅਤੇ ਵਾਧੂ ਵਿਸ਼ਿਆਂ ਦੀ ਪ੍ਰੀਖਿਆ ਦੀ ਮਿਤੀ ਬਦਲ ਦਿੱਤੀ ਗਈ ਹੈ।

ਰਿਸ਼ਭ ਪੰਤ ਬਣੇ ਲਖਨਊ ਸੁਪਰ ਜਾਇੰਟਸ ਦਾ ਕਪਤਾਨ

ਇਸੇ ਤਰ੍ਹਾਂ 12ਵੀਂ ਜਮਾਤ ਦੇ ਕੈਮਿਸਟਰੀ, ਅਕਾਊਂਟੈਂਸੀ, ਲੋਕ ਪ੍ਰਸ਼ਾਸਨ, ਰਾਜਨੀਤੀ ਸ਼ਾਸਤਰ, ਗਣਿਤ ਅਤੇ ਸਮਾਜ ਸ਼ਾਸਤਰ ਦੀਆਂ ਪ੍ਰੀਖਿਆਵਾਂ ਦੀ ਮਿਤੀ ਬਦਲ ਦਿੱਤੀ ਗਈ ਹੈ। 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 27 ਫਰਵਰੀ ਤੋਂ ਅਤੇ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 28 ਫਰਵਰੀ ਤੋਂ ਸ਼ੁਰੂ ਹੋਣਗੀਆਂ।

ਪਹਿਲੀ ਵਾਰ ਇਸ ਵੱਡੀ ਟੀਮ ਨੂੰ ਹਰਾ ਕੇ ਨਾਈਜੀਰੀਆ ਨੇ ਰਚਿਆ ਇਤਿਹਾਸ, ਸਭ ਰਹਿ ਗਏ ਹੈਰਾਨ || Sports News

0
Nigeria created history by defeating this big team for the first time, everyone was surprised

ਪਹਿਲੀ ਵਾਰ ਇਸ ਵੱਡੀ ਟੀਮ ਨੂੰ ਹਰਾ ਕੇ ਨਾਈਜੀਰੀਆ ਨੇ ਰਚਿਆ ਇਤਿਹਾਸ, ਸਭ ਰਹਿ ਗਏ ਹੈਰਾਨ

ਨਾਈਜੀਰੀਆ ਦੀ ਅੰਡਰ-19 ਮਹਿਲਾ ਕ੍ਰਿਕਟ ਟੀਮ ਨੇ ਇਤਿਹਾਸ ਰਚ ਦਿੱਤਾ ਹੈ | ਜਿੱਥੇ ਕਿ ਬੋਰਨੀਓ ਕ੍ਰਿਕਟ ਮੈਦਾਨ, ਸਾਰਾਵਾਕ ‘ਚ ਮੈਚ ਖੇਡਿਆ ਗਿਆ ਸੀ ਜਿਸ ਵਿੱਚ  ਨਾਈਜੀਰੀਆ ਦੀ ਟੀਮ ਨੇ ਟੂਰਨਾਮੈਂਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਨਿਊਜ਼ੀਲੈਂਡ ਨੂੰ ਹਰਾ ਕੇ ਅੰਡਰ-19 ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਵੱਡਾ ਉਲਟਫੇਰ ਕੀਤਾ। ਮੀਂਹ ਨਾਲ ਪ੍ਰਭਾਵਿਤ ਇਸ ਰੋਮਾਂਚਕ ਮੈਚ ਵਿੱਚ ਨਾਈਜੀਰੀਆ ਦੀ ਟੀਮ ਨੇ 2 ਦੌੜਾਂ ਨਾਲ ਇਤਿਹਾਸਕ ਜਿੱਤ ਦਰਜ ਕੀਤੀ।

ਮੀਂਹ ਕਾਰਨ ਹੋਈ ਪ੍ਰੇਸ਼ਾਨੀ

ਇਸ ਦੇ ਨਾਲ ਹੀ ਮੀਂਹ ਕਾਰਨ ਆਊਟਫੀਲਡ ਗਿੱਲਾ ਹੋਣ ਕਾਰਨ ਮੈਚ ਨੂੰ ਨਿਰਧਾਰਤ 20 ਓਵਰਾਂ ਤੋਂ ਘਟਾ ਕੇ 13 ਓਵਰਾਂ ਦਾ ਕਰਨਾ ਪਿਆ। ਸਿੱਕਾ ਨਿਊਜ਼ੀਲੈਂਡ ਦੇ ਕਪਤਾਨ ਟੈਸ਼ ਵੇਕਲਿਨ ਦੇ ਹੱਕ ਵਿੱਚ ਡਿੱਗਿਆ ਅਤੇ ਉਸਨੇ ਨਾਈਜੀਰੀਆ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਸੱਦਾ ਦਿੱਤਾ। ਨਾਈਜੀਰੀਆ ਨੇ ਸੱਜੇ ਹੱਥ ਦੇ ਬੱਲੇਬਾਜ਼ ਲਿਲੀਅਨ ਉਦੇਹ (19) ਅਤੇ ਕਪਤਾਨ ਪਿਟੀ ਲੱਕੀ (18) ਦੀਆਂ ਛੋਟੀਆਂ ਪਰ ਮਹੱਤਵਪੂਰਨ ਪਾਰੀਆਂ ਦੀ ਮਦਦ ਨਾਲ 13 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 65 ਦੌੜਾਂ ਦਾ ਮਾਮੂਲੀ ਸਕੋਰ ਬਣਾਇਆ।

ਵੱਡੀ ਟੀਮ ਨੂੰ ਹਰਾ ਕੇ ਵੱਡਾ ਹੰਗਾਮਾ ਕੀਤਾ

ਇਸ ਤੋਂ ਬਾਅਦ ਨਾਈਜੀਰੀਆ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਕੀਵੀਆਂ ਨੂੰ 13 ਓਵਰਾਂ ‘ਚ 63 ਦੌੜਾਂ ਤੱਕ ਹੀ ਰੋਕ ਦਿੱਤਾ। ਇਸ ਤਰ੍ਹਾਂ ਨਾਈਜੀਰੀਆ ਵਰਗੀ ਕਮਜ਼ੋਰ ਟੀਮ ਨੇ ਨਿਊਜ਼ੀਲੈਂਡ ਵਰਗੀ ਵੱਡੀ ਟੀਮ ਨੂੰ ਹਰਾ ਕੇ ਵੱਡਾ ਹੰਗਾਮਾ ਕੀਤਾ। ਨਿਊਜ਼ੀਲੈਂਡ ਲਈ, ਚੀਜ਼ਾਂ ਯੋਜਨਾ ਅਨੁਸਾਰ ਨਹੀਂ ਚੱਲੀਆਂ ਕਿਉਂਕਿ ਉਸਨੇ 2.1 ਓਵਰਾਂ ਵਿੱਚ ਬੋਰਡ ‘ਤੇ ਸਿਰਫ 7 ਦੌੜਾਂ ਦੇ ਕੇ ਆਪਣੇ ਦੋਵੇਂ ਸਲਾਮੀ ਬੱਲੇਬਾਜ਼ ਗੁਆ ਦਿੱਤੇ। ਮੱਧਕ੍ਰਮ ਦੇ ਬੱਲੇਬਾਜ਼ਾਂ ਨੇ ਵੀ ਨਿਰਾਸ਼ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਡੀਐਲਐਸ ਵਿਧੀ ਰਾਹੀਂ 2 ਦੌੜਾਂ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : ਇਸ ਦੇਸ਼ ‘ਚ ਮਾਰੇ ਜਾਣਗੇ 30 ਹਜ਼ਾਰ ਕੁੱਤੇ ? ਜਾਣੋ ਕਿਉਂ….

ਇਸ ਦੇ ਨਾਲ ਹੀ ਦੱਸ ਦਈਏ ਕਿ ਕਪਤਾਨ ਪਿਟੀ ਲੱਕੀ ਨੂੰ ਮੈਚ ਵਿੱਚ ਆਲ ਰਾਊਂਡਰ ਪ੍ਰਦਰਸ਼ਨ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਲੱਕੀ ਨੇ ਪਹਿਲੇ ਬੱਲੇ ‘ਚ 22 ਗੇਂਦਾਂ ‘ਚ 18 ਦੌੜਾਂ ਬਣਾਈਆਂ ਅਤੇ ਫਿਰ ਆਪਣੇ 3 ਓਵਰ ਦੇ ਸਪੈੱਲ ‘ਚ ਸਿਰਫ 8 ਦੌੜਾਂ ਦੇ ਕੇ ਈਵ ਵੋਲੈਂਡ ਦਾ ਵਿਕਟ ਲਿਆ। ਤੁਹਾਨੂੰ ਦੱਸ ਦੇਈਏ ਕਿ ਇਸ ਸ਼ਾਨਦਾਰ ਜਿੱਤ ਨਾਲ ਨਾਈਜੀਰੀਆ ਦੀ ਮਹਿਲਾ ਟੀਮ ਹੁਣ ਆਈਸੀਸੀ ਮਹਿਲਾ ਅੰਡਰ-19 ਵਿਸ਼ਵ ਕੱਪ 2025 ਵਿੱਚ ਗਰੁੱਪ ਸੀ ਵਿੱਚ ਸਿਖਰ ’ਤੇ ਪਹੁੰਚ ਗਈ ਹੈ।

 

 

 

 

 

 

 

 

 

ਰਿਸ਼ਭ ਪੰਤ ਬਣੇ ਲਖਨਊ ਸੁਪਰ ਜਾਇੰਟਸ ਦਾ ਕਪਤਾਨ

0

ਰਿਸ਼ਭ ਪੰਤ ਬਣੇ ਲਖਨਊ ਸੁਪਰ ਜਾਇੰਟਸ ਦਾ ਕਪਤਾਨ

ਭਾਰਤੀ ਕ੍ਰਿਕਟ ਖਿਡਾਰੀ ਰਿਸ਼ਭ ਪੰਤ ਨੂੰ ਲਖਨਊ ਸੁਪਰ ਜਾਇੰਟਸ (ਐਲਐਸਜੀ) ਦਾ ਨਵਾਂ ਕਪਤਾਨ ਬਣਾਇਆ ਗਿਆ ਹੈ। ਉਹ ਕੇਐਲ ਰਾਹੁਲ ਦੀ ਥਾਂ ਲੈਣਗੇ। ਦੱਸ ਦੇਈਏ ਕਿ ਰਿਸ਼ਭ ਪੰਤ ਦਿੱਲੀ ਕੈਪੀਟਲਸ ਦੇ ਕਪਤਾਨ ਵੀ ਰਹਿ ਚੁੱਕੇ ਹਨ। ਪੰਤ ਦੀ ਕਪਤਾਨੀ ਦਾ ਐਲਾਨ ਕਰਦੇ ਹੋਏ ਫਰੈਂਚਾਇਜ਼ੀ ਦੇ ਮਾਲਕ ਸੰਜੀਵ ਗੋਇਨਕਾ ਨੇ ਕਿਹਾ-“ਮੈਨੂੰ ਪੰਤ ਵਿੱਚ ਇੱਕ ਜਨਮਦਾਤਾ ਨੇਤਾ ਦਿਖਾਈ ਦਿੰਦਾ ਹੈ। ਉਹ ਇੱਕ ਜ਼ਬਰਦਸਤ ਲੀਡਰ ਹੈ। ਮੈਨੂੰ ਲੱਗਦਾ ਹੈ ਕਿ ਉਹ ਆਈਪੀਐਲ ਦਾ ਸਭ ਤੋਂ ਵਧੀਆ ਕਪਤਾਨ ਬਣ ਸਕਦਾ ਹੈ। ਲੋਕ ‘ਮਾਹੀ, ਰੋਹਿਤ’ ਨੂੰ ਆਈਪੀਐਲ ਦੇ ਸਭ ਤੋਂ ਸਫਲ ਕਪਤਾਨਾਂ ਦੀ ਸੂਚੀ ਵਿੱਚ ਰੱਖਦੇ ਹਨ। ਮੇਰੇ ਸ਼ਬਦਾਂ ਵਿੱਚ ਪਰ ਧਿਆਨ ਰੱਖੋ। 10-12 ਸਾਲ ਬਾਅਦ ‘ਮਾਹੀ, ਰੋਹਿਤ ਤੇ ਰਿਸ਼ਭ ਪੰਤ’ ਹੋਣਗੇ।

ਕੋਲਕਾਤਾ ਰੇਪ-ਮਾਰਡਰ ਕੇਸ: ਸੰਜੇ ਰਾਏ ਨੂੰ ਸੁਣਾਈ ਸਜ਼ਾ || Today News

ਮੈਗਾ ਨਿਲਾਮੀ ਤੋਂ ਬਾਅਦ ਪੰਤ ਨੂੰ ਲਖਨਊ ਦਾ ਕਪਤਾਨ ਬਣਾਉਣ ਦੀਆਂ ਗੱਲਾਂ ਚੱਲ ਰਹੀਆਂ ਸਨ। ਫਰੈਂਚਾਇਜ਼ੀ ਨੇ ਪੰਤ ਨੂੰ ਨਵੰਬਰ-2024 ਦੀ ਮੈਗਾ ਨਿਲਾਮੀ ਵਿੱਚ 27 ਕਰੋੜ ਰੁਪਏ (ਲਗਭਗ US$3.21 ਮਿਲੀਅਨ) ਵਿੱਚ ਖਰੀਦਿਆ ਸੀ। ਇਸ ਨਾਲ ਪੰਤ IPL ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ।

ਪੰਤ ਨੇ ਪਹਿਲਾਂ ਤਿੰਨ ਸੀਜ਼ਨਾਂ (2021, 2022 ਅਤੇ 2024) ਵਿੱਚ ਦਿੱਲੀ ਕੈਪੀਟਲਜ਼ ਦੀ ਅਗਵਾਈ ਕੀਤੀ ਹੈ, ਹਾਲਾਂਕਿ ਉਸਦੀ ਕਪਤਾਨੀ ਵਿੱਚ ਟੀਮ 2021 ਦੇ ਪਲੇਆਫ ਵਿੱਚ ਪਹੁੰਚੀ ਸੀ। ਉਹ ਕਾਰ ਦੁਰਘਟਨਾ ਤੋਂ ਬਾਅਦ 2023 ਸੀਜ਼ਨ ਤੋਂ ਬਾਹਰ ਹੋ ਗਿਆ ਸੀ