Home Blog Page 936

Chandigarh Mayor Election: ਭਾਜਪਾ ਨੇ ਪਲਟੀ ਬਾਜ਼ੀ; ਹਰਪ੍ਰੀਤ ਕੌਰ ਬਬਲਾ ਬਣੀ ਚੰਡੀਗੜ੍ਹ ਦੀ ਨਵੀ ਮੇਅਰ

0

Chandigarh Mayor Election: ਭਾਜਪਾ ਨੇ ਪਲਟੀ ਬਾਜ਼ੀ; ਹਰਪ੍ਰੀਤ ਕੌਰ ਬਬਲਾ ਬਣੀ ਚੰਡੀਗੜ੍ਹ ਦੀ ਨਵੀ ਮੇਅਰ

ਭਾਰਤੀ ਜਨਤਾ ਪਾਰਟੀ ਦੀ ਹਰਪ੍ਰੀਤ ਕੌਰ ਬਬਲਾ ਚੰਡੀਗੜ੍ਹ ਨਗਰ ਨਿਗਮ ਦੀ ਨਵੀ ਮੇਅਰ ਬਣ ਗਈ ਹੈ। ਉਨ੍ਹਾਂ ‘ਆਪ’ ਕਾਂਗਰਸ ਗਠਜੋੜ ਦੀ ਪ੍ਰੇਮਲਤਾ ਨੂੰ ਹਰਾਇਆ। ਹਰਪ੍ਰੀਤ ਬਬਲਾ ਨੂੰ 19 ਅਤੇ ਪ੍ਰੇਮਲਤਾ ਨੂੰ 17 ਵੋਟਾਂ ਮਿਲੀਆਂ। ਉਨ੍ਹਾਂ ਨੇ ਕਰਾਸ ਵੋਟਿੰਗ ਤੋਂ ਬਾਅਦ 2 ਵੋਟਾਂ ਨਾਲ ਚੋਣ ਜਿੱਤੀ। ਚੋਣ ਵਿੱਚ ਕੁੱਲ 36 ਵੋਟਾਂ ਪਈਆਂ। ਇਹ ਸਾਰੀਆਂ ਵੋਟਾਂ ਜਾਇਜ਼ ਸਨ, ਕੋਈ ਕੈਂਸਲੇਸ਼ਨ ਨਹੀਂ ਹੋਈ।

‘ਆਪ’ – ਕਾਂਗਰਸ ਗਠਜੋੜ ਦੀ ਪ੍ਰੇਮਲਤਾ ਨੂੰ ਹਰਾਇਆ

ਵੋਟਿੰਗ ਸਵੇਰੇ 11 ਵਜੇ ਸ਼ੁਰੂ ਹੋਈ। ਰਮਨੀਕ ਸਿੰਘ ਬੇਦੀ ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ 6 ਡਿਊਟੀ ਮੈਜਿਸਟਰੇਟ ਅਤੇ 1200 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਮੇਅਰ ਚੋਣਾਂ ਵਿੱਚ ਭਾਜਪਾ ਨੂੰ ਸਿਰਫ਼ 16 ਕੌਂਸਲਰਾਂ ਦਾ ਸਮਰਥਨ ਹਾਸਲ ਸੀ। ‘ਆਪ’ ਦੀਆਂ 13 ਅਤੇ ਕਾਂਗਰਸ ਦੀਆਂ 6 ਵੋਟਾਂ ਤੋਂ ਇਲਾਵਾ ਇਕ ਸੰਸਦ ਮੈਂਬਰ ਮਨੀਸ਼ ਤਿਵਾੜੀ ਸਮੇਤ 20 ਵੋਟਾਂ ਸਨ। ਆਪ+ਕਾਂਗਰਸ ਗਠਜੋੜ ਕੋਲ ਪੂਰਨ ਬਹੁਮਤ ਸੀ। ਇਸ ਦੇ ਬਾਵਜੂਦ ਉਨ੍ਹਾਂ ਦਾ ਉਮੀਦਵਾਰ ਹਾਰ ਗਿਆ। ਮੇਅਰ ਚੋਣ ਦੇ ਨਤੀਜੇ ਤੋਂ ਸਾਫ਼ ਹੈ ਕਿ ‘ਆਪ’-ਕਾਂਗਰਸ ਗਠਜੋੜ ਦੀਆਂ 3 ਵੋਟਾਂ ਭਾਜਪਾ ਦੇ ਹੱਕ ਵਿੱਚ ਪਈਆਂ ਹਨ।

ਵੱਡਾ ਹਾਦਸਾ: ਹੈਲੀਕਾਪਟਰ ਨਾਲ ਟਕਰਾਇਆ ਯਾਤਰੀਆਂ ਨਾਲ ਭਰਿਆ ਜਹਾਜ਼; 60 ਲੋਕ ਸਨ ਜਹਾਜ਼ ‘ਚ ਸਵਾਰ

ਵੱਡਾ ਹਾਦਸਾ: ਹੈਲੀਕਾਪਟਰ ਨਾਲ ਟਕਰਾਇਆ ਯਾਤਰੀਆਂ ਨਾਲ ਭਰਿਆ ਜਹਾਜ਼; 60 ਲੋਕ ਸਨ ਜਹਾਜ਼ ‘ਚ ਸਵਾਰ

0

ਵੱਡਾ ਹਾਦਸਾ: ਹੈਲੀਕਾਪਟਰ ਨਾਲ ਟਕਰਾਇਆ ਯਾਤਰੀਆਂ ਨਾਲ ਭਰਿਆ ਜਹਾਜ਼; 60 ਲੋਕ ਸਨ ਜਹਾਜ਼ ‘ਚ ਸਵਾਰ

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਇੱਕ ਯਾਤਰੀ ਜਹਾਜ਼ ਅਤੇ ਇੱਕ ਹੈਲੀਕਾਪਟਰ ਦੇ ਟਕਰਾ ਜਾਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਤੋਂ ਬਾਅਦ ਦੋਵੇਂ ਪੋਟੋਮੈਕ ਨਦੀ ਵਿੱਚ ਡਿੱਗ ਗਏ। ਜਹਾਜ਼ ਵਿੱਚ ਚਾਲਕ ਦਲ ਦੇ 4 ਮੈਂਬਰਾਂ ਸਮੇਤ ਕਰੀਬ 60 ਲੋਕ ਸਵਾਰ ਸਨ। ਹੁਣ ਤੱਕ 18 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਹ ਜਹਾਜ਼ ਅਮਰੀਕਨ ਏਅਰਲਾਈਨਜ਼ ਦਾ ਸੀ।

ਰਾਹਤ ਅਤੇ ਬਚਾਅ ਕਾਰਜ ਜਾਰੀ

ਸਾਹਮਣੇ ਆਈ ਜਾਣਕਾਰੀ ਅਨੁਸਾਰ ਅਮਰੀਕੀ ਏਅਰਲਾਈਨਜ਼ ਦਾ ਇਹ ਜਹਾਜ਼ ਕੰਸਾਸ ਰਾਜ ਤੋਂ ਵਾਸ਼ਿੰਗਟਨ ਆ ਰਿਹਾ ਸੀ। ਕੰਪਨੀ ਨੇ ਰਾਤ 9 ਵਜੇ ਤੋਂ ਬਾਅਦ ਹਾਦਸੇ ਦੀ ਪੁਸ਼ਟੀ ਕੀਤੀ। ਅਧਿਕਾਰੀਆਂ ਮੁਤਾਬਕ ਰਾਤ 8:50 ਵਜੇ ਰੀਗਨ ਨੈਸ਼ਨਲ ਏਅਰਪੋਰਟ (ਡੀਸੀਏ) ਨੇੜੇ ਜਹਾਜ਼ ਹਾਦਸੇ ਬਾਰੇ ਕਈ ਕਾਲਾਂ ਆਈਆਂ। ਇਹ ਹਾਦਸਾ ਯੂਐਸ ਏਅਰਲਾਈਨਜ਼ ਦੇ ਸੀਆਰਜੇ700 ਬੰਬਾਰਡੀਅਰ ਜੈੱਟ ਅਤੇ ਆਰਮੀ ਦੇ ਬਲੈਕ ਹਾਕ (ਐਚ-60) ਹੈਲੀਕਾਪਟਰ ਵਿਚਕਾਰ ਹੋਇਆ। ‘ਅਮਰੀਕਨ ਏਅਰਲਾਈਨਜ਼’ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ‘ਚ ਕਿਹਾ ਕਿ ਉਹ ਰਿਪੋਰਟਾਂ ਤੋਂ ਜਾਣੂ ਹੈ ਕਿ ਓਨਾ ਦਾ ਇੱਕ ਜਹਾਜ਼ ਦੁਰਘਟਨਾ ਵਿੱਚ ਸ਼ਾਮਲ ਹੈ। ਜਹਾਜ਼ ਹਾਦਸੇ ਤੋਂ ਬਾਅਦ ਐਮਰਜੈਂਸੀ ਕਰਮਚਾਰੀਆ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।

ਗੰਨਿਆਂ ਦੀ ਭਰੀ ਟਰੈਕਟਰ- ਟਰਾਲੀ ਦਾ ਵਿਗੜਿਆ ਸੰਤੁਲਨ, ਦੋ ਕਿਸਾਨਾਂ ਦੀ ਮੌ/ਤ

ਗੰਨਿਆਂ ਦੀ ਭਰੀ ਟਰੈਕਟਰ- ਟਰਾਲੀ ਦਾ ਵਿਗੜਿਆ ਸੰਤੁਲਨ, ਦੋ ਕਿਸਾਨਾਂ ਦੀ ਮੌ/ਤ

0

ਗੰਨਿਆਂ ਦੀ ਭਰੀ ਟਰੈਕਟਰ- ਟਰਾਲੀ ਦਾ ਵਿਗੜਿਆ ਸੰਤੁਲਨ, ਦੋ ਕਿਸਾਨਾਂ ਦੀ ਮੌ/ਤ

ਲੁਧਿਆਣਾ ਦੇ ਖੰਨਾ ਕਸਬੇ ‘ਚ ਦੇਰ ਰਾਤ ਵਾਪਰੇ ਇਕ ਸੜਕ ਹਾਦਸੇ ‘ਚ ਦੋ ਕਿਸਾਨਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਮਰਨ ਵਾਲੇ ਕਿਸਾਨਾਂ ਦੀ ਪਛਾਣ ਗੁਰਦੀਪ ਸਿੰਘ (35) ਅਤੇ ਦੀਦਾਰ ਸਿੰਘ (45) ਵਾਸੀ ਮਾਜਰੀ (ਪਾਇਲ) ਵਜੋਂ ਹੋਈ ਹੈ। ਇਹ ਦੋਵੇਂ ਆਪਣੇ ਖੇਤਾਂ ਵਿੱਚੋਂ ਗੰਨਾ ਲੈ ਕੇ ਅਮਲੋਹ ਸਥਿਤ ਗੰਨਾ ਮਿੱਲ ਵਿੱਚ ਜਾ ਰਹੇ ਸਨ।

ਟਰੈਕਟਰ ਦਾ ਵਿਗੜਿਆ ਸੰਤੁਲਨ

ਪ੍ਰਾਪਤ ਜਾਣਕਾਰੀ ਅਨੁਸਾਰ ਜਿਵੇਂ ਹੀ ਉਹ ਬਾਹੋਮਾਜਰਾ ਨੇੜੇ ਪਹੁੰਚੇ ਤਾਂ ਗੰਨੇ ਦੇ ਬੰਡਲਾ ਨਾਲ ਬੰਨ੍ਹੀ ਰੱਸੀ ਟੁੱਟ ਗਈ, ਜਿਸ ਕਾਰਨ ਟਰੈਕਟਰ ਆਪਣਾ ਸੰਤੁਲਨ ਗੁਆ ​​ਬੈਠਾ ਅਤੇ ਰੇਲਿੰਗ ‘ਤੇ ਚੜ੍ਹ ਗਿਆ। ਢਲਾਣ ਕਾਰਨ ਦੋਵਾਂ ਵਿਅਕਤੀਆਂ ’ਤੇ ਗੰਨੇ ਡਿੱਗ ਗਏ। ਇਸ ਦੌਰਾਨ ਰੋਡ ਸੇਫਟੀ ਫੋਰਸ ਦੇ ਸਬ-ਇੰਸਪੈਕਟਰ ਸੁਖਦੇਵ ਸਿੰਘ ਦੀ ਅਗਵਾਈ ‘ਚ ਟੀਮ ਨੇ ਰਾਹਗੀਰਾਂ ਦੀ ਮਦਦ ਨਾਲ ਦੋਵਾਂ ਨੂੰ ਗੰਨਾ ਹੇਠੋ ਬਾਹਰ ਕੱਢਿਆ। ਗੁਰਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੀਦਾਰ ਸਿੰਘ ਦੀ ਖੰਨਾ ਸਿਵਲ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।ਪੁਲਿਸ ਵੱਲੋ ਮਾਮਲੇ ਦੀ ਜਾਂਚਕੀਤੀ ਜਾ ਰਹੀ ਹੈ।

ਚੰਡੀਗੜ੍ਹ ਨੂੰ ਅੱਜ ਮਿਲੇਗਾ ਨਵਾਂ ਮੇਅਰ, ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਚੋਣ ਪ੍ਰਕਿਰਿਆ ਦੀ ਹੋਵੇਗੀ ਵੀਡੀਓਗ੍ਰਾਫੀ

ਮਹਾਕੁੰਭ ਭਗਦੜ ਘਟਨਾ ‘ਚ ਦਰਜਨਾਂ ਮੌਤਾਂ ਲਈ ਕੌਣ ਜ਼ਿੰਮੇਵਾਰ? ਕਿੱਥੇ ਹੋਈ ਗਲਤੀ? ਪੜੋ ਪੂਰੀ ਖਬਰ

0

ਮਹਾਕੁੰਭ ਭਗਦੜ ਘਟਨਾ ‘ਚ ਦਰਜਨਾਂ ਮੌਤਾਂ ਲਈ ਕੌਣ ਜ਼ਿੰਮੇਵਾਰ? ਕਿੱਥੇ ਹੋਈ ਗਲਤੀ? ਪੜੋ ਪੂਰੀ ਖਬਰ

ਮਹਾਕੁੰਭ ‘ਚ ਮੌਨੀ ਮੱਸਿਆ ਦੇ ਅੰਮ੍ਰਿਤ ਇਸਨਾਨ ਵੇਲੇ ਭਗਦੜ ਦੀ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ। ਮਹਾਕੁੰਭ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਪਰੇਸ਼ਾਨ ਕਰਨ ਵਾਲੀਆਂ ਸਨ। ਜਾਂਚ ਤੋਂ ਸਾਹਮਣੇ ਆਇਆ ਹੈ ਕਿ ਇਹ ਭਗਦੜ ਕੋਈ ਇਕ ਗਲਤੀ ਨਾਲ ਨਹੀਂ ਵਾਪਰੀ। ਪਿਛਲੇ ਦੋ ਦਿਨਾਂ ਤੋਂ ਹੋ ਰਹੀ ਗਲਤੀਆਂ ਦੀ ਲੜੀ ਕਾਰਨ ਦਰਜਨਾਂ ਲੋਕਾਂ ਦੀ ਜਾਨ ਚਲੀ ਗਈ। ਮੀਡੀਆ ਰਿਪੋਰਟਸ ਅਨੁਸਾਰ ਇਹ ਭਗਦੜ ਮੇਲੇ ਦੀ ਜਿੰਮੇਵਾਰੀ ਸੰਭਾਲ ਰਹੇ ਅਧਿਕਾਰੀਆਂ ਦੀ ਲਾਪਰਵਾਹੀ ਜਾਂ ਗਲਤ ਫੈਸਲਿਆਂ ਦਾ ਨਤੀਜਾ ਸੀ।

ਪੁਲ ਨੂੰ ਬੰਦ ਕਰਨ ਦੇ ਆਦੇਸ਼

ਦੱਸਿਆ ਜਾ ਰਿਹਾ ਹੈ ਕਿ ਮੇਲਾ ਅਧਿਕਾਰੀ ਨੂੰ ਵਧਦੀ ਭੀੜ ਦਾ ਪਤਾ ਸੀ ਪਰ ਉਸ ਨੇ ਗਲਤ ਫੈਸਲਾ ਲੈ ਲਿਆ। ਮੌਨੀ ਮੱਸਿਆ ਕਾਰਨ 27 ਜਨਵਰੀ ਤੋਂ ਹੀ ਪੈਂਟੂਨ ਪੁਲ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ। 27-28 ਨੂੰ ਜ਼ਿਆਦਾਤਰ ਪੁਲ ਬੰਦ ਹੋਣ ਕਾਰਨ ਇੱਕ ਥਾਂ ’ਤੇ ਭਾਰੀ ਭੀੜ ਇਕੱਠੀ ਹੋ ਗਈ। ਜਿਹੜੇ ਸੰਗਮ ਵੱਲ ਸਨ ਉਹ ਅਖਾੜੇ ਵੱਲ ਨਹੀਂ ਜਾ ਸਕਦੇ ਸਨ। ਅਖਾੜੇ ਤੱਕ ਪਹੁੰਚਣ ਲਈ ਲੋਕਾਂ ਨੂੰ ਕਾਫੀ ਸਫਰ ਕਰਨਾ ਪਿਆ। ਜੇਕਰ ਸਾਰੇ ਪੈਂਟੂਨ ਪੁਲ ਚਾਲੂ ਹੁੰਦੇ ਤਾਂ ਸ਼ਰਧਾਲੂ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਜਾ ਸਕਦੇ ਸਨ ਅਤੇ ਭੀੜ ਮੇਲੇ ਵਿੱਚੋਂ ਘਟ ਜਾਂਦੀ। ਜਿਹੜੇ ਲੋਕ ਸੁੱਤੇ ਹੋਏ ਸਨ, ਉਹ ਜ਼ਿਆਦਾਤਰ ਭਗਦੜ ਦਾ ਸ਼ਿਕਾਰ ਹੋਏ। ਕੁੰਭ ਵਿੱਚ ਵੀਆਈਪੀ ਮੂਵਮੈਂਟ ਵੀ ਭੀੜ ਇਕੱਠੀ ਹੋਣ ਦਾ ਵੱਡਾ ਕਾਰਨ ਬਣੀ।

ਬੈਰੀਕੇਡਿੰਗ ਦਾ ਟੁੱਟਣਾ

ਇਸ ਤੋਂ ਇਲਾਵਾ 28 ਜਨਵਰੀ ਨੂੰ ਦੇਰ ਰਾਤ ਹੋਈ ਭਗਦੜ ਦੇ ਹੋਰ ਵੀ ਕਾਰਨ ਸਾਹਮਣੇ ਆਏ ਹਨ। ਪਹਿਲਾਂ ਸੰਗਮ ‘ਤੇ ਜਦ ਭੀੜ ਇਕੱਠੀ ਹੋਣ ਲੱਗੀ ਤਾ ਵੱਡੀ ਗਿਣਤੀ ਵਿੱਚ ਲੋਕ ਬੈਰੀਕੇਡਿੰਗ ਦੇ ਕੋਲ ਹੀ ਸੌਂ ਗਏ। ਜਦੋਂ ਭੀੜ ਵਧੀ ਤਾਂ ਬੈਰੀਕੇਡਿੰਗ ਟੁੱਟ ਗਈ ਅਤੇ ਸੁੱਤੇ ਪਏ ਲੋਕ ਕੁਚਲੇ ਗਏ। ਦੂਜਾ ਕਾਰਨ ਜੋ ਸਾਹਮਣੇ ਆਇਆ ਹੈ ਉਹ ਹੈ ਨਾਗਾ ਸਾਧੂਆਂ ਦੇ ਇਸ਼ਨਾਨ ਲਈ ਆਉਣ ਦੀ ਅਫਵਾਹ। ਦੱਸ ਦਈਏ ਭਗਦੜ ਦੀ ਘਟਨਾ ਤੋਂ ਸੀਐਮ ਯੋਗੀ ਵੀ ਦੁਖੀ ਹਨ। ਜਦੋਂ ਸੀਐਮ ਯੋਗੀ ਹਾਦਸੇ ਨੂੰ ਲੈ ਕੇ ਮੀਡੀਆ ਨਾਲ ਗੱਲ ਕਰਨ ਆਏ ਤਾਂ ਉਹ ਭਾਵੁਕ ਹੋ ਗਏ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਸ ਮਾਮਲੇ ਦੀ ਨਿਆਂਇਕ ਜਾਂਚ ਹੋਵੇਗੀ ਅਤੇ ਨਿਆਂਇਕ ਕਮਿਸ਼ਨ ਸਮਾਂ ਸੀਮਾ ਅੰਦਰ ਸੂਬਾ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੇਗਾ।

ਚੰਡੀਗੜ੍ਹ ਨੂੰ ਅੱਜ ਮਿਲੇਗਾ ਨਵਾਂ ਮੇਅਰ, ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਚੋਣ ਪ੍ਰਕਿਰਿਆ ਦੀ ਹੋਵੇਗੀ ਵੀਡੀਓਗ੍ਰਾਫੀ

ਲਗਾਤਾਰ ਦੋ ਦਿਨ ਛੁੱਟੀ ਦਾ ਹੋਇਆ ਐਲਾਨ; ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ!

0

ਲਗਾਤਾਰ ਦੋ ਦਿਨ ਛੁੱਟੀ ਦਾ ਹੋਇਆ ਐਲਾਨ; ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ!

ਚੰਡੀਗੜ੍ਹ ,30 ਜਨਵਰੀ : ਨਵੇਂ ਸਾਲ 2025 ਦਾ ਪਹਿਲਾ ਮਹੀਨਾ ਖਤਮ ਹੋਣ ਵਾਲਾ ਹੈ ਅਤੇ ਦੂਜੇ ਮਹੀਨੇ ਦੀ ਸ਼ੁਰੂਆਤ ਹੋਣ ਵਾਲੀ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਬੱਚੇ ਅਤੇ ਨੌਜਵਾਨ ਲਗਾਤਾਰ ਦੋ ਦਿਨ ਛੁੱਟੀਆਂ ਦਾ ਆਨੰਦ ਲੈ ਸਕਣਗੇ। ਇਹ ਦੋ ਦਿਨ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।

ਚੰਡੀਗੜ੍ਹ ਨੂੰ ਅੱਜ ਮਿਲੇਗਾ ਨਵਾਂ ਮੇਅਰ, ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਚੋਣ ਪ੍ਰਕਿਰਿਆ ਦੀ ਹੋਵੇਗੀ ਵੀਡੀਓਗ੍ਰਾਫੀ

ਦੱਸ ਦਈਏ ਕਿ 2 ਫਰਵਰੀ ਨੂੰ ਐਤਵਾਰ ਦਾ ਦਿਨ ਹੈ,ਜਿਸ ਦਿਨ ਕਿ ਹਫਤਾਵਾਰੀ ਛੁੱਟੀ ਹੈ। ਅਗਲੇ ਦਿਨ 3 ਫਰਵਰੀ ਨੂੰ ਬਸੰਤ ਪੰਚਮੀ ਦਾ ਤਿਉਹਾਰ ਹੈ। ਇਸ ਕਾਰਨ ਦੇਸ਼ ਦੇ ਜ਼ਿਆਦਾਤਰ ਸੂਬਿਆਂ ‘ਚ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।ਇਹ ਤਿਉਹਾਰ ਬਸੰਤ ਰੁੱਤ ਦੀ ਆਮਦ ਨੂੰ ਵੀ ਦਰਸਾਉਂਦਾ ਹੈ। ਇਸ ਦਿਨ ਲੋਕ ਪੀਲੇ ਕੱਪੜੇ ਪਹਿਨਦੇ ਹਨ ਅਤੇ ਪੀਲੇ ਰੰਗ ਦੇ ਭੋਜਨ ਤਿਆਰ ਕਰਦੇ ਹਨ। ਇਹ ਤਿਉਹਾਰ ਖਾਸ ਕਰਕੇ ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼ ਅਤੇ ਉੜੀਸਾ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਚੰਡੀਗੜ੍ਹ ਨੂੰ ਅੱਜ ਮਿਲੇਗਾ ਨਵਾਂ ਮੇਅਰ, ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਚੋਣ ਪ੍ਰਕਿਰਿਆ ਦੀ ਹੋਵੇਗੀ ਵੀਡੀਓਗ੍ਰਾਫੀ

0

ਚੰਡੀਗੜ੍ਹ ਨੂੰ ਅੱਜ ਮਿਲੇਗਾ ਨਵਾਂ ਮੇਅਰ, ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਚੋਣ ਪ੍ਰਕਿਰਿਆ ਦੀ ਹੋਵੇਗੀ ਵੀਡੀਓਗ੍ਰਾਫੀ

ਚੰਡੀਗੜ੍ਹ, 30 ਜਨਵਰੀ” ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਲਈ ਅੱਜ ਚੋਣ ਹੋਵੇਗੀ। ਇਸ ਦੇ ਲਈ ਭਾਜਪਾ ਨੇ ਹਰਪ੍ਰੀਤ ਕੌਰ ਬਬਲਾ ਅਤੇ ਆਮ ਆਦਮੀ ਪਾਰਟੀ (ਆਪ) ਨੇ ਪ੍ਰੇਮ ਲਤਾ ਨੂੰ ਉਮੀਦਵਾਰ ਬਣਾਇਆ ਹੈ। ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਇਸ ਚੋਣ ਦੀ ਵੀਡੀਓਗ੍ਰਾਫੀ ਹੋਵੇਗੀ। ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਜੈਸ਼੍ਰੀ ਠਾਕੁਰ ਇਥੇ ਨਿਗਰਾਨ ਵਜੋਂ ਹਾਜ਼ਰ ਰਹਿਣਗੇ।

1200 ਪੁਲੀਸ ਮੁਲਾਜ਼ਮ ਤਾਇਨਾਤ

ਦੱਸ ਦਈਏ ਕਿ ਵੋਟਿੰਗ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਰਮਨੀਕ ਸਿੰਘ ਬੇਦੀ ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ 6 ਡਿਊਟੀ ਮੈਜਿਸਟਰੇਟ ਅਤੇ 1200 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਦੌਰਾਨ ਸਿਰਫ ਉਹੀ ਲੋਕ ਨਿਗਮ ਦੀ ਇਮਾਰਤ ਦੇ ਅੰਦਰ ਜਾ ਸਕਣਗੇ, ਜਿਨ੍ਹਾਂ ਕੋਲ ਪਛਾਣ ਪੱਤਰ ਹਨ।

ਮੇਅਰ ਦੀ ਚੋਣ ਕਿਵੇਂ ਹੋਵੇਗੀ?

ਨਿਗਮ ਵਿੱਚ ਮੇਅਰ ਦੀ ਚੋਣ ਬੈਲਟ ਪੇਪਰ ਰਾਹੀਂ ਹੋਵੇਗੀ। ਇਸ ਵਿੱਚ ਸਾਰੇ ਕੌਂਸਲਰਾਂ ਨੂੰ ਬੈਲਟ ਪੇਪਰ ਦਿੱਤੇ ਜਾਣਗੇ। ਜਿਸ ਰਾਹੀਂ ਉਹ ਆਪਣੇ ਉਮੀਦਵਾਰ ਨੂੰ ਵੋਟ ਦੇ ਸਕਣਗੇ। ਚੋਣ ਅਧਿਕਾਰੀ ਇਸ ਦੀ ਗਿਣਤੀ ਕਰਨਗੇ ਅਤੇ ਜੇਤੂ ਦਾ ਐਲਾਨ ਕਰਨਗੇ। ਹਾਲਾਂਕਿ ਮੌਜੂਦਾ ਮੇਅਰ ਕੁਲਦੀਪ ਕੁਮਾਰ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀ ਕਿ ਵੋਟਿੰਗ ਹੱਥ ਉਠਾ ਕੇ ਕਰਵਾਈ ਜਾਵੇ ਪਰ ਇਹ ਮੰਗ ਨਹੀਂ ਮੰਨੀ ਗਈ। ਇਸ ਵਾਰ ‘ਆਪ’ ਦੀ ਪ੍ਰੇਮਲਤਾ ਦਾ ਮੇਅਰ ਬਣਨਾ ਤੈਅ ਮਨੀ ਜਾ ਰਿਹਾ ਹੈ।

ਦੱਖਣੀ ਸੂਡਾਨ ‘ਚ ਜਹਾਜ਼ Crash, ਇਕ ਭਾਰਤੀ ਸਮੇਤ 20 ਦੀ ਮੌ/ਤ

 

ਦੱਖਣੀ ਸੂਡਾਨ ‘ਚ ਜਹਾਜ਼ Crash, ਇਕ ਭਾਰਤੀ ਸਮੇਤ 20 ਦੀ ਮੌ/ਤ

0

ਦੱਖਣੀ ਸੂਡਾਨ ‘ਚ ਜਹਾਜ਼ Crash, ਇਕ ਭਾਰਤੀ ਸਮੇਤ 20 ਦੀ ਮੌ/ਤ

ਦੱਖਣੀ ਸੂਡਾਨ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਬੁੱਧਵਾਰ ਨੂੰ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕ ਭਾਰਤੀ ਨਾਗਰਿਕ ਸਮੇਤ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟ ਮੁਤਾਬਕ ਇਹ ਹਾਦਸਾ ਤੇਲ ਨਾਲ ਭਰਪੂਰ ਯੂਨਿਟੀ ਸਟੇਟ ਵਿੱਚ ਵਾਪਰਿਆ। ਸੂਬੇ ਦੇ ਸੂਚਨਾ ਨੇ ਦੱਸਿਆ ਕਿ ਚੀਨੀ ਤੇਲ ਕੰਪਨੀ ਗ੍ਰੇਟਰ ਪਾਇਨੀਅਰ ਆਪਰੇਟਿੰਗ ਕੰਪਨੀ ਦੁਆਰਾ ਕਿਰਾਏ ‘ਤੇ ਲਏ ਗਏ ਜਹਾਜ਼ ‘ਚ ਦੋ ਪਾਇਲਟਾਂ ਸਮੇਤ 21 ਲੋਕ ਸਵਾਰ ਸਨ।

ਸਿਰਫ਼ ਇੱਕ ਵਿਅਕਤੀ ਹੀ ਜ਼ਿੰਦਾ ਬਚਿਆ

ਉਨ੍ਹਾਂ ਕਿਹਾ ਕਿ ਜਹਾਜ਼ ਦੱਖਣੀ ਸੂਡਾਨ ਦੀ ਰਾਜਧਾਨੀ ਜੁਬਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਸਮੇਂ ਤੇਲ ਖੇਤਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਾਦਸਾ ਕਿਸ ਕਾਰਨ ਵਾਪਰਿਆ ਇਸ ਹਾਦਸੇ ‘ਚ 20 ਲੋਕਾਂ ਦੀ ਮੌਤ ਹੋ ਗਈ, ਸਿਰਫ਼ ਇੱਕ ਵਿਅਕਤੀ ਹੀ ਜ਼ਿੰਦਾ ਬਚਿਆ ਹੈ। ਸਾਰੇ ਤੇਲ ਕੰਪਨੀ ਜੀਪੀਓਸੀ ਦੇ ਕਰਮਚਾਰੀ ਸਨ। ਇਸ ਹਾਦਸੇ ‘ਚ 16 ਦੱਖਣੀ ਸੂਡਾਨੀਆਂ, ਦੋ ਚੀਨੀ ਨਾਗਰਿਕਾਂ ਅਤੇ 1 ਭਾਰਤੀ ਦੀ ਮੌਤ ਦੀ ਪੁਸ਼ਟੀ ਹੋਈ ਹੈ। ਹਾਦਸੇ ‘ਚ ਬਚੇ ਦੱਖਣੀ ਸੂਡਾਨ ਦੇ ਇੰਜੀਨੀਅਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਇਸ ਜਹਾਜ਼ ਨੂੰ ਚੀਨੀ ਤੇਲ ਕੰਪਨੀ ਗ੍ਰੇਟਰ ਪਾਇਨੀਅਰ ਆਪਰੇਟਿੰਗ ਕੰਪਨੀ ਨੇ ਕਿਰਾਏ ‘ਤੇ ਲਿਆ ਸੀ।

ਸ਼ੂਟਿੰਗ ਦੌਰਾਨ ਅਰਚਨਾ ਪੂਰਨ ਸਿੰਘ ਹੋਈ ਜ਼ਖਮੀ, ਹਸਪਤਾਲ ਤੋਂ ਵੀਡੀਓ ਆਈ ਸਾਹਮਣੇ, Fans ਦੀ ਵਧੀ ਚਿੰਤਾ!

ਸ਼ੂਟਿੰਗ ਦੌਰਾਨ ਅਰਚਨਾ ਪੂਰਨ ਸਿੰਘ ਹੋਈ ਜ਼ਖਮੀ, ਹਸਪਤਾਲ ਤੋਂ ਵੀਡੀਓ ਆਈ ਸਾਹਮਣੇ, Fans ਦੀ ਵਧੀ ਚਿੰਤਾ!

0

ਸ਼ੂਟਿੰਗ ਦੌਰਾਨ ਅਰਚਨਾ ਪੂਰਨ ਸਿੰਘ ਹੋਈ ਜ਼ਖਮੀ, ਹਸਪਤਾਲ ਤੋਂ ਵੀਡੀਓ ਆਈ ਸਾਹਮਣੇ, Fans ਦੀ ਵਧੀ ਚਿੰਤਾ!  

ਬਾਲੀਵੁੱਡ ਅਦਾਕਾਰਾ ਅਤੇ ਕਾਮੇਡੀਅਨ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦੀ ਜੱਜ ਅਰਚਨਾ ਪੂਰਨ ਸਿੰਘ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਅਰਚਨਾ ਪੂਰਨ ਸਿੰਘ ਸ਼ੂਟਿੰਗ ਸੈੱਟ ‘ਤੇ ਸ਼ੂਟਿੰਗ ਕਰ ਰਹੀ ਸੀ ਕਿ ਉਸ ਨਾਲ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਸ਼ੂਟਿੰਗ ਸੈੱਟ ‘ਤੇ ਸ਼ੂਟਿੰਗ ਦੌਰਾਨ ਅਚਾਨਕ ਡਿੱਗਣ ਨਾਲ ਅਰਚਨਾ ਪੂਰਨ ਸਿੰਘ ਦੇ ਗੁੱਟ ਦੀ ਹੱਡੀ ਟੁੱਟ ਗਈ।

ਪਤੀ ਅਤੇ ਪੁੱਤਰ ਨੂੰ ਗਹਿਰਾ ਸਦਮਾ

ਅਰਚਨਾ ਪੂਰਨ ਸਿੰਘ ਰਾਜਕੁਮਾਰ ਰਾਓ ਨਾਲ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਸ਼ੂਟਿੰਗ ਦੌਰਾਨ ਅਰਚਨਾ ਸੈੱਟ ‘ਤੇ ਫਿਸਲ ਗਈ। ਜਿਸ ਕਾਰਨ ਉਸ ਦਾ ਗੁੱਟ ਟੁੱਟ ਗਿਆ ਅਤੇ ਚਿਹਰੇ ‘ਤੇ ਵੀ ਕੁਝ ਸੱਟਾਂ ਲੱਗੀਆਂ। ਅਰਚਨਾ ਨੇ ਇਹ ਜਾਣਕਾਰੀ ਹਾਲ ਹੀ ਵਿੱਚ ਆਪਣੇ ਵੀਲੌਗ ਵਿੱਚ ਦਿੱਤੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਸੈੱਟ ‘ਤੇ ਮੌਜੂਦ ਲੋਕਾਂ ਨੇ ਅਦਾਕਾਰਾ ਨੂੰ ਤੁਰੰਤ ਹਸਪਤਾਲ ਲਿਆਂਦਾ, ਜਿੱਥੇ ਉਸ ਦੀ ਸਰਜਰੀ ਹੋਈ। ਇਸ ਹਾਦਸੇ ਨਾਲ ਅਰਚਨਾ ਦੇ ਪਤੀ ਅਤੇ ਪੁੱਤਰ ਨੂੰ ਗਹਿਰਾ ਸਦਮਾ ਲੱਗਾ ਹੈ। ਇਸ ਹਾਦਸੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਅਰਚਨਾ ਦੇ ਪਤੀ ਪਰਮੀਤ ਸੇਠੀ ਅਤੇ ਬੇਟਾ ਆਰਿਆਮਨ ਸੇਠੀ ਇਸ ਹਾਦਸੇ ਤੋਂ ਦੁਖੀ ਨਜ਼ਰ ਆ ਰਹੇ ਹਨ।

ਸੱਜੇ ਹੱਥ ‘ਤੇ ਲੱਗਾ ਪਲਾਸਟਰ

ਅਦਾਕਾਰਾ ਦੇ ਸਟਾਰ ਪਤੀ ਪਰਮੀਤ ਸੇਠੀ ਨੇ ਦੱਸਿਆ ਕਿ ਇਸ ਹਾਦਸੇ ‘ਚ ਅਰਚਨਾ ਦੇ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਆਪ੍ਰੇਸ਼ਨ ਹੋਇਆ ਹੈ। ਵੀਡੀਓ ‘ਚ ਵੀ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਦੇ ਸੱਜੇ ਹੱਥ ‘ਤੇ ਪਲਾਸਟਰ ਲੱਗਾ ਹੋਇਆ ਹੈ। ਇਸ ਦੇ ਨਾਲ ਹੀ ਵੀਡੀਓ ‘ਚ ਅਰਚਨਾ ਕਹਿ ਰਹੀ ਹੈ ਕਿ “ਹੁਣ ਕਾਫੀ ਠੀਕ ਹਾਂ, ਸੋਜ ਵੀ ਘੱਟ ਹੋ ਗਈ ਹੈ, ਨਹੀਂ ਤਾਂ ਇੰਝ ਲੱਗਦਾ ਸੀ ਜਿਵੇਂ ਹੱਥ ਵੱਡਾ ਹੋ ਗਿਆ ਹੋਵੇ। ਮੈਂ ਰਾਜਕੁਮਾਰ ਨੂੰ ਫੋਨ ਕੀਤਾ ਹੈ ਅਤੇ ਪ੍ਰੋਡਕਸ਼ਨ ਵਿੱਚ ਦੇਰੀ ਲਈ ਮੁਆਫੀ ਮੰਗੀ ਹੈ।”

ਮਹਾਕੁੰਭ ਭਗਦੜ ਹਾ/ਦਸੇ ‘ਤੇ ਭਾਵੁਕ ਹੋਏ CM ਯੋਗੀ, ਮ੍ਰਿ.ਤਕਾਂ ਲਈ ਆਰਥਿਕ ਮਦਦ ਦਾ ਐਲਾਨ

ਮਹਾਕੁੰਭ ਭਗਦੜ ਹਾਦਸੇ ‘ਤੇ ਭਾਵੁਕ ਹੋਏ CM ਯੋਗੀ, ਮ੍ਰਿਤਕਾਂ ਦੇ ਪਰਿਵਾਰ ਲਈ ਆਰਥਿਕ ਮਦਦ ਦਾ ਐਲਾਨ

0

ਮਹਾਕੁੰਭ ਭਗਦੜ ਹਾਦਸੇ ‘ਤੇ ਭਾਵੁਕ ਹੋਏ CM ਯੋਗੀ, ਮ੍ਰਿਤਕਾਂ ਦੇ ਪਰਿਵਾਰ ਲਈ ਆਰਥਿਕ ਮਦਦ ਦਾ ਐਲਾਨ

ਨਵੀ ਦਿੱਲੀ, 30 ਜਨਵਰੀ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮਹਾਕੁੰਭ ਦੌਰਾਨ ਭਗਦੜ ਨੂੰ ‘ਮੰਦਭਾਗਾ ਹਾਦਸਾ’ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੰਗਮ ਤੱਤ ‘ਤੇ ਵਾਪਰੇ ਇਸ ਹਾਦਸੇ ਵਿੱਚ ਆਪਣੀ ਜਾਨ ਗਵਾਉਣ ਵਾਲੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 25-25 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਸ ਮਾਮਲੇ ਦੀ ਨਿਆਂਇਕ ਜਾਂਚ ਹੋਵੇਗੀ ਅਤੇ ਨਿਆਂਇਕ ਕਮਿਸ਼ਨ ਸਮਾਂ ਸੀਮਾ ਅੰਦਰ ਸੂਬਾ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੇਗਾ। ਸੀਐਮ ਯੋਗੀ ਨੇ ਕਿਹਾ ਕਿ ਅਸੀਂ ਘਟਨਾ ਦੀ ਨਿਆਂਇਕ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ।

36 ਜ਼ਖਮੀ ਹਸਪਤਾਲ ‘ਚ ਇਲਾਜ ਅਧੀਨ

ਸੀਐਮ ਯੋਗੀ ਨੇ ਦੱਸਿਆ ਕਿ ਇਸ ਭਗਦੜ ਵਿੱਚ 90 ਤੋਂ ਵੱਧ ਲੋਕ ਗੰਭੀਰ ਜਾਂ ਮਾਮੂਲੀ ਰੂਪ ਵਿੱਚ ਜ਼ਖਮੀ ਹੋਏ ਹਨ, ਜਦੋਂ ਕਿ 30 ਲੋਕਾਂ ਦੀ ਮੌਤ ਹੋ ਗਈ ਹੈ। ਫਿਲਹਾਲ 36 ਜ਼ਖਮੀ ਹਸਪਤਾਲ ‘ਚ ਇਲਾਜ ਅਧੀਨ ਹਨ, ਜਦਕਿ ਬਾਕੀ ਜ਼ਖਮੀਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲੇ ਆਪਣੇ ਨਾਲ ਲੈ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨ, ਪੁਲਿਸ, ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਨੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤਨਦੇਹੀ ਨਾਲ ਕੰਮ ਕੀਤਾ ਅਤੇ ਹਰ ਸੰਭਵ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ।