ਇਹ ਜਗਤ ਵਹਿਮ ਅੰਦਰ ਕੁਰਾਹੇ ਪਿਆ ਰਹਿੰਦਾ ਹੈ
ਇਸ ਨੇ ਪ੍ਰਭੂ ਦੇ ਨਾਮ ਦੀ ਬੰਦਗੀ ਨੂੰ ਛੱਡ ਦਿੱਤਾ ਹੈ ਅਤੇ
ਆਪਣੇ ਆਪ ਨੂੰ ਸੰਸਾਰੀ ਪਦਾਰਥਾਂ ਦੇ ਹੱਥ ਵੇਚ ਛੱਡਿਆ ਹੈ
ਇਹ ਜਗਤ ਵਹਿਮ ਅੰਦਰ ਕੁਰਾਹੇ ਪਿਆ ਰਹਿੰਦਾ ਹੈ
ਮਸ਼ਹੂਰ ਅਦਾਕਾਰਾ ਦੀ ਹੋਟਲ ਦੀ ਬਾਲਕੋਨੀ ਤੋਂ ਡਿੱਗਣ ਕਾਰਨ ਹੋਈ ਮੌਤ, ਸ਼ੂਟਿੰਗ ਦੌਰਾਨ ਵਾਪਰਿਆ ਹਾਦਸਾ || Entertainment News
ਮਸ਼ਹੂਰ ਅਦਾਕਾਰਾ ਦੀ ਹੋਟਲ ਦੀ ਬਾਲਕੋਨੀ ਤੋਂ ਡਿੱਗਣ ਕਾਰਨ ਹੋਈ ਮੌਤ, ਸ਼ੂਟਿੰਗ ਦੌਰਾਨ ਵਾਪਰਿਆ ਹਾਦਸਾ
ਮਨੋਰੰਜਨ ਜਗਤ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਓਨਲੀ ਫੈਨਜ਼ ਸਟਾਰ ਅੰਨਾ ਬੀਟ੍ਰੀਜ਼ ਪਰੇਰਾ ਅਲਵੇਸ (Anna Beatriz Pereira Alves) ਦੀ 27 ਸਾਲ ਦੀ ਉਮਰੇ ਮੌਤ ਹੋ ਗਈ ਹੈ। ਅਦਾਕਾਰਾ ਨੂੰ ਆਨਲਾਈਨ ਅੰਨਾ ਪੋਲੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅਭਿਨੇਤਰੀ ਦੀ ਹੋਟਲ ਦੇ ਕਮਰੇ ਤੋਂ ਡਿੱਗਣ ਤੋਂ ਬਾਅਦ ਮੌਤ ਹੋ ਗਈ, ਜਿੱਥੇ ਉਹ ਕਥਿਤ ਤੌਰ ‘ਤੇ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਹੁਣ ਬ੍ਰਾਜ਼ੀਲ ਪੁਲਿਸ ਨੇ ਸਟਾਰ ਦੀ ਰਹੱਸਮਈ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਦਾਕਾਰਾ ਫਿਲਮ ਦੀ ਕਰ ਰਹੀ ਸੀ ਸ਼ੂਟਿੰਗ
ਇੱਕ ਰਿਪੋਰਟ ਮੁਤਾਬਕ 27 ਸਾਲਾ ਅਦਾਕਾਰਾ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਕੰਮ ਪੂਰਾ ਹੋਣ ਤੋਂ ਬਾਅਦ ਅਚਾਨਕ ਹੋਟਲ ਦੇ ਕਮਰੇ ਦੀ ਬਾਲਕੋਨੀ ਤੋਂ ਡਿੱਗ ਕੇ ਉਸ ਦੀ ਮੌਤ ਹੋ ਗਈ। ਅਭਿਨੇਤਰੀ ਦੀ ਮੌਤ ਦੇ ਮਾਮਲੇ ‘ਚ ਬ੍ਰਾਜ਼ੀਲ ਪੁਲਿਸ ਨੇ ਦੋ ਅਦਾਕਾਰਾਂ ਤੋਂ ਵੀ ਪੁੱਛਗਿੱਛ ਕੀਤੀ ਹੈ। ਅਦਾਕਾਰਾ ਦੀ ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ ਪਰ ਦੋਵਾਂ ਸਿਤਾਰਿਆਂ ਨੂੰ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਹੈ। ਦੱਸ ਦਈਏ ਕਿ ਉਹ ਨੋਵਾ ਇਗਾਕੂ ਦੇ ਅਪਾਰਟਮੈਂਟ ਹੋਟਲ ਦੇ ਵਿਹੜੇ ਵਿੱਚ ਮ੍ਰਿਤਕ ਪਾਈ ਗਈ ਸੀ।
ਬਾਈਕਸਾਡਾ ਫਲੂਮਿਨੈਂਸ ਹੋਮੀਸਾਈਡ ਯੂਨਿਟ ਦੇ ਬੁਲਾਰੇ ਨੇ ਸਥਾਨਕ ਪ੍ਰੈਸ ਨੂੰ ਦੱਸਿਆ, “ਅਸੀਂ ਇਹ ਸਪੱਸ਼ਟ ਕਰਨ ਲਈ ਪੂਰੀ ਜਾਂਚ ਕਰ ਰਹੇ ਹਾਂ ਕਿ ਉਥੇ ਕੀ ਹੋਇਆ ਹੈ। “ਇਹ ਇੱਕ ਗੁੰਝਲਦਾਰ ਕੇਸ ਹੈ, ਅਤੇ ਅਸੀਂ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕਰਦੇ, ਕਿ ਇਹ ਇਕ ਦੁਰਘਟਨਾ ਹੋ ਜਾਂ ਸੰਭਾਵਿਤ ਅਪਰਾਧ।”
ਇਹ ਵੀ ਪੜ੍ਹੋ : ਮਮਤਾ ਕੁਲਕਰਨੀ ‘ਤੇ ਕਿੰਨਰ ਅਖਾੜੇ ਦਾ ਵੱਡਾ ਐਕਸ਼ਨ, ਅਦਾਕਾਰਾ ਨੂੰ ਅਖਾੜੇ ‘ਚੋਂ ਕੀਤਾ ਬਾਹਰ
23 ਜਨਵਰੀ ਨੂੰ ਹੀ ਹੋ ਗਈ ਸੀ ਮੌਤ
ਇੱਕ ਹੋਰ ਰਿਪੋਰਟ ਮੁਤਾਬਕ ਅੰਨਾ ਪੋਲੀ ਦੀ ਮੌਤ 23 ਜਨਵਰੀ ਨੂੰ ਹੀ ਹੋ ਗਈ ਸੀ ਪਰ ਇਹ ਖਬਰ ਸਾਹਮਣੇ ਆਉਣ ‘ਚ ਸਮਾਂ ਲੱਗਾ। ਮੌਤ ਬਾਰੇ ਪਤਾ ਲੱਗਣ ਤੋਂ ਬਾਅਦ ਉਸ ਦੇ ਇੱਕ ਦੋਸਤ ਨੇ ਕਿਹਾ, ਉਹ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਰਹਿਣਾ ਚਾਹੁੰਦੀ ਸੀ। ਉਹ ਹਮੇਸ਼ਾ ਆਪਣੇ ਭਵਿੱਖ ਦੇ ਪ੍ਰੋਜੈਕਟਾਂ ਬਾਰੇ ਉਤਸ਼ਾਹ ਨਾਲ ਗੱਲ ਕਰਦੀ ਸੀ। ਇਸ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਮਮਤਾ ਕੁਲਕਰਨੀ ‘ਤੇ ਕਿੰਨਰ ਅਖਾੜੇ ਦਾ ਵੱਡਾ ਐਕਸ਼ਨ, ਅਦਾਕਾਰਾ ਨੂੰ ਅਖਾੜੇ ‘ਚੋਂ ਕੀਤਾ ਬਾਹਰ || Breaking News
ਮਮਤਾ ਕੁਲਕਰਨੀ ‘ਤੇ ਕਿੰਨਰ ਅਖਾੜੇ ਦਾ ਵੱਡਾ ਐਕਸ਼ਨ, ਅਦਾਕਾਰਾ ਨੂੰ ਅਖਾੜੇ ‘ਚੋਂ ਕੀਤਾ ਬਾਹਰ
ਪ੍ਰਯਾਗਰਾਜ ਵਿੱਚ ਚੱਲ ਰਿਹਾ ਮਹਾਂਕੁੰਭ ਦਾ ਮੇਲਾ ਕਾਫ਼ੀ ਚਰਚਾ ਦੇ ਵਿੱਚ ਹੈ | ਪਰ ਇਸੀ ਦੇ ਵਿਚਾਲੇ ਇਕ ਹੋਰ ਵੱਡੀ ਕਾਰਵਾਈ ਸਾਹਮਣੇ ਆਈ ਹੈ ਜਿੱਥੇ ਕਿ ਮਮਤਾ ਕੁਲਕਰਨੀ ‘ਤੇ ਕਿੰਨਰ ਅਖਾੜੇ ਦਾ ਵੱਡਾ ਐਕਸ਼ਨ ਹੋਇਆ ਹੈ | ਕਿੰਨਰ ਅਖਾੜੇ ਦੇ ਸੰਸਥਾਪਕ ਰਿਸ਼ੀ ਅਜੇ ਦਾਸ ਨੇ ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਹਟਾ ਕੇ ਅਖਾੜੇ ਤੋਂ ਕੱਢ ਦਿੱਤਾ ਹੈ। ਇਸ ਦੇ ਨਾਲ ਹੀ ਲਕਸ਼ਮੀ ਨਾਰਾਇਣ ਤ੍ਰਿਪਾਠੀ ਨੂੰ ਆਚਾਰੀਆ ਮਹਾਮੰਡਲੇਸ਼ਵਰ ਅਹੁਦੇ ਅਤੇ ਅਖਾੜੇ ਤੋਂ ਹਟਾ ਦਿੱਤਾ ਹੈ। ਕਿੰਨਰ ਅਖਾੜੇ ਨੂੰ ਜਲਦੀ ਹੀ ਇੱਕ ਨਵਾਂ ਆਚਾਰੀਆ ਮਹਾਂਮੰਡਲੇਸ਼ਵਰ ਮਿਲੇਗਾ। ਕਿਹਾ ਜਾ ਰਿਹਾ ਹੈ ਕਿ ਮਮਤਾ ਕੁਲਕਰਨੀ ਦੇ ਸਿਰ ਨਾ ਮੰਡਵਾਉਂਣ ਕਰਕੇ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ | ਰਿਸ਼ੀ ਅਜੇ ਦਾਸ ਨੇ ਕਿਹਾ ਕਿ ਅਖਾੜੇ ਦਾ ਪੁਨਰਗਠਨ ਨਵੇਂ ਸਿਰਿਓਂ ਕੀਤਾ ਜਾਵੇਗਾ।
ਕਿੰਨਰ ਅਖਾੜੇ ਦਾ ਮਹਾਮੰਡਲੇਸ਼ਵਰ ਕੀਤਾ ਗਿਆ ਸੀ ਨਿਯੁਕਤ
ਧਿਆਨਯੋਗ ਹੈ ਕਿ ਸਾਬਕਾ ਅਦਾਕਾਰਾ ਮਮਤਾ ਕੁਲਕਰਨੀ ਨੇ ਕੁਝ ਦਿਨ ਪਹਿਲਾਂ ਪ੍ਰਯਾਗਰਾਜ ਵਿੱਚ ਹੋਏ ਮਹਾਂਕੁੰਭ ਵਿੱਚ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਮਮਤਾ ਨੇ ਮਹਾਂਕੁੰਭ ਦੌਰਾਨ ਕਿੰਨਰ ਅਖਾੜੇ ਵਿੱਚ ਆਚਾਰੀਆ ਮਹਾਮੰਡਲੇਸ਼ਵਰ ਡਾ. ਲਕਸ਼ਮੀ ਨਾਰਾਇਣ ਤ੍ਰਿਪਾਠੀ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ, ਮਮਤਾ ਨੇ ਸੰਗਮ ਵਿਖੇ ਪਿੰਡਦਾਨ ਦੀ ਰਸਮ ਨਿਭਾਈ ਅਤੇ ਉਨ੍ਹਾਂ ਦਾ ਤਾਜਪੋਸ਼ੀ ਕਿੰਨਰ ਅਖਾੜੇ ਵਿੱਚ ਹੋਈ। ਮਹਾਂਕੁੰਭ ਵਿੱਚ ਸੰਨਿਆਸ ਲੈਣ ਤੋਂ ਬਾਅਦ, ਮਮਤਾ ਕੁਲਕਰਨੀ ਨੂੰ ਇੱਕ ਨਵਾਂ ਅਧਿਆਤਮਿਕ ਨਾਮ ‘ਸ਼੍ਰੀ ਯਮਾਈ ਮਮਤਾ ਨੰਦ ਗਿਰੀ’ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਿੰਨਰ ਅਖਾੜੇ ਦਾ ਮਹਾਮੰਡਲੇਸ਼ਵਰ ਨਿਯੁਕਤ ਕੀਤਾ ਗਿਆ।

ਨਿਯੁਕਤੀ ਨੂੰ ਲੈ ਕੇ ਬਹੁਤ ਵਿਵਾਦ ਹੋਇਆ
ਮਮਤਾ ਕੁਲਕਰਨੀ ਦੀ ਮਹਾਮੰਡਲੇਸ਼ਵਰ ਵਜੋਂ ਨਿਯੁਕਤੀ ਨੂੰ ਲੈ ਕੇ ਬਹੁਤ ਵਿਵਾਦ ਹੋਇਆ ਸੀ। ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਵਜੋਂ ਨਿਯੁਕਤ ਕੀਤੇ ਜਾਣ ਦਾ ਸੰਤ ਲਗਾਤਾਰ ਵਿਰੋਧ ਕਰ ਰਹੇ ਸਨ। ਬਾਬਾ ਰਾਮਦੇਵ ਨੇ ਮਮਤਾ ਮਹਾਮੰਡਲੇਸ਼ਵਰ ਬਣਾਉਣ ਦੇ ਫੈਸਲੇ ‘ਤੇ ਵੀ ਸਵਾਲ ਚੁੱਕੇ ਸਨ। ਉਨ੍ਹਾਂ ਕਿਹਾ ਸੀ ਕਿ ਕੁਝ ਲੋਕ ਜੋ ਕੱਲ੍ਹ ਤੱਕ ਦੁਨਿਆਵੀ ਸੁੱਖਾਂ ਵਿੱਚ ਸ਼ਾਮਲ ਸਨ, ਇੱਕ ਦਿਨ ਵਿੱਚ ਸੰਤ ਬਣ ਗਏ ਹਨ, ਜਾਂ ਮਹਾਮੰਡਲੇਸ਼ਵਰ ਵਰਗੇ ਖਿਤਾਬ ਪ੍ਰਾਪਤ ਕਰ ਚੁੱਕੇ ਹਨ। ਕਿੰਨਰ ਅਖਾੜੇ ਦੇ ਸੰਸਥਾਪਕ ਅਜੇ ਦਾਸ ਨੇ ਵੀ ਕਿਹਾ ਸੀ ਕਿ ਇੱਕ ਔਰਤ ਨੂੰ ਕਿੰਨਰ ਅਖਾੜੇ ਦਾ ਮਹਾਮੰਡਲੇਸ਼ਵਰ ਬਣਾਉਣਾ ਸਿਧਾਂਤਾਂ ਦੇ ਵਿਰੁੱਧ ਹੈ।
ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਸੜਕ ਹਾਦਸੇ ‘ਤੇ ਜਤਾਇਆ ਦੁੱਖ || Punjab Accident
ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਸੜਕ ਹਾਦਸੇ ‘ਤੇ ਜਤਾਇਆ ਦੁੱਖ
ਫ਼ਿਰੋਜ਼ਪੁਰ ਵਿੱਚ ਅੱਜ ਤੜਕੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਗੁਰੂਹਰਸਹਾਏ ਦੇ ਫ਼ਿਰੋਜ਼ਪੁਰ ਰੋਡ ‘ਤੇ ਗੋਲੂ ਕਾ ਮੋੜ ਨੇੜੇ ਇੱਕ ਪਿਕਅੱਪ ਅਤੇ ਕੈਂਟਰ ਵਿਚਕਾਰ ਟੱਕਰ ਹੋ ਗਈ। ਹਾਦਸੇ ‘ਚ ਕਰੀਬ 10 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ 25 ਤੋਂ 30 ਦੇ ਕਰੀਬ ਵੇਟਰ ਕਿਸੇ ਪ੍ਰੋਗਰਾਮ ਲਈ ਪਿਕਅੱਪ ਵਿੱਚ ਗੁਰੂਹਰਸਹਾਏ ਤੋਂ ਜਲਾਲਾਬਾਦ ਵੱਲ ਜਾ ਰਹੇ ਸਨ। ਫ਼ਿਰੋਜ਼ਪੁਰ ਰੋਡ ‘ਤੇ ਗੋਲੂ ਕਾ ਮੋੜ ਨੇੜੇ ਇਕ ਕੈਂਟਰ ਨਾਲ ਟਕਰਾ ਗਿਆ। ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਸੁਖਬੀਰ ਸਿੰਘ ਬਾਦਲ ਨੇ ਇਸ ਦਰਦਨਾਕ ਹਾਦਸੇ ‘ਤੇ ਦੁੱਖ ਜਤਾਇਆ ਹੈ।
ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕੀਤੀ ਅਰਦਾਸ
ਉਨ੍ਹਾਂ ਕਿਹਾ ਕਿ “ਅੱਜ ਸਵੇਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰੂਹਰਸਹਾਏ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਪਹੁੰਚਿਆ । ਮੈਂ ਪੀੜਤ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ ਅਤੇ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ । ਪ੍ਰਮਾਤਮਾ ਇਸ ਮੰਦਭਾਗੇ ਹਾਦਸੇ ‘ਚ ਪ੍ਰਭਾਵਿਤ ਸਾਰੇ ਲੋਕਾਂ ਨੂੰ ਇਸ ਮੁਸ਼ਕਲ ਦੀ ਘੜੀ ਵਿੱਚੋਂ ਨਿਕਲਣ ਦਾ ਬਲ ਬਖਸ਼ੇ।”
ਨਿਰਮਲਾ ਸੀਤਾਰਮਨ ਨੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਪੇਸ਼ ਕੀਤਾ ਆਰਥਿਕ ਸਰਵੇਖਣ 2024-25
ਨਿਰਮਲਾ ਸੀਤਾਰਮਨ ਨੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਪੇਸ਼ ਕੀਤਾ ਆਰਥਿਕ ਸਰਵੇਖਣ 2024-25
ਨਿਰਮਲਾ ਸੀਤਾਰਮਨ ਨੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਪੇਸ਼ ਕੀਤਾ ਆਰਥਿਕ ਸਰਵੇਖਣ 2024-25
ਨਵੀ ਦਿੱਲੀ :ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਵਿੱਤੀ ਸਾਲ 2025-26 ਦਾ ਬਜਟ ਪੇਸ਼ ਕਰੇਗੀ। ਇਸ ਤੋਂ ਪਹਿਲਾਂ ਅੱਜ ਉਨ੍ਹਾਂ ਨੇ ਸੰਸਦ ‘ਚ ਆਰਥਿਕ ਸਰਵੇਖਣ ਪੇਸ਼ ਕੀਤਾ। ਆਰਥਿਕ ਸਰਵੇਖਣ ਇੱਕ ਵਿੱਤੀ ਦਸਤਾਵੇਜ਼ ਹੁੰਦਾ ਹੈ। ਇਸ ਵਿੱਚ ਪਿਛਲੇ ਇੱਕ ਵਿੱਤੀ ਸਾਲ ਦੌਰਾਨ ਦੇਸ਼ ਦੇ ਆਰਥਿਕ ਵਿਕਾਸ ਦੀ ਸਮੀਖਿਆ ਕੀਤੀ ਜਾਂਦੀ ਹੈ। ਆਰਥਿਕ ਸਰਵੇਖਣ ਦੇ ਅਨੁਸਾਰ, ਵਿਕਾਸ ਦੇ ਉਤਰਾਅ-ਚੜ੍ਹਾਅ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿੱਤੀ ਸਾਲ 2026 ਵਿੱਚ ਅਸਲ ਜੀਡੀਪੀ ਵਿਕਾਸ ਦਰ 6.3 ਤੋਂ 6.8 ਪ੍ਰਤੀਸ਼ਤ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
8 ਪ੍ਰਤੀਸ਼ਤ ਦੀ ਔਸਤ ਵਿਕਾਸ ਦਰ ਲੋੜੀਂਦੀ
ਵਿੱਤ ਮੰਤਰੀ ਨੇ ਕਿਹਾ “ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੱਕ ਭਾਰਤ ਨੂੰ ‘ਵਿਕਸਿਤ ਭਾਰਤ’ ਬਣਾਉਣ ਦੇ ਆਪਣੇ ਆਰਥਿਕ ਸੁਪਨੇ ਨੂੰ ਪੂਰਾ ਕਰਨ ਲਈ, ਲਗਭਗ ਇੱਕ ਜਾਂ ਦੋ ਦਹਾਕਿਆਂ ਤੱਕ ਨਿਰੰਤਰ ਕੀਮਤਾਂ ‘ਤੇ 8 ਪ੍ਰਤੀਸ਼ਤ ਦੀ ਔਸਤ ਵਿਕਾਸ ਦਰ ਹਾਸਲ ਕਰਨ ਦੀ ਲੋੜ ਹੈ।”
ਨਿਰੰਤਰ ਰੁਜ਼ਗਾਰ ਵਿਕਾਸ ਨੂੰ ਉਤਸ਼ਾਹਿਤ
ਆਰਥਿਕ ਸਰਵੇਖਣ 2024-25 ਦੇ ਅਨੁਸਾਰ, ਕਿਰਤ ਸੁਧਾਰਾਂ ਨੇ ਵਪਾਰ ਲਈ ਵਧੀਆ ਮਾਹੌਲ ਬਣਾਇਆ ਹੈ। ਇਸ ਤੋਂ ਇਲਾਵਾ ਮਜ਼ਦੂਰਾਂ ਦੇ ਹੱਕਾਂ ਦਾ ਵੀ ਧਿਆਨ ਰੱਖਿਆ ਗਿਆ ਹੈ। ਇਸ ਨੇ “ਰੁਜ਼ਗਾਰ ਸਿਰਜਣ ਦਾ ਇੱਕ ਸਕਾਰਾਤਮਕ ਚੱਕਰ” ਬਣਾਇਆ ਹੈ। ਇਹਨਾਂ ਸੁਧਾਰਾਂ ਦਾ ਉਦੇਸ਼ ਕਰਨਾ ਅਤੇ ਆਰਥਿਕ ਸ਼ਮੂਲੀਅਤ ਨੂੰ ਵਧਾਉਣਾ ਹੈ। ਇਸ ਦੇ ਨਾਲ, ਕਾਰੋਬਾਰ ਕਰਨ ਦੀ ਸੌਖ ਅਤੇ ਕਰਮਚਾਰੀਆਂ ਦੀ ਸੁਰੱਖਿਆ ਵਿਚਕਾਰ ਸੰਤੁਲਨ ਬਣਾਉਣਾ ਵੀ ਮਹੱਤਵਪੂਰਨ ਹੈ।
ਭਾਰਤ ਨੂੰ ਏਆਈ ਰੈਗੂਲੇਟਰੀ ਢਾਂਚੇ ‘ਤੇ ਮੁੜ ਵਿਚਾਰ ਕਰਨ ਦੀ ਲੋੜ
ਆਰਥਿਕ ਸਰਵੇਖਣ 2024-25 ਚ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਭਾਰਤ ਨੂੰ ਆਪਣੇ ਰੈਗੂਲੇਟਰੀ ਢਾਂਚੇ ਨੂੰ ਮੁੜ ਵਿਚਾਰਨ ਅਤੇ ਅਪਡੇਟ ਕਰਨ ਦੀ ਲੋੜ ਹੈ।ਇਹ ਯਕੀਨੀ ਬਣਾਉਣਾ ਵੀ ਮਹੱਤਵਪੂਰਨ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਸਾਡੀਆਂ ਸਮਾਜਿਕ ਕਦਰਾਂ-ਕੀਮਤਾਂ ਦੇ ਨਾਲ ਚੱਲਦੀ ਹੈ। ਇਸ ਦੇ ਨਾਲ ਹੀ ਨਵੀਨਤਾ, ਜਵਾਬਦੇਹੀ ਅਤੇ ਪਾਰਦਰਸ਼ਤਾ ਵਿਚਕਾਰ ਸੰਤੁਲਨ ਵੀ ਕਾਇਮ ਰੱਖਿਆ ਜਾਣਾ ਚਾਹੀਦਾ ਹੈ। ਸ਼ੁੱਕਰਵਾਰ ਨੂੰ ਸੰਸਦ ਵਿੱਚ ਪੇਸ਼ ਕੀਤੇ ਗਏ ਸਰਵੇਖਣ ਵਿੱਚ ਭਵਿੱਖ ਦੇ ਮੌਕਿਆਂ ਦਾ ਫਾਇਦਾ ਉਠਾਉਣ ਲਈ ਸਮਰੱਥਾ ਅਤੇ ਸੰਸਥਾ ਨਿਰਮਾਣ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ ਗਿਆ।
ਮਜ਼ਬੂਤ ਪਰਵਾਸੀ ਯੋਗਦਾਨ
ਆਰਥਿਕ ਸਰਵੇਖਣ 2025 ਦੇ ਅਨੁਸਾਰ ਨਿਜੀ ਟ੍ਰਾਂਸਫਰ ਮੁੱਖ ਤੌਰ ‘ਤੇ ਵਿਦੇਸ਼ਾਂ ਵਿੱਚ ਕੰਮ ਕਰਨ ਵਾਲੇ ਭਾਰਤੀਆਂ ਦੁਆਰਾ ਭੇਜੇ ਜਾਣ ਵਾਲੇ ਪੈਸੇ ‘ਤੇ ਨਿਰਭਰ ਕਰਦਾ ਹੈ। ਇਹ ਨੈੱਟ ਟ੍ਰਾਂਸਫਰ ਦਾ ਵੱਡਾ ਹਿੱਸਾ ਬਣਾਉਂਦੇ ਹਨ।Q2FY24 ਵਿੱਚ USD 28.1 ਬਿਲੀਅਨ ਤੋਂ Q2FY25 ਵਿੱਚ USD 31.9 ਬਿਲੀਅਨ ਤੱਕ ਹੋ ਗਿਆ। ਇਹ ਵਾਧਾ ਵਿਸ਼ਵਵਿਆਪੀ ਆਰਥਿਕ ਅਨਿਸ਼ਚਿਤਤਾਵਾਂ ਦੇ ਬਾਵਜੂਦ ਭਾਰਤ ਦੇ ਪਰਵਾਸੀਆ ਦੀ ਨਿਰੰਤਰ ਤਾਕਤ ਅਤੇ ਮਜ਼ਬੂਤ ਰੈਮਿਟੈਂਸ ਪ੍ਰਵਾਹ ਨੂੰ ਦਰਸਾਉਂਦਾ ਹੈ।
ਬਟਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਦੌਰਾਨ ਵਾਪਰਿਆ ਹਾਦਸਾ, ਇਲੈਕਟ੍ਰੀਸ਼ੀਅਨ ਦੀ ਮੌ.ਤ
ਬਟਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਦੌਰਾਨ ਵਾਪਰਿਆ ਹਾਦਸਾ, ਇਲੈਕਟ੍ਰੀਸ਼ੀਅਨ ਦੀ ਮੌ.ਤ
ਬਟਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਦੌਰਾਨ ਵਾਪਰਿਆ ਹਾਦਸਾ, ਇਲੈਕਟ੍ਰੀਸ਼ੀਅਨ ਦੀ ਮੌ.ਤ
ਗੁਰਦਾਸਪੁਰ : ਬਟਾਲਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਅੱਜ ਸਵੇਰੇ ਨਿਸ਼ਾਨ ਸਾਹਿਬ ਦੀ ਸੇਵਾ ਦੌਰਾਨ ਤਾਰਾਂ ਟੁੱਟਣ ਕਾਰਨ ਬਿਜਲੀ ਕਰਮਚਾਰੀ ਸਤਨਾਮ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਪਿੰਡ ਬਾਲੇਵਾਲ ਦਾ ਰਹਿਣ ਵਾਲਾ ਸੀ ਅਤੇ ਗੁਰਦੁਆਰਾ ਸਾਹਿਬ ਵਿੱਚ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ। ਹਾਦਸੇ ਤੋਂ ਬਾਅਦ ਸੇਵਾਦਾਰਾਂ ਨੇ ਉਸ ਨੂੰ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁੱਤਰ ਦੀ ਵੀ ਹੋ ਚੁੱਕੀ ਹੈ ਮੌਤ
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਪਰਿਵਾਰ ਲਈ ਬਹੁਤ ਵੱਡਾ ਝਟਕਾ ਹੈ, ਕਿਉਕਿ ਸਤਨਾਮ ਸਿੰਘ ਦੀ ਪਤਨੀ ਵੀ ਬਿਮਾਰ ਰਹਿੰਦੀ ਹੈ। ਅਤੇ ਇਨਾ ਦੀਆਂ ਦੋ ਬੇਟੀਆਂ ਹਨ। ਇਸ ਤੋਂ ਪਹਿਲਾਂ ਸਤਨਾਮ ਸਿੰਘ ਦੇ ਪੁੱਤਰ ਦੀ ਵੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਪਰਿਵਾਰ ਪਹਿਲਾਂ ਤੋਂ ਹੀ ਕਈ ਮੁਸੀਬਤਾਂ ਨਾਲ ਜੂਝ ਰਿਹਾ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਬਜਟ ਸੈਸ਼ਨ ਦਾ ਪਹਿਲਾ ਦਿਨ:ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੁੰਭ ਹਾਦਸੇ ‘ਤੇ ਜਤਾਇਆ ਦੁੱਖ
ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਸਲਮਾਨ ਖਾਨ ਦੀ ਭੈਣ! ਗੰਭੀਰ ਹਾਲਤ ‘ਚ ਹਸਪਤਾਲ ਤੋਂ ਤਸਵੀਰਾਂ ਆਈਆਂ ਸਾਹਮਣੇ
ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਸਲਮਾਨ ਖਾਨ ਦੀ ਭੈਣ! ਗੰਭੀਰ ਹਾਲਤ ‘ਚ ਹਸਪਤਾਲ ਤੋਂ ਤਸਵੀਰਾਂ ਆਈਆਂ ਸਾਹਮਣੇ
ਸਲਮਾਨ ਖਾਨ ਦੀ ਭੈਣ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਹਾਦਸੇ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਭਾਈਜਾਨ ਖੁਦ ਉਨ੍ਹਾਂ ਨੂੰ ਮਿਲਣ ਪਹੁੰਚੇ। ਜਾਣਕਾਰੀ ਮੁਤਾਬਕ ਸਲਮਾਨ ਖਾਨ ਦੀ ਇਕ ਮੂੰਹਬੋਲੀ ਭੈਣ ਵੀ ਹੈ, ਜਿਸ ਦਾ ਨਾਂ ਸ਼ਵੇਤਾ ਰੋਹੀਰਾ ਹੈ। ਇਸ ਦੌਰਾਨ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ
ਸ਼ਵੇਤਾ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਦੀ ਜਾਣਕਾਰੀ ਉਸਨੇ ਇੰਸਟਾਗ੍ਰਾਮ ‘ਤੇ ਆਪਣੀ ਤਸਵੀਰ ਸ਼ੇਅਰ ਕਰਕੇ ਦਿੱਤੀ ਸੀ। ਤਸਵੀਰਾਂ ਦੇ ਨਾਲ ਉਹ ਲਿਖਦੀ ਹੈ – “ਜ਼ਿੰਦਗੀ ਕਿੰਨੀ ਅਜੀਬ ਹੈ ਨਾ? ਕਈ ਵਾਰ ਅਜਿਹੇ ਮੋੜ ਤੇ ਲਿਆ ਕੇ ਖੜਾ ਕਰ ਦਿੰਦੀ ਹੈ ਕਿ ਮੰਜ਼ਿਲ ਦਾ ਵੀ ਪਤਾ ਨਹੀਂ ਲੱਗਦਾ। ਉਨ੍ਹਾਂ ਇਕ ਹੋਰ ਪੋਸਟ ਦੇ ਕੈਪਸ਼ਨ ‘ਚ ਲਿਖਿਆ, ‘ਇਹ ਨਹੀਂ ਕਹਿ ਸਕਦੀ ਕਿ ਜ਼ਿੰਦਗੀ ‘ਚ ਕੀ ਹੋਵੇਗਾ। ਇਕ ਪਲ ਸਭ ਕੁਝ ਆਮ ਲੱਗਦਾ ਹੈ, ਪਰ ਅਗਲੇ ਹੀ ਪਲ ਕੁਝ ਅਣਕਿਆਸਿਆ ਵਾਪਰਦਾ ਹੈ। ਬਿਨਾਂ ਕਿਸੇ ਕਸੂਰ ਦੇ ਹਾਦਸੇ ਦਾ ਸ਼ਿਕਾਰ ਹੋਣਾ ਕੋਈ ਛੋਟੀ ਗੱਲ ਨਹੀਂ ਹੈ। ਹਾਲਾਂਕਿ, ਕਈ ਵਾਰ ਜ਼ਿੰਦਗੀ ਸਾਨੂੰ ਰੋਕ ਕੇ ਸਾਨੂੰ ਕੁਝ ਸਿਖਾਉਣਾ ਚਾਹੁੰਦੀ ਹੈ।”
ਗੰਭੀਰ ਹਾਲਤ ‘ਚ ਹਸਪਤਾਲ ਚ’ ਭਰਤੀ
ਸ਼ਵੇਤਾ ਨੇ ਹਾਦਸੇ ਦੀਆਂ ਦੋ ਤਸਵੀਰਾਂ ਪੋਸਟ ਕੀਤੀਆਂ ਹਨ। ਹਾਦਸੇ ਦੀਆਂ ਤਸਵੀਰਾਂ ਦੇਖਣ ਤੋਂ ਬਾਅਦ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਪ੍ਰਤੀਕਿਰਿਆ ਦੇ ਰਹੇ ਹਨ। ਤਸਵੀਰਾਂ ‘ਚ ਉਹ ਹਸਪਤਾਲ ਦੇ ਬੈੱਡ ‘ਤੇ ਪਈ ਨਜ਼ਰ ਆ ਰਹੀ ਹੈ, ਸ਼ਵੇਤਾ ਆਪਣੀ ਲੱਤ ‘ਤੇ ਪਲਾਸਟਰ, ਹੱਥ ‘ਤੇ ਸਪੋਰਟ ਅਤੇ ਬੁੱਲ੍ਹਾਂ ‘ਤੇ ਪੱਟੀਆਂ ਬੰਨ੍ਹੀ ਨਜ਼ਰ ਆ ਰਹੀ ਹੈ।
ਫ਼ਿਰੋਜ਼ਪੁਰ ਵਿੱਚ ਵੱਡਾ ਹਾਦਸਾ; ਪਿਕਅੱਪ ਗੱਡੀ ਦੀ ਕੈਂਟਰ ਨਾਲ ਭਿਆਨਕ ਟੱ/ਕਰ, 10 ਲੋਕਾਂ ਦੀ ਮੌ.ਤ
ਬਜਟ ਸੈਸ਼ਨ ਦਾ ਪਹਿਲਾ ਦਿਨ:ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੁੰਭ ਹਾਦਸੇ ‘ਤੇ ਜਤਾਇਆ ਦੁੱਖ
ਬਜਟ ਸੈਸ਼ਨ ਦਾ ਪਹਿਲਾ ਦਿਨ:ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੁੰਭ ਹਾਦਸੇ ‘ਤੇ ਜਤਾਇਆ ਦੁੱਖ
ਨਵੀ ਦਿੱਲੀ: 18ਵੀਂ ਲੋਕ ਸਭਾ ਦੇ ਬਜਟ ਸੈਸ਼ਨ ਦਾ ਅੱਜ ਪਹਿਲਾ ਦਿਨ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕੀਤਾ ਇਸ ਦੇ ਨਾਲ ਹੀ ਬਜਟ ਸੈਸ਼ਨ ਸ਼ੁਰੂ ਹੋ ਗਿਆ ਹੈ। ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿੱਚ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦੇਸ਼ ਦੇ ਸਾਹਮਣੇ ਰੱਖਿਆ। ਕੇਂਦਰੀ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ।
ਕੁੰਭ ਦੁਖਾਂਤ ‘ਤੇ ਕੀਤਾ ਦੁੱਖ ਪ੍ਰਗਟ
ਰਾਸ਼ਟਰਪਤੀ ਮੁਰਮੂ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਕੁੰਭ ਦੁਖਾਂਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕੀਤੀ। ਉਨ੍ਹਾਂ ਕਿਹਾ- “ਮਾਨਯੋਗ ਮੈਂਬਰ, ਇਸ ਸਮੇਂ ਮਹਾਕੁੰਭ ਵੀ ਚੱਲ ਰਿਹਾ ਹੈ। ਮੈਂ ਉੱਥੇ ਵਾਪਰੇ ਹਾਦਸੇ ‘ਤੇ ਦੁੱਖ ਪ੍ਰਗਟ ਕਰਦੀ ਹਾਂ।” ਦੱਸ ਦਈਏ ਕਿ ਬਜਟ ਸੈਸ਼ਨ 31 ਜਨਵਰੀ ਤੋਂ 4 ਅਪ੍ਰੈਲ ਤੱਕ ਦੋ ਪੜਾਵਾਂ ਵਿੱਚ ਹੋਵੇਗਾ। ਸੈਸ਼ਨ ਦਾ ਪਹਿਲਾ ਹਿੱਸਾ 13 ਫਰਵਰੀ ਨੂੰ ਖਤਮ ਹੋਵੇਗਾ ਅਤੇ ਦੂਜਾ ਹਿੱਸਾ 10 ਮਾਰਚ ਤੋਂ ਸ਼ੁਰੂ ਹੋਵੇਗਾ।
ਨੌਜਵਾਨ ਕਰ ਰਹੇ ਦੇਸ਼ ਦਾ ਨਾਮ ਰੋਸ਼ਨ
ਸੰਸਦ ਦੀ ਸਾਂਝੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ,”ਅੱਜ ਸਾਡੇ ਨੌਜਵਾਨ ਸਟਾਰਟਅੱਪ ਤੋਂ ਲੈ ਕੇ ਪੁਲਾੜ ਤੱਕ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ। ਪਿਛਲੇ ਦਹਾਕੇ ਵਿੱਚ ਮੇਕ ਇਨ ਇੰਡੀਆ, ਸਟਾਰਟਅੱਪ ਇੰਡੀਆ ਅਤੇ ਸਟੈਂਡ ਅੱਪ ਇੰਡੀਆ ਸਕੀਮਾਂ ਰਾਹੀਂ ਨੌਜਵਾਨਾਂ ਨੂੰ ਕਈ ਮੌਕੇ ਪ੍ਰਦਾਨ ਕੀਤੇ ਗਏ ਹਨ। ਇੰਟਰਨਸ਼ਿਪ ਸਕੀਮ ਰਾਹੀਂ ਨੌਜਵਾਨਾਂ ਨੂੰ ਤਜਰਬਾ ਦਿੱਤਾ ਜਾ ਰਿਹਾ ਹੈ। ਮੇਰੀ ਸਰਕਾਰ ਵਿਦਿਆਰਥੀਆਂ ਲਈ ਆਧੁਨਿਕ ਪਾਠਕ੍ਰਮ ਤਿਆਰ ਕਰ ਰਹੀ ਹੈ। ਮਾਤ ਭਾਸ਼ਾ ਵਿੱਚ ਸਿੱਖਿਆ ਦੀ ਸਹੂਲਤ ਦਿੱਤੀ ਜਾ ਰਹੀ ਹੈ। ਦਸ ਹਜ਼ਾਰ ਤੋਂ ਵੱਧ ਸਕੂਲਾਂ ਵਿੱਚ ਅਟਲ ਲੈਬ ਖੋਲ੍ਹੀਆਂ ਗਈਆਂ ਹਨ। ਖੋਜ ਕਰਨ ਦੇ ਮਕਸਦ ਨਾਲ ਕਈ ਕੰਮ ਕੀਤੇ ਗਏ ਹਨ।
ਫ਼ਿਰੋਜ਼ਪੁਰ ਵਿੱਚ ਵੱਡਾ ਹਾਦਸਾ; ਪਿਕਅੱਪ ਗੱਡੀ ਦੀ ਕੈਂਟਰ ਨਾਲ ਭਿਆਨਕ ਟੱ/ਕਰ, 10 ਲੋਕਾਂ ਦੀ ਮੌ.ਤ
ਫ਼ਿਰੋਜ਼ਪੁਰ ਵਿੱਚ ਵੱਡਾ ਹਾਦਸਾ; ਪਿਕਅੱਪ ਗੱਡੀ ਦੀ ਕੈਂਟਰ ਨਾਲ ਭਿਆਨਕ ਟੱਕਰ, 10 ਲੋਕਾਂ ਦੀ ਮੌ.ਤ
ਫ਼ਿਰੋਜ਼ਪੁਰ ਵਿੱਚ ਵੱਡਾ ਹਾਦਸਾ; ਪਿਕਅੱਪ ਗੱਡੀ ਦੀ ਕੈਂਟਰ ਨਾਲ ਭਿਆਨਕ ਟੱਕਰ, 10 ਲੋਕਾਂ ਦੀ ਮੌ.ਤ
ਫ਼ਿਰੋਜ਼ਪੁਰ ਵਿੱਚ ਇੱਕ ਪਿਕਅੱਪ ਅਤੇ ਕੈਂਟਰ ਵਿਚਾਲੇ ਟੱਕਰ ਹੋ ਗਈ। ਇਸ ‘ਚ 10 ਲੋਕਾਂ ਦੀ ਮੌਤ ਹੋ ਗਈ। ਜਦਕਿ 5 ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ। ਇਹ ਹਾਦਸਾ ਅੱਜ ਸਵੇਰੇ ਫ਼ਿਰੋਜ਼ਪੁਰ ਦੇ ਪਿੰਡ ਮੋਹਨ ਕੇ ਉਤਾੜ ਨੇੜੇ ਵਾਪਰਿਆ। ਘਟਨਾ ਦੇ ਸਮੇਂ ਪਿਕਅਪ ਵਿੱਚ 15 ਤੋਂ ਵੱਧ ਲੋਕ ਸਵਾਰ ਸਨ। ਘਟਨਾ ‘ਚ ਗੰਭੀਰ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ ‘ਤੇ ਵਾਪਰਿਆ। ਫਿਲਹਾਲ ਫ਼ਿਰੋਜ਼ਪੁਰ ਪੁਲਿਸ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।
ਮੌਕੇ ‘ਤੇ ਪੁੱਜੇ ਅਧਿਕਾਰੀ
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਿਕਅੱਪ ‘ਚ ਸਵਾਰ ਸਾਰੇ ਲੋਕ ਵੇਟਰ ਦਾ ਕੰਮ ਕਰਨ ਵਿਆਹਾਂ ‘ਤੇ ਜਾਂਦੇ ਸਨ। ਪਿਕਅੱਪ ਵਿੱਚ ਉਹ ਸਵਾਰ ਸਨ ਅਤੇ ਉਹ ਫ਼ਿਰੋਜ਼ਪੁਰ ਤੋਂ ਦਿਹਾਤੀ ਖੇਤਰ ਵੱਲ ਜਾ ਰਹੇ ਸਨ। ਇਸ ਦੌਰਾਨ ਪਿਕਅੱਪ ਬੇਕਾਬੂ ਹੋ ਗਿਆ ਅਤੇ ਪਿੱਛੇ ਤੋਂ ਆ ਰਹੇ ਕੈਂਟਰ ਨਾਲ ਟੱਕਰ ਹੋ ਗਈ। ਘਟਨਾ ਦੀ ਜਾਂਚ ਲਈ ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਰੋਡ ਸੇਫਟੀ ਫੋਰਸ (ਐੱਸਐੱਸਐੱਫ) ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਸਨ। ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਤੋਂ ਬਾਅਦ ਨੈਸ਼ਨਲ ਹਾਈਵੇ ਨੂੰ ਖਾਲੀ ਕਰਵਾ ਲਿਆ ਗਿਆ ਕਿਉਂਕਿ ਪਿੱਛੇ ਭਾਰੀ ਟਰੈਫਿਕ ਜਾਮ ਹੋ ਗਿਆ ਸੀ। ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅਨੁਪਮ ਖੇਰ-ਗੁਰੂ ਰੰਧਾਵਾ ਤੋਂ ਬਾਅਦ ਮਹਾਕੁੰਭ ‘ਚ ਪਹੁੰਚੇ ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ, ਸ਼ਰਧਾ-ਭਗਤੀ ‘ਚ ਲੀਨ ਆਏ ਨਜ਼ਰ
ਅਨੁਪਮ ਖੇਰ-ਗੁਰੂ ਰੰਧਾਵਾ ਤੋਂ ਬਾਅਦ ਮਹਾਕੁੰਭ ‘ਚ ਪਹੁੰਚੇ ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ, ਸ਼ਰਧਾ-ਭਗਤੀ ‘ਚ ਲੀਨ ਆਏ ਨਜ਼ਰ
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ‘ਚ ‘ਮਹਾ ਕੁੰਭ 2025’ ਲਈ ਦੇਸ਼ ਅਤੇ ਦੁਨੀਆ ਭਰ ਤੋਂ ਕਰੋੜਾਂ ਸ਼ਰਧਾਲੂ ਲਗਾਤਾਰ ਪਹੁੰਚ ਰਹੇ ਹਨ। ਇਸ ਮਹਾਉਤਸਵ ‘ਚ ਕਈ ਫਿਲਮ ਅਤੇ ਟੀਵੀ ਸਿਤਾਰੇ ਵੀ ਹਿੱਸਾ ਲੈਂਦੇ ਨਜ਼ਰ ਆਏ। ਪ੍ਰਯਾਗਰਾਜ ‘ਚ ਚੱਲ ਰਹੇ ਮਹਾਕੁੰਭ ‘ਚ ਹਿੱਸਾ ਲੈ ਕੇ ਸਾਰਿਆਂ ਨੇ ਸੰਗਮ ‘ਚ ਸ਼ਰਧਾ ਨਾਲ ਇਸ਼ਨਾਨ ਕੀਤਾ।
ਕਾਮੇਡੀ ਦੀ ਦੁਨੀਆ ਤੋਂ ਦੂਰ, ਪੂਰੀ ਤਰ੍ਹਾਂ ਸ਼ਰਧਾ ਅਤੇ ਭਗਤੀ ‘ਚ ਲੀਨ
ਅਨੁਪਮ ਖੇਰ, ਰੇਮੋ ਡਿਸੂਜ਼ਾ, ਗੁਰੂ ਰੰਧਾਵਾ ਵਰਗੀਆਂ ਕਈ ਮਸ਼ਹੂਰ ਹਸਤੀਆਂ ਤੋਂ ਬਾਅਦ ਹੁਣ ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਵੀ ਮਹਾਕੁੰਭ ‘ਚ ਇਸ਼ਨਾਨ ਕਰਨ ਪਹੁੰਚੇ ਹਨ। ਸੁਨੀਲ ਗਰੋਵਰ ਨੇ ਗੰਗਾ ਇਸ਼ਨਾਨ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਸੁਨੀਲ ਆਪਣੀ ਕਾਮੇਡੀ ਦੀ ਦੁਨੀਆ ਤੋਂ ਦੂਰ ਪੂਰੀ ਤਰ੍ਹਾਂ ਸ਼ਰਧਾ ਅਤੇ ਭਗਤੀ ‘ਚ ਲੀਨ ਨਜ਼ਰ ਆਏ।
ਸੰਪੂਰਨ ਮਹਿਸੂਸ ਕਰ ਰਿਹਾ ਹਾਂ
ਸੁਨੀਲ ਨੇ ਸੋਸ਼ਲ ਮੀਡੀਆ ‘ਤੇ ਲਿਖਿਆ “ਦਿਵਯ, ਦੈਵੀ, ਇਸ਼ਵਰਿਆ ਮੈਂ ਮਹਾਕੁੰਭ 2025 ‘ਚ ਇੱਥੇ ਆ ਕੇ ਪਵਿੱਤਰ ਮਹਿਸੂਸ ਕਰ ਰਿਹਾ ਹਾਂ। ਇੱਥੇ ਡੁਬਕੀ ਲਗਾ ਕੇ ਧੰਨ ਮਹਿਸੂਸ ਕਰ ਰਿਹਾ ਹਾਂ। ਹਜ਼ਾਰਾਂ ਸਾਲਾਂ ਤੋਂ ਇਸ ਪਾਣੀ ਵਿਚ ਅਨੇਕਾਂ ਰਿਸ਼ੀ, ਸੰਤ, ਮੁਨੀਆਂ, ਅਤੇ ਮਹਾਤਮਾ ਆਉਂਦੇ ਰਹੇ ਹਨ। ਮੈਂ ਸੰਪੂਰਨ ਮਹਿਸੂਸ ਕਰ ਰਿਹਾ ਹਾਂ। ਹਰ ਕਿਸੇ ਦਾ ਧੰਨਵਾਦ ਜਿਨ੍ਹਾਂ ਨੇ ਮੇਰੀ ਇੱਥੇ ਤੱਕ ਪਹੁੰਚਣ ਵਿੱਚ ਮਦਦ ਕੀਤੀ।”












