Home Blog Page 915

ਇਹ ਹਨ ਭਾਰਤ ਦੇ 5 ਮਸ਼ਹੂਰ ਸ਼ਹਿਰ, ਜਿੱਥੇ ਦਾ ਸ਼ਾਕਾਹਾਰੀ ਭੋਜਨ ਤੁਹਾਡੀ ਯਾਤਰਾ ਦਾ ਮਜ਼ਾ ਕਰ ਦੇਵੇਗਾ ਦੁੱਗਣਾ

0

ਇਹ ਹਨ ਭਾਰਤ ਦੇ 5 ਮਸ਼ਹੂਰ ਸ਼ਹਿਰ, ਜਿੱਥੇ ਦਾ ਸ਼ਾਕਾਹਾਰੀ ਭੋਜਨ ਤੁਹਾਡੀ ਯਾਤਰਾ ਦਾ ਮਜ਼ਾ ਕਰ ਦੇਵੇਗਾ ਦੁੱਗਣਾ

ਭੋਜਨ ਨੂੰ ਲੈ ਕੇ ਹਰ ਵਿਅਕਤੀ ਦੀ ਆਪਣੀ ਪਸੰਦ ਹੁੰਦੀ ਹੈ ਅਤੇ ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਵੱਖ-ਵੱਖ ਸੱਭਿਆਚਾਰ- ਸੰਸਕ੍ਰਿਤੀ ਦੇ ਲੋਕ ਰਹਿੰਦੇ ਹਨ। ਹਰ ਸੱਭਿਆਚਾਰ ਦਾ ਆਪਣਾ ਖਾਸ ਪਕਵਾਨ ਅਤੇ ਵੱਖਰਾ ਭੋਜਨ ਹੁੰਦਾ ਹੈ। ਭਾਰਤ ਵਿੱਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ ਜੋ ਸ਼ਾਕਾਹਾਰੀ ਭੋਜਨ ਲਈ ਮਸ਼ਹੂਰ ਹਨ। ਜੇਕਰ ਤੁਸੀਂ ਵੀ ਸ਼ਾਕਾਹਾਰੀ ਭੋਜਨ ਦੇ ਸ਼ੌਕੀਨ ਹੋ, ਤਾਂ ਭਾਰਤ ਦੀਆਂ ਇਨ੍ਹਾਂ ਥਾਵਾਂ ‘ਤੇ ਮਿਲਣ ਵਾਲਾ ਸੁਆਦੀ ਭੋਜਨ ਤੁਹਾਡੀ ਯਾਤਰਾ ਦਾ ਮਜ਼ਾ ਦੁੱਗਣਾ ਕਰ ਦੇਵੇਗਾ। ਆਓ ਜਾਣਦੇ ਹਾਂ ਭਾਰਤ ਦੀਆਂ ਉਨ੍ਹਾਂ ਥਾਵਾਂ ਬਾਰੇ।

ਜੈਪੁਰ (ਰਾਜਸਥਾਨ)

ਰਾਜਸਥਾਨ ਦੇ ਜੈਪੁਰ ਦਾ ਸ਼ਾਹੀ ਸ਼ਾਕਾਹਾਰੀ ਭੋਜਨ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਇੱਥੇ ਬਾਜਰੇ ਦੀ ਰੋਟੀ, ਦਾਲ ਬਾਟੀ ਚੂਰਮਾ ਅਤੇ ਗੱਟੇ ਦੀ ਸਬਜ਼ੀ ਵਿੱਚ ਸ਼ਾਹੀਪਨ ਨਜ਼ਰ ਆਉਂਦਾ ਹੈ। ਇਸ ਤੋਂ ਇਲਾਵਾ ਮਿਰਚੀ ਬੜਾ, ਘੇਵਰ ਅਤੇ ਮਾਲਪੂਆ ਜੈਪੁਰ ਦੇ ਰਵਾਇਤੀ ਭੋਜਨ ਹਨ। ਜੈਪੁਰ ਵਿੱਚ ਉਪਲਬਧ ਰਾਜਸਥਾਨੀ ਥਾਲੀ ਦਾ ਸਵਾਦ ਬਿਲਕੁਲ ਅਦਭੁਤ ਹੈ।

ਅੰਮ੍ਰਿਤਸਰ (ਪੰਜਾਬ)

ਅੰਮ੍ਰਿਤਸਰ ਸ਼ੁੱਧ ਸ਼ਾਕਾਹਾਰੀ ਭੋਜਨ ਲਈ ਪ੍ਰਚਲਿਤ ਹੈ ਅਤੇ ਭੋਜਨ ਖਾਸ ਤੌਰ ‘ਤੇ ਸਥਾਨਕ ਪਰੰਪਰਾ ਦੇ ਅਨੁਸਾਰ ਤਿਆਰ ਕੀਤਾ ਜਾਂਦਾ ਹੈ। ਅੰਮ੍ਰਿਤਸਰ ਵਿੱਚ ਕਈ ਮਸ਼ਹੂਰ ਰੈਸਟੋਰੈਂਟ ਅਤੇ ਢਾਬੇ ਹਨ ਜਿਥੋਂ ਕਿ ਲਾਜਵਾਬ ਪਕਵਾਨ ਦਾ ਮਜ਼ਾ ਲਿਆ ਜਾ ਸਕਦਾ ਹੈ। ਇੱਥੇ ਦੇ ਮਸ਼ਹੂਰ ਸ਼ਾਕਾਹਾਰੀ ਪਕਵਾਨਾਂ ‘ਚ ਅੰਮ੍ਰਿਤਸਰੀ ਕੁਲਚਾ, ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ, ਚਾਟੀ ਦੀ ਲੱਸੀ, ਖੀਰ ਸ਼ਾਮਿਲ ਹਨ।

ਅਹਿਮਦਾਬਾਦ (ਗੁਜਰਾਤ)

ਗੁਜਰਾਤ ਦਾ ਭੋਜਨ ਹਲਕੇ ਮਸਾਲੇ ਅਤੇ ਮਿਠਾਸ ਨਾਲ ਭਰਪੂਰ ਹੁੰਦਾ ਹੈ। ਇਹ ਸਥਾਨ ਸ਼ਾਕਾਹਾਰੀ ਲੋਕਾਂ ਲਈ ਬਹੁਤ ਖਾਸ ਹੈ ਗੁਜਰਾਤੀ ਥਾਲੀ ਜਿਸ ਵਿੱਚ ਖਾਂਡਵੀ, ਫਾਫੜਾ, ਢੋਕਲਾ, ਥੇਪਲਾ ਅਤੇ ਦਾਲ-ਖਿਚੜੀ ਹੁੰਦੀ ਹੈ, ਇਹ ਗੁਜਰਾਤ ਦੀ ਖਾਸ ਪਛਾਣ ਹੈ।

ਉਡੁਪੀ (ਕਰਨਾਟਕ)

ਜਦੋਂ ਦੱਖਣੀ ਭਾਰਤੀ ਭੋਜਨ ਦੀ ਗੱਲ ਆਉਂਦੀ ਹੈ, ਉਡੁਪੀ ਦਾ ਜ਼ਿਕਰ ਪਹਿਲਾਂ ਕੀਤਾ ਜਾਂਦਾ ਹੈ। ਜੇਕਰ ਤੁਸੀਂ ਦੱਖਣ ਵਿੱਚ ਸ਼ਾਕਾਹਾਰੀ ਭੋਜਨ ਦੀ ਤਲਾਸ਼ ਕਰ ਰਹੇ ਹੋ, ਤਾਂ ਉਡੁਪੀ ਤੁਹਾਡੇ ਲਈ ਇੱਕ ਸੰਪੂਰਣ ਮੰਜ਼ਿਲ ਹੈ। ਇਹ ਸਥਾਨ ਪੂਰੇ ਦੱਖਣ ਵਿੱਚ ਸ਼ਾਕਾਹਾਰੀ ਭੋਜਨ ਲਈ ਬਹੁਤ ਮਸ਼ਹੂਰ ਹੈ। ਇੱਥੋਂ ਦੀ ਇਡਲੀ, ਡੋਸਾ, ਸਾਂਬਰ, ਵੜਾ ਅਤੇ ਨਾਰੀਅਲ ਦੀ ਚਟਨੀ ਦਾ ਸਵਾਦ ਅਜਿਹਾ ਹੈ ਕਿ ਇੱਕ ਵਾਰ ਤੁਸੀਂ ਇਸ ਨੂੰ ਚੱਖਣ ਤੋਂ ਬਾਅਦ ਭੁੱਲ ਨਹੀਂ ਸਕੋਗੇ।

ਮੁੰਬਈ (ਮਹਾਰਾਸ਼ਟਰ)

ਮੁੰਬਈ ਵਿੱਚ ਵੀ ਲਾਜਵਾਬ ਸ਼ਾਕਾਹਾਰੀ ਭੋਜਨ ਮਿਲਦਾ ਹੈ। ਇੱਥੇ ਦਾ ‘ਵਡਾ ਪਾਵ’, ‘ਪਾਵ ਭਾਜੀ’, ‘ਪਾਣੀ ਪੁਰੀ’ ਅਤੇ ਵਰਗੇ ਸ਼ਾਕਾਹਾਰੀ ਪਕਵਾਨ ਹਰ ਕੋਈ ਪਸੰਦ ਕਰਦਾ ਹੈ। ਮੁੰਬਈ ਦੇ ਸਥਾਨਕ ਸਟ੍ਰੀਟ ਫੂਡ ਵਿੱਚ ਸ਼ਾਕਾਹਾਰੀ ਵਿਕਲਪਾਂ ਦੀ ਕੋਈ ਕਮੀ ਨਹੀਂ

ਡਿਪੋਰਟੇਸ਼ਨ ਦੇ ਮੁੱਦੇ ‘ਤੇ DGP ਗੌਰਵ ਯਾਦਵ ਦਾ ਵੱਡਾ ਐਕਸ਼ਨ, ਚਾਰ ਮੈਂਬਰੀ ਕਮੇਟੀ ਦਾ ਕੀਤਾ ਗਠਨ

ਡਿਪੋਰਟੇਸ਼ਨ ਦੇ ਮੁੱਦੇ ‘ਤੇ DGP ਗੌਰਵ ਯਾਦਵ ਦਾ ਵੱਡਾ ਐਕਸ਼ਨ, ਚਾਰ ਮੈਂਬਰੀ ਕਮੇਟੀ ਦਾ ਕੀਤਾ ਗਠਨ

0

ਡਿਪੋਰਟੇਸ਼ਨ ਦੇ ਮੁੱਦੇ ‘ਤੇ DGP ਗੌਰਵ ਯਾਦਵ ਦਾ ਵੱਡਾ ਐਕਸ਼ਨ, ਚਾਰ ਮੈਂਬਰੀ ਕਮੇਟੀ ਦਾ ਕੀਤਾ ਗਠਨ

ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪੰਜਾਬ ਦੇ ਲੋਕਾਂ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ।ਡੀਜੀਪੀ ਗੌਰਵ ਯਾਦਵ ਨੇ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਡੂੰਘਾਈ ਨਾਲ ਜਾਂਚ ਕਰੇਗੀ। ਇਸ ਦੇ ਨਾਲ ਹੀ ਗੈਰ-ਕਾਨੂੰਨੀ ਮਨੁੱਖੀ ਤਸਕਰੀ ‘ਚ ਸ਼ਾਮਲ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ

ਦੱਸ ਦਈਏ ਕਿ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚੇ ਪੰਜਾਬ ਦੇ 31 ਲੋਕਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ। ਡੀਜੀਪੀ ਪੰਜਾਬ ਨੇ ਟਵੀਟ ਕੀਤਾ ਕਿ “ਸੰਯੁਕਤ ਰਾਜ ਅਮਰੀਕਾ ਵਲੋਂ ਪੰਜਾਬ ਦੇ ਰਹਿਣ ਵਾਲੇ ਭਾਰਤੀ ਨਾਗਰਿਕਾਂ ਦੇ ਦੇਸ਼ ਨਿਕਾਲੇ ਤੋਂ ਪੈਦਾ ਹੋਣ ਵਾਲੇ ਗੈਰ-ਕਾਨੂੰਨੀ ਮਨੁੱਖੀ ਤਸਕਰੀ/ਗੈਰ-ਕਾਨੂੰਨੀ ਪ੍ਰਵਾਸ ਦੇ ਮੁੱਦੇ ਦੀ ਜਾਂਚ ਕਰਨ ਲਈ ਪਰਵੀਨ ਸਿਨਹਾ, ਆਈ.ਪੀ.ਐਸ, ਏ.ਡੀ.ਜੀ.ਪੀ. (ਐਨ.ਆਰ.ਆਈ) ਦੀ ਪ੍ਰਧਾਨਗੀ ਹੇਠ ਇੱਕ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਸ਼ਿਵ ਵਰਮਾ, ਆਈ.ਪੀ.ਐਸ, ਏ.ਡੀ.ਜੀ.ਪੀ (ਅੰਦਰੂਨੀ ਸੁਰੱਖਿਆ) ਡਾ. ਐਸ. ਬੂਪਤੀ, ਆਈ.ਪੀ.ਐਸ, ਆਈ.ਜੀ.ਪੀ (ਪ੍ਰੋਵਿਜ਼ਨਿੰਗ) ਅਤ ਸਤਿੰਦਰ ਸਿੰਘ, ਆਈ.ਪੀ.ਐਸ, ਡੀ.ਆਈ.ਜੀ. ਬਾਰਡਰ ਰੇਂਜ ਸ਼ਾਮਲ ਹਨ।”

12-13 ਫਰਵਰੀ ਨੂੰ ਅਮਰੀਕਾ ਦੌਰੇ ‘ਤੇ ਪੀਐਮ ਮੋਦੀ, ਜਾਣੋ ਕਦੋ ਕਰਨਗੇ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ

ਉਨ੍ਹਾਂ ਅੱਗੇ ਕਿਹਾ ਕਿ “ਵਿਸ਼ੇਸ਼ ਜਾਂਚ ਟੀਮ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕਾਨੂੰਨ ਅਤੇ ਤੱਥਾਂ ਦੇ ਅਧਾਰ ‘ਤੇ ਯੋਗ ਕਾਰਵਾਈ ਕੀਤੀ ਜਾਵੇ ਅਤੇ ਜੋ ਵੀ ਵਿਅਕਤੀ ਗੈਰਕਾਨੂੰਨੀ ਕੰਮਾਂ, ਗੈਰਕਾਨੂੰਨੀ ਮਾਈਗ੍ਰੇਸ਼ਨ/ਮਾਨਵ ਤਸਕਰੀ ‘ਚ ਸ਼ਾਮਲ ਪਾਇਆ ਜਾਂਦਾ ਹੈ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਗਠਿਤ ਕਮੇਟੀ ਨੂੰ ਜਾਂਚ ਵਿੱਚ ਕਿਸੇ ਵੀ ਹੋਰ ਪੁਲਿਸ ਅਧਿਕਾਰੀ ਨੂੰ ਸ਼ਾਮਲ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਜੋ ਸਬੰਧਤ ਸੀਨੀਅਰ ਪੁਲਿਸ ਸੁਪਰਡੈਂਟਾਂ/ਪੁਲਿਸ ਕਮਿਸ਼ਨਰਾਂ ਨਾਲ ਤਾਲਮੇਲ ਬਣਾਈ ਰੱਖੇਗੀ, ਜਿਨ੍ਹਾਂ ਨੂੰ ਕਮੇਟੀ ਨੂੰ ਸਾਰੀ ਲੋੜੀਂਦੀ ਸਹਾਇਤਾ ਅਤੇ ਬੁਨਿਆਦੀ ਢਾਂਚਾਗਤ ਸਹੂਲਤਾਂ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।”

12-13 ਫਰਵਰੀ ਨੂੰ ਅਮਰੀਕਾ ਦੌਰੇ ‘ਤੇ ਪੀਐਮ ਮੋਦੀ, ਜਾਣੋ ਕਦੋ ਕਰਨਗੇ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ

0

12-13 ਫਰਵਰੀ ਨੂੰ ਅਮਰੀਕਾ ਦੌਰੇ ‘ਤੇ ਪੀਐਮ ਮੋਦੀ, ਜਾਣੋ ਕਦੋ ਕਰਨਗੇ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ

ਨਵੀ ਦਿੱਲੀ, 7 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਦੋ ਦੇਸ਼ਾਂ ਦੇ ਦੌਰੇ ‘ਤੇ ਜਾ ਰਹੇ ਹਨ। ਪੀਐਮ ਮੋਦੀ ਫਰਵਰੀ ਦੇ ਦੂਜੇ ਹਫ਼ਤੇ ਫਰਾਂਸ ਅਤੇ ਅਮਰੀਕਾ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਅਮਰੀਕਾ ਦੇ ਨਵ ਨਿਯੁਕਤ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੀ ਮੁਲਾਕਾਤ ਕਰਨਗੇ।

10 ਫਰਵਰੀ ਦੀ ਸ਼ਾਮ ਨੂੰ ਪਹੁੰਚਣਗੇ ਪੈਰਿਸ

ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਨੇ ਅੱਜ ਸ਼ੁੱਕਰਵਾਰ ਨੂੰ ਦੱਸਿਆ ਕਿ ਪੀਐਮ ਮੋਦੀ 10-12 ਫਰਵਰੀ ਨੂੰ ਫਰਾਂਸ ਦੇ ਰਾਸ਼ਟਰਪਤੀ ਦੇ ਸੱਦੇ ‘ਤੇ ਫਰਾਂਸ ਜਾਣਗੇ। ਉਹ 10 ਫਰਵਰੀ ਦੀ ਸ਼ਾਮ ਨੂੰ ਪੈਰਿਸ ਪਹੁੰਚਣਗੇ ਅਤੇ ਰਾਸ਼ਟਰਪਤੀ ਦੁਆਰਾ ਆਯੋਜਿਤ ਰਾਤ ਦੇ ਖਾਣੇ ਵਿੱਚ ਸ਼ਾਮਲ ਹੋਣਗੇ। 11 ਫਰਵਰੀ ਨੂੰ ਏਆਈ ਕਾਨਫਰੰਸ ਦੀ ਸਹਿ-ਪ੍ਰਧਾਨਗੀ ਕਰਨਗੇ।ਵਿਦੇਸ਼ ਸਕੱਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ 12-13 ਫਰਵਰੀ ਨੂੰ ਅਮਰੀਕਾ ਜਾਣਗੇ। ਫਰਾਂਸ ਦੀ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਮੋਦੀ 12 ਫਰਵਰੀ ਦੀ ਸ਼ਾਮ ਨੂੰ ਵਾਸ਼ਿੰਗਟਨ ਡੀਸੀ ਪਹੁੰਚਣਗੇ। ਉਹ 14 ਫਰਵਰੀ ਤੱਕ ਇਥੇ ਰੁਕਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਅਮਰੀਕੀ ਕਾਰੋਬਾਰੀਆਂ ਅਤੇ ਭਾਰਤੀ ਭਾਈਚਾਰੇ ਨਾਲ ਵੀ ਮੁਲਾਕਾਤ ਕਰ ਸਕਦੇ ਹਨ।

ਖੂਬਸੂਰਤ ਵਾਦੀਆਂ ‘ਚ ਕੰਗਨਾ ਰਣੌਤ ਨੇ ਖੋਲ੍ਹਿਆ ਰੈਸਟੋਰੈਂਟ, ਪਰੋਸੀਆਂ ਜਾਣਗੀਆਂ ਇਹ Dishes

ਰਾਸ਼ਟਰਪਤੀ ਟਰੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਪੀਐਮ ਮੋਦੀ ਉਨ੍ਹਾਂ ਕੁਝ ਨੇਤਾਵਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਮਿਲ ਰਹੇ ਹਨ। ਟਰੰਪ ਦੇ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ ਪੀਐਮ ਮੋਦੀ ਦੀ ਉਨ੍ਹਾਂ ਨਾਲ ਇਹ ਪਹਿਲੀ ਮੁਲਾਕਾਤ ਹੋਵੇਗੀ।

ਘਰੋਂ ਕਮਾਉਣ ਗਏ, ਖ਼ਤਰਨਾਕ ਅਪਰਾਧੀ ਕਿਵੇਂ ਬਣ ਗਏ ?

0

ਘਰੋਂ ਕਮਾਉਣ ਗਏ, ਖ਼ਤਰਨਾਕ ਅਪਰਾਧੀ ਕਿਵੇਂ ਬਣ ਗਏ ?

ਪ੍ਰਵੀਨ ਵਿਕਰਾਂਤ

ਅਮਰੀਕਾ ਦੇ ਫੌਜੀ ਜਹਾਜ਼ ਰਾਹੀਂ ਅੰਮ੍ਰਿਤਸਰ ਦੇ ਕੌਮਾਂਤਰੀ ਏਅਰਪੋਰਟ ‘ਤੇ ਹੱਥੀਂ ਹੱਥਕੜੀਆਂ ਅਤੇ ਪੈਰੀਂ ਬੇੜੀਆਂ ਪਾ ਪਹੁੰਚੇ 104 ਪ੍ਰਵਾਸੀ ਭਾਰਤੀ, ਜਿਨ੍ਹਾਂ ਵਿੱਚ 30 ਪੰਜਾਬ ਦੇ ਸਨ ਪਰ ਉਤਾਰੇ ਪੰਜਾਬ ‘ਚ ਹੀ ਕਿਉਂ ਗਏ ਇਹ ਸਵਾਲ ਤਾਂ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਏ ਪਰ ਅਸੀਂ ਇੱਥੇ ਚਰਚਾ ਹੋਰਨਾਂ ਮੁੱਦਿਆਂ ਦੀ ਵੀ ਕਰਾਂਗੇ। ਆਪਣੀਆਂ ਜ਼ਮੀਨਾਂ-ਜਾਇਦਾਦਾਂ ਵੇਚ ਕੇ ਲੱਖਾਂ-ਕਰੋੜਾਂ ਰੁਪਏ ਖਰਚ ਕੇ ਵੀ ਇਸ ਤਰ੍ਹਾਂ ਨਾਲ ਅਮਰੀਕਾ ਪਹੁੰਚਣਾ, ਇਸ ਤਰ੍ਹਾਂ ਮਤਲਬ ਡੰਕੀ ਲਾ ਕੇ ਅਤੇ ਡੰਕੀ ਮਤਲਬ ਰਸਤੇ ‘ਚ ਤਰ੍ਹਾਂ-ਤਰ੍ਹਾਂ ਤੇ ਮਾਨਸਿਕ ਅਤੇ ਸਰੀਰਕ ਤਸੀਹੇ ਸਹਿ ਕੇ ਜਾਣਾ ਵੀ ਕੋਈ ਛੋਟਾ ਮੁੱਦਾ ਨਹੀਂ।

ਨਾ ਤਾਂ ਇਸ ਜਨੂੰਨ ਦੀ ਸਮਝ ਆਉਂਦੀ ਏ ਤੇ ਨਾ ਹੀ ਅਜਿਹੇ ਤਰੀਕੇ ਅਜਿਹੀ ਵਾਪਸੀ ਨੂੰ ਕਬੂਲ ਕਰਨ ਦੀ ਹੀ ਸਮਝ ਆਉਂਦੀ ਏ। ਸਾਡੇ ਨਾਲੋਂ ਤਾਂ ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਅਣਖ ਰੱਖੀ ਅਤੇ ਅਜਿਹੇ ਤਰੀਕੇ ਆਪਣੇ ਨਾਗਰਿਕ ਲੈਣ ਤੋਂ ਇਨਕਾਰ ਕਰ ਦਿੱਤਾ, ਅਤੇ ਜਹਾਜ਼ ਨੂੰ ਵਾਪਸ ਜਾਣਾ ਪਿਆ। ਬੇਸ਼ਕ ਅਮਰੀਕਾ ਦੀ ਧਰਤੀ ਤੇ ਅਪਰਾਧ ਹੋਏਗਾ ਪਰ ਇਹ ਲੋਕ ਅਪਰਾਧੀ ਨਹੀਂ ਅਪਰਾਧ ਦਾ ਸ਼ਿਕਾਰ ਹੋਏ ਨੇ, ਏਸ ਤਰ੍ਹਾਂ ਖੁੰਖਾਰ ਅਪਰਾਧੀਆਂ ਦੀਆਂ ਤਰ੍ਹਾਂ ਲੈ ਕੇ ਆਉਣਾ ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚਾ ਵੀ ਸੀ, ਕੌਮੀ ਤੌਰ ‘ਤੇ ਸਖ਼ਤ ਨਿਖੇਧੀ ਹੋਣੀ ਚਾਹੀਦੀ ਸੀ। ਉਹ ਗੱਲ ਦੂਜੀ ਏ ਜੋ ਵਿਦੇਸ਼ ਵੱਸਣ ਦੇ ਜਨੂੰਨ ਤਹਿਤ ਕੋਈ 35, ਕੋਈ 50, ਕੋਈ 60 ਅਤੇ ਜਲੰਧਰ ਦੀ ਇੱਕ ਬੀਬੀ ਤਾਂ ਇੱਕ ਕਰੋੜ ਖਰਚ ਕਰਕੇ ਅਤੇ ਕਈ ਹਰਿਆਣਾ ਦੇ ਵਸਨੀਕ ਤਾਂ ਢਾਈ ਕਰੋੜ ਤੱਕ ਖਰਚੇ ਦੱਸ ਰਹੇ ਨੇ ਤੇ ਉਹ ਵੀ ਇਹੋ ਜਿਹੇ ਖੱਜਲ-ਖੁਆਰੀ ਵਾਲੇ ਤਰੀਕੇ ਨਾਲ।

ਰਸਤੇ ਵਿੱਚ ਲਾਸ਼ਾਂ, ਭਖਦੇ ਰੇਗਿਸਤਾਨ, ਸੰਘਣੇ ਜੰਗਲ, ਨਦੀਆਂ, ਬੇਹਿਸਾਬ ਖਰਚ ਅਤੇ ਮਹੀਨਿਆਂ ਦੀ ਖੁੱਜਲ-ਖੁਆਰੀ, ਇਸ ਜਨੂੰਨ ‘ਤੇ ਨਸੀਹਤਾਂ ਦਾ ਦੌਰ ਤਾਂ ਜਾਰੀ ਏ ਪਰ ਐਨਾ ਕੁੱਝ ਕਰਕੇ ਵੀ ਖੱਟਿਆ ਕੀ ਇਹਨਾਂ ਲੋਕਾਂ ਨੇ ਮਾਲੀ ਮੰਦਹਾਲੀ ਅਤੇ ਜੱਗ ਦੀ ਬਦਨਾਮੀ? ਇਸ ਬਦਨਾਮੀ ਪਿੱਛੇ ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਨੇ ਜੋ ਕੀਤਾ ਉਹ ਤਾਂ ਗੈਰ-ਕਨੂੰਨੀ ਦੱਸ ਆਪਣਾ ਪੱਲਾ ਝਾੜ ਲੈਣਗੇ, ਪਰ ਸਾਡੀਆਂ ਆਪਣੀਆਂ ਸਰਕਾਰ ਦਾ ਕੀ? 104 ਵਿੱਚ 33 ਲੋਕ ਗੁਜਰਾਤ ਦੇ ਵੀ ਸਨ ਪਰ ਫਿਰ ਫੌਜੀ ਜਹਾਜ਼ ਉਤਾਰਿਆ ਪੰਜਾਬ ਗਿਆ।

ਵੱਡੇ-ਵੱਡੇ ਸੁਪਨੇ ਸਜਾ ਕੇ ਮਾਲੀ ਉਜਾੜਾ ਕਰਵਾ ਕੇ ਕਿਸੇ ਧੋਖੇਬਾਜ ਦੇ ਅੜਿੱਕੇ ਚੜ੍ਹ ਕੇ ਗਏ ਪਰ ਆਏ ਕੱਟੜ ਅਪਰਧੀਆਂ ਦੀ ਤਰ੍ਹਾਂ, ਅਪਰਾਧੀ ਕੀ ਦਹਿਸ਼ਤਗਰਦਾਂ ਦੀ ਤਰ੍ਹਾਂ ਇਸਦਾ ਕਸੂਰਵਾਰ ਕੌਣ ਏ? ਇਹ ਤਾਂ ਸਰਾਸਰ ਮਨੁੱਖੀ ਤਸਕਰੀ ਏ ਸਮੱਗਲਿੰਗ ਏ, ਅਤੇ ਅਜਿਹੀ ਸਮੱਗਲਿੰਗ ਦਾ ਨੈੱਟਵਰਕਰ ਬਹੁਤ ਵੱਡਾ ਹੁੰਦਾ ਏ ਤਾਂ ਹੀ ਚੱਲਦਾ ਏ, ਵਾਪਸ ਪਰਤੇ ਲੋਕਾਂ ਮੁਤਾਬਕ ਕੁੱਝ ਏਜੰਟ ਆਪਣੇ ਦੇਸ਼ ਦੇ ਹੀ ਤੇ ਕਾਫੀ ਸਾਰੇ ਦੁਬਈ ਦੇ ਸਨ ਜਿਨ੍ਹਾਂ ਦੇ ਜ਼ਰੀਏ ਇਹ ਗਏ। ਇਹਨਾਂ ਮੱਗਰਮੱਛਾਂ ਦੀ ਘੋਖ ਕਰਕੇ ਸਜਾ ਦੇਣੀ ਜਿਆਦਾ ਜ਼ਰੂਰੀ ਏ, ਜੋ ਇਸ ਤਰ੍ਹਾਂ ਦੀ ਡੰਕੀਆਂ ਲਵਾ ਰਹੇ ਨੇ।

ਹੁਸ਼ਿਆਰਪੁਰ ਦੇ 40 ਸਾਲਾਂ ਹਰਵਿੰਦਰ ਸਿੰਘ ਮੁਤਾਬਕ 40 ਘੰਟਿਆਂ ਤੱਕ ਉਹਨਾਂ ਨੂੰ ਹੱਥਕੜੀਆਂ ਅਤੇ ਬੇੜੀਆਂ ‘ਚ ਰੱਖਿਆ ਗਿਆ, ਇੱਥੋਂ ਤੱਕ ਵਾਸ਼ਰੂਮ ਜਾਣ ਲਈ ਵੀ ਲੱਤਾਂ ਘੜੀਸਦੇ ਪਹੁੰਚਦੇ ਤਾਂ ਕਰੂ ਮੈਂਬਰ ਦਰਵਾਜਾ ਖੋਲ੍ਹ ਕੇ ਅੰਦਰ ਧੱਕਾ ਦੇ ਦਿੰਦੇ। ਇਸੇ ਤਰ੍ਹਾਂ ਦੇ ਕੌੜੇ ਤਜ਼ਰਬਿਆਂ ਦੀਆਂ ਕਹਾਣੀਆਂ ਪੂਰੇ ਪੰਜਾਬ ‘ਚ ਗੂੰਜ ਰਹੀਆਂ ਨੇ। ਵਕਤ ਰਹਿੰਦੇ ਕਦਮ ਚੁੱਕੇ ਜਾਣਾ ਬਹੁਤ ਜ਼ਰੂਰੀ ਸੀ ਜਦੋਂ ਕਿ ਅਮਰੀਕੀ ਵਜਾਰਤ ਬਦਲਦੇ ਹੀ ਕਾਰਵਾਈਆਂ ਸ਼ੁਰੂ ਹੋ ਗਈਆਂ ਸਨ।

20 ਜਨਵਰੀ 2025 ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੇ ਟਰੰਪ ਨੇ ਗੈਰ ਕਨੂੰਨੀ ਅਪ੍ਰਵਾਸੀਆਂ ਦੇ ਮੁੱਦੇ ‘ਤੇ ਕਿਹਾ, ‘’ਅਸੀਂ ਬੁਰੇ, ਖੁੰਖਾਰ ਅਪਰਾਧੀਆਂ ਨੂੰ ਦੇਸ਼ ਚੋਂ ਬਾਹਰ ਕੱਢ ਰਹੇ ਹਾਂ। ਇਹ ਕਾਤਲ ਨੇ। ਇਹ ਸੱਭ ਤੋਂ ਬੁਰੇ ਨੇ, ਐਨੇ ਜਿੰਨਾ ਤੁਸੀਂ ਸੋਚ ਵੀ ਨਹੀਂ ਸਕਦੇ। ਇਸ ਲਈ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਬਾਹਰ ਕੱਢ ਰਹੇ ਹਾਂ।‘’

ਟਰੰਪ ਨੇ ਲੈਕੇਨ ਰਿਲੇ ਐਕਟ ਸਾਈਨ ਕੀਤਾ, ਜਿਸ ਨਾਲ ਅਮਰੀਕੀ ਅਫ਼ਸਰਾਂ ਨੂੰ ਗੈਰ ਕਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਚ ਲੈ ਕੇ ਡਿਪੋਰਟ ਕਰਨ ਦਾ ਅਧਿਕਾਰ ਮਿਲ ਗਿਆ। ਇਸ ਤੋਂ ਬਾਅਦ 15 ਲੱਖ ਗੈਰ ਕਨੂੰਨੀ ਅਪ੍ਰਵਾਸੀਆਂ ਦੀ ਲਿਸਟ ਤਿਆਰ ਕੀਤੀ ਗਈ ਜਿਸ ਵਿੱਚ 20407 ਭਾਰਤੀ ਵੀ ਨੇ। ਅਜੇ 104 ਆਏ ਨੇ ਕਈ ਗ੍ਰਿਫ਼ਤਾਰ ਵੀ ਹੋਣਗੇ ਉਹਨਾਂ ਲਈ ਵੀ ਕਰਨਾ ਚਾਹੀਦਾ ਏ, ਅਤੇ ਜੋ ਬਾਕੀ ਆਉਣ ਵਾਲੇ ਨੇ ਉਹਨਾਂ ਵਾਸਤੇ ਵੀ ਸਮਾਂ ਰਹਿੰਦੇ ਕਦਮ ਚੁੱਕਣਾ ਚਾਹੀਦਾ ਏ। ਗਲਤੀ ਭਾਵੇਂ ਕਿਸੇ ਦੀ ਵੀ, ਪਰ ਪੰਜਾਬ ਦੇ ਉਹ ਜੋ ਲੋਕ ਲੁੱਟ-ਖਸੁਟ ਕਰਵਾ ਕੇ ਆਏ ਨੇ, ਸੋ ਉਹਨਾਂ ਨੂੰ ਮਾਲੀ ਸੰਕਟ ਚੋਂ ਕੱਢਣ ਲਈ ਵੀ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਏ।

ਚੋਣ ਨਤੀਜਿਆਂ ਤੋਂ ਪਹਿਲਾਂ ਦਿੱਲੀ ‘ਚ ਹਲਚਲ ਤੇਜ਼, ACB ਦੀ ਟੀਮ ਪਹੁੰਚੀ ਅਰਵਿੰਦ ਕੇਜਰੀਵਾਲ ਦੇ ਘਰ

0

ਚੋਣ ਨਤੀਜਿਆਂ ਤੋਂ ਪਹਿਲਾਂ ਦਿੱਲੀ ‘ਚ ਹਲਚਲ ਤੇਜ਼, ACB ਦੀ ਟੀਮ ਪਹੁੰਚੀ ਅਰਵਿੰਦ ਕੇਜਰੀਵਾਲ ਦੇ ਘਰ

ਦਿੱਲੀ ਵਿਧਾਨ ਸਭਾ ਚੋਣਾਂ ਤੋਂ ਇਕ ਦਿਨ ਪਹਿਲਾਂ ਰਾਜਧਾਨੀ ਵਿਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਆਮ ਆਦਮੀ ਪਾਰਟੀ ਵੱਲੋਂ ਭਾਜਪਾ ਖਿਲਾਫ ਰਿਸ਼ਵਤਖੋਰੀ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਸ਼ੁੱਕਰਵਾਰ (7 ਫਰਵਰੀ) ਨੂੰ LG ਦੇ ਹੁਕਮਾਂ ‘ਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ (ACB) ਟੀਮ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੀ। ਪੰਜ ਲੋਕਾਂ ਦੀ ਟੀਮ ਸਾਬਕਾ ਮੁੱਖ ਮੰਤਰੀ ਦੇ ਘਰ ਪੁੱਜੀ।

ਜਾਣੋ ਕੀ ਹੈ ਪੂਰਾ ਮਾਮਲਾ

ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬਿਨਾਂ ਨਾਂ ਲਏ ਭਾਜਪਾ ‘ਤੇ ਉਮੀਦਵਾਰਾਂ ਦੀ ਖਰੀਦੋ ਫਰੋਖਤ ਦਾ ਦੋਸ਼ ਲਾਇਆ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਵਿਧਾਇਕਾਂ ਅਤੇ ਉਮੀਦਵਾਰਾਂ ਨੂੰ ਫੋਨ ‘ਤੇ 15-15 ਕਰੋੜ ਰੁਪਏ ਦੇ ਆਫਰ ਦਿੱਤੇ ਗਏ। ਇਸ ਮੁੱਦੇ ‘ਤੇ ਅੱਜ ਸਵੇਰੇ 11.30 ਵਜੇ ਸਾਰੇ 70 ਉਮੀਦਵਾਰਾਂ ਦੀ ਮੀਟਿੰਗ ਬੁਲਾਈ ਗਈ। ਕੇਜਰੀਵਾਲ ਦੇ ਇਲਜ਼ਾਮਾਂ ਤੋਂ ਬਾਅਦ ਬੀਜੇਪੀ ਨੇ ਐਲਜੀ ਵੀਕੇ ਸਕਸੈਨਾ ਨੂੰ ਪੱਤਰ ਲਿਖ ਕੇ ਇਲਜ਼ਾਮਾਂ ਦੀ ਜਾਂਚ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ LG ਨੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ACB) ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਏਸੀਬੀ ਦੀ ਟੀਮ ਕੇਜਰੀਵਾਲ ਦੇ ਘਰ ਪਹੁੰਚਣ ਤੋਂ ਬਾਅਦ ਸੰਸਦ ਮੈਂਬਰ ਸੰਜੇ ਸਿੰਘ ਵੀ ਵਕੀਲਾਂ ਦੀ ਟੀਮ ਨਾਲ ਪਹੁੰਚੇ।

ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਦੇ ਮੁੱਦੇ ‘ਤੇ ਮਨੀਸ਼ ਤਿਵਾੜੀ ਨੇ ਕੇਂਦਰ ਨੂੰ ਘੇਰਿਆ, ਪੜੋ ਕੀ ਕਿਹਾ

ਪ੍ਰਾਪਤ ਜਾਣਕਾਰੀ ਅਨੁਸਾਰ ਏਸੀਬੀ ਦੀ ਟੀਮ ਨੇ ਕਰੀਬ ਡੇਢ ਘੰਟੇ ਤੱਕ ਕੇਜਰੀਵਾਲ ਦੇ ਘਰ ਜਾਂਚ ਕੀਤੀ। ਜਾਂਚ ਤੋਂ ਬਾਅਦ ਟੀਮ ਕੇਜਰੀਵਾਲ ਨੂੰ ਕਾਨੂੰਨੀ ਨੋਟਿਸ ਦੇ ਕੇ ਰਵਾਨਾ ਹੋ ਗਈ।

ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਦੇ ਮੁੱਦੇ ‘ਤੇ ਮਨੀਸ਼ ਤਿਵਾੜੀ ਨੇ ਕੇਂਦਰ ਨੂੰ ਘੇਰਿਆ, ਪੜੋ ਕੀ ਕਿਹਾ

0

ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਦੇ ਮੁੱਦੇ ‘ਤੇ ਮਨੀਸ਼ ਤਿਵਾੜੀ ਨੇ ਕੇਂਦਰ ਨੂੰ ਘੇਰਿਆ, ਪੜੋ ਕੀ ਕਿਹਾ

ਅਮਰੀਕਾ ਵੱਲੋਂ ਹਥਕੜੀਆਂ ਅਤੇ ਬੇੜੀਆਂ ਵਿੱਚ ਜਕੜ ਕੇ ਭੇਜੇ ਗਏ 104 ਭਾਰਤੀਆਂ ਦੇ ਮੁੱਦੇ ਨੂੰ ਲੈ ਕੇ ਦੇਸ਼ ‘ਚ ਸਿਆਸਤ ਗਰਮਾਈ ਹੋਈ ਹੈ। ਚੰਡੀਗੜ੍ਹ ਦੇ ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਇਸ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੇਸ਼ ਦੇ ਵਿਦੇਸ਼ ਮੰਤਰੀ ਨੇ ਰਾਜ ਸਭਾ ਅਤੇ ਲੋਕ ਸਭਾ ਵਿੱਚ ਬਿਆਨ ਦਿੱਤਾ ਹੈ ਉਸ ਤੋਂ ਇਹ ਸਮਝ ਨਹੀਂ ਆ ਰਿਹਾ ਕਿ ਉਹ ਭਾਰਤ ਦੇ ਵਿਦੇਸ਼ ਮੰਤਰੀ ਹਨ ਜਾਂ ਟਰੰਪ ਸਰਕਾਰ ਦੇ ਬੁਲਾਰੇ।

ਬਹੁਤ ਹੀ ਮੰਦਭਾਗਾ ਅਤੇ ਨਿੰਦਣਯੋਗ

ਮਨੀਸ਼ ਤਿਵਾੜੀ ਨੇ ਕਿਹਾ ਕਿ ਭਾਰਤੀਆਂ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਕਿ ਅਜਿਹਾ ਲੱਗਦਾ ਸੀ ਜਿਵੇਂ ਅੰਗਰੇਜ਼ ਭਾਰਤ ਦੇ ਆਜ਼ਾਦੀ ਘੁਲਾਟੀਆਂ ਨੂੰ ਕਾਲੇ ਪਾਣੀਆਂ ਲਈ ਲਿਜਾਂਦੇ ਹੋਣ। ਉਹ ਲੋਕ ਅਪਰਾਧੀ ਨਹੀਂ ਹਨ। ਉਨ੍ਹਾਂ ਕਿਹਾ ਜੋ ਵੀ ਹੋਇਆ ਉਹ ਹੈ। ਉਨ੍ਹਾਂ ਨੂੰ ਇੱਥੇ ਕੋਈ ਰੋਜ਼ਗਾਰ ਦਾ ਮੌਕਾ ਨਹੀਂ ਮਿਲਿਆ, ਇਸ ਲਈ ਉਹ ਬਾਹਰ ਚਲੇ ਗਏ। ਇਹ ਵੀ ਸੱਚ ਹੈ ਕਿ ਉਹ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਗਏ।

ਦਿਲਜੀਤ ਦੋਸਾਂਝ ਦਾ ਨਵਾਂ Song ‘ਟੈਂਸ਼ਨ’ ਰਿਲੀਜ਼, ਚਰਚਾ ਵਿੱਚ ਬਣੇ ਗੀਤ ਦੇ ਬੋਲ

ਉਨ੍ਹਾਂ ਅੱਗੇ ਕਿਹਾ ਕਿ ਅੱਜ ਤੱਕ ਭਾਰਤ ਸਰਕਾਰ ਤੋਂ ਇਸ ਗੱਲ ਦਾ ਜਵਾਬ ਨਹੀਂ ਆਇਆ ਹੈ ਕਿ ਲੋਕਾਂ ਨੂੰ ਡਿਪੋਰਟ ਕਰਨ ਵੇਲੇ ਅਮਰੀਕੀ ਕਾਨੂੰਨ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ। ਜਿਸ ਤਰ੍ਹਾਂ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਅਤੇ ਫਿਰ ਅਮਰੀਕੀ ਸਰਕਾਰ ਦੁਆਰਾ ਵੀਡੀਓ ਸਾਂਝੇ ਕੀਤੇ ਗਏ। ਡਿਪੋਰਟ ਕੀਤੇ ਭਾਰਤੀਆਂ ਨੂੰ ਹੱਥਕੜੀਆਂ ਲਗਾ ਕੇ ਭੇਜਿਆ ਗਿਆ ਅਤੇ ਚਾਲੀ-ਚਾਲੀ ਘੰਟੇ ਤੱਕ ਨਾ ਤਾਂ ਭੋਜਨ ਦਿੱਤਾ ਗਿਆ ਅਤੇ ਨਾ ਹੀ ਪਾਣੀ ਦਿੱਤਾ ਗਿਆ। ਨਾ ਹੀ ਉਨ੍ਹਾਂ ਨੂੰ ਟਾਇਲਟ ਤਕ ਦੀ ਸਹੂਲਤ ਦਿੱਤੀ ਗਈ। ਇਸ ਤੋਂ ਵੱਧ ਨਿੰਦਣਯੋਗ ਹੋਰ ਕੀ ਹੋ ਸਕਦਾ ਹੈ?

ਦਿਲਜੀਤ ਦੋਸਾਂਝ ਦਾ ਨਵਾਂ Song ‘ਟੈਂਸ਼ਨ’ ਰਿਲੀਜ਼, ਚਰਚਾ ਵਿੱਚ ਬਣੇ ਗੀਤ ਦੇ ਬੋਲ

0

ਦਿਲਜੀਤ ਦੋਸਾਂਝ ਦਾ ਨਵਾਂ Song ‘ਟੈਂਸ਼ਨ’ ਰਿਲੀਜ਼, ਚਰਚਾ ਵਿੱਚ ਬਣੇ ਗੀਤ ਦੇ ਬੋਲ

ਪੰਜਾਬੀ ਗਾਇਕ- ਅਦਾਕਾਰ ਦਿਲਜੀਤ ਦੋਸਾਂਝ ਪਿਛਲੇ ਕੁਝ ਮਹੀਨਿਆਂ ਤੋਂ ਦਿਲ-ਲੁਮੀਨਾਤੀ ਕੰਸਰਟ ਕਾਰਨ ਸੁਰਖੀਆਂ ਵਿੱਚ ਹਨ। ਇਸ ਵਿਚਾਲੇ ਹੀ ਦਿਲਜੀਤ ਦੋਸਾਂਝ ਨੇ ਪ੍ਰਸ਼ੰਸ਼ਕਾਂ ਲਈ ਨਵਾਂ ਗੀਤ ‘ਟੈਂਸ਼ਨ’ ਬੀਤੇ ਦਿਨੀਂ ਆਪਣੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ। ਇਸ ਗੀਤ ਦੇ ਬੋਲ ਚਰਚਾ ਵਿੱਚ ਬਣੇ ਹੋਏ ਹਨ। ਜਿਸਦੀ ਲਾਈਨ “ਜੱਟ ਝੋਟਾ ਪੈਗ ਮੋਟਾ” ਬਹੁਤ ਵਾਇਰਲ ਹੋ ਰਹੀ ਹੈ ਇਸ ਗੀਤ ਨੂੰ ਯੂਟਿਊਬ ਤੇ 1.5 ਮਿਲੀਅਨ ਵਿਊਜ਼ ਮਿਲ ਚੁਕੇ ਹਨ।

ਖੂਬਸੂਰਤ ਵਾਦੀਆਂ ‘ਚ ਕੰਗਨਾ ਰਣੌਤ ਨੇ ਖੋਲ੍ਹਿਆ ਰੈਸਟੋਰੈਂਟ, ਪਰੋਸੀਆਂ ਜਾਣਗੀਆਂ ਇਹ Dishes

ਦਿਲਜੀਤ ਦੋਸਾਂਝ ਨੇ ਦਿਲ-ਲੁਮੀਨਾਤੀ ਟੂਰ ਦੇ ਤਹਿਤ ਭਾਰਤ ਦੇ 10 ਸ਼ਹਿਰਾਂ ਵਿੱਚ ਕੰਸਰਟ ਕੀਤੇ ਸਨ। ਇਹ ਸ਼ੋਅ ਅਕਤੂਬਰ ਵਿੱਚ ਸ਼ੁਰੂ ਹੋਏ ਅਤੇ ਦਸੰਬਰ ਤੱਕ ਚੱਲੇ। ਇਹ ਸ਼ੋਅ ਹੈਦਰਾਬਾਦ, ਅਹਿਮਦਾਬਾਦ, ਪੁਣੇ, ਕੋਲਕਾਤਾ, ਬੈਂਗਲੁਰੂ, ਇੰਦੌਰ, ਚੰਡੀਗੜ੍ਹ, ਗੁਹਾਟੀ, ਲਖਨਊ ਅਤੇ ਲੁਧਿਆਣਾ ਵਿੱਚ ਆਯੋਜਿਤ ਕੀਤੇ ਗਏ ਸਨ। ਦੱਸ ਦਈਏ ਕਿ ਦਿਲਜੀਤ ਦੋਸਾਂਝ ਆਪਣੇ ਪੂਰੇ ਦਿਲ-ਲੁਮੀਨਾਤੀ ਟੂਰ ਦੌਰਾਨ ਸੁਰਖੀਆਂ ਵਿੱਚ ਰਹੇ। ਪਹਿਲਾਂ ਉਨ੍ਹਾਂ ਨੂੰ ਟਿਕਟਾਂ ਦੀ ਕਾਲਾਬਾਜ਼ਾਰੀ ਦੇ ਦੋਸ਼ਾਂ ਕਾਰਨ ਨੋਟਿਸ ਭੇਜਿਆ ਗਿਆ ਫਿਰ ਸ਼ਰਾਬ ਨੂੰ ਉਤਸ਼ਾਹਿਤ ਕਰਨ ਦੇ ਆਰੋਪ ਹੇਠ ਨੋਟਿਸ ਦਿੱਤਾ ਗਿਆ। ਪਰ ਚੰਡੀਗੜ੍ਹ ਟੂਰ ਦੌਰਾਨ ਦਿਲਜੀਤ ਨੇ ਪ੍ਰਸ਼ੰਸ਼ਕਾਂ ਨੂੰ ਸਾਫ਼ ਕਿਹਾ ਸੀ, ਚਿੰਤਾ ਨਾ ਕਰੋ, ਸਾਰੀਆਂ ਐਡਵਾਇਜ਼ਰੀਆ ਮੇਰੇ ‘ਤੇ ਹਨ, ਤੁਸੀਂ ਬੱਸ ਆਨੰਦ ਲਓ। ਦਿਲਜੀਤ ਦੇ ਨਵੀ ਗੀਤ ਦੇ ਬੋਲ ਵੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੇ ਹਨ। ਗੀਤ ਸ਼ੁਰੂ ਹੁੰਦਾ ਹੈ- ਟੈਂਸ਼ਨ ਮਿੱਤਰਾਂ ਨੂੰ ਹੈ ਨੀ, ”ਜੱਟ ਝੋਟਾ, ਪੈੱਗ ਮੋਟਾ।”

ਗ੍ਰਿਫ਼ਤਾਰੀ ਵਾਰੰਟ ਤੋਂ ਬਾਅਦ ਸਾਹਮਣੇ ਆਇਆ ਸੋਨੂੰ ਸੂਦ ਦਾ ਬਿਆਨ, ਪੜ੍ਹੋ ਕੀ ਕਿਹਾ

0

ਗ੍ਰਿਫ਼ਤਾਰੀ ਵਾਰੰਟ ਤੋਂ ਬਾਅਦ ਸਾਹਮਣੇ ਆਇਆ ਸੋਨੂੰ ਸੂਦ ਦਾ ਬਿਆਨ, ਪੜ੍ਹੋ ਕੀ ਕਿਹਾ

ਚੰਡੀਗੜ੍ਹ, 7 ਫਰਵਰੀ 2025 – ਲੁਧਿਆਣਾ ਦੀ ਅਦਾਲਤ ਨੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। 10 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਵਾਰ-ਵਾਰ ਸੰਮਨ ਜਾਰੀ ਕਰਨ ਦੇ ਬਾਵਜੂਦ ਸੋਨੂੰ ਸੂਦ ਲੁਧਿਆਣਾ ਅਦਾਲਤ ‘ਚ ਗਵਾਹੀ ਦੇਣ ਲਈ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਲੁਧਿਆਣਾ ਦੇ ਜੁਡੀਸ਼ੀਅਲ ਮੈਜਿਸਟਰੇਟ ਰਮਨਪ੍ਰੀਤ ਕੌਰ ਨੇ ਸੋਨੂੰ ਸੂਦ ਵਿਰੁੱਧ ਗੈਰ ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ।ਇਲਜ਼ਾਮ ਹੈ ਕਿ ਸੋਨੂੰ ਸੂਦ ਉਸ ਕੰਪਨੀ ਦਾ ਬ੍ਰਾਂਡ ਅੰਬੈਸਡਰ ਸੀ, ਜਿਸ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪਿੰਡ ਚੰਦਭਾਨ ਕਾਂਡ ‘ਚ ਪੁਲਿਸ ਦੀ ਵੱਡੀ ਕਾਰਵਾਈ, ਸਰਪੰਚਣੀ ਸਣੇ 38 ਲੋਕ ਗ੍ਰਿਫ਼ਤਾਰ

ਸੋਨੂੰ ਸੂਦ ਨੇ ਇਸ ਮਾਮਲੇ ‘ਤੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਇਸ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ। ਉਨ੍ਹਾਂ ਲਿਖਿਆ, ਸਾਨੂੰ ਇਹ ਸਪੱਸ਼ਟ ਕਰਨਾ ਪਵੇਗਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪ੍ਰਸਾਰਿਤ ਹੋ ਰਹੀਆਂ ਖ਼ਬਰਾਂ ਵਧੇਰੇ ਸਨਸਨੀਖੇਜ਼ ਹਨ। ਸਿੱਧੇ ਸ਼ਬਦਾਂ ‘ਚ ਕਹੀਏ ਤਾਂ ਸਾਨੂੰ ਅਦਾਲਤ ਨੇ ਇੱਕ ਤੀਜੀ ਧਿਰ ਨਾਲ ਸਬੰਧਤ ਇੱਕ ਮਾਮਲੇ ‘ਚ ਗਵਾਹਾਂ ਵਜੋਂ ਬੁਲਾਇਆ ਸੀ ਜਿਸ ਨਾਲ ਸਾਡਾ ਕੋਈ ਸਬੰਧ ਨਹੀਂ। ਉਨ੍ਹਾਂ ਅੱਗੇ ਲਿਖਿਆ, ਸਾਡੇ ਵਕੀਲਾਂ ਨੇ ਜਵਾਬ ਦੇ ਦਿੱਤਾ ਹੈ ਤੇ 10 ਫਰਵਰੀ ਨੂੰ ਅਸੀਂ ਇੱਕ ਬਿਆਨ ਦੇਵਾਂਗੇ ਜੋ ਇਸ ਮਾਮਲੇ ‘ਚ ਸਾਡੀ ਸ਼ਮੂਲੀਅਤ ਨੂੰ ਸਪੱਸ਼ਟ ਕਰੇਗਾ। ਅਸੀਂ ਨਾ ਤਾਂ ਬ੍ਰਾਂਡ ਅੰਬੈਸਡਰ ਹਾਂ ਤੇ ਨਾ ਹੀ ਅਸੀਂ ਇਸ ਨਾਲ ਕਿਸੇ ਵੀ ਤਰ੍ਹਾਂ ਜੁੜੇ ਹਾਂ। ਮੀਡੀਆ ਦਾ ਧਿਆਨ ਖਿੱਚਣ ਲਈ ਇਹ ਬਿਲਕੁਲ ਬੇਲੋੜਾ ਹੈ। ਇਹ ਦੁੱਖ ਦੀ ਗੱਲ ਹੈ ਕਿ ਮਸ਼ਹੂਰ ਹਸਤੀਆਂ ਆਸਾਨ ਨਿਸ਼ਾਨਾ ਬਣ ਜਾਂਦੀਆਂ ਹਨ। ਅਸੀਂ ਇਸ ਮਾਮਲੇ ‘ਚ ਸਖ਼ਤ ਕਾਰਵਾਈ ਕਰਾਂਗੇ।

ਪਿੰਡ ਚੰਦਭਾਨ ਕਾਂਡ ‘ਚ ਪੁਲਿਸ ਦੀ ਵੱਡੀ ਕਾਰਵਾਈ, ਸਰਪੰਚਣੀ ਸਣੇ 38 ਲੋਕ ਗ੍ਰਿਫ਼ਤਾਰ

0
ਪਿੰਡ ਚੰਦਭਾਨ ਕਾਂਡ ‘ਚ ਪੁਲਿਸ ਦੀ ਵੱਡੀ ਕਾਰਵਾਈ, ਸਰਪੰਚਣੀ ਸਣੇ 38 ਲੋਕ ਗ੍ਰਿਫ਼ਤਾਰ
ਜੈਤੋ, 7 ਫਰਵਰੀ 2025 – ਮੁੱਖ ਮੰਤਰੀ ਪੰਜਾਬ  ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਪੰਜਾਬ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਤਹਿਤ, ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਅਸ਼ਵਨੀ ਕਪੂਰ ਡੀ.ਆਈ.ਜੀ. ਫਰੀਦਕੋਟ ਰੇਂਜ ਦੀ ਯੋਗ ਰਹਿਨੁਮਾਈ ਅਤੇ ਡਾ. ਪ੍ਰਗਿਆ ਜੈਨ ਫਰੀਦਕੋਟ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਵਿੱਚ ਪਿੰਡ ਚੰਦਭਾਨ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਵਾਲੇ ਗੁੰਡਾ ਅਨਸਰਾਂ ਖਿਲਾਫ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਫਲੈਗ ਮਾਰਚ ਵੀ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਮਿਤੀ 05.02.2025 ਨੂੰ ਫਰੀਦਕੋਟ ਜ਼ਿਲ੍ਹੇ ਥਾਣਾ ਜੈਤੋ ਦੀ ਪੁਲਿਸ ਫੋਰਸ ਜਿਸ ਵਿੱਚ ਇੰਸਪੈਕਟਰ ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਜੈਤੋ, ਥਾਣੇਦਾਰ ਬਲਰਾਜ ਸਿੰਘ ਮੁੱਖ ਅਫਸਰ ਥਾਣਾ ਬਾਜਾਖਾਨਾ ਅਤੇ ਸ਼ਮਸ਼ੇਰ ਸਿੰਘ ਡੀ.ਐਸ.ਪੀ(ਸਥਾਨਿਕ) ਫਰੀਦਕੋਟ ਪੁਲਿਸ ਫੋਰਸ ਸਮੇਤ ਪਿੰਡ ਚੰਦਭਾਨ ਵਿਖੇ ਮੌਜੂਦ ਸਨ।
ਇਸ ਮੌਕੇ ‘ਤੇ ਹਰਪਾਲ ਸਿੰਘ ਨਾਇਬ ਤਹਿਸੀਲਦਾਰ ਡਿਊਟੀ ਮੈਜਿਸਟ੍ਰੇਟ, ਤਹਿਸੀਲ ਜੈਤੋ ਵੀ ਮੌਜੂਦ ਸਨ। ਪਿੰਡ ਚੰਦਭਾਨ ਵਿਖੇ ਕਰੀਬ 100/125 ਵਿਅਕਤੀਆਂ ਵੱਲੋਂ ਬੱਸ ਸਟੈਡ ਪਿੰਡ ਚੰਦਭਾਨ ਵਿਖੇ ਨਾਲੀ ਬਣਾਉਣ ਨੂੰ ਲੈ ਕੇ ਧਰਨਾ ਲਗਾਇਆ ਹੋਇਆ ਸੀ। ਜਿਸਦੀ ਅਗਵਾਈ ਕੁਲਦੀਪ ਸਿੰਘ ਅਤੇ ਉਸਦੀ ਪਤਨੀ ਅਮਨਦੀਪ ਕੌਰ ਮੌਜੂਦਾ ਸਰਪੰਚ ਪਿੰਡ ਚੰਦਭਾਨ ਕਰ ਰਹੇ ਸਨ ਤਾ ਵਕਤ ਕਰੀਬ 05 ਵਜੇ ਸ਼ਾਮ ਦਾ ਹੋਵੇਗਾ ਕਿ ਜਦ ਸਾਰਾ ਪ੍ਰਸ਼ਾਸ਼ਨ ਇਹਨਾਂ ਨੂੰ  ਬੰਦ ਕੀਤੇ ਹਾਈਵੇ ਨੂੰ ਖੋਲਣ ਲਈ ਪਿਆਰ ਨਾਲ ਸਮਝਾ ਰਿਹਾ ਸੀ ਤਾਂ ਇਹਨੇ ਵਿੱਚ ਹੀ ਅਮਨਦੀਪ ਕੌਰ ਸਰਪੰਚ ਵੱਲੋਂ ਮੌਜੂਦ ਪਬਲਿਕ ਨੂੰ ਪੁਲਿਸ ਦੇ ਖਿਲਾਫ ਭੜਕਾਇਆ ਅਤੇ ਖੁਦ ਇੱਟ ਦਾ ਪੱਕਾ ਰੋੜਾ ਚੁੱਕ ਕੇ ਮਾਰਨ ਲੱਗੇ। ਜਿਸ ਦੌਰਾਨ ਕਈ ਪੁਲਿਸ ਮੁਲਾਜਮ ਜਖਮੀ ਹੋ ਗਏ। ਇਹਨਾ ਵੱਲੋਂ ਮੌਕਾ ਪਰ ਖੜੀਆਂ ਪੁਲਿਸ ਅਤੇ ਮੀਡੀਆ ਦੀਆਂ ਗੱਡੀਆਂ ਵੀ ਭੰਨੀਆਂ। ਅਤੇ ਮੌਕਾ ਪਰ ਖੜੇ ਪ੍ਰਾਈਵੇਟ ਵਹੀਕਲਾ ਦੀ ਭੰਨ ਤੋੜ ਕਰਨੀ ਵੀ ਸ਼ੁਰੂ ਕਰ ਦਿੱਤੀ। ਇਹਨਾਂ ਵੱਲੋਂ ਗੱਡੀਆਂ ਵਿੱਚ ਪਿਆ ਕੀਮਤੀ ਸਮਾਨ ਅਤੇ ਕੈਸ਼ ਵਗੈਰਾ ਵੀ ਚੋਰੀ ਕਰ ਲਿਆ ਗਿਆ। ਇਹਨਾ ਨੇ ਕੁਝ ਪੁਲਿਸ ਮੁਲਾਜਮਾ ਨੂੰ ਘੇਰ ਕੇ ਸੱਟਾ ਵੀ ਮਾਰੀਆਂ ਅਤੇ ਮੁਲਾਜਮਾ ਦਾ ਅਸਲਾ ਵੀ ਖੋਹਣ ਦੀ ਕੋਸ਼ਿਸ਼ ਕੀਤੀ।
ਇਸ ਉਪਰੰਤ ਫਰੀਦਕੋਟ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ ਅਤੇ ਪੁਲਿਸ ਪਾਰਟੀਆਂ ਸਮੇਤ ਮੌਕਾ ਪਰ ਪੁੱਜੇ ਅਤੇ ਇਸ ਘਟਨਾ ਤੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਘਟਨਾ ਲਈ ਜਿੰਮੇਵਾਰ ਕਰੀਬ 38 ਦੌਸ਼ੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਦੌਰਾਨ ਜਖਮੀ ਹੋਏ ਪੁਲਿਸ ਅਧਿਕਾਰੀਆਂ ਨੂੰ ਹਸਪਤਾਲ ਵਿੱਚ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਿੰਡ ਚੰਦਭਾਨ ਵਿੱਚ ਮਾਹੌਲ ਪੂਰੀ ਤਰਾ ਸ਼ਾਤੀਪੂਰਨ ਹੈ ਅਤੇ ਇਸ ਘਟਨਾ ਸਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ ਅਤੇ ਇਸ ਘਟਨਾ ਵਿੱਚ ਸ਼ਾਮਿਲ ਹੋਰ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਰਹੀਆ ਹਨ।ਇਸ ਸਬੰਧੀ ਥਾਣਾ ਜੈਤੋ ਵਿੱਚ ਮੁਕੱਦਮਾ ਨੰਬਰ 09 ਮਿਤੀ 06.02.2025 ਅਧੀਨ ਧਾਰਾ 109, 132, 221, 121(1), 121(2), 309(6), 74, 304, 62, 324(4), 191(3), 190 ਬੀ.ਐਨ.ਐਸ ਤਹਿਤ ਦਰਜ ਕੀਤਾ ਗਿਆ ਹੈ।
ਗ੍ਰਿਫਤਾਰ ਕੀਤੇ ਵਿਅਕਤੀਆਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ
(1)ਅੰਮ੍ਰਿਤਪਾਲ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਪਿੰਡ ਚੰਦਭਾਨ
(2)ਮਨਪ੍ਰੀਤ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਪਿੰਡ ਚੰਦਭਾਨ
(3) ਹਰਜਿੰਦਰ  ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਚੰਦਭਾਨ
(4)ਸ਼ੈਬਰ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਚੰਦਭਾਨ
(5)ਬਲਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਚੰਦਭਾਨ
(6)ਸੰਦੀਪ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਪਿੰਡ ਚੰਦਭਾਨ
(7)ਜਸਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਚੰਦਭਾਨ
(8)ਸਰਬਜੀਤ ਕੌਰ ਪਤਨੀ ਗੁਰਜੰਟ ਸਿੰਘ ਵਾਸੀ ਪਿੰਡ ਚੰਦਭਾਨ
(9)ਰਾਜਿੰਦਰ ਕੌਰ ਪਤਨੀ ਸੁਖਮੰਦਰ ਸਿੰਘ ਪਿੰਡ ਚੰਦਭਾਨ
(10)ਅਮਨਦੀਪ ਕੌਰ ਪਤਨੀ ਗੁਰਤੇਜ ਸਿੰਘ ਪਿੰਡ ਚੰਦਭਾਨ
(11)ਗੁਰਜੀਵਨ ਸਿੰਘ ਉਰਫ ਜਿੰਮੀ ਪੁੱਤਰ ਬਚਿੱਤਰ ਸਿੰਘ ਵਾਸੀ ਪਿੰਡ ਚੰਦਭਾਨ
(12)ਮਨਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਚੰਦਭਾਨ
(13)ਲੱਖਾ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਚੰਦਭਾਨ
(14)ਅਮਨ ਸਿੰਘ ਪੁੱਤਰ ਮਨਜੀਤ ਸਿੰਘ ਪਿੰਡ ਚੰਦਭਾਨ
(15)ਜਸਵਿੰਦਰ ਸਿੰਘ ਪੁੱਤਰ ਬੰਸਾ ਸਿੰਘ ਪਿੰਡ ਚੰਦਭਾਨ
(16)ਬੰਟੀ ਸਿੰਘ ਪੁੱਤਰ ਜੀਤ ਸਿੰਘ ਪਿੰਡ ਚੰਦਭਾਨ
(17)ਅਰਸ਼ਦੀਪ ਸਿੰਘ ਪੁੱਤਰ ਗੁਰਤੇਜ ਸਿੰਘ ਪਿੰਡ ਚੰਦਭਾਨ
(18)ਸੁਖਵੀਰ ਸਿੰਘ ਪੁੱਤਰ ਲੱਡੂ ਸਿੰਘ ਪਿੰਡ ਚੰਦਭਾਨ
(19)ਸੰਦੀਪ ਸਿੰਘ ਪੁੱਤਰ ਜਸਵੀਰ ਸਿੰਘ ਪਿੰਡ ਚੰਦਭਾਨ
(20)ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਸਾਹਿਬ ਸਿੰਘ ਵਾਸੀ ਵਿਰਕ ਖੁਰਦ
(21)ਅਰਸ਼ਦੀਪ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਚੰਦਭਾਨ
(22)ਜਸਵਿੰਦਰ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਪਿੰਡ ਚੰਦਭਾਨ
(23)ਗੁਰਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਚੰਦਭਾਨ
(24)ਨਸੀਬ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਪਿੰਡ ਚੰਦਭਾਨ
(25)ਚਮਕੌਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਚੰਦਭਾਨ
(26)ਗੁਰਦੀਪ ਸਿੰਘ ਪੁੱਤਰ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਚੰਦਭਾਨ
(27)ਸਹਿਜਪ੍ਰੀਤ ਸਿੰਘ ਪੁੱਤਰ ਸੇਵਕ ਸਿੰਘ ਵਾਸੀ ਪਿੰਡ ਚੰਦਭਾਨ
(28)ਮਹਿਕਦੀਪ ਸਿੰਘ ਪੁੱਤਰ ਸ਼ਿਕੰਦਰ ਸਿੰਘ ਵਾਸੀ ਪਿੰਡ ਚੰਦਭਾਨ
(29)ਕੁਲਦੀਪ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਚੰਦਭਾਨ
(30)ਗੁਰਤੇਜ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਚੰਦਭਾਨ
(31)ਸੰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਨਰੂਆਣਾ (ਬਠਿੰਡਾ)
(32)ਗੁਰਦੇਵ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਚੰਦਭਾਨ
(33)ਕੁਲਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਚੰਦਭਾਨ
(34)ਜਗਸੀਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਚੰਦਭਾਨ
(35)ਅਵਤਾਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਚੰਦਭਾਨ
(36)ਜਸਵਿੰਦਰ ਸਿੰਘ ਪੁੱਤਰ ਨਰ ਸਿੰਘ ਵਾਸੀ ਪਿੰਡ ਚੰਦਭਾਨ
(37)ਕੁਲਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਚੰਦਭਾਨ
(38)ਸ਼ਿਕੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਚੰਦਭਾਨ
ਇਸ ਦੌਰਾਨ ਜਖਮੀ ਹੋਏ ਪੁਲਿਸ ਅਧਿਕਾਰੀਆਂ ਨੂੰ ਹਸਪਤਾਲ ਵਿੱਚ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਿੰਡ ਚੰਦਭਾਨ ਵਿੱਚ ਮਾਹੌਲ ਪੂਰੀ ਤਰਾ ਸ਼ਾਤੀਪੂਰਨ ਹੈ ਅਤੇ ਇਸ ਘਟਨਾ ਸਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ ਅਤੇ ਇਸ ਘਟਨਾ ਵਿੱਚ ਸ਼ਾਮਿਲ ਹੋਰ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਰਹੀਆ ਹਨ।

ਖੂਬਸੂਰਤ ਵਾਦੀਆਂ ‘ਚ ਕੰਗਨਾ ਰਣੌਤ ਨੇ ਖੋਲ੍ਹਿਆ ਰੈਸਟੋਰੈਂਟ, ਪਰੋਸੀਆਂ ਜਾਣਗੀਆਂ ਇਹ Dishes

0

ਖੂਬਸੂਰਤ ਵਾਦੀਆਂ ‘ਚ ਕੰਗਨਾ ਰਣੌਤ ਨੇ ਖੋਲ੍ਹਿਆ ਰੈਸਟੋਰੈਂਟ, ਪਰੋਸੀਆਂ ਜਾਣਗੀਆਂ ਇਹ Dishes

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਮਨਾਲੀ ਵਿੱਚ ਇੱਕ ਰੈਸਟੋਰੈਂਟ ਖੋਲ੍ਹਿਆ ਹੈ। ਇਸ ਦਾ ਉਦਘਾਟਨ ਵੈਲੇਨਟਾਈਨ ਡੇਅ ਯਾਨੀ 14 ਫਰਵਰੀ ਨੂੰ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਰੈਸਟੋਰੈਂਟ ਦਾ ਨਾਂ ਦ ਮਾਊਂਟੇਨ ਸਟੋਰੀ ਰੱਖਿਆ ਹੈ। ਕੰਗਨਾ ਰਣੌਤ ਨੇ ਇਸ ਰੈਸਟੋਰੈਂਟ ਦੀ ਪਹਿਲੀ ਲੁੱਕ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ- ਬਚਪਨ ਦਾ ਸੁਪਨਾ ਸਾਕਾਰ ਹੋਇਆ। ਹਿਮਾਲਿਆ ਦੀ ਗੋਦ ਵਿੱਚ ਮੇਰਾ ਛੋਟਾ ਰੈਸਟੋਰੈਂਟ ਦ ਮਾਊਂਟੇਨ ਸਟੋਰੀ। ਇਹ ਇੱਕ ਪ੍ਰੇਮ ਕਹਾਣੀ ਹੈ।

ਰੈਸਟੋਰੈਂਟ ਦੇ ਉਦਘਾਟਨ ਮੌਕੇ ਪਿੰਡ ਦੇ ਬਜ਼ੁਰਗਾਂ ਨੂੰ ਵਿਸ਼ੇਸ਼ ਖਾਣਾ

ਦੱਸ ਦਈਏ ਕਿ ਇਹ ਰੈਸਟੋਰੈਂਟ ਮਨਾਲੀ ਤੋਂ ਲਗਭਗ 4 ਕਿਲੋਮੀਟਰ ਦੂਰ ਅਤੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਅਟਲ ਬਿਹਾਰੀ ਵਾਜਪਾਈ ਦੇ ਘਰ ਤੋਂ ਲਗਭਗ 25 ਮੀਟਰ ਦੀ ਦੂਰੀ ‘ਤੇ ਪ੍ਰੀਨੀ ‘ਚ ਸਥਿਤ ਹੈ। ਦਿ ਮਾਊਂਟੇਨ ਸਟੋਰੀ ਰੈਸਟੋਰੈਂਟ ਦੇ ਉਦਘਾਟਨ ਮੌਕੇ ਪਿੰਡ ਦੇ ਬਜ਼ੁਰਗਾਂ ਨੂੰ ਵਿਸ਼ੇਸ਼ ਖਾਣਾ ਮੁਹੱਈਆ ਕਰਵਾਇਆ ਜਾਵੇਗਾ। ਰੈਸਟੋਰੈਂਟ ਦੇ ਉਦਘਾਟਨ ਦੌਰਾਨ ਕੰਗਨਾ ਦੇ ਪੁਜਾਰੀ ਨਿਤਿਨ ਸ਼ਰਮਾ ਵਿਸ਼ੇਸ਼ ਪੂਜਾ ਕਰਨਗੇ।

ਹਿਮਾਚਲ-ਕੁਲਵੀ ਪਕਵਾਨ ਪਰੋਸੇ ਜਾਣਗੇ

ਇਸ ਰੈਸਟੋਰੈਂਟ ਵਿੱਚ ਹਿਮਾਚਲ ਦੇ ਰਵਾਇਤੀ ਪਕਵਾਨ ਜਿਵੇਂ ਸਿੱਦੂ, ਲਾਹੌਲ ਦੇ ਮਾਰਚੂ, ਗੀਚੇ ਅਤੇ ਕੁਲਵੀ ਪਕਵਾਨ ਪਰੋਸੇ ਜਾਣਗੇ। ਇਹ ਮਨਾਲੀ ਮਾਲ ਰੋਡ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਨਗਰ ਰੋਡ ‘ਤੇ ਸਥਿਤ ਹੈ।ਕੰਗਨਾ ਦੇ ਰੈਸਟੋਰੈਂਟ ਦਾ ਪੂਰਾ ਸਟਾਫ ਹਿਮਾਚਲੀ ਅਤੇ ਕੁਲਵੀ ਪਹਿਰਾਵੇ ‘ਚ ਨਜ਼ਰ ਆਵੇਗਾ। ਕੰਗਨਾ ਤਿੰਨ ਦਿਨ ਪਹਿਲਾਂ ਮੁੰਬਈ ਤੋਂ ਮਨਾਲੀ ਪਹੁੰਚੀ ਹੈ ਅਤੇ ਖੁਦ ਰੈਸਟੋਰੈਂਟ ਦੇ ਬਾਕੀ ਕੰਮ ਨੂੰ ਫਾਈਨਲ ਕਰ ਰਹੀ ਹੈ। ਕੰਗਨਾ ਦੇ ਇਸ ਰੈਸਟੋਰੈਂਟ ਨੂੰ ਸ਼ਬਾਨਾ ਗੁਪਤਾ ਨੇ ਡਿਜ਼ਾਈਨ ਕੀਤਾ ਹੈ, ਜਿਨ੍ਹਾਂ ਨੇ ਪਹਿਲਾਂ ਮੁੰਬਈ ਅਤੇ ਫਿਰ ਮਨਾਲੀ ‘ਚ ਕੰਗਨਾ ਦੀ ਪ੍ਰਾਪਰਟੀ ਡਿਜ਼ਾਈਨ ਕੀਤੀ ਹੈ।