Home Blog Page 901

ਮਣੀਪੁਰ ‘ਚ ਰਾਸ਼ਟਰਪਤੀ ਸ਼ਾਸਨ ਲਾਗੂ, ਮੁੱਖ ਮੰਤਰੀ ਬੀਰੇਨ ਸਿੰਘ ਨੇ ਪਿਛਲੇ ਹਫਤੇ ਅਹੁਦੇ ਤੋਂ ਦਿੱਤਾ ਸੀ ਅਸਤੀਫਾ

0
Breaking

ਮਣੀਪੁਰ ‘ਚ ਰਾਸ਼ਟਰਪਤੀ ਸ਼ਾਸਨ ਲਾਗੂ, ਮੁੱਖ ਮੰਤਰੀ ਬੀਰੇਨ ਸਿੰਘ ਨੇ ਪਿਛਲੇ ਹਫਤੇ ਅਹੁਦੇ ਤੋਂ ਦਿੱਤਾ ਸੀ ਅਸਤੀਫਾ

ਨਵੀ ਦਿੱਲੀ, 13 ਫਰਵਰੀ : ਮਣੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਦੇ ਅਸਤੀਫੇ ਤੋਂ ਬਾਅਦ ਮਣੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ ਹੈ। ਰਾਜ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ 9 ਫਰਵਰੀ 2025 ਨੂੰ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਰਾਜਪਾਲ ਅਜੈ ਭੱਲਾ ਨੇ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਸਿਫਾਰਸ਼ ਕੀਤੀ ਸੀ।

CM ਬੀਰੇਨ ਸਿੰਘ ਦੀ ਲਗਾਤਾਰ ਹੋ ਰਹੀ ਸੀ ਆਲੋਚਨਾ

ਦੱਸ ਦੇਈਏ ਕਿ ਮਨੀਪੁਰ ਵਿੱਚ ਮੈਤੇਈ ਅਤੇ ਕੁਕੀ ਭਾਈਚਾਰਿਆਂ ਦਰਮਿਆਨ ਹਿੰਸਾ ਕਾਰਨ ਬੀਰੇਨ ਸਿੰਘ ਦੀ ਲਗਾਤਾਰ ਆਲੋਚਨਾ ਹੋ ਰਹੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪਿਛਲੇ ਹਫਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਮਣੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ ਹੈ।

ਦਲਾਈ ਲਾਮਾ ਦੀ ਵਧਾਈ ਗਈ ਸੁਰੱਖਿਆ, ਮਿਲੀ ਜ਼ੈੱਡ ਸ਼੍ਰੇਣੀ ਦੀ Security

ਦਲਾਈ ਲਾਮਾ ਦੀ ਵਧਾਈ ਗਈ ਸੁਰੱਖਿਆ, ਮਿਲੀ ਜ਼ੈੱਡ ਸ਼੍ਰੇਣੀ ਦੀ Security

0

ਦਲਾਈ ਲਾਮਾ ਦੀ ਵਧਾਈ ਗਈ ਸੁਰੱਖਿਆ, ਮਿਲੀ ਜ਼ੈੱਡ ਸ਼੍ਰੇਣੀ ਦੀ Security

ਨਵੀ ਦਿੱਲੀ, 13 ਫਰਵਰੀ : ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਉਨ੍ਹਾਂ ਦੀ ਸੁਰੱਖਿਆ ਲਈ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਜਵਾਨ ਤਾਇਨਾਤ ਕੀਤੇ ਜਾਣਗੇ। ਕਰੀਬ 30 ਕਮਾਂਡੋਜ਼ ਦੀ ਟੀਮ ਹੋਵੇਗੀ, ਜੋ ਵੱਖ-ਵੱਖ ਸ਼ਿਫਟਾਂ ‘ਚ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਰਹੇਗੀ।

30 ਸੀਆਰਪੀਐਫ ਕਮਾਂਡੋਜ਼ ਦੀ ਟੀਮ ਰਹੇਗੀ ਤਾਇਨਾਤ

ਪ੍ਰਾਪਤ ਜਾਣਕਾਰੀਆਂ ਅਨੁਸਾਰ ਹੁਣ ਤੱਕ ਹਿਮਾਚਲ ਪ੍ਰਦੇਸ਼ ਪੁਲਿਸ ਦਲਾਈਲਾਮਾ ਨੂੰ ਸੁਰੱਖਿਆ ਪ੍ਰਦਾਨ ਕਰ ਰਹੀ ਸੀ। ਜਦੋਂ ਉਹ ਦਿੱਲੀ ਜਾਂ ਕਿਸੇ ਹੋਰ ਥਾਂ ਜਾਣਦੇ ਸਨ ਤਾਂ ਸਥਾਨਕ ਪੁਲਿਸ ਉਨ੍ਹਾਂ ਨੂੰ ਵਾਧੂ ਸੁਰੱਖਿਆ ਦਿੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਖੁਫੀਆ ਏਜੰਸੀਆਂ ਦੀ ਸਮੀਖਿਆ ਤੋਂ ਬਾਅਦ ਕੇਂਦਰ ਸਰਕਾਰ ਨੇ ਹੁਣ ਉਨ੍ਹਾਂ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੀ ਸੁਰੱਖਿਆ ਲਈ ਲਗਭਗ 30 ਸੀਆਰਪੀਐਫ ਕਮਾਂਡੋਜ਼ ਦੀ ਟੀਮ ਵੱਖ-ਵੱਖ ਸ਼ਿਫਟਾਂ ਵਿੱਚ ਕੰਮ ਕਰੇਗੀ। ਇਸ ਦੇ ਨਾਲ ਹੀ ਗ੍ਰਹਿ ਮੰਤਰਾਲੇ ਨੇ ਮਣੀਪੁਰ ‘ਚ ਭਾਜਪਾ ਨੇਤਾ ਸੰਬਿਤ ਪਾਤਰਾ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ।

ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਲਏ ਗਏ ਵੱਡੇ ਫੈਸਲੇ, ਪੜੋ ਵੇਰਵਾ

ਏਡੀਜੀਪੀ ਟ੍ਰੈਫਿਕ ਨੇ ਜਿਲ੍ਹੇ ਦੇ ਤਿੰਨ ਟ੍ਰੈਫਿਕ ਮੁਲਾਜ਼ਮਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ, ਪੁਲਿਸ ਕਮਿਸ਼ਨਰ ਨੇ ਤਿੰਨਾਂ ਕਰਮਚਾਰੀਆਂ ਦੀ ਕੀਤੀ ਹੌਂਸਲਾ ਅਫ਼ਜਾਈ

0

ਏਡੀਜੀਪੀ ਟ੍ਰੈਫਿਕ ਨੇ ਜਿਲ੍ਹੇ ਦੇ ਤਿੰਨ ਟ੍ਰੈਫਿਕ ਮੁਲਾਜ਼ਮਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ, ਪੁਲਿਸ ਕਮਿਸ਼ਨਰ ਨੇ ਤਿੰਨਾਂ ਕਰਮਚਾਰੀਆਂ ਦੀ ਕੀਤੀ ਹੌਂਸਲਾ ਅਫ਼ਜਾਈ

ਅੰਮ੍ਰਿਤਸਰ 13 ਫਰਵਰੀ -ਅੰਮ੍ਰਿਤਸਰ ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਲਿਆਉਣ ਅਤੇ ਸਕੂਲੀ ਬੱਚਿਆਂ ਨੂੰ ਤੇ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਗਰੂਕ ਕਰਵਾਉਣ ਲਈ ਜਿਲ੍ਹੇ ਦੇ ਤਿੰਨ ਪੁਲਸ ਮੁਲਾਜ਼ਮਾਂ ਨੂੰ ਏ ਡੀ ਜੀ ਪੀ ਟ੍ਰੈਫਿਕ ਏ ਐਸ ਰਾਏ ਨੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਹੈ।
ਪੁਲਿਸ ਕਮਿਸ਼ਨਰ ਨੇ ਤਿੰਨਾਂ ਕਰਮਚਾਰੀਆਂ ਦੀ ਕੀਤੀ ਹੌਂਸਲਾ ਅਫ਼ਜਾਈ
ਦੱਸਣਯੋਗ ਹੈ ਕਿ ਹਰ ਸਾਲ ਦੀ ਤਰਾ ਕੌਮੀ ਸੜਕ ਸੁਰੱਖਿਆ ਮਹੀਨਾ 1 ਜਨਵਰੀ ਤੋ ਲੈ ਕੇ 31 ਜਨਵਰੀ ਤੱਕ ਮਨਾਇਆ ਜਾਂਦਾ ਹੈ ਜਿਸ ਵਿੱਚ ਟ੍ਰੈਫਿਕ ਐਜੂਕੇਸ਼ਨ ਸੈੱਲ ਵਿੱਚ ਤਾਇਨਾਤ ਸਬ ਇੰਸਪੈਕਟਰ ਦਲਜੀਤ ਸਿੰਘ, ਐੱਚ ਸੀ ਸਲਵੰਤ ਸਿੰਘ, ਲੇਡੀ ਕਾਂਸਟੇਬਲ ਲਵਪ੍ਰੀਤ ਕੌਰ ਵਲੋਂ ਕੀਤੇ ਗਏ ਵਿਸ਼ੇਸ਼ ਉਪਰਾਲੇ ਜਿਵੇਂ ਕਿ ਲੋਕਾ ਨੂੰ ਜਿਹੜੇ ਲੋਕ ਟ੍ਰੈਫਿਕ ਰੂਲ ਨਹੀਂ ਫੋਲੋ ਕਰਦੇ ਓਹਨਾ ਨੂੰ ਬਦਾਮ ਦੀਆ ਗਿਰੀਆ ਦੇ ਕੇ ਤਾ ਜੋ ਓਹਨਾ ਦੀ ਯਾਦਾਸਤ ਤੇਜ ਰਹੇ ਅਤੇ ਜਿਹੜੇ ਲੋਕ ਟ੍ਰੈਫਿਕ ਰੂਲ ਫੋਲੋ ਕਰਦੇ ਰਹਿਣ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਗਰੂਕ ਕਰਵਾਉਣ ਲਈ ਗੁਲਾਬ ਦੇ ਫੁਲ ਦੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਚਹਿਲ ਪਹਿਲ ਵਾਲੇ ਚੌਂਕਾ ਵਿੱਚ ਨੁੱਕੜ ਨਾਟਕਾਂ ਰਾਹੀ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਵਾਸਤੇ ਅਤੇ ਚਾਇਨਾ ਡੋਰ ਅਤੇ ਨਸ਼ੇ ਦੇ ਪ੍ਰਭਾਵ ਬਾਰੇ ਜਾਗਰੂਕ ਕੀਤਾ, ਨੋਵਲਟੀ ਚੌਂਕ ਵਿੱਚ ਬਚਿਆ ਨੂੰ ਪੰਛੀਆ ਦਾ ਪਹਿਰਾਵਾ ਪਵਾ ਕੇ ਉਹਨਾਂ ਉੱਪਰ ਚਾਇਨਾ ਡੋਰ ਪਾ ਕੇ ਪੰਛੀਆ ਨੂੰ ਤੜਫਦੇ ਹੋਏ ਦਿਖਾਇਆ ਗਿਆ, ਨਾਵਲਟੀ ਚੌਂਕ ਅਤੇ ਹੋਰ ਚੌਂਕਾ ਵਿੱਚ ਨੁੱਕੜ ਨਾਟਕ ਰਾਹੀ ਕਲਾਕਾਰਾਂ ਨੂੰ ਜਮਦੂਤ ਦਾ ਪਹਿਰਾਵਾ ਪਵਾ ਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਪ੍ਰੇਰਿਤ ਕੀਤਾ ਗਿਆ ਬਹੁਤ ਸਾਰੀਆ ਸਮਾਜ ਸੇਵੀ ਸੰਸਥਾਵਾ ਅਤੇ ਚੰਗੇ ਸਹਿਰੀ ਨਾਗਰਿਕਾਂ ਨੇ ਇਸ ਨਵੇਕਲੇ ਕੰਮ ਦੀ ਬਹੁਤ ਹੀ ਸਲਾਘਾ ਕੀਤੀ ਹੈ।
ਏ ਡੀ ਜੀ ਪੀ ਟ੍ਰੈਫਿਕ ਏ ਐੱਸ ਰਾਏ ਨੇ ਅੰਮ੍ਰਿਤਸਰ ਸਹਿਰ ਵਿੱਚ ਟ੍ਰੈਫਿਕ ਐਜੂਕੇਸ਼ਨ ਸੈੱਲ ਵਿੱਚ ਤਾਇਨਾਤ ਸਬ ਇੰਸਪੈਕਟਰ ਦਲਜੀਤ ਸਿੰਘ, ਐੱਚ ਸੀ ਸਲਵੰਤ ਸਿੰਘ, ਲੇਡੀ ਕਾਂਸਟੇਬਲ ਲਵਪ੍ਰੀਤ ਕੌਰ, ਨੂੰ ਪ੍ਰਸ਼ੰਸਾ ਸਰਟੀਫਿਕੇਟ ਦੇ ਕੇ ਨਿਵਾਜਿਆ ਹੈ ਉਹਨਾਂ ਸਰਟੀਫਿਕੇਟਾਂ ਨੂੰ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਆਫ ਪੁਲਿਸ ਨੇ ਇਹਨਾਂ ਤਿੰਨਾ ਕਰਮਚਾਰੀਆਂ ਨੂੰ ਦੇ ਕੇ ਹੌਂਸਲਾ ਅਫਜਾਈ ਕੀਤੀ ਹੈ ਅਤੇ ਆਉਣ ਵਾਲੇ ਭਵਿੱਖ ਵਿੱਚ ਚੰਗੀ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਹਨਾਂ ਦੇ ਉਦਮ ਸਦਕਾ ਲੋਕਾਂ ਨੂੰ ਨਵੇਕਲੇ ਢੰਗ ਨਾਲ ਜਾਗਰੂਕ ਕਰਨ ਕਰਕੇ 2023 ਦੇ ਮੁਕਾਬਲੇ 2024 ਦੇ ਵਿੱਚ ਟ੍ਰੈਫਿਕ ਦੌਰਾਨ ਹੋਈਆਂ ਮੌਤਾਂ ਦੇ ਗ੍ਰਾਫ਼ ਵਿੱਚ ਭਾਰੀ ਕਮੀ ਆਈ ਹੈ ਜਿਸ ਕਰਕੇ ਇਹਨਾਂ ਦਾ ਬਣਦਾ ਸਨਮਾਨ ਦਿੱਤਾ ਗਿਆ ਹੈ ਅਤੇ ਜੋ ਵੀ ਕਰਮਚਾਰੀ ਆਪਣੀ ਡਿਊਟੀ ਵਧੀਆ ਢੰਗ ਨਾਲ ਨਿਭਾਵੇਗਾ ਉਸਦੀ ਵੀ ਹੌਂਸਲਾ ਅਫਜਾਈ ਹੋਵੇਗੀ।

ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਲਏ ਗਏ ਵੱਡੇ ਫੈਸਲੇ, ਪੜੋ ਵੇਰਵਾ || Punjab Cabinet meeting

0

ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਲਏ ਗਏ ਵੱਡੇ ਫੈਸਲੇ, ਪੜੋ ਵੇਰਵਾ

ਚੰਡੀਗੜ੍ਹ,13 ਫਰਵਰੀ : ਪੰਜਾਬ ਸਰਕਾਰ ਦੀ ਅੱਜ ਚਾਰ ਮਹੀਨਿਆਂ ਬਾਅਦ ਕੈਬਨਿਟ ਦੀ ਮੀਟਿੰਗ ਹੋਈ। ਦੁਪਹਿਰ 12 ਵਜੇ ਸ਼ੁਰੂ ਹੋਈ ਇਹ ਮੀਟਿੰਗ ਕਰੀਬ 3 ਵਜੇ ਤੱਕ ਜਾਰੀ ਰਹੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਮੀਟਿੰਗ ‘ਚ ਲਏ ਗਏ ਫੈਸਲਾ ਬਾਰੇ ਜਾਣਕਾਰੀ ਸਾਂਝੀ ਕੀਤੀ

ਤਿੰਨ ਹਜ਼ਾਰ ਅਸਾਮੀਆਂ ’ਤੇ ਭਰਤੀ

ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਦੋ ਦਿਨ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ। ਇਹ ਇਜਲਾਸ 24-25 ਫਰਵਰੀ ਨੂੰ ਬੁਲਾਇਆ ਗਿਆ ਹੈ ਤੇ ਇਸ ਸੈਸ਼ਨ ਵਿਚ ਪੈਂਡਿੰਗ ਬਿੱਲਾਂ ਨੂੰ ਪਾਸ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਮੀਟਿੰਗ ‘ਚ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਕਿ ਵੱਖ-ਵੱਖ ਵਿਭਾਗਾਂ ਵਿੱਚ ਤਿੰਨ ਹਜ਼ਾਰ ਅਸਾਮੀਆਂ ’ਤੇ ਭਰਤੀ ਕਰਕੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਇਨ੍ਹਾਂ ਵਿੱਚੋਂ 2000 ਪੀਟੀਆਈ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ। ਜਦੋਂਕਿ ਸਿਹਤ ਵਿਭਾਗ ਵਿੱਚ 822 ਅਸਾਮੀਆਂ ’ਤੇ ਭਰਤੀ ਹੋਵੇਗੀ।

ਛੇ ਨਵੀਆਂ ਅਦਾਲਤਾਂ

ਉਨ੍ਹਾਂ ਅੱਗੇ ਦੱਸਿਆ ਕਿ ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਛੇ ਨਵੀਆਂ ਅਦਾਲਤਾਂ ਸਥਾਪਤ ਕੀਤੀਆਂ ਜਾਣਗੀਆਂ। ਡਾ. ਚੀਮਾ ਨੇ ਦੱਸਿਆ ਕਿ ਜਿਹੜੇ ਲੋਕ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆਏ ਹਨ। ਹੁਣ ਉਸ ਮਾਮਲੇ ਵਿੱਚ ਟਰੈਵਲ ਏਜੰਟਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪ੍ਰਵਾਸੀ ਭਾਰਤੀਆਂ ਦਾ ਇਕ ਹੋਰ ਜਹਾਜ਼ 15 ਤਰੀਕ ਨੂੰ ਆ ਰਿਹਾ ਹੈ। ਉਹ ਵੀ ਅੰਮ੍ਰਿਤਸਰ ਹੀ ਉਤਰ ਰਿਹਾ ਹੈ। ਤਾਂ ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਇਸ ਜਹਾਜ਼ ਨੂੰ ਗੁਜਰਾਤ ਦੇ ਅਹਿਮਦਾਬਾਦ ਉਤਾਰਿਆ ਜਾਵੇ।

ਜੇ ਕੱਲ੍ਹ ਮੀਟਿੰਗ ‘ਚ ਨਹੀਂ ਬਣੀ ਗੱਲ ਤਾਂ…” ਸ਼ੰਭੂ ਮੋਰਚੇ ‘ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਰਤਾ ਵੱਡਾ ਐਲਾਨ

“ਜੇ ਕੱਲ੍ਹ ਮੀਟਿੰਗ ‘ਚ ਨਹੀਂ ਬਣੀ ਗੱਲ ਤਾਂ…” ਸ਼ੰਭੂ ਮੋਰਚੇ ‘ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਰਤਾ ਵੱਡਾ ਐਲਾਨ || Farmers Mahapanchayat

0

“ਜੇ ਕੱਲ੍ਹ ਮੀਟਿੰਗ ‘ਚ ਨਹੀਂ ਬਣੀ ਗੱਲ ਤਾਂ…” ਸ਼ੰਭੂ ਮੋਰਚੇ ‘ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਰਤਾ ਵੱਡਾ ਐਲਾਨ || Farmers Mahapanchayat

ਚੰਡੀਗੜ੍ਹ,13 ਫਰਵਰੀ: ਕੱਲ੍ਹ ਯਾਨੀ ਕਿ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਅੱਜ ਸ਼ੰਭੂ ਮੋਰਚੇ ‘ਤੇ ਕਿਸਾਨਾਂ ਦੀ ਤੀਜੀ ਵੱਡੀ ਮਹਾਂਪੰਚਾਇਤ ਸ਼ੁਰੂ ਹੋਈ। ਮਹਾਪੰਚਾਇਤ ਵਿੱਚ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ “ਅਸੀਂ ਲੜਾਈ ਲੜਨਾ ਜਾਣਦੇ ਹਾਂ। ਅਸੀਂ ਜ਼ਮੀਨ ‘ਤੇ ਨਹੀਂ ਹਾਰਦੇ, ਤਾਂ ਅਸੀਂ ਟੇਬਲ ਟਾਕ ‘ਤੇ ਵੀ ਨਹੀਂ ਹਾਰਾਂਗੇ। ਜੇਕਰ ਕੱਲ੍ਹ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਸਫਲ ਨਾ ਹੋਈ ਤਾਂ ਕਿਸਾਨ 25 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਲੈ ਸਕਦੇ ਹਨ।”

ਪੰਜਾਬ ‘ਚ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਸਕੂਲ ਤੇ ਕਾਲਜ

ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਦੇ ਪੁੱਤਰ ਦਾ ਭਲਕੇ ਵਿਆਹ ਹੈ। ਹਾਲਾਂਕਿ ਬੈਠਕ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸਪੱਸ਼ਟ ਕੀਤਾ ਸੀ ਕਿ ਉਹ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ। ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 80ਵਾਂ ਦਿਨ ਹੈ। ਡੱਲੇਵਾਲ ਦਾ ਕਹਿਣਾ ਹੈ ਕਿ ਉਹ ਕੇਂਦਰ ਸਰਕਾਰ ਨਾਲ ਮੀਟਿੰਗ ਵਿੱਚ ਜਾਣਾ ਚਾਹੁੰਦੇ ਹਨ, ਤਾਂ ਜੋ ਉਹ ਕਿਸਾਨਾਂ ਦਾ ਪੱਖ ਨੂੰ ਮਜ਼ਬੂਤੀ ਨਾਲ ਰੱਖ ਸਕਣ।

Samsung ਦਾ ਵੱਡਾ ਧਮਾਕਾ! 5000mAh ਬੈਟਰੀ, 50MP ਕੈਮਰਾ ਸਣੇ ਬੇਹੱਦ ਸ਼ਾਨਦਾਰ ਫੀਚਰਸ ਨਾਲ ਭਾਰਤ ‘ਚ ਲਾਂਚ ਕੀਤਾ ਸਭ ਤੋਂ ਸਸਤਾ 5G ਫੋਨ

0

Samsung ਦਾ ਵੱਡਾ ਧਮਾਕਾ! 5000mAh ਬੈਟਰੀ, 50MP ਕੈਮਰਾ ਸਣੇ ਬੇਹੱਦ ਸ਼ਾਨਦਾਰ ਫੀਚਰਸ ਨਾਲ ਭਾਰਤ ‘ਚ ਲਾਂਚ ਕੀਤਾ ਸਭ ਤੋਂ ਸਸਤਾ 5G ਫੋਨ

ਸੈਮਸੰਗ ਨੇ ਭਾਰਤ ਵਿੱਚ ਸਸਤੇ ਸਮਾਰਟਫੋਨ ਸ਼੍ਰੇਣੀ ਵਿੱਚ ਨਵਾਂ Galaxy F06 5G ਲਾਂਚ ਕੀਤਾ ਹੈ। Samsung Galaxy F06 5G ਮੀਡੀਆਟੇਕ ਡਾਇਮੈਂਸਿਟੀ 6300 ਪ੍ਰੋਸੈਸਰ ਵਾਲਾ ਇੱਕ ਕਿਫਾਇਤੀ 5G ਫ਼ੋਨ ਹੈ। Samsung Galaxy F06 5G ਵਿੱਚ ਡੁਅਲ ਰੀਅਰ ਕੈਮਰਾ ਸੈੱਟਅੱਪ ਪ੍ਰੀਮਰੀ ਲੈਂਸ 50 ਮੈਗਪਿਕਸਲ ਹੈ।

Samsung Galaxy F06 5G ਸਪੇਸਫਿਕੇਸ਼ਨ

Samsung Galaxy F06 5G ਵਿੱਚ 6.7 ਇੰਚ ਦੀ HD+ ਡਿਸਪਲੇਅ ਹੈ ਜਿਸ ਦੀ ਪੀਕ ਬ੍ਰਾਈਟਨੇਸ 800 ਨਿਟਸ ਹੈ। ਮੀਡੀਆਟੈਕ ਡਾਇਮੇਂਸਿਟੀ 6300 ਪ੍ਰੋਸੈਸਰ ਦੇ ਨਾਲ 6 ਜੀਬੀ ਤਕ ਰੈਮ ਅਤੇ 128 ਜੀਬੀ ਦੀ ਸਟੋਰੇਜ ਹੈ। Samsung Galaxy F06 5G ਐਂਡਰਾਇਡ 15 ‘ਤੇ ਆਧਾਰਿਤ One UI 7.0 ਸਿਸਟਮ ਅਤੇ ਚਾਰ ਸਾਲ ਤੱਕ ਸੌਫਟਵੇਅਰ ਅੱਪਡੇਟ ਦੇ ਨਾਲ ਮਿਲੇਗਾ।

Samsung Galaxy F06 5G ਦੀ ਕੀਮਤ

Samsung Galaxy F06 5G ਨੂੰ ਦੋ ਵੇਰਿਅੰਟ ਭਾਰਤ ਵਿੱਚ ਪੇਸ਼ ਕੀਤਾ ਗਿਆ ਹੈ। ਪਹਿਲੇ ਵੇਰਿਅੰਟ 4 ਜੀਬੀ ਰੈਮ ਦੇ ਨਾਲ 128 ਜੀਬੀ ਸਟੋਰੇਜ ਵਾਲੀ ਹੈ ਜਿਸ ਦੀ ਕੀਮਤ 10,999 ਰੁਪਏ ਹੈ, ਉਹ ਦੂਜੇ ਦੂਜੇ ਵੇਰੀਅਨਟ 6 ਜੀਬੀ ਰੈਮ ਦੇ ਨਾਲ 128 ਜੀਬੀ ਸਟੋਰੇਜ ਵਾਲਾ ਹੈ ਜਿਸਦੀ ਕੀਮਤ 11,499 ਰੁਪਏ ਹੈ। ਫੋਨ ਦੇ ਨਾਲ 500 ਰੁਪਏ ਕੈਸ਼ਬੈਕ ਦਾ ਬੈਂਕ ਆਫਰ ਵੀ ਮਿਲ ਰਿਹਾ ਹੈ।

Samsung Galaxy F06 5G ਦਾ ਕੈਮਰਾ

Samsung Galaxy F06 5G ਵਿੱਚ ਇੱਕ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿੱਚ ਪ੍ਰਾਇਮਰੀ ਲੈਂਸ 50 ਮੈਗਾਪਿਕਸਲ ਦਾ ਹੈ ਜਿਸਦਾ ਅਪਰਚਰ f/1.8 ਹੈ। ਦੂਜਾ ਲੈਂਸ 2 ਮੈਗਾਪਿਕਸਲ ਦਾ ਹੈ। ਫਰੰਟ ‘ਚ 8 ਮੈਗਾਪਿਕਸਲ ਦਾ ਕੈਮਰਾ ਹੈ ਜੋ ਸੈਲਫੀ ਲਈ ਹੈ। ਸੈਮਸੰਗ ਦੇ ਇਸ ਫੋਨ ਵਿੱਚ 5000mAh ਦੀ ਬੈਟਰੀ ਹੈ। ਇਸ ਵਿੱਚ 12 5G ਬੈਂਡਾਂ ਲਈ ਸਮਰਥਨ ਹੈ। ਫੋਨ ‘ਚ ਫਿੰਗਰਪ੍ਰਿੰਟ ਸਕੈਨਰ ਵੀ ਦਿੱਤਾ ਗਿਆ ਹੈ।

ਸਟੈਂਡਅੱਪ ਕਾਮੇਡੀਅਨ ਸਮਯ ਰੈਨਾ ਖਿਲਾਫ ਦੂਜਾ ਸੰਮਨ ਜਾਰੀ, ਇਸ ਦਿਨ ਹੋਣਾ ਪਵੇਗਾ ਪੇਸ਼

ਕਾਮੇਡੀਅਨ ਸਮਯ ਰੈਨਾ ਖਿਲਾਫ ਦੂਜਾ ਸੰਮਨ ਜਾਰੀ, ਇਸ ਦਿਨ ਹੋਣਾ ਪਵੇਗਾ ਪੇਸ਼ || Entertainment news

0

ਕਾਮੇਡੀਅਨ ਸਮਯ ਰੈਨਾ ਖਿਲਾਫ ਦੂਜਾ ਸੰਮਨ ਜਾਰੀ, ਇਸ ਦਿਨ ਹੋਣਾ ਪਵੇਗਾ ਪੇਸ਼

ਸਟੈਂਡਅੱਪ ਕਾਮੇਡੀਅਨ ਸਮਯ ਰੈਨਾ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਮਹਾਰਾਸ਼ਟਰ ਸਾਈਬਰ ਸੈੱਲ ਨੇ ਇੰਡੀਆਜ਼ ਗੌਟ ਲੇਟੈਂਟ ਸ਼ੋਅ ‘ਚ ਮਾਤਾ-ਪਿਤਾ ‘ਤੇ ਭੱਦੀਆਂ ਟਿੱਪਣੀਆਂ ਕਰਨ ਦੇ ਮਾਮਲੇ ‘ਚ ਯੂਟਿਊਬਰ ਸਮਯ ਰੈਨਾ ਨੂੰ ਇਸ ਹਫਤੇ ਦੂਜੀ ਵਾਰ ਤਲਬ ਕੀਤਾ ਹੈ। ਨਾਲ ਹੀ ਸਾਈਬਰ ਸੈੱਲ ਨੇ ਸਮਯ ਨੂੰ ਸੋਮਵਾਰ 17 ਫਰਵਰੀ ਨੂੰ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।

ਸਮਯ ਨੇ ਦਿੱਤਾ ਸਪਸ਼ਟੀਕਰਨ

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰੈਨਾ ਨੇ ਆਪਣੇ ਸ਼ੋਅ ਇੰਡੀਆਜ਼ ਗੌਟ ਲੇਟੈਂਟ ਨੂੰ ਲੈ ਕੇ ਚੱਲ ਰਹੇ ਵਿਵਾਦ ‘ਤੇ ਸਪੱਸ਼ਟੀਕਰਨ ਦਿੱਤਾ ਸੀ। ਉਸ ਨੇ ਇੰਸਟਾਗ੍ਰਾਮ ‘ਤੇ ਦਾਅਵਾ ਕੀਤਾ ਸੀ ਕਿ ਉਸ ਨੇ ਆਪਣੇ ਸ਼ੋਅ ਦੇ ਸਾਰੇ ਵੀਡੀਓਜ਼ ਯੂਟਿਊਬ ਤੋਂ ਹਟਾ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਲੋਕਾਂ ਨੂੰ ਹਸਾਉਣਾ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ “ਮੈਂ ਸਾਰੀਆਂ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਾਂਗਾ ਤਾਂ ਜੋ ਜਾਂਚ ਸਹੀ ਢੰਗ ਨਾਲ ਹੋ ਸਕੇ।”

ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ CM ਮਾਨ ਨੇ ਕੀਤਾ ਵੱਡਾ ਐਲਾਨ

ਦੱਸ ਦੇਈਏ ਕਿ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਯੂਟਿਊਬਰ ਰਣਵੀਰ ਅਲਾਹਬਾਦੀਆ ਨੇ ਸ਼ੋਅ ਦੇ ਹਾਲ ਹੀ ਦੇ ਇੱਕ ਐਪੀਸੋਡ ਵਿੱਚ ਇੱਕ ਅਣਉਚਿਤ ਟਿੱਪਣੀ ਕੀਤੀ ਸੀ, ਜਿਸ ਦੀ ਹਰ ਪਾਸੇ ਕਾਫੀ ਆਲੋਚਨਾ ਹੋਈ। ਇਸ ਘਟਨਾ ਤੋਂ ਬਾਅਦ ਕਈ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਅਤੇ ਅਧਿਕਾਰੀਆਂ ਨੂੰ ਕਾਰਵਾਈ ਕਰਨੀ ਪਈ।

ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 31 ਮਈ ਤੋਂ ਪਹਿਲਾਂ ਕਰਵਾਉਣ ਦੇ ਹੁਕਮ, ਨੋਟੀਫਿਕੇਸ਼ਨ ਜਾਰੀ

0
Breaking

ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 31 ਮਈ ਤੋਂ ਪਹਿਲਾਂ ਕਰਵਾਉਣ ਦੇ ਹੁਕਮ, ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ, 13 ਫਰਵਰੀ 2025 – ਪੰਜਾਬ ਸਰਕਾਰ ਦੇ ਪੰਚਾਇਤ ਵਿਭਾਗ ਵੱਲੋਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਕਰਵਾਉਣ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 31 ਮਾਰਚ ਤੋਂ ਪਹਿਲਾਂ ਕਰਵਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ‘ਚ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਸਕੂਲ ਤੇ ਕਾਲਜ

ਪੰਜਾਬ ‘ਚ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਸਕੂਲ ਤੇ ਕਾਲਜ

0

ਪੰਜਾਬ ‘ਚ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਸਕੂਲ ਤੇ ਕਾਲਜ

ਚੰਡੀਗੜ੍ਹ, 13 ਫਰਵਰੀ 2025 – ਪੰਜਾਬ ਸਰਕਾਰ ਵੱਲੋਂ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦਰਅਸਲ 26 ਫਰਵਰੀ ਦਿਨ ਬੁੱਧਵਾਰ ਨੂੰ ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸੂਬੇ ਭਰ ਦੇ ਸਰਕਾਰੀ ਦਫ਼ਤਰਾਂ, ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ, ਕਾਲਜਾਂ, ਵਿਦਿਅਕ ਅਦਾਰਿਆਂ ਅਤੇ ਹੋਰ ਵਪਾਰਕ ਇਕਾਈਆਂ ਵਿੱਚ ਛੁੱਟੀ ਰਹੇਗੀ।

ਇਹ ਵੀ ਪੜ੍ਹੋ: IPL ਤੋਂ ਪਹਿਲਾਂ RCB ਵੱਲੋਂ ਵੱਡਾ ਫੇਰਬਦਲ: ਵਿਰਾਟ ਕੋਹਲੀ ਨੂੰ ਨਹੀਂ ਸਗੋਂ ਰਜਤ ਪਾਟੀਦਾਰ ਨੂੰ ਬਣਾਇਆ ਟੀਮ ਦਾ ਨਵਾਂ ਕਪਤਾਨ

ਦੱਸ ਦੇਈਏ ਕਿ ਮਹਾਸ਼ਿਵਰਾਤਰੀ ਦਾ ਤਿਊਹਾਰ ਪੂਰੇ ਦੇਸ਼ ਵਿੱਚ ਇਸ ਵਾਰ 26 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬਾ ਸਰਕਾਰ ਨੇ 26 ਫਰਵਰੀ ਦਿਨ ਬੁੱਧਵਾਰ ਨੂੰ ਵਿਦਿਅਕ ਅਤੇ ਵਪਾਰਕ ਇਕਾਈਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਇਸ ਸਬੰਧੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਹਿਲਾਂ ਹੀ ਆਦੇਸ਼ ਦਿੱਤੇ ਜਾ ਚੁੱਕੇ ਹਨ।

ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ CM ਮਾਨ ਨੇ ਕੀਤਾ ਵੱਡਾ ਐਲਾਨ || Punjab news

0
CM Mann

ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ CM ਮਾਨ ਨੇ ਕੀਤਾ ਵੱਡਾ ਐਲਾਨ

ਚੰਡੀਗੜ੍ਹ, 13 ਫਰਵਰੀ : ਪੰਜਾਬ ‘ਚ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਪੰਜਾਬ ਪੁਲਿਸ ਵਿਭਾਗ ‘ਚ ਕੁੱਲ 1746 ਨਵੀਆਂ ਆਸਾਮੀਆਂ ਕੱਢੀਆਂ ਗਈਆਂ ਹਨ। ਇਹ ਭਰਤੀ 21 ਫਰਵਰੀ 2025 ਤੋਂ ਸ਼ੁਰੂ ਹੋਵੇਗੀ ਅਤੇ ਚਾਹਵਾਨ ਉਮੀਦਵਾਰ 13 ਮਾਰਚ 2025 ਨੂੰ ਰਾਤ 11.55 ਵਜੇ ਤੱਕ ਅਪਲਾਈ ਕਰ ਸਕਦੇ ਹਨ।

21 ਫ਼ਰਵਰੀ ਤੋਂ 13 ਮਾਰਚ ਤੱਕ ਅਪਲਾਈ ਕਰ ਸਕਣਗੇ ਚਾਹਵਾਨ ਉਮੀਦਵਾਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਪੋਸਟ ਸਾਂਝੀ ਕਰ ਕੇ ਜਾਣਕਾਰੀ ਦਿੱਤੀ ਹੈ ਉਨ੍ਹਾਂ ਕਿਹਾ ਕਿ ” ਵਾਅਦੇ ਮੁਤਾਬਿਕ ਪੰਜਾਬ ਪੁਲਿਸ ਵਿਭਾਗ ‘ਚ ਕੁੱਲ 1746 ਨਵੀਆਂ ਆਸਾਮੀਆਂ ਕੱਢੀਆਂ ਗਈਆਂ ਨੇ। 21 ਫ਼ਰਵਰੀ ਤੋਂ 13 ਮਾਰਚ ਤੱਕ ਨੌਜਵਾਨ ਅਪਲਾਈ ਕਰ ਸਕਦੇ ਨੇ। ਜ਼ਿਲ੍ਹਾ ਕਾਡਰ ‘ਚ 1261 ਅਤੇ ਹਥਿਆਰਬੰਦ ਕਾਡਰ ‘ਚ 485 ਆਸਾਮੀਆਂ ‘ਤੇ ਭਰਤੀ ਕੀਤੀ ਜਾਵੇਗੀ। ਸਾਡੀ ਸਰਕਾਰ ਦਾ ਮਕਸਦ ਰੰਗਲਾ ਪੰਜਾਬ ਬਣਾਉਣਾ ਹੈ ਜਿਸ ਵਿੱਚ ਨੌਜਵਾਨਾਂ ਦੀ ਭੂਮਿਕਾ ਸਭ ਤੋਂ ਅਹਿਮ ਹੈ ਤੇ ਇਹ ਸੁਪਨਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਨਾਲ ਹੀ ਪੂਰਾ ਹੋ ਸਕਦਾ ਹੈ। ਆਉਣ ਵਾਲੇ ਦਿਨਾਂ ‘ਚ ਹੋਰ ਵੀ ਸਰਕਾਰੀ ਨੌਕਰੀਆਂ ਨੌਜਵਾਨਾਂ ਦੀ ਉਡੀਕ ਕਰ ਰਹੀਆਂ ਨੇ। ਵੇਰਵੇ ਜਲਦ ਸਾਂਝੇ ਕਰਾਂਗੇ।”

ਯੋਗਤਾ

ਵਿਦਿਅਕ ਯੋਗਤਾ ਲਈ, ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ (10+2) ਜਾਂ ਇਸ ਦੇ ਬਰਾਬਰ ਦੀ ਵਿਦਿਅਕ ਯੋਗਤਾ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਾਬਕਾ ਸੈਨਿਕਾਂ ਲਈ ਘੱਟੋ-ਘੱਟ ਵਿਦਿਅਕ ਯੋਗਤਾ ਮੈਟ੍ਰਿਕ (10ਵੀਂ) ਪਾਸ ਰੱਖੀ ਗਈ ਹੈ।
ਸਰੀਰਕ ਮਾਪਦੰਡਾਂ ਅਨੁਸਾਰ, ਪੁਰਸ਼ ਉਮੀਦਵਾਰਾਂ ਦਾ ਘੱਟੋ-ਘੱਟ ਕੱਦ 5 ਫੁੱਟ 7 ਇੰਚ ਅਤੇ ਮਹਿਲਾ ਉਮੀਦਵਾਰਾਂ ਦਾ ਘੱਟੋ-ਘੱਟ ਕੱਦ 5 ਫੁੱਟ 2 ਇੰਚ ਹੋਣਾ ਚਾਹੀਦਾ ਹੈ।

ਇਹ ਵੀ ਪੜੋ : ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾਦਾਰ ਦੀ ਮੌ.ਤ, ਜੋੜਾ ਘਰ ’ਚ ਸੇਵਾ ਕਰਦੇ ਸਮੇਂ ਪਿਆ ਦਿਲ ਦਾ ਦੌਰਾ