Home Blog Page 889

IPL 2025 ਦਾ ਸ਼ਡਿਊਲ ਜਾਰੀ, 22 ਮਾਰਚ ਤੋਂ ਸ਼ੁਰੂ ਹੋਵੇਗਾ 18ਵਾਂ ਸੀਜ਼ਨ, 65 ਦਿਨਾਂ ਵਿੱਚ ਹੋਣਗੇ 74 ਮੈਚ

0

IPL 2025 ਦਾ ਸ਼ਡਿਊਲ ਜਾਰੀ, 22 ਮਾਰਚ ਤੋਂ ਸ਼ੁਰੂ ਹੋਵੇਗਾ 18ਵਾਂ ਸੀਜ਼ਨ, 65 ਦਿਨਾਂ ਵਿੱਚ ਹੋਣਗੇ 74 ਮੈਚ

ਨਵੀ ਦਿੱਲੀ, 17 ਫਰਵਰੀ : ਇੰਡੀਅਨ ਪ੍ਰੀਮੀਅਰ ਲੀਗ ਦਾ 18ਵਾਂ ਸੀਜ਼ਨ ਅਗਲੇ ਮਹੀਨੇ ਮਾਰਚ ਤੋਂ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ BCCI ਨੇ IPL 2025 ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। IPL 2025 ਦੇ ਪਹਿਲੇ ਮੈਚ ‘ਚ ਪਿਛਲੇ ਸੀਜ਼ਨ ਦੀ ਜੇਤੂ ਕੋਲਕਾਤਾ ਨਾਈਟ ਰਾਈਡਰਜ਼ ਦਾ ਸਾਹਮਣਾ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਹੋਵੇਗਾ।

25 ਮਈ ਨੂੰ ਫਾਈਨਲ ਮੈਚ

ਸੀਜ਼ਨ 22 ਮਾਰਚ ਤੋਂ ਸ਼ੁਰੂ ਹੋਵੇਗਾ। ਫਾਈਨਲ ਮੈਚ 25 ਮਈ ਨੂੰ ਕੋਲਕਾਤਾ ਵਿੱਚ ਖੇਡਿਆ ਜਾਵੇਗਾ। 18ਵੇਂ ਸੀਜ਼ਨ ‘ਚ 13 ਮੈਦਾਨਾਂ ‘ਤੇ 74 ਮੈਚ ਖੇਡੇ ਜਾਣਗੇ। ਇਸ ਦੌਰਾਨ 12 ਡਬਲ ਹੈੱਡਰ ਮੈਚ ਵੀ ਹੋਣਗੇ। ਦੁਪਹਿਰ ਦੇ ਮੈਚ 3:30 ਵਜੇ ਸ਼ੁਰੂ ਹੋਣਗੇ ਅਤੇ ਸ਼ਾਮ ਦੇ ਮੈਚ 7:30 ਵਜੇ ਸ਼ੁਰੂ ਹੋਣਗੇ। ਦੂਜਾ ਵੱਡਾ ਮੈਚ 23 ਮਾਰਚ ਨੂੰ ਮੁੰਬਈ ਇੰਡੀਅਨਜ਼ (MI) ਅਤੇ ਚੇਨਈ ਸੁਪਰ ਕਿੰਗਜ਼ (CSK) ਵਿਚਾਲੇ ਚੇਨਈ ‘ਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਦਿੱਲੀ ਕੈਪੀਟਲਸ ਅਤੇ ਲਖਨਊ ਸੁਪਰਜਾਇੰਟਸ ਆਪਣਾ ਪਹਿਲਾ ਮੈਚ 24 ਮਾਰਚ ਨੂੰ ਵਿਸ਼ਾਖਾਪਟਨਮ ਵਿੱਚ ਇੱਕ ਦੂਜੇ ਖਿਲਾਫ ਖੇਡਣਗੇ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ 25 ਮਾਰਚ ਨੂੰ ਗੁਜਰਾਤ ਟਾਈਟਨਸ ਅਤੇ ਪੰਜਾਬ ਕਿੰਗਜ਼ ਵਿਚਾਲੇ ਮੈਚ ਹੋਵੇਗਾ।

 

ਭਾਜਪਾ ਨੇ 19 ਫਰਵਰੀ ਨੂੰ ਬੁਲਾਈ ਵਿਧਾਇਕ ਦਲ ਦੀ ਬੈਠਕ, ਮੁੱਖ ਮੰਤਰੀ ਦਾ ਨਾਂ ਹੋਵੇਗਾ ਤੈਅ, ਜਾਣੋ ਕਿਸਦੇ ਨਾਮ ਦੀ ਚਰਚਾ?

0

ਭਾਜਪਾ ਨੇ 19 ਫਰਵਰੀ ਨੂੰ ਬੁਲਾਈ ਵਿਧਾਇਕ ਦਲ ਦੀ ਬੈਠਕ, ਮੁੱਖ ਮੰਤਰੀ ਦਾ ਨਾਂ ਹੋਵੇਗਾ ਤੈਅ, ਜਾਣੋ ਕਿਸਦੇ ਨਾਮ ਦੀ ਚਰਚਾ?

ਨਵੀ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ‘ਚ 27 ਸਾਲਾਂ ਬਾਅਦ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਚੋਣ ਨਤੀਜੇ 8 ਫਰਵਰੀ ਨੂੰ ਆਏ ਸਨ ਪਰ ਭਾਜਪਾ ਨੇ ਅਜੇ ਤੱਕ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ। ਇਸ ਨੂੰ ਲੈ ਕੇ ਕਾਫੀ ਸਿਆਸੀ ਬਿਆਨਬਾਜ਼ੀ ਵੀ ਚੱਲ ਰਹੀ ਹੈ। ਹੁਣ ਭਾਜਪਾ ਜਲਦ ਹੀ ਨਵੇਂ ਚੁਣੇ ਵਿਧਾਇਕਾਂ ਦੀ ਮੀਟਿੰਗ ਬੁਲਾਉਣ ਜਾ ਰਹੀ ਹੈ।

20 ਫਰਵਰੀ ਨੂੰ ਸਹੁੰ ਚੁੱਕ ਸਮਾਗਮ

ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਵਿਧਾਇਕ ਦਲ ਦੀ ਮੀਟਿੰਗ 19 ਫਰਵਰੀ ਨੂੰ ਹੋਵੇਗੀ। ਇਸ ਤੋਂ ਪਹਿਲਾਂ ਇਹ ਮੀਟਿੰਗ 17 ਫਰਵਰੀ ਨੂੰ ਬੁਲਾਈ ਗਈ ਸੀ। ਪਰ ਕਿਸੇ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ 20 ਫਰਵਰੀ ਨੂੰ ਰਾਮਲੀਲਾ ਮੈਦਾਨ ਵਿੱਚ ਹੋਵੇਗਾ। ਇਸ ਵਿੱਚ ਪ੍ਰਧਾਨ ਮੰਤਰੀ ਮੋਦੀ, 20 ਰਾਜਾਂ ਦੇ ਮੁੱਖ ਮੰਤਰੀ, ਕੇਂਦਰੀ ਮੰਤਰੀ ਅਤੇ ਉਪ ਮੁੱਖ ਮੰਤਰੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਉਦਯੋਗਪਤੀ, ਫਿਲਮੀ ਸਿਤਾਰੇ, ਕ੍ਰਿਕਟ ਖਿਡਾਰੀ, ਸੰਤ ਅਤੇ ਡਿਪਲੋਮੈਟ ਵੀ ਆਉਣਗੇ।

ਮੁੱਖ ਮੰਤਰੀ ਦੀ ਦੌੜ ਵਿੱਚ ਇਹ ਨਾਮ ਅੱਗੇ

ਵੈਸੇ ਭਾਜਪਾ ਆਪਣੇ ਮੁੱਖ ਮੰਤਰੀ ਦੇ ਨਾਂ ਨੂੰ ਲੈ ਕੇ ਅਕਸਰ ਹੀ ਸਭ ਨੂੰ ਹੈਰਾਨ ਕਰਦੀ ਆਈ ਹੈ। ਇਸ ਦੇ ਬਾਵਜੂਦ ਮੁੱਖ ਮੰਤਰੀ ਦੀ ਦੌੜ ਵਿੱਚ 6 ਵਿਧਾਇਕਾਂ ਦੇ ਨਾਂ ਸਭ ਤੋਂ ਅੱਗੇ ਹਨ। ਜਿਨ੍ਹਾਂ ‘ਚ ਪੰਜਾਬੀ ਦਲਿਤ ਭਾਈਚਾਰੇ ਦੇ ਰਵਿੰਦਰ ਇੰਦਰਰਾਜ ਸਿੰਘ, ਆਪ’ ਦੇ ਦਿੱਗਜ ਨੇਤਾ ਅਤੇ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੂੰ ਹਰਾਉਣ ਵਾਲੀ ਸ਼ਿਖਾ ਰਾਏ, ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਪਰਵੇਸ਼ ਵਰਮਾ, ਵਿਜੇਂਦਰ ਗੁਪਤਾ, ਰਾਜਕੁਮਾਰ ਭਾਟੀਆ, ਜਤਿੰਦਰ ਮਹਾਜਨ ਦੇ ਨਾਮ ਸ਼ਾਮਿਲ ਹਨ।

ਮੱਧ ਪ੍ਰਦੇਸ਼ ਦੇ ਸ਼ਾਹਡੋਲ ‘ਚ ਗੈਰ-ਕਾਨੂੰਨੀ ਕੋਲੇ ਦੀ ਖਾਨ ਧਸੀ, ਜੋੜੇ ਦੀ ਹੇਠਾਂ ਦੱਬਣ ਨਾਲ ਮੌ/ਤ

0

ਮੱਧ ਪ੍ਰਦੇਸ਼ ਦੇ ਸ਼ਾਹਡੋਲ ‘ਚ ਗੈਰ-ਕਾਨੂੰਨੀ ਕੋਲੇ ਦੀ ਖਾਨ ਧਸੀ, ਜੋੜੇ ਦੀ ਹੇਠਾਂ ਦੱਬਣ ਨਾਲ ਮੌ/ਤ

ਮੱਧ ਪ੍ਰਦੇਸ਼ ਦੇ ਸ਼ਾਹਡੋਲ ਦੇ ਬੁੱਢਾਰ ਥਾਣਾ ਖੇਤਰ ‘ਚ ਗੈਰ-ਕਾਨੂੰਨੀ ਕੋਲੇ ਦੀ ਖਾਨ ਢਹਿ ਗਈ। ਇਸ ਹੇਠਾਂ ਦੱਬੇ ਜਾਣ ਤੋਂ ਬਾਅਦ ਜੋੜੇ ਦੀ ਮੌਤ ਹੋ ਗਈ। ਇਨ੍ਹਾਂ ਦੀ ਪਛਾਣ ਓਮਕਾਰ ਯਾਦਵ ਉਰਫ਼ ਭਾਟੂ (40) ਅਤੇ ਉਸ ਦੀ ਪਤਨੀ ਪਾਰਵਤੀ ਯਾਦਵ (36) ਵਜੋਂ ਹੋਈ ਹੈ।

MP ਦੇ ਬੁੱਢਾਰ ਦਾ ਮਾਮਲਾ

ਪ੍ਰਾਪਤ ਜਾਣਕਾਰੀ ਅਨੁਸਾਰ ਮਾਈਨਿੰਗ ਮਾਫੀਆ ਨੇ ਇਸ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਿੰਡ ਵਾਸੀਆਂ ਨੇ ਹੰਗਾਮਾ ਕਰ ਦਿੱਤਾ। ਸੂਚਨਾ ਮਿਲਦੇ ਹੀ ਕਲੈਕਟਰ ਡਾਕਟਰ ਕੇਦਾਰ ਸਿੰਘ ਅਤੇ ਐਸਪੀ ਰਾਮਜੀ ਸ੍ਰੀਵਾਸਤਵ ਮੌਕੇ ‘ਤੇ ਪਹੁੰਚ ਗਏ। ਦੇਰ ਰਾਤ ਮ੍ਰਿਤਕਾਂ ਦੀਆ ਲਾਸ਼ਾਂ ਨੂੰ ਜੇਸੀਬੀ ਦੀ ਮਦਦ ਨਾਲ ਬਾਹਰ ਕੱਢਿਆ ਗਿਆ।

ਮਨੋਰੰਜਨ ਜਗਤ ਤੋਂ ਵੱਡੀ ਖਬਰ! 24 ਸਾਲਾਂ ਅਦਾਕਾਰਾ ਦੀ ਹੋਈ ਮੌ/ਤ, ਸਦਮੇ ‘ਚ ਪ੍ਰਸ਼ੰਸਕ

ਥਾਣਾ ਇੰਚਾਰਜ ਸੰਜੇ ਜੈਸਵਾਲ ਨੇ ਦੱਸਿਆ ਕਿ ਇਹ ਪਤੀ-ਪਤਨੀ ਕੋਲਾ ਕੱਢਣ ਲਈ ਖਾਨ ‘ਚ ਦਾਖਲ ਹੋਏ ਸਨ ਕਿ ਮਿੱਟੀ ਧਸਣ ਕਾਰਨ ਦੋਵੇਂ ਦੱਬ ਗਏ। ਇਸ ਦੌਰਾਨ ਉਥੇ ਮੌਜੂਦ ਹੋਰ ਕਰਮਚਾਰੀ ਭੱਜ ਨਿਕਲੇ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀਆਂ ਨੇ ਮੌਕੇ ‘ਤੇ ਪਹੁੰਚ ਕੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਜੇਸੀਬੀ ਨਾਲ ਖੁਦਾਈ ਕਰਕੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।

 

ਮਨੋਰੰਜਨ ਜਗਤ ਤੋਂ ਵੱਡੀ ਖਬਰ! 24 ਸਾਲਾਂ ਅਦਾਕਾਰਾ ਦੀ ਹੋਈ ਮੌ/ਤ, ਸਦਮੇ ‘ਚ ਪ੍ਰਸ਼ੰਸਕ

0
Breaking

ਮਨੋਰੰਜਨ ਜਗਤ ਤੋਂ ਵੱਡੀ ਖਬਰ! 24 ਸਾਲਾਂ ਅਦਾਕਾਰਾ ਦੀ ਹੋਈ ਮੌ/ਤ, ਸਦਮੇ ‘ਚ ਪ੍ਰਸ਼ੰਸਕ

ਨਵੀ ਦਿੱਲੀ, 17 ਫਰਵਰੀ : ‘ਬਲੱਡਹਾਊਂਡਸ’ ਅਤੇ ‘ਦਿ ਮੈਨ ਫਰੌਮ ਨੋਵੇਅਰ’ ਵਿੱਚ ਆਪਣੀਆਂ ਭੂਮਿਕਾਵਾਂ ਲਈ ਮਸ਼ਹੂਰ ਦੱਖਣੀ ਕੋਰੀਆ ਦੀ ਅਦਾਕਾਰਾ ਕਿਮ ਸੇ-ਰੋਨ ਦੀ ਮੌਤ ਹੋ ਗਈ ਹੈ। 24 ਸਾਲਾ ਅਦਾਕਾਰਾ ਐਤਵਾਰ, 16 ਫਰਵਰੀ ਨੂੰ ਸੋਂਗਸੂ-ਡੋਂਗ, ਸਿਓਲ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ। ਮੌਤ ਦਾ ਕਾਰਨ ਫਿਲਹਾਲ ਸਪਸ਼ਟ ਨਹੀਂ ਹੋ ਸਕਿਆ ਹੈ। ਉਨ੍ਹਾਂ ਦੇ ਦਿਹਾਂਤ ਨਾਲ ਪ੍ਰਸ਼ੰਸਕ ਸਦਮੇ ‘ਚ ਹਨ। ਇੰਡਸਟਰੀ ਨੂੰ ਵੀ ਝਟਕਾ ਲੱਗਾ ਹੈ।

ਦੱਸ ਦਈਏ ਕਿ ਕਿਮ ਸੇ-ਰੋਨ ਨੇ 2009 ‘ਚ ‘ਅ ਬ੍ਰਾਂਡ ਨਿਊ ਲਾਈਫ’ ਨਾਲ ਡੈਬਿਊ ਕਰਕੇ ਪ੍ਰਸਿੱਧੀ ਹਾਸਲ ਕੀਤੀ। ਉਸ ਨੇ ‘ਦਿ ਮੈਨ ਫਰਾਮ ਨੋਵੇਅਰ’ (2010) ‘ਚ ਦਮਦਾਰ ਐਕਟਿੰਗ ਕੀਤੀ ਸੀ। ਉਹ ‘ਦਿ ਨੇਬਰਜ਼’ (2012), ‘ਹਾਇ! ‘ਸਕੂਲ-ਲਵ ਆਨ’ (2014), ‘ਸੀਕ੍ਰੇਟ ਹੀਲਰ’ (2016) ਅਤੇ ਹਾਲ ਹੀ ਵਿੱਚ Netflix ਦੇ ‘Bloodhounds’ (2023) ਵਰਗੇ ਪ੍ਰੋਜੈਕਟਾਂ ਵਿੱਚ ਕੰਮ ਕੀਤਾ। ਅਦਾਕਾਰਾ ਨੇ ਆਖਰੀ ਵਾਰ ਜਨਵਰੀ ਮਹੀਨੇ ‘ਚ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕੀਤੀ ਸੀ। ਇਸ ਦੌਰਾਨ ਉਸਨੇ ਆਪਣੀ ਇਕ ਫੋਟੋ ਸ਼ੇਅਰ ਕੀਤੀ ਸੀ।

PM ਸੁਰੱਖਿਆ ਕੁਤਾਹੀ ਮਾਮਲਾ: ਕਿਸਾਨਾਂ ਨੇ ਸਪੀਕਰ ਸੰਧਵਾਂ ਨਾਲ ਕੀਤੀ ਮੁਲਾਕਾਤ, ਕਿਹਾ- ਝੂਠੇ ਕੇਸ ਕੀਤੇ ਗਏ ਦਰਜ

PM ਸੁਰੱਖਿਆ ਕੁਤਾਹੀ ਮਾਮਲਾ: ਕਿਸਾਨਾਂ ਨੇ ਸਪੀਕਰ ਸੰਧਵਾਂ ਨਾਲ ਕੀਤੀ ਮੁਲਾਕਾਤ, ਕਿਹਾ- ਝੂਠੇ ਕੇਸ ਕੀਤੇ ਗਏ ਦਰਜ

0

PM ਸੁਰੱਖਿਆ ਕੁਤਾਹੀ ਮਾਮਲਾ: ਕਿਸਾਨ ਨੇ ਸਪੀਕਰ ਸੰਧਵਾਂ ਨਾਲ ਕੀਤੀ ਮੁਲਾਕਾਤ, ਕਿਹਾ- ਝੂਠੇ ਕੇਸ ਕੀਤੇ ਗਏ ਦਰਜ

ਚੰਡੀਗੜ੍ਹ,17 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਕੁਤਾਹੀ ਮਾਮਲੇ ਨੂੰ ਲੈ ਕੇ ਕਿਸਾਨਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਕਈ ਕਿਸਾਨਾਂ ‘ਤੇ ਧਾਰਾ 307 ਲਗਾਈ ਗਈ ਸੀ ਜਿਸ ਦੇ ਸੰਬੰਧ ਚ ਕਿਸਾਨਾਂ ਨੇ ਇਹ ਮੁੱਦਾ ਸਪੀਕਰ ਸੰਧਵਾਂ ਅੱਗੇ ਉਠਾਇਆ ਅਤੇ ਕਿਹਾ ਕਿ ਕਿਸਾਨਾਂ ‘ਤੇ ਝੂਠੇ ਕੇਸ ਦਰਜ ਕੀਤੇ ਗਏ ਹਨ। ਸਪੀਕਰ ਨੇ ਭਰੋਸਾ ਦਿੱਤਾ ਹੈ ਕਿ ਕਿਸਾਨਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।

ਕਿਸਾਨਾਂ ‘ਤੇ ਲਗਾਈ ਗਈ ਸੀ ਧਾਰਾ 307

ਦੱਸ ਦਈਏ ਕਿ ਤਿੰਨ ਸਾਲ ਪਹਿਲਾਂ, 5 ਜਨਵਰੀ, 2022 ਨੂੰ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਸੀ।ਇਸ ਮਾਮਲੇ ‘ਚ ਕਈ ਕਿਸਾਨਾਂ ਨੂੰ ਦੋਸ਼ੀ ਬਣਾਇਆ ਗਿਆ ਸੀ। ਜਿਸ ਤੋਂ ਬਾਅਦ ਕਿਸਾਨਾਂ ‘ਤੇ ਧਾਰਾ 307 ਲਗਾਈ ਗਈ ਸੀ।

ਸ਼ੁਭਕਰਨ ਸਿੰਘ ਦੀ ਬਰਸੀ ਮਨਾਉਣ ਦਾ ਫੈਸਲਾ

ਜ਼ਿਕਰਯੋਗ ਹੈ ਕਿ ਕਿਸਾਨਾਂ ਨੇ 22 ਫਰਵਰੀ ਨੂੰ ਕੇਂਦਰ ਸਰਕਾਰ ਨਾਲ ਛੇਵੇਂ ਗੇੜ ਦੀ ਮੀਟਿੰਗ ਤੋਂ ਪਹਿਲਾਂ 21 ਫਰਵਰੀ ਨੂੰ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਬਰਸੀ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਸ਼ੁਭਕਰਨ ਦੇ ਪਿੰਡ ਬੱਲੋ, ਬਠਿੰਡਾ ਵਿਖੇ ਸਭਾ ਹੋਵੇਗੀ। ਇਸ ਤੋਂ ਇਲਾਵਾ ਉਸ ਦਿਨ ਸ਼ੰਭੂ-ਖਨੌਰੀ ਅਤੇ ਰਤਨਪੁਰ ਬਾਰਡਰ ‘ਤੇ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ।

ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਕਿੰਝ ਮਚੀ ਭਗਦੜ? ਪੜੋ ਵੱਡੀ ਅਪਡੇਟ

ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਕਿੰਝ ਮਚੀ ਭਗਦੜ? ਪੜੋ ਵੱਡੀ ਅਪਡੇਟ || National News

0

ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਕਿੰਝ ਮਚੀ ਭਗਦੜ? ਪੜੋ ਵੱਡੀ ਅਪਡੇਟ

ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਸ਼ਨੀਵਾਰ ਰਾਤ ਨੂੰ ਮਚੀ ਭਗਦੜ ‘ਚ ਕੁੱਲ 18 ਲੋਕਾਂ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖਮੀ ਹੋਏ। ਸਾਰੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਐਤਵਾਰ ਸਵੇਰੇ ਉਨ੍ਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ। ਇਸ ਦੌਰਾਨ ਰੇਲਵੇ ਨੇ ਹਾਦਸੇ ਦੀ ਉੱਚ ਪੱਧਰੀ ਪ੍ਰਸ਼ਾਸਨਿਕ ਜਾਂਚ ਲਈ ਦੋ ਮੈਂਬਰੀ ਕਮੇਟੀ ਵੀ ਬਣਾਈ ਹੈ। ਕਮੇਟੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੀ ਵੀਡੀਓ ਫੁਟੇਜ ਸਮੇਤ ਸਾਰੇ ਉਪਲਬਧ ਸਬੂਤਾਂ ਦਾ ਵਿਸ਼ਲੇਸ਼ਣ ਕਰੇ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਹਰਿਆਣਾ ‘ਚ ਭੂਚਾਲ ਦੇ ਝਟਕੇ: ਗੁਰੂਗ੍ਰਾਮ-ਰੋਹਤਕ ਸਮੇਤ 5 ਜ਼ਿਲ੍ਹਿਆਂ ਦੇ ਸਹਿਮੇ ਲੋਕ!

ਰੇਲਵੇ ਸਟੇਸ਼ਨ ‘ਤੇ ਭਗਦੜ ਦੀ ਸਥਿਤੀ ਕਿਉਂ ਹੋਈ ਬਣੀ ਇਸ ਬਾਰੇ ਤਿੰਨ ਸਰਕਾਰੀ ਬਿਆਨਾਂ ਨੇ ਜਾਂਚ ਨੂੰ ਗੁੰਝਲਦਾਰ ਬਣਾ ਦਿੱਤਾ ਹੈ। ਦਰਅਸਲ, ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਪ੍ਰਯਾਗਰਾਜ ਨਾਮ ਦੀਆਂ ਦੋ ਟਰੇਨਾਂ ਸਨ। ਇਹਨਾਂ ਵਿੱਚੋਂ ਇੱਕ ਵਿਸ਼ੇਸ਼ ਰੇਲਗੱਡੀ ਦੇ ਪਲੇਟਫਾਰਮ 16 ‘ਤੇ ਪਹੁੰਚਣ ਦੀ ਅਨਾਊਂਸਮੈਂਟ ਹੋਈ ਸੀ। ਉਦੋਂ ਪ੍ਰਯਾਗਰਾਜ (ਮਗਧ) ਐਕਸਪ੍ਰੈਸ ਪਲੇਟਫਾਰਮ 14 ‘ਤੇ ਖੜ੍ਹੀ ਸੀ। ਸਵਾਰੀਆਂ ਜੋ 14 ਨੂੰ ਜਾ ਰਹੀਆਂ ਸਨ, ਉਹ ਐਲਾਨ ਸੁਣ ਕੇ 16 ਵੱਲ ਭੱਜੀਆਂ।
ਉਧਰ, ਉੱਤਰੀ ਰੇਲਵੇ ਦੇ ਸੀਪੀਆਰਓ ਦਾ ਕਹਿਣਾ ਹੈ ਕਿ ਪਲੇਟਫਾਰਮ 14-15 ਦੇ ਫੁੱਟਓਵਰ ਬ੍ਰਿਜ ‘ਤੇ ਇੱਕ ਯਾਤਰੀ ਦਾ ਪੈਰ ਫਿਸਲ ਗਿਆ ਅਤੇ ਸਥਿਤੀ ਵਿਗੜ ਗਈ। ਹਾਲਾਂਕਿ ਚਸ਼ਮਦੀਦਾਂ ਮੁਤਾਬਕ ਟਰੇਨ ਦਾ ਪਲੇਟਫਾਰਮ ਨੰਬਰ 14 ਤੋਂ ਬਦਲ ਕੇ 16 ਕਰ ਦਿੱਤਾ ਗਿਆ ਸੀ। ਇਸ ਕਾਰਨ ਭਗਦੜ ਮੱਚ ਗਈ। ਹੁਣ ਇਸ ਮਾਮਲੇ ‘ਤੇ ਸਿਆਸਤ ਵੀ ਤੇਜ਼ ਹੋ ਗਈ ਹੈ।

ਹਰਿਆਣਾ ‘ਚ ਭੂਚਾਲ ਦੇ ਝਟਕੇ: ਗੁਰੂਗ੍ਰਾਮ-ਰੋਹਤਕ ਸਮੇਤ 5 ਜ਼ਿਲ੍ਹਿਆਂ ਦੇ ਸਹਿਮੇ ਲੋਕ!

0

ਹਰਿਆਣਾ ‘ਚ ਭੂਚਾਲ ਦੇ ਝਟਕੇ: ਗੁਰੂਗ੍ਰਾਮ-ਰੋਹਤਕ ਸਮੇਤ 5 ਜ਼ਿਲ੍ਹਿਆਂ ਦੇ ਸਹਿਮੇ ਲੋਕ!

ਹਰਿਆਣਾ ਦੇ 5 ਜ਼ਿਲ੍ਹਿਆਂ ਵਿੱਚ ਅੱਜ ਸਵੇਰੇ 5:36 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੋਨੀਪਤ, ਰੋਹਤਕ, ਗੁਰੂਗ੍ਰਾਮ, ਫਰੀਦਾਬਾਦ ਅਤੇ ਝੱਜਰ ਦੇ ਬਹਾਦਰਗੜ੍ਹ ‘ਚ ਲੋਕਾਂ ਨੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਨਵੀਂ ਦਿੱਲੀ ਸੀ। ਇਸ ਦੀ ਡੂੰਘਾਈ ਪੰਜ ਕਿਲੋਮੀਟਰ ਦੱਸੀ ਜਾ ਰਹੀ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਨੇ ਸੋਸ਼ਲ ਮੀਡੀਆ (ਐਕਸ) ‘ਤੇ ਇਹ ਜਾਣਕਾਰੀ ਦਿੱਤੀ।

PM ਵੱਲੋਂ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ

ਦੱਸ ਦਈਏ ਕਿ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਕਈ ਇਲਾਕਿਆਂ ਦੇ ਲੋਕ ਡਰ ਗਏ ਅਤੇ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ। ਪੀਐਮ ਮੋਦੀ ਨੇ ਭੂਚਾਲ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਟਵੀਟ ਕੀਤਾ ਅਤੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ “ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਰ ਕਿਸੇ ਨੂੰ ਸ਼ਾਂਤ ਰਹਿਣ ਅਤੇ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ, ਸੰਭਾਵਿਤ ਝਟਕਿਆਂ ਤੋਂ ਸੁਚੇਤ ਰਹਿੰਦੇ ਹੋਏ, ਅਧਿਕਾਰੀ ਸਥਿਤੀ ‘ਤੇ ਤਿੱਖੀ ਨਜ਼ਰ ਰੱਖ ਰਹੇ ਹਨ।

ਇਹ ਵੀ ਪੜੋ : ਕੈਬਨਿਟ ਮੰਤਰੀ ਧਾਲੀਵਾਲ ਅਤੇ ਅਤੇ ਈ ਟੀ ਓ ਦੇਰ ਰਾਤ ਹੀ ਹਵਾਈ ਅੱਡੇ ਉੱਤੇ ਨੌਜਵਾਨਾਂ ਨੂੰ ਲੈਣ ਪਹੁੰਚੇ

ਕੈਬਨਿਟ ਮੰਤਰੀ ਧਾਲੀਵਾਲ ਅਤੇ ਅਤੇ ਈ ਟੀ ਓ ਦੇਰ ਰਾਤ ਹੀ ਹਵਾਈ ਅੱਡੇ ਉੱਤੇ ਨੌਜਵਾਨਾਂ ਨੂੰ ਲੈਣ ਪਹੁੰਚੇ

0

ਕੈਬਨਿਟ ਮੰਤਰੀ ਧਾਲੀਵਾਲ ਅਤੇ ਅਤੇ ਈ ਟੀ ਓ ਦੇਰ ਰਾਤ ਹੀ ਹਵਾਈ ਅੱਡੇ ਉੱਤੇ ਨੌਜਵਾਨਾਂ ਨੂੰ ਲੈਣ ਪਹੁੰਚੇ

ਅੰਮ੍ਰਿਤਸਰ-ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਏ ਭਾਰਤੀ ਜੋ ਕਿ ਬੀਤੀ ਰਾਤ ਅਮਰੀਕੀ ਫੌਜ ਦੇ ਹਵਾਈ ਜਹਾਜ ਰਾਹੀਂ ਦੇਸ਼ ਨਿਕਾਲੇ ਤੋਂ ਬਾਅਦ ਅੰਮ੍ਰਿਤਸਰ ਪੁੱਜੇ, ਨੂੰ ਲੈਣ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਸਿੰਘ ਈਟੀਓ ਦੇਰ ਰਾਤ ਅੱਡੇ ਉੱਤੇ ਪੁੱਜੇ।

ਕੈਬਨਿਟ ਮੰਤਰੀ ਨੇ ਦਿੱਤਾ ਹੌਸਲਾ

ਕੈਬਨਿਟ ਮੰਤਰੀ ਨੇ ਉਕਤ ਨੌਜਵਾਨਾਂ ਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਭਾਵੇਂ ਤੁਹਾਡਾ ਆਰਥਿਕ ਤੌਰ ਉੱਤੇ ਵੱਡਾ ਨੁਕਸਾਨ ਹੋਇਆ ਹੈ ਪਰ ਇਹ ਦਿਨ ਹੁਣ ਪਿਛਲੀਆਂ ਗਲਤੀਆਂ ਵੱਲ ਵੇਖਣ ਦੇ ਨਹੀਂ ਬਲਕਿ ਹੌਸਲਾ ਰੱਖ ਕੇ ਨਵੀਂ ਸ਼ੁਰੂਆਤ ਕਰਨ ਦੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਹਰ ਤਰ੍ਹਾਂ ਸਾਥ ਦੇਵੇਗੀ ਅਤੇ ਜਿੰਨਾ ਵੀ ਏਜੰਟਾਂ ਨੇ ਤੁਹਾਨੂੰ ਗੁੰਮਰਾਹ ਕਰਕੇ ਤੁਹਾਡੀ ਆਰਥਿਕ ਲੁੱਟ ਕੀਤੀ ਹੈ ਉਨਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਕੇ ਨਿਆਂ ਦਵਾਇਆ ਜਾਵੇਗਾ।

ਰੋਜ਼ੀ ਰੋਟੀ ਲਈ ਲੱਖਾਂ ਰੁਪਏ ਖਰਚ ਕਰਕੇ ਪਹੁੰਚੇ ਸਨ ਨੌਜਵਾਨ

ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਭਾਵਕ ਹੁੰਦੇ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵਿਸ਼ੇਸ਼ ਤੌਰ ਉੱਤੇ ਮਿਲਣ ਪੁੱਜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹਨਾਂ ਨੌਜਵਾਨਾਂ ਦੀ ਗੱਲ ਉਹਨਾਂ ਨਾਲ ਕਰਨੀ ਚਾਹੀਦੀ ਸੀ। ਓਨਾ ਕਿਹਾ ਕਿ ਇਹ ਨੌਜਵਾਨ ਅਮਰੀਕਾ ਵਿੱਚ ਕਿਸੇ ਸ਼ੌਂਕ ਲਈ ਨਹੀਂ, ਬਲਕਿ ਰੋਜ਼ੀ ਰੋਟੀ ਲਈ ਲੱਖਾਂ ਰੁਪਏ ਖਰਚ ਕਰਕੇ ਪਹੁੰਚੇ ਸਨ । ਅਮਰੀਕਾ ਸਰਕਾਰ ਵੱਲੋਂ ਇਸ ਤਰ੍ਹਾਂ ਇਹਨਾਂ ਨੌਜਵਾਨਾਂ ਨੂੰ ਕੱਢਣਾ ਕਿੰਨਾ ਨੌਜਵਾਨਾਂ ਦੇ ਨਾਲ ਨਾਲ ਸਾਡੇ ਲਈ ਵੀ ਬੜਾ ਗੰਭੀਰ ਮੁੱਦਾ ਹੈ। ਇਸ ਮੌਕੇ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਇਹ ਦੋ ਦੇਸ਼ਾਂ ਦਾ ਆਪਸੀ ਮੁੱਦਾ ਹੈ, ਜਿਸ ਉੱਤੇ ਰਾਜ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ, ਬਲਕਿ ਕੇਂਦਰ ਸਰਕਾਰ ਖਾਸ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਕਰਕੇ ਇਹ ਮਸਲਾ ਅਜੇ ਵੀ ਹੱਲ ਕਰ ਸਕਦੇ ਹਨ ਤਾਂ ਜੋ ਉੱਥੇ ਸੰਕਟ ਵਿੱਚ ਪਏ ਹੋਰ ਨੌਜਵਾਨਾਂ ਨੂੰ ਇਸ ਤਰ੍ਹਾਂ ਦੀ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਵੇ।

ਅਮਰੀਕਾ ਤੋਂ ਡਿਪੋਰਟ ਕੀਤੇ 112 ਭਾਰਤੀਆਂ ਨੂੰ ਲੈ ਕੇ ਤੀਜਾ ਜਹਾਜ਼ ਦੇਰ ਰਾਤ ਪਹੁੰਚਿਆ ਅੰਮ੍ਰਿਤਸਰ, ਹਰਿਆਣਾ ਦੇ 44 ਅਤੇ ਪੰਜਾਬ ਦੇ 31 ਲੋਕ ਸ਼ਾਮਲ

0

ਅਮਰੀਕਾ ਤੋਂ ਡਿਪੋਰਟ ਕੀਤੇ 112 ਭਾਰਤੀਆਂ ਨੂੰ ਲੈ ਕੇ ਤੀਜਾ ਜਹਾਜ਼ ਦੇਰ ਰਾਤ ਪਹੁੰਚਿਆ ਅੰਮ੍ਰਿਤਸਰ, ਹਰਿਆਣਾ ਦੇ 44 ਅਤੇ ਪੰਜਾਬ ਦੇ 31 ਲੋਕ ਸ਼ਾਮਲ

ਅਮਰੀਕਾ, 17 ਫਰਵਰੀ: ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਦਾ ਤੀਜਾ ਜੱਥਾ 16 ਫਰਵਰੀ ਨੂੰ ਰਾਤ 10 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ। ਅਮਰੀਕੀ ਹਵਾਈ ਸੈਨਾ ਦੇ ਸੀ-17 ਏ ਗਲੋਬਮਾਸਟਰ ਜਹਾਜ਼ ਵਿੱਚ 112 ਲੋਕ ਆਏ ਹਨ। ਇਨ੍ਹਾਂ ਵਿੱਚ ਹਰਿਆਣਾ ਦੇ 44 ਅਤੇ ਪੰਜਾਬ ਦੇ 31 ਲੋਕ ਸ਼ਾਮਲ ਸਨ। ਕਰੀਬ 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਇਹ ਲੋਕ ਏਅਰਪੋਰਟ ਤੋਂ ਬਾਹਰ ਆਏ। ਪੁਲਿਸ ਅਧਿਕਾਰੀ ਹਰਿਆਣਾ ਦੇ ਲੋਕਾਂ ਲਈ ਵੋਲਵੋ ਬੱਸ ਲੈ ਕੇ ਪਹੁੰਚੇ।

Earthquake: ਦਿੱਲੀ-ਐਨਸੀਆਰ ‘ਚ ਤੜਕਸਾਰ ਜ਼ਬਰਦਸਤ ਭੂਚਾਲ, ਲੋਕ ਘਬਰਾ ਕੇ ਘਰਾਂ ਤੋਂ ਨਿਕਲੇ ਬਾਹਰ

ਦੱਸ ਦਈਏ ਕਿ ਅੰਮ੍ਰਿਤਸਰ ਦੀ ਡੀਸੀ ਸਾਕਸ਼ੀ ਸਾਹਨੀ ਵੀ ਏਅਰਪੋਰਟ ਪਹੁੰਚੀ। ਉਨ੍ਹਾਂ ਕਿਹਾ ਕਿ ਸਾਰੇ ਲੋਕ ਸਰੀਰਕ ਤੌਰ ‘ਤੇ ਤੰਦਰੁਸਤ ਹਨ। ਇਸ ਤੋਂ ਪਹਿਲਾ 116 ਪਰਵਾਸੀ ਭਾਰਤੀਆਂ ਨੂੰ ਲੈ ਕੇ ਅਮਰੀਕੀ ਜਹਾਜ਼ ਸ਼ਨੀਵਾਰ ਦੇਰ ਰਾਤ 11:30 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ ਸੀ। ਸ਼ਨੀਵਾਰ ਨੂੰ ਜਬਰੀ ਵਾਪਸ ਭੇਜੇ ਗਏ ਲੋਕਾਂ ਵਿੱਚ ਪੰਜਾਬ ਦੇ 65, ਹਰਿਆਣਾ ਦੇ 33, ਗੁਜਰਾਤ ਦੇ 8, ਉੱਤਰ ਪ੍ਰਦੇਸ਼, ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ 2-2 ਅਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਇੱਕ-ਇੱਕ ਵਿਅਕਤੀ ਸ਼ਾਮਲ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ 18 ਤੋਂ 30 ਸਾਲ ਦੀ ਉਮਰ ਦੇ ਸਨ।

 

 

 

Earthquake: ਦਿੱਲੀ-ਐਨਸੀਆਰ ‘ਚ ਤੜਕਸਾਰ ਜ਼ਬਰਦਸਤ ਭੂਚਾਲ, ਲੋਕ ਘਬਰਾ ਕੇ ਘਰਾਂ ਤੋਂ ਨਿਕਲੇ ਬਾਹਰ

0
The earthquake has made the situation worse in this country, the news of many people getting injured

Earthquake: ਦਿੱਲੀ-ਐਨਸੀਆਰ ‘ਚ ਤੜਕਸਾਰ ਜ਼ਬਰਦਸਤ ਭੂਚਾਲ, ਲੋਕ ਘਬਰਾ ਕੇ ਘਰਾਂ ਤੋਂ ਨਿਕਲੇ ਬਾਹਰ

ਨਵੀ ਦਿੱਲੀ, 17 ਫਰਵਰੀ: ਦਿੱਲੀ-ਐਨਸੀਆਰ ਵਿੱਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਸਵੇਰੇ 5.36 ਵਜੇ ਆਇਆ। ਭਾਰਤ ਸਰਕਾਰ ਦੇ ਭੂਚਾਲ ਵਿਗਿਆਨ ਮੰਤਰਾਲੇ ਦੇ ਅਧੀਨ ਭੂਚਾਲ ਰਿਕਾਰਡ ਕਰਨ ਵਾਲੀ ਸੰਸਥਾ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਦੇ ਅਨੁਸਾਰ, ਇਸਦੀ ਤੀਬਰਤਾ 4.0 ਮਾਪੀ ਗਈ।

ਪੀਐਮ ਮੋਦੀ ਵੱਲੋਂ ਅਪੀਲ

ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਕਈ ਇਲਾਕਿਆਂ ਦੇ ਲੋਕ ਡਰ ਗਏ ਅਤੇ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ ਅਜੇ ਤੱਕ ਕਿਸੇ ਜਾਨੀ – ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਪੀਐਮ ਮੋਦੀ ਨੇ ਭੂਚਾਲ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਟਵੀਟ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ “ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਰ ਕਿਸੇ ਨੂੰ ਸ਼ਾਂਤ ਰਹਿਣ ਅਤੇ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ, ਸੰਭਾਵਿਤ ਝਟਕਿਆਂ ਤੋਂ ਸੁਚੇਤ ਰਹਿੰਦੇ ਹੋਏ, ਅਧਿਕਾਰੀ ਸਥਿਤੀ ‘ਤੇ ਤਿੱਖੀ ਨਜ਼ਰ ਰੱਖ ਰਹੇ ਹਨ।