Home Blog Page 884

ਟੇਸਲਾ ਭਾਰਤ ਵਿੱਚ ਜਲਦ ਸ਼ੁਰੂ ਕਰ ਰਹੀ ਹੈ ਭਾਰਤੀ, ਫੈਕਟਰੀ ਲਈ ਜਗ੍ਹਾ ਦੀ ਭਾਲ ਜਾਰੀ

0

ਟੇਸਲਾ ਭਾਰਤ ਵਿੱਚ ਜਲਦ ਸ਼ੁਰੂ ਕਰ ਰਹੀ ਹੈ ਭਾਰਤੀ, ਫੈਕਟਰੀ ਲਈ ਜਗ੍ਹਾ ਦੀ ਭਾਲ ਜਾਰੀ

ਐਲਨ ਮਸਕ ਦੀ ਕੰਪਨੀ ਟੇਸਲਾ ਇੰਕ. ਨੇ ਭਾਰਤ ਵਿੱਚ ਭਰਤੀ ਸ਼ੁਰੂ ਕਰ ਦਿੱਤੀ ਹੈ। ਟੇਸਲਾ ਜਲਦੀ ਹੀ ਭਾਰਤ ਵਿੱਚ ਪ੍ਰਵੇਸ਼ ਕਰ ਸਕਦੀ ਹੈ। 17 ਫਰਵਰੀ ਨੂੰ, ਕੰਪਨੀ ਨੇ ਲਿੰਕਡਇਨ ‘ਤੇ ਐਲਾਨ ਕੀਤਾ ਕਿ ਟੇਸਲਾ ਨੇ 13 ਲੋਕਾਂ ਨੂੰ ਨੌਕਰੀ ‘ਤੇ ਰੱਖਿਆ ਹੈ। ਇਸ ਵਿੱਚ ਗਾਹਕ ਸੇਵਾ ਅਤੇ ਬੈਕਐਂਡ ਕਾਰਜਾਂ ਨਾਲ ਸਬੰਧਤ 13 ਪੋਸਟਾਂ ਸ਼ਾਮਲ ਹਨ। ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਟੇਸਲਾ ਦੇ ਸੀਈਓ ਮਸਕ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ- ਕਾਂਗੜਾ ‘ ਹੋਟਲ ਮੈਨੇਜਰ ਦੀ ਛੱਤ ਤੋਂ ਡਿੱਗਣ ਕਾਰਨ ਮੌ/ਤ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ

ਟੇਸਲਾ ਅਤੇ ਭਾਰਤ ਵਿਚਕਾਰ ਕਈ ਸਾਲਾਂ ਤੋਂ ਕਦੇ-ਕਦਾਈਂ ਗੱਲਬਾਤ ਹੁੰਦੀ ਰਹੀ ਹੈ, ਪਰ ਟੇਸਲਾ ਉੱਚ ਆਯਾਤ ਡਿਊਟੀਆਂ ਕਾਰਨ ਭਾਰਤ ਤੋਂ ਦੂਰ ਰਹੀ ਹੈ। ਹਾਲਾਂਕਿ, ਭਾਰਤ ਨੇ ਹੁਣ 40,000 ਡਾਲਰ (ਲਗਭਗ 35 ਲੱਖ ਰੁਪਏ) ਤੋਂ ਵੱਧ ਕੀਮਤ ਵਾਲੀਆਂ ਕਾਰਾਂ ‘ਤੇ ਆਯਾਤ ਡਿਊਟੀ 110% ਤੋਂ ਘਟਾ ਕੇ 70% ਕਰ ਦਿੱਤੀ ਹੈ।

ਫੈਕਟਰੀ ਲਈ ਜਗ੍ਹਾ ਦੀ ਭਾਲ

ਮੀਡੀਆ ਰਿਪੋਰਟਾਂ ਦੇ ਅਨੁਸਾਰ, ਟੇਸਲਾ ਭਾਰਤ ਵਿੱਚ ਆਪਣਾ ਪਲਾਂਟ ਸਥਾਪਤ ਕਰਨ ਦੀ ਵੀ ਤਿਆਰੀ ਕਰ ਰਿਹਾ ਹੈ। ਕੰਪਨੀ ਜ਼ਮੀਨ ਦੀ ਭਾਲ ਵਿੱਚ ਰੁੱਝੀ ਹੋਈ ਹੈ। ਕੰਪਨੀ ਉਨ੍ਹਾਂ ਖੇਤਰਾਂ ਵਿੱਚ ਪਲਾਂਟ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਆਟੋਮੋਟਿਵ ਹੱਬ ਹਨ। ਮਹਾਰਾਸ਼ਟਰ, ਗੁਜਰਾਤ ਅਤੇ ਤਾਮਿਲਨਾਡੂ ਉਨ੍ਹਾਂ ਦੀਆਂ ਤਰਜੀਹਾਂ ਹਨ।

ਟੇਸਲਾ ਦਾ ਸਟਾਕ 1 ਸਾਲ ਵਿੱਚ 83.65% ਵਧਿਆ

ਟੇਸਲਾ ਦਾ ਮੌਜੂਦਾ ਮਾਰਕੀਟ ਕੈਪ ਲਗਭਗ $1.12 ਟ੍ਰਿਲੀਅਨ (97.37 ਲੱਖ ਕਰੋੜ ਰੁਪਏ) ਹੈ। ਇਸਦੀ ਸ਼ੇਅਰ ਕੀਮਤ $355.84 ਹੈ। ਪਿਛਲੇ 1 ਸਾਲ ਵਿੱਚ, ਟੇਸਲਾ ਦੇ ਸ਼ੇਅਰਾਂ ਨੇ 83.65% ਦਾ ਰਿਟਰਨ ਦਿੱਤਾ ਹੈ। ਪਿਛਲੇ 6 ਮਹੀਨਿਆਂ ਵਿੱਚ, ਕੰਪਨੀ ਦੇ ਹਿੱਸੇ ਵਿੱਚ 59.77% ਦਾ ਵਾਧਾ ਹੋਇਆ ਹੈ।

 

ਪੰਜਾਬ ਸਰਕਾਰ ਨੇ ਮਿਸ਼ਨ ਜੀਵਨਜੋਤ ਅਤੇ ਬੇਸਹਾਰਾ ਬੱਚਿਆਂ ਲਈ 15.95 ਕਰੋੜ ਰੁਪਏ ਜਾਰੀ: ਡਾ. ਬਲਜੀਤ ਕੌਰ

0

ਪੰਜਾਬ ਸਰਕਾਰ ਨੇ ਮਿਸ਼ਨ ਜੀਵਨਜੋਤ ਅਤੇ ਬੇਸਹਾਰਾ ਬੱਚਿਆਂ ਲਈ 15.95 ਕਰੋੜ ਰੁਪਏ ਜਾਰੀ: ਡਾ. ਬਲਜੀਤ ਕੌਰ

– ਕਿਹਾ, ਸੂਬਾ ਸਰਕਾਰ ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਉਣ ਲਈ ਲਗਾਤਾਰ ਕਾਰਜ਼ਸ਼ੀਲ

ਚੰਡੀਗੜ੍ਹ, 18 ਫਰਵਰੀ 2025 – ਪੰਜਾਬ ਸਰਕਾਰ ਨੇ ਮਿਸ਼ਨ ਜੀਵਨਜੋਤ ਅਤੇ ਬੇਸਹਾਰਾ ਬੱਚਿਆਂ ਲਈ ਚਾਲੂ ਸਾਲ 2024-25 ਤਹਿਤ 15.95 ਕਰੋੜ ਰੁਪਏ ਜਾਰੀ ਕੀਤੇ ਹਨ। ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਉਣ ਲਈ 08 ਜੁਲਾਈ 2024 ਤੋਂ ਜੀਵਨਜੋਤ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਸ ਪ੍ਰੋਜੈਕਟ ਨੂੰ ਜਿਲ੍ਹਾ ਪੱਧਰੀ ਟਾਸਕ ਫੋਰਸ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਭੀਖ ਮੰਗਣ ਵਿੱਚ ਸ਼ਾਮਲ ਬੱਚਿਆਂ ਨੂੰ ਬਚਾਉਣਾ, ਮੁੜ ਵਸੇਬੇ ਅਤੇ ਪੁਨਰਗਠਨ ਕਰਨਾ ਹੈ।

ਇਹ ਵੀ ਪੜ੍ਹੋ: ਮੋਹਾਲੀ ਵਿੱਚ ਅੰਬਾਲਾ ਦੇ ਟ੍ਰੈਵਲ ਏਜੰਟਾਂ ਵਿਰੁੱਧ ਐਫਆਈਆਰ: ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨ ਨੇ ਸ਼ਿਕਾਇਤ ਕਰਵਾਈ ਦਰਜ

ਡਾ. ਬਲਜੀਤ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਬਾਲ ਭੀਖ ਵਿੱਚ ਸ਼ਾਮਲ ਬੱਚਿਆਂ ਦੇ ਬਚਪਨ ਨੂੰ ਸੁਰੱਖਿਅਤ ਕਰਨ ਲਈ ਪ੍ਰੋਜੈਕਟ ਜੀਵਨਜੋਤ ਮੁਹਿੰਮ ਚਲਾਈ ਜਾ ਰਹੀ ਹੈ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਸ ਮੁਹਿੰਮ ਦੌਰਾਨ ਮਹੀਨਾ ਜੁਲਾਈ ਤੋਂ ਹੁਣ ਤੱਕ 268 ਬੱਚੇ ਭੀਖ ਮੰਗਣ ਤੋਂ ਬਚਾਏ ਗਏ ਹਨ।

ਪੰਜਾਬ ਸਰਕਾਰ ਵੱਲੋਂ ਜੁਵੇਨਾਇਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ 2015 ਅਧੀਨ ਰਾਜ ਵਿੱਚ 07 ਸਰਕਾਰੀ ਚਿਲਡਰਨ ਹੋਮ ਅਤੇ 39 ਗੈਰ ਸਰਕਾਰੀ ਹੋਮ ਰਜਿਸਟਰਡ ਕੀਤੇ ਹੋਏ ਹਨ, ਜਿਨਾਂ ਵਿੱਚ ਅਨਾਥ, ਬੇਸਾਹਾਰਾ ਅਤੇ ਸਪੁਰਧ ਕੀਤੇ ਬੱਚਿਆਂ ਨੂੰ ਰੱਖਣ ਦਾ ਉਪਬੰਧ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਅਤੇ ਮਲੇਰਕੋਟਲਾ ਵਿੱਚ ਸਰਕਾਰ ਜਲਦ ਹੀ ਬੇਸਹਾਰਾ ਬੱਚਿਆਂ ਲਈ 2 ਨਵੇਂ ਹੋਮ ਬਣਾਉਣ ਜਾ ਰਹੀ ਹੈ।

ਮੰਤਰੀ ਡਾ. ਬਲਜੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭੀਖ ਮੰਗ ਰਹੇ ਬੱਚਿਆਂ ਅਤੇ ਕਿਰਤ ਮਜਦੂਰੀ ਕਰ ਰਹੇ ਬੱਚਿਆਂ ਦੇ ਸੋਸ਼ਣ ਸਬੰਧੀ ਜਾਣਕਾਰੀ ਆਪਣੇ ਜ਼ਿਲ੍ਹੇ ਦੀ ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਜਾਂ ਬਾਲ ਭਲਾਈ ਕਮੇਟੀ ਅਤੇ ਵਿਭਾਗ ਵੱਲੋਂ ਚਲਾਈ ਜਾ ਰਹੀ ਚਾਇਲਡ ਹੈਲਪਲਾਇਨ ਨੰਬਰ 1098 ਰਾਹੀਂ ਦਿੱਤੀ ਜਾ ਸਕਦੀ ਹੈ। ਵਿਭਾਗ ਵੱਲੋਂ ਬਾਲ ਅਧਿਕਾਰਾਂ ਅਤੇ ਰੱਖਿਆ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਬੱਚਿਆਂ ਦੀ ਭਲਾਈ ਅਤੇ ਸੁਰੱਖਿਆ ਲਈ ਵਚਨਬੱਧ ਹੈ।

ਕਾਂਗੜਾ ‘ਚ ਹੋਟਲ ਮੈਨੇਜਰ ਦੀ ਛੱਤ ਤੋਂ ਡਿੱਗਣ ਕਾਰਨ ਮੌ/ਤ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ

0

ਕਾਂਗੜਾ ‘ਚ ਹੋਟਲ ਮੈਨੇਜਰ ਦੀ ਛੱਤ ਤੋਂ ਡਿੱਗਣ ਕਾਰਨ ਮੌ/ਤ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿੱਚ ਇੱਕ ਹੋਟਲ ਮੈਨੇਜਰ ਦੀ ਛੱਤ ਤੋਂ ਡਿੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਕੇਸ਼ ਕੁਮਾਰ ਛਤਰਾਲ, ਡਾਕਖਾਨਾ ਦੀਆਣਾ, ਫਤਿਹਪੁਰ ਵਜੋਂ ਹੋਈ ਹੈ। ਇਹ ਘਟਨਾ ਜਵਾਲਾਮੁਖੀ ਦੇ ਸਪਡੀ ਇਲਾਕੇ ‘ਚ ਵਾਪਰੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਟੀਮ ਮੌਕੇ ’ਤੇ ਪੁੱਜ ਗਈ।

ਪਾਣੀ ਦੀ ਟੈਂਕੀ ਚੈੱਕ ਕਰਨ ਗਿਆ ਸੀ ਹੋਟਲ ਮੈਨੇਜਰ

ਪੁਲੀਸ ਦੀ ਮੁੱਢਲੀ ਪੜਤਾਲ ਅਨੁਸਾਰ ਰਾਕੇਸ਼ ਕੁਮਾਰ ਛੱਤ ’ਤੇ ਪਾਣੀ ਦੀ ਟੈਂਕੀ ਚੈੱਕ ਕਰਨ ਗਿਆ ਸੀ, ਜਿੱਥੋਂ ਉਹ ਡਿੱਗ ਪਿਆ। ਡੀਐਸਪੀ ਜਵਾਲਾਮੁਖੀ ਆਰਪੀ ਜਸਵਾਲ ਨੇ ਦੱਸਿਆ ਕਿ 194ਬੀ ਐਨਐਸਐਸ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ਦੀ ਜਾਂਚ ਕਰ ਰਹੀ ਹੈ ਅਤੇ ਮੌਜੂਦ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਜਾਵੇਗਾ।

ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧ/ਮਕੀ, ਮਚੀ ਹਫੜਾ ਦਫੜੀ

ਤਰੁਨਪ੍ਰੀਤ ਸੌਂਦ ਵੱਲੋਂ ਦਿੱਤੇ ਹੁਕਮਾਂ ਤੋਂ ਬਾਅਦ 65,607 ਮਗਨਰੇਗਾ ਦੇ ਨਵੇਂ ਜੌਬ ਕਾਰਡ ਬਣੇ

0

ਤਰੁਨਪ੍ਰੀਤ ਸੌਂਦ ਵੱਲੋਂ ਦਿੱਤੇ ਹੁਕਮਾਂ ਤੋਂ ਬਾਅਦ 65,607 ਮਗਨਰੇਗਾ ਦੇ ਨਵੇਂ ਜੌਬ ਕਾਰਡ ਬਣੇ

– ਪੰਜਾਬ ਦੇ ਪਿੰਡਾਂ ਵਿੱਚ 10 ਹਜ਼ਾਰ ਤੋਂ ਜ਼ਿਆਦਾ ਕੈਂਪ ਲਗਾਏ ਗਏ
– ਮਗਨਰੇਗਾ ਤਹਿਤ ਪੰਜਾਬ ਵਿੱਚ ਹੁਣ ਤੱਕ 2.68 ਕਰੋੜ ਮਨੁੱਖੀ ਦਿਹਾੜੀਆਂ ਪੈਦਾ ਕੀਤੀਆਂ

ਚੰਡੀਗੜ੍ਹ, 18 ਫਰਵਰੀ 2025 – ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਭਰ ਵਿੱਚ ਪਿਛਲੇ ਕਰੀਬ ਡੇਢ ਮਹੀਨੇ ਵਿੱਚ 65,607 ਮਗਨਰੇਗਾ ਦੇ ਨਵੇਂ ਜੌਬ ਕਾਰਡ ਬਣੇ ਹਨ। ਜਨਵਰੀ ਮਹੀਨੇ ਵਿੱਚ ਵਿਭਾਗ ਦੀ ਪਹਿਲੀ ਸਮੀਖਿਆ ਮੀਟਿੰਗ ਦੌਰਾਨ ਸੌਂਦ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਹੁਕਮ ਦਿੱਤੇ ਸਨ ਕਿ ਪਿੰਡਾਂ ਵਿੱਚ ਵੱਧ ਤੋਂ ਵੱਧ ਕੈਂਪ ਲਗਾ ਕੇ ਲੋੜਵੰਦ ਅਤੇ ਬਾਕੀ ਰਹਿੰਦੇ ਲੋਕਾਂ ਦੇ ਮਗਨਰੇਗਾ ਅਧੀਨ ਕਾਰਡ ਤੁਰੰਤ ਬਣਾਏ ਜਾਣ।

ਇਹ ਵੀ ਪੜ੍ਹੋ: 7 ਮੈਂਬਰੀ ਕਮੇਟੀ ਦਾ ਫੈਸਲਾ, ਜਥੇਦਾਰ ਨੂੰ ਲਿਖਣਗੇ ਪੱਤਰ: ਕਿਹਾ- ਸ਼੍ਰੋਮਣੀ ਅਕਾਲੀ ਦਲ ਤੋਂ ਨਹੀਂ ਮਿਲ ਰਿਹਾ ਸਹਿਯੋਗ

ਪੰਚਾਇਤ ਮੰਤਰੀ ਦੇ ਇਨ੍ਹਾਂ ਹੁਕਮਾਂ ਤੋਂ ਬਾਅਦ ਪੰਜਾਬ ਭਰ ਦੇ ਪਿੰਡਾਂ ਵਿੱਚ 10,533 ਕੈਂਪ ਲਗਾ ਕੇ 65,607 ਨਵੇਂ ਜੌਬ ਕਾਰਡ ਬਣਾਏ ਗਏ ਹਨ। ਇਸ ਵਿੱਚ 2180 ਜੌਬ ਕਾਰਡ ਦਿਵਿਆਂਗ ਲੋਕਾਂ ਦੇ ਵੀ ਹਨ। ਇਸ ਤਰ੍ਹਾਂ ਮੌਜੂਦਾ ਸਮੇਂ ਪੰਜਾਬ ਵਿੱਚ ਮਗਨਰੇਗਾ ਤਹਿਤ ਕੁੱਲ 12 ਲੱਖ 27 ਹਜ਼ਾਰ 603 ਜੌਬ ਕਾਰਡ ਚੱਲ ਰਹੇ ਹਨ।

ਸੌਂਦ ਨੇ ਕਿਹਾ ਕਿ ਪਿੰਡਾਂ ਵਿੱਚ ਵੱਧ ਤੋਂ ਵੱਧ ਰੋਜ਼ਗਾਰ ਦੇਣ ਦੇ ਮਕਸਦ ਨਾਲ ਮਗਨਰੇਗਾ ਦੇ ਜੌਬ ਕਾਰਡ ਬਣਾਉਣ ਲਈ ਪਿੰਡਾਂ ‘ਚ ਵਿਸ਼ੇਸ਼ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਇਹ ਪ੍ਰਕਿਰਿਆ ਅੱਗੋਂ ਵੀ ਜਾਰੀ ਰੱਖੀ ਜਾਵੇ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਕਾਰਡ ਬਣਾਉਣ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਦੱਸਿਆ ਕਿ ਮੌਜੂਦਾ ਵਿੱਤੀ ਸਾਲ ਵਿੱਚ ਹੁਣ ਤੱਕ 2.68 ਕਰੋੜ ਤੋਂ ਜ਼ਿਆਦਾ ਮਨੁੱਖੀ ਦਿਹਾੜੀਆਂ ਪੈਦਾ ਕੀਤੀਆਂ ਗਈਆਂ ਹਨ ਅਤੇ 7 ਲੱਖ ਤੋਂ ਵਧੇਰੇ ਪੇਂਡੂ ਪਰਿਵਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ।

ਪਿੰਡਾਂ ਵਿੱਚ ਮਗਨਰੇਗਾ ਦੇ ਜੌਬ ਕਾਰਡ ਬਣਾਉਣ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਪੰਚਾਇਤ ਮੰਤਰੀ ਸੌਂਦ ਨੇ ਦੱਸਿਆ ਕਿ ਫਾਜ਼ਿਲਕਾ ਵਿੱਚ 434 ਕੈਂਪ ਲਗਾਏ ਗਏ ਜਿਨ੍ਹਾਂ ਵਿੱਚ 8497 ਜੌਬ ਕਾਰਡ ਬਣਾਏ ਗਏ। ਇਸੇ ਤਰ੍ਹਾਂ ਗੁਰਦਾਸਪੁਰ ਵਿੱਚ 443 ਕੈਂਪਾਂ ਵਿੱਚ 8309 ਕਾਰਡ, ਪਟਿਆਲਾ ਵਿੱਚ 1022 ਕੈਂਪਾਂ ਵਿੱਚ 6984 ਕਾਰਡ, ਅੰਮ੍ਰਿਤਸਰ ਵਿੱਚ 855 ਕੈਂਪਾਂ ਵਿੱਚ 4850 ਕਾਰਡ, ਹੁਸ਼ਿਆਰਪੁਰ ਵਿੱਚ 640 ਕੈਂਪਾਂ ਵਿੱਚ 4551 ਕਾਰਡ, ਜਲੰਧਰ ਵਿੱਚ 874 ਕੈਂਪਾਂ ਵਿੱਚ 4013 ਕਾਰਡ, ਲੁਧਿਆਣਾ ਵਿੱਚ 833 ਕੈਂਪਾਂ ਵਿੱਚ 3642 ਕਾਰਡ, ਸੰਗਰੂਰ ਵਿੱਚ 421 ਕੈਂਪਾਂ ਵਿੱਚ 3622 ਕਾਰਡ, ਤਰਨ ਤਾਰਨ ਵਿੱਚ 575 ਕੈਂਪਾਂ ਵਿੱਚ 3226 ਕਾਰਡ ਅਤੇ ਪਠਾਨਕੋਟ ਵਿੱਚ 421 ਕੈਂਪਾਂ ਵਿੱਚ 2510 ਜੌਬ ਕਾਰਡ ਬਣਾਏ ਗਏ।

ਉਨ੍ਹਾਂ ਅੱਗੇ ਦੱਸਿਆ ਕਿ ਮਾਨਸਾ ਵਿੱਚ 216 ਕੈਂਪਾਂ ਵਿੱਚ 2429 ਕਾਰਡ, ਬਠਿੰਡਾ ਵਿੱਚ 318 ਕੈਂਪਾਂ ਵਿੱਚ 1923 ਕਾਰਡ, ਮੋਗਾ ਵਿੱਚ 320 ਕੈਂਪਾਂ ਵਿੱਚ 1820 ਕਾਰਡ, ਫਿਰੋਜ਼ਪੁਰ ਵਿੱਚ 385 ਕੈਂਪਾਂ ਵਿੱਚ 1753 ਕਾਰਡ, ਰੋਪੜ ਵਿੱਚ 611 ਕੈਂਪਾਂ ਵਿੱਚ 1636 ਕਾਰਡ, ਕਪੂਰਥਲਾ ਵਿੱਚ 435 ਕੈਂਪਾਂ ਵਿੱਚ 1292 ਕਾਰਡ, ਫਰੀਦਕੋਟ ਵਿੱਚ 243 ਕੈਂਪਾਂ ਵਿੱਚ 1238 ਕਾਰਡ, ਸ਼ਹੀਦ ਭਗਤ ਸਿੰਘ ਨਗਰ ਵਿੱਚ 192 ਕੈਂਪਾਂ ਵਿੱਚ 801 ਕਾਰਡ, ਸ਼ਾਹਿਬਜਾਦਾ ਅਜੀਤ ਸਿੰਘ ਨਗਰ 375 ਕੈਂਪਾਂ ਵਿੱਚ 603 ਕਾਰਡ, ਬਰਨਾਲਾ ਵਿੱਚ 105 ਕੈਂਪਾਂ ਵਿੱਚ 543 ਕਾਰਡ, ਸ੍ਰੀ ਮੁਕਤਸਰ ਸਾਹਿਬ ਵਿੱਚ 240 ਕੈਂਪਾਂ ਵਿੱਚ 510 ਕਾਰਡ, ਮਾਲੇਰਕੋਟਲਾ ਵਿੱਚ 171 ਕੈਂਪਾਂ ਵਿੱਚ 493 ਕਾਰਡ ਅਤੇ ਫਤਹਿਗੜ੍ਹ ਸਾਹਿਬ ਵਿੱਚ 404 ਕੈਂਪਾਂ ਵਿੱਚ 362 ਨਵੇਂ ਜੌਬ ਕਾਰਡ ਬਣਾਏ ਗਏ ਹਨ।

ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧ/ਮਕੀ, ਮਚੀ ਹਫੜਾ ਦਫੜੀ || National News

0

ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧ/ਮਕੀ, ਮਚੀ ਹਫੜਾ ਦਫੜੀ

ਮੱਧਪ੍ਰਦੇਸ਼ ਦੇ ਜਬਲਪੁਰ ਦੇ ਸੇਂਟ ਗੈਬਰੀਅਲ ਸਕੂਲ ਵਿੱਚ ਬੰਬ ਦੀ ਖ਼ਬਰ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਸਕੂਲ ਵਿੱਚ ਬੰਬ ਰੱਖੇ ਜਾਣ ਦੀ ਇਹ ਧਮਕੀ ਈ-ਮੇਲ ਰਾਹੀਂ ਪ੍ਰਿੰਸੀਪਲ ਨੂੰ ਦਿੱਤੀ ਗਈ। ਸਕੂਲ ਵਿੱਚ ਬੰਬ ਹੋਣ ਦੀ ਖ਼ਬਰ ਫੈਲਦਿਆਂ ਹੀ ਦਹਿਸ਼ਤ ਦਾ ਮਾਹੌਲ ਬਣ ਗਿਆ। ਸਕੂਲ ਵਿੱਚ ਉਸ ਸਮੇਂ ਬੰਬ ਦੀ ਧਮਕੀ ਦਿੱਤੀ ਗਈ ਜਦੋਂ ਕੁਝ ਜਮਾਤਾਂ ਵਿੱਚ ਪੜ੍ਹਾਈ ਚੱਲ ਰਹੀ ਸੀ।

ਮਾਮਲੇ ਦੀ ਡੂੰਘਾਈ ਨਾਲ ਜਾਂਚ

ਸਕੂਲ ਚ ਬੰਬ ਦੀ ਖਬਰ ਮਿਲਦਿਆਂ ਹੀ ਸਕੂਲ ਪ੍ਰਸ਼ਾਸਨ ਵੱਲੋਂ ਕਲਾਸਾਂ ਖਾਲੀ ਕਰਵਾ ਕੇ ਸਾਰੇ ਵਿਦਿਆਰਥੀਆਂ ਨੂੰ ਬਾਹਰ ਭੇਜ ਦਿੱਤਾ ਗਿਆ। ਪੁਲਸ ਨੂੰ ਸੂਚਨਾ ਮਿਲਣ ‘ਤੇ ਬੰਬ ਨਿਰੋਧਕ ਦਸਤਾ ਵੀ ਸਕੂਲ ‘ਚ ਪਹੁੰਚ ਗਿਆ ਅਤੇ ਹਰ ਪਾਸੇ ਤਲਾਸ਼ੀ ਲਈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਕਿਸੇ ਪ੍ਰਭਾਕਰ ਨਾਂ ਦੇ ਵਿਅਕਤੀ ਨੇ ਇਹ ਈਮੇਲ ਭੇਜੀ ਅਤੇ ਉਸਨੇ ਸ਼ਹਿਰ ਦੇ ਹੋਰ ਸਕੂਲਾਂ ‘ਚ ਵੀ ਇਸੇ ਤਰ੍ਹਾਂ ਦੇ ਬੰਬ ਲਗਾਉਣ ਅਤੇ ਉਨ੍ਹਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ। ਪੁਲਿਸ ਅਨੁਸਾਰ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਦਿੱਲੀ ਪੁੱਜੇ ਰਾਜਾ ਵੜਿੰਗ: ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਭੁਪੇਸ਼ ਬਘੇਲ ਨਾਲ ਕੀਤੀ ਮੁਲਾਕਾਤ

7 ਮੈਂਬਰੀ ਕਮੇਟੀ ਦਾ ਫੈਸਲਾ, ਜਥੇਦਾਰ ਨੂੰ ਲਿਖਣਗੇ ਪੱਤਰ: ਕਿਹਾ- ਸ਼੍ਰੋਮਣੀ ਅਕਾਲੀ ਦਲ ਤੋਂ ਨਹੀਂ ਮਿਲ ਰਿਹਾ ਸਹਿਯੋਗ

0

7 ਮੈਂਬਰੀ ਕਮੇਟੀ ਦਾ ਫੈਸਲਾ, ਜਥੇਦਾਰ ਨੂੰ ਲਿਖਣਗੇ ਪੱਤਰ: ਕਿਹਾ- ਸ਼੍ਰੋਮਣੀ ਅਕਾਲੀ ਦਲ ਤੋਂ ਨਹੀਂ ਮਿਲ ਰਿਹਾ ਸਹਿਯੋਗ

ਪਟਿਆਲਾ, 18 ਫਰਵਰੀ 2025 – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਦੀ ਮੀਟਿੰਗ ਅੱਜ ਪਟਿਆਲਾ ਵਿਖੇ ਦੁਬਾਰਾ ਹੋਈ। ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਹੁਣ ਕਮੇਟੀ ਦੇ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਲਿਖ ਕੇ ਸਥਿਤੀ ਬਾਰੇ ਜਾਣਕਾਰੀ ਦੇਣਗੇ। ਅਗਲੀ ਕਾਰਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਾਪਤ ਹੁਕਮਾਂ ਅਨੁਸਾਰ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ 7 ਮੈਂਬਰੀ ਕਮੇਟੀ ਤੋਂ ਦਿੱਤਾ ਅਸਤੀਫਾ

ਪਰ ਹੁਣ ਇਸ ਮੀਟਿੰਗ ਤੋਂ ਪਹਿਲਾਂ ਹੀ ਕਿਰਪਾਲ ਸਿੰਘ ਬਡੂੰਗਰ ਨੇ ਕਮੇਟੀ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ। ਕੱਲ੍ਹ ਹੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਦਿੱਤਾ ਸੀ। ਇਹ ਦੋਵੇਂ ਮੈਂਬਰ ਅੱਜ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਅਤੇ ਬਾਕੀ ਪੰਜ ਮੈਂਬਰਾਂ ਨੇ ਮੀਟਿੰਗ ਕਰਨ ਦਾ ਫੈਸਲਾ ਕੀਤਾ।

ਕਮੇਟੀ ਮੈਂਬਰ ਇਕਬਾਲ ਸਿੰਘ ਝੂੰਢਾ, ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੇਦਪੁਰੀ ਅਤੇ ਸਤਵੰਤ ਕੌਰ ਨੇ ਦੱਸਿਆ ਕਿ ਇਹ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਦਲ ਨੂੰ ਮਜ਼ਬੂਤ ​​ਕਰਨ ਲਈ ਬਣਾਈ ਗਈ ਸੀ। ਪਰ ਅਕਾਲੀ ਦਲ ਨੇ ਇਸ ਦਾ ਸਮਰਥਨ ਨਹੀਂ ਕੀਤਾ। ਹੁਣ ਸਾਰੇ ਮੈਂਬਰਾਂ ਨੇ ਫੈਸਲਾ ਕੀਤਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ।

ਇਹ ਕਮੇਟੀ ਪੂਰੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ। ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਕਾਲੀ ਦਲ ਤੋਂ ਮਿਲੇ ਸਹਿਯੋਗ ਬਾਰੇ ਵੀ ਦੱਸਾਂਗੇ। ਇਸ ਤੋਂ ਬਾਅਦ ਜੋ ਵੀ ਹੁਕਮ ਦਿੱਤਾ ਜਾਵੇਗਾ, ਉਸਦੀ ਪਾਲਣਾ ਕੀਤੀ ਜਾਵੇਗੀ।

ਬਡੂੰਗਰ ਨੇ ਆਪਣਾ ਅਸਤੀਫਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਿਆ
ਕਿਰਪਾਲ ਸਿੰਘ ਬਡੂੰਗਰ ਨੇ ਆਪਣਾ ਅਸਤੀਫਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਭੇਜ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾਇਆ ਜਾਵੇ। ਅੱਜ ਦੀ ਮੀਟਿੰਗ ਤੋਂ ਪਹਿਲਾਂ, ਦੋ ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਉਹ ਬੇਸਿੱਟਾ ਰਹੀਆਂ ਹਨ।

ਦਿੱਲੀ ਪੁੱਜੇ ਰਾਜਾ ਵੜਿੰਗ: ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਭੁਪੇਸ਼ ਬਘੇਲ ਨਾਲ ਕੀਤੀ ਮੁਲਾਕਾਤ || Punjab News

0

ਦਿੱਲੀ ਪੁੱਜੇ ਰਾਜਾ ਵੜਿੰਗ: ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਭੁਪੇਸ਼ ਬਘੇਲ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 18 ਫਰਵਰੀ : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਅੱਜ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ, ਜਿਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਨੂੰ ਮਿਲਣ ਲਈ ਪਹੁੰਚੇ। ਇਹ ਮੀਟਿੰਗ ਦਿੱਲੀ ਵਿੱਚ ਹੋਈ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੀਟਿੰਗ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਦੱਸ ਦਈਏ ਕਿ ਕਰੀਬ ਤਿੰਨ ਦਿਨ ਪਹਿਲਾਂ ਹੀ ਛੱਤੀਸਗੜ੍ਹ ਦੇ ਸਾਬਕਾ ਸੀਐਮ ਭੁਪੇਸ਼ ਬਘੇਲ ਨੂੰ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਦਿੱਤੀ ਗਈ ਸੀ। ਮੀਟਿੰਗ ਵਿੱਚ ਮੁੱਖ ਤੌਰ ’ਤੇ ਕਾਂਗਰਸ ਦੀ ਸਥਿਤੀ ਅਤੇ ਲੋਕਾਂ ਨਾਲ ਜ਼ਮੀਨੀ ਸਬੰਧਾਂ ’ਤੇ ਚਰਚਾ ਕੀਤੀ ਗਈ। ਨਾਲ ਹੀ ਮੌਜੂਦਾ ਸਥਿਤੀਆਂ ਤੋਂ ਜਾਣੂ ਹੋਣ ਲਈ ਪੰਜਾਬ ਦੇ ਹਰ ਜ਼ਿਲ੍ਹੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ ਗਈ।

ਜਲਾਲਾਬਾਦ ‘ਚ ਚੋਰ ਗਿਰੋਹ ਦਾ ਪਰਦਾਫਾਸ਼: 14 ਬਾਈਕ ਤੇ 1 ਸਕੂਟਰ ਬਰਾਮਦ

ਆਈ.ਏ.ਐਸ ਅਭਿਜੀਤ ਕਪਲਿਸ਼ ਨੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਜੋਂ ਸੰਭਾਲਿਆ ਅਹੁਦਾ

0

ਆਈ.ਏ.ਐਸ ਅਭਿਜੀਤ ਕਪਲਿਸ਼ ਨੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਜੋਂ ਸੰਭਾਲਿਆ ਅਹੁਦਾ

ਸ੍ਰੀ ਮੁਕਤਸਰ ਸਾਹਿਬ 18 ਫਰਵਰੀ: 2015 ਬੈਚ ਦੇ ਆਈ. ਏ. ਐਸ. ਅਫਸਰ ਅਭਿਜੀਤ ਕਪਲਿਸ਼ ਨੇ ਅੱਜ ਬਤੌਰ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਵਜੋਂ ਆਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਕਪਲਿਸ਼ ਖਾਣਾਂ ਅਤੇ ਭੂ ਵਿਗਿਆਨ ਦੇ ਡਾਇਰੈਕਟਰ ਤੋਂ ਇਲਾਵਾ ਪੰਜਾਬ ਵਿਕਾਸ ਕਮਿਸ਼ਨ ਦੇ ਐਡੀਸ਼ਨਲ ਸਕੱਤਰ, ਏ.ਡੀ.ਸੀ. ਫਾਜਿ਼ਲਕਾ, ਏ.ਡੀ.ਸੀ. ਪਠਾਨਕੋਟ, ਕਮਿਸ਼ਨਰ ਅਬੋਹਰ ਕਾਰਪੋਰੇਸ਼ਨ, ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਬਠਿੰਡਾ,ਐਸ.ਡੀ.ਐਮ.ਮਾਨਸਾ,ਐਸ.ਡੀ.ਐਮ ਬੁਢਲਾਡਾ, ਐਸ.ਡੀ.ਐਮ. ਸਰਦੂਲਗੜ੍ਹ ਵੀ ਰਹਿ ਚੁੱਕੇ ਹਨ।

ਫਰੀਦਕੋਟ ਸੜਕ ਦੁਰਘਟਨਾ ‘ਚ 5 ਸਵਾਰੀਆਂ ਦੀ ਮੌਤ ਤੇ ਐਮ.ਐਲ.ਏ ਸੇਖੋਂ ਨੇ ਕੀਤਾ ਗਹਿਰੇ ਦੁੱਖ ਦਾ ਪ੍ਰਗਟਾਵਾ

ਇਸ ਮੌਕੇ ਤੇ ਉਹਨਾਂ ਕਿਹਾ ਕਿ ਉਹ ਬਹੁਤ ਭਾਗਾਂ ਵਾਲੇ ਹਨ, ਜਿਹਨਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਅਤੇ ਚਾਲ੍ਹੀ ਮੁਕਤਿਆਂ ਦੀ ਪਵਿੱਤਰ ਧਰਤੀ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ।ਉਹਨਾਂ ਜਿ਼ਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਪੇਸ਼ ਆਵੇ ਤਾਂ ਉਹ ਸਿੱਧੇ ਤੌਰ ਤੇ ਦਫਤਰ ਡਿਪਟੀ ਕਮਿਸ਼ਨਰ ਮੁਕਤਸਰ ਸਾਹਿਬ ਵਿਖੇ ਜਾਂ ਸਿੱਧੇ ਤੌਰ ਤੇ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ।

NRI ਜੋੜੇ ਨਾਲ ਲੁੱਟ ਦਾ ਮਾਮਲਾ: ਫਰਜ਼ੀ ਨਿੱਕਲੀ ਗਹਿਣੇ ਲੁੱਟਣ ਦੀ ਘਟਨਾ

0

NRI ਜੋੜੇ ਨਾਲ ਲੁੱਟ ਦਾ ਮਾਮਲਾ: ਫਰਜ਼ੀ ਨਿੱਕਲੀ ਗਹਿਣੇ ਲੁੱਟਣ ਦੀ ਘਟਨਾ

ਬਠਿੰਡਾ, 18 ਫਰਵਰੀ2025 : ਬਠਿੰਡਾ ਜ਼ਿਲ੍ਹੇ ਵਿੱਚ ਗੋਨਿਆਣਾ ਜੈਤੋ ਮੁੱਖ ਸੜਕ ਤੇ ਲੁਟੇਰਿਆਂ ਵੱਲੋਂ ਕਾਰ ਸਵਾਰ ਪਤੀ ਪਤਨੀ ਤੋਂ ਤਕਰੀਬਨ 26 ਤੋਲੇ ਸੋਨੇ ਦੇ ਗਹਿਣੇ ਲੁੱਟਣ ਦਾ ਮਾਮਲਾ ਬੇਬੁਨਿਆਦ ਅਤੇ ਝੂਠਾ ਨਿਕਲਿਆ ਹੈ। ਪੁਲਿਸ ਸੂਤਰਾਂ ਅਨੁਸਾਰ ਪਤੀ ਪਤਨੀ ਨੇ ਲੁੱਟ ਦੀ ਕਹਾਣੀ ਝੂਠੀ ਘੜੀ ਸੀ ਪਰ ਪੁਲਿਸ ਦੀਆਂ ਜਾਂਚ ਟੀਮਾਂ ਅੱਗੇ ਉਨ੍ਹਾਂ ਦੀ ਇਹ ਚੁਸਤੀ ਜਿਆਦਾ ਦੇਰ ਚੱਲ ਨਾ ਸਕੀ। ਸੂਤਰ ਦੱਸਦੇ ਹਨ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਸੰਬੰਧਿਤ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਹੈ ਪਰ ਹਾਲੇ ਅਧਿਕਾਰੀ ਪੁਸ਼ਟੀ ਨਹੀਂ ਕਰ ਰਹੇ ਹਨ। ਐਸਐਸਪੀ ਬਠਿੰਡਾ ਅਮਨੀਤ ਕੌਂਡਲ ਵੱਲੋਂ ਅੱਜ ਇੱਕ ਹੰਗਾਮੀ ਪ੍ਰੈੱਸ ਕਾਨਫਰੰਸ ਸੱਦੀ ਗਈ ਹੈ ਜਿਸ ਦੌਰਾਨ ਉਹ ਇਸ ਮਾਮਲੇ ਤੋਂ ਪਰਦਾ ਚੁੱਕਣਗੇ। ਐਸਐਸਪੀ ਇਹ ਵੀ ਜਾਣਕਾਰੀ ਦੇਣਗੇ ਕਿ ਉਹਨਾਂ ਨੇ ਅਜਿਹਾ ਕਿਉਂ ਕੀਤਾ ਹੈ। ਜਦੋਂ ਪੁਲਿਸ ਨੂੰ ਇਹ ਸੂਚਨਾ ਮਿਲੀ ਤਾਂ ਐਸਐਸਪੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਆਧਾਰ ਤੇ ਸੀਆਈਏ ਸਟਾਫ ਅਤੇ ਥਾਣਾ ਨੇਹੀਆਂ ਵਾਲਾ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਸੀ।

ਇਹ ਵੀ ਪੜ੍ਹੋ: ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ 7 ਮੈਂਬਰੀ ਕਮੇਟੀ ਤੋਂ ਦਿੱਤਾ ਅਸਤੀਫਾ

ਗੌਰਤਲਬ ਹੈ ਕਿ ਇਹ ਘਟਨਾ ਪੀੜਤ ਰਜਿੰਦਰ ਕੌਰ ਪਤਨੀ ਸਾਹਿਬ ਸਿੰਘ ਵਾਸੀ ਪਿੰਡ ਚੱਕ ਬਖਤੂ ਨਾਲ ਵਾਪਰੀ ਸੀ ਜਿਨ੍ਹਾਂ ਨੇ ਅੱਜ ਕੱਲ੍ਹ ਆਸਟਰੇਲੀਆ ਵਿਖੇ ਰਹਿਣ ਦੀ ਗੱਲ ਆਖੀ ਸੀ।ਪਤੀ ਪਤਨੀ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਹ ਨੇੜਲੇ ਪਿੰਡ ਕੋਠੇ ਨੱਥਾ ਸਿੰਘ ਵਾਲਾ ਵਿਖੇ ਆਪਣੇ ਇੱਕ ਰਿਸ਼ਤੇਦਾਰ ਦੇ ਘਰੋਂ ਜਾਗੋ ਪ੍ਰੋਗਰਾਮ ਤੋਂ ਵਾਪਸ ਆਪਣੇ ਪਿੰਡ ਚੱਕ ਬਖਤੂ ਵਾਲਾ ਵਿਖੇ ਜਾ ਰਹੇ ਸਨ। ਜਦੋਂ ਉਹ ਕਰੀਬ ਰਾਤ 12.15ਵਜੇ ਜੈਤੋ ਰੋਡ ਤੋਂ ਪੈਟਰੋਲ ਪੰਪ ਲੰਘੇ ਤਾਂ ਉਹਨਾਂ ਦੇ ਲੜਕੇ ਨੂੰ ਉਲਟੀ ਆਉਣ ਵਰਗਾ ਮਹਿਸੂਸ ਹੋਇਆ। ਇਸੇ ਦੌਰਾਨ ਜਦੋਂ ਉਹਨਾਂ ਨੇ ਕਾਰ ਰੋਕੀ ਤਾਂ ਪਿੱਛੋਂ ਆ ਰਹੀ ਆਰਟੀਗਾ ਕਾਰ ਤੇ ਸਵਾਰ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੇ ਆਪਣੀ ਕਾਰ ਉਨ੍ਹਾਂ ਦੀ ਗੱਡੀ ਅੱਗੇ ਲਗਾ ਲਈ। ਉਨਾਂ ਦੱਸਿਆ ਕਿ ਲੁਟੇਰਿਆਂ ਵਿੱਚ ਸ਼ਾਮਿਲ 3 ਨੌਜਵਾਨਾਂ ਨੇ ਰਿਵਾਲਵਰ ਅਤੇ ਬਾਕੀਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਕੁੱਟਮਾਰ ਕਰਨ ਉਪਰੰਤ ਸੋਨੇ ਦੇ ਗਹਿਣੇ ਲੁੱਟ ਲਏ ਅਤੇ ਫਰਾਰ ਹੋ ਗਏ ਸਨ।ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਨੇ ਇਸ ਮਾਮਲੇ ਦੀ ਜਲਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਸੀ ਜੋ ਉਹਨਾਂ ਪੂਰਾ ਕਰ ਦਿਖਾਇਆ ਹੈ। ਇਸ ਸਬੰਧ ਵਿੱਚ ਬਾਕੀ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਫਰੀਦਕੋਟ ਸੜਕ ਦੁਰਘਟਨਾ ‘ਚ 5 ਸਵਾਰੀਆਂ ਦੀ ਮੌਤ ਤੇ ਐਮ.ਐਲ.ਏ ਸੇਖੋਂ ਨੇ ਕੀਤਾ ਗਹਿਰੇ ਦੁੱਖ ਦਾ ਪ੍ਰਗਟਾਵਾ || Punjab News

0

ਫਰੀਦਕੋਟ ਸੜਕ ਦੁਰਘਟਨਾ ‘ਚ 5 ਸਵਾਰੀਆਂ ਦੀ ਮੌਤ ਤੇ ਐਮ.ਐਲ.ਏ ਸੇਖੋਂ ਨੇ ਕੀਤਾ ਗਹਿਰੇ ਦੁੱਖ ਦਾ ਪ੍ਰਗਟਾਵਾ

ਫ਼ਰੀਦਕੋਟ 18 ਫ਼ਰਵਰੀ: ਅੱਜ ਸਵੇਰੇ ਫ਼ਰੀਦਕੋਟ-ਕੋਟਕਪੂਰਾ ਰੋਡ ਤੇ ਬੱਸ ਤੇ ਟਰੱਕ ਦੀ ਟੱਕਰ ਉਪਰੰਤ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਪ੍ਰਾਈਵੇਟ ਕੰਪਨੀ ਦੀ ਬੱਸ ਜੋ ਸਵਾਰੀਆਂ ਨਾਲ ਭਰੀ ਹੋਈ ਸੀ ਉਹ ਟਰੱਕ ਨਾਲ ਟਕਰਾਉਣ ਉਪਰੰਤ ਡਰੇਨ ਵਿੱਚ ਜਾ ਡਿੱਗੀ । ਜਿਸ ਕਾਰਨ 5 ਦੇ ਕਰੀਬ ਸਵਾਰੀਆਂ ਦੀ ਮੌਤ ਹੋ ਗਈ, ਜਦਕਿ 30 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ।

ਜਖਮੀਆਂ ਨੂੰ ਤੁਰੰਤ ਪਹੁੰਚਾਇਆ ਹਸਪਤਾਲ

ਇਸ ਘਟਨਾ ਦਾ ਪਤਾ ਲੱਗਦਿਆਂ ਤੁਰੰਤ ਹੀ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਅਤੇ ਐਸ.ਐਸ.ਪੀ ਡਾ. ਪ੍ਰੱਗਿਆ ਜੈਨ ਮੌਕੇ ਤੇ ਪਹੁੰਚ ਕੇ ਰਾਹਤ ਕਾਰਜਾਂ ਵਿੱਚ ਜੁੱਟ ਗਏ ਅਤੇ ਰਾਹਤ ਟੀਮਾਂ ਦੀ ਨਿਗਰਾਨੀ ਕੀਤੀ। ਮ੍ਰਿਤਕਾਂ ਤੇ ਜਖਮੀਆਂ ਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਿਥੇ ਉਨ੍ਹਾਂ ਦਾ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ । ਇਹ ਵੀ ਪਤਾ ਲੱਗਿਆ ਕਿ ਹੁਣ ਤੱਕ 5 ਸਵਾਰੀਆਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚ ਔਰਤ ਸਿਮਰਨ ਅਧਿਆਪਕ ਕੇਂਦਰੀ ਵਿਦਿਆਲਿਆਂ ਅਤੇ 4 ਪੁਰਸ਼ ਦੱਸੇ ਜਾ ਰਹੇ ਹਨ । ਮ੍ਰਿਤਕਾ ਵਿੱਚ ਬੱਸ ਦਾ ਚੈਕਰ ਆਤਮ ਸਿੰਘ ਵੀ ਸ਼ਾਮਲ ਹੈ ਜਦਕਿ ਤਿੰਨ ਦੀ ਅਜੇ ਤੱਕ ਪਹਿਚਾਣ ਨਹੀਂ ਹੋਈ।

ਹੈਲਪਲਾਈਨ ਨੰਬਰ ਜਾਰੀ

ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਅੱਜ ਜੋ ਘਟਨਾ ਵਾਪਰੀ ਹੈ ਜੋ ਕਿ ਬਹੁਤ ਮੰਦਭਾਗੀ ਹੈ । ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਕੋਸ਼ਿਸ਼ ਇਹ ਹੀ ਹੈ ਕਿ ਜੋ ਵੀ ਲੋਕ ਫੱਟੜ ਹੋਏ ਹਨ ਉਨ੍ਹਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਸਾਰਾ ਪ੍ਰਸ਼ਾਸਨ ਤੇ ਡਾਕਟਰੀ ਅਮਲਾ ਜ਼ਖਮੀਆਂ ਨੂੰ ਬਚਾਉਣ ਲਈ ਕੰਮ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਦਵਾਈਆਂ ਜੋ ਵੀ ਲੋੜੀਂਦੀ ਹੈ ਉਹ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 2 ਜਖਮੀਆਂ ਨੂੰ ਅਮ੍ਰਿੰਤਸਰ ਰੈਫਰ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ 98723-00138 (ਜਸਬੀਰ ਜੱਸੀ) ਅਤੇ 78886-15121 (ਪ੍ਰਦੀਪ ਦਿਉੜਾ) ਜਾਰੀ ਕੀਤਾ ਗਿਆ ਹੈ ।

ਰਾਸ਼ਟਰਪਤੀ ਭਵਨ ਵਿੱਚ ਕਤਰ ਦੇ ਅਮੀਰ ਦਾ ਨਿੱਘਾ ਸਵਾਗਤ, ਹੈਦਰਾਬਾਦ ਹਾਊਸ ‘ਚ PM ਮੋਦੀ ਨਾਲ ਹੋਈ ਅਹਿਮ ਬੈਠਕ