Home Blog Page 881

ਫਰੀਦਕੋਟ ਡਿਪਟੀ ਕਮਿਸ਼ਨਰ ਨੇ ਫੂਡ ਸੇਫਟੀ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

0

ਫਰੀਦਕੋਟ ਡਿਪਟੀ ਕਮਿਸ਼ਨਰ ਨੇ ਫੂਡ ਸੇਫਟੀ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਫਰੀਦਕੋਟ 19 ਫਰਵਰੀ : ਡਿਪਟੀ ਕਮਿਸ਼ਨਰ ਫਰੀਦਕੋਟ ਵਿਨੀਤ ਕੁਮਾਰ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਬਾਬਾ ਫਰੀਦ ਈਟ ਰਾਈਟ ਮੇਲੇ ਸਬੰਧੀ ਫੂਡ ਸੇਫਟੀ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਮੇਲੇ ਦਾ ਪੋਸਟਰ ਵੀ ਜਾਰੀ ਕੀਤਾ।

23 ਫਰਵਰੀ ਨੂੰ ਸਾਈਕਲੋਥੋਨ

ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਇਹ ਮੇਲਾ 28 ਫਰਵਰੀ ਨੂੰ ਬਾਬਾ ਫਰੀਦ ਸੱਭਿਆਚਾਰਕ ਕੇਂਦਰ ਫਰੀਦਕੋਟ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਮਿਤੀ 23 ਫਰਵਰੀ ਨੂੰ ਸਰਕਟ ਹਾਊਸ ਤੋਂ ਬਾਬਾ ਫਰੀਦ ਸੱਭਿਆਚਾਰਕ ਕੇਂਦਰ ਤੱਕ ਸਵੇਰੇ 6:00 ਵਜੇ ਤੋਂ ਸਾਈਕਲੋਥੋਨ ਵੀ ਕਰਵਾਈ ਜਾਵੇਗੀ।

ਸ਼ਹਿਰਵਾਸੀਆਂ ਨੂੰ ਮੇਲੇ ਦਾ ਹਿੱਸਾ ਬਣਨ ਦੀ ਅਪੀਲ

ਉਹਨਾਂ ਕਿਹਾ ਕਿ ਇਹ ਮੇਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਨੁੱਕੜ ਨਾਟਕ, ਸਭਿਆਚਾਰਕ ਪ੍ਰੋਗਰਾਮ, ਪੌਸ਼ਟਿਕ ਭੋਜਨ ਦੇ ਫੂਡ ਸਟਾਲ, ਫੂਡ ਸੇਫਟੀ ਆਨ ਵੀਲਸ ਪ੍ਰਦਰਸ਼ਨੀ ਅਤੇ ਸਕੂਲੀ ਬੱਚਿਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਮੇਲੇ ਦਾ ਆਕਰਸ਼ਣ ਕੇਂਦਰ ਹੋਣਗੇ। ਉਹਨਾਂ ਸਮੂਹ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਉਹ ਇਸ ਮੇਲੇ ਦਾ ਹਿੱਸਾ ਬਣ ਕੇ ਮੇਲੇ ਦਾ ਆਨੰਦ ਜਰੂਰ ਮਾਨਣ ਅਤੇ ਜਾਣਕਾਰੀ ਪ੍ਰਾਪਤ ਕਰਨ।

 

 

‘ਬਾਰਡਰ 2’ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਵਰੁਣ ਧਵਨ, ਪ੍ਰਸ਼ੰਸ਼ਕਾਂ ਦੀ ਵਧੀ ਚਿੰਤਾ!

0

‘ਬਾਰਡਰ 2’ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਵਰੁਣ ਧਵਨ, ਪ੍ਰਸ਼ੰਸ਼ਕਾਂ ਦੀ ਵਧੀ ਚਿੰਤਾ!

ਬਾਲੀਵੁੱਡ ਅਭਿਨੇਤਾ ਵਰੁਣ ਧਵਨ ਫਿਲਮ ਬਾਰਡਰ 2 ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ। ਉਨ੍ਹਾਂ ਨੇ ਆਪਣੀ ਸੱਟ ਦੀ ਫੋਟੋ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਇੰਸਟਾਗ੍ਰਾਮ ਸਟੋਰੀ ‘ਤੇ ਸ਼ੇਅਰ ਕੀਤੀ ਗਈ ਇਸ ਤਸਵੀਰ ‘ਚ ਵਰੁਣ ਧਵਨ ਦੀ ਉਂਗਲੀ ‘ਤੇ ਡੂੰਘਾ ਕੱਟ ਨਜ਼ਰ ਆ ਰਿਹਾ ਹੈ। ਇਨ੍ਹੀਂ ਦਿਨੀਂ ਉਹ ਬਾਰਡਰ 2 ਦੀ ਸ਼ੂਟਿੰਗ ਲਈ ਝਾਂਸੀ ‘ਚ ਸ਼ੂਟਿੰਗ ਕਰ ਰਹੇ ਹਨ।

ਪੋਸਟ ਕੀਤੀ ਸਾਂਝੀ

ਦੱਸ ਦੇਈਏ ਕਿ ਵਰੁਣ ਧਵਨ ਸੋਸ਼ਲ ਮੀਡੀਆ ‘ਤੇ ਆਪਣੀਆਂ ਨਵੀਆਂ-ਨਵੀਆਂ ਪੋਸਟਾਂ ਨਾਲ ਐਕਟਿਵ ਰਹਿੰਦੇ ਹਨ। ਇੰਸਟਾਗ੍ਰਾਮ ਦੇ ਸਟੋਰੀਜ਼ ਸੈਕਸ਼ਨ ਰਾਹੀਂ ਪ੍ਰਸ਼ੰਸਕਾਂ ਨਾਲ ਦਰਦ ਸਾਂਝਾ ਕੀਤਾ। ਜ਼ਖਮੀ ਉਂਗਲੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ”ਇਹ ਡੂੰਘਾ ਜ਼ਖਮ ਹੈ।”

‘ਬਾਰਡਰ 2’ ਬਹਾਦਰੀ ਅਤੇ ਸਾਹਸ ਦੀ ਕਹਾਣੀ

ਜਦੋਂ ਤੋਂ ‘ਬਾਰਡਰ’ ਦੇ ਸੀਕਵਲ ਦਾ ਐਲਾਨ ਹੋਇਆ ਹੈ, ਉਦੋਂ ਤੋਂ ਪ੍ਰਸ਼ੰਸਕਾਂ ਦਾ ਉਤਸ਼ਾਹ ਸਿਖਰਾਂ ‘ਤੇ ਹੈ। ‘ਬਾਰਡਰ 2’ ਬਹਾਦਰੀ ਅਤੇ ਸਾਹਸ ਦੀ ਕਹਾਣੀ ਹੈ। ਪਹਿਲੀ ਫਿਲਮ ਵਾਂਗ ਹੀ ਨਿਰਮਾਤਾ ਦੂਜੀ ਫਿਲਮ ਨੂੰ ਵੀ ਸ਼ਾਨਦਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਇਹ ਫਿਲਮ ਅਗਲੇ ਸਾਲ ਗਣਤੰਤਰ ਦਿਵਸ ਦੇ ਮੌਕੇ ‘ਤੇ 23 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਵਰੁਣ ਧਵਨ ਬੇਬੀ ਜੌਨ ਅਤੇ ਸਿਟਾਡੇਲ ਹਨੀ ਬੰਨੀ ਵਿੱਚ ਨਜ਼ਰ ਆ ਚੁੱਕੇ ਹਨ।

ਅੱਜ ਸ਼ਾਮ 7 ਵਜੇ ਹੋਵੇਗੀ ਭਾਜਪਾ ਵਿਧਾਇਕ ਦਲ ਦੀ ਬੈਠਕ, ਮੁੱਖ ਮੰਤਰੀ ਦੀ ਦੌੜ ਵਿੱਚ ਇਹ 6 ਨਾਮ ਅੱਗੇ

ਵਿਆਹ ਕੇ ਲਿਆਂਦੀ ਨਵੀਂ ਨੂੰਹ ਨੇ ਚੜ੍ਹਾ ‘ਤਾ ਚੰਨ, ਸੋਨਾ ਤੇ ਨਕਦੀ ਲੈ ਕੇ ਕਿਸੇ ਹੋਰ ਨਾਲ ਹੋ ਗਈ ਫਰਾਰ

0

ਵਿਆਹ ਕੇ ਲਿਆਂਦੀ ਨਵੀਂ ਨੂੰਹ ਨੇ ਚੜ੍ਹਾ ‘ਤਾ ਚੰਨ, ਸੋਨਾ ਤੇ ਨਕਦੀ ਲੈ ਕੇ ਕਿਸੇ ਹੋਰ ਨਾਲ ਹੋ ਗਈ ਫਰਾਰ

ਗੁਰਦਾਸਪੁਰ, 19 ਫਰਵਰੀ 2025 – 25 ਜਨਵਰੀ ਨੂੰ ਬਾਹਰੋਂ ਆਏ ਮੁੰਡੇ ਨੇ ਬੜੇ ਚਾਵਾਂ ਤੇ ਸਦਰਾਂ ਨਾਲ ਵਿਆਹ ਕੇ ਵਹੁਟੀ ਲਿਆਂਦੀ ਸੀ, ਪਰ ਤਿੰਨ ਹਫਤੇ ਬਾਅਦ ਹੀ 17 ਫਰਵਰੀ ਨੂੰ ਉਹ ਘਰੋਂ ਸਾਰਾ ਸੋਨਾ ਤੇ ਨਕਦੀ ਲੈ ਕੇ ਕਿਸੇ ਹੋਰ ਨਾਲ ਫਰਾਰ ਹੋ ਗਈ। ਇਹ ਆਰੋਪ ਪਤੀ ਆਪਣੀ ਪਤਨੀ ‘ਤੇ ਲਗਾ ਰਿਹਾ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ ਪੁਲਸ ਨਾਲ ਉਲਝੇ ਰਵਨੀਤ ਬਿੱਟੂ, ਹੋਈ ਤਿੱਖੀ ਬਹਿਸ, ਪੜ੍ਹੋ ਵੇਰਵਾ

ਵਾਕਿਆ ਬਟਾਲਾ ਦੇ ਸਿੰਬਲ ਚੌਂਕ ਨੇੜੇ ਰਹਿਣ ਵਾਲੇ ਨੌਜਵਾਨ ਅੰਮ੍ਰਿਤ ਪਾਲ ਨਾਲ ਵਾਪਰਿਆ ਹੈ। ਜਾਣਕਾਰੀ ਦਿੰਦਿਆਂ ਅੰਮ੍ਰਿਤ ਪਾਲ ਨੇ ਦੱਸਿਆ ਕਿ ਨੇ ਕਿਹਾ ਕਿ ਮੈਂ ਕੁਝ ਸਾਲ ਪਹਿਲਾਂ ਆਸਟਰੇਲੀਆ ਤੋਂ ਵਾਪਸ ਆਇਆ ਸੀ। ਆਸਟਰੇਲੀਆ ‘ਚ ਮੇਰਾ ਵਿਆਹ ਹੋਇਆ ਸੀ ਪਰ ਉੱਥੇ ਹੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਤੇ ਮੈਂ ਭਾਰਤ ਆ ਗਿਆ। ਮੇਰੇ ਮਾਤਾ ਜੀ ਦਾ ਦੇਹਾਂਤ ਹੋ ਚੁੱਕਾ ਹੈ ਮੇਰੇ ਪਿਤਾ ਬਿਮਾਰ ਰਹਿੰਦੇ ਹਨ ਅਤੇ ਮੰਜੇ ਤੇ ਪਏ ਹਨ।

25 ਜਨਵਰੀ ਨੂੰ ਮੇਰਾ ਦੂਜਾ ਵਿਆਹ ਹੋਇਆ ਸੀ। ਜਿਸ ਲੜਕੀ ਦੇ ਨਾਲ ਵਿਆਹ ਹੋਇਆ ਉਸ ਦਾ ਵੀ ਦੂਸਰਾ ਵਿਆਹ ਸੀ। ਤਿੰਨ ਹਫਤਿਆਂ ਵਿੱਚ ਛੇ ਦਿਨ ਹੀ ਲੜਕੀ ਸਾਡੇ ਘਰ ਰਹੀ, ਜਿਆਦਾ ਸਮਾਂ ਉਸ ਨੇ ਆਪਣੇ ਪੇਕੇ ਹੀ ਬਿਤਾਇਆ। ਬੀਤੀ ਸਵੇਰੇ ਜਦੋਂ ਮੈਂ ਉੱਠਿਆ ਤੇ ਉੱਠ ਕੇ ਦੇਖਿਆ ਤੇ ਉਹ ਲੜਕੀ ਘਰ ਦੇ ਵਿੱਚ ਮੌਜੂਦ ਨਹੀਂ ਸੀ। ਉਹ ਇੱਕ ਲੜਕੇ ਦੇ ਨਾਲ ਘਰ ਵਿੱਚ ਪਿਆ ਸਾਰਾ ਸੋਨਾ ,ਨਗਦੀ, ਕੱਪੜੇ ਮੇਕਅਪ ਦਾ ਸਮਾਨ ਲੈ ਕੇ ਫਰਾਰ ਹੋ ਗਈ ਹੈ। ਇਹ ਗੱਲ ਸੀਸੀਟੀਵੀ ਵੇਖਣ ਤੇ ਸਾਡੇ ਸਾਹਮਣੇ ਆਈ ਹੈ। ਮੈਂ ਪੁਲਿਸ ਨੂੰ ਦਰਖਾਸਤ ਦੇ ਦਿੱਤੀ ਹੈ ਅਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਅੱਜ ਸ਼ਾਮ 7 ਵਜੇ ਹੋਵੇਗੀ ਭਾਜਪਾ ਵਿਧਾਇਕ ਦਲ ਦੀ ਬੈਠਕ, ਮੁੱਖ ਮੰਤਰੀ ਦੀ ਦੌੜ ਵਿੱਚ ਇਹ 6 ਨਾਮ ਅੱਗੇ

0

ਅੱਜ ਸ਼ਾਮ 7 ਵਜੇ ਹੋਵੇਗੀ ਭਾਜਪਾ ਵਿਧਾਇਕ ਦਲ ਦੀ ਬੈਠਕ, ਮੁੱਖ ਮੰਤਰੀ ਦੀ ਦੌੜ ਵਿੱਚ ਇਹ 6 ਨਾਮ ਅੱਗੇ

ਨਵੀ ਦਿੱਲੀ : ਅੱਜ ਸ਼ਾਮ ਦਿੱਲੀ ‘ਚ ਭਾਜਪਾ ਵਿਧਾਇਕ ਦਲ ਦੀ ਬੈਠਕ ਹੋਵੇਗੀ। ਵਿਧਾਨ ਸਭਾ ਚੋਣ ਨਤੀਜਿਆਂ ਤੋਂ 11 ਦਿਨ ਬਾਅਦ ਅੱਜ ਸ਼ਾਮ 7 ਵਜੇ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। 27 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਰਾਜਧਾਨੀ ਵਿੱਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ, ਇਸ ਲਈ ਪਾਰਟੀ ਇਸ ਸਹੁੰ ਚੁੱਕ ਸਮਾਗਮ ਨੂੰ ਯਾਦਗਾਰ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਵੀਰਵਾਰ (20 ਫਰਵਰੀ) ਨੂੰ ਰਾਮਲੀਲਾ ਮੈਦਾਨ ਵਿੱਚ ਦੁਪਹਿਰ 12:35 ਵਜੇ ਹੋਵੇਗੀ।

ਇਹ ਨਾਮ ਅੱਗੇ

ਦਿੱਲੀ ਦੇ ਨਵੇਂ ਮੁੱਖ ਮੰਤਰੀ ਦੇ ਐਲਾਨ ‘ਚ ਕੁਝ ਘੰਟਿਆਂ ਦਾ ਸਮਾਂ ਹੀ ਬਾਕੀ ਰਹਿ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਦੌੜ ਵਿੱਚ ਵਿਜੇਂਦਰ ਗੁਪਤਾ ਸਭ ਤੋਂ ਅੱਗੇ ਹਨ। ਇਸ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਲਈ ਰੇਖਾ ਗੁਪਤਾ ਦਾ ਨਾਂ ਵੀ ਅੱਗੇ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬੀ ਦਲਿਤ ਭਾਈਚਾਰੇ ਤੋਂ ਆਉਣ ਵਾਲੇ ਰਵਿੰਦਰ ਇੰਦਰਰਾਜ ਸਿੰਘ, ਸ਼ਿਖਾ ਰਾਏ, ਪ੍ਰਵੇਸ਼ ਵਰਮਾ, ਵਿਜੇਂਦਰ ਗੁਪਤਾ ਵੀ ਇਸ ਦੌੜ ਚ ਸ਼ਾਮਿਲ ਹਨ।

Champions Trophy-2025 ਪਾਕਿਸਤਾਨ ਨੇ ਨਿਊਜ਼ੀਲੈਂਡ ਖਿਲਾਫ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ਚੰਡੀਗੜ੍ਹ ਪੁਲਸ ਨਾਲ ਉਲਝੇ ਰਵਨੀਤ ਬਿੱਟੂ, ਹੋਈ ਤਿੱਖੀ ਬਹਿਸ, ਪੜ੍ਹੋ ਵੇਰਵਾ

0

ਚੰਡੀਗੜ੍ਹ ਪੁਲਸ ਨਾਲ ਉਲਝੇ ਰਵਨੀਤ ਬਿੱਟੂ, ਹੋਈ ਤਿੱਖੀ ਬਹਿਸ, ਪੜ੍ਹੋ ਵੇਰਵਾ

ਚੰਡੀਗੜ੍ਹ, 19 ਫਰਵਰੀ 2025 – ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਜਾ ਰਹੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਚੰਡੀਗੜ੍ਹ ਪੁਲਿਸ ਅਧਿਕਾਰੀਆਂ ਦੀ ਸੁਰੱਖਿਆ ਨਾਲ ਤਿੱਖੀ ਬਹਿਸ ਅਤੇ ਹੱਥੋਪਾਈ ਹੋਈ। ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੇ ਬਿੱਟੂ ਦੇ ਕਾਫਲੇ ਨੂੰ ਇਜਾਜ਼ਤ ਨਾ ਹੋਣ ਦਾ ਹਵਾਲਾ ਦੇ ਕੇ ਰੋਕ ਦਿੱਤਾ। ਇਸ ਦੌਰਾਨ ਸੁਰੱਖਿਆ ਕਰਮੀਆਂ ਅਤੇ ਚੰਡੀਗੜ੍ਹ ਪੁਲਿਸ ਅਧਿਕਾਰੀਆਂ ਵਿਚਕਾਰ ਝਗੜਾ ਹੋ ਗਿਆ।

ਇਹ ਵੀ ਪੜ੍ਹੋ: ਵਿਵਾਦਾਂ ਵਿੱਚ ਘਿਰੀ ਪੰਜਾਬੀ ਗਾਇਕਾ ਜੈਸਮੀਨ: ਡੀਜੀਪੀ ਨੂੰ ਹੋਈ ਸ਼ਿਕਾਇਤ, ਗਾਣੇ ‘ਚ ਗਲਤ ਸ਼ਬਦਾਵਲੀ ਦੇ ਦੋਸ਼

ਵਿਚਾਲੇ ਧੱਕਾਮੁੱਕੀ ਦੀ ਖ਼ਬਰ ਵੀ ਸਾਹਮਣੇ ਆਈ ਹੈ ਅਤੇ ਉਨ੍ਹਾਂ ਦੀ ਪੁਲਸ ਮੁਲਾਜ਼ਮਾਂ ਨਾਲ ਤਿੱਖੀ ਬਹਿਸ ਵੀ ਹੋਈ। ਇਸ ਦੌਰਾਨ ਮੌਕੇ ‘ਤੇ ਮਾਹੌਲ ਪੂਰੀ ਤਰ੍ਹਾਂ ਭਖ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਉਹ ਲਗਾਤਾਰ ਮੁੱਖ ਮੰਤਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਹੈ। ਬਿੱਟੂ ਦੇ ਕਾਰ ਤੋਂ ਹੇਠਾਂ ਉਤਰਨ ਤੋਂ ਬਾਅਦ ਵੀ, ਪੁਲਿਸ ਅਧਿਕਾਰੀ ਸੁਰੱਖਿਆ ਅਧਿਕਾਰੀ ਨਾਲ ਬਹਿਸ ਕਰਦਾ ਰਿਹਾ। ਬਿੱਟੂ ਨੇ ਕਿਹਾ ਕਿ ਮੈਂ ਇੱਥੇ ਇਕੱਲਾ ਹੀ ਆਇਆ ਹਾਂ। ਉਨ੍ਹਾਂ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ। ਜੇ ਤੁਸੀਂ ਮੈਨੂੰ ਹਿਰਾਸਤ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਇਹ ਕਰੋ। ਮੈਂ ਗ੍ਰਹਿ ਵਿਭਾਗ ਨੂੰ ਸ਼ਿਕਾਇਤ ਕਰਾਂਗਾ।

ਇਸ ਪੂਰੀ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਅਫ਼ਸਰ ਕਹਿ ਰਿਹਾ ਹੈ ਕਿ ਤੁਸੀਂ ਰਸਤਾ ਰੋਕਿਆ ਹੈ। ਇਸ ਤੋਂ ਬਾਅਦ ਅਧਿਕਾਰੀਆਂ ਅਤੇ ਡਰਾਈਵਰ ਵਿਚਕਾਰ ਝੜਪ ਹੋ ਗਈ। ਪਾਇਲਟ ਗੱਡੀ ਦਾ ਡਰਾਈਵਰ ਪੁਲਿਸ ਅਧਿਕਾਰੀਆਂ ਨੂੰ ਦੱਸਦਾ ਹੈ ਕਿ ਗ੍ਰਹਿ ਮੰਤਰਾਲੇ ਨੇ ਉਸਨੂੰ (ਬਿੱਟੂ) ਸੁਰੱਖਿਆ ਪ੍ਰਦਾਨ ਕੀਤੀ ਹੈ। ਅਸੀਂ ਉਨ੍ਹਾਂ ਨੂੰ ਇਕੱਲਾ ਕਿਵੇਂ ਛੱਡ ਸਕਦੇ ਹਾਂ ? ਜੇਕਰ ਉਨ੍ਹਾਂ ਨੂੰ ਕੁਝ ਹੋ ਜਾਂਦਾ ਹੈ, ਤਾਂ ਕੌਣ ਜ਼ਿੰਮੇਵਾਰ ਹੋਵੇਗਾ ? ਸਾਨੂੰ ਗ੍ਰਹਿ ਮੰਤਰਾਲੇ ਨੇ ਭੇਜਿਆ ਹੈ।

ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ। ਸਾਡਾ ਪੂਰੇ ਭਾਰਤ ਦਾ ਫਰਜ਼ ਹੈ। ਇਸ ‘ਤੇ ਅਧਿਕਾਰੀ ਕਹਿੰਦਾ ਹੈ ਕਿ ਤੁਸੀਂ ਆਪਣੀ ਡਿਊਟੀ ਕਰੋ ਅਤੇ ਸਾਨੂੰ ਆਪਣੀ ਡਿਊਟੀ ਕਰਨ ਦਿਓ। ਅਸੀਂ ਇਸ ਤਰ੍ਹਾਂ ਰਸਤਾ ਨਹੀਂ ਰੋਕ ਸਕਦੇ।

ਡੀਐਸਪੀ ਨੇ ਕਿਹਾ- ਬਿੱਟੂ ਕੋਲ ਇਜਾਜ਼ਤ ਨਹੀਂ ਸੀ
ਚੰਡੀਗੜ੍ਹ ਪੁਲਿਸ ਦੇ ਡੀਐਸਪੀ ਉਦੈਪਾਲ ਨੇ ਦੱਸਿਆ ਕਿ ਕੇਂਦਰੀ ਮੰਤਰੀ ਰਵਨੀਤ ਬਿੱਟੂ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਜਾ ਰਹੇ ਸਨ, ਜਦੋਂ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਮੰਗੀ ਗਈ ਤਾਂ ਪਤਾ ਲੱਗਾ ਕਿ ਉਨ੍ਹਾਂ ਕੋਲ ਇਜਾਜ਼ਤ ਨਹੀਂ ਸੀ। ਜਿਸ ਤੋਂ ਬਾਅਦ ਉਸਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

Champions Trophy-2025 ਪਾਕਿਸਤਾਨ ਨੇ ਨਿਊਜ਼ੀਲੈਂਡ ਖਿਲਾਫ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

0

Champions Trophy-2025: ਪਾਕਿਸਤਾਨ ਨੇ ਨਿਊਜ਼ੀਲੈਂਡ ਖਿਲਾਫ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ਆਈਸੀਸੀ ਚੈਂਪੀਅਨਜ਼ ਟਰਾਫੀ ਦਾ ਪਹਿਲਾ ਮੈਚ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਕਰਾਚੀ ਦੇ ਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਦੇ ਕਪਤਾਨ ਮੁਹੰਮਦ ਰਿਜ਼ਵਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਪਾਕਿਸਤਾਨ ਲਈ ਰਾਹਤ ਦੀ ਗੱਲ ਇਹ ਹੈ ਕਿ ਤੇਜ਼ ਗੇਂਦਬਾਜ਼ ਹੈਰਿਸ ਰਾਊਫ ਫਿੱਟ ਹੋ ਗਏ ਹਨ ਅਤੇ ਉਹ ਇਸ ਮੈਚ ਲਈ ਉਪਲਬਧ ਹੋਣਗੇ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਨੇ ਟਾਸ ਦੌਰਾਨ ਦੱਸਿਆ ਕਿ ਮੈਟ ਹੈਨਰੀ ਇਸ ਮੈਚ ਦਾ ਹਿੱਸਾ ਹੋਣਗੇ।

ਦੋਵਾਂ ਟੀਮਾਂ ਦਾ ਪਲੇਇੰਗ-11

ਪਾਕਿਸਤਾਨ: ਮੁਹੰਮਦ ਰਿਜ਼ਵਾਨ (ਕਪਤਾਨ), ਫਖਰ ਜ਼ਮਾਨ, ਬਾਬਰ ਆਜ਼ਮ, ਸੌਦ ਸ਼ਕੀਲ, ਸਲਮਾਨ ਆਗਾ, ਤੈਯਬ ਤਾਹਿਰ, ਖੁਸ਼ਦਿਲ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ, ਨਸੀਮ ਸ਼ਾਹ, ਹਰਿਸ ਰਾਊਫ ਅਤੇ ਅਬਰਾਰ ਅਹਿਮਦ।
ਨਿਊਜ਼ੀਲੈਂਡ: ਮਿਸ਼ੇਲ ਸੈਂਟਨਰ (ਕਪਤਾਨ), ਵਿਲ ਯੰਗ, ਡੇਵੋਨ ਕੋਨਵੇ, ਕੇਨ ਵਿਲੀਅਮਸਨ, ਡੇਰਿਲ ਮਿਸ਼ੇਲ, ਟੌਮ ਲੈਥਮ, ਗਲੇਨ ਫਿਲਿਪਸ, ਮਾਈਕਲ ਬ੍ਰੇਸਵੈਲ, ਮੈਟ ਹੈਨਰੀ, ਨਾਥਨ ਸਮਿਥ, ਵਿਲੀਅਮ ਓ’ਰੂਰਕ।

ਲੁਧਿਆਣਾ ‘ਚ ਮਹਿਲਾ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ, ਪੜੋ ਪੂਰੀ ਖਬਰ

ਲੁਧਿਆਣਾ ‘ਚ ਮਹਿਲਾ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ, ਪੜੋ ਪੂਰੀ ਖਬਰ || Punjab News

0
In Ferozepur, the wife eloped with her lover, later the husband died by eating salfas

ਲੁਧਿਆਣਾ ‘ਚ ਮਹਿਲਾ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ, ਪੜੋ ਪੂਰੀ ਖਬਰ

ਲੁਧਿਆਣਾ ਦੇ ਲਾਡੋਵਾਲ ਸਥਿਤ NDRF ਹੈੱਡ ਕੁਆਰਟਰ ‘ਚ ਇਕ ਮਹਿਲਾ ਕਾਂਸਟੇਬਲ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦਾ ਨਾਂ ਸਿਮਰਨਜੀਤ ਕੌਰ (25) ਦੱਸਿਆ ਜਾ ਰਿਹਾ ਹੈ।

ਕਮਰੇ ਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਜਾਣਕਾਰੀ ਮੁਤਾਬਕ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਮਹਿਲਾ ਆਪਣੀ ਡਿਊਟੀ ‘ਤੇ ਨਹੀਂ ਆਈ ਅਤੇ ਉਸ ਦੇ ਸੀਨੀਅਰ ਅਧਿਕਾਰੀ ਉਸ ਨੂੰ ਦੇਖਣ ਲਈ ਉਸ ਦੇ ਕਮਰੇ ਤੇ ਪੁੱਜੇ। ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਣ ਤੋਂ ਬਾਅਦ ਵੀ ਦਰਵਾਜ਼ਾ ਨਹੀਂ ਖੁੱਲ੍ਹਿਆ। ਜਿਸ ਤੋਂ ਬਾਅਦ ਅਧਿਕਾਰੀਆ ਨੇ ਧੱਕਾ ਮਾਰ ਕੇ ਦਰਵਾਜ਼ਾ ਤੋੜਿਆ ਅਤੇ ਅੰਦਰ ਦਾਖਿਲ ਹੋਏ।

ਮੌਕੇ ‘ਤੇ ਪੁੱਜੀ ਪੁਲਿਸ

ਅਧਿਕਾਰੀਆਂ ਨੇ ਦੇਖਿਆ ਕਿ ਮਹਿਲਾ ਕਾਂਸਟੇਬਲ ਆਪਣੇ ਦੁਪੱਟੇ ਨਾਲ ਫਾਹਾ ਲੈ ਕੇ ਪੱਖੇ ਨਾਲ ਲਟਕ ਰਹੀ ਸੀ। ਉਨ੍ਹਾਂ ਨੇ ਤੁਰੰਤ ਥਾਣਾ ਲਾਡੋਵਾਲ ਦੀ ਪੁਲੀਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪੀ ਜਾਵੇਗੀ। ਏਐਸਆਈ ਮੇਜਰ ਸਿੰਘ ਅਨੁਸਾਰ ਮ੍ਰਿਤਕ ਮਾਨਸਾ ਦੇ ਪਿੰਡ ਛੱਬਰ ਦਾ ਵਸਨੀਕ ਹੈ। ਉਹ 7 ਸਤੰਬਰ 2024 ਤੋਂ ਲੁਧਿਆਣਾ ਵਿੱਚ ਐਨਡੀਆਰਐਫ ਹੈੱਡ ਕੁਆਟਰ ਵਿੱਚ ਡਿਊਟੀ ਲਈ ਆਈ ਸੀ

ਚਲਦੀ ਕਾਰ ਬਣੀ ਅੱਗ ਦਾ ਗੋਲਾ; ਜ਼ਿੰਦਾ ਸੜਿਆ ਕੱਪੜਾ ਵਪਾਰੀ

ਵਿਵਾਦਾਂ ਵਿੱਚ ਘਿਰੀ ਪੰਜਾਬੀ ਗਾਇਕਾ ਜੈਸਮੀਨ: ਡੀਜੀਪੀ ਨੂੰ ਹੋਈ ਸ਼ਿਕਾਇਤ, ਗਾਣੇ ‘ਚ ਗਲਤ ਸ਼ਬਦਾਵਲੀ ਦੇ ਦੋਸ਼

0

ਵਿਵਾਦਾਂ ਵਿੱਚ ਘਿਰੀ ਪੰਜਾਬੀ ਗਾਇਕਾ ਜੈਸਮੀਨ: ਡੀਜੀਪੀ ਨੂੰ ਹੋਈ ਸ਼ਿਕਾਇਤ, ਗਾਣੇ ‘ਚ ਗਲਤ ਸ਼ਬਦਾਵਲੀ ਦੇ ਦੋਸ਼

ਚੰਡੀਗੜ੍ਹ, 19 ਫਰਵਰੀ 2025 – ਪੰਜਾਬੀ ਗਾਇਕਾ ਜੈਸਮੀਨ ਕੌਰ ਉਰਫ਼ ਜੈਸਮੀਨ ਸੈਂਡਲਸ ਆਪਣੇ ਇੱਕ ਗਾਣੇ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪ੍ਰੈਕਟਿਸ ਕਰ ਰਹੇ ਚੰਡੀਗੜ੍ਹ ਦੇ ਇੱਕ ਵਕੀਲ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਸ਼ਿਕਾਇਤ ਭੇਜੀ ਹੈ। ਸ਼ਿਕਾਇਤ ਵਿੱਚ ਜੈਸਮੀਨ ‘ਤੇ ਗਾਣੇ ਵਿੱਚ ਗਲਤ ਸ਼ਬਦਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਹੈ।

ਸ਼ਿਕਾਇਤਕਰਤਾ ਦੇ ਵਕੀਲ ਡਾ. ਸੁਨੀਲ ਮਲਹਨ ਨੇ ਕਿਹਾ ਕਿ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਦਾ ਇੱਕ ਗੀਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਅਸ਼ਲੀਲ ਭਾਸ਼ਾ ਦੀ ਵਰਤੋਂ ਕਰ ਰਹੀ ਹੈ। ਜਲੰਧਰ ਪੁਲਿਸ ਕਮਿਸ਼ਨਰ ਦੇ ਨਾਲ-ਨਾਲ, ਇਹ ਸ਼ਿਕਾਇਤ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਵੀ ਭੇਜੀ ਗਈ ਹੈ।

ਇਹ ਵੀ ਪੜ੍ਹੋ: ਮੂਸੇਵਾਲਾ ਦੀ ਮਾਂ ਨੇ ਆਪਣੀ ਬਾਂਹ ‘ਤੇ ਆਪਣੇ ਪੁੱਤਰਾਂ ਦੇ ਨਾਮ ਦੇ ਬਣਵਾਏ ਟੈਟੂ

ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ
ਜਾਣਕਾਰੀ ਅਨੁਸਾਰ, ਸ਼ਿਕਾਇਤ 7 ਫਰਵਰੀ ਨੂੰ ਪੁਲਿਸ ਨੂੰ ਭੇਜੀ ਗਈ ਸੀ। ਹਾਲਾਂਕਿ, ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਅੱਜ (19 ਫਰਵਰੀ), ਸ਼ਿਕਾਇਤ ਦੀ ਕਾਪੀ ਵਾਇਰਲ ਹੋ ਗਈ।

ਸ਼ਿਕਾਇਤ ਵਿੱਚ ਵਕੀਲ ਮਲਹਾਨ ਨੇ ਕਿਹਾ ਕਿ ਸ਼ਿਕਾਇਤ ਵਿੱਚ ਜੈਸਮੀਨ ਦੇ ਗਾਣੇ ਦੇ ਵੀਡੀਓ ਦੇ ਲਿੰਕ ਦਾ ਜ਼ਿਕਰ ਕੀਤਾ ਗਿਆ ਹੈ। ਗਾਣੇ ਦੇ ਬੋਲ ਹਨ … ਮੈਂ ਪੈਸਾ ਵੀ ਛਾਪ ਲਿਆ, ਸ਼ੋਹਰਤ ਵੀ ਕਮਾ ਲਈ (ਗਲਤ ਸ਼ਬਦਾਵਲੀ)। ਵਕੀਲ ਨੇ ਕਿਹਾ ਕਿ ਫਿਲਹਾਲ ਇਸ ਮਾਮਲੇ ਵਿੱਚ ਜੈਸਮੀਨ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।

ਗਾਇਕ ਅਤੇ ਮੈਨੇਜਰ ਵਿਰੁੱਧ ਕਾਰਵਾਈ ਦੀ ਮੰਗ
ਐਡਵੋਕੇਟ ਡਾ. ਸੁਨੀਲ ਮਲਹਨ ਨੇ ਕਿਹਾ ਕਿ ਗੀਤ ਵਿੱਚ ਵਰਤੇ ਗਏ ਸ਼ਬਦ ਸਮਾਜ ਨੂੰ ਗਲਤ ਰਸਤੇ ‘ਤੇ ਲੈ ਜਾਂਦੇ ਹਨ। ਜਿਸ ਕਾਰਨ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਅਤੇ ਉਸਦੇ ਮੈਨੇਜਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਫਿਲਹਾਲ ਮਾਮਲੇ ਦੀ ਸ਼ਿਕਾਇਤ ਸਬੰਧੀ ਪੁਲਿਸ ਜਾਂਚ ਜਾਰੀ ਹੈ।

ਚਲਦੀ ਕਾਰ ਬਣੀ ਅੱਗ ਦਾ ਗੋਲਾ; ਜ਼ਿੰਦਾ ਸੜਿਆ ਕੱਪੜਾ ਵਪਾਰੀ || National News

0

ਚਲਦੀ ਕਾਰ ਬਣੀ ਅੱਗ ਦਾ ਗੋਲਾ; ਜ਼ਿੰਦਾ ਸੜਿਆ ਕੱਪੜਾ ਵਪਾਰੀ

ਹਰਿਆਣਾ ਦੇ ਸੋਨੀਪਤ ਵਿੱਚ ਮੰਗਲਵਾਰ ਦੇਰ ਰਾਤ ਇੱਕ ਕੱਪੜਾ ਵਪਾਰੀ ਨੂੰ ਕਾਰ ਵਿੱਚ ਜ਼ਿੰਦਾ ਸੜ ਗਿਆ। ਇਹ ਹਾਦਸਾ ਖਰਖੌਦਾ ‘ਚ ਨੈਸ਼ਨਲ ਹਾਈਵੇਅ 334-ਬੀ ‘ਤੇ ਵਾਪਰਿਆ। ਇਹ ਕਾਰੋਬਾਰੀ ਰੋਹਤਕ ਤੋਂ ਦਿੱਲੀ ਵਾਪਸ ਆ ਰਿਹਾ ਸੀ। ਪਿੰਡ ਰੋਹਣਾ ਨੇੜੇ ਅਚਾਨਕ ਕਾਰ ਨੂੰ ਅੱਗ ਲੱਗ ਗਈ। ਕਾਰੋਬਾਰੀ ਕਾਰ ‘ਚੋਂ ਬਾਹਰ ਨਹੀਂ ਨਿਕਲ ਸਕਿਆ ਅਤੇ ਅੰਦਰ ਹੀ ਸੜ ਕੇ ਮਰ ਗਿਆ।

ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਪਾਇਆ ਕਾਬੂ 

ਆਸ-ਪਾਸ ਦੇ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਇਸ ਤੋਂ ਬਾਅਦ ਪੁਲੀਸ ਨੇ ਵਪਾਰੀ ਦੀ ਸੜੀ ਹੋਈ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ।

ਗਿਆਨੇਸ਼ ਕੁਮਾਰ ਨੇ ਮੁੱਖ ਚੋਣ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ; ਜਨਵਰੀ 2029 ਤੱਕ ਰਹੇਗਾ ਕਾਰਜਕਾਲ

ਮੂਸੇਵਾਲਾ ਦੀ ਮਾਂ ਨੇ ਆਪਣੀ ਬਾਂਹ ‘ਤੇ ਆਪਣੇ ਪੁੱਤਰਾਂ ਦੇ ਨਾਮ ਦੇ ਬਣਵਾਏ ਟੈਟੂ

0

ਮੂਸੇਵਾਲਾ ਦੀ ਮਾਂ ਨੇ ਆਪਣੀ ਬਾਂਹ ‘ਤੇ ਆਪਣੇ ਪੁੱਤਰਾਂ ਦੇ ਨਾਮ ਦੇ ਬਣਵਾਏ ਟੈਟੂ

ਮਾਨਸਾ, 19 ਫਰਵਰੀ 2025 – ਇਸ ਸਾਲ ਮਈ ਮਹੀਨੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 3 ਸਾਲ ਹੋ ਜਾਣਗੇ। ਜਦੋਂ ਕਿ, ਉਸਦਾ ਛੋਟਾ ਭਰਾ ਮਾਰਚ ਵਿੱਚ 1 ਸਾਲ ਦਾ ਹੋ ਜਾਵੇਗਾ। ਇਸ ਦੌਰਾਨ, ਮਾਂ ਚਰਨ ਕੌਰ ਨੇ ਆਪਣੇ ਦੋਵੇਂ ਪੁੱਤਰਾਂ ਦੀ ਜਨਮ ਮਿਤੀ (DOB), ਨਾਮ ਅਤੇ ਪੈਰਾਂ ਦਾ ਟੈਟੂ ਆਪਣੀ ਬਾਂਹ ‘ਤੇ ਬਣਵਾਇਆ ਹੈ।

ਮੂਸੇਵਾਲਾ ਦੀ ਜਨਮ ਮਿਤੀ 11 ਜੂਨ 1993 ਹੈ ਅਤੇ ਉਸਦੇ ਛੋਟੇ ਭਰਾ ਦੀ ਜਨਮ ਮਿਤੀ 17 ਮਾਰਚ 2024 ਹੈ। ਚਰਨ ਕੌਰ ਦੀ ਬਾਂਹ ‘ਤੇ ਇਨ੍ਹਾਂ ਤਾਰੀਖਾਂ ਦਾ ਟੈਟੂ ਹੁਣ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਸਾਂਝਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ ਦਾ ਮੁੱਖ ਮੰਤਰੀ ਬਦਲਣ ਦੇ ਸਵਾਲ ‘ਤੇ CM ਮਾਨ ਨੇ ਕਿਹਾ- ਅਫਵਾਹਾਂ ਫੈਲਦੀਆਂ ਰਹਿੰਦੀਆਂ ਨੇ

ਇਸ ਦੇ ਨਾਲ ਹੀ, ਲੋਕ ਸਿੱਧੂ ਮੂਸੇਵਾਲਾ ਦੁਆਰਾ ‘ਗੋਲੀ’ ਸਿਰਲੇਖ ਨਾਲ ਰਿਲੀਜ਼ ਕੀਤੇ ਗਏ ਗੀਤ ਨੂੰ ਵੀ ਯਾਦ ਕਰ ਰਹੇ ਹਨ, ਜਿਸ ਵਿੱਚ ਇਹ ਗਾਇਆ ਗਿਆ ਸੀ – ‘ਗੋਲੀ ਵੱਜੀ ਤੇ ਸੋਚੀ ਨਾ ਮੈਂ ਮੁੱਕ ਜਾਊਂਗਾ ਨੀਂ, ਮੇਰੇ ਯਾਰਾਂ ਦੀ ਬਾਹ ਤੇ ਮੇਰੇ ਟੈਟੂ ਬਣਨੇ (ਜੇ ਮੈਨੂੰ ਗੋਲੀ ਲੱਗ ਗਈ, ਤਾਂ ਇਹ ਨਾ ਸੋਚੋ ਕਿ ਮੈਂ ਖਤਮ ਹੋ ਗਿਆ ਹਾਂ, ਮੇਰੇ ਟੈਟੂ ਮੇਰੇ ਦੋਸਤਾਂ ਦੀਆਂ ਬਾਹਾਂ ‘ਤੇ ਬਣਨਗੇ)’।

ਸਿੱਧੂ ਮੂਸੇਵਾਲਾ ਨੂੰ ਖੁਦ ਟੈਟੂ ਬਣਵਾਉਣ ਦਾ ਬਹੁਤ ਸ਼ੌਕ ਸੀ। ਉਸਦੀ ਬਾਂਹ ‘ਤੇ ਇੱਕ ਟੈਟੂ ਸੀ। ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਮਾਨਸਾ ਦੇ ਜਵਾਹਰਕੇ ਵਿੱਚ ਹੋਇਆ ਸੀ। ਇਸ ਤੋਂ ਬਾਅਦ ਕਈ ਨੌਜਵਾਨਾਂ ਨੇ ਮੂਸੇਵਾਲਾ ਦੇ ਟੈਟੂ ਬਣਵਾਏ। ਇਸੇ ਤਰ੍ਹਾਂ ਪਿਤਾ ਬਲਕੌਰ ਸਿੰਘ ਨੇ ਵੀ ਆਪਣੇ ਹੱਥ ‘ਤੇ ਮੂਸੇਵਾਲਾ ਦਾ ਟੈਟੂ ਬਣਵਾਇਆ।