Home Blog Page 841

ਮਿਊਂਂਸੀਪਲ ਕੌਂਸਲ ਤਰਨ ਤਾਰਨ ਆਮ ਚੋਣਾਂ: ਆਜ਼ਾਦ ਉਮੀਦਵਾਰਾਂ ਦਾ ਪਲੜਾ ਭਾਰੀ

0
Municipal elections will be held in Punjab on this date

ਮਿਊਂਂਸੀਪਲ ਕੌਂਸਲ ਤਰਨ ਤਾਰਨ ਆਮ ਚੋਣਾਂ: ਆਜ਼ਾਦ ਉਮੀਦਵਾਰਾਂ ਦਾ ਪਲੜਾ ਰਿਹਾ ਭਾਰੀ

ਮਿਊਂਂਸੀਪਲ ਕੌਂਸਲ ਤਰਨ ਤਾਰਨ ਦੀਆ ਆਮ ਚੋਣਾਂ 2025 ਮਿਤੀ 02 ਮਾਰਚ ਨੂੰ ਬੜੇ ਸ਼ਾਤਮਈ ਢੰਗ ਨਾਲ ਮੁਕੰਮਲ ਹੋਈਆ ਹਨ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ।ਵੋਟਿੰਗ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਵੋਟਾਂ ਪੈਣ ਤੋਂ ਤੁਰੰਤ ਬਾਅਦ ਪੋਲਿੰਗ ਸਟੇਸ਼ਨਾਂ ‘ਤੇ ਵੋਟਾਂ ਦੀ ਗਿਣਤੀ ਕੀਤੀ ਗਈ। ਦੱਸ ਦਈਏ ਕਿ ਤਰਨ ਤਾਰਨ ਸ਼ਹਿਰ ਦੇ ਵਿੱਚ ਆਜ਼ਾਦ ਉਮੀਦਵਾਰਾਂ ਦਾ ਪਲੜਾ ਭਾਰੀ ਨਜ਼ਰ ਆਇਆ ਇਥੇ ਦੇ 25 ਵਾਰਡਾਂ ਵਿੱਚੋਂ 14 ਆਜ਼ਾਦ ਉਮੀਦਵਾਰ ਜੇਤੂ ਰਹੇ

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਲੈਕੇ ਪਿੰਡਾਂ ‘ਚ ਪੁੱਜੇ ਸਿਹਤ ਮੰਤਰੀ ਡਾ. ਬਲਬੀਰ ਸਿੰਘ

 

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਲੈਕੇ ਪਿੰਡਾਂ ‘ਚ ਪੁੱਜੇ ਸਿਹਤ ਮੰਤਰੀ ਡਾ. ਬਲਬੀਰ ਸਿੰਘ

0

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਲੈਕੇ ਪਿੰਡਾਂ ‘ਚ ਪੁੱਜੇ ਸਿਹਤ ਮੰਤਰੀ ਡਾ. ਬਲਬੀਰ ਸਿੰਘ

ਨਾਭਾ/ਪਟਿਆਲਾ, 2 ਮਾਰਚ: ਨਸ਼ਿਆਂ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਪਿੰਡਾਂ ‘ਚ ਲੈ ਕੇ ਪੁੱਜੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਨਸ਼ਿਆਂ ਦੀ ਸਿਆਸੀ ਪੁਸ਼ਤਪਨਾਹੀ ਬੰਦ ਕਰਵਾ ਦਿੱਤੀ ਹੈ।

ਸਰਕਾਰ ਨੇ ਬੰਦ ਕਰਵਾਈ ਨਸ਼ਿਆਂ ਦੀ ਸਿਆਸੀ ਪੁਸ਼ਤਪਨਾਹੀ

ਸਿਹਤ ਮੰਤਰੀ ਨੇ ਕਿਹਾ ਕਿ ਬੀਤੇ ਦਿਨੀਂ ਚਲਾਈ ਮੁਹਿੰਮ ਨੂੰ ਲੋਕਾਂ ਨੇ ਵੱਧ-ਚੜ੍ਹਕੇ ਸਾਥ ਦਿੰਦਿਆਂ ਖ਼ੁਦ ਨਸ਼ਾ ਤਸਕਰਾਂ ਦੀ ਸੂਚਨਾ ਦਿੱਤੀ, ਜਿਸ ਤੋਂ ਜਾਪਦਾ ਹੈ ਕਿ ਲੋਕ ਹੁਣ ਅੱਗੇ ਆਉਣ ਲੱਗੇ ਹਨ ਅਤੇ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤੋਂ ਪੰਜਾਬ ਦੇ ਲੋਕ ਬਹੁਤ ਖੁਸ਼ ਹਨ।ਉਨ੍ਹਾਂ ਨੇ ਦੱਸਿਆ ਕਿ ਰਾਜ ‘ਚ ਨਸ਼ਿਆਂ ਦੀ ਸਿਆਸੀ ਪੁਸ਼ਤਪਨਾਹੀ ਖਤਮ ਹੋ ਗਈ ਹੈ, ਇਸ ਲਈ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਮੀਡੀਆ ਤੇ ਲੋਕਾਂ ਦਾ ਸਾਥ ਜਰੂਰੀ ਹੈ।

ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ

ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਐਸਐਸਪੀ ਡਾ. ਨਾਨਕ ਸਿੰਘ ਨਾਲ ਨਾਭਾ ਨੇੜਲੇ ਪਿੰਡ ਰੋਹਟੀ ਬਸਤਾ ਵਿਖੇ ਪੁੱਜੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਨਸ਼ਿਆਂ ਬਾਰੇ ਫੀਡਬੈਕ ਵੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਨੇ ਵਿਰੋਧੀ ਧਿਰਾਂ ਨੂੰ ਵੀ ਸਾਵਧਾਨ ਕੀਤਾ ਕਿ ਨਸ਼ਿਆਂ ਦੇ ਮੁੱਦੇ ‘ਤੇ ਸਿਆਸਤ ਨਾ ਕਰਨ ਸਗੋਂ ਸਰਕਾਰ ਦਾ ਸਾਥ ਦੇਣ ਕਿਉਂਕਿ ਇਹ ਪੰਜਾਬ ਨੂੰ ਬਚਾਉਣ ਦਾ ਮਸਲਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਇਸ ਗੱਲੋਂ ਦ੍ਰਿੜ ਹੈ ਕਿ ਨਸ਼ੇ ਦੇ ਤਸਕਰ ਜਾਂ ਪੰਜਾਬ ਛੱਡਣ ਜਾਂ ਆਪਣਾ ਕਾਰੋਬਾਰ ਬਦਲਣ।

ਹੈਲਪ ਲਾਈਨ ਨੰਬਰ ਜਾਰੀ

ਡਾ. ਬਲਬੀਰ ਸਿੰਘ ਨੇ ਪੰਚਾਂ-ਸਰਪੰਚਾਂ ਤੇ ਕੌਂਸਲਰਾਂ ਸਮੇਤ ਲੋਕਾਂ ਦੇ ਹੋਰ ਨੁਮਾਇੰਦਿਆਂ ਨੂੰ ਵੀ ਸੱਦਾ ਦਿੱਤਾ ਕਿ ਉਹ ਨਸ਼ਿਆਂ ਦੇ ਤਸਕਰਾਂ ਨਾਲ ਕੋਈ ਹਮਦਰਦੀ ਨਾ ਰੱਖਣ ਕਿਉਂਕਿ ਜੇਕਰ ਪਸ਼ੂ, ਪੰਛੀ ਤੇ ਹੋਰ ਜਾਨਵਰ ਆਪਣੀ ਅਗਲੀਆਂ ਪੀੜ੍ਹੀਆਂ ਤੇ ਨਸਲਾਂ ਨੂੰ ਬਰਬਾਦ ਨਹੀਂ ਹੋਣ ਦਿੰਦੇ ਤਾਂ ਅਸੀਂ ਕਿਉਂ ਅਜਿਹਾ ਕਰ ਰਹੇ ਹਾਂ। ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਵਿਕਣ ਦੀ ਸੂਚਨਾ ਨੇੜਲੇ ਪੁਲਿਸ ਚੌਂਕੀ ਜਾਂ ਥਾਣੇ ਨੂੰ ਜਾਂ ਨਸ਼ਾ ਵਿਰੋਧੀ ਹੈਲਪ ਲਾਈਨ ਨੰਬਰ 9779100200 ‘ਤੇ ਦਿੱਤੀ ਜਾਵੇ ਜਿੱਥੇ ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ।

ਨਗਰ ਕੌਂਸਲ ਤਰਨ ਤਾਰਨ ਦੇ ਵਾਰਡ ਨੰਬਰ 3 ਦੇ ਬੂਥ ਨੰਬਰ 5, 6 ਅਤੇ 7 ਦੀ ਚੋਣ ਮੁਲਤਵੀ

ਨਗਰ ਕੌਂਸਲ ਤਰਨ ਤਾਰਨ ਦੇ ਵਾਰਡ ਨੰਬਰ 3 ਦੇ ਬੂਥ ਨੰਬਰ 5, 6 ਅਤੇ 7 ਦੀ ਚੋਣ ਮੁਲਤਵੀ

0

ਨਗਰ ਕੌਂਸਲ ਤਰਨ ਤਾਰਨ ਦੇ ਵਾਰਡ ਨੰਬਰ 3 ਦੇ ਬੂਥ ਨੰਬਰ 5, 6 ਅਤੇ 7 ਦੀ ਚੋਣ ਮੁਲਤਵੀ

ਤਰਨ ਤਾਰਨ, 02 ਮਾਰਚ : ਨਗਰ ਕੌਂਸਲ ਤਰਨ ਤਾਰਨ ਆਮ ਚੋਣਾਂ-2025 ਮਿਤੀ 02 ਮਾਰਚ 2025 ਨੂੰ ਮਾਨਯੋਗ ਰਾਜ ਚੋਣ ਕਮਿਸ਼ਨ ਪੰਜਾਬ, ਚੰਡੀਗੜ੍ਹ ਵੱਲੋ ਦਿੱਤੇ ਗਏ ਹੁਕਮਾਂ ਮੁਤਾਬਕ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲ੍ਹਾ ਮੈਜਿਸਟ੍ਰੇਟ ਤਰਨ ਤਾਰਨ ਆਈ. ਏ. ਐਸ. ਰਾਹੁਲ ਨੇ ਦੱਸਿਆ ਕਿ ਇਹਨਾਂ ਚੋਣਾਂ ਵਿੱਚ ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਤਰਨ ਤਾਰਨ ਨੂੰ ਵਾਰਡ ਨੰਬਰ 1 ਤੋ 13 ਤੱਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਸੀ। ਪੋਲਿੰਗ ਦੌਰਾਨ ਤਕਰੀਬਨ 10.00 ਵਜੇ ਇਹ ਧਿਆਨ ਵਿੱਚ ਆਇਆ ਹੈ, ਕਿ ਵਾਰਡ ਨੰਬਰ 3 ਦੇ ਬੂਥ ਨੰਬਰ 5, 6 ਅਤੇ 7 ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਾ ਚੋਣ ਨਿਸ਼ਾਨ ਗਲਤ ਛਪ ਗਿਆ ਹੈ।

ਪੰਜਾਬ ਰਾਜ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ

ਇਸ ਗਲਤੀ ਕਰਕੇ ਪੰਜਾਬ ਰਾਜ ਚੋਣ ਕਮਿਸ਼ਨ ਐਕਟ,1994 ਦੀ ਧਾਰਾ 58 ਤਹਿਤ ਅਤੇ ਪੰਜਾਬ ਮਿਉਂਸਪਲ ਚੋਣ ਨਿਯਮ,1994 ਦੇ ਨਿਯਮ 73 ਦੇ ਅਧੀਨ ਵਾਰਡ ਨੰਬਰ 3 ਦੇ ਬੂਥ ਨੰਬਰ 5, 6 ਅਤੇ 7 ਦੀ ਚੋਣ ਪ੍ਰੀਕਿਰਿਆ ਮੁਲਤਵੀ ਕੀਤੀ ਜਾਂਦੀ ਹੈ ਅਤੇ ਦੁਬਾਰਾ ਵਾਰਡ ਨੰਬਰ 3 ਦੇ ਬੂਥ ਨੰਬਰ 5, 6 ਅਤੇ 7 ਦੀ ਚੋਣ ਕਰਵਾਉਣ ਦੀ ਮਿਤੀ ਨੀਯਤ ਕਰਨ ਲਈ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਲਿਖਿਆ ਗਿਆ ਹੈ।

ਭਾਰਤ ‘ਚ ਐਂਟਰੀ ਲਈ ਤਿਆਰ Tesla, ਬੀਕੇਸੀ, ਮੁੰਬਈ ਵਿੱਚ ਖੁਲ੍ਹੇਗਾ ਪਹਿਲਾ ਸ਼ੋਅਰੂਮ

 

ਭਾਰਤ ‘ਚ ਐਂਟਰੀ ਲਈ ਤਿਆਰ Tesla, ਬੀਕੇਸੀ, ਮੁੰਬਈ ਵਿੱਚ ਖੁਲ੍ਹੇਗਾ ਪਹਿਲਾ ਸ਼ੋਅਰੂਮ

0

ਭਾਰਤ ‘ਚ ਐਂਟਰੀ ਲਈ ਤਿਆਰ Tesla, ਬੀਕੇਸੀ, ਮੁੰਬਈ ਵਿੱਚ ਖੁਲ੍ਹੇਗਾ ਪਹਿਲਾ ਸ਼ੋਅਰੂਮ

ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਵਾਹਨ (EV) ਨਿਰਮਾਤਾ ਕੰਪਨੀ ਟੇਸਲਾ ਭਾਰਤ ਵਿੱਚ ਆਪਣਾ ਪਹਿਲਾ ਸ਼ੋਅਰੂਮ ਮੁੰਬਈ ਵਿੱਚ ਖੋਲ੍ਹੇਗੀ। ਇਹ ਬਾਂਦਰਾ ਕੁਰਲਾ ਕੰਪਲੈਕਸ (ਬੀਕੇਸੀ), ਮੁੰਬਈ ਵਿੱਚ ਖੋਲਿਆ ਜਾਵੇਗਾ। ਕੰਪਨੀ ਨੇ ਇਸ ਦੇ ਲਈ ਹਾਲ ਹੀ ‘ਚ ਡੀਲ ਫਾਈਨਲ ਕੀਤੀ ਹੈ।

ਦਿੱਲੀ ਦੇ ਐਰੋਸਿਟੀ ਕੰਪਲੈਕਸ ਵਿੱਚ ਦੂਜਾ ਸ਼ੋਅਰੂਮ

ਮੀਡੀਆ ਰਿਪੋਰਟਸ ਮੁਤਾਬਿਕ ਟੇਸਲਾ ਬੀਕੇਸੀ ਵਿੱਚ ਇੱਕ ਵਪਾਰਕ ਟਾਵਰ ਦੀ ਜ਼ਮੀਨੀ ਮੰਜ਼ਿਲ ‘ਤੇ 4,000 ਵਰਗ ਫੁੱਟ ਜਗ੍ਹਾ ਲੈ ਰਹੀ ਹੈ। ਇੱਥੇ ਇਹ ਆਪਣੀਆਂ ਕਾਰਾਂ ਦੇ ਮਾਡਲਾਂ ਦਾ ਪ੍ਰਦਰਸ਼ਨ ਅਤੇ ਵਿਕਰੀ ਕਰੇਗੀ। ਕੰਪਨੀ ਇਸ ਜਗ੍ਹਾ ਲਈ ਲਗਭਗ 900 ਰੁਪਏ ਪ੍ਰਤੀ ਵਰਗ ਫੁੱਟ ਜਾਂ ਲਗਭਗ 35 ਲੱਖ ਰੁਪਏ ਮਹੀਨਾਵਾਰ ਲੀਜ਼ ਕਿਰਾਏ ਦਾ ਭੁਗਤਾਨ ਕਰੇਗੀ। ਲੀਜ਼ ਸਮਝੌਤਾ ਪੰਜ ਸਾਲਾਂ ਲਈ ਹੈ। ਇਸ ਦੇ ਨਾਲ ਹੀ ਟੇਸਲਾ ਦਾ ਦੂਜਾ ਸ਼ੋਅਰੂਮ ਦਿੱਲੀ ਦੇ ਐਰੋਸਿਟੀ ਕੰਪਲੈਕਸ ਵਿੱਚ ਖੋਲ੍ਹੇ ਜਾਣ ਦੀ ਉਮੀਦ ਹੈ।

13 ਅਸਾਮੀਆਂ ਲਈ ਨੌਕਰੀ ਦੀ ਸੂਚੀ

ਜ਼ਿਕਰਯੋਗ ਹੈ ਕਿ ਲੀਜ਼ ਨੂੰ ਅੰਤਿਮ ਰੂਪ ਦੇਣ ਦਾ ਕੰਮ ਅਮਰੀਕਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਸਕ ਦੀ ਮੁਲਾਕਾਤ ਦੇ ਦੋ ਹਫ਼ਤੇ ਬਾਅਦ ਹੀ ਹੋਇਆ। ਇਸ ਤੋਂ ਤੁਰੰਤ ਬਾਅਦ ਟੇਸਲਾ ਨੇ ਭਾਰਤ ਵਿੱਚ 13 ਅਸਾਮੀਆਂ ਲਈ ਨੌਕਰੀ ਦੀ ਸੂਚੀ ਵੀ ਪੋਸਟ ਕੀਤੀ।

ਇਹ ਵੀ ਪੜੋ : ਜ਼ੇਲੇਂਸਕੀ ਪਹੁੰਚੇ ਬ੍ਰਿਟੇਨ, ਪ੍ਰਧਾਨ ਮੰਤਰੀ ਕੀਰ ਨੇ ਕੀਤਾ ਸਵਾਗਤ

 

ਗ੍ਰੈਮੀ ਅਵਾਰਡ ਨਾਮਜ਼ਦ ਗਾਇਕਾ ਐਂਜੀ ਸਟੋਨ ਦੀ ਕਾਰ ਹਾਦਸੇ ‘ਚ ਹੋਈ ਮੌਤ

0

ਗ੍ਰੈਮੀ ਅਵਾਰਡ ਨਾਮਜ਼ਦ ਗਾਇਕਾ ਐਂਜੀ ਸਟੋਨ ਦੀ ਕਾਰ ਹਾਦਸੇ ‘ਚ ਹੋਈ ਮੌਤ

ਗ੍ਰੈਮੀ ਅਵਾਰਡ-ਨਾਮਜ਼ਦ ਆਰ ਐਂਡ ਬੀ ਗਾਇਕਾ ਐਂਜੀ ਸਟੋਨ ਦੀ ਸ਼ਨੀਵਾਰ ਨੂੰ 63 ਸਾਲ ਦੀ ਉਮਰ ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਮੋਂਟਗੋਮਰੀ, ਅਲਾਬਾਮਾ ਵਿੱਚ ਵਾਪਰਿਆ।

ਆਲ-ਫੀਮੇਲ ਹਿੱਪ-ਹੌਪ ਤਿੱਕੜੀ ਦ ਸੀਕਵੈਂਸ ਦੀ ਮੈਂਬਰ

ਉਹ ਹਿੱਪ-ਹੌਪ ਤਿੱਕੜੀ ਦ ਸੀਕੁਐਂਸ ਵਿੱਚ ਆਪਣੀ ਭਾਗੀਦਾਰੀ ਲਈ ਸਭ ਤੋਂ ਵੱਧ ਜਾਣੀ ਜਾਂਦੀ ਸੀ। ਐਂਜੀ ਸਟੋਨ ਆਲ-ਫੀਮੇਲ ਹਿੱਪ-ਹੌਪ ਤਿੱਕੜੀ ਦ ਸੀਕਵੈਂਸ ਦੀ ਮੈਂਬਰ ਸੀ ਅਤੇ ਆਪਣੇ ਹਿੱਟ ਗੀਤ ਵਿਸ਼ ਆਈ ਡਿਡੰਟ ਮਿਸ ਯੂ ਲਈ ਸਭ ਤੋਂ ਵੱਧ ਜਾਣੀ ਜਾਂਦੀ ਸੀ।

ਜ਼ੇਲੇਂਸਕੀ ਪਹੁੰਚੇ ਬ੍ਰਿਟੇਨ, ਪ੍ਰਧਾਨ ਮੰਤਰੀ ਕੀਰ ਨੇ ਕੀਤਾ ਸਵਾਗਤ

ਮੈਨੇਜਰ ਨੇ ਦਿੱਤੀ ਹਾਦਸਾ ਦੀ ਜਾਣਕਾਰੀ

“ਸਵੇਰੇ ਲਗਭਗ 4 ਵਜੇ, ਗਾਇਕ ਜਿਸ ਕਾਰ ਨੂੰ ਅਲਾਬਾਮਾ ਤੋਂ ਅਟਲਾਂਟਾ ਵਾਪਸ ਚਲਾ ਰਿਹਾ ਸੀ, ਉਹ ਪਲਟ ਗਈ ਅਤੇ ਇੱਕ ਵੱਡੇ ਟਰੱਕ ਨਾਲ ਟਕਰਾ ਗਈ,” ਸੰਗੀਤ ਨਿਰਮਾਤਾ ਅਤੇ ਸਟੋਨ ਦੇ ਮੈਨੇਜਰ ਵਾਲਟਰ ਮਿਲਸੈਪ III ਨੇ ਐਸੋਸੀਏਟਿਡ ਪ੍ਰੈਸ ਨੂੰ ਭੇਜੀ ਇੱਕ ਈਮੇਲ ਵਿੱਚ ਕਿਹਾ। ਉਸਨੇ ਕਿਹਾ ਕਿ ਕਾਰਗੋ ਵੈਨ ਵਿੱਚ ਸਟੋਨ ਨੂੰ ਛੱਡ ਕੇ ਸਾਰੇ ਬਚ ਗਏ।

ਹਾਦਸੇ ਦੀ ਜਾਂਚ

ਅਲਾਬਾਮਾ ਹਾਈਵੇਅ ਪੈਟਰੋਲ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਇੱਕ 2021 ਮਰਸੀਡੀਜ਼-ਬੈਂਜ਼ ਸਪ੍ਰਿੰਟਰ ਵੈਨ ਸ਼ਨੀਵਾਰ ਸਵੇਰੇ 4:25 ਵਜੇ ਦੇ ਕਰੀਬ ਇੰਟਰਸਟੇਟ 65 ‘ਤੇ ਪਲਟ ਗਈ ਅਤੇ ਫਿਰ ਇੱਕ 2021 ਫਰੇਟਲਾਈਨਰ ਕੈਸਕੇਡੀਆ ਟਰੱਕ ਨਾਲ ਟਕਰਾ ਗਈ ਜਿਸਨੂੰ ਟੈਕਸਾਸ ਦਾ ਇੱਕ 33 ਸਾਲਾ ਵਿਅਕਤੀ ਚਲਾ ਰਿਹਾ ਸੀ। ਹਾਈਵੇਅ ਪੈਟਰੋਲ ਨੇ ਕਿਹਾ ਕਿ ਐਂਜੀ ਸਟੋਨ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇਹ ਹਾਦਸਾ ਮੋਂਟਗੋਮਰੀ ਸ਼ਹਿਰ ਤੋਂ ਲਗਭਗ 8 ਕਿਲੋਮੀਟਰ ਦੱਖਣ ਵਿੱਚ ਵਾਪਰਿਆ। ਸਪ੍ਰਿੰਟਰ ਡਰਾਈਵਰ ਅਤੇ ਵੈਨ ਵਿੱਚ ਸਵਾਰ ਸੱਤ ਹੋਰ ਲੋਕਾਂ ਨੂੰ ਇਲਾਜ ਲਈ ਬੈਪਟਿਸਟ ਮੈਡੀਕਲ ਸੈਂਟਰ ਲਿਜਾਇਆ ਗਿਆ। ਅਧਿਕਾਰੀ ਹਾਦਸੇ ਦੀ ਜਾਂਚ ਕਰ ਰਹੇ ਹਨ।

ਬਸਪਾ ਸੁਪਰੀਮੋ ਮਾਇਆਵਤੀ ਦਾ ਵੱਡਾ ਫੈਸਲਾ, ਭਤੀਜੇ ਆਕਾਸ਼ ਆਨੰਦ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾਇਆ

0

ਬਸਪਾ ਸੁਪਰੀਮੋ ਮਾਇਆਵਤੀ ਦਾ ਵੱਡਾ ਫੈਸਲਾ, ਭਤੀਜੇ ਆਕਾਸ਼ ਆਨੰਦ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾਇਆ

ਬਸਪਾ ਸੁਪਰੀਮੋ ਮਾਇਆਵਤੀ ਨੇ ਐਤਵਾਰ ਨੂੰ ਵੱਡਾ ਫੈਸਲਾ ਸੁਣਾਇਆ। ਉਨ੍ਹਾਂ ਨੇ ਭਤੀਜੇ ਆਕਾਸ਼ ਆਨੰਦ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਹੈ। ਆਕਾਸ਼ ਦੇ ਸਹੁਰੇ ਅਸ਼ੋਕ ਸਿਧਾਰਥ ਨੂੰ ਕੱਢੇ ਜਾਣ ਤੋਂ ਬਾਅਦ ਇਹ ਉਨ੍ਹਾਂ ਦਾ ਦੂਜਾ ਵੱਡਾ ਫੈਸਲਾ ਹੈ। ਮਾਇਆਵਤੀ ਨੇ ਅੱਜ ਲਖਨਊ ‘ਚ ਬਸਪਾ ਵਰਕਰਾਂ ਨਾਲ ਬੈਠਕ ‘ਚ ਇਹ ਐਲਾਨ ਕੀਤਾ।

ਦੋ ਨਵੇਂ ਰਾਸ਼ਟਰੀ ਕੋਆਰਡੀਨੇਟਰ ਨਿਯੁਕਤ

ਮਾਇਆਵਤੀ ਨੇ ਦੋ ਨਵੇਂ ਰਾਸ਼ਟਰੀ ਕੋਆਰਡੀਨੇਟਰ ਨਿਯੁਕਤ ਕੀਤੇ ਹਨ। ਇਸ ਦੀ ਜ਼ਿੰਮੇਵਾਰੀ ਆਨੰਦ ਕੁਮਾਰ ਅਤੇ ਰਾਜ ਸਭਾ ਮੈਂਬਰ ਰਾਮਜੀ ਗੌਤਮ ਨੂੰ ਸੌਂਪੀ ਗਈ ਹੈ। ਇਸ ਮੀਟਿੰਗ ਵਿੱਚ ਬਸਪਾ ਦੇ ਕਈ ਰਾਜਾਂ ਦੇ ਸੂਬਾ ਪ੍ਰਧਾਨਾਂ ਨੇ ਵੀ ਸ਼ਮੂਲੀਅਤ ਕੀਤੀ। ਆਕਾਸ਼ ਆਨੰਦ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ।

ਪਾਰਟੀ ਦਾ ਕੋਈ ਉੱਤਰਾਧਿਕਾਰੀ ਨਹੀਂ ਹੋਵੇਗਾ

ਮਾਇਆਵਤੀ ਨੇ ਕਿਹਾ ਕਿ ਜਦੋਂ ਤੱਕ ਮੈਂ ਜ਼ਿੰਦਾ ਹਾਂ, ਪਾਰਟੀ ਦਾ ਕੋਈ ਉੱਤਰਾਧਿਕਾਰੀ ਨਹੀਂ ਹੋਵੇਗਾ। ਪਾਰਟੀ ਅਤੇ ਮੂਵਮੈਂਟ ਦੇ ਹਿੱਤਾਂ ਵਿੱਚ ਰਿਸ਼ਤਿਆਂ ਦੀ ਕੋਈ ਮਹੱਤਤਾ ਨਹੀਂ ਹੈ। ਬਸਪਾ ਸੁਪਰੀਮੋ ਨੇ ਕਿਹਾ ਕਿ ਹੁਣ ਮੈਂ ਖੁਦ ਫੈਸਲਾ ਕਰ ਲਿਆ ਹੈ ਕਿ ਮੈਂ ਆਪਣੇ ਜੀਵਨ ਕਾਲ ਅਤੇ ਆਖਰੀ ਸਾਹ ਤੱਕ ਵੀ ਪਾਰਟੀ ਵਿੱਚ ਕੋਈ ਉੱਤਰਾਧਿਕਾਰੀ ਨਹੀਂ ਬਣਾਂਗਾ।

 

ਜ਼ੇਲੇਂਸਕੀ ਪਹੁੰਚੇ ਬ੍ਰਿਟੇਨ, ਪ੍ਰਧਾਨ ਮੰਤਰੀ ਕੀਰ ਨੇ ਕੀਤਾ ਸਵਾਗਤ

0

ਜ਼ੇਲੇਂਸਕੀ ਪਹੁੰਚੇ ਬ੍ਰਿਟੇਨ, ਪ੍ਰਧਾਨ ਮੰਤਰੀ ਕੀਰ ਨੇ ਕੀਤਾ ਸਵਾਗਤ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅੱਜ ਯਾਨੀ ਐਤਵਾਰ ਨੂੰ ਲੰਡਨ ਵਿੱਚ ਯੂਰਪੀ ਦੇਸ਼ਾਂ ਦੇ ਸੰਮੇਲਨ ਵਿੱਚ ਸ਼ਾਮਲ ਹੋਣਗੇ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸ਼ਨੀਵਾਰ ਨੂੰ ਇੰਗਲੈਂਡ ਪਹੁੰਚਣ ‘ਤੇ ਜ਼ੇਲੇਂਸਕੀ ਦਾ ਜੱਫੀ ਪਾ ਕੇ ਸਵਾਗਤ ਕੀਤਾ। ਜ਼ੇਲੇਂਸਕੀ ਦਾ ਸੜਕਾਂ ‘ਤੇ ਲੋਕਾਂ ਵੱਲੋਂ ਜ਼ੋਰਦਾਰ ਨਾਅਰਿਆਂ ਨਾਲ ਸਵਾਗਤ ਕੀਤਾ ਗਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਜਾਮਨਗਰ ਦੇ ਪਸ਼ੂ ਬਚਾਅ ਕੇਂਦਰ ‘ਵੰਤਾਰਾ

ਸਟਾਰਮਰ ਨੇ ਜ਼ੇਲੇਂਸਕੀ ਨੂੰ ਕਿਹਾ ਕਿ ਤੁਹਾਨੂੰ ਪੂਰੇ ਬ੍ਰਿਟੇਨ ਦਾ ਸਮਰਥਨ ਪ੍ਰਾਪਤ ਹੈ। ਅਸੀਂ ਤੁਹਾਡੇ ਅਤੇ ਯੂਕਰੇਨ ਦੇ ਨਾਲ ਖੜ੍ਹੇ ਹਾਂ, ਭਾਵੇਂ ਕਿੰਨਾ ਵੀ ਸਮਾਂ ਲੱਗੇ। ਜ਼ੇਲੇਂਸਕੀ ਨੇ ਇਸ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਯੂਰਪੀ ਦੇਸ਼ਾਂ ਦਾ ਇੱਕ ਸੰਮੇਲਨ

ਲੰਡਨ ਵਿੱਚ ਯੂਰਪੀ ਦੇਸ਼ਾਂ ਦਾ ਇੱਕ ਸੰਮੇਲਨ ਹੋਣ ਵਾਲਾ ਹੈ। ਇਸ ਸੰਮੇਲਨ ਵਿੱਚ ਫਰਾਂਸ, ਜਰਮਨੀ, ਡੈਨਮਾਰਕ ਅਤੇ ਇਟਲੀ ਸਮੇਤ 13 ਦੇਸ਼ ਹਿੱਸਾ ਲੈਣਗੇ। ਇਸ ਤੋਂ ਇਲਾਵਾ ਨਾਟੋ ਦੇ ਸਕੱਤਰ ਜਨਰਲ ਅਤੇ ਯੂਰਪੀਅਨ ਯੂਨੀਅਨ ਅਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਵੀ ਸ਼ਾਮਲ ਹੋਣਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਜਾਮਨਗਰ ਦੇ ਪਸ਼ੂ ਬਚਾਅ ਕੇਂਦਰ ‘ਵੰਤਾਰਾ’

0

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਜਾਮਨਗਰ ਦੇ ਪਸ਼ੂ ਬਚਾਅ ਕੇਂਦਰ ‘ਵੰਤਾਰਾ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਤਿੰਨ ਦਿਨਾਂ ਦੇ ਦੌਰੇ ‘ਤੇ ਗੁਜਰਾਤ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਦਾ ਜਹਾਜ਼ ਸ਼ਨੀਵਾਰ ਰਾਤ ਨੂੰ ਜਾਮਨਗਰ ਹਵਾਈ ਅੱਡੇ ‘ਤੇ ਉਤਰਿਆ। ਪ੍ਰਧਾਨ ਮੰਤਰੀ ਮੋਦੀ ਨੇ ਹਵਾਈ ਅੱਡੇ ਤੋਂ ਜਾਮਨਗਰ ਦੇ ਪਾਇਲਟ ਹਾਊਸ ਤੱਕ 5 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ। ਇਸ ਦੌਰਾਨ, ਉਨ੍ਹਾਂ ਦੇ ਸਵਾਗਤ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਜਾਮਨਗਰ ਦੇ ਪਾਇਲਟ ਹਾਊਸ ਵਿੱਚ ਰਾਤ ਦਾ ਆਰਾਮ ਕੀਤਾ।

ਹਿਮਾਚਲ ਪ੍ਰਦੇਸ਼: ਚੰਬਾ-ਕਾਂਗੜਾ ‘ਚ ਔਰੰਜ ਅਤੇ 10 ਜ਼ਿਲ੍ਹਿਆਂ ‘ਚ ਯੈੱਲੋ ਅਲਰਟ ਜਾਰੀ

ਜਾਮਨਗਰ ਵਾਸੀਆਂ ਵੇ ਕੀਤਾ ਸਵਾਗਤ

ਮੰਤਰੀ ਮੂਲੂਭਾਈ ਬੇਰਾ ਨੇ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਮਨਗਰ ਆ ਰਹੇ ਹਨ। ਪੂਰਾ ਸ਼ਹਿਰ ਉਨ੍ਹਾਂ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਹੈ। ਉਹ ਜਾਮਨਗਰ ਅਤੇ ਸੌਰਾਸ਼ਟਰ ਦੀ ਬਹੁਤ ਪਰਵਾਹ ਕਰਦੇ ਹਨ ਅਤੇ ਇੱਥੇ ਨਿਯਮਿਤ ਤੌਰ ‘ਤੇ ਆਉਂਦੇ ਹਨ। ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਜਾਮਨਗਰ ਅਤੇ ਦਵਾਰਕਾ ਜ਼ਿਲ੍ਹੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਹਨ।”

ਅਨੰਤ ਅੰਬਾਨੀ ਦਾ ਸੁਪਨਮਈ ਪ੍ਰੋਜੈਕਟ

‘ਵੰਤਾਰਾ’ 3000 ਏਕੜ ਗ੍ਰੀਨਬੈਲਟ ਵਿੱਚ ਫੈਲਿਆ ਹੋਇਆ ਹੈ।
ਜਾਮਨਗਰ ਵਿੱਚ ਜਾਨਵਰਾਂ ਦੇ ਪੁਨਰਵਾਸ ਲਈ ਬਣਾਇਆ ਗਿਆ ‘ਵੰਤਾਰਾ’, ਪ੍ਰਸਿੱਧ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਦਾ ਸੁਪਨਮਈ ਪ੍ਰੋਜੈਕਟ ਹੈ। ਵੰਤਾਰਾ (ਜੰਗਲ ਦਾ ਤਾਰਾ) ਪ੍ਰੋਗਰਾਮ ਰਿਲਾਇੰਸ ਇੰਡਸਟਰੀਜ਼ ਅਤੇ ਰਿਲਾਇੰਸ ਫਾਊਂਡੇਸ਼ਨ ਦੁਆਰਾ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦੇ ਤਹਿਤ, ਜ਼ਖਮੀ ਜਾਨਵਰਾਂ ਦਾ ਬਚਾਅ, ਇਲਾਜ, ਦੇਖਭਾਲ ਅਤੇ ਪੁਨਰਵਾਸ ਸ਼ਾਮਲ ਹੈ। ਵੰਤਾਰਾ ਰਿਲਾਇੰਸ ਦੇ ਜਾਮਨਗਰ ਰਿਫਾਇਨਰੀ ਕੰਪਲੈਕਸ ਦੇ 3,000 ਏਕੜ ਗ੍ਰੀਨਬੈਲਟ ਵਿੱਚ ਫੈਲਿਆ ਹੋਇਆ ਹੈ। ਵੰਤਾਰਾ ਪ੍ਰੋਜੈਕਟ ਦੇਸ਼ ਦਾ ਆਪਣੀ ਕਿਸਮ ਦਾ ਪਹਿਲਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਜੋ ਜਾਨਵਰਾਂ ਨੂੰ ਸਮਰਪਿਤ ਹੈ। ਇਸ ਪੂਰੇ ਇਲਾਕੇ ਨੂੰ ਸੰਘਣੇ ਜੰਗਲ ਵਾਂਗ ਵਿਕਸਤ ਕੀਤਾ ਗਿਆ ਹੈ।

ਜਾਨਵਰਾਂ ਅਤੇ ਪੰਛੀਆਂ ਲਈ ਇੱਕ ਉੱਚ-ਤਕਨੀਕੀ ਹਸਪਤਾਲ ਵੀ ਬਣਾਇਆ

ਇੱਥੇ ਜਾਨਵਰਾਂ ਅਤੇ ਪੰਛੀਆਂ ਲਈ ਇੱਕ ਉੱਚ-ਤਕਨੀਕੀ ਹਸਪਤਾਲ ਵੀ ਬਣਾਇਆ ਗਿਆ ਹੈ। ਇਹ ਹਸਪਤਾਲ ਲਗਭਗ 25 ਹਜ਼ਾਰ ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ। ਇਸ ਤੋਂ ਇਲਾਵਾ, 650 ਏਕੜ ਵਿੱਚ ਇੱਕ ਪੁਨਰਵਾਸ ਕੇਂਦਰ ਵੀ ਬਣਾਇਆ ਗਿਆ ਹੈ। ਹਸਪਤਾਲ ਵਿੱਚ ਐਕਸ-ਰੇ ਮਸ਼ੀਨ, ਲੇਜ਼ਰ ਮਸ਼ੀਨ, ਹਾਈਡ੍ਰੌਲਿਕ ਸਰਜੀਕਲ ਟੇਬਲ ਆਦਿ ਵਰਗੀਆਂ ਸਾਰੀਆਂ ਹਾਈ-ਟੈਕ ਸਹੂਲਤਾਂ ਹਨ।

ਵੰਤਾਰਾ ਵਿੱਚ  ਮੌਜ਼ੂਦ 43 ਪ੍ਰਜਾਤੀਆਂ ਦੇ 2,000 ਤੋਂ ਵੱਧ ਜਾਨਵਰਾਂ

ਵੰਤਾਰਾ ਵਿਖੇ ਬਚਾਅ ਅਤੇ ਪੁਨਰਵਾਸ ਕੇਂਦਰ ਦੀ ਦੇਖ-ਰੇਖ ਹੇਠ 43 ਪ੍ਰਜਾਤੀਆਂ ਦੇ 2,000 ਤੋਂ ਵੱਧ ਜਾਨਵਰ ਹਨ। ਕੇਂਦਰ ਨੇ ਇਨ੍ਹਾਂ ਲੁਪਤ ਹੋ ਰਹੇ ਜਾਨਵਰਾਂ ਦੀ ਗਿਣਤੀ ਵਧਾਉਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਮੂਲ ਨਿਵਾਸ ਸਥਾਨ ‘ਤੇ ਬਹਾਲ ਕਰਨ ਦੇ ਉਦੇਸ਼ ਨਾਲ ਸੱਤ ਭਾਰਤੀ ਅਤੇ ਵਿਦੇਸ਼ੀ ਲੁਪਤ ਹੋ ਰਹੀਆਂ ਪ੍ਰਜਾਤੀਆਂ ਦਾ ਸੰਭਾਲ ਪ੍ਰਜਨਨ ਪ੍ਰੋਗਰਾਮ ਸ਼ੁਰੂ ਕੀਤਾ ਹੈ।

ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ: ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਸਿਰ ਰੱਖ ਕੇ ਸੌਂ ਗਿਆ ਪਾਠੀ ਸਿੰਘ

0

ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ: ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਸਿਰ ਰੱਖ ਕੇ ਸੌਂ ਗਿਆ ਪਾਠੀ ਸਿੰਘ

ਜਗਰਾਓਂ, 2 ਮਾਰਚ 2025 – ਪੂਰੀ ਦੁਨੀਆਂ ਵਿੱਚ ਆਸਥਾ ਦਾ ਕੇਂਦਰ ਗੁਰਦੁਆਰਾ ਨਾਨਕਸਰ ਵਿਖੇ ਇੱਕ ਪਾਠੀ ਸਿੰਘ ਵੱਲੋਂ ਇੱਕ ਨਵਾਂ ਹੀ ਕਾਰਨਾਮਾ ਕਰ ਦਿੱਤਾ ਗਿਆ। ਜਦੋਂ ਉਹ ਪਾਠ ਕਰਦੇ ਕਰਦੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਵਿੱਚ ਬੈਠਾ ਬੈਠਾ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਹੀ ਸਿਰ ਰੱਖ ਕੇ ਸੌਂ ਗਿਆ। ਉਸ ਦੀ ਇਸ ਹਰਕਤ ਨੂੰ ਜਦੋਂ ਦੂਸਰੇ ਪਾਠੀ ਸਿੰਘਾਂ ਨੇ ਦੇਖਿਆ ਤਾਂ ਉਸ ਨੂੰ ਆ ਕੇ ਜਗਾਇਆ। ਇਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਪਾਠੀ ਸਿੰਘ ਤਾਂ ਗੁਰੂ ਗ੍ਰੰਥ ਸਾਹਿਬ ਵੱਲ ਚਰਨ ਕਰਕੇ ਸੌ ਰਿਹਾ ਹੈ ਅਤੇ ਘੂਰਾੜੇ ਮਾਰ ਰਿਹਾ ਹੈ ਅਤੇ ਦੂਸਰਾ ਪਾਠੀ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਹੀ ਆਪਣਾ ਸਿਰ ਰੱਖ ਕੇ ਸੁੱਤਾ ਪਿਆ ਹੈ।

ਇਹ ਵੀ ਪੜ੍ਹੋ: ਹੋਲਾ ਮਹੱਲਾ ਮੌਕੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਜਾ ਰਹੇ ਹਨ ਪੁਖ਼ਤਾ ਪ੍ਰਬੰਧ: ਹਰਜੋਤ ਬੈਂਸ

ਇਸ ਮਾਮਲੇ ਦੀ ਸਿੱਖ ਜਥੇਬੰਦੀਆਂ ਵੱਲੋਂ ਥਾਣਾ ਸਿਟੀ ਦੇ ਮੁਖੀ ਸਬ ਇੰਸਪੈਕਟਰ ਅਮਰਜੀਤ ਸਿੰਘ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਹੈ। ਜਿਸ ਮੁਤਾਬਕ ਪਤਾ ਲੱਗਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਸ਼ੀਸ਼ ਮਹਿਲ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਵਿੱਚ ਬੈਠੇ ਪਾਠੀ ਵੱਲੋਂ ਇਹ ਹਰਕਤ ਕੀਤੀ ਗਈ ਹੈ।

ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕੀ ਗੁਰੂ ਗ੍ਰੰਥ ਸਾਹਿਬ ਉੱਪਰ ਸਿਰ ਰੱਖ ਕੇ ਪਾਠੀ ਸੌਂ ਰਿਹਾ ਸੀ ਜਾਂ ਕਿਸੇ ਨਸ਼ੇ ਵਿੱਚ ਸੀ ਜਾਂ ਕਿਸੇ ਬਿਮਾਰੀ ਕਾਰਨ ਉਸ ਨੂੰ ਕੋਈ ਚੱਕਰ ਵਗੈਰਾ ਆ ਗਿਆ ਸੀ। ਸਿੱਖ ਸੰਗਤਾਂ ਵੱਲੋਂ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਦੇਣ ਮਗਰੋਂ ਪ੍ਰੈਸ ਮਿਲਣੀ ਦੌਰਾਨ ਦੱਸਿਆ ਗਿਆ ਕਿ ਪਾਠੀ ਸਿੰਘਾਂ ਦੀ ਇਸ ਹਰਕਤ ਨਾਲ ਉਹਨਾਂ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਉਹ ਅਜਿਹੇ ਪਾਠੀ ਸਿੰਘਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਵਾਉਣਗੇ।

ਹਿਮਾਚਲ ਪ੍ਰਦੇਸ਼: ਚੰਬਾ-ਕਾਂਗੜਾ ‘ਚ ਔਰੰਜ ਅਤੇ 10 ਜ਼ਿਲ੍ਹਿਆਂ ‘ਚ ਯੈੱਲੋ ਅਲਰਟ ਜਾਰੀ

0

ਹਿਮਾਚਲ ਪ੍ਰਦੇਸ਼: ਚੰਬਾ-ਕਾਂਗੜਾ ‘ਚ ਔਰੰਜ ਅਤੇ 10 ਜ਼ਿਲ੍ਹਿਆਂ ‘ਚ ਯੈੱਲੋ ਅਲਰਟ ਜਾਰੀ

ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਦਾ ਕਹਿਰ ਜਾਰੀ ਹੈ। ਆਈਐਮਡੀ ਨੇ ਇੱਕ ਵਾਰ ਫਿਰ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਪੱਛਮੀ ਗੜਬੜੀ ਇੱਕ ਵਾਰ ਫਿਰ ਰਾਜ ਵਿੱਚ ਸਰਗਰਮ ਹੋ ਰਹੀ ਹੈ, ਜਿਸ ਕਾਰਨ ਰਾਜ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ।

ਭਿਵਾਨੀ ਦੀਆਂ 3 ਨਗਰ ਪਾਲਿਕਾਵਾਂ ਵਿੱਚ ਵੋਟਿੰਗ, ਹੁਣ ਤੱਕ 41.9% ਵੋਟ ਦਾ ਹੋਇਆ ਭੁਗਤਾਨ

ਆਈਐਮਡੀ ਨੇ ਆਉਣ ਵਾਲੇ 3 ਮਾਰਚ ਨੂੰ ਚੰਬਾ ਅਤੇ ਕਾਂਗੜਾ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਹੈ। ਬਾਕੀ 10 ਜ਼ਿਲ੍ਹਿਆਂ ਵਿੱਚ ਪੀਲਾ ਅਲਰਟ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਅਨੁਸਾਰ, 2 ਮਾਰਚ ਨੂੰ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਹੋਵੇਗੀ। 3 ਮਾਰਚ ਨੂੰ ਕਈ ਥਾਵਾਂ ‘ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ।

ਪੱਛਮੀ ਗੜਬੜੀ ਕਾਰਨ ਮੀਂਹ ਅਤੇ ਬਰਫ਼ਬਾਰੀ

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਵਿਗਿਆਨੀ ਸੰਦੀਪ ਕੁਮਾਰ ਸ਼ਰਮਾ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਉੱਪਰਲੇ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਬਰਫ਼ਬਾਰੀ ਹੋਈ ਹੈ। ਕੁੱਲੂ, ਕਾਂਗੜਾ ਅਤੇ ਮੰਡੀ ਵਿੱਚ ਭਾਰੀ ਮੀਂਹ ਦਰਜ ਕੀਤਾ ਗਿਆ। ਇਹ ਸਥਿਤੀ 25 ਫਰਵਰੀ ਨੂੰ ਸਰਗਰਮ ਹੋਏ ਪੱਛਮੀ ਗੜਬੜ ਕਾਰਨ ਪੈਦਾ ਹੋਈ। ਇੱਕ ਹੋਰ ਪੱਛਮੀ ਗੜਬੜ 2 ਮਾਰਚ ਨੂੰ ਸਰਗਰਮ ਹੋਵੇਗੀ, ਜਿਸਦਾ ਪ੍ਰਭਾਵ 3 ਮਾਰਚ ਨੂੰ ਦਿਖਾਈ ਦੇਵੇਗਾ। ਰਾਹਤ ਦੀ ਗੱਲ ਇਹ ਹੈ ਕਿ 5 ਮਾਰਚ ਤੋਂ ਸੂਬੇ ਵਿੱਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ।

ਕੁੱਲੂ ਲਈ ਪੀਲਾ ਅਲਰਟ

ਕਾਂਗੜਾ, ਚੰਬਾ ਅਤੇ ਲਾਹੌਲ-ਸਪਿਤੀ ਵਿੱਚ ਭਾਰੀ ਮੀਂਹ ਅਤੇ ਬਰਫ਼ਬਾਰੀ ਲਈ ਸੰਤਰੀ ਚੇਤਾਵਨੀ ਹੈ। ਕੁੱਲੂ ਅਤੇ ਮੰਡੀ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਸ਼ਿਮਲਾ ਸਮੇਤ ਬਾਕੀ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ।