Home Blog Page 836

ਹਰਿਆਣਾ ਦੇ ਹਰ ਜ਼ਿਲ੍ਹੇ ਵਿੱਚ ਬਣਨਗੇ ਡਰਾਈਵਿੰਗ ਸਕੂਲ, ਅਨਿਲ ਵਿਜ ਨੇ ਦਿੱਤੀ ਜਾਣਕਾਰੀ

0

ਹਰਿਆਣਾ ਦੇ ਹਰ ਜ਼ਿਲ੍ਹੇ ਵਿੱਚ ਬਣਨਗੇ ਡਰਾਈਵਿੰਗ ਸਕੂਲ, ਅਨਿਲ ਵਿਜ ਨੇ ਦਿੱਤੀ ਜਾਣਕਾਰੀ

ਹਰਿਆਣਾ ਦੇ ਊਰਜਾ, ਟਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਹਰ ਜ਼ਿਲ੍ਹੇ ਵਿੱਚ ਡਰਾਈਵਿੰਗ ਸਕੂਲ ਸਥਾਪਿਤ ਕੀਤੇ ਜਾਣਗੇ ਅਤੇ ਅਧਿਕਾਰੀਆਂ ਨੂੰ ਹਰ ਜ਼ਿਲ੍ਹੇ ਵਿੱਚ ਵਾਹਨਾਂ ਦੀ ਫਿਟਨੈਸ ਦੀ ਜਾਂਚ ਲਈ ਆਟੋਮੈਟਿਕ ਵਾਸ਼ਿੰਗ ਮਸ਼ੀਨ ਸਿਸਟਮ ਅਤੇ ਆਟੋਮੈਟਿਕ ਸਿਸਟਮ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਪੁਰਾਣੀਆਂ ਬੱਸਾਂ ਨੂੰ ਬਦਲਿਆ ਜਾਵੇਗਾ

ਇਸ ਤੋਂ ਇਲਾਵਾ ਰਾਜ ਦੇ ਟਰਾਂਸਪੋਰਟ ਮੰਤਰੀ ਵਿਜ ਨੇ ਕਿਹਾ ਕਿ ਇਸੇ ਤਰ੍ਹਾਂ ਰੋਡਵੇਜ਼ ਵਿੱਚ ਜੋ ਪੁਰਾਣੀਆਂ ਬੱਸਾਂ ਜੋਹਨ ਅਤੇ ਜੋ ਐਨਸੀਆਰ ਤੋਂ ਵਾਪਸ ਮੰਗਵਾਈਆਂ ਗਈਆਂ ਹਨ, ਉਹ ਕਾਫ਼ੀ ਪੁਰਾਣੀਆਂ ਹਨ ਅਤੇ ਅਜਿਹੀਆਂ ਪੁਰਾਣੀਆਂ ਬੱਸਾਂ ਨੂੰ ਬਦਲਿਆ ਜਾਵੇਗਾ। ਇਸੇ ਤਰ੍ਹਾਂ ਕਈ ਥਾਵਾਂ ’ਤੇ ਬੱਸ ਸਟੈਂਡਾਂ ਦੀ ਹਾਲਤ ਠੀਕ ਨਹੀਂ ਹੈ, ਉਨ੍ਹਾਂ ਨੂੰ ਵੀ ਸੁਧਾਰਿਆ ਜਾਵੇਗਾ।

800 ਮੈਗਾਵਾਟ ਦੇ ਪ੍ਰੋਜੈਕਟ

ਦੱਸ ਦਈਏ ਕਿ ਅਨਿਲ ਵਿੱਜ ਪੰਚਕੂਲਾ ਵਿੱਚ ਪ੍ਰੀ-ਬਜਟ ਸਲਾਹ ਮਸ਼ਵਰਾ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਵਿਜ ਨੇ ਕਿਹਾ ਕਿ 800 ਮੈਗਾਵਾਟ ਦੇ ਪ੍ਰੋਜੈਕਟ ਨੂੰ ਨਿਰੰਤਰ ਚਲਾਉਣ ਲਈ ਮੈਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਫੰਡ ਹਮੇਸ਼ਾ ਉਪਲਬਧ ਰਹਿਣੇ ਚਾਹੀਦੇ ਹਨ ਤਾਂ ਜੋ ਇਹ ਪ੍ਰੋਜੈਕਟ ਨਿਰੰਤਰ ਚੱਲਦਾ ਰਹੇ।

 

ਵੱਡੇ ਤੜਕੇ ਗ੍ਰਿਫਤਾਰ ਕੀਤੇ ਗਏ ਕਿਸਾਨ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ: ਮਜੀਠੀਆ

0

ਵੱਡੇ ਤੜਕੇ ਗ੍ਰਿਫਤਾਰ ਕੀਤੇ ਗਏ ਕਿਸਾਨ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ: ਅਕਾਲੀ ਦਲ

– ਮੁੱਖ ਮੰਤਰੀ ਕਿਸਾਨਾਂ ਨਾਲ ਮੀਟਿੰਗ ਵਿਚ ਉਹਨਾਂ ਨੂੰ ਧਮਕਾਉਣ ਲਈ ਮੁਆਫੀ ਮੰਗਣ: ਬਿਕਰਮ ਸਿੰਘ ਮਜੀਠੀਆ

ਚੰਡੀਗੜ੍ਹ, 4 ਮਾਰਚ 2025: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਅੱਜ ਵੱਡੇ ਤੜਕੇ ਗ੍ਰਿਫਤਾਰ ਕੀਤੇ ਗਏ ਸਾਰੇ ਕਿਸਾਨ ਆਗੂ ਤੁਰੰਤ ਰਿਹਾਅ ਕੀਤੇ ਜਾਣ ਅਤੇ ਉਹਨਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਕਿਸਾਨਾਂ ਨਾਲ ਮੀਟਿੰਗ ਵਿਚ ਉਹਨਾਂ ਨੂੰ ਧਮਕਾਉਣ ਅਤੇ ਉਹਨਾਂ ਨਾਲ ਬਦਸਲੂਕੀ ਕਰਨ ਦੀ ਮੁਆਫੀ ਮੰਗਣ।

ਇਹ ਵੀ ਪੜ੍ਹੋ: ਪੰਜਾਬ ‘ਚ 10 ਦਿਨਾਂ ਤੱਕ 8 ਰੇਲ ਗੱਡੀਆਂ ਰੱਦ, ਪੜ੍ਹੋ ਪੂਰੀ ਜਾਣਕਾਰੀ

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਹੈਰਾਨੀ ਪ੍ਰਗਟ ਕੀਤੀ ਕਿ ਮੁੱਖ ਮੰਤਰੀ ਨੇ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਆਗੂਆਂ ਨੂੰ ਗੱਲਬਾਤ ਲਈ ਸੱਦਿਆ ਸੀ, ਉਹਨਾਂ ਨਾਲ ਕਿਵੇਂ ਬਦਸਲੂਕੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਕਿਸਾਨਾਂ ਨੇ ਮੁੱਖ ਮੰਤਰੀ ਨੂੰ 2022 ਤੋਂ ਪਹਿਲਾਂ ਕਿਸਾਨਾਂ ਨਾਲ ਕੀਤੇ ਵਾਅਦੇ ਚੇਤੇ ਕਰਵਾਏ ਤਾਂ ਮੁੱਖ ਮੰਤਰੀ ਨੇ ਉਹਨਾਂ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ। ਉਹਨਾਂ ਕਿਹਾ ਕਿ ਇਸ ਮਗਰੋਂ ਕਿਸਾਨਾਂ ਦੇ 5 ਮਾਰਚ ਦੇ ਅੰਦੋਲਨ ਨੂੰ ਫੇਲ੍ਹ ਕਰਨ ਵਾਸਤੇ ਵੱਡੇ ਤੜਕੇ ਤੋਂ ਹੀ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਸ਼ੁਰੂ ਹੋ ਗਈ।

ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਦੇ ਇਸ ਮਾੜੇ ਰਵੱਈਏ ਕਾਰਣ ਪੰਜਾਬ ਤੇ ਪੰਜਾਬੀਆਂ ਦੇ ਅਕਸ ਨੂੰ ਢਾਹ ਵੱਜ ਰਹੀ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਮੁੱਖ ਮੰਤਰੀ ਨੇ ਹੁਸ਼ਿਆਰਪੁਰ ਦੌਰੇ ਵੇਲੇ ਇਕ ਆਈ ਪੀ ਐਸ ਅਫਸਰ ਨਾਲ ਬਦਸਲੂਕੀ ਕੀਤੀ ਤੇ ਡਿਪਟੀ ਕਮਿਸ਼ਨਰ ਨਾਲ ਵੀ ਮਾੜਾ ਵਿਹਾਰ ਕੀਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਨਸ਼ੇ ਵਿਚ ਹੋਣ ਕਾਰਣ ਜਰਮਨੀ ਵਿਚ ਲੁਫਥਾਨਸਾ ਏਅਰਲਾਈਨ ਤੋਂ ਥੱਲੇ ਲਾਹੁਣ ਸਮੇਤ ਉਹਨਾਂ ਦੀਆਂ ਨਸ਼ੇ ਵਿਚ ਕੀਤੀਆਂ ਗਲਤੀਆਂ ਸਭ ਦੇ ਸਾਹਮਣੇ ਹਨ।

ਅਕਾਲੀ ਆਗੂ ਨੇ ਭਗਵੰਤ ਮਾਨ ਨੂੰ ਕਿਸਾਨਾਂ ਨਾਲ ਕੀਤੇ ਵਾਅਦੇ ਚੇਤੇ ਕਰਵਾਏ ਅਤੇ ਕਿਹਾ ਕਿ ਸ੍ਰੀ ਭਗਵੰਤ ਮਾਨ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਭਰੋਸਾ ਦੁਆਇਆ ਸੀ ਕਿ ਆਮ ਆਦਮੀ ਪਾਰਟੀ ਖੇਤੀ ਨੀਤੀਆਂ ਨੂੰ ਨਵੇਂ ਸਿਰੇ ਤੋਂ ਬਣਾਏਗੀ ਤਾਂ ਜੋ ਸੂਬੇ ਵਿਚ ਕੋਈ ਵੀ ਕਿਸਾਨ ਜਾਂ ਖੇਤ ਮਜ਼ਦੂਰ ਖੁਦਕੁਸ਼ੀ ਨਾ ਕਰੇ। ਉਹਨਾਂ ਨੇ ਕਿਸਾਨਾਂ ਨੂੰ ਇਹ ਵੀ ਭਰੋਸਾ ਦੁਆਇਆ ਸੀ ਕਿ ਉਹਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇਗੀ ਅਤੇ ਉਹਨਾਂ ਦੀ ਸਰਕਾਰ ਸਵਾਮੀਨਾਥਨ ਰਿਪੋਰਟ ਲਾਗੂ ਕਰੇਗੀ, ਭਾਵੇਂ ਕੇਂਦਰ ਸਰਕਾਰ ਇਸਨੂੰ ਲਾਗੂ ਕਰੇ ਜਾਂ ਨਾ ਕਰੇ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਇਹ ਵੀ ਭਰੋਸਾ ਦੁਆਇਆ ਗਿਆ ਸੀ ਕਿ ਉਹਨਾਂ ਦੀ ਜਿਣਸ ਦੀ ਐਮ ਐਸ ਪੀ ’ਤੇ ਖਰੀਦ ਕੀਤੀ ਜਾਵੇਗੀ।

ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਕਿਸਾਨਾਂ ਨਾਲ ਕੀਤੇ ਆਪਣੇ ਹਰ ਵਾਅਦੇ ਤੋਂ ਭੱਜ ਗਏ ਹਨ। ਉਹਨਾਂ ਕਿਹਾ ਕਿ ਜਦੋਂ ਉਹਨਾਂ ਨੂੰ ਕਿਸਾਨਾਂ ਨੇ ਇਹ ਵਾਅਦੇ ਚੇਤੇ ਕਰਵਾਏ ਤਾਂ ਉਹਨਾਂ ਨੇ ਕਿਸਾਨਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਤੇ ਉਹ ਮੀਟਿੰਗ ਅੱਧ ਵਿਚਾਲੇ ਛੱਡ ਕੇ ਭੱਜ ਗਏ।

ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਜਿਹਨਾਂ ਕਿਸਾਨਾਂ ਨੇ ਸੱਤਾ ’ਤੇ ਬਿਠਾਇਆ ਹੈ, ਉਹਨਾਂ ਨੂੰ ਸਵਾਲ ਪੁੱਛਣ ਦਾ ਵੀ ਹੱਕ ਹੈ। ਉਹਨਾਂ ਕਿਹਾ ਕਿ ਅਜਿਹਾ ਮਾੜਾ ਤੇ ਅਸਥਿਰਤਾ ਵਾਲਾ ਵਿਹਾਰ ਮੁੱਖ ਮੰਤਰੀ ਨੂੰ ਸੋਭਾ ਨਹੀਂ ਦਿੰਦਾ।

ਉਹਨਾਂ ਨੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਜੋ ਵਿਪਾਸਨਾ ਲਈ ਪੰਜਾਬ ਆਏ ਹਨ, ਨੂੰ ਬੇਨਤੀ ਕੀਤੀ ਕਿ ਸ੍ਰੀ ਭਗਵੰਤ ਮਾਨ ਨੂੰ ਇਸ ਵੇਲੇ ਉਹਨਾਂ ਨਾਲੋਂ ਵੀ ਜ਼ਿਆਦਾ ਇਲਾਜ ਦੀ ਜ਼ਰੂਰਤ ਹੈ ਅਤੇ ਉਹਨਾਂ ਨੂੰ ਵੀ ਇਹ ਵਿਪਾਸਨਾ ਕੈਂਪ ਲਾਉਣ ਵਾਸਤੇ ਕਹਿਣਾ ਚਾਹੀਦਾ ਹੈ ਤਾਂ ਜੋ ਉਹਨਾਂ ਵਿਚ ਸਥਿਰਤਾ ਆ ਸਕੇ।

ਜ਼ਿਲ੍ਹਾ ਮਲੇਰਕੋਟਲਾ ਵਿੱਚ ਈ.ਡੀ.ਏ.ਆਰ ਪੋਰਟਲ ਦੀ ਸ਼ੁਰੂਆਤ, ਸੜਕ ਹਾਦਸਿਆਂ ਦਾ ਤਿਆਰ ਹੋਵੇਗਾ ਡਾਟਾ

0

ਜ਼ਿਲ੍ਹਾ ਮਾਲੇਰਕੋਟਲਾ ਵਿੱਚ ਈ.ਡੀ.ਏ.ਆਰ ਪੋਰਟਲ ਦੀ ਸ਼ੁਰੂਆਤ, ਸੜਕ ਹਾਦਸਿਆਂ ਦਾ ਤਿਆਰ ਹੋਵੇਗਾ ਡਾਟਾ

ਮਲੇਰਕੋਟਲਾ, 4 ਮਾਰਚ : ਸੜਕ ਹਾਦਸਿਆਂ ਦੇ ਦਾਅਵਿਆਂ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਹਾਦਸਿਆਂ ਨਾਲ ਸਬੰਧਤ ਡਾਟਾ ਬੇਸ ਤਿਆਰ ਕਰਨ ਲਈ ਜ਼ਿਲ੍ਹੇ ਵਿੱਚ ਈ.ਡੀ.ਏ.ਆਰ ਪੋਰਟਲ ਦੀ ਸ਼ੁਰੂਆਤ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਦਿੱਤੀ । ਉਨ੍ਹਾਂ ਪੋਰਟਲ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਪੋਰਟਲ ਖਾਸ ਤੌਰ ‘ਤੇ ਆਈ ਆਰ ਏ ਡੀ ਐਪਲੀਕੇਸ਼ਨ ਦੇ ਵਿਸਥਾਰ ਵਜੋਂ ਇੱਕ ਏਕੀਕ੍ਰਿਤ ਪੋਰਟਲ ਹੈ। ਇਸ ਦਾ ਉਦੇਸ਼ ਦੇਸ਼ ਦੇ ਹਰ ਹਿੱਸੇ ਤੋਂ ਦੁਰਘਟਨਾ ਡੇਟਾਬੇਸ ਨੂੰ ਇਕੱਠਾ ਕਰਕੇ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣਾ ਹੈ।

ਸੜਕ ਹਾਦਸਿਆਂ ਦਾ ਡਾਟਾ ਬੇਸ ਤਿਆਰ

ਸਿਵਲ ਅਤੇ ਟ੍ਰੈਫਿਕ ਪੁਲਿਸ ਅਧਿਕਾਰੀਆਂ ਨਾਲ ਰਿਕਵਰੀ/ਸੇਫ਼ ਵਾਹਨ ਸਕੀਮ/ਜ਼ਿਲ੍ਹਾ ਰੋਡ ਸੇਫਟੀ ਸਕੀਮ ਤਹਿਤ ਮੀਟਿੰਗ ਕਰਦਿਆ ਉਨ੍ਹਾਂ ਹਦਾਇਤ ਕੀਤੀ ਕਿ ਜਦੋਂ ਵੀ ਸੜਕ ਹਾਦਸਾ ਹੁੰਦਾ ਹੈ ਤਾਂ ਇਸ ਪੋਰਟਲ ਉੱਤੇ ਪੁਲਿਸ, ਸੜਕ ਸੁਰੱਖਿਆ ਫੋਰਸ ਅਤੇ ਸਿਹਤ ਵਿਭਾਗ ਵੱਲੋਂ ਇੰਦਰਾਜ਼ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਹਰੇਕ ਹਾਦਸੇ ਦੀ ਡੀਟੇਲ ਇਸ ਪੋਰਟਲ ਉੱਤੇ ਭਰਨ ਨਾਲ ਦੇਸ਼ ਪੱਧਰ ਉੱਤੇ ਹੁੰਦੇ ਸੜਕ ਹਾਦਸਿਆਂ ਦਾ ਡਾਟਾ ਬੇਸ ਤਿਆਰ ਹੋਵੇਗਾ ਜੋ ਕਿ ਸੜਕੀ ਹਾਦਸਿਆਂ ਦੀ ਦਰ ਵਿੱਚ ਹੋਰ ਕਮੀ ਲਿਆਉਣ ਲਈ ਸਾਧਰਕ ਰਣਨੀਤੀ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ ।

ਸਕੂਲੀ ਵਾਹਨ ਚਾਲਕਾਂ ਦੀ ਸਿਹਤ ਦੀ ਜਾਂਚ

ਉਹਨਾਂ ਕਿਹਾ ਕਿ ਸੇਫ ਸਕੂਲ ਵਾਹਨ ਪਾਲਿਸੀ ਨੂੰ ਇੰਨ ਬਿੰਨ ਲਾਗੂ ਕਰਵਾਉਣ ਲਈ ਚੈਕਿੰਗਾਂ ਕੀਤੀਆਂ ਜਾਣ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਪਾਲਸੀ ਤਹਿਤ ਕੋਈ ਸਾਂਝੇ ਸਥਾਨ ਦੀ ਪਛਾਣ ਕਰਕੇ ਸਕੂਲੀ ਬੱਚਿਆ ਨੂੰ ਲੈ ਕੇ ਜਾਣ ਵਾਲੇ ਵਾਹਨ ਚਾਲਕਾਂ ਨੂੰ ਟਰੈਫਿਕ ਰੂਲਾਂ ਸਬੰਧੀ ਜਾਗਰੂਕ ਕਰਨ ਅਤੇ ਪਛਾਣ ਚਿੰਨਾਂ ਦੀ ਜਾਣਕਾਰੀ ਦੇਣ ਨੂੰ ਯਕੀਨੀ ਬਣਾਇਆ ਜਾਵੇ । ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਕੂਲੀ ਵਾਹਨ ਚਾਲਕਾਂ ਦੀ ਸਿਹਤ ਦੀ ਜਾਂਚ ਲਈ ਵਿਸ਼ੇਸ ਕੈਂਪ ਆਯੋਜਨ ਕਰਨ ਦੀ ਵੀ ਹਦਾਇਤ ਕੀਤੀ ।

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, ਖਾਲੀ ਪਲਾਟ ‘ਚੋਂ ਮਿਲੀ ਲਾਸ਼

ਪੰਜਾਬ ‘ਚ 10 ਦਿਨਾਂ ਤੱਕ 8 ਰੇਲ ਗੱਡੀਆਂ ਰੱਦ, ਪੜ੍ਹੋ ਪੂਰੀ ਜਾਣਕਾਰੀ

0

ਪੰਜਾਬ ‘ਚ 10 ਦਿਨਾਂ ਤੱਕ 8 ਰੇਲ ਗੱਡੀਆਂ ਰੱਦ, ਪੜ੍ਹੋ ਪੂਰੀ ਜਾਣਕਾਰੀ

ਚੰਡੀਗੜ੍ਹ, 4 ਮਾਰਚ 2025 – ਬਟਾਲਾ ਜੰਕਸ਼ਨ ਦੇ ਚੱਲ ਰਹੇ ਨਵੀਨੀਕਰਨ ਦੇ ਕੰਮ-ਕਾਜ ਨੂੰ ਮੁੱਖ ਰੱਖਦਿਆਂ 10 ਦਿਨਾਂ ਤੱਕ 8 ਰੇਲ ਗੱਡੀਆਂ ਨੂੰ ਰੱਦ ਕਰ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਰੇਲਵੇ ਸਟੇਸ਼ਨ ’ਤੇ ਬੇਰੌਣਕੀ ਜਿਹੀ ਛਾਈ ਹੋਈ ਹੈ। ਇਸ ਸਬੰਧੀ ਵਿਸ਼ੇਸ਼ ਜਾਣਕਾਰੀ ਸਾਂਝੀ ਕਰਦਿਆਂ ਸਟੇਸ਼ਨ ਸੁਪਰਡੈਂਟ ਵੀਓਮ ਸਿੰਘ ਨੇ ਦੱਸਿਆ ਕਿ ਬਟਾਲਾ ਰੇਲਵੇ ਸਟੇਸ਼ਨ ਦੇ ਨਵ-ਨਿਰਮਾਣ ਦਾ ਕੰਮ ਚੱਲ ਰਿਹਾ ਹੈ, ਜਿਸਦੇ ਚਲਦਿਆਂ ਇਸ ਸਟੇਸ਼ਨ ਤੋਂ ਲੰਘਣ ਵਾਲੀਆਂ 8 ਰੇਲ ਗੱਡੀਆਂ 12 ਮਾਰਚ ਤੱਕ ਰੱਦ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ: ਬੁਲਡੋਜ਼ਰ ਕਾਰਵਾਈ ‘ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ: ਸੁਣਵਾਈ 25 ਮਾਰਚ ਨੂੰ

ਅੰਮ੍ਰਿਤਸਰ-ਪਠਾਨਕੋਟ 54611, ਪਠਾਨਕੋਟ-ਅੰਮ੍ਰਿਤਸਰ 45614, ਅੰਮ੍ਰਿਤਸਰ-ਪਠਾਨਕੋਟ 14633, ਪਠਾਨਕੋਟ-ਅੰਮ੍ਰਿਤਸਰ 54616, ਪਠਾਨਕੋਟ-ਵੇਰਕਾ 74674, ਵੇਰਕਾ-ਪਠਾਨਕੋਟ 74673 ਸ਼ਾਮਲ ਹਨ। ਇਸੇ ਤਰ੍ਹਾਂ 4 ਤੋਂ 12 ਮਾਰਚ ਤੱਕ ਅੰਮ੍ਰਿਤਸਰ-ਕਾਦੀਆਂ 74691 ਤੇ ਕਾਦੀਆਂ ਤੋਂ ਅੰਮ੍ਰਿਤਸਰ 74692 ਰੱਦ ਹਨ। ਜਦਕਿ ਅੰਮ੍ਰਿਤਸਰ ਤੋਂ ਪਠਾਨਕੋਟ ਲਈ 74671 ਰੇਲ ਗੱਡੀ 7 ਤੋਂ 9 ਮਾਰਚ ਤੱਕ ਆਪਣੇ ਨਿਰਧਾਰਤ ਸਮੇਂ ਤੋਂ 50 ਮਿੰਟ ਦੇਰੀ ਨਾਲ ਅੰਮ੍ਰਿਤਸਰ ਤੋਂ ਚੱਲੇਗੀ। ਇਸਦੇ ਨਾਲ ਹੀ 18101 ਤੇ 18309 ਟਾਟਾਨਗਰ ਸੱਬਲਪੁਰ ਜੰਮੂ ਤਵੀ ਰੇਲ ਗੱਡੀਆਂ ਦੇ 5 ਤੋਂ 10 ਮਾਰਚ ਤੱਕ ਅਤੇ 18102 ਤੇ 18310 ਜੰਮੂ ਤਵੀ ਟਾਟਾ ਨਗਰ ਸੱਬਲ ਦੇ 8 ਤੋਂ 13 ਮਾਰਚ ਤੱਕ ਰੂਟ ਬਦਲੇ ਗਏ ਹਨ। ਉਨ੍ਹਾਂ ਯਾਤਰੀਆਂ ਨੂੰ ਸਹਿਯੋਗ ਦੇਣ ਲਈ ਅਪੀਲ ਕੀਤੀ।

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, ਖਾਲੀ ਪਲਾਟ ‘ਚੋਂ ਮਿਲੀ ਲਾਸ਼

0

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, ਖਾਲੀ ਪਲਾਟ ‘ਚੋਂ ਮਿਲੀ ਲਾਸ਼

ਲੁਧਿਆਣਾ ਦੇ ਜਗਰਾਉਂ ‘ਚ ਨਸ਼ੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਲਾਸ਼ ਖਾਲੀ ਪਲਾਟ ‘ਚੋਂ ਮਿਲੀ। ਲਾਸ਼ ਦੇਖ ਕੇ ਲੋਕਾਂ ਨੇ ਕੌਂਸਲਰ ਨੂੰ ਸੂਚਿਤ ਕੀਤਾ। ਮ੍ਰਿਤਕ ਕੋਲੋਂ ਇਕ ਟੀਕਾ ਵੀ ਬਰਾਮਦ ਹੋਇਆ। ਪੁਲੀਸ ਨੇ ਮ੍ਰਿਤਕਾ ਦੇ ਪਿਤਾ ਸਰਬਜੀਤ ਸਿੰਘ ਦੀ ਸ਼ਿਕਾਇਤ ’ਤੇ 5 ਨਸ਼ਾ ਤਸਕਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਫਰਾਰ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ

ਥਾਣਾ ਸਿਟੀ ਦੇ ਏਐਸਆਈ ਰਣਧੀਰ ਸਿੰਘ ਅਨੁਸਾਰ ਮ੍ਰਿਤਕ ਦੀ ਪਛਾਣ ਬਲਵੀਰ ਸਿੰਘ ਉਰਫ਼ ਬਬਲੂ ਵਜੋਂ ਹੋਈ ਹੈ। ਬਲਵੀਰ ਸਿੰਘ ਪਿਛਲੇ 4-5 ਸਾਲਾਂ ਤੋਂ ਹੈਰੋਇਨ ਦਾ ਆਦੀ ਸੀ। ਉਹ ਰੋਜ਼ਾਨਾ ਜਗਰਾਉਂ ਆ ਕੇ ਮੁਲਜ਼ਮਾਂ ਤੋਂ ਨਸ਼ੀਲੇ ਪਦਾਰਥ ਖਰੀਦਦਾ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਫਰਾਰ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਪੁਲੀਸ ਨੇ ਮੁਲਜ਼ਮ ਹਰਪ੍ਰੀਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜਦਕਿ ਬਾਕੀ ਚਾਰ ਮੁਲਜ਼ਮ ਫ਼ਰਾਰ ਹਨ।

PM ਮੋਦੀ ਨੇ ਵੰਤਾਰਾ ਵਿੱਚ ਸ਼ੇਰ – ਚਿਤਿਆ ਨਾਲ ਬਿਤਾਇਆ ਸਮਾਂ, ਸ਼ਾਵਕਾਂ ਨੂੰ ਖੁਆਇਆ ਖਾਣਾ

ਮਾਧਬੀ ਬੁੱਚ ਖਿਲਾਫ ਦਰਜ ਨਹੀਂ ਹੋਵੇਗੀ FIR, ਹਾਈਕੋਰਟ ਨੇ ਲਗਾਈ ਰੋਕ

0

ਮਾਧਬੀ ਬੁੱਚ ਖਿਲਾਫ ਦਰਜ ਨਹੀਂ ਹੋਵੇਗੀ FIR, ਹਾਈਕੋਰਟ ਨੇ ਲਗਾਈ ਰੋਕ

ਨਵੀ ਦਿੱਲੀ,4 ਮਾਰਚ: ਅੱਜ ਯਾਨੀ ਮੰਗਲਵਾਰ (4 ਮਾਰਚ) ਨੂੰ ਬੰਬੇ ਹਾਈ ਕੋਰਟ ਨੇ ਸੇਬੀ ਦੀ ਸਾਬਕਾ ਚੇਅਰਪਰਸਨ ਮਾਧਬੀ ਪੁਰੀ ਬੁਚ ਸਮੇਤ 6 ਅਧਿਕਾਰੀਆਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਵਿਸ਼ੇਸ਼ ਅਦਾਲਤ ਦੇ ਹੁਕਮਾਂ ’ਤੇ ਰੋਕ ਲਾ ਦਿੱਤੀ। ਬੁੱਚ ਨੇ ਵਿਸ਼ੇਸ਼ ਅਦਾਲਤ ਦੇ ਇਸ ਹੁਕਮ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ, ਜਿਸ ਦੀ ਸੁਣਵਾਈ ਜਸਟਿਸ ਐਸ.ਜੀ.ਡਿਗੇ ਨੇ ਕੀਤੀ।

ਹਾਈ ਕੋਰਟ ਵਿੱਚ ਸੁਣਵਾਈ

ਹਾਈਕੋਰਟ ਨੇ ਕਿਹਾ- “ਸ਼ਿਕਾਇਤਕਰਤਾ ਨੇ ਜਵਾਬ ਦਾਇਰ ਕਰਨ ਲਈ ਸਮਾਂ ਮੰਗਿਆ ਹੈ। ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਜੱਜ ਨੇ ਬਿਨਾਂ ਵੇਰਵਿਆਂ ਜਾਣੇ ਅਤੇ ਬਿਨੈਕਾਰਾਂ ਨੂੰ ਉਨ੍ਹਾਂ ਦੀ ਭੂਮਿਕਾ ਦੱਸੇ ਬਿਨਾਂ ਹੁਕਮ ਪਾਸ ਕਰ ਦਿੱਤਾ ਹੈ। ਇਸ ਲਈ ਹੁਕਮ ‘ਤੇ ਰੋਕ ਲਗਾਈ ਗਈ ਹੈ।” ਦੱਸ ਦਈਏ ਕਿ ਮੁੰਬਈ ਦੀ ਇੱਕ ਵਿਸ਼ੇਸ਼ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਸ਼ਨੀਵਾਰ (1 ਮਾਰਚ 2025) ਨੂੰ ਸ਼ੇਅਰ ਫਰਾਡ ਨਾਲ ਸਬੰਧਤ ਇੱਕ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਸੀ।

ਪੀਐਮ ਮੋਦੀ ਨੇ ਵੰਤਾਰਾ ਵਿੱਚ ਸ਼ੇਰ – ਚਿਤਿਆ ਨਾਲ ਬਿਤਾਇਆ ਸਮਾਂ, ਸ਼ਾਵਕਾਂ ਨੂੰ ਖੁਆਇਆ ਖਾਣਾ 

 

ਡਿਪਟੀ ਕਮਿਸ਼ਨਰ ਵੱਲੋਂ ਰੱਬੀ ਸੀਜ਼ਨ ਦੀ ਫ਼ਸਲ ਦੀ ਖਰੀਦ ਲਈ ਅਗੇਤੇ ਪ੍ਰਬੰਧਾਂ ਸਬੰਧੀ ਮੀਟਿੰਗ ਦਾ ਆਯੋਜਨ

0

ਡਿਪਟੀ ਕਮਿਸ਼ਨਰ ਵੱਲੋਂ ਰੱਬੀ ਸੀਜ਼ਨ ਦੀ ਫ਼ਸਲ ਦੀ ਖਰੀਦ ਲਈ ਅਗੇਤੇ ਪ੍ਰਬੰਧਾਂ ਸਬੰਧੀ ਮੀਟਿੰਗ ਦਾ ਆਯੋਜਨ

ਸ੍ਰੀ ਮੁਕਤਸਰ ਸਾਹਿਬ, 04 ਮਾਰਚ: ਸਾਲ 2025-26 ਰੱਬੀ ਸੀਜ਼ਨ ਦੀਆਂ ਫ਼ਸਲਾਂ ਦੇ ਅਗੇਤੇ ਖਰੀਦ ਪ੍ਰਬੰਧਾਂ ਸਬੰਧੀ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਸਾਫ਼-ਸਫ਼ਾਈ, ਬਿਜਲੀ, ਪਾਣੀ ਲਈ ਸਾਫ਼ ਪਾਣੀ, ਬਾਰਦਾਨਾ, ਲਿਫਟਿੰਗ ਆਦਿ ਦੇ ਪ੍ਰਬੰਧ ਮੁਕੰਮਲ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਫ਼ਸਲ ਵੇਚਣ ਸਮੇਂ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ।

ਟ੍ਰੈਫ਼ਿਕ ਦੇ ਬਦਲਵੇ ਰੂਟ ਪਲਾਨ 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਡੀਆਂ ਵਿੱਚ ਫ਼ਸਲ ਦੀ ਆਮਦ ਹੋਣ ’ਤੇ ਜਿਆਦਾ ਟ੍ਰੈਫ਼ਿਕ ਦੀ ਸੰਭਾਵਨਾ ਹੁੰਦੀ ਹੈ ਅਤੇ ਆਮ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤ ਪੇਸ਼ ਨਾ ਆਵੇ ਇਸ ਲਈ ਮੰਡੀਆਂ ਦੇ ਗੇਟਾਂ ’ਤੇ ਚੌਕਸੀ ਰੱਖੀ ਜਾਵੇ ਅਤੇ ਟ੍ਰੈਫ਼ਿਕ ਦੇ ਬਦਲਵੇ ਰੂਟ ਪਲਾਨ ਜਾਰੀ ਕੀਤੇ ਜਾਣ। ਇਸ ਮੌਕੇ ਉਨ੍ਹਾਂ ਸਮੂਹ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਫ਼ਸਲ ਦੀ ਆਮਦ ’ਤੇ ਫ਼ਸਲ ਦੀ ਨਮੀਂ ਨੂੰ ਸਹੀ ਢੰਗ ਨਾਲ ਚੈੱਕ ਕੀਤਾ ਜਾਵੇ ਅਤੇ ਫ਼ਸਲ ਦੀ ਸਟੋਰੇਜ ਲਈ ਗੁਦਾਮਾਂ ਜਾਂ ਹੋਰ ਥਾਵਾਂ ਦੇ ਪ੍ਰਬੰਧ ਮੁਕੰਮਲ ਕੀਤੇ ਜਾਣ।

ਕੁੱਲ 121 ਮੰਡੀਆਂ

ਇਸ ਮੌਕੇ ਜ਼ਿਲ੍ਹਾ ਫ਼ੂਡ ਸਪਲਾਈ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਰੱਬੀ ਸੀਜ਼ਨ ਦੀ ਫ਼ਸਲ ਦੀ ਖਰੀਦ ਲਈ ਕੁੱਲ 121 ਮੰਡੀਆਂ ਹਨ ਅਤੇ ਜੇਕਰ ਫ਼ਸਲ ਦੀ ਆਮਦ ਵਿੱਚ ਵਾਧਾ ਹੁੰਦਾ ਤਾਂ ਮੌਕੇ ’ਤੇ ਹੋਰ ਮੰਡੀਆਂ ਦੇ ਪੁਖਤਾ ਪ੍ਰਬੰਧ ਵੀ ਯਕੀਨੀ ਬਣਾਏ ਜਾਣਗੇ। ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਰਦਾਨੇ ਵਿੱਚ 20,000 ਗੱਠਾਂ ਵਿਭਾਗ ਕੋਲ ਪਹੁੰਚ ਚੁੱਕੀਆਂ ਹਨ ਅਤੇ ਬਾਕੀ ਰਹਿੰਦੀਆਂ ਗੱਠਾਂ ਵੀ ਜਲਦ ਹੀ ਪਹੁੰਚ ਜਾਣਗੀਆਂ ਅਤੇ ਕਣਕ ਦੇ ਸੀਜ਼ਨ ਦੌਰਾਨ ਬਾਰਦਾਨੇ ਦੀ ਕੋਈ ਕਮੀਂ ਪੇਸ਼ ਨਹੀਂ ਆਵੇਗੀ।

PM ਮੋਦੀ ਨੇ ਵੰਤਾਰਾ ਵਿੱਚ ਸ਼ੇਰ – ਚਿਤਿਆ ਨਾਲ ਬਿਤਾਇਆ ਸਮਾਂ, ਸ਼ਾਵਕਾਂ ਨੂੰ ਖੁਆਇਆ ਖਾਣਾ

PM ਮੋਦੀ ਨੇ ਵੰਤਾਰਾ ਵਿੱਚ ਸ਼ੇਰ – ਚਿਤਿਆ ਨਾਲ ਬਿਤਾਇਆ ਸਮਾਂ, ਸ਼ਾਵਕਾਂ ਨੂੰ ਖੁਆਇਆ ਖਾਣਾ

0

PM ਮੋਦੀ ਨੇ ਵੰਤਾਰਾ ਵਿੱਚ ਸ਼ੇਰ – ਚਿਤਿਆ ਨਾਲ ਬਿਤਾਇਆ ਸਮਾਂ, ਸ਼ਾਵਕਾਂ ਨੂੰ ਖੁਆਇਆ ਖਾਣਾ

ਨਵੀ ਦਿੱਲੀ, 4 ਮਾਰਚ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੰਨ ਦਿਨਾਂ ਗੁਜਰਾਤ ਦੌਰੇ ਦੀਆਂ ਸ਼ਾਨਦਾਰ ਤਸਵੀਰਾਂ ਸਾਹਮਣੇ ਆਈਆਂ ਹਨ। ਵੰਤਾਰਾ ਵਿਖੇ, ਪੀਐਮ ਮੋਦੀ ਨੇ ਜੰਗਲੀ ਜੀਵਾਂ ਨਾਲ ਸਮਾਂ ਬਿਤਾਇਆ, ਸ਼ਾਵਕਾਂ ਨੂੰ ਖਾਣਾ ਖੁਆਇਆ। ਉਨ੍ਹਾਂ ਨੇ ਗਿਰ ਨੈਸ਼ਨਲ ਪਾਰਕ ਵਿੱਚ ਵੀ ਕਾਫੀ ਸਮਾਂ ਬਿਤਾਇਆ। ਦੱਸ ਦੇਈਏ ਕਿ ਵੰਤਾਰਾ ‘ਚ 2,000 ਤੋਂ ਵੱਧ ਪ੍ਰਜਾਤੀਆਂ ਅਤੇ 1.5 ਲੱਖ ਤੋਂ ਵੱਧ ਬਚਾਏ ਗਏ ਜਾਨਵਰ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਈ ਸਹੂਲਤਾਂ ਦਾ ਜਾਇਜ਼ਾ ਵੀ ਲਿਆ।

ਵਾਈਲਡਲਾਈਫ ਹਸਪਤਾਲ ਦਾ ਦੌਰਾ

ਪ੍ਰਧਾਨ ਮੰਤਰੀ ਨੇ ਵਨਤਾਰਾ ਵਿਖੇ ਵਾਈਲਡਲਾਈਫ ਹਸਪਤਾਲ ਦਾ ਦੌਰਾ ਵੀ ਕੀਤਾ ਅਤੇ ਵੈਟਰਨਰੀ ਸਹੂਲਤਾਂ ਨੂੰ ਦੇਖਿਆ, ਜੋ ਕਿ ਐਮਆਰਆਈ, ਸੀਟੀ ਸਕੈਨ, ਆਈਸੀਯੂ ਅਤੇ ਹੋਰ ਸਹੂਲਤਾਂ ਨਾਲ ਲੈਸ ਹਨ, ਅਤੇ ਜੰਗਲੀ ਜੀਵ ਅਨੱਸਥੀਸੀਆ, ਕਾਰਡੀਓਲੋਜੀ, ਨੇਫਰੋਲੋਜੀ, ਐਂਡੋਸਕੋਪੀ, ਦੰਦਾਂ ਦੀ ਡਾਕਟਰੀ, ਅੰਦਰੂਨੀ ਦਵਾਈ ਆਦਿ ਸਮੇਤ ਕਈ ਵਿਭਾਗ ਹਨ।

ਐਮਆਰਆਈ ਕਮਰੇ ਦਾ ਦੌਰਾ

ਪ੍ਰਧਾਨ ਮੰਤਰੀ ਮੋਦੀ ਨੇ ਹਸਪਤਾਲ ਦੇ ਐਮਆਰਆਈ ਕਮਰੇ ਦਾ ਦੌਰਾ ਕੀਤਾ ਅਤੇ ਏਸ਼ੀਆਈ ਸ਼ੇਰ ਦਾ ਐਮਆਰਆਈ ਦੇਖਿਆ। ਉਨ੍ਹਾਂ ਨੇ ਓਪਰੇਸ਼ਨ ਥੀਏਟਰ ਦਾ ਵੀ ਦੌਰਾ ਕੀਤਾ, ਜਿੱਥੇ ਹਾਈਵੇਅ ‘ਤੇ ਇੱਕ ਕਾਰ ਨਾਲ ਟਕਰਾ ਜਾਣ ਤੋਂ ਬਾਅਦ ਇੱਕ ਚੀਤੇ ਦੀ ਜਾਨ ਬਚਾਉਣ ਵਾਲੀ ਸਰਜਰੀ ਕੀਤੀ ਜਾ ਰਹੀ ਸੀ ਅਤੇ ਉਸਨੂੰ ਬਚਾ ਕੇ ਇੱਥੇ ਲਿਆਂਦਾ ਗਿਆ ਸੀ।

ਬੁਲਡੋਜ਼ਰ ਕਾਰਵਾਈ ‘ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ: ਸੁਣਵਾਈ 25 ਮਾਰਚ ਨੂੰ

 

ਬੁਲਡੋਜ਼ਰ ਕਾਰਵਾਈ ‘ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ: ਸੁਣਵਾਈ 25 ਮਾਰਚ ਨੂੰ

0
The case of rape of a girl in Dhadrian Wale's camp reached the High Court, response from SSP Patiala

ਬੁਲਡੋਜ਼ਰ ਕਾਰਵਾਈ ‘ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ: ਸੁਣਵਾਈ 25 ਮਾਰਚ ਨੂੰ

ਚੰਡੀਗੜ੍ਹ, 4 ਮਾਰਚ 2025 – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਕਥਿਤ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਬੁਲਡੋਜ਼ਰ ਕਰਕੇ ਪੰਜਾਬ ਪੁਲਿਸ ਦੀ ਕਾਰਵਾਈ ‘ਤੇ ਜਵਾਬ ਮੰਗਿਆ ਹੈ। ਪੀਪਲ ਵੈਲਫੇਅਰ ਸੋਸਾਇਟੀ ਵੱਲੋਂ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿੱਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਐਨਡੀਪੀਐਸ ਐਕਟ ਦੇ ਤਹਿਤ ਕਾਨੂੰਨ ਦੀ ਬਣਦੀ ਪ੍ਰਕਿਰਿਆ ਅਨੁਸਾਰ ਜਾਇਦਾਦ ਜ਼ਬਤ ਕਰਨ ਦੇ ਉਪਬੰਧਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ।

ਪਟੀਸ਼ਨਕਰਤਾ ਦੇ ਅਨੁਸਾਰ, ਇੱਕ ਅਖਬਾਰ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ, 28 ਫਰਵਰੀ ਨੂੰ ਪ੍ਰਕਾਸ਼ਿਤ ਖ਼ਬਰ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਪੁਲਿਸ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ਦੇ ਹਿੱਸੇ ਵਜੋਂ ਕਥਿਤ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਲੁਧਿਆਣਾ ਪੁਲਿਸ ਨੇ ਪਿਛਲੇ ਹਫ਼ਤੇ ਦੋ ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਢਾਹ ਦਿੱਤੀਆਂ ਸਨ ਅਤੇ 78 ਹੋਰ ਜਾਇਦਾਦਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੂੰ ਜਲਦੀ ਹੀ ਢਾਹ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਮੇਰੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲ੍ਹੇ ਹਨ ਪਰ ਅੰਦੋਲਨ ਦੇ ਨਾਮ ‘ਤੇ ਆਮ ਲੋਕਾਂ ਨੂੰ ਖੱਜਲ-ਖੁਆਰ ਨਾ ਕਰੋ: CM ਮਾਨ ਵੱਲੋਂ ਕਿਸਾਨਾਂ ਨੂੰ ਅਪੀਲ

ਪਟੀਸ਼ਨ ਵਿੱਚ ਕੀ ਮੰਗ ਹੈ ?
ਪਟੀਸ਼ਨਕਰਤਾ ਨੇ NDPS ਐਕਟ ਦੇ ਤਹਿਤ ਜਾਇਦਾਦ ਨੂੰ ਜ਼ਬਤ ਕਰਨ ਅਤੇ ਜ਼ਬਤ ਕਰਨ ਦੀ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ, ਬੀਐਨਐਸਐਸ 2023 ਦੀ ਧਾਰਾ 107 ਅਤੇ ਮੋਟਰ ਵਾਹਨ ਐਕਟ, 1988 ਦੀ ਧਾਰਾ 19 (ਏ) ਤੋਂ (ਸੀ) ਨੂੰ ਲਾਗੂ ਕਰਨ ਦੀ ਅਪੀਲ ਵੀ ਕੀਤੀ ਗਈ ਹੈ, ਤਾਂ ਜੋ ਪੰਜਾਬ ਵਿੱਚ ਨਸ਼ਿਆਂ ਦੀ ਵੱਧ ਰਹੀ ਸਮੱਸਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾ ਸਕੇ।

ਪਟੀਸ਼ਨ ਵਿੱਚ ਪੇਸ਼ ਕੀਤੀ ਗਈ ਖ਼ਬਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਪੁਲਿਸ ਨੇ ਹੁਣ ਤੱਕ 112 ਤਸਕਰਾਂ ਤੋਂ ਲਗਭਗ 94 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਸ ਤੋਂ ਇਲਾਵਾ, ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਲੁਧਿਆਣਾ ਵਿੱਚ 78 ਹੋਰ ਕਥਿਤ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਢਾਹ ਦੇਣ ਦੀ ਯੋਜਨਾ ਹੈ।

25 ਮਾਰਚ ਤੱਕ ਜਵਾਬ ਦਾਇਰ ਕਰਨ ਦੇ ਹੁਕਮ
ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੁਮਿਤ ਗੋਇਲ ਦੇ ਡਿਵੀਜ਼ਨ ਬੈਂਚ ਨੇ ਪੰਜਾਬ ਸਰਕਾਰ, ਪੰਜਾਬ ਟਰਾਂਸਪੋਰਟ ਵਿਭਾਗ ਦੇ ਸਕੱਤਰ, ਲੁਧਿਆਣਾ ਪੁਲਿਸ ਕਮਿਸ਼ਨਰ ਅਤੇ ਜ਼ੋਨਲ ਡਾਇਰੈਕਟਰ, ਨਾਰਕੋਟਿਕਸ ਕੰਟਰੋਲ ਬਿਊਰੋ, ਚੰਡੀਗੜ੍ਹ ਨੂੰ ਨੋਟਿਸ ਜਾਰੀ ਕਰਕੇ ਇਸ ਮਾਮਲੇ ਵਿੱਚ ਆਪਣੇ ਜਵਾਬ ਦਾਇਰ ਕਰਨ ਲਈ ਕਿਹਾ ਹੈ।

ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਪੁੱਛਿਆ ਕਿ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਦਾ ਕੀ ਪ੍ਰਭਾਵ ਪੈਂਦਾ ਹੈ। ਇਸ ‘ਤੇ, ਪਟੀਸ਼ਨਕਰਤਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਇਹ ਫੈਸਲਾ ਕਿਸੇ ਵੀ ਦੋਸ਼ੀ ਵਿਰੁੱਧ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਜਾਇਦਾਦ ਨੂੰ ਢਾਹੁਣ ‘ਤੇ ਪਾਬੰਦੀ ਲਗਾਉਂਦਾ ਹੈ, ਜਿਸਦੀ ਪਾਲਣਾ ਪੰਜਾਬ ਪੁਲਿਸ ਨੂੰ ਵੀ ਕਰਨੀ ਚਾਹੀਦੀ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਸਾਰਿਆਂ ਤੋਂ ਜਵਾਬ ਮੰਗੇ ਹਨ ਅਤੇ ਅਗਲੀ ਸੁਣਵਾਈ 25 ਮਾਰਚ, 2025 ਨੂੰ ਤੈਅ ਕੀਤੀ ਹੈ।

‘ਬੁਲਡੋਜ਼ਰ ਐਕਸ਼ਨ’ ‘ਤੇ ਸੁਪਰੀਮ ਕੋਰਟ ਦਾ ਹੁਕਮ
ਪਿਛਲੇ ਸਾਲ ਨਵੰਬਰ ਵਿੱਚ, ਸੁਪਰੀਮ ਕੋਰਟ ਨੇ ‘ਬੁਲਡੋਜ਼ਰ ਐਕਸ਼ਨ’ ‘ਤੇ ਸਖ਼ਤ ਟਿੱਪਣੀ ਕੀਤੀ ਸੀ ਅਤੇ ਕਿਹਾ ਸੀ ਕਿ ਕਾਰਜਪਾਲਿਕਾ ਕਿਸੇ ਦੀ ਜਾਇਦਾਦ ਨੂੰ ਸਿਰਫ਼ ਇਸ ਆਧਾਰ ‘ਤੇ ਨਹੀਂ ਢਾਹ ਸਕਦੀ ਕਿ ਉਹ ਕਿਸੇ ਅਪਰਾਧ ਦਾ ਦੋਸ਼ੀ ਜਾਂ ਦੋਸ਼ੀ ਹੈ। ਅਦਾਲਤ ਨੇ ਕਿਹਾ ਸੀ ਕਿ ਇਹ ਨਿਆਂਇਕ ਸਮੀਖਿਆ ਦੇ ਮੂਲ ਸਿਧਾਂਤਾਂ ਦੇ ਵਿਰੁੱਧ ਹੈ ਅਤੇ ਕਾਨੂੰਨ ਦੇ ਰਾਜ ਦੇ ਉਲਟ ਹੈ।

Chamoli Avalanche ਮਾਮਲੇ ‘ਚ ਮੈਜਿਸਟ੍ਰੇਟ ਜਾਂਚ ਦੇ ਹੁਕਮ, ਜੋਸ਼ੀਮਠ ਐੱਸਡੀਐੱਮ ਜਾਂਚ ਅਧਿਕਾਰੀ ਨਿਯੁਕਤ

0

Chamoli Avalanche ਮਾਮਲੇ ‘ਚ ਮੈਜਿਸਟ੍ਰੇਟ ਜਾਂਚ ਦੇ ਹੁਕਮ, ਜੋਸ਼ੀਮਠ ਐੱਸਡੀਐੱਮ ਜਾਂਚ ਅਧਿਕਾਰੀ ਨਿਯੁਕਤ

ਚਮੋਲੀ ਦੇ ਜ਼ਿਲ੍ਹਾ ਮੈਜਿਸਟਰੇਟ ਸੰਦੀਪ ਤਿਵਾਰੀ ਨੇ ਮਾਨਾ ਵਿੱਚ 28 ਫਰਵਰੀ ਨੂੰ ਵਾਪਰੇ ਬਰਫੀਲੇ ਤੂਫ਼ਾਨ ਦੇ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਜੋਸ਼ੀਮੱਠ ਦੇ ਐਸਡੀਐਮ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਇਸ ਹਾਦਸੇ ਵਿੱਚ ਅੱਠ ਮਜ਼ਦੂਰਾਂ ਦੀ ਮੌਤ ਹੋ ਗਈ ਸੀ।

54 ਕਰਮਚਾਰੀ ਫਸ ਗਏ ਸਨ

ਦੱਸ ਦਈਏ ਕਿ ਮਾਨਾ ਦੇ ਕੋਲ ਪਿਛਲੇ ਸ਼ੁੱਕਰਵਾਰ ਨੂੰ ਭਾਰੀ ਬਰਫ ਖਿਸਕ ਗਈ ਸੀ, ਜਿਸ ਕਾਰਨ ਬੀਆਰਓ ਦੇ 54 ਕਰਮਚਾਰੀ ਫਸ ਗਏ ਸਨ। ਆਈਟੀਬੀਪੀ ਅਤੇ ਫੌਜ ਦੇ ਜਵਾਨਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ। ਪਹਿਲੇ ਦਿਨ 33 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਐਨਡੀਆਰਐਫ ਵੱਲੋਂ ਦੂਜੇ ਦਿਨ ਵੀ ਬਚਾਅ ਕਾਰਜ ਸ਼ਾਮਿਲ ਗਿਆ।

ਚੰਡੀਗੜ੍ਹ ‘ਚ ਧਰਨੇ ਤੋਂ ਪਹਿਲਾਂ ਕਈ ਕਿਸਾਨ ਆਗੂ ਨਜ਼ਰਬੰਦ

ਬਚਾਅ ਟੀਮਾਂ ਨੇ 46 ਮਜ਼ਦੂਰਾਂ ਨੂੰ ਸੁਰੱਖਿਅਤ ਬਚਾ ਲਿਆ ਸੀ, ਜਦਕਿ ਚਾਰ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਸਨ। ਇਸ ਤੋਂ ਬਾਅਦ ਐਤਵਾਰ ਨੂੰ ਤਿੰਨੋਂ ਬਚਾਅ ਦਲ ਨੇ ਫਿਰ ਤੋਂ ਲਾਪਤਾ ਚਾਰ ਹੋਰ ਮਜ਼ਦੂਰਾਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਚਲਾਈ। ਜਿਸ ਤੋਂ ਬਾਅਦ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਅੱਠ ਹੋ ਗਈ।