Home Blog Page 833

ਮਾਨ ਸਰਕਾਰ ਦਾ ਵੱਡਾ ਐਕਸ਼ਨ,177 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ, ਦੇਖੋ ਲਿਸਟ

0

ਮਾਨ ਸਰਕਾਰ ਦਾ ਵੱਡਾ ਐਕਸ਼ਨ,177 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ, ਦੇਖੋ ਲਿਸਟ

ਚੰਡੀਗੜ੍ਹ, 5 ਮਾਰਚ: ਪੰਜਾਬ ਸਰਕਾਰ ਨੇ ਮਾਲ ਵਿਭਾਗ ਵਿੱਚ ਵੱਡਾ ਫੇਰਬਦਲ ਕਰਦਿਆਂ 58 ਤਹਿਸੀਲਦਾਰਾਂ ਅਤੇ 177 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਹਨ। ਬੁੱਧਵਾਰ ਨੂੰ ਸਰਕਾਰ ਨੇ ਤਬਾਦਲੇ ਦੇ ਹੁਕਮ ਜਾਰੀ ਕੀਤੇ। ਇਸ ਤੋਂ ਪਹਿਲਾ ਮਾਲ ਅਧਿਕਾਰੀਆਂ ਦੀ ਹੜਤਾਲ ਤੋਂ ਬਾਅਦ ਪੰਜਾਬ ਸਰਕਾਰ ਨੇ ਦੇਰ ਸ਼ਾਮ 14 ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਮੁਅੱਤਲ ਕਰ ਦਿੱਤਾ ਸੀ।

 

 

 

ਵਿਧਾਇਕ ਕਾਕਾ ਬਰਾੜ ਨੇ ਆਪਣੀ ਤਿੰਨ ਸਾਲ ਦੀ ਤਨਖਾਹ ਕੀਤੀ ਸ਼ਹਿਰ ਦੇ ਸੇਵਾ ਕਾਰਜਾਂ ਲਈ ਦਾਨ

0

ਵਿਧਾਇਕ ਕਾਕਾ ਬਰਾੜ ਨੇ ਆਪਣੀ ਤਿੰਨ ਸਾਲ ਦੀ ਤਨਖਾਹ ਕੀਤੀ ਸ਼ਹਿਰ ਦੇ ਸੇਵਾ ਕਾਰਜਾਂ ਲਈ ਦਾਨ

ਸ੍ਰੀ ਮੁਕਤਸਰ ਸਾਹਿਬ, 5 ਮਾਰਚ : ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਪਣੀ ਤਿੰਨ ਸਾਲ ਦੀ ਤਨਖਾਹ ਇੱਕ ਸਮਾਜ ਸੇਵੀ ਸੰਸਥਾ ਰਾਹੀ ਸ਼ਹਿਰ ਦੇ ਸੇਵਾ ਕਾਰਜਾਂ ਦੇ ਲੇਖੇ ਲਾਈ ਹੈ। ਉਹਨਾਂ ਆਪਣੀ ਤਨਖਾਹ ਚੋਂ ਨਵੇਂ ਦੋ ਟਰੈਕਟਰ ਦੋ ਟਰਾਲੀਆਂ ਨਿਸ਼ਚੈ ਫਾਊਂਡੇਸ਼ਨ ਨੂੰ ਲੈ ਕੇ ਦਿੱਤੀਆਂ ਅਤੇ ਇਸ ਸੰਸਥਾ ਵੱਲੋਂ ਵੱਡੇ ਪੱਧਰ ’ਤੇ ਸ਼ਹਿਰ ਵਿਚੋਂ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ।

ਦੋ ਨਵੇਂ ਟਰੈਕਟਰ ਅਤੇ ਦੋ ਟਰਾਲੀਆਂ ਦਾਨ 

ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਅੱਜ ਆਪਣੀ ਤਿੰਨ ਸਾਲ ਦੀ ਤਨਖਾਹ ਸ਼ਹਿਰ ਦੇ ਸੇਵਾ ਕਾਰਜਾਂ ਹਿੱਤ ਦਾਨ ਕੀਤੀ। ਵਿਧਾਇਕ ਨੇ ਸ਼ਹਿਰ ਵਿੱਚੋਂ ਸਫਾਈ ਅਭਿਆਨ ਚਲਾ ਰਹੀ ਸੰਸਥਾ ਨਿਸ਼ਚੈ ਫਾਊਂਡੇਸ਼ਨ ਨੂੰ ਦੋ ਨਵੇਂ ਟਰੈਕਟਰ ਅਤੇ ਦੋ ਟਰਾਲੀਆਂ ਲੈ ਕੇ ਦਿੱਤੀਆਂ।ਇਸ ਤੋਂ ਇਲਾਵਾ ਉਹਨਾਂ ਨੇ ਸੰਸਥਾ ਨੂੰ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਸੇਵਾ ਵਜੋਂ ਵੀ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਇਹ ਸੰਸਥਾ ਵੱਲੋਂ ਵੱਡੇ ਪੱਧਰ ਤੇ ਸ਼ਹਿਰ ਵਿਚੋਂ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ। ਵਿਧਾਇਕ ਕਾਕਾ ਬਰਾੜ ਨੇ ਆਖਿਆ ਕਿ ਪੂਰੇ 10 ਦਿਨ ਲਗਾਤਾਰ 30 ਸਫਾਈ ਸੇਵਕ, ਟਰੈਕਟਰਾਂ ਦੇ ਤੇਲ ਖਰਚਾ ਤੇ ਹੋਰ ਖਰਚਾ ਆਪਣੀ ਤਨਖਾਹ ਵਿਚੋਂ ਕੀਤਾ ਜਾਵੇਗਾ ਇਸ ਤੋਂ ਬਾਅਦ ਸੰਸਥਾਂ ਆਪਣੇ ਪੱਧਰ ਤੇ ਇਹ ਕਾਰਜ ਜਾਰੀ ਰੱਖੇਗੀ।
ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਪੂਰਾ ਸਹਿਯੋਗ
ਉਨ੍ਹਾਂ ਨੇ ਕਿਹਾ ਕਿ ਉਹ ਜਦ ਵਿਧਾਇਕ ਬਣੇ ਸਨ ਤਾਂ ਉਹਨਾਂ ਤਦ ਹੀ ਇਹ ਸੋਚਿਆ ਸੀ ਕਿ ਉਹ ਆਪਣੀ ਤਨਖਾਹ ਸੇਵਾ ਕਾਰਜਾਂ ਤੇ ਲਾਉਣਗੇ ਅਤੇ ਬੀਤੇ ਦਿਨੀਂ ਵਿਚਾਰ ਉਪਰੰਤ ਉਨ੍ਹਾਂ ਇਹ ਸੇਵਾ ਕਾਰਜ ਕੀਤਾ ਹੈ। ਇਸ ਸਫਾਈ ਅਭਿਆਨ ਉਪਰੰਤ ਇਹ ਟਰੈਕਟਰ ਟਰਾਲੀਆਂ ਇਸ ਸੰਸਥਾ ਦੇ ਦਫਤਰ ਵਿਚ ਹੋਣਗੇ ਅਤੇ ਕੋਈ ਵੀ ਸ਼ਹਿਰ ਵਾਸੀ ਇਹ ਟਰੈਕਟਰ ਟਰਾਲੀਆਂ ਸਾਂਝੇ ਕੰਮ ਲਈ ਲਿਜਾ ਸਕਦਾ ਹੈ। ਉਹਨਾਂ ਕਿਹਾ ਕਿ ਸ਼ਹਿਰ ਸਫਾਈ ਪੱਖੋਂ ਵਧੀਆ ਹੋਵੇ ਉਹ ਇਸ ਲਈ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਪੂਰਾ ਸਹਿਯੋਗ ਦਿੱਤਾ ਜਾਵੇ ਅਤੇ ਆਪਣੇ ਘਰਾਂ ਦਾ ਕੂੜਾ ਕਰਕਟ ਗਲੀਆਂ ਜਾਂ ਸੜਕਾਂ ’ਤੇ ਸੁੱਟਣ ਦੀ ਬਜਾਏ ਆਪਣੇ ਘਰਾਂ ਦੇ ਡਸਟਬੀਨਾਂ ਵਿੱਚ ਰੱਖਣ ਅਤੇ ਕੂੜਾ ਕਰਕਟ ਇਕੱਠਾ ਕਰਨ ਆਏ ਕੁਲੈਕਸ਼ਨ ਕਰਮਚਾਰੀ ਦੇ ਹਵਾਲੇ ਕਰਨ।

ਵੱਡੀ ਕਾਰਵਾਈ: ਪੰਜਾਬ ਸਰਕਾਰ ਵੱਲੋਂ 58 ਤਹਿਸੀਲਦਾਰ/ਸਬ-ਰਜਿਸਟਰਾਰ ਦੇ ਤਬਾਦਲੇ, ਪੜੋ ਸੂਚੀ

0

ਵੱਡੀ ਕਾਰਵਾਈ: ਪੰਜਾਬ ਸਰਕਾਰ ਵੱਲੋਂ 58 ਤਹਿਸੀਲਦਾਰ/ਸਬ-ਰਜਿਸਟਰਾਰ ਦੇ ਤਬਾਦਲੇ, ਪੜੋ ਸੂਚੀ

ਚੰਡੀਗੜ੍ਹ, 5 ਮਾਰਚ: ਪੰਜਾਬ ਵਿੱਚ ਅੱਜ ਬੁਧਵਾਰ ਨੂੰ ਵੱਡਾ ਪ੍ਰਸ਼ਾਸ਼ਨਿਕ ਫੇਰਬਦਲ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ 58 ਤਹਿਸੀਲਦਾਰ/ਸਬ-ਰਜਿਸਟਰਾਰ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ ਸਰਕਾਰ ਨੇ ਵੱਡੇ ਪੱਧਰ ‘ਤੇ ਜਿਨ੍ਹਾਂ ਤਹਿਸੀਲਦਾਰ/ਸਬ-ਰਜਿਸਟਰਾਰ ਦੇ ਤਬਾਦਲੇ ਕੀਤੇ ਹਨ ਓਨਾ ਦੀ ਸੂਚੀ ਹੇਠਾਂ ਦਿਤੀ ਗਈ ਹੈ

 

ਮਿਸ਼ਨ ਰੁਜ਼ਗਾਰ: ਪੰਜਾਬ ਸਰਕਾਰ ਦੇ ਪਰਿਵਾਰ ‘ਚ ਸ਼ਾਮਲ ਹੋਏ 763 ਨਵੇਂ ਮੈਂਬਰ || Punjab News

0

ਮਿਸ਼ਨ ਰੁਜ਼ਗਾਰ: ਪੰਜਾਬ ਸਰਕਾਰ ਦੇ ਪਰਿਵਾਰ ‘ਚ ਸ਼ਾਮਲ ਹੋਏ 763 ਨਵੇਂ ਮੈਂਬਰ

ਚੰਡੀਗੜ੍ਹ,5 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਵੱਖ-ਵੱਖ ਵਿਭਾਗਾਂ ਦੇ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ। ਨਿਯੁਕਤੀ ਪੱਤਰ ਵੰਡ ਸਮਾਰੋਹ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 763 ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਸਮਾਗਮ ਵਿੱਚ ਕੈਬਨਿਟ ਮੰਤਰੀ ਡਾ: ਬਲਬੀਰ ਸਿੰਘ ਅਤੇ ਹਰਜੋਤ ਬੈਂਸ ਵੀ ਹਾਜ਼ਰ ਸਨ।

ਨਵ-ਨਿਯੁਕਤ ਨੌਜਵਾਨਾਂ ਨੂੰ ਦਿੱਤੀ ਵਧਾਈ

ਸੀਐਮ ਮਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਹੁਣ ਤੱਕ 51 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦੇ ਚੁੱਕੀ ਹੈ ਅਤੇ ਉਨ੍ਹਾਂ ਦਾ ਟੀਚਾ ਇੱਕ ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਹੈ। ਸੀਐਮ ਮਾਨ ਨੇ ਕਿਹਾ ਕਿ “ਅੱਜ ਚੰਡੀਗੜ੍ਹ ਵਿਖੇ ਵੱਖ-ਵੱਖ ਵਿਭਾਗਾਂ ‘ਚ 763 ਆਸਾਮੀਆਂ ਲਈ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ। ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣਨ ‘ਤੇ ਸਾਰੇ ਨਵ-ਨਿਯੁਕਤ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ, ਲਗਨ ਅਤੇ ਮਿਹਨਤ ਨਾਲ ਨਿਭਾਓਗੇ। ਆਉਣ ਵਾਲੇ ਦਿਨਾਂ ਵਿੱਚ ਬਾਕੀ ਵਿਭਾਗਾਂ ‘ਚ ਵੀ ਖਾਲੀ ਪਈਆਂ ਆਸਾਮੀਆਂ ਤੇ ਨਵੀਆਂ ਆਸਾਮੀਆਂ ਭਰੀਆ ਜਾਣਗੀਆਂ। ਮਿਸ਼ਨ ਰੁਜ਼ਗਾਰ ਦਾ ਇਹ ਸਿਲਸਿਲਾ ਨੇਕ ਨੀਤੀ ਤੇ ਨੀਅਤ ਨਾਲ ਇਸੇ ਤਰ੍ਹਾਂ ਜਾਰੀ ਰਹੇਗਾ।”

51 ਹਜ਼ਾਰ ਲੋਕਾਂ ਨੂੰ ਸਰਕਾਰੀ ਨੌਕਰੀਆਂ

ਸੀਐਮ ਮਾਨ ਨੇ ਕਿਹਾ ” ਹੁਣ ਤੱਕ ਅਸੀਂ 51 ਹਜ਼ਾਰ ਲੋਕਾਂ ਨੂੰ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ ਅਤੇ ਸਾਡਾ ਵੱਖਰਾ ਟੀਚਾ 1 ਲੱਖ ਲੋਕਾਂ ਨੂੰ ਨੌਕਰੀਆਂ ਦੇਣ ਦਾ ਹੈ, ਅਤੇ ਅਸੀਂ ਇਸ ਨੂੰ ਪੂਰਾ ਕਰਾਂਗੇ। ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਜੋ ਪੰਜਾਬ ਸਰਕਾਰ ਦਾ ਹਿੱਸਾ ਬਣੇ ਹਨ। ਤੁਸੀਂ ਲੋਕ ਇੱਕ ਨਵੇਂ ਪੜਾਅ ‘ਤੇ ਪੈਰ ਰੱਖ ਰਹੇ ਹੋ, ਸਭ ਨੂੰ ਬਹੁਤ-ਬਹੁਤ ਵਧਾਈਆਂ।”

ਫ਼ਰੀਦਕੋਟ ਪੁੱਜੇ ‘ਆਪ’ ਆਗੂ ਸੰਜੇ ਸਿੰਘ, ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਵਿਖੇ ਟੇਕਿਆ ਮੱਥਾ

 

ਡੇਰਾ ਪ੍ਰੇਮੀ ਕਤਲ ਮਾਮਲਾ: ਬ੍ਰਿਟਿਸ਼ ਨਾਗਰਿਕ ਜਗਤਾਰ ਜੌਹਲ ਬਰੀ

0

ਡੇਰਾ ਪ੍ਰੇਮੀ ਕਤਲ ਮਾਮਲਾ: ਬ੍ਰਿਟਿਸ਼ ਨਾਗਰਿਕ ਜਗਤਾਰ ਜੌਹਲ ਬਰੀ

– ਡੇਰਾ ਪ੍ਰੇਮੀ ਦੇ ਕਤਲ ਦੇ ਦੋਸ਼ ਵਿੱਚ ਤਿਹਾੜ ਜੇਲ੍ਹ ਵਿੱਚ ਹੈ ਬੰਦ
– ਅਦਾਲਤ ਨੇ 3 ਨੂੰ ਦਿੱਤਾ ਦੋਸ਼ੀ ਕਰਾਰ
– ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ

ਚੰਡੀਗੜ੍ਹ, 5 ਮਾਰਚ 2025 – ਪੰਜਾਬ ਮੂਲ ਦੇ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਨੂੰ ਮੋਗਾ ਅਦਾਲਤ ਨੇ ਡੇਰਾ ਸ਼ਰਧਾਲੂ ਦੇ ਕਤਲ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਜੱਗੀ ਜੌਹਲ ਅਤੇ ਉਸਦੇ ਤਿੰਨ ਸਾਥੀਆਂ ਨੂੰ ਤਿਹਾੜ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ। ਜੱਗੀ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਉਹ ਬਾਕੀ ਤਿੰਨਾਂ ਦੀ ਸਜ਼ਾ ਵਿਰੁੱਧ ਹਾਈ ਕੋਰਟ ਵਿੱਚ ਅਪੀਲ ਕਰਨਗੇ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਸੇਮ ਦੇ ਖਾਤਮੇ ਲਈ ਨਵੀਂ ਤਕਨੀਕ ਦਾ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਸ਼ੁਰੂ – ਬਰਿੰਦਰ ਕੁਮਾਰ ਗੋਇਲ

ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀ ਗੁਰਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਪੁਲਿਸ ਨੇ ਟਾਰਗੇਟ ਕਿਲਿੰਗ ਦਾ ਮਾਮਲਾ ਦਰਜ ਕੀਤਾ ਸੀ। ਇਸ ਵਿੱਚ ਜੱਗੀ ਜੌਹਲ ਅਤੇ 3 ਹੋਰ ਲੋਕਾਂ ਦੇ ਨਾਮ ਸ਼ਾਮਲ ਸਨ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ- ਇਹ ਸਾਲ 2016 ਦਾ ਬਾਘਾਪੁਰਾਣਾ ਥਾਣੇ ਦਾ ਮਾਮਲਾ ਹੈ ਅਤੇ ਇਸ ਮਾਮਲੇ ਵਿੱਚ ਯੂਏਪੀਏ ਦੀ ਧਾਰਾ ਵੀ ਲਗਾਈ ਗਈ ਸੀ।

ਜਿੰਮੀ ਨੂੰ ਯੂਕੇ ਤੋਂ ਵਾਪਸ ਆਉਣ ‘ਤੇ ਕੀਤਾ ਗਿਆ ਸੀ ਗ੍ਰਿਫਤਾਰ
ਗੁਰਦੀਪ ਸਿੰਘ ਕਤਲ ਕੇਸ ਵਿੱਚ, ਜੰਮੂ-ਕਸ਼ਮੀਰ ਦੇ ਇੱਕ ਨੌਜਵਾਨ ਤਿਰਲੋਕ ਸਿੰਘ ਲਾਡੀ ਨੂੰ ਰਿਮਾਂਡ ‘ਤੇ ਲਿਆ ਗਿਆ ਸੀ ਅਤੇ ਉਸਦਾ ਨਾਮ ਦਰਜ ਕੀਤਾ ਗਿਆ ਸੀ ਅਤੇ ਐਫਆਈਆਰ ਵਿੱਚ ਹਥਿਆਰਾਂ ਦੀ ਬਰਾਮਦਗੀ ਦਿਖਾਈ ਗਈ ਸੀ। ਜਾਣਕਾਰੀ ਅਨੁਸਾਰ, ਮਾਮਲੇ ਵਿੱਚ ਲਾਡੀ ਤੋਂ ਪੁੱਛਗਿੱਛ ਤੋਂ ਬਾਅਦ, ਉਸਦੇ ਰਿਸ਼ਤੇਦਾਰ ਦਲਜੀਤ ਸਿੰਘ ਜਿੰਮੀ (ਯੂ.ਕੇ.) ਦਾ ਨਾਮ ਲਿਆ ਗਿਆ ਸੀ। ਜਦੋਂ ਜਿੰਮੀ 31 ਅਕਤੂਬਰ 2017 ਨੂੰ ਭਾਰਤ ਆਇਆ ਤਾਂ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਜਗਤਾਰ ਸਿੰਘ ਜੱਗੀ ਜੌਹਲ ਅਤੇ ਹੋਰਾਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ।

ਇਹ ਫੈਸਲਾ ਜੱਜ ਹਰਜੀਤ ਸਿੰਘ ਦੀ ਅਦਾਲਤ ਵਿੱਚ ਲਿਆ ਗਿਆ
2017 ਤੋਂ ਚੱਲ ਰਹੇ ਇਸ ਮਾਮਲੇ ਦਾ ਫੈਸਲਾ ਮੰਗਲਵਾਰ, 4 ਮਾਰਚ ਨੂੰ ਵਧੀਕ ਸੈਸ਼ਨ ਜੱਜ ਅਤੇ ਯੂਏਪੀਏ ਸਪੈਸ਼ਲ ਜੱਜ (ਮੋਗਾ) ਹਰਜੀਤ ਸਿੰਘ ਦੀ ਅਦਾਲਤ ਨੇ ਦਿੱਤਾ। ਉਨ੍ਹਾਂ ਕਿਹਾ ਕਿ ਫੈਸਲੇ ਅਨੁਸਾਰ ਜਗਤਾਰ ਸਿੰਘ ਜੌਹਲ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਸਿਰਫ਼ ਤਿੰਨ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਉਹ ਉਨ੍ਹਾਂ ਲਈ ਵੀ ਹਾਈ ਕੋਰਟ ਜਾਵੇਗਾ, ਕਿਉਂਕਿ ਸਬੂਤ ਅਦਾਲਤ ਵਿੱਚ ਪੇਸ਼ ਨਹੀਂ ਕੀਤੇ ਗਏ ਸਨ।

ਜੌਹਲ ਯੂਕੇ ਵਿੱਚ ਸਕਾਟਲੈਂਡ ਦਾ ਰਹਿਣ ਵਾਲਾ ਹੈ
ਇੰਗਲੈਂਡ ਦੇ ਸਕਾਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਨੂੰ ਭਾਰਤੀ ਅਧਿਕਾਰੀਆਂ ਨੇ 2017 ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਦੋਂ ਤੋਂ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ। ਜਗਤਾਰ ਸਿੰਘ ਜੱਗੀ ਜੌਹਲ ਦੇ ਸਹੁਰੇ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਬਾਜ਼ਾਰ ਵਿੱਚ ਖਰੀਦਦਾਰੀ ਕਰ ਰਿਹਾ ਸੀ ਜਦੋਂ ਪੰਜਾਬ ਪੁਲਿਸ ਸਾਦੇ ਕੱਪੜਿਆਂ ਵਿੱਚ ਆਈ ਅਤੇ ਉਸਦੇ ਜਵਾਈ ਨੂੰ ਹਿਰਾਸਤ ਵਿੱਚ ਲੈ ਲਿਆ।

ਫੈਸਲੇ ‘ਤੇ ਟਿੱਪਣੀ ਕਰਦਿਆਂ ਬਲਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਜੱਗੀ ਜੌਹਲ ਪੂਰੀ ਤਰ੍ਹਾਂ ਬੇਕਸੂਰ ਸੀ ਅਤੇ ਪੁਲਿਸ ਨੇ ਉਸ ਨੂੰ ਝੂਠੇ ਮਾਮਲਿਆਂ ਵਿੱਚ ਫਸਾਇਆ ਸੀ।

ਪੰਜਾਬ ਸਰਕਾਰ ਵੱਲੋਂ ਸੇਮ ਦੇ ਖਾਤਮੇ ਲਈ ਨਵੀਂ ਤਕਨੀਕ ਦਾ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਸ਼ੁਰੂ – ਬਰਿੰਦਰ ਕੁਮਾਰ ਗੋਇਲ

0

ਪੰਜਾਬ ਸਰਕਾਰ ਵੱਲੋਂ ਸੇਮ ਦੇ ਖਾਤਮੇ ਲਈ ਨਵੀਂ ਤਕਨੀਕ ਦਾ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਸ਼ੁਰੂ – ਬਰਿੰਦਰ ਕੁਮਾਰ ਗੋਇਲ

– 27.74 ਕਰੋੜ ਰੁਪਏ ਨਾਲ 29 ਪਿੰਡਾਂ ਵਿਚੋਂ ਸੇਮ ਦਾ ਹੋਵੇਗਾ ਸਥਾਈ ਹੱਲ
– ਭੁਮੀ ਤੇ ਜਲ ਸੰਭਾਲ ਮੰਤਰੀ ਵੱਲੋਂ ਅਧਿਕਾਰੀਆਂ ਨਾਲ ਬੈਠਕ

ਫਾਜ਼ਿਲਕਾ, 5 ਮਾਰਚ 2025 – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਫਾਜ਼ਿਲਕਾ ਜਿਲ਼੍ਹੇ ਵਿਚ ਸੇਮ ਦੀ ਸਮੱਸਿਆ ਦੇ ਸਥਾਈ ਹੱਲ ਲਈ ਨਵੀਂ ਤਕਨੀਕ ਦਾ ਪਾਇਲਟ ਪ੍ਰੋਜੈਕਟ ਉਲੀਕਿਆ ਗਿਆ ਹੈ। ਇਸਤੇ ਪੰਜਾਬ ਸਰਕਾਰ ਵੱਲੋਂ 27 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਇਹ ਪ੍ਰੋਜੈਕਟ 29 ਪਿੰਡਾਂ ਦੇ ਕਿਸਾਨਾਂ ਲਈ ਵਰਦਾਨ ਸਿੱਧ ਹੋਵੇਗਾ। ਇਹ ਜਾਣਕਾਰੀ ਪੰਜਾਬ ਦੇ ਜਲ ਸ੍ਰੋਤ ਅਤੇ ਭੁਮੀ ਅਤੇ ਜਲ ਸੰਭਾਲ ਵਿਭਾਗ ਦੇ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਬੀਤੀ ਦੇਰ ਸ਼ਾਮ ਅਰਨੀਵਾਲਾ ਵਿਖੇ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਮੌਕੇ ਦਿੱਤੀ। ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਵੀ ਵਿਸੇਸ਼ ਤੌਰ ਤੇ ਹਾਜਰ ਸਨ।

ਇਹ ਵੀ ਪੜ੍ਹੋ: ਟਰੰਪ ਨੇ ਕਿਹਾ- 2 ਅਪ੍ਰੈਲ ਤੋਂ ਭਾਰਤ ‘ਤੇ 100% ਟੈਰਿਫ ਲਗਾਵਾਂਗੇ: ਅਮਰੀਕੀ ਸੰਸਦ ਨੂੰ ਆਪਣੇ ਪਹਿਲੇ ਭਾਸ਼ਣ ਵਿੱਚ ਕੀਤਾ ਐਲਾਨ

ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਮਦਦ ਲਈ ਦ੍ਰਿੜ ਸਕੰਲਪਿਤ ਹੈ ਅਤੇ ਇਸੇ ਲਈ ਨਵੀਂ ਤਕਨੀਕ ਦਾ ਇਹ ਪ੍ਰੋਜੈਕਟ ਭੁਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਉਲੀਕਿਆ ਗਿਆ ਤਾਂ ਜੋ ਸੇਮ ਦੀ ਸਮੱਸਿਆ ਦਾ ਸਥਾਈ ਹੱਲ ਹੋ ਸਕੇ। ਇਸ ਮੌਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਵਿਭਾਗ ਦੇ ਪ੍ਰੋਜੈਕਟ ਤੇਜੀ ਨਾਲ ਪੂਰੀ ਕਰਨ ਦੇ ਨਿਰਦੇਸ਼ ਦਿੱਤੇ। ਇਸ ਨਾਲ ਲਗਭਗ 5000 ਹੈਕਟੇਅਰ ਰਕਬੇ ਨੂੰ ਲਾਭ ਹੋਵੇਗਾ।

ਜਿਕਰਯੋਗ ਹੈ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਖੂਈਆਂ ਸਰਵਰ, ਅਬੋਹਰ ਤੇ ਅਰਨੀਵਾਲਾ ਬਲਾਕਾਂ ਦੇ ਕੁਝ ਪਿੰਡਾਂ ਵਿਚ ਸੇਮ ਦੀ ਸਮੱਸਿਆ ਪੈਦਾ ਹੋਈ ਹੈ। ਜਿਸ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਸੀ। ਇਸਤੋਂ ਪਹਿਲਾਂ ਸੇਮ ਦੀ ਸਮੱਸਿਆ ਦੇ ਹੱਲ ਲਈ ਸੇਮ ਨਾਲ ਬਣਾਉਣ ਜਾਂ ਧਰਤੀ ਦੀ ਸਤਿਹ ਤੋਂ 3-5 ਫੁਟ ਡੁੰਘੀਆਂ ਜਮੀਨਦੋਜ ਸੁਰਾਖਦਾਰ ਪਾਇਪਾਂ ਦਾ ਜਾਲ ਪਾਇਆ ਜਾਂਦਾ ਸੀ ਜਿੰਨ੍ਹਾਂ ਵਿਚੋਂ ਪਾਣੀ ਇੱਕਤਰ ਹੋਕੇ ਇਕ ਜਗਾ ਇੱਕਠਾ ਹੁੰਦਾ ਸੀ ਅਤੇ ਉਥੋਂ ਇਸ ਨੂੰ ਡ੍ਰੇਨ ਵਿਚ ਭੇਜ ਦਿੱਤਾ ਜਾਂਦਾ ਸੀ, ਪਰ ਇਹ ਪਾਇਪਾ ਥੋੜੇ ਸਮੇਂ ਵਿਚ ਸਿਲਟ ਨਾਲ ਭਰ ਜਾਂਦੀਆਂ ਸੀ ਅਤੇ ਇਸ ਨਾਲ ਸੇਮ ਦਾ ਸਥਾਈ ਹੱਲ ਨਹੀਂ ਸੀ ਹੁੰਦਾ। ਇਸ ਮੌਕੇ ਐਸਡੀਐਮ ਸ੍ਰੀ ਕੰਵਰਜੀਤ ਸਿੰਘ ਮਾਨ ਵੀ ਹਾਜਰ ਸਨ।

ਕਿਵੇਂ ਵੱਖ ਹੋਵੇਗੀ ਨਵੀਂ ਤਕਨੀਕ
ਨਵੀਂ ਤਕਨੀਕ ਤਹਿਤ ਹਰੇਕ 25 ਏਕੜ ਦੇ ਰਕਬੇ ਵਿਚ ਇਕ 30-50 ਫੁੱਟ ਡੁੰਘਾ ਬੋਰਵੈਲ-ਟਿਊਬਵੇਲ ਲਗਾਇਆ ਜਾਵੇਗਾ। ਟਿਊਬਵੈਲ ਸੇਮ ਭਰੀ ਧਰਤੀ ਤੋਂ ਪਾਣੀ ਨੂੰ ਪੰਪ ਕਰਕੇ ਬਾਹਰ ਕੱਢੇਗਾ। ਇਸ ਟਿਊਬਵੈਲ ਨੂੰ ਸੂਰਜੀ ਉਰਜਾ ਨਾਲ ਚਲਾਇਆ ਜਾਵੇਗਾ। ਇਸ ਨਾਲ ਪ੍ਰੋਜੈਕਟ ਦੇ ਰੋਜਮਰਾ ਦੇ ਖਰਚੇ ਨਹੀਂ ਹੋਣਗੇ। ਹਰੇਕ ਟਿਊਬਵੈਲ ਨੂੰ ਪਾਇਪਲਾਈਨ ਨੈਟਵਰਕ ਨਾਲ ਜੋੜ ਕੇ ਇਹ ਪਾਣੀ ਨੇੜੇ ਦੀ ਡ੍ਰੇਨ ਵਿਚ ਪਾਇਆ ਜਾਵੇਗਾ। ਇਹ ਪ੍ਰੋਜੈਕਟ ਸੇਮ ਨਾਲ ਭਰੀ ਧਰਤੀ ਨੂੰ ਜਿਆਦਾ ਡੁੰਘਾਈ ਤੱਕ ਨਿਕਾਸੀ ਵਿਚ ਮਦਦ ਕਰੇਗਾ, ਜਿਸ ਨਾਲ ਬਰਸਾਤ ਦੌਰਾਨ ਵੀ ਸੇਮ ਦੀ ਔਂਕੜ ਪੇਸ਼ ਨਹੀਂ ਆਵੇਗੀ।

ਮੰਡਲ ਭੁਮੀ ਰੱਖਿਆ ਅਫ਼ਸਰ ਸ: ਗੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਪਾਇਲਟ ਪ੍ਰੋਜੈਕਟ ਪਿੰਡ ਘੱਲੂ, ਖੂਈਖੇੜਾ, ਕਬੂਲਸ਼ਾਹ ਖੁੱਬਣ, ਖਿਓਵਾਲੀ, ਲੱਖੇਵਾਲੀ, ਅਲਿਆਣਾ, ਟਾਹਲੀਵਾਲਾ ਬੋਦਲਾ, ਘੱਟਿਆਂਵਾਲੀ ਜੱਟਾਂ, ਸਜਰਾਣਾ, ਕੁਹਾੜਿਆਂ ਵਾਲੀ, ਬੁਰਜ ਹਨੁਮਾਨਗੜ੍ਹ, ਸਿੰਘ ਪੁਰਾ, ਚਾਹਲਾਂ ਵਾਲੀ, ਘੱਟਿਆਂਵਾਲੀ ਬੋਦਲਾ, ਪਾਕਾਂ, ਬੰਨਾਂ ਵਾਲਾ, ਆਲਮਗੜ੍ਹ, ਸੱਯਦਵਾਲਾ, ਕਿੱਕਰ ਖੇੜਾ, ਧਰਮ ਪੁਰਾ, ਢਾਬਾ ਕੋਕਰੀਆਂ, ਧਰਾਂਗਵਾਲਾ, ਬਹਾਦਰਖੇੜਾ, ਕਾਲਾ ਟਿੱਬਾ, ਜੋਧਪੁਰ, ਰਾਮਗੜ੍ਹ, ਗੱਦਾਡੋਬ, ਰਾਮਸਰਾ ਅਤੇ ਦੋਤਾਰਾਂਵਾਲੀ ਵਿਚ ਲਾਗੂ ਕੀਤਾ ਜਾਵੇਗਾ।

ਫ਼ਰੀਦਕੋਟ ਪੁੱਜੇ ‘ਆਪ’ ਆਗੂ ਸੰਜੇ ਸਿੰਘ, ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਵਿਖੇ ਟੇਕਿਆ ਮੱਥਾ

0

ਫ਼ਰੀਦਕੋਟ ਪੁੱਜੇ ‘ਆਪ’ ਆਗੂ ਸੰਜੇ ਸਿੰਘ, ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਵਿਖੇ ਟੇਕਿਆ ਮੱਥਾ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਫਰੀਦਕੋਟ ਵਿਖੇ ਇਤਿਹਾਸਕ ਗੁਰਦੁਆਰਾ ਟਿੱਲਾ ਬਾਬਾ ਫਰੀਦ ਵਿਖੇ ਮੱਥਾ ਟੇਕਿਆ ਅਤੇ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਅਰਦਾਸ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਫ਼ਰੀਦਕੋਟ ਵਿਖੇ ਇੱਕ ਨਿੱਜੀ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਸੂਚਨਾ ਕਮਿਸ਼ਨਰ ਸੰਦੀਪ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਪਾਰਟੀ ਅਧਿਕਾਰੀਆਂ ਅਤੇ ਵਰਕਰਾਂ ਨਾਲ ਮੁਲਾਕਾਤ ਵੀ ਕੀਤੀ।

ਸਰਕਾਰ ਬਹੁਤ ਵਧੀਆ ਕੰਮ ਕਰ ਰਹੀ

‘ਆਪ’ ਸਾਂਸਦ ਸੰਜੇ ਸਿੰਘ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਖੁਸ਼ਹਾਲ ਰਹੇ ਅਤੇ ਬਹੁਤ ਤਰੱਕੀ ਕਰੇ। ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ, ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਰਕਾਰ ਨੇ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕਰਕੇ ਇੱਕ ਚੰਗਾ ਕਦਮ ਚੁੱਕਿਆ ਹੈ। ਜਿਸ ਦੇ ਆਉਣ ਵਾਲੇ ਦਿਨਾਂ ਵਿੱਚ ਸਕਾਰਾਤਮਕ ਨਤੀਜੇ ਦੇਖਣ ਨੂੰ ਮਿਲਣਗੇ।

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਦੇ ਮਰਨ ਵਰਤ ਦਾ ਅੱਜ 100ਵਾਂ ਦਿਨ, 100 ਕਿਸਾਨ ਵੀ ਬੈਠੇ ਇੱਕ ਦਿਨ ਦੀ ਭੁਖ ਹੜਤਾਲ ‘ਤੇ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 100ਵਾਂ ਦਿਨ, 100 ਕਿਸਾਨ ਵੀ ਬੈਠੇ ਇੱਕ ਦਿਨ ਦੀ ਭੁਖ ਹੜਤਾਲ ‘ਤੇ

0

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 100ਵਾਂ ਦਿਨ, 100 ਕਿਸਾਨ ਵੀ ਬੈਠੇ ਇੱਕ ਦਿਨ ਦੀ ਭੁਖ ਹੜਤਾਲ ‘ਤੇ

ਫਰੀਦਕੋਟ, 5 ਮਾਰਚ : ਕਿਸਾਨੀ ਮੰਗਾਂ ਨੂੰ ਕੇਂਦਰ ਵੱਲੋਂ ਮੰਨੇ ਜਾਣ ਦੇ ਬਾਵਜੂਦ ਲਾਗੂ ਨਾ ਕਿਤੇ ਜਾਣ ਦੇ ਰੋਸ ਵੱਜੋਂ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕੇ ਜਾਣ ਬਾਅਦ ਹਰਿਆਣਾ ਪੰਜਾਬ ਦੇ ਬਾਰਡਰ ‘ਤੇ ਚਲ ਰਹੇ ਕਿਸਾਨਾਂ ਦੇ ਧਰਨੇ ਦੇ ਸਮਰਥਨ ‘ਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ ਜੋ ਅੱਜ 100ਵੇ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਜਿਸ ਨੂੰ ਲੈਕੇ ਅੱਜ ਡੱਲੇਵਾਲ ਦੇ ਮਰਨ ਵਰਤ ਨੂੰ ਸਮਰਪਿਤ ਭਾਰਤ ਭਰ ‘ਚ ਜ਼ਿਲ੍ਹਾ ਹੈਡ ਕੁਆਟਰਾਂ ਤੇ 100 ਕਿਸਾਨਾਂ ਵੱਲੋਂ ਇੱਕ ਰੋਜ਼ਾ ਭੁੱਖ ਹੜਤਾਲ ਕੀਤੀ ਜਾ ਰਹੀ ਹੈ।

ਫਰੀਦਕੋਟ DC ਦਫਤਰ ਦੇ ਬਾਹਰ ਕਿਸਾਨ ਇਕੱਠੇ

ਇਸ ਦੇ ਚਲਦਿਆ ਫਰੀਦਕੋਟ SKM ਗੈਰ ਰਾਜਨੀਤਿਕ ਵੱਲੋਂ ਦਿੱਤੇ ਸੱਦੇ ਅਨੁਸਾਰ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਵੱਡੀ ਗਿਣਤੀ ਚ ਕਿਸਾਨ ਇਕੱਠੇ ਹੋਏ, ਇਥੇ 100 ਕਿਸਾਨਾਂ ਵੱਲੋਂ ਅੱਜ ਸਵੇਰ 9 ਵਜੇ ਤੋਂ ਸ਼ਾਮ ਛੇ ਵਜੇ ਤੱਕ ਭੁੱਖ ਹੜਤਾਲ ਰੱਖੀ ਜਾਵੇਗੀ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਤਿੰਨ ਖੇਤੀ ਕਨੂੰਨ ਰੱਦ ਕਰਵਾਉਣ ਲਈ ਚੱਲੇ ਸੰਘਰਸ਼ ਨੂੰ ਖਤਮ ਕਰਵਾਉਣ ਲਈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਬਹੁਤੀਆਂ ਮੰਗਾ ਮੰਨ ਲਈਆਂ ਗਈਆਂ ਸਨ ਪਰ ਉਨ੍ਹਾਂ ਨੂੰ ਲਾਗੂ ਕਰਨ ਲਈ ਸਰਕਾਰ ਆਨਾਂ ਕਾਨੀ ਕਰ ਰਹੀ ਹੈ। ਜਿਸਨੂੰ ਲਾਗੂ ਕਰਵਾਉਣ ਲਈ ਮੁੜ ਤੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਹਰਿਆਣਾ ਬਾਰਡਰ ਤੇ ਰੋਕ ਦਿੱਤਾ ਗਿਆ।

19 ਮਾਰਚ ਨੂੰ ਮੀਟਿੰਗ

ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਸ਼ੁਰੂ ਕੀਤੇ ਜਾਣ ਦੇ ਬਾਅਦ ਕੇਂਦਰ ਸਰਕਾਰ ਵੱਲੋਂ ਫਰਵਰੀ ਦੇ ਮਹੀਨੇ ਇੱਕ ਮੀਟਿੰਗ ਚੰਡੀਗੜ੍ਹ ਰੱਖੀ ਗਈ ਸੀ ਜਿਸ ‘ਚ ਗਲਬਾਤ ਦੌਰਾਨ ਕਈ ਤਰਾਂ ਦੇ ਰਿਕਾਰਡ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਮੁੜ 19 ਮਾਰਚ ਨੂੰ ਮੀਟਿੰਗ ਰੱਖੀ ਗਈ ਹੈ ਅਤੇ ਜੇਕਰ ਇਸ ਮੀਟਿੰਗ ਚ ਵੀ ਕੋਈ ਹੱਲ ਨਹੀਂ ਨਿਕਲਦਾ ਤਾਂ ਵੱਡੇ ਪੱਧਰ ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਜਿਸ ਚ ਭਾਰਤ ਭਰ ਦੇ ਕਿਸਾਨ ਸ਼ਾਮਲ ਹੋਣਗੇ।

ਆਸਟ੍ਰੇਲੀਆ ਨੂੰ ਇਕ ਹੋਰ ਵੱਡਾ ਝਟਕਾ, ਇਸ ਖਿਡਾਰੀ ਨੇ ਲਿਆ ਸੰਨਿਆਸ

 

ਆਸਟ੍ਰੇਲੀਆ ਨੂੰ ਇਕ ਹੋਰ ਵੱਡਾ ਝਟਕਾ, ਇਸ ਖਿਡਾਰੀ ਨੇ ਲਿਆ ਸੰਨਿਆਸ || Latest News

0

ਆਸਟ੍ਰੇਲੀਆ ਨੂੰ ਇਕ ਹੋਰ ਵੱਡਾ ਝਟਕਾ, ਇਸ ਖਿਡਾਰੀ ਨੇ ਲਿਆ ਸੰਨਿਆਸ

ਨਵੀ ਦਿੱਲੀ, 5 ਮਾਰਚ: ਚੈਂਪੀਅਨਸ ਟਰਾਫੀ 2025 ਦੇ ਸੈਮੀਫਾਈਨਲ ‘ਚ ਭਾਰਤ ਤੋਂ ਮਿਲੀ ਹਾਰ ਤੋਂ ਬਾਅਦ ਆਸਟ੍ਰੇਲੀਆਈ ਕ੍ਰਿਕਟ ਟੀਮ ਨੂੰ ਇਕ ਹੋਰ ਝਟਕਾ ਲੱਗਾ ਹੈ। ਟੂਰਨਾਮੈਂਟ ‘ਚ ਆਸਟ੍ਰੇਲੀਆਈ ਟੀਮ ਦੀ ਕਮਾਨ ਸੰਭਾਲ ਰਹੇ ਸਟੀਵ ਸਮਿਥ ਨੇ ਵਨਡੇ ਫਾਰਮੈਟ ਨੂੰ ਅਲਵਿਦਾ ਕਹਿ ਦਿੱਤਾ ਹੈ।

ਟੈਸਟ ਖੇਡਣਾ ਜਾਰੀ

ਕ੍ਰਿਕਟ ਆਸਟ੍ਰੇਲੀਆ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆ ਨੂੰ ਮੰਗਲਵਾਰ ਨੂੰ ਭਾਰਤ ਦੇ ਹੱਥੋਂ ਚਾਰ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੈਟ ਕਮਿੰਸ ਦੀ ਗੈਰ-ਮੌਜੂਦਗੀ ਵਿੱਚ ਸਮਿਥ ਟੀਮ ਦੀ ਕਮਾਨ ਸੰਭਾਲ ਰਹੇ ਸਨ। ਉਹ ਟੈਸਟ ਖੇਡਣਾ ਜਾਰੀ ਰੱਖੇਗਾ ਅਤੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਹੈ।

ਸਟੀਵ ਸਮਿਥ ਨੇ ਕੀ ਕਿਹਾ 

ਸਟੀਵ ਸਮਿਥ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਇਹ ਸ਼ਾਨਦਾਰ ਯਾਤਰਾ ਸੀ ਅਤੇ ਮੈਂ ਹਰ ਮਿੰਟ ਦਾ ਆਨੰਦ ਲਿਆ। ਇੱਥੇ ਬਹੁਤ ਸਾਰੇ ਸ਼ਾਨਦਾਰ ਸਮੇਂ ਅਤੇ ਸ਼ਾਨਦਾਰ ਯਾਦਾਂ ਹਨ. ਦੋ ਵਿਸ਼ਵ ਕੱਪ ਜਿੱਤਣਾ ਬਹੁਤ ਵੱਡੀ ਗੱਲ ਸੀ। ਬਹੁਤ ਸਾਰੇ ਸ਼ਾਨਦਾਰ ਸਾਥੀਆਂ ਨੇ ਵੀ ਇਸ ਯਾਤਰਾ ਨੂੰ ਸਾਂਝਾ ਕੀਤਾ।

ਟਰੰਪ ਨੇ ਕਿਹਾ- 2 ਅਪ੍ਰੈਲ ਤੋਂ ਭਾਰਤ ‘ਤੇ 100% ਟੈਰਿਫ ਲਗਾਵਾਂਗੇ: ਅਮਰੀਕੀ ਸੰਸਦ ਨੂੰ ਆਪਣੇ ਪਹਿਲੇ ਭਾਸ਼ਣ ਵਿੱਚ ਕੀਤਾ ਐਲਾਨ

0

ਟਰੰਪ ਨੇ ਕਿਹਾ- 2 ਅਪ੍ਰੈਲ ਤੋਂ ਭਾਰਤ ‘ਤੇ 100% ਟੈਰਿਫ ਲਗਾਵਾਂਗੇ: ਅਮਰੀਕੀ ਸੰਸਦ ਨੂੰ ਆਪਣੇ ਪਹਿਲੇ ਭਾਸ਼ਣ ਵਿੱਚ ਕੀਤਾ ਐਲਾਨ

– ਪਾਕਿਸਤਾਨ ਦਾ ਕੀਤਾ ਧੰਨਵਾਦ

ਨਵੀਂ ਦਿੱਲੀ, 5 ਮਾਰਚ 2025 – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 ਅਪ੍ਰੈਲ ਤੋਂ ਭਾਰਤ ‘ਤੇ ‘ਜੈਸੇ ਨੂੰ ਤੈਸਾ’ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਾਡੇ ਤੋਂ 100% ਤੋਂ ਵੱਧ ਟੈਰਿਫ ਲੈਂਦਾ ਹੈ, ਅਸੀਂ ਵੀ ਅਗਲੇ ਮਹੀਨੇ ਤੋਂ ਅਜਿਹਾ ਹੀ ਕਰਨ ਜਾ ਰਹੇ ਹਾਂ।

ਇਹ ਵੀ ਪੜ੍ਹੋ: ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਦਾ ਅਭਿਆਸ ਸੈਸ਼ਨ ਸ਼ੁਰੂ: IPL-2025 ਦੀ ਤਿਆਰੀ ਲਈ ਚਹਿਲ ਸਮੇਤ 11 ਖਿਡਾਰੀ ਪਹੁੰਚੇ

ਉਨ੍ਹਾਂ ਨੇ ਇਹ ਐਲਾਨ ਬੁੱਧਵਾਰ ਸਵੇਰੇ (ਭਾਰਤੀ ਸਮੇਂ ਅਨੁਸਾਰ) ਅਮਰੀਕੀ ਸੰਸਦ ਦੇ ਸਾਂਝੇ ਸੈਸ਼ਨ ਵਿੱਚ ਕੀਤਾ। ਉਨ੍ਹਾਂ ਨੇ 1 ਘੰਟਾ 44 ਮਿੰਟ ਦਾ ਰਿਕਾਰਡ ਭਾਸ਼ਣ ਦਿੱਤਾ। ਆਪਣੇ ਪਿਛਲੇ ਕਾਰਜਕਾਲ ਵਿੱਚ, ਉਨ੍ਹਾਂ ਨੇ ਸਿਰਫ਼ 1 ਘੰਟੇ ਦਾ ਭਾਸ਼ਣ ਦਿੱਤਾ ਸੀ। ਟਰੰਪ ਨੇ ਆਪਣਾ ਭਾਸ਼ਣ ‘ਅਮਰੀਕਾ ਵਾਪਸ ਆ ਗਿਆ ਹੈ’ ਨਾਲ ਸ਼ੁਰੂ ਕੀਤਾ, ਜਿਸਦਾ ਅਰਥ ਹੈ ‘ਅਮਰੀਕਾ ਦਾ ਯੁੱਗ ਵਾਪਸ ਆ ਗਿਆ ਹੈ’। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ 43 ਦਿਨਾਂ ਵਿੱਚ ਜੋ ਕੀਤਾ ਹੈ ਉਹ ਬਹੁਤ ਸਾਰੀਆਂ ਸਰਕਾਰਾਂ ਆਪਣੇ 4 ਜਾਂ 8 ਸਾਲਾਂ ਦੇ ਕਾਰਜਕਾਲ ਵਿੱਚ ਨਹੀਂ ਕਰ ਸਕੀਆਂ।

ਅੱਤਵਾਦੀ ਨੂੰ ਫੜਨ ਲਈ ਟਰੰਪ ਨੇ ਪਾਕਿਸਤਾਨ ਦਾ ਧੰਨਵਾਦ ਕੀਤਾ
ਟਰੰਪ ਨੇ ਪਾਕਿਸਤਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ 2021 ਵਿੱਚ, ਅਫਗਾਨਿਸਤਾਨ ਵਿੱਚ ਅੱਤਵਾਦੀਆਂ ਦੁਆਰਾ 13 ਅਮਰੀਕੀ ਸੈਨਿਕ ਮਾਰੇ ਗਏ ਸਨ। ਅਸੀਂ ਹਾਲ ਹੀ ਵਿੱਚ ਇਸਦੇ ਮਾਸਟਰਮਾਈਂਡ ਨੂੰ ਫੜਿਆ ਹੈ। ਉਸਨੂੰ ਅਮਰੀਕਾ ਲਿਆਂਦਾ ਜਾ ਰਿਹਾ ਹੈ। ਉਸਨੂੰ ਫੜਨ ‘ਚ ਮਦਦ ਕਰਨ ਲਈ ਪਾਕਿਸਤਾਨ ਸਰਕਾਰ ਦਾ ਧੰਨਵਾਦ।

ਦਰਅਸਲ, ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਦੌਰਾਨ ਇੱਕ ਬੰਬ ਧਮਾਕਾ ਹੋਇਆ ਸੀ ਜਿਸ ਵਿੱਚ 170 ਲੋਕ ਮਾਰੇ ਗਏ ਸਨ। ਇਸ ਵਿੱਚ 13 ਅਮਰੀਕੀ ਸੈਨਿਕ ਵੀ ਸਨ। ਇਸ ਘਟਨਾ ਨੂੰ ਐਬੇ ਗੇਟ ਬੰਬਾਰੀ ਵਜੋਂ ਜਾਣਿਆ ਜਾਂਦਾ ਹੈ। ਇਹ ਧਮਾਕਾ ਕਾਬੁਲ ਹਵਾਈ ਅੱਡੇ ਦੇ ਐਬੇ ਗੇਟ ‘ਤੇ ਹੋਇਆ।

ਇਸ ਹਾਦਸੇ ਲਈ ਜ਼ਿੰਮੇਵਾਰ ਮੰਨੇ ਜਾਣ ਵਾਲੇ ਮੁਹੰਮਦ ਸ਼ਰੀਫਉੱਲਾ ਨੂੰ ਅਮਰੀਕਾ ਲਿਜਾਇਆ ਜਾ ਰਿਹਾ ਹੈ। ਉਸ ‘ਤੇ ਅੱਤਵਾਦੀ ਘਟਨਾ ਵਿੱਚ ਸਹਾਇਤਾ ਕਰਨ ਅਤੇ ਸੰਬੰਧਿਤ ਸਾਜ਼ਿਸ਼ ਰਚਣ ਦਾ ਦੋਸ਼ ਹੈ। ਰਿਪੋਰਟਾਂ ਅਨੁਸਾਰ, ਪਾਕਿਸਤਾਨ ਨੇ ਸ਼ਰੀਫਉੱਲਾ ਬਾਰੇ ਜਾਣਕਾਰੀ ਸੀਆਈਏ ਨੂੰ ਦਿੱਤੀ ਸੀ ਜਿਸ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਅਮਰੀਕੀ ਸੰਸਦ ‘ਚ ਟਰੰਪ ਦੇ ਪਹਿਲੇ ਭਾਸ਼ਣ ਦੀਆਂ ਮੁੱਖ ਗੱਲਾਂ
ਟਿਟ ਫਾਰ ਟੈਟ ਟੈਰਿਫ: ਟਰੰਪ ਨੇ ਕਿਹਾ ਕਿ ‘ਟਿਟ ਫਾਰ ਟੈਟ’ ਟੈਰਿਫ 2 ਅਪ੍ਰੈਲ ਤੋਂ ਲਾਗੂ ਕੀਤਾ ਜਾਵੇਗਾ। ਦੂਜੇ ਦੇਸ਼ ਸਾਡੇ ‘ਤੇ ਭਾਰੀ ਟੈਰਿਫ ਅਤੇ ਟੈਕਸ ਲਗਾਉਂਦੇ ਹਨ, ਹੁਣ ਸਾਡੀ ਵਾਰੀ ਹੈ। ਜੇਕਰ ਕੋਈ ਕੰਪਨੀ ਅਮਰੀਕਾ ਵਿੱਚ ਉਤਪਾਦ ਨਹੀਂ ਬਣਾ ਰਹੀ ਹੈ ਤਾਂ ਉਸਨੂੰ ਟੈਰਿਫ ਦੇਣਾ ਪਵੇਗਾ।

ਯੂਕਰੇਨ ਯੁੱਧ: ਜ਼ੇਲੇਂਸਕੀ ਯੂਕਰੇਨ ਯੁੱਧ ਨੂੰ ਜਲਦੀ ਤੋਂ ਜਲਦੀ ਖਤਮ ਕਰਨ ਲਈ ਗੱਲਬਾਤ ਲਈ ਆਉਣ ਲਈ ਤਿਆਰ ਹੈ। ਅਸੀਂ ਰੂਸ ਨਾਲ ਗੰਭੀਰ ਗੱਲਬਾਤ ਕੀਤੀ ਹੈ। ਸਾਨੂੰ ਮਾਸਕੋ ਤੋਂ ਮਜ਼ਬੂਤ ​​ਸੰਕੇਤ ਮਿਲੇ ਹਨ ਕਿ ਉਹ ਸ਼ਾਂਤੀ ਲਈ ਤਿਆਰ ਹਨ।

ਇਮੀਗ੍ਰੇਸ਼ਨ ਮੁੱਦਾ: ਪਿਛਲੇ ਚਾਰ ਸਾਲਾਂ ਵਿੱਚ, 21 ਮਿਲੀਅਨ ਲੋਕ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਦਾਖਲ ਹੋਏ ਹਨ। ਸਾਡੀ ਸਰਕਾਰ ਨੇ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡੀ ਸਰਹੱਦੀ ਅਤੇ ਇਮੀਗ੍ਰੇਸ਼ਨ ਕਾਰਵਾਈ ਸ਼ੁਰੂ ਕੀਤੀ ਹੈ।

ਜੋਅ ਬਿਡੇਨ: ਬਿਡੇਨ ਅਮਰੀਕੀ ਇਤਿਹਾਸ ਦੇ ਸਭ ਤੋਂ ਭੈੜੇ ਰਾਸ਼ਟਰਪਤੀ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ, ਹਰ ਮਹੀਨੇ ਲੱਖਾਂ ਗੈਰ-ਕਾਨੂੰਨੀ ਲੋਕ ਦੇਸ਼ ਵਿੱਚ ਦਾਖਲ ਹੋਏ। ਉਨ੍ਹਾਂ ਦੀਆਂ ਨੀਤੀਆਂ ਕਾਰਨ ਦੇਸ਼ ਵਿੱਚ ਮਹਿੰਗਾਈ ਵਧ ਗਈ।

ਗੋਲਡ ਕਾਰਡ ਵੀਜ਼ਾ: ਅਸੀਂ ਗੋਲਡ ਕਾਰਡ ਵੀਜ਼ਾ ਪ੍ਰਣਾਲੀ ਪੇਸ਼ ਕਰਨ ਜਾ ਰਹੇ ਹਾਂ। ਇਹ ਇੱਕ ਗ੍ਰੀਨ ਕਾਰਡ ਵਰਗਾ ਹੈ ਪਰ ਵਧੇਰੇ ਉੱਨਤ ਹੈ। ਇਸ ਨਾਲ ਵੱਡੀ ਗਿਣਤੀ ਵਿੱਚ ਨੌਕਰੀਆਂ ਪੈਦਾ ਹੋਣਗੀਆਂ ਅਤੇ ਕੰਪਨੀਆਂ ਨੂੰ ਫਾਇਦਾ ਹੋਵੇਗਾ।

ਪਨਾਮਾ ਨਹਿਰ ਅਤੇ ਗ੍ਰੀਨਲੈਂਡ: ਅਸੀਂ ਕਿਸੇ ਤਰ੍ਹਾਂ ਪਨਾਮਾ ਨਹਿਰ ‘ਤੇ ਕੰਟਰੋਲ ਹਾਸਲ ਕਰ ਲਵਾਂਗੇ। ਇਸ ਦੇ ਨਾਲ, ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਗ੍ਰੀਨਲੈਂਡ ਨੂੰ ਆਪਣੇ ਖੇਤਰ ਵਿੱਚ ਸ਼ਾਮਲ ਕਰਾਂਗੇ। ਅਸੀਂ ਉੱਥੋਂ ਦੇ ਲੋਕਾਂ ਦੀ ਰੱਖਿਆ ਕਰਾਂਗੇ।

ਐਲੋਨ ਮਸਕ ਅਤੇ DoGE: ਐਲੋਨ ਮਸਕ ਦੇ DoGE ਵਿਭਾਗ ਨੇ ਪਿਛਲੀ ਸੰਘੀ ਸਰਕਾਰ ਦੇ ਕਈ ਘੁਟਾਲਿਆਂ ਦਾ ਪਰਦਾਫਾਸ਼ ਕੀਤਾ ਹੈ। ਮਸਕ ਨੂੰ ਇਹ ਵਿਭਾਗ ਬਣਾਉਣ ਦੀ ਕੋਈ ਲੋੜ ਨਹੀਂ ਸੀ, ਪਰ ਉਸਨੇ ਇਹ ਦੇਸ਼ ਲਈ ਕੀਤਾ।

ਬੋਲਣ ਦੀ ਆਜ਼ਾਦੀ: ਅਸੀਂ ਸਾਰੀ ਸਰਕਾਰੀ ਸੈਂਸਰਸ਼ਿਪ ਖਤਮ ਕਰ ਦਿੱਤੀ ਹੈ ਅਤੇ ਅਮਰੀਕਾ ਵਿੱਚ ਬੋਲਣ ਦੀ ਆਜ਼ਾਦੀ ਵਾਪਸ ਲਿਆਂਦੀ ਹੈ। ਅਸੀਂ ਉਸ ਸਰਕਾਰੀ ਮਸ਼ੀਨਰੀ ਨੂੰ ਤਬਾਹ ਕਰ ਦਿੱਤਾ ਹੈ ਜਿਸਨੂੰ ਹਥਿਆਰ ਵਜੋਂ ਵਰਤਿਆ ਜਾਂਦਾ ਸੀ।