Home Blog Page 830

ਅਸਤੀਫ਼ੇ ਨੂੰ ਲੈ ਕੇ ਐਡਵੋਕੇਟ ਧਾਮੀ ਨੇ ਦਿੱਤਾ ਵੱਡਾ ਬਿਆਨ, ਪੜ੍ਹੋ ਵੇਰਵਾ

0

ਅਸਤੀਫ਼ੇ ਨੂੰ ਲੈ ਕੇ ਐਡਵੋਕੇਟ ਧਾਮੀ ਨੇ ਦਿੱਤਾ ਵੱਡਾ ਬਿਆਨ, ਪੜ੍ਹੋ ਵੇਰਵਾ

ਅੰਮ੍ਰਿਤਸਰ, 6 ਮਾਰਚ 2025 – ਅਸਤੀਫ਼ਾ ਦੇ ਚੁੱਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ। ਦੱਸ ਦੇਈਏ ਕਿ ਕੱਲ੍ਹ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਹੈ ਜਿਸ ਤੋਂ ਪਹਿਲਾਂ ਹਰਜਿੰਦਰ ਸਿੰਘ ਧਾਮੀ ਜਥੇਦਾਰ ਨਾਲ ਮੁਲਾਕਾਤ ਕਰਨ ਪਹੁੰਚੇ ਸਨ। ਮੁਲਾਕਾਤ ਮਗਰੋਂ ਧਾਮੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਂ ਅਸਤੀਫ਼ਾ ਵਾਪਸ ਨਹੀਂ ਲਵਾਂਗਾ। ਹੁਣ ਵਰਕਿੰਗ ਕਮੇਟੀ ਦਾ ਕੰਮ ਹੈ ਕਿ ਉਹ ਅਸਤੀਫ਼ਾ ਪ੍ਰਵਾਨ ਕਰਦੇ ਹਨ ਜਾਂ ਨਹੀਂ।

ਇਹ ਵੀ ਪੜ੍ਹੋ: ਫਾਈਨਲ ਤੋਂ ਪਹਿਲਾਂ ਮੁਹੰਮਦ ਸ਼ੰਮੀ ਨੇ ਦੁਬਈ ਦੇ ਸਟੇਡੀਅਮ ਬਾਰੇ ਦਿੱਤਾ ਹੈਰਾਨ ਕਰਨ ਵਾਲਾ ਬਿਆਨ, ਪੜ੍ਹੋ ਵੇਰਵਾ

ਫਿਲਹਾਲ ਧਾਮੀ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ ਗਿਆ। ਹੁਣ ਦੇਖਣਾ ਹੋਵੇਗਾ ਕਿ ਕੱਲ੍ਹ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ‘ਚ ਕੀ ਫੈਸਲਾ ਲਿਆ ਜਾਂਦਾ ਹੈ। ਹੁਣ ਦੇਖਣਾ ਹੋਵੇਗਾ ਕਿ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ‘ਤੇ ਜਥੇਦਾਰ ਕੀ ਫੈਸਲਾ ਲੈਣਗੇ। ਇੱਥੇ ਦੱਸਣਯੋਗ ਹੈ ਇਸ ਤੋਂ ਪਹਿਲਾਂ ਜਥੇਦਾਰ ਰਘਬੀਰ ਸਿੰਘ ਆਪ ਵੀ ਹਰਜਿੰਦਰ ਸਿੰਘ ਨਾਲ ਮੁਲਾਕਾਤ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਅਸਤੀਫ਼ਾ ਵਾਪਸ ਲੈਣ ਲਈ ਕਿਹਾ ਗਿਆ ਸੀ।

ਫਾਈਨਲ ਤੋਂ ਪਹਿਲਾਂ ਮੁਹੰਮਦ ਸ਼ੰਮੀ ਨੇ ਦੁਬਈ ਦੇ ਸਟੇਡੀਅਮ ਬਾਰੇ ਦਿੱਤਾ ਹੈਰਾਨ ਕਰਨ ਵਾਲਾ ਬਿਆਨ, ਪੜ੍ਹੋ ਵੇਰਵਾ

0
BCCI's decision surprised everyone, Mohammed Shami's career stopped!

ਫਾਈਨਲ ਤੋਂ ਪਹਿਲਾਂ ਮੁਹੰਮਦ ਸ਼ੰਮੀ ਨੇ ਦੁਬਈ ਦੇ ਸਟੇਡੀਅਮ ਬਾਰੇ ਦਿੱਤਾ ਹੈਰਾਨ ਕਰਨ ਵਾਲਾ ਬਿਆਨ, ਪੜ੍ਹੋ ਵੇਰਵਾ

ਨਵੀਂ ਦਿੱਲੀ, 6 ਮਾਰਚ 2025 – ਟੀਮ ਇੰਡੀਆ ਦੇ ਦੁਬਈ ਦੇ ਇਕੋ ਸਟੇਡੀਅਮ ਵਿੱਚ ਖੇਡਣ ਬਾਰੇ ਕਈ ਸਵਾਲ ਉੱਠ ਰਹੇ ਹਨ। ਵਿਰੋਧੀ ਟੀਮਾਂ ਦੇ ਕੁਝ ਸਾਬਕਾ ਖਿਡਾਰੀਆਂ ਦਾ ਮੰਨਣਾ ਹੈ ਕਿ ਟੀਮ ਇੰਡੀਆ ਨੂੰ ਇੱਕੋ ਸ਼ਹਿਰ ਅਤੇ ਇੱਕੋ ਮੈਦਾਨ ‘ਤੇ ਖੇਡਣ ਦਾ ਫਾਇਦਾ ਮਿਲ ਰਿਹਾ ਹੈ। ਹੁਣ ਟੀਮ ਇੰਡੀਆ ਇੱਕ ਵਾਰ ਫਿਰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਫਾਈਨਲ ਖੇਡਣ ਲਈ ਤਿਆਰ ਹੈ। ਇਸ ਦੇ ਨਾਲ ਹੀ, ਫਾਈਨਲ ਮੈਚ ਤੋਂ ਪਹਿਲਾਂ, ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦਾ ਦੁਬਈ ਵਿੱਚ ਖੇਡਣ ਨੂੰ ਲੈ ਕੇ ਇੱਕ ਵੱਡਾ ਬਿਆਨ ਆਇਆ ਹੈ।

ਇਹ ਵੀ ਪੜ੍ਹੋ: ਪਰਾਲੀ ਢੋਣ ਵਾਲੀ ਟਰਾਲੀ ‘ਚ ਵੱਜੀਆਂ ਦੋ ਗੱਡੀਆਂ: ਤਿੰਨ ਦੀ ਮੌਕੇ ‘ਤੇ ਹੀ ਹੋਈ ਮੌਤ, 6 ਗੰਭੀਰ ਜ਼ਖਮੀ

ਫਾਈਨਲ ਮੈਚ ਤੋਂ ਪਹਿਲਾਂ, ਮੁਹੰਮਦ ਸ਼ੰਮੀ ਨੇ ਕਿਹਾ, “ਇਹ ਯਕੀਨੀ ਤੌਰ ‘ਤੇ ਸਾਡੀ ਮਦਦ ਕਰ ਰਿਹਾ ਹੈ। ਅਸੀਂ ਹਾਲਾਤ ਅਤੇ ਪਿੱਚ ਦੇ ਵਿਵਹਾਰ ਨੂੰ ਜਾਣਦੇ ਹਾਂ। ਜਦੋਂ ਕਿ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਕੋਚ ਗੌਤਮ ਗੰਭੀਰ ਦਾ ਬਿਆਨ ਇਸ ਦੇ ਬਿਲਕੁਲ ਉਲਟ ਹੈ। ਅਜਿਹੇ ਵਿੱਚ ਸ਼ੰਮੀ ਦਾ ਇਹ ਬਿਆਨ ਭਾਰਤੀ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਰਿਹਾ ਹੈ। ਦੂਜੇ ਪਾਸੇ, ਸ਼ੰਮੀ ਦਾ ਇਹ ਬਿਆਨ ਟੀਮ ਇੰਡੀਆ ਦੇ ਵਿਰੋਧੀਆਂ ਨੂੰ ਸਵਾਲ ਉਠਾਉਣ ਦਾ ਮੌਕਾ ਦੇ ਸਕਦਾ ਹੈ।

ਇਸ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਨੇ ਦੁਬਈ ਵਿੱਚ ਖੇਡਣ ਬਾਰੇ ਕਿਹਾ ਸੀ, “ਇਹ ਸਾਡਾ ਘਰ ਨਹੀਂ ਹੈ, ਇਹ ਦੁਬਈ ਹੈ। ਇਸੇ ਕਰਕੇ ਅਸੀਂ ਇੱਥੇ ਇੰਨੇ ਮੈਚ ਨਹੀਂ ਖੇਡਦੇ। ਇਹ ਸਾਡੇ ਲਈ ਵੀ ਨਵਾਂ ਹੈ। ਇਸ ਦੇ ਨਾਲ ਹੀ ਮੁੱਖ ਕੋਚ ਗੌਤਮ ਗੰਭੀਰ ਨੇ ਕਿਹਾ ਸੀ ਕਿ ਇਹ ਸਾਡੇ ਲਈ ਓਨਾ ਹੀ ਨਵਾਂ ਹੈ ਜਿੰਨਾ ਇਹ ਦੂਜੀਆਂ ਟੀਮਾਂ ਲਈ ਹੈ। ਮੈਨੂੰ ਯਾਦ ਨਹੀਂ ਕਿ ਅਸੀਂ ਇਸ ਸਟੇਡੀਅਮ ਵਿੱਚ ਆਖਰੀ ਵਾਰ ਕਿਹੜਾ ਟੂਰਨਾਮੈਂਟ ਖੇਡਿਆ ਸੀ।”

ਅਦਾਲਤ ਨੇ 2 ਕੁਇੰਟਲ ਭੁੱਕੀ ਮਾਮਲੇ ‘ਚ ਦੋ ਨਸ਼ਾ ਤਸਕਰਾਂ ਨੂੰ ਸੁਣਾਈ 10 ਸਾਲ ਦੀ ਕੈਦ ਦੀ ਸਜ਼ਾ

0
Is having sex with a dead body is rape? Chhattisgarh High Court gave the answer

ਅਦਾਲਤ ਨੇ 2 ਕੁਇੰਟਲ ਭੁੱਕੀ ਮਾਮਲੇ ‘ਚ ਦੋ ਨਸ਼ਾ ਤਸਕਰਾਂ ਨੂੰ ਸੁਣਾਈ 10 ਸਾਲ ਦੀ ਕੈਦ ਦੀ ਸਜ਼ਾ

– 2 ਕੁਇੰਟਲ ਭੁੱਕੀ ਮਾਮਲੇ ਵਿੱਚ ਸਜ਼ਾ, ਹਰੇਕ ਨੂੰ 1 ਲੱਖ ਰੁਪਏ ਜੁਰਮਾਨਾ

ਫਾਜ਼ਿਲਕਾ, 6 ਮਾਰਚ 2025 – ਫਾਜ਼ਿਲਕਾ ਦੇ ਐਡੀਸ਼ਨਲ ਸੈਸ਼ਨ ਜੱਜ ਨੇ ਦੋ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਦੋਵਾਂ ‘ਤੇ 1-1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਦੋਸ਼ੀਆਂ ਨੂੰ ਉਨ੍ਹਾਂ ਤੋਂ ਦੋ ਕੁਇੰਟਲ ਤੋਂ ਵੱਧ ਭੁੱਕੀ ਬਰਾਮਦ ਕਰਨ ਦੇ ਮਾਮਲੇ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਪਰਾਲੀ ਢੋਣ ਵਾਲੀ ਟਰਾਲੀ ‘ਚ ਵੱਜੀਆਂ ਦੋ ਗੱਡੀਆਂ: ਤਿੰਨ ਦੀ ਮੌਕੇ ‘ਤੇ ਹੀ ਹੋਈ ਮੌਤ, 6 ਗੰਭੀਰ ਜ਼ਖਮੀ

ਜਾਣਕਾਰੀ ਦਿੰਦੇ ਹੋਏ ਅਰਨੀਵਾਲਾ ਥਾਣੇ ਦੇ ਐਸਐਚਓ ਅੰਗਰੇਜ਼ ਕੁਮਾਰ ਨੇ ਦੱਸਿਆ ਕਿ 2021 ਵਿੱਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਦੌਰਾਨ ਇੱਕ ਗੱਡੀ ਵਿੱਚੋਂ 2 ਕੁਇੰਟਲ 30 ਕਿਲੋ ਭੁੱਕੀ ਬਰਾਮਦ ਕੀਤੀ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਰਾਜਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਉਰਫ਼ ਜੱਗੂ ਨੂੰ ਗ੍ਰਿਫ਼ਤਾਰ ਕਰ ਲਿਆ। ਜਿਸ ਮਾਮਲੇ ਵਿੱਚ ਫਾਜ਼ਿਲਕਾ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਤੇ ਫੈਸਲਾ ਸੁਣਾਉਂਦੇ ਹੋਏ, ਫਾਜ਼ਿਲਕਾ ਦੇ ਵਧੀਕ ਸੈਸ਼ਨ ਜੱਜ ਅਜੀਤਪਾਲ ਨੇ ਦੋਵਾਂ ਦੋਸ਼ੀਆਂ ਨੂੰ 10-10 ਸਾਲ ਦੀ ਕੈਦ ਅਤੇ 1-1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜੁਰਮਾਨਾ ਨਾ ਦੇਣ ਦੀ ਸੂਰਤ ਵਿੱਚ, ਦੋਸ਼ੀ ਨੂੰ ਵਾਧੂ ਸਜ਼ਾ ਵੀ ਭੁਗਤਣੀ ਪਵੇਗੀ। ਤੁਹਾਨੂੰ ਦੱਸ ਦੇਈਏ ਕਿ ਰਜਿੰਦਰ ਸਿੰਘ ਪਿੰਡ ਜੰਡਵਾਲਾ ਭੀਮੇਸ਼ਾਹ ਦਾ ਰਹਿਣ ਵਾਲਾ ਹੈ ਅਤੇ ਕੁਲਵਿੰਦਰ ਸਿੰਘ ਉਰਫ ਜੱਗੂ ਮਹਾਲਮ ਚੱਕ ਬਲੋਚਾ ਦਾ ਰਹਿਣ ਵਾਲਾ ਹੈ।

ਮਾਤਮ ਚ ਬਦਲੀਆਂ ਖੁਸ਼ੀਆਂ! ਪਾਣੀਪਤ-ਰੋਹਤਕ ਰੋਡ ‘ਤੇ ਪਲਟੀ ਲਾੜਾ-ਲਾੜੀ ਦੀ ਕਾਰ, ਦੋਵੇਂ ਜ਼ਖਮੀ; ਲਾੜੇ ਦੇ ਭਰਾ ਦੀ ਮੌਤ

0

ਮਾਤਮ ਚ ਬਦਲੀਆਂ ਖੁਸ਼ੀਆਂ! ਪਾਣੀਪਤ-ਰੋਹਤਕ ਰੋਡ ‘ਤੇ ਪਲਟੀ ਲਾੜਾ-ਲਾੜੀ ਦੀ ਕਾਰ, ਦੋਵੇਂ ਜ਼ਖਮੀ; ਲਾੜੇ ਦੇ ਭਰਾ ਦੀ ਮੌਤ

ਹਰਿਆਣਾ ਦੇ ਸੋਨੀਪਤ ‘ਚ ਹਾਦਸੇ ਤੋਂ ਬਾਅਦ ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ। ਯਮੁਨਾਨਗਰ ‘ਚ ਲਾੜੀ ਦੇ ਘਰ ਮਿਲਣੀ ਤੋਂ ਬਾਅਦ ਵਾਪਸ ਆ ਰਹੇ ਪਰਿਵਾਰ ਦੀ ਕਾਰ ਪਾਣੀਪਤ-ਰੋਹਤਕ ਰੋਡ ‘ਤੇ ਬੀਤੀ ਰਾਤ ਅਚਾਨਕ ਪਲਟ ਗਈ। ਇਸ ਹਾਦਸੇ ‘ਚ ਲਾੜੇ ਦੇ ਭਰਾ ਦੀ ਮੌਤ ਹੋ ਗਈ, ਜਦਕਿ ਲਾੜਾ-ਲਾੜੀ ਜ਼ਖਮੀ ਹੋ ਗਏ। ਲਾੜੇ ਦਾ ਭਰਾ ਕਾਰ ਚਲਾ ਰਿਹਾ ਸੀ।

ਅੱਖ ਲੱਗਣ ਕਾਰਨ ਵਾਪਰਿਆ ਹਾਦਸਾ

ਜਾਣਕਾਰੀ ਅਨੁਸਾਰ ਸੋਨੀਪਤ ਦੇ ਆਦਰਸ਼ ਨਗਰ ਗੋਹਾਨਾ ਦੇ ਰਹਿਣ ਵਾਲੇ ਸੁਰਿੰਦਰ ਮਾਨ ਪੁੱਤਰ ਅੰਕਿਤ ਮਾਨ ਦਾ ਵਿਆਹ 3 ਮਾਰਚ ਨੂੰ ਯਮੁਨਾਨਗਰ ਦੀ ਰਹਿਣ ਵਾਲੀ ਲੜਕੀ ਨਾਲ ਹੋਇਆ ਸੀ। ਬੁੱਧਵਾਰ ਨੂੰ ਅੰਕਿਤ ਆਪਣੀ ਪਤਨੀ ਅਤੇ ਛੋਟੇ ਭਰਾ ਰਵੀ ਮਾਨ ਨਾਲ ਯਮੁਨਾਨਗਰ ਸਥਿਤ ਦੁਲਹਨ ਦੇ ਘਰ ਮਿਲਣੀ ਲਈ ਗਿਆ ਸੀ। ਕਾਰ ਨੂੰ ਲਾੜੇ ਅੰਕਿਤ ਦਾ ਭਰਾ ਰਵੀ ਚਲਾ ਰਿਹਾ ਸੀ। ਰਾਤ ਕਰੀਬ 11 ਵਜੇ ਉਨ੍ਹਾਂ ਦੀ ਕਾਰ ਪਾਣੀਪਤ-ਰੋਹਤਕ ਰੋਡ ‘ਤੇ ਪਿੰਡ ਚਿਡਾਨਾ ਨੇੜੇ ਪਹੁੰਚੀ।ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਵੀ ਦੀ ਅੱਖ ਲੱਗਣ ਕਾਰਨ ਕਾਰ ਬੇਕਾਬੂ ਹੋ ਕੇ ਹਾਈਵੇਅ ‘ਤੇ ਪਲਟ ਗਈ। ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਆਂਦਾ ਗਿਆ ਹੈ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ।

ਰਜਿਸਟਰਡ ਉਸਾਰੀ ਕਿਰਤੀ ਪਰਿਵਾਰਕ ਮੈਂਬਰਾਂ ਸਮੇਤ 5 ਲੱਖ ਰੁਪਏ ਤੱਕ ਦੀ ਮੁਫਤ ਮੈਡੀਕਲ ਸਹਾਇਤਾ ਲੈਣ ਦੇ ਯੋਗ-ਵਿਧਾਇਕ ਸ਼ੈਰੀ ਕਲਸੀ

0

ਰਜਿਸਟਰਡ ਉਸਾਰੀ ਕਿਰਤੀ ਪਰਿਵਾਰਕ ਮੈਂਬਰਾਂ ਸਮੇਤ 5 ਲੱਖ ਰੁਪਏ ਤੱਕ ਦੀ ਮੁਫਤ ਮੈਡੀਕਲ ਸਹਾਇਤਾ ਲੈਣ ਦੇ ਯੋਗ-ਵਿਧਾਇਕ ਸ਼ੈਰੀ ਕਲਸੀ

ਬਟਾਲਾ, 6 ਮਾਰਚ- ਪੰਜਾਬ ਸਰਕਾਰ ਵਲੋਂ ਰਜਿਸਟਰਡ ਉਸਾਰੀ ਕਿਰਤੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਬੀਮਾ ਯੋਜਨਾ ਸਕੀਮ ਅਧੀਨ 5 ਲੱਖ ਤੱਕ ਦੀ ਮੁਫਤ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਹ ਮੈਡੀਕਲ ਸਹਾਇਤਾ ਕਿਸੇ ਵੀ ਇੰਮਪੈਨਲਡ ਹਸਪਤਾਲ ਵਿੱਚ ਜਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਪ੍ਰਗਟਾਵਾ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਨੇ ਲੋਕ ਮਿਲਣੀ ਦੌਰਾਨ ਕੀਤਾ।

ਹਲਕਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਕੇ ਹੱਲ ਕੀਤੀਆਂ

ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਵਲੋਂ ਹਲਕਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਕੇ ਹੱਲ ਕੀਤੀਆਂ ਗਈਆਂ। ਉਨਾਂ ਲੋਕਾਂ ਨਾਲ ਗੱਲ ਕਰਦਿਆਂ ਦੱਸਿਆ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਬੀਮਾ ਸਕੀਮ ਦਾ ਲਾਭ ਲੈਣ ਲਈ ਰਜਿਸਟਰਡ ਉਸਾਰੀ ਕਿਰਤੀਆਂ ਨੂੰ ਆਯੂਸ਼ਮਾਨ ਕਾਰਡ ਬਣਾਉਣਾ ਪੈਂਦਾ ਹੈ। ਇਹ ਕਾਰਡ ਹਰੇਕ ਸਰਕਾਰੀ ਹਸਪਤਾਲ ਵਿੱਚ ਬਣਦਾ ਹੈ। ਉਨ੍ਹਾਂ ਕਿਹਾ ਕਿ ਰਜਿਸਟਰਡ ਉਸਾਰੀ ਕਿਰਤੀ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਜਾ ਕੇ ਆਪਣਾ ਆਯੂਸ਼ਮਾਨ ਕਾਰਡ ਬਣਾ ਸਕਦਾ ਹੈ ਅਤੇ ਆਯੂਸ਼ਮਾਨ ਮੁੱਖ ਮੰਤਰੀ ਬੀਮਾ ਯੋਜਨਾ ਸਕੀਮ ਅਧੀਨ ਮਿਲਣ ਵਾਲੇ ਵਿੱਤੀ ਲਾਭ ਦਾ ਫਾਇਦਾ ਉਠਾ ਸਕਦਾ ਹੈ।

ਬਿਲਡਿੰਗ ਐਂਡ ਅਦਰ ਕੰਸਟੱਰਕਸ਼ਨ ਵਰਕਰ ਵੈਲਫੇਅਰ ਬੋਰਡ

ਉਨ੍ਹਾਂ ਦੱਸਿਆ ਕਿ ਪੰਜਾਬ ਉਸਾਰੀ ਕਿਰਤੀਆਂ ਦੀ ਭਲਾਈ ਲਈ ਸਰਕਾਰ ਵੱਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟੱਰਕਸ਼ਨ ਵਰਕਰ ਵੈਲਫੇਅਰ ਬੋਰਡ ਦਾ ਗਠਨ ਕੀਤਾ ਹੋਇਆ ਹੈ । ਕੋਈ ਵੀ ਉਸਾਰੀ ਕਿਰਤੀ ਜਿਸ ਦੀ ਉਮਰ 18-60 ਸਾਲ ਦੇ ਵਿਚਕਾਰ ਹੋਵੇ ਤੇ ਉਸ ਵੱਲੋਂ ਪੰਜਾਬ ਵਿੱਚ ਪਿਛਲੇ ਇੱਕ ਸਾਲ ਵਿੱਚ ਘੱਟੋ-ਘੱਟ 90 ਦਿਨ ਬਤੌਰ ਉਸਾਰੀ ਮਜ਼ਦੂਰ ਵੱਜੋਂ ਕੰਮ ਕੀਤਾ ਹੋਵੇ, ਉਹ ਬਤੌਰ ਲਾਭਪਾਤਰੀ ਰਜਿਸਟਰਡ ਹੋ ਸਕਦਾ ਹੈ। ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਇਹ ਰਜਿਸਟਰੇਸ਼ਨ ਕਿਸੇ ਵੀ ਸੇਵਾ ਕੇਂਦਰ ਵਿੱਚ ਜਾ ਕੇ ਜਾਂ ਕਿਰਤੀ ਸਹਾਇਕ ਐਪ ਰਾਹੀਂ ਲੋੜੀਂਦੇ ਦਸਤਾਵੇਜਾਂ ਸਮੇਤ 145 ਰੁਪਏ ਸਾਲਾਨਾ ਫੀਸ ਜਮਹਾਂ ਕਰਵਾਕੇ ਅਪਲਾਈ ਕੀਤੀ ਜਾ ਸਕਦੀ ਹੈ। ਰਜਿਸਟਰਡ ਉਸਾਰੀ ਕਿਰਤੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਪਰੋਕਤ ਸਿਹਤ ਬੀਮਾ ਯੋਜਨਾ ਸਕੀਮ ਅਧੀਨ 5 ਲੱਖ ਤੱਕ ਦੀ ਮੁਫਤ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

ਹਿਮਾਚਲ ‘ਚ ਨਹੀਂ ਚੱਲਣਗੀਆਂ ਬੱਸਾਂ ? ਡਰਾਈਵਰ-ਕੰਡਕਟਰਾ ਵੱਲੋਂ ਇਸ ਦਿਨ ਤੋਂ ਹੜਤਾਲ ਦਾ ਐਲਾਨ

ਪਰਾਲੀ ਢੋਣ ਵਾਲੀ ਟਰਾਲੀ ‘ਚ ਵੱਜੀਆਂ ਦੋ ਗੱਡੀਆਂ: ਤਿੰਨ ਦੀ ਮੌਕੇ ‘ਤੇ ਹੀ ਹੋਈ ਮੌਤ, 6 ਗੰਭੀਰ ਜ਼ਖਮੀ

0

ਪਰਾਲੀ ਢੋਣ ਵਾਲੀ ਟਰਾਲੀ ‘ਚ ਵੱਜੀਆਂ ਦੋ ਗੱਡੀਆਂ: ਤਿੰਨ ਦੀ ਮੌਕੇ ‘ਤੇ ਹੀ ਹੋਈ ਮੌਤ, 6 ਗੰਭੀਰ ਜ਼ਖਮੀ

– ਮਰਨ ਵਾਲੇ ਵਿਅਕਤੀਆਂ ਚ ਦੋ ਸਕੇ ਸਾਂਢੂ

ਗੁਰਦਾਸਪੁਰ, 6 ਮਾਰਚ 2025 – ਬਟਾਲਾ ਦੇ ਨੇੜਲੇ ਪਿੰਡ ਸੇਖਵਾਂ ਨਜਦੀਕ ਦੀਆਂ ਪਰਾਲੀ ਗੱਠਾਂ ਢੋਣ ਵਾਲੀ ਟਰਾਲੀ ਦੇ ਨਾਲ ਦੋ ਕਾਰਾਂ ਵੱਜਣ ਨਾਲ ਪਲਟ ਗਈਆਂ। ਹਾਦਸਾ ਇਨ੍ਹਾਂ ਭਿਆਨਕ ਸੀ ਜਿਸ ਕਰਕੇ ਕਾਰਾਂ ਬੁਰੀ ਤਰਾਂ ਨਾਲ ਨੁਕਸਾਨੀਆਂ ਗਈਆਂ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਤੋਂ ਬਰਖ਼ਾਸਤ DSP ਬਲਵਿੰਦਰ ਸੇਖੋਂ ਭਾਜਪਾ ‘ਚ ਸ਼ਾਮਲ

ਇਸ ਹਾਦਸੇ ਚ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦਕਿ ਇਸ ਹਾਦਸੇ ਦੇ ਵਿੱਚ ਛੇ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਏ ਹਨ। ਮਰਨ ਵਾਲੇ ਵਿਅਕਤੀਆਂ ਵਿੱਚ ਦੋ ਸਕੇ ਸਾਂਡੂ ਹਨ। ਮ੍ਰਿਤਕ ਸੁਰਜੀਤ ਸਿੰਘ ਵਾਸੀ ਪਿਡ ਪੰਜ ਗਰਾਈਆਂ 17 ਸਾਲ ਬਾਅਦ ਆਪਣੇ ਘਰ ਆਇਆ ਸੀ ਅਤੇ ਉਸਨੇ ਅੱਜ ਅਮਰੀਕਾ ਵਾਪਸ ਜਾਣਾ ਸੀ ।

ਹੁਣ ਸਰਪੰਚ,ਨੰਬਰਦਾਰ ਅਤੇ ਕੌਂਸਲਰ ਵੀ ਕਰ ਸਕਣਗੇ ਈ-ਸੇਵਾ ਪੋਰਟਲ ਰਾਹੀਂ ਆਨਲਾਈਨ ਤਸਦੀਕ

0

ਹੁਣ ਸਰਪੰਚ,ਨੰਬਰਦਾਰ ਅਤੇ ਕੌਂਸਲਰ ਵੀ ਕਰ ਸਕਣਗੇ ਈ-ਸੇਵਾ ਪੋਰਟਲ ਰਾਹੀਂ ਆਨਲਾਈਨ ਤਸਦੀਕ

ਮਾਲੇਰਕੋਟਲਾ : ਡਿਪਟੀ ਕਮਿਸ਼ਨਰ ਵਿਰਾਜ.ਐਸ.ਤਿੜਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਡਿਜੀਟਲ ਪੰਜਾਬ ਦੀ ਲਗਾਤਾਰਤਾ ਵਿੱਚ ਇੱਕ ਹੋਰ ਪੁਲਾਂਘ ਪੁਟਦਿਆਂ,ਸਮੁੱਚੀਆਂ ਨਾਗਰਿਕ ਸੇਵਾਵਾਂ ਲਈ ਸਰਪੰਚਾਂ,ਨੰਬਰਦਾਰਾਂ ਅਤੇ ਕੌਂਸਲਰਾਂ ਨੂੰ ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨੀਕ ਵਿਭਾਗ ਵੱਲੋਂ ਈ-ਗਵਰਨੈਂਸ ਪ੍ਰਣਾਲੀ ਨਾਲ ਜੋੜ੍ਹਨ ਲਈ ਲਗਾਤਾਰ ਉਪਰਾਲੇ ਕੀਤੇ ਗਏ ਹਨ ਤਾਂ ਜੋ ਉਹ ਇਸ ਪ੍ਰਣਾਲੀ ਨਾਲ ਜੁੜ ਕੇ ਆਮ ਲੋਕਾਂ ਦੇ ਦਸਤਾਵੇਜ ਆਨਲਾਈਨ ਤਸਦੀਕ ਕਰ ਸਕਣ । ਹੁਣ ਕੋਈ ਵੀ ਸਬੰਧਿਤ ਸਰਪੰਚ,ਨੰਬਰਦਾਰ ਅਤੇ ਕੌਂਸਲਰ ਆਪਣੇ ਹਲਕੇ,ਪਿੰਡ ਜਾਂ ਵਾਰਡ ਵਿੱਚ ਰਹਿ ਰਹੇ ਵਿਆਕਤੀ ਦੇ ਦਸਤਾਵੇਜ ਈ-ਸੇਵਾ ਆਈ.ਡੀ ਜਾਂ ਵਟਸਐਪ ਰਾਹੀਂ ਆਨਲਾਈਨ ਹੀ ਤਸਦੀਕ ਕਰ ਸਕਦੇ ਹਨ।

ਲੋਕਾਂ ਦੇ ਦਸਤਾਵੇਜ ਆਨ ਲਾਈਨ ਤਸਦੀਕ

ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਸਰਕਾਰ ਦੀ ਇਸ ਨਵੇਕਲੀ ਪਹਿਲਕਦਮੀ ਤਹਿਤ ਅਵਾਮ ਨੂੰ ਸਰਕਾਰੀ ਸੇਵਾਵਾਂ ਦੀ ਡਿਜੀਟਾਈਜ਼ੇਸ਼ਨ ਅਤੇ ਨਾਗਰਿਕਾਂ ਦੇ ਅਨੁਭਵਾਂ ਨੂੰ ਹੋਰ ਬਿਹਤਰ ਬਣਾਇਆ ਗਿਆ ਹੈ ਜਿਸ ਤਹਿਤ ਸਾਰਿਆਂ ਨੂੰ ਆਨ ਬੋਰਡ ਕਰਕੇ ਆਈ.ਡੀਜ਼ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਉਹ ਆਮ ਲੋਕਾਂ ਦੇ ਦਸਤਾਵੇਜ ਆਨ ਲਾਈਨ ਤਸਦੀਕ ਕਰ ਸਕਣ। ਇਸ ਪ੍ਰਣਾਲੀ ਤਹਿਤ ਆਮ ਲੋਕਾਂ ਦਾ ਜਿਥੇ ਸਮਾਂ ਬਚੇਗਾ ,ਉੱਥੇ ਉਹ ਘਰ ਬੈਠੇ ਹੀ ਆਪਣੇ ਜਰੂਰਤ ਦੇ ਦਸਤਾਵੇਜ ਭੋਤਿਕ ਤਸਦੀਕ ਕਰਵਾ ਸਕਣਗੇ ਉਨ੍ਹਾਂ ਦੱਸਿਆਂ ਕਿ ਇਸ ਸਬੰਧੀ ਸੂਚਨਾਂ ਤਕਨੀਕ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ, ਮਾਲੇਰਕੋਟਲਾ ਵੱਲੋਂ ਜਿਲ੍ਹੇ ਦੇ ਸਮੂਹ ਸਰਪੰਚਾਂ,ਨੰਬਰਦਾਰਾਂ ਅਤੇ ਕੌਂਸਲਰਾਂ ਨੂੰ ਲੋੜੀਂਦੀ ਟਰੇਨਿੰਗ ਅਤੇ ਈ-ਸੇਵਾ ਆਈ ਡੀਜ਼ ਵੀ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।

ਹਿਮਾਚਲ ‘ਚ ਨਹੀਂ ਚੱਲਣਗੀਆਂ ਬੱਸਾਂ ? ਡਰਾਈਵਰ-ਕੰਡਕਟਰਾ ਵੱਲੋਂ ਇਸ ਦਿਨ ਤੋਂ ਹੜਤਾਲ ਦਾ ਐਲਾਨ

0

ਹਿਮਾਚਲ ‘ਚ ਨਹੀਂ ਚੱਲਣਗੀਆਂ ਬੱਸਾਂ ? ਡਰਾਈਵਰ-ਕੰਡਕਟਰਾ ਵੱਲੋਂ ਇਸ ਦਿਨ ਤੋਂ ਹੜਤਾਲ ਦਾ ਐਲਾਨ

ਨਵੀ ਦਿੱਲੀ: ਹਿਮਾਚਲ ਪ੍ਰਦੇਸ਼ ਵਿੱਚ ਤਿੰਨ ਦਿਨਾਂ ਬਾਅਦ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐਚਆਰਟੀਸੀ) ਦੀਆਂ 3079 ਤੋਂ ਵੱਧ ਬੱਸਾਂ ਦੇ ਪਹੀਏ ਰੁਕ ਜਾਣਗੇ। ਜੇਕਰ ਸੂਬਾ ਸਰਕਾਰ ਨੇ ਐਚਆਰਟੀਸੀ ਦੇ ਡਰਾਈਵਰ-ਕੰਡਕਟਰਾਂ ਦੇ ਬਕਾਏ ਦੀ ਅਦਾਇਗੀ ਨਹੀਂ ਕੀਤੀ ਤਾਂ 9 ਮਾਰਚ ਦੀ ਅੱਧੀ ਰਾਤ 12 ਵਜੇ ਤੋਂ ਅਗਲੇ 72 ਘੰਟਿਆਂ ਲਈ ਐਚਆਰਟੀਸੀ ਦੇ ਡਰਾਈਵਰ-ਕੰਡਕਟਰ ਤਿੰਨ ਦਿਨਾਂ ਲਈ ਹੜਤਾਲ ’ਤੇ ਚਲੇ ਜਾਣਗੇ।

ਤਿੰਨ ਦਿਨਾਂ ਦਾ ਸਮਾਂ

ਐਚਆਰਟੀਸੀ ਡਰਾਈਵਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਯੂਨੀਅਨ ਨੇ 20 ਫਰਵਰੀ ਤਕ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ। ਸਰਕਾਰ ਨੇ 6 ਮਾਰਚ ਤੱਕ ਦਿੱਤੇ ਅਲਟੀਮੇਟਮ ਦੇ ਬਾਵਜੂਦ ਮੰਗਾਂ ਨਹੀਂ ਮੰਨੀਆਂ। ਹੁਣ ਉਨ੍ਹਾਂ ਦੇ ਹੜਤਾਲ ‘ਤੇ ਜਾਣ ਦੇ ਐਲਾਨ ਤੋਂ ਬਾਅਦ ਸਰਕਾਰ ਸਾਰੇ ਬਕਾਏ ਦੇਣ ਦੀ ਬਜਾਏ 5 ਕਰੋੜ ਰੁਪਏ ਦੇਣ ਲਈ ਕਹਿ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਤਿੰਨ ਦਿਨਾਂ ਦਾ ਸਮਾਂ ਹੈ ਜਾਂ ਤਾਂ ਉਹ 59 ਕਰੋੜ ਰੁਪਏ ਦੇ ਵਿੱਤੀ ਲਾਭ ਅਦਾ ਕਰੇ ਜਾਂ ਫਿਰ ਨਿਗਮ ਦੇ ਡਰਾਈਵਰ-ਕੰਡਕਟਰ ਹੜਤਾਲ ‘ਤੇ ਚਲੇ ਜਾਣਗੇ।

ਇਸ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਬਦਲੇ ਰੰਗ, ਸਰਕਾਰ ਨੇ ਜਾਰੀ ਕੀਤਾ ਹੁਕਮ

ਇਸ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੇ ਬਦਲੇ ਰੰਗ, ਸਰਕਾਰ ਨੇ ਜਾਰੀ ਕੀਤਾ ਹੁਕਮ

0

ਇਸ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੇ ਬਦਲੇ ਰੰਗ, ਸਰਕਾਰ ਨੇ ਜਾਰੀ ਕੀਤਾ ਹੁਕਮ

ਓਡੀਸ਼ਾ ਸਰਕਾਰ ਨੇ ਸਾਰੇ ਸਰਕਾਰੀ ਸਕੂਲਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਸਰਕਾਰ ਦੇ ਹੁਕਮਾਂ ਤੋਂ ਬਾਅਦ ਹੁਣ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦਾ ਰੰਗ ਬਦਲ ਜਾਵੇਗਾ। ਇਸ ਹੁਕਮ ਤੋਂ ਬਾਅਦ ਹੁਣ ਸਾਰੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਹਲਕੇ ਸੰਤਰੀ ਅਤੇ ਸੰਤਰੀ ਰੰਗ ਦੀ ਰੰਗਤ ਦਿੱਤੀ ਜਾਵੇਗੀ।

ਇੱਕ ਸਮਾਨ ਰੰਗ ਕੋਡ

ਓਡੀਸ਼ਾ ਸਕੂਲ ਐਜੂਕੇਸ਼ਨ ਪ੍ਰੋਗਰਾਮ ਅਥਾਰਟੀ (OSEPA) ਨੇ ਸਾਰੇ ਕੁਲੈਕਟਰਾਂ ਕਮ ਚੇਅਰਮੈਨ, SS ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਸਾਰੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਲਈ ਇੱਕ ਸਮਾਨ ਰੰਗ ਕੋਡ ਅਪਣਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਕਦਮ ਦਾ ਉਦੇਸ਼ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਇਕਸਾਰਤਾ ਲਿਆਉਣਾ ਅਤੇ ਉਨ੍ਹਾਂ ਦੀ ਪਛਾਣ ਨੂੰ ਮਜ਼ਬੂਤ ​​ਕਰਨਾ ਹੈ।

ਕਦੋਂ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ? ਸ਼ਰਾਈਨ ਬੋਰਡ ਨੇ ਕੀਤਾ ਤਰੀਕਾਂ ਦਾ ਐਲਾਨ

ਪੰਜਾਬ ਪੁਲਿਸ ਤੋਂ ਬਰਖ਼ਾਸਤ DSP ਬਲਵਿੰਦਰ ਸੇਖੋਂ ਭਾਜਪਾ ‘ਚ ਸ਼ਾਮਲ

0

ਪੰਜਾਬ ਪੁਲਿਸ ਤੋਂ ਬਰਖ਼ਾਸਤ DSP ਬਲਵਿੰਦਰ ਸੇਖੋਂ ਭਾਜਪਾ ‘ਚ ਸ਼ਾਮਲ

ਚੰਡੀਗੜ੍ਹ, 6 ਮਾਰਚ 2025 – ਪੰਜਾਬ ਪੁਲਸ ਵਿਚੋਂ ਬਰਖ਼ਾਸਤ ਕੀਤੇ ਗਏ ਡੀ. ਐੱਸ. ਪੀ. ਅਤੇ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਲੜ ਚੁੱਕੇ ਬਲਵਿੰਦਰ ਸਿੰਘ ਸੇਖੋਂ ਬੁੱਧਵਾਰ ਨੂੰ ਪਾਰਟੀ ਇੰਚਾਰਜ ਵਿਜੇ ਰੁਪਾਣੀ ਦੀ ਅਗਵਾਈ ਹੇਠ ਭਾਜਪਾ ’ਚ ਸ਼ਾਮਲ ਹੋ ਗਏ। ਬਲਵਿੰਦਰ ਸਿੰਘ ਸੇਖੋਂ ਪਿਛਲੇ ਲੰਬੇ ਅਰਸੇ ਤੋਂ ਪੰਜਾਬ ਦੇ ਮੁੱਖ ਸਿਆਸੀ ਮੁੱਦਿਆਂ ’ਤੇ ਪ੍ਰਮੁੱਖਤਾ ਨਾਲ ਆਪਣੀ ਗੱਲ ਰੱਖਦੇ ਆ ਰਹੇ ਹਨ। ਇਸ ਤੋਂ ਇਲਾਵਾ ਬਲਵਿੰਦਰ ਸਿੰਘ ਸੇਖੋਂ ਪਿਛਲੇ ਦਿਨਾਂ ਦੌਰਾਨ ਉੱਚ ਅਦਾਲਤ ਦੀ ਮਾਣਹਾਨੀ ਕੇਸ ਵਿਚ ਜੇਲ੍ਹ ਵੀ ਕੱਟ ਚੁੱਕੇ ਹਨ।

ਇਹ ਵੀ ਪੜ੍ਹੋ: PoK ਮਿਲਦੇ ਹੀ ਖਤਮ ਹੋ ਜਾਵੇਗਾ ਕਸ਼ਮੀਰ ਮੁੱਦਾ: ਹੱਲ ਹੋ ਗਿਆ ਹੈ ਜ਼ਿਆਦਾਤਰ ਮਸਲਾ – ਜੈਸ਼ੰਕਰ

ਬਲਵਿੰਦਰ ਸਿੰਘ ਸੇਖੋਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਟਕਰਾਅ ਤੋਂ ਬਾਅਦ ਖਬਰਾਂ ਵਿਚ ਆਏ ਸਨ। ਚਰਚਾਵਾਂ ਹਨ ਕਿ ਉਹ ਭਾਜਪਾ ਵੱਲੋਂ ਲੁਧਿਆਣਾ ਦੀ ਆਗਾਮੀ ਜ਼ਿਮਨੀ ਚੋਣ ਲਈ ਉਮੀਦਵਾਰ ਹੋ ਸਕਦੇ ਹਨ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਭਾਜਪਾ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਅਤੇ ਲੁਧਿਆਣਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਵੀ ਹਾਜ਼ਰ ਸਨ।