Home Blog Page 812

ਯੁੱਧ ਨਸ਼ੇ ਵਿਰੁੱਧ: ਨਸ਼ਾ ਤਸਕਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਇਮਾਰਤ ‘ਤੇ ਚੱਲਿਆ ਬੁਲਡੋਜਰ

0

ਸ੍ਰੀ ਮੁਕਤਸਰ ਸਾਹਿਬ, 12 ਮਾਰਚ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਜਾਰੀ ਹੈ। ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮਦਰਸਾ ਵਿੱਚ ਇੱਕ ਵਿਅਕਤੀ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਇਮਾਰਤ ਨੂੰ ਢਾਇਆ ਗਿਆ।

ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਇਮਾਰਤ 

ਐਸਐਸਪੀ ਡਾ ਅਖਿਲ ਚੌਧਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਥਾਣਾ ਲੱਖੇਵਾਲੀ ਅਧੀਨ ਪੈਂਦੇ ਪਿੰਡ ਮਦਰਸਾ ਦੇ ਵਿਅਕਤੀ ਸਰਬਜੀਤ ਸਿੰਘ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਇਮਾਰਤ ਬਣਾਈ ਗਈ ਸੀ। ਇਸ ਸਬੰਧੀ ਸਮਰੱਥ ਅਥਾਰਟੀ ਤੋਂ ਇਸ ਨੂੰ ਢਾਉਣ ਮੌਕੇ ਸੁਰੱਖਿਆ ਪ੍ਰਬੰਧ ਕਰਨ ਦੀਆਂ ਹਦਾਇਤਾਂ ਪ੍ਰਾਪਤ ਹੋਈਆਂ ਸਨ। ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਇਸ ਇਮਾਰਤ ਨੂੰ ਢਾਹ ਦਿੱਤਾ ਗਿਆ।

ਮਾਨ ਸਰਕਾਰ ਦੇ `ਯੁੱਧ ਨਸ਼ਿਆਂ ਵਿਰੁੱਧ’ ਤਹਿਤ ਚੱਲਦੇ ਬੁਲਡੋਜ਼ਰ ਨੇ ਸ਼੍ਰੀ ਮੁਕਤਸਰ ਸਾਹਿਬ ਵੱਲ ਕੀਤਾ ਰੁਖ਼

ਨਸ਼ੇ ਤਸਕਰੀ ਦੇ 5 ਪਰਚੇ ਪਹਿਲਾਂ ਤੋਂ ਹੀ ਦਰਜ

ਉਹਨਾਂ ਨੇ ਦੱਸਿਆ ਕਿ ਇਹ ਇਮਾਰਤ ਸਰਬਜੀਤ ਸਿੰਘ ਵੱਲੋਂ ਉਸਾਰੀ ਗਈ ਸੀ ਉਸ ਅਤੇ ਉਸ ਦੇ ਪਰਿਵਾਰ ਉੱਪਰ ਨਸ਼ੇ ਤਸਕਰੀ ਦੇ 5 ਪਰਚੇ ਪਹਿਲਾਂ ਤੋਂ ਹੀ ਦਰਜ ਹਨ। ਐਸ.ਐਸ.ਪੀ ਡਾ .ਅਖਿਲ ਚੌਧਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਮਿਸ਼ਨ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜ਼ਿਲ੍ਹੇ ਵਿੱਚ ਵਿਆਪਕ ਪੱਧਰ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਜੋ ਕੋਈ ਵੀ ਨਸ਼ੇ ਵੇਚ ਕੇ ਜਾਇਦਾਦ ਬਣਾਏਗਾ ਉਸ ਨੂੰ ਅਟੈਚ ਕਰ ਲਿਆ ਜਾਏਗਾ ਅਤੇ ਜੇਕਰ ਕਿਸੇ ਨੇ ਸਰਕਾਰੀ ਸੰਪੱਤੀ ਤੇ ਕੋਈ ਇਮਾਰਤ ਬਣਾਈ ਤਾਂ ਉਸ ਨੂੰ ਨਸ਼ਟ ਕਰ ਦਿੱਤਾ ਜਾਵੇਗਾ। ਉਹਨਾਂ ਨੇ ਇਸ ਮੌਕੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਨਸ਼ੇ ਵੇਚਦਾ ਹੈ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਨਿਡਰ ਹੋ ਕੇ ਦਿੱਤੀ ਜਾਵੇ ਸੂਚਨਾ ਦੇਣ ਵਾਲੇ ਦੀ ਪਹਿਚਾਨ ਗੁਪਤ ਰੱਖਦੇ ਹੋਏ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਹਰਿਆਣਾ ਦੇ 10 ਵਿੱਚੋਂ 9 ਨਗਰ ਨਿਗਮਾਂ ਵਿੱਚ ਭਾਜਪਾ ਦੀ ਵੱਡੀ ਜਿੱਤ, ਕਾਂਗਰਸ ਬੁਰੀ ਤਰ੍ਹਾਂ ਹਾਰੀ

ਹਰਿਆਣਾ ਦੇ 10 ਵਿੱਚੋਂ 9 ਨਗਰ ਨਿਗਮਾਂ ਵਿੱਚ ਭਾਜਪਾ ਦੀ ਵੱਡੀ ਜਿੱਤ, ਕਾਂਗਰਸ ਬੁਰੀ ਤਰ੍ਹਾਂ ਹਾਰੀ

0

ਹਰਿਆਣਾ, 12 ਮਾਰਚ: ਹਰਿਆਣਾ ਨਗਰ ਨਿਗਮ ਚੋਣਾਂ ਦੇ ਨਤੀਜੇ ਸਾਹਮਣੇ ਆ ਚੁਕੇ ਹਨ। ਇਸ ਚੋਣ ਵਿੱਚ ਮੁੱਖ ਮੁਕਾਬਲਾ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦਰਮਿਆਨ ਸੀ। ਹਾਲਾਂਕਿ, ਭਾਜਪਾ ਨੇ ਇਸ ਚੋਣ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ 10 ਵਿੱਚੋਂ 9 ਨਗਰ ਨਿਗਮ ਜਿੱਤ ਲਏ ਹਨ। ਇਸ ਦੇ ਨਾਲ ਹੀ ਕਾਂਗਰਸ ਪੂਰੀ ਤਰ੍ਹਾਂ ਹਾਰ ਗਈ ਹੈ।

9 ਨਗਰ ਨਿਗਮਾਂ ‘ਚ ਭਾਜਪਾ ਨੂੰ ਮਿਲੀ ਵੱਡੀ ਜਿੱਤ

ਭਾਜਪਾ ਨੇ 10 ਵਿੱਚੋਂ 9 ਨਗਰ ਨਿਗਮ ਜਿੱਤੇ ਹਨ। ਕਾਂਗਰਸ ਬੁਰੀ ਹਾਰ ਗਈ ਹੈ। ਮਾਨੇਸਰ ਨਗਰ ਨਿਗਮ ਤੋਂ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ। ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਦੇ ਗੜ੍ਹ ਰੋਹਤਕ ਵਿੱਚ ਵੀ ਕਾਂਗਰਸ ਜਿੱਤ ਨਹੀਂ ਸਕੀ। ਮਾਨੇਸਰ ਨਗਰ ਨਿਗਮ ਵਿੱਚ ਆਜ਼ਾਦ ਡਾ: ਇੰਦਰਜੀਤ ਯਾਦਵ ਨੇ ਚੋਣ ਜਿੱਤੀ। ਉਨ੍ਹਾਂ ਨੇ ਭਾਜਪਾ ਉਮੀਦਵਾਰ ਸੁੰਦਰ ਲਾਲ ਨੂੰ ਹਰਾਇਆ। ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੇ ਸੰਸਦੀ ਹਲਕੇ ਕਰਨਾਲ ਵਿੱਚ ਭਾਜਪਾ ਨੇ ਲਗਾਤਾਰ ਤੀਜੀ ਵਾਰ ਮੇਅਰ ਦੀ ਚੋਣ ਜਿੱਤੀ ਹੈ।

ਹਰਿਆਣਾ ਦੇ 10 ਨਗਰ ਨਿਗਮ

ਪਾਣੀਪਤ— ਬੀ.ਜੇ.ਪੀ
ਗੁਰੂਗ੍ਰਾਮ— ਬੀ.ਜੇ.ਪੀ
ਫਰੀਦਾਬਾਦ — ਬੀ.ਜੇ.ਪੀ
ਮਾਨੇਸਰ – ਆਜ਼ਾਦ
ਅੰਬਾਲਾ — ਬੀ.ਜੇ.ਪੀ
ਯਮੁਨਾਨਗਰ— ਬੀ.ਜੇ.ਪੀ
ਹਿਸਾਰ — ਬੀ.ਜੇ.ਪੀ
ਕਰਨਾਲ — ਬੀ.ਜੇ.ਪੀ
ਰੋਹਤਕ — ਬੀ.ਜੇ.ਪੀ
ਸੋਨੀਪਤ— ਬੀ.ਜੇ.ਪੀ

ਕਦੋ ਹੋਈ ਸੀ ਵੋਟਿੰਗ

ਦੱਸ ਦਈਏ ਕਿ ਫਰੀਦਾਬਾਦ, ਹਿਸਾਰ, ਰੋਹਤਕ, ਕਰਨਾਲ, ਯਮੁਨਾਨਗਰ, ਗੁਰੂਗ੍ਰਾਮ ਅਤੇ ਮਾਨੇਸਰ ਵਿੱਚ 2 ਮਾਰਚ ਨੂੰ ਵੋਟਿੰਗ ਹੋਈ ਸੀ। ਅੰਬਾਲਾ ਅਤੇ ਸੋਨੀਪਤ ਵਿੱਚ ਮੇਅਰ ਦੇ ਅਹੁਦੇ ਲਈ ਉਪ ਚੋਣ ਲਈ ਵੀ ਇਸੇ ਦਿਨ ਵੋਟਿੰਗ ਹੋਈ। ਇਸੇ ਦਿਨ 21 ਨਗਰ ਪਾਲਿਕਾਵਾਂ ਲਈ ਵੀ ਵੋਟਾਂ ਪਈਆਂ। ਪਾਣੀਪਤ ‘ਚ 9 ਮਾਰਚ ਨੂੰ ਵੋਟਿੰਗ ਹੋਈ ਸੀ।

ਵਿਧਾਇਕ ਸ਼ੈਰੀ ਕਲਸੀ ਨੇ ਕੈਬਨਿਟ ਮੰਤਰੀ ਕਟਾਰੂਚੱਕ ਨਾਲ ਕੀਤੀ ਮੁਲਾਕਾਤ, ਇਨਾ ਮੁੱਦਿਆਂ ’ਤੇ ਕੀਤੀ ਵਿਚਾਰ ਚਰਚਾ

0

ਬਟਾਲਾ, 12 ਮਾਰਚ – ਬਟਾਲਾ ਦੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਵਲੋਂ ਚੰਡੀਗੜ੍ਹ ਵਿਖੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਮੁਲਾਕਾਤ ਕਰਕੇ ਆਗਾਮੀ ਕਣਕ ਦੀ ਖਰੀਦ ਸਮੇਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਖ਼ੁਰਾਕ, ਸਿਵਲ ਸਪਲਾਈ ਸਮੇਤ ਵੱਖ-ਵੱਖ ਵਿਕਾਸ ਕਾਰਜਾਂ ਸਬੰਧੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ।

ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ ਹੱਲ 

ਇਸ ਮੌਕੇ ਗੱਲ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਧਾਇਕ ਸ਼ੈਰੀ ਕਲਸੀ ਨੂੰ ਯਕੀਨ ਦਿਵਾਇਆ ਕਿ ਉਨਾਂ ਵਲੋਂ ਜੋ ਵੀ ਮੁੱਦੇ ਉਨਾਂ ਦੇ ਧਿਆਨ ਵਿੱਚ ਲਿਆਂਦੇ ਗਏ ਹਨ, ਉਨਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਕੈਬਨਿਟ ਮੰਤਰੀ ਕਟਾਰੂਚੱਕ ਨੇ ਦੱਸਿਆ ਕਿ ਕਣਕ ਦੇ ਖਰੀਦ ਸੀਜ਼ਨ 2025-26 ਨੂੰ ਸਫਲ ਅਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਸੂਬੇ ਵਿੱਚ ਕਰੀਬ 124 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਦਾ ਟੀਚਾ ਮਿੱਥਿਆ ਗਿਆ ਹੈ ਪਰ 132 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ 1864 ਨਿਯਮਿਤ ਖਰੀਦ ਕੇਂਦਰ ਖੋਲ੍ਹੇ ਗਏ ਹਨ। ਉਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

ਰਾਸ਼ਨ ਕਾਰਡ ਧਾਰਕ 31 ਮਾਰਚ ਤੋਂ ਪਹਿਲਾਂ- ਪਹਿਲਾਂ ਕਰਨ ਇਹ ਅਹਿਮ ਕੰਮ, ਨਹੀਂ ਤਾਂ ਬੰਦ ਹੋ ਸਕਦੈ ਰਾਸ਼ਨ

 

ਰਾਸ਼ਨ ਕਾਰਡ ਧਾਰਕ 31 ਮਾਰਚ ਤੋਂ ਪਹਿਲਾਂ- ਪਹਿਲਾਂ ਕਰਨ ਇਹ ਅਹਿਮ ਕੰਮ, ਨਹੀਂ ਤਾਂ ਬੰਦ ਹੋ ਸਕਦੈ ਰਾਸ਼ਨ!

0

ਚੰਡੀਗੜ੍ਹ,12 ਮਾਰਚ : ਖੁਰਾਕ ਅਤੇ ਸਿਵਲ ਸਪਲਾਈਜ ਵਿਭਾਗ, ਭਾਰਤ ਸਰਕਾਰ ਵੱਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ-2013 ਤਹਿਤ ਰਾਸ਼ਨ ਦਾ ਲਾਭ ਲੈ ਰਹੇ ਲਾਭਪਾਤਰੀਆਂ ਦੀ 31 ਮਾਰਚ 2025 ਤੱਕ ਸਤ ਫੀਸਦੀ ਈ-ਕੇ.ਵਾਈ.ਸੀ. ਕਰਨ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਦੱਸਿਆ ਕਿ ਇਸ ਸਬੰਧ ਵਿੱਚ ਪੰਜਾਬ ਰਾਜ ਵਿੱਚ ਪਿਛਲੇ ਲਗਭਗ ਇੱਕ ਸਾਲ ਤੋਂ ਲਾਭਪਾਤਰੀਆਂ ਦੀ ਡਿਪੂ ਹੋਲਡਰਾਂ ਵੱਲੋਂ ਈ-ਪੋਸ ਮਸੀ਼ਨਾਂ ਤੇ ਲਾਭਪਾਤਰੀ ਦੇ ਫਿੰਗਰ ਪ੍ਰਿੰਟ ਲੈ ਕੇ ਈ-ਕੇ.ਵਾਈ.ਸੀ. ਕੀਤੀ ਜਾ ਰਹੀ ਹੈ, ਪ੍ਰੰਤੂ ਅਜੇ ਤੱਕ ਵੀ ਬਹੁਤ ਸਾਰੇ ਲਾਭਪਾਤਰੀਆਂ ਵੱਲੋਂ ਆਪਣੀ ਈ-ਕੇ.ਵਾਈ.ਸੀ. ਨਹੀਂ ਕਰਵਾਈ ਜਾ ਰਹੀ।

ਸਖਤ ਹਦਾਇਤਾਂ ਜਾਰੀ

ਭਾਰਤ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜਿਹੜੇ ਲਾਭਪਾਤਰੀ 31 ਮਾਰਚ 2025 ਤੱਕ ਆਪਣੀ ਈ-ਕੇ.ਵਾਈ.ਸੀ ਨਹੀਂ ਕਰਵਾਉਂਦੇ, ਉਹਨਾਂ ਦਾ ਰਾਸ਼ਨ ਮੁਅੱਤਲ ਕੀਤਾ ਜਾ ਸਕਦਾ ਹੈ। ਇਸ ਲਈ ਸਾਰੇ ਲਾਭਪਾਤਰੀ 31 ਮਾਰਚ 2025 ਤੋਂ ਪਹਿਲਾਂ-ਪਹਿਲਾਂ ਆਪਣੇ ਨੇੜੇ ਦੇ ਕਿਸੇ ਵੀ ਰਾਸ਼ਨ ਡਿਪੂ ਤੇ ਆਪਣਾ ਅਧਾਰ ਕਾਰਡ ਨਾਲ ਲੈ ਕੇ ਈ-ਪੋਸ ਮਸ਼ੀਨ ਤੇ ਫਿੰਗਰ ਪ੍ਰਿੰਟ ਲਗਾ ਕੇ ਆਪਣੀ ਈ-ਕੇ.ਵਾਈ.ਸੀ. ਕਰਵਾਉਣ ਨੂੰ ਯਕੀਨੀ ਬਣਾਉਣ ਤਾਂ ਕਿ ਉਹਨਾਂ ਨੂੰ ਭਵਿੱਖ ਵਿੱਚ ਰਾਸ਼ਨ ਲੈਣ ਵਿੱਚ ਕੋਈ ਵੀ ਮੁਸ਼ਕਿਲ ਨਾ ਆਵੇ।

ਜਲਦੀ ਕਰਵਾਈ ਜਾਵੇ ਈ-ਕੇ.ਵਾਈ.ਸੀ

ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੰਟਰੋਲਰ ਖੁਰਾਕ ਅਤੇ ਸਪਲਾਈਜ ਮੋਗਾ ਗੀਤਾ ਬਿਸ਼ੰਭੂ ਵੱਲੋਂ ਦੱਸਿਆ ਕਿ ਇਸ ਸਬੰਧੀ ਸਾਰੇ ਸਹਾਇਕ ਖੁਰਾਕ ਅਤੇ ਸਪਲਾਈਜ ਅਫਸਰਾਂ ਅਤੇ ਖੇਤਰੀ ਅਮਲੇ ਨੂੰ ਮੀਟਿੰਗ ਕਰਕੇ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਆਪਣੇ-ਆਪਣੇ ਏਰੀਏ ਦੇ ਰਾਜਨੀਤਿਕ ਅਤੇ ਮੋਹਤਬਰ ਲੋਕਾਂ, ਪਿੰਡਾਂ ਦੇ ਸਰਪੰਚਾਂ, ਕੌਸਲਰਾਂ ਆਦਿ ਨੂੰ ਇਸ ਸਬੰਧੀ ਜਗਰੂਕ ਕਰਦੇ ਹੋਏ ਲਾਭਪਾਤਰੀਆਂ ਦੀ ਸਤ ਫੀਸਦੀ ਈ-ਕੇ.ਵਾਈ.ਸੀ. ਕਰਵਾਉਣੀ ਯਕੀਨੀ ਬਣਾਈ ਜਾਵੇ।

ਅੱਗ ਦਾ ਗੋਲਾ ਬਣੀ ਸਵਾਰੀਆਂ ਨਾਲ ਭਰੀ ਬੱਸ, ਡਰਾਈਵਰ ਦੀ ਸੂਝ-ਬੂਝ ਨਾਲ ਬਚੀ ਸਭ ਦੀ ਜਾਨ

ਸੀਬੀਆਈ ਨੇ ਚੰਡੀਗੜ੍ਹ ਪੁਲਿਸ ਦਾ ASI 4500 ਰੁਪਏ ਲੈਂਦਾ ਫੜਿਆ

0

ਚੰਡੀਗੜ੍ਹ, 12 ਮਾਰਚ 2025 – ਡੀ. ਜੀ. ਪੀ. ਸੁਰਿੰਦਰ ਸਿੰਘ ਯਾਦਵ ਚੰਡੀਗੜ੍ਹ ਪੁਲਸ ’ਚੋਂ ਭ੍ਰਿਸ਼ਟਾਚਾਰ ਖ਼ਤਮ ਕਰਨਾ ਚਾਹੁੰਦੇ ਹਨ ਪਰ ਪੁਲਸ ਮੁਲਾਜ਼ਮ ਰਿਸ਼ਵਤ ਲੈਣ ਤੋਂ ਹਟ ਨਹੀਂ ਰਹੇ। ਸੀ. ਬੀ. ਆਈ. ਨੇ ਮੰਗਲਵਾਰ ਨੂੰ ਸੈਕਟਰ-43 ਦੇ ਬੱਸ ਸਟੈਂਡ ਚੌਕੀ ’ਤੇ ਤਾਇਨਾਤ ਏ. ਐੱਸ. ਆਈ. ਸ਼ੇਰ ਸਿੰਘ ਅਤੇ ਵਿਚੋਲੀਏ ਨੂੰ 4500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਫੜ੍ਹੇ ਗਏ ਵਿਚੋਈਏ ਦੀ ਪਛਾਣ ਰਿੰਕੂ ਵਾਸੀ ਕਜਹੇੜੀ ਵਜੋਂ ਹੋਈ ਹੈ। ਜਾਂਚ ‘ਚ ਸਾਹਮਣੇ ਆਇਆ ਕਿ ਵਿਚੋਈਏ ਨੇ ਜ਼ਬਰਦਸਤੀ ਏ. ਐੱਸ. ਆਈ. ਨੂੰ ਪੈਸੇ ਫੜ੍ਹਾਏ ਸਨ। ਸੀ. ਬੀ. ਆਈ. ਨੂੰ ਮਿਲੀ ਦਵਿੰਦਰ ਸੰਧੂ ਦੀ ਸ਼ਿਕਾਇਤ ’ਤੇ ਏ. ਐੱਸ. ਆਈ. ਸ਼ੇਰ ਸਿੰਘ ਅਤੇ ਕਜਹੇੜੀ ਵਾਸੀ ਵਿਚੋਲੀਏ ਰਿੰਕੂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ: ਜੱਥੇਦਾਰ ਬਣਦਿਆਂ ਹੀ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ

ਜ਼ਿਲ੍ਹਾ ਅਦਾਲਤ ਦੇ ਹੁਕਮਾਂ ’ਤੇ ਚੈੱਕ ’ਤੇ ਜਾਅਲੀ ਦਸਤਖ਼ਤ ਕਰਨ ਦੇ ਮਾਮਲੇ ’ਚ ਸੈਕਟਰ-36 ਥਾਣਾ ਪੁਲਸ ਨੇ ਦਵਿੰਦਰ ਸੰਧੂ ’ਤੇ ਮਾਮਲਾ ਦਰਜ ਕੀਤਾ ਸੀ। ਮਾਮਲੇ ਦੀ ਜਾਂਚ ਸੈਕਟਰ-43 ਚੌਂਕੀ ’ਤੇ ਤਾਇਨਾਤ ਏ. ਐੱਸ. ਆਈ. ਸ਼ੇਰ ਸਿੰਘ ਨੂੰ ਦਿੱਤੀ ਸੀ। ਏ. ਐੱਸ. ਆਈ. ਨੇ ਮਾਮਲੇ ਦੀ ਜਾਂਚ ਕੀਤੀ ਤਾਂ ਦਵਿੰਦਰ ਸੰਧੂ ਦੀ ਭੂਮਿਕਾ ਸ਼ੱਕੀ ਪਾਈ ਗਈ। ਮਾਮਲੇ ਨੂੰ ਸੈਟਲ ਕਰਨ ਲਈ ਦਵਿੰਦਰ ਸੰਧੂ ਨੇ ਕਜਹੇੜੀ ਦੇ ਰਹਿਣ ਵਾਲੇ ਰਿੰਕੂ ਨਾਲ ਸੰਪਰਕ ਕੀਤਾ। ਰਿੰਕੂ ਨੇ ਤੁਰੰਤ ਏ. ਐੱਸ. ਆਈ. ਸ਼ੇਰ ਸਿੰਘ ਨਾਲ ਮਾਮਲੇ ਸਬੰਧੀ ਗੱਲ ਕੀਤੀ।

ਦੋਸ਼ ਹੈ ਕਿ ਏ. ਐੱਸ. ਆਈ. ਨੇ ਮਾਮਲੇ ਨੂੰ ਸੈਟਲ ਕਰਨ ਲਈ ਰਿਸ਼ਵਤ ਮੰਗੀ ਸੀ। ਰਿਸ਼ਵਤ ਦੀ ਰਕਮ ਲੈ ਕੇ ਏ. ਐੱਸ. ਆਈ. ਨੇ ਮੰਗਲਵਾਰ ਸ਼ਾਮ ਨੂੰ ਰਿੰਕੂ ਨੂੰ ਸੈਕਟਰ-43 ਦੇ ਬੱਸ ਸਟੈਂਡ ਚੌਂਕੀ ’ਤੇ ਬੁਲਾਇਆ ਸੀ। ਇਸ ਦੌਰਾਨ ਸ਼ਿਕਾਇਤਕਰਤਾ ਨੇ ਸੀ. ਬੀ. ਆਈ. ਨਾਲ ਸੰਪਰਕ ਕੀਤਾ। ਦਵਿੰਦਰ ਸੰਧੂ ਨੇ ਕਿਹਾ ਕਿ ਉਹ ਰਿਸ਼ਵਤ ਦੀ ਰਕਮ ਨਹੀਂ ਦੇਣਾ ਚਾਹੁੰਦਾ। ਇਸ ਤੋਂ ਬਾਅਦ ਸੀ. ਬੀ. ਆਈ. ਨੇ ਬੱਸ ਸਟੈਂਡ ਚੌਂਕੀ ’ਤੇ ਟਰੈਪ ਲਗਾਇਆ। ਸੰਧੂ ਨੇ 4500 ਰੁਪਏ ਵਿਚੋਲੀਏ ਰਿੰਕੂ ਨੂੰ ਦਿੱਤੇ। ਰਿੰਕੂ ਨੇ ਰੁਪਏ ਏ. ਐੱਸ. ਆਈ. ਸ਼ੇਰ ਸਿੰਘ ਨੂੰ ਦਿੱਤੇ ਤਾਂ ਸੀ. ਬੀ. ਆਈ. ਨੇ ਉਸੇ ਸਮੇਂ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ।

ਸਵੇਰੇ 8 ਵਜੇ ਤੋਂ ਹੀ ਪੁਲਸ ਕੋਲ ਸੀ ਟਰੈਪ ਦੀ ਚਰਚਾ
ਸੀ. ਬੀ. ਆਈ. ਵੱਲੋਂ ਜਾਲ ਵਿਛਾਉਣ ਦੀ ਜਾਣਕਾਰੀ ਚੰਡੀਗੜ੍ਹ ਪੁਲਸ ਦੇ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਕੋਲ ਸਵੇਰੇ ਹੀ ਪਹੁੰਚ ਗਈ ਸੀ। ਦੁਪਹਿਰ ਤੱਕ ਸੀ. ਬੀ. ਆਈ. ਦਾ ਟਰੈਪ ਕਾਮਯਾਬ ਨਾ ਹੋਇਆ ਤਾਂ ਮੁਲਾਜ਼ਮਾਂ ਨੇ ਸੋਚਿਆ ਕਿ ਟਰੈਪ ਫੇਲ੍ਹ ਹੋ ਗਿਆ ਹੈ। ਕਰੀਬ 5 ਵਜੇ ਸੀ. ਬੀ. ਆਈ. ਨੇ ਟਰੈਪ ਲਗਾ ਕੇ ਏ. ਐੱਸ. ਆਈ. ਸ਼ੇਰ ਸਿੰਘ ਅਤੇ ਵਿਚੋਲੀਏ ਰਿੰਕੂ ਨੂੰ ਗ੍ਰਿਫ਼ਤਾਰ ਕਰ ਲਿਆ।

ਅੱਗ ਦਾ ਗੋਲਾ ਬਣੀ ਸਵਾਰੀਆਂ ਨਾਲ ਭਰੀ ਬੱਸ, ਡਰਾਈਵਰ ਦੀ ਸੂਝ-ਬੂਝ ਨਾਲ ਬਚੀ ਸਭ ਦੀ ਜਾਨ

0

ਹਿਮਾਚਲ, 12 ਮਾਰਚ : ਸ਼ਿਮਲਾ ਜ਼ਿਲੇ ਦੇ ਰਾਮਪੁਰ ‘ਚ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਰਾਮਪੁਰ ਡਿਪੂ ਦੀ ਹਿਮਾਚਲ ਰੋਡ ਟਰਾਂਸਪੋਰਟ ਦੀ ਬੱਸ ਨੂੰ ਸਵੇਰੇ 11.30 ਵਜੇ ਅਚਾਨਕ ਅੱਗ ਲੱਗ ਗਈ। ਬੱਸ ਡਰਾਈਵਰ ਮਦਨ ਦੀ ਸੂਝ-ਬੂਝ ਕਾਰਨ ਸਾਰੀਆਂ ਸਵਾਰੀਆਂ ਦੀ ਜਾਨ ਬਚ ਗਈ।

ਬੱਸ ਹੋਈ ਸੜ ਕੇ ਸੁਆਹ

ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਡਰਾਈਵਰ ਮਦਨ ਨੇ ਜਦ ਸਵਾਰੀਆਂ ਨੂੰ ਚੜ੍ਹਾਉਣ ਲਈ ਬੱਸ ਰੋਕੀ ਤਾਂ ਇਸ ਦੌਰਾਨ ਉਸ ਨੇ ਬੱਸ ਦੇ ਅੰਦਰੋਂ ਧੂੰਆਂ ਨਿਕਲਦਾ ਦੇਖਿਆ। ਉਸਨੇ ਤੁਰੰਤ ਸਮਝਦਾਰੀ ਦਿਖਾਉਂਦੇ ਹੋਏ ਸਾਰੀਆਂ ਸਵਾਰੀਆਂ ਨੂੰ ਬੱਸ ਵਿੱਚੋਂ ਉਤਰਨ ਲਈ ਕਿਹਾ ਗਿਆ। ਥੋੜ੍ਹੇ ਸਮੇਂ ਵਿੱਚ ਹੀ ਪੂਰੀ ਬੱਸ ਨੂੰ ਅੱਗ ਲੱਗ ਗਈ ਅਤੇ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।

ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਜਥੇਦਾਰ ਗਿ. ਕੁਲਦੀਪ ਸਿੰਘ ਗੜਗੱਜ

ਜੱਥੇਦਾਰ ਬਣਦਿਆਂ ਹੀ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ

0

ਅੰਮ੍ਰਿਤਸਰ, 12 ਮਾਰਚ 2025 – ਸ੍ਰੀ ਅਨੰਦਪੁਰ ਸਾਹਿਬ-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵ-ਨਿਯੁਕਤ ਜੱਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਬੀਤੇ ਦਿਨ ਅੰਮ੍ਰਿਤ ਵੇਲੇ ਤਖ਼ਤ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਦੀ ਹਾਜ਼ਰੀ ‘ਚ ਜੱਥੇਦਾਰ ਵਜੋਂ ਸੇਵਾ ਸੰਭਾਲੀ ਗਈ।

ਪਰ ਉਨ੍ਹਾਂ ਦੀ ਜੱਥੇਦਾਰ ਵਜੋਂ ਨਿਯੁਕਤੀ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਵਿਰੋਧ ਦੇ ਵਿਚਾਲੇ ਜੱਥੇਦਾਰ ਗੜਗੱਜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਦੇ ਨਹੀਂ, ਸਗੋਂ ਪੰਥ ਦੇ ਨੁਮਾਇੰਦੇ ਹਨ। ਸਾਨੂੰ ਪੰਥ ਦੇ ਨਿਸ਼ਾਨ ਸਾਹਿਬ ਹੇਠਾਂ ਇਕੱਠੇ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅੱਜ ਵੀ ਉੱਥੇ ਹੀ ਹੈ। ਉੁਨ੍ਹਾਂ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਜਿਸ ਦਿਨ ਪੰਥ ਨੇ ਸਮਝਿਆ ਕਿ ਮੇਰੇ ‘ਚ ਕਮੀਆਂ ਹਨ, ਮੈਂ ਹੱਥ ਜੋੜ ਕੇ ਸੇਵਾਂ ਛੱਡ ਦਿਆਂਗਾ। ਉਨ੍ਹਾਂ ਕਿਹਾ ਕਿ ਜਿਹੜਾ ਬਾਅਦ ‘ਚ ਸੇਵਾਦਾਰ ਆਵੇਗਾ, ਉਸ ਨੂੰ ਦਸਤਾਰ ਦੇ ਕੇ ਜਾਵਾਂਗੇ।

ਇਹ ਵੀ ਪੜ੍ਹੋ: ਪੰਜਾਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ: ਛੁੱਟੀ ਮਨਜ਼ੂਰ; ਸੈਸ਼ਨ ਵਿੱਚ ਨਹੀਂ ਹੋ ਸਕਣਗੇ ਸ਼ਾਮਲ

ਜੱਥੇਦਾਰ ਗੜਗੱਜ ਨੇ ਕਿਹਾ ਕਿ ਮੈਂ ਇਹ ਸਮਝਦਾ ਹਾਂ ਕਿ ਅਸੀਂ ਸਾਰੇ ਹੀ ਇਕ ਗੁਰੂ ਪੰਥ ਦਾ ਹਿੱਸਾਂ ਹਾਂ ਅਤੇ ਗੁਰੂ ਪੰਥ ਦਾ ਹਿੱਸਾ ਹੋਣ ਦੇ ਨਾਤੇ ਗੁਰੂ ਪੰਥ ਦੇ ਪ੍ਰਤੀ ਸਾਡੇ ਸਾਰਿਆਂ ਦੇ ਬਹੁਤ ਸਾਰੇ ਫਰਜ਼ ਹਨ ਕਿ ਅਸੀਂ ਗੁਰੂ ਪੰਥ ਦੀ ਚੜ੍ਹਦੀ ਕਲਾ ਲਈ ਤਤਪਰ ਰਹੀਏ ਤਾਂ ਉਸ ਲਈ ਅਸੀਂ ਤਤਪਰ ਹਾਂ। ਬਾਕੀ ਗੁਰੂ ਨਾਨਕ ਪਾਤਸ਼ਾਹ ਸਭ ਸੱਚ ਜਾਣਦੇ ਹਨ ਅਤੇ ਗੁਰੂ ਤੋਂ ਕੁੱਝ ਵੀ ਲੁਕਿਆ ਨਹੀਂ ਹੁੰਦਾ। ਮੈਂ ਤਾਂ ਇਹੀ ਕਹਾਂਗਾ ਕਿ ਸਾਨੂੰ ਸਾਰਿਆਂ ਨੂੰ ਮਿਲ-ਜੁਲ ਕੇ ਪੰਥ ਦੀ ਚੜ੍ਹਦੀ ਕਲਾ ਲਈ ਕਾਰਜ ਕਰਨੇ ਚਾਹੀਦੇ ਹਨ।

ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਜਥੇਦਾਰ ਗਿ. ਕੁਲਦੀਪ ਸਿੰਘ ਗੜਗੱਜ

0

ਸੁਲਤਾਨਪੁਰ ਲੋਧੀ, 12 ਮਾਰਚ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਨੂੰ ਸਿਰੋਪਾਓ ਦਿੱਤਾ ਗਿਆ।

ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲਿਆਂ ਨਾਲ ਵੀ ਮੁਲਾਕਾਤ ਕੀਤੀ, ਜਿਨ੍ਹਾਂ ਨੇ ਸਿੰਘ ਸਾਹਿਬ ਦਾ ਦਸਤਾਰ ਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ। ਸਿੰਘ ਸਾਹਿਬ ਨੇ ਦ੍ਰਿੜ੍ਹਤਾ ਪ੍ਰਗਟਾਉਂਦਿਆਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਖ਼ਾਲਸਾ ਪੰਥ ਦੇ ਇੱਕ ਸੱਚੇ ਸਿਪਾਹੀ ਬਣ ਕੇ ਵਿਚਰਣ ਦਾ ਬਲ ਬਖ਼ਸ਼ਣ। ਇਸ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ, ਹੈੱਡ ਗ੍ਰੰਥੀ ਗਿਆਨੀ ਸਤਨਾਮ ਸਿੰਘ, ਹਜ਼ੂਰੀ ਰਾਗੀ ਭਾਈ ਦਿਆਲ ਸਿੰਘ, ਪ੍ਰਚਾਰਕ-ਕਮ-ਨਿਗਰਾਨ ਭਾਈ ਰਾਜਪਾਲ ਸਿੰਘ ਅਤੇ ਗੁਰਦੁਆਰਾ ਸਾਹਿਬ ਦਾ ਹੋਰ ਸਟਾਫ਼ ਵੀ ਮੌਜੂਦ ਰਿਹਾ।

ਉਪ-ਰਾਸ਼ਟਰਪਤੀ ਧਨਖੜ ਦੀ ਸਿਹਤ ਨਾਲ ਜੁੜਿਆ ਵੱਡਾ ਅਪਡੇਟ ਆਇਆ ਸਾਹਮਣੇ, ਏਮਜ਼ ਦਿੱਲੀ ਨੇ ਦਿਤੀ ਜਾਣਕਾਰੀ

ਟਰੰਪ ਨੇ ਦਿੱਤਾ ਵੱਡਾ ਝਟਕਾ, ਸਟੀਲ-ਐਲੂਮੀਨੀਅਮ ਦੀ ਦਰਾਮਦ ‘ਤੇ ਟੈਕਸ ਕੀਤਾ ਦੁੱਗਣਾ

0

ਅਮਰੀਕਾ ਅਤੇ ਕੈਨੇਡਾ ਵਿਚਾਲੇ ਵਪਾਰ ਯੁੱਧ ਹੋਰ ਗਹਿਰਾਉਂਦਾ ਨਜ਼ਰ ਆ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਲਈ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ‘ਤੇ ਲਗਾਈ ਗਈ ਕਸਟਮ ਡਿਊਟੀ ਨੂੰ 25 ਫੀਸਦੀ ਤੋਂ ਵਧਾ ਕੇ 50 ਫੀਸਦੀ ਕਰਨ ਦਾ ਐਲਾਨ ਕੀਤਾ ਹੈ।

ਫੈਸਲਾ ਬੁੱਧਵਾਰ (ਅੱਜ) ਤੋਂ ਲਾਗੂ

ਟਰੰਪ ਨੇ ਕਿਹਾ ਕਿ ਕਸਟਮ ਡਿਊਟੀ ਵਧਾਉਣ ਦਾ ਇਹ ਫੈਸਲਾ ਬੁੱਧਵਾਰ (ਅੱਜ) ਤੋਂ ਲਾਗੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਟੈਰਿਫ ਵਿੱਚ ਵਾਧਾ ਕੈਨੇਡਾ ਦੇ ਓਨਟਾਰੀਓ ਸੂਬੇ ਦੀ ਸਰਕਾਰ ਵੱਲੋਂ ਅਮਰੀਕਾ ਨੂੰ ਵੇਚੀ ਜਾਂਦੀ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੇ ਜਵਾਬ ਵਿੱਚ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਓਨਟਾਰੀਓ ਸੂਬੇ ਦੀ ਸਰਕਾਰ ਨੇ ਅਮਰੀਕਾ ਨੂੰ ਸਪਲਾਈ ਹੋਣ ਵਾਲੀ ਬਿਜਲੀ ‘ਤੇ 25 ਫੀਸਦੀ ਡਿਊਟੀ ਲਗਾਈ ਸੀ।

ਅਮਰੀਕੀ ਸ਼ੇਅਰ ਬਾਜ਼ਾਰ ‘ਚ ਗਿਰਾਵਟ 

ਟ੍ਰੰਪ ਨੇ ਸੋਸ਼ਲ ਮੀਡੀਆ ਪੋਸਟ ਚ ਕਿਹਾ ਕਿ “ਮੈਂ ਆਪਣੇ ਵਣਜ ਮੰਤਰੀ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕੈਨੇਡਾ ਤੋਂ ਅਮਰੀਕਾ ਆਉਣ ਵਾਲੇ ਸਾਰੇ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ‘ਤੇ 25 ਫੀਸਦੀ ਵਾਧੂ ਡਿਊਟੀ ਲਗਾਉਣ। ਇਹ ਦੁਨੀਆ ਵਿੱਚ ਕਿਤੇ ਵੀ ਸਭ ਤੋਂ ਵੱਧ ਟੈਰਿਫ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਜਿਵੇਂ ਹੀ ਟਰੰਪ ਦੀ ਇਹ ਸੋਸ਼ਲ ਮੀਡੀਆ ਪੋਸਟ ਆਈ, ਅਮਰੀਕੀ ਸ਼ੇਅਰ ਬਾਜ਼ਾਰ ‘ਚ ਇਕਦਮ ਗਿਰਾਵਟ ਦੇਖਣ ਨੂੰ ਮਿਲੀ।

ਉਪ-ਰਾਸ਼ਟਰਪਤੀ ਧਨਖੜ ਦੀ ਸਿਹਤ ਨਾਲ ਜੁੜਿਆ ਵੱਡਾ ਅਪਡੇਟ ਆਇਆ ਸਾਹਮਣੇ, ਏਮਜ਼ ਦਿੱਲੀ ਨੇ ਦਿਤੀ ਜਾਣਕਾਰੀ

0

ਨਵੀ ਦਿੱਲੀ, 12 ਮਾਰਚ : ਦੇਸ਼ ਦੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਦੀ ਸਿਹਤ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਦਿੱਲੀ ਏਮਜ਼ ਨੇ ਉਨ੍ਹਾਂ ਦੀ ਸਿਹਤ ਬਾਰੇ ਅਪਡੇਟ ਸਾਂਝੀ ਕੀਤੀ ਹੈ। ਜਗਦੀਪ ਧਨਖੜ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਓਨਾ ਨੂੰ ਬੀਤੇ ਦਿਨੀ ਹਸਪਤਾਲ ਚ ਦਾਖਿਲ ਕਰਵਾਇਆ ਗਿਆ ਸੀ। ਜਗਦੀਪ ਧਨਖੜ ਨੂੰ ਐਤਵਾਰ ਤੜਕੇ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦੇ ਦਿਲ ਦੇ ਵਿਭਾਗ ਵਿੱਚ ਦਾਖਲ ਕਰਵਾਇਆ ਗਿਆ ਸੀ।

ਫ਼ਿਰੋਜ਼ਪੁਰ ਤੋਂ ਡੇਰਾ ਬਿਆਸ ਲਈ ਬੱਸ ਸੇਵਾ ਸ਼ੁਰੂ, ਕੈਬਨਿਟ ਮੰਤਰੀ ਭੁੱਲਰ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਦਿੱਲੀ ਏਮਜ਼ ਨੇ ਕਿਹਾ, “ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੂੰ ਏਮਜ਼ ਦਿੱਲੀ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਨੂੰ 9 ਮਾਰਚ ਨੂੰ ਦਿਲ ਦੀ ਬੀਮਾਰੀ ਕਾਰਨ ਏਮਜ਼ ‘ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਹਾਲਤ ‘ਚ ਸੰਤੋਸ਼ਜਨਕ ਸੁਧਾਰ ਹੋਇਆ ਹੈ। ਉਨ੍ਹਾਂ ਨੂੰ ਅਗਲੇ ਕੁਝ ਦਿਨਾਂ ਲਈ ਢੁਕਵਾਂ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।”