Home Blog Page 778

ਗਾਂਧੀ ਨਗਰ ਵਿਖੇ ਬਣੇ ਘਰ ਵਿਚ ਬਦਮਾਸ਼ਾਂ ਨੇ ਸੁੱਟੇ ਪੈਟਰੋਲ ਬੰਬ

0
petrol bombs

ਜਲੰਧਰ, 8 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ (Jalandhar) ਦੇ ਆਮਦਮਪੁਰ ਦੇ ਗਾਂਧੀ ਨਗਰ ਵਿਖੇ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਇਕ ਘਰ ਵਿਚ ਪੈਟਰੋਲ ਬੰਬ ਸੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਉਕਤ ਘਟਨਾਕ੍ਰਮ ਸਬੰਧੀ ਪਤਾ ਚਲਦਿਆਂ ਹੀ ਜਲੰਧਰ ਰੇਂਜ ਦੇ ਡੀ. ਆਈ. ਜੀ. ਨਵੀਨ ਸਿੰਗਲਾ ਨੇ ਪੁਲਸ ਅਧਿਕਾਰੀਆਂ ਦੀ ਟੀਮ ਨਾਲ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਅਤੇ ਜਾਂਚ ਸ਼ੁਰੂ ਕਰਦਿਆਂ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਅਜਿਹਾ ਕਰਨ ਵਾਲੇ ਵਿਅਕਤੀਆਂ ਨੂੰ ਛੇਤੀ ਫੜ ਕੇ ਸਲਾਖਾਂ ਪਿੱਛੇ ਸੁੱਟਣ ਦਾ ਭਰੋਸਾ ਦਿੱਤਾ ।

ਪੈਟਰੋਲ ਬੰਬ ਗੇਟ ਤੇ ਸੁੱਟ ਭੱਜੇ ਤਿੰਨੋ ਜਣੇ

ਗਾਂਧੀ ਨਗਰ (Gandhi Nagar) ਵਿਖੇ ਜਿਸ ਘਰ ਵਿਚ ਤਿੰਨ ਵਿਅਕਤੀਆਂ ਵਲੋਂ ਕਿਨ੍ਹਾਂ ਕਾਰਨਾਂ ਦੇ ਚਲਦਿਆਂ ਪੈਟਰੋਲ ਬੰਬ (Petrol bomb) ਸੁੱਟੇ ਗਏ ਹਨ ਦਾ ਤਾਂ ਹਾਲੇ ਤੱਕ ਬੇਸ਼ਕ ਪਤਾ ਨਹੀਂ ਚੱਲ ਸਕਿਆ ਹੈ ਪਰ ਅਜਿਹਾ ਕੰਮ ਕਰਨ ਵਾਲੇ ਤਿੰਨੋ ਵਿਅਕਤੀਆਂ ਵਲੋਂ ਘਟਨਾ ਨੂੰ ਅੰਜਾਮ ਦਿੰਦਿਆਂ ਹੀ ਮੌਕੇ ਤੋਂ ਫੁਰਤੀ ਨਾਲ ਫਰਾਰ ਹੋਣ ਵਿਚ ਕੋਈ ਕਸਰ ਨਹੀਂ ਛੱਡੀ ਗਈ । ਪੈਟਰੋਲ ਬੰਬ ਸੁੱਟਣ ਦੇ ਚਲਦਿਆਂ ਘਰ ਦੇ ਮੁੱਖ ਗੇਟ ਤੇ ਤਾਂ ਬੇਸ਼ਕ ਅੱਗ ਲੱਗ ਗਈ ਪਰ ਉਸ ਮਾਲਕ ਦੀ ਕ੍ਰਿਪਾ ਨਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

ਪੁਲਸ ਕਰ ਰਹੀ ਹੈ ਸਮੁੱਚੇ ਪਹਿਲੂਆਂ ਤੇ ਜਾਂਚ

ਡੀ. ਆਈ. ਜੀ. ਨਵੀਨ ਸਿੰਗਲਾ (D. I. G. Naveen Singla) ਨੇ ਆਦਮਪੁਰ ਪੁਲਸ ਥਾਣਾ ਮੁਖੀ ਨੂੰ ਸ਼ੱਕੀ ਵਿਅਕਤੀਆਂ ਨੂੰ ਜਾਂਚ ਵਿੱਚ ਸ਼ਾਮਲ ਕਰਨ ਦੇ ਨਿਰਦੇਸ਼ ਦਿੰਦਿਆਂ ਸਮੁੱਚੇ ਪਹਿਲੂਆਂ ਤੇ ਜਾਂਚ ਕਰਨ ਬਾਰੇ ਵੀ ਦੱਸਿਆ। ਉਨ੍ਹਾਂ ਸੀ. ਸੀ. ਟੀ. ਵੀ. ਫੁਟੇਜ, ਸਥਾਨਕ ਖੁਫੀਆ ਜਾਣਕਾਰੀ ਅਤੇ ਤਕਨੀਕੀ ਨਿਗਰਾਨੀ ਦੀ ਵਰਤੋਂ ਕਰਕੇ ਜਲਦ ਦੋਸ਼ੀਆਂ ਦਾ ਪਤਾ ਲਾਉਣ ’ਤੇ ਜ਼ੋਰ ਦਿੱਤਾ ।

ਘਟਨਾ ਨੂੰ ਜਲਦ ਟ੍ਰੇਸ ਕਰਕੇ ਦੋਸ਼ੀਆਂ ਨੂੰ ਕਰ ਲਿਆ ਜਾਵੇਗਾ ਗ੍ਰਿਫ਼ਤਾਰ

ਡੀ. ਆਈ. ਜੀ. ਸਿੰਗਲਾ ਨੇ ਆਦਮਪੁਰ (Adampur) ਦੇ ਗਾਂਧੀ ਨਗਰ ਵਿੱਚ ਵਾਪਰੀ ਉਕਤ ਖਤਰਨਾਕ ਘਟਨਾ ਨੂੰ ਜਲਦ ਟਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲੈਣ ਦਾ ਭਰੋਸਾ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਐਫ. ਆਈ. ਆਰ. ਦਰਜ ਕੀਤੀ ਗਈ ਹੈ ।

Read More : ਸ਼ਿਵ ਸੈਨਾ ਆਗੂ ਦੇ ਘਰ ‘ਤੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਸੁੱਟਿਆ ਪੈਟਰੋਲ ਬੰਬ

ਤਹੱਵੁਰ ਰਾਣਾ ਨੇ ਕੀਤੀ ਸੀ ਹੈਡਲੀ ਦੀ ਮੁੱਖ ਨਿਸ਼ਾਨਿਆਂ ਦੀ ਪਛਾਣ ਕਰਨ ਵਿਚ ਮਦਦ

0
Tahawwur Rana

ਮੁੰਬਈ, 8 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਵਿਖੇ ਹੋਏ 26-11 ਹਮਲੇ (26-11 attacks in Mumbai) ਦੇ ਮਾਸਟਰਮਾਈਂਡ ਤਹੱਵੁਰ ਰਾਣਾ ਨੇ ਕੇਂਦਰੀ ਜਾਂਚ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ. ਆਈ. ਏ.) (N. I. A.)  ਵਲੋਂ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੇ ਹਮਲਿਆਂ ਦੇ ਮਾਸਟਰਮਾਈਂਡ ਡੇਵਿਡ ਕੋਲਮੈਨ ਹੈਡਲੀ ਨੂੰ ਛਤਰਪਤੀ ਸਿ਼ਵਾਜੀ ਮਹਾਰਾਜ ਟਰਮੀਨਸ ਵਰਗੇ ਮੁੱਖ ਨਿਸ਼ਾਨਿਆਂ ਦੀ ਪਛਾਣ ਕਰਨ ਵਿੱਚ ਮਦਦ ਕੀਤੀ ਸੀ ।

ਰਾਣਾ ਸੀ ਪਾਕਿਸਤਾਨੀ ਫੌਜ ਵਿਚ ਕੈਪਟਨ ਡਾਕਟਰ ਵਜੋਂ ਤਾਇਨਾਤ

ਭਾਰਤ ਵਿਚ ਵੱਖ-ਵੱਖ ਹਮਲਿਆਂ ਵਿਚ ਮੁੱਖ ਸਾਜਿਸ਼ ਘੜਨ ਵਾਲੇ ਤਹੱਵੁਰ ਰਾਣਾ (Tahawwur Rana) ਨੇ ਕਈ ਖੁਲਾਸੇ ਕਰਦਿਆਂ ਇਹ ਵੀ ਦੱਸਿਆ ਕਿ ਉਹ ਕੇਵਟਾ ਵਿਚ ਪਾਕਿਸਤਾਨੀ ਫੌਜ ਵਿਚ ਕੈਪਟਨ ਡਾਕਟਰ (Captain Doctor in the Pakistan Army) ਵਜੋਂ ਤਾਇਨਾਤ ਸੀ । ਉਹ ਸਿੰਧ, ਬਲੋਚਿਸਤਾਨ, ਬਹਾਵਲਪੁਰ ਅਤੇ ਸਿਆਚਿਨ-ਬਲੋਤਰਾ ਵਰਗੇ ਸੰਵਦੇਸ਼ਨਸ਼ੀਲ ਖੇਤਰਾਂ ਵਿਚ ਵੀ ਤਾਇਨਾਤ ਸੀ । ਰਾਣਾ ਨੇ ਏਜੰਸੀ ਅਧਿਕਾਰੀਆਂ ਨੂੰ ਦੱਸਿਆ ਕਿ ਉਸਨੇ 1986 ਵਿੱਚ ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਆਰਮੀ ਮੈਡੀਕਲ ਕਾਲਜ ਤੋਂ ਐਮ. ਬੀ. ਬੀ. ਐਸ. ਕੋਰਸ ਪੂਰਾ ਕੀਤਾ ਸੀ ਅਤੇ ਸਿਆਚਿਨ ਵਿੱਚ ਰਹਿੰਦੇ ਹੋਏ ਉਸ ਨੂੰ ਪਲਮਨਰੀ ਐਡੀਮਾ ਨਾਮਕ ਬਿਮਾਰੀ ਹੋ ਗਈ, ਜਿਸ ਕਾਰਨ ਉਹ ਕੰਮ `ਤੇ ਨਹੀਂ ਪਹੁੰਚ ਸਕਿਆ ਅਤੇ ਬਾਅਦ ਵਿੱਚ ਉਸਨੂੰ ਭਗੌੜਾ ਐਲਾਨ ਦਿੱਤਾ ਗਿਆ।

ਕਦੋਂ ਭਾਂਰਤ ਆਇਆ ਸੀ ਤਹੱਵੁਰ ਰਾਣਾ

ਤਹੱਵੁਰ ਰਾਣਾ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਉਹ ਨਵੰਬਰ 2008 ਵਿੱਚ ਭਾਰਤ ਆਇਆ ਸੀ ਅਤੇ ਅੱਤਵਾਦੀ ਹਮਲਿਆਂ ਤੋਂ ਠੀਕ ਪਹਿਲਾਂ 20 ਅਤੇ 21 ਤਰੀਕ ਨੂੰ ਮੁੰਬਈ ਦੇ ਪੋਵਈ ਦੇ ਇੱਕ ਹੋਟਲ ਵਿੱਚ ਵੀ ਠਹਿਰਿਆ ਸੀ। ਉਸਨੇ ਦੱਸਿਆ ਕਿ ਉਹ ਹਮਲੇ ਤੋਂ ਪਹਿਲਾਂ ਦੁਬਈ ਰਾਹੀਂ ਬੀਜਿੰਗ ਲਈ ਰਵਾਨਾ ਹੋ ਗਿਆ ਸੀ । ਰਾਣਾ ਨੇ ਪਾਕਿਸਤਾਨੀ ਅਧਿਕਾਰੀਆਂ ਸਾਜਿਦ ਮੀਰ, ਅਬਦੁਲ ਰਹਿਮਾਨ ਪਾਸ਼ਾ ਅਤੇ ਮੇਜਰ ਇਕਬਾਲ ਨੂੰ ਜਾਣਨ ਦੀ ਗੱਲ ਕਬੂਲ ਕਰਦਿਆਂ ਖੁਲਾਸਾ ਕੀਤਾ ਕਿ ਉਸਨੇ ਲਸ਼ਕਰ-ਏ-ਤੋਇਬਾ ਅਤੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐਸ. ਆਈ. ਨਾਲ ਸਰਗਰਮੀ ਨਾਲ ਤਾਲਮੇਲ ਕੀਤਾ ਸੀ ।

Read More : ਕੇਂਦਰੀ ਜਾਂਚ ਏਜੰਸੀ ਕੀਤੀ ਦਿੱਲੀ ਸਮੇਤ ਹਿਮਾਚਲ ਪ੍ਰਦੇਸ਼ ਵਿਚ ਛਾਪੇਮਾਰੀ

ਇੱਕੋ ਪਰਿਵਾਰ ਦੇ ਪੰਜ ਜਣਿਆਂ ਦਾ ਹੋਇਆ ਬਲੈਕ ਮੈਜਿ਼ਕ ਕਰਨ ਦੇ ਸ਼ੱਕ ਹੇਠ ਕ. ਤ. ਲ

0
practicing black magic

ਬਿਹਾਰ, 8 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਬਿਹਾਰ ਦੇ ਪੂਰਨੀਆ ਵਿਖੇ ਇੱਕੋ ਪਰਿਵਾਰ ਦੇ ਪੰਜ ਜਣਿਆਂ ਦਾ ਕ. ਤ. ਲ ਹੋਣ ਦਾ ਮੁੱਖ ਕਾਰਨ ਬਲੈਕ ਮੈਜਿ਼ਕ ਕੀਤੇ ਜਾਣਾ ਦੱਸਿਆ ਜਾ ਰਿਹਾ ਹੈ। ਜਿਨ੍ਹਾਂ ਪੰਜ ਵਿਅਕਤੀਆਂ ਦਾ ਕਤਲ ਹੋਇਆ ਹੈ ਵਿਚ ਤਿੰਨ ਔਰਤਾਂ ਅਤੇ ਦੋ ਮਰਦ ਸ਼ਾਮਲ ਹਨ ।

ਲੋਕਾਂ ਨੂੰ ਸ਼ੱਕ ਸੀ ਬਾਬੂ ਲਾਲ ਓਰਾਓਂ ਦੀ ਮਾਂ ਤੇ ਬਲੈਕ ਮੈਜਿਕ ਕਰਨ ਦਾ

ਪਿੰਡ ਪੂਰਨੀਆ ਦੇ ਲੋਕਾਂ ਦੇ ਦੱਸਣ ਮੁਤਾਬਕ ਪਿੰਡ ਦੇ ਹੀ ਕੁੱਝ ਵਿਅਕਤੀਆਂ ਨੂੰ ਇਹ ਸ਼ੱਕ ਸੀ ਕਿ ਬਾਬੂ ਲਾਲ ਓਰਾਓਂ ਨੇ ਬਲੈਕ ਮੈਜਿ਼ਕ ਕੀਤਾ ਹੈ, ਜਿਸ ਤੋਂ ਬਾਅਦ ਪਿੰਡਾਂ ਦੇ ਲੋਕਾਂ ਨੇ ਪਹਿਲਾਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਕੁੱਟਿਆ ਤੇ ਫਿਰ ਉਨ੍ਹਾਂ ਨੂੰ ਜਿਉਂਦਾ ਹੀ ਅੱਗੇ ਦੇ ਹਵਾਲੇ ਕਰਕੇ ਸਾੜ ਦਿੱਤਾ।ਉਪਰੋਕਤ ਘਟਨਾਕ੍ਰਮ ਨੂੰ ਅੰਜਾਮ ਦੇਣ ਤੋਂ ਬਾਅਦ ਅਜਿਹਾ ਕਰਨ ਵਾਲੇ ਵਿਅਕਤੀਆਂ ਨੇ ਫਿਰ ਇੱਕ ਵਾਰ ਹੋਰ ਬੇਰਹਿਮੀ ਦਿਖਾਉਂਦਿਆਂ ਕਤਲ ਕਰਨ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਿਸੇ ਥਾਂ ਤੇ ਦਫ਼ਨਾ ਵੀ ਦਿੱਤਾ।

ਸਮੁੱਚੀ ਘਟਨਾ ਨੂੰ ਦਿੱਤਾ ਗਿਆ ਮ੍ਰਿਤਕ ਦੇ ਪੁੱਤਰ ਦੇ ਸਾਹਮਣੇ ਹੀ ਅੰਜਾਮ

ਪੂਰਨੀਆ ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਘਟਨਾਕ੍ਰਮ ਮੁਫ਼ਸਿਲ ਥਾਣਾ ਖੇਤਰ ਦੇ ਰਾਜੀਗੰਜ ਪੰਚਾਇਤ ਦੇ ਤੇਟਗਾਮਾ ਵਾਰਡ-10 ਦਾ ਹੈ ਪਰ ਇਕ ਗੱਲ ਬੜੀ ਹੀ ਹੈਰਾਨੀਜਨਕ ਹੈ ਕਿ ਪਿੰਡ ਵਾਸੀਆਂ ਨੇ ਮ੍ਰਿਤਕ ਦੇ ਪੁੱਤਰ ਦੇ ਸਾਹਮਣੇ ਇਸ ਸਾਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਹੈ। ਪੁਲਸ ਵਲੋਂ ਦੋ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਕੌਣ ਕੌਣ ਹੈ ਮ੍ਰਿਤਕਾਂ ਵਿਚ ਸ਼ਾਮਲ

ਪੂਰਨੀਆ ਵਿਖੇ ਵਾਪਰੇ ਇਸ ਅਗਨੀਕਾਂਡ ਵਿਚ ਮਰਨ ਵਾਲਿਆਂ ਵਿਚ ਸੀਤਾ ਦੇਵੀ (48 ਸਾਲ), ਬਾਬੂ ਲਾਲ ਓਰਾਓਂ (50 ਸਾਲ), ਕਾਟੋ ਦੇਵੀ (65 ਸਾਲ), ਮਨਜੀਤ ਓਰਾਓਂ (25 ਸਾਲ) ਅਤੇ ਰਾਣੀ ਦੇਵੀ (23 ਸਾਲ) ਵਜੋਂ ਹੋਈ ਹੈ ।

ਪੰਜ ਮੈਂਬਰਾਂ ਦਾ ਕਤਲ ਡਾਇਨ ਹੋੋਣ ਦਾ ਦੋਸ਼ ਲਗਾ ਕੇ ਕੀਤਾ ਗਿਆ ਹੈ : ਥਾਣਾ ਇੰਚਾਰਜ

ਮੁਫ਼ਸਿਲ ਥਾਣਾ ਇੰਚਾਰਜ ਉੱਤਮ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਮੁਖੀ ਅਤੇ ਹੋਰ ਲੋਕਾਂ ਨੇ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦਾ ਕਤਲ ਡੈਣ ਹੋਣ ਦਾ ਦੋਸ਼ ਲਗਾ ਕੇ ਕੀਤਾ ਹੈ । ਘਟਨਾ ਤੋਂ ਬਾਅਦ ਟਰੈਕਟਰ ਡਰਾਈਵਰ ਅਤੇ ਪਿੰਡ ਦੇ ਮੁਖੀ ਨਕੁਲ ਓਰਾਓਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਪੁਲਸ ਨੇ ਦੇਰ ਸ਼ਾਮ 3 ਲਾਸ਼ਾਂ ਬਰਾਮਦ ਕੀਤੀਆਂ ।

Read More : ਕਮਲ ਭਾਬੀ ਦਾ ਗਲਾ ਘੁੱਟ ਕੇ ਕੀਤਾ ਗਿਆ ਕਤਲ: ਪੋਸਟਮਾਰਟਮ ਰਿਪੋਰਟ ‘ਚ ਖੁਲਾਸਾ, ਬਲਾਤਕਾਰ ਦੀ ਪੁਸ਼ਟੀ ਨਹੀਂ

ਸਰੀਰ ਖੁਦ ਤੁਹਾਨੂੰ ਦੱਸਦਾ ਹੈ ਕਿ ਕਦੋਂ ਘੱਟ ਨਮਕ ਖਾਣਾ ਹੈ : ਡਾ. ਅਰਚਿਤਾ ਮਹਾਜਨ

0
Dr. Archita Mahajan

ਪਟਿਆਲਾ, 8 ਜੁਲਾਈ 2025 : ਪਦਮ ਭੂਸ਼ਣ ਰਾਸ਼ਟਰੀ ਪੁਰਸਕਾਰ ਲਈ ਨਾਮਜ਼ਦ ਅਤੇ ਪੰਜਾਬ ਸਰਕਾਰ ਦੁਆਰਾ ਸਨਮਾਨਿਤ, ਪੋਸ਼ਣ ਡਾਇਟੀਸ਼ੀਅਨ ਅਤੇ ਚਾਈਲਡ ਕੇਅਰ ਹੋਮਿਓਪੈਥਿਕ ਫਾਰਮਾਸਿਸਟ ਅਤੇ ਸਿਖਲਾਈ ਪ੍ਰਾਪਤ ਯੋਗਾ ਅਧਿਆਪਕ ਡਾ. ਅਰਚਿਤਾ ਮਹਾਜਨ ਨੇ ਕਿਹਾ ਕਿ ਕੁਝ ਲੋਕਾਂ ਨੂੰ ਸਬਜ਼ੀਆਂ (Vegetables) ਅਤੇ ਸਲਾਦ ਵਿੱਚ ਵਾਧੂ ਨਮਕ (Extra salt in salad) ਪਾਉਣ ਦੀ ਆਦਤ ਹੁੰਦੀ ਹੈ ।

ਕੁਝ ਲੋਕਾਂ ਨੂੰ ਇਹ ਵੀ ਗਲਤ ਧਾਰਨਾ ਹੈ ਕਿ ਸ਼ਾਇਦ ਘੱਟ ਨਮਕ ਹੈ

ਕੁਝ ਲੋਕਾਂ ਨੂੰ ਇਹ ਵੀ ਗਲਤ ਧਾਰਨਾ ਹੈ ਕਿ ਸ਼ਾਇਦ ਘੱਟ ਨਮਕ ਹੈ, ਇਸ ਲਈ ਉਹ ਬਿਨਾਂ ਜਾਂਚ ਕੀਤੇ ਸਬਜ਼ੀਆਂ ਅਤੇ ਸਲਾਦ `ਤੇ ਵਾਧੂ ਨਮਕ ਪਾ ਦਿੰਦੇ ਹਨ ਅਤੇ ਹੌਲੀ-ਹੌਲੀ ਇਹ ਉਨ੍ਹਾਂ ਦੀ ਆਦਤ ਬਣ ਜਾਂਦੀ ਹੈ । ਅੱਜ ਮੈਂ ਤੁਹਾਨੂੰ ਕੁਝ ਲੱਛਣ ਦੱਸਾਂਗਾ, ਜੇਕਰ ਤੁਹਾਨੂੰ ਇਹ ਤੁਹਾਡੇ ਸਰੀਰ ਵਿੱਚ ਦਿਖਾਈ ਦਿੰਦੇ ਹਨ ਤਾਂ ਤੁਰੰਤ ਨਮਕ ਖਾਣਾ ਬੰਦ ਕਰ ਦਿਓ ।

ਸੁੱਕਾ ਮੂੰਹ ਜਦੋਂ ਤੁਸੀਂ ਬਹੁਤ ਜ਼ਿਆਦਾ ਨਮਕ ਦਾ ਸੇਵਨ ਕਰਦੇ ਹੋ

ਸੁੱਕਾ ਮੂੰਹ ਜਦੋਂ ਤੁਸੀਂ ਬਹੁਤ ਜ਼ਿਆਦਾ ਨਮਕ ਦਾ ਸੇਵਨ ਕਰਦੇ ਹੋ, ਤਾਂ ਸਭ ਤੋਂ ਤੁਰੰਤ ਮੂੰਹ ਸੁੱਕਣ ਦੀ ਭਾਵਨਾ ਹੁੰਦੀ ਹੈ, ਕਿਉਂਕਿ ਸਰੀਰ ਵਿੱਚ ਨਮਕ ਅਤੇ ਪਾਣੀ ਦਾ ਇਲੈਕਟ੍ਰੋਲਾਈਟ ਸੰਤੁਲਨ ਵਿਗੜ ਜਾਂਦਾ ਹੈ । ਇਸ ਸੰਤੁਲਨ ਨੂੰ ਆਮ ਬਣਾਉਣ ਲਈ, ਦਿਮਾਗ ਪਿਆਸ ਦੇ ਸੰਕੇਤ ਭੇਜੇਗਾ, ਇਸ ਲਈ ਤੁਹਾਨੂੰ ਪਾਣੀ ਪੀਣ ਦੀ ਤੀਬਰ ਇੱਛਾ ਹੋਵੇਗੀ ।

2. ਧੀਮਾ ਜਵਾਬ

ਬਹੁਤ ਜ਼ਿਆਦਾ ਨਮਕ ਖਾਣ ਨਾਲ ਸੈੱਲਾਂ ਦੀ ਡੀਹਾਈਡਰੇਸ਼ਨ ਹੋ ਸਕਦੀ ਹੈ । ਜਦੋਂ ਕੋਈ ਵਿਅਕਤੀ ਡੀਹਾਈਡ੍ਰੇਟ ਹੁੰਦਾ ਹੈ, ਤਾਂ ਉਸਦਾ ਦਿਮਾਗ਼ ਪ੍ਰਭਾਵਿਤ ਹੁੰਦਾ ਹੈ, ਜਿਸ ਕਾਰਨ ਉਸ ਦੀਆਂ ਪ੍ਰਤੀਕਿਰਿਆਵਾਂ ਹੌਲੀ ਹੋ ਜਾਂਦੀਆਂ ਹਨ ਅਤੇ ਧਿਆਨ ਘੱਟ ਜਾਂਦਾ ਹੈ ।

3. ਮੋਟੀਆਂ ਉਂਗਲਾਂ

ਜੇਕਰ ਤੁਹਾਡਾ ਭਾਰ ਨਹੀਂ ਵਧ ਰਿਹਾ ਪਰ ਤੁਹਾਡੀਆਂ ਉਂਗਲਾਂ ਮੋਟੀਆਂ ਲੱਗ ਰਹੀਆਂ ਹਨ, ਤਾਂ ਤੁਸੀਂ ਸ਼ਾਇਦ ਬਹੁਤ ਜ਼ਿਆਦਾ ਨਮਕ ਖਾ ਰਹੇ ਹੋ। ਇਸ ਨਾਲ ਪਾਣੀ ਜਮ੍ਹਾ ਹੋ ਸਕਦਾ ਹੈ ਅਤੇ ਸੋਜ ਹੋ ਸਕਦੀ ਹੈ ।

4. ਸਿਰ ਦਰਦ

ਬਹੁਤ ਜ਼ਿਆਦਾ ਨਮਕ ਖਾਣ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ ਅਤੇ ਖੂਨ ਦੀਆਂ ਨਾੜੀਆਂ `ਤੇ ਦਬਾਅ ਪੈ ਸਕਦਾ ਹੈ। ਇਸ ਨਾਲ ਦਿਮਾਗ ਵਿੱਚ ਸੋਜ ਆ ਸਕਦੀ ਹੈ, ਜਿਸ ਵਿੱਚ ਨਸਾਂ ਸੰਕੁਚਿਤ ਹੋ ਜਾਂਦੀਆਂ ਹਨ ਅਤੇ ਸਿਰ ਦਰਦ ਦਾ ਕਾਰਨ ਬਣਦੀਆਂ ਹਨ ।

5. ਪਿਸ਼ਾਬ ਕਰਨ ਦੀ ਇੱਛਾ

ਜੇਕਰ ਤੁਸੀਂ ਬਹੁਤ ਜ਼ਿਆਦਾ ਨਮਕ ਖਾਂਦੇ ਹੋ, ਤਾਂ ਤੁਹਾਡੇ ਗੁਰਦਿਆਂ ਨੂੰ ਵਾਧੂ ਸੋਡੀਅਮ ਤੋਂ ਛੁਟਕਾਰਾ ਪਾਉਣ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਸ ਨਾਲ ਤੁਹਾਨੂੰ ਵਾਰ-ਵਾਰ ਬਾਥਰੂਮ ਜਾਣ ਦੀ ਇੱਛਾ ਹੁੰਦੀ ਹੈ ।

Read More : ਸਿਹਤਮੰਦ ਅਤੇ ਖੁਸ਼ਹਾਲ ਰਹਿਣ ਲਈ ਰੋਜ਼ਾਨਾ ਯੋਗ ਅਭਿਆਸ ਕਰੋ : ਸਿਹਤ ਮੰਤਰੀ

ਸੰਸਦ ਮੈਂਬਰ ਸੰਧੂ ਨੇ ਕੀਤਾ ਅਸ਼ਵਨੀ ਸ਼ਰਮਾ ਨੂੰ ਪ੍ਰਧਾਨ ਨਿਯੁਕਤ ਕਰਨ ਦਾ ਸਵਾਗਤ

0
Member Parliament Satnam Singh Sandhu

ਚੰਡੀਗੜ੍ਹ, 8 ਜੁਲਾਈ 2025 : ਸੰਸਦ ਮੈਂਬਰ ਸਤਨਾਮ ਸਿੰਘ ਸੰਧੂ (Member of Parliament Satnam Singh Sandhu) ਨੇ ਪਠਾਨਕੋਟ ਤੋਂ ਮੌਜੂਦਾ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਨੂੰ ਭਾਜਪਾ ਪੰਜਾਬ ਦਾ ਕਾਰਜਕਾਰੀ ਸੂਬਾ ਪ੍ਰਧਾਨ (Appointed working state president of BJP Punjab) ਨਿਯੁਕਤ ਕਰਨ ਦੇ ਭਾਜਪਾ ਪ੍ਰਧਾਨ ਦੇ ਫੈਸਲੇ ਦਾ ਸਵਾਗਤ ਕੀਤਾ । ਭਾਜਪਾ ਪੰਜਾਬ ਦਾ ਕੇਡਰ ਇਸ ਫੈਸਲੇ `ਤੇ ਬਹੁਤ ਉਤਸ਼ਾਹਿਤ ਹੈ ਕਿਉਂਕਿ ਅਸ਼ਵਨੀ ਕੁਮਾਰ ਸ਼ਰਮਾ ਕੋਲ ਹਰ ਇੱਕ ਨੂੰ ਇੱਕ ਮਜ਼ਬੂਤ ਸ਼ਕਤੀ ਵਜੋਂ ਲੈਣ ਦੀ ਸਹੀ ਯੋਗਤਾ ਹੈ ।

ਸੰਸਦ ਮੈਂਬਰ ਸੰਧੂ ਨੇ ਦਿੱਤੀ ਅਸ਼ਵਨੀ ਸ਼ਰਮਾ ਨੂੰ ਵਧਾਈ

ਮੈਂਬਰ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਅਸ਼ਵਨੀ ਸ਼ਰਮਾ (Ashwani Sharma) ਨੂੰ ਨਿਯੁਕਤੀ ਤੇ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਭਾਜਪਾ ਮਜ਼ਬੂਤ ਹੋਵੇਗੀ ਕਿਉਂਕਿ ਉਹ ਸੂਬੇ ਦੇ ਮੁੱਖ ਮੁੱਦਿਆਂ ਨੂੰ ਸਮਝਦੇ ਹਨ । ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸਮੇਂ ਸਿਰ ਫੈਸਲੇ ਲਈ ਪਾਰਟੀ ਲੀਡਰਸਿ਼ਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਸ਼ਵਨੀ ਸ਼ਰਮਾ ਦੀ ਸਮਾਵੇਸ਼ੀ ਲੀਡਰਸਿਪ ਅਤੇ ਮਜ਼ਬੂਤ ਜ਼ਮੀਨੀ ਪੱਧਰ `ਤੇ ਸੰਪਰਕ ਪਾਰਟੀ ਕੇਡਰ ਨੂੰ ਊਰਜਾਵਾਨ ਬਣਾਏਗਾ ਅਤੇ ਪੰਜਾਬ ਵਿੱਚ ਭਾਜਪਾ ਦੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰੇਗਾ ।

Read More : ਤੇਲੰਗਾਨਾ: ਭਾਜਪਾ ਵਿਧਾਇਕ ਟੀ ਰਾਜਾ ਨੇ ਪਾਰਟੀ ਤੋਂ ਦਿੱਤਾ ਅਸਤੀਫਾ

ਆਯੁਸ਼ਮਾਨ ਯੋਜਨਾ ਘਪਲੇ ਵਿਚ ਸ਼ਾਮਲ ਮੁਲਾਜਮ ਪੀ. ਜੀ. ਆਈ. ਨੇ ਕੀਤੇ ਬਰਖਾਸਤ

0
P G I

ਚੰਡੀਗੜ੍ਹ, 7 ਜੁਲਾਈ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ. ਜੀ. ਆਈ) (P. G. I) ਮੈਨੇਜਮੈਂਟ ਨੇ ਪੰਜ ਮੁਲਾਜਮਾਂ ਨੂੰ ਬਰਖਾਸਤ ਕਰਦਿਆਂ ਘਪਲੇ ਦੀ ਜਾਂਚ ਕੇਂਦਰ ਜਾਂਚ ਏਜੰਸੀ ਸੈਂਟਰ ਬਿਊਰੋ ਆਫ ਇਨਵੈਸਟੀਗੇਸ਼ਨ (ਸੀ. ਬੀ. ਆਈ.) (C. B. I.) ਨੂੰ ਦੇ ਦਿੱਤੀ ਹੈ।

ਕੀ ਹੈ ਸਾਰਾ ਮਾਮਲਾ

ਚੰਡੀਗੜ੍ਹ ਪੀ. ਜੀ. ਆਈ. ਮੈਨੇਜਮੈਂਟ ਨੇ ਜੋ ਆਪਣੇ ਪੰਜ ਮੁਲਾਜਮਾਂ ਨੂੰ ਬਰਖਾਸਤ ਕਰ ਦਿੱਤਾ ਹੈ ਦਾ ਮੁੱਖ ਕਾਰਨ ਪੀ. ਜੀ. ਆਈ. ਹਸਪਤਾਲ ਵਿਚ ਆਯੁਸ਼ਮਾਨ ਭਾਰਤ ਯੋਜਨਾ (Ayushman Bharat Yojana) ਤਹਿਤ 2017 ਤੋਂ 2022 ਤੱਕ ਨਕਲੀ ਮਰੀਜਾਂ ਦੇ ਨਾਮ ਤੇ ਦਵਾਈਆਂ ਅਤੇ ਇਲਾਜ ਲਈ ਸਰਕਾਰੀ ਫੰਡਾਂ ਦੀ ਲੁੱਟ ਖਸੁੱਟ ਕਰਨਾ ਹੈ ।

Read More : ਫਲਾਇੰਗ ਸਿੱਖ ਮਿਲਖਾ ਸਿੰਘ ਦੀ ਪੀ.ਜੀ.ਆਈ. ‘ਚ ਹੋਈ ਮੌਤ

ਪੰਜਾਬ ਦੇ 31 ਲੱਖ ਰਾਸ਼ਨ ਕਾਰਡ ਧਾਰਕਾਂ ਨੇ ਨਹੀ ਕਰਵਾਈ ਈ. ਕੇ. ਵਾਈ. ਸੀ. ਪੂਰੀ

0
E K Y C

ਚੰਡੀਗੜ੍ਹ, 7 ਜੁਲਾਈ 2025 : ਪੰਜਾਬ ਦੇ ਕਰੋੜਾਂ ਰਾਸ਼ਨ ਕਾਰਡ ਧਾਰਕਾਂ (Ration card holders) ਦੀ ਈ. ਕੇ. ਵਾਈ. ਸੀ. ਕਰਵਾਏ ਜਾਣ ਲਈ ਵਾਰ ਵਾਰ ਦਿੱਤੇ ਜਾਣ ਵਾਲੇ ਸਮੇਂ ਦੇ ਬਾਵਜੂਦ ਵੀ 1. 59 ਕਰੋੜ ਰਾਸ਼ਨ ਕਾਰਡ ਧਾਰਕਾਂ ਵਿਚੋਂ ਸਿਰਫ਼ 1. 25 ਕਰੋੜ ਰਾਸ਼ਨ ਕਾਰਡ ਧਾਰਕਾਂ ਨੇ ਹੀ ਈ. ਕੇ. ਵਾਈ. ਸੀ. (E. K. Y. C.)  ਕਰਵਾਈ ਹੈ ਜਦੋਂ ਕਿ 31 ਲੱਖ 39 ਹਜ਼ਾਰ ਰਾਸ਼ਨ ਕਾਰਡ ਧਾਰਕਾਂ ਨੇ ਈ. ਕੇ. ਵਾਈ. ਸੀ. ਹਾਲੇ ਤੱਕ ਨਹੀਂ ਕਰਵਾਈ ਜਦੋਂ ਕਿ ਸਰਕਾਰ ਵਲੋਂ ਜਿਥੇ 30 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਸੀ ਤੋਂ ਬਾਅਦ ਵੀ ਫਿਰ 5 ਜੁਲਾਈ ਤੱਕ ਦਾ ਸਮਾਂ ਫਿਰ ਦੇ ਦਿੱਤਾ ਗਿਆ ਸੀ ਪਰ ਪੰਜਾਬ ਦੇ ਲੱਖਾਂ ਹੀ ਲੋਕਾਂ ਨੇ ਫਿਰ ਵੀ ਈ. ਕੇ. ਵਾਈ. ਸੀ. ਨਹੀਂ ਕਰਵਾਈ।

1 ਜੁਲਾਈ ਤੋਂ ਹੋ ਚੁੱਕੀ ਹੈ 31. 39 ਲੱਖ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਮੁਫ਼ਤ ਅਨਾਜ ਦੀ ਸਹੂਲਤ ਬੰਦ

ਕੇਂਦਰ ਸਰਕਾਰ (Central Government) ਵਲੋਂ ਸਟੇਟ ਸਰਕਾਰਾਂ ਰਾਹੀਂ ਵਾਰ ਵਾਰ ਰਾਸ਼ਨ ਕਾਰਡ ਧਾਰਕਾਂ ਨੂੰ ਈ. ਕੇ. ਵਾਈ. ਸੀ. ਕਰਵਾਏ ਜਾਣ ਲਈ ਸਮਾਂ ਦਿੱਤਾ ਜਾ ਰਿਹਾ ਸੀ ਪਰ ਰਾਸ਼ਨ ਕਾਰਡ ਧਾਰਕ ਫਿਰ ਵੀ ਈ. ਕੇ. ਵਾਈ. ਸੀ. ਕਿਸੇ ਨਾ ਕਿਸੇ ਕਾਰਨਾਂ ਕਰਕੇ ਨਹੀਂ ਕਰਵਾਏ ਜਾ ਰਹੇ ਸੀ, ਜਿਸਦੇ ਚਲਦਿਆਂ 1 ਜੁਲਾਈ ਤੋਂ ਪੰਜਾਬ ਦੇ 31.39 ਲੱਖ ਸਮਾਰਟ ਰਾਸ਼ਨ ਕਾਰਡ ਧਾਰਕਾਂ (31.39 lakh smart ration card holders) ਨੂੰ ਮੁਫ਼ਤ ਅਨਾਜ ਦੀ ਸਹੂਲਤ ਬੰਦ ਕਰ ਦਿੱਤੀ ਗਈ ਹੈ । ਇਸ ਸਭ ਦੇ ਚਲਦਿਆਂ ਜੁਲਾਈ ਤੋਂ ਸਤੰਬਰ ਤੱਕ ਦੀ ਤਿਮਾਹੀ ਲਈ ਇਨ੍ਹਾਂ ਨੂੰ ਰਾਸ਼ਨ ਨਹੀਂ ਮਿਲੇਗਾ।

ਈ. ਕੇ. ਵਾਈ. ਸੀ. ਦਾ ਕੀ ਸੀ ਮਕਸਦ

ਕੇਂਦਰ ਸਰਕਾਰ ਵਲੋਂ ਸਮਾਰਟ ਰਾਸ਼ਨ ਕਾਰਡ ਧਾਰਕਾਂ ਦੀ ਈ. ਕੇ. ਵਾਈ. ਸੀ. ਰਾਸ਼ਨ ਕਾਰਡ ਧਾਰਕਾਂ ਨੂੰ ਜੋ ਵਾਰ ਵਾਰ ਸਮਾਂ ਦਿੱਤਾ ਜਾ ਰਿਹਾ ਸੀ ਦਾ ਮੁੱਖ ਕਾਰਨ ਨਕਲੀ ਅਯੋਗ ਲਾਭਪਾਤਰੀਆਂ ਦਾ ਮਿਲਣਾ ਸੀ ਕਿਉਂਕਿ ਪਹਿਲਾਂ ਦੇ ਸਮੇਂ ਵਿਚ ਇਸ ਸਿਸਟਮ ਦੇ ਚਲਦਿਆਂ ਵੱਡੀ ਗਿਣਤੀ ਵਿਚ ਅਜਿਹੇ ਰਾਸ਼ਨ ਕਾਰਡ ਧਾਰਕ ਪਕੜੇ ਗਏ ਸਨ ਜੋ ਇਸ ਸਹੂਲਤ ਦੇ ਹੱਕਦਾਰ ਹੀ ਨਹੀਂ ਸਨ ।

Read More : ਸਮਾਰਟ ਰਾਸ਼ਨ ਕਾਰਡ ਧਾਰਕਾਂ ਲਈ ਈ. ਕੇ. ਵਾਈ. ਸੀ. ਦਾ ਆਖਰੀ ਮੌਕਾ

ਅਮਰੀਕਾ ’ਚ ਹੋਈਆਂ ਖੇਡਾਂ ’ਚ ਮਨਜੀਤ ਨੇ ਜਿੱਤਿਆ ਸੋਨ ਤਮਗ਼ਾ

0
US Games

ਚੰਡੀਗੜ੍ਹ, 7 ਜੁਲਾਈ 2025 : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ (America) ਵਿਖੇ ਹੋਈਆਂ ਵਿਸ਼ਵ ਪੁਲਸ ਤੇ ਫਾਇਰ ਖੇਡਾਂ (World Police and Fire Games) ਵਿਚ ਮਨਜੀਤ ਸਿੰਘ ਨਾਮ ਦੇ ਖਿਡਾਰੀ ਨੇ ਸੋਨੇ ਦਾ ਮੈਡਲ ਹਾਸਲ ਕੀਤਾ ਹੈ। ਜਿਸ ਨਾਲ ਪੰਜਾਬ ਤੇ ਪੰਜਾਬੀਆਂ ਦਾ ਨਾਮ ਰੌਸ਼ਨ ਹੋਇਆ ਹੈ ।

ਮਨਜੀਤ ਨੇ ਕੀਤਾ ਅਥਾਹ ਤਾਕਤ ਅਤੇ ਸਹਿਣਸ਼ੀਲਤਾ ਦਾ ਪ੍ਰਦਰਸ਼ਨ

ਅਮਰੀਕਾ ਵਿਖੇ ਹੋਏ ਇਨਡੋਰ ਰੋਇੰਗ ਮੁਕਾਬਲਿਆਂ (Indoor rowing competitions) ਵਿੱਚ ਹਿੱਸਾ ਲੈ ਕੇ ਮਨਜੀਤ ਨੇ ਅਥਾਹ ਤਾਕਤ ਅਤੇ ਸਹਿਣਸ਼ੀਲਤਾ ਦਾ ਪ੍ਰਦਰਸ਼ਨ ਕੀਤਾ ਹੈ, ਜਿਸ ਦੀ ਸੰਸਾਰ ਪੱਧਰ ਤੇ ਸ਼ਲਾਘਾ ਹੋ ਰਹੀ ਹੈ। ਮਨਜੀਤ ਸਿੰਘ (Manjit Singh) ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਰਾਸ਼ਟਰੀ ਅਤੇ ਰਾਜ ਪੱਧਰ `ਤੇ ਕਈ ਸੋਨ ਤਮਗ਼ੇ ਜਿੱਤ ਕੇ ਪਹਿਲਾਂ ਹੀ ਪ੍ਰਭਾਵਸ਼ਾਲੀ ਕਰੀਅਰ ਵਿੱਚ ਵਾਧਾ ਹੋਇਆ ਹੈ। ਖਾਸ ਕਰਕੇ ਵੱਖ-ਵੱਖ ਰੋਇੰਗ ਚੈਂਪੀਅਨਸਿ਼ਪਾਂ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕਰਨਾ ਸ਼ਾਮਲ ਹੈ ।

ਮਨਜੀਤ ਸਿੰਘ ਨਿਭਾ ਰਹੇ ਹਨ ਮੌਜੂਦਾ ਸਮੇਂ ਵਿਚ ਪੰਜਾਬ ਪੁਲਸ ਵਿਚ ਸੇਵਾਵਾਂ

ਅੰਤਰਰਾਸ਼ਟਰੀ ਮੁਕਾਬਲੇ ਵਿਚ ਜੇਤੂ ਖਿਡਾਰੀ ਮਨਜੀਤ ਸਿੰਘ ਜੋ ਕਿ ਮੌਜੂਦਾ ਸਮੇਂ ਵਿਚ ਪੰਜਾਬ ਪੁਲਸ (Punjab Police) ਵਿੱਚ ਇੱਕ ਐਥਲੀਟ ਵਜੋਂ ਸੇਵਾ ਨਿਭਾਅ ਰਹੇ ਹਨ ਦੀ ਜਿੱਤ ਨੇ ਦੇਸ਼ ਭਰ ਦੇ ਨੌਜਵਾਨ ਐਥਲੀਟਾਂ ਨੂੰ ਸਮਰਪਣ, ਅਨੁਸ਼ਾਸਨ ਅਤੇ ਖੇਡ ਪ੍ਰਤੀ ਜਨੂੰਨ ਨਾਲ ਪ੍ਰੇਰਿਤ ਕੀਤਾ ਹੈ ।

Read More : 38ਵੀਆਂ ਰਾਸ਼ਟਰੀ ਖੇਡਾਂ ‘ਚ ਪੰਜਾਬ ਦੀਆਂ ਧੀਆਂ ਨੇ ਵਧਾਇਆ ਮਾਣ, CM ਮਾਨ ਨੇ ਦਿੱਤੀ ਵਧਾਈ

ਸਕੂਲ ਵੈਨ ਵਿਚ ਸਵਾਰ ਬੱਚੇ ਨਾਲੇ ਵਿਚ ਡਿੱਗਣ ਤੋਂ ਬਾਅਦ ਵਾਲ ਵਾਲ ਬਚੇ

0
school van

ਫਾਜਿ਼ਲਕਾ, 7 ਜੁਲਾਈ 2025 : ਪੰਜਾਬ ਦੇ ਸ਼ਹਿਰ ਫਾਜਿ਼ਲਕਾ (Fazilka) ਦੇ ਪਿੰਡ ਬੁਰਜ ਹਨੂੰਮਾਨਗੜ੍ਹ ਤੋਂ ਸਕੂਲੀ ਬੱਚਿਆਂ ਨੂੰ ਲਿਜਾ ਰਹੀ ਇਕ ਸਕੂਲ ਵੈਨ ਦੇ ਨਾਲੇ ਡਿੱਗਣ (School van falls into drain) ਦਾ ਸਮਾਚਾਰ ਮਿਲਿਆ ਹੈ । ਸਕੂਲ ਵੈਨ ਜਿਸ ਵਿਚ ਅੱਧੀ ਦਰਜਨ ਦੇ ਕਰੀਬ ਬੱਚੇ ਸਵਾਰ ਸਨ ਵਾਲ ਵਾਲ ਬਚ ਗਏ । ਘਟਨਾਕ੍ਰਮ ਦਾ ਪਤਾ ਚਲਦਿਆਂ ਹੀ ਪੁਲਸ ਮੌਕੇ ਤੇ ਪਹੁੰਚੀ ਤੇ ਉਸਨੇ ਪੁੱਛਗਿੱਛ ਸ਼ੁਰੂ ਕੀਤੀ ।

ਪਿੰਡ ਕੰਧਵਾਲਾ ਜਾ ਰਹੀ ਸੀ ਸਕੂਲ ਵੈਨ

ਪਿੰਡ ਹਨੂੰਮਾਨਗੜ੍ਹ (Village Hanumangarh) ਤੋਂ ਕੰਧਵਾਲਾ ਪਿੰਡ ਜਾ ਰਹੀ ਸਕੂਲ ਵੈਨ ਦਾ ਰਾਹ ਵਿਚ ਹੀ ਇਕਦਮ ਕੰਟਰੋਲ ਹੱਥੋ ਬਾਹਰ ਹੋਣ ਕਾਰਨ ਵੈਨ ਨਾਲੇ ਵਿਚ ਜਾ ਡਿੱਗੀ।ਬਸ ਉਸ ਪ੍ਰਮਾਤਮਾ ਦਾ ਆਸ਼ੀਰਵਾਦ ਰਿਹਾ ਕਿ ਵੈਨ ਦੇ ਇਸ ਤਰ੍ਹਾਂ ਨਾਲੇ ਵਿਚ ਡਿੱਗਣ ਤੇ ਵੀ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਵੈਨ ਦੇ ਡਿੱਗਣ ਤੇ ਉਥੇ ਮੌਜੂਦ ਲੋਕਾਂ ਵਲੋਂ ਬੱਚਿਆਂ ਨੂੰ ਮੁਸਤੈਦੀ ਨਾਲ ਕੰਮ ਕਰਦਿਆਂ ਬਾਹਰ ਕੱਢ ਲਿਆ ਗਿਆ ।

ਡਰਾਈਵਰ ਤੋਂ ਪੁੱਛਗਿੱਛ ਹੈ ਜਾਰੀ ਤੇ ਸਕੂਲ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ ਥਾਣੇ

ਪੁਲਸ ਅਧਿਕਾਰੀ ਬਿਸ਼ਨਰਾਮ ਨੇ ਦੱਸਿਆ ਕਿ ਇਸ ਮਾਮਲੇ ਵਿਚ ਜਿਥੇ ਉਨ੍ਹਾਂ ਵਲੋਂ ਵੈਨ ਡਰਾਈਵਰ ਤੋ ਪੁੱਛਗਿੱਛ ਕੀਤੀ ਜਾ ਰਹੀ ਹੈ, ਉਥੇ ਸਕੂਲ ਅਧਿਕਾਰੀਆਂ ਨੂੰ ਵੀ ਥਾਣੇ ਬੁਲਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਵੈਨ ਦੇ ਕਾਗਜ਼ਾਤਾਂ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਲਾਪ੍ਰਵਾਹੀ ਪਾਈ ਗਈ ਤਾਂ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ ।

Read More : ਸੜਕ ਪਾਰ ਕਰਦੇ ਸਮੇਂ ਸਕੂਲ ਵੈਨ ਦੀ ਟੱਕਰ ਨਾਲ ਨੌਜਵਾਨਦੀ ਮੌ.ਤ, ਡਰਾਈਵਰ ਮੌਕੇ ਤੋਂ ਫਰਾਰ

ਨਸ਼ਾ ਤਸਕਰਾਂ ਨੂੰ ਨਹੀਂ ਜਾਵੇਗਾ ਬਖਸਿ਼ਆ : ਮੁੱਖ ਮੰਤਰੀ ਮਾਨ

0
Chief Minister

ਲੁਧਿਆਣਾ, 7 ਜੁਲਾਈ 2025 : ਪੰਜਾਬ ਦੇ ਲੁਧਿਆਣਾ ਪੱਛਮੀ ਵਿਚ ਵੋਟਰਾਂ ਵਲੋਂ ਦੁਆਈ ਗਈ ਜਿੱਤ ਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਬਖਸਿ਼ਆ ਨਹੀਂ ਜਾਵੇਗਾ ਤੇ ਜਿਸਦੇ ਨਤੀਜੇ ਵਜੋਂ ਅੱਜ ਉਹ ਨਾਭਾ ਜੇਲ ਵਿਚ ਬੰਦ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਨ੍ਹਾਂ ਨੇ 13 ਅਪੈ੍ਰਲ 1919 ਨੂੰ ਅੰਗ੍ਰੇਜ਼ ਨੂੰ ਰੋਟੀ ਖੁਆਈ ਸੀ ਦਾ ਹਾਲ ਮਾੜਾ ਹੀ ਹੋਵੇਗਾ।

ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ (Pratap Bajwa) ਵਲੋਂ ਕਦੇ ਕਿਸੇ ਨੂੰ ਮੋਬਾਈਲ ਠੀਕ ਕਰਨ ਵਾਲਾ ਦੱਸਿਆ ਜਾਂਦਾ ਹੈ ਤੇ ਕਦੇ ਕਿਸੇ ਨੂੰ ਬੈਂਡ ਵਾਜੇ ਆਲਾ ਦੱਸਿਆ ਜਾਂਦਾ ਹੈ ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਫਿਕਰ ਕਰਨ ਦੀ ਲੋੜ ਨਹੀਂ ਹੈ ਕੋਈ ਵੀ ਘੁਟਾਲਾ ਕਰਨ ਵਾਲਾ ਬਖਸ਼ਿਆ ਨਹੀਂ ਜਾਵੇਗਾ ਤੇ ਕਾਤਲਾਂ ਦਾ ਸਾਥ ਦੇਣ ਵਾਲਿਆ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ।

ਇਹ ਪਾਰਟੀ ਦੀ ਨਹੀਂ ਸਗੋਂ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਜਿੱਤ ਹੈ : ਅਰਵਿੰਦ ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ (Arvind Kejriwal) ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਹ ਪਾਰਟੀ ਦੀ ਜਿੱਤ ਨਹੀਂ ਸਗੋਂ ਇਹ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵੱਡੇ ਨਸ਼ਾ ਤਸਕਰ ਨੂੰ ਜੇਲ ਭੇਜਿਆ ਹੈ ਤੇ ਸਰਕਾਰ ਹੁਣ ਬੇਅਦਬੀ ਉੱਤੇ ਕਾਨੂੰਨ ਬਣਾਉਣ ਜਾ ਰਹੀ ਹੈ ਅਤੇ ਹੁਣ ਵੀ ਕਾਂਗਰਸ, ਬੀ. ਜੇ. ਪੀ. ਨੂੰ ਪੁੱਛ ਲਵੇ ਉਹ ਕਾਨੂੰਨ ਨੂੰ ਸਮਰਥਨ ਦੇਵੇਗੀ ।

Read More : ਮੁੱਖ ਮੰਤਰੀ ਭਗਵੰਤ ਸਿੰਘ ਮਾਨ 17 ਮਈ ਨੂੰ ਸਬ ਡਵੀਜ਼ਨਲ ਕੰਪਲੈਕਸ ਬਟਾਲਾ ਦਾ ਕਰਨਗੇ ਉਦਘਾਟਨ