Home Blog Page 759

210 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਤੇ ਕੇਸ ਦਰਜ

0
Beating

ਪਟਿਆਲਾ, 22 ਜੁਲਾਈ 2025 : ਥਾਣਾ ਅਨਾਜ ਮੰਡੀ (Police Station Grain Market) ਪਟਿਆਲਾ ਪੁਲਸ ਨੇ ਇਕ ਵਿਅਕਤੀ ਵਿਰੁੱਧ 210 ਨਸ਼ੀਲੀਆਂ ਖੁੱਲ੍ਹੀਆਂ ਗੋਲੀਆਂ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. ਐਕਟ (N. D. P. S. Act) ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਾਜੂ ਪੁੱਤਰ ਜਸਪਾਲ ਸਿੰਘ ਵਾਸੀ ਮਕਾਨ ਨੰ. 17 ਗਲੀ ਨੰ. 04 ਸੁਖਰਾਮ ਕਲੋਨੀ ਨੇੜੇ ਜੱਸੀ ਚਿਕਨਵਾਲਾ ਪਟਿਆਲਾ ਸ਼ਾਮਲ ਹੈ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਪੁਲਸ ਮੁਤਾਬਕ ਏ. ਐਸ. ਆਈ. ਮਲਕੀਤ ਸਿੰਘ ਜੋ ਪੁਲਿਸ ਪਾਰਟੀ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿੱਚ ਪਾਣੀ ਵਾਲੀ ਟੈਂਕੀ ਅਨਾਜ ਮੰਡੀ ਪਟਿਆਲਾ ਕੋਲ ਮੌਜੂਦ ਸਨ ਨੇ ਜਦੋਂ ਉਪਰੋਕਤ ਵਿਅਕਤੀ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਚੈਕ ਕੀਤਾ ਤਾਂ 210 ਖੁੱਲੀਆਂ ਨਸ਼ੀਲੀਆਂ ਗੋਲੀਆਂ ਬ੍ਰਾਮਦ (210 open narcotic pills) ਹੋਈਆਂ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : 20 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਹੋਣ ਤੇ ਕੇਸ ਦਰਜ

ਸ਼ਰਾਬ ਦੀਆਂ 24 ਬੋਤਲਾਂ ਬਰਾਮਦ ਹੋਣ ਤੇ ਐਕਸਾਈਜ਼ ਐਕਟ ਤਹਿਤ ਕੇਸ ਦਰਜ

0
Beating

ਪਟਿਆਲਾ, 22 ਜੁਲਾਈ 2025 : ਥਾਣਾ ਪਸਿਆਣਾ ਪੁਲਸ ਨੇ ਸ਼ਰਾਬ ਦੀਆਂ 24 ਬੋਤਲਾਂ (24 bottles of alcohol) ਬਰਾਮਦ ਹੋਣ ਤੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ । ਜਿਹੜੀ ਮਹਿਲਾ ਵਿਰੁੱਧ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਵਿਚ ਕ੍ਰਿਸ਼ਨਾ ਕੋਰ ਪਤਨੀ ਸੁਖਵਿੰਦਰ ਸਿੰਘ ਵਾਸੀ ਪਿੰਡ ਲੰਗੜੋਈ ਥਾਣਾ ਪਸਿਆਣਾ ਸ਼ਾਮਲ ਹੈ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਪੁਲਸ ਮੁਤਾਬਕ ਏ. ਐਸ. ਆਈ. ਬਲਜੀਤ ਸਿੰਘ ਜੋ ਕਿ ਪੁਲਸ ਪਾਰਟੀ ਸਮੇਤ ਗੈਰ-ਸਮਾਜਿਕ ਅਨਸਰਾਂ ਦੀ ਭਾਲ ਵਿਚ ਅਨਾਜ ਮੰਡੀ ਪਿੰਡ ਭਾਨਰਾ ਮੌਜੂਦ ਸਨ ਨੂੰ ਸੂਚਨਾ ਮਿਲੀ ਕਿ ਉਕਤ ਮਹਿਲਾ ਘਰ ਦੇ ਬਾਹਰ ਸ਼ਰਾਬ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੀ ਹੈ, ਜਦੋਂ ਰੇਡ ਕੀਤੀ ਗਈ ਤਾਂ ਉਸ ਕੋਲੋਂ 24 ਬੋਤਲਾਂ ਸ਼ਰਾਬ ਮੋਟਾ ਸਤੰਰਾ ਪੰਜਾਬ ਦੀਆਂ ਬਰਾਮਦ ਹੋਈਆਂ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : 24 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਣ ਤੇ ਐਕਸਾਈਜ਼ ਐਕਟ ਤਹਿਤ ਕੇਸ ਦਰਜ

20 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਹੋਣ ਤੇ ਕੇਸ ਦਰਜ

0
Beating

ਪਟਿਆਲਾ, 22 ਜੁਲਾਈ 2025 : ਥਾਣਾ ਕੋਤਵਾਲੀ (Police Station) ਪਟਿਆਲਾ ਪੁਲਸ ਨੇ ਇਕ ਵਿਅਕਤੀ ਵਿਰੁੱਧ 20 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. ਐਕਟ (N. D. P. S. Act) ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ (Case registered) ਕੀਤਾ ਗਿਆ ਹੈ ਵਿਚ ਬਬਲੂ ਪੁੱਤਰ ਮਹਿੰਦੀ ਰਾਮ ਵਾਸੀ ਢੇਹਾ ਕਲੋਨੀ ਨੇੜੇ ਅੱਬੂ ਸ਼ਾਹ ਦਰਗਾਹ ਸਨੋਰੀ ਅੱਡਾ ਪਟਿਆਲਾ ਸ਼ਾਮਲ ਹੈ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਪੁਲਸ ਮੁਤਾਬਕ ਏ. ਐਸ. ਆਈ. ਗੁਰਦੀਪ ਸਿੰਘ ਜੋ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਮੌਜੂਦ ਸਨ ਨੇ ਜਦੋਂ ਉਪਰੋਕਤ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਚੈਕ ਕੀਤਾ ਤਾਂ ਉਸ ਕੋਲੋਂ 20 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ (20 grams of white intoxicating powder) ਬਰਾਮਦ ਹੋਇਆ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ

ਢਾਕਾ ’ਚ ਵਿਚ ਡਿੱਗੇ ਏਅਰਕ੍ਰਾਫਟ ਕਾਰਨ 19 ਦੀ ਮੌਤ ਤੇ ਕਈ ਜ਼ਖਮੀ

0
Crash Aircraft

ਬੰਗਲਾਦੇਸ, 22 ਜੁਲਾਈ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ (Bangladesh) ਦੇ ਸ਼ਹਿਰ ਢਾਕਾ ਦੇ ਸਕੂਲ ਕੈਂਪਸ ਵਿਖੇ ਬੀਤੀ ਦੁਪਹਿਰ ਬੰਗਲਾਦੇਸ਼ ਹਵਾਈ ਸੈਨਾ ਦਾ ਇਕ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾਗ੍ਰਸਤ ਹੋਇਆ ਜਹਾਜ਼ ਐਫ-7 ਸੀ ਅਤੇ ਇਹ ਢਾਕਾ ਦੇ ਉਤਰੀ ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਦੇ ਸ਼ਹਿਰ ਢਾਕਾ ਦੇ ਸਕੂਲ ਕੈਂਪਸ ਵਿਖੇ ਬੀਤੀ ਦੁਪਹਿਰ ਬੰਗਲਾਦੇਸ਼ ਹਵਾਈ ਸੈਨਾ ਦਾ ਇਕ ਸਿਖਲਾਈ ਜਹਾਜ਼ ਹਾਦਸਾਗ੍ਰਸਤ (Training plane crashes) ਹੋ ਗਿਆ। ਉਤਰਾ ਖੇਤਰ ਵਿਚ ਇਕ ਸਕੂਲ ਕੈਂਪਸ ਵਿਚ ਹਾਦਸਾਗ੍ਰਸਤ ਹੋਇਆ ਹੈ, ਜਿਸ ਵਿਚ ਪ੍ਰਾਪਤ ਜਾਣਕਾਰੀ ਅਨੁਸਾਰ 19 ਲੋਕਾਂ ਦੀ ਮੌਤ ਤੇ ਕਈਆਂ ਦੇ ਜ਼ਖ਼ਮੀ ਹੋਣ ਦਾ ਪਤਾ ਲੱਗਿਆ ਹੈ ।

ਜਹਾਜ਼ ਦੇ ਹਾਦਸਾਗ੍ਰਸਤ ਹੁੰਦਿਆਂ ਹੀ ਪੈ ਗਿਆ ਭੜਥੂ

ਬੰਗਲਾਦੇਸ਼ ਦੇ ਢਾਕਾ (Dhaka) ਵਿਖੇ ਹਾਦਸਾਗ੍ਰਸਤ ਹੋਏ ਐਫ-7 ਜਹਾਜ਼ ਦੇ ਸਕੂਲ ਕੈਂਪਸ ਵਿਖੇ ਹਾਦਸਾਗ੍ਰਸਤ ਹੋਣ ਤੇ ਹੀ ਚਾਰੇ ਪਾਸੇ ਭੜਥੂ ਪੈ ਗਿਆ। ਹਾਦਸੇ ਦੇ ਪ੍ਰਤੱਖਦਰਸ਼ੀਆਂ ਮੁਤਾਬਕ ਹਾਦਸੇ ਤੋਂ ਬਾਅਦ ਚਾਰੇ ਪਾਸੇ ਹਫੜਾ-ਦਫੜੀ ਹੀ ਨਹੀਂ ਸੀ ਕਿ ਚੀਕ ਚਿਹਾੜਾ ਵੀ ਮਚਿਆ ਪਿਆ ਸੀ । ਹਾਦਸੇ ਦੇ ਪੀੜ੍ਹਤਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲਾਂ ਵਿਖੇ ਲਿਜਾਇਆ ਗਿਆ ।

Read More :

ਮੁੱਖ ਮੰਤਰੀ ਪੰਜਾਬ ਅੱਜ ਕਰਨਗੇ ਕੈਬਨਿਟ ਮੀਟਿੰਗ

0
cabinet meeting

ਚੰਡੀਗੜ੍ਹ, 22 ਜੁਲਾਈ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Punjab Chief Minister Bhagwant Singh Mann) ਵਲੋਂ ਅੱਜ 22 ਜੁਲਾਈ ਨੂੰ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਵਿਖੇ ਲੈਂਡ ਪੁਲਿੰਗ ਪਾਲਿਸੀ ਸਣੇ ਹੋਰ ਭੱਖਦੇ ਮੁੱਦਿਆਂ ਤੇ ਵਿਚਾਰ-ਵਟਾਂਦਰਾ ਕਰਨ ਲਈ ਕੈਬਨਿਟ ਮੀਟਿੰਗ (Cabinet meeting) ਸਾਢੇ 10 ਵਜੇ ਦੇ ਕਰੀਬ ਕੀਤੀ ਜਾਵੇਗੀ ।

ਦੱਸਣਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਮਾਨ ਦੀ ਅਗਵਾਈ ਹੇਠ ਪਹਿਲਾਂ ਵੀ ਕਈ ਕੈਬਨਿਟ ਮੀਟਿੰਗਾਂ ਹੋ ਚੁੱਕੀਆਂ ਹਨ ਤੇ ਉਨ੍ਹਾਂ ਵਿਚ ਕਈ ਅਹਿਮ ਫ਼ੈਸਲਿਆਂ ਤੇ ਵਿਚਾਰ ਵਟਾਂਦਰਾ ਕਰਨ ਤੋਂ ਇਲਾਵਾ ਕਈ ਲੋਕ ਹਿਤੈਸ਼ੀ ਫ਼ੈਸਲੇ ਵੀ ਲਏ ਜਾ ਚੁੱਕੇ ਹਨ, ਜਿਸਦੇ ਚਲਦਿਆਂ ਅੱਜ ਦੀ ਕੈਬਨਿਟ ਮੀਟਿੰਗ ਵਿਚ ਵੀ ਉਪਰੋਕਤ ਤੋਂ ਇਲਾਵਾ ਕਈ ਹੋਰ ਲੋਕ ਹਿੱਤ ਵਾਲੇ ਫ਼ੈਸਲੇ ਲਏ ਜਾ ਸਕਦੇ ਹਨ ।

Read More : ਲਗਾਤਾਰ ਤੀਜੇ ਦਿਨ ਫੇਰ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ, ਲਏ ਜਾ ਸਕਦੇ ਹਨ ਵੱਡੇ ਫੈਸਲੇ

ਜਗਦੀਪ ਧਨਖੜ ਕਾਰਜਕਾਲ ਦੌਰਾਨ ਅਸਤੀਫ਼ਾ ਦੇਣ ਵਾਲੇ ਤੀਜੇ ਉਪ-ਰਾਸ਼ਟਰਪਤੀ ਬਣੇ

0
Jagdeep Dhankhar

ਨਵੀਂ ਦਿੱਲੀ 22 ਜੁਲਾਈ 2025 : ਭਾਰਤ ਦੇਸ਼ ਦੇ ਉਪ-ਰਾਸ਼ਟਰਪਤੀ (Vice President) ਜਗਦੀਪ ਧਨਖੜ ਜਿਨ੍ਹਾਂ ਸੋਮਵਾਰ ਨੂੰ ਮੱਧਕਾਲੀਨ ਅਸਤੀਫ਼ਾ (Medieval resignation) ਦੇ ਦਿੱਤਾ ਅਜਿਹਾ ਕਰਨ ਨਾਲ ਉਹ ਭਾਰਤ ਦੇਸ਼ ਤੀਸਰੇ ਅਜਿਹੇ ਉਪ-਼ਰਾਸ਼ਟਰਪਤੀ ਬਣ ਗਏ ਹਨ ਜਿਨ੍ਹਾਂ ਕਾਰਜਕਾਲ ਦੌਰਾਨ ਅਸਤੀਫਾ ਦਿੱਤਾ ਹੈ ।

ਕਿਸ ਕਿਸ ਨੇ ਦਿੱਤਾ ਸੀ ਪਹਿਲਾਂ ਕਾਰਜਕਾਲ ਦੌਰਾਨ ਅਸਤੀਫਾ

ਭਾਰਤ ਦੇਸ਼ ਦੇ ਮੌਜੂਦਾ ਉਪ-਼ਰਾਸ਼ਟਰਪਤੀ ਜਗਦੀਪ ਧਨਖੜ (Jagdeep Dhankhar) ਦੇ ਕਾਰਜਕਾਲ ਦੌਰਾਨ ਅਸਤੀਫਾ ਦੇਣ ਤੋਂ ਇਲਾਵਾ ਹੋਰ ਉਪ-ਰਾਸ਼ਟਰਪਤੀਆਂ ਵਲੋਂ ਵੀ ਕਾਰਜਕਾਲ ਦੌਰਾਨ ਅਸਤੀਫਾ ਦੇਣ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਹੋਰਨਾਂ ਵਿਚ ਵੀ. ਵੀ. ਗਿਰੀ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ (Resignation) ਦੇ ਦਿੱਤਾ ਸੀ, ਜਿਨ੍ਹਾਂ ਨੇ 3 ਮਈ 1969 ਨੂੰ ਤਤਕਾਲੀ ਰਾਸ਼ਟਰਪਤੀ ਜ਼ਾਕਿਰ ਹੁਸੈਨ ਦੀ ਮੌਤ ਤੋਂ ਬਾਅਦ ਕਾਰਜਕਾਰੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ । ਉਨ੍ਹਾਂ ਨੇ 2 ਜੁਲਾਈ 1969 ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਇੱਕ ਆਜ਼ਾਦ ਉਮੀਦਵਾਰ ਵਜੋਂ ਰਾਸ਼ਟਰਪਤੀ ਦੀ ਚੋਣ ਲੜੀ ਸੀ । ਉਹ ਪਹਿਲੇ ਉਪ ਰਾਸ਼ਟਰਪਤੀ ਸਨ ਜੋ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੇ ।

ਭੈਰੋਂ ਸਿੰਘ ਸ਼ੇਖਾਵਤ ਨੇ ਵੀ ਦਿੱਤਾ ਸੀ ਕਾਰਜਕਾਲ ਦੌਰਾਨ ਅਸਤੀਫਾ

ਇਸੇ ਤਰ੍ਹਾਂ ਭੈਰੋਂ ਸਿੰਘ ਸ਼ੇਖਾਵਤ ਜਿਨ੍ਹਾਂ ਨੇ 21 ਜੁਲਾਈ 2007 ਨੂੰ ਕਾਂਗਰਸ ਦੀ ਅਗਵਾਈ ਵਾਲੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ. ਪੀ. ਏ.) ਉਮੀਦਵਾਰ ਪ੍ਰਤਿਭਾ ਪਾਟਿਲ ਵਿਰੁੱਧ ਰਾਸ਼ਟਰਪਤੀ ਚੋਣ ਹਾਰਨ ਤੋਂ ਬਾਅਦ ਉਪ-ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਦੇ ਅਸਤੀਫ਼ੇ ਤੋਂ ਬਾਅਦ ਉਪ-ਰਾਸ਼ਟਰਪਤੀ ਦਾ ਅਹੁਦਾ 21 ਦਿਨਾਂ ਤੱਕ ਖਾਲੀ ਰਿਹਾ, ਜਿਸ ਤੋਂ ਬਾਅਦ ਮੁਹੰਮਦ ਹਾਮਿਦ ਅੰਸਾਰੀ ਨੂੰ ਇਸ ਅਹੁਦੇ ਲਈ ਚੁਣਿਆ ਗਿਆ ।

ਇਸੇ ਤਰ੍ਹਾਂ ਉਪ-ਰਾਸ਼ਟਰਪਤੀ ਆਰ ਵੈਂਕਟਰਮਨ, ਸ਼ੰਕਰ ਦਿਆਲ ਸ਼ਰਮਾ ਅਤੇ ਕੇਆਰ ਨਾਰਾਇਣਨ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਅਤੇ ਕ੍ਰਿਸ਼ਨ ਕਾਂਤ ਇਕਲੌਤੇ ਉਪ-ਰਾਸ਼ਟਰਪਤੀ ਸਨ ਜਿਨ੍ਹਾਂ ਦੀ ਅਹੁਦੇ `ਤੇ ਰਹਿੰਦਿਆਂ ਮੌਤ ਹੋ ਗਈ। ਉਨ੍ਹਾਂ ਨੇ 27 ਜੁਲਾਈ 2002 ਨੂੰ ਆਖ਼ਰੀ ਸਾਹ ਲਏ ।

Read More : ਉਪ ਰਾਸ਼ਟਰਪਤੀ ਜਗਦੀਪ ਧਨਖੜ ਚੰਡੀਗੜ੍ਹ- ਸ਼ਿਮਲਾ ਦੌਰੇ ‘ਤੇ; ਟ੍ਰੈਫਿਕ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ

ਹਰਿਆਣਾ ਸਵੇਰੇ ਹਿੱਲਿਆ ਭੂਚਾਲ ਦੇ ਝਟਕਿਆਂ ਨਾਲ

0
earthquake

ਹਰਿਆਣਾ, 22 ਜੁਲਾਈ 2025 : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ (Haryana) ਵਿਚ ਅੱਜ ਮੰਗਲਵਾਰ ਵਾਲੇ ਦਿਨ ਸਵੇਰੇ-ਸਵੇਰੇ ਭੂਚਾਲ (earthquake) ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਇਹ ਝਟਕੇ ਹਰਿਆਣਾ ਦੇ ਸ਼ਹਿਰ ਫਰੀਦਾਬਾਦ (Faridabad) ਵਿਖੇ ਮਹਿਸੂਸ ਕੀਤੇ ਗਏ । ਅੱਜ ਸਵੇਰੇ 6 ਵਜੇ ਫਰੀਦਾਬਾਦ ਵਿੱਚ 3.2 ਤੀਬਰਤਾ (3.2 Intensity) ਦਾ ਭੂਚਾਲ ਆਇਆ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (ਐਨ. ਸੀ. ਐਸ.) ਦੇ ਅਨੁਸਾਰ ਭੂਚਾਲ ਦਾ ਕੇਂਦਰ ਫਰੀਦਾਬਾਦ ਵਿੱਚ ਸਤ੍ਹਾ ਤੋਂ 5 ਕਿਲੋਮੀਟਰ ਡੂੰਘਾਈ ਵਿੱਚ ਸੀ ।

ਭੂਚਾਲ ਦੇ ਝਟਕੇ ਮਹਿਸੂਸ ਹੋਣ ਨਾਲ ਹਰ ਵੇਲੇ ਕੋਈ ਵੱਡਾ ਖਤਰਾ ਮੰਡਰਾਉਣ ਦਾ ਬਣਿਆਂ ਰਹਿੰਦਾ ਹੈ ਡਰ

ਦੱਸਣਯੋਗ ਹੈ ਕਿ ਭੂਚਾਲ ਦੇ ਝਟਕੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਕਈ ਵਾਰ ਮਹਿਸੂਸ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਦਾ ਕੇਂਦਰ ਬਿੰਦੂ ਬੇਸ਼ਕ ਕੋਈ ਵੀ ਥਾਂ ਰਹੀ ਹੋਵੇ ਪਰ ਵਾਰ-ਵਾਰ ਭੂਚਾਲ ਦੇ ਝਟਕੇ ਮਹਿਸੂਸ ਹੋਣ ਨਾਲ ਹਰ ਵੇਲੇ ਕੋਈ ਵੱਡਾ ਖਤਰਾ ਮੰਡਰਾਉਣ ਦਾ ਡਰ ਬਣਿਆਂ ਰਹਿੰਦਾ ਹੈ।

Read More :

ਫਿਸਲਣ ਕਾਰਨ ਮੁੰਬਈ ਹਵਾਈ ਅੱਡੇ ਉਤੇ ਜਹਾਜ ਹੋਇਆ ਹਾਦਸਾਗ੍ਰਸਤ

0
Kochi Airoplane Incident

ਨਵੀਂ ਦਿੱਲੀ, 22 ਜੁਲਾਈ 2025 : ਏਅਰ ਇੰਡੀਆ (Air India) ਦਾ ਇਕ ਯਾਤਰੀ ਜਹਾਜ਼ ਜੋ ਕਿ ਕੋਚੀ ਤੋਂ ਆ ਰਿਹਾ ਸੀ ਸੋਮਵਾਰ ਸਵੇਰ ਵੇਲੇ ਭਾਰੀ ਮੀਂਹ ਦੇ ਕਾਰਨ ਜਦੋਂ ਰਨਵੇ ਤੇ ਉਤਰਿਆ ਤਾਂ ਫਿਸਲਣ ਕਾਰਨ ਹਾਦਸਾਗ੍ਰਸਤ (Accident due to slipping) ਹੋ ਗਿਆ। ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਹਾਲਾਂਕਿ ਹਵਾਈ ਅੱਡੇ ਦੇ ਮੁੱਢਲੇ ਰਨਵੇ 9-27 ਨੂੰ ਜ਼ਰੂਰ ਥੋੜਾ ਜਿਹਾ ਨੁਕਸਾਨ ਪਹੁੰਚਿਆ ਹੈ। ਹਵਾਈ ਜਹਾਜ਼ ਦੇ ਫਿਸਲਣ ਕਾਰਨ ਰਨਵੇ ਉਤੇ ਸੰਚਾਲਨ ਅਸਥਾਈ ਤੌਰ ਤੇ ਮੁਅੱਤਲ ਤੱਕ ਕਰਨਾ ਪਿਆ।

ਜਹਾਜ਼ ਦੇ ਫਿਸਲਣ ਕਾਰਨ ਫਟ ਗਏ ਤਿੰਨ ਟਾਇਰ

ਕੋਚੀ (Kochi) ਤੋਂ ਆ ਰਿਹਾ ਜੋ ਜਹਾਜ਼ ਰਨਵੇ (Airplane runway) ਤੇ ਫਿਸਲਣ ਕਾਰਨ ਹਾਦਸਾਗ੍ਰਸਤ ਹੋ ਗਿਆ ਸਬੰਧੀ ਮੁੰਬਈ ਹਵਾਈ ਅੱਡੇ ਵਲੋਂ ਜਾਰੀ ਕੀਤੇ ਇਕ ਬਿਆਨ ’ਚ ਕਿਹਾ ਗਿਆ ਕਿ ਹਵਾਈ ਅੱਡੇ ਦੇ ਮੁੱਢਲੇ ਰਨਵੇ 09/27 ਨੂੰ ਮਾਮੂਲੀ ਨੁਕਸਾਨ ਹੋਇਆ ਹੈ ਜਦੋਂ ਕਿ ਸੰਚਾਲਨ ਦੀ ਲਗਾਤਾਰਤਾ ਨੂੰ ਯਕੀਨੀ ਬਣਾਉਣ ਲਈ ਸੈਕੰਡਰੀ ਰਨਵੇ 14/32 ਨੂੰ ਚਾਲੂ ਕਰ ਦਿਤਾ ਗਿਆ ਹੈ।ਉਕਤ ਜਹਾਜ਼ ਹਾਦਸੇ ਸਬੰਧੀ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕਕ ਇਸ ਘਟਨਾ ਕਾਰਨ ਜਹਾਜ਼ ਦੇ ਤਿੰਨ ਟਾਇਰ ਫਟ ਗਏ ਅਤੇ ਇੰਜਣ ਨੂੰ ਵੀ ਨੁਕਸਾਨ ਪਹੁੰਚਿਆ ਹੈ। ਸੂਤਰਾਂ ਮੁਤਾਬਿਕ ਚਿੱਕੜ ’ਚ ਡਿੱਗਣ ਤੋਂ ਬਾਅਦ ਇੰਜਣ ਨੇ ਗੰਦਗੀ ਨੂੰ ਅੰਦਰ ਖਿੱਚ ਲਈ ਸੀ ।

Read More : ਹਰਿਆਣਾ: ਪੰਚਕੂਲਾ ਵਿੱਚ ਹਵਾਈ ਸੈਨਾ ਦਾ ਲੜਾਕੂ ਜਹਾਜ਼ ਜੈਗੁਆਰ ਹੋਇਆ ਹਾਦਸਾਗ੍ਰਸਤ

 

ਸਤਨਾਮ ਸਿੰਘ ਸੰਧੂ ਨੇ ਕੀਤੀ ਸ਼ਹੀਦਾਂ ਨੂੰ ਭਾਰਤ ਰਤਨ ਦੇਣ ਦੀ ਮੰਗ

0
MP Satnam Singh Sandhu

ਨਵੀਂ ਦਿੱਲੀ, 21 ਜੁਲਾਈ 2025 : ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ (Rajya Sabha member Satnam Singh Sandhu) ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਆਜ਼ਾਦੀ ਸੰਗਰਾਮ ਦੇ ਤਿੰਨ ਮਹਾਨ ਸ਼ਹੀਦਾਂ – ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਮਰਨ ਉਪਰੰਤ ਭਾਰਤ ਦਾ ਸਭ ਤੋਂ ਉੱਚ ਨਾਗਰਿਕ ਸਨਮਾਨ, ਭਾਰਤ ਰਤਨ ਪ੍ਰਦਾਨ ਕਰੇ ।

77 ਸਾਲਾਂ ਬਾਅਦ ਵੀ ਸ਼ਹੀਦਾਂ ਨੂੰ ਭਾਰਤ ਰਤਨ ਨਾਲ ਸਨਮਾਨਤ ਨਾ ਕਰਨ ਦੁੱਖਦਾਈ

ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਇਹ ਮੰਗ ਉਠਾਉਂਦੇ ਹੋਏ ਰਾਜ ਸਭਾ ਮੈਂਬਰ ਸਤਨਾਮ ਸੰਧੂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ (Shaheed Bhagat Singh, Shaheed Udham Singh and Shaheed Madan Lal Dhingra) ਮਹਾਨ ਸ਼ਹੀਦ ਸਨ, ਜਿਨ੍ਹਾਂ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਦਮਨਕਾਰੀ ਬ੍ਰਿਟਿਸ਼ ਸ਼ਾਸਨ ਵਿਰੁੱਧ ਆਪਣੀਆਂ ਜਾਨਾਂ ਵਾਰ ਦਿੱਤੀਆਂ । ਇਹ ਵਿਅੰਗਾਤਮਕ ਅਤੇ ਬਹੁਤ ਦੁਖਦਾਈ ਹੈ ਕਿ ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਭਾਰਤ ਰਤਨ ਨਾਲ ਸਨਮਾਨਤ ਨਹੀਂ ਕੀਤਾ ਗਿਆ ਹੈ, ਜੋ ਕਿ ਬਿਨਾਂ ਸ਼ੱਕ ਉਨ੍ਹਾਂ ਦੀਆਂ ਬੇਮਿਸਾਲ ਕੁਰਬਾਨੀਆਂ ਪ੍ਰਤੀ ਘੋਰ ਬੇਇਨਸਾਫ਼ੀ ਹੈ ।

ਉਨ੍ਹਾਂ ਦੀ ਵਿਚਾਰਧਾਰਾ, ਦ੍ਰਿਸ਼ਟੀ ਅਤੇ ਸ਼ਹਾਦਤ ਭਾਰਤੀਆਂ ਦੀਆਂ ਪੀੜ੍ਹੀਆਂ, ਖਾਸ ਕਰਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਰਹੀ ਹੈ। ਇਸ ਦੇ ਬਾਵਜੂਦ ਭਾਰਤ ਨੂੰ ਆਜ਼ਾਦੀ ਪ੍ਰਾਪਤ ਹੋਣ ਦੇ ਲਗਭਗ 8 ਦਹਾਕਿਆਂ ਬਾਅਦ ਵੀ ਉਨ੍ਹਾਂ ਨੂੰ ਬਣਦੀ ਮਾਨਤਾ ਨਹੀਂ ਮਿਲੀ ਹੈ । ਇਸ ਮੰਗ ਨੂੰ ਨਾ ਸਿਰਫ਼ ਪੰਜਾਬ ਅਤੇ ਇਸਦੇ ਲੋਕਾਂ ਦੀਆਂ ਭਾਵਨਾਵਾਂ, ਸਗੋਂ ਪੂਰੇ ਦੇਸ਼ ਦੀ ਜ਼ਮੀਰ” ਦਾ ਪ੍ਰਤੀਬਿੰਬ ਦੱਸਦਿਆਂ, ਸੰਧੂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਇਨਕਲਾਬੀ ਸਿਰਫ਼ ਖੇਤਰੀ ਨਾਇਕ ਹੀ ਨਹੀਂ ਸਨ, ਸਗੋਂ ਬਸਤੀਵਾਦੀ ਜ਼ੁਲਮ ਵਿਰੁੱਧ ਭਾਰਤ ਦੀ ਅਜਿੱਤ ਭਾਵਨਾ, ਲਚਕੀਲੇਪਣ ਅਤੇ ਵਿਰੋਧ ਦੇ ਪ੍ਰਤੀਕ ਸਨ ।

ਕੇਂਦਰ ਸਰਕਾਰ ਨੂੰ ਦਿੱਤਾ `ਇਤਿਹਾਸਕ ਗਲਤੀਆਂ ਨੂੰ ਸੁਧਾਰਨ ਅਤੇ ਰਾਸ਼ਟਰੀ ਜ਼ਮੀਰ ਨੂੰ ਜਗਾਉਣ` ਦਾ ਸੱਦਾ

ਕੇਂਦਰ ਸਰਕਾਰ ਨੂੰ `ਇਤਿਹਾਸਕ ਗਲਤੀਆਂ ਨੂੰ ਸੁਧਾਰਨ ਅਤੇ ਰਾਸ਼ਟਰੀ ਜ਼ਮੀਰ ਨੂੰ ਜਗਾਉਣ` ਦਾ ਸੱਦਾ ਦਿੰਦੇ ਹੋਏ, ਸੰਧੂ ਨੇ ਕਿਹਾ, “ਪਿਛਲੇ ਸਮੇਂ ਦੇ ਉਲਟ, ਜਦੋਂ ਦੇਸ਼ ਵਿੱਚ ਪ੍ਰਾਪਤੀਆਂ ਕਰਨ ਵਾਲਿਆਂ ਨੂੰ ਪੁਰਸਕਾਰ ਅਤੇ ਸਨਮਾਨ ਦਿੰਦੇ ਸਮੇਂ ਤੁਸ਼ਟੀਕਰਨ ਦੀ ਰਾਜਨੀਤੀ ਪ੍ਰਚਲਿਤ ਹੁੰਦੀ ਸੀ, ਮੋਦੀ ਸਰਕਾਰ ਦੇ ਅਧੀਨ ਚੀਜ਼ਾਂ ਪੂਰੀ ਤਰ੍ਹਾਂ ਬਦਲ ਗਈਆਂ ਹਨ ਅਤੇ ਅਸਲ ਰਾਸ਼ਟਰੀ ਨਾਇਕਾਂ ਨੂੰ ਜਾਤ, ਨਸਲ, ਧਰਮ ਜਾਂ ਸਮਾਜਿਕ-ਆਰਥਿਕ ਸਥਿਤੀ ਦੀ ਪਰਵਾਹ ਕੀਤੇ ਬਿਨਾਂ, ਸਾਰੇ ਖੇਤਰਾਂ ਵਿੱਚ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ ।

ਸ਼ਹੀਦਾਂ ਦਾ ਸਨਮਾਨ ਕਰਨ ਦੀ ਕੇਂਦਰ ਸਰਕਾਰ ਨੂੰ ਕੀਤੀ ਬੇਨਤੀ

ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਵਰਗੇ ਮਹਾਨ ਨਾਇਕਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਕੇ ਇਸ ਭਾਵਨਾ ਨੂੰ ਜ਼ਿੰਦਾ ਰੱਖੇ।” ਸੰਧੂ ਨੇ ਅੱਗੇ ਕਿਹਾ, “ਸ਼ਹੀਦ ਭਗਤ ਸਿੰਘ ਸਿਰਫ 23 ਸਾਲ ਦੇ ਸਨ ਜਦੋਂ ਉਹ ਸ਼ਹੀਦ ਹੋਏ ਸਨ । ਉਨ੍ਹਾਂ ਨੂੰ ਅਜੇ ਵੀ ਬ੍ਰਿਟਿਸ਼ ਸ਼ਾਸਨ ਦੇ ਨਿਡਰ ਵਿਰੋਧ ਅਤੇ ਉਨ੍ਹਾਂ ਦੀ ਇਨਕਲਾਬੀ ਵਿਚਾਰਧਾਰਾ ਲਈ ਯਾਦ ਕੀਤਾ ਜਾਂਦਾ ਹੈ, ਜਿਸਨੇ ਭਾਰਤ ਦੇ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ ।

ਸ਼ਹੀਦ ਊਧਮ ਸਿੰਘ ਨੇ ਲੰਡਨ ਵਿੱਚ ਜਨਰਲ ਡਾਇਰ ਨੂੰ ਮਾਰ ਕੇ ਜਲ੍ਹਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲਿਆ ਅਤੇ ਅਣਗਿਣਤ ਪੀੜਤਾਂ ਨੂੰ ਇਨਸਾਫ਼ ਦੀ ਭਾਵਨਾ ਦਿੱਤੀ। ਇਸ ਦੌਰਾਨ, ਸ਼ਹੀਦ ਮਦਨ ਲਾਲ ਢੀਂਗਰਾ ਨੇ 1909 ਵਿੱਚ ਕਰਜ਼ਨ ਵਿਲੀ ਦੀ ਹੱਤਿਆ ਕਰਕੇ ਬ੍ਰਿਟਿਸ਼ ਸਾਮਰਾਜ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਬ੍ਰਿਟਿਸ਼ ਜ਼ੁਲਮ ਦੇ ਵਿਰੁੱਧ ਹਥਿਆਰਬੰਦ ਵਿਰੋਧ ਦੇ ਸਭ ਤੋਂ ਪੁਰਾਣੇ ਪ੍ਰਤੀਕਾਂ ਵਿੱਚੋਂ ਇੱਕ ਬਣ ਗਏ ।

Read More : ਸੰਸਦ ਮੈਂਬਰ ਸੰਧੂ ਨੇ ਕੀਤਾ ਅਸ਼ਵਨੀ ਸ਼ਰਮਾ ਨੂੰ ਪ੍ਰਧਾਨ ਨਿਯੁਕਤ ਕਰਨ ਦਾ ਸਵਾਗਤ

ਕਾਂਗਰਸ ਵੱਲੋਂ ਜ਼ਮੀਨ ‘ਲੁੱਟ’ ਨੀਤੀ ਖ਼ਿਲਾਫ਼ ਸ਼ਕਤੀਸ਼ਾਲੀ ਵਿਰੋਧ ਪ੍ਰਦਰਸ਼ਨ

0
Congress stages powerful protes

ਮੋਹਾਲੀ, 21 ਜੁਲਾਈ 2025 : ਸਰਕਾਰ ਦੀ “ਲੈਂਡ ਪੁਲਿੰਗ” ਨੀਤੀ ਦੇ ਵਿਰੋਧ ‘ਚ ਕਾਂਗਰਸ ਵੱਲੋਂ ਅੱਜ ਮੋਹਾਲੀ ‘ਚ ਗਰੇਟਰ ਮੋਹਾਲੀ ਡਿਵੈਲਪਮੈਂਟ ਅਥਾਰਟੀ (GMADA) ਦਫ਼ਤਰ ਸਾਹਮਣੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ । ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਹਜ਼ਾਰਾਂ ਵਰਕਰਾਂ ਨੇ ਵੱਡੀ ਗਿਣਤੀ ‘ਚ ਹਾਜ਼ਰੀ ਭਰੀ। ਸੀਨੀਅਰ ਆਗੂਆਂ ਦੇ ਨਾਲ ਮਿਲਕੇ ਵਿਰੋਧੀਆਂ ਨੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਲੈਂਡ ਪੁਲਿੰਗ ਨੀਤੀ ਤੁਰੰਤ ਰੱਦ ਕਰਨ ਦੀ ਮੰਗ ਕੀਤੀ।

ਕਿਸਾਨਾਂ ਦੀ ਇਕ ਇੰਚ ਜ਼ਮੀਨ ਵੀ ਨਹੀਂ ਖੋਹਣ ਦਿਆਂਗੇ : ਵੜਿੰਗ

ਵੜਿੰਗ ਨੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਚਾਲ ਹੈ ਜੋ ਕਿਸਾਨਾਂ ਦੀ ਕੀਮਤੀ ਜ਼ਮੀਨ ਨੂੰ ਲੁੱਟਣ ਲਈ ਬਣਾਈ ਗਈ ਹੈ। “ਇਹ ਲੈਂਡ ਪੁਲਿੰਗ ਨਹੀਂ, ਲੈਂਡ ਲੁੱਟਣ ਦੀ ਨੀਤੀ ਹੈ। ਦੱਸੋ ਕੌਣ ਆਪਣੀ ਇੱਕ ਏਕੜ ਕੀਮਤੀ ਜ਼ਮੀਨ ਸਿਰਫ਼ 1000 ਗਜ਼ ਦੇ ਬਦਲੇ ਦੇਵੇਗਾ?” ਵੜਿੰਗ ਨੇ ਭਗਵੰਤ ਮਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਿੱਖਣਾ ਚਾਹੀਦਾ ਸੀ, ਜਿਨ੍ਹਾਂ ਨੂੰ ਆਖ਼ਰਕਾਰ ਕਿਸਾਨਾਂ ਦੇ ਦਬਾਅ ਹੇਠ ਤਿੰਨ ਖੇਤੀ ਕਾਨੂੰਨ ਵਾਪਸ ਲੈਣੇ ਪਏ ਸਨ ।

ਭਗਵੰਤ ਮਾਨ ਦੀ ਸਰਕਾਰ ਲੋਕਾਂ ਨੂੰ ਠੱਗ ਰਹੀ ਹੈ ਕਿ ਇਹ ਲੈਂਡ ਪੁਲਿੰਗ ਨੀਤੀ ਸਵੈੱਛਿਕ ਹੈ

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਲੋਕਾਂ ਨੂੰ ਠੱਗ ਰਹੀ ਹੈ ਕਿ ਇਹ ਲੈਂਡ ਪੁਲਿੰਗ ਨੀਤੀ ਸਵੈੱਛਿਕ ਹੈ, ਜਦ ਕਿ ਅਸਲ ਚ ‘LAAR’ ਨਾਂ ਦੀ ਇੱਕ ਕਲੌਜ਼ ਜੋੜੀ ਗਈ ਹੈ, ਜਿਸ ਰਾਹੀਂ ਸਰਕਾਰ ਜ਼ਮੀਨ ਜ਼ਬਰਨ ਵੀ ਲੈ ਸਕਦੀ ਹੈ । ਉਨ੍ਹਾਂ ਕਿਹਾ ਕਿ ਇਹ ਨੀਤੀ ਸਿਰਫ਼ “ਲੈਂਡ ਲੂਟ” ਹੈ, ਅਤੇ ਇਸਦੀ ਕੋਈ ਲੋੜ ਹੀ ਨਹੀਂ ਸੀ। ਕਾਂਗਰਸ ਵੱਲੋਂ ਮੁੱਖ ਮੰਤਰੀ ਨੂੰ ਸੰਬੋਧਿਤ ਇੱਕ ਮੈਮੋਰੈਂਡਮ GMADA ਦੇ ਐਡਮਿਨਿਸਟਰੇਟਰ ਨੂੰ ਦਿੱਤਾ ਗਿਆ, ਜਿਸ ‘ਚ ਮੰਗ ਕੀਤੀ ਗਈ ਕਿ ਇਸ ਨੀਤੀ ਨੂੰ ਤੁਰੰਤ ਰੱਦ ਕੀਤਾ ਜਾਵੇ। ਮੈਮੋਰੈਂਡਮ ਵਿੱਚ ਲਿਖਿਆ ਕਿ ਇਹ ਨੀਤੀ ਪੰਜਾਬ ਲਈ ਵਾਤਾਵਰਣਕ ਤੇ ਆਰਥਿਕ ਤੌਰ ‘ਤੇ ਤਬਾਹੀ ਲਿਆਉਣ ਵਾਲੀ ਹੈ ।

ਸਾਨੂੰ ਚਾਹੇ ਕੋਈ ਵੀ ਲੜਾਈ ਲੜਨੀ ਪਵੇ ਸਰਕਾਰ ਨੂੰ ਕਿਸਾਨਾਂ ਦੀ ਜ਼ਮੀਨ ਜ਼ਬਰਦਸਤੀ ਹੜਪਣ ਨਹੀਂ ਦਿਆਂਗੇ : ਸਿੱਧੂ

ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ਚਾਹੇ ਕੋਈ ਵੀ ਲੜਾਈ ਲੜਨੀ ਪਵੇ, ਅਸੀਂ ਸਰਕਾਰ ਨੂੰ ਕਿਸਾਨਾਂ ਦੀ ਜ਼ਮੀਨ ਜ਼ਬਰਦਸਤੀ ਹੜਪਣ ਨਹੀਂ ਦਿਆਂਗੇ। ਅਸੀਂ ਇਹ ਜ਼ੁਲਮ ਰੋਕਣ ਲਈ ਖੂਨ ਤੱਕ ਦੇਣ ਨੂੰ ਤਿਆਰ ਹਾਂ । ਭਗਵੰਤ ਮਾਨ ਕਹਿ ਰਿਹਾ ਕਿ ਇਹ ਯੋਜਨਾ ਸਵੈੱਛਿਕ ਹੈ ਜੋਕਿ ਸਿੱਧਾ ਸਫ਼ੈਦ ਝੂਠ ਹੈ। ਸਰਕਾਰ ਨੇ ਕਿਸਾਨਾਂ ਨੂੰ ਇੰਨੀ ਮਜਬੂਰੀ ‘ਚ ਪਾ ਦਿਤਾ ਹੈ ਕਿ ਹੁਣ ਉਹ ਨਾ ਤਾਂ ਜ਼ਮੀਨ ਵੇਚ ਸਕਦੇ ਹਨ, ਨਾ ਹੀ ਉਸ ਤੇ ਲੋਨ ਲੈ ਸਕਦੇ ਹਨ । ਮੁੱਖ ਮੰਤਰੀ ਨੇ ਆਪਣੇ ਸਾਰੇ ਅਧਿਕਾਰ ਦਿੱਲੀ ਮੂਹਰੇ ਗਹਿਣੇ ਰੱਖ ਦਿਤੇ ਹਨ ਅਤੇ ਆਪਣੀ ਕੁਰਸੀ ਬਚਾਉਣ ਲਈ ਹੁਣ ਕਿਸਾਨਾਂ ਨਾਲ ਧੋਖਾ ਕਰ ਰਿਹਾ ਹੈ । ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਸਭ ਤੋਂ ਵੱਧ ਫ਼ਾਇਦਾ ਤਦ ਮਿਲਿਆ ਸੀ ਜਦ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਲੈਂਡ ਐਕੁਇਜ਼ੀਸ਼ਨ ਐਕਟ ਲੈ ਕੇ ਆਏ ਸਨ, ਜਿਸ ‘ਚ ਇਹ ਯਕੀਨੀ ਬਣਾਇਆ ਗਿਆ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਲਈ ਬਣਦਾ ਮੁਆਵਜ਼ਾ ਮਿਲਦਾ ਸੀ ।

ਹੁਣ ਜਦ ਜ਼ਮੀਨ ਹੇਠੋਂ ਫ਼ਿਸਲ ਗਈ ਹੈ ਤਾਂ ਇਕ ਦੂਜੇ ਦਾ ਹੱਥ ਫੜਨ ਲੱਗ ਪਏ ਹਨ : ਵੜਿੰਗ

ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਅਕਾਲੀ-ਭਾਜਪਾ ਗੱਠਜੋੜ ਦੇ ਬਿਆਨ ‘ਤੇ ਵੜਿੰਗ ਨੇ ਕਿਹਾ ਕਿ ਇਹ ਦੋਵੇਂ ਤਾਂ ਪਹਿਲਾਂ ਹੀ ਮਿਲੇ ਹੋਏ ਸਨ। ਹੁਣ ਜਦ ਜ਼ਮੀਨ ਹੇਠੋਂ ਫ਼ਿਸਲ ਗਈ ਹੈ ਤਾਂ ਇਕ ਦੂਜੇ ਦਾ ਹੱਥ ਫੜਨ ਲੱਗ ਪਏ ਹਨ । ਉਨ੍ਹਾਂ ਤਿੱਖਾ ਹਮਲਾ ਕਰਦਿਆਂ ਕਿਹਾ, “ਜੇ ਮਿਲ ਵੀ ਜਾਣ ਤਾਂ ਵੀ ਕੋਈ ਵੱਡਾ ਅਸਰ ਨਹੀਂ ਪਵੇਗਾ, ਕਿਉਂਕਿ ਦੋਵੇਂ ਧਿਰਾਂ ਪੰਜਾਬ ‘ਚ ਆਪਣੀ ਜ਼ਮੀਨ ਗਵਾ ਚੁੱਕੀਆਂ ਹਨ। ਜ਼ੀਰੋ ‘ਚ ਜ਼ੀਰੋ ਜੋੜੋ, ਨਤੀਜਾ ਫਿਰ ਵੀ ਜ਼ੀਰੋ ਹੀ ਆਉਂਦਾ ਹੈ ।

Read More : ਵਿਜੀਲੈਂਸ ਨੇ ਲੁਧਿਆਣਾ ਦੇ ਕਾਂਗਰਸੀ ਉਮੀਦਵਾਰ ਆਸ਼ੂ ਨੂੰ ਭੇਜਿਆ ਸੰਮਨ