Home Blog Page 757

ਡਿਪਟੀ ਮੇਅਰ ਜਗਦੀਪ ਜੱਗਾ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਮੌਕੇ ‘ਤੇ ਕਰਵਾਇਆ ਹੱਲ

0
Deputy Mayor Jagdeep Jagga

ਪਟਿਆਲਾ, 22 ਜੁਲਾਈ 2025 : ਡਿਪਟੀ ਮੇਅਰ ਜਗਦੀਪ ਜੱਗਾ ਨੇ ਨਗਰ ਨਿਗਮ (Municipal Corporation) ਦਫ਼ਤਰ ਵਿਖੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ (Heard the problems) ਤੇ ਮੌਕੇ ’ਤੇ ਹੀ ਹੱਲ ਕਰਵਾਇਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਸਵੇਰੇ ਦਫ਼ਤਰ ’ਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਉਪਲਬਧ ਹੁੰਦੇ ਹਨ। ਪਾਣੀ, ਬਿਜਲੀ, ਸਫ਼ਾਈ, ਸੜਕਾਂ ਦੀ ਮੁਰੰਮਤ ਵਰਗੀਆਂ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਮਸਲਿਆਂ ਤੋਂ ਲੈ ਕੇ ਨਿੱਜੀ ਅਤੇ ਸਮਾਜਿਕ ਮੁੱਦਿਆਂ ਤੱਕ, ਹਰ ਸਮੱਸਿਆ ਨੂੰ ਗੰਭੀਰਤਾ ਨਾਲ ਸੁਣ ਕੇ ਇਸ ਦਾ ਹੱਲ ਕਰਵਾਇਆ ਜਾ ਰਿਹਾ ਹੈ ।

ਆਮ ਆਦਮੀ ਦੀ ਸਮੁੱਚੀ ਟੀਮ ਲਗਾਤਾਰ ਕਾਰਜਸ਼ੀਲ ਹੈ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਇੱਕ ਸਿਹਤਮੰਦ ਅਤੇ ਖ਼ੁਸ਼ਹਾਲ ਸੂਬਾ ਬਣਾਉਣਾ ਹੈ, ਇਸ ਲਈ ਆਮ ਆਦਮੀ ਦੀ ਸਮੁੱਚੀ ਟੀਮ ਲਗਾਤਾਰ ਕਾਰਜਸ਼ੀਲ ਹੈ ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਸੂਬੇ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਵੀ ਚਲਾਈ ਜਾ ਰਹੀ ਹੈ, ਜਿੱਥੇ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਨਸਿ਼ਆਂ ਦੇ ਭਿਆਨਕ ਨਤੀਜਿਆਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ । ਇਨ੍ਹਾਂ ਕੈਂਪਾਂ ਵਿੱਚ ਨਸ਼ਾ ਛੁਡਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾਂ ਨਾਲ ਤਾਲਮੇਲ ਕਰਕੇ ਨਸ਼ਾ ਪੀੜਤਾਂ ਨੂੰ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ ।

ਨਸਿ਼ਆਂ ਦਾ ਜੜ੍ਹ ਤੋਂ ਖ਼ਾਤਮਾ ਕਰਨ ਲਈ ਸਮਾਜ ਦੇ ਹਰ ਵਰਗ ਦੀ ਸ਼ਮੂਲੀਅਤ ਹੈ ਜ਼ਰੂਰੀ

ਜਗਦੀਪ ਜੱਗਾ (Jagdeep Jagga) ਨੇ ਕਿਹਾ ਕਿ ਨਸਿ਼ਆਂ ਦਾ ਜੜ੍ਹ ਤੋਂ ਖ਼ਾਤਮਾ ਕਰਨ ਲਈ ਸਮਾਜ ਦੇ ਹਰ ਵਰਗ ਦੀ ਸ਼ਮੂਲੀਅਤ ਜ਼ਰੂਰੀ ਹੈ, ਇਸੇ ਲਈ ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾਂ ਨਾਲ ਮਿਲ ਕੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ । ਉਨ੍ਹਾਂ ਪਟਿਆਲਾ ਵਾਸੀਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣ ਕੇ ਨਸਿ਼ਆਂ ਦੇ ਕੋਹੜ ਦਾ ਜੜ੍ਹ ਤੋਂ ਖਾਤਮਾ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ।

Read More : ਲੁਧਿਆਣਾ ਪੁਲਿਸ ਕਮਿਸ਼ਨਰੇਟ ਅਤੇ ਨਗਰ ਨਿਗਮ ਨੇ ਤਿੰਨ ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹਿਆ

ਅਲਜ਼ਾਈਮਰ ਰੋਗ ਦਾ ਕੋਈ ਜਾਣਿਆ-ਪਛਾਣਿਆ ਕਾਰਨ ਨਹੀਂ ਹੈ

0
Dr. Archita Mahajan

ਅੰਬਾਲਾ, 22 ਜੁਲਾਈ 2025 : ਡਾ. ਅਰਚਿਤਾ ਮਹਾਜਨ (Dr. Archita Mahajan) ਪੋਸ਼ਣ ਖੁਰਾਕ ਮਾਹਿਰ ਅਤੇ ਬਾਲ ਸੰਭਾਲ ਹੋਮਿਓਪੈਥਿਕ ਫਾਰਮਾਸਿਸਟ ਅਤੇ ਸਿਖਲਾਈ ਪ੍ਰਾਪਤ ਯੋਗਾ ਅਧਿਆਪਕ ਪਦਮ ਭੂਸ਼ਣ ਰਾਸ਼ਟਰੀ ਪੁਰਸਕਾਰ ਲਈ ਨਾਮਜ਼ਦ ਅਤੇ ਪੰਜਾਬ ਸਰਕਾਰ ਦੁਆਰਾ ਸਨਮਾਨਿਤ ਨੇ ਕਿਹਾ ਕਿ ਅਲਜ਼ਾਈਮਰ ਰੋਗ (Alzheimer’s disease) ਦਾ ਕੋਈ ਜਾਣਿਆ-ਪਛਾਣਿਆ ਕਾਰਨ ਨਹੀਂ ਹੈ ਪਰ ਜੈਨੇਟਿਕ ਕਾਰਕ ਭੂਮਿਕਾ ਨਿਭਾਉਂਦੇ ਹਨ :

ਪ੍ਰਭਾਵਿਤ ਮਾਤਾ-ਪਿਤਾ ਕੋਲ ਹਰੇਕ ਬੱਚੇ ਨੂੰ ਅਸਧਾਰਨ ਜੀਨ ਦੇਣ ਦੀ 50 % ਸੰਭਾਵਨਾ ਹੁੰਦੀ ਹੈ । ਹਾਲੀਆ ਘਟਨਾਵਾਂ ਨੂੰ ਭੁੱਲ ਜਾਣਾ ਇੱਕ ਸ਼ੁਰੂਆਤੀ ਸੰਕੇਤ ਹੈ, ਜਿਸ ਤੋਂ ਬਾਅਦ ਵਧਦੀ ਉਲਝਣ, ਹੋਰ ਮਾਨਸਿਕ ਕਾਰਜਾਂ ਵਿੱਚ ਕਮਜ਼ੋਰੀ ਅਤੇ ਭਾਸ਼ਾ ਦੀ ਵਰਤੋਂ ਅਤੇ ਸਮਝਣ ਅਤੇ ਰੋਜ਼ਾਨਾ ਦੇ ਕੰਮ ਕਰਨ ਵਿੱਚ ਸਮੱਸਿਆਵਾਂ ਆਉਂਦੀਆਂ ਹਨ ।

ਵਿਗਿਆਨਕ ਖੋਜ

– ਹੈਲੀਕੋਬੈਕਟਰ ਪਾਈਲੋਰੀ ਬੈਕਟੀਰੀਆ (Helicobacter pylori bacteria) ਤੋਂ ਪ੍ਰਾਪਤ ਇੱਕ ਪ੍ਰੋਟੀਨ ਟੁਕੜਾ, ਜਿਸਨੂੰ ਕੈਗਨ ਕਿਹਾ ਜਾਂਦਾ ਹੈ, ਅਲਜ਼ਾਈਮਰ ਰੋਗ ਨਾਲ ਜੁੜੇ ਐਮੀਲੋਇਡ-ਬੀਟਾ ਅਤੇ ਟਾਉ ਪ੍ਰੋਟੀਨ ਦੇ ਜ਼ਹਿਰੀਲੇ ਇਕੱਠੇ ਹੋਣ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ ।

– ਇਹ ਪ੍ਰੋਟੀਨ ਟੁਕੜਾ ਐਮੀਲੋਇਡ ਫਾਈਬਰਾਂ ਦੇ ਗਠਨ ਨੂੰ ਰੋਕਦਾ ਹੈ, ਜੋ ਕਿ ਅਲਜ਼ਾਈਮਰ ਰੋਗ ਦੇ ਰੋਗ ਵਿਗਿਆਨ ਦਾ ਇੱਕ ਮੁੱਖ ਹਿੱਸਾ ਹੈ।

– CAGAN ਦੇ ਫਾਇਦੇ ਅਲਜ਼ਾਈਮਰ ਤੋਂ ਪਰੇ ਵੀ ਫੈਲ ਸਕਦੇ ਹਨ, ਸੰਭਾਵੀ ਤੌਰ ‘ਤੇ ਪਾਰਕਿੰਸਨ’ਸ ਵਰਗੀਆਂ ਹੋਰ ਨਿਊਰੋਡੀਜਨਰੇਟਿਵ ਬਿਮਾਰੀਆਂ ਨੂੰ ਰੋਕਣ ਵਿੱਚ ਮਦਦ ਕਰਦੇ ਹਨ ।

ਖੋਜ ਨਤੀਜੇ ਅਤੇ ਭਵਿੱਖ ਦੀਆਂ ਦਿਸ਼ਾਵਾਂ

– ਇਹ ਖੋਜ ਅਲਜ਼ਾਈਮਰ ਰੋਗ ਦੀ ਪ੍ਰਗਤੀ ਨੂੰ ਰੋਕਣ ਜਾਂ ਹੌਲੀ ਕਰਨ ਲਈ ਨਿਸ਼ਾਨਾਬੱਧ ਥੈਰੇਪੀਆਂ ਦੇ ਵਿਕਾਸ ਲਈ ਨਵੇਂ ਮੌਕੇ ਖੋਲ੍ਹਦੀ ਹੈ ।

– ਖੋਜਕਰਤਾ ਅਲਜ਼ਾਈਮਰ ਦੇ ਸ਼ੁਰੂਆਤੀ ਲੱਛਣਾਂ ਨੂੰ ਰੋਕਣ ਲਈ ਬੈਕਟੀਰੀਆ ਪ੍ਰੋਟੀਨ ਜਾਂ ਉਨ੍ਹਾਂ ‘ਤੇ ਅਧਾਰਤ ਦਵਾਈਆਂ ਦੀ ਵਰਤੋਂ ਦੀ ਸੰਭਾਵਨਾ ਦੀ ਪੜਚੋਲ ਕਰ ਰਹੇ ਹਨ ।

– CAGAN ਦੇ ਪ੍ਰਭਾਵਾਂ ਦੇ ਢੰਗਾਂ ਨੂੰ ਸਮਝਣ ਅਤੇ ਪ੍ਰਭਾਵਸ਼ਾਲੀ ਇਲਾਜ ਵਿਕਸਤ ਕਰਨ ਲਈ ਹੋਰ ਅਧਿਐਨਾਂ ਦੀ ਲੋੜ ਹੈ ।
ਅੰਤੜੀਆਂ-ਦਿਮਾਗ ਦਾ ਸਬੰਧ

– ਅੰਤੜੀਆਂ ਦਾ ਮਾਈਕ੍ਰੋਬਾਇਓਮ ਦਿਮਾਗ ਦੀ ਸਿਹਤ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਅਤੇ ਅੰਤੜੀਆਂ ਦੇ ਬੈਕਟੀਰੀਆ ਦੇ ਅਸੰਤੁਲਨ ਨੂੰ ਨਿਊਰੋਡੀਜਨਰੇਟਿਵ ਬਿਮਾਰੀਆਂ ਦੇ ਵਧੇ ਹੋਏ ਜੋਖਮ ਨਾਲ ਜੋੜਿਆ ਗਿਆ ਹੈ ।

– ਕੁਝ ਅੰਤੜੀਆਂ ਦੇ ਬੈਕਟੀਰੀਆ ਸਾੜ-ਵਿਰੋਧੀ ਮਿਸ਼ਰਣ ਪੈਦਾ ਕਰ ਸਕਦੇ ਹਨ, ਅੰਤੜੀਆਂ ਦੀ ਰੁਕਾਵਟ ਨੂੰ ਮਜ਼ਬੂਤ ਕਰ ਸਕਦੇ ਹਨ, ਅਤੇ ਲਾਭਦਾਇਕ ਬੈਕਟੀਰੀਆ ਦੇ ਵਿਕਾਸ ਨੂੰ ਉਤਸ਼ਾਹਿਤ ਕਰ ਸਕਦੇ ਹਨ, ਇਹ ਸਾਰੇ ਦਿਮਾਗ ਦੀ ਸਿਹਤ ਵਿੱਚ ਯੋਗਦਾਨ ਪਾ ਸਕਦੇ ਹਨ ।

ਹੋਰ ਖੋਜ ਦੀ ਲੋੜ ਹੈ ਪਰ ਇਹ ਖੋਜ ਅਲਜ਼ਾਈਮਰ ਰੋਗ ਲਈ ਨਵੇਂ ਇਲਾਜਾਂ ਅਤੇ ਰੋਕਥਾਮ ਰਣਨੀਤੀਆਂ ਦੇ ਵਿਕਾਸ ਲਈ ਵਾਅਦਾ ਕਰਨ ਵਾਲੀਆਂ ਸੰਭਾਵਨਾਵਾਂ ਪ੍ਰਦਾਨ ਕਰਦੀ ਹੈ ।

Read More : ਸ਼ੂਗਰ ਦੇ ਮਰੀਜ਼ਾਂ ਨੂੰ ਨਕਲੀ ਮਿੱਠੇ ਪਦਾਰਥਾਂ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ

ਨਸ਼ਿਆਂ ਦਾ ਕਾਲਾ ਕਾਰੋਬਾਰ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ : ਐਸ. ਐਸ. ਪੀ.

0
SSP Varun Sharmap

ਪਟਿਆਲਾ, 22 ਜੁਲਾਈ 2025 : ਪਟਿਆਲਾ ਪੁਲਿਸ ਨੇ ਨਸ਼ਿਆਂ ਲਈ ਹਾਟ-ਸਪਾਟ ਇਲਾਕੇ ਵਜੋਂ ਜਾਣੇ ਜਾਂਦੇ ਇੱਥੇ ਵਾਰਡ ਨੰਬਰ 33 ਦੇ ਰੋੜੀ ਕੁੱਟ ਮੁਹੱਲੇ ਵਿਖੇ ਯੁੱਧ ਨਸ਼ਿਆਂ ਵਿਰੁੱਧ (War on drugs) ਤਹਿਤ ਇੱਕ ਬਦਨਾਮ ਮਹਿਲਾ ਨਸ਼ਾ ਤਸਕਰ ਦੇ ਪਰਿਵਾਰ ਵੱਲੋਂ ਸਰਕਾਰੀ ਜਮੀਨ ‘ਤੇ ਬਣਾਏ ਅਣ-ਅਧਿਕਾਰਤ ਮਕਾਨ ਉਪਰ ਪੀਲਾ ਪੰਜਾ ਚਲਵਾ ਕੇ ਇਸ ਨੂੰ ਢਹਿ ਢੇਰੀ ਕਰਵਾਇਆ ਹੈ । ਇਸ ਮੁਹਿੰਮ ਦੀ ਅਗਵਾਈ ਕਰਦਿਆਂ ਐਸ. ਐਸ. ਪੀ. ਵਰੁਣ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਨਸ਼ੇ ਵੇਚਕੇ ਬਣਾਈ ਗਈ ਜਾਇਦਾਦ ਜਬਤ ਕੀਤੀ ਜਾਵੇਗੀ ।

ਲੋਕ ਨਿਰਮਾਣ ਵਿਭਾਗ ਦੀ ਸਰਕਾਰੀ ਜਮੀਨ ਉਪਰ ਬਣਾਈ ਗਈ ਅਣਅਧਿਕਾਰਤ ਰਿਹਾਇਸ਼ ਨੂੰ ਢੁਹਾਇਆ

ਐਸ. ਐਸ. ਪੀ. ਨੇ ਰੋੜੀ ਕੁੱਟ ਮੁਹੱਲੇ (Rori Kutt Mohalla) ਵਿਖੇ ਕੀਤੀ ਕਾਰਵਾਈ ਬਾਬਤ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਆਪਣੀ ਜੰਗੀ ਪੱਧਰ ‘ਤੇ ਵਿੱਢੀ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੇ ਅੱਜ ਬਦਨਾਮ ਮਹਿਲਾ ਸਮੱਗਲਰ ਸੀਮਾ, ਉਸਦੇ ਪਤੀ ਸੋਮਪਾਲ ਅਤੇ ਇਸ ਦੇ ਪਰਿਵਾਰ ਵੱਲੋਂ ਲੋਕ ਨਿਰਮਾਣ ਵਿਭਾਗ ਦੀ ਸਰਕਾਰੀ ਜਮੀਨ ਉਪਰ ਬਣਾਈ ਗਈ ਅਣਅਧਿਕਾਰਤ ਰਿਹਾਇਸ਼ ਨੂੰ ਢੁਹਾਇਆ ਹੈ ।

26 ਤੋਂ ਵੱਧ ਐਨ. ਡੀ. ਪੀ. ਐਸ. ਦੇ ਮੁਕੱਦਮੇ ਦਰਜ ਹਨ

ਉਨ੍ਹਾਂ ਦੱਸਿਆ ਕਿ ਇਸ ਪਰਿਵਾਰ ਵਿਰੁੱਧ 26 ਤੋਂ ਵੱਧ ਐਨ. ਡੀ. ਪੀ. ਐਸ. ਦੇ ਮੁਕੱਦਮੇ ਦਰਜ ਹਨ (More than 26 N. D. P. S. cases registered) ਅਤੇ ਇਸ ਵੱਲੋਂ ਕੀਤੇ ਗਏ ਨਾਜਾਇਜ਼ ਕਬਜੇ ਨੂੰ ਛੁਡਵਾਉਣ ਲਈ ਸਬੰਧਤ ਵਿਭਾਗ ਨੇ ਪੁਲਿਸ ਇਮਦਾਦ ਦੀ ਮੰਗ ਕੀਤੀ ਸੀ, ਜਿਸ ਲਈ ਪੁਲਿਸ ਨੇ ਸੁਰੱਖਿਆ ਪ੍ਰਦਾਨ ਕਰਵਾਈ ਹੈ। ਸੀਮਾ ਵਿਰੁੱਧ 16 ਅਤੇ ਇਸ ਦੇ ਪਤੀ ਸੋਮਪਾਲ ਵਿਰੁੱਧ 4 ਪਰਚੇ ਅਤੇ ਸੀਮਾ ਦੀ ਸੱਸ ਵਿਰੁੱਧ ਵੀ ਅੱਧੀ ਦਰਜਨ ਦੇ ਕਰੀਬ ਮੁਕੱਦਮੇ ਦਰਜ ਹਨ ।

‘ਯੁੱਧ ਨਸ਼ਿਆਂ ਵਿਰੁੱਧ’ ਚੱਲ ਰਹੀ ਮੁਹਿੰਮ ਤਹਿਤ ਸਖ਼ਤ ਕਾਰਵਾਈ ਰਹੇਗੀ ਜਾਰੀ

ਵਰੁਣ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ (Punjab Government) ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ. ਜੀ. ਪੀ. ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਨਸ਼ਾ ਤਸਕਰਾਂ ਨੂੰ ਸਖ਼ਤ ਸੁਨੇਹਾ ਦਿੱਤਾ ਗਿਆ ਹੈ ਉਹ ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਤੌਬਾ ਆਖ ਕੇ ਚੰਗਾ ਰਸਤਾ ਅਖ਼ਤਿਆਰ ਕਰਨ । ਐਸ. ਐਸ. ਪੀ. ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਚੱਲ ਰਹੀ ਮੁਹਿੰਮ ਤਹਿਤ ਨਸ਼ਾ ਤਸਕਰੀ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ‘ਤੇ ਚਲਦਿਆਂ ਪਟਿਆਲਾ ਪੁਲਿਸ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰੱਖੇਗੀ ।

ਨਸ਼ਿਆਂ ਦੀ ਦਲਦਲ ‘ਚ ਫਸੇ ਵਿਅਕਤੀਆਂ ਦੀ ਨਸ਼ਾ ਮੁਕਤੀ ਲਈ ਵੀ ਪਟਿਆਲਾ ਪੁਲਿਸ ਹੈ ਵਚਨਬੱਧ

ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ਿਆਂ ਦੀ ਦਲਦਲ ‘ਚ ਫਸੇ ਵਿਅਕਤੀਆਂ ਦੀ ਨਸ਼ਾ ਮੁਕਤੀ ਲਈ ਵੀ ਪਟਿਆਲਾ ਪੁਲਿਸ ਵਚਨਬੱਧ ਹੈ ਤੇ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖਲ ਕਰਵਾ ਇਨ੍ਹਾਂ ਦਾ ਇਲਾਜ ਕਰਵਾਇਆ ਜਾਵੇਗਾ । ਇਸ ਮੌਕੇ ਐਸ. ਪੀ. ਵੈਭਵ ਚੌਧਰੀ, ਐਸ. ਪੀ. ਪਲਵਿੰਦਰ ਸਿੰਘ ਚੀਮਾ, ਡੀ. ਐਸ. ਪੀ. ਸਤਨਾਮ ਸਿੰਘ ਤੇ ਮਨੋਜ ਗੋਰਸੀ, ਐਸ. ਐਚ. ਓ. ਜਸਪ੍ਰੀਤ ਸਿੰਘ ਤੇ ਸ਼ਿਵਰਾਜ ਸਿੰਘ ਢਿੱਲੋ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ ।

ਇਲਾਕਾ ਨਿਵਾਸੀਆਂ ਨੇ ਕੀਤੀ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਵੀ ਸ਼ਲਾਘਾ

ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਵੀ ਸ਼ਲਾਘਾ ਕੀਤੀ, ਨਸ਼ਾ ਮੁਕਤੀ ਮੋਰਚੇ ਦੇ ਹਲਕਾ ਕੋਆਰਡੀਨੇਟਰ ਦਵਿੰਦਰਪਾਲ ਸਿੰਘ ਮਿੱਕੀ ਨੇ ਇਸ ਮੌਕੇ ਕਿਹਾ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਤੇ ਉਹ ਨਸ਼ਿਆਂ ਦੇ ਆਦੀ ਨੌਜਵਾਨਾਂ ਦਾ ਇਲਾਜ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹਨ ।

Read More : ’ਯੁੱਧ ਨਸ਼ਿਆਂ ਵਿਰੁੱਧ 123 ਦਿਨਾਂ ਵਿੱਚ 20 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਗ੍ਰਿਫ਼ਤਾਰ

ਕਤਲ ਦੇ ਦੋਸ਼ ਹੇਠ ਦੋ ਨਿਹੰਗ ਸਿੰਘ ਗ੍ਰਿਫ਼ਤਾਰ

0
Nihan Singhs Arrest

ਮੋਹਾਲੀ, 22 ਜੁਲਾਈ 2025 : ਜਿ਼ਲਾ ਮੋਹਾਲੀ ਵਿਖੇ ਪੰਜਾਬ ਪੁਲਸ ਨੇ ਦੋ ਨਿਹੰਗ ਸਿੰਘਾਂ (Two Nihang Singhs) ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਹੈ ਕਿਉ਼ਕਿ ਉਨ੍ਹਾਂ ਵਲੋਂ ਇਕ ਪ੍ਰਵਾਸੀ ਮਜ਼ਦੂਰ ਨੂੰ ਕੁੱਟ-ਕੁੱਟ (Beat beat) ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ । ਦੱਸਣਯੋਗ ਹੈ ਕਿ ਮਾਜਰੀ ਬਲਾਕ ਅਧੀਨ ਪੈਂਦੇ ਪਿੰਡ ਮੀਆਂਪੁਰ ਚਾਂਗਰ ਦੇ ਕੈਂਪ ਵਿਚ ਪ੍ਰਵਾਸੀ ਮਜ਼ਦੂਰ ਨੂੰ ਕੁੱਟਿਆ ਗਿਆ ਸੀ ।

ਕੌਣ ਹੈ ਪ੍ਰਵਾਸੀ ਮਜ਼ਦੂਰ ਜਿਸਨੂੰ ਕੁੱਟ -ਕੁੱਟ ਮਾਰ ਦਿੱਤਾ ਗਿਆ ਸੀ

ਜਿਸ ਪ੍ਰਵਾਸੀ ਮਜ਼ਦੂਰ (Migrant workers) ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ (Was put to death) ਦੀ ਪਛਾਣ ਸੇਂਕੀ (28) ਵਜੋਂ ਹੋਈ ਹੈ ਜੋ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਆਪਣੇ ਪਰਿਵਾਰ ਨਾਲ ਨੇੜਲੇ ਇੱਟਾਂ ਦੇ ਭੱਠੇ `ਤੇ ਕੰਮ ਕਰਦਾ ਸੀ।

ਕੌਣ ਹਨ ਗ੍ਰਿਫ਼ਤਾਰ ਕੀਤੇ ਗਏ ਨਿਹੰਗ ਸਿੰਘ

ਜਿਨ੍ਹਾਂ ਦੋ ਨੂੰ ਇਕ ਵਿਅਕਤੀ ਦੀ ਮੌਤ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਮੋਰਿੰਡਾ ਦੇ ਰਹਿਣ ਵਾਲੇ ਨਿਹੰਗ ਸੌਦਾਗਰ ਸਿੰਘ ਅਤੇ ਖਰੜ ਦੇ ਪਿੰਡ ਬਰੋਲੀ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਹਨ । ਪੁਲਸ ਨੇ ਦੱਸਿਆ ਕਿ ਦੋਵਾਂ ਨੂੰ ਡੇਰੇ ਤੋਂ ਹੀ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਨੇ ਇਹ ਅਪਰਾਧ ਕੀਤਾ ਸੀ । ਉਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ।

Read More : ਲੁੱਟ ਕਰਨ ਵਾਲੇ ਵਿਅਕਤੀ ਪੁਲਸ ਨੇ ਕੀਤੇ ਗ੍ਰਿਫ਼ਤਾਰ

 

ਧੋਖਾਧੜੀ ਕਰਨ ਅਤੇ ਸਮਾਨ ਕਬਜੇ ਵਿਚ ਰੱਖਣ ਦੇ ਦੋਸ਼ ਹੇਠ ਦੋ ਵਿਰੁੱਧ ਕੇਸ ਦਰਜ

0
cheating

ਨਾਭਾ, 22 ਜੁਲਾਈ 2025 : ਥਾਣਾ ਕੋਤਵਾਲੀ ਨਾਭਾ (Police Station Nabha) ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 316 (2), 318 (4), 61 (2) ਬੀ. ਐਨ. ਐਸ. ਤਹਿਤ ਧੋਖਾਧੜੀ ਕਰਨ ਅਤੇ ਸਮਾਨ ਕਬਜੇ ਵਿਚ ਰੱਖਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮਨੋਜ ਕੁਮਾਰ ਪੁੱਤਰ ਰਾਮ ਸਰੂਪ, ਗੁਰਮੀਤ ਕੋਰ ਪਤਨੀ ਮਨੋਜ ਕੁਮਾਰ ਵਾਸੀਆਨ ਰਣਜੀਤ ਨਗਰ ਨੇੜੇ ਕੋਲਡ ਸਟੋਰ ਨਾਭਾ ਪੁਰਾਣਾ ਪਤਾ ਕ੍ਰਿਸ਼ਨਪੁਰੀ ਮੁਹੱਲਾ ਵਾਰਡ ਨੰਬਰ 12 ਨਾਭਾ ਸ਼ਾਮਲ ਹਨ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਰਾਜ ਰਾਣੀ ਪਤਨੀ ਵੈਦ ਰਾਮ ਪ੍ਰਤਾਪ ਵਾਸੀ ਮਕਾਨ ਨੰਬਰ1725 ਨੇੜੇ ਸਨੀ ਦੇਵ ਮੰਦਿਰ ਰਾਜਪੁਰਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਸੋਚੀ ਸਮਝੀ ਸਾਜਿਸ ਤਹਿਤ ਬੇਈਮਾਨੀ ਦੀ ਨੀਅਤ ਨਾਲ ਆਪਸੀ ਮਿਲੀਭੁਗਤ ਕਰਕੇ ਉਸਨੂੰ ਆਪਣੇ ਭਰੋਸੇ ਵਿੱਚ ਲੈ ਕੇ ਵਾਕਾ ਰਕਬਾ ਜਸਪਾਲ ਕਲੋਨੀ ਨਾਭਾ ਦੇ 200 ਵਰਗ ਗਜ ਜਗਾ ਵਿੱਚ ਬਣੇ ਮਕਾਨ ਦੀ ਰਜਿਸਟਰੀ ਵਸੀਕਾ ਨੰ. 2291 4 ਦਸੰਬਰ 2024 ਨੂੰ ਮਨੋਜ ਵੱਲੋਂ ਆਪਣੀ ਪਤਨੀ ਗੁਰਮੀਤ ਕੌਰ ਦੇ ਨਾਮ ਕਰਵਾਉਣ ਸਮੇਂ ਮਨੋਜ ਵੱਲੋਂ ਰਜਿਸਟਰੀ ਵਸੀਕਾ ਨੰ.2291 ਤੇ ਇੱਕ ਚੈੱਕ ਨੰ. 000015 ਮੁਬਲਿਗ 13 ਲੱਖ 20 ਹਜ਼ਾਰ ਉਸ ਨੂੰ ਅਦਾ ਕਰਨ ਬਾਰੇ ਦਰਸਾ ਕੇ ਮਾਲ ਮਹਿਕਮਾ ਅਤੇ ਉਸਨੂੰ ਗੁੰਮਰਾਹ ਕਰਦਿਆਂ ਇਸ ਚੈੱਕ ਰਾਹੀਂ ਉਸ ਨੂੰ ਕੋਈ ਰਕਮ ਅਦਾ ਨਾ ਕਰਕੇ ਉਸ ਪਾਸੋਂ ਧੋਖੇ ਨਾਲ ਉਕਤ ਮਕਾਨ ਦੀ ਰਜਿਸਟਰੀ ਕਰਵਾ ਕੇ ਧੋਖਾਧੜੀ (Fraud) ਕੀਤੀ ।

ਇਸ ਤੋਂ ਇਲਾਵਾ ਉਸਦੇ ਕੱਪੜੇ, ਟਰੰਕ, ਲੋਹੇ ਦੀ ਅਲਮਾਰੀ, ਰਜਾਈਆਂ, ਬਿਸਤਰੇ, ਸੋਨੇ ਦੀ ਮੁੰਦੀ, 2 ਬਾਲੀਆਂ, ਮੁਦੈਲਾ ਦੇ ਪਤੀ ਦੀ ਕਰੀਬ 2 ਤੋਲੇ ਦੀ ਚੈਨ, ਅਧਾਰ ਕਾਰਡ, ਪੈਨ ਕਾਰਡ, ਪੁਰਾਣੇ ਮਕਾਨ ਦੀ ਰਜਿਸਟਰੀ ਦੀ ਵੀ ਦੋਸ਼ੀ ਦੇ ਕਬਜੇ ਵਿੱਚ ਹੈ। ਪੁਲਸ ਵਲੋਂ 17 ਜੁਲਾਈ 2025 ਪ੍ਰਾਪਤ ਹੋਈ ਸਿ਼ਕਾਇਤ ਦੀ ਜਾਂਚ ਕਰਨ ਤੋਂ ਬਾਅਦ ਕੇਸ ਦਰਜ (case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Read More : ਲੱਖਾਂ ਰੁਪਏ ਦੀ ਧੋਖਾਧੜੀ ਕਰਨ ਤੇ ਦੋ ਵਿਰੁੱਧ ਕੇਸ ਦਰਜ

ਈਮੇਲ ਕਿੱਥੋ ਆਈਆਂ ਦੀ ਜਾਂਚ ਕਰ ਰਹੇ ਹਾਂ : ਸੀ. ਐਮ.

0
CM Man

ਅੰਮ੍ਰਿਤਸਰ, 22 ਜੁਲਾਈ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਜੋ ਅੱਜ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸਫੋਟਕ ਪਦਾਰਥਾਂ ਨਾਲ ਨੁਕਸਾਨ ਪਹੁੰਚਾਉਣ ਸੰਬੰਧੀ ਮਿਲ ਰਹੀਆਂ ਈ.ਮੇਲ ਧਮਕੀਆਂ ਸਬੰਧੀ ਆਖਿਆ ਕਿ ਈਮੇਲ ਵਿੱਚ ਮੇਰਾ ਜਿ਼ਕਰ ਹੈ ਅਤੇ ਅਸੀ ਜਾਂਚ ਕਰ ਰਹੇ ਹਾਂ ਈਮੇਲ ਕਿੱਥੋ ਆਈਆਂ ਹਨ ਤੇ ਸ੍ਰੀ ਦਰਬਾਰ ਸਾਹਿਬ ਨੂੰ ਧਮਕੀ ਦੇਣ ਵਾਲਿਆਂ ਨੂੰ ਜਲਦ ਕਾਬੂ ਕੀਤਾ ਜਾਵੇਗਾ ।

ਮੁੱਖ ਮੰਤਰੀ ਨੇ ਕੀਤੀ ਹਰਜਿੰਦਰ ਧਾਮੀ ਨਾਲ ਮੁਲਾਕਾਤ

ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਵਿਖੇ ਨਤਮਸਤਕ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ । ਦੱਸਣਯੋਗ ਹੈ ਕਿ 14 ਜੁਲਾਈ ਤੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸਫੋਟਕ ਪਦਾਰਥਾਂ ਨਾਲ ਨੁਕਸਾਨ ਪਹੁੰਚਾਉਣ ਸੰਬੰਧੀ ਮਿਲ ਰਹੀਆਂ ਹਨ ਤੇ ਮੁੱਖ ਮੰਤਰੀ ਨੇ ਇਨ੍ਹਾਂ ਆ ਰਹੀਆਂ ਈਮੇਲਜ ਤੋਂ ਬਾਅਦ ਜਾਇਜ਼ਾ ਲਿਆ ਹੈ ।

ਆਈ. ਟੀ. ਵਿਭਾਗ ਨੂੰ ਹੋ ਚੁੱਕੀ ਹੈ ਆਈ. ਪੀ. ਐਡਰੈਸਾਂ ਦੀ ਪਛਾਣ

ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਆ ਰਹੀਆਂ ਈਮੇਲਜ਼ ਸਬੰਧੀ ਪੁੱਛੇ ਜਾਣ ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਈ. ਟੀ. ਵਿਭਾਗ ਨੇ ਆਈ. ਪੀ. ਐਡਰੈਸਾਂ ਦੀ ਪਛਾਣ (Identification of IP addresses) ਕਰ ਲਈ ਹੈ ਤੇ ਸੁਰੱਖਿਆ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਨਹੀ ਵਰਤੀ ਜਾਵੇਗੀ ।

Read More : ਮੁੱਖ ਮੰਤਰੀ ਭਗਵੰਤ ਸਿੰਘ ਮਾਨ 17 ਮਈ ਨੂੰ ਸਬ ਡਵੀਜ਼ਨਲ ਕੰਪਲੈਕਸ ਬਟਾਲਾ ਦਾ ਕਰਨਗੇ ਉਦਘਾਟਨ

ਸਰਿੰਜ ਵਿਚ ਚਿੱਟਾ ਜਿਹਾ ਲਿਕੁਏਡ ਲੱਗਿਆ ਮਿਲਣ ਤੇ ਕੇਸ ਦਰਜ

0
NDPS Act

ਨਾਭਾ, 22 ਜੁਲਾਈ 2025 : ਥਾਣਾ ਕੋਤਵਾਲੀ ਨਾਭਾ (Police Station Nabha) ਪੁਲਸ ਨੇ ਇਕ ਵਿਅਕਤੀ ਵਿਰੁੱਧ ਸਰਿੰਜ ਵਿਚ ਚਿੱਟਾ ਜਿਹਾ ਲਿਕੁਏਡ ਲੱਗਿਆ ਮਿਲਣ ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ (Case registered) ਕੀਤਾ ਹੈ ।

ਕਿਸ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ

ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਨਵਰ ਅਲੀ ਪੁੱਤਰ ਦੇਵ ਖਾਨ ਵਾਸੀ ਨੇੜੇ ਮਸਜਿਦ ਹੀਰਾ ਮਹਿਲ ਨਾਭਾ ਸ਼ਾਮਲ ਹੈ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਪੁਲਸ ਮੁਤਾਬਕ ਏ. ਐਸ. ਆਈ. ਬਲਵਿੰਦਰ ਸਿੰਘ ਜੋ ਗੈਰ-ਸਮਾਜਿਕ ਅਨਸਰਾਂ ਦੀ ਭਾਲ ਵਿਚ ਮੈਹਸ ਗੇਟ ਨਾਭਾ ਕੋਲ ਮੌਜੂਦ ਸੀ ਵਲੋਂ ਜਦੋਂ ਉਪਰੋਕਤ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਚੈਕ ਕੀਤਾ ਗਿਆ ਤਾਂ ਉਸਦੀ ਖੱਬੀ ਬਾਂਹ ਵਿੱਚ ਟੀਕਾ ਲਗਾਇਆ ਹੋਇਆ ਸੀ ਤੇ ਉਪਰੋਕਤ ਵਿਅਕਤੀ ਕੋਲੋਂ ਇੱਕ ਸਰਿੰਜ ਜਿਸ ਵਿੱਚ ਚਿੱਟਾ ਜਿਹਾ ਲਿਕੁਏਡ ਲੱਗਾ ਹੋਇਆ ਸੀ ਬ੍ਰਾਮਦ ਹੋਇਆ । ਪੁਲਸ ਨੇ ਐਨ. ਡੀ. ਪੀ. ਐਸ. ਐਕਟ (N. D. P. S. Act) ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਜੇਬ ਵਿਚੋਂ ਨਸ਼ੀਲੀ ਗੋਲੀ ਨੁਮਾ ਚੀਜ਼ ਮੂੰਹ ਵਿਚ ਪਾਉਣ ਤੇ ਕੇਸ ਦਰਜ

ਨਾਇਬ ਤਹਿਸੀਲਦਾਰਾਂ ਦੀਆਂ ਕੀਤੀਆਂ ਬਦਲੀਆਂ

0
Transfers

ਚੰਡੀਗੜ੍ਹ, 22 ਜੁਲਾਈ 2025 : ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ, ਪੰਜਾਬ (Additional Chief Secretary-cum-Financial Commissioner Revenue, Punjab, Government of Punjab) ਅਨੁਰਾਗ ਵਰਮਾ ਵਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਮਾਲ, ਪੁਨਰਵਾਸ ਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਨੇ ਪ੍ਰਬੰਧਕੀ ਪੱਖਾਂ ਨੂੰ ਮੁੱਖ ਰੱਖਦਿਆਂ ਨਾਇਬ ਤਹਿਸੀਲਦਾਰਾਂ (Deputy Tehsildars) ਦੇ ਕਾਡਰ ਵਿਚ ਬਦਲੀਆਂ (Transfers) ਕਰ ਦਿੱਤੀਆਂ ਹਨ ।

ਜਿਸ ਤਹਿਤ ਅਮਰਪ੍ਰੀਤ ਸਿੰਘ ਨੂੰ ਖਨੌਰੀ (ਸੰਗਰੂਰ), ਰਮੇਸ਼ ਢੀਂਗਰਾ ਨੂੰ ਦਸੂਹਾ (ਹੁਸਿ਼ਆਰਪੁਰ), ਹਮੀਸ਼ ਕੁਮਾਰ ਨੂੰ ਲੌਂਗੋਵਾਲ (ਸੰਗਰੂਰ), ਰਣਜੀਤ ਸਿੰਘ ਖਹਿਰਾ ਨੂੰ ਵਿਜੀਲੈਂਸ ਬਿਊਰੋ ਪੰਜਾਬ, ਬਲਵਿੰਦਰ ਸਿੰਘ ਨੂੰ ਲੋਹੀਆਂ (ਜਲੰਧਰ), ਸੁਖਵਿੰਦਰ ਸਿੰਘ ਨੂੰ ਮਾਲੇਰਕੋਟਲਾ, ਜਗਤਾਰ ਸਿੰਘ ਨੂੰ ਦੂਧਨਸਾਧਾਂ (ਪਟਿਆਲਾ), ਭੀਮ ਸੈਨ ਨੂੰ ਐਸ. ਆਰ. ਓ.-2 ਹੁਸਿ਼ਆਰਪੁਰ, ਰਘਬੀਰ ਸਿੰਘ ਨੂੰ ਮਲੌਦ (ਲੁਧਿਆਣਾ), ਚਰਨਜੀਤ ਕੌਰ ਨੂੰ ਬਰੀਵਾਲਾ (ਸ੍ਰੀ ਮੁਕਤਸਰ ਸਾਹਿਬ), ਰਣਜੀਤ ਕੌਰ ਨੂੰ ਅਗਰੇਰੀਅਨ (ਬਰਨਾਲਾ), ਅਕਵਿੰਦਰ ਕੌਰ ਨੂੰ ਹਰੀਕੇ (ਤਰਨਤਾਰਨ), ਗੁਰਪ੍ਰੀਤ ਕੌਰ ਨੂੰ ਜੋਗਾ (ਮਾਨਸਾ), ਜਸਵਿੰਦਰ ਕੌਰ ਨੂੰ ਦੋਦਾ (ਸ੍ਰੀ ਮੁਕਤਸਰ ਸਾਹਿਬ), ਮਨਵੀਰ ਕੌਰ ਨੂੰ ਸ੍ਰੀ ਮੁਕਤਸਰ ਸਾਹਿਬ ਅਤੇ ਗੁਰਦੀਪ ਸਿੰਘ ਨੂੰ ਲੰਬੀ (ਸ੍ਰੀ ਮੁਕਤਸਰ ਸਾਹਿਬ) ਸ਼ਾਮਲ ਹਨ ।

Read More : ਖੇਤੀਬਾੜੀ ਮਹਿਕਮੇ ਦੇ 5 ਡਿਪਟੀ ਡਾਇਰੈਕਟਰਾਂ ਦੀਆਂ ਬਦਲੀਆਂ

ਕਾਂਵੜੀਆਂ ਦੀ ਕਰੰਟ ਲੱਗਣ ਨਾਲ ਮੌਤ ਤੇ ਕਈ ਜ਼ਖ਼ਮੀ

0
electrocution from kanwaris

ਹਰਿਆਣਾ, 22 ਜੁਲਾਈ 2025 : ਕਾਂਵੜ ਲੈਣ ਜਾ ਰਹੇ ਕਾਂਵੜੀਆਂ (Kanwariyas) ਨੂੰ ਜਿਸ ਪਿਅਕਪ ਗੱਡੀ ਵਲੋਂ ਬੈਠਾ ਕੇ ਲਿਜਾਇਆ ਜਾ ਰਿਹਾ ਸੀ ਦੇ ਹਾਈਵੋਲਟੇਜ਼ ਤਾਰਾਂ (High voltage wires) ਨਾਲ ਛੂਹਣ ਦੇ ਚਲਦਿਆਂ ਦੋ ਕਾਂਵੜੀਆਂ ਦੀ ਤਾਂ ਮੌਕੇ ਹੀ ਮੌਤ ਹੋ ਗਈ ਹੈ ਜਦੋਂ ਕਿ ਗੱਡੀ ਵਿਚ ਬੈਠੇ ਹੋਰ ਨੌਜਵਾਨਾਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਪਤਾ ਲੱਗਿਆ ਹੈ । ਉਕਤ ਭਾਣਾ ਹਰਿਆਣਾ ਦੇ ਯਮੁਨਾਨਗਰ ਵਿਖੇ ਵਾਪਰਿਆ ਹੈ ।

ਕੌਣ ਹਨ ਜੋ ਮੌਤ ਦੇ ਘਾਟ ਉਤਰ ਗਏ

ਕਰੰਟ (Current) ਲੱਗਣ ਨਾਲ ਮੌਕੇ ਤੇ ਹੀ ਮੌਤ ਦੇ ਘਾਟ ਉਤਰ ਗਏ ਕਾਂਵੜੀਆਂ ਵਿਚ ਕੁਲਦੀਪ ਅਤੇ ਹਰੀਸ਼ ਸ਼ਾਮਲ ਹਨ ਜਦੋਂ ਕਿ ਜ਼ਖ਼ਮੀਆਂ ਵਿੱਚ ਰਿੰਕੂ ਅਤੇ ਸੁਮਿਤ ਸ਼ਾਮਲ ਹਨ । ਜਿਸ ਪਿਕਅੱਪ ਵਿੱਚ ਕਾਂਵੜੀਏ ਸਵਾਰ ਸਨ ਵਿਚ ਲਗਭਗ 15 ਕਾਂਵੜੀ ਸਨ ਜੋ ਯਮੁਨਾਨਗਰ ਦੇ ਗੁਮਥਲਾ ਪਿੰਡ ਤੋਂ ਹਰਿਦੁਆਰ ਜਾ ਰਹੇ ਸਨ। ਇਸ ਹਾਦਸੇ ਵਿਚ ਜ਼ਖ਼ਮੀ (Injured) ਹੋਏ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ ।

Read More : ਵਾਪਰਿਆ ਦਰਦਨਾਕ ਹਾਦਸਾ, ਕਰੰਟ ਲੱਗਣ ਨਾਲ 10 ਕਾਂਵੜੀਆਂ ਦੀ ਹੋਈ ਮੌਤ

 

ਜੇਲ ਵਿਚ ਬੰਦ ਅੰਮ੍ਰਿਤਪਾਲ ਸਿੰਘ `ਤੇ ਲੱਗਿਆ ਨਸ਼ੇ ਦਾ ਸੇਵਨ ਕਰਨ ਦਾ ਦੋਸ਼

0
Amritpal Singh

ਅਸਾਮ, 22 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਅਸਾਮ ਦੀ ਡਿਬਰੂਗੜ੍ਹ ਜੇਲ (Dibrugarh Jail) ਵਿਚ ਬੰਦ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ‘ਤੇ ਜੇਲ `ਚ ਨਸ਼ੇ ਦਾ ਸੇਵਨ ਕਰਨ ਦੇ ਦੋਸ਼ ਲੱਗਣ ਦਾ ਪਤਾ ਚੱਲਿਆ ਹੈ ।

ਸੋਸ਼ਲ ਮੀਡੀਆ ਤੇ ਵਾਇਰਲ ਪੋਸਟ ਵਿਚ ਵੱਡਾ ਦਾਅਵਾ

ਅੰਮ੍ਰਿਤਪਾਲ ਸਿੰਘ (Amritpal Singh) ਜੋ ਡਿਬਰੂਗੜ੍ਹ ਜੇਲ ਵਿਚ ਬੰਦ ਹੈ ਦੇ ਸਬੰਧ ਵਿਚ ਸੋਸ਼ਲ ਮੀਡੀਆ ਤੇ ਵਾਇਰਲ ਇਕ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਜਨਾਲਾ ਅਦਾਲਤ ਵਿੱਚ ਪੁਲਸ ਵੱਲੋਂ ਪੇਸ਼ ਕੀਤੇ ਗਏ ਚਲਾਨ ਵਿੱਚ ਅੰਮ੍ਰਿਤਪਾਲ ਦੇ ਹੀ ਸਾਥੀ ਵਰਿੰਦਰ ਸਿੰਘ ਫੌਜੀ ਅਤੇ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ (Prime Minister Bajeke) ਵਲੋਂ ਪੁਲਸ ਨੂੰ ਬਿਆਨ ਦਿੱਤੇ ਗਏ ਹਨ ਕਿ ਅੰਮ੍ਰਿਤਪਾਲ ਸਿੰਘ ਇੱਕ ਵੱਡਾ ਨਸ਼ੇੜੀ ਹੈ ਅਤੇ ਇਸ ’ਚ ਦੋ ਪੁਲਸ ਅਧਿਕਾਰੀਆਂ ਦੇ ਨਾਮ ਵੀ ਹਨ ਜਿਨ੍ਹਾਂ ਨੂੰ ਗਵਾਹ ਬਣਾਇਆ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਸਾਥੀਆਂ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਜੇਲ੍ਹ `ਚ ਤਰ੍ਹਾਂ-ਤਰ੍ਹਾਂ ਦੇ ਨਸ਼ਾ ਕਰਦਾ ਹੈ (He does all kinds of drugs in prison.) ਪਰ ਕੋਈ ਵੀ ਪੁਲਸ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ ।

ਕੀ ਆਖਿਆ ਅੰਮਿ਼੍ਰਤਪਾਲ ਦੇ ਵਕੀਲ ਨੇ

ਅੰਮ੍ਰਿਤਪਾਲ ਦੇ ਵਕੀਲ ਨੇ ਉਪਰੋਕਤ ਸਮੁੱਚੇ ਦੋਸ਼ਾਂ ਨੂੰ ਮੁੱਢੋਂ ਹੀ ਨਕਾਰਦਿਆਂ ਕਿਹਾ ਕਿ ਅਗਲੇ ਹਫ਼ਤੇ ਮਾਨਯੋਗ ਸੁਪਰੀਮ ਕੋਰਟ ਵਿਚ ਪਟੀਸ਼ਨ ਦਰਜ ਕੀਤੀ ਜਾਵੇਗੀ ।

Read More : ਅੰਮ੍ਰਿਤਪਾਲ ਸਿੰਘ ‘ਤੇ ਤੀਜੀ ਵਾਰ NSA ਲਾਉਣ ਦਾ ਮਾਮਲਾ: ਹੁਣ ਪਰਿਵਾਰ ਜਾਵੇਗਾ ਹਾਈਕੋਰਟ