Home Blog Page 749

ਮੁੱਖ ਮੰਤਰੀ ਮਾਨ ਕਰਨਗੇ 15 ਅਗਸਤ ਨੂੰ ਕ੍ਰਿਸ਼ਨ ਤੇ ਜਸਕਰਨ ਨੂੰ ਸਨਮਾਨਤ

0
Chief Minister Mann

ਚੰਡੀਗੜ੍ਹ, 26 ਜੁਲਾਈ 2025 : ਪੰਜਾਬ ਦੀ ਸਰਹਿੰਦ ਨਹਿਰ (Sirhind Canal) ਵਿਚ ਲੰਘੇ ਦਿਨਾਂ ਡਿੱਗੀ ਕਾਰ ਵਿਚ ਸਵਾਰ 11 ਜਣਿਆਂ ਨੂੰ ਸਹੀ ਸਲਾਮਤ ਬਾਹਰ ਕੱਢਣ ਵਾਲੀ ਪੰਜਾਬ ਪੁਲਸ ਦੀ ਪੀ. ਸੀ. ਆਰ. ਟੀਮ ਦੀ ਮਦਦ ਕਰਨ ਵਾਲੇ ਕ੍ਰਿ਼ਸ਼ਨ ਕੁਮਾਰ (Krishna Kumar) ਤੇ ਜਸਕਰਨ ਸਿੰਘ (Jaskaran Singh) ਨਾਲ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਮੁਲਾਕਾਤ ਕੀਤੀ ਤੇ ਮਿਲ ਕੇ ਸ਼ਾਬਾਸ਼ੀ ਤੇ ਹੱਲਾਸ਼ੇਰੀ ਦਿੰਦਿਆਂ ਦੋਹਾਂ ਜਣਿਆਂ ਨੂੰ ਆਉਣ ਵਾਲੀ 15 ਅਗਸਤ ਵਾਲੇ ਦਿਨ ਮੁੱਖ ਮੰਤਰੀ ਰਕਸ਼ਕ ਮੈਡਲ ਨਾਲ ਸਨਮਾਨਤ ਕਰਨ ਦਾ ਫ਼ੈਸਲਾ ਕੀਤਾ ।

ਦੱਸਣਯੋਗ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਵਲੋਂ ਚੰਡੀਗੜ੍ਹ ਵਿਖੇ ਸਰਕਾਰੀ ਰਿਹਾਇਸ਼ ਤੇ ਪੰਜਾਬ ਪੁਲਸ ਦੀ ਪੀ. ਸੀ. ਆਰ. ਟੀਮ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕਰਦਿਆਂ ਉਨ੍ਹਾਂ ਨੂੰ ਨਗਦ ਇਨਾਮ ਵੀ ਦਿੱਤਾ ਗਿਆ ਹੈ ।

Read More : ਮੁੱਖ ਮੰਤਰੀ ਮਾਨ ਨੇ ਕੀਤੀ ਬਠਿੰਡਾ ਦੀ ਪੀ. ਸੀ. ਆਰ. ਟੀਮ ਨਾਲ ਮੁਲਾਕਾਤ

ਮੁੱਖ ਮੰਤਰੀ ਦੇ ਓ. ਐਸ. ਡੀ. ਨੇ ਭੇਜਿਆ ਖਹਿਰਾ ਨੂੰ ਮਾਨਹਾਨੀ ਦਾ ਲੀਗਲ ਨੋਟਿਸ

0
legal notice

ਚੰਡੀਗੜ੍ਹ, 26 ਜੁਲਾਈ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ. ਐਸ. ਡੀ. ਰਾਜਬੀਰ ਸਿੰਘ (O. S. D. Rajbir Singh) ਵਲੋਂ ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਮਾਨਹਾਨੀ ਦਾ ਲੀਗਲ ਨੋਟਿਸ (Legal notice of defamation) ਭੇਜਿਆ ਗਿਆ ਹੈ ।

ਨੋਟਿਸ ਵੀ ਕੀ ਆਖਿਆ ਗਿਆ ਹੈ

ਮੁੱਖ ਮੰਤਰੀ ਦੇ ਓ. ਐਸ. ਡੀ. ਰਾਜਬੀਰ ਸਿੰਘ ਵਲੋਂ ਜੋ ਕਾਂਗਰਸੀ ਨੇਤਾ ਸੁਖਪਾਲ ਖਹਿਰਾ (Congress leader Sukhpal Khaira) ਨੂੰ ਮਾਨਹਾਨੀ ਦਾ ਲੀਗਲ ਨੋਟਿਸ ਭੇਜਿਆ ਗਿਆ ਹੈ ਵਿਚ ਆਖਿਆ ਗਿਆ ਹੈ ਕਿ ਉਹ 72 ਘੰਟਿਆਂ ਦੇ ਅੰਦਰ-ਅੰਦਰ ਲਿਖਤੀ ਤੌਰ ਤੇ ਮੁਆਫੀ ਮੰਗਣ। ਕਿਉਂਕਿ ਖਹਿਰਾ ਵਲੋਂ ਉਨ੍ਹਾਂ ਤੇ ਜੋ ਦੋਸ਼ ਲਗਾਏ ਗਏ ਸਨ ਉਹ ਝੂਠੇ ਤੇ ਬੇਬੁਨਿਆਦੇ ਹਨ।ਓ. ਐਸ. ਡੀ. ਰਾਜਬੀਰ ਸਿੰਘ ਨੇ ਆਖਿਆ ਹੈ ਕਿ ਜੇਕਰ ਸੁਖਪਾਲ ਖਹਿਰਾ ਸੋਮਵਾਰ ਤੱਕ ਮੁਆਫ਼ੀ ਨਹੀਂ ਮੰਗਦੇ ਤਾਂ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

Read More :  ਮੁੱਖ ਮੰਤਰੀ ਭਗਵੰਤ ਸਿੰਘ ਮਾਨ 17 ਮਈ ਨੂੰ ਸਬ ਡਵੀਜ਼ਨਲ ਕੰਪਲੈਕਸ ਬਟਾਲਾ ਦਾ ਕਰਨਗੇ ਉਦਘਾਟਨ

ਅੰਮ੍ਰਿਤਸਰ ਪੁਲਸ ਵਲੋਂ ਹੈਰੋਇਨ ਸਣੇ ਨਸ਼ਾ ਤਸਕਰ ਗ੍ਰਿਫ਼ਤਾਰ : ਡੀ. ਜੀ. ਪੀ. ਪੰਜਾਬ

0
D. G. P. Punjab

ਚੰਡੀਗੜ੍ਹ, 26 ਜੁਲਾਈ 2025 : ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਅੱਜ ਦੱਸਿਆ ਕਿ ਅੰਮ੍ਰਿਤਸਰ ਪੁਲਸ (Amritsar Police) ਵਲੋਂ ਇਕ ਨਸ਼ਾ ਤਸਕਰ ਦੀ ਫੜੋ-ਫੜੀ ਕੀਤੀ ਗਈ ਹੈ ਜਿਸ ਕੋਲੋਂ ਹੈਰੋਇਨ ਬਰਾਮਦ ਹੋਈ ਹੈ। ਦੱਸਣਯੋਗ ਹੈ ਕਿ ਇਹ ਫੜੋ-ਫੜੀ ਸਰਹੱਦ ਪਾਰ ਤੋਂ ਨਾਰਕੋ ਤਸਕਰੀ ਵਿਰੁੱਧ ਇਕ ਵੱਡੀ ਕਾਰਵਾਈ ਹੈ । ਸੋਸ਼ਲ ਮੀਡੀਆ ਟਵੀਟ ਤੇ ਸਾਂਝੀ ਕੀਤੀ ਗਈ ਇਸ ਜਾਣਕਾਰੀ ਤਹਿਤ ਉਨ੍ਹਾਂ ਦੱਸਿਆ ਕਿ ਉਕਤ ਨਸ਼ਾ ਤਸਕਰੀ ਦਾ ਸਿੱਧਾ ਸਿੱਧ ਸਬੰਧ ਪਾਕਿਸਤਾਨ ਨਸ਼ਾ ਤਸਕਰਾਂ ਨਾਲ ਹੈ ।

ਕੌਣ ਹੈ ਮੁੱਖ ਮੁਲਜਮ

ਗੌਰਵ ਯਾਦਵ ਨੇ ਦਸਿਆ ਕਿ ਮੁੱਖ ਮੁਲਜ਼ਮ ਸਰਬਜੀਤ ਉਰਫ਼ ਜੋਬਨ ਜੋ ਕਿ ਸਰਹੱਦੀ ਖੇਤਰ ਦੇ ਇਕ ਪਿੰਡ ਤੋਂ ਕੰਮ ਕਰ ਰਿਹਾ ਹੈ । ਸਰਹੱਦ ਪਾਰ ਬਦਨਾਮ ਤਸਕਰ ਰਾਣਾ ਨਾਲ ਸਿੱਧਾ ਸੰਪਰਕ ਵਿਚ ਹੈ, ਨੂੰ ਇਕ ਨਾਬਾਲਗ਼ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ । ਪੁੱਛਗਿੱਛ ਤੋਂ ਬਾਅਦ ਅਜਨਾਲਾ ਤੋਂ ਦੋ ਹੋਰ ਤਸਕਰਾਂ ਧਰਮ ਸਿੰਘ ਅਤੇ ਕੁਲਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ 5 ਕਿਲੋ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਗਈ ।

6. 106 ਕਿਲੋ ਹੈਰੋਇਨ ਤੇ ਦੋ ਮੋਟਰਸਾਈਕਲ ਕੀਤੇ ਗਏ ਹਨ ਬਰਾਮਦ

ਗੌਰਵ ਯਾਦਵ ਨੇ ਦਸਿਆ ਕਿ ਮੁਲਜ਼ਮਾਂ ਵਿਰੁਧ ਕੁੱਲ ਰਿਕਵਰੀ 6.106 ਕਿਲੋ ਹੈਰੋਇਨ ਤੇ 2 ਮੋਟਰਸਾਈਕਲ (6.106 kg of heroin and 2 motorcycles) ਬਰਾਮਦ ਕਰਕੇ ਐਨ. ਡੀ. ਪੀ. ਐਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਪੁਲਸ ਸਟੇਸ਼ਨ ਹਵਾਈ ਅੱਡੇ ਅਤੇ ਪੁਲਸ ਸਟੇਸ਼ਨ ਛੇਹਰਟਾ ਵਿਖੇ ਐਫ਼. ਆਈ. ਆਰ. ਦਰਜ ਕੀਤੇ ਗਏ । ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨਾਰਕੋ ਨੈੱਟਵਰਕ ਨੂੰ ਖ਼ਤਮ ਕਰਨ ਅਤੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਦੀ ਰੱਖਿਆ ਕਰਨ ਦੇ ਅਪਣੇ ਇਰਾਦੇ `ਤੇ ਦ੍ਰਿੜ੍ਹ ਹੈ ।

Read More : ਡਿਪੋਰਟੇਸ਼ਨ ਦੇ ਮੁੱਦੇ ‘ਤੇ DGP ਗੌਰਵ ਯਾਦਵ ਦਾ ਵੱਡਾ ਐਕਸ਼ਨ, ਚਾਰ ਮੈਂਬਰੀ ਕਮੇਟੀ ਦਾ ਕੀਤਾ ਗਠਨ

ਪੁੱਤ ਦੇ ਨਸ਼ੇੜੀਪੁਣੇ ਤੋਂ ਦੁਖੀ ਆ ਕੇ ਆਖਰ ਮਾਂ ਨੇ ਖੁਦਕੁਸ਼ੀ ਕੀਤੀ

0
Sucide

ਪਠਾਨਕੋਟ, 26 ਜੁਲਾਈ 2025 : ਨਸ਼ੇ ਵਰਗੀ ਨਾ-ਮੁਰਾਦ ਬਿਮਾਰੀ ਜਿਸਨੂੰ ਵੀ ਲੱਗੀ ਉਹ ਨਸ਼ਾ ਕਰਨ ਵਾਲੇ ਨੂੰ ਵੀ ਖਾ ਗਈ ਤੇ ਨਸ਼ਾ ਕਰਨ ਵਾਲੇ ਦੇ ਨਾਲ ਜੁੜੇ ਵਿਅਕਤੀਆਂ ਨੂੰ ਵੀ, ਜਿਸਦੀ ਇਕ ਤਾਜ਼ਾ ਉਦਾਹਰਣ ਪੰਜਾਬ ਦੇ ਸ਼ਹਿਰ ਪਠਾਨਕੋਟ (Pathankot) ਤੋਂ ਮਿਲਦਾ ਹੈ। ਜਿਥੇ ਇਕ ਮਾਂ ਆਪਣੇ ਪੁੱਤਰ ਦੇ ਨਸ਼ੇੜੀਪੁਣੇ ਤੋਂ ਇੰਨੀ ਜਿ਼ਆਦਾ ਦੁਖੀ ਆ ਗਈ ਕਿ ਉਸਨੇ ਜਹਿਰ ਨਿਗਲ ਕੇ ਖੁਦਕੁਸ਼ੀ (Suicide)  ਦਾ ਰਾਹਤ ਅਪਣਾਉ਼ਦਿਆਂ ਮੌਤ ਨੂੰ ਵੀ ਸਵੀਕਾਰਨਾ ਠੀਕ ਸਮਝਿਆ।

ਕੌਣ ਹੈ ਖੁਦਕੁਸ਼ੀ ਕਰਨ ਵਾਲੀ ਮਹਿਲਾ ਰੂਪੀ ਮਾਂ

ਪਠਾਨਕੋਟ ਵਿਖੇ ਨਸ਼ੇੜੀ ਪੁੱਤ ਦੇ ਨਸ਼ੇੜੀਪੁਣੇ ਤੋਂ ਦੁਖੀ ਆ ਕੇ ਜਹਿਰ ਖਾ ਕੇ ਆਤਮ-ਹੱਤਿਆ ਕਰਨ ਵਾਲੀ ਮਹਿਲਾ ਰੂਪੀ ਮਾਂ ਦਾ ਨਾਮ ਮਨਜੀਤ ਕੌਰ ਹੈ ਤੇ ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।

ਪੁੱਤਰ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਗਿਆ ਹੈ : ਡੀ. ਐਸ. ਪੀ.

ਡਿਪਟੀ ਸੁਪਰਡੈਂਟ ਆਫ ਪੁਲਸ (ਡੀ. ਐੱਸ. ਪੀ.) (ਸਿਟੀ) ਸੁਮੀਰ ਸਿੰਘ ਮਾਨ ਨੇ ਦੱਸਿਆ ਕਿ ਮ੍ਰਿਤਕਾ ਦੇ ਪੁੱਤਰ ਅਵਤਾਰ ਸਿੰਘ ਖਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕਾ ਦੇ ਪਤੀ ਸੁਰਿੰਦਰ ਪਾਲ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦਾ ਪੁੱਤ ਲੰਬੇ ਸਮੇਂ ਤੋਂ ਨਸ਼ਿਆਂ ਦਾ ਆਦੀ ਹੈ ਅਤੇ ਰੋਜ਼ਾਨਾ ਨਸ਼ੇ ਲਈ ਆਪਣੀ ਮਾਂ ਤੋਂ ਪੈਸੇ ਦੀ ਮੰਗਦਾ ਸੀ ਤੇ ਹਾਲ ਹੀ ਵਿੱਚ ਉਸ ਨੇ ਆਪਣੇ-ਆਪ ਨੂੰ ਖ਼ਤਮ ਕਰਨ ਦੀ ਧਮਕੀ ਵੀ ਦਿੱਤੀ ਸੀ, ਜਿਸ ਤੋਂ ਉਸ ਦੀ ਮਾਂ ਡਰ ਗਈ ।

ਦੱਸਣਯੋਗ ਹੈ ਕਿ ਮਨਜੀਤ ਕੌਰ (Manjit Kaur) ਨੇ ਆਪਣੇ ਪੁੱਤ ਦੇ ਰੋਜ਼ ਦੇ ਕਲੇਸ਼ ਤੋਂ ਤੰਗ ਆ ਗਈ ਹੈ, ਜਿਸ ਤੋਂ ਬਾਅਦ ਉਸ ਨੇ ਕੋਈ ਜ਼ਹਿਰੀਲੀ ਵਸਤੂ (Poisonous substance) ਨਿਗਲ ਲਈ । ਜ਼ਹਿਰ ਨਿਗਲਣ ਬਾਅਦ ਤੋਂ ਪਰਿਵਾਰ ਮਨਜੀਤ ਕੌਰ ਨੂੰ ਸਿਵਲ ਹਸਪਤਾਲ ਪਠਾਨਕੋਟ ਇਲਾਜ ਲਈ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

Read More : ਮੋਗਾ ਵਿਖੇ ਪ੍ਰੇਮੀ ਜੋੜੇ ਨੇ ਆਤਮ-ਹੱਤਿਆ ਕਰਕੇ ਕੀਤੀ ਜੀਵਨ ਲੀਲਾ ਸਮਾਪਤ

ਪੰਜ ਵਿਅਕਤੀਆਂ ਵਿਰੁੱਧ ਅਸਲਾ ਐਕਟ ਤਹਿਤ ਕੇਸ ਦਰਜ

0
Arms Act

ਪਟਿਆਲਾ, 26 ਜੁਲਾਈ 2025 : ਥਾਣਾ ਕੋਤਵਾਲੀ (Police Station) ਪਟਿਆਲਾ ਪੁਲਸ ਨੇ ਪੰਜ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 310 (4,50, 111 ਬੀ. ਐਨ. ਐਸ. ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮਾਨਵ ਪੁੱਤਰ ਵਿਜੇ ਕੁਮਾਰ ਵਾਸੀ ਮਕਾਨ ਨੰ. 09 ਨਿਊ ਰੋਜ ਕਲੋਨੀ ਪਟਿ, ਸਚਿਨ ਕੁਮਾਰ ਪੁੱਤਰ ਲਖਮੀ ਚੰਦ ਵਾਸੀ ਮਕਾਨ ਨੰ. 291 ਗਲੀ ਨੰ. 04 ਭਾਰਤ ਨਗਰ ਪਟਿ, ਵੀਰੂ ਪੁੱਤਰ ਨੰਨੇ ਲਾਲ ਵਾਸੀ ਨਿਊ ਮਾਲਵਾ ਕਲੋਨੀ ਪਟਿ, ਰੋਹਿਤ ਪੁੱਤਰ ਮੇਵਾ ਰਾਮ ਵਾਸੀ ਨਿੂੳ ਮਾਲਵਾ ਕਲੋਨੀ ਪਟਿਆਲਾ, ਅਕਾਸ਼ ਪੁੱਤਰ ਸਰਬਜੀਤ ਸਿੰਘ ਵਾਸੀ ਰੋਜ ਕਲੋਨੀ ਪਟਿਆਲਾ ਅਤੇ ਇਹਨਾ ਦੇ ਅਣਪਛਾਤੇ ਸਾਥੀ ਸ਼ਾਮਲ ਹਨ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਪੁਲਸ ਮੁਤਾਬਕ ਐਸ. ਆਈ. ਦਵਿੰਦਰ ਸਿੰਘ ਜੋ ਪੁਲਸ ਪਾਰਟੀ ਸਮੇਤ ਗੈਰ-ਸਮਾਜਿਕ ਅਨਸਰਾਂ (Anti-social elements) ਦੀ ਭਾਲ ਵਿਚ ਸਨੌਰੀ ਅੱਡਾ ਪਟਿਆਲਾ ਵਿਖੇ ਮੋਜੂਦ ਸਨ ਨੂੰ ਸੂਚਨਾ ਮਿਲੀ ਕਿ ਉਪਰੋਕਤ ਵਿਅਕਤੀ ਘਲੌੜੀ ਗੇਟ ਪਟਿਆਲਾ ਵਿਖੇ ਆਪਣੇ ਅਣਪਛਾਤੇ ਸਾਥੀਆਂ ਸਮੇਤ ਹਮ-ਮਸ਼ਵਰਾ ਹੋ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਬਾਹਰਲੇ ਰਾਜ ਦੇ ਵਿੱਚੋ ਭਾਰੀ ਮਾਤਰਾ ਵਿੱਚ ਨਜਾਇਜ ਅਸਲਾ ਐਮੂਨੈਸ਼ਨ ਲੈ ਕੇ ਆਪਸ ਵਿੱਚ ਤਕਸੀਮ ਕਰਕੇ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ, ਜਿਸ ਤੇ ਜਦੋਂ ਰੇਡ ਕੀਤੀ ਗਈ ਤਾਂ 8 ਪਿਸਟਲਾਂ 32 ਬੋਰ ਸਮੇਤ 20 ਜਿੰਦਾ ਕਾਰਤੂਸ, 1 ਪਿਸਟਲ 30 ਬੋਰ ਸਮੇਤ ਇੱਕ ਜਿੰਦਾ ਕਾਰਤੂਸ ਅਤੇ 1 ਰਿਵਾਲਵਰ 32 ਬੋਰ ਬ੍ਰਾਮਦ ਹੋਇਆ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਕੋਤਵਾਲੀ ਨਾਭਾ ਨੇ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਕੋਪੀ ਰਾਈਟ ਐਕਟ ਤਹਿਤ ਕੇਸ ਦਰਜ

ਸਲਫਾਸ ਖਾ ਕੇ ਦੋ ਵਿਅਕਤੀਆਂ ਨੇ ਕੀਤੀ ਆਪਣੀ ਜੀਵਨ ਲੀਲਾ ਖਤਮ

0
consuming sulfas

ਪਾਤੜਾਂ, 26 ਜੁਲਾਈ 2025 : ਜਿ਼ਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਤੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਅਧੀਨ ਆਉ਼ਦੇ ਸ਼ਹਿਰ ਪਾਤੜਾਂ ਦੇ ਪਿੰਡ ਨਿਆਲ (Niyal, the village of Patran) ਦੇ ਦੋ ਭਰਾਵਾਂ ਨੇ ਸਲਫਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ ।

ਕੌਣ ਹਨ ਦੋਵੇਂ ਜਣੇ ਜਿਨ੍ਹਾਂ ਸਲਫਾਸ ਖਾਧੀ ਹੈ

ਪ੍ਰਾਪਤ ਜਾਣਕਾਰੀ ਅਨੁਸਾਰ ਜਿਨ੍ਹਾਂ ਦੋ ਵਿਅਕਤੀਆਂ ਵਲੋਂ ਸਲਫਾਸ ਖਾਧੀ ਗਈ ਹੈ ਵਿਚ ਦਵਿੰਦਰ ਸਿੰਘ (Davinder Singh)  ਉਰਫ ਗੇਜਾ ਪੁੱਤਰ ਮਲਕੀਤ ਸਿੰਘ (43) ਅਤੇ ਹਰਪ੍ਰੀਤ ਸਿੰਘ (Harpreet Singh) ਉਰਫ ਬਾੜਾ ਪੁੱਤਰ ਰਾਮਾ ਸਿੰਘ (43) ਸ਼ਾਮਲ ਹਨ ।

ਸਲਫਾਸ ਖਾਣ ਤੋਂ ਪਹਿਲਾਂ ਬਣਾਈ ਵੀਡੀਓ

ਉਪਰੋਕਤ ਦੋਹਾਂ ਵਿਅਕਤੀਆ ਵਲੋਂ ਜਦੋਂ ਸਲਫਾਸ ਖਾਧੀ ਜਾਣੀ ਸੀ ਤਾਂ ਪਹਿਲਾਂ ਮੋਬਾਇਲ ਵਿਚ ਵੀਡੀਓ ਬਣਾ ਕੇ ਟਰੱਕ ਦੇ ਮਾਲਕ ਵੱਲੋਂ ਪੈਸੇ ਚੋਰੀ ਕਰਨ ਦੇ ਲਗਾਏ ਗਏ ਇਲਜ਼ਾਮਾਂ ਦੇ ਚਲਦਿਆਂ ਉਹਨਾਂ ਦੀ ਭਾਰੀ ਕੁੱਟਮਾਰ ਕਰਨ ਦੇ ਦੋਸ਼ ਲਗਾਉਂਦਿਆਂ ਆਤਮ ਹੱਤਿਆ ਕਰ ਲਈ ਗਈ । ਪਾਤੜਾਂ ਪੁਲਸ (patran Police) ਨੇ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਰਾਜਪੁਰਾ ਪੱਤਰਕਾਰ ਖ਼ੁਦਕੁਸ਼ੀ ਮਾਮਲਾ : ਸਾਬਕਾ ਵਿਧਾਇਕ ਹਰਦਿਆਲ ਕੰਬੋਜ਼ ਨੇ ਅਗਾਊਂ ਜ਼ਮਾਨਤ ਲਈ ਹਾਈਕੋਰਟ ਦਾ ਕੀਤਾ ਰੁਖ

ਘਰ ਵਿਚੋਂ ਚੋਰੀ ਕਰਨ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ

0
stealing from house

ਪਟਿਆਲਾ, 26 ਜੁਲਾਈ 2025 : ਥਾਣਾ ਅਨਾਜ ਮੰਡੀ (Police Anaj Mandi) ਪਟਿਆਲਾ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 331 (4), 305 ਬੀ. ਐਨ. ਐਸ. ਤਹਿਤ ਘਰ ਵਿਚੋਂ ਸਮਾਨ ਚੋਰੀ (Theft of goods) ਕਰਨ ਤੇ ਕੇਸ ਦਰਜ ਕੀਤਾ ਹੈ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਅਜੈ ਕੁਮਾਰ ਪੁੱਤਰ ਸਤ ਨਾਰਇਣ ਵਾਸੀ ਡੋਗਰਾ ਮੁਹੱਲਾ ਸਰਹਿੰਦੀ ਗੇਟ ਪਟਿਆਲਾ ਨੇ ਦੱਸਿਆ ਕਿ 24-25 ਜੁਲਾਈ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਘਰ ਵਿਚੋਂ ਸੋਨੇ ਚਾਂਦੀ ਦੇ ਗਹਿਣੇ ਅਤੇ ਕਰੀਬ ਢਾਈ-ਤਿੰਨ ਲੱਖ ਰੁਪਏ ਨਗਦੀ ਚੋਰੀ ਕਰ ਲਈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਘਰ ਵਿਚੋਂ ਸਮਾਨ ਚੋਰੀ ਕਰਨ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ

ਚਲਦੀ ਕਾਰ ਵਿਚ ਨਾਬਾਲਗਾ ਨਾਲ ਜਬਰ ਜਨਾਹ

0
Rape

ਜੀਰਕਪੁਰ, 26 ਜੁਲਾਈ 2025 : ਪੰਜਾਬ ਦੇ ਚੰਡੀਗੜ੍ਹ-ਅੰਬਾਲਾ ਮੁੱਖ ਸੜਕ ਉੱਤੇ ਕਾਰ ਸਵਾਰ ਦੋ ਵਿਅਕਤੀਆਂ ਵਲੋਂ ਇਕ ਨਾਬਾਲਗ ਕੁੜੀ ਨੂੰ ਅਗਵਾ ਕਰ ਕੇ ਉਸ ਨਾਲ ਚਲਦੀ ਕਾਰ ਵਿਚ ਜਬਰ ਜਨਾਹ (Rape) ਕੀਤਾ ਗਿਆ ਹੈ, ਜਿਸ ਤੇ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਨਾਬਾਲਗਾ ਦੀ ਮਾਂ ਨੇ ਦਿੱਤੀ ਪੁਲਸ ਨੂੰ ਸਿ਼ਕਾਇਤ

ਚਲਦੀ ਕਾਰ ਵਿਚ ਇਕ ਨਾਬਾਲਗਾ ਕੁੜੀ (Minor girl) ਨਾਲ ਰੇਪ ਕੀਤੇ ਜਾਣ ਦੇ ਮਾਮਲੇ ਦੀ ਪੀੜਤਾ ਦੀ ਮਾਂ ਵਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਸ ਦੀ ਲੜਕੀ ਇੱਥੇ ਇੱਕ ਸੈਲੂਨ ਵਿਚ ਕੰਮ ਕਰਦੀ ਹੈ ਤੇ ਲੰਘੀ 22 ਜੁਲਾਈ ਨੂੰ ਉਹ ਕੰਮ ਤੋਂ ਬਾਅਦ ਘਰ ਵਾਪਸ ਨਹੀਂ ਆਈ ਅਤੇ ਅਗਲੇ ਦਿਨ ਉਸ ਨੇ ਘਰ ਆ ਕੇ ਸਾਰੀ ਗੱਲਬਾਤ ਦੱਸੀ ।

ਕੀ ਦੱਸਿਆ ਲੜਕੀ ਨੇ

ਬਲਾਤਕਰ ਦੀ ਪੀੜ੍ਹਤਾ ਲੜਕੀ ਨੇ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਪੰਚਕੂਲਾ ਮਿਲਣ ਗਈ ਸੀ ਤੇ ਉੱਥੋਂ ਉਹ ਆਟੋ ਵਿੱਚ ਡੇਰਾਬੱਸੀ ਆਈ ਅਤੇ ਉਥੇ 6 ਵਜੇ ਆਟੋ ਵਿੱਚ ਬੈਠ ਕੇ ਜ਼ੀਰਕਪੁਰ (Zirakpur) ਦੇ ਮੈਟਰੋ ਮਾਲ ਦੇ ਕੋਲ ਪਹੁੰਚੀ ਅਤੇ ਉਹ ਪੈਦਲ ਹੀ ਘਰ ਨੂੰ ਜਾ ਰਹੀ ਸੀ। ਅੱਗੇ ਕਾਲੇ ਰੰਗ ਦੀ ਕਾਰ ਨੇ ਵਿਚ ਬੈਠੇ ਦੋ ਵਿਅਕਤੀਆਂ ਨੇ ਉਸ ਨੂੰ ਖਿੱਚ ਕੇ ਕਾਰ ਵਿੱਚ ਸੁੱਟ ਲਿਆ।

ਕੀ ਆਖਦੇ ਨੇ ਐਸ. ਐਚ. ਓ.

ਉਪਰੋਕਤ ਰੇਪ ਮਾਮਲੇ ਵਿੱਚ ਐਸ. ਐਚ. ਓ. ਸਤਿੰਦਰ ਸਿੰਘ ਥਾਣਾ ਜ਼ੀਰਕਪੁਰ ਨੇ ਆਖਿਆ ਹੈ ਕਿ ਉਨ੍ਹਾਂ ਕੋਲ ਸਿਕਾਇਤ ਆ ਗਈ ਹੈ ਅਤੇ ਬਲਾਤਕਾਰ ਕਰਨ ਵਾਲਿਆਂ ਵਿਰੁੱਧ ਅਗ਼ਵਾ ਅਤੇ ਜਬਰ-ਜਨਾਹ ਦੀ ਧਾਰਾ ਦਾ ਕੇਸ ਦਰਜ (Case registered) ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Read More : ਲੁਧਿਆਣਾ ‘ਚ 14 ਸਾਲਾ ਲੜਕੀ ਨਾਲ ਜਬਰ ਜਨਾਹ, ਦੋਸ਼ੀ ‘ਤੇ FIR ਦਰਜ

ਮੋਗਾ ਵਿਖੇ ਪ੍ਰੇਮੀ ਜੋੜੇ ਨੇ ਆਤਮ-ਹੱਤਿਆ ਕਰਕੇ ਕੀਤੀ ਜੀਵਨ ਲੀਲਾ ਸਮਾਪਤ

0
Sucide

ਮੋਗਾ, 26 ਜੁਲਾਈ 2025 : ਪੰਜਾਬ ਦੇ ਸ਼ਹਿਰ ਮੋਗਾ (Moga) ਦੇ ਪਿੰਡ ਚੜਿੱਕ ਵਿਚ ਦੋ ਜਣਿਆਂ ਵਲੋਂ ਖੁਦਕੁਸ਼ੀ ਦਾ ਰਾਹ ਅਪਣਾਉਂਦਿਆਂ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ ਹੈ । ਜਿਨ੍ਹਾਂ ਵਿਅਕਤੀਆਂ ਵਲੋਂ ਉਕਤ ਕਾਰੇ ਨੂੰ ਅੰਜਾਮ ਦਿੱਤਾ ਗਿਆ ਹੈ ਵਿਚ ਇਕ ਨੌਜਵਾਨ ਤੇ ਦੂਸਰੀ ਮਹਿਲਾ ਹੈ । ਜਿਨ੍ਹਾਂ ਦੀ ਪਛਾਣ ਜਸਵਿੰਦਰ ਸਿੰਘ (28) ਵਜੋਂ ਹੋਈ ਹੈ ਜੋ ਕਿ ਚੜਿੱਕ ਪਿੰਡ ਦਾ ਨਿਵਾਸੀ ਸੀ ਅਤੇ ਦਰਜੀ ਦਾ ਕੰਮ ਕਰਦਾ ਸੀ ।

ਨੌਜਵਾਨ ਕੁਆਰਾ ਤੇ ਔਰਤ ਸੀ ਵਿਆਹੀ

ਮੋਗਾ ਦੇ ਪਿੰਡ ਚੜਿੱਕ (Village Charik) ਵਿਚ ਜਿਸ ਪ੍ਰੇਮੀ ਜੋੜੇ ਵਲੋਂ ਆਤਮ-ਹੱਤਿਆ (Suicide) ਦਾ ਰਾਹ ਅਖਤਿਆਰ ਕਰਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ ਹੈ ਵਿਚੋਂ ਨੌਜਵਾਨ ਜਸਵਿੰਦਰ ਸਿੰਘ ਕੁਆਰਾ ਸੀ ਜਦੋਂ ਕਿ ਮਹਿਲਾ ਵਿਆਹੀ ਹੋਈ ਸੀ ਤੇ ਚੜਿੱਕ ਪਿੰਡ ਵਿਚ ਕੁੱਝ ਸਾਲ ਪਹਿਲਾਂ ਹੀ ਵਿਆਹ ਕੇ ਆਈ ਸੀ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ ।

Read More : ਇੱਕ ਵਿਅਕਤੀ ਵਲੋਂ ਪੱਖੇ ਨਾਲ ਲਟਕ ਕੇ ਕੀਤੀ ਆਤਮ ਹੱਤਿਆ

ਸ਼ਹਿਰ ‘ਚ ਕੋਈ ਬੱਚਾ ਭੀਖ ਮੰਗਦਾ ਸਾਹਮਣੇ ਨਹੀਂ ਆਇਆ : ਡਾ. ਪ੍ਰੀਤੀ ਯਾਦਵ

0
Deputy Commissioner

ਪਟਿਆਲਾ, 25 ਜੁਲਾਈ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ (Deputy Commissioner)  ਡਾ. ਪ੍ਰੀਤੀ ਯਾਦਵ ਨੇ ਦੱਸਿਆ ਹੈ ਕਿ ਅੱਜ ਪਟਿਆਲਾ ਜ਼ਿਲ੍ਹੇ ਅੰਦਰ ਕੋਈ ਬੱਚਾ ਭੀਖ ਮੰਗਦਾ ਨਹੀਂ ਪਾਇਆ ਗਿਆ ਹੈ । ਡੀ. ਸੀ. ਨੇ ਦੱਸਿਆ ਕਿ ਬਾਲ ਭਿੱਖਿਆ ਦੀ ਭਿਆਨਕ ਸਮੱਸਿਆ ਦੇ ਖਾਤਮੇ ਲਈ ਜ਼ਿਲ੍ਹਾ ਪ੍ਰਸ਼ਾਸਨ ਦ੍ਰਿੜ ਸੰਕਲਪ ਹੈ, ਜਿਸ ਲਈ ਲਗਾਏ ਗਏ ਨੋਡਲ ਅਫ਼ਸਰਾਂ ਦੀ ਦੇਖ-ਰੇਖ ਹੇਠ ਜ਼ਿਲ੍ਹੇ ਭਰ ‘ਚ ਛਾਪਾਮਾਰੀ ਕੀਤੀ ਜਾ ਰਹੀ ਹੈ । ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਰੰਭੀ ਮੁਹਿੰਮ ਤਹਿਤ ਜ਼ਿਲ੍ਹੇ ਨੂੰ ਭੀਖ ਮੁਕਤ (The district is free from begging.) ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਤੇ ਟਾਸਕ ਫੋਰਸ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚੋਂ ਵੱਖ-ਵੱਖ ਥਾਵਾਂ ‘ਤੇ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ ।

ਬਾਲ ਭੀਖ ਵਿਰੁੱਧ ਬਾਜ਼ਾਰਾਂ ਦਾ ਜਾਇਜ਼ਾ ਲੈਣ ਲਈ ਸ਼ਹਿਰ ‘ਚ ਪੁੱਜੇ ਏ. ਡੀ. ਸੀ. ਨਵਰੀਤ ਕੌਰ ਸੇਖੋਂ

ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਨੇ ਅਦਾਲਤ ਬਾਜ਼ਾਰ, ਕਿਲਾ ਮੁਬਾਰਕ ਤੇ ਤ੍ਰਿਪੜੀ ਆਦਿ ਬਾਜ਼ਾਰਾਂ (Markets like Adalat Bazaar, Qila Mubarak and Tripuri) ਆਦਿ ਦਾ ਦੌਰਾ ਕੀਤਾ । ਏ. ਡੀ. ਸੀ. ਨੇ ਦੱਸਿਆ ਕਿ ਪੰਜਾਬ ਦੇ ਮੁੱਖ ਸਕੱਤਰ ਦੇ ਨਿਰਦੇਸ਼ਾਂ ਮੁਤਾਬਕ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਕੀਤੇ ਗਏ ਹੁਕਮਾਂ ਤਹਿਤ ਉਨ੍ਹਾਂ ਨੇ ਅੱਜ ਪਟਿਆਲਾ ਸ਼ਹਿਰ ਦੇ ਬਾਜ਼ਾਰਾਂ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਦੇ ਨਾਲ ਸੀ. ਡੀ. ਪੀ. ਓ. ਸੁਪਰੀਤ ਬਾਜਵਾ ਤੇ ਬਾਲ ਸੁਰੱਖਿਆ ਅਫ਼ਸਰ ਰੂਪਵੰਤ ਕੌਰ ਵੀ ਮੌਜੂਦ ਸਨ । ਨਵਰੀਤ ਕੌਰ ਨੇ ਦੱਸਿਆ ਕਿ ਉਹ ਇਕੱਲੀ ਬੱਚਿਆਂ ਵੱਲੋਂ ਮੰਗੀ ਜਾਂਦੀ ਭੀਖ ਹੀ ਨਹੀਂ ਚੈਕ ਕਰ ਰਹੇ ਸਗੋਂ ਬਾਲ ਮਜ਼ਦੂਰੀ, ਸਾਫ਼-ਸਫ਼ਾਈ, ਕੂੜੇ ਦੀ ਲਿਫਟਿੰਗ, ਨਜਾਇਜ਼ ਕਬਜ਼ੇ ਤੇ ਹੋਰ ਹੋਰ ਵਿਵਸਥਾ ਬਾਰੇ ਵੀ ਨਿਰੀਖਣ ਕਰ ਰਹੇ ਹਨ ਤੇ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਤੇ ਇਸ ਦੀ ਬਾਕਾਇਦਾ ਰਿਪੋਰਟ ਉਚ ਅਧਿਕਾਰੀਆਂ ਤੱਕ ਪੁੱਜਦੀ ਕੀਤੀ ਜਾਵੇਗੀ ।

Read More : ਰਾਜਪੁਰਾ ‘ਚ ਭੀਖ ਮੰਗਦੇ 8 ਬੱਚੇ ਬਚਾਏ : ਡਾ. ਪ੍ਰੀਤੀ ਯਾਦਵ