Home Blog Page 743

ਸਿਹਤ ਵਿਭਾਗ ਵਲੋਂ ਅੱਤ ਦੀ ‘ਗਰਮੀ’ ਤੇ ‘ਲੂ’ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ

0

ਅੰਮ੍ਰਿਤਸਰ, 4 ਅਪ੍ਰੈਲ 2025 – ਅੱਤ ਦੀ ਗਰਮੀ ਅਤੇ ਲੂ ਤੋਂ ਬਚਣ ਲਈ ਸਿਹਤ ਸੰਭਾਲ ਜ਼ਰੂਰੀ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਵੱਧ ਰਹੀ ਗਰਮੀ ਦੇ ਸਬੰਧ ਵਿਚ ਲੋਕਾਂ ਨੂੰ ਜਾਗਰੂਕ ਕਰਦਿਆਂ ਕੀਤੇ। ਉਨ੍ਹਾਂ ਦੱਸਿਆ ਕਿ ਗਰਮੀ ਦੀ ਤੇਜ਼ ਲਹਿਰ ਦੇ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਗਰਮੀ ਅਤੇ ਲੂ ਤੋਂ ਪ੍ਰਭਾਵਿਤ ਹੋਣ ਨਾਲ ਡੀ-ਹਾਈਡ੍ਰੇਸ਼ਨ, ਹੀਟ ਸਟ੍ਰੋਕ, ਬੁਖਾਰ, ਸਿਰ ਦਰਦ, ਉਲਟੀ, ਡਾਈਰੀਆ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਖਾਸ ਕਰ ਕੇ ਬਜ਼ੁਰਗਾਂ, ਬੱਚਿਆਂ ਅਤੇ ਪਹਿਲਾਂ ਤੋਂ ਹੀ ਕਿਸੇ ਬੀਮਾਰੀ ਨਾਲ ਪੀੜਤ ਲੋਕਾਂ ਨੂੰ ਇਸ ਮੌਸਮ ਵਿਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਇਸ ਮੌਸਮ ਵਿੱਚ ਥਕਾਵਟ, ਬੁਖਾਰ, ਉਲਟੀਆਂ, ਦਿਲ ਦੀ ਧੜਕਣ ਤੇਜ਼ ਹੋਣ ਆਦਿ ਦੇ ਲੱਛਣ ਪ੍ਰਗਟ ਹੋ ਸਕਦੇ ਹਨ। ਅਜਿਹੇ ਹਾਲਾਤਾਂ ਵਿਚ ਲੋਕ ਸੈਲਫ ਮੈਡੀਕੇਸ਼ਨ ਤੋਂ ਬੱਚਣ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਪ੍ਰਗਟ ਹੋਣ ’ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰਾਂ ਦੇ ਮਾਹਿਰ ਡਾਕਟਰਾਂ ਨਾਲ ਸੰਪਰਕ ਕਰਨ।

ਇਹ ਵੀ ਪੜ੍ਹੋ: ਲੰਡਨ ਤੋਂ ਮੁੰਬਈ ਆ ਰਹੇ ਯਾਤਰੀ 40 ਘੰਟਿਆਂ ਤੋਂ ਤੁਰਕੀ ‘ਚ ਫਸੇ

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੂ ਅਤੇ ਗਰਮੀ ਤੋਂ ਬਚਣ ਲਈ ਤਰਲ ਪਦਾਰਥ ਜਿਵੇਂ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਅਤੇ ਓ. ਆਰ. ਐੱਸ. ਦਾ ਘੋਲ ਆਦਿ ਦਾ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾਵੇ, ਬਾਹਰ ਜਾਣ ਤੋਂ ਪਹਿਲਾਂ ਸਰੀਰ ਨੂੰ ਪੂਰੀ ਤਰ੍ਹਾਂ ਢੱਕਿਆ ਜਾਵੇ, ਸੂਤੀ ਅਤੇ ਹਲਕੇ ਰੰਗਾਂ ਦੇ ਕੱਪੜੇ ਪਹਿਨੇ ਜਾਣ, ਘਰ ਦਾ ਬਣਿਆ ਸੰਤੁਲਤ ਭੋਜਨ ਖਾਧਾ ਜਾਵੇ, ਧੁੱਪ ਵਿਚ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇ, ਆਸ-ਪਾਸ ਦੀ ਸਾਫ-ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਇਸ ਮੌਕੇ ਜ਼ਿਲਾ ਐਪੀਡਿਮੋਲੋਜਿਸਟ ਡਾ. ਹਰਜੋਤ ਕੌਰ, ਜ਼ਿਲਾ ਐੱਮ. ਈ. ਆਈ. ਓ. ਅਮਰਦੀਪ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ।

2 IAS ਤੇ 1 PCS ਅਧਿਕਾਰੀ ਦਾ ਹੋਇਆ ਤਬਾਦਲਾ; ਪੜੋ ਸੂਚੀ

0

ਚੰਡੀਗੜ੍ਹ, 4 ਅਪ੍ਰੈਲ-ਪੰਜਾਬ ਸਰਕਾਰ ਵੱਲੋਂ ਦੋ ਆਈ.ਏ.ਐਸ. ਤੇ ਇਕ ਪੀ.ਸੀ.ਐਸ. ਅਧਿਕਾਰੀ ਦਾ ਤਬਾਦਲਾ ਕੀਤਾ ਗਿਆ ਹੈ ਜਿਸ ਦੀ ਸੂਚੀ ਹੇਠਾਂ ਦਿਤੀ ਗਈ ਹੈ-

 

 

ਹਿਸਾਰ ‘ਚ ਦਰਦਨਾਕ ਹਾਦਸਾ; ਰੋਡਵੇਜ਼ ਦੀ ਬੱਸ ਨੇ ਕੁਚਲਿਆ ਨੌਜਵਾਨ, ਡਰਾਈਵਰ ਮੌਕੇ ਤੋਂ ਫਰਾਰ

0

ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਨਾਰਨੌਂਦ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਸਾਹਮਣੇ ਆਇਆ ਹੈ। ਜੀਂਦ ਰੋਡ ‘ਤੇ ਇਕ ਤੇਜ਼ ਰਫਤਾਰ ਰੋਡਵੇਜ਼ ਬੱਸ ਨੇ 19 ਸਾਲਾ ਨੌਜਵਾਨ ਨੂੰ ਕੁਚਲ ਦਿੱਤਾ। ਹਾਦਸੇ ‘ਚ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਘਟਨਾ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ।

ਲੁਧਿਆਣਾ ‘ਚ ਸੀਵਰੇਜ ‘ਚ ਡਿੱਗਿਆ ਬਜ਼ੁਰਗ; ਇਲਾਜ ਦੌਰਾਨ ਹੋਈ ਮੌਤ

ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਨਾਰਨੌਂਦ ਦੇ ਵਾਰਡ ਨੰਬਰ 1 ਦੇ ਦੀਪਕ ਵਜੋਂ ਹੋਈ ਹੈ। ਉਹ ਸ਼ੁੱਕਰਵਾਰ ਸਵੇਰੇ ਕਰੀਬ 9 ਵਜੇ ਆਪਣੇ ਵੱਡੇ ਭਰਾ ਵਿਕਰਮ ਨੂੰ ਮਿਲਣ ਆਇਆ ਸੀ। ਵਿਕਰਮ ਅਨੁਸਾਰ ਦੋਵੇਂ ਭਰਾ ਸੜਕ ਕਿਨਾਰੇ ਖੜ੍ਹੇ ਗੱਲਾਂ ਕਰ ਰਹੇ ਸਨ। ਇਸੇ ਦੌਰਾਨ ਹਾਂਸੀ ਵੱਲੋਂ ਆ ਰਹੀ ਇੱਕ ਰੋਡਵੇਜ਼ ਬੱਸ ਨੇ ਇੱਕ ਹੋਰ ਬੱਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਵਿੱਚ ਅਚਾਨਕ ਕੱਟ ਮਾਰਿਆ। ਬੱਸ ਨੇ ਦੀਪਕ ਨੂੰ ਸਿੱਧੀ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਡਰਾਈਵਰ ਬੱਸ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਨੇ ਦੀਪਕ ਨੂੰ ਤੁਰੰਤ ਨਾਰਨੌਂਦ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

 

ਮਾਤਾ ਨੈਣਾ ਦੇਵੀ ਦੇ ਦਰਬਾਰ ਪਹੁੰਚੇ CM ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ; ਸੂਬੇ ਦੀ ਖੁਸ਼ਹਾਲੀ ਲਈ ਕੀਤੀ ਅਰਦਾਸ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ੁੱਕਰਵਾਰ ਨੂੰ ਮਾਤਾ ਨੈਣਾ ਦੇਵੀ ਦੇ ਦਰਬਾਰ ਪਹੁੰਚੇ ਅਤੇ ਸੂਬੇ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ।

ਇਸ ਦੌਰਾਨ ਉਨ੍ਹਾਂ ਦੀ ਪਤਨੀ ਡਾ: ਗੁਰਪ੍ਰੀਤ ਕੌਰ ਵੀ ਉਨ੍ਹਾਂ ਦੇ ਨਾਲ ਸੀ। ਮੁੱਖ ਮੰਤਰੀ ਨੇ ਹਵਨ ਯੱਗ ਕੀਤਾ ਅਤੇ ਨਾਲ ਹੀ ਦੇਵੀ ਮਾਂ ਦੀ ਪੂਜਾ- ਅਰਚਨਾ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਫੇਰੀ ਦੌਰਾਨ ਪ੍ਰਸ਼ਾਸਨ ਵੱਲੋਂ ਆਮ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਸੁਰੱਖਿਆ ਦੇ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ। ਇਨ੍ਹੀਂ ਦਿਨੀਂ ਨਵਰਾਤਰੀ ਚੱਲ ਰਹੀ ਹੈ। ਇਸ ਤੋਂ ਪਹਿਲਾਂ ਸੀਐਮ ਦੀ ਪਤਨੀ ਨੇ ਲੁਧਿਆਣਾ ਦੇ ਇੱਕ ਮੰਦਰ ਵਿੱਚ ਹਵਨ ਯੱਗ ਵਿੱਚ ਹਿੱਸਾ ਲਿਆ ਸੀ।

ਵਕਫ਼ ਸੋਧ ਬਿੱਲ ਨੂੰ ਜ਼ਬਰਦਸਤੀ ਪਾਸ ਕੀਤੇ ਜਾਣ ਵਾਲੇ ਸੋਨੀਆ ਗਾਂਧੀ ਦੇ ਬਿਆਨ ‘ਤੇ ਭੜਕੇ ਓਮ ਬਿਰਲਾ; ਪੜੋ ਕੀ ਕਿਹਾ

Trump ‘ਤੇ ਜਵਾਬੀ ਕਾਰਵਾਈ ਕਰਦਿਆਂ Canada ਨੇ ‘ਅਮਰੀਕੀ ਆਟੋ ਆਯਾਤ’ ‘ਤੇ ਲਗਾਇਆ 25% ਟੈਰਿਫ

0

ਨਵੀਂ ਦਿੱਲੀ, 4 ਅਪ੍ਰੈਲ 2025 – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਦੇ ਕਈ ਦੇਸ਼ਾਂ ‘ਤੇ ਭਾਰੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਸ ਸੂਚੀ ਵਿੱਚ ਭਾਰਤ, ਕੈਨੇਡਾ ਸਮੇਤ ਕਈ ਦੇਸ਼ ਸ਼ਾਮਲ ਹਨ। ਹੁਣ ਕੈਨੇਡਾ ਨੇ ਅਮਰੀਕਾ ‘ਤੇ ਪਲਟਵਾਰ ਕਰਦੇ ਹੋਏ ਜਵਾਬੀ ਰਣਨੀਤੀ ਅਪਣਾਈ ਹੈ। ਕੈਨੇਡਾ ਨੇ ਅਮਰੀਕਾ ਤੋਂ ਦਰਾਮਦ ਹੋਣ ਵਾਲੇ ਕੁਝ ਵਾਹਨਾਂ ‘ਤੇ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਕੈਨੇਡਾ ਨੇ ਕਿਹਾ ਕਿ ਉਹ ਵੀਰਵਾਰ ਤੋਂ ਲਾਗੂ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਦੇ ਬਦਲੇ ਵਜੋਂ ਅਮਰੀਕਾ ਤੋਂ ਦਰਾਮਦ ਕੀਤੇ ਜਾਣ ਵਾਲੇ ਕੁਝ ਵਾਹਨਾਂ ‘ਤੇ 25 ਫੀਸਦੀ ਟੈਰਿਫ ਲਗਾਏਗਾ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫੌਰੀ ਤੌਰ ‘ਤੇ ਇਸ ਬਾਰੇ ਵੇਰਵੇ ਨਹੀਂ ਦਿੱਤੇ ਕਿ ਕੈਨੇਡਾ ਦੀ ਜਵਾਬੀ ਕਾਰਵਾਈ ਨਾਲ ਕਿੰਨੇ ਵਾਹਨ ਪ੍ਰਭਾਵਿਤ ਹੋ ਸਕਦੇ ਹਨ, ਪਰ ਉਨ੍ਹਾਂ ਦੇ ਜਵਾਬ ਨੂੰ ਕੇਂਦਰਿਤ ਅਤੇ ਸੰਤੁਲਿਤ ਦੱਸਿਆ। ਗੌਰਤਲਬ ਹੈ ਕਿ ਟਰੰਪ ਵੱਲੋਂ ਪਹਿਲਾਂ ਐਲਾਨੇ ਗਏ ਆਟੋ ਇੰਪੋਰਟ ‘ਤੇ 25 ਫੀਸਦੀ ਟੈਰਿਫ ਵੀਰਵਾਰ ਤੋਂ ਲਾਗੂ ਹੋ ਗਿਆ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸਨੇ ਪਿਛਲੇ ਹਫਤੇ ਇੱਕ ਫੋਨ ਕਾਲ ਵਿੱਚ ਟਰੰਪ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਟੈਰਿਫਾਂ ਦਾ ਬਦਲਾ ਲਵੇਗਾ। ਕਾਰਨੀ ਨੇ ਕਿਹਾ, “ਟੈਰਿਫ ਫੈਸਲੇ ਦਾ ਸੰਯੁਕਤ ਰਾਜ ‘ਤੇ ਜ਼ਿਆਦਾ ਪ੍ਰਭਾਵ ਪਵੇਗਾ, ਜਦੋਂ ਕਿ ਕੈਨੇਡਾ ‘ਤੇ ਅਸਰ ਘੱਟ ਹੋਵੇਗਾ।”

ਇਹ ਵੀ ਪੜ੍ਹੋ: ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਅਹੁਦੇ ਤੋਂ ਬਰਖਾਸਤ

ਕਾਰਨੀ ਨੇ ਕਿਹਾ ਕਿ ਕੈਨੇਡਾ ਆਟੋ ਪਾਰਟਸ ‘ਤੇ ਟੈਰਿਫ ਨਹੀਂ ਲਗਾਏਗਾ ਜਿਵੇਂ ਕਿ ਟਰੰਪ ਨੇ ਕੀਤਾ ਹੈ ਕਿਉਂਕਿ ਕੈਨੇਡੀਅਨ ਇੱਕ ਏਕੀਕ੍ਰਿਤ ਆਟੋ ਸੈਕਟਰ ਦੇ ਫਾਇਦੇ ਜਾਣਦੇ ਹਨ। ਓਂਟਾਰੀਓ ਜਾਂ ਮਿਸ਼ੀਗਨ ਵਿੱਚ ਪੂਰੀ ਤਰ੍ਹਾਂ ਤਿਆਰ ਤੋਂ ਪਹਿਲਾਂ ਪਾਰਟਸ ਕਈ ਵਾਰ ਕੈਨੇਡਾ-ਯੂ.ਐਸ ਰੂਟ ਵਿੱਚੋਂ ਲੰਘਦੇ ਹਨ। ਇਸ ਦੇ ਨਾਲ ਹੀ ਆਟੋਮੇਕਰ ਸਟੈਲੈਂਟਿਸ ਨੇ ਕਿਹਾ ਕਿ ਉਸਨੇ ਵਿੰਡਸਰ, ਕੈਨੇਡਾ ਵਿੱਚ ਆਪਣਾ ਅਸੈਂਬਲੀ ਪਲਾਂਟ 7 ਅਪ੍ਰੈਲ ਤੋਂ ਦੋ ਹਫ਼ਤਿਆਂ ਲਈ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਯੂਨੀਫੋਰ ਲੋਕਲ 444 ਦੇ ਪ੍ਰਧਾਨ ਜੇਮਸ ਸਟੀਵਰਟ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਸਮਾਂ-ਸਾਰਣੀ ਵਿੱਚ ਤਬਦੀਲੀਆਂ ਦੀ ਉਮੀਦ ਹੈ।

ਤੁਹਾਨੂੰ ਦੱਸ ਦੇਈਏ ਕਿ ਆਟੋ ਕੈਨੇਡਾ ਦਾ ਦੂਜਾ ਸਭ ਤੋਂ ਵੱਡਾ ਨਿਰਯਾਤ ਹੈ ਅਤੇ ਇਹ ਸੈਕਟਰ 125,000 ਕੈਨੇਡੀਅਨਾਂ ਨੂੰ ਸਿੱਧੇ ਅਤੇ ਲਗਭਗ 500,000 ਸਬੰਧਤ ਉਦਯੋਗਾਂ ਵਿੱਚ ਰੁਜ਼ਗਾਰ ਦਿੰਦਾ ਹੈ। ਕਾਰਨੀ ਨੇ ਕਿਹਾ, “ਅਮਰੀਕੀ ਪ੍ਰਸ਼ਾਸਨ ਨੂੰ ਆਪਣੇ ਲੋਕਾਂ ਦੇ ਸੰਭਾਵੀ ਨੁਕਸਾਨ ਨੂੰ ਦੇਖਦੇ ਹੋਏ ਅੰਤ ਵਿੱਚ ਫ਼ੈਸਲਾ ਬਦਣਲਾ ਪਵੇਗਾ। ਕਾਰਨੀ ਨੇ ਕਿਹਾ ਕਿ ਟਰੰਪ ਦੀਆਂ ਕਾਰਵਾਈਆਂ ਕੈਨੇਡਾ ਅਤੇ ਦੁਨੀਆ ਭਰ ਵਿੱਚ ਗੂੰਜਣਗੀਆਂ।

ਵਕਫ਼ ਸੋਧ ਬਿੱਲ ਨੂੰ ਜ਼ਬਰਦਸਤੀ ਪਾਸ ਕੀਤੇ ਜਾਣ ਵਾਲੇ ਸੋਨੀਆ ਗਾਂਧੀ ਦੇ ਬਿਆਨ ‘ਤੇ ਭੜਕੇ ਓਮ ਬਿਰਲਾ; ਪੜੋ ਕੀ ਕਿਹਾ

0

ਨਵੀ ਦਿੱਲੀ : ਲੋਕ ਸਭਾ ਸਪੀਕਰ ਓਮ ਬਿਰਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਵਕਫ਼ ਸੋਧ ਬਿੱਲ ਨੂੰ ਜ਼ਬਰਦਸਤੀ ਪਾਸ ਕੀਤੇ ਜਾਣ ਵਾਲੇ ਬਿਆਨ ਭੜਕ ਗਏ। ਉਨ੍ਹਾਂ ਨਾਂ ਲਏ ਬਿਨਾਂ ਕਿਹਾ ਕਿ ਸਦਨ ਦੀ ਕਾਰਵਾਈ ਦੌਰਾਨ ਇਕ ਸੀਨੀਅਰ ਮੈਂਬਰ ਵੱਲੋਂ ਅਜਿਹੇ ਦੋਸ਼ ਲਾਉਣਾ ਸਭ ਤੋਂ ਮੰਦਭਾਗਾ ਹੈ। ਇਹ ਸੰਸਦੀ ਲੋਕਤੰਤਰ ਦੀ ਸ਼ਾਨ-ਮਰਿਆਦਾ ਦੇ ਖਿਲਾਫ ਹੈ।

ਕਪੂਰਥਲਾ: ਜਿੰਮ ‘ਚੋਂ ਨਿਕਲਦੇ ਹੀ ਨੌਜਵਾਨ ‘ਤੇ ਹਮਲਾ; ਅੱਧਾ ਦਰਜਨ ਨਕਾਬਪੋਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ

ਵੀਰਵਾਰ ਨੂੰ ਕਾਂਗਰਸ ਸੰਸਦੀ ਦਲ (ਸੀਪੀਪੀ) ਦੀ ਜਨਰਲ ਬਾਡੀ ਦੀ ਮੀਟਿੰਗ ਵਿੱਚ, ਕਾਂਗਰਸ ਦੀ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੋਨੀਆ ਗਾਂਧੀ ਨੇ ਕਿਹਾ ਸੀ ਕਿ ਵਕਫ਼ ਸੋਧ ਬਿੱਲ, 2024 ਕੱਲ੍ਹ ਲੋਕ ਸਭਾ ਵਿੱਚ ਪਾਸ ਹੋ ਗਿਆ ਸੀ ਅਤੇ ਇਸ ਨੂੰ ਰਾਜ ਸਭਾ ਵਿੱਚ ਪੇਸ਼ ਕੀਤਾ ਜਾਣਾ ਹੈ। ਇਹ ਬਿੱਲ ਜ਼ਬਰਦਸਤੀ ਪਾਸ ਕੀਤਾ ਗਿਆ। ਸਾਡੀ ਪਾਰਟੀ ਦਾ ਸਟੈਂਡ ਸਪੱਸ਼ਟ ਹੈ। ਇਹ ਬਿੱਲ ਸੰਵਿਧਾਨ ‘ਤੇ ਹਮਲਾ ਹੈ। ਇਹ ਸਾਡੇ ਸਮਾਜ ਨੂੰ ਸਥਾਈ ਤੌਰ ‘ਤੇ ਧਰੁਵੀਕਰਨ ਰੱਖਣ ਦੀ ਭਾਜਪਾ ਦੀ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਹੈ। ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਇਹ ਮੁੱਦਾ ਲੋਕ ਸਭਾ ਦੇ ਸਪੀਕਰ ਕੋਲ ਉਠਾਇਆ। ਇਸ ਬਾਰੇ ਫੈਸਲਾ ਲੈਣ ਦੀ ਮੰਗ ਵੀ ਕੀਤੀ।

ਲੁਧਿਆਣਾ ‘ਚ ਸੀਵਰੇਜ ‘ਚ ਡਿੱਗਿਆ ਬਜ਼ੁਰਗ; ਇਲਾਜ ਦੌਰਾਨ ਹੋਈ ਮੌਤ

0

ਲੁਧਿਆਣਾ ਵਿੱਚ ਇੱਕ ਬਜ਼ੁਰਗ ਵਿਅਕਤੀ ਗਟਰ ਵਿੱਚ ਡਿੱਗ ਕੇ ਗੰਭੀਰ ਜ਼ਖਮੀ ਹੋ ਗਿਆ। ਵਿਅਕਤੀ ਦੇ ਪੇਟ ‘ਚ ਅੰਦਰੂਨੀ ਸੱਟ ਲੱਗ ਗਈ, ਜਿਸ ਕਾਰਨ ਉਸ ਦੀ ਨਾੜ ਫਟ ਗਈ। ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਬਜ਼ੁਰਗ ਦੀ ਪਛਾਣ ਹਰਭਜਨ ਰਾਮ ਵਜੋਂ ਹੋਈ ਹੈ।

ਹਰਿਆਣਾ ‘ਚ ਬਦਲਿਆ ਸਕੂਲਾਂ ਦਾ ਸਮਾਂ: ਦੁਰਗਾਸ਼ਟਮੀ ਕਾਰਨ ਲਿਆ ਫੈਸਲਾ

ਮ੍ਰਿਤਕ ਦੇ ਬੇਟੇ ਨੇ ਦੱਸਿਆ ਕਿ ਉਸ ਦਾ ਪਿਤਾ ਬਾਜ਼ਾਰ ਤੋਂ ਸਾਮਾਨ ਲੈ ਕੇ ਘਰ ਪਰਤ ਰਿਹਾ ਸੀ। ਉਹ ਪਿੰਡ ਬਹਾਦਰਕੇ ਵਿੱਚ ਚਿੱਟੀ ਕਲੋਨੀ ਨੇੜੇ ਅਚਾਨਕ ਸੀਵਰੇਜ ਦੇ ਗਟਰ ਵਿੱਚ ਡਿੱਗ ਗਿਆ। ਜਦੋਂ ਉਸ ਨੇ ਰੌਲਾ ਪਾਇਆ ਤਾਂ ਲੋਕਾਂ ਨੇ ਉਸ ਨੂੰ ਜ਼ਖਮੀ ਹਾਲਤ ਵਿਚ ਬਾਹਰ ਕੱਢਿਆ। ਰਾਹਗੀਰਾਂ ਨੇ ਉਸ ਨੂੰ ਸੰਭਾਲਿਆ ਅਤੇ ਹਸਪਤਾਲ ਲੈ ਗਏ। ਜ਼ਖਮੀ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਚੰਡੀਗੜ੍ਹ ਪੀ.ਜੀ.ਆਈ. ਰੈਫਰ ਕਰ ਦਿਤਾ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਣਗਹਿਲੀ ਕਾਰਨ ਉਸ ਦੇ ਪਿਤਾ ਦੀ ਮੌਤ ਹੋਈ ਹੈ। ਗ੍ਰਾਮ ਪੰਚਾਇਤ ਨੇ ਪਿੰਡ ਬਹਾਦਰਕੇ ਤੋਂ ਚਿੱਟੀ ਕਲੋਨੀ ਤੱਕ ਸੀਵਰੇਜ ਦੇ ਢੱਕਣ ਖੁੱਲ੍ਹੇ ਹੋਏ ਹਨ। ਇਲਾਕੇ ਵਿੱਚ ਪਹਿਲਾਂ ਵੀ ਕਈ ਵਾਰ ਅਜਿਹੇ ਹਾਦਸੇ ਵਾਪਰ ਚੁੱਕੇ ਹਨ।

 

ਕਪੂਰਥਲਾ : ਜਿੰਮ ‘ਚੋਂ ਨਿਕਲਦੇ ਹੀ ਨੌਜਵਾਨ ‘ਤੇ ਹਮਲਾ; ਅੱਧਾ ਦਰਜਨ ਨਕਾਬਪੋਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ

0
Breaking

ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੋਡ ‘ਤੇ ਰਮਨੀਕ ਚੌਕ ਨੇੜੇ ਜਿੰਮ ਤੋਂ ਵਾਪਸ ਆਉਂਦੇ ਸਮੇਂ ਇਕ ਨੌਜਵਾਨ ‘ਤੇ ਜਾਨਲੇਵਾ ਹਮਲਾ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਜੋਤ ਸਿੰਘ ਰਾਤ ਕਸਰਤ ਕਰਕੇ ਗੋਲਡ ਜਿਮ ਤੋਂ ਬਾਹਰ ਆ ਰਿਹਾ ਸੀ। ਇਸ ਦੌਰਾਨ ਦੋ ਬਾਈਕ ਅਤੇ ਸਕੂਟਰ ‘ਤੇ ਸਵਾਰ ਅੱਧੀ ਦਰਜਨ ਤੋਂ ਵੱਧ ਨਕਾਬਪੋਸ਼ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ‘ਤੇ ਹਮਲਾ ਕਰ ਦਿੱਤਾ।

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਅਹੁਦੇ ਤੋਂ ਬਰਖਾਸਤ

ਸਥਾਨਕ ਲੋਕਾਂ ਨੇ ਗੰਭੀਰ ਜ਼ਖਮੀ ਗੁਰਜੋਤ ਸਿੰਘ ਨੂੰ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ। ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉੱਚ ਕੇਂਦਰ ਲਈ ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਐਸਐਚਓ ਨੇ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਕਰਨ ਲਈ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਹਮਲਾਵਰਾਂ ਦੀ ਪਛਾਣ ਕਰਨ ‘ਚ ਲੱਗੀ ਹੋਈ ਹੈ। ਮਾਮਲੇ ਦੀ ਜਾਂਚ ਜਾਰੀ ਹੈ।

ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੀ 22.02 ਕਰੋੜ ਰੁਪਏ ਦੀ ਜਾਇਦਾਦ ਜ਼ਬਤ: ਈਡੀ ਨੇ ਕੀਤੀ ਕਾਰਵਾਈ ਕੀਤੀ

0

ਜਲੰਧਰ, 4 ਅਪ੍ਰੈਲ 2025 – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ ਜਲੰਧਰ) ਨੇ ਰਾਣਾ ਸ਼ੂਗਰਜ਼ ਲਿਮਟਿਡ ਦੀ 22.02 ਕਰੋੜ ਰੁਪਏ ਦੀ ਅਚੱਲ ਜਾਇਦਾਦ ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) 1999 ਦੀ ਧਾਰਾ 37ਏ ਦੇ ਤਹਿਤ ਭਾਰਤ ਤੋਂ ਬਾਹਰ ਵਿਦੇਸ਼ੀ ਮੁਦਰਾ ਰੱਖਣ ਦੇ ਦੋਸ਼ ਵਿੱਚ ਜ਼ਬਤ ਕਰ ਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਉਕਤ ਕੰਪਨੀ ਦੇ ਮਾਲਕ ਹਨ, ਜਿਨ੍ਹਾਂ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ। ਦੋਵੇਂ ਵਿਧਾਇਕ ਅਤੇ ਹੋਰ ਪਰਿਵਾਰਕ ਮੈਂਬਰ ਕੰਪਨੀ ਦੇ ਸ਼ੇਅਰਧਾਰਕ ਹਨ।

ਵੀਰਵਾਰ ਰਾਤ ਨੂੰ ਈਡੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੰਘੀ ਏਜੰਸੀ ਨੇ ਰਾਣਾ ਸ਼ੂਗਰਜ਼ ਲਿਮਟਿਡ ਦੇ ਪ੍ਰਮੋਟਰਾਂ, ਡਾਇਰੈਕਟਰਾਂ ਅਤੇ ਸ਼ੇਅਰਧਾਰਕਾਂ ਵਿਰੁੱਧ ਗਲੋਬਲ ਡਿਪਾਜ਼ਿਟ ਰਸੀਦਾਂ (ਜੀਡੀਆਰ) ਜਾਰੀ ਕਰਨ ਅਤੇ ਪੂਰੀ ਜੀਡੀਆਰ ਪ੍ਰਕਿਰਿਆ ਨੂੰ ਇਸਦੇ ਅਸਲ ਉਦੇਸ਼ ਲਈ ਨਾ ਵਰਤਣ ਦੇ ਸਬੰਧ ਵਿੱਚ ਫੇਮਾ ਦੇ ਉਪਬੰਧਾਂ ਤਹਿਤ ਜਾਂਚ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ: ਪੰਜਾਬ ਦੇ 5 ਜ਼ਿਲ੍ਹਿਆਂ ਦਾ ਤਾਪਮਾਨ 35 ਡਿਗਰੀ ਤੋਂ ਪਾਰ: ਅਜੇ ਹੋਰ ਵਧੇਗੀ ਗਰਮੀ

ਈਡੀ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੁੱਲ ਜੀਡੀਆਰ ਕਮਾਈ ਵਿੱਚੋਂ, ਰਾਣਾ ਸ਼ੂਗਰਜ਼ ਲਿਮਟਿਡ ਨੇ ਜੀਡੀਆਰ ਦੀ ਸਾਰੀ ਕਮਾਈ ਭਾਰਤ ਵਾਪਸ ਨਹੀਂ ਲਿਆਂਦੀ। ਜਿਸ ਕਾਰਨ ਖੰਡ ਮਿੱਲ ਨੇ FEMA 1999 ਦੀ ਧਾਰਾ 4 ਦੀ ਉਲੰਘਣਾ ਕਰਦੇ ਹੋਏ 2.56 ਮਿਲੀਅਨ ਅਮਰੀਕੀ ਡਾਲਰ (22.02 ਕਰੋੜ) ਦੀ GDR ਕਮਾਈ ਭਾਰਤ ਤੋਂ ਬਾਹਰ ਰੱਖੀ।

ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ ਵਿੱਚ ਈਡੀ ਵੱਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ। ਪਿਛਲੇ ਸਾਲ, ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਰਾਣਾ ਸ਼ੂਗਰ ਲਿਮਟਿਡ (ਆਰਐਸ) ‘ਤੇ ਵਿਅਕਤੀਗਤ ਸੰਸਥਾਵਾਂ ਨੂੰ ਫੰਡ ਟ੍ਰਾਂਸਫਰ ਕਰਨ ਦੇ ਕਥਿਤ ਦੋਸ਼ਾਂ ਵਿੱਚ 63 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ।

ਹਰਿਆਣਾ ‘ਚ ਬਦਲਿਆ ਸਕੂਲਾਂ ਦਾ ਸਮਾਂ: ਦੁਰਗਾਸ਼ਟਮੀ ਕਾਰਨ ਲਿਆ ਫੈਸਲਾ

0

ਹਰਿਆਣਾ ਦੇ ਸਾਰੇ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਸਰਕਾਰ ਨੇ ਦੁਰਗਾਸ਼ਟਮੀ ਦੇ ਕਾਰਨ ਇਹ ਫੈਸਲਾ ਲਿਆ ਹੈ। ਜਿਸ ਤਹਿਤ 5 ਅਪ੍ਰੈਲ ਨੂੰ ਸੂਬੇ ਦੇ ਸਾਰੇ ਸਰਕਾਰੀ ਸਕੂਲ 2 ਘੰਟੇ ਦੀ ਦੇਰੀ ਨਾਲ ਲੱਗਣਗੇ। ਆਮ ਦਿਨਾਂ ਵਿੱਚ ਸਕੂਲ ਸਵੇਰੇ 8 ਵਜੇ ਤੋਂ ਦੁਪਹਿਰ 2.30 ਵਜੇ ਤੱਕ ਲਗਦੇ ਸਨ। ਪਰ ਹੁਣ ਸਕੂਲ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2.30 ਵਜੇ ਤੱਕ ਹੋਣਗੇ।

ਲੰਡਨ ਤੋਂ ਮੁੰਬਈ ਆ ਰਹੇ ਯਾਤਰੀ 40 ਘੰਟਿਆਂ ਤੋਂ ਤੁਰਕੀ ‘ਚ ਫਸੇ

ਸੈਕੰਡਰੀ ਸਿੱਖਿਆ ਡਾਇਰੈਕਟੋਰੇਟ, ਪੰਚਕੂਲਾ ਦੇ ਸਹਾਇਕ ਡਾਇਰੈਕਟਰ ਨੇ ਰਾਜ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਡੀਈਓ) ਅਤੇ ਜ਼ਿਲ੍ਹਾ ਐਲੀਮੈਂਟਰੀ ਸਿੱਖਿਆ ਅਫ਼ਸਰ (ਡੀਈਈਓ) ਨੂੰ ਇੱਕ ਪੱਤਰ ਜਾਰੀ ਕੀਤਾ ਹੈ। ਜਿਸ ਵਿੱਚ ਆਦੇਸ਼ ਦਿੱਤੇ ਗਏ ਸਨ ਕਿ ਦੁਰਗਾ ਅਸ਼ਟਮੀ ਵਾਲੇ ਦਿਨ 5 ਅਪ੍ਰੈਲ (ਸ਼ਨੀਵਾਰ) ਨੂੰ ਸਾਰੇ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ।