Home Blog Page 538

ਸਿਹਤ ਮੰਤਰੀ ਵੱਲੋਂ ਰਜਿੰਦਰਾ ਹਪਸਤਾਲ ਦਾ ਦੌਰਾ

0
Health Minister

ਪਟਿਆਲਾ, 27 ਅਗਸਤ 2025 : ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ (Punjab Medical Education and Research Minister) ਡਾ. ਬਲਬੀਰ ਸਿੰਘ ਨੇ ਬੀਤੀ ਰਾਤ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਨਵਜਾਤ ਬੱਚੇ ਸਿਰ ਮਿਲਣ ਦੀ ਘਟਨਾ ਦਾ ਜਾਇਜ਼ਾ ਲੈਣ ਲਈ ਹਸਪਤਾਲ ਦਾ ਦੌਰਾ ਕੀਤਾ ਅਤੇ ਅਜਿਹੀ ਘਟਨਾ ਮੁੜ ਨਾ ਵਾਪਰੇ, ਬਾਰੇ ਢੁਕਵੇਂ ਕਦਮ ਉਠਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ।

ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ ਸਬੰਧੀ ਢੁਕਵੇਂ ਕਦਮ ਚੁਕਣ ਲਈ ਦਿੱਤੇ ਸਖ਼ਤ ਨਿਰਦੇਸ਼

ਇਸ ਮੌਕੇ ਡਾ. ਬਲਬੀਰ ਸਿੰਘ (Dr. Balbir Singh) ਨੇ ਦੱਸਿਆ ਕਿ ਪੈਦਾ ਹੋਏ ਅਣਚਾਹੇ ਬੱਚਿਆਂ ਦੀ ਸੰਭਾਲ ਲਈ ਪੰਘੂੜੇ ਲਗਾਏ ਜਾਣਗੇ ਅਤੇ ਜਿਹੜੇ ਮਾਪੇ ਪੇਟ ‘ਚ ਮਰੇ ਹੋਏ ਬੱਚਿਆਂ ਦੀਆਂ ਅੰਤਿਮ ਰਸਮਾਂ ਨਿਭਾਉਣ ਤੋਂ ਕਿਸੇ ਕਾਰਨ ਅਸਮਰੱਥ ਹੁੰਦੇ ਹਨ, ਅਜਿਹੇ ਬੱਚਿਆਂ ਦੇ ਮ੍ਰਿਤਕ ਸਰੀਰ ਸਮੇਟਣ ਲਈ ਵੀ ਕਦਮ ਠੋਸ ਉਠਾਏ ਜਾਣਗੇ । ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਬੱਚਿਆਂ ਨੂੰ ਕੂੜੇ ਦੇ ਢੇਰਾਂ ਉਤੇ ਨਾ ਸੁੱਟਣ ਸਗੋਂ ਸਰਕਾਰੀ ਹਸਪਤਾਲ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਣ ।

ਅਣਚਾਹੇ ਬੱਚੇ ਸੰਭਾਲਣ ਲਈ ਪੰਘੂੜੇ ਲਗਾਏ ਜਾਣਗੇ, ਲੋਕ ਅਜਿਹੇ ਬੱਚੇ ਕੂੜੇ ਦੇ ਢੇਰਾਂ ‘ਤੇ ਨਾ ਸੁੱਟਣ ਸਗੋਂ ਪੰਘੂੜਿਆਂ ‘ਚ ਪਾਉਣ : ਡਾ. ਬਲਬੀਰ ਸਿੰਘ

ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੀ ਘਟਨਾ ਦੀ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੱਚੇ ਦੇ ਪਿਉ ਨੇ ਹੀ ਮਰੇ ਪੈਦਾ ਹੋਏ ਬੱਚੇ ਦੇ ਸਰੀਰ ਨੂੰ ਲਪੇਟਕੇ ਹਸਪਤਾਲ ਦੇ ਕੂੜੇ ਦੇ ਢੇਰ ‘ਤੇ ਸੁੱਟ ਦਿੱਤਾ ਸੀ । ਉਨ੍ਹਾਂ ਕਿਹਾ ਕਿ ਉਂਜ ਇਸ ਘਟਨਾ ਦੀ ਫਾਰੈਂਸਿਕ ਜਾਂਚ ਤੋਂ ਇਲਾਵਾ ਪੁਲਿਸ ਵਲੋਂ ਵੀ ਪੜਤਾਲ ਕੀਤੀ ਜਾ ਰਹੀ ਹੈ ।

ਪੇਟ ‘ਚ ਮਰਿਆ ਬੱਚਾ ਪੈਦਾ ਹੋਣ ਦੀ ਸੂਰਤ ‘ਚ ਅੰਤਿਮ ਰਸਮਾਂ ਨਾ ਨਿਭਾ ਸਕਣ ਵਾਲੇ ਮਾਪੇ ਵੀ ਅਜਿਹੇ ਬੱਚੇ ਹਸਪਤਾਲ ਪ੍ਰਸ਼ਾਸਨ ਨੂੰ ਸੌਂਪਣ

ਡਾ. ਬਲਬੀਰ ਸਿੰਘ ਨੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ, ਏ.ਡੀ.ਸੀ. ਸਿਮਰਪ੍ਰੀਤ ਕੌਰ, ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਆਰ. ਪੀ. ਐਸ. ਸਿਬੀਆ, ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਅਤੇ ਐਸ. ਪੀ. (ਸਿਟੀ) ਪਲਵਿੰਦਰ ਸਿੰਘ ਚੀਮਾ ਤੇ ਡਾ. ਅੰਕਿਤ ਨਾਰੰਗ ਨਾਲ ਇੱਕ ਉਚ ਪੱਧਰੀ ਬੈਠਕ ਵੀ ਕੀਤੀ ।

ਸਰਕਾਰੀ ਹਸਪਤਾਲਾਂ ‘ਚੋਂ ਕੁੱਤੇ ਬਾਹਰ ਕਰਨ ਲਈ ਕਾਰਜਵਿਧੀ ‘ਤੇ ਨਿਯਮਾਂ ਮੁਤਾਬਕ ਕੰਮ ਕੀਤਾ ਜਾਵੇਗਾ-ਸਿਹਤ ਮੰਤਰੀ

ਸਿਹਤ ਮੰਤਰੀ ਨੇ ਹਦਾਇਤ ਕੀਤੀ ਅਜਿਹੀ ਦੁਖਦਾਈ ਤੇ ਮਨੁੱਖਤਾ ਨੂੰ ਸਰਮਸ਼ਾਰ ਕਰਨ ਵਾਲੀ ਘਟਨਾ ਮੁੜ ਨਾ ਵਾਪਰਨ ਸਬੰਧੀ ਢੁਕਵੇਂ ਉਪਾਅ ਕਰਕੇ ਕਿਸੇ ਤਰ੍ਹਾਂ ਦੀ ਵੀ ਕੁਤਾਹੀ ਤੋਂ ਬਚਿਆ ਜਾਵੇ । ਉਨ੍ਹਾਂ ਨੇ ਹਸਪਤਾਲ ਵਿੱਚ ਸੁਰੱਖਿਆ ਪ੍ਰਬੰਧਾਂ, ਕੂੜੇ ਦੇ ਢੇਰਾਂ ‘ਤੇ ਸੀਸੀਟੀਵੀ ਕੈਮਰਿਆਂ ਸਮੇਤ ਅਵਾਰਾ ਕੁੱਤਿਆਂ ਦੇ ਹੱਲ ਲਈ ਵੀ ਚਰਚਾ ਕੀਤੀ ।

ਪੰਜਾਬ ਸਰਕਾਰ ਨੇ ਸਰਕਾਰੀ ਹਸਪਤਾਲਾਂ ‘ਚ ਮਿਸਾਲੀ ਸੁਧਾਰ ਕੀਤੇ ਹਨ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਮੌਕੇ ਮੀਡੀਆ ਨਾਲ ਗ਼ੈਰ-ਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਹਰ ਘਟਨਾ ਜਾਂ ਦੁਰਘਟਨਾ ‘ਤੇ ਪੂਰੀ ਸਰਗਰਮੀ ਨਾਲ ਤੁਰੰਤ ਕਾਰਵਾਈ ਕਰਦੀ ਹੈ ਅਤੇ ਆਪਣੀ ਜਿੰਮੇਵਾਰੀ ਵੀ ਲੈਂਦੀ ਹੈ । ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਹਸਪਤਾਲਾਂ ‘ਚ ਮਿਸਾਲੀ ਸੁਧਾਰ ਕੀਤੇ ਹਨ ਤੇ ਰਜਿੰਦਰਾ ਹਸਪਤਾਲ ‘ਚ ਦਹਾਕਿਆਂ ਪੁਰਾਣੀਆਂ ਹੋਰ ਸਮੱਸਿਆਵਾਂ ਦੇ ਹੱਲ ਸਮੇਤ ਚੂਹਿਆਂ ਦੀ ਸਮੱਸਿਆ ਦਾ ਵੀ ਹੱਲ ਕੀਤਾ ਹੈ ਅਤੇ ਹੁਣ ਇੱਥੇ ਘੁੰਮਦੇ ਅਵਾਰਾ ਕੁੱਤਿਆਂ ਦਾ ਮਸਲਾ ਵੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਕਾਰਜਵਿਧੀ ‘ਤੇ ਕੰਮ ਕਰਕੇ ਹੱਲ ਕੀਤਾ ਜਾਵੇਗਾ ।

ਅਵਾਰਾ ਕੁੱਤਿਆਂ ਨੂੰ ਪਿਆਰ ਕਰਨ ਵਾਲੇ ਕੁੱਤਿਆਂ ਨੂੰ ਹਸਪਤਾਲਾਂ ਵਿੱਚੋਂ ਬਾਹਰ ਕਰਨ ਲਈ ਸਰਕਾਰ ਦੀ ਮਦਦ ਕਰਨ

ਡਾ. ਬਲਬੀਰ ਸਿੰਘ ਨੇ ਪਸ਼ੂ ਪ੍ਰੇਮੀਆਂ ਤੇ ਖਾਸ ਕਰਕੇ ਅਵਾਰਾ ਕੁੱਤਿਆਂ ਨੂੰ ਪਿਆਰ ਕਰਨ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਕੁੱਤਿਆਂ ਨੂੰ ਹਸਪਤਾਲਾਂ ਵਿੱਚੋਂ ਬਾਹਰ ਕਰਨ ਲਈ ਸਰਕਾਰ ਦੀ ਮਦਦ ਕਰਨ, ਕਿਉਂਕਿ ਹਸਪਤਾਲਾਂ ‘ਚ ਕੁੱਤਿਆਂ ਦਾ ਰਹਿਣਾ ਮਰੀਜਾਂ ਤੇ ਉਨ੍ਹਾਂ ਦੇ ਵਾਰਸਾਂ ਲਈ ਖ਼ਤਰੇ ਤੋਂ ਖਾਲੀ ਨਹੀਂ ਹੈ ।

Read More : ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਚੇਅਰਮੈਨ ਰਮਨ ਬਹਿਲ ਨੇ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ‘ਚ ਡਾਇਲਸਸ ਸੈਂਟਰ ਦਾ ਕੀਤਾ ਉਦਘਾਟਨ

ਏ. ਡੀ. ਸੀ. ਵੱਲੋਂ ਜਿਮਪੈਬ ਐਜੂਕੇਸ਼ਨ ਸਰਵਿਸ ਫਰਮ ਦਾ ਲਾਇਸੰਸ ਰੱਦ

0
Gimpab Education Service Firm

ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਅਗਸਤ 2025 : ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 (Punjab Travel Professionals Regulation Act-2012) ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵੱਲੋਂ ਜਿਮਪੈਬ ਐਜੂਕੇਸ਼ਨ ਸਰਵਿਸ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ ।

ਜਿਮਪੈਬ ਐਜੂਕੇਸ਼ਨ ਸਰਵਿਸ ਫਰਮ ਨੂੰ ਜਾਰੀ ਕੀਤਾ ਲਾਇਸੈਂਸ 26 ਅਗਸਤ ਨੂੰ ਹੋ ਗਿਆ ਸੀ ਖਤਮ

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (Additional District Magistrate) ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਜਿਮਪੈਬ ਐਜੂਕੇਸ਼ਨ ਸਰਵਿਸ ਫਰਮ ਐਸ. ਸੀ. ਓ. ਨੰ: 16, ਦੂਜੀ ਮੰਜ਼ਿਲ, ਸੰਨੀ ਇਨਕਲੇਵ, ਸੈਕਟਰ-125, ਦੇਸੂਮਾਜਰਾ, ਖਰੜ, ਜ਼ਿਲ੍ਹਾ-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਮਾਲਕ ਪਰਮਜੀਤ ਕੌਰ ਪਤਨੀ ਇੰਦਰਜੀਤ ਸਿੰਘ ਵਾਸੀ ਪਿੰਡ ਖਾਨਪੁਰ, ਤਹਿਸੀਲ, ਚਮਕੌਰ ਸਾਹਿਬ, ਜਿਲ੍ਹਾ ਰੂਪਨਗਰ ਨੂੰ ਕੰਸਲਟੈਂਸੀ ਅਤੇ ਕੋਚਿੰਗ ਇੰਸਟੀਚਿਊਟ ਆਫ ਆਇਲਟਸ ਦੇ ਕੰਮ ਲਈ ਲਾਇਸੰਸ ਨੰ:337/ਆਈ. ਸੀ, ਮਿਤੀ 27.08.2019 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ ਮਿਤੀ 26-08-2024 ਖਤਮ ਹੋ ਚੁੱਕੀ ਹੈ ।

ਜਿਮਪੈਬ ਐਜੂਕੇਸ਼ਨ ਸਰਵਿਸ ਫਰਮ ਦਾ ਦਫਤਰ ਬੰਦ ਸੀ

ਉਕਤ ਸਬੰਧ ਵਿੱਚ ਉਪ-ਮੰਡਲ ਮੈਜਿਸਟ੍ਰੇਟ ਖਰੜ ਦੀ ਚੈਕਿੰਗ ਰਿਪੋਰਟ ਅਨੁਸਾਰ ਜਿਮਪੈਬ ਐਜੂਕੇਸ਼ਨ ਸਰਵਿਸ ਫਰਮ (Gympab Education Service Firm) ਦਾ ਦਫਤਰ ਬੰਦ ਸੀ । ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਰਮ ਸਬੰਧੀ ਉਕਤ ਸਥਿਤੀ ਦੇ ਅਧਾਰ ਲਾਇਸੰਸੀ ਵੱਲੋਂ ਐਕਟ/ਰੂਲਜ ਅਤੇ ਅਡਵਾਈਜਰੀ ਅਨੁਸਾਰ ਮਹੀਨਾਵਾਰ ਰਿਪੋਰਟਾਂ ਅਤੇ ਇਸ਼ਤਿਹਾਰਾਂ ਸਬੰਧੀ ਸੂਚਨਾ ਸਮੇਂ ਸਿਰ ਨਾ ਭੇਜਣ ਕਰਕੇ, ਉਪ ਮੰਡਲ ਮੈਜਿਸਟ੍ਰੇਟ, ਖਰੜ ਦੀ ਰਿਪੋਰਟ ਅਨੁਸਾਰ ਦਫਤਰ ਬੰਦ ਹੋਣ ਕਰਕੇ, ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਜਾਣੀ ਪਾਈ ਗਈ ਹੈ ।

ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਲਾਇਸੈਂਸ ਕਰ ਦਿੱਤਾ ਗਿਆ ਹੈ ਰੱਦ

ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1)(e) ਦੇ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜਿਮਪੈਬ ਐਜੂਕੇਸ਼ਨ ਸਰਵਿਸ ਫਰਮ ਨੂੰ ਕੰਸਲਟੈਂਸੀ ਅਤੇ ਕੋਚਿੰਗ ਇੰਸਟੀਚਿਊਟ ਆਫ ਆਇਲਟਸ ਦੇ ਕੰਮ ਲਈ ਜਾਰੀ ਲਾਇਸੰਸ ਨੰਬਰ 337/ਆਈ. ਸੀ. ਮਿਤੀ 27.08.2019 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ ।

ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਕੰਪਨੀ/ਡਾਇਰੈਕਟਰ/ਪਾਰਟਨਰ/ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਣਗੇ

ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/ ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਕੰਪਨੀ/ਡਾਇਰੈਕਟਰ/ਪਾਰਟਨਰ/ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ ।

Read More : ਟਰਾਈਸਿਟੀ ਇੰਮੀਗ੍ਰੇਸ਼ਨ ਕੰਸਲਟੈਂਟਸ ਦਾ ਲਾਇਸੰਸ ਰੱਦ

ਏ. ਡੀ. ਸੀ. ਵੱਲੋਂ ਫਰਮ ਫਾਸਟਵੇਅ 1 ਕੰਸਲਟੈਂਸੀ ਦਾ ਲਾਇਸੰਸ ਰੱਦ

0
A. D. C. revokes license

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਅਗਸਤ 2025 : ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 (Punjab Travel Professionals Regulation Act-2012) ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵੱਲੋਂ ਫਰਮ ਫਾਸਟਵੇਅ 1 ਕੰਸਲਟੈਂਸੀ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (Additional District Magistrate) ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਫਰਮ ਫਾਸਟਵੇਅ 1 ਕੰਸਲਟੈਂਸੀ ਐਸ. ਸੀ. ਐਫ. ਨੰ: 49, ਕੈਬਿਨ ਨੰਬਰ 01, ਦੂਜੀ ਮੰਜ਼ਿਲ, ਫੇਜ-11, ਮੋਹਾਲੀ ਜ਼ਿਲ੍ਹਾ-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਅਰਵਾਜ ਖਾਨ ਪੁੱਤਰ ਸ਼੍ਰੀ ਅਬਦੁਲ ਕਾਦਿਰ ਖਾਨ, ਵਾਸੀ ਮਕਾਨ ਨੰਬਰ 0042/2 ਬੁੜੈਲ, ਸੈਕਟਰ-45, ਚੰਡੀਗੜ੍ਹ, ਯੂ.ਟੀ. ਹਾਲ ਵਾਸੀ ਮਕਾਨ ਨੰਬਰ 1247, ਫੇਜ-10, ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰ:549/ਆਈ.ਸੀ, ਮਿਤੀ 29.03.2023 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ ਮਿਤੀ 28-03-2028 ਤੱਕ ਸੀ ।

ਐਕਟ/ਰੂਲਜ਼ ਵਿੱਚ ਦਰਸਾਏ ਗਏ ਉਪਬੰਧਾਂ ਦੀ ਪਾਲਣਾ ਕਰਨ ਲਈ ਪ੍ਰੋਪਰਾਈਟਰ ਸ੍ਰੀ ਅਰਵਾਜ ਖਾਨ ਨੂੰ ਪੱਤਰ ਮਿਤੀ 31-03-2023 ਰਾਹੀਂ ਹਦਾਇਤ ਕੀਤੀ ਗਈ ਸੀ ਕਿ ਲਾਇਸੰਸ ਦੀਆਂ ਸ਼ਰਤਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਟਰੈਵਲ ਪ੍ਰੋਫੇਸ਼ੈਨਲ ਰੈਗੁਲੇਸ਼ਨ ਐਕਟ-2012 ਤਹਿਤ ਬਣੇ ਰੂਲਜ਼ ਦੇ ਸੈਕਸ਼ਨ-4(6), ਨੋਟੀਫਿਕੇਸ਼ਨ ਦੇ ਸੈਕਸ਼ਨ 5(iii) (ਬੀ) ਅਤੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਪੰਜਾਬ ਸਰਕਾਰ, ਚੰਡੀਗੜ੍ਹ ਵੱਲੋਂ ਜਾਰੀ ਅਡਵਾਈਜਰੀ 14-05-2018 ਦੀ ਮੱਦ ਨੰ: 13 ਵਿੱਚ ਦਰਸਾਏ ਅਨੁਸਾਰ ਮਹੀਨਾਵਾਰ ਰਿਪੋਰਟ ਅਤੇ ਉਕਤ ਐਕਟ ਦੀ ਧਾਰਾ 7 ਤਹਿਤ ਆਪਣੇ ਬਿਜਨਸ ਸਬੰਧੀ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਅਤੇ ਸੈਮੀਨਾਰਾਂ ਸਬੰਧੀ ਜਾਣਕਾਰੀ ਭੇਜੀ ਜਾਵੇ ਅਤੇ ਇਹ ਸੂਚਨਾ ਛਿਮਾਹੀ ਆਧਾਰ ਤੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਪੰਜਾਬ ਸਰਕਾਰ ਜੀ ਨੂੰ ਵੀ ਭੇਜੀ ਜਾਣੀ ਜਰੂਰੀ ਹੈ, ਇਸ ਲਈ ਐਕਟ/ਰੂਲਜ਼ ਤਹਿਤ ਪਾਲਣਾ ਯਕੀਨੀ ਬਣਾਉਂਦੇ ਹੋਏ ਐਕਟ ਅਧੀਨ ਕੀਤੇ ਜਾ ਰਹੇ ਕੰਮਾਂ ਦੀ ਮਹੀਨਾਵਾਰ ਰਿਪੋਰਟ/ਸੂਚਨਾਂ ਨਿਰਧਾਰਤ ਪ੍ਰੋਫਾਰਮੇ ਅਨੁਸਾਰ ਭੇਜੀ ਜਾਵੇ। ਪ੍ਰੰਤੂ ਅਜੇ ਤੱਕ ਲਾਇਸੰਸੀ ਵੱਲੋਂ ਲਾਇਸੰਸ ਜਾਰੀ ਹੋਣ ਤੋਂ ਹੁਣ ਤੱਕ ਮਹੀਨਾਵਾਰ ਰਿਪੋਰਟ ਜਮ੍ਹਾਂ ਨਹੀਂ ਕਰਵਾਈ ਗਈ ਹੈ ।

ਰਜਿਸਟਰਡ ਦਫਤਰ ਦੇ ਮਾਲਕ ਨੇ ਸੂਚਿਤ ਕੀਤਾ ਸੀ ਕਿ ਫਾਸਟ ਵੇ 1 ਕੰਸਲਟੈਂਸੀ ਇਮੀਗ੍ਰੇਸ਼ਨ ਲਾਇਸੈਂਸ ਨੰਬਰ 549 ਪਹਿਲਾਂ ਹੀ ਮਿਤੀ 17-1-24 ਨੂੰ ਦਫਤਰ ਛੱਡ ਗਿਆ ਸੀ, ਜਿਸ ਦੇ ਸਬੰਧ ਵਿੱਚ ਲਾਇਸੰਸੀ ਦੇ ਰਿਹਾਇਸ਼ੀ ਪਤੇ ਉੱਤੇ ਨੋਟਿਸ ਪੱਤਰ ਮਿਤੀ 22-10-2024 ਜੋ ਕਿ ਰਜਿਸਟਰਡ ਡਾਕ ਰਾਹੀਂ ਜਾਰੀ ਕੀਤਾ ਗਿਆ ਸੀ ।

ਲਾਇਸੰਸੀ ਵੱਲੋਂ ਅਜੇ ਤੱਕ ਕੋਈ ਸਪਸ਼ਟੀਕਰਨ/ਜਵਾਬ/ਰਿਪੋਰਟ ਪ੍ਰਾਪਤ ਨਾ ਹੋਣ ਕਰਕੇ ਮਿਤੀ 24-02-2025 ਨੂੰ ਲਾਇਸੰਸੀ ਦੇ ਫੋਨ ਨੰਬਰ 95923-26156 ਤੇ ਸੰਪਰਕ ਕੀਤਾ ਗਿਆ, ਪ੍ਰੰਤੂ ਕੋਈ ਜਵਾਬ ਪ੍ਰਾਪਤ ਨਹੀਂ ਨਾ ਹੋਣ ਕਰਕੇ ਮਿਤੀ 04.03.2025 ਰਾਹੀਂ ਮੁੜ ਨੋਟਿਸ ਜਾਰੀ ਕੀਤਾ ਗਿਆ ਸੀ। ਪ੍ਰੰਤੂ ਅਜੇ ਤੱਕ ਜਵਾਬ/ਸੂਚਨਾ ਪ੍ਰਾਪਤ ਨਾ ਹੋਣ ਕਰਕੇ ਇਕ ਹੋਰ ਮੌਕਾ ਦਿੰਦੇ ਹੋਏ ਪੱਤਰ ਮਿਤੀ 09.05.2025 ਰਾਹੀਂ ਨੋਟਿਸ ਜਾਰੀ ਕੀਤਾ ਗਿਆ ਸੀ। ਪ੍ਰੰਤੂ ਕਾਫੀ ਸਮਾਂ ਬੀਤ ਜਾਣ ਉਪਰੰਤ ਵੀ ਲਾਇਸੰਸੀ ਪਾਸੋਂ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ ਹੈ ।

ਉਕਤ ਫਰਮ ਦੇ ਰਜਿਸਟਰਡ ਦਫਤਰ ਉੱਤੇ ਦੂਜੀ ਫਰਮ ਵੱਲੋਂ ਲਾਇਸੰਸ ਲਈ ਅਪਲਾਈ ਹੋਣ ਤੋਂ ਜਾਪਦਾ ਹੈ ਕਿ ਲਾਇਸੰਸੀ ਵੱਲੋਂ ਰਜਿਸਟਰਡ ਦਫਤਰ ਛੱਡ ਦਿੱਤਾ ਹੈ। ਇਸ ਤੋਂ ਇਲਾਵਾ ਤਹਿਸੀਲਦਾਰ, ਮੋਹਾਲੀ ਦੀ ਤਮੀਲੀ ਰਿਪੋਰਟ ਮਿਤੀ 29.07.2025 ਅਨੁਸਾਰ ਲਾਇਸੰਸੀ ਦੇ ਰਹਾਇਸ਼ੀ ਪਤੇ ਉਤੇ ਕੋਈ ਹੋਰ ਕਰਮਚਾਰੀ ਰਹਿੰਦਾ ਹੈ, ਜਿਸ ਨੇ ਦੱਸਿਆ ਕਿ ਸੀ ਅਰਵਾਜ ਖਾਨ ਇੱਥੋਂ ਇਕ ਸਾਲ ਪਹਿਲਾ ਬਾਹਰ ਚਲਾ ਗਿਆ ਹੈ ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਰਮ ਸਬੰਧੀ ਉਕਤ ਸਥਿਤੀ ਦੇ ਅਧਾਰ ਲਾਇਸੰਸੀ ਵੱਲੋਂ ਐਕਟ/ਰੂਲਜ ਅਤੇ ਅਡਵਾਈਜਰੀ ਅਨੁਸਾਰ ਮਹੀਨਾਵਾਰ ਰਿਪੋਰਟਾਂ ਅਤੇ ਇਸ਼ਤਿਹਾਰਾਂ ਸਬੰਧੀ ਸੂਚਨਾ ਸਮੇਂ ਸਿਰ ਨਾ ਭੇਜਣ ਕਰਕੇ, ਲਾਇਸੰਸ ਦੀਆਂ ਧਰਾਵਾਂ ਦੀ ਪਾਲਣਾ ਨਾ ਕਰਨ ਕਰਕੇ, ਨੋਟਿਸ ਦਾ ਜਵਾਬ/ਸਪੱਸ਼ਟੀਕਰਨ ਸਮੇਂ ਸਿਰ ਨਾ ਦੇਣ ਕਰਕੇ, ਦਫਤਰ ਬੰਦ ਹੋਣ ਕਰਕੇ, ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ-2012 ਦੇ ਸੈਕਸ਼ਨ 6 (1) (e) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਜਾਣੀ ਪਾਈ ਗਈ ਹੈ ।

ਇਸ ਲਈ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1)(e) ਦੇ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਫਰਮ ਫਾਸਟਵੇਅ 1 ਕੰਸਲਟੈਂਸੀ ਨੂੰ ਕੰਸਲਟੈਂਸੀ ਦੇ ਕੰਮ ਲਈ ਜਾਰੀ ਲਾਇਸੰਸ ਨੰਬਰ 549/ਆਈ.ਸੀ. ਮਿਤੀ 29.03.2023 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ ।

ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/ ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਕੰਪਨੀ/ਡਾਇਰੈਕਟਰ/ਪਾਰਟਨਰ/ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ ।

Read More : ਏ. ਡੀ. ਸੀ ਵੱਲੋਂ ਫਰਮ ਕੈਨਿੰਨਵੀਜ਼ਾਜ਼ ਇੰਟਰਨੈਸ਼ਨਲ ਐਜ਼ੁਕੇਸ਼ਨ ਸਰਵਿਸਿਜ ਪ੍ਰਾਇ: ਲਿਮਿ: ਦਾ ਲਾਇਸੰਸ ਰੱਦ

ਨਿਰਮਾਤਾ ਮਾਧੁਰੀ ਭੋਸਲੇ ਲੈ ਕੇ ਆ ਰਹੇ ਹਨ ਪੰਜਾਬੀ ਫ਼ਿਲਮ “ਬੜਾ ਕਰਾਰਾ ਪੂਦਣਾ”

0
Very good very good

ਚੰਡੀਗੜ੍ਹ, 27 ਅਗਸਤ 2025 : ਉਪਾਸਨਾ ਸਿੰਘ, ਕੁਲਰਾਜ ਰੰਧਾਵਾ, ਸ਼ੀਬਾ, ਰਾਜ ਧਾਲੀਵਾਲ, ਮੰਨਤ ਸਿੰਘ ਅਤੇ ਕਮਲਜੀਤ ਨੀਰੂ ਦੇ ਨਾਲ—ਇਹ ਫ਼ਿਲਮ ਭੈਣਚਾਰੇ, ਹਿੰਮਤ ਅਤੇ ਪੰਜਾਬੀ ਸਭਿਆਚਾਰ ਦੀ ਸ਼ਾਨ ਨੂੰ ਮਨਾਉਂਦੀ ਹੈ । ਮਹਾਰਾਸ਼ਟਰ ਵਿੱਚ ਦਰਸ਼ਕਾਂ ਵੱਲੋਂ ਪਸੰਦ ਕੀਤੀ ਅਤੇ ਬਾਕਸ ਆਫ਼ਿਸ ‘ਤੇ ਧਮਾਕੇਦਾਰ ਕਾਮਯਾਬੀ ਹਾਸਲ ਕਰਨ ਵਾਲੀ ਫ਼ਿਲਮ “ਬਾਈਪਣ ਭਰੀ ਦੇਵਾ” ਤੋਂ ਬਾਅਦ, ਨਿਰਮਾਤਾ ਮਾਧੁਰੀ ਭੋਸਲੇ (Emveebee Media) ਹੁਣ ਪੰਜਾਬੀ ਸਿਨੇਮਾ ਵਿੱਚ ਆਪਣੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਨਵੀਂ ਪੇਸ਼ਕਸ਼ “ਬੜਾ ਕਰਾਰਾ ਪੂਦਣਾ” ਲੈ ਕੇ ਆ ਰਹੇ ਹਨ ।

ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ ਪਰਵੀਨ ਕੁਮਾਰ ਨੇ

ਇਸ ਫ਼ਿਲਮ ਦਾ ਨਿਰਦੇਸ਼ਨ ਪਰਵੀਨ ਕੁਮਾਰ ਨੇ ਕੀਤਾ ਹੈ, ਜਦਕਿ ਗੁਰਮੀਤ ਸਿੰਘ ਦਾ ਰੂਹ ਨੂੰ ਛੂਹਣ ਵਾਲਾ ਮਿਊਜ਼ਿਕ ਇਸ ਵਿੱਚ ਨਵੀਂ ਜਾਨ ਪਾਵੇਗਾ । ਫ਼ਿਲਮ ਕੁੜੀਆਂ, ਪਰਿਵਾਰਕ ਰਿਸ਼ਤਿਆਂ ਅਤੇ ਪੰਜਾਬ ਦੀ ਰੰਗਤ ਭਰੀ ਰੂਹ ਨੂੰ ਸਮਰਪਿਤ ਇਕ ਸੰਵੇਦਨਸ਼ੀਲ ਸਿਨੇਮਾਈ ਯਾਤਰਾ ਹੋਵੇਗੀ । “ਬੜਾ ਕਰਾਰਾ ਪੂਦਣਾ” (bada-karara-pudna ) ਛੇ ਭੈਣਾਂ ਦੀ ਉਹ ਪ੍ਰਭਾਵਸ਼ਾਲੀ ਕਹਾਣੀ ਨੂੰ ਦਰਸਾਉਂਦੀ ਹੈ ਜੋ ਵਿਆਹਾਂ, ਨਿੱਜੀ ਮੁਸ਼ਕਲਾਂ ਅਤੇ ਅਣਸੁਲਝੇ ਟਕਰਾਵਾਂ ਕਰਕੇ ਇਕ-ਦੂਜੇ ਤੋਂ ਵਿਛੜ ਜਾਂਦੀਆਂ ਹਨ। ਕਿਸਮਤ ਉਨ੍ਹਾਂ ਨੂੰ ਮੁੜ ਮਿਲਾਉਂਦੀ ਹੈ ਜਦੋਂ ਉਹ ਅਚਾਨਕ ਆਏ ਗਿੱਧਾ ਮੁਕਾਬਲੇ ਲਈ ਇਕੱਠੀਆਂ ਹੁੰਦੀਆਂ ਹਨ । ਇਹ ਮੁਲਾਕਾਤ ਉਹਨਾਂ ਦੇ ਟੁੱਟੇ ਰਿਸ਼ਤਿਆਂ ਨੂੰ ਜੋੜਨ ਦਾ ਮੋੜ ਬਣਦੀ ਹੈ । ਫ਼ਿਲਮ ਵਿੱਚ ਉਪਾਸਨਾ ਸਿੰਘ, ਕੁਲਰਾਜ ਰੰਧਾਵਾ, ਸ਼ੀਬਾ, ਰਾਜ ਧਾਲੀਵਾਲ, ਮੰਨਤ ਸਿੰਘ ਅਤੇ ਕਮਲਜੀਤ ਨੀਰੂ ਵਰਗੇ ਕਾਬਲ-ਏ-ਤਾਰੀਫ਼ ਕਲਾਕਾਰ ਹਨ, ਜੋ ਹਾਸੇ, ਭਾਵਨਾਵਾਂ ਅਤੇ ਪੰਜਾਬੀ ਸਭਿਆਚਾਰ ਦੇ ਜਸ਼ਨ ਨਾਲ ਭਰਪੂਰ ਕਹਾਣੀ ਨੂੰ ਇੱਕ ਨਵਾਂ ਰੂਪ ਦਿੰਦੀਆਂ ਹਨ ।

ਪਰਵੀਨ ਕੁਮਾਰ ਜਾਣੇ ਜਾਂਦੇ ਹਨ ਇੱਕ ਪੰਜਾਬੀ ਫ਼ਿਲਮ ਡਾਇਰੈਕਟਰ ਅਤੇ ਲੇਖਕ ਹਨ ਜੋ ਪਰਿਵਾਰਕ ਮਨੋਰੰਜਨਕ ਫ਼ਿਲਮਾਂ ਅਤੇ ਕਾਮੇਡੀ-ਡਰਾਮਿਆਂ ਲਈ

ਰੂਹ ਨੂੰ ਸਕੂਨ ਦੇਣ ਵਾਲੇ ਗੀਤ, ਰੰਗ-ਬਿਰੰਗੇ ਲੋਕ ਨਾਚ (Colorful folk dance) ਅਤੇ ਪਰਿਵਾਰਕ ਏਕਤਾ ਦੇ ਵਿਸ਼ਵ ਭਰ ਦੇ ਸੁਨੇਹੇ ਨਾਲ, “ਬੜਾ ਕਰਾਰਾ ਪੂਦਣਾ” ਸਿਰਫ਼ ਪੰਜਾਬੀ ਦਰਸ਼ਕਾਂ ਦੀ ਹੀ ਨਹੀਂ ਸਗੋਂ ਦੁਨੀਆ ਭਰ ਦੇ ਉਹਨਾਂ ਦਰਸ਼ਕਾਂ ਦੇ ਦਿਲਾਂ ਨੂੰ ਛੂਹੇਗੀ ਜੋ ਆਪਣੇ ਨਿੱਜੀ ਰੁਝੇਵਿਆਂ ਦੇ ਕਰਕੇ ਆਪਣਿਆਂ ਤੋਂ ਦੂਰ ਹੋ ਜਾਂਦੇ ਹਨ । ਪਰਵੀਨ ਕੁਮਾਰ ਇੱਕ ਪੰਜਾਬੀ ਫ਼ਿਲਮ ਡਾਇਰੈਕਟਰ ਅਤੇ ਲੇਖਕ ਹਨ ਜੋ ਪਰਿਵਾਰਕ ਮਨੋਰੰਜਨਕ ਫ਼ਿਲਮਾਂ ਅਤੇ ਕਾਮੇਡੀ-ਡਰਾਮਿਆਂ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਆਪਣੀ ਪਹਿਚਾਣ ਫ਼ਿਲਮ ਦਾਰਾ (2016) ਨਾਲ ਬਣਾਈ ਅਤੇ “ਨੀ ਮੈਂ ਸੱਸ ਕੁੱਟਣੀ” (“I don’t want to beat my mother-in-law.”) (2022) ਵਰਗੀ ਸੁਪਰਹਿੱਟ ਕਾਮੇਡੀ ਰਾਹੀਂ ਆਪਣੇ ਆਪ ਨੂੰ ਹੋਰ ਮਜ਼ਬੂਤ ਕੀਤਾ ।

ਪ੍ਰੇਰਣਾਦਾਇਕ ਸੁਨੇਹੇ, ਪੰਜਾਬੀ ਸਭਿਆਚਾਰ ਦੇ ਰੰਗੀਲੇ ਪਿਛੋਕੜ ਅਤੇ ਸ਼ਕਤੀਸ਼ਾਲੀ ਅਦਾਕਾਰੀਆਂ ਨਾਲ ਸਜੀ ਇਹ ਫ਼ਿਲਮ 26 ਸਤੰਬਰ, 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਹ ਪੰਜਾਬੀ ਸਿਨੇਮਾ ਵਿੱਚ ਨਿਰਮਾਤਾ ਮਾਧੁਰੀ ਭੋਸਲੇ ਦੀ ਦੂਰਦਰਸ਼ੀ ਸੋਚ ਹੇਠ ਇਕ ਨਵਾਂ ਸੁਹਾਵਾ ਅਧਿਆਇ ਸਾਬਤ ਹੋਵੇਗੀ ।

Read More : ਕਪੂਰਥਲਾ: ਪੰਜਾਬੀ ਫ਼ਿਲਮ ਕਲਾਕਾਰ ਤੇ ਗੱਤਕਾ ਅਧਿਆਪਕ ਦੀ ਮੌਤ

ਵਿੱਤ ਮੰਤਰੀ ਨੇ ਕਰਮਚਾਰੀ ਯੂਨੀਅਨਾਂ ਕੀਤੀਆਂ ਮੀਟਿੰਗਾਂ

0
Finanace Minister

ਚੰਡੀਗੜ੍ਹ, 27 ਅਗਸਤ 2025 : ਪੰਜਾਬ ਦੇ ਵਿੱਤ ਮੰਤਰੀ (Finance Minister of Punjab) ਅਤੇ ਕਰਮਚਾਰੀਆਂ ਦੇ ਮਸਲਿਆਂ ਦੇ ਹੱਲ ਲਈ ਗਠਿਤ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਵੱਖ-ਵੱਖ ਆਰਟ ਐਂਡ ਕਰਾਫਟ ਟੀਚਰਜ਼ ਯੂਨੀਅਨਾਂ, ਈ. ਟੀ. ਟੀ. ਟੀ. ਈ. ਟੀ. ਪਾਸ ਅਧਿਆਪਕ ਐਸੋਸੀਏਸ਼ਨ (ਜੈ ਸਿੰਘ ਵਾਲਾ), ਏ. ਆਈ. ਈ. ਕੱਚੇ ਅਧਿਆਪਕ ਯੂਨੀਅਨ, ਐਸੋਸੀਏਟ ਪ੍ਰੀ-ਪ੍ਰਾਇਮਰੀ ਅਧਿਆਪਕ ਯੂਨੀਅਨ, ਆਲ ਪੰਜਾਬ ਡੀ. ਐਸ. ਟੀ./ਸੀ. ਟੀ. ਐਸ. ਕੰਟਰੈਕਟ ਇੰਸਟ੍ਰਕਟਰ ਯੂਨੀਅਨ ਅਤੇ ਬੇਰੂਜ਼ਗਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੇ ਵਫ਼ਦਾਂ ਨਾਲ ਮੁਲਾਕਾਤ ਕੀਤੀ ।

ਪੰਜਾਬ ਸਿਵਲ ਸਕੱਤਰੇਤ ਸਥਿਤ ਵਿੱਤ ਮੰਤਰੀ ਦੇ ਦਫ਼ਤਰ (Finance Minister’s Office) ਵਿਖੇ ਹੋਈਆਂ ਇਨ੍ਹਾਂ ਮੀਟਿੰਗਾਂ ਦੌਰਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਯੂਨੀਅਨ ਆਗੂਆਂ ਵੱਲੋਂ ਉਠਾਏ ਗਏ ਮੁੱਦਿਆਂ ਅਤੇ ਮੰਗਾਂ ਨੂੰ ਹਮਦਰਦੀ ਨਾਲ ਸੁਣਿਆ ਅਤੇ ਇਹਨਾਂ ਦਾ ਹੱਲ ਲੱਭਣ ਲਈ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ।

ਆਰਟ ਐਂਡ ਕਰਾਫਟ ਟੀਚਰਜ਼ ਯੂਨੀਅਨਾਂ ਨਾਲ ਸਾਂਝੀ ਮੀਟਿੰਗ ਦੌਰਾਨ, ਵਿੱਤ ਮੰਤਰੀ ਚੀਮਾ ਨੇ ਇੰਨ੍ਹਾਂ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਨੂੰ ਇੱਕ ਸਾਂਝਾ ਪ੍ਰੋਗਰਾਮ ਉਲੀਕਣ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਢੁਕਵਾਂ ਹੱਲ ਲੱਭਿਆ ਜਾ ਸਕੇ । ਵਿੱਤ ਮੰਤਰੀ ਨੇ ਯੂਨੀਅਨਾਂ ਨੂੰ ਸਿੱਖਿਆ ਵਿਭਾਗ ਕੋਲ ਆਪਣੀਆਂ ਦਲੀਲਾਂ ਅਤੇ ਸਮਰਥਿਤ ਦਸਤਾਵੇਜ਼ ਜਮ੍ਹਾਂ ਕਰਾਉਣ ਲਈ ਵੀ ਕਿਹਾ ਤਾਂ ਜੋ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ ।

ਵਿੱਤ ਮੰਤਰੀ ਨੇ ਈ. ਟੀ. ਟੀ. ਟੀ. ਈ. ਟੀ. ਪਾਸ ਅਧਿਆਪਕ ਐਸੋਸੀਏਸ਼ਨ (ਜੈ ਸਿੰਘ ਵਾਲਾ), ਏ.ਆਈ.ਈ. ਕੱਚੇ ਅਧਿਆਪਕ ਯੂਨੀਅਨ, ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ ਦੇ ਆਗੂਆਂ ਦੀਆਂ ਮੰਗਾਂ ਵੀ ਸੁਣੀਆਂ। ਉਨ੍ਹਾਂ ਨੇ ਸਿੱਖਿਆ ਵਿਭਾਗਾਂ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ ।

ਇਸੇ ਤਰ੍ਹਾਂ, ਆਲ ਪੰਜਾਬ ਡੀ.ਐਸ.ਟੀ./ਸੀ.ਟੀ.ਐਸ. ਕੰਟਰੈਕਟ ਇੰਸਟ੍ਰਕਟਰ ਯੂਨੀਅਨ ਅਤੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ ਨਾਲ ਆਪਣੀ ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਯੂਨੀਅਨਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਆਰਟ ਐਂਡ ਕਰਾਫਟ ਟੀਚਰਜ਼ ਯੂਨੀਅਨਾਂ (Art and Craft Teachers Unions) ਨਾਲ ਮੁਲਾਕਾਤ ਦੌਰਾਨ, ਬੇਰੂਜਗਰ ਡਰਾਇੰਗ ਮਾਸਟਰਜ਼ ਸੰਘਰਸ਼ ਕਮੇਟੀ ਦੇ ਪ੍ਰਧਾਨ ਸੰਦੀਪ ਸਿੰਘ, ਬੀ. ਐੱਡ ਪੀ. ਐਸ. ਟੀ. ਟੀ. ਈ. ਟੀ. ਪਾਸ ਆਰਟਸ ਐਂਡ ਕਰਾਫਟ ਟੀਚਰਜ਼ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ, ਆਰਟ ਐਂਡ ਕਰਾਫਟ ਟੀ. ਈ. ਟੀ. ਪਾਸ ਬੇਰੂਜਗਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਅਤੇ ਬੇਰੂਜਗਰ ਪੀ.ਐਸ. ਟੀ.ਈ.ਟੀ. ਪਾਸ ਆਰਟ ਐਂਡ ਕਰਾਫਟ ਸੰਘਰਸ਼ ਯੂਨੀਅਨ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਆਪੋ-ਆਪਣੇ ਪੱਖ ਪੇਸ਼ ਕੀਤੇ।

ਇਸ ਮੌਕੇ ਹੋਰਨਾਂ ਯੂਨੀਅਨਾਂ ਦੇ ਪ੍ਰਤੀਨਿਧੀਆਂ, ਜਿਹਨਾਂ ਵਿੱਚ ਈ. ਟੀ. ਟੀ. ਟੀ. ਈ. ਟੀ. ਪਾਸ ਅਧਿਆਪਕ ਐਸੋਸੀਏਸ਼ਨ (ਜੈ ਸਿੰਘ ਵਾਲਾ) ਤੋਂ ਕਮਲ ਠਾਕੁਰ (ਪ੍ਰਧਾਨ), ਸੋਹਣ ਸਿੰਘ (ਜਨਰਲ ਸਕੱਤਰ), ਅਤੇ ਗੁਰਮੁਖ ਸਿੰਘ (ਕਮੇਟੀ ਮੈਂਬਰ); ਏ. ਆਈ. ਈ. ਕੱਚੇ ਅਧਿਆਪਕ ਯੂਨੀਅਨ ਤੋਂ ਤੇਜਿੰਦਰ ਕੌਰ (ਪ੍ਰਧਾਨ), ਕਿਰਨਜੀਤ ਕੌਰ (ਸਕੱਤਰ) ਅਤੇ ਤੇਜਿੰਦਰ ਸਿੰਘ (ਖਜ਼ਾਨਚੀ); ਐਸੋਸੀਏਟ

ਪ੍ਰੀ-ਪ੍ਰਾਇਮਰੀ ਅਧਿਆਪਕ ਯੂਨੀਅਨ (Pre-Primary Teachers Union) ਤੋਂ ਸੁਖਚੈਨ ਸਿੰਘ (ਪ੍ਰਧਾਨ), ਮੱਖਣ ਸਿੰਘ (ਸਕੱਤਰ) ਅਤੇ ਸੁਖਬੀਰ ਕੌਰ; ਆਲ ਪੰਜਾਬ ਡੀ. ਐਸ. ਟੀ./ਸੀ. ਟੀ. ਐਸ. ਕੰਟਰੈਕਟ ਇੰਸਟ੍ਰਕਟਰ ਯੂਨੀਅਨ ਤੋਂ ਸੰਦੀਪ ਸਿੰਘ (ਪ੍ਰਧਾਨ) ਅਤੇ ਜਸਵਿੰਦਰ ਸਿੰਘ (ਜਨਰਲ ਸਕੱਤਰ) ਅਤੇ ਬੇਰੂਜ਼ਗਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਤੋਂ ਸੁਖਵਿੰਦਰ ਸਿੰਘ ਢਿਲਵਾਂ (ਪ੍ਰਧਾਨ) ਅਤੇ ਰਮਨ ਕੁਮਾਰ (ਕਨਵੀਨਰ), ਨੇ ਵੀ ਆਪਣੀਆਂ ਮੰਗਾਂ ਅਤੇ ਮੁੱਦੇ ਪੇਸ਼ ਕੀਤੇ ।

Read More : 8500 ਕਰੋੜ ਦਾ ਕਰਜ਼ਾ ਦੇਣ ਦੀ ਆਰ. ਬੀ. ਆਈ. ਦਿੱਤੀ ਮਨਜ਼ੂਰੀ : ਵਿੱਤ ਮੰਤਰੀ ਚੀਮਾ

ਸੂਬੇ ਭਰ ਵਿੱਚ ਹੜ੍ਹ ਕੰਟਰੋਲ ਰੂਮ 24×7 ਕਾਰਜਸ਼ੀਲ : ਬਰਿੰਦਰ ਕੁਮਾਰ ਗੋਇਲ

0
Flod

ਚੰਡੀਗੜ੍ਹ, 27 ਅਗਸਤ 2025 : ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ (Water Resources Minister Barinder Kumar Goyal) ਨੇ ਅੱਜ ਕਿਹਾ ਕਿ ਹੰਗਾਮੀ ਸਥਿਤੀਆਂ ਵਿੱਚ ਲੋਕਾਂ ਦੀ ਸਹਾਇਤਾ ਲਈ ਸੂਬੇ ਭਰ ਵਿੱਚ ਹੜ੍ਹ ਕੰਟਰੋਲ ਰੂਮ 24×7 ਕੰਮ ਕਰ ਰਹੇ ਹਨ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਐਮਰਜੈਂਸੀ ਸਥਿਤੀ (Emergency situation) ਵਿੱਚ ਇਨ੍ਹਾਂ ਨੰਬਰਾਂ ‘ਤੇ ਤੁਰੰਤ ਸੰਪਰਕ ਕਰ ਸਕਦੇ ਹਨ ।

ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਹੜ੍ਹ ਕੰਟਰੋਲ ਰੂਮ ਨੰਬਰ

ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦਾ ਹੜ੍ਹ ਕੰਟਰੋਲ ਰੂਮ ਨੰਬਰ 0161-2433100 ਹੈ ਜਦਕਿ ਜ਼ਿਲ੍ਹਾ ਰੋਪੜ ਦਾ ਕੰਟਰੋਲ ਰੂਮ ਨੰਬਰ 01881-221157, ਗੁਰਦਾਸਪੁਰ ਕੰਟਰੋਲ ਰੂਮ ਨੰ. 01874-266376 ਅਤੇ 18001801852, ਮਾਨਸਾ ਕੰਟਰੋਲ ਰੂਮ ਨੰਬਰ 01652-229082, ਪਠਾਨਕੋਟ ਕੰਟਰੋਲ ਰੂਮ ਨੰ. 0186-2346944 ਅਤੇ 97791-02351, ਅੰਮ੍ਰਿਤਸਰ ਕੰਟਰੋਲ ਰੂਮ ਨੰ. 0183-2229125, ਤਰਨ ਤਾਰਨ ਕੰਟਰੋਲ ਰੂਮ ਨੰ. 01852-224107, ਹੁਸ਼ਿਆਰਪੁਰ ਕੰਟਰੋਲ ਰੂਮ ਨੰ. 01882-220412, ਜਲੰਧਰ ਕੰਟਰੋਲ ਰੂਮ ਨੰ. 0181-2224417 ਅਤੇ 94176-57802, ਐਸ. ਬੀ. ਐਸ. ਨਗਰ ਕੰਟਰੋਲ ਰੂਮ ਨੰ. 01823-220645 ਜਾਰੀ ਕੀਤੇ ਗਏ ਹਨ ।

ਇਸੇ ਤਰ੍ਹਾਂ ਸੰਗਰੂਰ ਕੰਟਰੋਲ ਰੂਮ ਨੰ. 01672-234196, ਪਟਿਆਲਾ ਕੰਟਰੋਲ ਰੂਮ ਨੰ. 0175-2350550 ਅਤੇ 2358550, ਐਸ. ਏ. ਐਸ. ਨਗਰ ਕੰਟਰੋਲ ਰੂਮ ਨੰ. 0172-2219506, ਮੁਕਤਸਰ ਸਾਹਿਬ ਕੰਟਰੋਲ ਰੂਮ ਨੰ. 01633-260341, ਫ਼ਰੀਦਕੋਟ ਕੰਟਰੋਲ ਰੂਮ ਨੰ. 01639-250338, ਫ਼ਾਜ਼ਿਲਕਾ ਕੰਟਰੋਲ ਰੂਮ ਨੰ. 01638-262153, ਫ਼ਿਰੋਜ਼ਪੁਰ ਕੰਟਰੋਲ ਰੂਮ ਨੰ. 01632-245366, ਬਰਨਾਲਾ ਕੰਟਰੋਲ ਰੂਮ ਨੰ. 01679-233031, ਬਠਿੰਡਾ ਹੜ੍ਹ ਕੰਟਰੋਲ ਰੂਮ ਨੰ. 0164-2862100 ਅਤੇ 0164-2862101, ਕਪੂਰਥਲਾ ਕੰਟਰੋਲ ਰੂਮ ਨੰ. 01822-231990, ਫਤਹਿਗੜ੍ਹ ਸਾਹਿਬ ਹੜ੍ਹ ਕੰਟਰੋਲ ਰੂਮ ਨੰ. 01763-232838, ਮੋਗਾ ਹੜ੍ਹ ਕੰਟਰੋਲ ਰੂਮ ਨੰ. 01636-235206 ਅਤੇ ਜ਼ਿਲ੍ਹਾ ਮਾਲੇਰਕੋਟਲਾ ਲਈ ਹੜ੍ਹ ਕੰਟਰੋਲ ਰੂਮ ਨੰ. 01675-252003 ਹੈ ।

ਲੋਕ ਹੰਗਾਮੀ ਹਾਲਾਤ ‘ਚ ਤੁਰੰਤ ਸੰਪਰਕ ਕਰਨ : ਗੋਇਲ

ਉਨ੍ਹਾਂ ਕਿਹਾ ਕਿ ਇਹ ਸਾਰੇ ਕੰਟਰੋਲ ਰੂਮ ਐਮਰਜੈਂਸੀ ਸਥਿਤੀਆਂ ਦੌਰਾਨ ਤੁਰੰਤ ਜਵਾਬੀ ਪ੍ਰਤੀਕਿਰਿਆ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਕਾਰਜਸ਼ੀਲ ਹਨ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਹਰ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਠੋਸ ਹੜ੍ਹ ਰੋਕਥਾਮ ਉਪਾਅ ਅਤੇ ਵਿਆਪਕ ਤਿਆਰੀ ਸਬੰਧੀ ਪ੍ਰੋਟੋਕੋਲ ਲਾਗੂ ਕੀਤੇ ਗਏ ਹਨ ।

ਇਹ ਕੰਟਰੋਲ ਰੂਮ ਆਧੁਨਿਕ ਸੰਚਾਰ ਪ੍ਰਣਾਲੀਆਂ ਨਾਲ ਲੈਸ ਹਨ

ਗੋਇਲ ਨੇ ਕਿਹਾ ਕਿ ਇਹ ਕੰਟਰੋਲ ਰੂਮ ਆਧੁਨਿਕ ਸੰਚਾਰ ਪ੍ਰਣਾਲੀਆਂ ਨਾਲ ਲੈਸ (Control room equipped with modern communication systems) ਹਨ ਅਤੇ ਇਨ੍ਹਾਂ ਦਾ ਪ੍ਰਬੰਧਨ ਸਿਖਲਾਈ ਪ੍ਰਾਪਤ ਕਰਮਚਾਰੀਆਂ ਵੱਲੋਂ ਕੀਤਾ ਜਾ ਰਿਹਾ ਹੈ, ਜੋ ਬਚਾਅ ਅਤੇ ਰਾਹਤ ਕਾਰਜਾਂ ਸਬੰਧੀ ਪ੍ਰਭਾਵਸ਼ਾਲੀ ਢੰਗ ਨਾਲ ਤਾਲਮੇਲ ਕਰ ਸਕਦੇ ਹਨ । ਉਨ੍ਹਾਂ ਲੋਕਾਂ ਨੂੰ ਚੌਕਸ ਰਹਿਣ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਕੰਟਰੋਲ ਰੂਮਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ।

Read More : ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਪ੍ਰੋਜੈਕਟਾਂ ਦੀ ਸਮੀਖਿਆ ਲਈ ਬੈਠਕ

ਨੀਤੀ ਆਯੋਗ `ਨੀਤੀ` ਦਾ ਅਰਥ ਹੈ ਨੀਤੀ ਅਤੇ `ਆਯੋਗ`

0
Jeevanjot Kaur Economics

ਪਟਿਆਲਾ, 27 ਅਗਸਤ 2025 : `ਨੀਤੀ` ਦਾ ਅਰਥ ਹੈ ਨੀਤੀ ਅਤੇ `ਆਯੋਗ`(`Neeti` means policy and `Aayog` means)  ਦਾ ਅਰਥ ਹੈ ਕਮਿਸ਼ਨ ਭਾਵ ਨੀਤੀ ਆਯੋਗ । ਭਾਰਤ ਨੂੰ ਬਦਲਣ ਲਈ ਰਾਸ਼ਟਰੀ ਸੰਸਥਾ (ਨੀਤੀ) ਆਯੋਗ 1 ਜਨਵਰੀ 2015 ਨੂੰ ਇੱਕ ਕੇਂਦਰੀ ਕੈਬਨਿਟ ਦੇ ਮਤੇ ਰਾਹੀਂ ਬਣਾਈ ਗਈ ਸੀ । ਨੀਤੀ ਆਯੋਗ ਭਾਰਤ ਸਰਕਾਰ ਦਾ ਪ੍ਰਮੁੱਖ ਨੀਤੀ `ਥਿੰਕ ਟੈਂਕ`(`Think Tank`)  ਹੈ ਜੋ ਭਾਰਤ ਸਰਕਾਰ ਲਈ ਰਣਨੀਤਕ ਅਤੇ ਲੰਬੇ ਸਮੇਂ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਡਿਜ਼ਾਈਨ ਕਰਦੇ ਸਮੇਂ ਦਿਸ਼ਾ-ਨਿਰਦੇਸ਼ ਅਤੇ ਨੀਤੀਗਤ ਇਨਪੁਟ ਪ੍ਰਦਾਨ ਕਰਦਾ ਹੈ ।

ਸਰਕਾਰ ਦਾ ਉਦੇਸ਼ ਨੀਤੀ ਆਯੋਗ ਦੀ ਮਦਦ ਨਾਲ ਭਾਰਤ ਦੇ ਵਿਕਾਸ ਏਜੰਡੇ ਨੂੰ ਬਦਲਣਾ (Changing India’s development agenda) ਹੈ । ਯੋਜਨਾਬੰਦੀ ਤੋਂ ਲੈ ਕੇ ਨੀਤੀ ਤੱਕ ਰਾਸ਼ਟਰੀ ਵਿਕਾਸ ਵਿੱਚ ਸਰਕਾਰ ਦੀ ਭੂਮਿਕਾ ਵਿੱਚ ਸਮਾਨਾਂਤਰ ਵਿਕਾਸ ਹੋਇਆ ਹੈ ।

ਸਰਕਾਰ ਸੋਚਦੀ ਹੈ ਕਿ ਨਵੀਆਂ ਸੰਸਥਾਵਾਂ ਵਿਕਾਸ ਪ੍ਰਕਿਰਿਆ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰਨਗੀਆਂ।ਨੀਤੀ ਆਯੋਗ ਦਾ ਢਾਂਚਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ-ਚੇਅਰਪਰਸਨ ਮਨ ਬੇਰੀ ਅਤੇ ਚਾਰ ਪੂਰਨ ਮੈਂਬਰਾਂ-ਵੀ. ਕੇ. ਸਾਰਸਵਤ (ਸਾਬਕਾ ਡੀ. ਆਰ. ਡੀ. ਓ. ਮੁਖੀ), ਰਮੇਸ਼ ਚੰਦ (ਖੇਤੀਬਾੜੀ ਮਾਹਿਰ) ਅਤੇ ਵੀ.ਕੇ. ਪਾਲ (ਜਨ ਸਿਹਤ ਮਾਹਿਰ), ਅਰਵਿੰਦ ਵਿਰਮਾਨੀ (ਅਰਥ ਸ਼ਾਸਤਰੀ) ਅਤੇ ਰਾਜੀਵ ਗੌਬਾ (ਭਾਰਤ ਦੇ ਸਾਬਕਾ ਕੈਬਨਿਟ ਸਕੱਤਰ) ਤੋਂ ਬਣਿਆ ਹੈ ।

ਨੀਤੀ ਆਯੋਗ ਦੇ ਸੀ. ਈ. ਓ. ਬੀ. ਵੀ. ਆਰ. ਸੁਬ੍ਰਹਮਣੀਅਮ ਹਨ ।

ਨੀਤੀ ਆਯੋਗ ਦੇ ਉਦੇਸ਼

1. ਰਾਜਾਂ ਨਾਲ ਢਾਂਚਾਗਤ ਸਹਾਇਤਾ ਪਹਿਲਕਦਮੀਆਂ ਅਤੇ ਵਿਧੀਆਂ ਰਾਹੀਂ ਸਹਿਯੋਗ ਨੂੰ ਉਤਸ਼ਾਹਿਤ ਕਰਨਾ ।

2. ਅੰਦਰੂਨੀ ਅਤੇ ਬਾਹਰੀ ਸਰੋਤਾਂ ਦਾ ਇੱਕ ਗਿਆਨ ਕੇਂਦਰ ਜੋ ਚੰਗੇ ਸ਼ਾਸਨ ਦੇ ਸਭ ਤੋਂ ਵਧੀਆ ਅਭਿਆਸਾਂ ਦੇ ਭੰਡਾਰ ਵਜੋਂ ਕੰਮ ਕਰਦਾ ਹੈ ਅਤੇ `ਥਿੰਕ ਟੈਂਕ` ਸਰਕਾਰ ਦੇ ਸਾਰੇ ਪੱਧਰਾਂ ਨੂੰ ਗਿਆਨ ਦੇ ਨਾਲ-ਨਾਲ ਰਣਨੀਤਕ ਮੁਹਾਰਤ ਪ੍ਰਦਾਨ ਕਰਦਾ ਹੈ ।

3. ਪਿੰਡ ਪੱਧਰ `ਤੇ ਭਰੋਸੇਯੋਗ ਯੋਜਨਾਵਾਂ ਤਿਆਰ ਕਰਨ ਲਈ ਵਿਧੀਆਂ ਵਿਕਸਤ ਕਰਨਾ ।

4. ਪ੍ਰੋਗਰਾਮਾਂ ਅਤੇ ਪਹਿਲਕਦਮੀਆਂ ਨੂੰ ਲਾਗੂ ਕਰਨ ਲਈ ਤਕਨਾਲੋਜੀ ਦੇ ਅੱਪਗ੍ਰੇਡੇਸ਼ਨ ਅਤੇ ਸਮਰੱਥਾ ਨਿਰਮਾਣ `ਤੇ ਧਿਆਨ ਕੇਂਦਰਿਤ ਕਰਨਾ ।

ਨੀਤੀ ਆਯੋਗ ਦੇ ਕਾਰਜ

ਭਾਰਤੀ ਰਾਸ਼ਟਰਵਾਦ ਵਿੱਚ ਪਰਿਪੱਕਤਾ ਅਤੇ ਡੂੰਘਾਈ ਦੀ ਪ੍ਰਕਿਰਿਆ ਦੇ ਨਾਲ, ਦੇਸ਼ ਨੇ ਬਹੁਲਵਾਦ ਅਤੇ ਵਿਕੇਂਦਰੀਕਰਣ ਦੇ ਇੱਕ ਵੱਡੇ ਮਾਪ ਨੂੰ ਅਪਣਾਇਆ ਹੈ । ਰਾਜ ਅਤੇ ਸਥਾਨਕ ਸੰਸਥਾਵਾਂ ਨੂੰ ਹੇਠ ਲਿਖੀਆਂ ਤਬਦੀਲੀਆਂ ਰਾਹੀਂ ਵਿਕਸਤ ਪ੍ਰਕਿਰਿਆ ਵਿੱਚ ਬਰਾਬਰ ਭਾਈਵਾਲ ਹੋਣਾ ਚਾਹੀਦਾ ਹੈ :-

1. ਉਨ੍ਹਾਂ ਦੀਆਂ ਵਿਕਾਸ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਸਮਝਣਾ ਅਤੇ ਸਮਰਥਨ ਕਰਨਾ।

2. ਲੋੜੀਂਦੀ ਲਚਕਤਾ ਨਾਲ ਰਾਸ਼ਟਰੀ ਨੀਤੀਆਂ ਅਤੇ ਪ੍ਰੋਗਰਾਮਾਂ ਵਿੱਚ ਵਿਭਿੰਨ ਸਥਾਨਕ ਹਕੀਕਤਾਂ ਨੂੰ ਸ਼ਾਮਲ ਕਰਨਾ।

ਵਿਕਾਸ

ਜਦੋਂ ਤੋਂ ਨੀਤੀ ਦੀ ਸਥਾਪਨਾ ਪਹਿਲਾਂ ਦੇ ਯੋਜਨਾ ਕਮਿਸ਼ਨ ਦੀ ਥਾਂ `ਤੇ ਕੀਤੀ ਗਈ ਸੀ, ਬਹੁਤ ਕੁਝ ਹੋਇਆ ਹੈ ਦੇਸ਼ ਵਿੱਚ ਵਿਕਾਸ ਯੋਜਨਾਬੰਦੀ ਦੇ ਕਈ ਪਹਿਲੂਆਂ ਬਾਰੇ ਭੰਬਲਭੂਸਾ । ਉਨ੍ਹਾਂ ਵਿੱਚੋਂ ਕੁਝ ਨੇ ਇੱਕ ਸੁਲਝੀ ਸਥਿਤੀ ਦੀ ਭਾਲ ਵਿੱਚ ਵਿਸ਼ਲੇਸ਼ਣ ਕੀਤਾ ।

1. ਯੋਜਨਾਬੰਦੀ ਦੀ ਕਿਸਮਤ ਬਾਰੇ: – ਭੰਬਲਭੂਸੇ ਦੀ ਸਥਿਤੀ ਬਣੀ ਹੋਈ ਹੈ ਕਿ ਕੀ ਸਰਕਾਰ ਪੰਜ ਸਾਲਾ ਯੋਜਨਾਵਾਂ ਨੂੰ ਸ਼ੁਰੂ ਕਰਨਾ ਬੰਦ ਕਰ ਦੇਵੇਗੀ। ਇਸ ਬਾਰੇ ਤਾਜ਼ਾ ਅਧਿਕਾਰਤ ਸ਼ਬਦ ਵਿੱਤ ਮੰਤਰੀ ਤੋਂ ਖੁਦ ਆਇਆ ਜਦੋਂ ਉਨ੍ਹਾਂ ਤੋਂ ਮੀਡੀਆ ਦੁਆਰਾ ਇਸ ਬਾਰੇ ਪੁੱਛਿਆ ਗਿਆ ਜਦੋਂ ਉਹ 8 ਫਰਵਰੀ, 2015 ਨੂੰ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਪਹਿਲੀ ਮੀਟਿੰਗ ਵਿੱਚ ਸ਼ਾਮਲ ਹੋਣ ਜਾ ਰਹੇ ਸਨ ।

2. ਨੀਤੀ ਆਯੋਗ ਦੀ ਅਸਲ ਭੂਮਿਕਾ : – ਬਹੁਤ ਉਲਝਣ ਬਣੀ ਹੋਈ ਹੈ ਕਿ ਕੀ ਸੰਸਥਾ ਇੱਕ ਸੰਸਥਾ ਹੈ` ਜਾਂ `ਥਿੰਕ ਟੈਂਕ` ਜਾਂ ਇੱਕ `ਸੰਗਠਨ`। ਨੀਤੀ ਆਯੋਗ, ਵਾਈਸ ਚੇਅਰਮੈਨ ਨੇ ਕਿਹਾ ਕਿ ਜੇਕਰ ਯੋਜਨਾਵਾਂ ਨੂੰ ਮੱਧਮ ਮਿਆਦ ਦੇ ਢਾਂਚੇ ਨਾਲ ਬਦਲ ਦਿੱਤਾ ਜਾਂਦਾ ਹੈ ਤਾਂ ਆਯੋਗ ਇਸ ਵਿੱਚ ਵਿਚੋਲਗੀ ਕਰਨ ਲਈ ਇੱਕ ਏਜੰਸੀ ਹੋਵੇਗੀ ।

3. ਫੰਡ ਵੰਡ : – ਯੋਜਨਾ ਕਮਿਸ਼ਨ ਕੋਲ ਫੰਡ ਵੰਡ ਦੇ ਖੇਤਰ ਵਿੱਚ ਸਭ ਤੋਂ ਵੱਧ ਦ੍ਰਿੜਤਾ ਹੁੰਦੀ ਸੀ, ਸਮੇਂ ਦੇ ਬੀਤਣ ਨਾਲ ਮਾਹਰ ਇਹ ਮੰਨਣ ਲੱਗ ਪਏ ਹਨ ਕਿ ਫੰਡ ਵੰਡਣ ਦੀ ਅੰਤਮ ਸ਼ਕਤੀ ਵਿੱਤ ਮੰਤਰਾਲੇ ਕੋਲ ਹੋਵੇਗੀ । ਇਹ ਸਭ ਯੋਜਨਾ ਕਮਿਸ਼ਨ ਨੂੰ ਖਤਮ ਕਰਨ ਅਤੇ ਇਸਦੀ ਥਾਂ ਮੌਜੂਦਾ ਨੀਤੀ ਆਯੋਗ ਲਿਆਉਣ ਵੱਲ ਲੈ ਜਾਂਦਾ ਹੈ ।

ਪ੍ਰੋ. ਜੀਵਨਜੋਤ ਕੌਰ-ਅਰਥਸ਼ਾਸਤਰ

Read More : ਭਾਰਤ ਸਰਕਾਰ ਨੇ ਉਡਾਣਾਂ ਦੇ ਟੇਕ-ਆਫ ਅਤੇ ਲੈਂਡਿੰਗ ਦੌਰਾਨ ਖਿੜਕੀਆਂ ਬੰਦ ਰੱਖਣ ਦੇ ਦਿੱਤੇ ਹੁਕਮ, ਵੀਡੀਓ ਬਣਾਉਣ ‘ਤੇ ਵੀ ਪਾਬੰਦੀ

ਪਿੰਡ ਦਬੂੜੀ ਦੇ ਨਵੋਦਿਆ ਸਕੂਲ ਪਾਣੀ ਵਿਚ ਬੱਚਿਆਂ ਸਮੇਤ ਅਧਿਆਪਕ ਵੀ ਫਸੇ

0
Navodaya School

ਗੁਰਦਾਸਪੁਰ, 27 ਅਗਸਤ 2025 : ਪੰਜਾਬ ਸਰਕਾਰ ਵਲੋਂ ਹੜ੍ਹ ਦੇ ਪ੍ਰਭਾਵਿਤ ਖਤਰੇ ਨੂੰ ਮਹਿਸੂਸ ਕਰਦਿਆਂ 27 ਅਗਸਤ ਤੋਂ 30 ਅਗਸਤ ਤੱਕ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ ਕੀਤੀਆਂ ਗਈਆਂ ਛੁੱਟੀਆਂ ਦੇ ਚਲਦਿਆਂ ਗੁਰਦਾਸਪੁਰ (Gurdaspur) ਦੇ ਦੋਰੰਗਲਾ ਕਸਬੇ ਵਿਚ ਬਣੇ ਜਵਾਹਰ ਨਵੋਦਿਆ ਵਿਦਿਆਲਾ (Jawahar Navodaya Vidyalaya) ਵਿਚ 400 ਵਿਦਿਆਰਥੀ ਹੜ੍ਹ ਦੇ ਪਾਣੀ ਵਿਚ ਫਸ ਗਏ ।

ਸਕੂਲਾ ਵਿਚ ਹੋ ਗਿਆ ਪੰਜ ਫੁੱਟ ਦੇ ਕਰੀਬ ਪਾਣੀ ਜਮ੍ਹਾ

ਪਿੰਡ ਦਬੂੜੀ ਵਿਖੇ ਬਣੇ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਲਗਭਗ ਪੰਜ ਫੁੱਟ ਪਾਣੀ (Five feet of water) ਜਮ੍ਹਾਂ ਕਾਰਨ 200 ਦੇ ਕਰੀਬ ਬੱਚਿਆਂ ਸਮੇਤ ਟੀਚਰ ਵੀ ਫਸੇ ਹੋਏ ਹਨ, ਜਿਸਦੇ ਚਲਦਿਆਂ ਜਿ਼ਲਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕਰਨ ਦੇ ਚਲਦਿਆਂ ਐਨ. ਡੀ. ਆਰ. ਐਫ. ਅਤੇ ਫੌਜ ਦੀਆਂ ਟੀਮਾਂ ਭੇਜੀਆਂ ਜਾ ਰਹੀਆਂ ਹਨ ।

Read More : ਪੰਜਾਬ ਸਰਕਾਰ ਨੇ 27 ਦੀ ਪੰਜਾਬ ਵਿਚ ਛੁੱਟੀ ਐਲਾਨੀ

ਪਟਿਆਲਾ ਪੁਲਸ ਵੱਲੋਂ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦੇ 3 ਮੈਬਰ ਕਾਬੂ

0
S. S. P. Patiala

ਪਟਿਆਲਾ, 27 ਅਗਸਤ 2025 : ਐਸ. ਐਸ. ਪੀ. ਪਟਿਆਲਾ (S. S. P. Patiala) ਵਰੁਣ ਸ਼ਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਹੋਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਗੁਰਬੰਸ ਸਿੰਘ ਬੈਸ ਐਸ. ਪੀ. (ਇਨਵੈਸਟੀਗੇਸ਼ਨ) ਅਤੇ ਰਾਜੇਸ ਕੁਮਾਰ ਮਲਹੋਤਰਾ ਡੀ. ਐਸ. ਪੀ. (ਡੀ) ਦੀ ਅਗਵਾਈ ਵਿੱਚ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਇੰਚਾਰਜ ਸੀ. ਆਈ. ਏ. ਪਟਿਆਲਾ ਸਮੇਤ ਪੁਲਸ ਪਾਰਟੀ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਦੁਜੇ ਰਾਜਾਂ ਵਿੱਚੋਂ ਨਜਾਇਜ ਪਿਸਟਲ ਅਤੇ ਐਮੋਨੀਸਨ (Illegal pistols and ammunition) ਲਿਆ ਕੇ ਸਪਲਾਈ ਕਰਨ ਵਾਲੇ ਗਿਰੋਹ ਦੇ 3 ਮੈਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ।

ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ :

ਦੋਸੀ ਵਿਕਾਸ ਉਰਫ ਅਕਾਸ ਪੁੱਤਰ ਰਾਮ ਸਿੰਘ ਵਾਸੀ ਭੀਮ ਨਗਰ ਥਾਣਾ ਕੋਤਵਾਲੀ ਪਟਿਆਲਾ, ਕਬੀਰ ਪੁੱਤਰ ਰੂਪ ਸਿੰਘ ਵਾਸੀ ਭੀਮ ਨਗਰ ਥਾਣਾ ਕੋਤਵਾਲੀ ਪਟਿਆਲਾ ਅਤੇ ਈਸ਼ੂ ਪੁੱਤਰ ਰੂਪ ਸਿੰਘ ਵਾਸੀ ਭੀਮ ਨਗਰ ਪਟਿਆਲਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਦੇ ਕਬਜੇ ਵਿਚੋਂ 4 ਪਿਸਟਲ .32 ਬੋਰ ਸਮੇਤ 10 ਰੋਦ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ ।

ਗ੍ਰਿਫਤਾਰੀ/ਬ੍ਰਾਮਦਗੀ ਬਾਰੇ ਜਾਣਕਾਰੀ :

ਜਿੰਨ੍ਹਾ ਨੇ ਅੱਗੇ ਦੱਸਿਆ ਕਿ 25 ਅਗਸਤ ਨੂੰ ਸੀ. ਆਈ. ਏ. ਪਟਿਆਲਾ ਦੀ ਪੁਲਸ (C. I. A. Patiala Police) ਪਾਰਟੀ ਵੱਡੀ ਨਦੀ ਪੁੱਲ ਨੇੜੇ ਬਾਜਵਾ ਕਲੋਨੀ ਵਿਖੇ ਮੌਜੂਦ ਸੀ, ਜਿੱਥੇ ਗੁਪਤ ਸੂਚਨਾ ਦੇ ਆਧਾਰ ਤੇ ਵਿਕਾਸ ਉਰਫ ਅਕਾਸ ਪੁੱਤਰ ਰਾਮ ਸਿੰਘ ਵਾਸੀ ਭੀਮ ਨਗਰ ਥਾਣਾ ਕੋਤਵਾਲੀ ਪਟਿਆਲਾ, ਕਬੀਰ ਪੁੱਤਰ ਰੂਪ ਸਿੰਘ ਵਾਸੀ ਭੀਮ ਨਗਰ ਥਾਣਾ ਕੋਤਵਾਲੀ ਪਟਿਆਲਾ, ਈਸ਼ੂ ਪੁੱਤਰ ਰੂਪ ਸਿੰਘ ਵਾਸੀ ਭੀਮ ਨਗਰ ਪਟਿਆਲਾ ਆਦਿ ਜਿਨ੍ਹਾਂ ਦੇ ਖਿਲਾਫ ਲੁੱਟਖੋਹ, ਚੋਰੀ ਅਤੇ ਨਸੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਮੁਕੱਦਮੇ ਦਰਜ ਹਨ ।

ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਨਜਾਇਜ ਅਸਲਾ ਐਮੋਨੀਸਨ ਨਾਲ ਲੈਸ ਹੋ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮਦੇ ਹਨ, ਜਿਸ ਤੇ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 137 ਵੱਖ-ਵੱਖ ਧਾਰਾਵਾਂ 310(4),310 (5), 3 (5) ਬੀ. ਐਨ. ਐਸ, ਅਸਲਾ ਐਕਟ ਥਾਣਾ ਅਰਬਨ ਅਸਟੇਟ ਪਟਿਆਲਾ ਦਰਜ ਕੀਤਾ ਗਿਆ ਅਤੇ 26 ਅਗਸਤ ਨੂੰ ਸੀ. ਆਈ. ਏ. ਪਟਿਆਲਾ ਦੀ ਪੁਲਸ ਪਾਰਟੀ ਵੱਲੋਂ ਗੁਪਤ ਸੁਚਨਾ ਦੇ ਆਧਾਰ ਤੇ ਵਿਕਾਸ ਉਰਫ ਅਕਾਸ ਪੁੱਤਰ ਰਾਮ ਸਿੰਘ, ਕਬੀਰ ਪੁੱਤਰ ਰੂਪ ਸਿੰਘ, ਈਸ਼ੂ ਪੁੱਤਰ ਰੂਪ ਸਿੰਘ ਵਾਸੀ ਭੀਮ ਨਗਰ ਪਟਿਆਲਾ ਨੂੰ ਬ੍ਰਿਟਿਸ਼ ਕੋ-ਐਡ ਹਾਈ ਸਕੂਲ ਦੇਵੀਗੜ੍ਹ ਰੋਡ ਪਟਿਆਲਾ ਦੇ ਨੇੜੇ ਬੇਅਬਾਦ ਜਗ੍ਹਾ ਤੋ ਕਾਬੂ ਕੀਤਾ ਗਿਆ, ਜਿਨ੍ਹਾਂ ਦੇ ਕਬਜੇ ਵਿੱਚੋਂ 4 ਪਿਸਟਸਲ 32 ਬੋਰ ਸਮੇਤ 10 ਰੋਦ ਬਰਾਮਦ ਕੀਤੇ ਗਏ ਹਨ ।

ਤਰੀਕਾ ਵਾਰਦਾਤ ਅਤੇ ਅਪਰਾਧਿਕ ਪਿਛੋਕੜ :

ਐਸ. ਐਸ. ਪੀ. ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਹੋਏ ਦੋਸੀ ਵਿਕਾਸ ਉਰਫ ਅਕਾਸ, ਕਬੀਰ ਅਤੇ ਈਸ਼ੂ ਉਕਤਾਨ ਜੋ ਕਿ ਮੱਧ ਪ੍ਰਦੇਸ ਅਤੇ ਬਿਹਾਰ ਦੇ ਅਸਲਾ ਸਪਲਾਇਰਾਂ ਨਾਲ ਸੰਪਕਰ ਕਰਦੇ ਸੀ ਅਤੇ ਟਰੇਨ ਰਾਹੀ ਮੱਧ ਪ੍ਰਦੇਸ ਅਤੇ ਬਿਹਾਰ ਜਾ ਕੇ ਉਹਨਾ ਪਾਸੋਂ ਅਸਲਾ ਐਮੋਨੀਸਨ ਲੈ ਕੇ ਆਉਂਦੇ ਸੀ ਅਤੇ ਅੱਗੇ ਪਟਿਆਲਾ ਵਿਖੇ ਵੇਚਦੇ ਸੀ । ਗ੍ਰਿਫਤਾਰ ਹੋਏ ਦੋਸੀਆਂ ਖਿਲਾਫ ਪਹਿਲਾ ਹੀ ਲੁੱਟਖੋਹ, ਚੋਰੀ ਅਤੇ ਨਸੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਮੁਕੱਦਮੇ ਦਰਜ ਹਨ ਜਿਹਨਾ ਵਿੱਚ ਇਹ ਗ੍ਰਿਫਤਾਰ ਹੋਕੇ ਕਈ ਵਾਰ ਜੇਲ ਜਾ ਚੁੱਕੇ ਹਨ ।

ਪੁੱਛਗਿੱਛ ਕੀਤੀ ਜਾ ਰਹੀ ਹੈ : ਐਸ. ਐਸ. ਪੀ.

ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ (Varun Sharma) ਨੇ ਦੱਸਿਆ ਕਿ ਗ੍ਰਿਫਤਾਰ ਹੋਏ ਦੋਸੀ ਵਿਕਾਸ ਉਰਫ ਅਕਾਸ , ਕਬੀਰ ਅਤੇ ਈਸ਼ੂ ਕੋਲੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 29 ਅਗਸਤ ਤੱਕ ਦਾ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ।

Read More : ਪਟਿਆਲਾ ਜ਼ਿਲ੍ਹੇ ਨੂੰ ਸੜਕ ਸੁਰੱਖਿਆ ਮਿੱਤਰਾ ਸਕੀਮ ਲਈ ਚੁਣਿਆ-ਡਾ. ਪ੍ਰੀਤੀ ਯਾਦਵ

ਨਗਰ ਕੌਂਸਲ ਨਾਭਾ ਦੀ ਪ੍ਰਧਾਨ ਖਿਲਾਫ ਕੌਂਸਲਰਾਂ ਨੇ ਲਿਖੀ ਈ. ਓ. ਨੂੰ ਚਿੱਠੀ

0
Nabha Municipal Council President

ਨਾਭਾ, 27 ਅਗਸਤ 2025 : ਨਗਰ ਕੌਂਸਲ ਨਾਭਾ (Municipal Council Nabha) ਦੀ ਪ੍ਰਧਾਨ ਸੁਜਾਤਾ ਚਾਵਲਾ ਦੀ ਪ੍ਰਧਾਨਗੀ ਦੇ ਖਿਲਾਫ 17 ਕੌਂਸਲਰਾਂ ਵੱਲੋਂ ਬੇਭਰੋਸਗੀ ਜਤਾਈ ਗਈ। ਕੌਂਸਲਰਾਂ ਨੇ ਕਾਰਜਸਾਧਕ ਅਫਸਰ ਨਾਭਾ ਦੇ ਨਾਮ ਤੇ ਲਿਖੀ ਚਿੱਠੀ ਵਿੱਚ ਬੇਭਰੋਸਗੀ ਜਤਾਉਂਦਿਆਂ ਲਿਖਿਆ ਕਿ ਸਾਨੂੰ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਸੁਜਾਤਾ ਚਾਵਲਾ (President Sujata Chawla) ਦੀ ਪ੍ਰਧਾਨਗੀ ਦੇ ਅਹੁਦੇ ਵਿੱਚ ਵਿਸ਼ਵਾਸ ਨਹੀਂ ਹੈ ਅਤੇ ਇਸ ਸਬੰਧੀ ਜਲਦੀ ਬੈਠਕ ਬੁਲਾਈ ਜਾਵੇ । ਵਰਣਨਯੋਗ ਹੈ ਕਿ ਬੀਤੇ ਦਿਨੀ ਭਾਰਤੀ ਕਿਸਾਨ ਯੂਨੀਅਨ ਵੱਲੋਂ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੇ ਖਿਲਾਫ ਥਾਣਾ ਕੋਤਵਾਲੀ ਨਾਭਾ ਵਿੱਚ ਸ਼ੰਭੂ ਬਾਰਡਰ ਤੋਂ ਚੋਰੀ ਹੋਈ ਟਰਾਲੀ ਸਬੰਧੀ ਡੀ. ਡੀ. ਆਰ. ਦਰਜ ਕਰਵਾਈ ਗਈ ਹੈ ।

ਉਹ ਨਾ ਤਾਂ ਕੌਂਸਲਰ ਹੈ ਅਤੇ ਨਾ ਹੀ ਨਗਰ ਕੌਂਸਲ ਨਾਭਾ ਦਾ ਕੋਈ ਕਰਮਚਾਰੀ ਹੈ

ਕੌਂਸਲਰਾਂ (Councilors) ਨੇ ਕਿਹਾ ਉਹ ਨਾ ਤਾਂ ਕੌਂਸਲਰ ਹੈ ਅਤੇ ਨਾ ਹੀ ਨਗਰ ਕੌਂਸਲ ਨਾਭਾ ਦਾ ਕੋਈ ਕਰਮਚਾਰੀ ਹੈ ਪਰ ਫਿਰ ਵੀ ਉਹ ਪੂਰੇ ਸ਼ਹਿਰ ਦੇ ਕੰਮਾਂ ’ਚ ਦਖਲਅੰਦਾਜ਼ੀ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਸ਼ਹਿਰ ’ਚ ਥਾਂ-ਥਾਂ ’ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿੱਥੋਂ ਲੋਕਾਂ ਦਾ ਲੰਘਣਾ ਵੀ ਮੁਸ਼ਕਲ ਹੈ । ਜ਼ਿਆਦਾਤਰ ਵਾਰਡਾਂ ’ਚ ਸਟਰੀਟ ਲਾਈਟਾਂ ਵੀ ਬੰਦ ਪਈਆਂ ਅਤੇ ਸ਼ਹਿਰ ’ਚੋਂ ਮਲਬਾ ਚੁੱਕਣਾ ਦਾ ਵੀ ਕੋਈ ਉਚਿਤ ਪ੍ਰਬੰਧ ਨਹੀਂ ।

Read More : ਜਗਰਾਉਂ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਦਫ਼ਤਰ ਦੇ ਬਾਹਰ ਦਿੱਤਾ ਧਰਨਾ