Home Blog Page 535

ਲੁਧਿਆਣਾ ਪੱਛਮੀ ਜ਼ਿਮਨੀ ਚੋਣ: ‘ਆਪ’ ਉਮੀਦਵਾਰ ਸੰਜੀਵ ਅਰੋੜਾ ਨੇ ਪਾਈ ਵੋਟ

0

ਲੁਧਿਆਣਾ, 19 ਜੂਨ 2025 – ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ‘ਤੇ ਅੱਜ ਜ਼ਿਮਨੀ ਚੋਣ ਹੋ ਰਹੀ ਹੈ। ਇਸ ਦੌਰਾਨ ਕੁੱਲ੍ਹ 14 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਲਈ ਪੂਲਿੰਗ ਬੂਥਾਂ ‘ਤੇ ਪਹੁੰਚਣ ਲੱਗ ਪਏ ਹਨ। ਉੱਥੇ ਹੀ ਉਮੀਦਵਾਰਾਂ ਵੱਲੋਂ ਵੀ ਆਪੋ-ਆਪਣੇ ਬੂਥ ‘ਤੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਜਾ ਰਹੀ ਹੈ।

ਲੁਧਿਆਣਾ ਪੱਛਮੀ ਵਿਧਾਨ ਸਭਾ ਉਪ-ਚੋਣ ਲਈ ‘ਆਪ’ ਉਮੀਦਵਾਰ, ਸੰਜੀਵ ਅਰੋੜਾ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਲਈ ਪੁੱਜੇ। ਇਸ ਮੌਕੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਆਪਣੀ ਵੋਟ ਪਾ ਦਿੱਤੀ ਹੈ ਤੇ ਮੈਂ ਲੁਧਿਆਣਾ ਦੇ ਲੋਕਾਂ ਨੂੰ ਵੀ ਆਪਣੀ ਵੋਟ ਪਾਉਣ ਦੀ ਅਪੀਲ ਕਰਦਾ ਹਾਂ।

ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਪਰਿਵਾਰ ਸਮੇਤ ਪਾਈ ਵੋਟ

0

ਲੁਧਿਆਣਾ, 19 ਜੂਨ 2025 – ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ‘ਤੇ ਅੱਜ ਜ਼ਿਮਨੀ ਚੋਣ ਹੋ ਰਹੀ ਹੈ। ਇਸ ਦੌਰਾਨ ਕੁੱਲ੍ਹ 14 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਲਈ ਪੂਲਿੰਗ ਬੂਥਾਂ ‘ਤੇ ਪਹੁੰਚਣ ਲੱਗ ਪਏ ਹਨ। ਉੱਥੇ ਹੀ ਉਮੀਦਵਾਰਾਂ ਵੱਲੋਂ ਵੀ ਆਪੋ-ਆਪਣੇ ਬੂਥ ‘ਤੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਜਾ ਰਹੀ ਹੈ।

ਲੁਧਿਆਣਾ ਪੱਛਮੀ ਵਿਧਾਨ ਸਭਾ ਉਪ-ਚੋਣ ਲਈ ‘ਆਪ’ ਉਮੀਦਵਾਰ, ਸੰਜੀਵ ਅਰੋੜਾ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਲਈ ਪੁੱਜੇ। ਇਸ ਮੌਕੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਆਪਣੀ ਵੋਟ ਪਾ ਦਿੱਤੀ ਹੈ ਤੇ ਮੈਂ ਲੁਧਿਆਣਾ ਦੇ ਲੋਕਾਂ ਨੂੰ ਵੀ ਆਪਣੀ ਵੋਟ ਪਾਉਣ ਦੀ ਅਪੀਲ ਕਰਦਾ ਹਾਂ।

ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਪਾਈ ਵੋਟ

0

ਲੁਧਿਆਣਾ, 19 ਜੂਨ 2025 – ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ‘ਤੇ ਅੱਜ ਜ਼ਿਮਨੀ ਚੋਣ ਹੋ ਰਹੀ ਹੈ। ਇਸ ਦੌਰਾਨ ਕੁੱਲ੍ਹ 14 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਲਈ ਪੂਲਿੰਗ ਬੂਥਾਂ ‘ਤੇ ਪਹੁੰਚਣ ਲੱਗ ਪਏ ਹਨ। ਉੱਥੇ ਹੀ ਉਮੀਦਵਾਰਾਂ ਵੱਲੋਂ ਵੀ ਆਪੋ-ਆਪਣੇ ਬੂਥ ‘ਤੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਜਾ ਰਹੀ ਹੈ।

ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਮਾਲਵਾ ਸਕੂਲ ਵਿਚ ਬਣੇ ਵੋਟਿੰਗ ਕੇਂਦਰ ਵਿਚ ਜਾ ਕੇ ਵੋਟ ਪਾਈ। ਆਸ਼ੂ ਨੇ ਵੋਟ ਪਾਉਣ ਮਗਰੋਂ ਕਿਹਾ ਕਿ ਜੋ ਮੇਰਾ ਸੰਵਿਧਾਨਕ ਫਰਜ਼ ਸੀ, ਉਹ ਮੈਂ ਨਿਭਾਅ ਆਇਆ ਹਾਂ, ਸਾਰੇ ਵੋਟਰਾਂ ਨੂੰ ਵੀ ਅਪੀਲ ਹੈ ਕਿ ਉਹ ਆਪਣਾ ਸੰਵਧਿਾਨਕ ਫਰਜ਼ ਜ਼ਰੂਰ ਨਿਭਾਉਣ। ਉਨ੍ਹਾਂ ਕਿਹਾ ਕਿ ਮੈਂ ਪੂਰੇ ਹਲਕੇ ਵਿਚ ਜਨਤਾ ਦੇ ਦਰਬਾਰ ਵਿਚ ਗਿਆ ਹਾਂ। ਉਨ੍ਹਾਂ ਆਸ ਜਤਾਈ ਕਿ ਅੱਜ ਮੌਸਮ ਦੀ ਤਰ੍ਹਾਂ ਨਤੀਜੇ ਵੀ ਸੁਹਾਵਨੇ ਹੀ ਰਹਿਣਗੇ।

ਈਰਾਨ ਦਾ ਇਜ਼ਰਾਈਲ ਅੱਗੇ ਆਤਮ ਸਮਰਪਣ ਤੋਂ ਇਨਕਾਰ ; ਹੁਣ ਤਕ ਇਜ਼ਰਾਈਲੀ ਹਮਲੇ ‘ਚ ਲਗਭਗ 600 ਲੋਕਾਂ ਦੀ ਮੌਤ

0

ਈਰਾਨ ਦੇ ਸੁਪਰੀਮ ਨੇਤਾ ਅਯਾਤੁੱਲਾ ਖਾਮੇਨੇਯੀ ਨੇ ਇਜ਼ਰਾਈਲ ਅੱਗੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ। ਦਰਅਸਲ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖਾਮੇਨੇਯੀ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਸੀ। ਇਸ ‘ਤੇ ਖਾਮੇਨੇਯੀ ਨੇ ਕਿਹਾ, ‘ਜੇਕਰ ਅਮਰੀਕੀ ਫੌਜ ਇਜ਼ਰਾਈਲ ਵਿਰੁੱਧ ਜੰਗ ਵਿੱਚ ਦਖਲ ਦਿੰਦੀ ਹੈ, ਤਾਂ ਨਤੀਜੇ ਮਾੜੇ ਹੋਣਗੇ।’
ਇਸ ਤੋਂ ਇਲਾਵਾ ਈਰਾਨ ਨੇ ਆਪਣੇ ਨਾਗਰਿਕਾਂ ਨੂੰ ਵਟਸਐਪ ਡਿਲੀਟ ਕਰਨ ਲਈ ਕਿਹਾ ਹੈ। ਇੰਟਰਨੈੱਟ ‘ਤੇ ਵੀ ਅਸਥਾਈ ਤੌਰ ‘ਤੇ ਪਾਬੰਦੀ ਲਗਾਈ ਗਈ ਹੈ।

ਈਰਾਨ ‘ਤੇ ਹਮਲੇ ਦੀ ਸੰਭਾਵਨਾ ਬਾਰੇ, ਟਰੰਪ ਨੇ ਕਿਹਾ, ‘ਸਿਰਫ ਮੈਨੂੰ ਹੀ ਪਤਾ ਹੈ ਕਿ ਮੈਂ ਕੀ ਕਾਰਵਾਈ ਕਰਾਂਗਾ, ਮੈਂ ਕਾਰਵਾਈ ਕਰਾਂਗਾ ਜਾਂ ਨਹੀਂ।’ ਜਦੋਂ ਮੀਡੀਆ ਨੇ ਉਨ੍ਹਾਂ ਨੂੰ ਵ੍ਹਾਈਟ ਹਾਊਸ ਵਿੱਚ ਪੁੱਛਿਆ ਕਿ ਖਾਮੇਨੇਯੀ ਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਹੈ,ਤਾਂ ਟਰੰਪ ਨੇ ਕਿਹਾ- ਸ਼ੁਭਕਾਮਨਾਵਾਂ।” ਦੱਸ ਦਈਏ ਕਿ ਹੁਣ ਤੱਕ 600 ਦੇ ਕਰੀਬ ਈਰਾਨੀ ਅਤੇ 24 ਇਜ਼ਰਾਈਲੀ ਯੁੱਧ ਵਿੱਚ ਮਾਰੇ ਗਏ ਹਨ।

ਆਪ੍ਰੇਸ਼ਨ ਸਿੰਧੂ: ਈਰਾਨ ਤੋਂ 110 ਭਾਰਤੀਆਂ ਦਾ ਪਹਿਲਾ ਜੱਥਾ ਪਹੁੰਚਿਆ ਭਾਰਤ

0

ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਦੇ ਮੱਦੇਨਜ਼ਰ, ਭਾਰਤ ਸਰਕਾਰ ਨੇ ਉੱਥੇ ਰਹਿ ਰਹੇ ਹਜ਼ਾਰਾਂ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਆਪ੍ਰੇਸ਼ਨ ਸਿੰਧੂ ਸ਼ੁਰੂ ਕੀਤਾ ਹੈ। ਈਰਾਨ ਤੋਂ ਭਾਰਤ ਲਿਆਂਦੇ ਜਾ ਰਹੇ ਵਿਦਿਆਰਥੀਆਂ ਦਾ ਪਹਿਲਾ ਜੱਥਾ ਵੀਰਵਾਰ ਸਵੇਰੇ ਭਾਰਤ ਪਹੁੰਚ ਗਿਆ ਹੈ।

ਪਹਿਲੇ ਜਥੇ ਵਿੱਚ 100 ਤੋਂ ਵੱਧ ਵਿਦਿਆਰਥੀ ਸ਼ਾਮਲ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ, ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਤਰਜੀਹ ਹੈ। ਈਰਾਨ ਵਿੱਚ 4,000 ਤੋਂ ਵੱਧ ਭਾਰਤੀ ਨਾਗਰਿਕ ਰਹਿ ਰਹੇ ਹਨ ਅਤੇ ਉਨ੍ਹਾਂ ਵਿੱਚੋਂ ਅੱਧੇ ਵਿਦਿਆਰਥੀ ਹਨ।

ਈਰਾਨ ਵਿੱਚ ਵਿਗੜਦੀ ਸਥਿਤੀ ਦੇ ਵਿਚਕਾਰ ਫਸੇ 110 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਭਾਰਤ ਲਿਆਂਦਾ ਗਿਆ। ਇਨ੍ਹਾਂ ਸਾਰਿਆਂ ਨੂੰ ਲੈ ਕੇ ਇੱਕ ਵਿਸ਼ੇਸ਼ ਉਡਾਣ ਦਿੱਲੀ ਹਵਾਈ ਅੱਡੇ ‘ਤੇ ਉਤਰੀ। ਈਰਾਨ ਵਿੱਚ ਵਿਗੜਦੇ ਹਾਲਾਤਾਂ ਵਿਚਕਾਰ ਭਾਰਤ ਆਏ ਵਿਦਿਆਰਥੀਆ ਨੇ ਕਿਹਾ ਕਿ ਓਥੇ ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ, ਖਾਸ ਕਰਕੇ ਤਹਿਰਾਨ ਵਿੱਚ ਸਥਿਤੀ ਬਹੁਤ ਗੰਭੀਰ ਹੈ। ਡਰ ਦਾ ਮਾਹੌਲ ਸੀ, ਪਰ ਹੁਣ ਭਾਰਤ ਪਹੁੰਚਣ ਤੋਂ ਬਾਅਦ ਰਾਹਤ ਮਿਲੀ ਹੈ।

 

ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਸਖਤ ਸੁਰੱਖਿਆ ਹੇਠ ਵੋਟਿੰਗ ਸ਼ੁਰੂ

0

ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਅੱਜ ਉਪ ਚੋਣ ਲਈ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਸੀਟ ‘ਤੇ 1,75,469 ਵੋਟਰ ਆਪਣੀ ਵੋਟ ਪਾਉਣਗੇ, ਜਿਸ ਲਈ 194 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਹ ਉਪ ਚੋਣ ਚਾਰ ਪ੍ਰਮੁੱਖ ਪਾਰਟੀਆਂ, ਜਿਨ੍ਹਾਂ ਵਿੱਚ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹਨ, ਵਿਚਕਾਰ ਸਿੱਧਾ ਮੁਕਾਬਲਾ ਹੈ। ਨਤੀਜੇ 23 ਜੂਨ ਨੂੰ ਐਲਾਨੇ ਜਾਣਗੇ।

ਦੱਸ ਦਈਏ ਕਿ ਵੋਟਿੰਗ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਪੋਲਿੰਗ ਬੂਥਾਂ ‘ਤੇ ਮੋਬਾਈਲ ਡਿਪਾਜ਼ਿਟ ਅਤੇ ਸੀਸੀਟੀਵੀ ਨਿਗਰਾਨੀ ਦੇ ਪ੍ਰਬੰਧ ਕੀਤੇ ਹਨ। ਕੁੱਲ 235 ਕੈਮਰੇ ਲਗਾਏ ਗਏ ਹਨ। ਪੂਰੀ ਚੋਣ ਦੀ ਨਿਗਰਾਨੀ ਏਕੀਕ੍ਰਿਤ ਕਮਾਂਡ ਕੰਟਰੋਲ ਸੈਂਟਰ ਤੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ 776 ਸਰਕਾਰੀ ਕਰਮਚਾਰੀਆਂ, ਜਿਨ੍ਹਾਂ ਵਿੱਚ ਕੇਂਦਰੀ ਅਤੇ ਰਾਜ ਕਰਮਚਾਰੀ, ਬੈਂਕ ਅਤੇ ਜਨਤਕ ਖੇਤਰ ਦੇ ਅਧਿਕਾਰੀ ਸ਼ਾਮਲ ਹਨ, ਨੂੰ ਡਿਊਟੀ ‘ਤੇ ਲਗਾਇਆ ਗਿਆ ਹੈ।

 

ਪੰਜਾਬ ਦੇ ਇਨ੍ਹਾਂ ਅੱਠ ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦਾ ਅਲਰਟ; 40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ

0

ਚੰਡੀਗੜ੍ਹ : ਅੱਜ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ 8 ਜ਼ਿਲ੍ਹਿਆਂ, ਹੁਸ਼ਿਆਰਪੁਰ, ਪਠਾਨਕੋਟ, ਨਵਾਂਸ਼ਹਿਰ, ਮੋਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਗੁਰਦਾਸਪੁਰ ਵਿੱਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ ਗਰਮੀ ਦੀ ਤੀਬਰਤਾ ਫਿਰ ਵਧ ਗਈ ਹੈ, ਪਰ ਅਗਲੇ 4-5 ਦਿਨਾਂ ਵਿੱਚ ਤੇਜ਼ ਹਵਾਵਾਂ ਅਤੇ ਮੀਂਹ ਤੋਂ ਅੰਸ਼ਕ ਰਾਹਤ ਮਿਲਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਅਨੁਸਾਰ 22 ਜੂਨ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣਗੀਆਂ। 21-22 ਜੂਨ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੀਂਹ ਪਵੇਗਾ ਅਤੇ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। 19 ਤੋਂ 22 ਜੂਨ ਤੱਕ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ) ਦੇ ਨਾਲ ਗਰਜ ਨਾਲ ਤੂਫ਼ਾਨ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਲੁਧਿਆਣਾ ‘ਚ ਅੱਜ ਹਲਕੇ ਬੱਦਲ ਰਹਿਣਗੇ। ਤਾਪਮਾਨ 26 ਤੋਂ 36 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।

 

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ 19-6-2025

0

ਵੀਰਵਾਰ, ੫ ਹਾੜ (ਸੰਮਤ ੫੫੭ ਨਾਨਕਸ਼ਾਹੀ)

ਸੋਰਠਿ ਮਹਲਾ ੫ ॥

ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥ ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥ ਅਪੁਨੇ ਸਤਿਗੁਰ ਕੈ ਬਲਿਹਾਰੈ ॥ ਆਗੈ ਸੁਖੁ ਪਾਛੈ ਸੁਖ ਸਹਜਾ ਘਰਿ ਆਨੰਦੁ ਹਮਾਰੈ ॥ ਰਹਾਉ ॥ ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥ ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥੨॥ ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ ॥ ਕੰਠਿ ਲਗਾਇ ਅਪੁਨੇ ਜਨ ਰਾਖੇ ਅਪੁਨੀ ਪ੍ਰੀਤਿ ਪਿਆਰਾ ॥੩॥ ਵਡੀ ਵਡਿਆਈ ਅਚਰਜ ਸੋਭਾ ਕਾਰਜੁ ਆਇਆ ਰਾਸੇ ॥ ਨਾਨਕ ਕਉ ਗੁਰੁ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ ॥੪॥੫॥

(ਅੰਗ: ੬੦੯)

ਪੰਜਾਬੀ ਵਿਆਖਿਆ

ਹੇ ਭਾਈ! ਵੱਡੀ ਕਿਸਮਤਿ ਨਾਲ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ। ਹੁਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਹੈ, ਕੋਈ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ।੧।ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਗੁਰੂ ਦੀ ਕਿਰਪਾ ਨਾਲ ਮੇਰੇ ਹਿਰਦੇ-ਘਰ ਵਿਚ ਆਨੰਦ ਬਣਿਆ ਰਹਿੰਦਾ ਹੈ, ਇਸ ਲੋਕ ਵਿਚ ਭੀ ਆਤਮਕ ਅਡੋਲਤਾ ਦਾ ਸੁਖ ਮੈਨੂੰ ਪ੍ਰਾਪਤ ਹੋ ਗਿਆ ਹੈ, ਤੇ, ਪਰਲੋਕ ਵਿਚ ਭੀ ਇਹ ਸੁਖ ਟਿਕਿਆ ਰਹਿਣ ਵਾਲਾ ਹੈ। ਰਹਾਉ। ਹੇ ਭਾਈ! ਜਦੋਂ ਦਾ ਮੈਂ ਗੁਰੂ ਦੀ ਚਰਨੀਂ ਲੱਗਾ ਹਾਂ, ਮੈਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਹੈ, ਕੋਈ ਡਰ ਮੈਨੂੰ ਹੁਣ ਪੋਹ ਨਹੀਂ ਸਕਦਾ। ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਜੇਹੜਾ ਸਿਰਜਣਹਾਰ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹੀ ਮੇਰੇ ਸਿਰ ਉਤੇ ਰਾਖਾ ਹੈ।੨। ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਹੈ ਕਿ ਜਿਸ ਪਰਮਾਤਮਾ ਦਾ ਦਰਸ਼ਨ ਮਨੁੱਖਾ ਜਨਮ ਦਾ ਫਲ ਦੇਣ ਵਾਲਾ ਹੈ, ਜਿਸ ਪਰਮਾਤਮਾ ਦੀ ਹਸਤੀ ਮੌਤ ਤੋਂ ਰਹਿਤ ਹੈ, ਉਹ ਇਸ ਵੇਲੇ ਭੀ ਮੇਰੇ ਸਿਰ ਉਤੇ ਮੌਜੂਦ ਹੈ, ਤੇ, ਸਦਾ ਕਾਇਮ ਰਹਿਣ ਵਾਲਾ ਹੈ। ਉਹ ਪ੍ਰਭੂ ਆਪਣੀ ਪ੍ਰੀਤਿ ਦੀ ਆਪਣੇ ਪਿਆਰ ਦੀ ਦਾਤਿ ਦੇ ਕੇ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ।੩। ਹੇ ਭਾਈ! ਮੈਨੂੰ ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ। ਉਹ ਗੁਰੂ ਬੜੀ ਵਡਿਆਈ ਵਾਲਾ ਹੈ, ਅਚਰਜ ਸੋਭਾ ਵਾਲਾ ਹੈ, ਉਸ ਦੀ ਸਰਨ ਪਿਆਂ ਜ਼ਿੰਦਗੀ ਦਾ ਮਨੋਰਥ ਪ੍ਰਾਪਤ ਹੋ ਜਾਂਦਾ ਹੈ।੪।੫।

ਡਾ. ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕਰਨ ਅਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ, ਪੋਸਟਰ ਲਾਉਣ ਦੇ ਦੋਸ਼ ਹੇਠ ਐਸਐਫਜੇ ਦਾ ਕਾਰਕੁਨ ਰੇਸ਼ਮ ਸਿੰਘ ਗ੍ਰਿਫ਼ਤਾਰ

0

ਚੰਡੀਗੜ੍ਹ, 18 ਜੂਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਮੋਹਾਲੀ ਨੇ ਅੱਜ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ (ਐਸਐਫਜੇ) ਦੇ ਮੁੱਖ ਸੰਚਾਲਕ ਅਤੇ ਅਮਰੀਕਾ ਅਧਾਰਤ ਐਸਐਫਜੇ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਨਜ਼ਦੀਕੀ ਸਹਿਯੋਗੀ ਰੇਸ਼ਮ ਸਿੰਘ ਨੂੰ ਫਿਲੌਰ ਵਿੱਚ ਡਾ. ਬੀਆਰ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕਰਨ ਅਤੇ ਸੂਬੇ ਭਰ ਵਿੱਚ ਖਾਲਿਸਤਾਨ ਪੱਖੀ ਨਾਅਰੇ ਲਿਖਣ, ਚਿੱਤਰ ਬਣਾਉਣ ਅਤੇ ਪੋਸਟਰ ਲਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।

ਇਸ ਦੇ ਵੇਰਵੇ ਸਾਂਝੇ ਕਰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਉਕਤ ਦੋਸ਼ੀ ਵਿਅਕਤੀ, ਜੋ ਬਰਨਾਲਾ ਦੇ ਪਿੰਡ ਹਮੀਦੀ ਦਾ ਰਹਿਣ ਵਾਲਾ ਹੈ— ਨੇ ਅਮਰੀਕਾ ਅਧਾਰਤ ਸੁਰਿੰਦਰ ਸਿੰਘ ਠੀਕਰੀਵਾਲ, ਜੋ ਯੂਏਪੀਏ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਅਪਰਾਧੀ ਹੈ, ਅਤੇ ਐਸਐਫਜੇ ਮੁਖੀ ਗੁਰਪਤਵੰਤ ਸਿੰਘ ਪੰਨੂ— ਦੇ ਨਿਰਦੇਸ਼ਾਂ ‘ਤੇ ਕੰਮ ਕਰਦਿਆਂ ਜੂਨ 2025 ਦੇ ਪਹਿਲੇ ਹਫ਼ਤੇ ਫਿਲੌਰ ਦੇ ਨੰਗਲ ਵਿਖੇ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕੀਤੀ ਸੀ।
ਉਨ੍ਹਾਂ ਕਿਹਾ ਕਿ ਮੁਲਜ਼ਮ ਰੇਸ਼ਮ ਸਿੰਘ, ਜਿਸ ‘ਤੇ ਪਟਿਆਲਾ, ਫਰੀਦਕੋਟ, ਜਲੰਧਰ ਅਤੇ ਹੋਰ ਜ਼ਿਲ੍ਹਿਆਂ ਵਿੱਚ ਖਾਲਿਸਤਾਨ ਪੱਖੀ ਅਤੇ ਐਸਐਫਜੇ ਪੱਖੀ ਪੋਸਟਰ ਲਾ ਕੇ ਅਤੇ ਨਾਅਰੇ ਲਿਖ ਕੇ ਜਨਤਕ ਜਾਇਦਾਦ ਨੂੰ ਵਾਰ-ਵਾਰ ਨੁਕਸਾਨ ਪਹੁੰਚਾਉਣ ਦਾ ਵੀ ਦੋਸ਼ ਹੈ, ਉਕਤ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਫਰਾਰ ਸੀ।

ਡੀਜੀਪੀ ਨੇ ਦੱਸਿਆ ਕਿ ਮਈ 2025 ਵਿੱਚ ਭਾਰਤ-ਪਾਕਿ ਤਣਾਅ ਦੌਰਾਨ ਰੇਸ਼ਮ ਸਿੰਘ ਨੇ ਲੋਕਾਂ ਅਤੇ ਦੇਸ਼ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ਲਈ ‘ਪਾਕਿਸਤਾਨ ਜ਼ਿੰਦਾਬਾਦ’ ਅਤੇ ‘ਖਾਲਿਸਤਾਨ ਜ਼ਿੰਦਾਬਾਦ’ ਵਰਗੇ ਭੜਕਾਊ ਨਾਅਰੇ ਲਿਖੇ। ਉਨ੍ਹਾਂ ਦੱਸਿਆ ਕਿ ਸਬੂਤਾਂ ਤੋਂ ਇਹ ਵੀ ਪਤਾ ਚਲਦਾ ਹੈ ਕਿ ਮੁਲਜ਼ਮ ਨੂੰ ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵਿਦੇਸ਼ਾਂ ਤੋਂ ਫੰਡਿੰਗ ਹੋ ਰਹੀ ਸੀ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੂੰ ਪਹਿਲਾਂ ਦੇਸ਼ ਵਿਰੋਧੀ ਨਾਅਰੇ ਲਿਖਣ, ਕੰਧਾਂ ‘ਤੇ ਚਿੱਤਰ ਬਣਾਉਣ ਅਤੇ ਪੋਸਟਰ ਲਾਉਣ ਦੇ ਦੋਸ਼ ਵਿੱਚ ਕਰਨਾਲ (ਹਰਿਆਣਾ) ਅਤੇ ਸੰਗਰੂਰ ਵਿਖੇ ਦਰਜ ਦੋ ਯੂਏਪੀਏ ਕੇਸਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।

ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਏਆਈਜੀ ਐਸਐਸਓਸੀ ਮੋਹਾਲੀ ਰਵਜੋਤ ਗਰੇਵਾਲ ਨੇ ਕਿਹਾ ਕਿ ਪੁਲਿਸ ਟੀਮਾਂ ਨੂੰ ਮੁਲਜ਼ਮ ਰੇਸ਼ਮ ਸਿੰਘ ਵੱਲੋਂ ਕੰਧਾਂ ਅਤੇ ਪੁਲਾਂ ‘ਤੇ ਖਾਲਿਸਤਾਨ ਪੱਖੀ ਚਿੱਤਰ ਬਣਾਉਣ, ਨਾਅਰੇ ਲਿਖਣ ਅਤੇ ਪੋਸਟਰ ਲਾਉਣ ਵਰਗੀਆਂ ਗਤੀਵਿਧੀਆਂ, ਜਿਸ ਵਿੱਚ ਵੱਖਵਾਦ, ਹਥਿਆਰਬੰਦ ਬਗਾਵਤ, ਜਾਂ ਵਿਨਾਸ਼ਕਾਰੀ ਗਤੀਵਿਧੀਆਂ ਨੂੰ ਉਕਸਾਉਣ ਦੇ ਇਰਾਦੇ ਨਾਲ ਕੀਤੀਆਂ ਗਈਆਂ ਕਾਰਵਾਈਆਂ ਸ਼ਾਮਲ ਹਨ, ਵਿੱਚ ਸ਼ਮੂਲੀਅਤ ਬਾਰੇ ਭਰੋਸੇਯੋਗ ਜਾਣਕਾਰੀ ਮਿਲੀ ਸੀ। ਪ੍ਰਾਪਤ ਜਾਣਕਾਰੀ ਅਤੇ ਨਿਰੰਤਰ ਨਿਗਰਾਨੀ ਦੇ ਆਧਾਰ ‘ਤੇ ਐਸਐਸਓਸੀ ਮੋਹਾਲੀ ਟੀਮ ਨੇ ਇੱਕ ਖੁਫੀਆ ਆਪ੍ਰੇਸ਼ਨ ਚਲਾਇਆ ਅਤੇ ਮੁਲਜ਼ਮ ਰੇਸ਼ਮ ਨੂੰ ਮੋਹਾਲੀ ਦੇ ਖਰੜ ਤੋਂ ਗ੍ਰਿਫ਼ਤਾਰ ਕਰ ਲਿਆ, ਜਿੱਥੇ ਉਸਨੂੰ ਉਸਦੇ ਹੈਂਡਲਰ ਸੁਰਿੰਦਰ ਠੀਕਰੀਵਾਲ ਨੇ ਲੁਕਣ ਲਈ ਟਿਕਾਣਾ ਦਿੱਤਾ ਹੋਇਆ ਸੀ।

ਉਨ੍ਹਾਂ ਕਿਹਾ ਕਿ ਲਗਾਤਾਰ ਪੁੱਛਗਿੱਛ ਦੌਰਾਨ ਦੋਸ਼ੀ ਰੇਸ਼ਮ ਸਿੰਘ ਨੇ ਖੁਲਾਸਾ ਕੀਤਾ ਕਿ ਉਸਨੂੰ ਪਹਿਲੀ ਵਾਰ 2019 ਵਿੱਚ ਹਰਪ੍ਰੀਤ ਸਿੰਘ ਉਰਫ ਰਾਣਾ, ਜੋ ਅਮਰੀਕਾ ਤੋਂ ਚਲਾਏ ਜਾ ਰਹੇ ਮੀਡੀਆ ਚੈਨਲ “ਪਾਲੀਟਿਕਸ ਪੰਜਾਬ” (ਹੁਣ ਬੈਨ) ਨੂੰ ਹੋਸਟ ਕਰਦਾ ਸੀ, ਰਾਹੀਂ ਐਸਐਫਜੇ ਨੈੱਟਵਰਕ ਨਾਲ ਜਾਣੂ ਕਰਵਾਇਆ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਹਰਪ੍ਰੀਤ ਰਾਣਾ ਨੇ ਰੇਸ਼ਮ ਨੂੰ ਐਸਐਫਜੇ ਦੇ ਮੁੱਖ ਮੈਂਬਰਾਂ ਜਿਨ੍ਹਾਂ ਵਿੱਚ ਬਿਕਰਮਜੀਤ ਸਿੰਘ (ਯੂਐਸਏ), ਜੇਐਸ ਧਾਲੀਵਾਲ ਅਤੇ ਗੁਰਪਤਵੰਤ ਸਿੰਘ ਪੰਨੂ ਸ਼ਾਮਲ ਸਨ, ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਏਆਈਜੀ ਨੇ ਕਿਹਾ ਕਿ ਲਗਭਗ ਦੋ ਸਾਲਾਂ ਬਾਅਦ ਮਈ 2024 ਵਿੱਚ ਸੰਗਰੂਰ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਦੋਸ਼ੀ ਨੇ ਸੁਰਿੰਦਰ ਠੀਕਰੀਵਾਲ, ਜੋ ਕਿ ਬਰਨਾਲਾ ਦੇ ਪਿੰਡ ਠੀਕਰੀਵਾਲ ਦਾ ਇੱਕ ਸਾਬਕਾ ਅੱਤਵਾਦੀ ਹੈ ਅਤੇ 2022 ਵਿੱਚ ਅਮਰੀਕਾ ਭੱਜ ਗਿਆ ਸੀ, ਦੇ ਪ੍ਰਭਾਵ ਹੇਠ ਆਪਣੀਆਂ ਦੇਸ਼ ਵਿਰੋਧੀ ਗਤੀਵਿਧੀਆਂ ਮੁੜ ਸ਼ੁਰੂ ਕਰ ਦਿੱਤੀਆਂ।
ਉਨ੍ਹਾਂ ਦੱਸਿਆ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਹਰ ਕਾਰਵਾਈ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਰੇਸ਼ਮ ਵੀਡੀਓ ਰਿਕਾਰਡ ਕਰਕੇ ਆਪਣੇ ਵਿਦੇਸ਼ੀ ਆਪਣੇ ਹੈਂਡਲਰਾਂ ਨੂੰ ਭੇਜਦਾ ਸੀ, ਜੋ ਇਨ੍ਹਾਂ ਦੀ ਵਰਤੋਂ ਆਪਣੇ ਵੱਖਵਾਦੀ ਏਜੰਡੇ ਨੂੰ ਹਵਾ ਦੇਣ ਲਈ ਕਰਦੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਦੋਸ਼ੀ ਨੂੰ ਆਪਣੇ ਵਿਦੇਸ਼ੀ ਹੈਂਡਲਰਾਂ ਤੋਂ ਲਗਭਗ 8 ਤੋਂ 10 ਲੱਖ ਰੁਪਏ ਮਿਲ ਚੁੱਕੇ ਸਨ।
ਇਸ ਸਬੰਧ ਵਿੱਚ, ਪੁਲਿਸ ਥਾਣਾ ਐਸਐਸਓਸੀ, ਐਸਏਐਸ ਨਗਰ ਵਿਖੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ 151, 196 ਅਤੇ 61(2) ਤਹਿਤ ਐਫਆਈਆਰ ਨੰਬਰ 08 ਮਿਤੀ 18.06.2025 ਅਧੀਨ ਕੇਸ ਦਰਜ ਕੀਤਾ ਗਿਆ ਹੈ।

ਡੱਬੀ: ਦੋਸ਼ੀ ਰੇਸ਼ਮ ਸਿੰਘ ਵੱਲੋਂ ਮਹੱਤਵਪੂਰਨ ਖੁਲਾਸੇ

— 23-24 ਮਈ, 2024 ਦੀ ਰਾਤ ਨੂੰ, ਰੇਸ਼ਮ ਨੇ ਪਟਿਆਲਾ-ਸੰਗਰੂਰ ਹਾਈਵੇਅ ਫਲਾਈਓਵਰ ਦੀ ਸਾਈਡਵਾਲ ’ਤੇ ‘ਐਸਐਫਜੇ ਖਾਲਿਸਤਾਨ’ ਲਿਖਿਆ।

— 23 ਜਨਵਰੀ, 2025 ਦੀ ਰਾਤ ਨੂੰ, ਰੇਸ਼ਮ ਨੇ ਨਹਿਰੂ ਸਟੇਡੀਅਮ, ਫਰੀਦਕੋਟ ਦੀ ਸਾਈਡ ਕੰਧ ’ਤੇ ‘‘ਖਾਲਿਸਤਾਨ ਜ਼ਿੰਦਾਬਾਦ- ਐਸਐਫਜੇ’’ ਦੇ ਨਾਅਰੇ ਲਿਖੇ ਅਤੇ ਕੰਧ ’ਤੇ ਖਾਲਿਸਤਾਨ ਦਾ ਝੰਡਾ ਬਣਾਇਆ। ਉਸੇ ਸਮੇਂ, ਰੇਸ਼ਮ ਨੇ ਉਸੇ ਖੇਤਰ ਦੀਆਂ ਨੇੜਲੀਆਂ ਕੰਧਾਂ ’ਤੇ ਕਈ ਨਾਅਰੇ ਲਿਖੇ ਜਿਸ ਨਾਲ ਕਾਨੂੰਨ ਵਿਵਸਥਾ ਭੰਗ ਹੋ ਗਈ।

— 15-16 ਮਈ, 2025 ਦੀ ਰਾਤ ਨੂੰ, ਰੇਸ਼ਮ ਨੇ ਖੁਰਦਪੁਰ ਰੇਲਵੇ ਸਟੇਸ਼ਨ, ਆਦਮਪੁਰ, ਜਲੰਧਰ ਦੀ ਕੰਧ ’ਤੇ ‘‘ਖਾਲਿਸਤਾਨ ਜ਼ਿੰਦਾਬਾਦ- ਪਾਕਿਸਤਾਨ ਜ਼ਿੰਦਾਬਾਦ- ਟਰੰਪ ਜ਼ਿੰਦਾਬਾਦ- ਐਸਐਫਜੇ’’ ਲਿਖਿਆ। ਉਸਨੇ ਕੰਧ ’ਤੇ ‘‘ ਪਾਕਿਸਤਾਨੀ ਫੌਜ ਦਾ ਸਿੱਖ ਸਵਾਗਤ ਕਰਦੇ ਹਨ’’ ਲਿਖਿਆ ਬੈਨਰ ਵੀ ਲਗਾਇਆ।

— 1 ਅਤੇ 2 ਜੂਨ, 2025 ਦੀ ਰਾਤ ਨੂੰ, ਰੇਸ਼ਮ ਨੇ ਜਲੰਧਰ ਜ਼ਿਲ੍ਹੇ ਦੇ ਫਿਲੌਰ ਵਿੱਚ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ਦੀ ਕਾਲੇ ਪੇਂਟ ਸਪਰੇਅ ਨਾਲ ਬੇਹੁਰਮਤੀ ਕੀਤੀ ਅਤੇ ਐਸਐਫਜੇ ਅਤੇ ਦੀ ਮੋਹਰ ਲਗਾ ਕੇ ਇਸਦੇ ਆਲੇ-ਦੁਆਲੇ ਖਾਲਿਸਤਾਨ ਦਾ ਝੰਡਾ ਲਗਾਇਆ । ਨੇੜਲੇ ਸਕੂਲ ਦੀ ਕੰਧ ’ਤੇ ਵੀ ਉਸਨੇ ‘‘ਖਾਲਿਸਤਾਨ ’’ ਦੇ ਨਾਅਰੇ ਲਿਖੇ।

— 9-10 ਮਾਰਚ, 2025 ਨੂੰ, ਰੇਸ਼ਮ ਨੇ ਬਠਿੰਡਾ ਦੇ ਪਿੰਡ ਘੁੱਦਾ ਵਿਖੇ ਸੈਂਟਰਲ ਯੂਨੀਵਰਸਿਟੀ ਦੀਆਂ ਕੰਧਾਂ ’ਤੇ ‘‘ਯੂਐਸ ਟਰੰਪ ਜ਼ਿੰਦਾਬਾਦ: ਖਾਲਿਸਤਾਨ ਜ਼ਿੰਦਾਬਾਦ’’ ਛਾਪਿਆ।

— 8-9 ਜੂਨ, 2025 ਨੂੰ, ਰੇਸ਼ਮ ਨੇ ਐਸਏਐਸ ਨਗਰ ਵਿੱਚ ਡਾ: ਅੰਬੇਡਕਰ ਹਾਊਸਿੰਗ ਸੋਸਾਇਟੀ ਦੀਆਂ ਕੰਧਾਂ ’ਤੇ ‘‘ਡਾ ਅੰਬੇਡਕਰ ਮੁਰਦਾਬਾਦ: ਖਾਲਿਸਤਾਨ ਜ਼ਿੰਦਾਬਾਦ’’ ਦੇ ਨਾਅਰੇ ਲਿਖੇ। ਉਸਨੇ ਝੰਡਾ ਵੀ ਝੁਲਾਇਆ ਜਿਸ ਵਿੱਚ ‘‘ਸਿੱਖ ਹਿੰਦੂ ਨਹੀਂ’’ ਛਾਪਿਆ ਗਿਆ ਸੀ।

ਫਾਜ਼ਿਲਕਾ ਪੁਲਿਸ ਵੱਲੋ ਨਸ਼ਿਆਂ ਖਿਲਾਫ ਯੁੱਧ ਖਿਲਾਫ ਇਕ ਹੋਰ ਕਦਮ, ਅਰਨੀਵਾਲਾ ‘ਚ ਦੋ ਹੋਰ ਨਸ਼ਾ ਤਸਕਰਾਂ ਦੇ ਘਰ ਕੀਤੇ ਢਹਿ ਢੇਰੀ

0

ਫਾਜ਼ਿਲਕਾ: 18 ਜੂਨ : ਗੌਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਸ੍ਰੀ ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਫਿਰੋਜਪੁਰ ਰੇਂਜ, ਫਿਰੋਜਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਗੁਰਮੀਤ ਸਿੰਘ ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਜੀ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।

ਇਸੇ ਮੁਹਿੰਮ ਦੇ ਤਹਿਤ ਅੱਜ ਫਾਜ਼ਿਲਕਾ ਪੁਲਿਸ ਵੱਲੋ ਥਾਣਾ ਅਰਨੀਵਾਲਾ ਦੇ ਨਸ਼ਾ ਤਸਕਰ ਜੋਗਿੰਦਰ ਸਿੰਘ ਪੁੱਤਰ ਦਲੀਪ ਸਿੰਘ ਉਰਫ ਦਾਰਾ ਸਿੰਘ ਵਾਸੀ ਅਰਨੀਵਾਲਾ ਅਤੇ ਉਸਦੀ ਪਤਨੀ ਅਮਰਜੀਤ ਕੌਰ ਦੇ ਘਰ ਨੂੰ ਢਾਹਿਆ ਗਿਆ ਹੈ, ਜੋ ਦੋਨੋ ਪਤੀ ਪਤਨੀ ਨਸ਼ਾ ਤਸਕਰੀ ਦਾ ਧੰਦਾ ਕਰ ਰਹੇ ਸਨ ਅਤੇ ਜਿੰਨ੍ਹਾਂ ਨੇ ਪੰਚਾਇਤੀ ਜਗ੍ਹਾ ਪਰ ਨਜਾਇਜ ਉਸਾਰੀ ਵੀ ਕੀਤੀ ਹੋਈ ਸੀ। ਅੱਜ ਸਿਵਲ ਪ੍ਰਸ਼ਾਸਨ ਵੱਲੋ ਪੁਲਿਸ ਸੁਰੱਖਿਆ ਸਬੰਧੀ ਦਰਖਾਸਤ ਮੋਸੂਲ ਹੋਣ ਤੇ ਸ੍ਰੀ ਗੁਰਮੀਤ ਸਿੰਘ ਐਸ.ਐਸ.ਪੀ ਫਾਜ਼ਿਲਕਾ ਵੱਲੋ ਮੌਕੇ ਤੇ ਪੁੱਜ ਕੇ ਇਹਨਾਂ ਨਸ਼ਾ ਤਸਕਰਾਂ ਦੇ ਘਰ ਨੂੰ ਢਾਹੁਣ ਦੀ ਕਾਰਵਾਈ ਮੁਕੰਮਲ ਕੀਤੀ ਗਈ।

ਨਸ਼ਾ ਤਸਕਰ ਜੋਗਿੰਦਰ ਸਿੰਘ ਦੇ ਖਿਲਾਫ ਮੁਕੱਦਮਾ ਨੰਬਰ 11 ਮਿਤੀ 28/01/2021 ਅ/ਧ 22/61/85 NDPS Act ਥਾਣਾ ਅਰਨੀਵਾਲਾ, ਮੁਕੱਦਮਾ ਨੰਬਰ 122 ਮਿਤੀ 30/08/2021 ਅ/ਧ 22/61/85 NDPS Act ਥਾਣਾ ਅਰਨੀਵਾਲਾ, ਮੁਕੱਦਮਾ ਨੰਬਰ 64 ਮਿਤੀ 17/05/2025 ਅ/ਧ 21/61/85 NDPS Act ਥਾਣਾ ਅਰਨੀਵਾਲਾ ਦਰਜ ਰਜਿਸਟਰ ਹਨ ਅਤੇ ਇਸ ਦੀ ਪਤਨੀ ਅਮਰਜੀਤ ਕੌਰ ਦੇ ਖਿਲਾਫ ਵੀ NDPS Act ਤਹਿਤ ਇਕ ਮੁਕੱਦਮਾਂ ਨੰਬਰ 59 ਮਿਤੀ 11.05.2025 ਅ/ਧ 22/61/85 NDPS Act ਥਾਣਾ ਅਰਨੀਵਾਲਾ ਦਰਜ ਰਜਿਸਟਰ ਹੈ।

ਐਸ.ਐਸ.ਪੀ ਫਾਜ਼ਿਲਕਾ ਨੇ ਮੀਡਿਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀ ਜਾਵੇਗਾ ਅਤੇ ਇਸ ਤਰ੍ਹਾਂ ਦੇ ਸਮਾਜ ਵਿਰੋਧੀ ਧੰਦੇ ਵਿਚ ਜੋ ਵੀ ਕੋਈ ਨਸ਼ਾ ਤਸਕਰ ਸ਼ਾਮਲ ਹੋਵੇਗਾ, ਉਸਦਾ ਇਹੀ ਹਸਰ ਹੋਵੇਗਾ। ਇਸ ਤਰ੍ਹਾਂ ਦੀਆਂ ਕਾਰਵਾਈਆਂ ਅੱਗੇ ਵੀ ਸਿਵਲ ਪ੍ਰਸ਼ਾਸਨ ਨੂੰ ਨਾਲ ਲੈ ਕੇ ਹੁੰਦੀਆਂ ਰਹਿਣਗੀਆਂ। ਇਸ ਤੋਂ ਪਹਿਲਾਂ ਫਾਜ਼ਿਲਕਾ ਪੁਲਿਸ ਵੱਲੋ ਪਹਿਲਾਂ ਵੀ 04 ਨਸ਼ਾ ਤਸਕਰਾਂ ਦੇ ਘਰ ਢਾਹੁਣ ਦੀਆਂ ਕਾਰਵਾਈਆਂ ਕੀਤੀਆਂ ਜਾ ਚੁੱਕੀਆਂ ਹਨ।

ਫਾਜ਼ਿਲਕਾ ਪੁਲਿਸ ਨੇ ਨਸ਼ਿਆਂ ਖਿਲਾਫ ਚੱਲ ਰਹੇ ਇਸ ਯੁੱਧ ਵਿਚ ਆਪਣਾ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਨਸ਼ਾ ਤਸਕਰਾਂ ਦੇ ਖਿਲਾਫ ਹਰ ਪੱਖੋ ਜੰਗ ਨੂੰ ਜਾਰੀ ਰੱਖਿਆ ਹੈ ਅਤੇ ਸ਼ਿਕੰਜੇ ਨੂੰ ਦਿਨ ਪ੍ਰਤੀ ਦਿਨ ਕੱਸਿਆ ਹੈ। ਹਰੇਕ ਤਰ੍ਹਾ ਤੇ ਨਸ਼ੀਲੇ ਪਦਾਰਥਾਂ ਦੀ ਬ੍ਰਾਮਦਗੀ ਕੀਤੀ ਹੈ ਅਤੇ ਨੌਜਵਾਨ ਪੀੜੀ ਨੂੰ ਇਸ ਨਸ਼ੇ ਦੀ ਦਲਦਲ ਵਿੱਚੋ ਕੱਢਿਆ ਹੈ। ਫਾਜ਼ਿਲਕਾ ਪੁਲਿਸ ਵੱਲੋ ਜਿਥੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ, ਉਥੇ ਹੀ ਨਸ਼ਾ ਕਰਨ ਦੇ ਆਦੀ ਨੌਜਵਾਨਾਂ ਦੀ ਜਿੰਦਗੀ ਬਚਾਉਣ ਲਈ ਉਹਨਾਂ ਨੂੰ ਨਸ਼ਾ ਛੁਡਾਉ ਕੇਂਦਰਾਂ ਵਿਚ ਭਰਤੀ ਵੀ ਕਰਵਾਇਆ ਜਾ ਰਿਹਾ ਹੈ।

ਫਾਜ਼ਿਲਕਾ ਪੁਲਿਸ ਵੱਲੋ ਆਮ ਜਨਤਾ ਨੂੰ ਅਪੀਲ ਹੈ ਕਿ ਉਹ ਇਸ ਜੰਗ ਵਿਚ ਸਾਡਾ ਸਾਥ ਦੇਣ। ਜੇਕਰ ਆਸ ਪਾਸ ਦੇ ਏਰੀਆ ਵਿਚ ਕੋਈ ਵੀ ਨਸ਼ਾ ਤਸਕਰ ਨਸ਼ਾ ਵੇਚਦਾ ਜਾ ਖਰੀਦਦਾ ਨਜ਼ਰ ਆਉਂਦਾ ਹੈ ਤਾਂ ਉਸ ਸਬੰਧੀ ਸੂਚਨਾ ਤੁਰੰਤ ਪੁਲਿਸ ਵਿਭਾਗ ਨੂੰ ਫਾਜ਼ਿਲਕਾ ਕੰਟਰੋਲ ਰੂਮ ਨੰਬਰ 85588-00900 ਜਾਂ ਸੇਫ ਪੰਜਾਬ ਚੈਟ ਬੌਟ ਨੰਬਰ 97791-00200 ਪਰ ਜਾਣਕਾਰੀ ਦਿੱਤੀ ਜਾ ਸਕਦੀ ਹੈ। ਸੂਚਨਾ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ।

ਇਸ ਤੋ ਇਲਾਵਾ ਜੇਕਰ ਕੋਈ ਵੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਸ ਦੀ ਵੀ ਸੂਚਨਾ ਦੇ ਸਕਦਾ ਹੈ। ਨਸ਼ਾ ਕਰਨ ਵਾਲੇ ਨੌਜਵਾਨ ਅਤੇ ਸੂਚਨਾ ਦੇਣ ਵਾਲੇ ਦਾ ਨਾਮ ਪਤਾ ਵੀ ਗੁਪਤ ਰੱਖਿਆ ਜਾਵੇਗਾ। ਨਸ਼ਾ ਕਰਨ ਵਾਲੇ ਨੌਜਵਾਨ ਦਾ ਸਾਰਾ ਇਲਾਜ ਫ੍ਰੀ ਕਰਵਾਇਆ ਜਾਵੇਗਾ ਅਤੇ ਸਿਹਤ ਵਿਭਾਗ ਵੱਲੋ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ।