Home Blog Page 531

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਘੱਗਰ ਦਰਿਆ ਦੇ ਟਿਵਾਣਾ ਬੰਨ੍ਹ ਦਾ ਦੌਰਾ

0
MLA Kuljit Singh Randhawa

ਲਾਲੜੂ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 31 ਅਗਸਤ 2025 : ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ (Constituency MLA Kuljit Singh Randhawa) ਨੇ ਅੱਜ ਘੱਗਰ ਦਰਿਆ ਦੇ ਟਿਵਾਣਾ ਬੰਨ੍ਹ ਦਾ ਅਧਿਕਾਰੀਆਂ ਨਾਲ ਮਿਲ ਕੇ ਦੌਰਾ ਕੀਤਾ ਤੇ ਹਾਲਾਤਾਂ ਦਾ ਜਾਇਜ਼ਾ ਲਿਆ (Assessed the situation) । ਉਨ੍ਹਾਂ ਨੇ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ ।

ਵਸਨੀਕਾਂ ਨੂੰ ਭਰੋਸਾ-ਕਿਹਾ, ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ

ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਰਿਆ ਦੇ ਕੰਢਿਆਂ ਤੋਂ ਦੂਰ ਰਹਿਣ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਜੋ ਵੀ ਲੋਕ ਟ੍ਰੈਕਟਰ-ਟਰਾਲੀਆਂ (Tractor-trolleys) ਜਾਂ ਜਰੂਰੀ ਸਮਾਨ ਦੇ ਕੇ ਸਹਿਯੋਗ ਕਰ ਸਕਦੇ ਹਨ, ਉਹ ਅੱਗੇ ਆਉਣ । ਉਨ੍ਹਾਂ ਨੇ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ (Administrative and police officials) ਨੂੰ ਹਦਾਇਤ ਕੀਤੀ ਕਿ ਟਿਵਾਣਾ ਬੰਨ੍ਹ ‘ਤੇ ਹਰ ਸਮੇਂ ਡਿਊਟੀ ਤੇ ਮੌਜੂਦ ਰਹਿਣ। ਇਸ ਮੌਕੇ ਦੱਸਿਆ ਗਿਆ ਕਿ ਪੋਕਲੇਨ ਮਸ਼ੀਨਾਂ ਅਤੇ ਜੇ ਸੀ ਬੀ ਸਰਕਾਰੀ ਪੱਧਰ ‘ਤੇ ਤਾਇਨਾਤ ਹਨ ਅਤੇ ਮਨਰੇਗਾ ਲੇਬਰ ਵੱਲੋਂ ਬੰਨ੍ਹ ਮਜ਼ਬੂਤੀ ਲਈ ਮਿੱਟੀ ਦੇ ਬੋਰੇ ਭਰੇ ਜਾ ਰਹੇ ਹਨ ।

-ਵਿਧਾਇਕ ਵੱਲੋਂ ਦੁੱਖ ਸਾਂਝਾ-

ਇਸ ਤੋਂ ਇਲਾਵਾ, ਸ. ਕੁਲਜੀਤ ਸਿੰਘ ਰੰਧਾਵਾ ਲਾਲੜੂ ਵਿੱਖੇ ਝਰਮਲ ਨਦੀ ਵਿੱਚ ਤੇਜ਼ ਵਹਾਅ ਕਾਰਨ ਕਿਸਾਨ ਸ਼੍ਰੀ ਜਨਕ ਰਾਜ ਦੇ ਅਕਾਲ ਚਲਾਣਾ ਕਰ ਜਾਣ ‘ਤੇ ਉਨ੍ਹਾਂ ਦੇ ਪਰਿਵਾਰ ਨਾਲ ਮਿਲੇ ਤੇ ਦੁੱਖ ਸਾਂਝਾ ਕੀਤਾ । ਵਿਧਾਇਕ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਬਣਦੀ ਸਹਾਇਤਾ ਵੀ ਜ਼ਰੂਰ ਮੁਹੱਈਆ ਕਰਵਾਈ ਜਾਵੇਗੀ । ਉਨ੍ਹਾਂ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇਗੀ ਕਿ ਪਰਿਵਾਰ ਦੇ ਕਿਸੇ ਯੋਗ ਮੈਂਬਰ ਨੂੰ ਤਰਸ ਅਧਾਰ ਤੇ ਰੋਜ਼ਗਾਰ ਦੀ ਉਪਲਬਧਤਾ ਵੀ ਕਰਵਾਈ ਜਾ ਸਕੇ ।

ਸਰਸੀਣੀ, ਸਾਧਾਂਪੁਰ ਤੇ ਖਜੂਰ ਮੰਡੀ ਦੀ ਵਿਸ਼ੇਸ਼ ਗਿਰਦਾਵਰੀ-

ਉਨ੍ਹਾਂ ਕਿਹਾ ਕਿ ਸਰਸੀਣੀ, ਸਾਧਾਂਪੁਰ ਤੇ ਖਜੂਰ ਮੰਡੀ ਵਿੱਚ ਪਾਣੀ ਦੇ ਤੇਜ ਵਹਾਅ (Fast flow of water) ਕਰਕੇ ਖਰਾਬ ਹੋਈਆਂ ਫਸਲਾਂ ਦੀ ਐਸ. ਡੀ. ਐਮ. ਡੇਰਾਬੱਸੀ ਨੂੰ ਕਹਿ ਕੇ ਗਿਰਦਾਵਰੀ ਕਰਵਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਾਸੋਂ ਸਪੈਸ਼ਲ ਰਾਹਤ ਫੰਡ ਦੀ ਮੰਗ ਰੱਖੀ ਜਾਵੇਗੀ । ਉਨ੍ਹਾਂ ਕਿਹਾ ਕਿ ਘੱਗਰ ਦੇ ਬੰਨ੍ਹ ਤੇ ਜਿੱਥੇ ਹੋਰ ਪੱਥਰ ਲਾਉਣ ਦੀ ਜਰੂਰਤ ਹੈ, ਉਹਦਾ ਐਸਟੀਮੇਟ ਤਿਆਰ ਕਰਕੇ, ਸਰਕਾਰ ਦੁਆਰਾ ‘ਇਕ ਦੋ ਲੇਅਰ’ ਹੋਰ ਉੱਪਰ ਲਗਵਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਸਮੁੱਚੇ ਡੇਰਾਬੱਸੀ ਹਲਕੇ ਵਿੱਚ ਘੱਗਰ ਦੇ ਬੰਨ੍ਹ ਨੂੰ ਪੱਥਰ ਨਾਲ ਮਜਬੂਤ ਕਰਵਾਇਆ ਜਾਵੇਗਾ ਤਾਂ ਜੋ ਘੱਗਰ ਨੇੜਲੇ ਵਸਨੀਕ ਤੇ ਕਿਸਾਨ ਹੜ੍ਹਾਂ ਦੌਰਾਨ ਹੁੰਦੇ ਖਰਾਬੇ ਤੋਂ ਬਚੇ ਰਹਿਣ ।

ਹੰਗਾਮੀ ਹੈਲਪ ਲਾਈਨ

ਉਨ੍ਹਾਂ ਕਿਹਾ ਕਿ ਕਿਸੇ ਵੀ ਹੰਗਾਮੀ ਹਾਲਤ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰਾਂ 0172-2219506 (ਡੀ ਸੀ ਦਫ਼ਤਰ), ਮੋਬਾਇਲ 76580-51209 (ਡੀ. ਸੀ. ਦਫ਼ਤਰ) ਅਤੇ ਸਬ ਡਵੀਜ਼ਨ ਡੇਰਾਬੱਸੀ ਦੇ ਕੰਟਰੋਲ ਰੂਮ ਨੰਬਰ 01762-283224 ਤੇ ਸੰਪਰਕ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੋਬਾਇਲ ਨੰਬਰ ਤੋਂ ਇਲਾਵਾ ਉਨ੍ਹਾਂ ਦੇ ਡੇਰਾਬੱਸੀ ਦਫ਼ਤਰ ਦੇ ਨੰਬਰ 01762-280095 ਅਤੇ ਜ਼ੀਰਕਪੁਰ ਦਫ਼ਤਰ ਦੇ ਨੰਬਰ 01762-528902 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ।

Read More : ਨਹਿਰ ‘ਚ ਨਹਾਉਣ ਗਿਆ ਸੀ ਨੌਜਵਾਨ, ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹਿਆ

ਹੜ੍ਹ ਅਤੇ ਸੋਕੇ ਦਾ ਨੁਕਸਾਨ ਪੰਜਾਬ ਦੇ ਹਿੱਸੇ ਆਇਆ : ਗਿਆਨੀ ਹਰਪ੍ਰੀਤ ਸਿੰਘ 

0
Giani Harpreet Singh

ਚੰਡੀਗੜ੍ਹ, 30 ਅਗਸਤ 2025 : ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ (Jathedar Giani Harpreet Singh) ਵੱਲੋ ਅੱਜ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਜ਼ਿਲਾ ਫਿਰੋਜ਼ਪੁਰ ਅਤੇ ਹਰੀਕੇ ਪੱਤਣ ਦਾ ਦੌਰਾ ਕੀਤਾ ਗਿਆ । ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਣੀਆਂ ਦੀ ਵੰਡ ਤੇ ਧੋਖੇ ਅਤੇ ਠੱਗੀ ਦੀ ਨੀਤੀ ਨੂੰ ਜੜ੍ਹੋਂ ਪੁੱਟਣ ਦਾ ਸਮਾਂ ਆ ਗਿਆ ਹੈ ।

ਇਹ ਦੋਹਰੀ ਨੀਤੀ ਦੇ ਅੰਤ ਦਾ ਸਮਾਂ ਆ ਚੁੱਕਾ ਹੈ : ਗਿਆਨੀ ਹਰਪ੍ਰੀਤ ਸਿੰਘ

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵੱਖ ਵੱਖ ਸਮੇਂ ਕੇਂਦਰ ਦੀਆਂ ਸਰਕਾਰਾਂ ਨੇ ਪਾਣੀਆਂ ਦੇ ਮਸਲੇ ਤੇ ਪੰਜਾਬ ਨਾਲ ਧੋਖਾ (Betrayal of Punjab on water issue) ਕੀਤਾ । ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਜਦੋਂ ਸਮੁੱਚੇ ਪੰਜਾਬੀਆਂ ਨੂੰ ਇੱਕਠੇ ਹੋ ਕੇ ਦੂਜੇ ਸੂਬਿਆਂ ਨੂੰ ਦਿੱਤੇ ਜਾਣ ਵਾਲੇ ਪਾਣੀ ਦੀ ਕੀਮਤ ਵਸੂਲਣ ਲਈ ਆਵਾਜ ਬੁਲੰਦ ਕਰਨੀ ਚਾਹੀਦੀ ਹੈ । ਪੰਜਾਬ ਇੱਕ ਰਿਪੇਰੀਅਨ ਸੂਬਾ ਹੈ,ਜਿਸ ਕਰਕੇ ਹੜ੍ਹ ਦਾ ਸਭ ਤੋਂ ਵੱਧ ਨੁਕਸਾਨ ਹੁਣ ਤੱਕ ਪੰਜਾਬ ਨੂੰ ਝੱਲਣਾ ਪਿਆ ।

ਪਾਣੀਆਂ ਤੇ ਠੱਗੀ ਬੰਦ ਹੋਵੇ,ਦੂਜੇ ਸੂਬਿਆਂ ਨੂੰ ਦਿੱਤੇ ਜਾਣ ਵਾਲੇ ਪਾਣੀ ਤੇ ਰਾਇਲਟੀ ਵਸੂਲ ਕਰਕੇ ਡੈਮਾਂ ਅਤੇ ਦਰਿਆਵਾਂ ਤੇ ਖਰਚ ਹੋਵੇ

ਦੂਜੇ ਸੂਬੇ ਆਪਣੇ ਕੁਦਰਤੀ ਵਸੀਲਿਆਂ ਤੋਂ ਆਪਣੇ ਸੂਬਿਆਂ ਦੀ ਆਮਦਨ ਵਿੱਚ ਵਾਧਾ ਕਰਦੇ ਹਨ, ਇਸ ਕਰਕੇ ਪੰਜਾਬ ਨੂੰ ਵੀ ਹੱਕ ਹੈ ਕਿ ਓਹ ਹਰਿਆਣਾ ਰਾਜਸਥਾਨ ਦਿੱਲੀ ਨੂੰ ਦਿੱਤੇ ਜਾਣ ਵਾਲੇ ਪਾਣੀ ਤੇ ਬਣਦੀ ਕੀਮਤ ਵਸੂਲ ਕਰੇ। ਪਾਣੀ ਦੀ ਵਸੂਲੀ ਕੀਮਤ ਨਾਲ ਸੂਬੇ ਦਾ ਬਜਟ ਵਧੇਗਾ ਅਤੇ ਇਸ ਪੈਸੇ ਨੂੰ ਡੈਮ ਪੱਕੇ ਕਰਨ, ਬੰਨ ਪੱਕੇ ਕਰਨ ਅਤੇ ਨਹਿਰੀ ਸੰਚਾਈ ਹੇਠ ਰਕਬਾ ਵਧਾਇਆ ਜਾ ਸਕਦਾ ਹੈ। ਇਸ ਤਰੀਕੇ ਨਾਲ ਜਿੱਥੇ ਇੱਕ ਪਾਸੇ ਹੜ ਤੋ ਹੋਣ ਵਾਲੇ ਕੁਦਰਤੀ ਨੁਕਸਾਨ ਤੋ ਬਚਿਆ ਜਾ ਸਕਦਾ ਹੈ,ਉਥੇ ਦੀ ਸੂਬੇ ਦੀ ਆਮਦਨ ਵਧੇਗੀ ਅਤੇ ਜ਼ਮੀਨ ਹੇਠਲਾ ਪਾਣੀ ਪ੍ਰਦੂਸ਼ਿਤ ਹੋਣ ਤੋਂ ਅਤੇ ਡਾਰਕ ਜ਼ੋਨ ਵਿੱਚ ਜਾਣ ਤੋਂ ਬਚੇਗਾ ।

ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਹਾਲੇ ਤੱਕ ਇੱਕ ਪੈਸਾ ਵੀ ਰਾਹਤ ਪੈਕਜ ਵਲੋਂ ਜਾਰੀ ਨਾ ਕਰਨਾ ਮੰਦਭਾਗਾ

ਗਿਆਨੀ ਹਰਪ੍ਰੀਤ ਸਿੰਘ ਨੇ ਸਾਲ 2023 ਵਿੱਚ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਸਰਕਾਰ ਵਿਚਾਲੇ ਹੋਏ ਐਗਰੀਮੈਂਟ ਦਾ ਹਵਾਲਾ ਦਿੰਦੇ ਕਿਹਾ ਕਿ ਜੇਕਰ ਦਿੱਲੀ ਸਰਕਾਰ, ਹਿਮਾਚਲ ਪ੍ਰਦੇਸ਼ ਤੋਂ ਮੁੱਲ ਪਾਣੀ ਖਰੀਦ ਸਕਦੀ ਹੈ ਤਾਂ ਪੰਜਾਬ ਦਾ ਪਾਣੀ ਮੁਫ਼ਤ ਹੀ ਕਿਉਂ ਲੁੱਟਿਆ ਜਾ ਰਿਹਾ ਹੈ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੈਪਸੂ ਸਮੇਂ ਤੋਂ ਹੁਣ ਤੱਕ ਪਾਣੀਆਂ ਦੇ ਮੁੱਲ ਦੀ ਸਮੀਖਿਆ ਕਰਕੇ ਉਸ ਕੀਮਤ ਦੀ ਨਾ ਸਿਰਫ ਭਰਪਾਈ ਹੋਵੇ ਸਗੋ ਭਵਿੱਖ ਵਿੱਚ ਪਾਣੀ ਦੀ ਕੀਮਤ ਨੂੰ ਲਾਜ਼ਮੀ ਰੂਪ ਵਿੱਚ ਵਸੂਲਿਆ ਜਾਣਾ ਚਾਹੀਦਾ ਹੈ । ਓਹਨਾਂ ਹਰਿਆਣਾ ਸਰਕਾਰ ਦੀ ਆਲੋਚਨਾ ਕਰਦੇ ਕਿਹਾ ਕਿ ਅੱਜ ਜਦੋਂ ਪੰਜਾਬ ਮੁਸ਼ਕਿਲ ਸਥਿਤੀ ਵਿੱਚ ਹੈ ਤਾਂ ਹਰਿਆਣਾ ਨੇ ਭਾਖੜਾ ਜਰੀਏ ਪਾਣੀ ਲੈਣ ਤੋ ਸਾਫ ਇਨਕਾਰ ਕਰਕੇ ਸਾਬਿਤ ਕੀਤਾ ਹੈ ਕਿ ਡੋਬੇ ਸੋਕੇ ਦਾ ਨੁਕਸਾਨ ਸਿਰਫ ਪੰਜਾਬ ਦੇ ਹਿੱਸੇ ਆਇਆ ਹੈ ।

ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋ ਚਲਾਏ ਜਾ ਰਹੇ ਰਾਹਤ ਕੈਂਪਾਂ ਦਾ ਵੀ ਦੌਰਾ ਕੀਤਾ

ਗਿਆਨੀ ਹਰਪ੍ਰੀਤ ਸਿੰਘ ਵੱਲੋ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ, ਇਹਨਾਂ ਇਲਾਕਿਆਂ ਵਿੱਚ ਜਿੱਥੇ ਰਾਸ਼ਨ ਸਮੱਗਰੀ ਨੂੰ ਭੇਜਿਆ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋ ਚਲਾਏ ਜਾ ਰਹੇ ਰਾਹਤ ਕੈਂਪਾਂ ਦਾ ਵੀ ਦੌਰਾ ਕੀਤਾ । ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਮੁੜ ਹਦਾਇਤ ਕੀਤੀ ਕਿ ਓਹ ਹਰ ਤਰਾਂ ਦੀ ਮੱਦਦ ਲਈ ਤਿਆਰ ਰਹਿਣ । ਇਸ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਏਨੇ ਵੱਡੇ ਨੁਕਸਾਨ ਤੇ ਇੱਕ ਰੁਪਿਆ ਵੀ ਰਾਹਤ ਪੈਕਜ ਦੇ ਤੌਰ ਤੇ ਨਾ ਜਾਰੀ ਕਰਨ ਤੇ ਸਵਾਲ ਉਠਾਏ ।

ਸੂਬਾ ਸਰਕਾਰ ਪੂਰੀ ਤਰਾਂ ਫੇਲ੍ਹ ਹੋ ਚੁੱਕੀ ਹੈ

ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਪੂਰੀ ਤਰਾਂ ਫੇਲ੍ਹ ਹੋ ਚੁੱਕੀ ਹੈ,ਪੰਜਾਬੀ ਆਪਣੀ ਫਿਤਰਤ ਅਨੁਸਾਰ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਹਨ । ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਪ੍ਰਤੀ ਸ਼ੁਰੂ ਤੋਂ ਜਾਰੀ ਬੇਗਾਨਗੀ ਵਾਲੀ ਨਜ਼ਰ ਦੂਰ ਨਹੀਂ ਕੀਤੀ ।

ਇਹ ਨਹੀਂ ਹੋ ਸਕਦਾ ਕਿ ਕੇਂਦਰ ਸਰਕਾਰ ਕੋਲ ਪੰਜਾਬ ਦੇ ਤਾਜਾ ਹਾਲਤਾਂ ਦੀ ਕੋਈ ਰਿਪੋਰਟ ਹੀ ਨਾ ਹੋਵੇ

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ ਕਿ ਕੇਂਦਰ ਸਰਕਾਰ ਕੋਲ ਪੰਜਾਬ ਦੇ ਤਾਜਾ ਹਾਲਤਾਂ ਦੀ ਕੋਈ ਰਿਪੋਰਟ ਹੀ ਨਾ ਹੋਵੇ ਪਰ ਕੇਂਦਰ ਸਰਕਾਰ ਵਲੋਂ ਔਖੀ ਘੜੀ ਵਿੱਚ ਵੱਟੀ ਚੁੱਪ ਪੰਜਾਬੀਆਂ ਨੂੰ ਦਰਦ ਜ਼ਰੂਰ ਦੇ ਰਹੀ ਹੈ । ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਮੌਕੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਬਰਜਿੰਦਰ ਸਿੰਘ ਬਰਾੜ, ਅਜੇਪਾਲ ਸਿੰਘ ਬਰਾੜ,ਦਵਿੰਦਰ ਸਿੰਘ ਸੇਖੋਂ, ਕੁਲਬੀਰ ਸਿੰਘ ਮੱਤਾ, ਅਮਨਿੰਦਰ ਸਿੰਘ ਬਨੀ ਬਰਾੜ, ਗਗਨਦੀਪ ਸਿੰਘ ਸੰਧੂ ਅਤੇ ਮਨਪ੍ਰੀਤ ਸਿੰਘ ਭੋਲੂਵਾਲਾ ਹਾਜ਼ਰ ਸਨ ।

Read More : ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਸਮੁੱਚੇ ਡੇਲੀਗੇਟਾਂ ਅਤੇ ਲੀਡਰਸਿੱਪ ਦਾ ਧੰਨਵਾਦ

ਪੰਜਾਬ ਵਿੱਚ ਵਾਰ-ਵਾਰ ਹੜ੍ਹ ਆਉਣ ਦੇ ਕਾਰਨਾਂ ਦੀ ਕੀਤੀ ਜਾਵੇ ਜਾਂਚ : ਜਥੇਦਾਰ ਗੜਗੱਜ

0
Jathedar Gargajj

ਸ੍ਰੀ ਅੰਮ੍ਰਿਤਸਰ, 30 ਅਗਸਤ 2025 : ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਅੰਦਰ ਮੌਜੂਦਾ ਹੜ੍ਹ ਦੀ ਸਥਿਤੀ ਵਿੱਚ ਸਮੂਹ ਪੰਜਾਬੀਆਂ ਖਾਸਕਰ ਸਿੱਖ ਜਥੇਬੰਦੀਆਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ ਕਿ ਇਸ ਆਫ਼ਤ ਦੇ ਸਮੇਂ ਵਿੱਚ ਪੰਜਾਬ ਦੇ ਕਿਸੇ ਵੀ ਪਿੰਡ ਵਿੱਚ ਕੋਈ ਮੁਸੀਬਤ ਵਿੱਚ ਫਸਿਆ ਪੰਜਾਬੀ ਬਿਨਾਂ ਛੱਤ ਅਤੇ ਬਿਨਾਂ ਪਰਸ਼ਾਦੇ ਤੋਂ ਨਾ ਰਹੇ । ਉਨ੍ਹਾਂ ਕਿਹਾ ਕਿ ਕਿਸੇ ਦੇ ਵੀ ਪਸ਼ੂ ਚਾਰੇ ਤੋਂ ਬਿਨਾਂ ਭੁੱਖੇ ਨਾ ਰਹਿਣ ।

ਉਨ੍ਹਾਂ ਸੇਵਾ ਕਰ ਰਹੀਆਂ ਸੰਸਥਾਵਾਂ ਨੂੰ ਆਖਿਆ ਕਿ ਹੜ੍ਹ ਪੀੜਤ ਲੋਕਾਂ ਨੂੰ ਮਦਦ (Help for flood victims) ਅਤੇ ਸਹਿਯੋਗ ਦੀ ਸਭ ਤੋਂ ਵੱਧ ਲੋੜ ਪਿੰਡਾਂ ਵਿੱਚੋਂ ਪਾਣੀ ਉਤਰ ਜਾਣ ਤੋਂ ਬਾਅਦ ਪਵੇਗੀ, ਇਸ ਲਈ ਬਾਅਦ ਵਿੱਚ ਪ੍ਰਭਾਵਿਤ ਲੋਕਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਭਾਈਚਾਰੇ, ਮੁਹੱਬਤ ਅਤੇ ਇਤਫ਼ਾਕ ਕਰਕੇ ਜਾਣਿਆ ਜਾਂਦਾ ਹੈ ਜੋ ਪਹਿਲਾਂ ਵੀ ਬਹੁਤ ਮੁਸੀਬਤਾਂ ਵਿੱਚੋਂ ਨਿਕਲਿਆ ਹੈ ਅਤੇ ਹੁਣ ਵੀ ਪੰਜਾਬ ਦੀ ਬਨਸਪਤੀ, ਲੋਕ, ਪਸ਼ੂ ਪੰਛੀ ਅਤੇ ਇਹ ਧਰਤੀ ਹੜ੍ਹਾਂ ਦੀ ਮੌਜੂਦਾ ਮੁਸੀਬਤ ਵਿੱਚੋਂ ਵੀ ਬਾਹਰ ਆ ਜਾਵੇਗੀ ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਹੜ੍ਹਾਂ ਦੀ ਮਾਰ ਹੈ ਅਤੇ ਪ੍ਰਭਾਵਿਤ ਇਲਾਕਿਆਂ ਦੇ ਪਿੰਡਾਂ ਵਿੱਚ ਪਾਣੀ ਲੋਕਾਂ ਦੇ ਘਰਾਂ ਵਿੱਚ ਵੜਿਆ ਹੈ, ਇਸ ਕਾਰਨ ਜਿੱਥੇ ਘਰਾਂ ਨੂੰ ਨੁਕਸਾਨ ਪੁੱਜਿਆ ਹੈ ਉੱਥੇ ਹੀ ਪਸ਼ੂ ਮਾਰੇ ਗਏ ਹਨ ਤੇ ਕਿਸਾਨਾਂ ਦੀਆਂ ਫ਼ਸਲਾਂ ਵੀ ਤਬਾਹ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਥਿਤੀ ਵਿੱਚ ਆਪਸੀ ਪ੍ਰੇਮ, ਇਤਫ਼ਾਕ ਤੇ ਭਾਈਚਾਰੇ ਦੀ ਬਹੁਤ ਲੋੜ ਹੈ।  ਉਨ੍ਹਾਂ ਕਿਹਾ ਕਿ ਭਾਈਚਾਰਕ ਸਾਂਝ ਨਾਲ ਪੰਜਾਬ ਨੇ ਹਮੇਸ਼ਾ ਹੀ ਹਰ ਮੁਸ਼ਕਿਲ ਹੱਲ ਕੀਤੀ ਹੈ ।

ਅੱਜ ਵੀ ਪੰਜਾਬੀਆਂ ਨੇ ਪੂਰੇ ਸੰਸਾਰ ਦੇ ਲੋਕਾਂ ਨੂੰ ਇਹ ਦੱਸਿਆ ਹੈ ਕਿ ਅਸੀਂ ਔਖੇ ਤੋਂ ਔਖੇ ਸਮੇਂ ਵਿੱਚ ਇੱਕ ਦੂਜੇ ਦੇ ਨਾਲ ਖੜ੍ਹੇ ਹਾਂ ਤੇ ਮਦਦ ਕਰ ਰਹੇ ਹਾਂ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਕਰ ਰਹੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਤੇ ਸ਼ਖ਼ਸੀਅਤਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਆਖਿਆ ਕਿ ਜਦੋਂ ਤੱਕ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਨਹੀਂ ਹੋ ਜਾਂਦੀਆਂ ਸੇਵਾ ਕਾਰਜ ਲਗਾਤਾਰ ਜਾਰੀ ਰੱਖੇ ਜਾਣ ।

ਜਥੇਦਾਰ ਗੜਗੱਜ (Jathedar Gargajj) ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਗੱਲ ਵੀ ਜ਼ਰੂਰ ਜਾਂਚੀ ਜਾਵੇ ਕਿ ਵਾਰ-ਵਾਰ ਪੰਜਾਬ ਵਿੱਚ ਹੜ੍ਹ ਕਿਉਂ ਆ ਰਹੇ ਹਨ, ਇਸ ਦੇ ਕਾਰਨ ਸਾਹਮਣੇ ਆਉਣੇ ਚਾਹੀਦੇ ਹਨ ਤਾਂ ਜੋ ਪੰਜਾਬ ਵਾਸੀ ਸੁਚੇਤ ਹੋ ਕੇ ਅਗਾਂਹ ਵਾਸਤੇ ਸੁਰੱਖਿਆ ਦੇ ਪ੍ਰਬੰਧ ਪੁਖਤਾ ਕਰ ਸਕਣ । ਉਨ੍ਹਾਂ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਕਿ ਪੰਜਾਬ ਹੜ੍ਹ ਵਾਲੀ ਸਥਿਤੀ ਵਿੱਚੋਂ ਛੇਤੀ ਹੀ ਬਾਹਰ ਆਵੇ ਤੇ ਇੱਥੋਂ ਦੇ ਲੋਕ ਖੁਸ਼ਹਾਲ ਜੀਵਨ ਬਤੀਤ ਕਰਨ ।

Read More : ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਾਂਤਮਈ ਸੰਪੂਰਨ ਹੋਇਆ ਜੂਨ 1984 ਘੱਲੂਘਾਰੇ ਦਾ ਸ਼ਹੀਦੀ ਸਮਾਗਮ

ਵੜਿੰਗ ਨੇ ਡੈਮਾਂ, ਹੈੱਡਵਰਕਸ ਦੇ ਮਾੜੇ ਪ੍ਰਬੰਧਾਂ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ

0
Amrinder Raja waring

ਚੰਡੀਗੜ੍ਹ, 30 ਅਗਸਤ 2025 : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੇ ਡੈਮਾਂ ਅਤੇ ਵਾਟਰ ਹੈੱਡਵਰਕਸ ਦੇ ਮਾੜੇ ਪ੍ਰਬੰਧਾਂ ਅਤੇ ਉਨ੍ਹਾਂ ਦੀ ਸੰਭਾਲ ਲਈ ਜਿੰਮੇਵਾਰ ਲੋਕਾਂ ਦੀ ਅਪਰਾਧਿਕ ਲਾਪਰਵਾਹੀ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ।

ਭਾਰੀ ਬਾਰਿਸ਼ ਨਾਲੋਂ ਅਪਰਾਧਿਕ ਲਾਪਰਵਾਹੀ ਨੇ ਤਬਾਹੀ ਮਚਾਈ

ਇਸ ਲੜੀ ਹੇਠ, ਭਾਰੀ ਬਾਰਿਸ਼ ਦੀ ਭਵਿੱਖਬਾਣੀ ਦੇ ਬਾਵਜੂਦ, ਪਾਣੀ ਨੂੰ ਡੈਮਾਂ ਵਿੱਚ ਇਕੱਠਾ ਹੋਣ ਦੇਣ ਅਤੇ ਪੜਾਅਵਾਰ ਸਮੇਂ ਸਿਰ ਨਾ ਛੱਡਣ ਦੀਆਂ ਖ਼ਬਰਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਇਹ ਇੱਕ ਅਣਕਿਆਸੀ ਕੁਦਰਤੀ ਆਫ਼ਤ ਨਾਲੋਂ “ਅਪਰਾਧਿਕ ਲਾਪਰਵਾਹੀ” ਜ਼ਿਆਦਾ ਹੈ ।

ਦੋਸ਼ੀ ਕੁਦਰਤੀ ਆਫ਼ਤ ਦਾ ਬਹਾਨਾ ਬਣਾ ਕੇ ਬਚ ਨਹੀਂ ਸਕਦੇ

ਵੜਿੰਗ ਨੇ ਪਿਛਲੇ ਤਿੰਨ ਦਿਨਾਂ ਦੌਰਾਨ ਸੂਬੇ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ (Flood affected) ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਤਬਾਹੀ ਨੂੰ ਮਹਿਸੂਸ ਕੀਤਾ ਜਾਣਾ ਚਾਹੀਦਾ ਹੈ । ਇਸ ਦੌਰਾਨ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ ਅਤੇ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਜਦੋਂ ਕਿ ਫਸਲਾਂ ਅਤੇ ਪਸ਼ੂਆਂ ਦੇ ਨੁਕਸਾਨ ਦਾ ਅਜੇ ਮੁਲਾਂਕਣ ਅਤੇ ਅਨੁਮਾਨ ਨਹੀਂ ਲਗਾਇਆ ਗਿਆ ਹੈ ।

ਪਾਣੀ ਨੂੰ ਹੌਲੀ-ਹੌਲੀ ਪਹਿਲਾਂ ਕਿਉਂ ਨਹੀਂ ਛੱਡਿਆ ਗਿਆ

ਉਨ੍ਹਾਂ ਖੁਲਾਸਾ ਕੀਤਾ ਕਿ ਇਸ ਦੌਰਾਨ ਲੋਕਾਂ ਵੱਲੋਂ ਪੁੱਛਿਆ ਜਾਣ ਵਾਲਾ ਇੱਕ ਆਮ ਸਵਾਲ ਸੀ ਕਿ ਕਿਉਂ ਅਧਿਕਾਰੀਆਂ ਨੇ ਡੈਮਾਂ ਵਿੱਚ ਪਾਣੀ ਨੂੰ ਆਖਰੀ ਸਮੇਂ ਤੱਕ ਓਵਰਫਲੋ ਹੋਣ ਦਿੱਤਾ, ਫ਼ਿਰ ਭਾਵੇਂ ਕੋਈ ਵੀ ਜ਼ਿੰਮੇਵਾਰ ਹੋਵੇ । ਇਸੇ ਤਰ੍ਹਾਂ ਪਾਣੀ ਨੂੰ ਹੌਲੀ-ਹੌਲੀ ਪਹਿਲਾਂ ਕਿਉਂ ਨਹੀਂ ਛੱਡਿਆ ਗਿਆ ਤਾਂ ਜੋ ਬਾਅਦ ਵਿੱਚ ਡੈਮ ਵਾਧੂ ਪਾਣੀ ਨੂੰ ਰੋਕ ਸਕਣ? ਇਸ ਸਭ ਦੇ ਅਧਾਰ ਤੇ ਉਨ੍ਹਾਂ ਪੁੱਛਿਆ ਕਿ ਜੇਕਰ ਇਹ ਸਮੇਂ ਸਿਰ ਕੀਤਾ ਜਾਂਦਾ, ਤਾਂ ਨੁਕਸਾਨ ਨੂੰ ਘਟਾਇਆ ਜਾ ਸਕਦਾ ਸੀ ।

ਹੈੱਡਵਰਕਸ ਤੋਂ ਵਾਧੂ ਪਾਣੀ ਵੀ ਸਮੇਂ ਸਿਰ ਨਹੀਂ ਛੱਡਿਆ ਗਿਆ ਸੀ

ਇਸੇ ਤਰ੍ਹਾਂ, ਉਨ੍ਹਾਂ ਨੇ ‘ਮਾਧੋਪੁਰ ਹੈੱਡਵਰਕਸ’ (‘Madhopur Headworks’) ਦੇ ਦੋ ਫਲੱਡ ਗੇਟਾਂ ਦੇ ਟੁੱਟਣ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਲਈ ਹੋਇਆ ਹੈ, ਕਿਉਂਕਿ ਇਨ੍ਹਾਂ ਦੀ ਸਹੀ ਢੰਗ ਨਾਲ ਦੇਖਭਾਲ ਨਹੀਂ ਕੀਤੀ ਗਈ ਸੀ । ਉਨ੍ਹਾਂ ਕਿਹਾ ਕਿ ਕਿਉਂਕਿ ਹੈੱਡਵਰਕਸ ਤੋਂ ਵਾਧੂ ਪਾਣੀ ਵੀ ਸਮੇਂ ਸਿਰ ਨਹੀਂ ਛੱਡਿਆ ਗਿਆ ਸੀ, ਇਸ ਨਾਲ ਭਾਰੀ ਦਬਾਅ ਪਿਆ ਅਤੇ ਆਖਿਰ ਵਿੱਚ ਗੇਟ ਟੁੱਟ ਗਏ ।

ਇਸ ਆਫ਼ਤ ਲਈ ਜ਼ਿੰਮੇਵਾਰੀ ਤੈਅ ਕਰਨ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ

ਸੂਬਾ ਕਾਂਗਰਸ ਪ੍ਰਧਾਨ ਨੇ ਇਸ ਆਫ਼ਤ ਲਈ ਜ਼ਿੰਮੇਵਾਰੀ ਤੈਅ ਕਰਨ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ । ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਸੀਂ ਜ਼ਿੰਮੇਵਾਰ ਅਹੁਦਿਆਂ ‘ਤੇ ਬੈਠੇ ਲੋਕਾਂ ਤੋਂ ਸਮੇਂ ਸਿਰ ਕਾਰਵਾਈ ਨਾ ਕਰਨ ਦੀ ਉਮੀਦ ਨਹੀਂ ਕਰਦੇ ਤੇ ਉਹ ਵੀ ਅਜਿਹੇ ਨਾਜ਼ੁਕ ਸਮੇਂ ‘ਤੇ ਅਤੇ ਸਵਾਲ ਕੀਤਾ ਕਿ ਇਨ੍ਹਾਂ ਦਾ ਅਸਲ ਵਿਚ ਕੀ ਮਕਸਦ ਹੈ?

ਪੰਜਾਬ ਦੇ ਲੋਕ ਅਤੇ ਖਾਸ ਕਰਕੇ ਉਹ ਜਿਹੜੇ ਹੜ੍ਹ ਦੀ ਆਫ਼ਤ ਨਾਲ ਤਬਾਹ ਹੋਏ ਹਨ

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਤੇ ਖਾਸ ਕਰਕੇ ਉਹ ਜਿਹੜੇ ਹੜ੍ਹ ਦੀ ਆਫ਼ਤ ਨਾਲ ਤਬਾਹ ਹੋਏ ਹਨ, ਇਸ ਲਈ ਜਵਾਬ ਮੰਗ ਰਹੇ ਹਨ ਅਤੇ ਚਾਹੁੰਦੇ ਹਨ ਕਿ ਇਸਦੇ ਜ਼ਿੰਮੇਵਾਰਾਂ ਨੂੰ ਸਜ਼ਾ ਦਿੱਤੀ ਜਾਵੇ । ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਇਹ ਆਮ ਵਾਂਗ ਨਹੀਂ ਹੋਣਾ ਚਾਹੀਦਾ ਹੈ ਅਤੇ ਅਜਿਹੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ, ਜਿਨ੍ਹਾਂ ਨੇ ਇੰਨੇ ਵੱਡੇ ਨੁਕਸਾਨ ਅਤੇ ਤਬਾਹੀ ਨੂੰ ਰੋਕਣ ਲਈ ਸਮੇਂ ਸਿਰ ਕਾਰਵਾਈ ਨਹੀਂ ਕੀਤੀ ।

Read More : ਵੜਿੰਗ ਨੇ ਜਾਖੜ ਨੂੰ ਅਬੋਹਰ ਤੋਂ ਆਪਣੇ ਖ਼ਿਲਾਫ਼ ਚੋਣ ਲੜਨ ਦੀ ਦਿੱਤੀ ਚੁਣੌਤੀ

36000 ਗਲਤੀਆਂ ਵਾਲਾ ਮਹਾਨ ਕੋਸ਼ ਛਾਪਣ ਦੇ ਦੋਸ਼ੀਆਂ ਵੱਲੋਂ ਅੰਤਮ ਚਾਲ

0
Mahan Kosh with 36000 errors

ਚੰਡੀਗੜ੍ਹ, 30 ਅਗਸਤ 2025 : ਪਹਿਲੀ ਵਾਰ ਸਿੱਖ ਵਿਰਸੇ ਦੇ ਹੱਕ ਵਿੱਚ ਹੋਏ ਫੈਸਲੇ ਤੋਂ ਸਿੱਖੀ ਵਿਰੋਧੀ ਤਾਕਤਾਂ ਹੋਈਆਂ ਔਖੀਆਂ
ਕਹਾਣੀ ਇਹ ਹੈ ਕਿ ਭਾਈ ਕਾਨ੍ਹ ਸਿੰਘ ਨਾਭਾ ਦਾ ਮਹਾਨ ਕੋਸ਼ ਜਿਹੜਾ ਗੁਰਬਾਣੀ ਦੀ ਕੂੰਜੀ ਹੈ, 1930 ਵਿੱਚ ਛਾਪਿਆ ਗਿਆ । ਹੁਣ ਪੰਜਾਬ ਭਾਸ਼ਾ ਵਿਭਾਗ ਵੱਲੋਂ ਛਾਪ ਕੇ 254 ਰੁਪਏ ਕੀਮਤ ਨਾਲ ਵੇਚਿਆ ਜਾ ਰਿਹਾ ਹੈ । ਸੱਤਵੀਂ ਵਾਰ ਛਪ ਚੱੁਕਿਆ ਹੈ ।

ਕੀ ਭਾਈ ਕਾਹਨ ਸਿੰਘ ਦਾ ਮਹਾਨ ਕੋਸ਼ ਧਾਰਮਕ ਪੁਸਤਕ ਹੈ ਜਾਂ ਹਵਾਲਾ ਪੁਸਤਕ? ਸ਼੍ਰੋਮਣੀ ਕਮੇਟੀ ਦੱਸੇ

ਪੰਜਾਬੀ ਯੂਨੀਵਰਸਿਟੀ ਨੇ ਝੂਠੀ ਮੁਕਾਬਲੇਬਾਜ਼ੀ ਵਿੱਚ ਆ ਕੇ ਇਹ ਕੋਸ਼ ਗਲਤ ਮਲਤ ਛਾਪ ਦਿੱਤਾ, ਜਿਸ ਦੇ ਪੰਜਾਬੀ ਸੰਸਕਰਨ ਵਿੱਚ ਹੀ ਕਰੀਬ 36000 ਗਲਤੀਆਂ ਸਨ, ਪਰ ਹਿੰਦੀ ਤੇ ਅੰਗ੍ਰੇਜੀ ਸੰਸਕਰਨ ਤਾਂ ਬਿਲਕੁਲ ਹੀ ਤੋੜ ਮਰੋੜ ਸਨ, ਕਿਉਂਕਿ ਉਲੱਥਾ ਕਰਨ ਵਾਲਿਆਂ ਨੂੰ ਪੰਜਾਬੀ ਹੀ ਸਮਝ ਨਹੀਂ ਸੀ ਆਉਂਦੀ, ਹਿੰਦੀ ਅੰਗ੍ਰੇਜੀ ਵਿਚ ਤਾਂ ਬਿਲਕੁਲ ਹੀ ਕਹਿਰ ਕਾਫਰੀ ਸੀ ।

ਵਿਦਿਆਰਥੀ ਜਥੇਬੰਦੀ ਵੱਲੋਂ ਸਿੱਖ ਇਤਿਹਾਸ ਨੂੰ ਤੇ ਗੁਰਬਾਣੀ ਦੀ ਵਿਆਖਿਆ ਦੇ ਸ੍ਰੋਤ ਦੀ ਗਲਤੀਆਂ ਭਰੀ ਛਪਾਈ ਕਾਇਮ ਰੱਖਣ ਦੇ ਯਤਨ

ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਨੰਬਰ 26435 ਆਫ 2016 ਵਿੱਚ 14.3.2018 ਨੁੰ ਫੈਸਲੇ ਵਿੱਚ ਯੂਨੀਵਰਸਿਟੀ ਦੇ ਬਿਆਨ ਅਨੁਸਾਰ ਗਲਤੀਆਂ ਭਰੇ ਕੋਸ਼ ਨੂੰ ਵੇਚਣ ਉੱਪਰ ਰੋਕ ਲੱਗੀ ਹੋਈ ਹੈ । ਮਾਹਰਾਂ ਦੀ ਕਮੇਟੀ ਦੇ ਫੈਸਲੇ ਅਨੁਸਾਰ ਅਗਲਾ ਫੈਸਲਾ ਹੋਣਾ ਸੀ ।

ਹਾਈ ਕੋਰਟ ਵਿੱਚ ਵਿਕਰੀ ‘ਤੇ ਰੋਕ।

ਮਾਹਰ ਕਮੇਟੀ ਦੀ ਕਾਰਵਾਈ ਮਿਤੀ 20 ਸਤੰਬਰ, 2020 ਅਨੁਸਾਰ ਮੀਟਿੰਗ ਵਿੱਚ ਸਾਰੇ ਮਾਹਰਾਂ ਦੀ ਇੱਕਲੇ ਇਕੱਲੇ ਤੱਥਾਂ ਸਹਿਤ ਸਪਸ਼ਟ ਰਾਇ ਸੀ ਕਿ ਇਸ ਵਿੱਚਲੀਆਂ ਗਲਤੀਆਂ ਸੋਧੀਆਂ ਨਹੀਂ ਜਾ ਸਕਦੀਆਂ ਅਤੇ ਨਾ ਹੀ ਅੰਤਕਾ ਲਗਾਈ ਜਾ ਸਕਦੀ ਹੈ ।
ਪਰ ਪੰਜਾਬੀ ਯੂਨਵਿਰਸਿਟੀ ਦਾ ਪ੍ਰਸ਼ਾਸ਼ਨ ਵਾਰ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਪਿਛਲੇ ਚਾਰ ਸਾਲ ਸੁੱਤਾ ਰਿਹਾ। ਹਾਈ ਕੋਰਟ ਦੇ ਹੁਕਮ *ਤੇ ਅਮਲ ਨਹੀਂ ਕੀਤਾ। ਕੋਈ ਕਾਰਵਾਈ ਕਰਨ ਤੋਂ ਇਨਕਾਰੀ ਰਿਹਾ, ਸ਼੍ਰੋਮਣੀ ਕਮੇਟੀ, ਸਾਰੇ ਅਕਾਲੀ ਦਲ ਤੇ ਸ੍ਰੀ ਅਕਾਲ ਤਖਤ ਵੱਲੋਂ ਵੀ ਇਸ ਬਾਬਤ ਕੋਈ ਯਤਨ ਨਹੀਂ ਕੀਤੇ ਗਏ ।

ਸੱਤ ਸਾਲ ਤੋਂ ਇਸ ਪੁਸਤਕ ਦੀਆਂ 10000 ਕਾਪੀਆਂ ਨਸ਼ਟ ਨਾ ਕਰਨ ਲਈ ਯੂਨੀਵਰਸਿਟੀ ਵੱਲੋਂ ਦੋਸ਼ੀਆਂ ਨੂੰ ਬਚਾਉਣ ਦੇ ਭਰਪੂਰ ਯਤਨ

ਆਖਰਕਾਰ ਕੇਂਦਰੀ ਸਿੰਘ ਸਭਾ ਵੱਲੋਂ ਮਾਹਰ ਕਮੇਟੀ ਮੈਂਬਰ ਰਾਜਿੰਦਰ ਸਿੰਘ ਖਾਲਸਾ, ਡਾ. ਪਿਆਰਾ ਲਾਲ ਗਰਗ, ਅਮਰਜੀਤ ਸਿੰਘ ਧਵਨ, ਜਸਵਿੰਦਰ ਸਿੰਘ ਐਡਵੋਕੇਟ, ਪਰਮਜੀਤ ਸਿੰਘ ਸਿੱਖ ਮਿਸ਼ਨਰੀ, ਗਿਆਨੀ ਕੇਵਲ ਸਿੰਘ, ਡਾ. ਖੁਸ਼ਹਾਲ ਸਿੰਘ, ਗੁਰਿੰਦਰ ਸਿੰਘ ਅਤੇ ਮਨਦੀਪ ਕੌਰ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀਡਾ. ਪਿਆਰਾ ਲਾਲ ਗਰਗ, ਅਮਰਜੀਤ ਸਿੰਘ ਧਵਨ, ਜਸਵਿੰਦਰ ਸਿੰਘ ਐਡਵੋਕੇਟ, ਪਰਮਜੀਤ ਸਿੰਘ ਸਿੱਖ ਮਿਸ਼ਨਰੀ, ਗਿਆਨੀ ਕੇਵਲ ਸਿੰਘ, ਡਾ. ਖੁਸ਼ਹਾਲ ਸਿੰਘ, ਗੁਰਿੰਦਰ ਸਿੰਘ ਅਤੇ ਮਨਦੀਪ ਕੌਰ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਵੱਲੋਂ ਵੱਖ ਵੱਖ ਸਿੱਖ ਸਮੁਦਾਇਆਂ ਦੇ ਸਮਰਥਨ ਨਾਲ ਆਪ ਸਰਕਾਰ ਦੇ ਉੱੱਚ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਇੱਕ ਯਾਦ ਪੱਤਰ ਦਿੱਤਾ ਗਿਆ ।ਪਰ ਉਨ੍ਹਾਂ ਦਾ ਵਿਭਾਗ ਜਲਦੀ ਹੀ ਬਦਲ ਗਿਆ ।

ਸਪੀਕਰ ਪੰਜਾਬ ਵਿਧਾਨ ਸਭਾ ਦੀ ਪ੍ਰਧਾਨਗੀ ਵਿੱਚ ਮੀਟਿੰਗ ਵਿੱਚ ਗੰਭੀਰ ਗਲਤੀਆਂ ਦੇ ਪੁਲੰਦੇ ਨੂੰ ਨਸ਼ਟ ਕਰਨ ਦਾ ਤੇ ਦੋਸ਼ੀਆਂ ਨੂੰ ਸਜ਼ਾ ਦਾ ਫੈਸਲਾ

ਉਪਰੰਤ 20 ਜੂਨ 2024 ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ. ਕੁਲਤਾਰ ਸਿੰਘ ਸੰਧਵਾਂ ਨੂੰ ਪਹੁੰਚ ਕਰਕੇ ਮਾਮਲਾ ਬਤੌਰ ਸਪੀਕਰ ਲੈਣ ਲਈ ਬੇਨਤੀ ਕੀਤੀ। ਉਨ੍ਹਾਂ ਨੇ ਉੱਚ ਸਿੱਖਿਆ ਵਿਭਾਗ, ਯੂਨੀਵਰਸਿਟੀ, ਭਾਸ਼ਾ ਵਿਭਾਗ ਤੇ ਪੀੜਤਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਲੰਬੀ ਚਰਚਾ ਹੋਈ । ਫੈਸਲਾ ਹੋ ਗਿਆ ਕਿ ਇਸ ਗਲਤ ਕਿਤਾਬ ਨੂੰ ਨਸ਼ਟ ਕੀਤਾ ਜਾਵੇ, ਤਿੰਨ ਕਾਪੀਆਂ ਸਾਂਭ ਕੇ ਹਰ ਪੰਨੇ ਤੇ ਹੇਠ ਦਰਜ ਮੋਹਰ ਲਾਈ ਜਾਵੇ ।

ਸਾਨੂੰ ਇਸ ਵਾਸਤੇ ਮਾਹਰ ਕਮੇਟੀ ਦੀ ਮੀਟਿੰਗ ਬੁਲਾ ਲੈਣ ਦਿਉ : ਵਿਭਾਗ

ਵਿਭਾਗ ਨੇ ਕਿਹਾ ਕਿ ਸਾਨੂੰ ਇਸ ਵਾਸਤੇ ਮਾਹਰ ਕਮੇਟੀ ਦੀ ਮੀਟਿੰਗ ਬੁਲਾ ਲੈਣ ਦਿਉ ਤਾਂਕਿ ਉਨ੍ਹਾਂ ਦੀ ਪੁਰਾਣੀ ਰਾਇ ਦੀ ਨਜ਼ੀਰ ਵਿੱਚ ਮੀਟਿੰਗ ਵਿੱਚ ਦਰਜ ਕਾਰਵਾਈ ਅਨੁਸਾਰ ਇਸ ਨੂੰ ਰੱਦ ਕਰਨ ਦਾ ਕੰਮ ਕਰਕੇ ਅੱਗੇ ਕਾਰਵਾਈ ਕੀਤੀ ਜਾਵੇ । ਇਸ ਉਪਰੰਤ ਕਈ ਮੀਟਿੰਗਾਂ ਹੋਈਆਂ ਪਰ ਯੂਨੀਵਰਸਿਟੀ ਦੇ ਉਚ ਸਿੱਖਿਆ ਦੇ ਅਧਿਕਾਰੀ ਜੋ ਬਹੁਤ ਵਾਰੀ ਸਿਵਾਇ ਸਿੱਖੀ ਵਿੱਚ ਤੇ ਸਿੱਖੀ ਤੋਂ ਬਾਹਰਲੇ ਵਿਦਵਾਨ ਚਿਹਰੇ ਇਸ ਗਲਤੀਆਂ ਨਾਲ ਲੱਦੇ ਕੋਸ਼ ਨੂੰ ਕਾਇਮ ਰੱਖਣ ਦੀਆਂ ਚਾਲਾਂ ਕਰਦੇ ਰਹੇ। ਆਖਰ ਮਿਤੀ 5 ਅਗਸਤ 2025 ਨੂੰ ਹੋਈ ਮੀਟਿੰਗ ਵਿੱਚ ਫੈਸਲਾ ਹੋਇਆ ਕਿ ਗਲਤੀਆਂ ਨਾਲ ਭਰੀ ਛਾਪੀ ਕਿਤਾਬ ਨੂੰ ਨਸ਼ਟ ਕੀਤਾ ਜਾਵੇ, ਗਲਤੀਆਂ ਕਰਨ ਵਾਲਿਆਂ ਅਤੇ ਆਪਣੇ ਬਿਆਨ ਬਦਲਣ ਵਾਲਿਆਂ ਵਿWੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ ਤੇ ਸਰਕਾਰੀ ਰਕਮ ਵਸੂਲ ਕੀਤੀ ਜਾਵੇ ਜੋ ਹੇਠ ਲਿਖੇ ਅਨੁਸਾਰ ਹੈ ।

ਪੰਜਾਬੀ ਯੂਨੀਵਰਿਸਟੀ ਪਟਿਆਲਾ ਵੱਲੋਂ ਪਕਸ਼ਿਤ ਮਹਾਨ ਕੋਸ਼ ਨੂੰ ਬਿਨਾਂ ਕਿਸੇ ਦੇਰੀ ਦੇ ਡੈਸਟ੍ਰੋਏ ਕੀਤਾ ਜਾਵੇ

ਵਿਚਾਰ ਵਟਾਂਦਰੇ ਉਪਰੰਤ ਫੈਸਲਾ ਕੀਤਾ ਗਿਆ ਕਿ ਪੰਜਾਬੀ ਯੂਨੀਵਰਿਸਟੀ ਪਟਿਆਲਾ ਵੱਲੋਂ ਪਕਸ਼ਿਤ ਮਹਾਨ ਕੋਸ਼ ਨੂੰ ਬਿਨਾਂ ਕਿਸੇ ਦੇਰੀ ਦੇ ਡੈਸਟ੍ਰੋਏ ਕੀਤਾ ਜਾਵੇ ਅਤੇ ਡਾਕਟਰ ਪਰਿਮੰਦਰਜੀਤ ਕੌਰ, ਮੁਖੀ, ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਿਸਟੀ, ਪਟਿਆਲਾ ਵੱਲੋਂ ਕਮੇਟੀ ਨੂੰ ਮਿਸਲੀਡ ਕਰਨ ਕਰਕੇ ਨਿਯਮਾਂ ਅਨੁਸਾਰ ਬਣਦੀ ਅਨੁਸ਼ਾਸਨੀ ਕਾਰਵਾਈ ਪਹਿਲ ਦੇ ਆਧਾਰ ਤੇ ਕੀਤੀ ਜਾਵੇ ।

ਮਹਾਨ ਕੋਸ਼ ਦੀ ਪਬਲੀਕੇਸ਼ਨ ਵਿੱਚ ਸ਼ਾਮਿਲ ਅਧਿਕਾਰੀਆਂ/ਕਰਮਚਾਰੀਆਂ ਦੀ ਵੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ

ਇਸ ਤੋਂ ਇਲਾਵਾ ਇਸ ਮਹਾਨ ਕੋਸ਼ ਦੀ ਪਬਲੀਕੇਸ਼ਨ ਵਿੱਚ ਸ਼ਾਮਿਲ ਅਧਿਕਾਰੀਆਂ/ਕਰਮਚਾਰੀਆਂ ਦੀ ਵੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ, ਉਨ੍ਹਾਂ ਤੋਂ ਬਣਦੀ ਰਿਕਵਰੀ ਕੀਤੀ ਜਾਵੇ ਤਾਂ ਜੋ ਸਰਕਾਰ ਦੇ ਹੋਏ ਪੈਸੇ ਦੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ । ਜਿਨ੍ਹਾਂ ਨੇ ਇਸ ਸਬੰਧ ਵਿਚ ਦਿੱਤੇ ਆਪਣੇ ਸੁਝਾਵਾਂ ਵਿੱਚ ਤਬਦੀਲੀ ਕੀਤੀ ਹੈ ਉਨ੍ਹਾਂ ਵਿਰੁੱਧ ਵੀ ਬਣਦੀ ਕਾਰਵਾਈ ਹੋਵੇ। ਵਾਈਸ ਚਾਂਸਲਰ, ਪੰਜਾਬੀ ਯੂਨੀਵਰਿਸਟੀ ਅਤੇ ਉਚੇਰੀ ਸਿੱਖਿਆ ਵਿਭਾਗ ਦੇ ਪ੍ਰਬੰਧਕੀ ਸਕੱਤਰ ਇਸ ਮਾਮਲੇ ਵਿੱਚ ਲਏ ਗਏ ਫੈਸਲੇ ਅਤੇ ਕੀਤੀ ਗਈ ਕਾਰਵਾਈ ਬਾਰੇ ਮਾਣਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੂੰ ਤਿੰਨ ਹਫਤਿਆਂ ਦੇ ਅੰਦਰ ਅੰਦਰ ਸੂਚਿਤ ਕਰਨਗੇ ।

Read More : ਮਹਾਨਕੋਸ਼ ਸਬੰਧੀ ਯੂਨੀਵਰਸਿਟੀ ਦੀ ਕਾਰਵਾਈ ਪੰਥਕ ਮਰਯਾਦਾ ਵਿਰੁੱਧ

ਜਿਊਲਰ ਹਮਲੇ ਪਿੱਛੇ ਗੈਂਗਸਟਰ ਲਖਬੀਰ ਲੰਡਾ ਦਾ ਹੱਥ; ਮੁੱਖ ਸ਼ੂਟਰ ਗ੍ਰਿਫ਼ਤਾਰ

0
DGP

ਚੰਡੀਗੜ੍ਹ, 30 ਅਗਸਤ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਸੰਗਠਿਤ ਅਪਰਾਧ ਵਿਰੁੱਧ ਵੱਡੀ ਸਫਲਤਾ ਹਾਸਲ ਕਰਦਿਆਂ, ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐਫ.) ਨੇ ਜਿਊਲਰ ਹਮਲੇ ਵਿੱਚ ਸ਼ਾਮਲ ਮੁੱਖ ਸ਼ੂਟਰ ਨੂੰ ਗ੍ਰਿਫ਼ਤਾਰ (Main shooter arrested) ਕਰ ਲਿਆ ਹੈ । ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤਾ ਗਿਆ ਸ਼ੂਟਰ ਵਿਦੇਸ਼ ਅਧਾਰਤ ਗੈਂਗਸਟਰ ਲਖਬੀਰ ਲੰਡਾ ਦੇ ਇਸ਼ਾਰਿਆਂ ‘ਤੇ ਵਾਰਦਾਤਾਂ ਨੂੰ ਦਿੰਦਾ ਸੀ ਅੰਜ਼ਾਮ : ਡੀ. ਜੀ. ਪੀ. ਗੌਰਵ ਯਾਦਵ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਜਗਰੋਸ਼ਨ ਸਿੰਘ (Jagroshan Singh) ਵਾਸੀ ਨੌਸ਼ਹਿਰਾ ਪੰਨੂਆਂ, ਤਰਨਤਾਰਨ ਵਜੋਂ ਹੋਈ ਹੈ। ਮੁਲਜ਼ਮ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ । ਜਾਣਕਾਰੀ ਅਨੁਸਾਰ 14 ਅਗਸਤ, 2025 ਨੂੰ ਸ਼ਾਮ 6 ਵਜੇ ਦੇ ਕਰੀਬ ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ੀਰਾ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਇੱਕ ਜਿਊਲਰੀ ਸ਼ਾਪ ਦੇ ਮਾਲਕ ‘ਤੇ ਗੋਲੀਬਾਰੀ ਕੀਤੀ ਸੀ ਅਤੇ ਇਸ ਹਮਲੇ ਦੌਰਾਨ ਦੁਕਾਨ ਮਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ।

ਜਿਊਰਲ ਹਮਲੇ ਸਬੰਧੀ ਮਾਮਲੇ ਵਿੱਚ ਕੀਤੀ ਗਈ ਇਹ ਤੀਜੀ ਗ੍ਰਿਫ਼ਤਾਰੀ ਹੈ : ਏ. ਡੀ. ਜੀ. ਪੀ. ਏ. ਜੀ. ਟੀ. ਐਫ. ਪ੍ਰਮੋਦ ਬਾਨ

ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ੂਟਰਾਂ ਨੇ ਵਿਦੇਸ਼ ਅਧਾਰਤ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਦੇ ਇਸ਼ਾਰਿਆਂ ‘ਤੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ । ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ ਤਾਂ ਜੋ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ ।

ਅਪ੍ਰੇਸ਼ਨ ਸਬੰਧੀ ਏ. ਜੀ. ਟੀ. ਐਫ. ਨੇ ਕੀਤੇ ਵੇਰਵੇ ਸਾਂਝੇ

ਇਸ ਆਪਰੇਸ਼ਨ ਬਾਰੇ ਵੇਰਵੇ ਸਾਂਝੇ ਕਰਦਿਆਂ ਏ. ਜੀ. ਟੀ. ਐਫ. (A. G. T. F.) ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ. ਡੀ. ਜੀ. ਪੀ.) ਪ੍ਰਮੋਦ ਬਾਨ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਡੀ. ਐਸ. ਪੀ. ਏ. ਜੀ. ਟੀ. ਐਫ. ਰਾਜਨ ਪਰਮਿੰਦਰ ਦੀ ਅਗਵਾਈ ਵਿੱਚ ਏ. ਜੀ. ਟੀ. ਐਫ. ਦੀਆਂ ਪੁਲਿਸ ਟੀਮਾਂ ਨੇ ਜ਼ੀਰਾ ਦੇ ਪਿੰਡ ਮਨਸੂਰ ਦੇਵਾ ਵਿੱਚ ਝਟਰਾ ਰੋਡ ‘ਤੇ ਨਹਿਰ ਦੇ ਪੁਲ ਤੋਂ ਦੋਸ਼ੀ ਜਗਰੋਸ਼ਨ ਨੂੰ ਗ੍ਰਿਫ਼ਤਾਰ ਕਰ ਲਿਆ ।

ਜਗਰੋਸ਼ਨ ਜਿਊਲਰ ਹਮਲੇ ਸਬੰਧੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਤੀਜਾ ਦੋਸ਼ੀ ਹੈ

ਏ. ਡੀ. ਜੀ. ਪੀ. (A. D. G. P.) ਨੇ ਦੱਸਿਆ ਕਿ ਜਗਰੋਸ਼ਨ ਜਿਊਲਰ ਹਮਲੇ ਸਬੰਧੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਤੀਜਾ ਦੋਸ਼ੀ ਹੈ ਅਤੇ ਉਹ ਇਸ ਹਮਲੇ ਵਿੱਚ ਮੁੱਖ ਸ਼ੂਟਰ ਸੀ । ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ, ਦੋ ਹੋਰ ਦੋਸ਼ੀਆਂ, ਜਿਨ੍ਹਾਂ ਦੀ ਪਛਾਣ ਹਰਜੀਤ ਉਰਫ ਜੀਤਾ ਅਤੇ ਸਨਮੁਖ ਉਰਫ ਸੰਨੀ ਵਜੋਂ ਹੋਈ ਹੈ, ਨੂੰ ਏ. ਜੀ. ਟੀ. ਐਫ. ਦੀਆਂ ਟੀਮਾਂ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ । ਇਸ ਸਬੰਧੀ, ਐਫ. ਆਈ. ਆਰ. ਨੰਬਰ 87 ਮਿਤੀ 15.08.2025 ਨੂੰ ਭਾਰਤੀ ਨਿਆਂ ਸੰਹਿਤਾ (ਬੀ. ਐਨ. ਐਸ.) ਦੀਆਂ ਧਾਰਾਵਾਂ 109 ਅਤੇ 309 (6) ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਥਾਣਾ ਜ਼ੀਰਾ ਵਿਖੇ ਪਹਿਲਾਂ ਹੀ ਦਰਜ ਕੀਤੀ ਜਾ ਚੁੱਕੀ ਹੈ ।

Read More : ਡਿਪੋਰਟੇਸ਼ਨ ਦੇ ਮੁੱਦੇ ‘ਤੇ DGP ਗੌਰਵ ਯਾਦਵ ਦਾ ਵੱਡਾ ਐਕਸ਼ਨ, ਚਾਰ ਮੈਂਬਰੀ ਕਮੇਟੀ ਦਾ ਕੀਤਾ ਗਠਨ

ਆਬਕਾਰੀ ਅਤੇ ਕਰ ਵਿਭਾਗ ਦੇ ਕਰਮਚਾਰੀਆਂ ਵੱਲੋਂ ਤਨਖਾਹ ਦੇਣ ਦਾ ਫੈਸਲਾ

0
Excise and Taxation Department

ਚੰਡੀਗੜ੍ਹ, 30 ਅਗਸਤ 2025 : ਪੰਜਾਬ ਵਿੱਚ ਆਏ ਹੜ੍ਹਾਂ ਦੇ ਪੀੜਤਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਸੂਬੇ ਦੇ ਆਬਕਾਰੀ ਅਤੇ ਕਰ ਵਿਭਾਗ (Excise and Taxation Department) ਦੇ ਕਰਮਚਾਰੀਆਂ ਨੇ ਸਰਬ-ਸੰਮਤੀ ਨਾਲ ਆਪਣੀ ਇੱਕ ਦਿਨ ਦੀ ਤਨਖਾਹ (One day’s salary) ਮੁੱਖ ਮੰਤਰੀ ਰਾਹਤ ਫੰਡ ਵਿੱਚ ਦੇਣ ਦਾ ਫੈਸਲਾ ਕੀਤਾ ਹੈ । ਸਵੈ-ਇੱਛਤ ਯੋਗਦਾਨ ਦਾ ਉਦੇਸ਼ ਰਾਜ ਭਰ ਵਿੱਚ ਰਾਹਤ ਅਤੇ ਪੁਨਰਵਾਸ ਯਤਨਾਂ ਲਈ ਵਿੱਤੀ ਸਹਾਇਤਾ ਅਤੇ ਯੋਗਦਾਨ ਪ੍ਰਦਾਨ ਕਰਨਾ ਹੈ ।

ਵਿੱਤ ਮੰਤਰੀ ਚੀਮਾ ਨੇ ਵਿਭਾਗ ਦੇ ਉਪਰਾਲੇ ਦੀ ਕੀਤੀ ਸ਼ਲਾਘਾ, ਕਿਹਾ ਕਿ ਸਮੂਹਿਕ ਯਤਨ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਦੀ ਕੁੰਜੀ

ਆਬਕਾਰੀ ਅਤੇ ਕਰ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਕਿਹਾ ਕਿ ਇਹ ਫੈਸਲਾ ਵਿਭਾਗ ਦੇ ਸਾਰੇ ਪੱਧਰਾਂ ਦੇ ਕਰਮਚਾਰੀਆਂ ਦੁਆਰਾ ਵਿਨਾਸ਼ਕਾਰੀ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਸਾਂਝੀ ਵਚਨਬੱਧਤਾ ਤਹਿਤ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫੰਡ ਸਿੱਧਾ ਮੁੱਖ ਮੰਤਰੀ ਰਾਹਤ ਫੰਡ ਵਿੱਚ ਜਮ੍ਹਾ ਕੀਤੇ ਜਾਣਗੇ, ਜਿਸਦੀ ਵਰਤੋਂ ਹੜ੍ਹ ਪ੍ਰਭਾਵਿਤ (Flood affected) ਪਰਿਵਾਰਾਂ ਨੂੰ ਭੋਜਨ, ਡਾਕਟਰੀ ਸਹਾਇਤਾ ਅਤੇ ਹੋਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਕੀਤੀ ਜਾ ਰਹੀ ਹੈ ।

ਸਾਡੇ ਸਾਥੀਆਂ ਨੇ ਸੰਕਟ ਦੇ ਇਸ ਸਮੇਂ ਵਿੱਚ ਆਪਣੇ ਸਾਥੀ ਨਾਗਰਿਕਾਂ ਦੀ ਮਦਦ ਕਰਨ ਲਈ ਇੱਕ ਮਜ਼ਬੂਤ ਫਰਜ਼ ਦੀ ਭਾਵਨਾ ਮਹਿਸੂਸ ਕੀਤੀ ਹੈ

ਬੁਲਾਰੇ ਨੇ ਅੱਗੇ ਕਿਹਾ ਕਿ ਸਾਡੇ ਸਾਥੀਆਂ ਨੇ ਸੰਕਟ ਦੇ ਇਸ ਸਮੇਂ ਵਿੱਚ ਆਪਣੇ ਸਾਥੀ ਨਾਗਰਿਕਾਂ ਦੀ ਮਦਦ ਕਰਨ ਲਈ ਇੱਕ ਮਜ਼ਬੂਤ ਫਰਜ਼ ਦੀ ਭਾਵਨਾ ਮਹਿਸੂਸ ਕੀਤੀ ਹੈ । ਉਨ੍ਹਾਂ ਕਿਹਾ ਕਿ ਇਹ ਯੋਗਦਾਨ ਪੰਜਾਬ ਸਰਕਾਰ ਦੇ ਚੱਲ ਰਹੇ ਯਤਨਾਂ ਦਾ ਸਮਰਥਨ ਕਰਨ ਅਤੇ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਲਈ ਇੱਕ ਛੋਟਾ ਪਰ ਦਿਲੋਂ ਕੀਤਾ ਗਿਆ ਉਪਰਾਲਾ ਹੈ ਕਿ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ ।

ਇਹ ਪਹਿਲਕਦਮੀ ਹੋਰ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਨੂੰ ਅੱਗੇ ਆਉਣ ਅਤੇ ਰਾਹਤ ਫੰਡ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰੇਗੀ

ਆਬਕਾਰੀ ਅਤੇ ਕਰ ਵਿਭਾਗ ਦੀ ਪਹਿਲਕਦਮੀ ਦੀ ਸ਼ਲਾਘਾ (Appreciation for the initiative) ਕਰਦੇ ਹੋਏ, ਪੰਜਾਬ ਦੇ ਵਿੱਤ, ਯੋਜਨਾਬੰਦੀ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਪਹਿਲਕਦਮੀ ਹੋਰ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਨੂੰ ਅੱਗੇ ਆਉਣ ਅਤੇ ਰਾਹਤ ਫੰਡ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰੇਗੀ । ਵਿੱਤ ਮੰਤਰੀ ਚੀਮਾ, ਜਿਨ੍ਹਾਂ ਵੱਲੋਂ ਪਹਿਲਾਂ ਹੀ ਆਪਣੇ ਕੈਬਨਿਟ ਸਾਥੀਆਂ ਨਾਲ ਮਿਲ ਕੇ ਇੱਕ ਮਹੀਨੇ ਦੀ ਤਨਖਾਹ ਦਾ ਯੋਗਦਾਨ ਪਾਇਆ ਗਿਆ ਹੈ, ਨੇ ਸੂਬੇ ਅਤੇ ਇਸਦੇ ਲੋਕਾਂ ਨੂੰ ਆਫ਼ਤ ਤੋਂ ਉਭਾਰਨ ਅਤੇ ਮੁੜ ਨਿਰਮਾਣ ਲਈ ਸਮੂਹਿਕ ਯਤਨਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ।

Read More : ਮੁੱਖ ਮੰਤਰੀ ਵੱਲੋਂ ਆਬਕਾਰੀ ਅਫ਼ਸਰ ਸਰੂਪਇੰਦਰ ਸਿੰਘ ਸੰਧੂ ਦਾ ਕੀਤਾ ਗਿਆ ਸਨਮਾਨ

ਹੜ ਪ੍ਰਭਾਵਿਤਾਂ ਨੂੰ ਰਾਸ਼ਨ ਵੰਡਣ ਦਾ ਦੂਜਾ ਰਾਊਂਡ ਸ਼ੁਰੂ

0
Tarunpreet Singh Saund

ਫਾਜ਼ਿਲਕਾ 30 ਅਗਸਤ 2025 : ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ (Tarunpreet Singh Saund) ਨੇ ਫਾਜ਼ਿਲਕਾ ਜਿਲੇ ਦੇ ਦੌਰੇ ਦੇ ਦੂਜੇ ਦਿਨ ਅੱਜ ਜਿਲਾ ਪ੍ਰਸ਼ਾਸਨ ਨਾਲ ਹੜ ਰਾਹਤ ਪ੍ਰਬੰਧਾਂ ਦੀ ਸਮੀਖਿਆ ਤੋਂ ਬਾਅਦ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜ਼ਿਲੇ ਵਿੱਚ ਹੜ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ ਵੰਡਣ (Distributing ration to flood-affected families) ਦਾ ਪਹਿਲਾ ਰਾਊਂਡ ਪੂਰਾ ਕਰ ਲਿਆ ਗਿਆ ਹੈ ਅਤੇ ਹੁਣ ਦੂਜੇ ਰਾਊਂਡ ਵਿੱਚ ਮੁੜ ਤੋਂ ਉਹਨਾਂ ਪਰਿਵਾਰਾਂ ਤੱਕ ਰਾਸ਼ਨ ਕਿੱਟਾਂ ਭੇਜੀਆਂ ਜਾਣਗੀਆਂ । ਉਨਾਂ ਨੇ ਆਖਿਆ ਕਿ ਪਹਿਲੇ ਰਾਊਂਡ ਵਿੱਚ 3835 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਹਨ ਅਤੇ ਕੈਟਲ ਫੀਡ ਤਕਸੀਮ ਕੀਤੀ ਗਈ ਹੈ ।

ਪਹਿਲੇ ਰਾਊਂਡ ਵਿੱਚ 3835 ਪਰਿਵਾਰਾਂ ਨੂੰ ਵੰਡਿਆ ਰਾਸ਼ਨ : ਤਰੁਨ ਪ੍ਰੀਤ ਸਿੰਘ ਸੌਂਦ

ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਜ਼ਿਲੇ ਦੇ 20 ਪਿੰਡ ਹੜਾਂ ਨਾਲ ਪ੍ਰਭਾਵਿਤ ਹਨ। ਉਹਨਾਂ ਦੱਸਿਆ ਕਿ ਇਹਨਾਂ ਪਿੰਡਾਂ ਦੀ 13,289 ਆਬਾਦੀ ਪ੍ਰਭਾਵਿਤ ਹੈ (13,289 population of villages affected) ਅਤੇ 8383 ਜਾਨਵਰ ਇਹਨਾਂ ਪਿੰਡਾਂ ਦੇ ਲੋਕਾਂ ਕੋਲ ਸਨ। ਉਹਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਐਨ. ਡੀ. ਆਰ. ਐਫ. ਅਤੇ ਆਰਮੀ ਦੀਆਂ ਹੜ ਰਾਹਤ ਟੀਮਾਂ ਕੰਮ ਕਰ ਰਹੀਆਂ ਹਨ ਅਤੇ ਹੁਣ ਜ਼ਿਲ੍ਹੇ ਵਿੱਚ ਐਨਡੀਆਰਐਫ ਦੀ ਇੱਕ ਹੋਰ ਟੀਮ ਤਾਇਨਾਤ ਕੀਤੀ ਜਾ ਰਹੀ ਹੈ । ਇਸ ਨਾਲ ਜ਼ਿਲ੍ੇ ਵਿੱਚ ਰਾਹਤ ਕਾਰਜਾਂ ਵਿੱਚ ਲੱਗੀਆਂ ਕਿਸ਼ਤੀਆਂ ਦੀ ਗਿਣਤੀ ਵੱਧ ਕੇ 23 ਹੋ ਜਾਵੇਗੀ ।

ਪਹਿਲੇ ਰਾਊਂਡ ਵਿੱਚ 3835 ਪਰਿਵਾਰਾਂ ਨੂੰ ਵੰਡਿਆ ਰਾਸ਼ਨ : ਤਰੁਨ ਪ੍ਰੀਤ ਸਿੰਘ ਸੌਂਦ

ਸੌਂਦ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਠ ਰਾਹਤ ਕੈਂਪ ਕਾਰਜਸ਼ੀਲ ਹਨ ਜਿਨਾਂ ਵਿੱਚ 662 ਲੋਕ ਅਤੇ 384 ਜਾਨਵਰ ਲਿਆਂਦੇ ਗਏ ਹਨ ਅਤੇ ਅਤੇ ਸਰਕਾਰ ਵੱਲੋਂ ਰਾਹਤ ਕੈਂਪਾਂ ਵਿੱਚ ਆਏ ਲੋਕਾਂ ਦੀ ਹਰ ਪ੍ਰਕਾਰ ਨਾਲ ਮਦਦ ਕੀਤੀ ਜਾ ਰਹੀ ਹੈ । ਉਨਾਂ ਆਖਿਆ ਕਿ ਪੰਜਾਬ ਸਰਕਾਰ ਹੜ ਪੀੜਤਾਂ ਨਾਲ ਡੱਟ ਕੇ ਖੜੀ ਹੈ ਅਤੇ ਉਨਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ ।

ਫਾਜ਼ਿਲਕਾ ਦੇ ਰਾਹਤ ਕੈਂਪਾਂ ਵਿੱਚ 662 ਲੋਕਾਂ ਦੀ ਕੀਤੀ ਜਾ ਰਹੀ ਹੈ ਸੰਭਾਲ

ਉਨਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਪੱਤਣ ਪੋਸਟ , ਕਾਵਾਂ ਵਾਲੀ ਪੱਤਣ ਅਤੇ ਅੱਤੁ ਵਾਲਾ ਪੁੱਲ ਵਿਖੇ 24 ਘੰਟੇ ਲਈ ਮੈਡੀਕਲ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਇਸ ਤੋਂ ਬਿਨਾਂ ਰਾਹਤ ਕੈਂਪਾਂ ਵਿੱਚ ਵੀ 24 ਟੀਮਾਂ ਦੀ ਤਾਇਨਾਤੀ ਕੀਤੀ ਗਈ ਹੈ । ਉਹਨਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਹੜਾਂ ਦੌਰਾਨ ਕੰਧ ਡਿੱਗਣ ਨਾਲ ਚਾਰ ਵਿਅਕਤੀ ਜ਼ਖਮੀ ਹੋਏ ਸੀ, ਇੱਕ ਵਿਅਕਤੀ ਨੂੰ ਕਰੰਟ ਲੱਗਿਆ ਸੀ ਅਤੇ ਇੱਕ ਬੱਚਾ ਪਾਣੀ ਵਿੱਚ ਡਿੱਗਿਆ ਸੀ, ਜਿਨਾਂ ਸਾਰਿਆਂ ਨੂੰ ਬਚਾ ਲਿਆ ਗਿਆ ਹੈ ਅਤੇ ਇਲਾਜ ਉਪਰੰਤ ਘਰ ਭੇਜ ਦਿੱਤਾ ਗਿਆ ਹੈ ।

ਐਨ. ਡੀ. ਆਰ. ਐਫ. ਦੀ ਇੱਕ ਹੋਰ ਟੀਮ ਆਈ

ਉਨਾਂ ਨੇ ਕਿਹਾ ਕਿ ਜਿਲ੍ਹੇ ਵਿੱਚ ਚਾਰ ਔਰਤਾਂ ਦੀ ਵੀ ਇਸ ਸਮੇਂ ਦੌਰਾਨ ਡਿਲੀਵਰੀ ਹੋਈ ਹੈ ਜਿਨਾਂ ਦੇ ਘਰ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਸਨ । ਉਹਨਾਂ ਕਿਹਾ ਕਿ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਲਗਾਤਾਰ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਸੈਂਪਲ ਜਾਂਚ ਲਈ ਚੰਡੀਗੜ੍ਹ ਦੀ ਲੈਬੋਰਟਰੀ ਵਿਖੇ ਭੇਜੇ ਜਾ ਰਹੇ ਹਨ । ਉਹਨਾਂ ਆਖਿਆ ਕਿ ਸਿਹਤ ਵਿਭਾਗ ਵੱਲੋਂ ਹੁਣ ਤੱਕ 1500 ਮਰੀਜ਼ਾਂ ਨੂੰ ਚੈੱਕ ਕਰਕੇ ਲੋੜੀਂਦੀਆਂ ਦਵਾਈਆਂ ਮੁਫਤ ਦਿੱਤੀਆਂ ਗਈਆਂ ਹਨ ਜਦਕਿ ਪਸ਼ੂ ਪਾਲਣ ਵਿਭਾਗ ਦੀਆਂ ਵੀ 14 ਟੀਮਾਂ ਜਿਲੇ ਵਿੱਚ ਕਾਰਜਸ਼ੀਲ ਹਨ।
ਕੈਬਨਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਰੈਸਕਿਊ ਟੀਮਾਂ ਵੱਲੋਂ ਹੁਣ ਤੱਕ 2000 ਤੋਂ ਵੱਧ ਲੋਕਾਂ ਨੂੰ ਹੜ ਪ੍ਰਭਾਵਿਤ ਇਲਾਕਿਆਂ ਵਿੱਚੋਂ ਕੱਢਿਆ ਗਿਆ ਹੈ ।

ਪੰਚਾਇਤ ਮੰਤਰੀ ਵੱਲੋਂ ਫਾਜ਼ਿਲਕਾ ਵਿਖੇ ਹੜ ਰਾਹਤ ਪ੍ਰਬੰਧਾਂ ਦੀ ਸਮੀਖਿਆਪੰਚਾਇਤ ਮੰਤਰੀ ਵੱਲੋਂ ਫਾਜ਼ਿਲਕਾ ਵਿਖੇ ਹੜ ਰਾਹਤ ਪ੍ਰਬੰਧਾਂ ਦੀ ਸਮੀਖਿਆ

ਇਸ ਤੋਂ ਬਿਨਾਂ ਪ੍ਰਭਾਵਿਤ ਲੋਕਾਂ ਨੂੰ 2300 ਬੈਗ ਕੈਟਲ ਫੀਡ ਦੇ ਵੀ ਪ੍ਰਭਾਵਿਤ ਪਿੰਡਾਂ ਵਿੱਚ ਵੰਡਣ ਲਈ ਭੇਜੇ ਗਏ ਹਨ। ਉਹਨਾਂ ਦੱਸਿਆ ਕਿ ਜਲਾਲਾਬਾਦ ਹਲਕੇ ਦੇ ਵੀ ਕੁਝ ਪਿੰਡਾਂ ਵਿੱਚ ਪਾਣੀ ਦਾ ਅਸਰ ਆਇਆ ਹੈ ਪਰ ਇੱਥੇ ਸਥਿਤੀ ਫਾਜ਼ਿਲਕਾ ਦੇ ਮੁਕਾਬਲੇ ਬਿਹਤਰ ਹੈ । ਉਹਨਾਂ ਕਿਹਾ ਕਿ ਇੱਥੇ ਵੀ ਰਾਸ਼ਨ ਕਿੱਟਾਂ ਅਤੇ ਤ੍ਰਿਪਾਲਾਂ ਦੀ ਵੰਡ ਕੀਤੀ ਗਈ ਹੈ ।

ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਹਰ ਲੋੜਵੰਦ ਵਿਅਕਤੀ ਤੱਕ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ

ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਹਰ ਲੋੜਵੰਦ ਵਿਅਕਤੀ ਤੱਕ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ । ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐਸ. ਐਸ. ਪੀ. ਗੁਰਮੀਤ ਸਿੰਘ ਨੇ ਕੈਬਨਿਟ ਮੰਤਰੀ ਨੂੰ ਜ਼ਿਲ੍ਹੇ ਵਿੱਚ ਚੱਲ ਰਹੇ ਰਾਹਤ ਕਾਰਜਾਂ ਦੀ ਜਾਣਕਾਰੀ ਦਿੱਤੀ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ ਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ, ਐਸਡੀਐਮ ਵੀਰਪਾਲ ਕੌਰ, ਸਹਾਇਕ ਕਮਿਸ਼ਨਰ ਜਨਰਲ ਅਮਨਦੀਪ ਸਿੰਘ ਮਾਵੀ, ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ, ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਨੂਰ ਸ਼ਾਹ ਵੀ ਹਾਜ਼ਰ ਸਨ।

Read More : ਪੰਜਾਬ ਸੈਰ-ਸਪਾਟੇ ਦਾ ਨਵਾਂ ਕੇਂਦਰ ਬਣ ਕੇ ਉੱਭਰ ਰਿਹੈ: ਤਰੁਨਪ੍ਰੀਤ ਸਿੰਘ ਸੌਂਦ

ਬਿਪਤਾ ਦੀ ਘੜੀ ਵਿੱਚ ਪੰਜਾਬ ਦੇ ਭਾਜਪਾ ਆਗੂਆਂ ਦੀ ਚੁੱਪ ਹੈਰਾਨ ਕਰਨ ਵਾਲੀ : ਅਰੋੜਾ

0
Aman Arora

ਸੁਨਾਮ, 30 ਅਗਸਤ 2025 : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ (Cabinet Minister Aman Arora) ਨੇ ਪੰਜਾਬ ਦੇ ਭਾਜਪਾ ਆਗੂਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਹੈ ਕਿ ਅੱਜ ਜਦੋਂ ਪੰਜਾਬ ਬਿਪਤਾ ਦੀ ਘੜੀ ਵਿੱਚੋਂ ਲੰਘ ਰਿਹਾ ਹੈ ਤਾਂ ਉਹਨਾਂ ਦੀ ਚੁੱਪ ਹੈਰਾਨ ਕਰਨ ਵਾਲੀ ਹੈ। ਅਜਿਹੇ ਮੌਕੇ ਕੇਂਦਰ ਨੂੰ ਤੁਰੰਤ ਪੈਕੇਜ ਜਾਰੀ ਕਰਨ ਲਈ ਦਬਾਅ ਪਾਉਣ ਦੀ ਬਿਜਾਏ ਭਾਜਪਾ ਆਗੂਆਂ ਵੱਲੋਂ ਸਿਰਫ਼ ਸੂਬਾ ਸਰਕਾਰ ਦੀਆਂ ਕਮੀਆਂ ਲੱਭਣ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ।

ਹਰਿਆਣਾ ਸਰਕਾਰ ਵੱਲੋਂ ਪਾਣੀ ਵਿੱਚ ਕਟੌਤੀ ਕਰਨ ਦੀ ਗੱਲ ਨਾਲ ਭਾਜਪਾ ਅਤੇ ਕੇਂਦਰ ਸਰਕਾਰ ਦਾ ਅਸਲੀ ਚਿਹਰਾ ਨੰਗਾ ਹੋਇਆ

ਅੱਜ ਸਥਾਨਕ ਅਨਾਜ ਮੰਡੀ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ (Flood affected areas) ਨੂੰ ਰਾਹਤ ਸਮੱਗਰੀ ਦੇ 11 ਟਰੱਕ ਰਵਾਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਪਾਣੀ ਦੇ ਕੋਟੇ ਵਿੱਚ ਕਟੌਤੀ ਕਰਨ ਬਾਰੇ ਕਹਿਣ ਨਾਲ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ, ਕੇਂਦਰ ਸਰਕਾਰ ਅਤੇ ਪੰਜਾਬ ਦੇ ਭਾਜਪਾ ਆਗੂਆਂ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ । ਉਹਨਾਂ ਕਿਹਾ ਕਿ ਇਸ ਬਿਪਤਾ ਦੀ ਘੜੀ ਵਿੱਚ ਪੰਜਾਬ ਦੇ ਭਾਜਪਾ ਆਗੂਆਂ ਦੀ ਚੁੱਪ ਤਾਂ ਬਿਲਕੁਲ ਹੀ ਹੈਰਾਨੀ ਪੈਦਾ ਕਰਦੀ ਹੈ ।

ਕੇਂਦਰ ਨੂੰ ਅਪੀਲ, 6800 ਰੁਪਏ ਪ੍ਰਤੀ ਏਕੜ ਮੁਆਵਜ਼ਾ ਰਾਸ਼ੀ ਨੂੰ ਵਧਾਇਆ ਜਾਵੇ

ਉਹਨਾਂ ਕਿਹਾ ਕਿ ਜਦੋਂ ਪੰਜਾਬ ਨੂੰ ਆਪਣੀਆਂ ਫ਼ਸਲਾਂ ਲਈ ਪਾਣੀ ਚਾਹੀਦਾ ਹੁੰਦਾ ਹੈ ਤਾਂ ਉਸ ਵੇਲੇ ਹਰਿਆਣਾ ਵਾਧੂ ਪਾਣੀ ਮੰਗਦਾ ਹੈ (Haryana seeks additional water) ਪਰ ਅੱਜ ਅਸੀਂ ਹਰਿਆਣਾ ਨੂੰ ਕਹਿ ਰਹੇ ਹਾਂ ਕਿ ਉਹ ਵਾਧੂ ਪਾਣੀ ਲੈ ਲਵੇ ਤਾਂ ਜੋ ਸੂਬੇ ਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾ ਸਕੇ ਤਾਂ ਹਰਿਆਣਾ ਸਰਕਾਰ ਨੇ ਕਹਿ ਦਿੱਤਾ ਕਿ ਉਹਨਾਂ ਨੂੰ ਹੁਣ ਪਾਣੀ ਦੀ ਲੋੜ ਨਹੀਂ ਹੈ । ਉਲਟਾ ਨਿਰਧਾਰਤ ਕੋਟੇ ਵਿੱਚੋਂ ਵੀ ਕਟੌਤੀ ਕਰਨ ਬਾਰੇ ਕਿਹਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਇਹ ਕਿੱਥੋਂ ਦਾ ਇਨਸਾਫ ਹੈ ਕਿ ਜਦੋਂ ਪਾਣੀ ਦੀ ਮਾਰ ਪੈਣੀ ਹੈ ਤਾਂ ਪੰਜਾਬ ਇਕੱਲਾ ਬਰਦਾਸ਼ਤ ਕਰੇ ਪਰ ਹੁਣ ਵਾਧੂ ਪਾਣੀ ਨੂੰ ਸੰਭਾਲਣ ਵੇਲੇ ਹਰਿਆਣਾ ਸਰਕਾਰ ਪੱਲਾ ਝਾੜ ਗਈ ਹੈ ।

ਕੈਬਨਿਟ ਮੰਤਰੀ ਅਮਨ ਅਰੋੜਾ ਦੀ ਹਾਜ਼ਰੀ ਵਿੱਚ ਹਲਕਾ ਸੁਨਾਮ ਤੋਂ ਰਾਹਤ ਸਮੱਗਰੀ ਦੇ 11 ਟਰੱਕ ਰਵਾਨਾ

ਉਹਨਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਮਹਿਜ਼ 6800 ਰੁਪਏ ਪ੍ਰਤੀ ਏਕੜ ਦੇਣ ਦੀ ਬਿਜਾਏ ਮੁਆਵਜ਼ਾ ਰਾਸ਼ੀ ਨੂੰ ਵਧਾਇਆ ਜਾਵੇ । ਪੂਰੇ ਦੇਸ਼ ਦਾ ਢਿੱਡ ਭਰਨ ਵਾਲੇ ਸੂਬੇ ਪੰਜਾਬ ਦਾ ਲੱਖਾਂ ਏਕੜ ਫ਼ਸਲੀ ਨੁਕਸਾਨ ਹੋਇਆ ਹੈ, ਇਸ ਲਈ ਸੂਬੇ ਨੂੰ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਸਹਾਇਤਾ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ ।

ਅੱਜ ਪੰਜਾਬ ਨੂੰ ਕੁਦਰਤ ਦੀ ਵੱਡੀ ਮਾਰ ਪਈ ਹੈ

ਉਹਨਾਂ ਕਿਹਾ ਕਿ ਅੱਜ ਪੰਜਾਬ ਨੂੰ ਕੁਦਰਤ ਦੀ ਵੱਡੀ ਮਾਰ ਪਈ ਹੈ । ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਕਾਰਨ ਪੰਜਾਬ ਦੇ 7-8 ਜ਼ਿਲ੍ਹੇ ਬਹੁਤ ਪ੍ਰਭਾਵਿਤ ਹੋਏ ਹਨ । ਪਹਿਲੇ ਦਿਨ ਤੋਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਾਰੇ ਮੰਤਰੀ, ਸਾਰੇ ਵਿਧਾਇਕ ਅਤੇ ਪ੍ਰਸ਼ਾਸ਼ਨ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਲੋਕਾਂ ਦੇ ਜਾਨ ਮਾਲ ਅਤੇ ਆਰਥਿਕ ਵਸੀਲਿਆਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਪਰ ਸਾਡਾ ਸਾਰਿਆਂ ਦਾ ਨੈਤਿਕ ਤੌਰ ਉੱਤੇ ਫਰਜ਼ ਬਣਦਾ ਹੈ ਕਿ ਆਪਾਂ ਸਾਰੇ ਰਲ਼ ਮਿਲ ਕੇ ਪੀੜਤ ਲੋਕਾਂ ਦੀ ਸਹਾਇਤਾ ਲਈ ਅੱਗੇ ਆਈਏ ।

ਉਹਨਾਂ ਕਿਹਾ ਕਿ ਅੱਜ ਹਲਕਾ ਸੁਨਾਮ ਵੱਲੋਂ ਸਮੂਹ ਧਿਰਾਂ ਦੇ ਸਹਿਯੋਗ ਨਾਲ ਹੜ੍ਹ ਤੋਂ ਜ਼ਿਆਦਾ ਪ੍ਰਭਾਵਿਤ ਡੇਰਾ ਬਾਬਾ ਨਾਨਕ, ਅਜਨਾਲਾ, ਰਾਜਾਸਾਂਸੀ, ਫਾਜ਼ਿਲਕਾ, ਭੋਆ ਅਤੇ ਪੱਟੀ ਲਈ 11 ਟਰੱਕ ਭੇਜੇ ਗਏ ਹਨ, ਜਿਸ ਵਿੱਚ ਪਾਣੀ, ਰਾਸ਼ਨ ਅਤੇ ਪਸ਼ੂਆਂ ਲਈ ਚਾਰਾ ਭੇਜਿਆ ਗਿਆ ਹੈ । ਉਹਨਾਂ ਇਸ ਰਾਹਤ ਸਮੱਗਰੀ ਵਿੱਚ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਧਿਰਾਂ ਦਾ ਧੰਨਵਾਦ ਕੀਤਾ ।

ਇਸ ਮੌਕੇ ਕੌਣ ਕੌਣ ਸੀ ਮੌਜੂਦ

ਇਸ ਮੌਕੇ ਮੁਕੇਸ਼ ਜੁਨੇਜਾ ਚੇਅਰਮੈਨ ਮਾਰਕਿਟ ਕਮੇਟੀ ਸੁਨਾਮ, ਮੀਡੀਆ ਕੋਆਰਡੀਨੇਟਰ ਜਤਿੰਦਰ ਜੈਨ, ਆੜਤੀ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਰਾਜਨ ਹੋਡਲਾ, ਸੈਲਰ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਸੰਜੀਵ ਪੋਨੀ, ਸ਼ੈਲਰ ਐਸੋਸੀਏਸ਼ਨ ਦੇਹਾਤੀ ਦੇ ਸੰਦੀਪ ਝੂਜਾ, ਭੱਠਾ ਐਸੋਸੀਏਸ਼ਨ ਪ੍ਰਧਾਨ ਹਕੂਮਤ ਰਾਏ ਜਿੰਦਲ, ਫਲੋਰ ਮਿਲਰਜ਼ ਪ੍ਰਧਾਨ ਅਨਿਲ ਪੋਪਲੀ, ਨਿਸ਼ਾਨ ਸਿੰਘ ਟੋਨੀ ਪ੍ਰਧਾਨ ਨਗਰ ਕੌਂਸਲ ਸੁਨਾਮ, ਟਰੱਕ ਯੂਨੀਅਨ ਸੁਨਾਮ ਪ੍ਰਧਾਨ ਯਾਦਵਿੰਦਰ ਸਿੰਘ ਰਾਜਾ, ਟਰੱਕ ਯੂਨੀਅਨ ਸੰਗਰੂਰ ਪ੍ਰਧਾਨ ਰਣਦੀਪ ਸਿੰਘ ਮਿੰਟੂ, ਸਮੂਹ ਪਿੰਡ ਨਿਵਾਸੀ ਈਲਵਾਲ, ਪਿੰਡ ਖੇੜੀ, ਪਿੰਡ ਦੁੱਗਾਂ, ਲੌਗੋਂਵਾਲ, ਤੱਕੀਪੁਰ, ਸਾਹੋਕੇ, ਮੰਡੇਰ ਕਲਾਂ, ਤੋਗੇਵਾਲ, ਲੋਹਾਖੇੜਾ, ਚੀਮਾ ਦੇ ਲੋਕ, ਸਮੂਹ ਸੰਗਤ ਮਾਡਲ ਟਾਊਨ ਇੱਕ, ਸਮੂਹ ਮਾਡਲ ਟਾਊਨ ਦੇ ਅਤੇ ਨਗਰ ਕੋਟਲਾ ਕੋਟੜਾ ਦੇ ਵਾਸੀ, ਸਮੂਹ ਬਲਾਕ ਟੀਮ ਆਮ ਆਦਮੀ ਪਾਰਟੀ ਸੁਨਾਮ, ਅਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਵਰਕਰ ਹਾਜ਼ਰ ਸਨ ।

Read More : ਅਮਨ ਅਰੋੜਾ ਵੱਲੋਂ ਕੇਂਦਰੀ ਮੰਤਰੀ ਨੂੰ ਇੱਕੋ ਸੰਪਰਕ ਬਿੰਦੂ ਮਨੋਨੀਤ ਕਰਨ ਦੀ ਅਪੀਲ

ਸ਼ੁਸੀਲ ਕੁਮਾਰ ਵਾਰਡ ਨੰ:44 ਦੇ ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਪ੍ਰਧਾਨ ਨਿਯੁਕਤ

0
Patiala Progressive Front

ਪਟਿਆਲਾ, 30 ਅਗਸਤ 2025 : ਸ਼ਹਿਰ ਵਿਚ ਸਮਾਜ ਸੇਵਾ ਦਾ ਮਿਸ਼ਨ ਲੈ ਕੇ ਚੱਲਿਆ ਪਟਿਆਲਾ ਪ੍ਰੋਗਰੈਸਿਵ ਫਰੰਟ (Patiala Progressive Front) ਵੱਲੋਂ ਸਮਾਜ ਸੇਵਕ ਸ਼ੁਸੀਲ ਕੁਮਾਰ ਵਾਰਡ ਨੰ:44 ਦਾ ਪ੍ਰਧਾਨ ਲਗਾਇਆ ਗਿਆ ਹੈ । ਫਰੰਟ ਵੱਲੋ ਹੁਣ ਤੱਕ 3 ਵਾਰਡਾਂ ਦੇ ਪ੍ਰਧਾਨ ਪਹਿਲਾਂ ਲਗਾਏ ਜਾ ਚੁੱਕੇ ਹਨ ।

ਸ਼ੁਸੀਲ ਕੁਮਾਰ ਵਾਰਡ ਨੰ:44 ਦੇ ਪਟਿਆਲਾ ਪ੍ਰੋਗਰੈਸਿਵ ਫਰੰਟ ਦੇ ਪ੍ਰਧਾਨ ਨਿਯੁਕਤ ਪਟਿਆਲਾ ਪ੍ਰੋਗਰੈਸਿਵ ਫਰੰਟ ਸ਼ਹਿਰ ਦੇ ਲੋਕਾ ਦੀ ਸੇਵਾ ਵਿਚ 24 ਘੰਟੇ ਹਾਜ਼ਰ : ਸਰਪ੍ਰਸਤ ਸਤੀਸ਼ ਕਰਕਰਾ, ਪ੍ਰਧਾਨ ਅਕਾਸ ਬੋਕਸਰ

ਵਾਰਡ ਪ੍ਰਧਾਨ ਬਣਨ ’ਤੇ ਫਰੰਟ ਦੇ ਸਰਪ੍ਰਸਤ ਐਡਵੋਕੇਟ ਸਤੀਸ਼ ਕਰਕਰਾ ਅਤੇ ਬਾਨੀ ਪ੍ਰਧਾਨ ਅਕਾਸ਼ ਬੋਕਸਰ ਨੇ ਸ਼ੁਸੀਲ ਕੁਮਾਰ ਨੂੰ ਸਨਮਾਨਤ ਕੀਤਾ ਅਤੇ ਸਮਾਜ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਐਡਵੋਕੇਟ ਸਤੀਸ਼ ਕਰਕਰਾ ਨੇ ਕਿਹਾ ਕਿ ਸੰਗਠਨ ਵਿਚ ਸਮਾਜ ਸੇਵਾ ਕਰਨ ਵਾਲੇ ਅਤੇ ਅਗਾਂਹ ਵਧੂ ਵਿਅਕਤੀਆਂ ਨੂੰ ਜਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ ।

ਪਟਿਆਲਾ ਪ੍ਰੋਗਰੈਸਿਵ ਫਰੰਟ ਨੂੰ ਹੋਰ ਮਜਬੂਤ ਕਰਨ ਦੇ ਲਈ ਸਾਰੇ ਵਿੰਗਾ ਦਾ ਗਠਨ ਕੀਤਾ ਜਾਵੇਗਾ

ਪ੍ਰਧਾਨ ਅਕਾਸ ਬੋਕਸਰ ਨੇ ਦੱਸਿਆ ਕਿ ਪਟਿਆਲਾ ਪ੍ਰੋਗਰੈਸਿਵ ਫਰੰਟ ਨੂੰ ਹੋਰ ਮਜਬੂਤ ਕਰਨ ਦੇ ਲਈ ਪਟਿਆਲਾ ਸ਼ਹਿਰ ਦੇ ਸਾਰੇ ਵਾਰਡ ਦੇ ਪ੍ਰਧਾਨ ਲਗਾਏ ਜਾਣਗੇ ਅਤੇ ਇਸ ਤੋਂ ਬਾਅਦ ਸਾਰੇ ਵਿੰਗਾ ਦਾ ਗਠਨ ਕੀਤਾ ਜਾਵੇਗਾ । ਪ੍ਰਧਾਨ ਅਕਾਸ ਬੋਕਸਰ ਨੇ ਕਿਹਾ ਕਿ ਇਸ ਨਾਲ ਜਿਥੇ ਸੰਗਠਨ ਮਜਬੂਤ ਹੋਵੇਵਾ, ਉਥੇ ਸਮਾਜ ਸੇਵਾ ਦੇ ਕੰਮ ਸ਼ਹਿਰ ਦੇ ਹਰ ਇਲਾਕੇ ਵਿਚ ਕੀਤੇ ਜਾ ਸਕਣਗੇ । ਉਨ੍ਹਾਂ ਦੱਸਿਆ ਕਿ ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਅਤੇ ਪ੍ਰੋਗਰੈਸਿਵ ਫਰੰਟ ਅਪਾਣਾ ਇਹੀ ਉਦੇਸ਼ ਲੈ ਕੇ ਚੱਲਿਆ ਹੋਇਆ ਹੈ ।

ਪਟਿਆਲ ਪ੍ਰੋਗਰੈਸਿਵ ਫਰੰਟ ਦਾ ਮੈਂਬਰ ਸ਼ਹਿਰ ਦੇ ਹਰ ਕੋਨੇ ਤੋਂ ਬਣ ਰਹੇ ਹਨ

ਪ੍ਰਧਾਨ ਅਕਾਸ ਬੋਕਸਰ ਨੇ ਦੱਸਿਆ ਕਿ ਪਟਿਆਲ ਪ੍ਰੋਗਰੈਸਿਵ ਫਰੰਟ ਦਾ ਮੈਂਬਰ ਸ਼ਹਿਰ ਦੇ ਹਰ ਕੋਨੇ ਤੋਂ ਬਣ ਰਹੇ ਹਨ ਅਤੇ ਵਿਸ਼ੇਸ ਗੱਲ ਇਹ ਹੈ ਕਿ ਲੋਕ ਸਮਾਜ ਸੇਵਾ ਦੇ ਕੰਮ ਨੂੰ ਦੇਖ ਕੇ ਖੁਦ ਫਰੰਟ ਦੇ ਨਾਲ ਜੁੜ ਰਹੇ ਹਨ। ਉਨ੍ਹਾਂ ਦੱਸਿਆ ਕਿ ਵਾਤਾਵਰਣ ਸ਼ੁਧਤਾ ਪ੍ਰਾਜੈਕਟ (Environmental Cleanliness Project) ਦੇ ਤਹਿਤ ਇਸ ਸਾਲ 200 ਬੂਟਾ ਲਗਾ ਕੇ ਉਸ ਦਾ ਹਰ ਮੈਂਬਰ ਵੱਲੋਂ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਮੁਫਤ ਕਾਨੂੰਨੀ ਸਲਾਹਕਾਰ ਕੈਂਪ ਲਗਾਇਆ ਗਿਆ ਅਤੇ ਸਮਾਜ ਸੇਵਾ ਦਾ ਇਹ ਸਿਲਸਿਲ ਇਸੀ ਤਰ੍ਹਾਂ ਜਾਰੀ ਰਹੇਗਾ ।

ਸ਼ੁਸੀਲ ਕੁਮਾਰ ਨੇ ਕੀਤਾ ਐਡਵੋਕੇਟ ਸਤੀਸ਼ ਕਰਕਰਾ ਅਤੇ ਪ੍ਰਧਾਨ ਅਕਾਸ਼ ਬੋਕਸਰ ਦਾ ਧੰਨਵਾਦ

ਨਵ-ਨਿਯੁਕਤ ਵਾਰਡ ਪ੍ਰਧਾਨ ਸ਼ੁਸੀਲ ਕੁਮਾਰ (Sushil Kumar) ਨੇ ਕਿਹਾ ਕਿ ਉਹ ਫਰੰਟ ਦੀਆਂ ਨੀਤੀਆ ਤੋਂ ਪ੍ਰਭਾਵਿਤ ਹੋ ਕੇ ਅਤੇ ਜਿਸ ਤਰ੍ਹਾਂ ਫਰੰਟ ਦੇ ਪ੍ਰਧਾਨ ਅਕਾਸ ਬੋਕਸਰ ਲੋਕ ਸੇਵਾ ਕਰ ਰਹੇ, ਉਸ ਦੇ ਕਾਰਨ ਫਰੰਟ ਨਾਲ ਜੁੜਨ ਦਾ ਫੈਸਲਾ ਕੀਤਾ । ਉਨ੍ਹਾਂ ਸਰਪ੍ਰਸਤ ਐਡਵੋਕੇਟ ਸਤੀਸ਼ ਕਰਕਰਾ ਅਤੇ ਪ੍ਰਧਾਨ ਅਕਾਸ਼ ਬੋਕਸਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਦਿੱਤੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ।

ਇਸ ਮੌਕੇ ਅਰਵਿੰਦਰ ਸ਼ਰਮਾ ਬਿੱਟਾ, ਜਸਪਾਲ ਮਹਿਰਾ, ਸੁਨੀਲ ਖੰਨਾ, ਅਕਾਸ਼ ਕੁਮਾਰ ਟੀਨੂੰ, ਕੁਨਾਲ ਮਲਹੋਤਰਾ, ਯੁਵਰਾਜ ਮਲਹੋਤਰਾ, ਮੁਨੀਸ਼ ਬਾਂਸਲ, ਅਮਿਤ ਸ਼ਰਮਾ, ਦਿਨੇਸ਼ ਵਸਿਸਟ, ਜਤਿਨ ਮਲਹੋਤਰਾ, ਲਵਲੀ ਸ਼ਰਮਾ, ਨਰੇਸ਼ ਕੁਮਾਰ ਬੱਬੀ, ਵਿਨੋਦ ਕੁਮਾਰ, ਵਿਸ਼ੂ ਵਸਿਸਟ, ਅਜੇ ਸੇਠ, ਮਧੂੁ,ਪਵਨ, ਰਿਸ਼ ਮੌਦਗਿਲ, ਸੰਜੇ ਅਰੋੜਾ ਅਤੇ ਰਾਜ ਕੁਮਾਰ ਵੀ ਹਾਜ਼ਰ ਸਨ ।

Read More : ਪਟਿਆਲਾ ਪ੍ਰੋਗਰੈਸਿਵ ਫਰੰਟ ਨੇ ਕੀਤਾ ਜਥੇਬੰਦਕ ਢਾਂਚੇ ਦਾ ਗਠਨ ਸ਼ੁਰੂ