Home Blog Page 513

ਹਿਮਾਚਲ ਕੈਬਨਿਟ ਨੇ 500 ਪਸ਼ੂ ਮਿੱਤਰਾਂ ਦੀ ਭਰਤੀ ਨੂੰ ਦਿੱਤੀ ਮਨਜ਼ੂਰੀ

0

ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੀ ਪ੍ਰਧਾਨਗੀ ਹੇਠ ਸ਼ਨੀਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ 500 ਪਸ਼ੂ ਮਿੱਤਰਾਂ ਦੀ ਭਰਤੀ ਕਰਨ ਦਾ ਫੈਸਲਾ ਲਿਆ ਗਿਆ। ਉਨ੍ਹਾਂ ਨੂੰ 5 ਸਾਲਾਂ ਲਈ 5000 ਰੁਪਏ ਪ੍ਰਤੀ ਮਹੀਨਾ ਮਾਣਭੱਤਾ ਦਿੱਤਾ ਜਾਵੇਗਾ। ਕੈਬਨਿਟ ਨੇ ਜ਼ਿਲ੍ਹਾ ਪੁਲਿਸ ਡੇਹਰਾ ਦੀ ਪੁਲਿਸ ਲਾਈਨ ਵਿੱਚ ਵੱਖ-ਵੱਖ ਸ਼੍ਰੇਣੀਆਂ ਦੀਆਂ 101 ਅਸਾਮੀਆਂ ਬਣਾਉਣ ਅਤੇ ਭਰਨ ਦਾ ਵੀ ਫੈਸਲਾ ਕੀਤਾ ਹੈ।
ਪਾਕਿਸਤਾਨ ‘ਚ ਹੜ੍ਹਾਂ ਨੇ ਮਚਾਈ ਤਬਾਹੀ, 17 ਲੋਕਾਂ ਦੀ ਮੌਤ
ਕੈਬਨਿਟ ਨੇ ਪੀਡਬਲਯੂਡੀ ਮਲਟੀ-ਟਾਸਕ ਵਰਕਰਾਂ ਦਾ ਮਾਣਭੱਤਾ 5000 ਰੁਪਏ ਤੋਂ ਵਧਾ ਕੇ 5500 ਰੁਪਏ ਪ੍ਰਤੀ ਮਹੀਨਾ ਕਰਨ ਨੂੰ ਮਨਜ਼ੂਰੀ ਦੇ ਦਿੱਤੀ। ਇਸ ਫੈਸਲੇ ਨਾਲ ਲਗਭਗ 5000 ਕਰਮਚਾਰੀਆਂ ਨੂੰ ਲਾਭ ਹੋਵੇਗਾ। ਕੈਬਨਿਟ ਨੇ ਹਿਮਾਚਲ ਪ੍ਰਦੇਸ਼ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (HPTDC) ਦੇ ਦਫ਼ਤਰ ਨੂੰ ਸ਼ਿਮਲਾ ਤੋਂ ਧਰਮਸ਼ਾਲਾ ਤਬਦੀਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ। ਇਸ ਤੋਂ ਪਹਿਲਾਂ, ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (RERA) ਅਤੇ ਜੰਗਲਾਤ ਵਿਭਾਗ ਦੇ ਜੰਗਲੀ ਜੀਵ ਵਿੰਗ ਦਫ਼ਤਰ ਨੂੰ ਧਰਮਸ਼ਾਲਾ ਤਬਦੀਲ ਕੀਤਾ ਜਾ ਚੁੱਕਾ ਹੈ।

ਮੰਤਰੀ ਮੰਡਲ ਨੇ ਯੋਗ ਗੈਰ-ਸਰਕਾਰੀ ਡੇਅਰੀ ਸਹਿਕਾਰੀ ਸਭਾਵਾਂ ਨੂੰ ਦੁੱਧ ਸਪਲਾਈ ਕਰਨ ਵਾਲੇ ਕਿਸਾਨਾਂ ਲਈ ਦੁੱਧ ਪ੍ਰੋਤਸਾਹਨ ਯੋਜਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ, ਜਿਸ ਦੇ ਤਹਿਤ ਦੁੱਧ ਉਤਪਾਦਕਾਂ ਨੂੰ ਸਿੱਧੇ ਲਾਭ ਟ੍ਰਾਂਸਫਰ (ਡੀਬੀਟੀ) ਰਾਹੀਂ 3 ਰੁਪਏ ਪ੍ਰਤੀ ਲੀਟਰ ਦੀ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ।
ਦੱਸ ਦਈਏ ਕਿ ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਅਤੇ ਰਵਾਇਤੀ ਊਰਜਾ ਸਰੋਤਾਂ ‘ਤੇ ਨਿਰਭਰਤਾ ਘਟਾਉਣ ਲਈ, ਕੈਬਨਿਟ ਨੇ ਸੂਰਜੀ ਊਰਜਾ ਪ੍ਰੋਜੈਕਟ ਸਥਾਪਤ ਕਰਨ ਲਈ ਵਿਆਜ ਮੁਕਤ ਸਬਸਿਡੀ ਦੇ ਪ੍ਰਬੰਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪਹਿਲਕਦਮੀ ਦੇ ਤਹਿਤ, ਕਬਾਇਲੀ ਖੇਤਰਾਂ ਵਿੱਚ 100 ਕਿਲੋਵਾਟ ਤੋਂ 1 ਮੈਗਾਵਾਟ ਤੱਕ ਦੇ ਸੂਰਜੀ ਊਰਜਾ ਪ੍ਰੋਜੈਕਟਾਂ ਲਈ 5 ਪ੍ਰਤੀਸ਼ਤ ਵਿਆਜ ਮੁਕਤ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ। ਗੈਰ-ਕਬਾਇਲੀ ਖੇਤਰਾਂ ਵਿੱਚ 250 ਕਿਲੋਵਾਟ ਤੋਂ 2 ਮੈਗਾਵਾਟ ਦੀ ਸਮਰੱਥਾ ਵਾਲੇ ਪ੍ਰੋਜੈਕਟਾਂ ਲਈ 4 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਮੰਤਰੀ ਮੰਡਲ ਨੇ ਹਰੀ ਪੰਚਾਇਤ ਯੋਜਨਾ ਦੇ ਤਹਿਤ 100 ਪੰਚਾਇਤਾਂ ਵਿੱਚ 500 ਕਿਲੋਵਾਟ ਸੂਰਜੀ ਊਰਜਾ ਪਲਾਂਟ ਸਥਾਪਤ ਕਰਨ ਲਈ ਹਿਮ ਉਰਜਾ ਅਤੇ ਚੁਣੀਆਂ ਹੋਈਆਂ ਗ੍ਰਾਮ ਪੰਚਾਇਤਾਂ ਵਿਚਕਾਰ ਸਮਝੌਤਾ ਪੱਤਰ (ਐਮਓਯੂ) ‘ਤੇ ਹਸਤਾਖਰ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਹਰੇਕ ਪ੍ਰੋਜੈਕਟ ਤੋਂ ਪ੍ਰਤੀ ਮਹੀਨਾ ਲਗਭਗ 25 ਲੱਖ ਰੁਪਏ ਦਾ ਮਾਲੀਆ ਪੈਦਾ ਹੋਣ ਦੀ ਉਮੀਦ ਹੈ।

ਇਸਤੋਂ ਇਲਾਵਾ ਉਨ੍ਹਾਂ ਦੀ ਆਮਦਨ ਦਾ 30 ਪ੍ਰਤੀਸ਼ਤ ਹਿਮ ਊਰਜਾ ਨੂੰ, 20 ਪ੍ਰਤੀਸ਼ਤ ਰਾਜ ਸਰਕਾਰ ਨੂੰ ਅਤੇ 40 ਪ੍ਰਤੀਸ਼ਤ ਸਬੰਧਤ ਗ੍ਰਾਮ ਪੰਚਾਇਤਾਂ ਨੂੰ ਜਾਵੇਗਾ। ਗ੍ਰਾਮ ਪੰਚਾਇਤਾਂ ਨੂੰ ਅਨਾਥਾਂ ਅਤੇ ਵਿਧਵਾਵਾਂ ਦੀ ਭਲਾਈ ਲਈ ਵਾਧੂ 10 ਪ੍ਰਤੀਸ਼ਤ ਅਲਾਟ ਕੀਤਾ ਜਾਵੇਗਾ।
ਨਾਲ ਹੀ ਮੰਤਰੀ ਮੰਡਲ ਨੇ ਰਾਜ ਦੀਆਂ 3645 ਪੰਚਾਇਤਾਂ ਵਿੱਚ ਪੰਚਾਇਤ ਐਮਰਜੈਂਸੀ ਰਿਸਪਾਂਸ ਸੈਂਟਰ ਸਥਾਪਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਮਾਨਸੂਨ ਨਾਲ ਸਬੰਧਤ ਆਫ਼ਤਾਂ ਦੀ ਸਥਿਤੀ ਵਿੱਚ ਮਨੁੱਖੀ ਜਾਨ-ਮਾਲ ਦੀ ਰੱਖਿਆ ਲਈ ਪ੍ਰਭਾਵਸ਼ਾਲੀ ਪ੍ਰਤੀਕਿਰਿਆ ਯਕੀਨੀ ਬਣਾਈ ਜਾ ਸਕੇ।

 

 

 

ਪਾਕਿਸਤਾਨ ‘ਚ ਹੜ੍ਹਾਂ ਨੇ ਮਚਾਈ ਤਬਾਹੀ, 17 ਲੋਕਾਂ ਦੀ ਮੌਤ

0

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਖੇਤਰ ਵਿੱਚ ਸਵਾਤ ਨਦੀ ਵਿੱਚ ਸ਼ੁੱਕਰਵਾਰ ਨੂੰ ਅਚਾਨਕ ਆਏ ਹੜ੍ਹ ਵਿੱਚ 17 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲਾਪਤਾ ਹਨ। ਮਰਨ ਵਾਲਿਆਂ ਵਿੱਚੋਂ 9 ਇੱਕੋ ਪਰਿਵਾਰ ਦੇ ਸਨ।
ਦੱਸ ਦਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਨੁਸਾਰ, 17 ਲੋਕਾਂ ਦਾ ਇੱਕ ਪਰਿਵਾਰ ਸਵਾਤ ਨਦੀ ਦੇ ਕੰਢੇ ਪਿਕਨਿਕ ਮਨਾਉਣ ਆਇਆ ਸੀ। ਲੋਕ ਨਦੀ ਵਿੱਚ ਤਸਵੀਰਾਂ ਲੈ ਰਹੇ ਸਨ ਜਦੋਂ ਅਚਾਨਕ ਹੜ੍ਹ ਆ ਗਿਆ।ਉਨ੍ਹਾਂ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਬਚਾਉਣ ਲਈ ਭੱਜੇ, ਪਰ ਉਹ ਵੀ ਹੜ੍ਹ ਵਿੱਚ ਫਸ ਗਏ। ਇਹ ਲੋਕ ਲਗਭਗ 45 ਮਿੰਟਾਂ ਤੱਕ ਨਦੀ ਦੇ ਵਿਚਕਾਰ ਫਸੇ ਰਹੇ, ਪਰ ਤੇਜ਼ ਕਰੰਟ ਕਾਰਨ ਉਹ ਨਦੀ ਵਿੱਚ ਡੁੱਬ ਗਏ।

ਬਚਾਅ ਟੀਮ ਨੇ 9 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਚਾਰ ਨੂੰ ਬਚਾ ਲਿਆ ਗਿਆ ਹੈ।

ਨਾਲ ਹੀ ਪਾਕਿਸਤਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਅਨੁਸਾਰ ਬਚਾਅ ਕਰਮਚਾਰੀ ਨਦੀ ਦੇ ਕਿਨਾਰੇ ਪੰਜ ਥਾਵਾਂ ‘ਤੇ ਬਚਾਅ ਕਾਰਜ ਚਲਾ ਰਹੇ ਹਨ ਅਤੇ 80 ਤੋਂ ਵੱਧ ਬਚਾਅ ਕਰਮਚਾਰੀ ਇਸ ਵਿੱਚ ਲੱਗੇ ਹੋਏ ਹਨ। ਸ਼ੁੱਕਰਵਾਰ ਨੂੰ ਹੀ, ਸੂਬਾਈ ਐਮਰਜੈਂਸੀ ਸੇਵਾ ਦੇ ਬੁਲਾਰੇ ਸ਼ਾਹ ਫਹਾਦ ਨੇ ਕਿਹਾ ਕਿ ਲਗਭਗ 100 ਬਚਾਅ ਕਰਮਚਾਰੀਆਂ ਨੇ 58 ਲੋਕਾਂ ਨੂੰ ਬਚਾਇਆ ਹੈ ਅਤੇ ਲਾਪਤਾ ਸੈਲਾਨੀਆਂ ਦੀ ਭਾਲ ਜਾਰੀ ਹੈ।
ਇਸਤੋਂ ਇਲਾਵਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸੈਲਾਨੀਆਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ, ਅਤੇ ਅਧਿਕਾਰੀਆਂ ਨੂੰ ਨਦੀਆਂ ਅਤੇ ਨਾਲਿਆਂ ਦੇ ਨੇੜੇ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ, ਬਚਾਅ ਅਧਿਕਾਰੀਆਂ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਪੂਰਬੀ ਪੰਜਾਬ ਅਤੇ ਦੱਖਣੀ ਸਿੰਧ ਪ੍ਰਾਂਤਾਂ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ।

ਪਾਕਿਸਤਾਨ ਦੇ ਖੈਬਰ ਸੂਬੇ ਵਿੱਚ ਆਤਮਘਾਤੀ ਹਮਲਾ, 13 ਸੈਨਿਕਾਂ ਦੀ ਮੌਤ, 29 ਜ਼ਖਮੀ

0

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਇੱਕ ਆਤਮਘਾਤੀ ਹਮਲਾਵਰ ਨੇ ਇੱਕ ਫੌਜੀ ਕਾਫਲੇ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿੱਚ 13 ਸੈਨਿਕ ਮਾਰੇ ਗਏ। ਜਦੋਂ ਕਿ 10 ਸੈਨਿਕ ਅਤੇ 19 ਨਾਗਰਿਕ ਜ਼ਖਮੀ ਹੋ ਗਏ। ਨਿਊਜ਼ ਏਜੰਸੀ ਏਐਫਪੀ ਦੇ ਅਨੁਸਾਰ, ਹਮਲਾਵਰ ਨੇ ਵਿਸਫੋਟਕਾਂ ਨਾਲ ਭਰੀ ਇੱਕ ਗੱਡੀ ਫੌਜੀ ਕਾਫਲੇ ਵਿੱਚ ਟੱਕਰ ਮਾਰ ਦਿੱਤੀ।
ਦੇਸ਼ ‘ਚ ਪਹਿਲੀ ਵਾਰ ਮੋਬਾਈਲ ਐਪ ਰਾਹੀਂ ਵੋਟਿੰਗ, ਬਿਹਾਰ ਦੀਆਂ 42 ਨਗਰ ਪਾਲਿਕਾਵਾਂ ਦੀਆਂ ਚੋਣਾਂ ‘ਚ ਵੋਟਿੰਗ ਜਾਰੀ
ਖੈਬਰ ਪਖਤੂਨਖਵਾ ਵਿੱਚ ਤਾਇਨਾਤ ਇੱਕ ਪੁਲਿਸ ਅਧਿਕਾਰੀ ਨੇ ਏਐਫਪੀ ਨੂੰ ਦੱਸਿਆ ਕਿ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਦੋ ਘਰਾਂ ਦੀਆਂ ਛੱਤਾਂ ਡਿੱਗ ਗਈਆਂ, ਜਿਸ ਨਾਲ ਛੇ ਬੱਚੇ ਜ਼ਖਮੀ ਹੋ ਗਏ।

ਦੱਸ ਦਈਏ ਕਿ ਇਸ ਬੰਬ ਧਮਾਕੇ ਦੀ ਜ਼ਿੰਮੇਵਾਰੀ ਪਾਕਿਸਤਾਨ-ਤਾਲਿਬਾਨ (ਟੀ.ਟੀ.ਪੀ.) ਨਾਲ ਜੁੜੇ ਹਾਫਿਜ਼ ਗੁਲ ਬਹਾਦੁਰ ਗਰੁੱਪ ਨੇ ਲਈ ਹੈ। ਖੈਬਰ ਪ੍ਰਾਂਤ ਨੂੰ ਟੀ.ਟੀ.ਪੀ. ਦਾ ਗੜ੍ਹ ਮੰਨਿਆ ਜਾਂਦਾ ਹੈ।

ਦੇਸ਼ ‘ਚ ਪਹਿਲੀ ਵਾਰ ਮੋਬਾਈਲ ਐਪ ਰਾਹੀਂ ਵੋਟਿੰਗ, ਬਿਹਾਰ ਦੀਆਂ 42 ਨਗਰ ਪਾਲਿਕਾਵਾਂ ਦੀਆਂ ਚੋਣਾਂ ‘ਚ ਵੋਟਿੰਗ ਜਾਰੀ

0
Municipal elections will be held in Punjab on this date

ਦੇਸ਼ ਵਿੱਚ ਪਹਿਲੀ ਵਾਰ ਮੋਬਾਈਲ ਐਪ ਰਾਹੀਂ ਵੋਟਿੰਗ ਕੀਤੀ ਜਾ ਰਹੀ ਹੈ। ਬਿਹਾਰ ਦੇ 26 ਜ਼ਿਲ੍ਹਿਆਂ ਦੀਆਂ 42 ਨਗਰ ਪਾਲਿਕਾਵਾਂ ਵਿੱਚ ਉਪ-ਚੋਣਾਂ ਹੋ ਰਹੀਆਂ ਹਨ। ਪਾਇਲਟ ਪ੍ਰੋਜੈਕਟ ਵਜੋਂ ਛੇ ਨਗਰ ਪਾਲਿਕਾਵਾਂ ਵਿੱਚ ਈ-ਵੋਟਿੰਗ ਕੀਤੀ ਜਾ ਰਹੀ ਹੈ।
ਪੰਜਾਬ ਪਾਦਰੀ ਮਾਮਲਾ: ਜੇਲ੍ਹ ਸੁਪਰਡੈਂਟ ਮੁਅੱਤਲ: ਬਜਿੰਦਰ ਸਿੰਘ ਦੀ ਬੈਰਕ ਵਿੱਚੋਂ ਬਰਾਮਦ ਮੋਬਾਈਲ, ਨਕਦੀ ਦੀ ਜਾਂਚ ਜਾਰੀ
ਇਹ ਪ੍ਰੋਜੈਕਟ ਉਨ੍ਹਾਂ ਲੋਕਾਂ ਲਈ ਵੋਟ ਪਾਉਣ ਦੀ ਸਹੂਲਤ ਲਈ ਕੀਤਾ ਗਿਆ ਹੈ ਜੋ ਵੋਟਿੰਗ ਕੇਂਦਰਾਂ ਤੱਕ ਨਹੀਂ ਪਹੁੰਚ ਪਾ ਰਹੇ ਹਨ। ਵੋਟਿੰਗ ਲਈ ਦੋ ਐਪਸ ਲਾਂਚ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਇਸ ਸਹੂਲਤ ਦਾ ਲਾਭ ਉਠਾਉਣ ਲਈ, ਪਹਿਲਾਂ ਤੋਂ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਸੀ। ਚੋਣ ਕਮਿਸ਼ਨ ਦੇ ਅਨੁਸਾਰ, 50 ਹਜ਼ਾਰ ਤੋਂ ਵੱਧ ਲੋਕਾਂ ਨੇ ਈ-ਵੋਟਿੰਗ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਈ-ਵੋਟਿੰਗ ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਈ। ਦੁਬਈ, ਕਤਰ ਵਰਗੇ ਦੇਸ਼ਾਂ ਵਿੱਚ ਰਹਿਣ ਵਾਲੇ ਪ੍ਰਵਾਸੀ ਬਿਹਾਰੀਆਂ ਨੇ ਵੀ ਐਪ ਰਾਹੀਂ ਵੋਟ ਪਾਈ।ਮੋਤੀਹਾਰੀ ਦੀ ਵਿਭਾ ਨੇ ਐਪ ਰਾਹੀਂ ਪਹਿਲੀ ਵੋਟ ਪਾਈ, ਜਿਸ ਨਾਲ ਉਹ ਦੇਸ਼ ਦੀ ਪਹਿਲੀ ਈ-ਵੋਟਰ ਬਣ ਗਈ।

ਦੱਸ ਦਈਏ ਕਿ ਦੁਪਹਿਰ 1 ਵਜੇ ਤੱਕ, 80% ਤੋਂ ਵੱਧ ਈ-ਵੋਟਿੰਗ ਹੋ ਚੁੱਕੀ ਹੈ, ਜਦੋਂ ਕਿ 35% ਲੋਕ ਬੂਥ ‘ਤੇ ਜਾ ਕੇ ਆਪਣੀ ਵੋਟ ਪਾ ਚੁੱਕੇ ਹਨ।
ਬਿਹਾਰ ਵਿੱਚ 6 ਨਗਰ ਨਿਗਮਾਂ ਦੀਆਂ 136 ਸੀਟਾਂ ਲਈ ਅੱਜ ਵੋਟਿੰਗ ਹੋ ਰਹੀ ਹੈ। 3 ਨਗਰ ਨਿਗਮਾਂ ਦੇ ਕਾਰਜਕਾਲ ਪੂਰੇ ਹੋਣ ‘ਤੇ ਵੋਟਿੰਗ ਹੋ ਰਹੀ ਹੈ। ਜਦੋਂ ਕਿ ਬਾਕੀ ਥਾਵਾਂ ‘ਤੇ ਉਪ ਚੋਣਾਂ ਹੋ ਰਹੀਆਂ ਹਨ।

ਅਕਾਲੀ ਆਗੂ ਦੇ ਸਾਬਕਾ ਪੀਏ ਦਾ ਸ਼ਰੇਆਮ ਹਾਈਵੇਅ ‘ਤੇ ਕਤਲ

0

ਲੁਧਿਆਣਾ, 28 ਜੂਨ 2025 – ਲੁਧਿਆਣਾ ‘ਚ ਫਿਰ ਰੂਹ ਕੰਬਾਊ ਵਾਰਦਾਤ ਵਾਪਰੀ ਹੈ। ਇੱਥੇ ਤਲਵਾਰਾਂ ਨਾਲ ਸ਼ਰੇਆਮ ਸੜਕ ‘ਤੇ ਵਿਅਕਤੀ ਨੂੰ ਵੱਢ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਕੁਲਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਸਾਬਕਾ ਸੰਸਦ ਮੈਂਬਰ ਜਗਦੇਵ ਸਿੰਘ ਤਲਵੰਡੀ ਦਾ ਪੀ. ਏ. ਰਹਿ ਚੁੱਕਿਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਜ਼ਿਲ੍ਹੇ ਦੇ ਦੁੱਗਰੀ ਇਲਾਕੇ ਦੀ ਹੈ, ਜਿਸ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ।

ਕੁਲਦੀਪ ਸਿੰਘ ਰਾਤ ਵੇਲੇ ਆਪਣੇ ਫਾਰਮ ਹਾਊਸ ਤੋਂ ਵਾਪਸ ਆ ਰਿਹਾ ਸੀ ਕਿ ਇਕ ਸਵਿੱਫਟ ਕਾਰ ਉਸ ਦੀ ਕਾਰ ਪਿੱਛੇ ਲੱਗ ਗਈ। ਜਦੋਂ ਕੁਲਦੀਪ ਸਿੰਘ ਹਾਈਵੇਅ ‘ਤੇ ਚੜ੍ਹਿਆ ਤਾਂ ਕੁੱਝ ਵਿਅਕਤੀਆਂ ਨੇ ਉਸ ਦੀ ਕਾਰ ਨੂੰ ਘੇਰਾ ਪਾ ਲਿਆ। ਉਨ੍ਹਾਂ ਨੇ ਕੁਲਦੀਪ ਸਿੰਘ ਨੂੰ ਬਾਹਰ ਕੱਢਿਆ ਅਤੇ ਕਾਫੀ ਕੁੱਟਮਾਰ ਕੀਤੀ। ਗਿਆ। ਫਿਰ ਉਸ ਨੂੰ ਤਲਵਾਰਾਂ ਮਾਰ-ਮਾਰ ਲਹੂ-ਲੁਹਾਨ ਕਰ ਦਿੱਤਾ। ਕੁਲਦੀਪ ਸਿੰਘ ਮਦਦ ਦੀ ਗੁਹਾਰ ਲਾਉਂਦਾ ਰਿਹਾ। ਲੋਕ ਖੜ੍ਹੇ ਚੀਕਾਂ ਮਾਰਦੇ ਰਹੇ ਪਰ ਉਸ ਨੂੰ ਬਚਾਉਣ ਲਈ ਕੋਈ ਨਹੀਂ ਆਇਆ। ਜਦੋਂ ਉਹ ਬੇਹੋਸ਼ ਹੋ ਕੇ ਸੜਕ ‘ਤੇ ਡਿੱਗ ਗਿਆ, ਉਸ ਤੋਂ ਬਾਅਦ ਵੀ ਦੋਸ਼ੀਆਂ ਵਲੋਂ ਉਸ ਦੀ ਧੌਣ ‘ਤੇ ਉਦੋਂ ਤੱਕ ਤਲਵਾਰਾਂ ਮਾਰੀਆਂ ਗਈਆਂ, ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ।

ਇਸ ਤੋਂ ਬਾਅਦ ਮੁਲਜ਼ਮ ਉੱਥੋਂ ਫ਼ਰਾਰ ਹੋ ਗਏ। ਇਸ ਸਾਰੀ ਘਟਨਾ ਦੀ ਇਕ ਰਾਹਗੀਰ ਵਲੋਂ ਵੀਡੀਓ ਵੀ ਬਣਾਈ ਗਈ ਹੈ। ਫਿਲਹਾਲ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਕੁਲਦੀਪ ਸਿੰਘ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਸੀ। ਉਹ ਕੁੱਝ ਸਮਾਂ ਵਿਦੇਸ਼ ‘ਚ ਵੀ ਲਾ ਕੇ ਆਇਆ ਸੀ ਪਰ ਜੱਦੀ ਇਲਾਕੇ ਨਾਲ ਪਿਆਰ ਹੋਣ ਕਰਕੇ ਉਹ ਵਾਪਸ ਲੁਧਿਆਣਾ ਆ ਗਿਆ ਸੀ। ਹੁਣ ਪੁਲਸ ਵਲੋਂ ਇਸ ਗੱਲ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਜ਼ਮੀਨੀ ਝਗੜੇ ਕਾਰਨ ਉਸ ਦਾ ਕਤਲ ਕੀਤਾ ਗਿਆ ਹੈ ਜਾਂ ਫਿਰ ਇਸ ਦੇ ਪਿੱਛੇ ਕਾਰਨ ਕੁੱਝ ਹੋਰ ਸੀ।

ਪੰਜਾਬ ਪਾਦਰੀ ਮਾਮਲਾ: ਜੇਲ੍ਹ ਸੁਪਰਡੈਂਟ ਮੁਅੱਤਲ: ਬਜਿੰਦਰ ਸਿੰਘ ਦੀ ਬੈਰਕ ਵਿੱਚੋਂ ਬਰਾਮਦ ਮੋਬਾਈਲ, ਨਕਦੀ ਦੀ ਜਾਂਚ ਜਾਰੀ

0

ਜ਼ੀਰਕਪੁਰ ਵਿੱਚ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਪਾਦਰੀ ਬਜਿੰਦਰ ਸਿੰਘ ਦੀ ਬੈਰਕ ਵਿੱਚੋਂ ਮੋਬਾਈਲ ਫੋਨ ਅਤੇ ਨਕਦੀ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਹੈ।
ਤਿੰਨੋਂ ਰੱਥ ਪੁਰੀ ਦੇ ਗੁੰਡੀਚਾ ਮੰਦਰ ਪਹੁੰਚੇ, 10 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੀ ਸ਼ਿਰਕਤ
ਮਾਨਸਾ ਜੇਲ੍ਹ ਵਿੱਚ ਬੰਦ ਬਜਿੰਦਰ ਦੀ ਬੈਰਕ ਵਿੱਚੋਂ ਇਨ੍ਹਾਂ ਸਾਮਾਨਾਂ ਦੀ ਬਰਾਮਦਗੀ ਤੋਂ ਬਾਅਦ, ਪੰਜਾਬ ਸਰਕਾਰ ਨੇ ਜੇਲ੍ਹ ਸੁਪਰਡੈਂਟ ਇਕਬਾਲ ਬਰਾੜ ਨੂੰ ਮੁਅੱਤਲ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਮੋਬਾਈਲ ਫੋਨ ਮਿਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜੇਲ੍ਹਾਂ ਵਿੱਚ ਅਜਿਹੀ ਲਾਪਰਵਾਹੀ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਦੱਸ ਦਈਏ ਕਿ ਮਾਨਸਾ ਜ਼ਿਲ੍ਹਾ ਜੇਲ੍ਹ ਵਿੱਚ ਏਆਈਜੀ ਜੇਲ੍ਹ ਪੰਜਾਬ ਰਾਜੀਵ ਕੁਮਾਰ ਅਰੋੜਾ ਦੀ ਅਗਵਾਈ ਹੇਠ ਕੀਤੀ ਗਈ ਤਲਾਸ਼ੀ ਮੁਹਿੰਮ ਦੌਰਾਨ, ਉਮਰ ਕੈਦ ਦੀ ਸਜ਼ਾ ਕੱਟ ਰਹੇ ਪਾਸਟਰ ਬਜਿੰਦਰ ਸਿੰਘ ਤੋਂ ਇੱਕ ਟੱਚ ਮੋਬਾਈਲ ਫ਼ੋਨ ਅਤੇ ਨਕਦੀ ਬਰਾਮਦ ਕੀਤੀ ਗਈ।

ਜਾਣਕਾਰੀ ਦਿੰਦਿਆਂ ਇਸ ਬਰਾਮਦਗੀ ਤੋਂ ਬਾਅਦ ਡੀਐਸਪੀ ਬੂਟਾ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਪਾਦਰੀ ਕੋਲ ਇਹ ਸਮਾਨ ਮਿਲਿਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਅਨੂ ਮਲਿਕ ਨੇ ਤੁਰੰਤ ਸਦਰ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪਾਦਰੀ ਵਿਰੁੱਧ ਨਵੀਂ ਐਫਆਈਆਰ ਦਰਜ ਕੀਤੀ ਗਈ ਹੈ।

ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਪੰਜਾਬ ਸਰਕਾਰ ਨੇ ਪਹਿਲਾਂ ਹੀ ਮਾਨਸਾ ਜੇਲ੍ਹ ਸੁਪਰਡੈਂਟ ਇਕਬਾਲ ਬਰਾੜ ਨੂੰ ਮੁਅੱਤਲ ਕਰ ਦਿੱਤਾ ਹੈ।

ਤਿੰਨੋਂ ਰੱਥ ਪੁਰੀ ਦੇ ਗੁੰਡੀਚਾ ਮੰਦਰ ਪਹੁੰਚੇ, 10 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੀ ਸ਼ਿਰਕਤ

0

ਸ਼ਨੀਵਾਰ ਨੂੰ ਓਡੀਸ਼ਾ ਦੇ ਪੁਰੀ ਵਿੱਚ ਸਾਲਾਨਾ ਜਗਨਨਾਥ ਯਾਤਰਾ ਦਾ ਦੂਜਾ ਦਿਨ ਹੈ। ਰੱਥ ਯਾਤਰਾ ਅੱਜ ਸਵੇਰੇ 10 ਵਜੇ ਦੁਬਾਰਾ ਸ਼ੁਰੂ ਹੋਈ। ਸ਼ਰਧਾਲੂਆਂ ਨੇ ਤਿੰਨਾਂ ਰੱਥਾਂ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ।
ਭਗਵਾਨ ਬਲਭੱਦਰ ਦਾ ਰੱਥ ਤਲਧਵਾਜ ਸਵੇਰੇ 11.20 ਵਜੇ ਅਤੇ ਦੇਵੀ ਸੁਭੱਦਰਾ ਦਾ ਦਰਪਦਲਨ ਰੱਥ ਦੁਪਹਿਰ 12.20 ਵਜੇ ਪਹੁੰਚਿਆ ਅਤੇ ਉਸ ਤੋਂ ਬਾਅਦ ਭਗਵਾਨ ਜਗਨਨਾਥ ਦਾ ਨੰਦੀਘੋਸ਼ ਰੱਥ ਦੁਪਹਿਰ 1.11 ਵਜੇ ਗੁੰਡੀਚਾ ਮੰਦਰ ਪਹੁੰਚਿਆ।

ਦੱਸ ਦਈਏ ਕਿ ਮੁੱਖ ਮੰਦਰ ਤੋਂ ਗੁੰਡੀਚਾ ਮੰਦਰ ਦੀ ਦੂਰੀ 2.6 ਕਿਲੋਮੀਟਰ ਹੈ। 8 ਲੱਖ ਤੋਂ ਵੱਧ ਸ਼ਰਧਾਲੂਆਂ ਦੀ ਮੌਜੂਦਗੀ ਦੇ ਕਾਰਨ, ਇਸ ਵਿੱਚ ਦੋ ਤੋਂ ਤਿੰਨ ਘੰਟੇ ਹੋਰ ਲੱਗ ਸਕਦੇ ਹਨ। ਭਗਵਾਨ ਗੁੰਡੀਚਾ ਮੰਦਰ ਵਿੱਚ 9 ਦਿਨ ਠਹਿਰਨਗੇ।

ਪੁਰੀ ਵਿੱਚ ਸਵੇਰ ਤੋਂ ਹੀ ਹਲਕੀ ਬਾਰਿਸ਼ ਹੋ ਰਹੀ ਹੈ। ਇਸ ਨਾਲ ਮੌਸਮ ਬਿਹਤਰ ਹੋ ਗਿਆ ਹੈ। ਅੱਜ ਭੀੜ ਕੱਲ੍ਹ ਨਾਲੋਂ 10-20% ਘੱਟ ਹੈ, ਪਰ ਅੱਜ ਵੀ ਬਹੁਤ ਸਾਰੇ ਲੋਕ ਬਿਮਾਰ ਹੋ ਗਏ। ਪਿਛਲੇ ਦਿਨ 650 ਤੋਂ ਵੱਧ ਸ਼ਰਧਾਲੂਆਂ ਦੇ ਬਿਮਾਰ ਹੋਣ ਦੀ ਖ਼ਬਰ ਹੈ।

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਰੱਥ ਯਾਤਰਾ ਵਿੱਚ 10 ਲੱਖ ਤੋਂ ਵੱਧ ਲੋਕ ਸ਼ਾਮਲ ਸਨ। ਦੇਰ ਸ਼ਾਮ ਨੂੰ, ਦੇਵੀ ਸੁਭੱਦਰਾ ਦੇ ਰੱਥ ਦੇ ਆਲੇ-ਦੁਆਲੇ ਭੀੜ ਦੇ ਵਧਦੇ ਦਬਾਅ ਕਾਰਨ, 625 ਤੋਂ ਵੱਧ ਸ਼ਰਧਾਲੂਆਂ ਦੀ ਸਿਹਤ ਵਿਗੜ ਗਈ। ਪ੍ਰਸ਼ਾਸਨ ਦੇ ਅਨੁਸਾਰ, 70 ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਵਿੱਚੋਂ 9 ਦੀ ਹਾਲਤ ਗੰਭੀਰ ਹੈ।

ਲੁਧਿਆਣਾ ਨੀਲਾ ਡਰੱਮ ਕਤਲ ਕਾਂਡ ਮਾਮਲਾ: ਪੁਲਿਸ ਵੱਲੋਂ 6 ਗ੍ਰਿਫ਼ਤਾਰ

0

– ਥਾਣਾ ਡਵੀਜਨ ਨੰਬਰ 6 ਲੁਧਿਆਣਾ ਦੀ ਪੁਲਿਸ ਵਲੋਂ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲ਼ਝਾਉਦਿਆ ਹੋਇਆ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸੀਆਂ ਨੂੰ ਮਹਿਜ 36 ਘੰਟਿਆ ਦੇ ਅੰਦਰ-ਅੰਦਰ ਗ੍ਰਿਫਤਾਰ ਕੀਤਾ

ਲੁਧਿਆਣਾ 28 ਜੂਨ 2025 – ਕਮਿਸ਼ਨਰ ਪੁਲਿਸ, ਲੁਧਿਆਣਾ ਸਵੱਪਨ ਸ਼ਰਮਾ IPS ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਰੁਪਿੰਦਰ ਸਿੰਘ PPS, ਡਿਪਟੀ ਕਮਿਸ਼ਨਰ ਪੁਲਿਸ, (ਦਿਹਾਤੀ) ਲੁਧਿਆਣਾ, ਕਰਨਵੀਰ ਸਿੰਘ PPS, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜੋਨ-2, ਲੁਧਿਆਣਾ, ਸਤਵਿੰਦਰ ਸਿੰਘ ਵਿਰਕ PPS ਸਹਾਇਕ ਕਮਿਸ਼ਨਰ ਪੁਲਿਸ ਇੰਡ: ਏਰੀਆ-ਬੀ, ਲੁਧਿਆਣਾ ਦੀ ਨਿਗਰਾਨੀ ਹੇਠ ਸ਼ਹਿਰ ਨੂੰ ਕਰਾਇਮ ਮੁਕਤ ਬਣਾਉਣ ਲਈ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਸ: ਕੁਲਵੰਤ ਕੌਰ ਮੁੱਖ ਅਫਸਰ, ਥਾਣਾ ਡਵੀਜਨ ਨੰਬਰ 6, ਲੁਧਿਆਣਾ ਅਤੇ ASI ਪ੍ਰਿਤਪਾਲ ਸਿੰਘ ਇੰਚਾਰਜ ਚੌਕੀ ਸ਼ੇਰਪੁਰ ਦੀ ਟੀਮ ਨੂੰ ਉਸ ਸਮੇ ਸਫਲਤਾ ਹਾਸਲ ਹੋਈ ਜਦੋਂ ਮਿਤੀ 25-06-2025 ਨੂੰ ਬੇ ਅਬਾਦ ਖਾਲੀ ਪਲਾਟ ਗਿਆਸਪੁਰਾ ਚੌਕ ਲੁਧਿਆਣਾ ਵਿਖੇ ਮਿਲੀ ਨਾ ਮਾਲੂਮ ਵਿਅਕਤੀ ਦੀ ਲਾਸ਼ ਬਾਰੇ ਇਤਲਾਹ ਮਿਲਣ ਤੇ ASI ਦਵਿੰਦਰ ਸਿੰਘ ਚੌਕੀ ਸ਼ੇਰਪੁਰ ਲੁਧਿਆਣਾ ਦੇ ਬਿਆਨ ਪਰ ਮੁਕੱਦਮਾ ਨੰਬਰ 138 ਮਿਤੀ 25-06-2025 ਅ/ਧ: 103-238 ਬੀ.ਐੱਨ.ਐੱਸ. ਥਾਣਾ ਡਵੀਜਨ ਨੰਬਰ 6. ਲੁਧਿਆਣਾ ਬਰ ਖਿਲਾਫ ਨਾ ਮਲੂਮ ਵਿਅਕਤੀ/ਵਿਅਕਤੀਆ ਦੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ।

ਮੁੱਖ ਅਫਸਰ ਥਾਣਾ ਡਵੀਜਨ ਨੰਬਰ 6 ਵਲੋਂ ਅੰਨੇ ਕਤਲ ਦੀ ਵਾਰਦਾਤ ਨੂੰ 36 ਘੰਟੇ ਦੇ ਅੰਦਰ ਅੰਦਰ ਸੁਲਝਾਉਂਦੇ ਹੋਏ ਕਤਲ ਕਰਨ ਵਾਲੇ ਦੋਸੀਆਂ ਫਾਗੂ ਪ੍ਰਸਾਦ, ਊਸ਼ਾ ਦੇਵੀ, ਨੀਰਜ ਕੁਮਾਰ, ਵਿਸ਼ਾਲ ਕੁਮਾਰ, ਜੈ ਵੀਰ ਅਤੇ ਸੀਡ ਕੁਮਾਰ ਨੂੰ ਮਿਤੀ 27-06-2025 ਨੂੰ ਗ੍ਰਿਫਤਾਰ ਕੀਤਾ। ਦੋਰਾਨੇ ਤਫਤੀਸ਼ ਦੋਸੀਆਨ ਪਾਸੋ ਵਾਰਦਾਤ ਵਿੱਚ ਵਰਤਿਆ E ਰਿਕਸ਼ਾ ਨੰਬਰ PB-10-JM-1724 ਅਤੇ ਮੋਟਰਸਾਈਕਲ ਨੰਬਰ PB-91R-8886 ਬਰਾਮਦ ਕੀਤਾ ਗਿਆ ਹੈ। ਮ੍ਰਿਤਕ ਨਾ ਮਲੂਮ ਵਿਅਕਤੀ ਦੀ ਸ਼ਨਾਖਤ ਮਨੋਜ ਉਰਫ ਰਾਜੂ ਵਜੋ ਹੋਈ ਹੈ।

ਗ੍ਰਿਫਤਾਰ ਦੋਸ਼ੀਆਨ ਦਾ ਵੇਰਵਾ:-

1. ਫਾਗੂ ਪ੍ਰਸਾਦ (ਉਮਰ 60 ਸਾਲ) ਪੁੱਤਰ ਰੰਗੀਲਾ ਮਹਾਤੋ ਵਾਸੀ ਪਿੰਡ ਸਹਾਦੀ ਪੱਤੀ ਥਾਣਾ ਨਬੀਗੰਜ ਜਿਲ੍ਹਾ ਸ਼ਿਵਾਲਾਗ ਬਿਹਾਰ ਹਾਲ ਵਾਸੀ ਨਿਤਿਨ ਦਾ ਵਿਹੜਾ ਗਲੀ ਨੰਬਰ 5, ਭਾਰਤੀ ਕਲੋਨੀ ਲੁਧਿਆਣਾ।

2. ਉਸ਼ਾ ਦੇਵੀ (ਉਮਰ 52 ਸਾਲ) ਪਤਨੀ ਫਾਗੂ ਪ੍ਰਸਾਦ ਵਾਸੀ ਪਿੰਡ ਸਹਾਦੀ ਪੱਤੀ ਥਾਣਾ ਨਬੀਗੰਜ ਜਿਲ੍ਹਾ ਸ਼ਿਵਾਲਾਗ ਬਿਹਾਰ ਨਿਤਿਨ ਦਾ ਵਿਹੜਾ ਗਲੀ ਨੰਬਰ 5, ਭਾਰਤੀ ਕਲੋਨੀ ਲੁਧਿਆਣਾ।

3. ਨੀਰਜ ਕੁਮਾਰ (ਉਮਰ 23 ਸਾਲ) ਪੁੱਤਰ ਫਾਗੂ ਪ੍ਰਸਾਦ ਵਾਸੀ ਨਿਤਿਨ ਦਾ ਵਿਹੜਾ ਗਲੀ ਨੰਬਰ 5, ਭਾਰਤੀ ਕਲੋਨੀ ਲੁਧਿਆਣਾ।

4. ਸੀਡੂ ਕੁਮਾਰ (ਉਮਰ 20 ਸਾਲ) ਪੁੱਤਰ ਆਸ਼ਿਕ ਅਲੀ ਵਾਸੀ ਪਿੰਡ ਬਲਡੀਆ ਥਾਣਾ ਕੱਸੀਆ ਜਿਲ੍ਹਾ ਕੁਸ਼ੀ ਨਗਰ ਉੱਤਰ ਪ੍ਰਦੇਸ਼ ਹਾਲ ਵਾਸੀ ਕੁੱਕੂ ਦਾ ਵਿਹੜਾ, ਨੇੜੇ ਬੰਟੀ ਦਾ ਢਾਬਾ ਪਤਲੀ ਗਲੀ ਸ਼ੇਰਪੁਰ ਕਲਾ ਲੁਧਿਆਣਾ।

5. ਜੈ ਵੀਰ (ਉਮਰ 16 ਸਾਲ) ਪੁੱਤਰ ਫਾਗੂ ਪ੍ਰਸਾਦ ਵਾਸੀ ਪਿੰਡ ਸਹਾਦੀ ਪੱਤੀ ਥਾਣਾ ਨਬੀਗੰਜ ਜਿਲ੍ਹਾ ਸ਼ਿਵਾਲਾਗ ਬਿਹਾਰ ਹਾਲ ਵਾਸੀ ਨਿਤਿਨ ਦਾ ਵਿਹੜਾ ਗਲੀ ਨੰਬਰ 5, ਭਾਰਤੀ ਕਲੋਨੀ ਲੁਧਿਆਣਾ।

6. ਵਿਸ਼ਾਲ ਕੁਮਾਰ (ਉਮਰ 14 ਸਾਲ) ਪੁੱਤਰ ਫਾਗੂ ਪ੍ਰਸਾਦ ਵਾਸੀ ਪਿੰਡ ਸਹਾਦੀ ਪੱਤੀ ਥਾਣਾ ਨਬੀਗੰਜ ਜਿਲ੍ਹਾ ਸ਼ਿਵਾਲਾਗ ਬਿਹਾਰ ਹਾਲ ਵਾਸੀ ਨਿਤਿਨ ਦਾ ਵਿਹੜਾ ਗਲੀ ਨੰਬਰ 5, ਭਾਰਤੀ ਕਲੋਨੀ ਲੁਧਿਆਣਾ।

ਦੋਰਾਨੇ ਤਫਤੀਸ਼ ਮੁੱਕਦਮਾ ਦੇ ਦੋਸ਼ੀਆਂ ਪਾਸੋ ਕਤਲ ਨੂੰ ਅੰਜਾਮ ਦੇਣ ਬਾਰੇ ਡੂੰਘਾਈ ਨਾਲ ਪੁੱਛਗਿੱਛ ਕਰਨ ਤੋਂ ਸਾਹਮਣੇ ਆਇਆ ਹੈ ਕਿ ਮ੍ਰਿਤਕ ਮਨੋਜ ਚੌਧਰੀ ਅਤੇ ਦੋਸ਼ੀ ਨੀਰਜ ਕੁਮਾਰ ਵਗੈਰਾ ਆਪਸ ਵਿੱਚ ਪੁਰਾਣੇ ਜਾਣਕਾਰ ਹਨ। ਮਿਤੀ 23-06-2025 ਨੂੰ ਰਾਤ ਵਕਤ ਮ੍ਰਿਤਕ ਮਨੋਜ ਚੌਧਰੀ ਦੋਸ਼ੀ ਨੀਰਜ ਕੁਮਾਰ ਵਗੈਰਾ ਪਾਸ ਉਸ ਦੇ ਕਿਰਾਏ ਵਾਲਾ ਕਮਰਾ ਗਲੀ ਨੰਬਰ 5, ਭਾਰਤੀ ਕਲੋਨੀ, ਲੁਧਿਆਣਾ ਵਿਖੇ ਆਇਆ ਸੀ ਜਿੱਥੇ ਉਸ ਰਾਤ ਦੋਸ਼ੀ ਨੀਰਜ ਕੁਮਾਰ ਵਗੈਰਾ ਦੀ ਮ੍ਰਿਤਕ ਮਨੋਜ ਚੌਧਰੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸਬਾਜੀ ਹੋ ਗਈ ਸੀ ਇਸ ਬਹਿਸਬਾਜੀ ਦੌਰਾਨ ਨੀਰਜ ਕੁਮਾਰ ਵਗੈਰਾ ਨੇ ਆਪਸ ਵਿਚ ਸਾਜ ਬਾਜ ਹੋ ਕੇ ਤਹਿਸ਼ ਵਿੱਚ ਆ ਕੇ ਮਨੋਜ ਚੌਧਰੀ ਦੇ ਗੁੱਝੀਆ ਸੱਟਾ ਮਾਰੀਆ ਸਨ। ਜਿਸ ਕਾਰਨ ਉਹ ਬੇਹੋਸ਼ੀ ਦੀ ਹਾਲਤ ਵਿੱਚ ਡਿੱਗ ਪਿਆ। ਕੁਝ ਸਮੇ ਬਾਅਦ ਉਸ ਦੀ ਦੋਸ਼ੀ ਦੇ ਕਮਰੇ ਵਿਚ ਹੀ ਮੌਤ ਹੋ ਗਈ।

ਦੋਸੀ ਨੇ ਮ੍ਰਿਤਕ ਮਨੋਜ ਕੁਮਾਰ ਚੋਧਰੀ ਦੀ ਲਾਸ਼ ਆਪਣੇ ਕਮਰੇ ਵਿਚ ਲੁਕਾ ਛੁਪਾ ਕੇ ਰੱਖ ਦਿੱਤੀ ਸੀ। ਮਿਤੀ 24-06-2025 ਨੂੰ ਵਕਤ ਕਰੀਬ 10:00 ਪੀ.ਐੱਮ ਪਰ ਆਪਣੇ ਵੱਲੋ ਕੀਤੇ ਜੁਰਮ ਨੂੰ ਛੁਪਾਉਣ ਦੀ ਖਾਤਰ ਮ੍ਰਿਤਕ ਮਨੋਜ ਚੌਧਰੀ ਦੀ ਲਾਸ਼ ਨੂੰ ਕੱਪੜਿਆ ਵਿੱਚ ਲਪੇਟ ਕੇ ਰੱਸੀਆ ਨਾਲ ਬੰਨ੍ਹ ਕੇ ਪਲਾਸਟਿਕ ਬੋਰਾ ਵਿੱਚ ਪਾ ਕੇ ਨੀਲੇ ਰੰਗ ਦੇ ਡਰੰਮ ਵਿੱਚ ਪਾ ਕੇ ਬੇ ਅਬਾਦ ਖਾਲੀ ਪਲਾਟ ਨੇੜੇ ਗਿਆਸਪੁਰਾ ਚੌਕ ਲੁਧਿਆਣਾ ਵਿਖੇ ਸੁੱਟ ਦਿੱਤਾ ਸੀ।

ਜੋ ਦੋਸੀਆਂ ਦਾ ਰਿਮਾਂਡ ਹਾਸਲ ਕਰਕੇ ਓਹਨਾ ਪਾਸੋ ਮੁੱਕਦਮਾ ਸਬੰਧੀ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਬਾਕਸਿੰਗ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ

0

ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਨੇ 30 ਜੂਨ ਤੋਂ 7 ਜੁਲਾਈ ਤੱਕ ਕਜ਼ਾਕਿਸਤਾਨ ਵਿੱਚ ਹੋਣ ਵਾਲੇ ਮੁੱਕੇਬਾਜ਼ੀ ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਟੀਮ ਪੁਰਸ਼ਾਂ ਅਤੇ ਔਰਤਾਂ ਵਿੱਚ 10 ਭਾਰ ਵਰਗਾਂ ਵਿੱਚ ਹਿੱਸਾ ਲਵੇਗੀ। ਕਜ਼ਾਕਿਸਤਾਨ ਜਾਣ ਵਾਲੀ ਟੀਮ ਵਿੱਚ ਹਰਿਆਣਾ ਦੇ 16 ਮੁੱਕੇਬਾਜ਼ ਸ਼ਾਮਲ ਹਨ।
ਏਅਰ ਇੰਡੀਆ ਨੇ 4 ਕਰਮਚਾਰੀਆਂ ਤੋਂ ਮੰਗਿਆ ਅਸਤੀਫ਼ਾ, ਪੜ੍ਹੋ ਵਜ੍ਹਾ
ਭਾਰਤੀ ਮਹਿਲਾ ਟੀਮ ਵਿੱਚ 10 ਮੁੱਕੇਬਾਜ਼ਾਂ ਵਿੱਚੋਂ 9 ਹਰਿਆਣਾ ਦੀਆਂ ਹਨ। ਇਨ੍ਹਾਂ ਵਿੱਚ ਭਿਵਾਨੀ ਤੋਂ ਮੁੱਕੇਬਾਜ਼ ਜੈਸਮੀਨ ਲੰਬੋਰੀਆ, ਨੂਪੁਰ ਸ਼ਿਓਰਾਨ, ਪੂਜਾ ਰਾਣੀ ਬੋਹਰਾ ਅਤੇ ਸਾਕਸ਼ੀ ਢਾਂਡਾ, ਰੋਹਤਕ ਤੋਂ ਮੀਨਾਕਸ਼ੀ ਹੁੱਡਾ, ਮੁਸਕਾਨ ਬੇਨੀਵਾਲ ਅਤੇ ਅਨਾਮਿਕਾ ਹੁੱਡਾ ਸ਼ਾਮਲ ਹਨ। ਨੀਰਜ ਫੋਗਾਟ ਅਤੇ ਸੰਜੂ ਚਰਖੀ ਦਾਦਰੀ ਦੇ ਰਹਿਣ ਵਾਲੇ ਹਨ। ਸਨਮਾਚਾ ਚਾਨੂ ਮਨੀਪੁਰ ਤੋਂ ਹੈ।
ਦੱਸ ਦਈਏ ਕਿ ਝੱਜਰ ਤੋਂ ਹਿਤੇਸ਼ ਗੁਲੀਆ, ਭਿਵਾਨੀ ਤੋਂ ਮੁੱਕੇਬਾਜ਼ ਸਚਿਨ ਸਿਵਾਚ ਜੂਨੀਅਰ ਹੌਲਦਾਰ, ਮਿਤਾਥਲ ਤੋਂ ਜੁਗਨੂੰ ਅਹਲਾਵਤ ਹੌਲਦਾਰ, ਚਰਖੀ ਦਾਦਰੀ ਤੋਂ ਲਕਸ਼ੈ ਚਾਹਰ ਹੌਲਦਾਰ ਅਤੇ ਹਿਸਾਰ ਤੋਂ ਨਰਿੰਦਰ ਬੇਰਵਾਲ ਹੌਲਦਾਰ, ਵਿਸ਼ਾਲ ਵਾਲੀਆ ਅਤੇ ਮਨੀਸ਼ ਰਾਠੌਰ ਹਰਿਆਣਾ ਤੋਂ ਹਨ। ਇਸ ਤੋਂ ਇਲਾਵਾ ਅਭਿਨਾਸ਼ ਜਾਮਵਾਲ, ਜਾਦੂਮਣੀ, ਨਿਖਿਲ ਦੂਬੇ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਬ੍ਰਾਜ਼ੀਲ ਵਿੱਚ ਹੋਈ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪਹਿਲੇ ਪੜਾਅ ਵਿੱਚ ਭਾਰਤ ਨੇ 6 ਤਗਮੇ ਜਿੱਤੇ। ਹਰਿਆਣਾ ਦੇ ਹਿਤੇਸ਼ ਗੁਲੀਆ (70) ਨੇ ਸੋਨ, ਅਭਿਨਾਸ਼ ਜਾਮਵਾਲ (65) ਨੇ ਚਾਂਦੀ ਅਤੇ ਜਾਦੂਮਣੀ ਸਿੰਘ (50), ਮਨੀਸ਼ ਰਾਠੌਰ (55), ਸਚਿਨ (60) ਅਤੇ ਵਿਸ਼ਾਲ (90) ਨੇ ਕਾਂਸੀ ਦੇ ਤਗਮੇ ਜਿੱਤੇ।

ਕਪੂਰਥਲਾ ਵਿੱਚ ਦੋ ਗੱਡੀਆਂ ਦੀ ਟੱਕਰ, 3 ਦੀ ਮੌਤ: 14 ਜ਼ਖਮੀ

0

ਕਪੂਰਥਲਾ, 28 ਜੂਨ 2025 – ਕਪੂਰਥਲਾ ਵਿੱਚ ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ‘ਤੇ ਸ਼ਨੀਵਾਰ ਸਵੇਰੇ ਇੱਕ ਸੜਕ ਹਾਦਸਾ ਵਾਪਰਿਆ। ਦਿਲਵਾਨ ਟੋਲ ਪਲਾਜ਼ਾ ਨੇੜੇ ਗੁਡਾਨਾ ਪੁਲ ਨੇੜੇ ਦੋ ਵਾਹਨਾਂ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋ ਔਰਤਾਂ ਸਮੇਤ ਤਿੰਨ ਦੀ ਮੌਤ ਹੋ ਗਈ, ਜਦੋਂ ਕਿ 14 ਲੋਕ ਜ਼ਖਮੀ ਹੋ ਗਏ। ਪੁਲਿਸ ਜਾਂਚ ਵਿੱਚ ਰੁੱਝੀ ਹੋਈ ਹੈ।

ਹਾਦਸੇ ਵਿੱਚ ਸ਼ਾਮਲ ਵਾਹਨਾਂ ਵਿੱਚ ਇੱਕ ਅਰਟਿਗਾ ਕਾਰ ਅਤੇ ਇੱਕ ਛੋਟਾ ਹਾਥੀ ਸ਼ਾਮਲ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਪਲਟ ਗਏ। ਅਰਟਿਗਾ ਕਾਰ ਪੁਲ ਤੋਂ ਡਿੱਗ ਗਈ। ਅਰਟਿਗਾ ਨੂੰ ਕਰਨਾਲ ਦੇ ਰਹਿਣ ਵਾਲੇ ਧਰਮਪਾਲ ਦਾ ਪੁੱਤਰ ਭਾਮ ਚਲਾ ਰਿਹਾ ਸੀ। ਇਸ ਹਾਦਸੇ ਵਿੱਚ ਦੋ ਔਰਤਾਂ, ਪ੍ਰਵੀਨ ਕੁਮਾਰੀ, ਸੰਜਨਾ ਅਤੇ ਪ੍ਰਵੀਨ ਕੁਮਾਰੀ ਦੇ ਪਤੀ ਕਲਿਆਣ ਸਿੰਘ, ਦੋਵੇਂ ਹੁਸ਼ਿਆਰਪੁਰ ਦੇ ਰਹਿਣ ਵਾਲੇ, ਦੀ ਮੌਤ ਹੋ ਗਈ।

ਸੜਕ ਸੁਰੱਖਿਆ ਬਲ ਦੇ ਦਿਆਲਪੁਰ-ਬਿਆਸ ਰੂਟ ਦੇ ਇੰਚਾਰਜ ਏਐਸਆਈ ਕੁਲਦੀਪ ਸਿੰਘ ਅਨੁਸਾਰ ਸਵੇਰੇ 5 ਵਜੇ ਦੇ ਕਰੀਬ ਇੱਕ ਰਾਹਗੀਰ ਤੋਂ ਹਾਦਸੇ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਉਹ ਆਪਣੇ ਸਾਥੀਆਂ ਕਾਂਸਟੇਬਲ ਵਿਕਾਸ ਅਤੇ ਕਾਂਸਟੇਬਲ ਜਗਤਾਰ ਸਿੰਘ ਨਾਲ ਮੌਕੇ ‘ਤੇ ਪਹੁੰਚ ਗਏ।

ਸਾਰੇ ਜ਼ਖਮੀਆਂ ਨੂੰ ਬਿਆਸ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਥਾਣਾ ਢਿਲਵਾਂ ਦੇ ਐਸਐਚਓ ਦਲਵਿੰਦਰਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਏਐਸਆਈ ਮੂਰਤਾ ਸਿੰਘ ਕਰ ਰਹੇ ਹਨ।