Home Blog Page 504

ਪਿਟ ਬੁਲ ਕੁੱਤਿਆਂ ਦੀ ਮਦਦ ਨਾਲ ਸੇਹ ਦਾ ਸਿ਼ਕਾਰ ਕਰਨ ਵਾਲਿਆਂ ਤੇ ਕੇਸ ਦਰਜ

0
luring girl

ਰਾਜਪੁਰਾ, 2 ਜੁਲਾਈ 2025 : ਥਾਣਾ ਸਦਰ ਰਾਜਪੁਰਾ (Police Station Sadar Rajpura) ਪੁਲਸ ਨੇ ਇਕ ਵਿਅਕਤੀ ਸਮੇਤ ਕਈਆਂ ਵਿਰੁੱਧ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ (Wildlife Protection Act) ਤਹਿਤ ਸੇਹ ਜਾਨਵਰ ਦਾ ਸਿ਼ਕਾਰ ਪਿੱਟ ਬੁਲ ਕੁੱਤਿਆਂ ਦੀ ਮਦਦ ਨਾਲ ਕੀਤੇ ਜਾਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।ਜਿਹੜੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਵਿਚ ਅਜੇ ਕੁਮਾਰ ਪੁੱਤਰ ਦੇਸ ਰਾਜ ਵਾਸੀ ਜੰਨਸੂਆ ਆਦਿ ਸ਼ਾਮਲ ਹਨ।

ਪਿੱਟ ਬੁਲ ਕੁੱਤਿਆਂ ਦੀ ਮਦਦ ਨਾਲ ਸੇਹ ਜਾਨਵਾਰ ਦਾ ਸਿ਼ਕਾਰ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਵਣ ਰੇਂਜ ਅਫ਼ਸਰ ਜੰਗਲੀ ਜੀਵ ਰੇਂਜ ਪਟਿਆਲਾ ਨੇ ਦੱਸਿਆ ਕਿ ਉਕਤ ਵਿਅਕਤੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪਿੱਟ ਬੁਲ ਕੁਤਿਆਂ ਦੀ ਮਦਦ ਨਾਲ ਸਿ਼ਕਾਰ ਕਰਕੇ ਉਸਦੀ ਵੀਡੀਓ ਸ਼ੇਅਰ ਕਰਦਾ ਸੀ, ਜਿਸ ਤੇ ਸ੍ਰੀਮਤੀ ਮੇਨਕਾ ਗਾਂਧੀ ਦੇ ਦਫਤਰ ਵਲੋ਼ ਇੰਸਟਾਗ੍ਰਾਮ ਆਈ. ਡੀ. ਦਾ ਲਿੰਕ ਭੇਜ ਕੇ ਦੱਸਿਆ ਗਿਆ ਕਿ ਕੁੱਝ ਵਿਅਕਤੀਆ ਵੱਲੋ ਸੇਹ ਜਾਨਵਾਰ ਦਾ ਸਿ਼ਕਾਰ ਪਿੱਟ ਬੁਲ ਕੁੱਤਿਆਂ ਦੀ ਮਦਦ ਨਾਲ ਕੀਤਾ ਜਾਂਦਾ ਹੈ ਅਤੇ ਇਸਦੀ ਵੀਡੀਓ ਇੰਸਟਾਗ੍ਰਾਮ ਦੀ ਆਈ. ਡੀ. ਉਪਰ ਸ਼ੇਅਰ ਕਰਦੇ ਹਨ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਪਟਿਆਲਾ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

ਸ੍ਰੀ ਅਮਰਨਾਥ ਦੀ ਪਵਿੱਤਰ ਯਾਤਰਾ ਦਾ ਜੱਥਾ ਉਪ ਰਾਜਪਾਲ ਸਿਨਹਾ ਕੀਤਾ ਰਵਾਨਾ

0
Shri Amarnath Yatra

ਜੰਮੂ, 2 ਜੁਲਾਈ 2025 : ਹਿੰਦੂਆਂ ਦੀਆਂ ਵੱਖ-ਵੱਖ ਧਾਰਮਿਕ ਯਾਤਰਾਵਾਂ ਵਿਚੋਂ ਇਕ ਸ੍ਰੀ ਅਮਰਨਾਥ ਯਾਤਰਾ (Shri Amarnath Yatra) ਦਾ 5880 ਯਾਤਰੀਆਂ ਵਾਲਾ ਪਹਿਲਾ ਜੱਥਾ ਸਖ਼ਤ ਸੁਰੱਖਿਆ ਪ੍ਰਬੰਧਾਂ ਅਧੀਨ ਅੱਜ ਜੰਮੂ ਕਸ਼ਮੀਰ ਦੇ ਉਪ-ਰਾਜਪਾਲ (Lieutenant Governor) ਮਨੋਜ ਸਿਨਹਾ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ।

ਉਪ-ਰਾਜਪਾਲ ਦੇ ਪੂਜਾ ਮਰਨ ਮਗਰੋਂ ਜੱਥਾ ਹੋਇਆ ਰਵਾਨਾ

ਜੰਮੁ ਕਸ਼ਮੀਰ (Jammu and Kashmir) ਦੇ ਉਪ ਰਾਜਪਾਲ ਮਨੋਜ ਸਿਨਹਾ (Manoj Sinha) ਵਲੋ਼ ਪਹਿਲਾਂ ਭਗਵਤੀ ਨਗਰ ਬੇਸ ਕੈਂਪ ’ਤੇ ਪਹੁੰਚ ਕੇ ਪੂਜਾ ਕੀਤੀ ਗਈ ਅਤੇ ਫਿਰ ਕਸ਼ਮੀਰ ਦੇ ਜੁੜਵੇਂ ਬੇਸ ਕੈਂਪਾਂ ਲਈ ਯਾਤਰਾ ਨੂੰ ਹਰੀ ਝੰਡੀ ਦਿਖਾਈ ਗਈ।ਪ੍ਰਾਪਤ ਜਾਣਕਾਰੀ ਅਨੁਸਾਰ 3880 ਮੀਟਰ ਉੱਚੀ ਇਸ ਧਾਰਮਿਕ ਸਥਾਨ ਦੀ 38 ਦਿਨਾ ਯਾਤਰਾ 3 ਜੁਲਾਈ ਨੂੰ ਘਾਟੀ ਤੋਂ ਦੋ ਰੂਟਾਂ ਰਾਹੀਂ ਸ਼ੁਰੂ ਹੋਵੇਗੀ। ਜਿਸ ਤਹਿਤ ਪਹਿਲਾ ਰੂਟ ਅਨੰਤਨਾਗ ਜਿਲ੍ਹੇ ਵਿੱਚ ਰਵਾਇਤੀ ਨੂਨਵਾਨ-ਪਹਿਲਗਾਮ ਰਸਤਾ ਹੈ ਜੋ 48 ਕਿਲੋਮੀਟਰ ਲੰਮਾ ਹੈ ਜਦੋਂਕਿ ਦੂਜਾ ਗੰਦਰਬਲ ਜ਼ਿਲ੍ਹੇ ਵਿਚਲਾ ਬਾਲਟਾਲ ਰੂਟ ਹੈ, ਜੋ ਪਹਿਲੇ ਰੂਟ ਦੇ ਮੁਕਾਬਲੇ 14 ਕਿਲੋਮੀਟਰ ਛੋਟਾ ਹੈ।

ਪਹਿਲੇ ਜਥੇ ਵਿਚ ਸਨ 1115 ਔਰਤਾਂ, 31 ਬੱਚੇ ਅਤੇ 16 ਟ੍ਰਾਂਸਜੈਂਡਰ

ਜੰਮੂ ਕਸ਼ਮੀਰ ਤੋਂ ਰਵਾਨਾ ਹੋੲ ਸ੍ਰੀ ਅਮਰਨਾਥ ਯਾਤਰਾ ਦੇ ਪਹਿਲੇ ਜੱਥੇ ਵਿਚ 1,115 ਮਹਿਲਾਵਾਂ, 31 ਬੱਚੇ ਅਤੇ 16 ਟ੍ਰਾਂਸਜੈਂਡਰ ਸ਼ਾਮਲ ਹਨ ਅਤੇ ਇਸ ਯਾਤਰਾ ਵਿਚ ਸ਼ਾਮਲ ਹੋਣ ਲਈ 5892 ਸ਼ਰਧਾਲੁਆਂ ਦਾ ਪਹਿਲਾ ਜੱਥਾ ਅੱਜ ਰਵਾਨਾ ਹੋਇਆ ਹੈ। ਉਕਤ ਯਾਤਰਾ 9 ਅਗਸਤ ਨੂੰ ਸਮਾਪਤ ਹੋਵੇਗੀ।ਅਧਿਕਾਰੀਆਂ ਦੱਸਿਆ ਕਿ ਇਸ ਸਾਲ ਦੀ ਅਮਰਨਾਥ ਯਾਤਰਾ ਲਈ ਹੁਣ ਤੱਕ 3.31 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ।

Read More : ਅਮਰਨਾਥ ਯਾਤਰਾ ‘ਤੇ ਜਾਣ ਲਈ ਇਸ ਤਾਰੀਖ਼ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

 

ਜਿੰਨਾ ਚਿਰ ਤੁਸੀਂ ਸੱਤਾ ’ਚ ਰਹੇ ਕੋਈ ਕੰਮ ਕਾਨੂੰਨ ਅਨੁਸਾਰ ਨਹੀਂ ਹੋਇਆ : ਪਨੂੰ

0
Baltej Pannu

ਚੰਡੀਗੜ੍ਹ, 2 ਜੁਲਾਈ 2025 : ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਿਆਸੀ ਨਿਸ਼ਾਨ ਲਗਾਉਂਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਬਲਤੇਜ ਪਨੂੰ (Baltej Pannu) ਨੇ ਮਜੀਠੀਆ ਦੀ ਪੇਸ਼ੀ ਦੌਰਾਨ ਸੁਖਬੀਰ ਸਿੰਘ ਬਾਦਲ ਵਲੋਂ ਰੋਕੇ ਜਾਣ ਤੇ ਪੁਲਸ ਵਲੋ਼ ਹਿਰਾਸਤ ਵਿਚ ਲਏ ਜਾਣ ਨੂੰ ਐਮਰਜੈਂਸੀ ਆਖਣ ਤੇ ਕਿਹਾ ਕਿ ਜਿੰਨਾਂ ਚਿਰ ਤੁਸੀਂ ਸੱਤਾ ਵਿਚ ਰਹੇ ਕੋਈ ਕੰਮ ਕਾਨੂੰਨ ਅਨੁਸਾਰ ਨਹੀਂ ਹੋਇਆ ।

ਬਲਤੇਜ ਪੰਨੂ ਨੇ ਸੁਖਬੀਰ ਬਾਦਲ ਨੂੰ ਯਾਦ ਕਰਵਾਈ ਐਮਰਜੈਂਸੀ ਦੀ ਗੱਲ

ਬਲਤੇਜ ਪੰਨੂ ਨੇ ਸੁਖਬੀਰ ਬਾਦਲ (Sukhbir Badal) ਨੂੰ ਯਾਦ ਕਰਵਾਇਆ ਗਿਆ ਕਿ ਜੇਕਰ ਐਮਰਜੈਂਸੀ ਦੀ ਹੀ ਗੱਲ ਹੈ ਤਾਂ ਐਮਰਜੈਂਸੀ ਤਾਂ ਉਸ ਵੇਲੇ ਲੱਗੀ ਸੀ ਜਦੋਂ ਤੁਸੀਂ ਕੋਟਕਪੂਰਾ ’ਚ ਸ਼ਾਂਤਮਈ ਲੋਕਾਂ `ਤੇ ਗੰਦਾ ਪਾਣੀ ਛਿੜਕਿਆ, ਅੱਥਰੂ ਗੈਸ ਦੇ ਗੋਲੇ ਤੇ ਗੋਲੀਆਂ ਚਲਾਈਆਂ ਸਨ ਤੇ ਤੁਹਾਡੀ ਹੀ ਕੰਪਨੀ ਦੀਆਂ ਬਸਾਂ ਨੇ ਲੋਕਾਂ ਨੂੰ ਦਰੜਿਆ ਸੀ ।

ਲੋਕਾਂ ਨੂੰ ਯਾਦ ਹਨ 10 ਸਾਲਾਂ ਦੀਆਂ ਗੈਰ ਕਾਨੂੰਨੀ ਵਿਧੀਆ : ਪਨੂੰ

ਆਪ ਆਗੂ ਬਲਤੇਜ ਪਨੂੰ ਨੇ ਸੁਖਬੀਰ ਬਾਦਲ ਨੂੰ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ (Shiromani Akali Dal) ਦੀ ਸਰਕਾਰ ਦੇ ਕਾਰਜਕਾਲ ਦੌਰਾਨ ਜੋ 10 ਸਾਲਾਂ ਵਿਚ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਗਿਆ ਸੀ ਉਹ ਸਾਰੀਆਂ ਲੋਕਾਂ ਨੂੰ ਯਾਦ ਹਨ। ਪਨੂੰ ਨੇ ਸਪੱਸ਼ਟ ਆਖਿਆ ਕਿ ਚਿੰਤਾ ਇਸ ਗੱਲ ਦੀ ਹੋ ਰਹੀ ਹੈ ਜੋ ਵਿਜੀਲੈਂਸ ਜਾਂਚ (Vigilance investigation) ਅੱਜ ਮਜੀਠੀਆ ਤੱਕ ਪਹੁੰਚੀ ਹੈ ਉਹ ਕਿਧਰੇ ਤੁਹਾਡੇ ਘਰ ਦੇ ਬਾਕੀ ਜੀਆਂ ਵੱਲ ਹੀ ਨਾ ਆ ਜਾਵੇ।

Read More : ਡਾਇਰੈਕਟਰ ਕਮਿਊਨੀਕੇਸ਼ਨ ਬਲਤੇਜ ਪਨੂੰ ਨੇ ਦਿੱਤਾ ਅਸਤੀਫ਼ਾ

ਬਿਕਰਮ ਮਜੀਠੀਆ ਦੇ ਪੁਲਸ ਰਿਮਾਂਡ ਵਿਚ ਚਾਰ ਦਿਨਾਂ ਦਾ ਵਾਧਾ

0
Bikram Majithiya

ਮੋਹਾਲੀ, 2 ਜੁਲਾਈ 2025 : ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Majithia’s) ਨੂੰ ਮੋਹਾਲੀ ਅਦਾਲਤ ਵਲੋ਼ 4 ਦਿਨਾਂ ਦੇ ਪੁਲਸ ਰਿਮਾਂਡ (4 days police remand) ਤੇ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਬਿਕਰਮ ਮਜੀਠੀਆ ਨੂੰ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਅਦਾਲਤ ਵਿਚ ਪੇਸ਼ ਕੀਤਾ ਸੀ ।

ਪੰਜਾਬ ਸਰਕਾਰ ਦੇ ਵਕੀਲ ਨੇ ਕੀਤੇ ਮਜੀਠੀਆ ਮਾਮਲੇ ਵਿਚ ਖੁਲਾਸੇ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਸਰਕਾਰੀ ਵਕੀਲ ਪ੍ਰੀਤਇੰਦਰ ਸਿੰਘ ਵਲੋਂ ਬਿਕਰਮ ਸਿੰਘ ਮਜੀਠੀਆ ਮਾਮਲੇ ਵਿੱਚ ਵੱਡੇ ਖੁਲਾਸੇ ਕਰਦਿਆਂ ਕਿਹਾ ਗਿਆ ਹੈ ਕਿ ਸ਼ਿਮਲਾ `ਚ 402 ਹੈਕਟੇਅਰ ਬੇਨਾਮੀ ਜਾਇਦਾਦ ਦਾ ਪਤਾ ਲੱਗਿਆ ਹੈ। ਇਥੇ ਹੀ ਬਸ ਨਹੀਂ 2016-17 ਵਿੱਚ ਬੈਂਕ ਖ਼ਾਤਿਆਂ ਵਿੱਚ 161 ਕਰੋੜ ਰੁਪਏ ਜਮ੍ਹਾਂ ਹੋਏ ਹਨ।

ਗਨੀਵ ਕੌਰ ਦੀ ਕਾਲੋਨੀ ਵਿੱਚ 25 ਫੀਸਦ ਹਿੱਸੇਦਾਰੀ ਹੈ

ਸਰਕਾਰੀ ਵਕੀਲ ਨੇ ਕਿਹਾ ਹੈ ਕਿ ਗਨੀਵ ਕੌਰ ਦੀ ਕਾਲੋਨੀ ਵਿੱਚ 25 ਫੀਸਦੀ ਹਿੱਸੇਦਾਰੀ ਹੈ । ਸਰਕਾਰੀ ਵਕੀਲ ਨੇ ਇਹ ਵੀ ਕਿਹਾ ਕਿ ਗੋਰਖਪੁਰ ਜਾਂਚ ਲਈ ਮਜੀਠੀਆ ਨੂੰ ਲਿਜਾਇਆ ਜਾ ਸਕਦਾ ਹੈ ਤੇ ਵਿਜੀਲੈਂਸ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕਰਕੇ ਜਾਂਚ ਜਾਰੀ ਰੱਖੀ ਜਾ ਰਹੀ ਹੈ ।

Read More : ਬਿਕਰਮ ਸਿੰਘ ਮਜੀਠੀਆ ਨੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਬਾਰੇ ਕਹੀ ਆਹ ਗੱਲ

ਫੈਕਟਰੀ ਦਫ਼ਤਰ ਵਿਚੋਂ ਐਲ. ਈ. ਡੀ. ਤੇ ਪੈਸੇ ਚੋਰੀ ਕਰਨ ਤੇ ਕੇਸ ਦਰਜ

0
luring girl

ਸਮਾਣਾ, 2 ਜੁਲਾਈ 2025 : ਥਾਣਾ ਸਿਟੀ ਸਮਾਣਾ (Police Station Samana) ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 331 (4), 306 ਬੀ. ਐਨ. ਐਸ. ਤਹਿਤ ਫੈਕਟਰੀ ਦੇ ਦਫ਼ਤਰ ਵਿਚੋਂ ਐਲ. ਈ. ਡੀ. ਅਤੇ 20 ਹਜ਼ਾਰ ਰੁਪਏ ਨਗਦੀ ਚੋਰੀ (L. E. D. and Rs. 20 thousand cash stolen) ਕਰਨ ਤੇ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਰੁਣ ਕੁਮਾਰ ਪੁੱਤਰ ਦੇਵੀਲਾਲ ਯਾਦਵ ਵਾਸੀ ਪਿੰਡ ਮੌਰਾ ਝਰਖਾ ਥਾਣਾ ਸਿਟੀ ਸ਼ੰਕਰਪੁਰ ਜਿਲਾ ਮਾਧੇਪੁਰਾ ਬਿਹਾਰ ਸ਼ਾਮਲ ਹੈ ।

ਅਗਰਵਾਲ ਸਪੇਨ ਪਾਈਪਸ ਦੇ ਨਾਮ ਤੇ ਸੀਮਿੰਟ ਪਾਈਪ ਦੀ ਫੈਕਟਰੀ ਹੈ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਗੋਪਾਲ ਸਿੰਗਲਾ ਪੁੱਤਰ ਰਮੇਸ਼ਵਰ ਦਾਸ ਵਾਸੀ ਸੀਤਾ ਗੀਤਾ ਗਲੀ ਘੱਗਾ ਰੋਡ ਸਮਾਣਾ ਥਾਣਾ ਸਿਟੀ ਸਮਾਣਾ ਨੇ ਦੱਸਿਆ ਕਿ ਉਸਦੀ ਪਾਤੜਾਂ ਰੋਡ ਸਮਾਣਾ ਵਿਖੇ ਅਗਰਵਾਲ ਸਪੇਨ ਪਾਈਪਸ ਦੇ ਨਾਮ ਤੇ ਸੀਮਿੰਟ ਪਾਈਪ ਦੀ ਫੈਕਟਰੀ ਹੈ ਤੇ ਉਪਰੋਕਤ ਵਿਅਕਤੀ ਜੋ ਕਰੀਬ ਦੋ ਸਾਲਾਂ ਤੋ ਆਪਣੀ ਲੇਬਰ ਦੇ 12/13 ਵਿਅਕਤੀਆਂ ਨਾਲ ਫੈਕਟਰੀ ਵਿੱਚ ਕੰਮ ਕਰਦਾ ਸੀ ।

3 ਲੱਖ 50 ਹਜ਼ਾਰ ਰੁਪਏ ਐਡਵਾਂਸ ਲੈ ਰੱਖੇ ਸਨ

ਸਿ਼ਕਾਇਤਕਰਤਾ ਨੇ ਦੱਸਿਆ ਕਿ ਉਪਰੋਕਤ ਵਿਅਕਤੀ ਉਸ (ਸਿ਼ਕਾਇਤਕਰਤਾ) ਕੋਲੋਂ 3 ਲੱਖ 50 ਹਜ਼ਾਰ ਰੁਪਏ ਐਡਵਾਂਸ ਲੈ ਰੱਖੇ ਸਨ ਤਾਂ 6-7 ਜੂਨ 2025 ਦੀ ਦਰਮਿਆਨੀ ਰਾਤ ਨੂੰ ਫੈਕਟਰੀ ਦੇ ਦਫਤਰ ਵਿਚੋ ਇਕ ਐਲ. ਈ. ਡੀ. ਅਤੇ 20 ਹਜਾਰ ਰੁਪਏ ਨਗਦੀ ਚੋਰੀ ਕਰਕੇ ਲੈ ਗਿਆ।ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Read More : ਪਟਿਆਲਾ ‘ਚ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ 4 ਮੁਲਜ਼ਮ ਕੀਤੇ ਕਾਬੂ 

ਵਧ ਮੁਨਾਫਾ ਕਮਾਉਣ ਦਾ ਝਾਂਸਾ ਦੇਣ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ

0
FIR

ਪਟਿਆਲਾ, 2 ਜੁਲਾਈ 2025 : ਸਾਈਬਰ ਕਰਾਈਮ ਪਟਿਆਲਾ (Cyber ​​Crime Patiala) ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਆਨ ਲਾਈਨ ਇਨਵੈਸਟਮੈਂਟ ਕਰਵਾ ਕੇ ਵਧ ਮੁਨਾਫਾ ਕਮਾਉਣ ਦਾ ਝਾਂਸਾ ਦੇ ਕੇ 39 ਲੱਖ 84 ਹਜ਼ਾਰ 200 ਦੀ ਠੱਗੀ (39 lakh 84 thousand 200 fraud) ਮਾਰੀ ਹੈ । ਜਿਸ ਤੇ ਪੁਲਸ ਨੇ ਵੱਖ-ਵੱਖ ਧਾਰਾਵਾਂ 318 (4), 319 (2), 61(2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

39 ਲੱਖ 84 ਹਜ਼ਾਰ 200 ਰੁਪਏ ਦੀ ਠੱਗੀ ਮਾਰੀ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਹਰਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਕਾਨ ਨੰ. 08 ਨਿਉ ਅਫਸਰ ਕਲੋਨੀ ਥਾਣਾ ਸਿਵਲ ਲਾਇਨ ਪਟਿਆਲਾ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਉਸਨੂੰ ਵੱਧ ਮੁਨਾਫਾ ਕਮਾਉਣ ਦਾ ਝਾਂਸਾ ਦੇ ਕੇ ਆਨ-ਲਾਇਨ ਇਨਵੈਸਟਮੈਂਟ (Online Investment) ਕਰਵਾ ਕੇ ਕਰੀਬ 39 ਲੱਖ 84 ਹਜ਼ਾਰ 200 ਰੁਪਏ ਦੀ ਠੱਗੀ ਮਾਰੀ ਹੈ, ਜਿਸ ਤੇ ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਸਾਈਬਰ ਕ੍ਰਾਈਮ ਦੇ ਵੱਡੇ ਗਿਰੋਹ ਦਾ ਪਰਦਾਫ਼ਾਸ਼, ਪੁਲਿਸ ਨੇ 5 ਵਿਅਕਤੀ ਕੀਤੇ ਗ੍ਰਿਫਤਾਰ

ਅਕਾਲੀ ਦਲ ਨੇ ਫੜਾਏ ਨੌਜਵਾਨਾਂ ਦੇ ਹੱਥਾਂ `ਚ ਰੁਜ਼ਗਾਰ ਦੀ ਥਾਂ ਟੀਕੇ : ਚੀਮਾ

0
Harpal Cheema

ਚੰਡੀਗੜ੍ਹ, 2 ਜੁਲਾਈ 2025 : ਪੰਜਾਬ ਵਿਚ ਅਕਾਲੀ ਦਲ ਵਲੋਂ ਰੁਜ਼ਗਾਰ ਦੀ ਥਾਂ ਨੌਜਵਾਨਾਂ ਦੇ ਹੱਥਾਂ `ਚ ਟੀਕੇ ਫੜਾਉਣ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਤੇ ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ (Harpal Cheema) ਨੇ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਹੈ।

ਪੰਜਾਬ ਦੇ ਲੋਕਾਂ ਨੂੰ ਨਸਿਆਂ ਦਾ ਆਦੀ ਬਣਾਉਣਾ ਚਾਹੁੰਦੇ ਸਨ

ਚੀਮਾ ਆਖਿਆ ਕਿ ਅਕਾਲੀ ਦਲ (Akali Dal) 1920 ਤੋਂ ਪੰਜਾਬ ਵਿੱਚ ਪੰਥ ਨੂੰ ਬਚਾਉਣ ਲਈ ਸਿੱਖਾਂ ਨੂੰ ਅੱਗੇ ਲਿਜਾਣ ਲਈ ਬਣਾਇਆ ਗਿਆ ਸੀ ਪਰ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਨੇ ਸੱਤਾ ਸੰਭਾਲੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਨਸਿਆਂ ਦਾ ਆਦੀ ਬਣਾਉਣਾ ਚਾਹੁੰਦੇ ਸਨ, ਜਿਸ ਵਿੱਚ ਉਨ੍ਹਾਂ ਨੇ ਨਸਿਆਂ ਤੋਂ ਪੈਸਾ ਵੀ ਕਮਾਇਆ ਅਤੇ ਇਸਦੀ ਵਰਤੋਂ ਹੋਟਲ ਅਤੇ ਆਪਣੀਆਂ ਜਾਇਦਾਦਾਂ ਬਣਾਉਣ ਲਈ ਕੀਤੀ।

ਨਸਿ਼ਆਂ ਵਿਰੁੱਧ ਸ਼ੁਰੁ ਕੀਤੀ ਮੁਹਿੰਮ ਤਿੰਨ ਮਹੀਨੇ ਪਹਿਲਾਂ ਜੰਗ ਵਿਚ ਗਈ ਬਦਲ

ਵਿੱਤ ਮੰਤਰੀ ਚੀਮਾ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਸੱਤਾ ਵਿੱਚ ਆਈ ਹੈ ਉਸ ਦਿਨ ਤੋ਼ ਹੀ ਨਸਿਆਂ ਵਿਰੁੱਧ ਜੰਗ (War against racism) ਸ਼ੁਰੂ ਹੋ ਗਈ ਹੈ, ਜਿਸ ਤਹਿਤ ਲਗਭਗ 3 ਮਹੀਨੇ ਪਹਿਲਾਂ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਜੰਗ ਵਿੱਚ ਬਦਲ ਦਿੱਤਾ ਗਿਆ ਸੀ । ਉਨ੍ਹਾਂ ਦੱਸਿਆ ਕਿ ਫਿਰ ਡਰੋਨ ਵਿਰੋਧੀ ਸਿਸਟਮ ਲਗਾਇਆ ਗਿਆ ਸੀ ਜਿਸ ਵਿੱਚ ਦੂਜੀ ਲਾਈਨ ਸਥਾਪਤ ਕੀਤੀ ਗਈ ਸੀ, ਜਿਸ ’ਚ ਉਦੋਂ ਤੋਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਅਕਾਲੀ ਦਲ, ਕਾਂਗਰਸ, ਭਾਜਪਾ ਸਖ਼ਤ ਰਹੀਆਂ ਹਨ ਅਤੇ ਲਗਾਤਾਰ ਡਰੱਗ ਮਾਫੀਆ ਅਤੇ ਡਰੱਗ ਤਸਕਰਾਂ ਦੇ ਸਮਰਥਨ ਵਿੱਚ ਆਈਆਂ ਹਨ। ਜਿਸ ਵਿੱਚ ਅਕਾਲੀ ਦਲ, ਭਾਜਪਾ ਸਰਕਾਰ ਅਤੇ ਕਾਂਗਰਸ ਦੇ ਸਮੇਂ ਦਾ ਰਿਕਾਰਡ ਸਾਹਮਣੇ ਆ ਰਿਹਾ ਹੈ ।

ਬੇਅਦਬੀ ਅਕਾਲੀ ਦਲ ਦੀ ਆਪਣੀ ਸਰਕਾਰ ਦੇ ਸਮਾਂਕਾਲ ਦੌਰਾਨ ਹੋਈ ਸੀ

ਆਪ ਪਾਰਟੀ ਦੇ ਵਿੱਤ ਮੰਤਰੀ ਚੀਮਾ ਨੇ ਆਖਿਆ ਕਿ ਬੇਅਦਬੀ (Sacrilege) ਅਕਾਲੀ ਦਲ ਦੀ ਆਪਣੀ ਸਰਕਾਰ ਦੇ ਸਮਾਂਕਾਲ ਦੌਰਾਨ ਹੋਈ ਸੀ ਅਤੇ ਫਿਰ ਇਨਸਾਫ਼ ਮੰਗਣ ਵਾਲਿਆਂ `ਤੇ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਇਸੇ ਪ੍ਰਕਿਰਿਆ ਤਹਿਤ ਅਕਾਲੀ ਦਲ ਨਸ਼ਾ ਤਸਕਰਾਂ ਨੂੰ ਬਚਾਓ ਮੁਹਿੰਮ ਵਿੱਚ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਕਾਨੂੰਨ ਦਾ ਰਾਜ ਤੋੜਨ ਵਿੱਚ ਲੱਗੇ ਹੋਏ ਹਨ। ਚੀਫ਼ ਜਸਟਿਸ ਹਾਈ ਕੋਰਟ ਨੂੰ ਅਪੀਲ ਕਰਨਗੇ ਕਿ ਹੁਕਮ ਦਿੱਤੇ ਜਾਣ ਪੰਜਾਬ ਦੀਆਂ ਅਦਾਲਤਾਂ ਨੂੰ ਅਕਾਲੀ ਦਲ ਦੀ ਬਾਕੀ ਪਾਰਟੀ ਤੋਂ ਖ਼ਤਰਾ ਹੈ ਤਾਂ ਜੋ ਉਨ੍ਹਾਂ ਨੂੰ ਰੋਕਿਆ ਜਾ ਸਕੇ ।

Read More : ਪੰਜਾਬ ਸਰਕਾਰ ਸੂਬੇ ਨੂੰ ਸੈਰ-ਸਪਾਟਾ ਕੇਂਦਰ ਬਣਾਉਣ ਲਈ ਵਚਨਬੱਧ: ਵਿੱਤ ਮੰਤਰੀ ਹਰਪਾਲ ਚੀਮਾ 

ਬਿਜਲੀ ਸਬੰਧੀ ਸਮੱਸਿਆ ਲਈ ਹੁਣ ਨੋ ਟੈਨਸ਼ਨ

0
Electricity

ਮੋਹਾਲੀ, 2 ਜੁਲਾਈ 2025 : ਆਈ. ਏ. ਐਸ. ਅਧਿਕਾਰੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਬਿਜਲੀ ਸਬੰਧੀ ਸਮੱਸਿਆਵਾਂ (Electrical problems) ਦਾ ਹੱਲ ਜੰਗੀ ਪੱਧਰ ਤੇ ਪਹਿਲ ਦੇ ਆਧਾਰ ਤੇ ਕਰਨ ਨੂੰ ਲੈ ਕੇ ਨੋ ਟੈਨਸ਼ਨ ਦੇ ਉਦੇਸ਼ ਤਹਿਤ ਵਨ ਮਿਸਡ ਕਾਲ ਜਾਂ ਵਨ ਟੈਕਸਟ ਮੈਸੇਜ ਭੇਜਣ ਤੇ ਹੀ ਸਮੱਸਿਅ ਦਾ ਹੱਲ ਕਰਨ ਦਾ ਬੀੜਾ ਚੁੱਕਿਆ ਹੈ। ਇਸ ਤਹਿਤ ਬਿਜਲੀ ਖਪਤਕਾਰਾਂ ਨੂੰ ਸਿਰਫ਼ ਆਪਣੀ ਬਿਜਲੀ ਸਬੰਧੀ ਪੇਸ਼ ਆ ਰਹੀ ਸਮੱਸਿਆ ਦੇ ਚਲਦਿਆਂ ਨਾ ਤਾਂ ਬਿਜਲੀ ਵਿਭਾਗ ਦੇ ਦਫ਼ਤਰ ਜਾਣ ਦੀ ਲੋੜ ਹੈ ਤੇ ਨਾ ਹੀ ਲੰਮੇ ਸਮੇਂ ਤੱਕ ਫੋਨ ਕਾਲ ਬਿਜੀ ਹੈ ਜਾਂ ਹੋਲਡ ਹੈ ਤੇ ਰੁਕਣ ਦੀ ਲੋੜ ਹੈ।

ਖਪਤਕਾਰਾਂ ਕਰਨਗੇ 1912 ਤੇ ਕਾਲ ਜਾਂ ਨੋ ਸਪਲਾਈ ਦਾ ਟੈਕਸਟ ਮੈਸੇਜ

ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਹੁਣ ਬਿਜਲੀ ਸਮੱਸਿਆ ਦੇ ਹੱਲ ਲਈ 1912 (1912) ਨੰਬਰ ਤੇ ਕਾਲ ਤੋ਼ ਇਲਾਵਾ ਨੋ ਸਪਲਾਈ ਟੈਕਸਟ ਮੈਸੇਜ ਭੇਜਣਾ ਹੋਵੇਗਾ ਤਾਂ ਜੋ ਸਿ਼ਕਾਇਤ ਦਰਜ ਹੋ ਸਕੇ।ਇਥੇ ਹੀ ਬਸ ਨਹੀਂ ਪੀ. ਐਸ. ਪੀ. ਸੀ. ਐਲ. ਕੰਜਿ਼ਊਮਰ ਐਪ ਰਾਹੀਂ ਜਾਂ ਟੋਲ ਫ੍ਰੀ ਨੰਬਰ 18001801512 ਤੇ ਸਿਰਫ਼ ਮਿਸਡ ਕਾਲ (Missed call) ਦੇ ਕੇ ਵੀ ਸਿ਼ਕਾਇਤ ਦਰਜ ਕੀਤੀ ਜਾ ਸਕੇਗੀ।

ਪਾਵਰਕਾਮ ਨੇ ਵਟਸਐਪ ਰਾਹੀਂ ਸਿ਼ਕਾਇਤਾਂ ਲੈਣ ਦੀ ਸਹੂਲਤ ਕੀਤੀ ਸ਼ੁਰੂ

ਬਿਜਲੀ ਖਪਤਕਾਰਾਂ ਨੂੰ ਪੇਸ਼ ਆਉਂਦੀ ਬਿਜਲੀ ਸਮੱਸਿਆ ਸਬੰਧੀ ਸਿ਼ਕਾਇਤ ਦਰਜ ਕਰਵਾਉਣ ਲਈ ਖਪਤਕਾਰਾਂ ਨੂੰ ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪੀ. ਐਸ. ਪੀ. ਸੀ. ਐਲ.) ਵਲੋ਼ ਵਟਸਪਐਪ ਨੰਬਰ (WhatsApp number) 96461-01912 ਤੇ ਵੀ ਮੈਸੇਜ ਭੇਜ ਸਕਦੇ ਹਨ। ਇਸਦੇ ਨਾਲ-ਨਾਲ ਫੇਸਬੁੱਕ, ਟਵੀਟਰ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ `ਤੇ ਵੀ ਸਿ਼ਕਾਇਤਾਂ ਦਰਜ ਕੀਤੀਆਂ ਜਾ ਸਕਦੀਆਂ ਹਨ ।

Read More : ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮਿਲੇਗੀ ਨਿਰਵਿਘਨ ਬਿਜਲੀ ਸਪਲਾਈ: ਹਰਭਜਨ ਸਿੰਘ ਈਟੀਓ

ਚਾਰ ਵਿਰੁੱਧ ਕੁੱਟਮਾਰ ਕਰਨ ਅਤੇ ਖੋਹ ਕਰਨ ਤੇ ਕੇਸ ਦਰਜ

0
FIR

ਰਾਜਪੁਰਾ, 2 ਜੁਲਾਈ 2025 : ਥਾਣਾ ਸਿਟੀ ਰਾਜਪੁਰਾ (Police Station City Rajpura) ਪੁਲਸ ਨੇ ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 126 (2), 191 (3), 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜੈਦੀਪ ਸਿੰਘ, ਅਭਿਸ਼ੇਕ ਸੋਨੀ, ਸਾਹਿਲ, ਆਸ਼ੂ ਅਤੇ ਤਰੁਨ ਸਿੰਘ ਵਾਸੀਆਥਾਣਾ ਸਿਟੀ ਰਾਜਪੁਰਾ ਪੁਲਸ ਨੇ ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 126 (2), 191 (3), 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ।

ਕੁੱਟਮਾਰ ਕੀਤੀ ਅਤੇ ਉਸ ਕੋਲੋਂ ਪਾਸਪੋਰਟ ਵੀ ਖੋਹ ਕੇ ਲੈ ਗਏ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਅਕਾਸ਼ਦੀਪ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਮਕਾਨ ਨੰ. 1051 ਅੰਮ੍ਰਿਤ ਵਿਹਾਰ ਜਲੰਧਰ ਨੇ ਦੱਸਿਆ ਕਿ ਉਸਨੇ ਵਿਦੇਸ਼ ਜਾਣ ਲਈ ਉਕਤ ਵਿਅਕਤੀਆਂ ਕੋਲੋਂ 10 ਲੱਖ ਰੁਪਏ ਦੇ ਕੇ ਵੀਜਾ ਲਗਾਇਆ ਸੀ ਤੇ 15 ਜੂਨ 2025 ਨੂੰ ਜਦੋਂ ਉਹ ਵਿਦੇਸ਼ ਜਾਣ ਲਈ ਇੰਡੋ ਕੈਨੇਡੀਅਨ ਬੱਸ ਵਿੱਚ ਬੈਠਾ ਸੀ ਤੇ ਬਸ ਜਦੋਂ ਈਗਲ ਮੋਟਲ ਰਾਜਪੁਰਾ ਵਿਖੇ ਰੁਕੀ ਤਾਂ ਉਪਰੋਕਤ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ (Beaten up) ਅਤੇ ਉਸ ਕੋਲੋਂ ਪਾਸਪੋਰਟ ਵੀ ਖੋਹ ਕੇ ਲੈ ਗਏ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 6 ਕਿੱਲੋ ਅਫੀਮ ਸਮੇਤ 2 ਵਿਅਕਤੀ ਕੀਤੇ ਕਾਬੂ 

ਤਨਵੀ ਸ਼ਰਮਾ ਬਣੀ ਬੈਡਮਿੰਟਨ ਵਿਚ ਜੂਨੀਅਰ ਵਿਸ਼ਵ ਨੰਬਰ 1

0
Tanvi Sharma

ਚੰਡੀਗੜ੍ਹ, 2 ਜੁਲਾਈ 2025 : ਖੇਡ ਦੇ ਖੇਤਰ ਵਿਚ ਬੈਡਮਿੰਟਨ ਖੇਡਣ ਵਾਲੀ ਤਨਵੀ ਸ਼ਰਮਾ (Tanvi Sharma) ਜਿਸਨੂੰ ਗੋਲਡਨ ਗਰਲ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ ਜੂਨੀਅਰ ਵਿਸਵ ਨੰਬਰ 1 ਬਣ ਗਈ ਹੈ । ਤਨਵੀ ਹਾਲ ਹੀ ਵਿਚ ਹੋਈ ਬੀ. ਡਬਲਿਊ ਐਫ. ਸੁਪਰ 300 ਯੂ. ਐਸ. ਓਪਨ 2025 ਵਿਚ ਮਹਿਲਾਵਾਂ ਦੇ ਸਿੰਗਲ ਵਰਗ ਵਿਚ ਉਪ ਜੇਤੂ ਰਹੀ ਹੈ ।

ਕੀ ਆਖਿਆ ਤਨਵੀ ਦੇ ਮਾਤਾ ਜੀ ਨੇ

ਖਿਡਾਰਨ ਤਨਵੀ ਦੀ ਮਾਤਾ ਜੀ ਨੇ ਤਨਵੀ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਸਫ਼ਲਤਾ ਨੂੰ ਚੂੰਮਣ ਤੇ ਆਖਿਆ ਕਿ ਉਨ੍ਹਾਂ ਲਹੀ ਇਹ ਇਕ ਅਜਿਹਾ ਖੁਸ਼ੀਆਂ ਭਰਿਆ ਦਿਨ ਹੈ ਕਿ ਉਨ੍ਹਾਂ ਕੋਲ ਬਿਆਨ ਕਰਨ ਨੂੰ ਸ਼ਬਦ ਤੱਕ ਨਹੀਂ ਹਨ ।

ਕੀ ਦੱਸਿਆ ਤਨਵੀ ਨੇ

ਤਨਵੀ ਜਿਸਨੇ ਛੋਟੀ ਉਮਰੇ ਹੀ ਬੈਡਮਿੰਟਨ (badminton) ਖੇਡਣਾ ਸ਼ੁਰੂ ਕਰ ਦਿੱਤਾ ਸੀ ਨੇ ਪੂਰੀ ਦਿਲਚਸਪੀ ਨਾਲ ਬੈਡਮਿੰਟਨ ਖੇਡਿਆ ਤੇ ਹੁਨਰ ਦਿਖਾਈ ਦੇਣ ਲੱਗਿਆ। ਜਿਸਦੇ ਚਲਦਿਆਂ ਵੱਕਾਰੀ ਪੁਲੇਲਾ ਗੋਪੀਚੰਦ ਬੈਡਮਿੰਟਨ ਅਕੈਡਮੀ ਵਿੱਚ 4 ਸਾਲਾਂ ਤੋਂ ਵੱਧ ਸਮੇਂ ਲਈ ਸਿਖਲਾਈ ਹਾਸਲ ਕੀਤੀ ਅਤੇ ਆਪਣੇ ਹੁਨਰ ਨੂੰ ਨਿਖਾਰਿਆ । ਜਿਸਦਾ ਹੀ ਨਤੀਜਾ ਹੈ ਕਿ ਅੱਜ ਉਹ ਬੈਡਮਿੰਟਨ ਵਿਚ ਮੱਲ੍ਹਾਂ ਮਾਰ ਰਹੀ ਹੈ ।

Read More : ਬੈਡਮਿੰਟਨ ਸਟਾਰ PV ਸਿੰਧੂ ਨੇ ਵਿਆਹ ਮੌਕੇ ਪਹਿਨੀ ਇਹ ਖਾਸ ਡਰੈੱਸ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ