Home Blog Page 474

ਕਿਰਨ ਖੇਰ ਨੂੰ ਭੇਜਿਆ 12 ਲੱਖ 76 ਹਜ਼ਾਰ ਰੁਪਏ ਦਾ ਨੋਟਿਸ

0
Kiran Kher

ਚੰਡੀਗੜ੍ਹ, 23 ਜੁਲਾਈ 2025 : ਭਾਰਤੀ ਜਨਤਾ ਪਾਰਟੀ ਦੀ ਸਾਬਕਾ ਮੈਂਬਰ ਪਾਰਲੀਮੈਂਟ ਤੇ ਪ੍ਰਸਿੱਧ ਫਿਲਮ ਸਟਾਰ ਕਿਰਨ ਖੇਰ ਨੂੰ
ਯੂਨੀਅਨ ਟੈਰਟਰੀ (ਯੂ. ਟੀ) ਪ੍ਰਸ਼ਾਸਨ ਵਲੋਂ 12 ਲੱਖ 76 ਹਜ਼ਾਰ ਰੁਪਏ ਦਾ ਨੋਟਿਸ ਭੇਜਿਆ ਗਿਆ ਹੈ ।

ਕਿਊਂ ਭੇਜਿਆ ਗਿਆ ਹੈ ਨੋਟਿਸ

ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਵਲੋਂ ਜੋ ਕਿਰਨ ਖੇਰ ਨੂੰ ਲੱਖਾਂ ਰੁਪਏ ਦਾ ਬਕਾਇਆ ਰਹਿਣ ਦਾ ਨੋਟਿਸ ਭੇਜਿਆ ਗਿਆ ਹੈ ਉਹ ਕਿਰਨ ਖੇਰ (Kirron Kher)  ਵੱਲੋਂ ਚੰਡੀਗੜ੍ਹ ਦੀ ਸੰਸਦ ਮੈਂਬਰ ਹੁੰਦਿਆਂ ਉਨ੍ਹਾਂ ਨੂੰ ਅਲਾਟ ਕੀਤੀ ਗਈ ਸਰਕਾਰੀ ਰਿਹਾਇਸ਼, ਮਕਾਨ ਨੰਬਰ 23, ਸੈਕਟਰ 7 ਦੀ ਲਾਇਸੈਂਸ ਫੀਸ ਦਾ ਭੁਗਤਾਨ ਨਾ ਕਰਨ ਲਈ ਭੇਜਿਆ ਗਿਆ ਹੈ ।

ਕਿਰਨ ਖੇਰ ਨੂੰ ਪ੍ਰਸ਼ਾਸਨ ਨੇ ਕੀਤਾ ਸੀ ਆਗਾਹ

ਚੰਡੀਗੜ੍ਹ ਪ੍ਰਸ਼ਾਸਨ ਨੇ ਕਿਰਨ ਖੇਰ ਨੂੰ 12 ਲੱਖ 76 ਹਜ਼ਾਰ ਦੇ ਭੇਜੇ ਨੋਟਿਸ (Notices sent worth 12 lakh 76 thousand) ਤੇ ਆਪਣਾ ਜਵਾਬ ਦਿੰਦਿਆਂ ਕਿਹਾ ਕਿ ਉਪਰੋਕਤ ਭੁਗਤਾਨ ਲਈ ਉਨ੍ਹਾਂ ਵਲੋਂ ਕਈ ਵਾਰ ਖੇਰ ਨੂੰ ਜਾਣੂ ਕਰਵਾਇਆ ਗਿਆ ਸੀ ਪਰ ਉਨ੍ਹਾਂ ਵਲੋਂ ਭੁਗਤਾਨ ਦੀ ਰਕਮ ਜਮ੍ਹਾ ਨਾ ਕਰਵਾਏ ਜਾਣ ਦੇ ਚਲਦਿਆਂ ਹੁਣ ਭੁਗਤਾਨ ਦੀ ਰਕਮ ਵਿਚ 12 ਪ੍ਰਤੀਸ਼ਤ ਵਿਆਜ਼ ਵੀ ਨਾਲ ਲਿਆ ਜਾਵੇਗਾ ।

Read More : BMC ਨੇ ਮਿਥੁਨ ਚੱਕਰਵਰਤੀ ਨੂੰ ਭੇਜਿਆ ਨੋਟਿਸ

ਚਾਰ ਵਿਰੁੱਧ ਜਾਨੋਂ ਮਾਰਨ ਦੀ ਨੀਅਤ ਤਹਿਤ ਕਾਰ ਚੜ੍ਹਾਉਣ ਤੇ ਕੇਸ ਦਰਜ

0
Case registered

ਪਟਿਆਲਾ, 23 ਜੁਲਾਈ 2025 : ਥਾਣਾ ਤ੍ਰਿਪੜੀ (Tripuri Police Station) ਪਟਿਆਲਾ ਦੀ ਪੁਲਸ ਨੇ ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 109,74, 351 (1,3), 3 (5) ਬੀ. ਐਨ. ਐਸ. ਤਹਿਤ ਜਾਨੋਂ ਮਾਰਨ ਦੀ ਨੀਅਤ ਨਾਲ ਕਾਰ ਚੜ੍ਹਾਉਣ, ਘਰ ਦੇ ਗੇਟ ਵਿਚ ਕਾਰ ਲਿਆ ਕੇ ਮਾਰਨ, ਥੱਪੜ ਮਾਰਨ ਅਤੇ ਗਾਲੀ-ਗਲੋਚ ਆਦਿ ਕਰਨ ਤੇ ਕੇਸ ਦਰਜ ਕੀਤਾ ਹੈ ।

ਕਿਸ-ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਾਜੇਸ਼ ਮੰਗਲਾ ਪੁੱਤਰ ਧਰਮ, ਪ੍ਰਕਾਸ਼ ਮੰਗਲਾ, ਤਾਨੂਸ਼ ਮੰਗਲਾ ਪੁੱਤਰਾਨ ਰਾਜੇਸ਼ ਮੰਗਲਾ, ਰੁਬਲ ਮੰਗਲਾ ਪਤਨੀ ਰਾਜੇਸ਼ ਮੰਗਲਾ ਵਾਸੀਆਨ ਮਕਾਨ ਨੰ. 61 ਮਹਾਰਾਜਾ ਯਾਦਵਿੰਦਰ ਇੰਨਕਲੇਵ ਨਾਭਾ ਰੋਡ ਪਟਿਆਲਾ ਸ਼ਾਮਲ ਹਨ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਕਪਿਲ ਦੇਵ ਪੁੱਤਰ ਮੁਲਖ ਰਾਜ ਵਾਸੀ ਮਕਾਨ ਨੰ. 269 ਅਨੰਦ ਨਗਰ-ਏ ਪਟਿਆਲਾ ਥਾਣਾ ਤ੍ਰਿਪੜੀ ਨੇ ਦੱਸਿਆ ਕਿ 19 ਜੁਲਾਈ 2025 ਨੂੰ ਜਦੋਂ ਉਹ ਆਪਣੇ ਘਰ ਦੇ ਬਾਹਰ ਮਿਸਤਰੀ ਲਗਾ ਕੇ ਕੰਮ ਕਰਵਾ ਰਿਹਾ ਸੀ ਤਾਂ ਘਰ ਦੇ ਨਾਲ ਰਹਿੰਦੀ ਕਿਰਾਏਦਾਰ ਪੂਜਾ ਮੌਕੇ ਤੇ ਆ ਕੇ ਉਸ ਨੂੰ ਗੰਦ ਪਾਉਣ ਬਾਰੇ ਕਹਿਣ ਲੱਗ ਪਈ ਅਤੇ ਮੌਕੇ ਤੇ ਮਕਾਨ ਮਾਲਕ ਰਾਜੇਸ਼ ਮੰਗਲਾ (Landlord Rajesh Mangla) ਨੁੂੰ ਫੋਨ ਕਰ ਦਿੱਤਾ ਤੇ ਰਾਜੇਸ਼ ਮੰਗਲਾ ਆਪਣੀ ਪਤਨੀ ਨਾਲ ਕਾਰ ਵਿਚ ਸਵਾਰ ਹੋ ਕੇ ਮੌਕੇ ਤੇ ਆਏ ਤੇ ਉਸਦੀ ਪਤਨੀ ਕਾਰ ਵਿੱਚੋ ਬਾਹਰ ਆ ਕੇ ਉਸ ਨੂੰ ਬੋਲਣ ਲੱਗ ਪਈ ਤਾਂ ਇੰਨੇ ਵਿੱਚ ਕਾਰ ਅੰਦਰ ਬੈਠੇ ਰਾਜੇਸ਼ ਮੰਗਲਾ ਨੇ ਆਪਣੀ ਕਾਰ ਸਟਾਰਟ ਕਰਕੇ ਜਾਨੋਂ ਮਾਰਨ (To kill) ਦੀ ਨੀਅਤ ਨਾਲ ਕਾਰ ਉਸ ਉਪਰ ਚੜਾਉਣ ਦੀ ਕੋਸਿ਼ਸ਼ ਕੀਤੀ, ਜਿਸ ਤੇ ਉਹ ਬੱਚ ਗਿਆ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਸਿ਼ਕਾਇਤਕਰਤਾ ਨੇ ਦੱਸਿਆ ਕਿ ਕੁੱਝ ਸਮੇਂ ਬਾਅਦ ਤਾਨੂਸ਼ ਮੰਗਲਾ ਆਪਣੀ ਕਾਰ ਵਿਚ ਸਵਾਰ ਹੋ ਕੇ ਆਇਆ ਅਤੇ ਉਸਦੇ ਗੇਟ ਦੀਆਂ ਪੌੜੀਆਂ ਵਿੱਚ ਕਾਰ ਲਿਆ ਕੇ ਮਾਰੀ, ਜਿਸ ਤੇ ਉਸਨੇ ਪਿੱਛੇ ਹੱਟ ਕੇ ਆਪਣੀ ਜਾਨ ਬਚਾਈ ਅਤੇ ਫਿਰ ਜਦੋਂ ਉਸਨੇ ਗੇਟ ਬੰਦ ਕਰ ਦਿੱਤਾ ਤਾਂ ਉਪਰੋਕਤ ਵਿਅਕਤੀਆਂ ਨੇ ਜਬਰਦਸਤੀ ਗੇਟ ਖੋਲ ਕੇ ਉਸਦੀ ਲੜਕੀ ਦੇ ਥੱਪੜ ਮਾਰੇ (Girl slapped) ਅਤੇ ਉਸਦੀ ਕਮੀਜ ਫਾੜ ਦਿੱਤੀ ਤੇ ਗਾਲੀ-ਗਲੋਚ ਵੀ ਕੀਤਾ ਅਤੇ ਉਸਦੀ ਬਾਂਹ ਤੇ ਵੀ ਸੱਟ ਮਾਰੀ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਕੁੱਲ੍ਹੜ ਪੀਜ਼ਾ ਵਾਲਿਆਂ ਦਾ ਫ਼ਿਰ ਪਿਆ ਪੰਗਾ, ਗਲੀ ‘ਚ ਹੋਇਆ ਕਲੇਸ਼

ਲੜਕੇ ਨੂੰ ਗੈਰ-ਕਾਨੂੰਨੀ ਹਿਰਾਸਤ ਵਿਚ ਰੱਖਣ ਦੇ ਦੋਸ਼ ਹੇਠ ਕੇਸ ਦਰਜ

0
illegal detention of boy

ਪਟਿਆਲਾ, 23 ਜੁਲਾਈ 2025 : ਥਾਣਾ ਅਨਾਜ ਮੰਡੀ (Police Station Grain Market) ਪਟਿਆਲਾ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 127 (6) ਬੀ. ਐਨ. ਐਸ. ਤਹਿਤ ਲੜਕ ਨੂੰ ਗੈਰ-ਕਾਨੂੰਨੀ ਹਿਰਾਸਤ ਵਿਚ ਰੱਖਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਉਮੇਸ਼ ਪੁੱਤਰ ਗੋਬਿੰਦ ਵਾਸੀ ਕਲਨਹੀ ਖੁਰਦ ਯੂ.ਪੀ ਹਾਲ ਡੀ-193 ਫੋਕਲ ਪੁਆਇੰਟ ਪਟਿਆਲਾ ਨੇ ਦੱਸਿਆ ਕਿ 15 ਜੁਲਾਈ 2025 ਨੂੰ ਲੜਕਾ ਆਪਣੀ ਦਾਦੀ ਨਾਲ ਭਗਤ ਸਿੰਘ ਕਲੋਨੀ ਗਿਆ ਸੀ ਅਤੇ ੳੁੱਥੋ ਇਹ ਕਹਿ ਕਿ ਚਲਾ ਗਿਆ ਕਿ ਉਹ ਆਪਣੇ ਘਰ ਜਾ ਰਿਹਾ ਹੈ ਪਰ ਲੜਕਾ ਘਰ ਨਹੀ ਆਇਆ ਤੇ ਕਾਫੀ ਭਾਲ ਕਰਨ ਤੇ ਵੀ ਨਹੀ ਮਿਲਿਆ ।

ਸਿ਼ਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਅਣਪਛਾਤੇ ਵਿਅਕਤੀਆ (Unknown person) ਨੇ ਉਸਦੇ ਲੜਕੇ ਨੂੰ ਗੈਰ-ਕਾਨੂੰਨੀ ਤੌਰ ਤੇ ਆਪਣੀ ਹਿਰਾਸਤ (Illegally detained)  ਵਿੱਚ ਛੁਪਾ ਕੇ ਰੱਖ ਲਿਆ ਹੈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਲੜਕੇ ਨੂੰ ਗੈਰ-ਕਾਨੂੰਨੀ ਹਿਰਾਸਤ ਵਿਚ ਛੁਪਾ ਕੇ ਰੱਖਣ ਤੇ ਅਣਪਛਾਤਿਆਂ ਤੇ ਕੇਸ ਦਰਜ

ਵਿਆਹੁਤਾ ਨੇ ਕੋਰਟ ਰਾਹੀਂ ਪਤੀ ਤੋਂ ਮੰਗਿਆ ਇਕ ਕਰੋੜ ਮਹੀਨਾ

0
Supreme Court

ਨਵੀਂ ਦਿੱਲੀ, 23 ਜੁਲਾਈ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਮਾਨਯੋਗ ਤੇ ਸਰਵਉਚ ਸੁਪਰੀਮ ਕੋਰਟ (Supreme Court) ਨੇ 18 ਮਹੀਨੇ ਚੱਲੇ ਵਿਆਹ ਸਬੰਧਾਂ ਤੋਂ ਬਾਅਦ ਪਤੀ ਤੋਂ ਤਲਾਕ ਲੈਣ ਲਈ ਅਪਲਾਈ ਕੀਤੀ ਗਏ ਕੇਸ ਦੌਰਾਨ ਇਕ ਕਰੋੜ ਰੁਪਏ ਮਹੀਨਾ (One crore rupees per month) , ਮੁੰਬਈ ਵਿਚ ਇਕ ਫਲੇਟ, 12 ਕਰੋੜ ਰੁਪਏ ਤੇ ਬੀ. ਐਮ. ਡਬਲਿਊ. ਦੀ ਕੀਤੀ ਗਈ ਮੰਗ ਤੇ ਆਖਿਆ ਹੈ ਕਿ ਜੇਕਰ ਤੁਸੀਂ ਖੁਦ ਇੰਨੇ ਪੜ੍ਹੇ ਲਿਖੇ ਹੋ ਤੇ ਕੰਮ ਕਰਕੇ ਕਮਾ ਸਕਦੇ ਹੋ ਤਾਂ ਕਮਾਓ। ਔਰਤ ਦੇ ਇਸ ਤਰ੍ਹਾਂ ਦੇ ਗੁਜ਼ਾਰਾ ਭੱਤੇ ਦੀ ਮੰਗ ਤੋਂ ਸਭ ਹੈਰਾਨ ਸਨ ।

ਕੀ ਆਖਿਆ ਸੀ. ਜੇ. ਆਈ. ਨੇ

ਮਾਨਯੋਗ ਸੁਪਰੀਮ ਕੋਰਟ ਨੇ ਤਲਾਕ ਲੈਣ ਵਾਲੀ ਮਹਿਲਾ (Woman) ਨੂੰ ਸਪੱਸ਼ਟ ਆਖਿਆ ਕਿ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਤੁਸੀਂ ਖੁਦ ਕਮਾਓ ਤੇ ਖਾਓ ਜਦੋਂ ਕਿ ਤੁਹਾਡਾ ਵਿਆਹ ਸਿਰਫ਼ 18 ਮਹੀਨੇ ਚੱਲਿਆ ਹੈ ਤੇ ਗੁਜ਼ਾਰਾ ਭੱਤਾ ਇਕ ਕਰੋੜ ਮੰਗ ਰਹੇ ਹੋ । ਇਸ ਤੇ ਸੁਪਰੀਮ ਕੋਰਟ ਨੇ ਸਪੱਸ਼ਟ ਕਿ ਪੜ੍ਹੇ-ਲਿਖੇ ਹੋਣ ਦੇ ਚਲਦਿਆਂ ਖਾਲੀ ਨਾ ਬੈਠ ਕੇ ਕਮਾਉਣਾ ਚਾਹੀਦਾ ਹੈ ਨਾ ਕਿ ਇਸ ਤਰ੍ਹਾਂ ਮੰਗਣਾ ਚਾਹੀਦਾ ਹੈ ।

ਕਿੰਨਾ ਪੜ੍ਹੀ ਲਿਖੀ ਹੈ ਔਰਤ :

ਸੁਪਰੀਮ ਕੋਰਟ ਵਿਚ ਜਿਸ ਮਹਿਲਾ ਦਾ ਤਲਾਕ ਅਤੇ ਗੁਜ਼ਾਰਾ ਭੱਤੇ (Living allowances) ਦਾ ਕੇਸ ਚੱਲ ਰਿਹਾ ਹੈ ਵਾਲੀ ਮਹਿਲਾ (ਇਨਫਰਮੇਸ਼ਨ ਟੈਕਨਾਲੋਜੀ) ਆਈ. ਟੀ. ਦੇ ਖੇਤਰ ਨਾਲ ਸਬੰਧਤ ਹੈ ਅਤੇ ਉਸ ਕੋਲ ਐਮ. ਬੀ. ਏ. ਦੀ ਡਿਗਰੀ ਵੀ ਹੈ । ਅਖੀਰ ’ਚ ਚੀਫ ਜਸਟਿਸ ਨੇ ਔਰਤ ਨੂੰ ਕਿਹਾ ਕਿ ਤੁਸੀਂ 4 ਕਰੋੜ ਰੁਪਏ ਜਾਂ ਫਲੈਟ ਲੈ ਕੇ ਚੰਗੀ ਨੌਕਰੀ ਲੱਭ ਸਕਦੇ ਹੋ ਪਰ ਇਸ ਸਬੰਧੀ ਸੁਪਰੀਮ ਕੋਰਟ ਨੇ ਇਸ ਦਾ ਪ੍ਰਸਤਾਵ ਰਖਦੇ ਹੋਏ ਅਪਣਾ ਫੈਸਲਾ ਸੁਰੱਖਿਅਤ ਰੱਖ ਲਿਆ ।

Read More : ਸੁਪਰੀਮ ਕੋਰਟ ਕਾਲਜੀਅਮ ਨੇ ਕੀਤੀ ਹਾਈ ਕੋਰਟ ਦੇ ਜੱਜਾਂ ਵਜੋਂ 10 ਨਾਵਾਂ ਦੀ ਸਿਫਾਰਿਸ਼

 

ਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਦੇਵੇਗੀ ਲੱਖ ਰੁਪਏ ਸਰਕਾਰ : ਮਾਨ

0
Cabinet Meeting

ਚੰਡੀਗੜ੍ਹ, 23 ਜੁਲਾਈ 2025 : ਲੈਂਡ ਪੂਲਿੰਗ ਨੀਤੀ-2025 (Land Pooling Policy-2025) ਵਿੱਚ ਕਈ ਕਿਸਾਨ-ਪੱਖੀ ਸੋਧਾਂ ਨੂੰ ਹਰੀ ਝੰਡੀ ਦੇਣ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਅਗਵਾਈ ਹੇਠ ਆਯੋਜਿਤ ਮੀਟਿੰਗ ਵਿਚ ਕਈ ਫ਼ੈਸਲੇ ਲਏ ਗਏ, ਜਿਸ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਸਰਕਾਰ ਵਲੋਂ ਦੇਣ ਦਾ ਫ਼ੈਸਲਾ ਵੀ ਕੀਤਾ ਗਿਆ।

ਆਖਰ ਕਿਊਂ ਲਿਆ ਗਿਆ ਇਹ ਫ਼ੈਸਲਾ

ਮੀਟਿੰਗ ਵਿਚ ਕਿਸਾਨਾਂ ਨੂੰ ਇਕ ਲੱਖ ਰੁਪਏ ਸਾਲਾਨਾ ਸਰਕਾਰ ਵਲੋਂ ਦੇਣ ਦਾ ਜੋ ਫ਼ੈਸਲਾ ਲਿਆ ਗਿਆ ਹੈ ਦਾ ਮੁੱਖ ਕਾਰਨ
ਲੈਂਡ ਪੂਲਿੰਗ ਵਿੱਚ ਸ਼ਾਮਲ ਕਿਸਾਨਾਂ ਨੂੰ ਜ਼ਮੀਨ ਵਿਕਸਤ ਹੋਣਾ ਤੇ ਗੁਜ਼ਾਰਾ ਹੋਣਾ ਮੁੱਖ ਹੈ। ਜੋ ਕਿ ਪਿਛਲੀਆਂ ਸਰਕਾਰਾਂ ਵੱਲੋਂ ਦਿੱਤੀ ਗਈ 20,000 ਰੁਪਏ ਦੀ ਰਕਮ ਤੋਂ ਸਿੱਧੇ ਤੌਰ `ਤੇ ਪੰਜ ਗੁਣਾ ਵੱਧ ਹੈ। ਅਜਿਹਾ ਕਰਕੇ ਸਰਕਾਰ ਨੇ 10 ਫੀਸਦੀ ਵਾਧਾ ਕੀਤਾ ਹੈ।

ਕਿਸਾਨਾਂ ਨੂੰ ਮਿਲੇਗਾ 21 ਦਿਨਾਂ ਅੰਦਰ ਲੈਟਰ ਆਫ ਇੰਟੈਂਟ

ਪੰਜਾਬ ਸਰਕਾਰ (Punjab Government) ਵਲੋਂ ਇਸ ਪ੍ਰਕਿਰਿਆ ਵਿੱਚ ਤੇਜ਼ੀ ਅਤੇ ਪਾਰਦਰਸ਼ਤਾ ਲਿਆਉਂਦਿਆਂ ਹੁਣ ਕਿਸਾਨਾਂ ਨੂੰ 21 ਦਿਨਾਂ ਦੇ ਅੰਦਰ-ਅੰਦਰ ਲੈਟਰ ਆਫ਼ ਇੰਟੈਂਟ (Letter of Intent) ਦੇਣ ਦਾ ਫ਼ੈਸਲਾ ਕੀਤਾ ਹੈ । ਕਿਸਾਨਾਂ ਦੀ ਸਹੂਲਤ ਲਈ ਸਰਕਾਰ ਵੱਲੋਂ ਇਹ ਵਿਵਸਥਾ ਵੀ ਕੀਤੀ ਗਈ ਹੈ ਕਿ ਉਹ ਲੈਟਰ ਆਫ਼ ਇੰਟੈਂਟ ਨੂੰ ਵੇਚ ਵੀ ਸਕਦੇ ਹਨ ਅਤੇ ਇਸ `ਤੇ ਕਰਜ਼ਾ ਵੀ ਲਿਆ ਜਾ ਸਕਦਾ ਹੈ । ਇਸ ਦੇ ਨਾਲ ਹੀ ਪ੍ਰੋਜੈਕਟ ‘ਤੇ ਕੰਮ ਸ਼ੁਰੂ ਹੋਣ ਤੱਕ, ਕਿਸਾਨ ਆਪਣੀ ਜ਼ਮੀਨ `ਤੇ ਖੇਤੀ ਕਰਕੇ ਆਮਦਨ ਕਮਾ ਸਕਣਗੇ ਅਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਸਾਲਾਨਾ 50,000 ਰੁਪਏ ਦੀ ਵਾਧੂ ਸਹਾਇਤਾ ਵੀ ਦਿੱਤੀ ਜਾਵੇਗੀ ।

Read More : ਮੁੱਖ ਮੰਤਰੀ ਭਗਵੰਤ ਮਾਨ ਨੇ 8.55 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਅਤਿ-ਆਧੁਨਿਕ ਤਹਿਸੀਲ ਕੰਪਲੈਕਸ ਦਾ ਕੀਤਾ ਉਦਘਾਟਨ

 

ਇਮਰਾਨ ਖ਼ਾਨ ਦੀ ਪਾਰਟੀ ਦੇ 7 ਆਗੂਆਂ ਨੂੰ 10 ਸਾਲ ਦੀ ਕੈਦ

0
Imran Khan

ਪਾਕਿਸਤਾਨ, 23 ਜੁਲਾਈ 2025 : ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ (Tehreek-e-Insaf) ਦੇ ਸੱਤ ਪ੍ਰਮੁੱਖ ਆਗੂਆਂ ਨੂੰ 9 ਮਈ 2023 ਨੂੰ ਹੋਈ ਹਿੰਸਾ ਨਾਲ ਸਬੰਧਤ ਮਾਮਲਿਆਂ ਵਿੱਚ ਮੰਗਲਵਾਰ ਨੂੰ 10-10 ਸਾਲ ਦੀ ਕੈਦ ਦੀ ਸਜ਼ਾ (10-10 years imprisonment) ਸੁਣਾਈ ਗਈ ਹੈ ।

ਕੌਣ ਹਨ ਜਿਨ੍ਹਾਂ ਨੂੰ ਅਦਾਲਤ ਨੇ ਸੁਣਾਈ ਹੈ ਸਜ਼ਾ

ਪਾਕਿਸਤਾਨੀ ਅਦਾਲਤ ਜੋ ਕਿ ਅੱਤਵਾਦ ਵਿਰੋਧੀ ਅਦਾਲਤ ਹੈ ਵਲੋਂ ਜਿਨ੍ਹ੍ਹਾਂ 7 ਜਣਿਆਂ (7 people) ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਵਿਚ ਸੈਨੇਟਰ ਏਜਾਜ਼ ਚੌਧਰੀ, ਪੰਜਾਬ ਦੇ ਸਾਬਕਾ ਰਾਜਪਾਲ ਸਰਫਰਾਜ਼ ਚੀਮਾ, ਸਾਬਕਾ ਸੂਬਾਈ ਮੰਤਰੀਆਂ ਯਾਸਮੀਨ ਰਾਸ਼ਿਦ ਅਤੇ ਮਹਿਮੂਦੁਰ ਰਾਸ਼ਿਦ ਅਤੇ ਐਡਵੋਕੇਟ ਅਜ਼ੀਮ ਪਹਾੜ ਸ਼ਾਮਲ ਹਨ ।

Read More : ਹਮਲਾਵਰਾਂ ਨੇ ਪਾਕਿਸਤਾਨ ਵਿੱਚ 9 ਬੱਸ ਯਾਤਰੀਆਂ ਨੂੰ ਗੋਲੀਆਂ ਨਾਲ ਕੀਤਾ ਛੱਲੀ

ਏਅਰ ਇੰਡੀਆ ਦਾ ਜਹਾਜ਼ ਲੈਂਡਿੰਗ ਦੌਰਾਨ ਆਇਆ ਅੱਗ ਦੀ ਲਪੇਟ ਵਿਚ

0
Air India Flight

ਨਵੀਂ ਦਿੱਲੀ, 23 ਜੁਲਾਈ 2025 : ਭਾਰਤੀ ਏਅਰ ਇੰਡੀਆ (Air India) ਦਾ ਇਕ ਜਹਾਜ਼ ਫਲਾਈਟ ਨੰ 315 ਜਿਸਨੂੰ ਲੈਂਡਿੰਗ ਕਰਨ ਵੇਲੇ ਅਚਾਨਕ ਅੱਗ (Fire) ਲੱਗ ਗਈ ਵਿਚ ਸਵਾਰ ਸਮੁੱਚੇ ਯਾਤਰੀ ਸੁਰੱਖਿਅਤ ਹਨ । ਦੱਸਣਯੋਗ ਹੈ ਕਿ ਉਕਤ ਜਹਾਜ਼ ਹਾਂਗਕਾਂਗ ਤੋਂ ਦਿੱਲੀ ਆ ਰਿਹਾ ਸੀ ਤੇ ਇਸਨੇ ਦਿੱਲੀ ਵਿਖੇ ਬਣੇ ਇੰਦਰਾ ਗਾਂਧੀ ਹਵਾਈ ਅੱਡੇ (Indira Gandhi Airport) `ਤੇ ਉਤਰਨਾ ਸੀ । ਏਅਰਲਾਈਨ ਨੇ ਕਿਹਾ ਕਿ ਜਹਾਜ਼ ਨੂੰ ਕੁਝ ਨੁਕਸਾਨ ਹੋਇਆ ਹੈ ਪਰ ਯਾਤਰੀ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਆਮ ਵਾਂਗ ਉਤਾਰ ਲਿਆ ਗਿਆ ਅਤੇ ਸਾਰੇ
ਸੁਰੱਖਿਅਤ ਹਨ ।

ਸਿਸਟਮ ਡਿਜ਼ਾਈਨ ਅਨੁਸਾਰ ਆਪਣੇ ਆਪ ਬੰਦ ਹੋ ਜਾਂਦਾ ਹੈ : ਬੁਲਾਰਾ

ਏਅਰ ਇੰਡੀਆ ਦੇ ਜਹਾਜ਼ ਨੰ 315 (Plane No. 315) ਦੇ ਲੈਂਡਿੰਗ ਦੌਰਾਨ ਅੱਗ ਲੱਗਣ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਏਅਰ ਇੰਡੀਆ ਦੇ ਬੁਲਾਰੇ ਨੇ ਆਖਿਆ ਕਿ ਸਿਸਟਮ ਡਿਜ਼ਾਈਨ ਅਨੁਸਾਰ ਆਪਣੇ ਆਪ ਬੰਦ ਹੋ ਜਾਂਦਾ ਹੈ ਤੇ ਇਹ ਘਟਨਾ ਉਦੋਂ ਵਾਪਰੀ ਜਦੋ਼ ਯਾਤਰੀ ਉਤਰ ਰਹੇ ਸਨ।ਬੁਲਾਰੇ ਨੇ ਦੱਸਿਆ ਕਿ ਜਹਾਜ਼ ਦੇ ਉਤਰਨ ਅਤੇ ਪਾਰਕਿੰਗ ਤੋਂ ਥੋੜੀ ਦੇਰ ਬਾਅਦ ਇਕ ਸਹਾਇਕ ਇਲੈਕਟ੍ਰਾਨਿਕ ਯੂਨਿਟ ਵਿਚ ਅੱਗ ਲੱਗ ਗਈ ਸੀ ਪਰ ਸਮੁੱਚੇ ਯਾਤਰੀ ਸੁਰੱਖਿਅਤ (Passengers safe) ਹਨ ਤੇ ਜਹਾਜ਼ ਨੂੰ ਹੋਰ ਜਾਂਚ ਲਈ ਰੋਕ ਲਿਆ ਗਿਆ ਹੈ ਅਤੇ ਰੈਗੂਲੇਟਰ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ।

Read More : ਏਅਰ ਇੰਡੀਆ ਨੇ 4 ਕਰਮਚਾਰੀਆਂ ਤੋਂ ਮੰਗਿਆ ਅਸਤੀਫ਼ਾ

ਨਸ਼ਾ ਛੁਡਾਊ ਕੇਂਦਰ ਵਿਚੋਂ ਮਰੀਜ਼ ਭੱਜੇ

0
Drug rehabilitation center

ਸੰਗਰੂਰ, 23 ਜੁਲਾਈ 2025 : ਪੰਜਾਬ ਦੇ ਜਿ਼ਲਾ ਸੰਗਰੂਰ (Sangrur) (ਸਾਡਾ ਕੀ ਕਸੂਰ ਸਾਡਾ ਜਿ਼ਲਾ ਸੰਗਰੂਰ) ਦੇ ਪਿੰਡ ਘਾਬਦਾਂ (Village Ghabadan) ਵਿਚ ਬਣੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਚੋਂ 8 ਮਰੀਜ਼ਾਂ ਦੇ ਪੁਲਸ ਅਤੇ ਨਰਸ ਨਾਲ ਕੁੱਟਮਾਰ ਕਰਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੁਲਸ ਮੁਲਾਜ਼ਮ ਮਲਕੀਤ ਸਿੰਘ ਗੰਭੀਰ ਰੂਹ ਵਿੱਚ ਜ਼ਖ਼ਮੀ ਹੋਏ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਕੀ ਦੱਸਿਆ ਪੁਲਸ ਮੁਲਾਜਮ ਨੇ

ਨਸ਼ਾ ਛੁਡਾਊ ਕੇਂਦਰ ਵਿਚ ਮਰੀਜਾਂ ਵਲੋਂ ਕੀਤੀ ਗਈ ਕੁੱਟਮਾਰ ਦਾ ਸਿ਼ਕਾਰ ਹੋਏ ਪੰਜਾਬ ਪੁਲਸ ਦੇ ਮੁਲਾਜ਼ਮ ਮਲਕੀਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਡਿਊਟੀ ਘਾਬਦਾਂ ਨਸ਼ਾ ਛੁਡਾਊ ਕੇਂਦਰ (Drug rehabilitation center) ਵਿਚ ਸੀ ਤੇ ਜਿਸ ਸਮੇਂ ਖਾਣੇ ਦਾ ਸਮਾਂ ਹੋਇਆ ਪਿਆ ਸੀ ਨਰਸ ਦਵਾਈ ਦੇਣ ਲਈ ਮਰੀਜ਼ਾਂ ਕੋਲ ਗਈ ਹੋਈ ਸੀ ਕਿ ਇਸ ਦੌਰਾਨ ਉਨ੍ਹਾਂ ਨੇ ਪਹਿਲਾਂ ਨਰਸ ਨੂੰ ਧੱਕਾ ਮਾਰਿਆ ਅਤੇ ਉਸ ਨੂੰ ਸੱਟ ਲੱਗ ਗਈ ਤੇ ਫਿਰ ਉਹ ਉਨ੍ਹਾਂ ਵੱਲ ਵਧੇ ਅਤੇ ਗਲਾ ਘੁਟਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਉਨ੍ਹਾਂ ਨੂੰ ਥੱਲੇ ਸੁੱਟ ਦਿੱਤਾ ਅਤੇ ਭੱਜ ਗਏ।ਪੁਲਸ ਮੁਲਾਜਮ ਦੇ ਦੱਸਣ ਅਨੁਸਾਰ ਇਸ ਦੌਰਾਨ ਇਨ੍ਹਾਂ ਕਈਆਂ ਨੇ ਭੱਜਣਾ ਸੀ ਪਰ ਕੇਂਦਰ ਵਾਲਿਆਂ ਨੇ ਮਾਮਲੇ ਨੂੰ ਸਾਂਭ ਲਿਆ ਪਰ ਫਿਰ 8 ਮਰੀਜ਼ ਭੱਜ ਗਏ ।

ਪੁਲਸ ਨੂੰ ਦੇ ਦਿੱਤੀ ਗਈ ਹੈ ਜਾਣਕਾਰੀ

ਨਸ਼ਾ ਛੁਡਾਊ ਕੇਂਦਰ ਵਿਚੋਂ ਭੱਜੇ ਮਰੀਜਾਂ ਸਬੰਧੀ ਜਾਣਕਾਰੀ ਪੁਲਿਸ ਨੂੰ ਦੇਣ ਤੋਂ ਬਾਅਦ ਇਨ੍ਹਾਂ 8 ਖਿਲਾਫ਼ ਮਾਮਲਾ ਵੀ ਦਰਜ ਕਰ ਲਿਆ ਹੈ ਤੇ ਪੁਲਸ ਵਲੋਂ ਫਰਾਰ ਮਰੀਜ਼ਾਂ ਦੀ ਭਾਲ ਕਰ ਰਹੀ ਹੈ। ਪੁਲਸ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ।

Read More : ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਚ 5000 ਬਿਸਤਰਿਆਂ ਦੀ ਵਿਵਸਥਾ

6 ਦਿਨਾਂ `ਚ 137 ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਇਆ ਗਿਆ : ਕੈਬਨਿਟ ਮੰਤਰੀ

0
Doctor baljeet Kaur

ਚੰਡੀਗੜ੍ਹ, 23 ਜੁਲਾਈ 2025 : ਬਾਲ ਭੀਖਿਆ ਨੂੰ ਸਿਰੇਓਂ ਖਤਮ ਕਰਨ ਲਈ ਚਲਾਈ ਜਾ ਰਹੀ ਜੀਵਨਜੋਤ ਪ੍ਰੋਜੈਕਟ 2.0 (Jeevanjot Project 2.0) ਦੇ ਹੁਣ ਠੋਸ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ । ਦੱਸਣਯੋਗ ਹੈ ਕਿ ਉਕਤ ਮੁਹਿੰਮ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਸ਼ੁਰੂ ਕੀਤੀ ਗਈ ਹੈ ।

ਕੀ ਦੱਸਿਆ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ

ਪੰਜਾਬ ਸਰਕਾਰ (Punjab Government) ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਦੱਸਿਆ ਕਿ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 6 ਦਿਨਾਂ `ਚ 137 ਬੱਚਿਆਂ ਨੂੰ ਰੈਸਕਿਉ ਕੀਤਾ ਗਿਆ ਹੈ, ਜਿਸਦੇ ਚਲਦਿਆਂ 16 ਜਿ਼ਲ੍ਹਿਆਂ (16 districts) ਵਿੱਚ 19 ਥਾਵਾਂ ‘ਤੇ ਛਾਪੇਮਾਰੀ ਕਰਕੇ 20 ਹੋਰ ਭੀਖ ਮੰਗਦੇ ਬੱਚਿਆਂ ਨੂੰ ਬਚਾਇਆ ਗਿਆ ।

ਲੋੜ ਪਈ ਤਾਂ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ

ਉਨ੍ਹਾਂ ਕਿਹਾ ਕਿ ਬਚਾਏ ਗਏ 20 ਬੱਚਿਆਂ ‘ਚੋਂ 13 ਨੂੰ ਦਸਤਾਵੇਜ਼ੀ ਜਾਂਚ ਅਤੇ ਮਾਪਿਆਂ ਦੀ ਸਲਾਹ-ਮਸ਼ਵਰੇ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਿਆ ਗਿਆ, ਜਦਕਿ 7 ਬੱਚਿਆਂ ਨੂੰ ਪਟਿਆਲਾ ਦੇ ਬਾਲ ਘਰ ਵਿੱਚ ਭੇਜਿਆ ਗਿਆ । ਡਾ. ਕੌਰ ਦੱਸਿਆ ਕਿ ਅੱਜ ਕਿਸੇ ਵੀ ਬੱਚੇ ਦੀ ਐਫ. ਆਈ. ਆਰ. ਜਾਂ ਡੀ. ਐਨ. ਏ. ਜਾਂਚ ਦੀ ਲੋੜ ਨਹੀਂ ਪਈ ਪਰ ਪਟਿਆਲਾ ਬਾਲ ਭਲਾਈ ਕਮੇਟੀ ਵੱਲੋਂ ਜਾਂਚ ਜਾਰੀ ਹੈ ਅਤੇ ਜੇ ਲੋੜ ਪਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਡਾ. ਬਲਜੀਤ ਕੌਰ ਨੇ ਮਾਪਿਆਂ ਨੂੰ ਦਿੱਤੀ ਚਿਤਾਵਨੀ

ਮਾਪਿਆਂ ਨੂੰ ਚੇਤਾਵਨੀ ਦਿੰਦਿਆਂ, ਡਾ. ਬਲਜੀਤ ਕੌਰ ਨੇ ਕਿਹਾ ਕਿ ਜੇਕਰ ਕੋਈ ਮਾਪੇ ਆਪਣੇ ਬੱਚਿਆਂ ਨੂੰ ਮੁੜ ਭੀਖ ਮੰਗਣ ਲਈ ਭੇਜਦੇ ਹੋਏ ਪਾਏ ਗਏ, ਤਾਂ ਉਨ੍ਹਾਂ ਨੂੰ ਅਯੋਗ ਸਰਪ੍ਰਸਤ ਘੋਸ਼ਿਤ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਆਮ ਲੋਕਾਂ ਅਤੇ ਸਿਵਲ ਸੋਸਾਇਟੀ ਨੂੰ ਅਪੀਲ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਬੱਚੇ ਨੂੰ ਭੀਖ ਨਾ ਦਿੱਤੀ ਜਾਵੇ, ਸਗੋਂ ਚਾਈਲਡ ਹੈਲਪ ਲਾਈਨ 1098 ‘ਤੇ ਫ਼ੋਨ ਕਰਕੇ ਤੁਰੰਤ ਸੂਚਨਾ ਦਿੱਤੀ ਜਾਵੇ, ਤਾਂ ਜੋ ਉਹਨਾਂ ਦੀ ਸੁਰੱਖਿਆ ਅਤੇ ਭਵਿੱਖ ਸੁਰੱਖਿਅਤ ਬਣਾਇਆ ਜਾ ਸਕੇ ।

Read More : ਭਿਖਾਰੀ ਨੂੰ ਭੀਖ ਦਵੋਗੇ ਤਾਂ ਹੋਵੇਗੀ ਜੇਲ੍ਹ, ਸੂਚਨਾ ਦੇਣ ਵਾਲੇ ਨੂੰ ਮਿਲਣਗੇ 1000 ਰੁਪਏ

ਰਾਜਪੁਰਾ ‘ਚ ਭੀਖ ਮੰਗਦੇ 8 ਬੱਚੇ ਬਚਾਏ : ਡਾ. ਪ੍ਰੀਤੀ ਯਾਦਵ

0
Dr. Preeti Yadav

ਪਟਿਆਲਾ/ਰਾਜਪੁਰਾ, 23 ਜੁਲਾਈ 2025 : ਬਾਲ ਭਿੱਖਿਆ (Child begging) ਦੇ ਖਾਤਮੇ ਲਈ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਵੱਖ-ਵੱਖ ਟੀਮਾਂ ਵੱਲੋਂ ਅੱਜ ਵੀ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ਵਿਖੇ ਛਾਪਾਮਾਰੀ ਕੀਤੀ ਗਈ ਹੈ, ਇਸ ਦੌਰਾਨ ਰਾਜਪੁਰਾ ਤੋਂ 8 ਬੱਚੇ ਭੀਖ ਮੰਗਦੇ ਫੜੇ ਗਏ, ਜਿਨ੍ਹਾਂ ਨੂੰ ਬਚਾਇਆ ਗਿਆ ਹੈ ।

ਦੁਬਾਰਾ ਭੀਖ ਮੰਗਦੇ ਪਾਏ ਗਏ ਤਾਂ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ (Deputy Commissioner Dr. Preeti Yadav) ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਰਾਜ ਨੂੰ ਭੀਖ ਮੁਕਤ ਕਰਨ ਲਈ ਚਲਾਈ ਮੁਹਿੰਮ ਤਹਿਤ ਕੀਤੀ ਗਈ ਇਸ ਕਾਰਵਾਈ ਦੇ ਅਧੀਨ ਦੋ ਦਿਨਾਂ ਅੰਦਰ ਬਾਲ ਭਲਾਈ ਕਮੇਟੀ ਦੇ ਸਨਮੁੱਖ ਪੇਸ਼ ਕਰਕੇ 5 ਬੱਚੇ ਉਨ੍ਹਾਂ ਦੇ ਪਰਿਵਾਰਾਂ ਦੇ ਸਪੁਰਦ ਵੀ ਕੀਤੇ ਗਏ ਹਨ ਅਤੇ ਇਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਹੈ, ਕਿ ਜੇਕਰ ਅੱਗੇ ਤੋਂ ਇਹ ਬੱਚੇ ਦੁਬਾਰਾ ਭੀਖ ਮੰਗਦੇ ਪਾਏ ਗਏ ਤਾਂ ਇਸ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

ਰਾਜਪੁਰਾ ਵਿਖੇ ਕੀਤੀ ਕਈ ਹਾਟ-ਸਪਾਟ ਇਲਾਕ‌ਿਆਂ ਵਿੱਚ ਛਾਪਾਮਾਰੀ

ਉਨ੍ਹਾਂ ਦੱਸਿਆ ਕਿ ਇਹ ਸੰਤੁਸ਼ਟੀ ਵਾਲੀ ਗੱਲ ਹੈ ਕਿ ਅੱਜ ਇਨ੍ਹਾਂ ਥਾਵਾਂ ਵਿਖੇ ਕੋਈ ਵੀ ਬੱਚਾ ਭੀਖ ਮੰਗਦਾ ਸਾਹਮਣੇ ਨਹੀਂ ਆਇਆ, ਪਰੰਤੂ ਫਿਰ ਵੀ ਟੀਮ ਵੱਲੋਂ ਅਜਿਹੀ ਪੜਤਾਲ ਲਗਾਤਾਰ ਜਾਰੀ ਰਹੇਗੀ । ਰਾਜੁਪਰਾ ਦੇ ਐਸ. ਡੀ. ਐਮ. ਅਵਿਕੇਸ਼ ਗੁਪਤਾ ਦੀ ਅਗਵਾਈ ਹੇਠ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਚੀਮਾ, ਬਾਲ ਸੁਰੱਖਿਆ ਅਫ਼ਸਰ ਰੂਪਵੰਤ ਕੌਰ ਵੱਲੋਂ ਰਾਜਪੁਰਾ ਵਿਖੇ ਕਈ ਹਾਟ-ਸਪਾਟ ਇਲਾਕ‌ਿਆਂ ਵਿੱਚ ਛਾਪਾਮਾਰੀ ਕੀਤੀ, ਇਸ ਦੌਰਾਨ 8 ਬੱਚੇ ਭੀਖ ਮੰਗਦੇ ਬਚਾਏ ਗਏ (8 children rescued from begging)। ਇਨ੍ਹਾਂ ਨੂੰ ਬਾਲ ਭਲਾਈ ਕਮੇਟੀ ਦੇ ਸਨਮੁੱਖ ਪੇਸ਼ ਕੀਤਾ ਗਿਆ, ਇਨ੍ਹਾਂ ਵਿੱਚੋਂ ਇੱਕ ਬੱਚੇ ਦੇ ਦਸਤਾਵੇਜਾਂ ਦੀ ਪੜਤਾਲ ਉਪਰੰਤ ਇਸ ਨੂੰ ਪਰਿਵਾਰ ਦੇ ਸਪੁਰਦ ਕਰ ਦਿੱਤਾ ਹੈ।ਜਦੋਂ ਕਿ ਬਾਕੀ ਦੇ 7 ਬੱਚੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੇ ਚਿਲਡਰਨ ਹੋਮ ਵਿੱਚ ਰੱਖੇ ਗਏ ਹਨ ।

ਬਚਾਏ ਗਏ ਬੱਚਿਆਂ ਦੇ ਦਸਤਾਵੇਜਾਂ ਦੀ ਕੀਤੀ ਜਾ ਰਹੀ ਹੈ ਪੜਤਾਲ

ਡਾ. ਪ੍ਰੀਤੀ ਯਾਦਵ ਨੇ ਹੋਰ ਕਿਹਾ ਕਿ ਬੀਤੇ ਦਿਨ ਬਰਾਮਦ ਕੀਤੇ ਗਏ ਬੱਚਿਆਂ ਵਿੱਚੋਂ 4 ਹੋਰ ਬੱਚੇ ਪਰਿਵਾਰਾਂ ਨੂੰ ਸੌਂਪ ਦਿੱਤੇ ਗਏ ਹਨ ਅਤੇ ਬਾਕੀ ਬੱਚੇ ਅਜੇ ਵੀ ਜ਼ਿਲ੍ਹਾ ਪ੍ਰਸ਼ਾਸਨ ਸੰਭਾਂਲ ਰਿਹਾ ਹੈ । ਉਨ੍ਹਾਂ ਦੱਸਿਆ ਕਿ ਸਾਰੇ ਬਚਾਏ ਗਏ ਬੱਚਿਆਂ ਦੇ ਦਸਤਾਵੇਜਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਲੱਭ ਕੇ ਉਨ੍ਹਾਂ ਦੇ ਸਪੁਰਦ ਕੀਤਾ ਜਾਵੇਗਾ ।

ਬਾਲ ਭਿੱਖਿਆ ਨੂੰ ਨਹੀਂ ਕੀਤਾ ਜਾਵੇਗਾ ਬਰਦਾਸ਼ਤ

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ (Punjab Government) ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜੀਵਨਜੋਤ 2.0 ਪ੍ਰਾਜੈਕਟ ਤਹਿਤ ਪਟਿਆਲਾ ਜ਼ਿਲ੍ਹੇ ਨੂੰ ਬਾਲ ਭਿੱਖਿਆ ਤੋਂ ਮੁਕਤ ਕਰਨ ਲਈ ਲੋਕਾਂ ਦਾ ਸਹਿਯੋਗ ਬਹੁਤ ਲੋੜੀਂਦਾ ਹੈ । ਡਾ. ਪ੍ਰੀਤੀ ਯਾਦਵ ਨੇ ਪ੍ਰਾਜੈਕਟ ਜੀਵਨਜੋਤ 2.0 ਨੂੰ ਲਾਗੂ ਕਰਨ ਸਮੇਤ ਜ਼ਿਲ੍ਹੇ ਨੂੰ ਭੀਖ ਮੁਕਤ ਬਣਾਉਣ (To make the district begging-free) ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ‘ਤੇ ਜ਼ਿਲ੍ਹੇ ਅੰਦਰ ਬੱਚਿਆਂ ਦੀ ਤਸਕਰੀ ਨੂੰ ਰੋਕਣ ਲਈ ਭੀਖ ਮੰਗਦੇ ਫੜੇ ਗਏ ਸ਼ੱਕੀ ਬੱਚਿਆਂ ਦੇ ਡੀ. ਐਨ. ਏ. ਟੈਸਟ ਵੀ ਕਰਵਾਏ ਜਾਣਗੇ ਅਤੇ ਬਾਲ ਭਿੱਖਿਆ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।

Read More : ਪਟਿਆਲਾ ‘ਚੋਂ ਭੀਖ ਮੰਗਦੇ 19 ਬੱਚੇ ਬਚਾਏ