Home Blog Page 471

ਸਰਕਾਰੀ ਮਹਿੰਦਰਾ ਕਾਲਜ ਵਿਖੇ ਹੋਏ ਅੰਤਰ ਕਾਲਜ ਯੋਗਾ ਮੁਕਾਬਲੇ 

0
Government Mahindra College

ਪਟਿਆਲਾ, 3 ਅਕਤੂਬਰ 2025 :  ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University Patiala) ਦੇ ਖੇਡ ਕੈਲੰਡਰ ਅਨੁਸਾਰ ਅੰਤਰ ਕਾਲਜ ਯੋਗਾ ਮੁਕਾਬਲੇ (Inter-college yoga competition) ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਖੇ ਅੱਜ ਨੂੰ ਬੜੀ ਸ਼ਾਨੋ ਸ਼ੋਕਤ ਨਾਲ ਸ਼ੁਰੂ ਹੋਏ । ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਨਿਸ਼ਠਾ ਤ੍ਰਿਪਾਠੀ ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਇਸ ਉਪਰੰਤ ਯੂਨੀਵਰਸਿਟੀ ਤੋਂ ਆਏ ਯੋਗਾ ਇੰਸਟਰਕਟਰ ਮੈਡਮ ਮੁਕੇਸ਼ ਚੌਧਰੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਇਨ੍ਹਾਂ ਮੁਕਾਬਲਿਆਂ ਨੂੰ ਸੁਚਾਰੂ ਰੂਪ ਨਾਲ ਚਲਾਉਣ ਵਿੱਚ ਆਪਣਾ ਯੋਗਦਾਨ ਪਾਇਆ ।

ਮੁਕਾਬਲਿਆਂ ਵਿਚ ਕਿਸ ਕਿਸ ਨੇ ਕਿਹੜਾ ਸਥਾਨ ਕੀਤਾ ਪ੍ਰਾਪਤ

ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਅਧੀਨ ਆਉਦੇਂ ਵੱਖ-ਵੱਖ ਕਾਲਜਾਂ ਦੀਆਂ ਲੜਕਿਆਂ ਦੀਆਂ ਟੀਮਾਂ ਨੇ ਭਾਗ ਲਿਆ, ਜਿਸ ਵਿੱਚ ਕ੍ਰਮਵਾਰ ਪਹਿਲਾ ਸਥਾਨ ਯੂਨੀਵਰਸਿਟੀ ਕਾਲਜ ਮੂਣਕ, ਦੂਜਾ ਸਥਾਨ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ, ਤੀਜਾ ਸਥਾਨ ਅਕਾਲ ਡਿਗਰੀ ਕਾਲਜ ਆਫ ਫਿਜੀਕਲ ਐਜੁਕੇਸ਼ਨ, ਮਸਤੂਆਣਾ ਸਾਹਿਬ ।

ਮੁਕਾਬਲਿਆਂ ਦੀ ਇਨਾਮ ਤਕਸੀਮ ਕਰਨ ਦੀ ਭੂਮਿਕਾ ਪ੍ਰਿੰਸੀਪਲ ਸ਼੍ਰੀਮਤੀ ਨਿਸ਼ਠਾ ਤ੍ਰਿਪਾਠੀ ਨੇ ਨਿਭਾਈ

ਇਸ ਉਪਰੰਤ ਇਨ੍ਹਾਂ ਮੁਕਾਬਲਿਆਂ ਦੀ ਇਨਾਮ ਤਕਸੀਮ ਕਰਨ ਦੀ ਭੂਮਿਕਾ ਪ੍ਰਿੰਸੀਪਲ ਸ਼੍ਰੀਮਤੀ ਨਿਸ਼ਠਾ ਤ੍ਰਿਪਾਠੀ ਨੇ ਨਿਭਾਈ ਅਤੇ ਉਨ੍ਹਾਂ ਦੁਆਰਾ ਯੋਗ ਅਤੇ ਧਿਆਨ ਸੰਬੰਧੀ ਸਟਾਫ ਅਤੇ ਵਿਦਿਆਰਥੀਆਂ ਨੂੰ ਬੜੀ ਡੁੰਘਾਈ ਨਾਲ ਜਾਣਕਾਰੀ ਦਿੱਤੀ ਅਤੇ ਯੋਗਾ ਵਰਗੀਆਂ ਖੇਡਾਂ ਵਿੱਚ ਵਿਦਿਆਰਥੀਆਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ । ਇਸ ਦੌਰਾਨ ਯੋਗਾ ਵਿਭਾਗ ਦੇ ਮੁਖੀ ਪ੍ਰੋ. ਪਰਮਵੀਰ ਸਿੰਘ ਨੇ ਬਾਹਰੋਂ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ । ਇਸ ਦੌਰਾਨ ਕਾਲਜ ਕਾਉਂਸਲ (College Council) ਦੇ ਮੈਂਬਰਾਂ ਵਿੱਚੋਂ ਪ੍ਰੋ. ਨਵਜੋਤ ਸਿੰਘ, ਡਾ. ਅੰਮ੍ਰਿਤ ਸਮਰਾ, ਪ੍ਰੋ. ਲਵਲੀਨ ਪਰਮਾਰ, ਪ੍ਰੋ. ਸੁਨੀਤ ਗੁਪਤਾ ਅਤੇ ਯੋਗਾ ਇੰਸਟ੍ਰਕਟਰ ਸ਼੍ਰੀ ਮੱਖਣ ਹਾਜ਼ਰ ਰਹੇ । ਇਸ ਮੌਕੇ ਮੰਚ ਸੰਚਾਲਣ ਦੀ ਜਿੰਮ੍ਹੇਵਾਰੀ ਪ੍ਰੋ. ਜਸਬੀਰ ਸਿੰਘ ਨੇ ਨਿਭਾਈ ।

ਅਗਸਤ ਤੱਕ 6.66 ਲੱਖ ਲਾਭਪਾਤਰੀਆਂ ਨੂੰ 593.14 ਕਰੋੜ ਜਾਰੀ : ਡਾ. ਬਲਜੀਤ ਕੌਰ

0
Dr. Baljit Kaur

ਚੰਡੀਗੜ੍ਹ, 3 ਅਕਤੂਬਰ 2025 : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ (Punjab Social Security, Women and Child Development Minister) ਡਾ. ਬਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਿੱਤੀ ਸਾਲ 2025-26 ਲਈ ਵਿਧਵਾਵਾਂ ਅਤੇ ਨਿਆਸ਼ਰਿਤ ਔਰਤਾਂ ਦੀ ਵਿੱਤੀ ਸਹਾਇਤਾ ਯੋਜਨਾ ਹੇਠ ₹1170 ਕਰੋੜ ਦਾ ਬਜਟ ਉਪਬੰਧ ਕੀਤਾ ਹੈ ।

ਪੰਜਾਬ ਸਰਕਾਰ ਨੇ ਵਿਧਵਾਵਾਂ ਅਤੇ ਨਿਆਸ਼ਰਿਤ ਔਰਤਾਂ ਲਈ ਵਿੱਤੀ ਸਾਲ 2025-26 ਵਿੱਚ 1170 ਕਰੋੜ ਰਾਖਵੇਂ : ਡਾ. ਬਲਜੀਤ ਕੌਰ

ਉਨ੍ਹਾਂ ਦੱਸਿਆ ਕਿ ਅਗਸਤ 2025 ਤੱਕ ₹593.14 ਕਰੋੜ ਜਾਰੀ ਕਰਕੇ 6.66 ਲੱਖ ਔਰਤਾਂ ਨੂੰ ਸਿੱਧਾ ਲਾਭ ਦਿੱਤਾ ਜਾ ਚੁੱਕਾ ਹੈ। ਡਾ. ਬਲਜੀਤ ਕੌਰ ਨੇ ਕਿਹਾ, “ਮਾਨ ਸਰਕਾਰ ਦਾ ਟੀਚਾ ਸਿਰਫ਼ ਵਿੱਤੀ ਸਹਾਇਤਾ ਨਹੀਂ, ਸਗੋਂ ਔਰਤਾਂ ਨੂੰ ਆਤਮਵਿਸ਼ਵਾਸੀ ਅਤੇ ਸਵੈ-ਨਿਰਭਰ ਬਣਾਉਣਾ ਹੈ ।

ਵਿੱਤੀ ਸਹਾਇਤਾ ਨਾਲ ਔਰਤਾਂ ਦੇ ਆਤਮ-ਵਿਸ਼ਵਾਸ ਅਤੇ ਸਵੈ-ਨਿਰਭਰਤਾ ਨੂੰ ਮਿਲਿਆ ਨਵਾਂ ਬਲ

ਡਾ. ਬਲਜੀਤ ਕੌਰ (Dr. Baljit Kaur) ਨੇ ਇਹ ਵੀ ਕਿਹਾ ਕਿ ਸਰਕਾਰ ਦੀ ਇਹ ਕੋਸ਼ਿਸ਼ ਸਿਰਫ਼ ਰਕਮ ਵੰਡਣ ਤੱਕ ਸੀਮਤ ਨਹੀਂ, ਬਲਕਿ ਉਹਨਾਂ ਮਹਿਲਾਵਾਂ ਨੂੰ ਇੱਕ ਨਵੀਂ ਉਮੀਦ ਦੇਣੀ ਹੈ ਜੋ ਜੀਵਨ ਦੀਆਂ ਮੁਸ਼ਕਲਾਂ ਵਿੱਚ ਹਿੰਮਤ ਨਾਲ ਅੱਗੇ ਵਧ ਰਹੀਆਂ ਹਨ । ਇਸ ਯੋਜਨਾ ਰਾਹੀਂ ਹਰ ਲਾਭਪਾਤਰੀ ਆਪਣੇ ਪਰਿਵਾਰ ਲਈ ਸਹਾਰਾ ਬਣਦੀ ਹੈ ਅਤੇ ਆਪਣੇ ਬੱਚਿਆਂ ਦਾ ਭਵਿੱਖ ਨਿਖਾਰ ਸਕਦੀ ਹੈ । ਉਨ੍ਹਾਂ ਅੱਗੇ ਕਿਹਾ ਕਿ ਅਜਿਹੀਆਂ ਸਕੀਮਾਂ ਰਾਹੀਂ ਔਰਤਾਂ ਨੂੰ ਸਸ਼ਕਤ ਬਣਾਉਣ ਨਾਲ ਉਹ ਪਰਿਵਾਰ ਅਤੇ ਸਮਾਜ ਵਿੱਚ ਵਧੇਰੇ ਸਰਗਰਮ ਭੂਮਿਕਾ ਨਿਭਾਉਂਦੀਆਂ ਹਨ ।

ਪੰਜਾਬ ਸਰਕਾਰ ਦੇ ਲਗਾਤਾਰ ਯਤਨਾਂ ਕਰਕੇ ਹੁਣ ਸਹਾਇਤਾ ਰਾਸ਼ੀ ਬਿਨਾਂ ਕਿਸੇ ਰੁਕਾਵਟ ਸਿੱਧੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪਹੁੰਚ ਰਹੀ ਹੈ

ਡਾ. ਬਲਜੀਤ ਕੌਰ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਲਗਾਤਾਰ ਯਤਨਾਂ ਕਰਕੇ ਹੁਣ ਸਹਾਇਤਾ ਰਾਸ਼ੀ ਬਿਨਾਂ ਕਿਸੇ ਰੁਕਾਵਟ ਸਿੱਧੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪਹੁੰਚ ਰਹੀ ਹੈ, ਜਿਸ ਨਾਲ ਪਾਰਦਰਸ਼ਤਾ ਅਤੇ ਵਿਸ਼ਵਾਸ ਦੋਵਾਂ ਵਧੇ ਹਨ । ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਇੱਕ ਸਮਾਜਿਕ ਤੌਰ ‘ਤੇ ਸੁਰੱਖਿਅਤ, ਸਸ਼ਕਤ ਅਤੇ ਸਮਾਵੇਸ਼ੀ ਰਾਜ ਵੱਲ ਵੱਧ ਰਿਹਾ ਹੈ ।

Read More : ਡਾ. ਬਲਜੀਤ ਕੌਰ ਨੇ ਸੌਂਪੇ ਵਿਭਾਗ ਵਿੱਚ ਨਵੇਂ ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ

ਐਡੀਸ਼ਨਲ ਮੈਂਬਰ (ਆਰ. ਈ.) ਵੱਲੋਂ ਪਟਿਆਲਾ ਲੋਕੋਮੋਟਿਵ ਵਰਕਸ ਦਾ ਦੌਰਾ

0
Patiala Locomotive Works

ਪਟਿਆਲਾ, 3 ਅਕਤੂਬਰ 2025 : ਐਡੀਸ਼ਨਲ ਮੈਂਬਰ (ਆਰ. ਈ.) ਰੇਲਵੇ ਬੋਰਡ (Additional Member (R.E.) Railway Board) ਰਾਮੇਂਦਰਾ ਕੁਮਾਰ ਤਿਵਾਰੀ ਨੇ ਅੱਜ ਪਟਿਆਲਾ ਲੋਕੋਮੋਟਿਵ ਵਰਕਸ (ਪੀ. ਐਲ. ਡਬਲਿਊ.) ਦਾ ਦੌਰਾ ਕੀਤਾ । ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਰਾਜੇਸ਼ ਮੋਹਨ ਪ੍ਰਿੰਸਿਪਲ ਚੀਫ਼ ਐਡਮਿਨਿਸਟ੍ਰੇਟਿਵ ਅਫ਼ਸਰ (ਪੀ. ਸੀ. ਏ. ਓ.) ਅਤੇ ਪੀ. ਐਲ. ਡਬਲਿਊ . ਦੇ ਸੀਨੀਅਰ ਅਫ਼ਸਰਾਂ ਵੱਲੋਂ ਕੀਤਾ ਗਿਆ ।

ਦੌਰੇ ਦੌਰਾਨ ਰਾਮੇਂਦਰਾ ਤਿਵਾਰੀ ਨੂੰ ਦਿੱਤੀ ਪੀ. ਐਲ. ਡਬਲਿਊ. ਵਿੱਚ ਕੀਤੀਆਂ ਤਾਜ਼ਾ ਤਕਨਾਲੋਜੀ ਪ੍ਰਗਤੀਆਂ ਅਤੇ ਨਵੇਂ ਉਪਰਾਲਿਆਂ ਬਾਰੇ ਜਾਣਕਾਰੀ

ਦੌਰੇ ਦੌਰਾਨ ਰਾਮੇਂਦਰਾ ਤਿਵਾਰੀ (Ramendra Tiwari) ਨੂੰ ਪੀ. ਐਲ. ਡਬਲਾਊ. ਵਿੱਚ ਕੀਤੀਆਂ ਤਾਜ਼ਾ ਤਕਨਾਲੋਜੀ ਪ੍ਰਗਤੀਆਂ ਅਤੇ ਨਵੇਂ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ । ਉਨ੍ਹਾਂ ਨੂੰ ਨੇਤਰਾ ਪ੍ਰੋਜੈਕਟ, ਏ. ਆਈ. ਅਧਾਰਤ ਓ. ਐਚ. ਈ. ਮੈਨਟੇਨੈਂਸ ਪ੍ਰੋਜੈਕਟ ਅਤੇ ਨਵੀਕਰਣਯੋਗ ਊਰਜਾ ਸੰਬੰਧੀ ਉਪਰਾਲਿਆਂ ਬਾਰੇ ਵਿਸਥਾਰ ਨਾਲ ਪ੍ਰਜ਼ੈਂਟੇਸ਼ਨ ਦਿੱਤਾ ਗਿਆ। ਉਨ੍ਹਾਂ ਨੇ
ਐਡਮਿਨਿਸਟ੍ਰੇਟਿਵ ਬਿਲਡਿੰਗ ਅਤੇ ਵਰਕਸ਼ਾਪ ਵਿੱਚ ਸਥਾਪਿਤ ਸੋਲਰ ਪਲਾਂਟ ਦਾ ਵੀ ਦੌਰਾ ਕੀਤਾ ਅਤੇ ਹਰੀ ਊਰਜਾ ਅਤੇ ਟਿਕਾਊ ਵਿਕਾਸ ਵੱਲ ਪੀ ਐਲ ਡਬਲਾਊ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ।

ਰਾਮੇਂਦਰਾ ਤਿਵਾਰੀ ਵਲੋਂ ਪੀ. ਸੀ. ਏ. ਓ. ਅਤੇ ਹੋਰ ਅਧਿਕਾਰੀਆਂ ਨਾਲ ਕੀਤਾ ਗਿਆ ਵਿਚਾਰ ਵਟਾਂਦਰਾ

ਇਸ ਤੋਂ ਬਾਅਦ ਰਾਮੇਂਦਰਾ ਤਿਵਾਰੀ ਨੇ ਪੀ. ਸੀ. ਏ. ਓ. ਅਤੇ ਹੋਰ ਸੰਬੰਧਤ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਚੱਲ ਰਹੀਆਂ ਪਰਿਯੋਜਨਾਵਾਂ ਅਤੇ ਭਵਿੱਖੀ ਯੋਜਨਾਵਾਂ (Projects and future plans) ਬਾਰੇ ਗੱਲਬਾਤ ਕੀਤੀ । ਉਨ੍ਹਾਂ ਦਾ ਇਹ ਦੌਰਾ ਰਚਨਾਤਮਕ ਸੰਵਾਦ ਲਈ ਇੱਕ ਵਧੀਆ ਮੌਕਾ ਬਣਿਆ ਅਤੇ ਇਸ ਨੇ ਪੀ. ਐਲ. ਡਬਲਿਊ. ਦੇ ਆਧੁਨਿਕ ਤਕਨਾਲੋਜੀ ਅਪਣਾਉਣ, ਊਰਜਾ-ਕੁਸ਼ਲਤਾ ਵਧਾਉਣ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਸੰਕਲਪ ਨੂੰ ਹੋਰ ਮਜ਼ਬੂਤ ਕੀਤਾ ।

Read More : ਪੀ. ਐਲ. ਡਬਲਿਊ. ਵਰਕਸ਼ਾਪ ਕੰਪਲੈਕਸ ਵਿਚ ਫਸਟ ਏਡ ਪੋਸਟ ਦਾ ਉਦਘਾਟਨ

ਮੁਥੂਟ ਮਾਈਕਰੋਫਿਨ ਲਿਮਿਟਡ ਕੰਪਨੀ ਵੱਲੋਂ ਪਲੇਸਮੈਂਟ ਕੈਂਪ 6 ਅਕਤੂਬਰ ਨੂੰ 

0
placement camp
ਸੰਗਰੂਰ, 3 ਅਕਤੂਬਰ 2025 : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸੰਗਰੂਰ (District Employment and Business Bureau Sangrur) ਵੱਲੋਂ ਮੁਥੂਟ ਮਾਈਕਰੋਫਿਨ ਲਿਮਿਟਡ ਕੰਪਨੀ ਨਾਲ ਤਾਲਮੇਲ ਕਰਕੇ 6 ਅਕਤੂਬਰ ਦਿਨ ਸੋਮਵਾਰ ਨੂੰ ਨੌਕਰੀ ਦੇ ਚਾਹਵਾਨ ਪ੍ਰਾਰਥੀਆਂ ਲਈ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਸੰਗਰੂਰ ਵਿਖੇ ਇੱਕ ਪਲੇਸਮੈਂਟ ਕੈਂਪ (Placement camp) ਲਗਾਇਆ ਜਾ ਰਿਹਾ ਹੈ ।

ਕੰਪਨੀ ਵੱਲੋਂ ਲਈ ਜਾਵੇਗੀ ਫੀਲਡ ਸਟਾਡ, ਐਗਜੀਕਿਊਟਿਵ ਦੀ ਅਸਾਮੀਆਂ ਲਈ ਇੰਟਰਵਿਊ

ਇਸ ਸਬੰਧੀ ਕੰਪਨੀ ਵੱਲੋਂ ਫੀਲਡ ਸਟਾਡ, ਐਗਜੀਕਿਊਟਿਵ (ਲੜਕੇ ਅਤੇ ਲੜਕੀਆਂ ਦੋਵਾਂ ਲਈ) ਦੀ ਅਸਾਮੀਆਂ ਲਈ ਇੰਟਰਵਿਊ ਲਈ ਜਾਵੇਗੀ । ਜਿਸ ਲਈ ਪ੍ਰਾਰਥੀ ਦੀ ਵਿਦਿੱਅਕ ਯੋਗਤਾ 12ਵੀਂ, ਗਰੈਜੂਏਟ ਪਾਸ ਹੋਣੀ ਚਾਹੀਦੀ ਹੈ । ਇਸ ਤੋਂ ਇਲਾਵਾ ਉਮਰ 20 ਸਾਲ ਤੋਂ 32 ਸਾਲ ਤੱਕ ਹੋਣੀ ਚਾਹੀਦੀ ਹੈ । ਚਾਹਵਾਨ ਅਤੇ ਯੋਗ ਪ੍ਰਾਰਥੀ ਰਜਿਊਮ ਅਤੇ ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਲੈ ਕੇ ਇਸ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ । ਇੰਟਰਵਿਊ ਵਿੱਚ ਭਾਗ ਲੈਣ ਲਈ ਕੋਈ ਵੀ ਟੀ. ਏ. ਅਤੇ ਡੀ. ਏ. ਦੇਣ ਯੋਗ ਨਹੀਂ ਹੋਵੇਗਾ । ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵਿਖੇ ਸੰਪਰਕ ਕਰ ਸਕਦੇ ਹਨ ।

69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਆਯੋਜਿਤ

0
Under-17 Girls Boxing
ਪਟਿਆਲਾ, 3 ਅਕਤੂਬਰ 2025 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਕੂਲਾਂ ਦੇ ਵਿਦਿਆਰਥੀਆਂ ਲਈ ਵੱਖ-ਵੱਖ ਪੱਧਰਾਂ ਤੇ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸ ਦੇ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਸੈ. ਸਿੱ. ਸੰਜੀਵ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਤੇ ਉਪ-ਜਿਲਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਅੰਤਰ ਜ਼ਿਲ੍ਹਾ ਮੁਕਾਬਲੇ ਪਟਿਆਲਾ ਵਿਖੇ ਆਯੋਜਿਤ ਕੀਤੇ ਗਏ ।
ਅੰਡਰ-17 ਲੜਕੀਆਂ ਦੇ ਫਰੀ ਸਟਾਈਲ ਕੁਸ਼ਤੀਆਂ ਤੇ ਬਾਕਸਿੰਗ ਦਾ ਹੋਇਆ ਆਗਾਜ਼
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਨੇ ਕਿਹਾ ਅੰਡਰ-17 ਲੜਕੀਆਂ ਦੇ ਫਰੀ ਸਟਾਇਲ ਕੁਸ਼ਤੀਆਂ ਅਤੇ ਅੰਡਰ-17 ਲੜਕੀਆਂ ਬਾਕਸਿੰਗ (Under-17 Girls Boxing) ਦੇ ਅੰਤਰ ਜਿਲਾ ਮੁਕਾਬਲੇ ਪੀ. ਐਮ. ਸ਼ੀ੍ ਸਰਕਾਰੀ ਮਲਟੀਪਰਪਜ਼ ਸਕੂਲ (Government Multipurpose School) ਪਾਸੀ ਰੋਡ ਪਟਿਆਲਾ ਵਿਖੇ 3 ਅਕਤੂਬਰ ਤੋਂ 6 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ । ਅੱਜ ਦੇ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਬਰਨਾਲਾ ਜ਼ਿਲ੍ਹੇ ਦੇ ਸਪੋਰਟਸ ਕੋਆਰਡੀਨੇਟਰ ਸਿਮਰਦੀਪ ਸਿੰਘ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ।

ਇਸ ਮੌਕੇ ਕੌਣ ਕੌਣ ਸੀ ਮੌਜੂਦ

ਇਸ ਮੌਕੇ ਚਰਨਜੀਤ ਸਿੰਘ ਭੁੱਲਰ ਸਕੱਤਰ ਜਿਲਾ ਟੂਰਨਾਮੈਂਟ ਕਮੇਟੀ, ਬਾਕਸਿੰਗ ਤੇ ਖੇਡ ਇੰਚਾਰਜ ਸ਼੍ਰੀਮਤੀ ਵਿਜੇ ਕਪੂਰ ਪ੍ਰਿੰਸੀਪਲ ਪੀ. ਐਮ. ਸ਼ੀ੍ ਸ. ਸ. ਸ. ਸ. ਮਲਟੀਪਰਪਜ਼, ਫਰੀ ਸਟਾਇਲ ਕੁਸ਼ਤੀਆਂ ਨੇ ਇੰਚਾਰਜ ਪ੍ਰਿੰਸੀਪਲ ਜਸਪਾਲ ਸਿੰਘ ਸਟੇਟ ਅਵਾਰਡੀ ਮੰਡੋਰ, ਇੰਚਾਰਜ ਰਿਹਾਇਸ਼ ਕਮੇਟੀ ਪ੍ਰਿੰਸੀਪਲ ਰਾਜੇਸ਼ ਮੋਦੀ ਮਾੜੂ, ਪ੍ਰਿੰਸੀਪਲ ਹਰਿੰਦਰ ਸਿੰਘ ਲੰਗ, ਮੈਸ. ਕਮੇਟੀ ਇੰਚਾਰਜ ਪ੍ਰਿੰਸੀਪਲ ਰਾਜ ਕੁਮਾਰ ਨੋਗਾਵਾਂ, ਇੰਚਾਰਜ ਟੂਰਨਾਮੈਂਟ ਰਜਿਸਟਰੇਸ਼ਨ ਕਮੇਟੀ ਪ੍ਰਿੰਸੀਪਲ ਬਿਕਰਮਜੀਤ ਕੁਮਾਰ ਬਲਵੇੜਾ, ਟੂਰਨਾਮੈਂਟ ਮੈਡੀਕਲ ਕਮੇਟੀ ਇੰਚਾਰਜ ਪ੍ਰਿੰਸੀਪਲ ਮਨੋਜ ਸੈਣੀ ਵਿਕਟੋਰੀਆ ਮੌਜੂਦ ਸਨ ।
ਇਸੇ ਤਰ੍ਹਾਂ ਸਾਰਜ ਸਿੰਘ ਕੋਚ, ਰਾਜਿੰਦਰ ਸਿੰਘ,ਅਰਸ਼ਦ ਖਾਨ, ਰਾਜਪਾਲ ਸਿੰਘ, ਅਮਨਿੰੰਦਰ ਸਿੰਘ ਬਾਬਾ, ਰਣਜੀਤ ਸਿੰਘ, ਸ਼ਸ਼ੀ ਮਾਨ, ਹਰੀਸ਼ ਸਿੰਘ ਰਾਵਤ, ਗੁਰਪ੍ਰੀਤ ਸਿੰਘ ਟਿਵਾਣਾ, ਅਰੁਣ ਕੁਮਾਰ, ਗੋਰਵ ਬਿਰਦੀ, ਚਮਕੌਰ ਸਿੰਘ, ਮੋਹਿਤ ਕੁਮਾਰ, ਵਿਸ਼ਾਲ ਕੁਮਾਰ, ਸੁੱਚਾ ਸਿੰਘ, ਹਰਜੀਤ ਸਿੰਘ, ਦਵਿੰਦਰ ਸਿੰਘ, ਸੁਖਜਿੰਦਰ ਸਫਰੀ, ਬਲਕਾਰ ਸਿੰਘ, ਰਕੇਸ਼ ਕੁਮਾਰ ਪਾਤੜਾਂ, ਰਾਕੇਸ਼ ਕੁਮਾਰ ਲਚਕਾਣੀ, ਪ੍ਰਭਜੋਤ ਸਿੰਘ, ਲਖਵਿੰਦਰ ਸਿੰਘ, ਪਰਮਿੰਦਰ ਸਿੰਘ, ਜਸਵਿੰਦਰ ਸਿੰਘ ਗੱਜੂਮਾਜਰਾ ਸਨ ।

ਗੋਲੀ ਚੱਲਣ ਕਾਰਨ ਸਾਬਕਾ ਫ਼ੌਜੀ ਦੀ ਹੋਈ ਮੌਤ

0
Shot Dead

ਲੁਧਿਆਣਾ, 3 ਅਕਤੂਬਰ 2025 : ਪੰਜਾਬ ਦੇ ਦਸੂਹਾ ਸ਼ਹਿਰ (Dasuya city)  ਵਿਖੇ ਇਕ ਸਾਬਕਾ ਫੌਜੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਾਕਾ ਲਾਇਸੈਂਸੀ ਰਾਈਫਲ (Licensed rifle) ਸਾਫ ਕਰਦੇ ਸਮੇੇਂ ਵਾਪਰਿਆ।

ਕੌਣ ਹੈ ਸਾਬਕਾ ਫੌਜੀ

ਬੀਤੇ ਦਿਨੀਂ ਦਸੂਹਾ ਦੇ ਦਸ਼ਮੇਸ਼ ਨਗਰ ਵਾਰਡ ਨੰ. 5 ਵਿਖੇ ਜੋ ਸਾਬਕਾ ਫੌਜੀ (Ex-military) ਦੀ ਰਾਈਫਲ ਸਾਫ ਕਰਦੇ ਵੇਲੇ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ ਦੇ ਕਾਰਨ ਤਿਓਹਾਰ ਮੌਕੇ ਘਰ ਵਿਚ ਖੁਸ਼ੀਆਂ ਦੀ ਥਾਂ ਦੁਖਾਂ ਦੇ ਪਹਾੜ ਟੁੱਟ ਗਏ।ਜਿਸ ਸਾਬਕਾ ਫ਼ੌਜੀ ਦੇ ਗੋਲੀ ਲੱਗੀ ਹੈ ਦਾ ਨਾਮ ਕੁਲਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਹੈ।

ਏ. ਐਸ. ਆਈ. ਨੇ ਕੀ ਦੱਸਿਆ

ਜਾਂਚ ਅਧਿਕਾਰੀ ਏ. ਐੱਸ. ਆਈ. ਅਨਿਲ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਉਹ ਥਾਣਾ ਮੁਖੀ ਦਸੂਹਾ ਬਲਜਿੰਦਰ ਸਿੰਘ ਮੱਲੀ ਸਮੇਤ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕੁਲਵਿੰਦਰ ਦੀ ਪਤਨੀ ਪਰਮਜੀਤ ਕੌਰ ਨੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਪਤੀ ਕੁਲਵਿੰਦਰ ਸਿੰਘ ਜਲੰਧਰ ਵਿਖੇ ਬੈਂਕ ਵਿੱਚ ਨੌਕਰੀ ਕਰਦਾ ਸੀ ਅਤੇ ਦੁਸਹਿਰੇ ਦੇ ਤਿਉਹਾਰ ਦੀ ਛੁੱਟੀ ਕਰਕੇ ਉਹ ਘਰ ਆਇਆ ਸੀ ਅਤੇ ਅਚਾਨਕ ਰਾਈਫਲ ਨੁੰ ਸਾਫ਼ ਕਰਦਿਆ ਗੋਲੀ ਚੱਲ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ ।

ਸਾਬਕਾ ਫੌਜੀ ਦੀ ਪਤਨੀ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰ ਦਿੱਤੀ ਗਈ ਹੈ

ਜਾਂਚ ਅਧਿਕਾਰੀ ਏ. ਐੱਸ. ਆਈ. ਅਨਿਲ ਕੁਮਾਰ ਨੇ ਦੱਸਿਆ ਕਿ ਲਾਸ਼ ਨੁੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦਸੂਹਾ ਦੇ ਲਾਸ਼ ਘਰ ਵਿੱਚ ਪਹੁੰਚਾਇਆ ਗਿਆ ਹੈ ਅਤੇ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ ।

Read More :  ਕੈਨੇਡਾ ਵਿੱਚ ਸਿੱਖ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ

 

ਭੁੱਕੀ ਚੂਰਾ ਪੋਸਤ-ਡੋਡੇ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ

0
N. D. P. S. Act

ਨਾਭਾ, 3 ਅਕਤੂਬਰ 2025 : ਥਾਣਾ ਸਦਰ ਨਾਭਾ (Police Station Sadar Nabha) ਪੁਲਸ ਨੇ ਇਕ ਵਿਅਕਤੀ ਵਿਰੁੱਧ 10 ਕਿਲੋ ਭੁੱਕੀ ਚੂਰਾ ਪੋਸਤ-ਡੋਡੇ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. ਐਕਟ (NDPS Act) ਤਹਿਤ ਕੇਸ ਦਰਜ ਕੀਤਾ ਹੈ ।

ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਅਗਲੇਰੀ ਕਾਰਵਾਈ

ਪੁਲਸ ਮੁਤਾਬਕ ਏ. ਐਸ. ਆਈ. ਮੇਵਾ ਸਿੰਘ (A. S. I. Mewa Singh) ਜੋ ਕਿ ਪੁਲਸ ਪਾਰਟੀ ਸਮੇਤ ਗੈਰ-ਸਮਾਜਿਕ ਅਨਸਰਾਂ ਦੀ ਭਾਲ ਵਿਚ ਪਿੰਡ ਮਹਿਸ ਕੋਲ ਮੌਜੂਦ ਸਨ ਤਾਂ ਜਦੋਂ ਸੋਨੂੰ ਰਾਮ ਪੁੱਤਰ ਭੂਟੋ ਰਾਮ ਵਾਸੀ ਪਿੰਡ ਮੈਹਸ ਥਾਣਾ ਸਦਰ ਨਾਭਾ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਚੈਕ ਕੀਤਾ ਤਾਂ ਉਸ ਕੋਲੋਂ 10 ਕਿਲੋ ਭੁੱਕੀ ਚੂਰਾ ਪੋਸਤ-ਡੋਡੇ (10 kg poppy seeds) ਬਰਾਮਦ ਹੋਏ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਐਨ. ਡੀ. ਪੀ. ਐਸ. ਐਕਟ ਅਧੀਨ 02 ਮੁਕੱਦਮੇ; 02 ਮੁਲਜ਼ਮ ਗ੍ਰਿਫਤਾਰ

ਐਨ. ਡੀ. ਪੀ. ਐਸ. ਐਕਟ ਅਧੀਨ 02 ਮੁਕੱਦਮੇ; 02 ਮੁਲਜ਼ਮ ਗ੍ਰਿਫਤਾਰ

0
N. D. P. S. Act

ਭਵਾਨੀਗੜ੍ਹ/ ਸੰਗਰੂਰ, 3 ਅਕਤੂਬਰ 2025 : ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਜ਼ਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਹਿਲ (District Police Chief Sartaj Singh Chahal) ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਹੇਠ ਰਾਹੁਲ ਕੌਸ਼ਲ ਉਪ- ਕਪਤਾਨ ਪੁਲਸ, ਸਬ-ਡਵੀਜ਼ਨ ਭਵਾਨੀਗੜ੍ਹ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿਮ ਅਤੇ ਇਲਾਕੇ ਵਿੱਚ ਅਮਨ ਸ਼ਾਂਤੀ ਬਹਾਲ ਰੱਖਣ ਲਈ ਸਬ-ਡਵੀਜ਼ਨ ਭਵਾਨੀਗੜ੍ਹ ਅਧੀਨ ਆਉਂਦੇ ਥਾਣਾ ਭਵਾਨੀਗੜ੍ਹ, ਪੁਲਸ ਚੌਕੀ ਘਰਾਚੋਂ, ਪੁਲਸ ਚੌਕੀ ਕਾਲਾਝਾੜ ਅਤੇ ਪੁਲਸ ਚੌਕੀ ਜੌਲੀਆਂ ਦੀ ਪੁਲਸ ਵੱਲੋਂ 24.09.2025 ਤੋਂ 30.09.2025 ਤੱਕ ਐਨ. ਡੀ. ਪੀ. ਐਸ. ਐਕਟ (N. D. P. S. ActN. D. P. S. Act) ਅਧੀਨ ਕੁੱਲ 2 ਮੁਕੱਦਮੇ ਦਰਜ ਕਰਨ ਉਪਰੰਤ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਹਨਾ ਪਾਸੋਂ 130 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਵਾਉਣ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ।

ਨਸ਼ੀਲੀਆਂ ਗੋਲੀਆਂ ਬਰਾਮਦ

ਇਸ ਦੇ ਨਾਲ ਹੀ ਆਬਕਾਰੀ ਐਕਟ (Excise Act) ਅਧੀਨ ਕੁੱਲ 5 ਮੁਕੱਦਮੇ ਦਰਜ ਕਰਨ ਉਪਰੰਤ 06 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਹਨਾਂ ਪਾਸੋਂ 100 ਬੋਤਲਾਂ ਸ਼ਰਾਬ ਹਰਿਆਣਾ, ਬ੍ਰਾਮਦ ਕਰਵਾਉਣ ਵਿੱਚ ਸਫਤਲਾ ਹਾਸਲ ਕੀਤੀ ਗਈ ਹੈ । ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਸਮੱਗਲਰਾਂ/ਪੈਡਲਰਾਂ ਵਿਰੁੱਧ ਕਾਰਵਾਈ ਕਰਦੇ ਹੋਏ 6 ਕਥਿਤ ਪੈਡਲਰਾਂ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ ।

ਆਬਕਾਰੀ ਐਕਟ ਅਧੀਨ 05 ਮੁਕੱਦਮੇ ਦਰਜ; 06 ਮੁਲਜ਼ਮ ਗ੍ਰਿਫਤਾਰ;100 ਬੋਤਲਾਂ ਸ਼ਰਾਬ ਬਰਾਮਦ

ਇਸ ਤੋਂ ਇਲਾਵਾ ਇਲਾਕਾ ਸਬ-ਡਵੀਜ਼ਨ ਭਵਾਨੀਗੜ੍ਹ ਦੇ ਪਿੰਡ/ਮੁਹੱਲਾ/ਵਾਰਡ ਪੱਧਰ ਉੱਪਰ ਐਮ. ਸੀ./ਪੰਚਾਇਤੀ ਅਤੇ ਹੋਰ ਮੋਹਤਬਰ ਵਿਅਕਤੀਆਂ ਵਾ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰ ਕੇ ਉਹਨਾਂ ਦੀ ਪਛਾਣ ਨੂੰ ਗੁਪਤ ਰੱਖਦੇ ਹੋਏ ਉਹਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਸਰਕਾਰ ਵੱਲੋਂ ਚਲਾਏ ਜਾ ਰਹੇ ਓਟ ਸੈਂਟਰਾਂ ਵਿਖੇ ਰਜਿਸਟਰ ਕਰਵਾਇਆ ਗਿਆ, ਜਿਹਨਾਂ ਵਿੱਚੋਂ ਕੁੱਲ 10 ਵਿਅਕਤੀਆਂ ਨੂੰ ਚੈੱਕ ਕਰਨ ਉਪਰੰਤ ਦਵਾਈ ਦਿੱਤੀ ਗਈ ਅਤੇ 2 ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ।

2 ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਲਈ ਦਾਖਲ ਕਰਵਾਇਆ

ਇਸ ਤੋਂ ਇਲਾਵਾ ਇਲਾਕਾ ਸਬ-ਡਵੀਜ਼ਨ ਭਵਾਨੀਗੜ੍ਹ ਵਿੱਚ 2 ਕੈਸੋ ਅਪ੍ਰੇਸ਼ਨ ਕੀਤੇ ਗਏ ਅਤੇ ਰੋਜ਼ਾਨਾ ਪੱਧਰ ਉੱਤੇ ਨਸ਼ੇ ਤੋਂ ਪ੍ਰਭਾਵਿਤ ਪਿੰਡਾਂ/ਵਾਰਡਾਂ ਵਿੱਚ ਰੇਡਾਂ ਕੀਤੀਆਂ ਜਾ ਰਹੀਆਂ ਹਨ । ਆਮ ਪਬਲਿਕ ਨੂੰ ਨਸ਼ਿਆਂ ਵਿਰੁੱਧ ਪੁਲਸ ਪ੍ਰਸ਼ਾਸਨ ਦਾ ਸਾਥ ਦੇਣ ਲਈ ਉਤਸ਼ਾਹਿਤ/ਪ੍ਰੇਰਿਤ ਕਰਨ ਲਈ ਵੱਖ-ਵੱਖ ਪਿੰਡਾਂ ਵਿੱਚ ਪੁਲਿਸ ਵੱਲੋਂ 16 ਪਬਲਿਕ ਮੀਟਿੰਗਾਂ ਕੀਤੀਆਂ ਗਈਆਂ ਹਨ, ਜਿੱਥੇ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਸ਼ੱਕੀ ਗਤੀਵਿਧੀਆਂ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਬਾਰੇ ਪ੍ਰੇਰਿਤ ਕੀਤਾ ਗਿਆ ।

ਅਮਨ ਕਾਨੂੰਨ ਬਹਾਲ ਰੱਖਣ ਸਬੰਧੀ ਪੁਲਿਸ ਵੱਲੋਂ ਚੁੱਕੇ ਜਾ ਰਹੇ ਹਨ ਠੋਸ਼ ਕਦਮ

ਅਮਨ ਕਾਨੂੰਨ ਬਹਾਲ ਰੱਖਣ (Maintain law and order) ਸਬੰਧੀ ਪੁਲਿਸ ਵੱਲੋਂ ਠੋਸ਼ ਕਦਮ ਚੁੱਕੇ ਜਾ ਰਹੇ ਹਨ, ਇਲਾਕੇ ਵਿੱਚ ਗਸ਼ਤਾਂ ਅਤੇ ਪੈਟਰੋਲਿੰਗ ਅਤੇ ਅਚਨਚੇਤ ਕੀਤੇ ਜਾਂਦੇ ਕੈਸੋ ਆਪ੍ਰੇਸ਼ਨ ਉਲੀਕ ਕੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ । ਭਵਿੱਖ ਵਿੱਚ ਵੀ ਮਾੜੇ ਅਨਸਰਾਂ ‘ਤੇ ਸਖਤ ਨਿਗਰਾਨੀ ਰੱਖ ਕੇ ਇਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਸਬੰਧੀ ਕੋਸ਼ਿਸ਼ ਜਾਰੀ ਰੱਖੀ ਜਾਵੇਗੀ ਅਤੇ ਇਲਾਕੇ ਵਿੱਚ ਅਮਨ ਸਾਂਤੀ ਹਰ ਹਾਲਤ ਵਿੱਚ ਬਹਾਲ ਰੱਖੀ ਜਾਵੇਗੀ ।

Read More : ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ

ਦਸਹਿਰੇ ਮੌਕੇ ਅਮਨ ਅਰੋੜਾ ਵੱਲੋਂ ਸੁਨਾਮ ਵਾਸੀਆਂ ਨੂੰ ਵੱਡੀ ਸੌਗਾਤ

0
Aman Arora

ਸੁਨਾਮ, 3 ਅਕਤੂਬਰ 2025 : ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਤਿਉਹਾਰ ਦਸਹਿਰੇ ਮੌਕੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ, ਪੰਜਾਬ ਦੇ ਪ੍ਰਧਾਨ ਅਮਨ ਅਰੋੜਾ (Aman Arora) ਨੇ ਇਸ ਤਿਉਹਾਰ ਦੀ ਵਧਾਈ ਦਿੰਦਿਆਂ ਸ਼ਹੀਦ ਊਧਮ ਸਿੰਘ ਦੀ ਧਰਤੀ ਸੁਨਾਮ ਊਧਮ ਸਿੰਘ ਵਾਲਾ ਦੇ ਲੋਕਾਂ ਨੂੰ ਜਲ ਸਪਲਾਈ ਪ੍ਰੋਜੈਕਟ ਦੇ ਰੂਪ ਵਿੱਚ ਵੱਡੀ ਸੌਗਾਤ ਦਿੱਤੀ ।

ਕੈਬਨਿਟ ਮੰਤਰੀ ਨੇ ਸੀਤਾਸਰ ਰੋਡ ਸੁਨਾਮ ਵਿਖੇ ਕਰੀਬ 15.22 ਕਰੋੜ ਰੁਪਏ ਦੀ ਲਾਗਤ ਵਾਲੇ ਵਾਟਰ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ; ਕੰਮ ਕਰਵਾਇਆ ਸ਼ੁਰੂ

ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਪੱਕੇ ਹੱਲ ਲਈ ਕੈਬਨਿਟ ਮੰਤਰੀ ਨੇ ਸੀਤਾਸਰ ਰੋਡ, ਸੁਨਾਮ ਵਿਖੇ ਕਰੀਬ 15.22 ਕਰੋੜ ਰੁਪਏ ਦੀ ਲਾਗਤ ਵਾਲੇ ਵਾਟਰ ਸਪਲਾਈ ਪ੍ਰੋਜੈਕਟ (Water supply project) ਦਾ ਨੀਂਹ ਪੱਥਰ ਰੱਖਿਆ, ਜਿਸ ਤਹਿਤ ਟਿਊਬਵੈੱਲ ਅਤੇ 02 ਲੱਖ ਲੀਟਰ ਦੀ ਟੈਂਕੀ ਬਣਾਉਣ ਸਮੇਤ 33,635 ਮੀਟਰ ਲੰਮੀ ਪਾਈਪ ਲਾਈਨ ਪਾਈ ਜਾਵੇਗੀ ਅਤੇ 1472 ਘਰਾਂ, ਜਿਨ੍ਹਾਂ ਕੋਲ ਹੁਣ ਤਕ ਪਾਣੀ ਦੇ ਕੁਨੈਕਸ਼ਨ ਨਹੀਂ ਸਨ, ਨੂੰ ਕੁਨੈਕਸ਼ਨ ਦਿੱਤੇ ਜਾਣਗੇ । ਇਹ ਪ੍ਰੋਜੈਕਟ 1 ਸਾਲ ਵਿੱਚ ਮੁਕੰਮਲ ਕਰ ਦਿੱਤਾ ਜਾਵੇਗਾ ।

ਪ੍ਰੋਜੈਕਟ ਤਹਿਤ ਬਣੇਗਾ ਟਿਊਬਵੈੱਲ ਅਤੇ ਟੈਂਕੀ ;  33,635 ਮੀਟਰ ਲੰਮੀ ਪਵੇਗੀ ਪਾਈਪ ਲਾਈਨ ; ਦਿੱਤੇ ਜਾਣਗੇ 1472 ਕੁਨੈਕਸ਼ਨ

ਇਸ ਪ੍ਰੋਜੈਕਟ ਤਹਿਤ ਟਿੱਬੀ ਬਸਤੀ ਵਿਖੇ 250 ਕੁਨੈਕਸ਼ਨ, ਨਮੋਲ ਰੋਡ ਵਿਖੇ 50 ਕੁਨੈਕਸ਼ਨ, ਗੁਜਾ ਪੀਰ ਵਿਖੇ 100, ਸਾਈ ਕਲੋਨੀ 100, ਮਾਨਸਾ ਰੋਡ 100, ਜਗਤਪੁਰਾ ਰੋਡ 150, ਪ੍ਰੀਤ ਨਗਰ ਕੱਚਾ ਪਹਾ 200, ਪਟਿਆਲਾ ਰੋਡ 150, ਬਿਗੜਵਾਲ ਰੋਡ 50, ਆਈਟੀਆਈ ਦੇ ਪਿਛਲੇ ਪਾਸੇ 50, ਚੱਠਾ ਰੋਡ 22, ਭਾਗ ਸਿੰਘ ਵਾਲਾ ਰੋਡ 50, ਨੀਲੋਵਾਲ ਰੋਡ 50 ਕੁਨੈਕਸ਼ਨ । ਇਸ ਤੋਂ ਇਲਾਵਾ ਟਰਾਲੀ ਯੂਨੀਅਨ ਰੋਡ, ਪੀਰਾਂ ਵਾਲਾ ਗੇਟ, ਐਕਸਚੇਂਜ ਨੇੜੇ, ਨਗਰ ਕੌਂਸਲ ਦਫਤਰ ਨੇੜੇ ਅਤੇ ਸ਼ਹਿਰ ਦੇ ਵੱਖ-ਵੱਖ ਹੋਰ ਛੋਟੇ ਹਿੱਸਿਆਂ ਵਿੱਚ ਕਰੀਬ 100 ਕਨੈਕਸ਼ਨ ਦਿੱਤੇ ਜਾਣਗੇ ।

ਪ੍ਰੋਜੈਕਟ 01 ਸਾਲ ਵਿੱਚ ਹੋਵੇਗਾ ਮੁਕੰਮਲ

ਇਸ ਪ੍ਰੋਜੈਕਟ ਬਾਬਤ ਨੀਂਹ ਪੱਥਰ ਰੱਖਣ (Laying the foundation stone) ਅਤੇ ਕੰਮ ਸ਼ੁਰੂ ਕਰਵਾਉਣ ਸਬੰਧੀ ਰੱਖੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਤੇ ਮੁਸ਼ਕਲਾਂ ਦੇ ਹੱਲ ਸਬੰਧੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ । ਇਸੇ ਲੜੀ ਤਹਿਤ ਇਹ ਪ੍ਰੋਜੈਕਟ ਲਿਆਂਦਾ ਗਿਆ ਹੈ, ਜਿਸ ਨੂੰ ਕਿ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ ਤੇ ਪ੍ਰੋਜੈਕਟ ਦੇ ਮਿਆਰ ਬਾਬਤ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।

ਸੁਨਾਮ ਸ਼ਹਿਰ ਵਿੱਚ ਕਰੀਬ 150 ਕਰੋੜ ਰੁਪਏ ਨਾਲ ਕਰਵਾਏ ਜਾ ਰਹੇ ਨੇ ਵਿਕਾਸ ਕਾਰਜ; ਵੱਡੀ ਗਿਣਤੀ ਪ੍ਰੋਜੈਕਟ ਪੂਰੇ; ਬਾਕੀਆਂ ਸਬੰਧੀ ਕੰਮ ਜੰਗੀ ਪੱਧਰ ਉੱਤੇ ਜਾਰੀ

ਅਰੋੜਾ ਨੇ ਦੱਸਿਆ ਕਿ ਸੁਨਾਮ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਲਈ ਦਿਨ ਰਾਤ ਇੱਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਇਸ ਸ਼ਹਿਰ ਦੇ ਵਿਕਾਸ ਉੱਤੇ ਕਰੀਬ 150 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ । ਸ਼ਹਿਰ ਵਿੱਚ ਗਿਣਤੀ ਪ੍ਰੋਜੈਕਟ ਮੁਕੰਮਲ ਹੋ ਗਏ ਹਨ ਤੇ ਬਾਕੀਆਂ ਸਬੰਧੀ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ ।

ਪੰਜਾਬ ਸਰਕਾਰ ਨੇਕ ਨੀਅਤ ਨਾਲ ਦਿਨ ਰਾਤ ਇੱਕ ਕਰ ਕੇ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੀ ਹੈ

ਕੈਬਨਿਟ ਮੰਤਰੀ ਨੇ ਕਿਹਾ ਕਿ ਜਦੋਂ ਕਰਨ ਵਾਲਿਆਂ ਦੀ ਨੀਅਤ ਸਾਫ ਹੋਵੇ ਤਾਂ ਕਿਸੇ ਵੀ ਕੰਮ ਵਿੱਚ ਅੜਿੱਕਾ ਨਹੀਂ ਲਗਦਾ ਤੇ ਸਾਰੇ ਕਾਰਜ ਬਹੁਤ ਵਧੀਆ ਢੰਗ ਨਾਲ ਸਿਰੇ ਚੜ੍ਹਦੇ ਹਨ । ਪੰਜਾਬ ਸਰਕਾਰ ਨੇਕ ਨੀਅਤ ਨਾਲ ਦਿਨ ਰਾਤ ਇੱਕ ਕਰ ਕੇ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੀ ਹੈ । ਮੌਜੂਦਾ ਸੂਬਾ ਸਰਕਾਰ ਵੱਲੋਂ ਜਿੰਨੇ ਕੰਮ ਆਪਣੇ ਹੁਣ ਤਕ ਦੇ ਕਾਰਜਕਾਲ ਦੌਰਾਨ ਕਰ ਦਿੱਤੇ ਗਏ ਹਨ, ਓਨੇ ਕਾਰਜ ਤਾਂ ਹੁਣ ਤਕ ਦੀਆਂ ਸਾਰੀਆਂ ਸਰਕਾਰਾਂ ਨਹੀਂ ਕਰ ਸਕੀਆਂ ਸਨ । ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਜਲ ਸਪਲਾਈ ਪ੍ਰੋਜੈਕਟ ਦੀ ਮੰਗ ਸੁਨਾਮ ਵਾਸੀਆਂ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ ਤੇ ਅੱਜ ਇਥੋਂ ਦੇ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਹੋਣ ਜਾ ਰਹੀ ਹੈ । ਉਹਨਾਂ ਕਿਹਾ ਕਿ ਜਿੰਨਾ ਵਿਕਾਸ ਵਿਧਾਨ ਸਭਾ ਹਲਕਾ ਸੁਨਾਮ ਵਿਖੇ ਹੋ ਰਿਹਾ ਹੈ, ਉਹ ਪੂਰੇ ਸੂਬੇ ਲਈ ਮਿਸਾਲ ਬਣਿਆ ਹੋਇਆ ਹੈ ।

ਕੈਬਨਿਟ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਿਰਮਾਣ ਕਾਰਜਾਂ ਦੀ ਖੁਦ ਨਿਗਰਾਨੀ ਕਰਨ ਅਤੇ ਜੇਕਰ ਕਿਤੇ ਕੋਈ ਤਰੁਟੀ ਲਗਦੀ ਹੈ ਤਾਂ ਫੌਰੀ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ

ਕੈਬਨਿਟ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਿਰਮਾਣ ਕਾਰਜਾਂ (Construction works) ਦੀ ਖੁਦ ਨਿਗਰਾਨੀ ਕਰਨ ਅਤੇ ਜੇਕਰ ਕਿਤੇ ਕੋਈ ਤਰੁਟੀ ਲਗਦੀ ਹੈ ਤਾਂ ਫੌਰੀ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ । ਉਹਨਾਂ ਨੇ ਭਰੋਸਾ ਦਿਵਾਇਆ ਕਿ ਵਿਕਾਸ ਪ੍ਰੋਜੈਕਟ ਤੈਅ ਸਮੇਂ ਵਿੱਚ ਪੂਰੇ ਕਰ ਕੇ ਲੋਕ ਅਰਪਿਤ ਕੀਤੇ ਜਾਣਗੇ । ਉਹਨਾਂ ਆਖਿਆ ਕਿ ਪੰਜਾਬ ਸਰਕਾਰ ਨੇ ਅਪਣੇ ਹੁਣ ਤਕ ਦੇ ਕਾਰਜ ਕਾਲ ਦੌਰਾਨ ਮਿਸਾਲੀ ਕੰਮ ਕੀਤਾ ਹੈ ਤੇ ਅੱਗੇ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾ ਰਹੀ ਹੈ ।

ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਉਹਨਾਂ ਵਿਚੋਂ ਕਈ ਮੌਕੇ ਉੱਤੇ ਹੀ ਹੱਲ ਕੀਤੀਆਂ ਤੇ ਬਾਕੀਆਂ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ

ਇਸ ਮੌਕੇ ਕੈਬਨਿਟ ਮੰਤਰੀ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਉਹਨਾਂ ਵਿਚੋਂ ਕਈ ਮੌਕੇ ਉੱਤੇ ਹੀ ਹੱਲ ਕੀਤੀਆਂ ਤੇ ਬਾਕੀਆਂ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ । ਮੀਡੀਆ ਵੱਲੋਂ ਸੁਨਾਮ ਸ਼ਹਿਰ ਵਿੱਚ ਵੈਕਟਰ ਸਬੰਧੀ ਵੱਖ-ਵੱਖ ਬਿਮਾਰੀਆਂ ਦੀ ਰੋਕਥਾਮ, ਬਚਾਅ ਅਤੇ ਇਲਾਜ ਬਾਬਤ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜਿੱਥੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ ਘਰ ਸਰਵੇਖਣ ਕੀਤਾ ਜਾ ਰਿਹਾ ਹੈ, ਉੱਥੇ ਸ਼ਹਿਰ ਵਿੱਚ ਵੱਖ ਵੱਖ ਥਾਂ ਮੈਡੀਕਲ ਕੈਂਪ ਵੀ ਜੰਗੀ ਪੱਧਰ ਉੱਤੇ ਜਾਰੀ ਹਨ । ਇਹਨਾਂ ਉਪਰਾਲਿਆਂ ਦੇ ਸਾਰਥਿਕ ਸਿੱਟੇ ਨਿਕਲ ਰਹੇ ਹਨ । ਇਸ ਮੌਕੇ ਐੱਸ. ਡੀ. ਐਮ. ਪ੍ਰਮੋਦ ਸਿੰਗਲਾ, ਐੱਸ. ਈ. ਜਲ ਸਪਲਾਈ ਤੇ ਸੀਵਰੇਜ ਬੋਰਡ ਜੀ. ਪੀ. ਸਿੰਘ, ਡੀ. ਐੱਸ. ਪੀ. ਜਸਵਿੰਦਰ ਸਿੰਘ ਖਹਿਰਾ, ਸਮੇਤ ਵੱਖ ਵੱਖ ਅਹੁਦੇਦਾਰ, ਪਤਵੰਤੇ ਅਤੇ ਵੱਡੀ ਗਿਣਤੀ ਸ਼ਹਿਰ ਵਾਸੀ ਹਾਜ਼ਰ ਸਨ ।

Read More : 150 ਕਰੋੜ ਰੁਪਏ ਵਾਲਾ ਪ੍ਰਾਜੈਕਟ 2026 ਤੱਕ ਕੀਤਾ ਜਾਵੇਗਾ ਚਾਲੂ : ਅਮਨ ਅਰੋੜਾ

ਐਕਸੀਅਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਨੋਡਲ ਅਧਿਕਾਰੀ ਲਾਇਆ

0
Deputy Commissioner

ਸੰਗਰੂਰ, 3 ਅਕਤੂਬਰ 2025 : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਵੱਲੋਂ ਪਰਾਲੀ ਨੂੰ ਨਾ ਸਾੜਨ (Do not burn stubble) ਅਤੇ ਪਰਾਲੀ ਦੇ ਉਚਿਤ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਦੀ ਵਰਤੋਂ ਯਕੀਨੀ ਬਣਾਉਣ ਲਈ ਜਾਗਰੂਕਤਾ ਮੁਹਿੰਮ ਨੂੰ ਪੂਰੇ ਜ਼ੋਰਾਂ ਨਾਲ ਚਲਾਇਆ ਜਾ ਰਿਹਾ ਹੈ ।

ਪਰਾਲੀ ਸਾੜਨ ਦੀਆਂ ਘਟਨਾਵਾਂ ਨਾਲ ਨਜਿੱਠਣ ਅਤੇ ਖੇਤੀ ਮਸ਼ੀਨਰੀ ਬਾਰੇ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਿਤ – ਡਿਪਟੀ ਕਮਿਸ਼ਨਰ

ਪਿੰਡ ਪੱਧਰ ਉਤੇ ਕੈਂਪਾਂ ਰਾਹੀਂ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਅਤੇ ਵਾਤਾਵਰਨ ਪੱਖੀ ਖੇਤੀਬਾੜੀ ਮਸ਼ੀਨਰੀ ਨੂੰ ਵਰਤਣ ਲਈ ਵੀ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ । ਪਰਾਲੀ ਸਾੜਨ ਦੀਆਂ ਘਟਨਾਵਾਂ ਨਾਲ ਨਜਿੱਠਣ ਅਤੇ ਪਰਾਲੀ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਵਰਤਣ ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਵੀ ਸਥਾਪਿਤ ਕਰ ਦਿੱਤਾ ਗਿਆ ਹੈ । ਜਿਸ ਦਾ ਕਿਸਾਨਾਂ ਅਤੇ ਆਮ ਲੋਕਾਂ ਨੂੰ ਭਰਪੂਰ ਲਾਭ ਲੈਣਾ ਚਾਹੀਦਾ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਚਾਬਾ ਨੇ ਕੀਤਾ ।

ਕੰਟਰੋਲ ਰੂਮ ਦਾ ਨੰਬਰ 01672-234196 ਜਿਹੜਾ ਕਿ ਰੋਜ਼ਾਨਾ ਸਵੇਰੇ 8 ਵਜੇ ਤੋਂ ਲੈਕੇ ਸ਼ਾਮ 8 ਵਜੇ ਤੱਕ ਰਹੇਗਾ ਕਾਰਜਸ਼ੀਲ

ਡਿਪਟੀ ਕਮਿਸ਼ਨਰ ਚਾਬਾ (Deputy Commissioner Chaba) ਨੇ ਦੱਸਿਆ ਕਿ ਪਰਾਲੀ ਸਾੜਨ ਦੀ ਸੂਚਨਾ ਮਿਲਣ ਉਤੇ ਲਾਈਨ ਵਿਭਾਗਾਂ ਅਤੇ ਆਮ ਲੋਕਾਂ ਨਾਲ ਸਹੀ ਤਾਲਮੇਲ ਲਈ ਇਹ ਕੰਟਰੋਲ ਰੂਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਧਰਾਤਲ ਮੰਜ਼ਿਲ ਸਥਿਤ ਸਹਾਇਕ ਕਮਿਸ਼ਨਰ (ਜਨਰਲ) ਦੇ ਦਫ਼ਤਰ (ਕਮਰਾ ਨੰਬਰ 110) ਵਿਖੇ ਬਣਾਇਆ ਗਿਆ ਹੈ । ਕੰਟਰੋਲ ਰੂਮ ਦਾ ਨੰਬਰ 01672-234196 ਹੈ, ਜਿਹੜਾ ਕਿ ਰੋਜ਼ਾਨਾ ਸਵੇਰੇ 8 ਵਜੇ ਤੋਂ ਲੈਕੇ ਸ਼ਾਮ 8 ਵਜੇ ਤੱਕ ਕਾਰਜਸ਼ੀਲ ਰਹੇਗਾ ।

ਪਰਾਲੀ ਨੂੰ ਅੱਗ ਲੱਗਣ ਦੀ ਘਟਨਾ ਬਾਰੇ ਕੰਟਰੋਲ ਰੂਮ ਨੰਬਰ ਉਤੇ ਕੀਤਾ ਜਾ ਸਕਦਾ ਹੈ ਸੂਚਿਤ

ਪਰਾਲੀ ਨੂੰ ਅੱਗ ਲੱਗਣ ਦੀ ਘਟਨਾ ਬਾਰੇ ਕੰਟਰੋਲ ਰੂਮ ਨੰਬਰ ਉਤੇ ਸੂਚਿਤ ਕੀਤਾ ਜਾ ਸਕਦਾ ਹੈ । ਉਹਨਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ ਲਈ ਜਾਗਰੂਕ ਕਰਨ ਲਈ ਰੋਹਿਤ ਸਿੰਗਲਾ, ਐਕਸੀਅਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਸੰਗਰੂਰ ਨੂੰ ਨੋਡਲ ਅਧਿਕਾਰੀ ਲਾਇਆ ਗਿਆ ਹੈ ।

Read More : ਪਰਾਲੀ ਨੂੰ ਖ਼ੁਦ ਅੱਗ ਨਾ ਲਗਾਉਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਮੁਸਤੈਦ