Home Blog Page 461

ਪਟਿਆਲਾ ਸੈਸ਼ਨ ਕੋਰਟ ਨੇ ਕੀਤੀ ਵਿਧਾਇਕ ਪਠਾਣਮਾਜਰਾ ਦੀ ਅਗਾਊਂ ਜ਼ਮਾਨਤ ਰੱਦ

0
Pathanmajra

ਪਟਿਆਲਾ, 9 ਅਕਤੂਬਰ 2025 : ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗੇਤੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਕਰਦਿਆਂ ਜ਼ਮਾਨਤ (Bail) ਦੇਣ ਤੋਂ ਇਨਕਾਰ ਕਰ ਦਿੱਤਾ ਹੈ । ਦੱਸਣਯੋਗ ਹੈ ਕਿ ਵਿਧਾਇਕ ਪਠਾਣਮਾਜਰਾ ਇਕ ਰੇਪ ਕੇਸ ਮਾਮਲੇ ਵਿਚ ਫਰਾਰ ਚੱਲੇ ਆ ਰਹੇ ਹਨ ।

ਵਿਧਾਇਕ ਪਠਾਣਮਾਜਰਾ ਵਲੋਂ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਦੀ ਦਿੱਲੀ ਟੀਮ ਦੀ ਪੰਜਾਬ ਅੰਦਰ ਦਖਲਅੰਦਾਜ਼ੀ ਦਾ ਜ਼ਬਰਦਸਤ ਵਿਰੋਧ

ਜਿਕਰਯੋਗ ਹੈ ਕਿ ਵਿਧਾਇਕ ਪਠਾਣਮਾਜਰਾ (MLA Pathanmajra) ਵਲੋਂ ਆਮ ਆਦਮੀ ਪਾਰਟੀ ਦੀ ਦਿੱਲੀ ਟੀਮ ਦੀ ਪੰਜਾਬ ਅੰਦਰ ਦਖਲਅੰਦਾਜ਼ੀ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਸੀ, ਜਿਸਦੇ ਚਲਦਿਆਂ ਵਿਧਾਇਕ ਨੂੰ ਅੱਜ ਅਜਿਹੇ ਮਾਹੌਲ ਵਿਚੋਂ ਲੰਘਣਾ ਪੈ ਰਿਹਾ ਹੈ ਜਦੋਂ ਕਿ ਆਮ ਆਦਮੀ ਪਾਰਟੀ ਦਾ ਇਹੋ ਵਿਧਾਇਕ ਜਦੋਂ ਕਿਸੇ ਸਮੇਂ ਜਾਂ ਇਹ ਆਖ ਲਓ ਕਿ ਪਾਰਟੀ ਦੀ ਸਰਕਾਰ ਬਣਨ ਦੇ ਲਗਭਗ ਸਾਢੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਪਾਰਟੀ ਦੀਆਂ ਸਿ਼ਫ਼ਤਾਂ ਕਰਦਾ ਨਹੀਂ ਥਕਦਾ ਸੀ ਪਰ ਅੱਜ ਦੇਖੋਂ ਪਠਾਣਮਾਜਰਾ ਵਲੋਂ ਬਿਆਨ ਕੀਤੀ ਗਈ ਸੱਚਾਈ ਦਾ ਉਸਨੂੰ ਪਾਰਟੀ ਵਲੋਂ ਹੀ ਇਹ ਸਿਲਾ ਦਿੱਤਾ ਜਾ ਰਿਹਾ ਹੈ ਕਿ ਉਹ ਭੱਜਿਆ ਭੱਜਿਆ ਫਿਰ ਰਿਹਾ ਹੈ ।

Read More : ਵਿਧਾਇਕ ਪਠਾਣਮਾਜਰਾ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ 9 ਤੇ ਪਈ

ਪੰਜਾਬ ਸਰਕਾਰ ਨੇ ਓਮੈਕਸ ਨੂੰ ਮੁਕੰਮਲ ਕਰਨ ਲਈ 3 ਸਾਲ ਦਾ ਵਾਧਾ ਦਿੱਤਾ

0
Manisha rana

ਪਟਿਆਲਾ, 9 ਅਕਤੂਬਰ 2025 : ਪਟਿਆਲਾ ਵਿਕਾਸ ਅਥਾਰਟੀ (Patiala Development Authority) (ਪੀ. ਡੀ. ਏ.) ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ (Punjab Government) ਨੇ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪਟਿਆਲਾ ਦੀ ਓਮੈਕਸ ਸਿਟੀ ਦੇ ਵਸਨੀਕਾਂ ਦੇ ਹਿਤਾਂ ਲਈ ਇੱਕ ਅਹਿਮ ਫੈਸਲਾ ਕਰਦਿਆਂ ਓਮੈਕਸ ਡਿਵੈਲਪਰ ਨੂੰ ਇਸ ਕਲੋਨੀ ਵਿੱਚ ਲੰਬਿਤ ਵਿਕਾਸ ਕਾਰਜ ਪੂਰੇ ਕਰਨ ਲਈ ਤਿੰਨ ਸਾਲਾਂ ਦਾ ਵਾਧਾ ਦੇਣ ਦੀ ਪ੍ਰਵਾਨਗੀ ਦਿੱਤੀ ਹੈ ।

ਕਿਹਾ, ਡਿਵੈਲਪਰ ਨੇ ਪੀਡੀਏ ਨੂੰ 60 ਏਕੜ ਜ਼ਮੀਨ ਵਾਪਸ ਕੀਤੀ

ਉਨ੍ਹਾਂ ਦੱਸਿਆ ਕਿ ਪੀ. ਡੀ. ਏ. ਨੇ ਸਾਲ 2006 ਵਿੱਚ ਮੈਸਰਜ਼ ਓਮੈਕਸ ਲਿਮਟਿਡ (M/s Omax Limited) ਨਾਲ ਇੱਕ ਸਮਝੌਤਾ ਕਰਕੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀ. ਪੀ. ਪੀ.) ਮੋਡ ਅਧੀਨ ਪਿੰਡ ਬਾਰਨ, ਸਰਹਿੰਦ ਰੋਡ, ਪਟਿਆਲਾ ਵਿਖੇ ਲਗਭਗ 330 ਏਕੜ ਤੋਂ ਵੱਧ ਇੰਟੈਗਰੇਟਿਡ ਟਾਊਨਸ਼ਿਪ ਦੇ ਵਿਕਾਸ ਲਈ ਪ੍ਰੋਜੈਕਟ ਸ਼ੁਰੂ ਕੀਤਾ ਸੀ ।

ਲੰਬੇ ਸਮੇਂ ਤੋਂ ਲਟਕਿਆ ਮੁੱਦਾ ਹੱਲ ਹੋਣ ਨਾਲ ਓਮੈਕਸ ਸਿਟੀ ਦੇ ਵਸਨੀਕਾਂ ਨੂੰ ਨਿਯਮਤ ਰੱਖ-ਰਖਾਅ ਤੇ ਵਿਕਾਸ ਦਾ ਲਾਭ ਮਿਲੇਗਾ

ਉਨ੍ਹਾਂ ਦੱਸਿਆ ਕਿ 2007 ਅਤੇ 2009 ਵਿੱਚ ਪਲਾਟ ਵੇਚੇ ਗਏ ਸਨ ਅਤੇ ਟਾਊਨਸ਼ਿਪ ਵਿੱਚ ਲਗਭਗ 500 ਅਲਾਟੀਆਂ ਨੇ ਆਪਣੇ ਘਰ ਬਣਾਏ ਹਨ ਪਰੰਤੂ ਡਿਵੈਲਪਰ ਨੂੰ ਸਮਝੌਤੇ ਦੀਆਂ ਸ਼ਰਤਾਂ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ 2011 ਵਿੱਚ ਬਰਖਾਸਤਗੀ ਦਾ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਇਹ ਮਾਮਲਾ ਲਗਭਗ 13-14 ਸਾਲਾਂ ਤੋਂ ਅਣਸੁਲਝਿਆ ਪਿਆ ਸੀ । ਮਨੀਸ਼ਾ ਰਾਣਾ ਨੇ ਅੱਗੇ ਕਿਹਾ ਕਿ, ਜਨਤਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ, ਹੁਣ ਪੰਜਾਬ ਸਰਕਾਰ ਨੇ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਡਿਵੈਲਪਰ ਨੂੰ ਲੰਬਿਤ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਤਿੰਨ ਸਾਲਾਂ ਦਾ ਵਾਧਾ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ ।

ਇਹ ਵਾਧਾ ਖਾਸ ਨਿਯਮਾਂ ਅਤੇ ਸ਼ਰਤਾਂ ‘ਤੇ ਦਿੱਤਾ ਗਿਆ ਹੈ

ਉਨ੍ਹਾਂ ਅੱਗੇ ਦੱਸਿਆ ਕਿ ਇਹ ਵਾਧਾ ਖਾਸ ਨਿਯਮਾਂ ਅਤੇ ਸ਼ਰਤਾਂ ‘ਤੇ ਦਿੱਤਾ ਗਿਆ ਹੈ, ਜਿਸ ਦੇ ਤਹਿਤ ਡਿਵੈਲਪਰ ਨੇ 60 ਏਕੜ ਜ਼ਮੀਨ ਅਥਾਰਟੀ/ਸਰਕਾਰ ਨੂੰ ਵਾਪਸ ਕਰ ਦਿੱਤੀ ਹੈ (The developer has returned 60 acres of land to the authority/government.) । ਇਸ ਪ੍ਰਵਾਨਗੀ ਨਾਲ, ਓਮੈਕਸ ਲਿਮਟਿਡ ਹੁਣ ਟਾਊਨਸ਼ਿਪ ਵਿੱਚ ਸਾਰੀਆਂ ਰੱਖ-ਰਖਾਅ ਅਤੇ ਵਿਕਾਸ ਜ਼ਿੰਮੇਵਾਰੀਆਂ ਸੰਭਾਲੇਗਾ, ਜਿਸ ਨਾਲ ਵਸਨੀਕਾਂ ਲਈ ਬਿਹਤਰ ਸੇਵਾਵਾਂ ਅਤੇ ਸਹੂਲਤਾਂ ਯਕੀਨੀ ਬਣਾਈਆਂ ਜਾਣਗੀਆਂ । ਮੁੱਖ ਪ੍ਰਸ਼ਾਸਕ ਨੇ ਕਿਹਾ ਕਿ ਇਸ ਫੈਸਲੇ ਨਾਲ, ਲੰਬੇ ਸਮੇਂ ਤੋਂ ਲਟਕਿਆ ਹੋਇਆ ਮੁੱਦਾ ਹੁਣ ਹੱਲ ਹੋ ਗਿਆ ਹੈ, ਅਤੇ ਵਸਨੀਕਾਂ ਨੂੰ ਟਾਊਨਸ਼ਿਪ ਦੇ ਮੁਕੰਮਲ ਹੋਣ ਅਤੇ ਨਿਯਮਤ ਰੱਖ-ਰਖਾਅ ਹੋਣ ਨਾਲ ਬਹੁਤ ਲਾਭ ਹੋਵੇਗਾ ।

Read More : ਵਿਕਾਸ ਅਥਾਰਟੀਆਂ ਨੇ ਪ੍ਰਾਪਰਟੀਆਂ ਦੀ ਈ-ਨਿਲਾਮੀ ਤੋਂ ਕਮਾਏ 2060 ਕਰੋੜ ਰੁਪਏ: ਹਰਦੀਪ ਮੁੰਡੀਆ

ਹਲਕਾ ਦਿੜ੍ਹਬਾ ਵਿੱਚ 60 ਕਿਲੋਮੀਟਰ ਨਵੀਆਂ ਸੜਕਾਂ ਬਣਨਗੀਆਂ

0
Harpal Cheema

ਦਿੜ੍ਹਬਾ, 9 ਅਕਤੂਬਰ 2025 : ਪੰਜਾਬ ਸਰਕਾਰ (Punjab Government) ਵੱਲੋਂ ਸੂਬੇ ਦੇ ਪਿੰਡਾਂ ਨੂੰ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਨਾਲ ਲੈਸ ਕਰਨ ਦੇ ਯਤਨਾਂ ਤਹਿਤ ਅੱਜ ਵਿੱਤ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਲਕਾ ਦਿੜ੍ਹਬਾ ਦੇ ਕਈ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਦੇ ਉਦਘਾਟਨ ਕਰਨ ਦੇ ਨਾਲ ਨਾਲ ਇਕ ਸੜਕ ਦਾ ਨੀਂਹ ਪੱਥਰ (Foundation stone of the road) ਰੱਖਿਆ ।

85 ਕਿਲੋਮੀਟਰ ਸੜਕਾਂ ਹੋਣਗੀਆਂ ਅੱਪਗਰੇਡ : ਹਰਪਾਲ ਸਿੰਘ ਚੀਮਾ

ਅੱਜ ਉਹਨਾਂ ਵੱਲੋਂ 101.12 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਦੀਵਾਨਗੜ੍ਹ ਕੈਂਪਰ ਤੋਂ ਖੇਤਲਾ (ਲੰਬਾਈ ਤੋਂ 3.20 ਕਿ. ਮੀ) ਸੜਕ ਅਤੇ 322.62 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਦੀਵਾਨਗੜ੍ਹ ਕੈਂਪਰ ਤੋਂ ਲਾਡਬੰਜਾਰਾ ਕਲਾਂ ਵਾਇਆ ਖੇੜੀ ਨਾਗਾ (ਲੰਬਾਈ ਤੋਂ 6.60 ਕਿ. ਮੀ) ਸੜਕ ਦਾ ਉਦਘਾਟਨ ਕੀਤਾ ਗਿਆ । ਇਸ ਤੋਂ ਇਲਾਵਾ ਉਹਨਾਂ ਵੱਲੋਂ 102.40 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ ਸਫੀਪੁਰ ਕਲਾਂ ਤੋਂ ਖੇੜੀ ਨਗੀਆਂ ਬੁਰਜ ਟਿੱਲਾ (ਲੰਬਾਈ ਤੋਂ ਵੱਧ 2.50 ਕਿ. ਮੀ) ਸੜਕ ਦਾ ਨੀਹ ਪੱਥਰ ਵੀ ਰੱਖਿਆ ਗਿਆ । ਉਹਨਾਂ ਕਿਹਾ ਕਿ ਸਫੀਪੁਰ ਕਲਾਂ ਤੋਂ ਖੇੜੀ ਨਗੀਆਂ ਬੁਰਜ ਟਿੱਲਾ ਸੜਕ ਨੂੰ 2 ਮਹੀਨੇ ਵਿੱਚ ਮੁਕੰਮਲ ਕੀਤਾ ਜਾਵੇਗਾ ।

ਅੱਪਗਰੇਡ ਹੋਣ ਵਾਲੀਆਂ ਸੜਕਾਂ ਨੂੰ 10 ਫੁੱਟ ਤੋਂ 18 ਫੁੱਟ ਚੌੜਾ ਕੀਤਾ ਜਾ ਰਿਹਾ : ਵਿੱਤ ਅਤੇ ਯੋਜਨਾ ਮੰਤਰੀ

ਪਿੰਡ ਸਫੀਪੁਰ ਕਲਾਂ, ਖੇਤਲਾ ਅਤੇ ਦੀਵਾਨਗੜ੍ਹ ਕੈਂਪਰ ਵਿਖੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਸੜਕਾਂ ਦਾ ਨਵਾਂ ਜਾਲ ਵਿਛਾਉਣ ਲਈ 19 ਹਜ਼ਾਰ ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਉਥੇ ਹੀ ਇਕੱਲੇ ਹਲਕਾ ਦਿੜ੍ਹਬਾ ਵਿੱਚ 60 ਕਿਲੋਮੀਟਰ ਨਵੀਆਂ ਸੜਕਾਂ ਬਣਨਗੀਆਂ ਅਤੇ 85 ਕਿਲੋਮੀਟਰ ਸੜਕਾਂ ਨੂੰ ਅੱਪਗਰੇਡ ਕੀਤਾ ਜਾ ਰਿਹਾ ਹੈ । ਅੱਪਗਰੇਡ ਹੋਣ ਵਾਲੀਆਂ ਸੜਕਾਂ ਨੂੰ 10 ਫੁੱਟ ਤੋਂ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ ।

ਕਿਹਾ, ਗਾਇਕ ਰਾਜਵੀਰ ਜਵੰਦਾ ਦਾ ਭਰ ਜਵਾਨੀ ਵਿੱਚ ਚਲਾ ਜਾਣਾ ਬਹੁਤ ਦੁਖਦਾਈ

ਉਹਨਾਂ ਕਿਹਾ ਕਿ ਹਲਕਾ ਦਿੜ੍ਹਬਾ ਵਿੱਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ । ਇਸ ਮੌਕੇ ਉਹਨਾਂ ਨੇ ਪਿੰਡ ਖੇਤਲਾ ਵਿਖੇ 34 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਡਿਸਪੈਂਸਰੀ ਦੀ ਇਮਾਰਤ ਅਤੇ 23 ਲੱਖ ਰੁਪਏ ਨਾਲ ਲਾਗਤ ਨਾਲ ਬਣ ਰਹੇ ਪੰਚਾਇਤ ਘਰ ਦਾ ਵੀ ਜ਼ਾਇਜਾ ਲਿਆ । ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਦਿਨ-ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ । ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਦਿੜ੍ਹਬਾ ਵਿਖੇ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ ਤੇ ਇਸ ਹਲਕੇ ਨੂੰ ਨਮੂਨੇ ਦਾ ਹਲਕਾ ਬਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਪੰਜਾਬ ਸਰਕਾਰ ਨੇ ਆਪਣੀ ਸਾਫ਼ ਨੀਅਤ ਅਤੇ ਸਪੱਸ਼ਟ ਨੀਤੀ ਨਾਲ ਸੂਬੇ ਨੂੰ ਆਰਥਿਕ ਮੰਦਹਾਲੀ ਵਿੱਚੋਂ ਕੱਢਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ ।

ਪੰਜਾਬ ਸਰਕਾਰ ਨੇ ਸੱਤਾ ਵਿਚ ਆ ਕੇ ਸਿਸਟਮ ਵਿੱਚੋਂ ਭ੍ਰਿਸ਼ਟਾਚਾਰ ਖਤਮ ਕੀਤਾ ਹੈ

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੱਤਾ ਵਿਚ ਆ ਕੇ ਸਿਸਟਮ ਵਿੱਚੋਂ ਭ੍ਰਿਸ਼ਟਾਚਾਰ ਖਤਮ ਕੀਤਾ (Eliminate corruption from the system) ਹੈ । ਜਿਸ ਦੇ ਨਤੀਜੇ ਵਜੋਂ ਸਰਕਾਰੀ ਖ਼ਜ਼ਾਨੇ ਅਤੇ ਲੋਕਾਂ ਦੇ ਪੈਸੇ ਦੀ ਬਚਤ ਹੋਣ ਲੱਗੀ ਹੈ । ਹੁਣ ਸੂਬਾ ਆਰਥਿਕ ਮੰਦਹਾਲੀ ਵਿੱਚੋਂ ਨਿਕਲ ਚੁੱਕਾ ਹੈ । ਅਗਲੇ ਸਮੇਂ ਵਿੱਚ ਸੂਬੇ ਦਾ ਰਿਕਾਰਡਤੋੜ ਸਰਬਪੱਖੀ ਵਿਕਾਸ ਹੋਵੇਗਾ। ਉਹਨਾਂ ਸੂਬੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਵਿਕਾਸ ਕਾਰਜਾਂ ਲਈ ਪੈਸਾ ਪੰਜਾਬ ਸਰਕਾਰ ਦੇਵੇਗੀ ਪਰ ਲੋਕ ਵਿਕਾਸ ਖੁਦ ਆਪਣੀ ਨਿਗਰਾਨੀ ਵਿੱਚ ਕਰਵਾਉਣ ।

ਇਹ ਸੜਕਾਂ ਇਲਾਕੇ ਦੇ ਲੋਕਾਂ ਦੀ ਲੰਮੀ ਚੱਲੀ ਆ ਰਹੀ ਮੰਗ ਸੀ, ਜੋ ਹੁਣ ਪੂਰੀ ਹੋ ਗਈ ਹੈ

ਉਹਨਾਂ ਦੱਸਿਆ ਕਿ ਇਹ ਸੜਕਾਂ ਇਲਾਕੇ ਦੇ ਲੋਕਾਂ ਦੀ ਲੰਮੀ ਚੱਲੀ ਆ ਰਹੀ ਮੰਗ ਸੀ, ਜੋ ਹੁਣ ਪੂਰੀ ਹੋ ਗਈ ਹੈ । ਉਨ੍ਹਾਂ ਕਿਹਾ ਕਿ ਇਹਨਾਂ ਸੜਕਾਂ ਨਾਲ ਲੋਕਾਂ ਦੀ ਆਵਾਜਾਈ ਨੂੰ ਆਸਾਨ ਬਣੇਗੀ । ਇਸ ਤੋਂ ਪਹਿਲਾਂ ਵੀ ਪਿੰਡ ਨੂੰ ਲੱਖਾਂ ਰੁਪਏ ਦੀ ਗਰਾਂਟ ਵਿਕਾਸ ਕਾਰਜਾਂ ਲਈ ਦਿੱਤੀ ਜਾ ਚੁੱਕੀ ਹੈ । ਉਹਨਾਂ ਕਿਹਾ ਕਿ ਹਲਕਾ ਦਿੜ੍ਹਬਾ ਦਾ ਵਿਕਾਸ ਅਤੇ ਲੋਕ ਸੇਵਾ ਉਹਨਾਂ ਦੀ ਡਿਊਟੀ ਹੈ । ਹਲਕੇ ਦੇ ਲੋਕਾਂ ਨੇ ਹੀ ਉਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਹੈ । ਇਹ ਸੇਵਾ ਨਿਭਾਅ ਕੇ ਉਹ ਆਪਣਾ ਫਰਜ਼ ਵੀ ਪੂਰਾ ਕਰ ਰਹੇ ਹਨ । ਉਹ ਹਲਕਾ ਦਿੜ੍ਹਬਾ ਵਾਸੀਆਂ ਦੀਆਂ ਉਮੀਦਾਂ ਉੱਤੇ ਖਰਾ ਉਤਰਨ ਲਈ ਸਾਢੇ ਤਿੰਨ ਸਾਲਾਂ ਤੋਂ ਲਗਾਤਾਰ ਯਤਨਸ਼ੀਲ ਹਨ ।

ਪੰਜਾਬ ਨੇ ਇਕ ਹੋਣਹਾਰ ਕਲਾਕਾਰ ਨੂੰ ਗਵਾ ਲਿਆ ਹੈ

ਇਸ ਮੌਕੇ ਉਹਨਾਂ ਉੱਘੇ ਗਾਇਕ ਰਾਜਵੀਰ ਜਵੰਦਾ ਦੇ ਭਰ ਜਵਾਨੀ ਵਿੱਚ ਚਲੇ ਜਾਣ ਉੱਤੇ ਬਹੁਤ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਨੇ ਇਕ ਹੋਣਹਾਰ ਕਲਾਕਾਰ ਨੂੰ ਗਵਾ ਲਿਆ ਹੈ । ਇਸ ਮੌਕੇ ਪ੍ਰੀਤਮ ਸਿੰਘ ਪੀਤੂ ਚੇਅਰਮੈਨ ਨਗਰ ਸੁਧਾਰ ਟਰੱਸਟ ਸੰਗਰੂਰ, ਤਪਿੰਦਰ ਸਿੰਘ ਸੋਹੀ ਓ. ਐਸ. ਡੀ. ਵਿੱਤ ਮੰਤਰੀ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ ।

Read More : ਪੀੜ੍ਹਤ ਲੋਕਾਂ ਨਾਲ ਪੂਰਾ ਪੰਜਾਬ ਚੱਟਾਨ ਵਾਂਗ ਖੜ੍ਹਾ – ਹਰਪਾਲ ਸਿੰਘ ਚੀਮਾ

 

ਪੰਜਾਬ ਪੁਲਸ ਦੇ ਖੁਫੀਆ ਦਫ਼ਤਰ ’ਤੇ ਹੋਏ ਹਮਲੇ ’ਚ 6 ਖਿਲਾਫ਼ ਪ੍ਰੋਡਕਸ਼ਨ ਵਾਰੰਟ ਜਾਰੀ

0
Punjab Police intelligence office

ਚੰਡੀਗੜ੍ਹ, 9 ਅਕਤੂਬਰ 2025 : ਪੰਜਾਬ ਦੇ ਜਿਲਾ ਮੋਹਾਲੀ ਵਿਖੇ ਬਣੇ ਖੂਫੀਆ ਦਫਤਰ (Intelligence Office) ਵਿਖੇ ਹੋਏ ਹਮਲੇ ਦੇ ਮਾਮਲੇ ਵਿਚ ਛੇ ਵਿਅਕਤੀਆਂ ਦੇ ਪ੍ਰੋਡਕਸ਼ਨ ਵਾਰੰਟ (Production warrant) ਜਾਰੀ ਕਰ ਦਿੱਤੇ ਗਏ ਹਨ ।

ਕੌਣ ਕੌਣ ਹੈ ਜਿਸਦੇ ਪ੍ਰੋਡਕਸ਼ਨ ਵਾਰੰਟ ਨਿਕਲੇ ਹਨ

ਪੰਜਾਬ ਪੁਲਸ (Punjab Police) ਦੇ ਮੋਹਾਲੀ ਸਥਿਤ ਖੁਫੀਆ ਦਫ਼ਤਰ ’ਤੇ ਹੋਏ ਅੱਤਵਾਦੀ ਹਮਲੇ ਦੇ ਮਾਮਲੇ ’ਚ ਮੋਹਾਲੀ ਅਦਾਲਤ ਨੇ 6 ਆਰੋਪੀਆਂ ਦਿਵਯਾਂਸ਼ੂ, ਗੁਰਪਿੰਦਰ ਸਿੰਘ ਉਰਫ ਪਿੰਦਾ, ਨਿਸ਼ਾਨ ਸਿੰਘ, ਚੜ੍ਹਤ ਸਿੰਘ, ਵਿਕਾਸ ਕੁਮਾਰ ਅਤੇ ਬਲਜਿੰਦਰ ਸਿੰਘ ਰੈਂਬੋ ਖ਼ਿਲਾਫ਼ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਹੈ । ਪੁਲਸ ਦੀ ਵੱਲੋਂ ਆਰੋਪੀਆਂ ਨੂੰ ਅਦਾਲਤ ’ਚ ਪੇਸ਼ ਨਹੀਂ ਕੀਤਾ ਜਾ ਸਕਿਆ ।

ਜਾਂਚ ਅਧਿਕਾਰੀ ਨੂੰ ਵੀ ਕੀਤਾ ਗਿਆ ਹੈ ਨੋਟ ਜਾਰੀ

ਇਸ ਦੇ ਨਾਲ ਹੀ ਮਾਮਲੇ ਦੇ ਜਾਂਚ ਅਧਿਕਾਰੀ ਨੂੰ ਵੀ ਨੋਟ ਜਾਰੀ ਹੋਇਆ ਹੈ ਅਤੇ ਉਨ੍ਹਾਂ ਨੂੰ 15 ਨਵੰਬਰ ਨੂੰ ਤਲਬ ਕੀਤਾ ਗਿਆ ਹੈ । ਜਦਕਿ ਜਗਦੀਪ ਉਰਫ ਜੱਗੀ, ਕੰਵਰਜੀਤ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਨਿੱਜੀ ਪੇਸ਼ੀ ਤੋਂ ਛੋਟ ਦਿੱਤੀ ਗਈ ਹੈ। 2022 ’ਚ ਹੋਏ ਇਸ ਅੱਤਵਾਦੀ ਹਮਲੇ ’ਚ ਪਾਕਿਸਤਾਨ ’ਚ ਛੁਪੇ ਹਰਵਿੰਦਰ ਸਿੰਘ ਰਿੰਦਾ, ਲਖਵੀਰ ਸਿੰਘ ਅਤੇ ਦੀਪਕ ਦੀ ਅਹਿਮ ਭੂਮਿਕਾ ਜਾਂਚ ਦੌਰਾਨ ਸਾਹਮਣੇ ਆਈ ਸੀ । ਇਹ ਤਿੰਨੋਂ ਪੁਲਿਸ ਦੀ ਪਕਣ ਤੋਂ ਬਾਹਰ ਹਨ ਅਤੇ ਪੁਲਸ ਇਨ੍ਹਾਂ ਨੂੰ ਭਗੌੜਾ ਐਲਾਨਣ ਦੀ ਤਿਆਰੀ ਵਿਚ ਹੈ । ਇਸ ਦੇ ਲਈ ਮੋਹਾਲੀ ਅਦਾਲਤ ’ਚ ਅਰਜ਼ੀ ਦਿੱਤੀ ਗਈ ਹੈ ।

ਪੁਲਸ ਨੇ ਕੀਤੇ ਹਨ 13 ਦੇ ਚਲਾਨ ਪੇਸ਼

ਇਸ ਮਾਮਲੇ ’ਚ ਪੰਜਾਬ ਪੁਲਸ ਵੱਲੋਂ 13 ਵਿਅਕਤੀ ਦੇ ਖਿਲਾਫ ਚਲਾਨ ਪੇਸ਼ ਕੀਤੇ ਗਏ ਹਨ । ਜਦੋਂ ਮਾਮਲੇ ਦੀ ਜਾਂਚ ਸ਼ੁਰੂ ਹੋਈ ਸੀ ਤਾਂ ਕਈ ਹੋਰ ਨਾਂ ਵੀ ਸਾਹਮਣੇ ਆਏ ਸਨ । ਜਿਨ੍ਹਾਂ ਖਿਲਾਫ਼ ਪੰਜਾਬ ਪੁਲਸ ਕਾਰਵਾਈ ਦੀ ਤਿਆਰੀ ’ਚ ਹੈ । ਇਸ ਮਾਮਲੇ ’ਚ ਕੁੱਝ ਨਾਬਾਲਿਗ ਵੀ ਪੁਲਸ ਨੇ ਹਿਰਾਸਤ ’ਚ ਲਏ ਸਨ, ਜਿਨ੍ਹਾਂ ਦੀ ਉਮਰ ਜਾਂਚ ਦੇਲਈ ਗੇਟ ਟੈਸਟ ਕਰਵਾਏ ਗਏ । 17 ਫਰਵਰੀ 2023 ਨੂੰ ਪੁਲਸ ਨੇ ਮਾਮਲੇ ਦੇ ਮੁੱਖ ਆਰੋਪੀ ਗੁਰਪਿੰਦਰ ਉਰਫ ਪਿੰਡੂ (The main accused is Gurpinder alias Pindu.) ਨੂੰ ਗ੍ਰਿਫਤਾਰ ਕਰ ਲਿਆ । ਉਸ ਨੂੰ ਲੰਡਾ ਦਾ ਕਰੀਬੀ ਦੱਸਿਆ ਜਾ ਰਿਹਾ ਹੈ ਅਤੇ ਹਮਲੇ ਦੌਰਾਨ ਆਰੋਪੀ ਨਿਸ਼ਾਨ ਸਿੰਘ ਅਤੇ ਚਰਤ ਸਿੰਘ ਦੇ ਲਗਾਤਾਰ ਸੰਪਰਕ ਵਿਚ ਸੀ ।

Read More : ਅੰਮ੍ਰਿਤਪਾਲ ਸਿੰਘ ਦੇ ਚਾਚੇ ਨੂੰ ਭੇਜਿਆ ਦੋ ਦਿਨਾਂ ਵਾਸਤੇ ਪੁਲਸ ਰਿਮਾਂਡ `ਤੇ

ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਭਾਸ਼ਾ ਦੇ ਸ਼ਬਦ-ਜੋੜਾਂ ਬਾਰੇ ਗੋਸ਼ਟੀ ਆਯੋਜਿਤ

0
Punjab Language Department

ਪਟਿਆਲਾ, 9 ਅਕਤੂਬਰ 2025 : ਭਾਸ਼ਾ ਵਿਭਾਗ ਪੰਜਾਬ (Language Department Punjab) ਵੱਲੋਂ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਅੱਜ ਇੱਥੇ ਭਾਸ਼ਾ ਭਵਨ ਵਿਖੇ ਪੰਜਾਬੀ ਭਾਸ਼ਾ ਦੇ ਸ਼ਬਦ-ਜੋੜਾਂ ਬਾਰੇ ‘ਪ੍ਰਮਾਣਿਕ ਸ਼ਬਦ-ਜੋੜ : ਇੱਕ ਸੰਵਾਦ’ (Authentic spelling: A dialogue) ਵਿਸ਼ੇ ਤਹਿਤ ਇੱਕ ਰੋਜ਼ਾ ਗੋਸ਼ਟੀ ਕਰਵਾਈ ਗਈ ।

‘ਪ੍ਰਮਾਣਿਕ ਸ਼ਬਦ-ਜੋੜ: ਇੱਕ ਸੰਵਾਦ’ ਵਿਸ਼ੇ ਤਹਿਤ ਵਿਦਵਾਨਾਂ ਨੇ ਕੀਤੀਆਂ ਨਿੱਠ ਕੇ ਵਿਚਾਰਾਂ

ਜਿਸ ਦੌਰਾਨ ਪੰਜਾਬੀ ਦੇ ਨਾਮਵਰ ਵਿਦਵਾਨਾਂ ਨੇ ਸ਼ਬਦ-ਜੋੜਾਂ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕੀਤੀ । ਗੋਸ਼ਟੀ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਡਾ. ਸੁਖਵਿੰਦਰ ਸਿੰਘ ਸੰਘਾ ਨੇ ਅਤੇ ਦੂਸਰੇ ਸੈਸ਼ਨ ਦੀ ਪ੍ਰਧਾਨਗੀ ਡਾ. ਜੋਗਾ ਸਿੰਘ ਨੇ ਕੀਤੀ। ਗੋਸ਼ਟੀ ਦੌਰਾਨ ਸ਼ਬਦ-ਜੋੜਾਂ ਬਾਰੇ ਚਾਰ ਪੱਖ ਉੱਭਰਕੇ ਸਾਹਮਣੇ ਆਏ । ਜਿਨ੍ਹਾਂ ਵਿੱਚ ਪੰਜਾਬੀ ਭਾਸ਼ਾ ਦੇ ਸ਼ਬਦ-ਜੋੜਾਂ ’ਚ ਇਕਸਾਰਤਾ ਲਿਆਉਣ, ਜਿੱਥੇ ਪੈਰ ਬਿੰਦੀ ਅਰਥਾਂ ’ਚ ਫਰਕ ਨਹੀਂ ਪਾਉਂਦੀ ਉੱਥੇ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ, ਜੋ ਸ਼ਬਦ ਪੰਜਾਬੀ ਕੋਲ ਹਨ ਉਨ੍ਹਾਂ ਦੀ ਥਾਂ ਹੋਰਨਾਂ ਭਾਸ਼ਾਵਾਂ ਦੇ ਸ਼ਬਦ ਵਰਤਣ ਤੋਂ ਸੰਕੋਚ ਕਰਨ ਅਤੇ ਡਾ. ਹਰਕੀਰਤ ਸਿੰਘ ਵਾਲੇ ਕੋਸ਼ ਨੂੰ ਲੋੜੀਂਦੀਆਂ ਸੋਧਾਂ ਕਰਕੇ ਮੰਨ ਲੈਣਾ ਚਾਹੀਦਾ ਹੈ ।

ਭਾਸ਼ਾ ਇੱਕ ਗਤੀਸ਼ੀਲ ਵਰਤਾਰਾ ਹੈ ਅਤੇ ਇਸ ਵਿੱਚ ਤਬਦੀਲੀਆਂ ਹੋਣੀਆਂ ਸੁਭਾਵਿਕ ਹਨ : ਡਾਇਰੈਕਟਰ

ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ (Director Jaswant Singh Zafar) ਨੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਭਾਸ਼ਾ ਇੱਕ ਗਤੀਸ਼ੀਲ ਵਰਤਾਰਾ ਹੈ ਅਤੇ ਇਸ ਵਿੱਚ ਤਬਦੀਲੀਆਂ ਹੋਣੀਆਂ ਸੁਭਾਵਿਕ ਹਨ । ਇਨ੍ਹਾਂ ਤਬਦੀਲੀਆਂ ’ਤੇ ਵਿਦਵਾਨਾਂ ਦੌਰਾਨ ਸਹਿਮਤੀ ਅਸਹਿਮਤੀ ਹੋਣੀ ਸੁਭਾਵਿਕ ਹੈ ਪਰ ਬਦਲਾਅ ਬਾਰੇ ਵਿਚਾਰ ਚਰਚਾ ਹੁੰਦੀ ਰਹਿਣੀ ਚਾਹੀਦੀ ਹੈ । ਖੋਜ ਅਫ਼ਸਰ ਸਤਪਾਲ ਸਿੰਘ ਚਹਿਲ ਨੇ ਗੋਸ਼ਟੀ ਦੀ ਰੂਪ-ਰੇਖਾ ਤੇ ਲੋੜ ਬਾਰੇ ਜਾਣਕਾਰੀ ਦਿੱਤੀ ।

ਗੋਸ਼ਟੀ ਦੀ ਸ਼ੁਰੂਆਤ ਕਰਦਿਆਂ ਜਗਤਾਰ ਸਿੰਘ ਸੋਖੀ ਨੇ ਉਠਾਏ ‘ਪੰਜਾਬੀ ਸ਼ਬਦ-ਜੋੜਾਂ ਦੇ ਚੋਣਵੇਂ ਨਿਯਮਾਂ’ ਸਬੰਧੀ ਦੋ ਅਹਿਮ ਮੁੱਦੇ

ਗੋਸ਼ਟੀ ਦੀ ਸ਼ੁਰੂਆਤ ਕਰਦਿਆਂ ਜਗਤਾਰ ਸਿੰਘ ਸੋਖੀ ਨੇ ‘ਪੰਜਾਬੀ ਸ਼ਬਦ-ਜੋੜਾਂ ਦੇ ਚੋਣਵੇਂ ਨਿਯਮਾਂ’ (‘Selective Rules of Punjabi Spelling’) ਸਬੰਧੀ ਦੋ ਅਹਿਮ ਮੁੱਦੇ ਉਠਾਏ। ਪਹਿਲਾ ਡਿਜੀਟਲ ਸਾਧਨਾਂ ਦੀ ਆਮਦ ਸਦਕਾ ਅਸੀਂ ਬਹੁਤ ਕਾਹਲੀ ’ਚ ਲਿਖਦੇ ਹਾਂ ਜਿਸ ਕਰਕੇ ਬਹੁਤ ਸਾਰੇ ਅੱਖਰ ਲਿਖਣ ਦੀ ਘੌਲ਼ ਕਰ ਜਾਂਦੇ ਹਾਂ ਤੇ ਸ਼ਬਦਾਂ ’ਚ ਵਿਗਾੜ ਪੈਦਾ ਹੋ ਜਾਂਦਾ ਹੈ । ਇਸੇ ਤਰ੍ਹਾਂ ਹੀ ਗੂਗਲ ਟਰਾਂਸਲੇਟਰ ਆਦਿ ਰਾਹੀਂ ਅਨੁਵਾਦ ਕਰਨ ਸਮੇਂ ਵੀ ਵਾਕ ਬਣਤਰ ਵਿਗੜ ਜਾਂਦੀ ਹੈ ।

ਅਜੋਕੇ ਦੌਰ ’ਚ ਸ਼ੁੱਧ ਪੰਜਾਬੀ ਸਿੱਖਣ ਵਾਲਿਆਂ ਦੀ ਗਿਣਤੀ ਬਹੁਤ ਘਟ ਗਈ ਹੈ

ਇਸੇ ਕਰਕੇ ਅਜੋਕੇ ਦੌਰ ’ਚ ਸ਼ੁੱਧ ਪੰਜਾਬੀ ਸਿੱਖਣ ਵਾਲਿਆਂ ਦੀ ਗਿਣਤੀ ਬਹੁਤ ਘਟ ਗਈ ਹੈ । ਇੱਕ ਸਰਵੇਖਣ ਮੁਤਾਬਕ ਅੱਠਵੀਂ ਜਮਾਤ ਤੱਕ ਦੇ ਸਿਰਫ਼ ਤਿੰਨ ਫ਼ੀਸਦੀ ਵਿਿਦਆਰਥੀ ਹੀ ਸ਼ੁੱਧ ਪੰਜਾਬੀ ਲਿਖਦੇ ਹਨ । ਡਾ. ਆਸ਼ਾ ਕਿਰਨ ਨੇ ‘ਪੰਜਾਬੀ ਭਾਸ਼ਾ ਵਿੱਚ ਦੂਜੀਆਂ ਭਾਸ਼ਾਵਾਂ ਤੋਂ ਆਈ ਸ਼ਬਦਾਵਲੀ ਦੇ ਸ਼ਬਦ-ਜੋੜ’ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਭਾਸ਼ਾ ਸੁਚੇਤ ਰੂਪ ’ਚ ਲਿਆ ਜਾਣ ਵਾਲਾ ਵਰਤਾਰਾ ਹੈ ਅਤੇ ਇਸ ਦੇ ਲਹਿਜ਼ੇ ਵਿੱਚ ਵਖਰੇਵਾਂ ਹੋਣਾ ਸੁਭਾਵਿਕ ਹੈ ।

ਭਾਸ਼ਾ ਦੇ ਉਚਾਰਨ ’ਚ ਹੋਣ ਵਾਲੀਆਂ ਭਿੰਨਤਾਵਾਂ ਨੂੰ ਰੋਕਿਆ ਨਹੀਂ ਜਾ ਸਕਦਾ ਹੈ

ਉਨ੍ਹਾਂ ਕਿਹਾ ਭਾਸ਼ਾ ਦੇ ਉਚਾਰਨ ’ਚ ਹੋਣ ਵਾਲੀਆਂ ਭਿੰਨਤਾਵਾਂ ਨੂੰ ਰੋਕਿਆ ਨਹੀਂ ਜਾ ਸਕਦਾ ਹੈ ਪਰ ਲਿਖਤੀ ਰੂਪ ਲਈ ਸਾਨੂੰ ਜ਼ਰੂਰ ਇਕਮੱਤ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਭਾਸ਼ਾ ਤੋਂ ਆਉਣ ਵਾਲੇ ਸ਼ਬਦਾਂ ਨੂੰ ਲਿਖਣ ਤੇ ਉਚਾਰਨ ਸਬੰਧੀ ਸੁਚੇਤ ਹੋਣਾ ਜ਼ਰੂਰੀ ਹੈ ਅਤੇ ਪੰਜਾਬੀ ਸ਼ਬਦ-ਜੋੜਾਂ ’ਚ ਦੂਸਰੀਆਂ ਭਾਸ਼ਾਵਾਂ ਤੋਂ ਆਏ ਸ਼ਬਦਾਂ ਨਾਲ ਸਬੰਧਤ ਸਮੱਸਿਆਵਾਂ ਵਧੇਰੇ ਹਨ ।

ਸੁਲੱਖਣ ਸਰਹੱਦੀ ਨੇ ਦਿੱਤਾ ‘ਫ਼ਾਰਸੀ ਵੱਲੋਂ ਆਈਆਂ ਪੈਰੀਂ ਬਿੰਦੀਆਂ ਨੂੰ ਅਣਵਿਗਆਨਕ ਤੇ ਫ਼ਜ਼ੂਲ’ ਕਰਾਰ

ਸੁਲੱਖਣ ਸਰਹੱਦੀ ਨੇ ‘ਫ਼ਾਰਸੀ ਵੱਲੋਂ ਆਈਆਂ ਪੈਰੀਂ ਬਿੰਦੀਆਂ ਨੂੰ ਅਣਵਿਗਆਨਕ ਤੇ ਫ਼ਜ਼ੂਲ’ ਕਰਾਰ ਦਿੰਦਿਆਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਅਕਾਦਮਿਕ ਸੰਸਥਾ ਵੱਲੋਂ ਕਰਵਾਏ ਗਏ ਖੋਜ ਕਾਰਜ ’ਚ ਕਿਧਰੇ ਵੀ ਬਿੰਦੀਆਂ ਦੀ ਆਮਦ ਸਬੰਧੀ ਕੋਈ ਪ੍ਰਮਾਣ ਨਹੀਂ ਮਿਲਦਾ । ਫਿਰ ਵੀ ਅਸੀਂ ਅੰਨੇਵਾਹ ਇਨ੍ਹਾਂ ਦੀ ਵਰਤੋਂ ਕਰ ਰਹੇ ਹਾਂ ਅਤੇ ਇਹ ਪੰਜਾਬੀ ਬੋਲੀ ਦਾ ਉਚਾਰਨ ਵਿਗਾੜ ਰਹੀਆਂ ਹਨ ।

ਪੰਜਾਬੀ ਭਾਸ਼ਾ ਕੋਲ ਆਪਣੇ 35 ਅੱਖਰ ਹਨ ਜੋ ਹਰ ਤਰ੍ਹਾਂ ਦੀ ਧੁਨੀ ਦੇ ਸਮਰੱਥ ਹਨ

ਸਰਹੱਦੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਕੋਲ ਆਪਣੇ 35 ਅੱਖਰ ਹਨ ਜੋ ਹਰ ਤਰ੍ਹਾਂ ਦੀ ਧੁਨੀ ਦੇ ਸਮਰੱਥ ਹਨ । ਇਸ ਕਰਕੇ ਬਿੰਦੀਆਂ ਲਗਾਕੇ ਹੋਰ ਵਰਣ ਪੈਦਾ ਕਰਨ ਦੀ ਜ਼ਰੂਰਤ ਨਹੀਂ । ਡਾ. ਪਰਮਜੀਤ ਸਿੰਘ ਢੀਂਗਰਾ ਨੇ ‘ਪੰਜਾਬੀ ਸ਼ਬਦ-ਜੋੜ ਮਸਲੇ, ਚੁਣੌਤੀਆਂ ਤੇ ਇਨ੍ਹਾਂ ਦੇ ਹੱਲ’ ਵਿਸ਼ੇ ਦੇ ਬੋਲਦਿਆਂ ਕਿਹਾ ਕਿ ਭਾਸ਼ਾ ਵਿੱਚ ਨਿਰੰਤਰ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ । ਇਨ੍ਹਾਂ ਨੂੰ ਮਸਲਾ ਨਹੀਂ ਸਗੋਂ ਚੁਣੌਤੀਆਂ ਵਜੋਂ ਲੈਣਾ ਚਾਹੀਦਾ ਹੈ ਕਿਉਂਕਿ ਬਦਲਾਅ ਦੀ ਬਦੌਲਤ ਹੀ ਭਾਸ਼ਾ ਵਿਕਾਸ ਕਰਦੀ ਹੈ ।

ਲੋੜ ਹੈ ਮੀਡੀਆ ’ਚ ਸ਼ੁੱਧ ਸ਼ਬਦ-ਜੋੜ ਵਰਤੇ ਜਾਣ

ਉਨ੍ਹਾਂ ਕਿਹਾ ਕਿ ਲੋੜ ਹੈ ਮੀਡੀਆ ’ਚ ਸ਼ੁੱਧ ਸ਼ਬਦ-ਜੋੜ ਵਰਤੇ ਜਾਣ ਅਤੇ ਵਿਦਅਕ ਸੰਸਥਾਵਾਂ ਵੱਲੋਂ ਪੜ੍ਹਾਈ ਜਾਂਦੀ ਪੰਜਾਬੀ ਦੀਆਂ ਕਿਤਾਬਾਂ ਦੀ ਭਾਸ਼ਾ ਵੱਲ ਖਾਸ ਤੌਰ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ । ਇਸ ਸੈਸ਼ਨ ਦੇ ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਸੁਖਵਿੰਦਰ ਸਿੰਘ ਸੰਘਾ ਨੇ ‘ਪੰਜਾਬੀ ਧੁਨੀ ਵਿਉਂਤ ਅਤੇ ਗੁਰਮੁਖੀ ਲਿਪੀ ਬਾਰੇ ਸ਼ਬਦ-ਜੋੜਾਂ ਦੇ ਪ੍ਰਸੰਗ ਵਿੱਚ ਬੋਲਦਿਆ ਕਿਹਾ ਕਿ ਭਾਸ਼ਾ ਵਿਿਗਆਨਿਕ ਤੌਰ ’ਤੇ ਸ਼ਬਦ ਜੋੜ ਪ੍ਰਮਾਣਿਕ ਨਹੀਂ ਹੋ ਸਕਦੇ ਸਗੋਂ ਪ੍ਰਵਾਨਿਤ ਹੋ ਸਕਦੇ ਹਨ ਕਿਉਂਕਿ ਹਰੇਕ ਭਾਸ਼ਾ ਦੇ ਸ਼ਬਦਾਂ ’ਚ ਨਿਰੰਤਰ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ ।

ਕਈ ਭਾਸ਼ਾਵਾਂ ਦੀਆਂ ਇੱਕ ਤੋਂ ਵੱਧ ਲਿਪੀਆਂ ਹਨ ਅਤੇ ਕਈ ਲਿਪੀਆਂ ’ਚ ਬਹੁਤ ਸਾਰੀਆਂ ਭਾਸ਼ਾਵਾਂ ਲਿਖੀਆਂ ਜਾਂਦੀਆਂ ਹਨ

ਉਨ੍ਹਾਂ ਇੱਕ ਚਿੰਨ੍ਹ ਇੱਕ ਧੁਨੀ ਦੇ ਸਿਧਾਂਤ ’ਤੇ ਜ਼ੋਰ ਦਿੱਤਾ । ਉਨ੍ਹਾਂ ਕਿਹਾ ਕਿ ਕਈ ਭਾਸ਼ਾਵਾਂ ਦੀਆਂ ਇੱਕ ਤੋਂ ਵੱਧ ਲਿਪੀਆਂ ਹਨ ਅਤੇ ਕਈ ਲਿਪੀਆਂ ’ਚ ਬਹੁਤ ਸਾਰੀਆਂ ਭਾਸ਼ਾਵਾਂ ਲਿਖੀਆਂ ਜਾਂਦੀਆਂ ਹਨ । ਪੰਜਾਬੀ ਵੀ ਭਾਵੇਂ ਦੋ ਲਿਪੀਆਂ ’ਚ ਲਿਖੀ ਜਾ ਰਹੀ ਹੈ ਪਰ ਗੁਰਮੁਖੀ ਲਿਪੀ ਇਸ ਲਈ ਸਭ ਤੋਂ ਢੁਕਵੀਂ ਤੇ ਵਿਿਗਆਨਿਕ ਹੈ । ਗੁਰਮੁਖੀ ਲਿਪੀ ਨੇ ਇਤਿਹਾਸਿਕ ਤੇ ਧਾਰਮਿਕ ਵਿਰਾਸਤ ਵੀ ਸੰਭਾਲੀ ਹੋਈ ਹੈ ਅਤੇ ਇਹ ਸੁਚੇਤ ਪੱਧਰ ’ਤੇ ਪੰਜਾਬੀ ਲਈ ਹੀ ਘੜੀ ਗਈ ਸੀ । ਡਾ. ਸੰਘਾ ਨੇ ਕਿਹਾ ਕਿ ਹੋਰਨਾਂ ਭਾਸ਼ਾਵਾਂ ਤੋਂ ਸ਼ਬਦ ਲੈਣੇ ਚਾਹੀਦੇ ਹਨ ਪਰ ਵਿਅਕਾਰਣ ਤੇ ਧੁਨੀ ਨਹੀਂ ਲੈਣੀ ਚਾਹੀਦੀ । ਇਸ ਸੈਸ਼ਨ ਦਾ ਮੰਚ ਸੰਚਾਲਨ ਖੋਜ ਅਫ਼ਸਰ ਡਾ. ਮਨਜਿੰਦਰ ਸਿੰਘ ਨੇ ਕੀਤਾ ।

ਡਾ. ਸੁਖਵਿੰਦਰ ਸਿੰਘ ਨੇ ਕੀਤੇ ਆਪਣੇ ਪਰਚੇ ‘ਪੰਜਾਬੀ ਸ਼ਬਦ-ਜੋੜਾਂ ਦੀ ਸਥਿਤੀ, ਸਰਵੇਖਣ ਤੇ ਮੁਲਾਂਕਣ’ ਰਾਹੀਂ ਅਜੋਕੇ ਸੰਚਾਰ ਸਾਧਨਾਂ ’ਚ ਪੰਜਾਬੀ ਸ਼ਬਦ-ਜੋੜਾਂ ਦੀ ਵਰਤੋਂ ਸਬੰਧੀ ਵਿਚਾਰ ਪੇਸ਼

ਗੋਸ਼ਟੀ ਦੇ ਦੂਸਰੇ ਸੈਸ਼ਨ ਦੌਰਾਨ ਡਾ. ਸੁਖਵਿੰਦਰ ਸਿੰਘ ਨੇ ਆਪਣੇ ਪਰਚੇ ‘ਪੰਜਾਬੀ ਸ਼ਬਦ-ਜੋੜਾਂ ਦੀ ਸਥਿਤੀ, ਸਰਵੇਖਣ ਤੇ ਮੁਲਾਂਕਣ’ ਰਾਹੀਂ ਅਜੋਕੇ ਸੰਚਾਰ ਸਾਧਨਾਂ ’ਚ ਪੰਜਾਬੀ ਸ਼ਬਦ-ਜੋੜਾਂ ਦੀ ਵਰਤੋਂ ਸਬੰਧੀ ਵਿਚਾਰ ਪੇਸ਼ ਕੀਤੇ । ਪੰਜਾਬੀ ਮੀਡੀਆ ’ਚ ਗਲਤ ਸ਼ਬਦ-ਜੋੜ ਪਰੋਸਣ ਸਬੰਧੀ ਉਨ੍ਹਾਂ ਕਿਹਾ ਕਿ ਸਾਡੇ ਮੀਡੀਏ ’ਚ ਮਾਹਿਰ ਲੋਕਾਂ ਦੀ ਘਾਟ ਕਾਰਨ ਸ਼ਬਦ-ਜੋੜਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਉਨ੍ਹਾਂ ਵੱਖ-ਵੱਖ ਸੋਸ਼ਲ ਸਾਈਟਸ ’ਤੇ ਪਰੋਸੀ ਜਾ ਰਹੀ ਗੈਰ-ਮਿਆਰੀ ਸਮੱਗਰੀ ’ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ।

ਸਾਡੇ ਵਿਿਦਆਰਥੀਆਂ ਨੂੰ ਸ਼ੁੱਧ ਪੰਜਾਬੀ ਸ਼ਬਦ-ਜੋੜ ਪੜ੍ਹਨ ਨੂੰ ਨਾ ਮਿਲਣ ਕਾਰਨ ਭਾਸ਼ਾ ਵਿੱਚ ਉਨ੍ਹਾਂ ਦੀ ਨੀਂਹ ਕਮਜ਼ੋਰ ਹੋ ਰਹੀ ਹੈ

‘ਸਕੂਲ ਪੱਧਰ ’ਤੇ ਸ਼ਬਦ-ਜੋੜਾਂ ਸਬੰਧੀ ਸਮੱਸਿਆਵਾਂ’ ਬਾਰੇ ਬੋਲਦਿਆਂ ਰਬਿੰਦਰ ਸਿੰਘ ਰੱਬੀ ਨੇ ਕਿਹਾ ਕਿ ਸਾਡੇ ਵਿਿਦਆਰਥੀਆਂ ਨੂੰ ਸ਼ੁੱਧ ਪੰਜਾਬੀ ਸ਼ਬਦ-ਜੋੜ ਪੜ੍ਹਨ ਨੂੰ ਨਾ ਮਿਲਣ ਕਾਰਨ ਭਾਸ਼ਾ ਵਿੱਚ ਉਨ੍ਹਾਂ ਦੀ ਨੀਂਹ ਕਮਜ਼ੋਰ ਹੋ ਰਹੀ ਹੈ ਕਿਉਂਕਿ ਬਹੁਤ ਸਾਰੇ ਅਜੋਕੇ ਅਧਿਆਪਕ ਵੀ ਸਹੀ ਅਗਵਾਈ ਨਾ ਮਿਲਣ ਕਰਕੇ ਸ਼ਬਦ-ਜੋੜਾਂ ਸਬੰਧੀ ਸਪੱਸ਼ਟ ਨਹੀਂ ਹਨ । ਉਨ੍ਹਾਂ ਕਿਹਾ ਕਿ ਵਡੇਰੀ ਉਮਰ ’ਚ ਜਾ ਕੇ ਕਿਸੇ ਦੀ ਵੀ ਭਾਸ਼ਾ ਨੂੰ ਸ਼ੁੱਧ ਕਰਨਾ ਬਹੁਤ ਔਖਾ ਹੋ ਜਾਂਦਾ ਹੈ । ਇਸ ਕਰਕੇ ਲੋੜ ਹੈ ਸਕੂਲਾਂ ਵਿੱਚ ਪਾਠਕ੍ਰਮ ਦੇ ਸਮਾਂਤਰ ਸ਼ਬਦ-ਜੋੜਾਂ ਵੱਲ ਵੀ ਧਿਆਨ ਦਿੱਤਾ ਜਾਵੇ ।

Read More : ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਮੰਨੀ ਆਪਣੀ ਗਲਤੀ

ਡਿਪਟੀ ਕਮਿਸ਼ਨਰ ਵੱਲੋਂ ਪਿੰਡ ਬਖ਼ਸ਼ੀਵਾਲਾ ਵਿਖੇ ਲੱਗੇ ਜਨ ਸੁਵਿਧਾ ਕੈਂਪ ਦਾ ਜਾਇਜ਼ਾ

0
Deputy Commissioner

ਪਟਿਆਲਾ, 9 ਅਕਤੂਬਰ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ‘ਆਪ ਦੀ ਸਰਕਾਰ ਆਪ ਦੇ ਦੁਆਰ’ (‘Your government at your doorstep’)  ਤਹਿਤ ਪਿੰਡ ਬਖ਼ਸ਼ੀਵਾਲਾ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪ (Special Camp)  ਦਾ ਜਾਇਜ਼ਾ ਲਿਆ । ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਅਤੇ ਸਰਕਾਰੀ ਸੇਵਾਵਾ ਪ੍ਰਦਾਨ ਕਰਨ ‘ਚ ਕੋਈ ਢਿੱਲ ਮੱਠ ਨਾ ਵਰਤੀ ਜਾਵੇ ।

ਲੋਕਾਂ ਨਾਲ ਗੱਲਬਾਤ, ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ‘ਤੇ ਤਸੱਲੀ ਪ੍ਰਗਟਾਈ

ਡਾ. ਪ੍ਰੀਤੀ ਯਾਦਵ (Dr. Preeti Yadav) ਨੇ ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ ਵਿਭਾਗ, ਸਿਹਤ ਵਿਭਾਗ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ, ਸਮਾਜਿਕ ਸੁਰੱਖਿਆ, ਵਣ ਵਿਭਾਗ, ਸਹਿਕਾਰਤਾ ਸਮੇਤ ਹੋਰ ਕਈ ਵਿਭਾਗਾਂ ਦੀਆਂ ਸਟਾਲਾਂ ਦਾ ਦੌਰਾ ਕਰਕੇ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ ਅਤੇ ਤਸੱਲੀ ਪ੍ਰਗਟਾਈ । ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੈਂਪਾਂ ਵਿੱਚ ਆਉਣ ਵਾਲੇ ਨਾਗਰਿਕਾਂ ਦੀ ਪੂਰੀ ਗੰਭੀਰਤਾ ਨਾਲ ਸਮੱਸਿਆ ਸੁਣਕੇ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ ।

ਵਿਭਾਗੀ ਅਧਿਕਾਰੀਆਂ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਤੇ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ‘ਚ ਕੋਈ ਢਿੱਲ ਨਾ ਵਰਤਣ ਦੀ ਹਦਾਇਤ : ਡਾ. ਪ੍ਰੀਤੀ ਯਾਦਵ

ਡਿਪਟੀ ਕਮਿਸ਼ਨਰ (Deputy Commissioner) ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੇ ਨਿਵੇਕਲੇ ਉਪਰਾਲੇ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਲਗਾਏ ਜਾ ਰਹੇ ਜਨ ਸੁਵਿਧਾ ਕੈਂਪਾਂ ਦਾ ਲਾਭ ਲੈਣ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਤੱਕ ਪਹੁੰਚ ਕਰਨ ਲਈ ਜ਼ਿਲ੍ਹੇ ਦੇ ਹਰ ਪਿੰਡ ਤੇ ਸ਼ਹਿਰਾਂ ਦੇ ਵਾਰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ ਇਸ ਲਈ ਲੋੜਵੰਦ ਲੋਕ ਸਰਕਾਰ ਦੇ ਪ੍ਰੋਗਰਾਮਾਂ ਤੇ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਇਨ੍ਹਾਂ ਕੈਂਪਾਂ ਵਿੱਚ ਜਰੂਰ ਜਾਣ ।

ਕੈਂਪਾਂ ਵਿੱਚ ਦਿੱਤੀ ਜਾ ਰਹੀ ਹੈ ਮੁੱਖ ਤੌਰ ‘ਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਮੌਕੇ ‘ਤੇ ਹੱਲ ਕਰਨ ਅਤੇ ਤੁਰੰਤ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਨੂੰ ਤਰਜ਼ੀਹ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਮੁੱਖ ਤੌਰ ‘ਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਮੌਕੇ ‘ਤੇ ਹੱਲ ਕਰਨ ਅਤੇ ਤੁਰੰਤ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ । ਕੈਂਪ ਦੌਰਾਨ 45 ਸੇਵਾਵਾਂ (45 services during the camp) ਤੋਂ ਇਲਾਵਾ ਸਾਂਝ ਕੇਂਦਰ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਵੀ ਲੋਕਾਂ ਨੂੰ ਇਕੋ ਛੱਤ ਥੱਲੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਇਸ ਮੌਕੇ ਐਸ. ਡੀ. ਐਮ. ਹਰਜੋਤ ਕੌਰ ਮਾਵੀ, ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਸੀ. ਈ. ਓ. ਅਮਨਦੀਪ ਕੌਰ, ਬੀ. ਡੀ. ਪੀ. ਓ. ਪਟਿਆਲਾ ਦਿਹਾਤੀ ਮਨਦੀਪ ਸਿੰਘ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ ।

Read More : ਇੰਤਕਾਲ ਮਾਮਲਿਆਂ ਨੂੰ ਨਿਪਟਾਉਣ ਲਈ ਅੱਜ ਲੱਗਣਗੇ ਵਿਸ਼ੇਸ਼ ਕੈਂਪ: CM ਮਾਨ

ਜ਼ਿਲ੍ਹਾ ਸਕੂਲ ਖੇਡਾਂ ਐਥਲੈਟਿਕਸ ‘ਚ ਲੜਕੇ-ਲੜਕੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ 

0
District School Games Athletics
ਪਟਿਆਲਾ, 9 ਅਕਤੂਬਰ 2025 : ਜ਼ਿਲ੍ਹਾ ਖੇਡ ਟੂਰਨਾਮੈਂਟ ਕਮੇਟੀ (District Sports Tournament Committee) ਦੇ ਪ੍ਰਧਾਨ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ ਸੈ.ਸਿੱ. ਪਟਿਆਲਾ ਤੇ ਡਾ: ਰਵਿੰਦਰਪਾਲ ਸਿੰਘ ਉਪ-ਜ਼ਿਲ੍ਹਾ ਸਿੱਖਿਆ ਅਫਸਰ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ ਸਕੱਤਰ ਡਾ: ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਤੇ ਸਕੱਤਰ ਜ਼ਿਲੵਾ ਟੂਰਨਾਮੈਂਟ ਕਮੇਟੀ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ ।
ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਦੇ ਹੋਏ ਅੰਡਰ 14 ਲੋਂਗਜੰਪ ਲੜਕਿਆਂ ਦੇ ਮੁਕਾਬਲਿਆਂ ਵਿੱਚ ਜਸਵੀਰ ਸਿੰਘ ਭੁੰਨਰਹੇੜੀ ਨੇ ਪਹਿਲਾ, ਮਾਨਇੰਦਰ ਸਿੰਘ ਪਟਿ 1 ਨੇ ਦੂਜਾ ਤੇ ਕ੍ਰਿਸ਼ਨ ਭਾਦਸੋ ਨੇ ਤੀਜਾ,ਅੰਡਰ 14 ਲੜਕੀਆਂ ਦੇ ਡਿਸਕਸ ਥਰੋ ਦੇ ਮੁਕਾਬਲਿਆਂ ਦੇ ਵਿੱਚ ਗੁਰਸੀਰਤ ਕੌਰ ਨਾਭਾ ਨੇ ਪਹਿਲਾਂ, ਸੁਖਮਨ ਸੰਧੂ ਰਾਜਪੁਰਾ ਨੇ ਦੂਜਾ ਤੇ ਸੀਰਤ ਕੌਰ ਪਟਿ 1 ਨੇ ਤੀਜਾ ਸਥਾਨ ਹਾਸਲ ਕੀਤਾ ।
ਇਸੇ ਤਰ੍ਹਾਂ ਅੰਡਰ 17 ਲੜਕਿਆਂ ਦੇ ਲੌਂਗ ਜੰਪ ਦੇ ਮੁਕਾਬਲਿਆਂ (Long jump competitions) ਵਿੱਚ ਬਿਲਾਲ ਖਾਨ ਘਨੌਰ ਨੇ ਪਹਿਲਾਂ, ਨਵਜੀਤ ਸਿੰਘ ਰਾਜਪੁਰਾ ਨੇ ਦੂਜਾ ਤੇ ਰਘੂਵੀਰ ਪਟਿ 1 ਨੇ ਤੀਜਾ, ਅੰਡਰ 19 ਲੜਕਿਆਂ ਦੇ ਲੌਂਗ ਜੰਪ ਦੇ ਮੁਕਾਬਲਿਆਂ ਵਿੱਚ ਗਗਨਦੀਪ ਸਿੰਘ ਪਾਤੜਾਂ ਨੇ ਪਹਿਲਾਂ, ਗੁਰਵੀਰ ਸਿੰਘ ਪਟਿ 3 ਨੇ ਦੂਜਾ ਤੇ ਸ਼ਿਖਰਪ੍ਰਤਾਪ ਸਿੰਘ ਰਾਜਪੁਰਾ ਨੇ ਤੀਜਾ, ਅੰਡਰ 14 ਲੜਕੀਆਂ ਦੇ ਸ਼ਾਟਪੁੱਟ ਦੇ ਮੁਕਾਬਲਿਆਂ ਵਿੱਚ ਗੁਰਸੀਰਤ ਕੌਰ ਨਾਭਾ ਨੇ ਪਹਿਲਾਂ,ਸੁਖਮਨ ਸੰਧੂ ਰਾਜਪੁਰਾ ਨੇ ਦੂਜਾ ਤੇ ਨਮਨ ਜੋਤ ਕੌਰ ਨਾਭਾ ਨੇ ਤੀਜਾ, ਅੰਡਰ 17 ਲੜਕੀਆਂ ਦੇ ਸ਼ਾਟਪੁਟ ਦੇ ਮੁਕਾਬਲਿਆਂ ਵਿੱਚ ਦਿਵਜੋਤ ਕੌਰ ਰਾਜਪੁਰਾ ਨੇ ਪਹਿਲਾਂ, ਜੈਸਮੀਨ ਕੌਰ ਪਟਿ 1 ਨੇ ਦੂਜਾ,ਹੁਸੈਨਦੀਪ ਕੌਰ ਪਟਿ 1 ਨੇ ਤੀਜਾ ਸਥਾਨ ਹਾਸਲ ਕੀਤਾ ।
ਇਸੇ ਤਰ੍ਹਾਂ ਅੰਡਰ 19 ਲੜਕੀਆਂ ਦੇ ਸ਼ਾਟਪੁੱਟ ਦੇ ਮੁਕਾਬਲਿਆਂ (Shot put competitions) ਵਿੱਚ ਨਵਨੀਤ ਕੌਰ ਸਮਾਣਾ ਨੇ ਪਹਿਲਾ, ਗੁਰਕਮਲ ਕੌਰ ਪਟਿ 2 ਨੇ ਦੂਜਾ, ਰਿਪਤਮਨ ਪਟਿ 3 ਨੇ ਤੀਜਾ, ਅੰਡਰ 14 ਲੜਕਿਆਂ ਦੇ ਸ਼ਾਟਪੁੱਟ ਦੇ ਮੁਕਾਬਲਿਆਂ ਵਿੱਚ ਦਿਲਰਾਜ ਸਿੰਘ ਪਟਿ 3 ਨੇ ਪਹਿਲਾ, ਦਕਸ਼ ਪਟਿ 1 ਨੇ ਦੂਜਾ, ਤੇਜ਼ਵੀਰ ਪਾਤੜਾਂ ਨੇ ਤੀਜਾ, ਅੰਡਰ 17 ਲੜਕਿਆਂ ਦੇ ਸ਼ਾਟਪੁਟ ਮੁਕਾਬਲਿਆਂ ਵਿੱਚ ਹਰਸ਼ਿਤ ਸਿੰਧੀ ਪਟਿ 1 ਨੇ ਪਹਿਲਾ, ਅੰਮ੍ਰਿਤ ਸਿੰਘ ਪਾਤੜਾਂ ਨੇ ਦੂਜਾ, ਉਦੇਵੀਰ ਸਿੰਘ ਪਟਿ 2 ਨੇ ਤੀਜਾ, ਅੰਡਰ-17 ਲੜਕਿਆਂ ਦੇ 800 ਮੀਟਰ ਦੌੜ ਮੁਕਾਬਲਿਆਂ ਵਿੱਚ ਵਿਸ਼ਾਲ ਪਟਿ 2 ਨੇ ਪਹਿਲਾ,ਏਕਮਵੀਰ ਸਿੰਘ ਨੇ ਦੂਜਾ, ਵੰਸਪ੍ਰੀਤ ਪਟਿ 2 ਨੇ ਤੀਜਾ ਸਥਾਨ ਹਾਸਲ ਕੀਤਾ ।
ਇਸੇ ਤਰ੍ਹਾਂ ਅੰਡਰ-14 ਲੜਕੀਆਂ 600 ਮੀਟਰ ਦੀ ਦੌੜ ਵਿੱਚ ਮਹਿਲਦੀਪ ਕੌਰ ਪਟਿ 3 ਨੇ ਪਹਿਲਾਂ, ਨਵਜੋਤ ਕੌਰ ਪਟਿ 3 ਨੇ ਦੂਜਾ, ਅੰਸੂਲ ਪਾਤੜਾਂ ਨੇ ਤੀਜਾ ਸਥਾਨ, ਅੰਡਰ-14 ਮੀਟਰ ਲੜਕਿਆਂ ਦੇ 600 ਮੀਟਰ ਦੇ ਮੁਕਾਬਲਿਆਂ ਵਿੱਚ ਦਲਜੀਤ ਸਿੰਘ ਪਟਿ 3 ਤਿੰਨ ਨੇ ਪਹਿਲਾਂ, ਸ਼ਰਨਜੀਤ ਕੁਮਾਰ ਪਾਤੜਾਂ ਨੇ ਦੂਜਾ, ਦੇਵੀਦਾਸ ਪਾਤੜਾਂ ਨੇ ਤੀਜਾ, ਅੰਡਰ 17 ਲੜਕਿਆਂ ਦੇ 100 ਮੀਟਰ ਦੇ ਮੁਕਾਬਲਿਆਂ ਵਿੱਚ ਪ੍ਰਭਜੋਤ ਸਿੰਘ ਪਟਿ 3 ਨੇ ਪਹਿਲਾਂ, ਸੰਜੇ ਪਟਿ 2 ਨੇ ਦੂਜਾ, ਹਰਮਨ ਕੁਮਾਰ ਪਟਿ 1 ਨੇ ਤੀਜਾ, ਅੰਡਰ-14 ਲੜਕਿਆਂ ਦੇ 100 ਮੀਟਰ ਦੇ ਮੁਕਾਬਲਿਆਂ ਵਿੱਚ ਰਿਤਿਕ ਸਿੰਘ ਪਟਿ 3 ਨੇ ਪਹਿਲਾ, ਹਰਜੋਤ ਸਿੰਘ ਸਮਾਣਾ ਨੇ ਦੂਜਾ, ਮੰਨੂ ਰਾਜਪੁਰਾ ਨੇ ਤੀਜਾ, ਅੰਡਰ-14 ਲੜਕੀਆਂ ਦੇ 100 ਮੀਟਰ ਦੇ ਮੁਕਾਬਲਿਆਂ ਵਿੱਚ ਜਸਲੀਨ ਕੌਰ ਨਾਭਾ ਨੇ ਪਹਿਲਾ, ਸੀਰਤ ਕੌਰ ਗਿੱਲ ਪਟਿ-1 ਨੇ ਦੂਜਾ, ਜਸਰੀਤ ਕੌਰ ਸਮਾਣਾ ਨੇ ਤੀਜਾ ਸਥਾਨ ਹਾਸਲ ਕੀਤਾ ।
ਇਸੇ ਤਰ੍ਹਾਂ ਅੰਡਰ 19 ਲੜਕਿਆਂ ਦੇ 100 ਮੀਟਰ ਦੇ ਮੁਕਾਬਲਿਆਂ ਵਿੱਚ ਪਟਿਆਲਾ ਇੱਕ ਜਗਬੀਰ ਸਿੰਘ ਪਟਿ 1 ਨੇ ਪਹਿਲਾ, ਹਰਸਦੀਪ ਸਿੰਘ ਭਾਦਸੋ ਨੇ ਦੂਜਾ, ਗੁਰਵੀਰ ਸਿੰਘ ਪਟਿ 3 ਨੇ ਤੀਜਾ ਸਥਾਨ, ਅੰਡਰ-19 ਲੜਕੀਆਂ ਦੇ 100 ਮੀਟਰ ਦੇ ਮੁਕਾਬਲਿਆਂ ਵਿੱਚ ਗੁਰਮਨ ਕੌਰ ਪਟਿ 3 ਨੇ ਪਹਿਲਾਂ, ਮਨਮੀਤ ਕੌਰ ਭਾਦਸੋ ਦੂਜਾ, ਹਰਸੀਰਤ ਕੌਰ ਨਾਭਾ ਨੇ ਤੀਜਾ, ਅੰਡਰ 17 ਲੜਕੀਆਂ 100 ਮੀਟਰ ਦੇ ਮੁਕਾਬਲਿਆਂ ਵਿੱਚ ਖੁਸ਼ਪ੍ਰੀਤ ਕੌਰ ਪਟਿ 3 ਨੇ ਪਹਿਲਾਂ, ਪਰਨਵੀ ਪਟਿ 2 ਨੇ ਦੂਜਾ, ਹਰਸਿਮਰਤ ਕੌਰ ਭੁੰਨਰਹੇੜੀ ਨੇ ਤੀਜਾ, ਅੰਡਰ 17 ਲੜਕਿਆਂ ਦੇ ਜੈਵਲਿੰਗ ਮੁਕਾਬਲਿਆਂ ਵਿੱਚ ਪਹਿਲਾਂ ਪ੍ਰਭਜੋਤ ਸਿੰਘ ਸਮਾਣਾ ਨੇ ਪਹਿਲਾਂ, ਸਵਪਨ ਨੇ ਦੂਜਾ, ਹਰਸ਼ਿਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।
ਇਸੇ ਤਰ੍ਹਾਂ  ਅੰਡਰ 19 ਲੜਕਿਆਂ ਦੇ ਜੈਵਲਿੰਗ ਦੇ ਮੁਕਾਬਲਿਆਂ ਵਿੱਚ ਲਕਸ਼ ਮੱਟੂ ਪਟਿ 2 ਨੇ ਪਹਿਲਾਂ,ਹਰਜੀਤ ਸਿੰਘ ਪਟਿ-1 ਨੇ ਦੂਜਾ ਤੇ ਸ਼ਿਖਰਪ੍ਰਤਾਪ ਰਾਜਪੁਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਟਰੈਕ ਇਵੈਂਟ ਡਿਊਟੀ ਪ੍ਰਿੰਸੀਪਲ ਰਾਜ ਕੁਮਾਰ ਨੋਗਾਵਾਂ, ਫੀਲਡ ਥਰੋ ਵਿੱਚ ਡਿਊਟੀ ਪ੍ਰਿੰਸੀਪਲ ਜਸਪਾਲ ਸਿੰਘ ਸਟੇਟ ਅਵਾਰਡੀ ਮੰਡੋਰ, ਫੀਲਡ ਜੰਪ ਵਿੱਚ ਡਿਊਟੀ ਜਗਤਾਰ ਸਿੰਘ ਟਿਵਾਣਾ ਹੈਡ ਮਾਸਟਰ ਨੈਣ ਕਲਾਂ ਨੇ ਨਿਭਾਈ । ਸਟੇਜ ਦਾ ਸੰਚਾਲਨ ਰਾਜਿੰਦਰ ਸਿੰਘ ਹੈਪੀ ਨੇ ਕੀਤਾ ।
ਇਸ ਮੌਕੇ ਜੋਨਲ ਸਕੱਤਰ ਅਮਨਿੰਦਰ ਸਿੰਘ ਬਾਬਾ ਪਟਿ 1, ਬਲਵਿੰਦਰ ਸਿੰਘ ਜੱਸਲ ਪਟਿ 2, ਸ਼ਸ਼ੀ ਮਾਨ ਪਟਿ 3,ਜਸਵਿੰਦਰ ਸਿੰਘ ਚੱਪੜ ਸਟੇਟ ਅਵਾਰਡੀ ਘਨੌਰ,ਦਵਿੰਦਰ ਸਿੰਘ ਪਾਤੜਾਂ, ਰਜਿੰਦਰ ਸੈਣੀ ਰਾਜਪੁਰਾ, ਗੁਰਪ੍ਰੀਤ ਸਿੰਘ ਟਿਵਾਣਾ ਭਾਦਸੋਂ, ਬਲਜੀਤ ਸਿੰਘ ਧਾਰੋਕੀਂ ਨਾਭਾ, ਤਰਸੇਮ ਸਿੰਘ ਭੁੰਨਰਹੇੜੀ, ਭਰਪੂਰ ਸਿੰਘ ਸਮਾਣਾ, ਪਵਿੱਤਰ ਸਿੰਘ, ਰੁਪਿੰਦਰ ਕੌਰ, ਰਾਜਵਿੰਦਰ ਕੌਰ, ਰੁਪਿੰਦਰ ਕੌਰ ਪਸਿਆਣਾ, ਵਿਨੋਦ ਕੁਮਾਰ, ਗੌਰਵ ਬਿਰਦੀ, ਕੁਲਦੀਪ ਕੌਰ, ਪੂਨਮ ਰਾਣੀ, ਸਰਬਜੀਤ ਸਿੰਘ ਡਕਾਲਾ, ਕਿਰਨਜੀਤ ਕੌਰ, ਜਸਦੇਵ ਸਿੰਘ, ਗੁਰਦੀਪ ਸਿੰਘ ਕੋਚ ਬੁੱਢਾ ਦਲ, ਸਤਵਿੰਦਰ ਸਿੰਘ ਚੀਮਾ, ਹਰਜੀਤ ਸਿੰਘ, ਬਲਕਾਰ ਸਿੰਘ, ਲਖਵਿੰਦਰ ਸਿੰਘ ਗੁਰਪ੍ਰੀਤ ਸਿੰਘ ਝੰਡਾ ਤੇ ਪਬਲੀਸਿਟੀ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ ।

ਇਕ ਵਿਅਕਤੀ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇੇਸ ਦਰਜ

0
Case registered

ਪਟਿਆਲਾ, 9 ਅਕਤੂਬਰ 2025 : ਥਾਣਾ ਲਾਹੌਰੀ ਗੇਟ (Police Station Lahori Gate) ਪੁਲਸ ਨੇ ਇਕ ਵਿਅਕਤੀ ਵਿਰੁੱਧ ਐਨ. ਡੀ. ਪੀ. ਐਸ. ਐਕਟ (N. D. P. S. Act) ਤਹਿਤ ਕੇੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਜਨੀਸ਼ ਕੁਮਾਰ ਪੁੱਤਰ ਰਾਮੇਸ਼ ਕੁਮਾਰ ਵਾਸੀ ਮਕਾਨ ਨੰ. 108 ਗਲੀ ਨੰ. 01 ਗਾਂਧੀ ਨਗਰ ਲਾਹੋਰੀ ਗੇਟ ਪਟਿਆਲਾ ਸ਼ਾਮਲ ਹੈ ।

ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਕਾਰਵਾਈ

ਪੁਲਸ ਮੁਤਾਬਕ ਐਸ. ਆਈ. ਚੈਨਸੁੱਖ ਸਿੰਘ ਜੋ ਪੁਲਸ ਪਾਰਟੀ ਗੈਰ-ਸਮਾਜਿਕ ਅਨਸਰਾਂ ਦੀ ਭਾਲ ਵਿਚ ਪੁਰਾਣਾ ਬੱਸ ਸਟੈਂਡ ਪਟਿਆਲਾ ਮੌਜੂਦ ਸਨ ਨੇ ਤਾਂ ਦੇਖਿਆ ਕਿ ਪੁੱਡਾ ਗਰਾਊਂਡ ਕੋਲ ਉਕਤ ਵਿਅਕਤੀ ਨੂੰ ਸ਼ੱਕੀ ਹਾਲਤ ਵਿੱਚ ਖੜ੍ਹਾ ਸੀ, ਜਿਸਨੇ ਪੁਲਸ ਪਾਰਟੀ ਨੂੰ ਦੇਖ ਕੇ ਕੋਈ ਗੋਲੀਨੁਮਾ ਚੀਜ ਆਪਣੀ ਜੇਬ ਵਿੱਚੋ ਕੱਢ ਕੇ ਮੂੰਹ ਵਿੱਚ ਪਾ ਲਈ । ਜਿਸ ਤੇ ਜਦੋਂ ਪੁਛਗਿੱਛ ਕੀਤੀ ਗਈ ਤਾਂ ਉਕਤ ਵਿਅਕਤੀ ਨੇ ਦੱਸਿਆ ਕਿ ਉਹ ਨਸ਼ੇ ਕਰਨ ਦਾ ਆਦੀ ਹੈ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਐਨ. ਡੀ. ਪੀ. ਐਸ. ਐਕਟ ਅਧੀਨ 02 ਮੁਕੱਦਮੇ; 02 ਮੁਲਜ਼ਮ ਗ੍ਰਿਫਤਾਰ

ਬੱਚਿਆਂ ਦੀ ਮੌਤ ਦਾ ਜਿੰਮੇਵਾਰ ਸਿਰਪ ਕੰਪਨੀ ਦਾ ਮਾਲਕ ਰੰਗਨਾਥਨ ਚੇਨਈ ਤੋਂ ਗ੍ਰਿਫ਼ਤਾਰ

0
arrest

ਭੋਪਾਲ, 9 ਅਕਤੂਬਰ 2025 : ਖੰਗ ਦੀ ਦਵਾਈ ਕੋਲਡ੍ਰਿਫ (Coldrif) ਪੀ ਕੇ ਮੌਤ ਦੇ ਘਾਟ ਉਤਰਨ ਵਾਲੇ ਬੱਚਿਆਂ ਦੀ ਮੌਤ ਦਾ ਜਿੰਮੇਵਾਰ ਸਮਝਿਆ ਜਾਣ ਵਾਲਾ ਉਕਤ ਸਿਰਪ ਕੰਪਨੀ ਦਾ ਮਾਲਕ ਮੱਧ ਪ੍ਰਦੇਸ਼ ਵਿਚ ਪੁਲਸ ਨੇ ਗ੍ਰਿਫਤਾਰ (Arrested) ਕਰ ਲਿਆ ਹੈ ।

ਕੀ ਆਖਦੇ ਹਨ ਐਸ. ਪੀ.

ਛਿੰਦਵਾੜਾ ਦੇ ਐਸ.ਪੀ. ਅਜੈ ਪਾਂਡੇ ਨੇ ਕਿਹਾ ਕਿ ਸ਼੍ਰਰੀਸਨ ਫਾਰਮਾ ਦੇ ਮਾਲਕ ਐਸ. ਰੰਗਨਾਥਨ (S. Ranganathan) ਨੂੰ ਬੀਤੀ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ । ਉਸ ਨੂੰ ਚੇਨਈ (ਤਾਮਿਲਨਾਡੂ) ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਟਰਾਂਜ਼ਿਟ ਰਿਮਾਂਡ ਪ੍ਰਾਪਤ ਕਰਨ ਤੋਂ ਬਾਅਦ ਉਸ ਨੂੰ ਛਿੰਦਵਾੜਾ (ਮੱਧ ਪ੍ਰਦੇਸ਼) ਲਿਆਂਦਾ ਜਾਵੇਗਾ । ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ (Madhya Pradesh) ਵਿਚ ਕੋਲਡ੍ਰਿਫ ਕਫ਼ ਸਿਰਪ ਪੀਣ ਨਾਲ ਹੁਣ ਤੱਕ 20 ਬੱਚਿਆਂ ਦੀ ਜਾਨ ਜਾ ਚੁੱਕੀ ਹੈ । ਇਹ ਅੰਕੜਾ ਅਜੇ ਵੀ ਵੱਧ ਰਿਹਾ ਹੈ ।

Read More : ਸਰਕਾਰੀ ਸਕੂਲ ਦੀ ਛੱਤ ਡਿੱਗਣ ਨਾਲ 6 ਬੱਚਿਆਂ ਦੀ ਮੌਤ

ਕੰਪਨੀਆਂ ਵਿਚ ਪੈਸੇ ਲਗਾ ਕੇ ਡਬਲ ਕਰਨ ਦਾ ਝਾਂਸਾ ਦੇਣ ਤੇ ਚਾਰ ਤੇ ਕੇਸ ਦਰਜ

0
Case registered

ਪਟਿਆਲਾ, 9 ਅਕਤੂਬਰ 2025 : ਥਾਣਾ ਸਿਵਲ ਲਾਈਨ (Civil Line Police Station) ਪਟਿਆਲਾ ਦੀ ਪੁਲਸ ਨੇ ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 316 (2), 318 (4), 336 (3), 338, 340 (2), 61 (2) ਬੀ. ਐਨ. ਐਸ. ਤਹਿਤ ਆਨ-ਲਾਇਨ ਕੰਪਨੀਆ (Online companies) ਵਿੱਚ ਪੈਸੇ ਲਗਾ ਕੇ ਡਬਲ ਕਰਨ ਦਾ ਝਾਂਸਾ (Double-dealing scam) ਦੇਣ ਤੇੇ ਕੇਸ ਦਰਜ ਕੀਤਾ ਗਿਆ ਹੈ ।

ਕਿਹੜੇ ਕਿਹੜੇ ਵਿਅਕਤੀ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਰੀਸ਼ ਕੁਮਾਰ ਪੁੱਤਰ ਮਦਨ ਲਾਲ ਵਾਸੀ ਮਕਾਨ ਨੰ. 476/02 ਘੇਰ ਸੋਢੀਆ ਪਟਿ, ਵਿਨੋਦ ਸ਼ਰਮਾ, ਕ੍ਰਿਸ਼ਨ ਕੁਮਾਰ, ਅਨਿਲ ਕੁਮਾਰ ਯਾਦਵ ਸ਼ਾਮਲ ਹਨ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਜੋਨੀ ਕੁਮਾਰ (Complainant Joni Kumar) ਪੁੱਤਰ ਅਸੋ਼ਕ ਕੁਮਾਰ ਵਾਸੀ ਤਕੀਆ ਰਹਿਮਸਾਹ ਨੇੜੇ ਧਰਮਪੁਰਾ ਬਜਾਰ ਪਟਿਆਲਾ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੇ ਆਨ੍ਲਾਇਨ ਕੰਪਨੀਆ ਵਿੱਚ ਪੈਸੇ ਲਗਾ ਕੇ ਡਬਲ ਕਰਨ ਦਾ ਝਾਂਸਾ ਦੇ ਕੇ 12 ਲੱਖ 79 ਹਜ਼ਾਰ 590 ਰੁਪਏ ਲੈ ਲਏ ਅਤੇ ਬਾਅਦ ਵਿੱਚ ਉਸਦੇ ਸਿਰਫ਼ 1 ਲੱਖ 56 ਹਜ਼ਾਰ 760 ਰੁਪਏ ਹੀ ਵਾਪਸ ਕੀਤੇ ਅਤੇ 11 ਲੱਖ 22 ਹਜ਼ਾਰ 830 ਰੁਪਏ ਵਾਪਸ ਨਹੀ ਕੀਤੇ । ਜਿਸ ਤੇ ਪੁਲਸ ਨੇ ਕੇੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਸਿਵਲ ਲਾਈਨ ਨੇ ਕੀਤਾ ਇਕ ਵਿਰੁੱਧ ਪੋਸਕੋ ਐਕਟ ਤਹਿਤ ਕੇਸ ਦਰਜ