Home Blog Page 459

ਕੈਬਨਿਟ ਮੰਤਰੀ ਵੱਲੋਂ ਅਰਬਨ ਅਸਟੇਟ ਫ਼ੇਜ਼ 1, 2 ਤੇ 3 ਦਾ ਪੈਦਲ ਦੌਰਾ

0
Health Minister Punjab

ਪਟਿਆਲਾ, 2 ਅਗਸਤ 2025 : ਪਟਿਆਲਾ ਦੇ ਅਰਬਨ ਅਸਟੇਟ (Urban Estate)ਵਾਸੀਆਂ ਦੀਆਂ ਮੁਸ਼ਕਲਾਂ ਨੂੰ ਜਾਨਣ ਤੇ ਉਨ੍ਹਾਂ ਦਾ ਹੱਲ ਕਰਵਾਉਣ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ (Minister of Health and Family Welfare) ਡਾ. ਬਲਬੀਰ ਸਿੰਘ ਨੇ ਅੱਜ ਅਰਬਨ ਅਸਟੇਟ ਫ਼ੇਜ਼ 1, 2 ਅਤੇ 3 ਦਾ ਪੈਦਲ ਦੌਰਾ ਕਰਕੇ ਸਥਾਨਕ ਵਸਨੀਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆਂ ਅਤੇ ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਮੁਸ਼ਕਲਾਂ ਦਾ ਸਮਾਂਬੱਧ ਹੱਲ ਕਰਨ ਦੇ ਨਿਰਦੇਸ਼ ਦਿੱਤੇ ।

ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ; ਸਮਾਂਬੱਧ ਹੱਲ ਲਈ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

ਉਨ੍ਹਾਂ ਕਿਹਾ ਕਿ ਅਰਬਨ ਅਸਟੇਟ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ, ਇਸ ਲਈ ਉਹ ਨਿਰੰਤਰ ਪੀ. ਡੀ. ਏ. ਦੇ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਕਰ ਰਹੇ ਹਨ । ਸਵੇਰੇ 9 ਵਜੇ ਅਰਬਨ ਅਸਟੇਟ ਫ਼ੇਜ਼ 2 ਵਿਖੇ ਪੁੱਜੇ ਡਾ. ਬਲਬੀਰ ਸਿੰਘ ਨੇ ਵਰਧਮਾਨ ਹਸਪਤਾਲ ਵਾਲੀ ਮਾਰਕੀਟ ਦਾ ਦੌਰਾ ਕਰਦਿਆਂ ਅਟਵਾਲ ਫਿਲਿੰਗ ਸਟੇਸ਼ਨ ਦੇ ਪਿੱਛੇ ਟੁੱਟੀ ਸੜਕਾਂ ਦੀ ਮੁਰੰਮਤ ਅਤੇ ਨਾਲ ਲਗਦੇ ਪਾਰਕ ਦੀ ਸਫ਼ਾਈ ਲਈ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ।

ਅਰਬਨ ਅਸਟੇਟ ਵਾਸੀਆਂ ਦੀ ਹਰੇਕ ਸਮੱਸਿਆ ਨੂੰ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ ਹੱਲ : ਡਾ. ਬਲਬੀਰ ਸਿੰਘ

ਉਨ੍ਹਾਂ ਅਰਬਨ ਅਸਟੇਟ ਫ਼ੇਜ਼ 2 ਵਿੱਚ ਥਾਂ-ਥਾਂ ਤੋਂ ਦੱਬੀਆਂ ਅਤੇ ਟੁੱਟੀਆਂ ਸੜਕਾਂ (Broken roads) ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਬਰਸਾਤਾਂ ਤੋਂ ਤੁਰੰਤ ਬਾਅਦ ਇਨ੍ਹਾਂ ਸੜਕਾਂ ਦੀ ਰਿਪੇਅਰ ਯਕੀਨੀ ਬਣਾਈ ਜਾਵੇ ਤੇ ਜਿਸ ਠੇਕੇਦਾਰ ਵੱਲੋਂ ਪਹਿਲਾਂ ਇਹ ਸੜਕਾਂ ਬਣਾਈਆਂ ਗਈਆਂ ਸਨ, ਉਸ ਖ਼ਿਲਾਫ਼ ਵੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ । ਉਨ੍ਹਾਂ ਫ਼ੇਜ਼ 2 ਵਿਖੇ ਸਕੂਲ ਲਈ ਰਾਖਵੀਂ ਥਾਂ ‘ਤੇ ਪਈ ਗੰਦਗੀ ਦੀ ਤੁਰੰਤ ਸਫ਼ਾਈ ਤੇ ਬਾਈਪਾਸ ਰੋਡ ਨਾਲ ਜੰਗਲਾਤ ਦੀ ਪਈ ਜਗ੍ਹਾ ਦੀ ਸਫ਼ਾਈ ਕਰਨ ਦੇ ਨਿਰਦੇਸ਼ ਦਿੱਤੇ ।

ਸਿਹਤ ਮੰਤਰੀ ਨੇ ਟੁੱਟੀਆਂ ਸੜਕਾਂ ਤੇ ਪਾਰਕਾਂ ‘ਚ ਗੰਦਗੀ ਦਾ ਲਿਆ ਗੰਭੀਰ ਨੋਟਿਸ

ਅਰਬਨ ਅਸਟੇਟ ਫ਼ੇਜ਼ 3 ਦੇ ਵਸਨੀਕਾਂ ਵੱਲੋਂ ਪੁੱਡਾ ਵੱਲੋਂ ਵਿਕਸਤ ਕੀਤੀ ਜਾ ਰਹੀ ਪਟਿਆਲਾ-ਰਾਜਪੁਰਾ ਰੋਡ ‘ਤੇ ਕਮਰਸ਼ੀਅਲ ਸਾਈਟ ਤੋਂ ਪਹਿਲਾਂ ਰਿਹਾਇਸ਼ੀ ਖੇਤਰ ਦੀ ਸੁਰੱਖਿਆ ਲਈ ਫ਼ੇਜ਼ 3 ਦੇ ਸਾਹਮਣੇ ਕੰਧ ਬਣਾਉਣ ਦੀ ਮੰਗ ਰੱਖੀ, ਜਿਸ ‘ਤੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਥਾਨਕ ਵਸਨੀਕਾਂ ਦੀ ਸੁਰੱਖਿਆ ਲਈ ਜੋ ਵੀ ਢੁਕਵੇਂ ਕਦਮ ਉਠਾਉਣ ਦੀ ਜ਼ਰੂਰਤ ਹੈ, ਉਹ ਤੁਰੰਤ ਉਠਾਏ ਜਾਣ ਤਾਂ ਜੋ ਇਥੇ ਰਹਿਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਅਰਬਨ ਅਸਟੇਟ ਦਾ ਪੈਦਲ ਦੌਰਾ ਕਰਨ ਦਾ ਮੁੱਖ ਉਦੇਸ਼ ਸਥਾਨਕ ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਗਰਾਊਂਡ ਜ਼ੀਰੋ ‘ਤੇ ਜਾ ਕੇ ਸਮਝਣਾ ਤੇ ਹੱਲ ਕਰਵਾਉਣਾ : ਡਾ. ਬਲਬੀਰ ਸਿੰਘ

ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਅਰਬਨ ਅਸਟੇਟ ਦੇ ਸਾਰੇ ਰਿਹਾਇਸ਼ੀ ਖੇਤਰਾਂ, ਪਾਰਕਾਂ, ਮਾਰਕਿਟ ਤੇ ਈ.ਡਬਲਿਊ.ਐਸ. ਖੇਤਰ ਦਾ ਦੌਰਾ ਕਰਦਿਆਂ ਸਥਾਨਕ ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਗਰਾਊਂਡ ਜ਼ੀਰੋ ‘ਤੇ ਜਾ ਕੇ ਸੁਣਦਿਆਂ ਕਿਹਾ ਕਿ ਪੀ.ਡੀ.ਏ. ਅਧੀਨ ਪੈਂਦੇ ਇਸ ਇਲਾਕੇ ਦੀਆਂ ਸੜਕਾਂ ਦੀ ਮੁਰੰਮਤ, ਬਰਸਾਤੀ ਪਾਣੀ ਦੀ ਨਿਕਾਸੀ, ਪਾਰਕਾਂ ਦੀ ਸਾਂਭ ਸੰਭਾਲ, ਸੀਵਰੇਜ, ਸੁਰੱਖਿਆ ਸਮੇਤ ਸਫ਼ਾਈ ਵਰਗੀ ਹਰੇਕ ਬੁਨਿਆਂਦੀ ਸਹੂਲਤ ਸਬੰਧੀ ਸਥਾਨਕ ਵਸਨੀਕਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਸਾਰੀਆਂ ਮੁਸ਼ਕਲਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਇਕ ਹਫ਼ਤੇ ਵਿੱਚ ਪੂਰੀ ਰਿਪੋਰਟ ਤਿਆਰ ਕਰਨ ਅਤੇ ਸਾਰੇ ਕੀਤੇ ਜਾਣ ਵਾਲੇ ਕੰਮਾਂ ਨੂੰ ਸਮਾਂਬੱਧ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ ।

ਅਰਬਨ ਅਸਟੇਟ ਦੀ ਹਰੇਕ ਸਮੱਸਿਆ ਦੀ ਜੀਓ ਟੈਗਿੰਗ ਨਾਲ ਵੀਡੀਓ ਲੈ ਕੇ ਸਬੰਧਤ ਅਧਿਕਾਰੀਆਂ ਨੂੰ ਭੇਜੀ

ਡਾ. ਬਲਬੀਰ ਸਿੰਘ ਨੇ ਕਿਹਾ ਕਿ ਅੱਜ ਦੇ ਦੌਰੇ ਦੌਰਾਨ ਅਰਬਨ ਅਸਟੇਟ ਦੇ ਹਰੇਕ ਖੇਤਰ ਜਿਥੇ ਸਮੱਸਿਆ ਹੈ ਉਸ ਦੀ ਜੀਓ ਟੈਗਿੰਗ ਕਰਕੇ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ ਤੇ ਅਗਲੀ ਵਾਰ ਇਨ੍ਹਾਂ ਸਾਰੀਆਂ ਥਾਵਾਂ ‘ਤੇ ਹੋਏ ਕੰਮ ਦਾ ਜਾਇਜ਼ਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੀਤੇ ਜਾਣ ਵਾਲੇ ਕੰਮ ਵਿੱਚ ਕਮੀ ਜਾ ਦੇਰੀ ਲਈ ਸਬੰਧਤ ਅਧਿਕਾਰੀ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਤਾਂ ਜੋ ਕਿਸੇ ਦੀ ਅਣਗਹਿਲੀ ਦੀ ਸਜ਼ਾ ਅਰਬਨ ਅਸਟੇਟ ਵਾਸੀਆਂ ਨੂੰ ਭੁਗਤਣੀ ਨਾ ਪਵੇ। ਉਨ੍ਹਾਂ ਅਰਬਨ ਅਸਟੇਟ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰਾਂ ਦੇ ਬਾਹਰ ਪੰਛੀਆਂ ਦੇ ਪਾਣੀ ਪੀਣ ਲਈ ਰੱਖੇ ਕਟੋਰਿਆਂ ਦੀ ਨਿਰੰਤਰ ਸਫ਼ਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀਆਂ ਥਾਵਾਂ ‘ਤੇ ਹੀ ਡੇਂਗੂ ਵਾਲਾ ਮੱਛਰ ਪੈਂਦਾ ਹੁੰਦਾ ਹੈ।

ਇਸ ਮੌਕੇ ਜ਼ਿਲ੍ਹਾ ਮੀਡੀਆ ਸਕੱਤਰ ਪਟਿਆਲਾ ਗੱਜਣ ਸਿੰਘ, ਸੁਰੇਸ਼ ਰਾਏ, ਮੌਂਟੀ ਘੁੰਮਣ, ਸੁਰੇਸ਼ ਮੋਦਗਿਲ, ਡੀ. ਐਸ. ਗਿੱਲ, ਰਣਜੀਤ ਸਿੰਘ, ਐਮ. ਸੀ. ਕੁਲਵੰਤ ਸਿੰਘ ਲਾਲਕਾ, ਕੁਮਕੁਮ ਬਜਾਜ, ਐਡਵੋਕੇਟ ਯੁਵਰਾਜ ਸਿੰਘ, ਪੀ. ਕੇ. ਸਿੰਗਲਾ, ਸਾਗਰ ਤਿਆਗੀ, ਜੇ. ਪੀ. ਸਿੰਘ, ਐਡਵੋਕੇਟ ਜੀਤ ਸਿੰਘ, ਧਨਵੰਤ ਸਿੰਘ, ਜਨਕ ਰਾਜ, ਕੁਲਵੰਤ ਸਿੰਘ, ਗੁਰਸੇਵਕ ਸਿੰਘ, ਡਿੰਪਲ ਸ਼ਰਮਾ, ਨਵਦੀਪ ਸਿੰਘ, ਅਰਸ਼ਦੀਪ ਸਿੰਘ, ਵੀ ਮੌਜੂਦ ਸਨ ।

Read More : ਪਟਿਆਲਾ ਦੇ ਅਰਬਨ ਅਸਟੇਟ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਜਾਨਣ ਤੇ ਉਨ੍ਹਾਂ ਦਾ ਹੱਲ ਕਰਵਾਉਣ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਅਰਬਨ ਅਸਟੇਟ ਫ਼ੇਜ਼ 1, 2 ਅਤੇ 3 ਦਾ ਪੈਦਲ ਦੌਰਾ ਕਰਕੇ ਸਥਾਨਕ ਵਸਨੀਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆਂ ਅਤੇ ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਮੁਸ਼ਕਲਾਂ ਦਾ ਸਮਾਂਬੱਧ ਹੱਲ ਕਰਨ ਦੇ ਨਿਰਦੇਸ਼ ਦਿੱਤੇ ।

Read More : ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਪੰਜਾਬ ਚ 1,000 ਹੋਰ ਡਾਕਟਰਾਂ ਦੀ ਕੀਤੀ ਜਾਵੇਗੀ ਭਰਤੀ : ਡਾ. ਬਲਬੀਰ ਸਿੰਘ

ਦੇਸ਼ ’ਚ ਚੋਣ ਪ੍ਰਣਾਲੀ ‘ਪਹਿਲਾਂ ਹੀ ਮਰ ਚੁੱਕੀ’ ਹੈ: ਰਾਹੁਲ ਗਾਂਧੀ

0
Rahul Gandhi

ਨਵੀਂ ਦਿੱਲੀ, 2 ਅਗਸਤ 2025 : ਭਾਰਤ ਦੇ ਇਤਿਾਹਾਸਕ ਗਲਿਆਰਿਆਂ ਦੀ ਕਹਿੰਦੀ ਕਹਾਉਂਦੀ ਸਿਆਸੀ ਪਾਰਟੀ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ (Rahul Gandhi) ਨੇ ਸਪੱਸ਼ਟ ਆਖਿਆ ਦੇਸ਼ ਦੀ ਚੋਣ ਪ੍ਰਣਾਲੀ `ਪਹਿਲਾਂ ਹੀ ਮਰ` ਚੁੱਕੀ ਹੈ (The country’s electoral system is ‘already dead’) ਅਤੇ ਸਾਲ 2024 ਦੀਆਂ ਲੋਕ ਸਭ ਚੋਣਾਂ ’ਚ ਧਾਂਦਲੀ ਹੋਈ ਸੀ । ਉਨ੍ਹਾਂ ਇਹ ਟਿੱਪਣੀ ‘ਸੰਵਿਧਾਨਕ ਚੁਣੌਤੀਆਂ’ ਵਿਸ਼ੇ `ਤੇ ਇੱਕ ਰੋਜ਼ਾ ਕਾਨੂੰਨੀ ਸੰਮੇਲਨ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤੀ ।

ਪ੍ਰਧਾਨ ਮੰਤਰੀ ‘ਘੱਟ ਬਹੁਮਤ’ ਨਾਲ ਆਪਣੀ ਕੁਰਸੀ `ਤੇ ਬੈਠੇ ਹਨ ਅਤੇ ਜੇਕਰ ਕੁਝ ਕੁ ਸੀਟਾਂ ਦਾ ਅੰਤਰ ਹੁੰਦਾ ਤਾਂ ਉਹ ਉੱਥੇ ਨਾ ਹੁੰਦੇ : ਗਾਂਧੀ

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ‘ਘੱਟ ਬਹੁਮਤ’ ਨਾਲ ਆਪਣੀ ਕੁਰਸੀ `(“With a ‘small majority’, he took his seat.”) ਤੇ ਬੈਠੇ ਹਨ ਅਤੇ ਜੇਕਰ ਕੁਝ ਕੁ ਸੀਟਾਂ ਦਾ ਅੰਤਰ ਹੁੰਦਾ ਤਾਂ ਉਹ ਉੱਥੇ ਨਾ ਹੁੰਦੇ। ਉਨ੍ਹਾਂ ਕਰਨਾਟਕ ਦੇ ਇੱਕ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੁਆਰਾ ਇਕੱਠੇ ਕੀਤੇ ਅੰਕੜਿਆਂ ਦਾ ਹਵਾਲਾ ਦਿੱਤਾ, ਜਿੱਥੇ ਪਾਰਟੀ ਨੇ ਵੋਟਰਾਂ ਦੀਆਂ ਫੋਟੋਆਂ ਅਤੇ ਨਾਵਾਂ ਦੀ ਜਾਂਚ ਕੀਤੀ ਅਤੇ ਕਥਿਤ ਤੌਰ `ਤੇ ਪਦਾ ਲੱਗਾ ਕਿ ਕੁੱਲ 6.5 ਲੱਖ ਵੋਟਰਾਂ ਵਿੱਚੋਂ 1.5 ਲੱਖ ਵੋਟਾਂ `ਜਾਅਲੀ` ਸਨ।

ਜਦੋਂ ਅਸੀਂ ਇਹ ਅੰਕੜਾ ਜਾਰੀ ਕਰਾਂਗੇ ਤਾਂ ਤੁਸੀਂ ਚੋਣ ਪ੍ਰਣਾਲੀ ਵਿੱਚ ਇੱਕ ਹੋਰ ਝਟਕਾ ਦੇਖੋਗ

ਉਨ੍ਹਾਂ ਅੱਗੇ ਕਿਹਾ ਕਿ ਜਦੋਂ ਅਸੀਂ ਇਹ ਅੰਕੜਾ ਜਾਰੀ ਕਰਾਂਗੇ ਤਾਂ ਤੁਸੀਂ ਚੋਣ ਪ੍ਰਣਾਲੀ ਵਿੱਚ ਇੱਕ ਹੋਰ ਝਟਕਾ ਦੇਖੋਗੇੇ। ਇਹ ਇੱਕ ‘ਐਟਮ ਬੰਬ’ ਵਾਂਗ ਹੈ। ਸੱਚਾਈ ਇਹ ਹੈ ਕਿ ਭਾਰਤ ਵਿੱਚ ਚੋਣ ਪ੍ਰਣਾਲੀ ਪਹਿਲਾਂ ਹੀ ਮਰ ਚੁੱਕੀ ਹੈ । ਕਿਰਪਾ ਕਰਕੇ ਇੱਕ ਗੱਲ ਯਾਦ ਰੱਖੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਕੋਲ ਬਹੁਤ ਘੱਟ ਬਹੁਮਤ ਹੈ, ਜੇਕਰ 10-15 ਸੀਟਾਂ ’ਤੇ ਧਾਂਦਲੀ ਹੁੰਦੀ ਅਤੇ ਸਾਨੂੰ ਸ਼ੱਕ ਹੈ ਕਿ ਅਸਲ ਅੰਕੜੇ 70-80 ਤੋਂ 100 ਦੇ ਨੇੜੇ ਹੁੰਦੇ ਤਾਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਾ ਹੁੰਦੇ ।

ਚੋਣ ਕਮਿਸ਼ਨ ਬਾਰੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਬਹੁਤ ਸਪੱਸ਼ਟ ਹੈ ਕਿ ਇਸ (ਸੰਵਿਧਾਨ) ਦੀ ਰੱਖਿਆ ਕਰਨ ਵਾਲੀ ਸੰਸਥਾ ਨੂੰ ਮਿਟਾ ਦਿੱਤਾ ਗਿਆ ਹੈ ਅਤੇ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ । ਮੇਰੇ ਕੋਲ ਪਹਿਲਾਂ ਸਬੂਤ ਨਹੀਂ ਸਨ ਅਤੇ ਇਸੇ ਲਈ ਮੈਂ ਪਹਿਲਾਂ ਅਜਿਹੇ ਬਿਆਨ ਨਹੀਂ ਦੇ ਸਕਦਾ ਸੀ ਪਰ ਮੈਂ ਹੁਣ ਇਹ ਬਿਆਨ ਵਿਸ਼ਵਾਸ ਨਾਲ ਦੇ ਰਿਹਾ ਹਾਂ ਕਿਉਂਕਿ ਮੇਰੇ ਕੋਲ 100 ਪ੍ਰਤੀਸ਼ਤ ਸਬੂਤ ਹਨ ।

Read More :  ਚੋਣ ਕਮਿਸ਼ਨ ਨਹੀਂ ਨਿਭਾ ਰਿਹਾ ਆਪਣੀ ਜਿੰਮੇਵਾਰੀ : ਰਾਹੁਲ ਗਾਂਧੀ

ਹਰਿਆਣਾ ਵਿਧਾਨ ਸਭਾ ਦਾ ਆਗਾਮੀ ਸੈਸ਼ਨ ਕੀਤਾ ਜਾਵੇਗਾ 22 ਤੋਂ ਸ਼ੁਰੂ : ਮੁੱਖ ਮੰਤਰੀ

0
CM Saini

ਚੰਡੀਗੜ੍ਹ, 2 ਅਗਸਤ 2025 : ਹਰਿਆਣਾ ਵਿਧਾਨ ਸਭਾ ਦੇ ਆਉਣ ਵਾਲੇ ਸੈਸ਼ਨ ਦੀ ਸ਼ੁਰੂਆਤ 22 ਅਗਸਤ ਤੋਂ ਕੀਤੇ ਜਾਣ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਨੇ ਦੱਸਿਆ ਕਿ ਕੈਬਨਿਟ ਮੀਟਿੰਗ ਵਿਚ ਹਰਿਆਣਾ ਸਿੱਖ ਗੁਰਦੁਆਰਾ (ਪ੍ਰਬੰਧਨ) ਐਕਟ, 2014 (Haryana Sikh Gurdwaras (Management) Act, 2014  ਵਿਚ ਹੋਰ ਸੋਧ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿਤੀ, ਜਿਸ ਦਾ ਉਦੇਸ਼ ਰਾਜ ਵਿਚ ਸਿੱਖ ਗੁਰਦੁਆਰਿਆਂ ਦੇ ਪ੍ਰਬੰਧਨ ਨੂੰ ਨਿਯੰਤਰਤ ਕਰਨ ਵਾਲੇ ਕਾਨੂੰਨੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ।

ਸੋਧਾਂ ਦਾ ਉਦੇਸ਼ ਹੈ ਪਾਰਦਰਸ਼ਤਾ ਵਧਾਉਣਾ

ਸੋਧਾਂ ਦਾ ਉਦੇਸ਼ ਪਾਰਦਰਸ਼ਤਾ ਵਧਾਉਣਾ, ਨਿਆਂਇਕ ਨਿਗਰਾਨੀ ਨੂੰ ਯਕੀਨੀ ਬਣਾਉਣਾ ਅਤੇ ਗੁਰਦੁਆਰਾ ਜਾਇਦਾਦਾਂ ਦੀ ਘੋਸ਼ਣਾ ਅਤੇ ਪ੍ਰਸ਼ਾਸਨ ਲਈ ਇਕ ਸਪੱਸ਼ਟ ਢਾਂਚਾ ਪ੍ਰਦਾਨ ਕਰਨਾ ਹੈ। ਪ੍ਰਮੁੱਖ ਤਬਦੀਲੀਆਂ ਵਿਚੋਂ ਇਕ ਐਕਟ ਦੀ ਧਾਰਾ 17(2)() ਨੂੰ ਹਟਾਉਣਾ ਹੈ, ਜੋ ਪਹਿਲਾਂ ਗੁਰਦੁਆਰਾ ਕਮੇਟੀ ਨੂੰ ਅਪਣੇ ਮੈਂਬਰਾਂ ਨੂੰ ਹਟਾਉਣ ਦਾ ਅਧਿਕਾਰ ਦਿੰਦੀ ਸੀ। ਇਹ ਸ਼ਕਤੀ ਹੁਣ ਧਾਰਾ 46 ਦੇ ਤਹਿਤ ਨਿਆਂਇਕ ਕਮਿਸ਼ਨ ਕੋਲ ਹੋਵੇਗੀ। ਇਸ ਤੋਂ ਇਲਾਵਾ, ਧਾਰਾ 44 ਅਤੇ 45 ਨੂੰ ਬਦਲ ਦਿਤਾ (Sections 44 and 45 have been amended.) ਗਿਆ ਹੈ ਅਤੇ ਨਵੇਂ ਗਠਿਤ ਨਿਆਂਇਕ ਕਮਿਸ਼ਨ ਨੂੰ ਵੋਟਰ ਯੋਗਤਾ, ਅਯੋਗਤਾ, ਗੁਰਦੁਆਰਾ ਕਰਮਚਾਰੀਆਂ ਦੀ ਸੇਵਾ ਮਾਮਲਿਆਂ ਅਤੇ ਗੁਰਦੁਆਰਾ ਕਮੇਟੀਆਂ ਨਾਲ ਸਬੰਧਤ ਚੋਣ ਜਾਂ ਨਿਯੁਕਤੀ ਨਾਲ ਸਬੰਧਤ ਵਿਵਾਦਾਂ ਨੂੰ ਹੱਲ ਕਰਨ ਦੀ ਵਿਸ਼ੇਸ਼ ਸ਼ਕਤੀ ਦਿਤੀ ਗਈ ਹੈ।

ਹਰਿਆਣਾ ਵਿਧਾਨ ਸਭਾ ਦਾ ਆਗਾਮੀ ਸੈਸ਼ਨ 22 ਅਗੱਸਤ ਤੋਂ ਸ਼ੁਰੂ ਕੀਤਾ ਜਾਵੇਗਾ, ਜਿਸ ਵਿਚ ਬਿਜਨਸ ਐਡਵਾਈਜਰੀ ਕਮੇਟੀ ਇਸ ਨੂੰ ਆਖ਼ਰੀ ਮੱਤ ਪੇਸ਼ ਕਰੇਗੀ। ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਦਸਿਆ ਕਿ ਲਾਡੋ ਲੱਛਮੀ ਯੋਜਨਾ ਨੂੰ ਲਾਗੂ ਕਰਨ ਲਈ ਕਾਰਜ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਦਾ ਪੋਰਟਲ ਵੀ ਜਾਰੀ ਕੀਤਾ ਜਾਵੇਗਾ ।

Read More : ਹਰਿਆਣਾ ਵਿਧਾਨ ਸਭਾ ਲਈ ਜ਼ਮੀਨ ਦੇਣ ਦਾ ਭੱਖਿਆ ਵਿਵਾਦ, ਰਾਜਪਾਲ ਕੋਲ ਪਹੁੰਚਿਆ ਮਾਮਲਾ 

ਘੇਰ ਕੇ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ

0
Assault

ਘਨੌਰ, 2 ਅਗਸਤ 2025 : ਥਾਣਾ ਘਨੌਰ (Police Station Ghanaur) ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 118 (1), 126 (2), 351 (2), 3 (5) ਬੀ. ਐਨ. ਐਸ. ਤਹਿਤ ਘੇਰ ਕੇ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ, ਅਰਸ਼ਦੀਪ ਸਿੰਘ ਪੁੱਤਰ ਦਲੀਪ ਸਿੰਘ, ਜਗਜੀਵਨ ਜੋਤ ਸਿੰਘ ਪੁੱਤਰ ਹਰਚੰਦ ਸਿੰਘ ਵਾਸੀਆਨ ਪਿੰਡ ਭੱਟਮਾਜਰਾ ਥਾਣਾ ਘਨੋਰ ਸ਼ਾਮਲ ਹਨ ।

ਪੁਲਸ ਕੋਲ ਦਿੱਤੀ ਸਿ਼ਕਾਇਤ ਵਿਚ ਕੀ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਕੁਲਦੀਪ ਸਿੰਘ ਪੁੱਤਰ ਰੂਪ ਲਾਲ ਵਾਸੀ ਪਿੰਡ ਹਰੀਪੁਰ ਝੂੰਗੀਆ ਥਾਣਾ ਘਨੌਰ ਨੇ ਦੱਸਿਆ ਕਿ 5 ਜੁਲਾਈ 2025 ਨੂੰ ਉਪਰੋਕਤ ਵਿਅਕਤੀਆਂ ਨੇ ਪਿੰਡ ਲੰਜਾ ਕੋਲ ਘੇਰ ਕੇ ਉਸਦੀ ਕੁੱਟਮਾਰ (Beating) ਕੀਤੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ (Death threats) ਦਿੰਦਿਆਂ ਫਰਾਰ ਹੋ ਗਏ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਕੁੱਟਮਾਰ ਕਰਨ ਅਤੇੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਛੇ ਵਿਰੁੱਧ ਕੇਸ ਦਰਜ

ਡੀ. ਐਸ. ਜੀ. ਪੀ. ਸੀ. ਨੇ ਲਿਖਿਆ ਐਸ. ਜੀ. ਪੀ. ਸੀ. ਪ੍ਰਧਾਨ ਨੂੰ ਪੱਤਰ

0
Dhami-Kaleka

ਦਿੱਲੀ, 2 ਅਗਸਤ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (Delhi Sikh Gurdwara Management Committee) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਦਿੱਲੀ ਵਿਖੇ ਮਨਾਇਆ ਜਾਵੇ । ਉਨ੍ਹਾਂ ਕਿਹਾ ਕਿ ਸ਼ਹੀਦੀ ਸਮਾਗਮਾਂ ਨੂੰ ਇਕਜੁੱਟ ਹੋ ਕੇ ਮਨਾਉਣ ਦੀ ਪਿਰਤ ਸ਼ੁਰੂ ਕੀਤੀ ਜਾਵੇ ।

ਸਮੁੱਚੇ ਪ੍ਰੋਗਰਾਮ ਐਸ. ਜੀ. ਪੀ. ਸੀ. ਦੀ ਅਗਵਾਈ ਹੇਠ ਹੋਣਗੇ : ਕਾਲੇਕਾ

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਵੱਡੇ ਦੀ ਭੂਮਿਕਾ ਨਿਭਾਉਂਦੇ ਹੋਏ ਦਿੱਲੀ ਵਿਚ ਸਮਾਗਮ ਕਰਵਾਉਂਦੀ ਹੈ ਤਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਸ ਨਾਲ ਛੋਟੇ ਭਰਾ ਵਾਂਗ ਸਹਿਯੋਗ ਕਰੇਗੀ। ਹਰਮੀਤ ਸਿੰਘ ਕਾਲਕਾ ਨੇ ਅੱਗੇ ਲਿਖਿਆ ਕਿ ਇਹ ਸਾਰੇ ਪ੍ਰੋਗਰਾਮ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿਚ ਕੀਤੇ ਜਾਣਗੇ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛੋਟੇ ਭਰਾ ਦਾ ਫ਼ਰਜ਼ ਨਿਭਾਉਂਦੇ ਹੋਏ ਆਪ ਜੀ ਦਾ ਪੂਰਨ ਸਨਮਾਨ ਅਤੇ ਸਹਿਯੋਗ ਕੀਤਾ ਜਾਵੇਗਾ ।

Read More : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ ਹੋਏ ਸੇਵਾ ਮੁਕਤ

ਕੁੱਟਮਾਰ ਕਰਨ ਅਤੇੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਛੇ ਵਿਰੁੱਧ ਕੇਸ ਦਰਜ

0
assault and death threatsassault and death threats

ਨਾਭਾ, 2 ਅਗਸਤ 2025 : ਥਾਣਾ ਸਦਰ ਨਾਭਾ (Police Station Sadar Nabha) ਪੁਲਸ ਨੇ ਛੇ ਵਿਅਕਤੀਆਂ ਵਿਰੁੱਧ ਘੇਰ ਕੇ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ 115 (2), 333, 126 (2), 351 (2), 191, (3) 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਕਿਸ ਕਿਸ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਦੀਪ ਸਿੰਘ ਪੁੱਤਰ ਮਲਕੀਤ ਸਿੰਘ, ਕੁਲਵੰਤ ਸਿੰਘ ਪੁੱਤਰ ਕੁਲਦੀਪ ਸਿੰਘ, ਬਚਿੱਤਰ ਸਿੰਘ ਪੁੱਤਰ ਰਣਜੀਤ ਸਿੰਘ, ਰਣਜੀਤ ਸਿੰਘ, ਹਰਬੰਸ ਸਿੰਘ, ਪੁੱਤਰਾਨ ਰਾਮ ਸਿੰਘ, ਗੁਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀਆਨ ਪਿੰਡ ਕੱਲਾ ਮਾਜਰਾ ਸ਼ਾਮਲ ਹਨ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਤੇਜਵੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਕੱਲਾ ਮਾਜਰਾ ਥਾਣਾ ਸਦਰ ਨਾਭਾ ਨੇ ਦੱਸਿਆ ਕਿ 27 ਜੁਲਾਈ ਨੂੰ ਉਕਤ ਵਿਅਕਤੀਆਂ ਨੇ ਉਸਦੇ ਘਰ ਅੰਦਰ ਦਾਖਲ ਹੋ ਕੇ ਉਸਦੀ ਮਾਤਾ ਅਤੇ ਪਤਨੀ ਦੀ ਕੁੱਟਮਾਰ ਕੀਤੀ ਤੇ ਜਦੋ ਉਹ ਕੋਠੋ ਤੋ ਭੱਜ ਕੇ ਹੇਠਾਂ ਆਇਆ ਤਾਂ ਉਪਰੋਕਤ ਵਿਅਕਤੀਆਂ ਨੇ ਉਸਨੂੰ ਘਰ ਤੋ ਬਾਹਰ ਘੇਰ ਕੇ ਕੁੱਟਮਾਰ (Beating) ਕੀਤੀ ਅਤੇ ਜਦੋ ਂ ਉਸ ਦਾ ਭਰਾ ਤੇ ਲੜਕਾ ਛੁਡਾਉਣ ਆਏ ਤਾਂ ਉਪਰੋਕਤ ਵਿਅਕਤੀਆਂ ਨੇ ਉਹਨਾ ਦੀ ਵੀ ਕੁੱਟਮਾਰ ਕੀਤੀ ਤੇ ਜਾਨੋਂ ਮਾਰਨ ਦੀਆ ਧਮਕੀਆ ਵੀ ਦਿੱਤੀਆ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਕੁੱਟਮਾਰ ਕਰਨ ਤੇ ਐਸ. ਐਚ. ਓ. ਖਿਲਾਫ਼ ਕੇਸ ਦਰਜ

ਆਕਸੀਜ਼ਨ ਸਪਲਾਈ ਦੀ ਘਾਟ ਦੇ ਚਲਦਿਆਂ ਤਿੰਨ ਦੀ ਮੌਤ

0
Oxygen Incident

ਜਲੰਧਰ, 2 ਅਗਸਤ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਆਕਸੀਜਨ ਸਪਲਾਈ ਵਿੱਚ ਵਿਘਨ ਪੈਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਹਸਪਤਾਲ ਪ੍ਰਸ਼ਾਸਨ ਦੀ ਲਾਪ੍ਰਵਾਹੀ ਨੂੰ ਮੁੱਖ ਰੱਖਦਿਆਂ ਕਿਹਾ ਕਿ ਸਮੇਂ ਸਿਰ ਆਕਸੀਜਨ ਦੀ ਉਪਲਬੱਧਤਾ ਅਤੇ ਸਹੀ ਪ੍ਰਬੰਧਨ ਨਾਲ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸੀ ਪਰ ਅਜਿਹਾ ਨਾ ਹੋ ਸਕਿਆ ।

ਆਕਸੀਜ਼ਨ ਪਲਾਂਟ ਸੁਪਰਵਾਈਜਰ ਨੂੰ ਸਿਹਤ ਮੰਤਰੀ ਨੇ ਕੀਤਾ ਬਰਖਾਸਤ

ਸਿਵਲ ਹਸਪਤਾਲ ਵਿਚ ਆਕਸੀਜਨ ਪਲਾਂਟ ਦੀ ਦੇਖਰੇਖ ਨਾ ਕਰਨ ਦੇ ਚਲਦਿਆਂ ਜਿਹੜੇ ਤਿੰਨ ਮਰੀਜ਼ਾਂ ਦੇ ਮੌਤ ਹੋ ਗਈ ਦਾ ਜਿੰਮੇਵਾਰ ਪਾਏ ਜਾਣ ਵਾਲੇ ਆਕਸੀਜ਼ਨ ਪਲਾਂਟ ਦਾ ਸੁਪਰਵਾਈਜਰ ਨਰਿੰਦਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਦਿਨ ਐਤਵਾਰ ਨੂੰ ਘਟਨਾਕ੍ਰਮ ਵਾਪਰਿਆ ਉਸ ਦਿਨ ਸੁਪਰਵਾਈਜਰ ਨਰਿੰਦਰ ਛੁੱਟੀ ’ਤੇ ਸੀ। ਪਹਿਲਾ ਤੋਂ ਸੁਪਰਵਾਈਜਰ ਕਮ ਟੈਕਨੀਸ਼ੀਅਨ ਦੀ ਘਾਟ ਦੇ ਚੱਲਦੇ ਆਕਸੀਜਨ ਪਲਾਂਟ ਰੱਬ ਆਸਰੇ ਚੱਲ ਰਿਹਾ ਸੀ । ਹਾਲਾਂਕਿ ਹੁਣ ਨਰਿੰਦਰ ਦੀ ਬਰਖਾਸਤਗੀ ਤੋਂ ਬਾਅਦ ਇੱਕ ਟੈਕਨੀਸ਼ੀਅਨ ਬਚਿਆ ਹੈ। ਜਿ਼ਕਰਯੋਗ ਹੈ ਕਿ ਸਿਹਤ ਮੰਤਰੀ ਡਾਕਟਰ ਬਲਬੀਰ ਹਸਪਤਾਲਾਂ ’ਚ ਲੱਗੇ ਆਕਸੀਜਨ ਪਲਾਂਟਾਂ ਨੂੰ ਚਿੱਟਾ ਹਾਥੀ ਕਰਾਰ ਦੇ ਚੁੱਕੇ ਹਨ ।

Read More : ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਡਾਇਰੀਆ ਪ੍ਰਭਾਵਿਤ ਪਿੰਡ ਚੰਗੇਰਾ ਦਾ ਦੌਰਾ

ਭਾਜਪਾਈ ਰਣਜੀਤ ਗਿੱਲ ਦੇ ਘਰ ਵਿਜੀਲੈਂਸ ਦੀ ਦਬਿਸ਼

0
Ranjit Singh

ਚੰਡੀਗੜ੍ਹ, 2 ਅਗਸਤ 2025 : ਭਾਰਤੀ ਜਨਤਾ ਪਾਰਟੀ ਵਿਚ ਮੁੱਖ ਮੰਤਰੀ ਹਰਿਆਣਾ ਦੀ ਅਗਵਾਈ ਹੇਠ ਸ਼ਾਮਲ ਹੋਣ ਵਾਲੇ ਆਗੂ ਰਣਜੀਤ ਸਿੰਘ ਗਿੱਲ (Ranjit Singh Gill) ਦੇ ਘਰ ਅੱਜ ਵਿਜੀਲੈਂਸ (Vigilance raids) ਵਲੋਂ ਰੇਡ ਕਰ ਦਿੱਤੀ ਗਈ। ਉਕਤ ਦਬਿਸ਼ਤ ਸੈਕਟਰ 2 ਵਿਚਲੀ ਰਿਹਾਇਸ਼ ਤੇ ਕੀਤੀ ਗਈ ਹੈ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਦੀ ਜਾਂਚ ਪਿਛਲੇ ਕਈ ਘੰਟਿਆਂ ਤੋਂ ਜਾਰੀ ਹੈ ।

Read More : 12000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਮੋਟਰਸਾਈਕਲ ਚਾਲਕ ਵਿਰੁੱਧ ਫੇਟ ਮਾਰ ਕੇ ਜ਼ਖ਼ਮੀ ਕਰਨ ਤੇ ਕੇਸ ਦਰਜ

0
Accident

ਨਾਭਾ, 2 ਅਗਸਤ 2025 : ਥਾਣਾ ਸਦਰ ਨਾਭਾ (Police Station Sadar Nabha) ਪੁਲਸ ਨੇ ਇਕ ਮੋਟਰਸਾਈਕਲ ਚਾਲਕ ਵਿਰੁੱਧ ਵੱਖ-ਵੱਖ ਧਾਰਾਵਾਂ 281, 125-ਏ, 324 (4) ਬੀ. ਐਨ. ਐਸ. ਤਹਿਤ ਮੋਟਰਸਾਇਕਲ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਮਾਰਨ ਤੇ ਕੇਸ ਦਰਜ ਕੀਤਾ ਹੈ ।

ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਮੋਟਰਸਾਈਕਲ ਚਾਲਕ ਵਿਰੁੱਧ ਕੇੇਸ ਦਰਜ ਕੀਤਾ ਗਿਆ ਹੈ ਵਿਚ ਸੁਖਦੇਵ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਨਰਮਾਣਾ ਥਾਣਾ ਸਦਰ ਨਾਭਾ ਸ਼ਾਮਲ ਹੈ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਜਤਿੰਦਰ ਸਿੰਘ ਪੁੱਤਰ ਵਰਿੰਦਰ ਸਿੰਘ ਵਾਸੀ ਪਿੰਡ ਦੀਵਾਨਗੜ੍ਹ ਥਾਣਾ ਸਦਰ ਨਾਭਾ ਨੇ ਦੱਸਿਆ ਕਿ 29 ਜੁਲਾਈ ਨੂੰ ਜਦੋਂ ਉਹ ਆਪਣੀ ਮਾਤਾ ਬਲਜੀਤ ਕੌਰ ਨਾਲ ਮੋਟਰਸਾਇਕਲ ਤੇ ਸਵਾਰ ਹੋ ਕੇ ਪਿੰਡ ਨਰਮਾਣਾ ਕੋਲ ਜਾ ਰਿਹਾ ਸੀ ਤਾਂ ਜ ਉਪਰੋਕਤ ਡਰਾਇਵਰ ਨੇ ਆਪਣਾ ਮੋਟਰਸਾਇਕਲ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸ ਦੇ ਵਿੱਚ ਮਾਰਿਆ, ਜਿਸ ਕਾਰਨ ਵਾਪਰੇ ਐਕਸੀਡੈਟ (Accident) ਵਿੱਚ ਉਸਦੀ ਲੱਤ ਵਗੈਰਾ ਟੁੱਟ ਗਈ ਅਤੇ ਹੋਰ ਸੱਟਾਂ ਲੱਗੀਆਂ ਤੇ ਉਸਦੀ ਮਾਤਾ ਦੀ ਪੈਰ ਦੀ ਅੱਡੀ ਵੱਢੀ ਗਈ ਤੇ ਹੋਰ ਸੱਟਾਂ ਲੱਗੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਮੋਟਰਸਾਈਕਲ ਦੇ ਅਣਪਛਾਤੇ ਚਾਲਕ ਵਿਰੁੱਧ ਫੇਟ ਮਾਰ ਕੇ ਜ਼ਖ਼ਮੀ ਕਰਨ ਤੇ ਕੇਸ ਦਰਜ

ਪਾਕਿਸਤਾਨ ਪੰਜਾਬ `ਚ ਡਾਕੂਆਂ ਨੇ ਥਾਣੇ `ਤੇ ਹਮਲਾ ਕਰਕੇ ਮਾਰੇ ਪੰਜ ਪੁਲਸ ਮੁਲਾਜ਼ਮ

0
Pakistan Police

ਪਾਕਿਸਤਾਨ, 2 ਅਗਸਤ 2025 : ਭਾਰਤ ਦੇਸ਼ ਦੇ ਗੁਆਂਢੀ ਮੁਲਕ ਪਾਕਿਸਤਾਨ ਦੇ ਪੰਜਾਬ (Pakistan Punjab) ਸੂਬੇ (ਲਹਿੰਦੇ ਪੰਜਾਬ) ਵਿਚ ਡਾਕੂਆਂ ਨੇ ਪੁਲਸ ਚੌਕੀ ’ਤੇ ਹਮਲਾ ਕਰਕੇ ਪੰਜਾਬ ਪੁਲਸ ਮੁਲਾਜਮਾਂ ਨੂੰ ਮੌਤ (Punjab Police personnel killed) ਦੇ ਘਾਟ ਉਤਾਰ ਦਿੱਤਾ ਹੈ ।

ਆਓ ਜਾਣਦੇ ਹਾਂ ਕੀ ਦੱਸਿਆ ਆਈ. ਜੀ. ਪੀ. ਨੇ

ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਇੰਸਪੈਕਟਰ ਜਨਰਲ ਆਫ਼ ਪੁਲਸ (ਆਈ. ਜੀ. ਪੀ.) ਉਸਮਾਨ ਅਨਵਰ ਨੇ ਦਸਿਆ ਕਿ ਰਾਕੇਟ ਲਾਂਚਰਾਂ ਅਤੇ ਗ੍ਰਨੇਡਾਂ ਨਾਲ ਲੈਸ ਲਗਭਗ 40 ਡਾਕੂਆਂ (40 bandits) ਨੇ ਵੀਰਵਾਰ ਰਾਤ ਨੂੰ ਰਹੀਮ ਯਾਰ ਖਾਨ ਵਿਚ ਸ਼ੇਖਾਨੀ ਪੁਲਿਸ ਚੌਕੀ ’ਤੇ ਹਮਲਾ ਕੀਤਾ । ਅਨਵਰ ਨੇ ਦਸਿਆ ਕਿ ਡਾਕੂਆਂ ਨੇ ਅੱਧੀ ਰਾਤ ਨੂੰ ਇਕ ਕਾਇਰਤਾਪੂਰਨ ਹਮਲਾ ਕੀਤਾ।

ਪੁਲਸ ਦੀ ਜਵਾਬੀ ਗੋਲੀਬਾਰੀ ਵਿਚ ਇਕ ਡਾਕੂ ਵੀ ਗਿਆ ਮਾਰਿਆ

ਪਾਕਿਸਤਾਨ ਦੇ ਇੰਸਪੈਕਟਰ ਜਨਰਲ ਆਫ਼ ਪੁਲਸ ਦਫ਼ਤਰ ਵਲੋਂ ਜਾਰੀ ਇਕ ਬਿਆਨ ਵਿਚ ਜਿਥੇ ਪੰਜਾਬ ਪੁਲਸ ਦੀ ਏਲੀਟ ਫ਼ੋਰਸ ਦੇ ਪੰਜ ਅਧਿਕਾਰੀਆਂ ਦੇ ਡਾਕੂਆਂ ਦੀ ਗੋਲੀਬਾਜੀ ਵਿਚ ਮਾਰੇ ਜਾਣ ਬਾਰੇ ਜਾਣਕਾਰੀ ਦਿੱਤੀ ਗਈ, ਉਥੇ ਪੁਲਸ ਵਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਵਿਚ ਇਕ ਡਾਕੂ ਦੇ ਮਾਰੇ (ਇਕ ਡਾਕੂ ਦੇ ਮਾਰੇ) ਜਾਣ ਬਾਰੇ ਵੀ ਦੱਸਿਆ ਗਿਆ । ਪੁਲਸ ਨੇ ਇਲਾਕੇ ਵਿਚ ਦਾਖ਼ਲੇ ਅਤੇ ਬਾਹਰ ਜਾਣ ਵਾਲੇ ਸਥਾਨਾਂ ਨੂੰ ਸੀਲ ਕਰ ਦਿਤਾ ਹੈ ਅਤੇ ਡਾਕੂਆਂ ਨੂੰ ਲੱਭਣ ਲਈ ਇਕ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ ।

Read More : ਪਾਕਿਸਤਾਨ ਨਾਲ ਜੁੜੇ ਹਥਿਆਰਾਂ ਦੇ ਤਸਕਰ ਨੂੰ ਕੀਤਾ ਅੰਮ੍ਰਿਤਸਰ ਵਿੱਚ ਗ੍ਰਿਫ਼ਤਾਰ