Home Blog Page 450

ਚਾਰ ਵਿਅਕਤੀਆਂ ਵਿਰੁੱਧ ਕੁੱਟਮਾਰ ਅਤੇ ਜਾਨੋਂ ਮਾਰਨ ਧਮਕੀਆਂ ਦੇਣ ਤੇ ਕੇਸ ਦਰਜ

0
Case registered

ਪਾਤੜਾਂ, 22 ਅਕਤੂਬਰ 2025 : ਥਾਣਾ ਪਾਤੜਾਂ ਪੁਲਸ (Police Station Patran) ਨੇ ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 109, 351 (2), 3 (5) ਬੀ. ਐਨ. ਐਸ. ਤਹਿਤ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ (Death threats) ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।

ਕਿਹੜੇ ਕਿਹੜੇ ਵਿਅਕਤੀਆਂ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਮੇਸ਼ ਕੁਮਾਰ, ਰਜੇਸ਼ ਕੁਮਾਰ ਪੁੱਤਰਾਨ ਬਾਬੂ ਰਾਮ, ਮੇਘ ਰਾਜ ਪੁੱਤਰ ਬੁੱਧ ਰਾਮ, ਨਵੀਨ ਕੁਮਾਰ ਪੁੱਤਰ ਪਵਨ ਕੁਮਾਰ ਵਾਸੀਆਨ ਡੇਰਾ ਓਡਾ ਅਰਨੋ ਥਾਣਾ ਪਾਤੜਾਂ ਸ਼ਾਮਲ ਹਨ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਰਜੀਵ ਕੁਮਾਰ ਪੁੱਤਰ ਬਾਬੂ ਰਾਮ ਵਾਸੀ ਡੇਰਾ ਓਡਾ ਅਰਨੋ ਥਾਣਾ ਪਾਤੜਾਂ ਨੇ ਦੱਸਿਆ ਕਿ 19 ਅਕਤੂਬਰ ਨੂੰ ਉਹ ਪੈਦਲ ਆਪਣੀ ਦੁਕਾਨ ਤੇ ਜਾ ਰਿਹਾ ਸੀ ਤੇ ਪਹਿਲਾਂ ਤੋਂ ਹੀ ਰਸਤੇ ਵਿੱਚਕਾਰ ਉਕਤ ਵਿਅਕਤੀ ਤੇਜਧਾਰਾ ਹਥਿਆਰਾਂ ਨਾਲ ਖੜ੍ਹੇ ਸਨ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਸਿ਼ਕਾਇਤਕਰਤਾ ਰਜੀਵ ਕੁਮਾਰ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੇ ਉਸ ਉਪਰ ਹਮਲਾ ਕਰ ਦਿੱਤਾ ਅਤੇ ਰਮੇਸ਼ ਕੁਮਾਰ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਗੰਢਾਸੇ ਤੇ ਰਜੇਸ਼ ਕੁਮਾਰ ਨੇ ਡਾਂਗ ਨਾਲ ਉਸ ਉਪਰ ਹਮਲਾ ਕੀਤਾ । ਸਿ਼ਕਾਇਤਕਰਤਾ ਰਾਜੀਵ ਨੇ ਦੱਸਿਆ ਕਿ ਇੰਨੇ ਵਿੱਚ ਮੌਕੇ ਤੇ ਨਵੀਨ ਕੁਮਾਰ ਵੀ ਆ ਗਿਆ, ਜਿਸਨੇ ਰੋੜਿਆਂ ਨਾਲ ਹਮਲਾ ਕਰ ਦਿੱਤਾ ਤੇ ਉਪਰੋਕਤ ਵਿਅਕਤੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋ ਫਰਾਰ ਹੋ ਗਏ, ਜਿਸ ਤੋਂ ਬਾਅਦ ਉਹ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਹੈ ।ਸਿ਼ਕਾਇਤਕਰਤਾ ਨੇ ਦੱਸਿਆ ਕਿ ਉਕਤ ਘਟਨਾਕ੍ਰਮ ਦਾ ਮੁੱਖ ਕਾਰਨ ਸਰਪੰਚੀ ਦੀਆਂ ਵੋਟਾਂ ਹਨ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read more : ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਛੇ ਵਿਰੁੱਧ ਕੇਸ ਦਰਜ

ਰਾਸ਼ਟਰਪਤੀ ਮੁਰਮੂ ਦਾ ਹੈਲੀਕਾਪਟਰ ਹੈਲੀਪੈਡ ਤੇ ਉਤਰਦੇ ਵੇਲੇ ਖੱਡੇ ਵਿਚ ਫਸਿਆ

0
President Draupadi Murmu's

ਤਿਰੁਵਨੰਤਪੁਰਮ, 22 ਅਕਤੂਬਰ 2025 : ਭਾਰਤ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ (President Draupadi Murmu) ਜੋ ਕਿ ਕੇਰਲ ਦੇ ਪਰਮਦਮ ਵਿਚ ਹੈਲੀਪੈਡ ਰਾਹੀਂ ਲੈਂਡ ਹੋਈ ਦਾ ਹੈਲੀਕਾਪਟਰ (Helicopter) ਪਰਮਦਮ ਸਥਿਤ ਰਾਜੀਵ ਗਾਂਧੀ ਇੰਡੋਰ ਸਟੇਡੀਅਮ ਵਿਚ ਬਣੇ ਨਵੇਂ ਕੰਕਰੀਟ ਵਾਲੇ ਹੈਲੀਪੈੈਡ ਤੇ ਉਤਰਦੇ ਵੇਲੇ ਖੱਡੇ ਵਿਚ ਫਸ ਗਿਆ । ਜਿਸਨੂੰ ਬਾਅਦ ਵਿਚ ਪੁਲਸ ਅਤੇ ਅੱਗ ਬੁਝਾਊ ਵਿਭਾਗ ਦੇ ਕਰਮਚਾਰੀਆਂ ਵਲੋਂ ਕੱਢਦੇ ਦੇਖਿਆ ਗਿਆ ।

ਕਿਥੇ ਜਾ ਰਹੇ ਸਨ ਰਾਸ਼ਟਰਪਤੀ ਮੁਰਮੂ

ਰਾਸ਼ਟਰਪਤੀ ਭਾਰਤ ਸਰਕਾਰ ਦਰੋਪਦੀ ਮੁਰਮੂ ਸਬਰੀਮਾਲਾ ਯਾਤਰਾ (Sabarimala pilgrimage) ’ਤੇ ਜਾ ਰਹੇ ਸਨ ਤਾਂ ਹੈਲੀਕਾਪਟਰ ਦੇ ਹੈਲੀਪੈਡ ਤੇ ਉਤਰਦੇ ਵੇਲੇ ਖੱਡੇ ਵਿਚ ਫਸ ਜਾਣ ਦਾ ਇਹ ਘਟਨਾਕ੍ਰਮ ਵਾਪਰਿਆ । ਹੈਲੀਕਾਪਟਰ ਤੋਂ ਉਤਰਨ ਤੋਂ ਬਾਅਦ ਰਾਸ਼ਟਰਪਤੀ ਦਾ ਕਾਫਲਾ ਸੜਕ ਮਾਰਗ ਰਾਹੀਂ ਪੰਬਾ ਦੇ ਲਈ ਰਵਾਨਾ ਹੋ ਗਿਆ।

ਕੀ ਦੱਸਿਆ ਸੀਨੀਅਰ ਅਧਿਕਾਰੀ ਨੇ

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਖਰੀ ਸਮੇਂ ’ਤੇ ਰਾਸ਼ਟਰਪਤੀ ਦੇ ਹੈਲੀਕਾਪਟਰ ਨੂੰ ਉਤਾਰਨ ਦੇ ਲਈ ਜਗ੍ਹਾ ਤੈਅ ਕੀਤੀ ਗਈ ਸੀ, ਜਿਸ ਦੇ ਚਲਦਿਆਂ ਮੰਗਲਵਾਰ ਦੇਰ ਰਾਤ ਹੀ ਹੈਲੀਪੈਡ ਬਣਾਇਆ ਗਿਆ ਅਤੇ ਹੈਲੀਪੈਡ ਪੂਰੀ ਤਰ੍ਹਾਂ ਨਾਲ ਸੁੱਕ ਨਹੀਂ ਸਕਿਆ । ਜਿਸ ਤਰ੍ਹਾਂ ਹੀ ਰਾਸ਼ਟਰਪਤੀ ਦਾ ਹੈਲੀਕਾਪਟਰ ਲੈਂਡ ਹੋਇਆ ਤਾਂ ਭਾਰੀ ਵਜ਼ਨ ਦੇ ਕਾਰਨ ਉਹ ਹੈਲੀਪੈਡ ’ਚ ਧਸ ਗਿਆ ।

Read More : ਦਰੋਪਦੀ ਮੁਰਮੂ ਨੇ ਭਾਰਤ ਦੇ 15ਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

ਏ. ਐਸ. ਆਈ. ਦੀ ਕੁੱਟਮਾਰ ਕਰਕੇ ਫਾੜੀ ਵਰਦੀ

0
ASI's uniform

ਤਰਨਤਾਰਨ, 22 ਅਕਤੂਬਰ 2025 : ਪੰਜਾਬ ਦੇ ਜਿ਼ਲਾ ਤਰਨਤਾਰਨ (Tarn Taran) ਦੇ ਅਦਾਲਤੀ ਕੰਪਲੈਕਸ ਵਿਚ ਰਿਕਾਰਡ ਲੈ ਕੇ ਪਹੁੰਚੇ ਪੰਜਾਬ ਪੁਲਸ ਦੇ ਏ. ਐਸ. ਆਈ. ਦੀ ਕੁੱਟਮਾਰ (A. S. I. beaten up) ਕੀਤੀ ਗਈ ਅਤੇ ਉਸਦੀ ਵਰਦੀ ਵੀ ਪਾੜ ਦਿੱਤੀ ਗਈ । ਜਿਸਦੇ ਚਲਦਿਆਂ ਏ. ਐਸ. ਆਈ. ਗੰਭੀਰ ਫੱਟੜ ਹੋ ਗਿਆ । ਕੁੱਟਮਾਰ ਕਰਨ ਵਾਲਿਆਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।

ਕੌਣ ਹੈ ਏ. ਐਸ. ਆਈ. ਜਿਸਦੀ ਕੁੱਟਮਾਰ ਕੀਤੀ ਗਈ

ਤਰਨਤਾਰਨ ਵਿਚ ਅਦਾਲਤੀ ਕੰਪਲੈਕਸ (Court Complex) `ਚ ਰਿਕਾਰਡ ਲੈ ਕੇ ਪੁੱਜੇ ਏ. ਐੱਸ. ਆਈ. ਜਿਸਦੀ ਕੁੱਟਮਾਰ ਕੀਤੀ ਗਈ ਕਸ਼ਮੀਰ ਸਿੰਘ (Kashmir Singh) ਹੈ ।ਉਕਤ ਪੁਲਸ ਅਧਿਕਾਰੀ ਨਾਲ ਕੁੱਟਮਾਰ ਕੀਤੇ ਜਾਣ, ਵਰਦੀ ਪਾੜੇ ਜਾਣ ਦੇ ਚਲਦਿਆਂ ਥਾਣਾ ਸਿਟੀ ਪੱਟੀ ਪੁਲਸ ਨੇ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਕੀ ਦੱਸਿਆ ਏ. ਐਸ. ਆਈ. ਨੇ

ਉਕਤ ਵਾਪਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਸੋਮਵਾਰ ਸਵੇਰੇ ਸਵਾ 9 ਵਜੇ ਥਾਣਾ ਕੱਚਾ ਪੱਕਾ ਵਿਖੇ ਦਰਜ ਆਬਕਾਰੀ ਐਕਟ ਕੇਸ ਤਹਿਤ ਸਾਹਿਬ ਸਿੰਘ ਦਾ ਰਿਕਾਰਡ ਲੈ ਕੇ ਅਦਾਲਤ `ਚ ਦੇਣ ਲਈ ਪੱਟੀ ਦੇ ਕੋਰਟ ਕੰਪਲੈਕਸ ਆਇਆ ਸੀ ਤੇ ਅਦਾਲਤ `ਚ ਉਸ ਦੇ ਪਿੰਡ ਦਾ ਰਤਨ ਸਿੰਘ ਵੀ ਥਾਣਾ ਸਦਰ ਪੱਟੀ `ਚ ਦਰਜ ਕੇਸ ਤਹਿਤ ਗਵਾਹੀ ਦੇਣ ਆਇਆ ਹੋਇਆ ਸੀ, ਜਿਸ ਨਾਲ ਸਿਕੰਦਰਜੀਤ ਸਿੰਘ, ਪ੍ਰਭਜੀਤ ਸਿੰਘ, ਹਰਦੇਵ ਸਿੰਘ ਤੇ ਹਰਭਜਨ ਸਿੰਘ ਵਾਸੀ ਪਿੰਡ ਧਾਰੀਵਾਲ ਆਏ ਹੋਏ ਸਨ । ਉਸ ਨੇ ਦੱਸਿਆ ਕਿ ਸਿਕੰਦਰਜੀਤ ਸਿੰਘ ਸਮੇਤ ਸਾਰੇ ਜਾਣੇ ਉਸ ਦੇ ਗਲ ਪੈ ਗਏ ਤੇ ਉਸ ਦੀ ਵਰਦੀ ਪਾੜ ਦਿੱਤੀ ਜਦੋਂਕਿ ਕੁੱਟਮਾਰ ਕਰ ਕੇ ਉਸ ਦੇ ਸੱਟਾਂ ਵੀ ਮਾਰੀਆਂ । ਜਾਂਚ ਅਧਿਕਾਰੀ ਨੇ ਦੱਸਿਆ ਕਿ ਰਤਨ ਸਿੰਘ ਨੂੰ ਗ੍ਰਿਫਤਾਰ (Arrested) ਕਰ ਲਿਆ ਗਿਆ ਹੈ ਜਦੋਂਕਿ ਹੋਰਾਂ ਨੂੰ ਫੜਨ ਲਈ ਕਾਰਵਾਈ ਕੀਤੀ ਜਾ ਰਹੀ ਹੈ ।

Read More : 18-19 ਵਿਅਕਤੀਆਂ ਵਿਰੁੱਧ ਕੁੱਟਮਾਰ ਅਤੇ ਧਮਕੀਆਂ ਦੇਣ ਤੇ ਕੇਸ ਦਰਜ

 

ਅਕੀਲ ਅਖਤਰ ਦੀ ਪੋਸਟਮਾਰਟਮ ਰਿਪੋਰਟ ਵਿਚ ਹੋਏ ਕਈ ਅਹਿਮ ਖੁਲਾਸੇ

0
Aqeel Akhtar's

ਚੰਡੀਗੜ੍ਹ, 22 ਅਕਤੂਬਰ 2025 : ਪੰਜਾਬ ਦੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ (Former Punjab D. G. P. Mohammad Mustafa) ਦੇ ਪੁੱਤਰ ਅਕੀਰ ਅਖ਼ਤਰ ਦੀ ਪੋਸਟਮਾਰਟਮ ਰਿਪੋੋਰਟ (Postmortem report) ਵਿਚ ਕਈ ਅਹਿਮ ਖੁਲਾਸੇ ਹੋਏ ਹਨ । ਜਿਸ ਤਹਿਤ ਅਕੀਲ ਦੇ ਸਰੀਰ ਤੇ ਸੱਜੀ ਕੂਹਣੀ ਤੋਂ 7 ਸੈਂਟੀਮੀਟਰ ਇਕ ਸਰਿੰਜ ਦਾ ਨਿਸ਼ਾਨ ਵੀ ਮਿਲਿਆ ਹੈ ।

ਅਕੀਲ ਦੇ ਸਰੀਰ ਤੇ ਸਰਿੰਜ ਦਾ ਨਿਸ਼ਾਨ ਜ਼ਰੂਰ ਪਰ ਨਸ਼ੇ ਲੈਣ ਦਾ ਕੋਈ ਅਤਾ ਪਤਾ ਨਹੀਂ

ਅਕੀਲ ਅਖਤਰ (Aqeel Akhtar) ਦੇ ਸਰੀਰ ਤੇ ਜੋ ਸਰਿੰਜ ਦਾ ਨਿਸ਼ਾਨ ਮਿਲਿਆ ਹੈ ਦੇ ਚਲਦਿਆਂ ਅਕੀਲ ਦੇ ਨਸ਼ੇ ਆਦਿ ਦਾ ਟੀਕਾ ਲਗਾਏ ਜਾਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਪਰ ਹਕੀਕਤ ਇਹ ਹੈ ਕਿ ਸਰਿੰਜ ਦਾ ਨਿਸ਼ਾਨ ਤਾਂ ਬੇਸ਼ਕ ਮਿਲਿਆ ਹੈ ਪਰ ਨਸ਼ੇ ਦੇ ਟੀਕੇ ਲਗਾਏ ਜਾਣ ਸਬੰਧੀ ਕੋਈ ਵੀ ਥਹੁ ਪਤਾ ਨਹੀਂ ਲੱਗਿਆ ਕਿਉਂਕਿ ਮਾਹਿਰਾਂ ਮੁਤਾਬਕ ਜੇਕਰ ਅਕੀਲ ਨਸ਼ੇ ਦੇ ਟੀਕੇ ਲਗਾਉਂ ਦਾ ਆਦਿ ਸੀ ਤਾਂ ਉਸਦੇ ਹੱਥ ਤੇ ਵੀ ਨਿਸ਼ਾਨ ਹੁੰਦੇ ਪਰ ਅਜਿਹਾ ਨਹੀਂ ਹੈ ।

ਮਾਹਿਰਾਂ ਮੁਤਾਬਕ ਕੀ ਜਾ ਸਕਦਾ ਹੈ ਮੰਨਿਆਂ

ਕਿਸੇ ਵੀ ਵਿਅਕਤੀ ਵਲੋਂ ਸਰੀਰ ਤੇ ਟੀਕਾ ਆਪਣੇ ਆਪ ਲਗਾਏ ਜਾਣ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਵਿਅਕਤੀ ਜੇਕਰ ਉਹ ਰਾਈਟ ਹੈੈਂਡਰ ਹੈ ਤਾਂ ਉਸ ਵਲੋਂ ਸੌਖੇ ਤਰੀਕੇ ਨਾਲ ਸਭ ਤੋਂ ਪਹਿਲਾਂ ਖੱਬੇ ਪਾਸੇ ਹੀ ਟੀਕਾ ਲਗਾਏ ਜਾਣ ਨੂੰ ਤਰਜੀਹ ਦਿੱਤੀ ਜਾਵੇਗੀ ਪਰ ਜੇਕਰ ਅਕੀਲ ਵਾਰ-ਵਾਰ ਟੀਕੇ ਲਗਾਉਣ ਦਾ ਆਦਿ ਹੁੰਦਾ ਤਾਂ ਉਸਦੇ ਹੱਥ ਤੇ ਵਾਰ ਵਾਰ ਟੀਕੇ ਲਗਾਏ ਜਾਣ ਦੇ ਨਿਸ਼ਾਨ ਮਿਲਦੇ ਪਰ ਅਜਿਹਾ ਨਾ ਹੋ ਕੇ ਸਿਰਫ਼ ਇਕ ਹੀ ਨਿਸ਼ਾਨ ਮਿਲਿਆ ਹੈ ।

ਕੀ ਸੀ ਮਾਮਲਾ

ਅਕੀਲ ਅਖਤਰ ਦੀ ਲੰਘੀ 16 ਅਕਤੂਬਰ ਨੂੰ ਪੰਚਕੂਲਾ ਦੇ ਸੈਕਟਰ 4 ਸਥਿਤ ਘਰ ’ਚ ਮੌਤ ਹੋ ਗਈ ਸੀ । ਪਰਿਵਾਰ ਉਸ ਨੂੰ ਪੰਚਕੂਲਾ ਦੇ ਸੈਕਟਰ 6 ਦੇ ਹਸਪਤਾਲ ਲੈ ਕੇ ਪਹੁੰਚਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਪਰਿਵਾਰ ਨੇ ਦੱਸਿਆ ਕਿ ਅਕੀਲ ਘਰ ’ਤੇ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਸੀ ਅਤੇ ਸ਼ਾਇਦ ਦਵਾਈਆਂ ਦੀ ਓਵਰਡੋਜ਼ ਕਾਰਨ ਉਸ ਦੀ ਹਾਲਤ ਵਿਗੜੀ ਸੀ । ਅਕੀਲ ਨੂੰ ਉਤਰ ਪ੍ਰਦੇਸ਼ ’ਚ ਸਹਾਰਨਪੁਰ ਦੇ ਹਰੜਾ ਪਿੰਡ ’ਚ ਸਪੁਰ ਏ ਖਾਕ ਕਰ ਦਿੱਤਾ ਹੈ ।

Read More : ਮੁਹੰਮਦ ਮੁਸਤਫ਼ਾ ਖਿਲਾਫ਼ ਸਖ਼ਤ ਕਾਰਵਾਈ ਕਰੇ ਚੋਣ ਕਮਿਸ਼ਨ: ਰਾਘਵ ਚੱਢਾ

ਵਿਗਿਆਨਕ ਕਲੱਬ ਨੇ ਦਿੱਤਾ ਬੂਟੇ ਵੰਡ ਕੇ ਹਰੀ ਦੀਵਾਲੀ ਮਨਾਉਣ ਦਾ ਸੁਨੇਹਾ

0
Scientific Club

ਅਮਰਗੜ੍ਹ, 22 ਅਕਤੂਬਰ 2025 : ਜਿਉਂਦੇ ਜੀਅ ਖੂਨਦਾਨ ਮਰਨ ਉਪਰੰਤ ਅੱਖਾਂ ਦਾਨ ਦੇ ਬੈਨਰ ਹੇਠ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੀ ਆ ਰਹੀ ਸੰਸਥਾ ਵਿਗਿਆਨਕ ਅਤੇ ਵੈਲਫੇਅਰ ਕਲੱਬ ਅਮਰਗੜ (Organization Scientific and Welfare Club Amargarh) ਵੱਲੋਂ ਕਲੱਬ ਪ੍ਰਧਾਨ ਡਾਕਟਰ ਪਵਿੱਤਰ ਸਿੰਘ ਦੀ ਅਗਵਾਈ ਵਿੱਚ ਹਰ ਸਾਲ ਦੀ ਤਰ੍ਹਾਂ ਹਰੀ ਦੀਵਾਲੀ ਮਨਾਉਣ ਦਾ ਸੁਨੇਹਾ ਦਿੰਦਿਆਂ ਬਾਜ਼ਾਰ ਵਿੱਚ ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟਿਆਂ ਦੀ ਮੁਫਤ ਵੰਡ ਕੀਤੀ ਗਈ ।

ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣਾ ਸਮੇਂ ਦੀ ਲੋੜ :  ਇੰਜ. ਲਾਲ ਸਿੰਘ ਲਾਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਅਲੀਪੁਰ (General Secretary of the club Charanjit Singh Alipur) ਨੇ ਦੱਸਿਆ ਕਿ ਸਾਡੀ ਸੰਸਥਾ ਵਲੋਂ ਪਿਛਲੇ 17 ਸਾਲਾਂ ਤੋਂ ਹਰ ਸਾਲ ਸਥਾਨਕ ਬਾਜ਼ਾਰ ਅੰਦਰ ਲੋਕਾਂ ਨੂੰ ਬੂਟੇ ਵੰਡ ਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਜਾਂਦਾ ਹੈ ਤਾਂ ਜੋ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਵਿੱਚ ਹਿੱਸਾ ਪਾਇਆ ਜਾ ਸਕੇ । ਇਸ ਮੌਕੇ ਉਚਿਤ ਤੌਰ ਤੇ ਪੁੱਜੇ ਇੰਜ. ਲਾਲ ਸਿੰਘ ਲਾਲ (Eng. Lal Singh Lal) ਨੇ ਕਿਹਾ ਕਿ ਪਲੀਤ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਇਸ ਸੰਸਥਾ ਵੱਲੋਂ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਬੂਟੇ ਲਗਾਏ ਅਤੇ ਸੰਭਾਲੇ ਜਾ ਰਹੇ ਹਨ ਉਥੇ ਹੀ ਦਿਵਾਲੀ ਵਾਲੇ ਦਿਨ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੇ ਦਿਵਾਲੀ ਮਨਾਉਣ ਦਾ ਇਹ ਵਧੀਆ ਸੁਨੇਹਾ ਹੈ, ਜਿਸ ਦੀ ਸਲਾਘਾ ਕਰਨੀ ਬਣਦੀ ਹੈ ।

ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣਾ ਸਮੇਂ ਦੇ ਮੁੱਖ ਲੋੜ ਬਣ ਗਈ ਹੈ

ਉਹਨਾਂ ਕਿਹਾ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣਾ ਸਮੇਂ ਦੇ ਮੁੱਖ ਲੋੜ ਬਣ ਗਈ ਹੈ । ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਨਗਿੰਦਰ ਸਿੰਘ ਮਾਨਾ, ਰਣਵੀਰ ਸਿੰਘ ਰਾਣਾ, ਗੁਰਪ੍ਰੀਤ ਸਿੰਘ ਈ. ਸੀ., ਮਨਜੀਤ ਸਿੰਘ ਅਮਰਗੜ, ਜਗਸੀਰ ਸਿੰਘ ਤੋਲੇਵਾਲ, ਹਰਪ੍ਰੀਤ ਸਿੰਘ ਸਿਆਣ, ਗੁਰਵਿੰਦਰ ਸਿੰਘ ਉੱਧਾ, ਡਾ. ਜਗਮੋਹਨ ਸਿੰਘ, ਰਵੀ ਮਾਨਾ, ਪੁਨੀਤ ਸਿਆਣ, ਗੁਰਨੂਰ ਕੌਰ ਗੁਨੂੰ ਦਾ ਵਿਸ਼ੇਸ਼ ਯੋਗਦਾਨ ਰਿਹਾ ।

Read More : ਪਟਿਆਲਾ ਜ਼ਿਲ੍ਹੇ ਅੰਦਰ ਇੱਕ ਦਿਨ `ਚ ਲਗਾਏ ਇੱਕ ਲੱਖ ਬੂਟੇ

ਕੈਬਨਿਟ ਮੰਤਰੀ ਨੇ ਡੀ. ਆਰ. ਐਮ. ਰੇਲਵੇ ਕੋਲ ਰੱਖੀਆਂ ਸ਼ਹਿਰ ਵਾਸੀਆਂ ਦੀਆਂ ਮੰਗਾਂ

0
Barinder Goyal

ਲਹਿਰਾਗਾਗਾ, 22 ਅਕਤੂਬਰ 2025 : ਕੈਬਨਿਟ ਮੰਤਰੀ ਪੰਜਾਬ (Cabinet Minister Punjab) ਬਰਿੰਦਰ ਕੁਮਾਰ ਗੋਇਲ ਨੇ ਅੱਜ ਇਥੇ ਲਹਿਰਾਗਾਗਾ ਰੇਲਵੇ ਸਟੇਸ਼ਨ ‘ਤੇ ਡੀ. ਆਰ. ਐਮ. ਰੇਲਵੇ, ਅੰਬਾਲਾ ਡਿਵੀਜ਼ਨ (D. R. M. Railway, Ambala Division) ਵਿਨੋਦ ਕੁਮਾਰ ਭਾਟੀਆ ਨਾਲ ਮੁਲਾਕਾਤ ਕਰ ਕੇ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਸ਼ਹਿਰ ਵਾਸੀਆਂ ਦੀਆਂ ਰੇਲਵੇ ਨਾਲ ਸਬੰਧਤ ਮੰਗਾਂ ਰੱਖੀਆਂ ਕਿ ਰੇਲਵੇ ਪਲੇਟਫਾਰਮ ‘ਤੇ ਸ਼ੈੱਡ ਪਾਇਆ ਜਾਵੇ ਅਤੇ ਓਬਰਬ੍ਰਿਜ ਨੂੰ ਪਲੇਟਫਾਰਮ ਤੇ ਉਸ ਤੋਂ ਬਾਹਰ ਤਕ ਲੋਕਾਂ ਦੀ ਸਹੂਲਤ ਮੁਤਾਬਕ ਖੋਲ੍ਹਿਆ ਜਾਵੇ । ਇਸ ਦੇ ਨਾਲ- ਨਾਲ ਰੇਲ ਲਾਈਨ ਸਬੰਧੀ ਪ੍ਰਸਤਾਵਿਤ ਕੰਧਾਂ ਬਾਬਤ ਲੋਕਾਂ ਨੂੰ ਲਾਂਘੇ ਦੀ ਸਹੂਲਤ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ ।

ਰੇਲਵੇ ਪਲੇਟਫਾਰਮ ‘ਤੇ ਸ਼ੈੱਡ ਪਾਉਣ ਅਤੇ ਓਬਰਬ੍ਰਿਜ ਨੂੰ ਪਲੇਟਫਾਰਮ ਤੇ ਉਸ ਤੋਂ ਬਾਹਰ ਤਕ ਲੋਕਾਂ ਦੀ ਸਹੂਲਤ ਮੁਤਾਬਕ ਖੋਲ੍ਹਣ ਦੀ ਮੰਗ

ਕੈਬਨਿਟ ਮੰਤਰੀ ਨੇ ਦੱਸਿਆ ਕਿ ਰੇਲਵੇ ਲਾਈਨ (Railway line) ਕਰ ਕੇ ਸ਼ਹਿਰ 2 ਹਿੱਸਿਆਂ ਵਿੱਚ ਵੰਡਿਆ ਹੋਇਆ ਹੈ । ਇੱਕ ਪਾਸੇ 08 ਵਾਰਡ ਹਨ ਤੇ ਦੂਜੇ ਪਾਸੇ 07 ਵਾਰਡ ਹਨ। ਬੈਂਕਾਂ ਸਮੇਤ ਕਈ ਅਦਾਰੇ ਇੱਕ ਪਾਸੇ ਅਤੇ ਕਈ ਹੋਰ ਅਹਿਮ ਅਦਾਰੇ ਦੂਜੇ ਪਾਸੇ ਹਨ । ਇਸ ਲਈ ਜ਼ਰੂਰੀ ਹੈ ਕਿ ਲੋਕ ਜਿਵੇਂ ਪਿਛਲੇ 50-60 ਸਾਲ ਤੋਂ ਇੱਕ-ਦੂਜੇ ਪਾਸੇ ਜਾ ਕੇ ਆਪਣੇ ਕੰਮ ਕਰਦੇ ਰਹੇ ਹਨ, ਓਵੇਂ ਵੀ ਰੇਲਵੇ ਵੱਲੋਂ ਪ੍ਰਸਤਾਵਿਤ ਕੰਧਾਂ ਬਾਬਤ ਵੀ ਇਸ ਗੱਲ ਦਾ ਉਚੇਚਾ ਧਿਆਨ ਰੱਖਿਆ ਜਾਵੇ ਕਿ ਲੋਕਾਂ ਨੂੰ ਪਹਿਲਾਂ ਵਾਂਗ ਇੱਕ ਪਾਸੇ ਤੋਂ ਦੂਜੇ ਪਾਸੇ ਜਾਣ ਵਿੱਚ ਕੋਈ ਦਿੱਕਤ ਨਾ ਆਵੇ ਤੇ ਲੋਕ ਆਪਣੇ ਕੰਮ ਨਿਰਵਿਘਨ ਕਰ ਸਕਣ ।

ਰੇਲ ਲਾਈਨ ਸਬੰਧੀ ਪ੍ਰਸਤਾਵਿਤ ਕੰਧਾਂ ਬਾਬਤ ਲੋਕਾਂ ਨੂੰ ਲਾਂਘੇ ਦੀ ਸਹੂਲਤ ਦੇਣ ਦੀ ਵੀ ਰੱਖੀ ਮੰਗ

ਇਸ ਦੇ ਨਾਲ-ਨਾਲ ਲੋਕਾਂ ਦੀ ਚਿਰੋਕਣੀ ਮੰਗ ਹੈ ਕਿ ਓਬਰਬ੍ਰਿਜ ਨੂੰ ਪਲੇਟਫਾਰਮ ਤੇ ਉਸ ਤੋਂ ਬਾਹਰ ਤਕ ਲੋਕਾਂ ਦੀ ਸਹੂਲਤ ਮੁਤਾਬਕ ਖੋਲ੍ਹਿਆ ਜਾਵੇ।ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਪਲੇਟਫਾਰਮ ਉੱਤੇ ਸ਼ੈੱਡ ਲਾਜ਼ਮੀ ਪਾਇਆ ਜਾਵੇ ਤਾਂ ਜੋ ਕਿਸੇ ਵੀ ਕਿਸਮ ਦੇ ਮੌਸਮ ਦੌਰਾਨ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ । ਬਰਿੰਦਰ ਕੁਮਾਰ ਗੋਇਲ (Barinder Kumar Goyal) ਨੇ ਕਿਹਾ ਕਿ ਪੰਜਾਬ ਸਰਕਾਰ ਹਰ ਹਾਲ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਅਤੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਨੂੰ ਅੱਵਲ ਦਰਜੇ ਦਾ ਹਲਕਾ ਬਣਾਉਣ ਅਤੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ।

ਡੀ. ਆਰ. ਐਮ. ਵੱਲੋਂ ਸ਼ਹਿਰ ਵਾਸੀਆਂ ਦੀਆਂ ਮੰਗਾਂ ਉੱਤੇ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਕਰ ਕੇ ਹਰ ਸੰਭਵ ਹੱਲ ਦਾ ਭਰੋਸਾ

ਡੀ. ਆਰ. ਐਮ. ਰੇਲਵੇ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀਆਂ ਮੰਗਾਂ ਉੱਤੇ ਵਿਸਥਾਰ ਵਿੱਚ ਵਿਚਾਰ-ਵਟਾਂਦਰਾ ਕਰ ਕੇ ਹਰ ਸੰਭਵ ਹੱਲ ਕੀਤਾ ਜਾਵੇਗਾ । ਇਸ ਮੌਕੇ ਸ਼ੀਸ਼ਪਾਲ ਅੰਨਦ ਚੇਅਰਮੈਨ ਮਾਰਕੀਟ ਕਮੇਟੀ ਲਹਿਰਾ, ਚਰਨਜੀਤ ਸ਼ਰਮਾ ਬਲਾਕ ਪ੍ਰਧਾਨ ਲਹਿਲ ਕਲਾਂ, ਪ੍ਰਿੰਸ ਗਰਗ ਕੋਆਰਡੀਨੇਟਰ ਹਲਕਾ ਲਹਿਰਾ ਟਰੇਡ ਵਿੰਗ, ਮੇਘ ਰਾਜ, ਬਾਬੂ ਸ਼ੀਸ਼ਪਾਲ ਲਹਿਰਾ, ਨੰਦ ਲਾਲ, ਪੀ. ਏ. ਰਾਕੇਸ਼ ਕੁਮਾਰ ਗੁਪਤਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਅਤੇ ਵੱਡੀ ਗਿਣਤੀ ਸ਼ਹਿਰ ਵਾਸੀ ਹਾਜ਼ਰ ਸਨ ।

Read More : ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਪ੍ਰੋਜੈਕਟਾਂ ਦੀ ਸਮੀਖਿਆ ਲਈ ਬੈਠਕ

ਡੀ. ਸੀ. ਰਾਹੁਲ ਚਾਬਾ ਵਲੋਂ ਮੰਡੀਆਂ ‘ਚ ਚੱਲ ਰਹੇ ਖਰੀਦ ਕਾਰਜਾਂ ਦੀ ਸਮੀਖਿਆ

0
DC Rahul Chaba

ਸੰਗਰੂਰ, 22 ਅਕਤੂਬਰ 2025 : ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ (Deputy Commissioner Rahul Chaba) ਨੇ ਦੱਸਿਆ ਹੈ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਵੇਚਣ ਲਈ ਲਿਆਂਦੀ ਜਾ ਰਹੀ ਝੋਨੇ ਦੀ ਫ਼ਸਲ (Paddy crop) ਦਾ ਦਾਣਾ-ਦਾਣਾ ਸੁਚਾਰੂ ਤੇ ਨਿਰਵਿਘਨ ਢੰਗ ਨਾਲ ਖਰੀਦਿਆ ਜਾ ਰਿਹਾ ਹੈ ।

ਸੰਗਰੂਰ ਜ਼ਿਲ੍ਹੇ ਦੀਆਂ ਮੰਡੀਆਂ ‘ਚ 2.27 ਮੀਟ੍ਰਿਕ ਟਨ ਝੋਨੇ ਦੀ ਹੋਈ ਆਮਦ

ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੀਆਂ ਮੰਡੀਆਂ (District markets) ‘ਚ 2 ਲੱਖ 27 ਹਜ਼ਾਰ 324 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ ਅਤੇ ਇਸ ‘ਚੋਂ 2 ਲੱਖ 19 ਹਜ਼ਾਰ 558 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ । ਇਹ ਪ੍ਰਗਟਾਵਾ ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੀਡਿਓ ਕਾਨਫਰੰਸ ਰਾਹੀਂ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਵੱਲੋਂ ਸੱਦੀ ਮੀਟਿੰਗ ਵਿੱਚ ਸ਼ਾਮਲ ਹੋਣ ਉਪਰੰਤ ਕੀਤਾ । ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਖ਼ਰੀਦ ਏਜੰਸੀਆਂ (Purchasing agencies) ਨੂੰ ਨਿਰਦੇਸ਼ ਦਿੱਤੇ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਸੀਜ਼ਨ ਦੇ ਸਿਖ਼ਰ ਦੇ ਮੱਦੇਨਜ਼ਰ ਮੰਡੀਆਂ ‘ਚ ਆਮਦ ਦੀ ਤੇਜ਼ੀ ਨੂੰ ਮੁੱਖ ਰੱਖਦੇ ਹੋਏ ਢੁਕਵੇਂ ਪ੍ਰਬੰਧ ਅਤੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ । ਉਨ੍ਹਾਂ ਦੂਜੇ ਰਾਜਾਂ ਤੋਂ ਸੰਭਾਵੀ ਝੋਨੇ ਦੀ ਆਮਦ ਨੂੰ ਰੋਕਣ ਲਈ ਪੁਲਿਸ ਅਤੇ ਖ਼ਰੀਦ ਏਜੰਸੀਆਂ ਵੱਲੋਂ ਕੀਤੇ ਕੰਮ ਦੀ ਸਮੀਖਿਆ ਵੀ ਕੀਤੀ ।

-ਕਿਸਾਨਾਂ ਨੂੰ ਕੇਵਲ ਸੁੱਕਾ ਝੋਨਾ ਹੀ ਮੰਡੀਆਂ ‘ਚ ਲਿਆਉਣ ਤੇ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਸੱਦਾ

ਚਾਬਾ ਨੇ ਦੱਸਿਆ ਕਿ ਸਾਰੇ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਝੋਨੇ ਦੀ ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਪ੍ਰਬੰਧਾਂ ਵਿੱਚ ਕਿਸੇ ਕਿਸਮ ਦੀ ਢਿੱਲ ਨਾ ਵਰਤੀ ਜਾਵੇ । ਖਾਸ ਕਰ ਕੇ ਖਰੀਦੀ ਫਸਲ ਦੀ ਲਿਫਟਿੰਗ ਨਾਲੋ ਨਾਲ ਕੀਤੀ ਜਾਣੀ ਯਕੀਨੀ ਬਣਾਈ ਜਾਵੇ । ਉਹਨਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਨਿਰਵਿਘਨ ਖਰੀਦ ਯਕੀਨੀ (Smooth purchase ensured) ਬਣਾਏ ਜਾਣ ਲਈ ਉਹ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਪਰਾਲੀ ਦਾ ਨਿਪਟਾਰਾ ਇਨ ਸੀਟੂ ਜਾ ਐਕਸ ਸੀਟੂ ਕਰਨ ।

ਕਿਸਾਨਾਂ ਨੂੰ ਮੰਡੀਆਂ ‘ਚ ਨਹੀਂ ਆਉਣ ਦਿੱਤੀ ਜਾ ਰਹੀ ਮੁਸ਼ਕਲ: ਰਾਹੁਲ ਚਾਬਾ

ਇਸ ਮੌਕੇ ਵੱਖ-ਵੱਖ ਅਧਿਕਾਰੀਆਂ ਤੋਂ ਵੱਖ-ਵੱਖ ਮੰਡੀਆਂ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਤੇ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ । ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਪੀਣ ਵਾਲੇ ਸਾਫ ਸੁਥਰੇ ਪਾਣੀ, ਬਿਜਲੀ ਤੇ ਬੈਠਣ ਲਈ ਛਾਂਦਾਰ ਜਗ੍ਹਾ ਦੇ ਪ੍ਰਬੰਧ ਕੀਤੇ ਗਏ ਹਨ । ਚਾਬਾ ਨੇ ਦੱਸਿਆ ਕਿ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸੰਗਰੂਰ ਵਿੱਚ ਸ਼ਾਮ 6 ਵਜੇ ਤੋਂ ਅਗਲੇ ਦਿਨ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਝੋਨਾ ਕੱਟਣ ‘ਤੇ ਪਾਬੰਦੀ ਵੀ ਲਗਾਈ ਹੈ । ਇਸ ਸਬੰਧੀ ਉਲੰਘਣਾ ਕਰਨ ‘ਤੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ।

Read More : ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਝੋਨੇ ਦੀ ਆਮਦ 28 ਹਜ਼ਾਰ ਮੀਟਰਿਕ ਟਨ ਹੋਈ

‘ਯੁੱਧ ਨਸ਼ਿਆਂ ਵਿਰੁੱਧ’ ਨੂੰ ਹੋਇਆ 232ਵਾਂ ਦਿਨ 

0
'War on Drugs'

ਚੰਡੀਗੜ੍ਹ, 22 ਅਕਤੂਬਰ 2025 : ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ (Complete eradication of drugs from the state) ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੇਦਸ਼ਾਂ ‘ਤੇ ਵਿੱਢੇ ਗਏ “ਯੁੱਧ ਨਸ਼ਿਆਂ ਵਿਰੁੱਧ” (“War on Drugs”) ਦੇ 232ਵੇਂ ਦਿਨ ਪੰਜਾਬ ਪੁਲਿਸ ਨੇ ਅੱਜ 306 ਥਾਵਾਂ ‘ਤੇ ਛਾਪੇਮਾਰੀ ਕੀਤੀ, ਜਿਸ ਉਪਰੰਤ ਸੂਬੇ ਭਰ ਵਿੱਚ 58 ਐਫ. ਆਈ. ਆਰਜ਼. ਦਰਜ ਕਰਕੇ 67 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ । ਇਸ ਨਾਲ 232 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 33,500 ਹੋ ਗਈ ਹੈ ।

ਪੰਜਾਬ ਪੁਲਿਸ ਵੱਲੋਂ 561 ਗ੍ਰਾਮ ਹੈਰੋਇਨ ਤੇ 1.1 ਕਿਲੋ ਅਫ਼ੀਮ ਸਮੇਤ 67 ਨਸ਼ਾ ਤਸਕਰ ਕਾਬੂ

ਇਹਨਾਂ ਛਾਪਿਆਂ ਦੇ ਨਤੀਜੇ ਵਜੋਂ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 561 ਗ੍ਰਾਮ ਹੈਰੋਇਨ, 1.1 ਕਿਲੋਗ੍ਰਾਮ ਅਫੀਮ, 1229 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 6360 ਰੁਪਏ ਦੀ ਡਰੱਗ ਮਨੀ (Drug money worth Rs. 6360) ਬਰਾਮਦ ਕੀਤੀ ਗਈ ਹੈ । ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਐਸ. ਐਸ. ਪੀਜ਼ ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਹੁਕਮ ਦਿੱਤੇ ਹਨ । ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜੰਗ ਦੀ ਨਿਗਰਾਨੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ 5 ਮੈਂਬਰੀ ਕੈਬਨਿਟ ਸਬ ਕਮੇਟੀ ਵੀ ਬਣਾਈ ਗਈ ਹੈ ।

ਨਸ਼ਾ ਛੁਡਾਉਣ ਸਬੰਧੀ ਯਤਨਾਂ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ 23 ਵਿਅਕਤੀਆਂ ਨੂੰ ਨਸ਼ਾ ਛੱਡਣ ਦਾ ਇਲਾਜ ਲੈਣ ਲਈ ਰਾਜ਼ੀ ਕੀਤਾ

ਇਸ ਆਪ੍ਰੇਸ਼ਨ ਦੌਰਾਨ 57 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 800 ਤੋਂ ਵੱਧ ਪੁਲਿਸ ਕਰਮਚਾਰੀਆਂ ਵਾਲੀਆਂ 100 ਤੋਂ ਵੱਧ ਪੁਲਸ ਟੀਮਾਂ ਨੇ ਰਾਜ ਭਰ ਵਿੱਚ 306 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ । ਉਨ੍ਹਾਂ ਅੱਗੇ ਦੱਸਿਆ ਕਿ ਦਿਨ ਭਰ ਚੱਲੇ ਇਸ ਆਪ੍ਰੇਸ਼ਨ ਦੌਰਾਨ ਪੁਲਸ ਟੀਮਾਂ ਨੇ 332 ਸ਼ੱਕੀ ਵਿਅਕਤੀਆਂ ਦੀ ਜਾਂਚ ਵੀ ਕੀਤੀ ਹੈ । ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਸੂਬੇ ‘ਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਪੱਖੀ ਰਣਨੀਤੀ- ਇਨਫੋਰਸਮੈਂਟ, ਡੀ-ਅਡਿਕਸ਼ਨ ਅਤੇ ਪ੍ਰੀਵੈਂਸ਼ਨ (ਈ. ਡੀ. ਪੀ.)- ਲਾਗੂ ਕੀਤੀ ਗਈ ਹੈ ਅਤੇ ਪੰਜਾਬ ਪੁਲਸ ਨੇ ਇਸ ਰਣਨੀਤੀ ਦੇ ਹਿੱਸੇ ਵਜੋਂ ਅੱਜ 23 ਵਿਅਕਤੀਆਂ ਨੂੰ ਨਸ਼ਾ ਛੱਡਣ ਅਤੇ ਮੁੜ ਵਸੇਬੇ ਦਾ ਇਲਾਜ ਲੈਣ ਲਈ ਰਾਜ਼ੀ ਕੀਤਾ  ਹੈ ।

Read More : ’ਯੁੱਧ ਨਸ਼ਿਆਂ ਵਿਰੁੱਧ 123 ਦਿਨਾਂ ਵਿੱਚ 20 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਗ੍ਰਿਫ਼ਤਾਰ

Mobilna przewaga Bassbet Casino – jak grać szybciej i wygodniej na smartfonie

0

W tym artykule dowiesz się, jak w pełni wykorzystać mobilną wersję Bassbet Casino. Przedstawimy Ci wszystkie niezbędne kroki, od rejestracji po wypłatę wygranych, oraz podpowiemy, jak unikać typowych pułapek. Dzięki praktycznym wskazówkom będziesz mógł grać w sloty, gry na żywo i inne popularne tytuły w dowolnym miejscu, nie tracąc na jakości ani bezpieczeństwie.

Wymagania wstępne – co przygotować przed startem

Zanim przejdziesz do gry, upewnij się, że spełniasz poniższe warunki:

  • Smartfon lub tablet z systemem Android ≥ 5.0 lub iOS ≥ 11.0
  • Stabilne połączenie internetowe (Wi‑Fi lub 4G/5G)
  • Aktualny adres e‑mail oraz numer telefonu (do weryfikacji konta)
  • Środki do zasilenia konta – karta płatnicza, przelew lub kryptowaluta

Pro Tip: Zanim zalogujesz się po raz pierwszy, zainstaluj najnowszą wersję przeglądarki Chrome lub Safari. Zapewni to płynniejsze działanie aplikacji webowej Bassbet Casino.

Krok 1 – Rejestracja w kilku prostych ruchach

  1. Otwórz przeglądarkę na urządzeniu mobilnym i wejdź na stronę bass-betcasino-pl.com.
  2. Kliknij przycisk „Zarejestruj się” w prawym górnym rogu.
  3. Wpisz wymagane dane: imię, adres e‑mail, hasło oraz kod promocyjny (jeśli posiadasz).
  4. Potwierdź rejestrację klikając w link aktywacyjny, który otrzymasz na maila.

Industry Secret: W trakcie rejestracji wpisz kod WELCOME2024, aby od razu otrzymać bonus powitalny – 100 % do 500 zł i 200 darmowych spinów.

Krok 2 – Weryfikacja tożsamości i zabezpieczenia konta

Po zalogowaniu się przejdź do sekcji „Moje konto” → „Weryfikacja”. Przygotuj:

  • Skany lub zdjęcia dowodu osobistego/paszportu
  • Potwierdzenie adresu (np. rachunek za media)

Wysyłając dokumenty, pamiętaj o zasadzie KYC (Know Your Customer) – to chroni Twoje środki i zapewnia szybkie wypłaty. Bassbet Casino przetwarza wnioski w ciągu 24 godzin, a środki po zatwierdzeniu są dostępne od ręki.

Krok 3 – Zasilenie konta – tradycyjnie i kryptowalutami

Bassbet Casino oferuje ponad 20 metod płatności. Dla mobilnych graczy najwygodniejsze są:

  • BLIK – natychmiastowe przelewy z telefonu
  • PayPal – bezpieczne i szybkie
  • Bitcoin, Ethereum – anonimowo i z niskimi opłatami

Aby dodać środki:

  1. Wejdź w „Kasjer” → „Depozyt”.
  2. Wybierz preferowaną metodę i wpisz kwotę.
  3. Potwierdź transakcję – środki pojawią się na koncie w kilku sekund.

Did You Know? Wypłaty w kryptowalutach w Bassbet Casino są zazwyczaj realizowane w ciągu 10‑15 minut, co jest jedną z najszybszych opcji na rynku.

Krok 4 – Wybór gier mobilnych – co warto wypróbować

Platforma posiada ponad 7000 tytułów od 80 dostawców. Oto trzy kategorie, które działają najlepiej na smartfonie:

  • Sloty mobilne – np. Starburst, Gonzo’s Quest (wysoka jakość grafiki i szybka akcja)
  • Gry stołowe – blackjack, ruletka – intuicyjny interfejs dotykowy
  • Gry na żywo – krupierzy w czasie rzeczywistym, transmisje w HD

Pro Tip: Skorzystaj z opcji „Tryb demo” przy pierwszej rozgrywce. Dzięki temu poznasz zasady i zmaksymalizujesz szanse na wygraną, nie ryzykując własnych środków.

Przykład zastosowania

Wyobraź sobie, że masz 50 zł i chcesz przetestować nowy slot z RTP = 96,5 %. Grając w trybie demo, sprawdzasz, że gra ma wysoką zmienność, więc decydujesz się obstawiać 0,10 zł na jedną linię. Po kilku obrotach wygrywasz 5 zł – wiesz, że realna gra może przynieść podobny zwrot przy zachowaniu umiaru.

Krok 5 – Korzystanie z bonusów i programu lojalnościowego

Bassbet Casino wyróżnia się bogatym systemem bonusowym:

  • Bonus powitalny – 100 % do 500 zł + 200 darmowych spinów
  • Cashback tygodniowy – zwrot 10 % strat do 200 zł
  • Program lojalnościowy – punkty za każdy postawiony złoty, wymieniane na darmowe spiny lub gotówkę

Aby aktywować bonus:

  1. Przejdź do zakładki „Promocje”.
  2. Kliknij „Aktywuj” przy wybranym bonusie.
  3. Spełnij wymóg obrotu (np. 30×) i wypłać wygraną.

Expert Tip: Zanim skorzystasz z cashbacku, sprawdź, czy spełniasz warunki obrotu w ciągu 7 dni – w przeciwnym razie bonus może wygasnąć.

Krok 6 – Wypłata wygranej – szybka i bezpieczna

Po spełnieniu wymogów obrotu możesz zlecić wypłatę:

  1. Wejdź w „Kasjer” → „Wypłata”.
  2. Wybierz metodę (np. BLIK lub Bitcoin).
  3. Wpisz kwotę i potwierdź kodem SMS.

Bassbet Casino przetwarza wypłaty w do 30 minut przy metodach natychmiastowych. Dla tradycyjnych przelewów bankowych czas może wynieść 1‑2 dni robocze.

Pro Tip: Ustaw limit dzienny w sekcji „Odpowiedzialna gra”. Dzięki temu nie przekroczysz budżetu i zachowasz kontrolę nad wydatkami.

Najczęstsze błędy – czego unikać?

  • Brak weryfikacji – opóźnia wypłaty i może skutkować blokadą konta.
  • Gra bez limitów – prowadzi do szybkiego wyczerpania bankrollu.
  • Ignorowanie warunków bonusu – utrata darmowych spinów i cashbacku.
  • Używanie nieaktualnej przeglądarki – spowalnia działanie gry i może powodować błędy graficzne.

Rozwiązywanie problemów – szybka pomoc

Jeśli napotkasz trudności:

  • Sprawdź połączenie – przełącz się z Wi‑Fi na dane mobilne.
  • Zresetuj przeglądarkę – wyczyść pamięć podręczną i ciasteczka.
  • Skontaktuj się z supportem – dostępny 24/7 w języku polskim przez czat na żywo.

Podsumowanie i dalsze kroki

Dzięki temu przewodnikowi wiesz już, jak skonfigurować konto, zasilić je, wybrać najlepsze gry mobilne i szybko wypłacić wygrane w Bassbet Casino. Pamiętaj o odpowiedzialnym podejściu do gry oraz o wykorzystywaniu dostępnych bonusów i programów lojalnościowych.

Ready to experience these benefits? Start your journey at bass-betcasino-pl.com and enjoy seamless mobile gaming today!

ਆਮ ਆਦਮੀ ਕਲੀਨਿਕਾਂ ਵੱਲੋਂ ਮੀਲ ਪੱਥਰ ਸਥਾਪਤ

0
Aam Aadmi Clinics

ਚੰਡੀਗੜ੍ਹ, 21 ਅਕਤੂਬਰ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਮੁੱਢਲੀ ਸਿਹਤ ਸੰਭਾਲ ਨੂੰ ਹੋਰ ਮਜ਼ਬੂਤ ਕਰਨ ਲਈ ਸ਼ੁਰੂ ਕੀਤੇ ‘ਆਮ ਆਦਮੀ ਕਲੀਨਿਕ’ ਪ੍ਰੋਜੈਕਟ (Aam Aadmi Clinic’ project) ਨੇ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਸਥਾਪਤ ਕਰਦਿਆਂ ਸਿਰਫ਼ ਤਿੰਨ ਸਾਲਾਂ ਵਿੱਚ ਆਊਟਪੇਸ਼ੈਂਟ ਵਿਭਾਗ (ਓ. ਪੀ. ਡੀ..) ਵਿੱਚ ਆਉਣ ਵਾਲੇ ਮਰੀਜ਼ਾਂ ਨੇ 4.20 ਕਰੋੜ ਅਤੇ ਲੈਬ ਟੈਸਟ ਕੀਤੇ ਗਏ 2.29 ਕਰੋੜ ਟੈਸਟਾਂ ਨੇ ਬੇਮਿਸਾਲ ਅੰਕੜੇ ਨੂੰ ਪਾਰ ਕਰ ਲਿਆ ਹੈ ।

3 ਸਾਲਾਂ ਵਿੱਚ 4.20 ਕਰੋੜ ਲੋਕਾਂ ਨੂੰ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਅਤੇ 2.29 ਕਰੋੜ ਲੈਬ ਟੈਸਟ ਕੀਤੇ

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ (Punjab Health and Family Welfare Minister Dr. Balbir Singh) ਨੇ ਦੱਸਿਆ ਕਿ 15 ਅਗਸਤ, 2022 ਤੋਂ ਹੁਣ ਤੱਕ ਸੂਬੇ ਵਿੱਚ 4.20 ਕਰੋੜ ਤੋਂ ਵੱਧ ਵਿਅਕਤੀਆਂ ਨੇ 881 ਆਮ ਆਦਮੀ ਕਲੀਨਿਕਾਂ ਤੋਂ ਮੁਫ਼ਤ ਇਲਾਜ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਸ਼ਹਿਰੀ ਖੇਤਰਾਂ ਵਿੱਚ 316 ਅਤੇ ਪੇਂਡੂ ਖੇਤਰਾਂ ਵਿੱਚ 565 ਸਮੇਤ ਸੂਬੇ ਵਿੱਚ ਕੁੱਲ 881 ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ, ਜਿਹਨਾਂ ਵਿੱਚ ਮੁਫ਼ਤ ਇਲਾਜ ਪ੍ਰਦਾਨ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ 107 ਕਿਸਮਾਂ ਦੀਆਂ ਮੁਫ਼ਤ ਦਵਾਈਆਂ ਅਤੇ 47 ਕਿਸਮਾਂ ਦੇ ਮੁਫ਼ਤ ਡਾਇਗਨੌਸਟਿਕ ਟੈਸਟਾਂ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ

ਡਾ. ਬਲਬੀਰ ਸਿੰਘ ਨੇ ਸਾਰੀਆਂ 107 ਕਿਸਮਾਂ ਦੀਆਂ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵਿਭਾਗ ਦੀ ਵਚਨਬੱਧਤਾ ਨੂੰ ਦੁਹਰਾਇਆ । ਉਨ੍ਹਾਂ ਸਰਵੇਖਣ ਦੇ ਨਤੀਜੇ ਪੇਸ਼ ਕਰਦਿਆਂ ਦੱਸਿਆ ਕਿ ਤਾਜ਼ਾ ਮਰੀਜ਼ਾਂ ਦੀ ਫੀਡਬੈਕ ਦੇ ਅਨੁਸਾਰ, ਪ੍ਰਭਾਵੀ 98 ਫ਼ੀਸਦ ਮਰੀਜ਼ਾਂ ਨੇ ਕਲੀਨਿਕ ਤੋਂ ਹੀ ਦਵਾਈਆਂ ਮਿਲਣ ਦੀ ਰਿਪੋਰਟ ਕੀਤੀ । ਮੰਤਰੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਸਾਰੀਆਂ ਲੋੜੀਂਦੀਆਂ ਦਵਾਈਆਂ ਦੇ ਸਟਾਕ ਦੀ ਹਰ ਸਮੇਂ ਉਪਲਬਧਤਾ ਨੂੰ ਯਕੀਨੀ ਬਣਾਉਣ ਸਬੰਧੀ ਸਖ਼ਤ ਨਿਰਦੇਸ਼ ਦਿੱਤੇ ।

ਕਲੀਨਿਕ ਰੋਜ਼ਾਨਾ 73 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਹਨ, ਸੂਬਾ ਵਾਸੀਆਂ ਦੇ ਸਿਹਤ ਸੰਭਾਲ ਖਰਚਿਆਂ ਵਿੱਚ 2000 ਕਰੋੜ ਰੁਪਏ ਦੀ ਕਟੌਤੀ ਹੋਈ : ਡਾ. ਬਲਬੀਰ ਸਿੰਘ

ਆਮ ਆਦਮੀ ਕਲੀਨਿਕਾਂ (Common man clinics) ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਬਾਰੇ ਜਾਣਕਾਰੀ ਦਿੰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹਨਾਂ ਕਲੀਨਿਕਾਂ ਵਿੱਚ ਰੋਜ਼ਾਨਾ ਲਗਭਗ 73,000 ਮਰੀਜ਼ਾਂ ਨੂੰ ਇਲਾਜ ਦੀ ਸਹੂਲਤ ਪ੍ਰਦਾਨ ਕਰ ਰਹੇ ਹਨ ਅਤੇ ਹਰ ਕਲੀਨਿਕ ਵਿੱਚ ਔਸਤਨ 83 ਮਰੀਜ਼ ਰੋਜ਼ਾਨਾ ਆਉਂਦੇ ਹਨ । ਉਨ੍ਹਾਂ ਅੱਗੇ ਕਿਹਾ ਕਿ ਇਹ ਅੰਕੜਾ ਕਲੀਨਿਕਾਂ ਵਿੱਚ ਮਰੀਜ਼ਾਂ ਦੀ ਸਿਹਤ ਸਬੰਧੀ ਕੁਸ਼ਲਤਾ ਅਤੇ ਪ੍ਰਭਾਵੀ ਸਹੂਲਤ ਨੂੰ ਦਰਸਾਉਂਦਾ ਹੈ ।

ਡਾ. ਬਲਬੀਰ ਸਿੰਘ ਨੇ ਨਿਰਵਿਘਨ ਦਵਾਈ ਸਪਲਾਈ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕੀਤੀ

ਸਿਹਤ ਮੰਤਰੀ ਨੇ ਕਿਹਾ ਕਿ 4.20 ਕਰੋੜ ਵਿਅਕਤੀਆਂ ਵਿੱਚੋਂ 1.50 ਕਰੋੜ ਵਿਅਕਤੀਆਂ ਨੇ ਵਿਸ਼ੇਸ਼ ਵਿਜ਼ਟ ਕੀਤਾ, ਜੋ ਕਲੀਨਿਕਾਂ ਦੀ ਵਿਆਪਕ ਪਹੁੰਚਯੋਗਤਾ ਨੂੰ ਦਰਸਾਉਂਦਾ ਹੈ, ਜਦੋਂ ਕਿ 2.7 ਕਰੋੜ ਮਰੀਜ਼ਾਂ ਨੇ ਦੁਬਾਰਾ ਵਿਜ਼ਟ ਕੀਤਾ, ਜੋ ਮਰੀਜ਼ਾਂ ਦੇ ਵਿਸ਼ਵਾਸ ਅਤੇ ਸੰਤੁਸ਼ਟੀ ਨੂੰ ਦਰਸਾਉਂਦੀਆਂ ਹਨ। ਉਹਨਾਂ ਅੱਗੇ ਦੱਸਿਆ ਕਿ ਇਹਨਾਂ ਕਲੀਨਿਕਾਂ ਨੇ ਵਿਅਕਤੀਆਂ ਲਈ ਸਿਹਤ ਸੰਭਾਲ ਖਰਚਿਆਂ ਨੂੰ 2000 ਕਰੋੜ ਰੁਪਏ ਦੀ ਵੱਡੀ ਰਕਮ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ।

ਸਰਵੇਖਣ ਵਿੱਚ 98 ਫ਼ੀਸਦ ਮਰੀਜ਼ਾਂ ਨੇ ਕਲੀਨਿਕ ਤੋਂ ਹੀ ਦਵਾਈਆਂ ਮਿਲਣ ਦੀ ਰਿਪੋਰਟ ਕੀਤੀ

ਉਨ੍ਹਾਂ ਅੱਗੇ ਦੱਸਿਆ ਕਿ ਓ. ਪੀ. ਡੀ. ਵਿੱਚ 54 ਫ਼ੀਸਦ ਮਹਿਲਾਵਾਂ ਆ ਰਹੀਆਂ ਹਨ, ਜੋ ਕਿ ਸਿਹਤ ਸੰਭਾਲ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਦਾ ਸੰਕੇਤ ਹਨ। ਇਹ ਕਲੀਨਿਕ ਰਵਾਇਤੀ ਰੁਕਾਵਟਾਂ ਨੂੰ ਤੋੜ ਕੇ ਹਰੇਕ ਵਿਅਕਤੀ ਲਈ ਬਰਾਬਰ ਪਹੁੰਚ ਯਕੀਨੀ ਬਣਾ ਰਹੇ ਹਨ । ਇਸ ਤੋਂ ਇਲਾਵਾ 13.9 ਫ਼ੀਸਦ ਵਿਜ਼ਟ ਬੱਚਿਆਂ ਅਤੇ ਕਿਸ਼ੋਰਾਂ (0-15 ਉਮਰ ਵਰਗ) ਦੁਆਰਾ ਕੀਤੇ ਜਾਂਦੇ ਹਨ, ਜਦੋਂ ਕਿ 61.3 ਫ਼ੀਸਦ ਵਿਜ਼ਟ ਬਾਲਗਾਂ (16-60 ਉਮਰ ਸਮੂਹ) ਦੁਆਰਾ ਕੀਤੇ ਜਾਂਦੇ ਹਨ ।

ਹਰੇਕ ਕਲੀਨਿਕ ਆਈ. ਟੀ. ਬੁਨਿਆਦੀ ਢਾਂਚੇ ਨਾਲ ਲੈਸ ਹੈ

ਇਸੇ ਤਰ੍ਹਾਂ 24.8 ਫ਼ੀਸਦ ਵਿਜ਼ਟ ਬਜ਼ੁਰਗ ਨਾਗਰਿਕਾਂ (24.8 percent visits by senior citizens)  (60 ਸਾਲ ਤੋਂ ਵੱਧ) ਦੁਆਰਾ ਕੀਤੇ ਜਾਂਦੇ ਹਨ। ਇਹ ਵਿਭਿੰਨ ਉਮਰ ਪ੍ਰਤੀਨਿਧਤਾ ਆਮ ਆਦਮੀ ਕਲੀਨਿਕਾਂ ਦੇ ਸਿਹਤ ਸੰਭਾਲ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਸਮਰਪਣ ਨੂੰ ਉਜਾਗਰ ਕਰਦੀ ਹੈ । ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਹਰੇਕ ਕਲੀਨਿਕ ਆਈ. ਟੀ. ਬੁਨਿਆਦੀ ਢਾਂਚੇ ਨਾਲ ਲੈਸ ਹੈ, ਜੋ ਰਜਿਸਟ੍ਰੇਸ਼ਨ, ਡਾਕਟਰੀ ਸਲਾਹ, ਜਾਂਚ ਅਤੇ ਨੁਸਖ਼ਿਆਂ ਦੇ ਸੰਪੂਰਨ ਡਿਜੀਟਾਈਜ਼ੇਸ਼ਨ ਨੂੰ ਯਕੀਨੀ ਬਣਾਉਂਦਾ ਹੈ ।

Read More : ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਾਭਾ ‘ਚ ਡੇਂਗੂ ਕੇਸਾਂ ਦਾ ਜਾਇਜ਼ਾ