Home Blog Page 443

ਰਾਜਸਥਾਨ ਹਾਈ ਕੋਰਟ ਨੇ ਦਿੱਤੀ ਆਸਾਰਾਮ ਨੂੰ 6 ਮਹੀਨਿਆਂ ਦੀ ਜ਼ਮਾਨਤ

0
Rajasthan High Court

ਜੋਧਪੁਰ, 29 ਅਕਤੂਬਰ 2025 : ਨਾਬਾਲਗ ਨਾਲ ਜਬਰ ਜਨਾਹ (Rape of a minor) ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਕਾਰਜਕਾਰੀ ਚੀਫ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਅਤੇ ਜਸਟਿਸ ਸੰਗੀਤਾ ਸ਼ਰਮਾ ਦੀ ਡਵੀਜਨ ਬੈਂਚ ਨੇ 6 ਮਹੀਨਿਆਂ ਦੀ ਅੰਤਰਿਮ ਜ਼ਮਾਨਤ ਪ੍ਰਦਾਨ ਕਰ ਦਿੱਤੀ ਹੈ । ਦੱਸਣਯੋਗ ਹੈ ਕਿ ਇਸ ਵਾਰ ਆਸਾਰਾਮ ਨਾਲ ਪੁਲਸ ਮੁਲਾਜਮਾਂ ਦੀ ਤਾਇਨਾਤੀ ਨਹੀਂ ਹੋਵੇਗੀ।

ਸਰਕਾਰੀ ਤੇ ਪੀੜ੍ਹ੍ਹਤਾਂ ਦੇ ਵਕੀਲਾਂ ਨੇ ਕੀਤਾ ਸੀ ਅੰਤਰਿਮ ਜ਼ਮਾਨਤ ਦਾ ਵਿਰੋਧ

ਮਾਨਯੋਗ ਕੋਰਟ ਵਲੋਂ ਉਪਰੋਕਤ ਦੋਵੇਂ ਜੱਜਾਂ ਦੇ ਬੈਂਚ ਸਾਹਮਣੇੇ ਰਾਜਸਥਾਨ ਸਰਕਾਰ ਅਤੇ ਪੀੜ੍ਹਤਾਂ ਦੇ ਵਕੀਲਾਂ ਨੇ ਆਸਾਰਾਮ ਨੂੰ ਛੇ ਮਹੀਨਿਆਂ ਦੀ ਅੰਤਰਿਮ ਜ਼ਮਾਨਤ (Interim bail) ਦੇਣ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਸੀ ਕਿ ਦੋਸ਼ੀ ਵਿਅਕਤੀ ਨੂੰ ਰਾਹਤ ਦੇਣਾ ਨਿਆਂਇਕ ਸਿਧਾਂਤਾਂ ਦੇ ਵਿਰੁੱਧ ਹੈ ਪਰ ਦੋਵੇਂ ਜੱਜਾਂ ਨੇ ਸਮੁੱਚੇ ਪੱਖਾਂ ਦੀਆਂ ਦਲੀਲਾਂ ਸੁਣਦਿਆਂ ਛੇ ਮਹੀਨਿਆਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ।

ਕੀ ਕਾਰਨ ਦਿੱਤਾ ਸੀ ਜ਼ਮਾਨਤ ਲਈ ਆਸਾਰਾਮ ਨੇ

ਸਜ਼ਾ ਕੱਟ ਰਹੇ ਆਸਾਰਾਮ ਵਲੋਂ ਮਾਨਯੋਗ ਅਦਾਲਤ ਵਿਚ ਜ਼ਮਾਨਤ ਪਟੀਸ਼ਨ ਦਾਇਰ ਕਰਨ ਵੇਲੇ ਸਿਹਤ ਦਾ ਹਵਾਲਾ ਦਿੱਤਾ ਗਿਆ ਸੀ ਤੇ ਉਨ੍ਹਾਂ ਦੇ ਵਕੀਲ ਦੇਵਦੱਤ ਕਾਮਤ ਨੇ ਤਰਕ ਦਿੱਤਾ ਸੀ ਕਿ ਆਸਾਰਾਮ (Asaram) ਦੀ ਉਮਰ ਜਿ਼ਆਦਾ ਹੋ ਗਈ ਹੈ ਅਤੇ ਕਈ ਗੰਭੀਰ ਬਿਮਾਰੀਆਂ ਵੀ ਹਨ, ਜਿਸ ਦੇੇ ਚਲਦਿਆਂ ਰੈਗੂਲਰ ਇਲਾਜ ਦੀ ਵਧੇਰੇ ਲੋੜ ਹੈ ।

Read More : ਰਾਮ ਰਹੀਮ ਤੋਂ ਬਾਅਦ ਆਸਾਰਾਮ ਨੂੰ ਮਿਲੀ 7 ਦਿਨਾਂ ਦੀ ਪੈਰੋਲ 

 

ਸਰਕਾਰ ਵੱਲੋਂ ਪਿੰਡ ਪੱਧਰ ‘ਤੇ ਲੋਕਾਂ ਲਈ ਵਿੱਤੀ ਸਹਾਇਤਾ ਪਹੁੰਚ ਰਹੀ ਹੈ : ਹਡਾਣਾ

0
Hadana

ਦੂਧਨਸਾਧਾਂ, 29 ਅਕਤੂਬਰ 2025 : ਹਲਕਾ ਸਨੌਰ (Sanaur District) ਵਿੱਚ ਹੜ੍ਹ ਕਾਰਨ ਪ੍ਰਭਾਵਿਤ ਹੋਏ ਪਰਿਵਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਅੱਜ ਪੀ. ਆਰ. ਟੀ. ਸੀ. ਦੇ ਚੇਅਰਮੈਨ ਅਤੇ ਹਲਕਾ ਇੰਚਾਰਜ ਸਨੌਰ ਰਣਜੋਧ ਸਿੰਘ ਹਡਾਣਾ (Sanour constituency in-charge Ranjodh Singh Hadana) ਵੱਲੋਂ 4 ਪਿੰਡਾਂ ਦੇ ਕੁੱਲ 467 ਲਾਭਪਾਤਰੀਆਂ ਨੂੰ 2,83,05,125 ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਦਸਤਾਵੇਜ਼ ਵੰਡੇ ਗਏ । ਇਹ ਦਸਤਾਵੇਜ਼ ਦੂਧਨਸਾਧਾਂ ਤਹਿਸੀਲ ਕੰਪਲੈਕਸ ਵਿਖੇ ਕਰਵਾਏ ਸਾਦੇ ਸਮਾਰੋਹ ਰਾਹੀਂ ਤਕਸੀਮ ਕੀਤੇ ਗਏ, ਜਿੱਥੇ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ।

ਚੇਅਰਮੈਨ ਹਡਾਣਾ ਵੱਲੋਂ ਹਲਕਾ ਸਨੌਰ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 2.83 ਕਰੋੜ ਰੁਪਏ ਦੇ ਮੁਆਵਜ਼ੇ ਦੇ ਦਸਤਾਵੇਜ਼ ਤਕਸੀਮ

ਇਸ ਮੌਕੇ ਚੇਅਰਮੈਨ ਹਡਾਣਾ ਦੇ ਨਾਲ ਜਗਤਾਰ ਸਿੰਘ ਨਾਇਬ ਤਹਿਸੀਲਦਾਰ (Jagtar Singh Naib Tehsildar) ਅਤੇ ਦੁਧਨਸਾਧਾ ਦੇ ਸਮੂਹ ਪਟਵਾਰੀਆਂ ਤੋਂ ਇਲਾਵਾ ਸਨੌਰ ਨਗਰ ਕੌਂਸਲ ਦੇ ਪ੍ਰਧਾਨ ਪ੍ਰਦੀਪ ਜੋਸ਼ਨ, ਬਲਦੇਵ ਸਿੰਘ ਦੇਵੀਗੜ੍ਹ ਚੇਅਰਮੈਨ ਮਾਰਕਿਟ ਕਮੇਟੀ ਦੁਧਨ ਸਾਧਾ ਅਤੇ ਹੋਰ ਆਪ ਆਗੂ ਵੀ ਮੌਜੂਦ ਸਨ । ਸਮਾਰੋਹ ਦੌਰਾਨ ਚੇਅਰਮੈਨ ਨੇ ਹੜ੍ਹ ਪੀੜਤ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੇਂਡੂ ਖੇਤਰਾਂ ਦੇ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਅਤੇ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ।

ਟਾਂਗਰੀ ਅਤੇ ਮਾਰਕੰਡੇ ਦਰਿਆ ਦੇ ਪਾਣੀ ਨੇ ਹਲਕੇ ਵਿੱਚ ਵੱਡਾ ਨੁਕਸਾਨ ਕੀਤਾ ਹੈ

ਉਨਾਂ ਦੱਸਿਆ ਕਿ ਟਾਂਗਰੀ ਅਤੇ ਮਾਰਕੰਡੇ ਦਰਿਆ ਦੇ ਪਾਣੀ ਨੇ ਹਲਕੇ ਵਿੱਚ ਵੱਡਾ ਨੁਕਸਾਨ ਕੀਤਾ ਹੈ, ਜਿਸ ਨਾਲ ਕਈ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਕੇਸਾਂ ਦੀ ਪਾਰਦਰਸ਼ਤਾ ਨਾਲ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਯੋਗ ਕਿਸਾਨਾਂ ਦੇ ਕੇਸ ਮਨਜ਼ੂਰ ਹੋਏ ਅਤੇ ਉਨ੍ਹਾਂ ਦੇ ਖਾਤਿਆਂ ਵਿੱਚ ਮੁਆਵਜ਼ਾ ਜਮ੍ਹਾਂ ਕਰ ਦਿੱਤਾ ਗਿਆ ਹੈ । ਇਹ ਰਾਸ਼ੀ ਹੜ੍ਹ ਪੀੜਤ ਪਰਿਵਾਰਾਂ ਲਈ ਸਹਾਰਾ ਸਾਬਤ ਹੋਵੇਗੀ, ਜਿੱਸ ਨਾਲ ਉਹ ਆਪਣੀ ਆਉਣ ਵਾਲੀ ਫਸਲ ਦੀ ਤਿਆਰੀ ਮੁੜ ਸ਼ੁਰੂ ਕਰ ਸਕਣਗੇ ।

ਅੰਕੜਿਆਂ ਅਨੁਸਾਰ ਚਾਰ ਪਿੰਡਾਂ ਦੇ ਕੁੱਲ 467 ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਹੈ

ਅੰਕੜਿਆਂ ਅਨੁਸਾਰ ਚਾਰ ਪਿੰਡਾਂ ਦੇ ਕੁੱਲ 467 ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ (Financial assistance to a total of 467 beneficiaries from four villages) ਜਾਰੀ ਕੀਤੀ ਗਈ ਹੈ, ਜਿਸ ਦੀ ਕੁੱਲ ਰਕਮ 2,83,05,125 ਬਣਦੀ ਹੈ । ਇਨ੍ਹਾਂ ਵਿੱਚ ਬੁੱਧਮੋਰ ਪਿੰਡ ਦੇ 293 ਲਾਭਪਾਤਰੀਆਂ ਨੂੰ 1,88,83,375, ਹਰੀਗੜ੍ਹ ਪਿੰਡ ਵਿੱਚ 65 ਲਾਭਪਾਤਰੀਆਂ ਨੂੰ ₹42,79,250, ਮੈਹਮਦਪੁਰ ਰੁੜਕੀ ਵਿੱਚ 98 ਲੋਕਾਂ ਨੂੰ ₹45, 77, 500 ਦੀ ਸਹਾਇਤਾ ਮਿਲੀ ਹੈ, ਜਦਕਿ ਜੋਧਪੁਰ ਪਿੰਡ ਵਿੱਚ 11 ਲਾਭਪਾਤਰੀਆਂ ਨੂੰ ₹5,65,000 ਦੀ ਮਨਜ਼ੂਰਸ਼ੁਦਾ ਰਕਮ ਵੰਡ ਵਿਚੋਂ ਮਿਲੀ ਹੈ ।

ਇਹ ਮਦਦ ਕੇਵਲ ਆਰਥਿਕ ਸਹਾਇਤਾ ਨਹੀਂ, ਸਗੋਂ ਕਿਸਾਨਾਂ ਲਈ ਮਨੋਵਿਗਿਆਨਕ ਤੌਰ ‘ਤੇ ਭਰੋਸੇ ਦੀ ਕਾਰਵਾਈ ਹੈ

ਇਹ ਅੰਕੜੇ ਦਰਸਾਉਂਦੇ ਹਨ ਕਿ ਸਰਕਾਰ ਵੱਲੋਂ ਪਿੰਡ ਪੱਧਰ ‘ਤੇ ਲੋਕਾਂ ਦੇ ਭਲੇ ਲਈ ਵਿੱਤੀ ਸਹਾਇਤਾ ਪਹੁੰਚ ਰਹੀ ਹੈ, ਤਾਂ ਜੋ ਹੱਕਦਾਰ ਪਰਿਵਾਰਾਂ ਨੂੰ ਰਾਹਤ ਮਿਲੇ ਅਤੇ ਉਨ੍ਹਾਂ ਦੇ ਜੀਵਨ ਸਤਰ ਵਿੱਚ ਸੁਧਾਰ ਆ ਸਕੇ । ਚੇਅਰਮੈਨ ਹਡਾਣਾ ਨੇ ਕਿਹਾ ਕਿ ਇਹ ਮਦਦ ਕੇਵਲ ਆਰਥਿਕ ਸਹਾਇਤਾ ਨਹੀਂ, ਸਗੋਂ ਕਿਸਾਨਾਂ ਲਈ ਮਨੋਵਿਗਿਆਨਕ ਤੌਰ ‘ਤੇ ਭਰੋਸੇ ਦੀ ਕਾਰਵਾਈ ਹੈ । ਉਨ੍ਹਾਂ ਕਿਸਾਨਾਂ ਨਾਲ ਸਰਕਾਰ ਵੱਲੋਂ ਚਲ ਰਹੀਆਂ ਯੋਜਨਾਵਾਂ ਤੇ ਖੇਤੀ ਨਾਲ ਸਬੰਧਤ ਮੁੱਦਿਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ।

Read More : 42 ਪਿੰਡਾਂ ਦੇ 4171 ਹੜ੍ਹ ਪ੍ਰਭਾਵਿਤ ਲਾਭਪਾਤਰੀਆਂ ਨੂੰ ਮੁਆਵਜ਼ਾ ਰਾਸ਼ੀ ਪ੍ਰਦਾਨ

ਕ੍ਰਿਸ਼ਨੂ ਸ਼ਾਰਦਾ ਦਾ ਮਿਲਿਆ ਸੀ. ਬੀ. ਆਈ. ਨੂੰ 9 ਦਿਨਾਂ ਦਾ ਰਿਮਾਂਡ

0
Krishna sharda

ਚੰਡੀਗੜ੍ਹ, 29 ਅਕਤੂਬਰ 2025 : ਪੰਜਾਬ ਦੇ ਡੀ. ਆਈ. ਜੀ. (ਰੋਪੜ ਰੇਂਜ) ਹਰਚਰਨ ਸਿੰਘ ਭੁੱਲਰ (D. I. G. (Ropar Range) Harcharan Singh Bhullar) ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਕੇਂਦਰੀ ਜਾਂਚ ਏਜੰਸੀ ਸੈਂਟਰਲ ਬਿਊਰੋ ਆਫ ਇਨਵੈੈਸਟੀਗੇਸ਼ਨ (ਸੀ. ਬੀ. ਆਈ.) ਵਲੋਂ ਰਿਸ਼ਵਤ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਦੇ ਨਾਲ ਸ਼ਾਮਲ ਗ੍ਰਿਫ਼ਤਾਰ ਕੀਤੇ ਗਏ ਕ੍ਰਿਸ਼ਨੂ ਸ਼ਾਰਦਾ ਨੂੰ ਜਦੋਂ ਅੱਜ ਸੀ. ਬੀ. ਆਈ. ਕੋਰਟ ਵਿਚ ਪੇਸ਼ ਕੀਤਾ ਗਿਆ ਤਾਂ ਮਾਨਯੋਗ ਕੋਰਟ ਵਲੋਂ ਕ੍ਰਿਸ਼ਨੂ ਸ਼ਾਰਦਾ ਦਾ 12 ਦਿਨਾਂ ਦਾ ਰਿਮਾਂਡ ਮੰਗਣ ਤੇ ਸਿਰਫ਼ 9 ਦਿਨਾਂ ਦਾ ਰਿਮਾਂਡ (9 days remand) ਦਿੱਤਾ ਗਿਆ। ਸੀ. ਬੀ. ਆਈ. ਵਲੋਂ ਕ੍ਰਿਸ਼ਨੂ ਸ਼ਾਰਦਾ ਦਾ ਰਿਮਾਂਡ ਮੰਗੇ ਜਾਣ ਦਾ ਮੁੱਖ ਕਾਰਨ ਰਿਸ਼ਵਤ ਮਾਮਲੇ ’ਚ ਪੁੱਛਗਿੱਛ ਕਰਨਾ ਹੈ ।

ਕ੍ਰਿਸ਼ਨੂ ਸ਼ਾਰਦਾ ਤੋਂ ਹੋ ਸਕਦਾ ਹੈ ਵੱਡੇ ਅਫਸਰਾਂ ਦੇ ਨਾਵਾਂ ਦਾ ਖੁਲਾਸਾ

ਸੀ. ਬੀ. ਆਈ. ਵਲੋਂ ਕ੍ਰਿਸ਼ਨੂ ਸ਼ਾਰਦਾ (Krishna Sharda) ਤੋਂ ਰਿਮਾਂਡ ਦੌਰਾਨ ਕੀਤੀ ਜਾਣ ਵਾਲੀ ਪੁੱਛਗਿੱਛ ਦੌਰਾਨ ਜਿਥੇ ਕਈ ਵੱਡੇ ਵੱਡੇ ਰਾਜ ਸਾਹਮਣੇ ਆਉਣ ਦੀਆਂ ਸੰਭਾਵਨਾਵਾਂ ਹਨ, ਉਥੇ ਰਾਜ ਖੁੱਲ੍ਹਣ ਤੇ ਕਈ ਵੱਡੇੇ ਅਫ਼ਸਰਾਂ ਦੇ ਨਾਮ ਵੀ ਸਾਹਮਣੇ ਆ ਸਕਦੇ ਹਨ ।

Read More : ਰੋਪੜ ਰੇਂਜ ਦੇ ਡੀ. ਆਈ. ਜੀ. ਭੁੱਲਰ ਘਰੋਂ ਕੀ ਕੀ ਮਿਲਿਆ ਸੀ. ਬੀ. ਆਈ. ਨੂੰ

ਪੰਜਾਬ ਸਰਕਾਰ ਦੀ ਵਿਲੱਖਣ ਪਹਿਲ ਲੋਕਾਂ ਨੂੰ ਪਵਿੱਤਰ ਥਾਵਾਂ ਦੇ ਦਰਸ਼ਨ ਕਰਵਾਏਗੀ

0
Chief Minister Pilgrimage Scheme’

ਧੂਰੀ (ਸੰਗਰੂਰ), 29 ਅਕਤੂਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ (Chief Minister Pilgrimage Scheme’) ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਸ਼ੁਰੂਆਤ

ਆਪਣੇ ਸੰਬੋਧਨ ਵਿੱਚ ਆਪ ਦੇ ਕੌਮੀ ਕਨਵੀਨਰ (National Convener) ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬਾ ਸਰਕਾਰ ਨੇ ਲੋਕਾਂ ਦੀ ਸੇਵਾ ਲਈ ਸਹੀ ਮਾਅਨਿਆਂ ਵਿੱਚ ਵਿਲੱਖਣ ਉਪਰਾਲਾ ਕੀਤਾ ਹੈ । ਉਨ੍ਹਾਂ ਕਿਹਾ ਕਿ ਇਸ ਯੋਜਨਾ ਹੇਠ ਤੀਰਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਦੀ ਚੋਣ ਡਰਾਅ ਰਾਹੀਂ ਕਰਕੇ ਪੂਰਨ ਪਾਰਦਰਸ਼ਤਾ ਅਪਣਾਈ ਗਈ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਦੇ ਮਨ ਪਵਿੱਤਰ ਅਸਥਾਨਾਂ ਦੇ ਦਰਸ਼ਨ ਲਈ ਲੋਚਦੇ ਹਨ, ਜਿਸ ਕਰਕੇ ਦਰਸ਼ਨ ਕਰਨ ਦੀ ਤਾਂਘ ਪੂਰੀ ਕਰਨ ਲਈ ਇਹ ਨਿਵੇਕਲੀ ਪਹਿਲਕਦਮੀ ਕੀਤੀ ਗਈ ਹੈ ।

ਯਾਤਰਾ ਦੌਰਾਨ ਲੋਕ ਪੰਜਾਬ ਦੀ ਤਰੱਕੀ, ਅਮਨ-ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕਰਨ-ਕੇਜਰੀਵਾਲ

ਆਪ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਯਾਤਰਾ ਦੌਰਾਨ ਸੰਗਤ ਨਾਲ ਇਕ ਮੈਡੀਕਲ ਟੀਮ ਵੀ ਜਾਵੇਗੀ ਤਾਂ ਕਿ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਤੁਰੰਤ ਸਹਾਇਤਾ ਦਿੱਤੀ ਜਾ ਸਕੇ । ਉਨ੍ਹਾਂ ਕਿਹਾ ਕਿ ਸਾਰੇ ਸ਼ਰਧਾਲੂਆਂ ਨੂੰ ਪ੍ਰਸਾਦ ਵੀ ਵੰਡਿਆ ਜਾਵੇਗਾ । ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਿਸੇ ਕਾਰਨ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਨ ਤੋਂ ਵਾਂਝੇ ਰਹਿ ਗਏ ਸਨ, ਉਨ੍ਹਾਂ ਲੋਕਾਂ ਲਈ ਇਹ ਸਕੀਮ ਵਰਦਾਨ ਸਾਬਤ ਹੋਵੇਗੀ । ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਦੌਰਾਨ ਪੰਜਾਬ ਦੀ ਤਰੱਕੀ, ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਬੇਨਤੀ ਕਰਨ ਦੀ ਅਪੀਲ ਕੀਤੀ ।

ਇਹ ਯੋਜਨਾ ਸਾਰੇ ਵਰਗਾਂ, ਧਰਮਾਂ, ਆਮਦਨੀ ਵਰਗਾਂ ਅਤੇ ਇਲਾਕਿਆਂ ਦੇ ਲੋਕਾਂ ਲਈ ਹੋਵੇਗੀ-ਮੁੱਖ ਮੰਤਰੀ

ਆਪ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਪੰਜਾਬ ਮਹਾਨ ਗੁਰੂਆਂ, ਸੰਤਾਂ-ਮਹਾਂਪੁਰਸ਼ਾਂ, ਪੀਰਾਂ-ਪੈਗੰਬਰਾਂ ਅਤੇ ਸ਼ਹੀਦਾਂ ਦੀ ਪਵਿੱਤਰ ਧਰਤੀ ਹੈ ਜਿਨ੍ਹਾਂ ਨੇ ਭਾਈਚਾਰਕ ਸਾਂਝ, ਏਕਤਾ ਅਤੇ ਫਿਰਕੂ ਸਦਭਾਵਨਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਮਾਜਿਕ ਤੇ ਧਾਰਮਿਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਵਾਸੀਆਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਦਾ ਨਿਮਾਣਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ । ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਨ੍ਹਾਂ ਬਜ਼ੁਰਗਾਂ ਦੇ ਮਨ ਵਿੱਚ ਲੰਮੇ ਸਮੇਂ ਤੋਂ ਪਾਵਨ ਅਸਥਾਨਾਂ ਦੇ ਦਰਸ਼ਨ ਕਰਨ ਦੀ ਤਾਂਘ ਸੀ, ਉਨ੍ਹਾਂ ਲੋਕਾਂ ਦੀ ਇੱਛਾ ਪੂਰੀ ਹੋਵੇਗੀ ।

ਲਾਭਪਾਤਰੀਆਂ ਦੀ ਚੋਣ ਲਈ ਪੂਰੀ ਪਾਰਦਰਸ਼ੀ ਪ੍ਰਕਿਰਿਆ ਅਪਣਾਈ ਗਈ-ਮੁੱਖ ਮੰਤਰੀ

ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦਾ ਇਹ ਦੂਜਾ ਗੇੜ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਯਾਤਰਾ ਲਈ ਹਰੇਕ ਵਿਧਾਨ ਸਭਾ ਹਲਕੇ ਤੋਂ 16 ਹਜ਼ਾਰ ਸ਼ਰਧਾਲੂਆਂ ਦੀ ਚੋਣ ਕੀਤੀ ਜਾਵੇਗੀ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) , ਦੁਰਗਿਆਣਾ ਮੰਦਿਰ, ਭਗਵਾਨ ਵਾਲਮੀਕਿ ਤੀਰਥ ਸਥਲ, ਜਲ੍ਹਿਆਂਵਾਲਾ ਬਾਗ, ਪਾਰਟੀਸ਼ਨ ਮਿਊਜ਼ੀਅਮ ਅਤੇ ਅੰਮ੍ਰਿਤਸਰ ਦੇ ਹੋਰ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਜਾਵੇਗੀ । ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਨਾਗਰਿਕ ਪੰਜਾਬ ਵਿੱਚ ਸ੍ਰੀ ਅਨੰਦਪੁਰ ਸਾਹਿਬ ਅਤੇ ਹਿਮਾਚਲ ਪ੍ਰਦੇਸ਼ ਦੇ ਮਾਤਾ ਨੈਣਾ ਦੇਵੀ ਮੰਦਰ ਵਰਗੀਆਂ ਪਵਿੱਤਰ ਥਾਵਾਂ ਦੇ ਦਰਸ਼ਨ ਵੀ ਕਰਨਗੇ ।

ਇਸ ਸਕੀਮ ਅਧੀਨ ਸਾਰੇ ਵਰਗਾਂ, ਧਰਮਾਂ, ਵੱਖ-ਵੱਖ ਆਮਦਨ ਗਰੁੱਪਾਂ ਅਤੇ ਖਿੱਤਿਆਂ ਨਾਲ ਸਬੰਧਤ ਲੋਕ ਯਾਤਰਾ ਉੱਤੇ ਜਾ ਰਹੇ ਹਨ

ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਅਧੀਨ ਸਾਰੇ ਵਰਗਾਂ, ਧਰਮਾਂ, ਵੱਖ-ਵੱਖ ਆਮਦਨ ਗਰੁੱਪਾਂ ਅਤੇ ਖਿੱਤਿਆਂ ਨਾਲ ਸਬੰਧਤ ਲੋਕ ਯਾਤਰਾ ਉੱਤੇ ਜਾ ਰਹੇ ਹਨ । ਸ਼ਰਧਾਲੂਆਂ ਨੂੰ ਇਸ ਯਾਤਰਾ ਦੌਰਾਨ ਤਿੰਨ ਦਿਨ ਤੇ ਦੋ ਰਾਤਾਂ ਦੀ ਠਹਿਰ ਮੁਹੱਈਆ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਯਾਤਰਾ ਲਈ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸ਼ਰਧਾਲੂ ਯੋਗ ਹੋਣਗੇ। ਇਸ ਲਈ ਰਜਿਸਟ੍ਰੇਸ਼ਨ ਵਾਸਤੇ ਵੋਟਰ ਕਾਰਡ ਲਾਜ਼ਮੀ ਹੋਵੇਗਾ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰੇਕ 100 ਰਜਿਸਟਰਡ ਵਿਅਕਤੀਆਂ ਵਿੱਚੋਂ ਹਰੇਕ ਬੂਥ ਤੋਂ ਡਰਾਅ ਰਾਹੀਂ 40 ਸ਼ਰਧਾਲੂਆਂ ਦੀ ਚੋਣ ਕੀਤੀ ਜਾਵੇਗੀ । ਇਨ੍ਹਾਂ ਸ਼ਰਧਾਲੂਆਂ ਨੂੰ ਏ. ਸੀ. ਬੱਸਾਂ, ਏ. ਸੀ. ਹੋਟਲਾਂ ਦੀ ਠਹਿਰ ਦੇ ਨਾਲ-ਨਾਲ ਖਾਣਾ ਵੀ ਮੁਹੱਈਆ ਕੀਤਾ ਜਾਵੇਗਾ। ਹਰੇਕ ਬੱਸ ਵਿੱਚ ਯਾਤਰੂਆਂ ਦੀ ਮਦਦ ਲਈ ਇਕ ਸਹਾਇਕ ਵੀ ਹੋਵੇਗਾ ।

ਇਹ ਸਕੀਮ ਮਹਾਨ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਫ਼ਲਸਫ਼ੇ ਦੇ ਅਨੁਸਾਰ ਸ਼ੁਰੂ ਕੀਤੀ ਗਈ ਹੈ : ਮੁੱਖ ਮੰਤਰੀ

ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੀਮ ਮਹਾਨ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਫ਼ਲਸਫ਼ੇ ਦੇ ਅਨੁਸਾਰ ਸ਼ੁਰੂ ਕੀਤੀ ਗਈ ਹੈ, ਜਿਨ੍ਹਾਂ ਲੋਕਾਈ ਨੂੰ ਪਿਆਰ, ਭਾਈਚਾਰਕ ਸਾਂਝ ਤੇ ਅਮਨ ਦਾ ਸੰਦੇਸ਼ ਦਿੱਤਾ । ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਮਾਜ ਦਾ ਇਕ ਵੱਡਾ ਵਰਗ ਕਿਸੇ ਨਾ ਕਿਸੇ ਕਾਰਨ ਦੇਸ਼ ਭਰ ਦੇ ਇਨ੍ਹਾਂ ਧਾਰਮਿਕ ਸਥਾਨਾਂ ਦੀ ਯਾਤਰਾ ਨਹੀਂ ਕਰ ਸਕਿਆ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਰੇਲਵੇ ਮੰਤਰਾਲੇ ਨਾਲ ਵੀ ਤਾਲਮੇਲ ਕੀਤਾ ਹੈ ਤਾਂ ਕਿ ਯਾਤਰੂਆਂ ਨੂੰ ਦੂਜੇ ਸੂਬਿਆਂ ਦਾ ਵੀ ਸਫ਼ਰ ਕਰਵਾਇਆ ਜਾਵੇ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਸ਼ਰਧਾਲੂਆਂ ਨੂੰ ਦੇਸ਼ ਤੇ ਸੂਬੇ ਦੀਆਂ ਵੱਖ-ਵੱਖ ਪਵਿੱਤਰ ਥਾਵਾਂ ਦੀ ਯਾਤਰਾ ਕਰਨ ਦੀ ਸਹੂਲਤ ਦੇਣ ਲਈ ਇਹ ਸਕੀਮ ਸ਼ੁਰੂ ਕੀਤੀ ਹੈ ।

ਸੂਬਾ ਸਰਕਾਰ ਆਪਣੇ ਆਪ ਨੂੰ ਭਾਗਾਂ ਵਾਲੀ ਸਮਝਦੀ ਹੈ ਕਿ ਪਰਮਾਤਮਾ ਨੇ ਉਸ ਨੂੰ ਲੋਕਾਈ ਦੀ ਅਜਿਹੀ ਸੇਵਾ ਕਰਨ ਦਾ ਸੁਭਾਗ ਬਖ਼ਸ਼ਿਆ ਹੈ

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਆਪਣੇ ਆਪ ਨੂੰ ਭਾਗਾਂ ਵਾਲੀ ਸਮਝਦੀ ਹੈ ਕਿ ਪਰਮਾਤਮਾ ਨੇ ਉਸ ਨੂੰ ਲੋਕਾਈ ਦੀ ਅਜਿਹੀ ਸੇਵਾ ਕਰਨ ਦਾ ਸੁਭਾਗ ਬਖ਼ਸ਼ਿਆ ਹੈ । ਉਨ੍ਹਾਂ ਨੇ ਸਾਰੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ (The Ninth Guru Sri Guru Tegh Bahadur)  ਜੀ ਦੇ ਸ਼ਹੀਦੀ ਦਿਵਸ ਸਬੰਧੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋਣ ਵਾਲੇ ਸਮਾਗਮਾਂ, ਨਗਰ ਕੀਰਤਨਾਂ ਅਤੇ ਮੁੱਖ ਸਮਾਗਮਾਂ ਵਿੱਚ ਵਧ-ਚੜ੍ਹ ਕੇ ਸ਼ਾਮਲ ਹੋਣ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਇਤਿਹਾਸਕ ਮੌਕੇ ਨੂੰ ਲੜੀਵਾਰ ਸਮਾਗਮਾਂ ਰਾਹੀਂ ਯਾਦਗਾਰੀ ਬਣਾਉਣ ਲਈ ਪਹਿਲਾਂ ਹੀ ਵਿਸਥਾਰਤ ਪ੍ਰੋਗਰਾਮਾਂ ਦੀ ਲੜੀ ਉਲੀਕੀ ਹੈ । ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਬਰਿੰਦਰ ਕੁਮਾਰ ਗੋਇਲ, ‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਤੇ ਹੋਰ ਹਾਜ਼ਰ ਸਨ ।

Read More : CM ਮਾਨ ਦੀ ਅਗਵਾਈ ਵਿੱਚ ਮੰਤਰੀ ਕਰਨਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੇ ਪ੍ਰਬੰਧਾਂ ਦੀ ਨਿਗਰਾਨੀ

ਕਰਾਟੇ ‘ਚ ਅੰਡਰ 14 ਪਟਿਆਲਾ ਦੀਆਂ ਖਿਡਾਰਨਾਂ ਨੇ ਜਿੱਤੀ ਓਵਰਆਲ ਟਰਾਫ਼ੀ

0
karate

ਪਟਿਆਲਾ, 29 ਅਕਤੂਬਰ 2025 :  ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸੰਜੀਵ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਤੇ ਉਪ-ਜਿਲਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਲੜਕੀਆਂ ਦੇ ਅੰਤਰ ਜ਼ਿਲ੍ਹਾ ਕਰਾਟੇ ਮੁਕਾਬਲੇ (Inter-district karate competition) ਕਰਵਾਏ ਜਾ ਰਹੇ ਹਨ ।

ਕਰਾਟੇ ਮੁਕਾਬਲੇ ਅੰਡਰ-14 ਲੜਕੀਆਂ ਦੇ ਵਿੱਚ ਪਟਿਆਲਾ ਨੇ 30 ਅੰਕ ਨਾਲ ਪਹਿਲਾਂ ਸਥਾਨ ਪ੍ਰਾਪਤ ਕਰਕੇ ਜਿੱਤੀ ਓਵਰਆਲ ਟਰਾਫ਼ੀ

ਜ਼ਿਲ੍ਹਾ ਡੀ. ਐਸ. ਸੀ. ਡਾ. ਦਲਜੀਤ ਸਿੰਘ (District D. S. C. Dr. Daljit Singh) ਨੇ ਦੱਸਿਆ ਅੰਡਰ-14 ਲੜਕੀਆਂ ਦੇ ਕਰਾਟੇ ਮੁਕਾਬਲੇ  ਜਿਲਾਂ ਟੂਰਨਾਮੈਂਟ ਕਮੇਟੀ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਪੀ. ਐਮਸ੍ਰੀ ਸਰਕਾਰੀ ਕੋ-ਐਡ ਮਲਟੀਪਰਪਜ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ । ਅੱਜ ਦੇ ਹੋਏ ਕਰਾਟੇ ਮੁਕਾਬਲੇ ਅੰਡਰ-14 ਲੜਕੀਆਂ ਦੇ ਵਿੱਚ ਪਟਿਆਲਾ ਨੇ 30 ਅੰਕ ਨਾਲ ਪਹਿਲਾਂ ਸਥਾਨ ਪ੍ਰਾਪਤ ਕਰਕੇ ਓਵਰਆਲ ਟਰਾਫ਼ੀ ਜਿੱਤੀ, ਲੁਧਿਆਣਾ ਨੇ 17 ਅੰਕਾਂ ਨਾਲ ਦੂਜਾ ਤੇ ਸੰਗਰੂਰ ਨੇ 14 ਅੰਕਾਂ ਨਾਲ ਤੀਜਾ ਸਬਾਨ ਕੀਤਾ ।

ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਕੀਤਾ ਖਿਡਾਰਨਾਂ ਨੂੰ ਟਰਾਫ਼ੀ ਤੇ ਮੈਡਲ ਦੇ ਕੇ ਸਨਮਾਨਤ

ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ (District Sports Coordinator) ਡਾ. ਦਲਜੀਤ ਸਿੰਘ ਨੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰਨਾਂ ਨੂੰ ਟਰਾਫ਼ੀ ਤੇ ਮੈਡਲ ਦੇ ਕੇ ਸਨਮਾਨਤ ਕੀਤਾ । ਇਸ ਮੌਕੇ ਅਬਜਰਵਰ ਰਜਨੀਸ਼ ਨੰਦਾ, ਰਾਜੇਸ਼ ਕੁਮਾਰ, ਨਿਖਿਲ ਹੰਸ, ਅਰਮਾਨ ਸਿੰਘ ਕੋਚ, ਰਾਜੇਸ਼ ਕੁਮਾਰ ਜਲੰਧਰ, ਅਮਨਿੰੰਦਰ ਸਿੰਘ ਬਾਬਾ, ਬਲਵਿੰਦਰ ਸਿੰਘ ਜੱਸਲ, ਰਜਿੰਦਰ ਸੈਣੀ, ਗੁਰਪ੍ਰੀਤ ਸਿੰਘ ਟਿਵਾਣਾ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ ਝੰਡਾ, ਗੁਰਪਿਆਰ ਸਿੰਘ, ਸ਼ੰਕਰ ਨੇਗੀ, ਹਰਦੀਪ ਸਿੰਘ, ਸੁਰਿੰਦਰਪਾਲ ਸਿੰਘ, ਸਤਵਿੰਦਰ ਸਿੰਘ ਕੋਚ, ਮੁਹੰਮਦ ਸ਼ਾਹਿਦ ਹਨੀਫ, ਬਿਪਨ ਚੰਦ, ਬਲਕਾਰ ਸਿੰਘ, ਰਕੇਸ਼ ਲਚਕਾਣੀ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ ।

Read More : ਸਿੱਖਿਆ ਵਿਭਾਗ ਨੇ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਲਈ ਕੈਲੰਡਰ ਕੀਤਾ ਜਾਰੀ : ਹਰਜੋਤ ਬੈਂਸ

6 ਅਤੇ 7 ਨਵੰਬਰ ਨੂੰ ਵਿਲੇਜ ਡਿਫੈਂਸ ਕਮੇਟੀਆਂ ਲਈ ਲਗਾਏ ਜਾਣਗੇ ਸਿਖਲਾਈ ਕੈਂਪ

0
Village Defense Committees

ਪਟਿਆਲਾ, 29 ਅਕਤੂਬਰ 2025 : ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ (Deputy Commissioner Dr. Preeti Yadav) ਨੇ ਜਿਲ੍ਹੇ ਅੰਦਰ ਪਿੰਡ ਅਤੇ ਸ਼ਹਿਰ ਵਿਚ ਵਿਲੇਜ ਡਿਫੈਂਸ ਕਮੇਟੀਆਂ (Village Defense Committees) ਦੇ ਕੰਮ ਦੀ ਸਮੀਖਿਆ ਕਰਦਿਆਂ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਹੁਣ ਸਾਰੇ ਪਿੰਡਾਂ ਅਤੇ ਵਾਰਡਾਂ ਨੂੰ ਜਾਗਰੂਕ ਕਰ ਚੁੱਕੀ ਹੈ ਤਾਂ ਜੋ ਲੋਕਾਂ ਨੂੰ ਨਸ਼ਿਆਂ ਦੇ ਪ੍ਰਭਾਵ ਤੋਂ ਬਚਾਇਆ ਜਾ ਸਕੇ । ਓਹਨਾ ਦੂਜੇ ਪੜਾਅ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਦੇ  ਮੈਂਬਰਾਂ ਦੇ ਕੰਮਾਂ ਅਤੇ ਉਨ੍ਹਾਂ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ ।

ਪ੍ਰਸ਼ਾਸਨ, ਪੁਲਿਸ ਤੇ ਜਨਤਾ ਦੇ ਸਹਿਯੋਗ ਨਾਲ ਹੀ ਹੋਵੇਗਾ ‘ਨਸ਼ਾ ਮੁਕਤ ਪੰਜਾਬ’ ਦਾ ਸੁਪਨਾ ਸਾਕਾਰ : ਡਿਪਟੀ ਕਮਿਸ਼ਨਰ

ਡੀ. ਸੀ. ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ (The fight against drugs) ਸਿਰਫ਼ ਸਰਕਾਰ ਜਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਹਰ ਪਿੰਡ ਦਾ ਹਰ ਵਿਅਕਤੀ ਇਸ ਯੁੱਧ ਦਾ ਹਿੱਸਾ ਬਣੇ । ਓਹਨਾ ਕਿਹਾ ਕਿ ਸਾਰੇ ਲੋਕ ਆਪਸੀ ਤਾਲਮੇਲ ਨਾਲ ਡਟ ਕੇ ਕੰਮ ਕਰਨ ਤੇ ਸਮਾਜ ਵਿਚ ਸ਼ਾਂਤੀ ਕਾਇਮ ਕਰਨ ਲਈ ਯੋਗਦਾਨ ਪਾਉਣ । ਡੀ. ਸੀ. ਨੇ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹ ਬਹੁਤ ਗੰਭੀਰ ਮਸਲਾ ਹੈ ਅਤੇ ਪ੍ਰਸ਼ਾਸਨਕ ਟੀਮਾਂ ਵਿਚ ਪੂਰਾ ਤਾਲਮੇਲ ਬਣਾਈ ਰੱਖਣਾ ਲਾਜ਼ਮੀ ਹੈ । ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਜਿੱਥੇ ਵੀ ਪ੍ਰਸ਼ਾਸਨ ਨੂੰ ਸਾਡੀ ਲੋੜ ਹੋਵੇਗੀ, ਨਗਰ ਨਿਗਮ ਦੀ ਟੀਮ ਪੂਰੀ ਤਰ੍ਹਾਂ ਸਹਿਯੋਗ ਦੇਣ ਲਈ ਤਿਆਰ ਹੈ । ਉਹਨ ਕਿਹਾ ਕਿ ਇਹ ਇਕ ਸਾਂਝਾ ਕੰਮ ਹੈ ਅਤੇ ਇਸ ਲਈ ਸਮੂਹ ਵਿਭਾਗਾਂ ਨੂੰ ਇੱਕ ਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ ।

ਨਸ਼ਾ ਵਿਰੋਧੀ ਮੁਹਿੰਮ ਵਿੱਚ ਜਨਤਾ ਨੂੰ ਡੱਟ ਕੇ ਹਿੱਸਾ ਲੈਣ ਦੀ ਕੀਤੀ ਅਪੀਲ

ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਜ਼ੋਨ ਕੋ-ਆਰਡੀਨੇਟਰ ਅਨੁ ਬੱਬਰ ਨੇ ਜਾਣਕਾਰੀ ਦਿੱਤੀ ਕਿ 6 ਅਤੇ 7 ਤਾਰੀਖ ਨੂੰ ਵਿਸ਼ੇਸ਼ ਸਿਖਲਾਈ ਕੈਂਪ ਲਗਾਏ ਜਾਣਗੇ, ਜਿਨ੍ਹਾਂ ਵਿੱਚ ਹਰ ਰੋਜ਼ ਦੋ ਸੈਸ਼ਨ ਆਯੋਜਿਤ ਕੀਤੇ ਜਾਣਗੇ । ਇਨ੍ਹਾਂ ਸੈਸ਼ਨਾਂ ਰਾਹੀਂ ਵੀ ਡੀ. ਸੀ. ਮੈਂਬਰਾਂ ਨੂੰ ਉਨ੍ਹਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਣੂ ਕਰਵਾਇਆ ਜਾਵੇਗਾ । ਪਟਿਆਲਾ ਨੂੰ ਨਸ਼ਾ ਮੁਕਤ ਬਣਾਉਣ ਲਈ ਮੈਂਬਰਾਂ ਨੂੰ “ਯੁੱਧ ਨਸ਼ਿਆਂ ਵਿਰੁੱਧ” ਮੋਬਾਈਲ ਐਪ ਦੀ ਵੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਉਹ ਮੈਦਾਨੀ ਪੱਧਰ ਦੀਆਂ ਸਾਰੀਆਂ ਜਾਣਕਾਰੀਆਂ ਪ੍ਰਸ਼ਾਸਨ ਤੱਕ ਪਹੁੰਚਾ ਸਕਣ । ਓਹਨਾ ਕਿਹਾ ਕਿ ਵੀ ਡੀ. ਸੀ. ਮੈਂਬਰਾਂ ਦੀ ਗਿਣਤੀ ਇੱਕ ਲੱਖ ਤੋਂ ਵੱਧ ਹੋ ਚੁੱਕੀ ਹੈ, ਜੋ ਲੋਕ ਭਾਗੀਦਾਰੀ ਦੀ ਮਜ਼ਬੂਤ ਮਿਸਾਲ ਹੈ ।

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਪ੍ਰਸ਼ਾਸਨ ਦਾ ਯੋਗਦਾਨ ਬੇਮਿਸਾਲ ਹੈ

ਇਸ ਮੌਕੇ ‘ਤੇ ਨਸ਼ਾ ਮੁਕਤੀ ਮੋਰਚਾ (Drug Detoxification Front) ਦੇ ਮੁੱਖ ਬੁਲਾਰੇ ਬਲਤੇਜ ਪਨੂੰ ਨੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਪ੍ਰਸ਼ਾਸਨ ਦਾ ਯੋਗਦਾਨ ਬੇਮਿਸਾਲ ਹੈ । ਓਹਨਾ ਕਿਹਾ ਕਿ ਪਟਿਆਲਾ ਗੁਰੂਆਂ ਤੇ ਸ਼ਹੀਦਾਂ ਦੀ ਧਰਤੀ ਹੈ, ਜਿੱਥੇ ਮੂਲ ਮੰਤਰ ਦਾ ਉਚਾਰਣ ਹੋਇਆ ਸੀ, ਅਤੇ ਇਸ ਧਰਤੀ ਦੇ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਨਸ਼ਿਆਂ ਤੋਂ ਆਜ਼ਾਦ ਸਮਾਜ ਦੀ ਸਿਰਜਣਾ ਕਰਨ । ਓਹਨਾ ਦੱਸਿਆ ਕਿ ਪਹਿਲੇ ਪੜਾਅ ਵਿੱਚ ਹਰ ਪਿੰਡ ਤੱਕ ਪਹੁੰਚ ਕੀਤੀ ਗਈ ਸੀ ਅਤੇ ਹੁਣ ਇਸੇ ਜ਼ੁਨੂਨ ਅਤੇ ਇਮਾਨਦਾਰੀ ਨਾਲ ਅਗਲੇ ਪੜਾਅ ਵਿੱਚ ਵੱਡੀ ਟੀਮ ਬਣਾ ਕੇ ਕੰਮ ਕੀਤਾ ਜਾਵੇਗਾ ।

ਡਿਪਟੀ ਮੇਅਰ ਜਗਦੀਪ ਜੱਗਾ ਨੇ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਜਿਹਨਾਂ ਪਿੰਡਾਂ ‘ਚ ਜਾ ਕੇ ਨਸ਼ਾ ਮੁਕਤੀ ਯਾਤਰਾ ਵਿਚ ਬਹੁਤ ਜਿੰਮੇਵਾਰੀ ਨਾਲ ਕੰਮ ਕੀਤਾ

ਡਿਪਟੀ ਮੇਅਰ ਜਗਦੀਪ ਜੱਗਾ (Deputy Mayor Jagdeep Jagga) ਨੇ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਜਿਹਨਾਂ ਪਿੰਡਾਂ ‘ਚ ਜਾ ਕੇ ਨਸ਼ਾ ਮੁਕਤੀ ਯਾਤਰਾ ਵਿਚ ਬਹੁਤ ਜਿੰਮੇਵਾਰੀ ਨਾਲ ਕੰਮ ਕੀਤਾ । ਐਸ. ਪੀ. ਵੈਭਵ ਚੌਧਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੁਲਸ ਵਿਭਾਗ ਨਸ਼ਾ ਵਿਰੋਧੀ ਮਿਸ਼ਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ । ਓਹਨਾ ਭਰੋਸਾ ਦਿਵਾਇਆ ਕਿ ਪੁਲਸ ਪਹਿਲਾਂ ਵੀ ਇਸ ਮੁਹਿੰਮ ਨਾਲ ਜੁੜੀ ਸੀ ਅਤੇ ਅੱਗੇ ਵੀ ਪੂਰੇ ਜਜ਼ਬੇ ਨਾਲ ਜੁੜੀ ਰਹੇਗੀ । ਓਹਨਾ ਸਮੂਹ ਡੀ. ਐਸ. ਪੀਜ਼. ਨੂੰ ਹਦਾਇਤ ਕੀਤੀ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਨਸ਼ਾ ਮੁਕਤ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਥਾਨਕ ਕਮੇਟੀਆਂ ਦੇ ਸਹਿਯੋਗ ਨਾਲ ਸਰਗਰਮੀ ਨਾਲ ਕੰਮ ਕਰਨ ।

ਬੈਠਕ ਦਾ ਸੰਚਾਲਨ ਸਮੁੱਚੇ ਤਾਲਮੇਲ ਅਤੇ ਜ਼ਮੀਨੀ ਕਾਰਵਾਈ ਦੇ ਮੱਦੇਨਜ਼ਰ ਸੁਚਾਰੂ ਢੰਗ ਨਾਲ ਕੀਤਾ ਗਿਆ

ਬੈਠਕ ਦਾ ਸੰਚਾਲਨ ਸਮੁੱਚੇ ਤਾਲਮੇਲ ਅਤੇ ਜ਼ਮੀਨੀ ਕਾਰਵਾਈ ਦੇ ਮੱਦੇਨਜ਼ਰ ਸੁਚਾਰੂ ਢੰਗ ਨਾਲ ਕੀਤਾ ਗਿਆ । ਸਮੂਹ ਅਧਿਕਾਰੀਆਂ ਅਤੇ ਮੈਂਬਰਾਂ ਨੇ ਇਕਜੁੱਟ ਹੋ ਕੇ ਨਸ਼ਾ ਮੁਕਤ ਪਟਿਆਲਾ ਬਣਾਉਣ ਦਾ ਸੰਕਲਪ ਲਿਆ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰਜ਼, ਦਮਨਜੀਤ ਸਿੰਘ, ਨਵਰੀਤ ਕੌਰ ਸੇਖੋਂ, ਸਿਮਰਪ੍ਰੀਤ ਕੌਰ, ਐਸ. ਡੀ. ਐਮਜ਼. ਇਸਮਤ ਵਿਜੈ ਸਿੰਘ , ਕਿਰਪਾਲ ਵੀਰ ਸਿੰਘ, ਅਤੇ ਵੱਡੀ ਗਿਣਤੀ ਵਿਚ ਪਿੰਡ/ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਮੌਜੂਦ ਸਨ ।

Read More : ਡੀ. ਸੀ. ਵੱਲੋਂ ਸਵਨਿਧੀ ਸਕੀਮ ਅਤੇ ਜਿਲਾ ਸੇਂਸੇਜ ਕਮੇਟੀ ਦੀ ਬੈਠਕ

ਆਰ. ਟੀ. ਓ. ਸੇਵਾਵਾਂ ਹੁਣ ਸੇਵਾ ਕੇਂਦਰਾਂ ਵਿੱਚ ਮਿਲਣਗੀਆਂ : ਡਿਪਟੀ ਕਮਿਸ਼ਨਰ

0
Deputy Commissioner

ਪਟਿਆਲਾ, 29 ਅਕਤੂਬਰ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ (Deputy Commissioner Dr. Preeti Yadav) ਨੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਖੇਤਰੀ ਟਰਾਂਸਪੋਰਟ ਦਫ਼ਤਰਾਂ (ਆਰ. ਟੀ. ਓ.) ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਚੁੱਕੇ ਗਏ ਵੱਡੇ ਕਦਮ ਤਹਿਤ ਲਗਭਗ ਸਾਰੀਆਂ ਆਰਟੀਓ ਸੇਵਾਵਾਂ ਹੁਣ ਫੇਸਲੈੱਸ ਕਰ ਦਿੱਤੀਆਂ ਹਨ ।

ਡਰਾਇਵਿੰਗ ਲਾਇਸੈਂਸ, ਵਾਹਨ ਰਜਿਸਟ੍ਰੇਸ਼ਨ ਤੇ ਹੋਰ ਟਰਾਂਸਪੋਰਟ ਸੇਵਾਵਾਂ ਲਈ ਆਰ. ਟੀ. ਓ. ਦਫ਼ਤਰਾਂ ਵਿਖੇ ਜਾਣ ਦੀ ਲੋੜ ਨਹੀਂ : ਡਾ. ਪ੍ਰੀਤੀ ਯਾਦਵ

ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੇਵਾ ਕੇਂਦਰ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ (Driving license) ਪ੍ਰਾਪਤ ਕਰਨ, ਵਾਹਨ ਰਜਿਸਟ੍ਰੇਸ਼ਨ, ਜਾਂ ਕਿਸੇ ਹੋਰ ਟਰਾਂਸਪੋਰਟ ਨਾਲ ਸਬੰਧਤ ਕੰਮ ਲਈ ਆਰ. ਟੀ. ਓ. ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ । ਇਹ ਸਾਰੀਆਂ ਸੇਵਾਵਾਂ ਹੁਣ ਸੇਵਾ ਕੇਂਦਰਾਂ (ਸੇਵਾ ਕੇਂਦਰਾਂ) ਰਾਹੀਂ ਉਪਲਬਧ ਹੋਣਗੀਆਂ । ਇਸ ਮੌਕੇ ਉਨ੍ਹਾਂ ਦੇ ਨਾਲ ਆਰ. ਟੀ. ਓ. ਬਬਨਦੀਪ ਸਿੰਘ ਵਾਲੀਆ ਵੀ ਮੌਜੂਦ ਸਨ । ਉਨ੍ਹਾਂ ਦੱਸਿਆ ਕਿ ਪਹਿਲਾਂ ਹੀ 28 ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਪ੍ਰਦਾਨ ਕੀਤੀਆ ਜਾ ਰਹੀਆਂ ਸਨ ਅਤੇ ਹੁਣ 28 ਹੋਰ ਸੇਵਾਵਾਂ ਵੀ ਸੇਵਾ ਕੇਂਦਰਾਂ ਰਾਹੀਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ।

ਡਿਪਟੀ ਕਮਿਸ਼ਨਰ ਤੇ ਆਰ. ਟੀ. ਓ. ਵੱਲੋਂ ਸੇਵਾ ਕੇਂਦਰ ਵਿਖੇ ਸ਼ੁਰੂ ਹੋਈਆਂ ਟਰਾਂਸਪੋਰਟ ਵਿਭਾਗ ਦੀਆਂ 56 ਸੇਵਾਵਾਂ ਦਾ ਜਾਇਜ਼ਾ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਵੱਲੋਂ ਸ਼ੁਰੂ ਕੀਤੀ ਗਈ ਇਸ ਨਵੀਂ ਪਹਿਲਕਦਮੀ ਨਾਲ, ਪੰਜਾਬ ਭਾਰਤ ਦੇ ਉਨ੍ਹਾਂ ਮੋਹਰੀ ਰਾਜਾਂ ਵਿੱਚ ਸ਼ਾਮਲ ਹੋ ਰਿਹਾ ਹੈ, ਜਿੱਥੇ ਜ਼ਿਆਦਾਤਰ ਟਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਡਿਜੀਟਲ ਅਤੇ ਫੇਸਲੈੱਸ ਪ੍ਰਣਾਲੀਆਂ ਰਾਹੀਂ ਉਪਲਬਧ ਹਨ । ਉਨ੍ਹਾਂ ਦੱਸਿਆ ਕਿ ਇਸ ਪਹਿਲਕਦਮੀ ਦਾ ਮੁੱਖ ਟੀਚਾ ਆਰ. ਟੀ. ਓ. ਦਫ਼ਤਰਾਂ ਵਿੱਚ ਸਿੱਧੇ ਜਨਤਕ ਪ੍ਰਵੇਸ਼ ਨੂੰ ਖਤਮ ਕਰਨਾ ਹੈ ।

ਪੰਜਾਬ ਸਰਕਾਰ ਨੇ ਇਸ ਪਹਿਲਕਦਮੀ ਨਾਲ ਲੋਕਾਂ ਨੂੰ ਹੁਣ ਏਜੰਟਾਂ ਰਾਹੀਂ ਆਪਣਾ ਕੰਮ ਕਰਵਾਉਣ ਲਈ ਨਹੀਂ ਹੋਣਾ ਪਵੇਗਾ ਮਜਬੂਰ

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਪਹਿਲਕਦਮੀ ਨਾਲ ਲੋਕਾਂ ਨੂੰ ਹੁਣ ਏਜੰਟਾਂ ਰਾਹੀਂ ਆਪਣਾ ਕੰਮ (Your work through agents) ਕਰਵਾਉਣ ਲਈ ਮਜਬੂਰ ਨਹੀਂ ਹੋਣਾ ਪਵੇਗਾ ਅਤੇ ਜਿਸ ਨਾਲ ਭ੍ਰਿਸ਼ਟਾਚਾਰ ਵੀ ਨਹੀਂ ਹੋਵੇਗਾ ਅਤੇ ਇਹ ਕਦਮ ਏਜੰਟਾਂ ਅਤੇ ਵਿਚੋਲਿਆਂ ਦੇ ਪ੍ਰਭਾਵ ਨੂੰ ਖ਼ਤਮ ਕਰਕੇ ਜਨਤਾ ਨੂੰ ਪਾਰਦਰਸ਼ੀ ਅਤੇ ਸੁਵਿਧਾਜਨਕ ਸੇਵਾਵਾਂ ਪ੍ਰਦਾਨ ਕਰੇਗਾ । ਇਸ ਤੋਂ ਬਿਨ੍ਹਾਂ ਨਾਗਰਿਕਾਂ ਨੂੰ ਹੁਣ ਲੰਬੀਆਂ ਕਤਾਰਾਂ ਵਿੱਚ ਵੀ ਖੜ੍ਹੇ ਨਹੀਂ ਹੋਣਾ ਪਵੇਗਾ ਜਾਂ ਟਰਾਂਸਪੋਰਟ ਦਫਤਰਾਂ ਵਿੱਚ ਖ਼ੁਦ ਜਾ ਕੇ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾਉਣੇ ਪੈਣਗੇ ।

ਹੁਣ ਹਰ ਅਰਜ਼ੀ ਨੂੰ ਔਨਲਾਈਨ ਟਰੈਕ ਕੀਤਾ ਜਾ ਸਕੇਗਾ : ਆਰ. ਟੀ. ਓ.

ਆਰ. ਟੀ. ਓ. ਬਬਨਦੀਪ ਸਿੰਘ ਵਾਲੀਆ (R. T. O. Babandeep Singh Walia) ਨੇ ਦੱਸਿਆ ਕਿ ਹੁਣ ਹਰ ਅਰਜ਼ੀ ਨੂੰ ਔਨਲਾਈਨ ਟਰੈਕ ਕੀਤਾ ਜਾ ਸਕੇਗਾ, ਅਤੇ ਬਿਨੈਕਾਰਾਂ ਨੂੰ ਤੁਰੰਤ ਇੱਕ ਰਸੀਦ ਅਤੇ ਸਥਿਤੀ ਅਪਡੇਟ ਪ੍ਰਾਪਤ ਹੋਵੇਗੀ ਅਤੇ ਸੇਵਾ ਕੇਂਦਰਾਂ ਰਾਹੀਂ ਕੀਤੀਆਂ ਗਈਆਂ ਅਰਜ਼ੀਆਂ ਵਿੱਚ ਪੂਰੀ ਪਾਰਦਰਸ਼ਤਾ ਯਕੀਨੀ ਬਣੇਗੀ । ਉਨ੍ਹਾਂ ਦੱਸਿਆ ਕਿ ਸਾਰੀਆਂ ਟਰਾਂਸਪੋਰਟ ਸੇਵਾਵਾਂ ਫੇਸਲੈੱਸ ਹੋਣਗੀਆਂ ਅਤੇ ਲੋਕ ਹੁਣ ਪਹਿਲੀ ਵਾਰ ਆਪਣੇ ਨਿੱਜੀ ਜਾਂ ਵਪਾਰਕ ਵਾਹਨਾਂ ਨੂੰ ਆਸਾਨੀ ਨਾਲ ਰਜਿਸਟਰ ਕਰ ਸਕਣਗੇ ਅਤੇ ਆਪਣਾ ਰਜਿਸਟ੍ਰੇਸ਼ਨ ਸਰਟੀਫਿਕੇਟ ਆਰ. ਸੀ. ਔਨ-ਲਾਈਨ ਪ੍ਰਾਪਤ ਜਾਂ ਡੁਪਲੀਕੇਟ ਕਰ ਸਕਣਗੇ । ਜੇਕਰ ਵਾਹਨ ਮਾਲਕ ਆਪਣਾ ਪਤਾ ਬਦਲਣਾ ਚਾਹੁੰਦਾ ਹੈ ਜਾਂ ਮਾਲਕੀ ਕਿਸੇ ਹੋਰ ਵਿਅਕਤੀ ਨੂੰ ਟ੍ਰਾਂਸਫਰ ਕਰਨਾ ਚਾਹੁੰਦਾ ਹੈ ਤਾਂ ਉਹ ਵੀ ਔਨਲਾਈਨ ਜਾਂ ਸੇਵਾ ਕੇਂਦਰ ਰਾਹੀਂ ਕੀਤਾ ਜਾ ਸਕਦਾ ਹੈ । ਰਾਜ ਜਾਂ ਵਾਹਨ ਨੰਬਰ ਬਦਲਣ ਤੋਂ ਬਾਅਦ ਦੁਬਾਰਾ ਰਜਿਸਟ੍ਰੇਸ਼ਨ ਵੀ ਆਰ. ਟੀ. ਓ. ਦਫ਼ਤਰ ਵਿੱਚ ਜਾਏ ਬਿਨਾਂ ਪੂਰੀ ਕੀਤੀ ਜਾਵੇਗੀ ।

ਬੈਂਕ ਕਰਜ਼ਿਆਂ ‘ਤੇ ਖਰੀਦੇ ਗਏ ਵਾਹਨਾਂ ਲਈ, ਹਾਈਪੋਥੀਕੇਸ਼ਨ (ਕਰਜ਼ਾ ਲਿੰਕੇਜ) ਜੋੜਨਾ ਜਾਂ ਹਟਾਉਣਾ ਹੁਣ ਔਨਲਾਈਨ ਸੰਭਵ ਹੋਵੇਗਾ

ਬੈਂਕ ਕਰਜ਼ਿਆਂ ‘ਤੇ ਖਰੀਦੇ ਗਏ ਵਾਹਨਾਂ ਲਈ, ਹਾਈਪੋਥੀਕੇਸ਼ਨ (ਕਰਜ਼ਾ ਲਿੰਕੇਜ) ਜੋੜਨਾ ਜਾਂ ਹਟਾਉਣਾ ਹੁਣ ਔਨਲਾਈਨ ਸੰਭਵ ਹੋਵੇਗਾ । ਵਾਹਨ ਫਿਟਨੈਸ ਸਰਟੀਫਿਕੇਟ ਜਾਰੀ ਕਰਨਾ ਅਤੇ ਨਵੀਨੀਕਰਨ ਵੀ ਡਿਜੀਟਲ ਤਰੀਕੇ ਨਾਲ ਕੀਤਾ ਜਾਵੇਗਾ । ਇਸ ਤੋਂ ਇਲਾਵਾ ਸੇਵਾ ਕੇਂਦਰ ਹੁਣ ਟੈਕਸੀਆਂ, ਟਰੱਕਾਂ, ਬੱਸਾਂ ਅਤੇ ਸਕੂਲ ਵੈਨਾਂ ਵਰਗੇ ਵਪਾਰਕ ਵਾਹਨਾਂ ਲਈ ਪਰਮਿਟ ਅਤੇ ਨਵੀਨੀਕਰਨ ਦੀਆਂ ਸਹੂਲਤਾਂ ਪ੍ਰਦਾਨ ਕਰਨਗੇ । ਵਾਹਨ ਮਾਲਕ ਰੋਡ ਟੈਕਸ ਅਤੇ ਗ੍ਰੀਨ ਟੈਕਸ ਦਾ ਭੁਗਤਾਨ ਔਨ-ਲਾਈਨ ਵੀ ਕਰ ਸਕਦੇ ਹਨ, ਜਦੋਂ ਕਿ ਨੰਬਰ ਪਲੇਟ ਜਾਰੀ ਕਰਨ ਅਤੇ ਫੈਂਸੀ ਨੰਬਰ ਵੰਡ ਵਰਗੀਆਂ ਪ੍ਰਕਿਰਿਆਵਾਂ ਵੀ ਸੇਵਾ ਕੇਂਦਰਾਂ ਵਿਖੇ ਹੀ ਸੰਭਾਲੀਆਂ ਜਾਣਗੀਆਂ। ਵਾਹਨ ਨਾਲ ਸਬੰਧਤ ਸਾਰੀ ਜਾਣਕਾਰੀ ਹੁਣ ਔਨਲਾਈਨ ਉਪਲਬਧ ਹੋਵੇਗੀ, ਅਤੇ ਨਾਗਰਿਕ ਘਰ ਬੈਠੇ ਆਰਸੀ ਡਾਊਨਲੋਡ ਕਰ ਸਕਣਗੇ ।

ਵਿਦੇਸ਼ ਯਾਤਰਾ ਲਈ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਲਈ ਅਰਜ਼ੀ ਦੇਣ ਵਾਲੇ ਸੇਵਾ ਕੇਂਦਰਾਂ ਰਾਹੀਂ ਵੀ ਅਜਿਹਾ ਕਰ ਸਕਦੇ ਹਨ

ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਸੇਵਾਵਾਂ ਲਈ, ਜਿਸ ਵਿੱਚ ਲਰਨਿੰਗ ਲਾਇਸੈਂਸ, ਸਥਾਈ ਲਾਇਸੈਂਸ, ਲਾਇਸੈਂਸ ਨਵੀਨੀਕਰਨ, ਡੁਪਲੀਕੇਟ ਲਾਇਸੈਂਸ, ਪਤਾ ਬਦਲਣਾ, ਜਾਂ ਨਵੀਆਂ ਸ਼੍ਰੇਣੀਆਂ ਸ਼ਾਮਲ ਹਨ, ਨਾਗਰਿਕਾਂ ਨੂੰ ਹੁਣ ਆਰ. ਟੀ. ਓ. ਦਫ਼ਤਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ । ਵਿਦੇਸ਼ ਯਾਤਰਾ ਲਈ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਲਈ ਅਰਜ਼ੀ ਦੇਣ ਵਾਲੇ ਸੇਵਾ ਕੇਂਦਰਾਂ ਰਾਹੀਂ ਵੀ ਅਜਿਹਾ ਕਰ ਸਕਦੇ ਹਨ । ਇਨ੍ਹਾਂ ਸੇਵਾ ਕੇਂਦਰਾਂ ‘ਤੇ ਸਿਖਲਾਈ ਪ੍ਰਾਪਤ ਸੰਚਾਲਕ ਦਸਤਾਵੇਜ਼ ਅਪਲੋਡ ਕਰਨਗੇ, ਫੀਸ ਇਕੱਠੀ ਕਰਨਗੇ ਅਤੇ ਬਿਨੈਕਾਰਾਂ ਨੂੰ ਉਨ੍ਹਾਂ ਦੀ ਅਰਜ਼ੀ ਦੀ ਸਥਿਤੀ ਨੂੰ ਟਰੈਕ ਕਰਨ ਵਿੱਚ ਮਦਦ ਕਰਨਗੇ ।

Read More : ਆਰ. ਟੀ. ਓ. ਨੇ ਪੜ੍ਹਾਇਆ ਡਰਾਇਵਰਾਂ ਤੇ ਅਟੈਂਡੈਂਟਸ ਨੂੰ ਸੜਕ ਸੁਰੱਖਿਆ ਦਾ ਪਾਠ

ਏ. ਡੀ. ਸੀ. (ਦਿਹਾਤੀ) (ਵਿਕਾਸ) ਦਮਨਜੀਤ ਸਿੰਘ ਮਾਨ ਵੱਲੋਂ ਤਿਆਰੀਆਂ ਦਾ ਜਾਇਜ਼ਾ

0
Deputy Commissioner Dr. Preeti Yadav

ਪਟਿਆਲਾ, 29 ਅਕਤੂਬਰ 2025 : ਨੌਵੇਂ ਪਾਤਸ਼ਾਹ ਤੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ (350th Martyrdom Day) ਨੂੰ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਲੀਕੇ ਸਮਾਗਮਾਂ ਦੀ ਲੜੀ ਤਹਿਤ ਪਟਿਆਲਾ ਵਿਖੇ 4 ਨਵੰਬਰ ਨੂੰ ਸ਼ਾਮ 7 ਤੋਂ 8.30 ਵਜੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾਵੇਗਾ । ਇਹ ਜਾਣਕਾਰੀ ਪ੍ਰਦਾਨ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ (Deputy Commissioner Dr. Preeti Yadav) ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਫ਼ਸਲਫ਼ੇ ਅਤੇ ਮਹਾਨ ਕੁਰਬਾਨੀ ਬਾਰੇ ਜਾਣਨ ਲਈ ਇਹ ਲਾਈਟ ਐਂਡ ਸਾਊਂਡ ਸ਼ੋਅ ਦੇਖਣ ਲਈ ਸਮੂਹ ਜ਼ਿਲ੍ਹਾ ਨਿਵਾਸੀ ਸਮੇਂ ਸਿਰ ਆਪਣੇ ਪਰਿਵਾਰਾਂ ਸਮੇਤ ਜਰੂਰ ਪਹੁੰਚਣ ।

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ 4 ਨਵੰਬਰ ਨੂੰ ਪਟਿਆਲਾ ‘ਚ-ਡਿਪਟੀ ਕਮਿਸ਼ਨਰ

ਇਸ ਪ੍ਰੋਗਰਾਮ ਦੀਆਂ ਤਿਆਰੀਆਂ ਬਾਬਤ ਬੈਠਕ ਦੀ ਪ੍ਰਧਾਨਗੀ ਕਰਦਿਆਂ ਏ. ਡੀ. ਸੀ. (ਦਿਹਾਤੀ) (ਵਿਕਾਸ) ਦਮਨਜੀਤ ਸਿੰਘ ਮਾਨ (A. D. C. (Rural) (Development) Damanjit Singh Mann) ਨੇ ਵੱਖ-ਵੱਖ ਵਿਭਾਗਾਂ ਨੂੰ ਸਮਾਗਮ ਦੀਆਂ ਤਿਆਰੀਆਂ ਲਈ ਡਿਊਟੀਆਂ ਸੌਂਪੀਆਂ । ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਸਮੇਤ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਾਨਾਮੱਤੀ ਸ਼ਹਾਦਤ ਦੇ 350 ਸਾਲਾ ਦਿਹਾੜੇ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇੱਕ ਨਿਮਾਣੇ ਸ਼ਰਧਾਲੂ ਵਜੋਂ ਪੂਰੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਮਨਾ ਰਹੀ ਹੈ ।

ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਫ਼ਲਸਫ਼ੇ ਬਾਰੇ ਹੋਣ ਵਾਲੇ ਲਾਈਟ ਐਂਡ ਸਾਊਂਡ ਸ਼ੋਅ ‘ਚ ਪੁੱਜਣ ਦਾ ਸੱਦਾ

ਏ. ਡੀ. ਸੀ. ਮਾਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚੋਂ ਵੱਧ ਤੋਂ ਵੱਧ ਸੰਗਤ ਨੂੰ ਗੁਰੂ ਸਾਹਿਬ ਦੀ ਮਹਾਨ ਕੁਰਬਾਨੀ ਅਤੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਇਹ ਲਾਈਟ ਐਂਡ ਸਾਂਊਂਡ ਸ਼ੋਅ ਪੋਲੋ ਗਰਾਊਂਡ ਵਿਖੇ 4 ਨਵੰਬਰ ਦੀ ਸ਼ਾਮ 7 ਵਜੇ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ”ਇਸ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬੇਮਿਸਾਲ ਸ਼ਹਾਦਤ ਤੇ ਧਾਰਮਿਕ ਵਿਰਾਸਤ ਨੂੰ ਸਨਮਾਨ ਦੇਈਏ, ਜਿਸ ਲਈ ਸਮੂਹ ਸੰਗਤ ਨੂੰ ਇਸ ਸਮਾਗਮ ਵਿੱਚ ਹੁੰਮ-ਹੁਮਾ ਕੇ ਸ਼ਮੂਲੀਅਤ ਕਰਨ ਦੀ ਬੇਨਤੀ ਵੀ ਹੈ ।  ਦਮਨਜੀਤ ਸਿੰਘ ਮਾਨ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਵਰਗੀ ਮਿਸਾਲ ਦੁਨੀਆਂ ਵਿੱਚ ਹੋਰ ਕਿਧਰੇ ਨਹੀ ਮਿਲਦੀ, ਜਿਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਵੱਡੇ ਪ੍ਰੋਗਰਾਮ ਉਲੀਕੇ ਹਨ ।

20 ਨਵੰਬਰ ਨੂੰ ਬਠਿੰਡਾ ਤੋਂ ਮਹਾਨ ਨਗਰ ਕੀਰਤਨ ਦੇ ਰੂਪ ‘ਚ ਚੱਲਣ ਵਾਲੀ ਧਾਰਮਿਕ ਯਾਤਰਾ ਮਾਲਵਾ-2 ਯਾਤਰਾ 21 ਨਵੰਬਰ ਨੂੰ ਪਟਿਆਲਾ ਵਿਖੇ ਪੁੱਜ ਰਹੀ ਹੈ

ਉਨ੍ਹਾਂ ਦੱਸਿਆ ਕਿ ਇਸੇ ਤਹਿਤ 20 ਨਵੰਬਰ ਨੂੰ ਬਠਿੰਡਾ (Bathinda on November 20) ਤੋਂ ਮਹਾਨ ਨਗਰ ਕੀਰਤਨ ਦੇ ਰੂਪ ‘ਚ ਚੱਲਣ ਵਾਲੀ ਧਾਰਮਿਕ ਯਾਤਰਾ ਮਾਲਵਾ-2 ਯਾਤਰਾ 21 ਨਵੰਬਰ ਨੂੰ ਪਟਿਆਲਾ ਵਿਖੇ ਪੁੱਜ ਰਹੀ ਹੈ, ਜਿਸ ਲਈ ਪੁਲਿਸ ਵੱਲੋਂ ਸ਼ਾਨਦਾਰ ਗਾਰਡ ਆਫ਼ ਆਨਰ ਦੇਣ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਤੇ ਸੰਗਤ ਵੱਲੋਂ ਜਗ੍ਹਾ-ਜਗ੍ਹਾ ਸਵਾਗਤ ਕਰਨ ਦੀਆਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ । ਇਸ ਤੋਂ ਬਿਨ੍ਹਾਂ ਜ਼ਿਲ੍ਹੇ ਭਰ ਅੰਦਰ ਗੁਰੂ ਸਾਹਿਬਾਨ ਨਾਲ ਸਬੰਧਤ 36 ਵੱਖ-ਵੱਖ ਅਸਥਾਨਾਂ ਵਿਖੇ ਵੀ ਧਾਰਮਿਕ ਸਮਾਗਮਾਂ ਸਮੇਤ ਕਵੀ ਦਰਬਾਰ ਕਰਵਾਏ ਜਾਣਗੇ ।

ਇਸ ਮੌਕੇ ਮੀਟਿੰਗ ਵਿਚ ਕੌਣ ਕੌਣ ਸੀ ਮੌਜੂਦ

ਇਸ ਮੌਕੇ ਐਸ. ਪੀ. ਸਥਾਨਕ ਵੈਭਵ ਚੌਧਰੀ, ਏ. ਡੀ. ਸੀ. (ਸ਼ਹਿਰੀ) (ਵਿਕਾਸ) ਨਵਰੀਤ ਕੌਰ ਸੇਖੋਂ, ਐਸ. ਡੀ. ਐਮ. ਹਰਜੋਤ ਕੌਰ ਮਾਵੀ, ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਧਾਲੀਵਾਲ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪਿਊਸ਼ ਅਗਰਵਾਲ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਕੌਰ, ਜ਼ਿਲ੍ਹਾ ਫਾਇਰ ਅਫ਼ਸਰ ਰਜਿੰਦਰ ਕੌਸ਼ਲ, ਡਾ. ਨਵਿੰਦਰ ਸਿੰਘ ਸਮੇਤ ਹੋਰ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਵੀ ਮੌਜੂਦ ਸਨ ।

Read More : ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ

ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਯੰਤੀ 31 ਅਕਤੂਬਰ ਨੂੰ

0
Sardar Vallabhbhai Patel's

ਸੰਗਰੂਰ, 29 ਅਕਤੂਬਰ 2025 :  ਸਹਾਇਕ ਕਮਿਸ਼ਨਰ (ਜ) ਲਵਪ੍ਰੀਤ ਸਿੰਘ ਔਲਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਯੰਤੀ (150th birth anniversary of Sardar Vallabhbhai Patel) ਮੌਕੇ ਸੰਗਰੂਰ ‘ਚ 31 ਅਕਤੂਬਰ ਨੂੰ ਪੈਦਲ ਮਾਰਚ ਕੱਢਿਆ ਜਾਵੇਗਾ, ਜੋ ਨੌਜਵਾਨਾਂ ਨੂੰ ਸਰਦਾਰ ਪਟੇਲ ਦੀ ਏਕਤਾ, ਅਖੰਡਤਾ ਅਤੇ ਵਿਰਾਸਤ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰੇਗਾ ।

ਸੰਗਰੂਰ ‘ਚ ਜਯੰਤੀ ਮੌਕੇ ਕੱਢਿਆ ਜਾਵੇਗਾ ਪੈਦਲ ਮਾਰਚ : ਸਹਾਇਕ ਕਮਿਸ਼ਨਰ

ਉਹਨਾਂ ਦੱਸਿਆ ਕਿ ਇਹ ਪੈਦਲ ਯਾਤਰਾ 31 ਅਕਤੂਬਰ ਨੂੰ (Walking tour on October 31st) ਸਵੇਰੇ 8:30 ਵਜੇ ਡਾਇਟ (ਡਿਸਟ੍ਰਿਕਟ ਇੰਸਟੀਚਿਊਟ ਆਫ਼ ਐਜੂਕੇਸ਼ਨ ਐਂਡ ਟਰੇਨਿੰਗ) ਸੰਗਰੂਰ ਤੋਂ ਸ਼ੁਰੂ ਹੋਵੇਗੀ ਅਤੇ ਡਾ. ਬੀ. ਆਰ. ਅੰਬੇਡਕਰ ਚੌਂਕ ਤੋਂ ਹੁੰਦੇ ਹੋਏ ਸਰਕਾਰੀ ਰਣਬੀਰ ਕਾਲਜ, ਫੁਹਾਰਾਂ ਚੌਂਕ ਰਾਹੀਂ ਡਾਇਟ ਸੰਗਰੂਰ ਵਿਖੇ ਆ ਕਿ ਸਮਾਪਤ ਹੋਵੇਗੀ । ਉਨਾਂ ਦੱਸਿਆ ਕਿ ਇਸ ਪੈਦਲ ਯਾਤਰਾ ਵਿੱਚ ਸਕੂਲਾਂ-ਕਾਲਜਾਂ ਦੇ 500 ਦੇ ਕਰੀਬ ਵਿਦਿਆਰਥੀ ਹਿੱਸਾ ਲੈਣਗੇ। ਉਨਾਂ ਸੰਗਰੂਰ ਵਾਸੀਆਂ ਨੂੰ ਵੀ ਇਸ ਪੈਦਲ ਯਾਤਰਾ ਵਿੱਚ ਸ਼ਾਮਿਲ ਹੋਣ ਦਾ ਖੁੱਲਾ ਸੱਦਾ ਦਿੱਤਾ ।

ਸੰਗਰੂਰ ਵਾਸੀਆਂ ਨੂੰ ਪੈਦਲ ਮਾਰਚ ‘ਚ ਸ਼ਾਮਲ ਹੋਣ ਸੱਦਾ

ਇਸ ਮੌਕੇ ਜ਼ਿਲ੍ਹਾ ਯੁਵਾ ਅਫਸਰ ਰਾਹੁਲ ਸੈਣੀ ਨੇ ਦੱਸਿਆ ਕਿ ਇਹ ਪਹਿਲ ਯੁਵਾ ਮਾਮਲਿਆਂ ਦੇ ਮੰਤਰਾਲੇ ਅਧੀਨ “ਮਾਈ ਇੰਡੀਆ” (“My India”)  ਦੁਆਰਾ ਨੌਜਵਾਨਾਂ ‘ਚ ਰਾਸ਼ਟਰੀ ਏਕਤਾ, ਦੇਸ਼ ਭਗਤੀ ਅਤੇ ਨਾਗਰਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਕੀਤੀ ਜਾ ਰਹੀ ਹੈ । ਉਨਾਂ ਦੱਸਿਆ ਕਿ ਸਰਦਾਰ@150 ਤਹਿਤ ਹੋਣ ਵਾਲੀ ਪੈਦਲ ਯਾਤਰਾ ਦੌਰਾਨ ਨੁੱਕੜ ਨਾਟਕ, ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਸਹੁੰ ਚੁਕਾਈ ਜਾਵੇਗੀ ਅਤੇ ਬੂਟੇ ਵੀ ਲਗਾਏ ਜਾਣਗੇ ।

Read More : ਸ਼੍ਰੀਖੰਡ ਯਾਤਰਾ ਲਈ ਔਨਲਾਈਨ ਰਜਿਸਟ੍ਰੇਸ਼ਨ ਸ਼ੁਰੂ, ਫਿਟਨੈਸ ਟੈਸਟ ਲਾਜ਼ਮੀ

ਸਿੱਖ ਫਾਰ ਜਸਟਿਸ ਨੇ ਦਿੱਤੀ ਅਦਾਕਾਰ ਦਲਜੀਤ ਦੁਸਾਂਝ ਨੂੰ ਧਮਕੀ

0
Diljeeet Dosanjh

ਚੰਡੀਗੜ੍ਹ, 29 ਅਕਤੂਬਰ 2025 : ਪੰਜਾਬੀ ਗਾਇਕੀ ਵਿਚ ਨਾਮਣਾ ਖੱਟਣ ਵਾਲੇ ਪ੍ਰਸਿੱਧ ਐਕਟਰ ਦਲਜੀਤ ਦੁਸਾਂਝ (Daljit Dosanjh) ਨੂੰ ਖਾਲਿਸਤਾਨੀ ਅੱਤਵਾਦੀ ਸੰਗਠਨ ਜਿਸਨੂੰ ਸਿੱਖ ਫਾਰ ਜਸਟਿਸ (Sikhs for Justice) ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ ਵਲੋਂ ਧਮਕੀ ਦਿੱਤੀ ਗਈ ਹੈ।

ਕੀ ਦਿੱਤੀ ਗਈ ਹੈ ਧਮਕੀ

ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ (Gurpatwant Singh Pannu) ਵਲੋਂ ਐਲਾਨ ਕੀਤਾ ਗਿਆ ਹੈ ਕਿ ਜੋ ਆਸਟ੍ਰੇਲੀਆ ਵਿਚ ਦਿਲਜੀਤ ਦੁਸਾਂਝ ਦਾ ਮਿਊਜਿਕ ਕੰਸਰਟ 1 ਨਵੰਬਰ ਨੂੰ ਹੋਣ ਵਾਲਾ ਹੈ ਨੂੰ ਬੰਦ ਕਰਵਾਇਆ ਜਾਵੇਗਾ।

ਕਿਊਂ ਦਿੱਤੀ ਗਈ ਹੈ ਧਮਕੀ

ਪੰਜਾਬੀ ਸਿੰਗਰ ਦਿਲਜੀਤ ਦੁਸਾਂਝ ਜਿਨ੍ਹਾਂ ਵਲੋਂ ਕੌਣ ਬਣੇਗਾ ਕਰੋੜਪਤੀ ਵਿਚ ਹੋਸਟ ਕਰਨ ਵਾਲੇ ਮਹਾਮਹਿਮ ਮੰਨੇ ਜਾਂਦੇ ਅਮਿਤਾਭ ਬੱਚਨ ਦੇ ਪੈਰ ਛੂਹੇ ਸਨ ਦੇ ਚਲਦਿਆਂ ਉਪਰੋਕਤ ਧਮਕੀ ਜਾਰੀ ਕੀਤੀ ਗਈ ਹੈ। ਸਿੱਖ ਫਾਾਰ ਜਸਟਿਸ ਨੇ ਜਾਰੀ ਬਿਆਨ ਵਿਚ ਆਖਿਆ ਹੈ ਕਿ ਅਜਿਹਾ ਕਰਕੇ ਦਿਲਜੀਤ ਨੇ 1984 ਦੇ ਸਿੱਖ ਨਸਲਕੁਸ਼ੀ ਦੇ ਪੀੜ੍ਹਤਾਂ ਦਾ ਅਪਮਾਨ ਕੀਤਾ ਹੈ।

ਦਿਲਜੀਤ ਦੇ ਕਸੰਰਟ ਵਾਲੇ ਦਿਨ ਸਿੱਖ ਨਸਲਕੁ਼ਸ਼ੀ ਯਾਦਗਾਰੀ ਦਿਵਸ ਵੀ ਹੈ

ਦਿਲਜੀਤ ਦੁਸਾਂਝ ਨੂੰ ਆਸਟ੍ਰੇੇਲੀਆ ਮਿਊਜਿਕ ਕੰਸਰਟ (Australia Music Concert) ਬੰਦ ਕਰਵਾਉਣ ਲਈ ਇਸ ਲਈ ਨਹੀਂ ਆਖਿਆ ਗਿਆ ਹੈ ਕਿ ਉਸ ਵਲੋਂ ਅਮਿਤਾਭ ਬੱਚਨ ਦੇ ਸਿਰਫ਼ ਪੂਰੇ ਛੂਹੇ ਗਏ ਹਨ ਬਲਕਿ ਇਸ ਲਈ ਵੀ ਕਿਹਾ ਗਿਆ ਹੈ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 1 ਨਵੰਬਰ ਨੂੰ ਹੀ ਸਿੱਖ ਨਸਲਕੁਸ਼ੀ ਯਾਦਗਾਰੀ ਦਿਵਸ ਮਨਾਇਆ ਜਾਣਾ ਹੈ।ਪੰਨੂ ਦਾ ਕਹਿਣਾ ਹੈ ਕਿ ਦਿਲਜੀਤ ਇਸ ਦਿਨ ਕੰਸਰਟ ਕਰਕੇ ‘ਯਾਦਗਾਰੀ ਦਿਵਸ ਦਾ ਮਜ਼ਾਕ’ ਬਣਾ ਰਹੇ ਹਨ ।

Read More : ਗੁਰਪਤਵੰਤ ਸਿੰਘ ਪੰਨੂ ਨੇ ਦਿੱਤੀ  ਏਅਰ ਇੰਡੀਆ ਦੀ ਫਲਾਈਟ ‘ਚ ਧਮਾਕੇ ਦੀ ਧਮਕੀ