Home Blog Page 434

ਗੁਰਮਨਜੋਤ ਕੌਰ ਮਾਮਲੇ ਵਿਚ ਮਹਿਲਾ ਕਮਿਸ਼ਨ ਨੇ ਸੋ-ਮੋਟੋ ਨੋਟਿਸ ਲਿਆ

0
Women's Commission

ਚੰਡੀਗੜ੍ਹ, 20 ਅਗਸਤ 2025 : ਪੰਜਾਬ ਮਹਿਲਾ ਕਮਿਸ਼ਨ (Punjab Women’s Commission) ਦੀ ਚੇੇਅਰਪਰਸਨ ਰਾਜ ਲਾਲੀ ਗਿੱਲ ਨੇ ਗੁਰਮਨਜੋਤ ਕੌਰ ਵਾਇਰਲ ਵੀਡੀਓ ਮਾਮਲੇ ਵਿਚ ਸੋ-ਮੋਟੋ ਨੋਟਿਸ ਲੈਂਦਿਆਂ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ ਦਿੰਦਿਆਂ 22 ਅਗਸਤ ਤੱਕ ਜਾਂਚ ਕਰਕੇ ਰਿਪੋਰਟ ਮੰਗ ਲਈ ਹੈ ।

ਕੀ ਹੈ ਮਾਮਲਾ

ਗੁਰਮਨਜੋਤ ਕੌਰ ਉੱਪਲ (Gurmanjot Kaur Uppal) ਨਾਮੀ ਲੜਕੀ ਜਿਸਦਾ ਸੋਸ਼ਲ ਮੀਡੀਆ `ਤੇ ਐਮ. ਐਮ. ਐਸ. ਵਾਇਰਲ ਹੋਣ ਤੋਂ ਬਾਅਦ ਉਹ ਵਿਵਾਦਪੂਰਨ ਸੁਰਖ਼ੀਆਂ ਵਿੱਚ ਆ ਗਈ, ਜਿਸਦੇ ਚਲਦਿਆਂ ਗੁਰਮਨਜੋਤ ਕੌਰ ਉੱਪਲ ਨੇ ਦਾਅਵਾ ਕੀਤਾ ਕਿ ਇਹ ਵੀਡੀਓਜ਼ ਉਸ ਦੀ ਸਹਿਮਤੀ ਤੋਂ ਬਿਨਾਂ ਬਣਾਈਆਂ ਗਈਆਂ ਸਨ ਅਤੇ ਵਾਇਰਲ ਕੀਤੀਆਂ ਗਈਆਂ। ਉਸ ਨੇ ਆਪਣੇ ਸਾਬਕਾ ਮੰਗੇਤਰ ਪ੍ਰਭ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਨੇ ਕਥਿਤ ਤੌਰ `ਤੇ ਵੀਡੀਓਜ਼ ਵਾਇਰਲ ਕੀਤੀਆਂ ।

Read More : ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਪਹੁੰਚੀ ਅੰਮ੍ਰਿਤਸਰ, ਲਿਵ-ਇਨ ਰਿਲੇਸ਼ਨਸ਼ਿਪ ਤੇ ਜਤਾਈ ਚਿੰਤਾ

ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਤੋਂ ਬਾਅਦ ਸਕੂਲ ਕਰਵਾਏ ਖਾਲੀ

0
bomb threat

ਨਵੀਂ ਦਿੱਲੀ, 20 ਅਗਸਤ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ 50 ਦੇ ਕਰੀਬ ਸਕੂਲਾਂ (Around 50 schools in Delhi) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੇ ਚਲਦਿਆਂ ਪੁਲਸ ਪ੍ਰਸ਼ਾਸਨ ਵਲੋਂ ਸਕੂਲਾਂ ਨੂੰ ਖਾਲੀ ਕਰਵਾਇਆ ਗਿਆ । ਜਿਨ੍ਹਾਂ 50 ਦੇ ਕਰੀਬ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ (Bomb threat) ਮਿਲੀ ਹੈ ਵਿੱਚ ਦਵਾਰਕਾ ਵਿੱਚ ਰਾਹੁਲ ਮਾਡਲ ਸਕੂਲ ਅਤੇ ਮੈਕਸਫੋਰਟ ਸਕੂਲ, ਮਾਲਵੀਆ ਨਗਰ ਵਿੱਚ ਐਸ. ਕੇ. ਵੀ. ਅਤੇ ਪ੍ਰਸਾਦ ਨਗਰ ਵਿੱਚ ਆਂਧਰਾ ਸਕੂਲ ਸ਼ਾਮਲ ਹਨ ।

ਬੰਬ ਦੀ ਧਮਕੀ ਨਾਲ ਬੱਚਿਆਂ ਦੇ ਮਾਪੇ ਹੋਏ ਚਿੰਤਤ

ਘਟਨਾ ਕਾਰਨ ਬੱਚਿਆਂ ਦੇ ਮਾਪੇ ਚਿੰਤਤ ਹੋ ਗਏ । ਕੁਝ ਸਕੂਲਾਂ ਨੇ ਸੁਰੱਖਿਆ ਕਾਰਨਾਂ ਕਰਕੇ ਔਨਲਾਈਨ ਕਲਾਸਾਂ (Online classes) ਸ਼ੁਰੂ ਕੀਤੀਆਂ । ਪੁਲਸ ਅਤੇ ਸੁਰੱਖਿਆ ਏਜੰਸੀਆਂ (Security agencies) ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਈਮੇਲ ਕਿੱਥੋਂ ਭੇਜੇ ਗਏ ਸਨ ਅਤੇ ਇਸ ਦੇ ਪਿੱਛੇ ਕੌਣ ਲੋਕ ਹਨ । ਇਸ ਤੋਂ ਪਹਿਲਾਂ 18 ਅਗਸਤ ਨੂੰ ਦਿੱਲੀ ਦੇ 32 ਸਕੂਲਾਂ ਨੂੰ ਵੀ ਇਸੇ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਖਾਲੀ ਕਰਵਾਉਣਾ ਪਿਆ ਸੀ ।

Read More : ਡੀ. ਪੀ. ਐਸ. ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਜਸਬੀਰ ਜੱਸੀ ਨੇ ਪੰਜਾਬੀ ਫ਼ਿਲਮ ਫੇਅਰ ਐਵਾਰਡ ਤੋਂ ਪਹਿਲਾਂ ਚੁੱਕੇ ਸਵਾਲ

0
Jasbeer Jassi

ਚੰਡੀਗੜ੍ਹ, 20 ਅਗਸਤ 2025 : ਪ੍ਰਸਿੱਧ ਪੰਜਾਬੀ ਗਾਇਕ ਜਸਬੀਰ ਸਿੰਘ ਜੱਸੀ (Famous Punjabi singer Jasbir Singh Jassi) ਨੇ ਪੰਜਾਬ ’ਚ ਹੋਣ ਵਾਲੇ ਪੰਜਾਬੀ ਫਿਲਮ ਫੇਅਰ ਅਵਾਰਡਾਂ (Punjabi Filmfare Awards) ਤੋਂ ਪਹਿਲਾਂ ਹੀ ਬਾਲੀਵੁੱਡ ਪੰਜਾਬੀ ਗਾਇਕ ਯੋ-ਯੋ ਹਨੀ ਸਿੰਘ ਨੂੰ ਲੈ ਕੇ ਕਿਹਾ ਕਿ ਇਹ ਸ਼ੋਅ ਇੱਕ ਚੰਗੀ ਚੀਜ਼ ਹੈ ਪਰ ਉਹ ਇੱਕ ਗੱਲ ਦਾ ਵਿਰੋਧ ਕਰਦੇ ਹਨ ਕਿ ਇੱਕ ਆਦਮੀ ਜਿਸਨੂੰ ਅਸੀਂ ਸਾਰੀ ਉਮਰ ਕਹਿੰਦੇ ਰਹੇ ਹਾਂ ਕਿ ਉਸਨੇ ਸਾਡੇ ਬੱਚਿਆਂ ਨੂੰ ਨਸ਼ਿਆਂ ਵੱਲ ਧੱਕਿਆ, ਉਨ੍ਹਾਂ ਨੂੰ ਨਸ਼ਿਆਂ ਦੇ ਨਾਮ ਅਤੇ ਬ੍ਰਾਂਡ ਯਾਦ ਕਰਵਾਏ ਅੱਜ ਓਹੀ ਯੋ-ਯੋ ਹਨੀ ਸਿੰਘ ਪ੍ਰੋਗਰਾਮ ’ਚ ਪ੍ਰਦਰਸ਼ਨ ਕਰਨ ਜਾ ਰਿਹਾ ਹੈ । ਉਨ੍ਹਾਂ ਇਸ ਗੱਲ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕੀ ਸਾਡੇ ਕੋਲ ਕਲਾਕਾਰ ਖਤਮ ਹੋ ਗਏ ਹਨ?

ਪਿਛਲੇ ਪੰਜ-ਸੱਤ ਦਿਨਾਂ ਤੋਂ ਉਹ ਆਪਣੇ ਆਪ ਨਾਲ ਜੂਝ ਰਹੇ ਸਨ : ਜੱਸੀ

ਜਸਬੀਰ ਸਿੰਘ ਜੱਸੀ ਨੇ ਕਿਹਾ ਕਿ ਪਿਛਲੇ ਪੰਜ-ਸੱਤ ਦਿਨਾਂ ਤੋਂ ਉਹ ਆਪਣੇ ਆਪ ਨਾਲ ਜੂਝ ਰਹੇ ਸਨ ਕਿ ਇਸ ਮੁੱਦੇ ’ਤੇ ਬੋਲਣਾ ਹੈ ਜਾਂ ਨਹੀਂ ਪਰ ਉਨ੍ਹਾਂ ਫੈਸਲਾ ਕੀਤਾ ਕਿ ਉਹ ਜ਼ਰੂਰ ਬੋਲਣਗੇ ਕਿਉਂਕਿ ਇਹ ਪੰਜਾਬ ਦਾ ਮੁੱਦਾ ਹੈ । ਉਨ੍ਹਾਂ ਕਿਹਾ ਕਿ ਸਾਡਾ ਦੋਸਤ ਆਈਫਾ ਪੁਰਸਕਾਰ ਲੈ ਕੇ ਮੋਹਾਲੀ ਆ ਰਿਹਾ ਹੈ, ਜਿਸ ਵਿੱਚ ਬਹੁਤ ਸਾਰੇ ਕਲਾਕਾਰ ਪ੍ਰਦਰਸ਼ਨ ਕਰਨ ਜਾ ਰਹੇ ਹਨ ।

ਇਹ ਬਹੁਤ ਸਵਾਗਤਯੋਗ ਹੈ ਅਤੇ ਅਜਿਹੇ ਸ਼ੋਅ ਹੋਣੇ ਚਾਹੀਦੇ ਹਨ

ਉਨ੍ਹਾਂ ਕਿਹਾ ਕਿ ਇਹ ਬਹੁਤ ਸਵਾਗਤਯੋਗ ਹੈ ਅਤੇ ਅਜਿਹੇ ਸ਼ੋਅ ਹੋਣੇ ਚਾਹੀਦੇ ਹਨ। ਪਰ ਮੈਂ ਇਸ ਗੱਲ ਦੇ ਵਿਰੁੱਧ ਹਾਂ ਕਿ ਇੱਕ ਆਦਮੀ, ਜਿਸਨੂੰ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਉਸਨੇ ਸਾਡੇ ਬੱਚਿਆਂ ਨੂੰ ਨਸ਼ਿਆਂ ਵੱਲ ਧੱਕਿਆ, ਉਨ੍ਹਾਂ ਨੂੰ ਸ਼ਰਾਬ ਅਤੇ ਨਸ਼ਿਆਂ ਦੇ ਨਾਮ ਯਾਦ ਕਰਵਾਏ, ਉਹੀ ਹਨੀ ਸਿੰਘ ਆ ਰਿਹਾ ਹੈ । ਮੈਨੂੰ ਦੁੱਖ ਹੈ ਕਿ ਕੀ ਸਾਡੇ ਕੋਲ ਚੰਗੇ ਕਲਾਕਾਰ ਨਹੀਂ ਬਚੇ ਹਨ ਜੋ ਬੱਚਿਆਂ ਨੂੰ ਚੰਗੇ ਗੀਤ ਸੁਣਾ ਸਕਣ ।

ਕੁਝ ਦਿਨ ਪਹਿਲਾਂ ਹਨੀ ਸਿੰਘ ਵੱਲੋਂ ਗਾਏ ਗਏ ਅਸ਼ਲੀਲ ਗੀਤ ਵਿਰੁੱਧ ਐਫ. ਆਈ. ਆਰ. ਦਰਜ ਕਰਨ ਦੀ ਮੰਗ ਵੀ ਉਠੀ ਸੀ

ਜੱਸੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹਨੀ ਸਿੰਘ ਵੱਲੋਂ ਗਾਏ ਗਏ ਅਸ਼ਲੀਲ ਗੀਤ ਵਿਰੁੱਧ ਐਫ. ਆਈ. ਆਰ. ਦਰਜ ਕਰਨ ਦੀ ਮੰਗ ਵੀ ਉਠੀ ਸੀ। ਦੂਜੇ ਪਾਸੇ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ (Against drugs) ਮੁਹਿੰਮ ਚਲਾ ਰਹੀ ਹੈ । ਫਿਰ ਵੀ ਉਸੇ ਆਦਮੀ ਤੋਂ ਪ੍ਰਦਰਸ਼ਨ ਕਰਵਾਇਆ ਜਾ ਰਿਹਾ ਹੈ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਉਸੇ ਆਦਮੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਂ ਉਨ੍ਹਾਂ ਦੀਆਂ ਪੀੜ੍ਹੀਆਂ ਦੇ ਡੀਐਨਏ ਵਿੱਚ ਨਸ਼ੇ ਪਾ ਦਿਆਂਗਾ । ਆਖ਼ਰਕਾਰ, ਇਸ ਪਿੱਛੇ ਕੀ ਮਜਬੂਰੀ ਹੈ? ਦਿੱਲੀ, ਬੰਗਲੌਰ ਅਤੇ ਮੁੰਬਈ ਪੰਜਾਬ ਦੀ ਮਾਨਸਿਕਤਾ ਅਤੇ ਭਾਵਨਾਵਾਂ ਨੂੰ ਨਹੀਂ ਸਮਝ ਸਕਦੇ। ਪਰ ਪੰਜਾਬ ਦੇ ਨੇਤਾ, ਮੁੱਖ ਮੰਤਰੀ, ਡੀਜੀਪੀ ਅਤੇ ਹੋਰ ਅਧਿਕਾਰੀ ਇਸਨੂੰ ਰੋਕਣ ਵਿੱਚ ਅਸਮਰੱਥ ਕਿਉਂ ਹਨ?

Read More : ਐਫ. ਆਈ. ਆਰ. ਦਰਜ ਹੋਣ ਦੇ ਦੋ ਮਹੀਨਿਆਂ ਤੱਕ ਗ੍ਰਿਫ਼ਤਾਰੀ ਨਾ ਕਰੇ ਪੁਲਸ

ਵਿਰਾਸਤੀ ਧਰੋਹਰ ਮਹਿੰਦਰਾ ਕਾਲਜ ਨੂੰ ਪ੍ਰਫੁਲਿਤ ਕਰਨ ਲਈ ਪੰਜਾਬ ਸਰਕਾਰ ਵਚਨਬੱਧ

0
Harjot Singh Bains

ਪਟਿਆਲਾ, 19 ਅਗਸਤ 2025 : ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਕਿਹਾ ਕਿ ਪੰਜਾਬ ਦੀ ਵਿਰਾਸਤੀ ਧਰੋਹਰ ਸਰਕਾਰੀ ਮਹਿੰਦਰਾ ਕਾਲਜ ਨੂੰ ਹੋਰ ਪ੍ਰਫੁਲਿਤ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ ਅਤੇ 150 ਸਾਲ ਦੇ ਸ਼ਾਨਾਮੱਤੇ ਇਤਿਹਾਸ ਦੇ ਪ੍ਰਤੀਕ ਸਰਕਾਰੀ ਮਹਿੰਦਰਾ ਕਾਲਜ ਦੀ ਬਿਹਤਰੀ ਲਈ ਜੋ ਵੀ ਜ਼ਰੂਰੀ ਹੋਵੇਗਾ ਉਹ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ ।

ਸਰਕਾਰੀ ਮਹਿੰਦਰਾ ਕਾਲਜ ਨੇ ਦੇਸ਼ ਦੀ ਝੋਲੀ ਉੱਚ ਦਰਜੇ ਦੇ ਖਿਡਾਰੀ ਤੇ ਅਧਿਕਾਰੀ ਪਾਏ

ਉਹ ਅੱਜ ਸਰਕਾਰੀ ਮਹਿੰਦਰਾ ਕਾਲਜ (Government Mahindra College) ਦੇ 150 ਸਾਲਾ ਸਥਾਪਨਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ । ਉਨ੍ਹਾਂ ਦੇ ਨਾਲ ਵਿਸ਼ੇਸ਼ ਮਹਿਮਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ, ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਉਚੇਰੀ ਸਿੱਖਿਆ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ ਵੀ ਮੌਜੂਦ ਸਨ । ਸਰਕਾਰੀ ਮਹਿੰਦਰਾ ਕਾਲਜ ਦੇ 150 ਸਾਲਾ ਸਥਾਪਨਾ ਦਿਵਸ ਮੌਕੇ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ 41 ਸ਼ਖ਼ਸੀਅਤਾਂ ਦਾ ਸਨਮਾਨ ਕਰਦਿਆਂ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਉੱਤਰੀ ਭਾਰਤ ਦੀ ਸਭ ਤੋਂ ਪੁਰਾਣੀ ਵਿੱਦਿਅਕ ਸੰਸਥਾ ਸਰਕਾਰੀ ਮਹਿੰਦਰਾ ਕਾਲਜ ਨੇ ਇਨ੍ਹਾਂ 150 ਸਾਲਾ ਵਿੱਚ ਦੇਸ਼ ਨੂੰ ਨਿਆਇਕ ਅਧਿਕਾਰੀ, ਆਈ. ਏ. ਐਸ., ਆਈ. ਪੀ. ਐਸ., ਪੀ. ਸੀ. ਐਸ. ਸਮੇਤ ਫੌਜ, ਪੁਲਸ, ਪੱਤਰਕਾਰਤਾ ਸਮੇਤ ਹਰੇਕ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਦੇਣ ਵਾਲੇ ਵਿਦਿਆਰਥੀ ਪੈਦਾ ਕੀਤੇ ਹਨ ।

ਉੱਤਰੀ ਭਾਰਤ ਦੀ ਸਭ ਤੋਂ ਪੁਰਾਣੀ ਵਿੱਦਿਅਕ ਸੰਸਥਾ ਨੇ ਪੰਜਾਬੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ‘ਚ ਨਿਭਾਈ ਅਹਿਮ ਭੂਮਿਕਾ

ਉਨ੍ਹਾਂ ਕਿਹਾ ਕਿ ਇਸ ਸੰਸਥਾ ਨੇ ਪੰਜਾਬੀਆਂ ਨੂੰ ਸਿੱਖਿਅਤ (Educate Punjabis) ਕਰਕੇ ਸਮੇਂ ਦਾ ਹਾਣੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ । ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਪਹਿਲੇ ਦਿਨ ਤੋਂ ਹੀ ਸਿੱਖਿਆ ਤੇ ਸਿਹਤ ਪ੍ਰਮੁੱਖ ਤਰਜੀਹਾਂ ਰਹੀਆਂ ਹਨ ਤੇ ਇਨ੍ਹਾਂ ਖੇਤਰ ਵਿੱਚ ਸਰਕਾਰ ਵੱਲੋਂ ਸੰਜੀਦਗੀ ਨਾਲ ਕੰਮ ਕੀਤਾ ਜਾ ਰਿਹਾ ਹੈ ।

ਸਰਕਾਰੀ ਮਹਿੰਦਰਾ ਕਾਲਜ ਦੀ ਬਿਹਤਰੀ ਲਈ ਪੰਜਾਬ ਸਰਕਾਰ ਵੱਲੋਂ ਕੰਮ ਕੀਤਾ ਜਾ ਰਿਹਾ ਹੈ

ਉਨ੍ਹਾਂ ਕਿਹਾ ਕਿ ਸਰਕਾਰੀ ਮਹਿੰਦਰਾ ਕਾਲਜ ਦੀ ਬਿਹਤਰੀ ਲਈ ਪੰਜਾਬ ਸਰਕਾਰ (Punjab Government) ਵੱਲੋਂ ਕੰਮ ਕੀਤਾ ਜਾ ਰਿਹਾ ਹੈ । ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਮਨਿੰਦਰ ਕੌਰ ਸਿੱਧੂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੀ ਅਮੀਰ ਵਿਰਾਸਤ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ। ਸਮਾਰੋਹ ਵਿਚ ਕਾਲਜ ਦੇ ਪੁਰਾਣੇ ਵਿਦਿਆਰਥੀ ਬਹਾਦਰ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਕਾਲਜ ਦੇ 150 ਸਾਲਾ ਸਫ਼ਰ ਨੂੰ ਬਿਆਨਦੀ ਡਾਕੂਮੈਂਟਰੀ ਫਿਲਮ ਰਿਲੀਜ਼ ਕੀਤੀ ਗਈ ਅਤੇ ਸੋਵੀਨਰ ਜਾਰੀ ਕੀਤਾ ਗਿਆ ।

ਪ੍ਰੋਗਰਾਮ ਦਾ ਮੰਚ ਸੰਚਾਲਨ ਸਹਾਇਕ ਪ੍ਰੋ. ਡਾ. ਮੁਹੰਮਦ ਸੋਹੇਲ ਨੇ ਬਾਖੂਬੀ ਕੀਤਾ

ਸਾਬਕਾ ਰਾਜ ਸਭਾ ਮੈਂਬਰ ਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤ੍ਰਿਲੋਚਨ ਸਿੰਘ (Trilochan Singh) ਨੇ ਕਾਲਜ ਵਿਖੇ ਪੜ੍ਹਦਿਆਂ ਕਾਲਜ ਵਿੱਚ ਬਿਤਾਏ ਦਿਨਾਂ ਨੂੰ ਯਾਦ ਕੀਤਾ ਤੇ ਨਾਲ ਹੀ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ । ਕਾਲਜ ਦੇ ਸਾਬਕਾ ਮੁਖੀ ਅੰਗਰੇਜ਼ੀ ਵਿਭਾਗ ਡਾ. ਸਵਰਾਜ ਰਾਜ ਨੇ ਕਾਲਜ ਦੇ 150 ਸਾਲਾ ਸਫ਼ਰ-ਏ- ਫ਼ਖਰ ਦੀ ਅਹਿਮੀਅਤ ਦੱਸਦਿਆਂ ਇਸ ਦੇ ਆਗਾਜ਼ ਤੇ ਸਿਖ਼ਰ ਬਾਰੇ ਸੰਖੇਪ ਵੇਰਵੇ ਸਾਂਝੇ ਕਰਦਿਆਂ ਪਹੁੰਚੀਆਂ ਸ਼ਖਸੀਅਤਾਂ ਅਤੇ ਕਾਲਜ ਪ੍ਰਿੰਸੀਪਲ ਦਾ ਰਸਮੀ ਤੌਰ ‘ਤੇ ਧੰਨਵਾਦ ਕੀਤਾ । ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਸਹਾਇਕ ਪ੍ਰੋ. ਡਾ. ਮੁਹੰਮਦ ਸੋਹੇਲ ਨੇ ਬਾਖੂਬੀ ਕੀਤਾ ।

ਬੈਂਸ ਨੇ ਨੀਮ ਕੇ ਪੈਰੀ ਹੱਥ ਲਗਾਏ ਤੇ ਬਾਕੀ ਨੂੰ ਗਲਵੱਕੜੀ ‘ਚ ਲੈ ਕੇ ਸਤਿਕਾਰ ਦਿੱਤਾ

ਸਮਾਗਮ ਵਿੱਚ ਜਗਤ ਗੁਰੂ ਨਾਨਕ ਯੂਨੀਵਰਸਿਟੀ (Jagat Guru Nanak University) ਦੀ ਵਾਈਸ ਚਾਂਸਲਰ ਪ੍ਰੋਫੈਸਰ ਰਤਨ ਸਿੰਘ, ਮਨਵੇਸ਼ ਸਿੰਘ ਸਿੱਧੂ, ਨਵਰੀਤ ਕੌਰ ਸੇਖੋਂ, ਚਰਨਜੋਤ ਸਿੰਘ ਵਾਲੀਆ, ਮੇਅਰ ਕੁੰਦਨ ਗੋਗੀਆ ਤੇ ਕਾਲਜ ਦੇ ਸਾਬਕਾ ਪ੍ਰਿੰਸੀਪਲ, ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ । ਸਮਾਗਮ ਦੌਰਾਨ ਕਾਲਜ ਦੇ ਐਲੂਮਨੀ ਵਿਦਿਆਰਥੀਆਂ (Alumni students) ਨੂੰ ਸਨਮਾਨਿਤ ਕਰਨ ਮੌਕੇ ਪੰਜਾਬ ਦੇ ਉੱਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੱਖ ਵੱਖ ਖੇਤਰਾਂ ਵਿੱਚ ਉੱਚ ਕੋਟੀ ਦੀਆਂ ਸੇਵਾਵਾਂ ਦੇਣ ਵਾਲੇ ਸੇਵਾ ਮੁਕਤ ਅਧਿਕਾਰੀਆਂ ਦਾ ਸਤਿਕਾਰ ਕਰਦਿਆਂ ਨੀਮ ਕੇ ਪੈਰੀ ਹੱਥ ਲਗਾਏ ਤੇ ਬਾਕੀ ਨੂੰ ਗਲਵੱਕੜੀ ‘ਚ ਲੈ ਕੇ ਸਤਿਕਾਰ ਦਿੱਤਾ ।

ਸਨਮਾਨਿਤ ਸ਼ਖ਼ਸੀਅਤਾਂ

ਸਫ਼ਰ-ਏ- ਫ਼ਖਰ ਸਮਾਗਮ ਦੌਰਾਨ ਸਰਕਾਰੀ ਮਹਿੰਦਰਾ ਕਾਲਾ ਦੇ 41 ਐਲੂਮਨੀ ਨੂੰ ਸਨਮਾਨਤ ਕੀਤਾ ਗਿਆ, ਜਿਸ ਵਿੱਚ ਸਾਬਕਾ ਰਾਜ ਸਭਾ ਮੈਂਬਰ ਅਤੇ ਘੱਟ ਗਿਣਤੀ ਕਮਿਸ਼ਨਰ ਦੇ ਚੇਅਰਮੈਨ ਤਰਲੋਚਨ ਸਿੰਘ, ਮਾਨਯੋਗ ਜਸਟਿਸ ਐਮ. ਆਰ. ਅਗਨੀਹੋਤਰੀ, ਮਾਨਯੋਗ ਜਸਟਿਸ ਗੁਰਬੀਰ ਸਿੰਘ, ਸਾਬਕਾ ਡੀ. ਜੀ. ਪੀ. ਐਮ. ਪੀ. ਐਸ. ਔਲਖ, ਜਗਜੀਤ ਪੁਰੀ (ਆਈ. ਏ. ਐਸ.), ਹਰਅਮੋਲ ਸਿੰਘ (ਆਈ. ਪੀ. ਐਸ.), ਅਮਰਜੋਤ ਸਿੰਘ ਗਿੱਲ (ਆਈ. ਪੀ. ਐਸ.), ਸਾਬਕਾ ਜ਼ਿਲਾ ਲੋਕ ਸੰਪਰਕ ਅਫ਼ਸਰ ਉਜਾਗਰ ਸਿੰਘ, ਜਾਇੰਟ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਇਸ਼ਵਿੰਦਰ ਸਿੰਘ ਗਰੇਵਾਲ, ਪ੍ਰੋ. ਜੀ. ਐਸ. ਰਾਹੀ, ਪ੍ਰੋ. ਗੁਰਮੋਹਨ ਸਿੰਘ ਵਾਲੀਆ, ਮੇਜਰ ਜਨਰਲ ਜੀ.ਐਸ. ਸਿੱਧੂ, ਜੀ. ਐਸ. ਸਿੱਧੂ (ਆਈ. ਆਰ. ਐਸ.), ਸ਼ਿਵਦੁਲਾਰ ਸਿੰਘ ਸਿੱਧੂ (ਆਈ. ਏ. ਐਸ.), ਮਾਨਯੋਗ ਜਸਟਿਸ ਪਰਮਜੀਤ ਸਿੰਘ, ਪ੍ਰੋ. ਬਲਕਾਰ ਸਿੰਘ, ਡਾ. ਜੇ. ਪੀ. ਐਸ. ਵਾਲੀਆ, ਡਾ. ਧਨਵੰਤ ਸਿੰਘ, ਡਾ. ਮਨਮੋਹਨ ਸਿੰਘ, ਪਰਮਜੀਤ ਸਿੰਘ ਗਰੇਵਾਲ (ਆਈ. ਪੀ. ਐਸ.), ਜਸਕਰਨ ਸਿੰਘ (ਆਈ. ਏ. ਐਸ.), ਅੰਮ੍ਰਿਤ ਗਿੱਲ (ਆਈ. ਏ. ਐਸ.), ਜਸਪ੍ਰੀਤ ਸਿੰਘ (ਆਈ. ਪੀ. ਐਸ.), ਰਿਟਾਇਰਡ ਆਈ. ਜੀ. ਪੀ. ਐਸ. ਗਿੱਲ, ਦਲਜੀਤ ਰਾਣਾ, ਅਮਰਜੀਤ ਸਿੰਘ ਕਾਲੇਕਾ, ਪ੍ਰੋ. ਐਸ. ਐਮ. ਵਰਮਾ, ਪ੍ਰੋ. ਅਲੰਕਾਰ ਸਿੰਘ, ਪ੍ਰੋ. ਸਵਰਾਜ ਰਾਜ, ਦੀਪਕ ਠਾਕੁਰ, ਪਲਵਿੰਦਰ ਚੀਮਾ, ਜੁਪਿੰਦਰਜੀਤ ਸਿੰਘ (ਪੱਤਰਕਾਰ), ਕਰਨਲ, ਬੀ.ਐਸ. ਚਾਹਲ, ਕਰਨਲ ਸੁਰਿੰਦਰ ਸਿੰਘ, ਰੀਤਇੰਦਰ ਸਿੰਘ ਸੋਢੀ (ਸਾਬਕਾ ਭਾਰਤੀ ਕ੍ਰਿਕੇਟਰ), ਪਰਤੀਕ ਬਡੇਰਾ (ਨੈਸ਼ਨਲ ਸਕੂਲ ਆਫ ਡਰਾਮਾ), ਏ. ਡੀ. ਸੀ. ਨਵਰੀਤ ਕੌਰ ਸੇਖੋਂ, ਸੇਵਾਮੁਕਤ ਸੀਨੀਅਰ ਅਸਿਸਟੈਂਟ ਬਲਬੀਰ ਸਿੰਘ, ਚਰਨਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ ।

Read More : ਹਰਜੋਤ ਸਿੰਘ ਬੈਂਸ ਨੇ ਸਿੱਖਿਆ ਵਿਭਾਗ ‘ਚ ਤਰਸ ਦੇ ਅਧਾਰ ‘ਤੇ 27 ਉਮੀਦਵਾਰਾਂ ਨੂੰ ਦਿੱਤੇ ਨਿਯੁਕਤੀ ਪੱਤਰ

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਜਿੰਦਗੀ ਬਣਾ ਕੇ ਹੀ ਦੇਸ਼ ਦੀ ਜਿੰਦਗੀ ਬਿਹਤਰ ਬਣੇਗੀ

0
Gulab Chand Kataria

ਪਟਿਆਲਾ, 20 ਅਗਸਤ 2025 : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ (Governor Gulab Chand Kataria) ਪਟਿਆਲਾ ਦੇ ਵਾਣੀ ਸਕੂਲ ਫਾਰ ਹੀਅਰਿੰਗ ਇੰਪੇਅਰਡ ਤੋਂ ਬੇਹੱਦ ਪ੍ਰਭਾਵਤ ਹੋਏ ਹਨ । ਉਨ੍ਹਾਂ ਅੱਜ ਇੱਥੇ ਆਪਣੇ ਵੱਲੋਂ ਦਿੱਤੇ 20 ਲੱਖ ਰੁਪਏ ਦੇ ਵਿਸ਼ੇਸ਼ ਫੰਡਾਂ ਨਾਲ ਬਾਲ ਭਲਾਈ ਪ੍ਰੀਸ਼ਦ, ਪੰਜਾਬ ਵੱਲੋਂ ਸਪੈਸ਼ਲ ਤੇ ਬੌਧਿਕ ਅਪੰਗਤਾ ਤੋਂ ਪ੍ਰਭਾਵਤ ਬੱਚਿਆਂ ਲਈ ਤਿਆਰ ਕਰਵਾਏ ਗਈ ਡਾਰਕ ਰੂਮ ਲੈਬ ਨੂੰ ਇਨ੍ਹਾਂ ਬੱਚਿਆਂ ਦੇ ਸਮਰਪਿਤ ਕੀਤਾ ।

ਰਾਜਪਾਲ ਵੱਲੋਂ ਵਾਣੀ ਸਕੂਲ ‘ਚ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਡਾਰਕ ਰੂਮ ਲੈਬ ਸਪੈਸ਼ਲ ਬੱਚਿਆਂ ਨੂੰ ਸਮਰਪਿਤ

ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਅਜਿਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਜਿੰਦਗੀ ਨੂੰ ਬਿਹਤਰ ਬਣਾ ਕੇ ਹੀ ਪੂਰੇ ਸਮਾਜ ਤੇ ਦੇਸ਼ ਦੀ ਜਿੰਦਗੀ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਨਵੀਂ ਬਣਾਈ ਗਈ ਡਾਰਕ ਰੂਮ ਲੈਬ ਬੌਧਿਕ ਅਪੰਗਤਾ ਦੇ ਸ਼ਿਕਾਰ ਬੱਚਿਆਂ ਦੀ ਜਿੰਦਗੀ ਨੂੰ ਆਮ ਸਧਾਰਨ ਲੋਕਾਂ ਵਰਗੀ ਬਣਾਉਣ ਅਤੇ ਇਨ੍ਹਾਂ ਦੇ ਉਗਰ ਸੁਭਾਅ ਨੂੰ ਸ਼ਾਂਤ ਕਰਨ ਲਈ ਅਹਿਮ ਭੂਮਿਕਾ ਨਿਭਾਏਗੀ ।

ਪਟਿਆਲਾ ਦੇ ਵਾਣੀ ਸਕੂਲ ਤੋਂ ਪ੍ਰਭਾਵਤ ਹੋਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ

ਰਾਜਪਾਲ ਕਟਾਰੀਆ ਨੇ ਆਮ ਲੋਕਾਂ ਤੇ ਸਮਾਜ ਸੇਵੀਆਂ ਨੂੰ 1962 ਤੋਂ ਬੱਚਿਆਂ ਦੀ ਭਲਾਈ ਲਈ ਯਤਨਸ਼ੀਲ ਪੰਜਾਬ ਬਾਲ ਭਲਾਈ ਕੌਂਸਲ ਦੇ ਨਾਲ ਜੁੜਨ ਦਾ ਸੱਦਾ ਦਿੰਦਿਆਂ ਬਾਲ ਭਲਾਈ ਕੌਂਸਲ ਦੀਆਂ ਸੇਵਾਵਾਂ ਦੀ ਭਰਵੀਂ ਪ੍ਰਸ਼ੰਸਾ ਕੀਤੀ । ਉਨ੍ਹਾਂ ਨੇ ਅਜਿਹੇ ਬੱਚਿਆਂ ਦੀ ਛੁਪੀ ਪ੍ਰਤਿਭਾ ਨੂੰ ਜੇਕਰ ਪਛਾਣ ਕੇ ਅੱਗੇ ਲਿਆਂਦਾ ਜਾਵੇ ਤਾਂ ਇਹ ਸਮਾਜ ਲਈ ਬਹੁਤ ਉਪਯੋਗੀ ਸਾਬਤ ਹੋ ਸਕਦੇ ਹਨ, ਇਸ ਲਈ ਅਜਿਹੇ ਬੱਚਿਆਂ ਦੀ ਭਲਾਈ ਲਈ ਕੰਮ ਕਰ ਰਹੇ ਪਟਿਆਲਾ ਦੇ ਵਾਣੀ ਸਕੂਲ ਨੂੰ ਦਿਸ਼ਾ ਦੇਣ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਇਸ ਸਕੂਲ ਦੇ ਅਧਿਆਪਕਾਂ ਵੀ ਪ੍ਰਸ਼ੰਸਾ ਦੇ ਪਾਤਰ ਹਨ ।

ਪੰਜਾਬ ਸਰਕਾਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਭਲਾਈ ਤੇ ਇਨ੍ਹਾਂ ਨੂੰ ਸਮਾਜ ਦੇ ਬਾਕੀ ਵਰਗਾਂ ਦੇ ਬਰਾਬਰ ਪ੍ਰਫੁਲਤ ਕਰਨ ਲਈ ਵਚਨਬੱਧ-ਡਾ. ਬਲਬੀਰ ਸਿੰਘ

ਗੁਲਾਬ ਚੰਦ ਕਟਾਰੀਆ ਨੇ ਪੰਜਾਬ ‘ਚ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਦੀ ਵੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਤੇ ਅੰਨ ਭੰਡਾਰ ‘ਚ ਅਹਿਮ ਯੋਗਦਾਨ ਪਾਇਆ ਪਰੰਤੂ ਨਸ਼ਿਆਂ ਦੀ ਲਾਹਨਤ ਨੂੰ ਖ਼ਤਮ ਕਰਨ ਲਈ ਹੁਣ ਪੰਜਾਬੀਆਂ ਨੂੰ ਅੱਗੇ ਆਉਣਾ ਪਵੇਗਾ । ਉਨ੍ਹਾਂ ਨੇ ਛੋਟੇ ਸਾਹਿਬਜਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਦੀ ਕੁਰਬਾਨੀ ਦੀ ਉਦਾਹਰਣ ਦਿੰਦਿਆਂ ਹਰੇਕ ਵਿਅਕਤੀ ਨੂੰ ਦੂਸਰਿਆਂ ਦੀ ਸੇਵਾ ਕਰਨ ਦਾ ਜ਼ਜਬਾ ਪੈਦਾ ਕਰਨ ਵੀ ਸੱਦਾ ਦਿੱਤਾ ।

ਵਿਸ਼ੇਸ਼ ਲੋੜਾਂ ਵਾਲੇ ਬੱਚੇ ਕਿਸੇ ਨਾ ਕਿਸੇ ਵਿਸ਼ੇਸ਼ ਸਮਰੱਥਾ ਦੇ ਮਾਲਕ ਹੁੰਦੇ ਹਨ

ਇਸ ਮੌਕੇ ਪੁੱਜੇ ਸਿਹਤ ਮੰਤਰੀ ਡਾ. ਬਲਬੀਰ ਸਿੰਘ (Health Minister Dr. Balbir Singh) ਨੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਦਾ ਰਸਮੀ ਸਵਾਗਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਭਲਾਈ ਤੇ ਇਨ੍ਹਾਂ ਨੂੰ ਸਮਾਜ ਦੇ ਬਾਕੀ ਵਰਗਾਂ ਦੇ ਬਰਾਬਰ ਪ੍ਰਫੁਲਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ।

ਵਿਸ਼ੇਸ਼ ਲੋੜਾਂ ਵਾਲੇ ਬੱਚੇ ਕਿਸੇ ਨਾ ਕਿਸੇ ਵਿਸ਼ੇਸ਼ ਸਮਰੱਥਾ ਦੇ ਮਾਲਕ ਹੁੰਦੇ ਹਨ

ਡਾ. ਬਲਬੀਰ ਸਿੰਘ ਨੇ ਬਲਬ ਦੀ ਖੋਜ ਕਰਨ ਵਾਲੇ ਐਡੀਸਨ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਕਿਸੇ ਨਾ ਕਿਸੇ ਵਿਸ਼ੇਸ਼ ਸਮਰੱਥਾ ਦੇ ਮਾਲਕ ਹੁੰਦੇ ਹਨ ਅਤੇ ਇਹ ਬੱਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਿਤਵੇ ਰੰਗਲਾ ਪੰਜਾਬ ਦੇ ਵਿਸ਼ੇਸ਼ ਫੁੱਲ ਹਨ । ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ (Punjab Government)  ਅਜਿਹੇ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਣ ਕੇ ਉਨ੍ਹਾਂ ਨੂੰ ਅੱਗੇ ਲਿਆ ਰਹੀ ਹੈ ਅਤੇ ਪਟਿਆਲਾ ਦਾ ਵਾਣੀ ਸਕੂਲ ਇਸੇ ਤਰਜ ‘ਤੇ ਕੰਮ ਰਿਹਾ ਹੈ। ਉਨ੍ਹਾਂ ਵਾਣੀ ਸਕੂਲ ਦੇ ਵਿਕਾਸ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ।

ਸਮਾਰੋਹ ਦੌਰਾਨ ਸਕੂਲ ਦੇ ਵਿਸ਼ੇਸ਼ ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ

ਪੰਜਾਬ ਬਾਲ ਭਲਾਈ ਕੌਂਸਲ ਦੇ ਸਕੱਤਰ (Secretary of Punjab Child Welfare Council) ਡਾ. ਪ੍ਰੀਤਮ ਸੰਧੂ ਨੇ ਸਵਾਗਤ ਕੀਤਾ ਅਤੇ ਬਾਲ ਭਲਾਈ ਕੌਂਸਲ ਵੱਲੋਂ ਵਾਣੀ ਸਕੂਲ ਸਮੇਤ ਹੋਰ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ । ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਗਵਰਨਰ ਗੁਲਾਬ ਚੰਦ ਕਟਾਰੀਆ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਮੇਤ ਹੋਰ ਪਤਵੰਤਿਆਂ ਦਾ ਧੰਨਵਾਦ ਕੀਤਾ । ਸਮਾਰੋਹ ਦੌਰਾਨ ਸਕੂਲ ਦੇ ਵਿਸ਼ੇਸ਼ ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ, ਜਿਸ ਤੋਂ ਗਵਰਨਰ ਗੁਲਾਬ ਚੰਦ ਕਟਾਰੀਆ ਬੇਹੱਦ ਪ੍ਰਭਾਵਤ ਹੋਏ । ਇਸ ਮੌਕੇ ਏ. ਡੀ. ਸੀ. ਇਸ਼ਾ ਸਿੰਗਲ, ਐਸ. ਡੀ. ਐਮ. ਕਿਰਪਾਲਵੀਰ ਸਿੰਘ, ਵਾਣੀ ਸਕੂਲ ਦੇ ਪ੍ਰਿੰਸੀਪਲ ਸੁਖਚੈਨ ਵਿਰਕ, ਡਾਰਕ ਰੂਮ ਤਿਆਰ ਕਰਨ ਵਾਲੀ ਤਕਨੀਕੀ ਕਮੇਟੀ ਮੈਂਬਰ ਅਤੇ ਵੱਡੀ ਗਿਣਤੀ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਮੌਜੂਦ ਸਨ ।

Read More : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ 3 ਤੇ 4 ਅਪ੍ਰੈਲ ਨੂੰ ਡੇਰਾ ਬਾਬਾ ਨਾਨਕ ਅਤੇ ਫ਼ਤਿਹਗੜ੍ਹ ਚੂੜੀਆਂ ਵਿਖੇ ਨਸ਼ਿਆਂ ਵਿਰੁੱਧ ਕਰਨਗੇ ਪੈਦਲ ਯਾਤਰਾ

ਪੰਜਾਬੀ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਸੰਸਕ੍ਰਿਤ ਗੋਸ਼ਟੀ ਸ਼ੁਰੂ

0
Punjabi University
ਪਟਿਆਲਾ, 20 ਅਗਸਤ 2025 : ਪੰਜਾਬੀ ਯੂਨੀਵਰਸਿਟੀ (Punjabi University) ਦੇ ਸੰਸਕ੍ਰਿਤ ਅਤੇ ਪਾਲੀ ਵਿਭਾਗ ਵੱਲੋਂ ਸੈਂਟਰਲ ਸੰਸਕ੍ਰਿਤ ਯੂਨੀਵਰਸਿਟੀ ਨਵੀਂ ਦਿੱਲੀ ਅਤੇ ‘ਸੰਸਕ੍ਰਿਤ ਭਾਰਤੀ ਪੰਜਾਬ’ ਅਦਾਰੇ ਦੇ ਸਹਿਯੋਗ ਨਾਲ਼ ਕਰਵਾਈ ਜਾ ਰਹੀ ਦੋ ਰੋਜ਼ਾ ਸੰਸਕ੍ਰਿਤ ਗੋਸ਼ਟੀ ਦੇ ਉਦਘਾਟਨੀ ਸੈਸ਼ਨ ਵਿੱਚ ਪੰਜਾਬ ਦੇ ਰਾਜਪਾਲ ਅਤੇ ਪੰਜਾਬੀ ਯੂਨੀਵਰਸਿਟੀ ਦੇ ਚਾਂਸਲਰ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ ।
ਰਾਜਪਾਲ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਸ਼੍ਰੀ ਨਿਵਾਸ ਵਾਰਾਖੇੜੀ (Prof. Shri Niwas Varakheri, Vice-Chancellor of Dari Sanskrit University) ਅਤੇ ਸੰਸਕ੍ਰਿਤ ਭਾਰਤੀ ਤੋਂ ਸੰਗਠਨ ਮੰਤਰੀ ਜੈ ਪ੍ਰਕਾਸ਼ ਗੌਤਮ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਉਦਘਾਟਨੀ ਸੈਸ਼ਨ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਰਸਮੀ ਰੂਪ ਵਿੱਚ ਧੰਨਵਾਦੀ ਭਾਸ਼ਣ ਦਿੱਤਾ ਗਿਆ । ਸਵਾਗਤੀ ਭਾਸ਼ਣ ਵਿਭਾਗ ਮੁਖੀ ਡਾ. ਵਰਿੰਦਰ ਕੁਮਾਰ ਨੇ ਦਿੱਤਾ ।

ਪੰਜਾਬੀ ਯੂਨੀਵਰਸਿਟੀ, ਜਿਸ ਦੀ ਸਥਾਪਨਾ ਹੀ ਪੰਜਾਬੀ ਭਾਸ਼ਾ ਅਤੇ ਵਿਰਸੇ ਦੀ ਸੁਰੱਖਿਆ ਸੰਭਾਲ਼ ਲਈ ਹੋਈ ਹੈ

ਰਾਜਪਾਲ ਗੁਲਾਬ ਚੰਦ ਕਟਾਰੀਆ (Governor Gulab Chand Kataria) ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਜਿਸ ਦੀ ਸਥਾਪਨਾ ਹੀ ਪੰਜਾਬੀ ਭਾਸ਼ਾ ਅਤੇ ਵਿਰਸੇ ਦੀ ਸੁਰੱਖਿਆ ਸੰਭਾਲ਼ ਲਈ ਹੋਈ ਹੈ, ਇਸ ਗੱਲ ਨੂੰ ਬਾਖ਼ੂਬੀ ਸਮਝ ਸਕਦੀ ਹੈ ਕਿ ਆਪਣੀ ਸੰਸਕ੍ਰਿਤੀ ਦੀ ਸਾਂਭ ਸੰਭਾਲ਼ ਦਾ ਕੀ ਮਹੱਤਵ ਹੈ । ਪੰਜਾਬੀ ਵਿਰਸੇ ਦੀ ਸੰਭਾਲ਼ ਪੱਖੋਂ ਪੰਜਾਬੀ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਵਿਸ਼ੇਸ਼ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਅਤੀਤ
ਨਾਲ਼ ਜੁੜੇ ਰਹਿ ਕੇ ਹੀ ਅਸੀਂ ਸਮਰੱਥ ਰਹਿ ਸਕਦੇ ਹਾਂ ।

ਅੱਜ ਵੀ ਭਾਰਤ ਦੇ ਜਿ਼ਆਦਾਤਰ ਘਰਾਂ ਵਿੱਚ ਖੁਸ਼ੀ ਗਮੀ ਦੇ ਮੌਕੇ ਸ਼ਰਧਾ ਅਤੇ ਸਤਿਕਾਰ ਨਾਲ਼ ਸੰਸਕ੍ਰਿਤ ਦੇ ਸ਼ਲੋਕ ਪੜ੍ਹੇ ਜਾਂਦੇ ਹਨ

ਸੰਸਕ੍ਰਿਤ ਦੇ ਮਹੱਤਵ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਵੀ ਭਾਰਤ ਦੇ ਜਿ਼ਆਦਾਤਰ ਘਰਾਂ ਵਿੱਚ ਖੁਸ਼ੀ ਗਮੀ ਦੇ ਮੌਕੇ ਸ਼ਰਧਾ ਅਤੇ ਸਤਿਕਾਰ ਨਾਲ਼ ਸੰਸਕ੍ਰਿਤ ਦੇ ਸ਼ਲੋਕ ਪੜ੍ਹੇ ਜਾਂਦੇ ਹਨ। ਉਨ੍ਹਾਂ ਸੰਸਕ੍ਰਿਤ ਨੂੰ ਪੁਰਾਤਨ ਗਿਆਨ ਦੀ ਭਾਸ਼ਾ ਦਸਦਿਆਂ ਕਿਹਾ ਕਿ ਗਣਿਤ ਤੋਂ ਲੈ ਕੇ ਖਗੋਲ ਸ਼ਾਸਤਰ ਤੱਕ ਦਾ ਗਿਆਨ ਇਸ ਭਾਸ਼ਾ ਵਿੱਚ ਉਪਲਬਧ ਹੈ । ਉਨ੍ਹਾਂ ਸੰਸਕ੍ਰਿਤ ਦੇ ਪ੍ਰਚਾਰ ਪ੍ਰਸਾਰ ਲਈ ਭਾਰਤ ਸਰਕਾਰ ਵੱਲੋਂ ਉਠਾਏ ਜਾ ਰਹੇ ਵੱਖ-ਵੱਖ ਕਦਮਾਂ ਦਾ ਹਵਾਲਾ ਦਿੰਦਿਆਂ ਸ਼ਲਾਘਾ ਕੀਤੀ । ਉਨ੍ਹਾਂ ਹਾਲ ਹੀ ਵਿੱਚ ਸਾਹਮਣੇ ਆਈ ‘ਆਊਟਲੁੱਕ -ਆਈ. ਸੀ. ਏ. ਆਰ. ਈ. ਰੈਂਕਿੰਗ 2025’ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਪ੍ਰਾਪਤ ਹੋਏ 47ਵੇਂ ਰੈਂਕ ਲਈ ਯੂਨੀਵਰਸਿਟੀ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ ।

ਪੰਜਾਬੀ ਯੂਨੀਵਰਸਿਟੀ ਦਾ ਭਾਸ਼ਾਵਾਂ ਸਬੰਧੀ ਕੰਮ ਕਰਨ ਦਾ ਘੇਰਾ ਹਮੇਸ਼ਾ ਹੀ ਵਸੀਹ ਰਿਹਾ ਹੈ

ਉਪ-ਕੁਲਪਤੀ ਡਾ. ਜਗਦੀਪ ਸਿੰਘ (Vice-Chancellor Dr. Jagdeep Singh) ਨੇ ਆਪਣੇ ਧੰਨਵਾਦੀ ਭਾਸ਼ਣ ਦੌਰਾਨ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦਾ ਭਾਸ਼ਾਵਾਂ ਸਬੰਧੀ ਕੰਮ ਕਰਨ ਦਾ ਘੇਰਾ ਹਮੇਸ਼ਾ ਹੀ ਵਸੀਹ ਰਿਹਾ ਹੈ, ਜਿੱਥੇ ਇੱਕ ਪਾਸੇ ਪੰਜਾਬੀ ਦੇ ਨਾਲ਼-ਨਾਲ਼ ਆਧੁਨਿਕ ਭਾਸ਼ਾਵਾਂ ਹਿੰਦੀ, ਫਰੈਂਚ, ਜਰਮਨ, ਉਰਦੂ ਆਦਿ ਦੇ ਖੇਤਰ ਵਿੱਚ ਅਧਿਆਪਨ ਅਤੇ ਖੋਜ ਦਾ ਬਾਖ਼ੂਬੀ ਕਾਰਜ ਹੋ ਰਿਹਾ ਹੈ, ਉੱਥੇ ਹੀ ਪਾਲੀ, ਫ਼ਾਰਸੀ ਅਤੇ ਸੰਸਕ੍ਰਿਤ ਜਿਹੀਆਂ ਪੁਰਾਤਨ ਭਾਸ਼ਾਵਾਂ ਦੇ ਖੇਤਰ ਵਿੱਚ ਵੀ ਇਸ ਨੇ ਅਹਿਮ ਯੋਗਦਾਨ ਪਾਇਆ ਹੈ । ਉਨ੍ਹਾਂ ਕਿਹਾ ਕਿ ਸਾਡੀਆਂ ਸਥਾਨਕ ਅਤੇ ਪੁਰਾਤਨ ਭਾਸ਼ਾਵਾਂ ਨੂੰ ਜਿ਼ੰਦਾ ਰੱਖਣਾ ਬਹੁਤ ਜ਼ਰੂਰੀ ਹੈ ।

ਭਾਸ਼ਾ ਦੇ ਮਰ ਜਾਣ ਨਾਲ਼ ਸਿਰਫ਼ ਭਾਸ਼ਾ ਨਹੀਂ ਮਰਦੀ ਬਲਕਿ ਉਸ ਨਾਲ਼ ਜੁੜਿਆ ਹੋਰ ਬਹੁਤ ਕੁੱਝ ਖਤਮ ਜਾਂਦਾ ਹੈ

ਭਾਸ਼ਾ ਦੇ ਮਰ ਜਾਣ ਨਾਲ਼ ਸਿਰਫ਼ ਭਾਸ਼ਾ ਨਹੀਂ ਮਰਦੀ ਬਲਕਿ ਉਸ ਨਾਲ਼ ਜੁੜਿਆ ਹੋਰ ਬਹੁਤ ਕੁੱਝ ਖਤਮ ਜਾਂਦਾ ਹੈ, ਕਿਉਂਕਿ ਭਾਸ਼ਾ ਚਾਹੇ ਕੋਈ ਵੀ ਹੋਵੇ, ਉਹ ਮਹਿਜ਼ ਸੰਚਾਰ ਦਾ ਹੀ ਸਾਧਨ ਨਹੀਂ ਹੁੰਦੀ ਬਲਕਿ ਭਾਸ਼ਾ ਨਾਲ਼ ਮਨੁੱਖ ਦੀ ਵਿਸ਼ੇਸ਼ ਭਾਵਨਾਤਮਕ ਸਾਂਝ ਹੁੰਦੀ ਹੈ । ਭਾਸ਼ਾ ਵਿੱਚ ਕਿਸੇ ਖਿੱਤੇ ਵਿਸ਼ੇਸ਼ ਦਾ ਗਿਆਨ ਅਤੇ ਸੱਭਿਆਚਾਰ ਸਮੋਇਆ ਹੁੰਦਾ ਹੈ । ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਸ਼੍ਰੀ ਨਿਵਾਸ ਵਾਰਾਖੇੜੀ ਨੇ ਕਿਹਾ ਕਿ ਸੰਸਕ੍ਰਿਤ ਭਾਰਤ ਦੀ ਪਛਾਣ ਹੈ । ਉਨ੍ਹਾਂ ਕਿਹਾ ਕਿ ਸੰਸਕ੍ਰਿਤ ਭਾਸ਼ਾ ਨੂੰ ਅਧਿਐਨ ਦੇ ਨਾਲ਼-ਨਾਲ਼ ਬੋਲਚਾਲ ਦੀ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ ।

ਜੈ ਪ੍ਰਕਾਸ਼ ਗੌਤਮ ਨੇ ਕਿਹਾ ਕਿ ਜੇ ਸੰਸਕ੍ਰਿਤ ਸੁਰੱਖਿਅਤ ਰਹੇਗੀ ਤਾਂ ਭਾਰਤ ਦੀਆਂ ਹੋਰ ਭਾਸ਼ਾਵਾਂ ਵੀ ਸੁਰੱਖਿਅਤ ਰਹਿਣਗੀਆਂ

ਜੈ ਪ੍ਰਕਾਸ਼ ਗੌਤਮ (Jay Prakash Gautam) ਨੇ ਕਿਹਾ ਕਿ ਜੇ ਸੰਸਕ੍ਰਿਤ ਸੁਰੱਖਿਅਤ ਰਹੇਗੀ ਤਾਂ ਭਾਰਤ ਦੀਆਂ ਹੋਰ ਭਾਸ਼ਾਵਾਂ ਵੀ ਸੁਰੱਖਿਅਤ ਰਹਿਣਗੀਆਂ । ਉਨ੍ਹਾਂ ਕਿਹਾ ਕਿ ਸੰਸਕ੍ਰਿਤ ਦੇ ਪ੍ਰਚਾਰ ਪ੍ਰਸਾਰ ਲਈ ਜਮੀਨੀ ਪੱਧਰ ਉੱਤੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਸਮੁੱਚੇ ਦੇਸ ਅਤੇ ਪੰਜਾਬ ਵਿੱਚ ਕਾਲਜਾਂ ਦੀ ਗਿਣਤੀ ਅਤੇ ਉਨ੍ਹਾਂ ਵਿੱਚ ਸੰਸਕ੍ਰਿਤ ਦੀ ਪੜ੍ਹਾਈ ਸਬੰਧੀ ਅੰਕੜਿਆਂ ਦੇ ਹਵਾਲੇ ਨਾਲ਼ ਗੱਲ ਕੀਤੀ । ਸੰਸਕ੍ਰਿਤ ਅਤੇ ਪਾਲੀ ਵਿਭਾਗ ਦੇ ਮੁਖੀ ਡਾ. ਵਰਿੰਦਰ ਕੁਮਾਰ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਇਸ ਗੋਸ਼ਟੀ ਦੇ ਮਨੋਰਥ ਅਤੇ ਵਿਭਾਗ ਵੱਲੋਂ ਕਰਵਾਈਆਂ ਜਾਂਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਚਾਨਣਾ ਪਾਇਆ ।

ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨਾਲ ਸਬੰਧਤ ਵਿਸ਼ਾ ਮਾਹਿਰਾਂ ਨਾਲ ਮੀਟਿੰਗ ਆਯੋਜਿਤ

0
religious scriptures

ਚੰਡੀਗੜ੍ਹ, 20 ਅਗਸਤ 2025 : ਧਾਰਮਿਕ ਗ੍ਰੰਥਾਂ ਦੀ ਬੇਅਦਬੀ (Desecration of religious scriptures) ਦੇ ਸੰਵੇਦਨਸ਼ੀਲ ਮਾਮਲੇ ਤੇ ਸਰਕਾਰ ਨੇ ਗੰਭੀਰਤਾ ਦਿਖਾਉਂਦੇ ਹੋਏ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਸਖਤ ਕਾਨੂੰਨ ਦਾ ਖਰੜਾ- “ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿਲ, 2025” (“Punjab Prevention of Offences against Sacred Religious Scriptures Bill, 2025”) ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ, ਜਿਸ ਸਬੰਧੀ ਸਪੀਕਰ ਕੁਲਤਾਰ ਸਿੰਘ ਸੰਧਵਾਂ, ਪੰਜਾਬ ਵਿਧਾਨ ਸਭਾ ਵੱਲੋਂ ਸਰਦਾਰ ਇੰਦਰਬੀਰ ਸਿੰਘ ਨਿੱਜਰ ਦੀ ਪ੍ਰਧਾਨਗੀ ਹੇਠ ਸਿਲੈਕਟ ਕਮੇਟੀ ਦਾ ਗਠਨ ਕੀਤਾ ਗਿਆ ਜੋ ਲੋਕਾਂ ਦੀ ਰਾਅ ਲੈ ਕੇ ਇਸ ਮਸਲੇ ਤੇ ਵਿਚਾਰ ਵਟਾਂਦਰਾ ਕਰਨ ਲਈ ਹਰ ਹਫਤੇ ਮੀਟਿੰਗ ਕਰ ਰਹੀ ਹੈ ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜਾਂ ਨੂੰ ਆਪਣੇ ਕੀਮਤੀ ਸੁਝਾਅ ਦੇਣ ਦੀ ਬੇਨਤੀ ਕੀਤੀ

ਲੋਕਾਂ ਦੇ ਸੁਝਾਅ ਲੈਣ ਲਈ ਵੱਖ-ਵੱਖ ਅਖਬਾਰਾਂ ਵਿੱਚ 31.7.2025 ਅਤੇ 14.8.2025 ਨੂੰ ਇਸ਼ਤਿਹਾਰ ਦਿੱਤੇ ਗਏ ਹਨ ਅਤੇ ਕਮੇਟੀ ਨੂੰ ਲੋਕਾਂ ਦੇ ਬਹੁਤ ਸੁਝਾਅ ਪ੍ਰਾਪਤ ਹੋ ਰਹੇ ਹਨ । ਕਮੇਟੀ ਦੀ ਮੀਟਿੰਗ 12 ਅਗਸਤ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮਾਹਿਰਾਂ-ਡਾ. ਜਸਪ੍ਰੀਤ ਕੌਰ ਸੰਧੂ, ਡਿਪਾਰਟਮੈਂਟ ਆਫ ਸਿੱਖਿਇਜ਼ਮ : ਡਾ. ਗੁਰਮੀਤ ਸਿੰਘ ਸਿੱਧੂ, ਡਿਪਾਰਟਮੈਂਟ ਆਫ ਰਿਲੀਜਨ ਡਾ. ਧਰਮਵੀਰ ਸਿੰਘ, ਡਿਪਾਰਟਮੈਂਟ ਆਫ ਸਿਖਿਇਜ਼ਮ ਡਾ. ਗੁਰਮੇਲ ਸਿੰਘ, ਧਰਮ ਅਧਿਐਨ ਵਿਭਾਗ ਡਾ. ਜਸਵਿੰਦਰ ਸਿੰਘ ਅਤੇ ਡਾ. ਤੇਜਿੰਦਰ ਕੌਰ, ਡਿਪਾਰਟਮੈਂਟ ਆਫ ਰਿਲੀਜੀਅਸ ਸਟੱਡੀਜ਼ ਹਾਜ਼ਰ ਹੋਏ। ਉਨ੍ਹਾਂ ਨੇ ਕਮੇਟੀ ਨਾਲ ਵਿਚਾਰ ਵਟਾਂਦਰਾ ਕਰਦਿਆਂ ਆਪਣੇ ਬਹੂਮੂਲੀਏ ਵਿਚਾਰ ਦਿੱਤੇ ਗਏ ।

ਵੱਖ-ਵੱਖ ਧਰਮਾਂ ਨਾਲ ਸਬੰਧਤ ਧਾਰਮਿਕ ਸਟਡੀਜ਼ ਮਾਹਿਰਾਂ ਨੇ ਕੀਤੀ ਮੀਟਿੰਗ ਵਿਚ ਸ਼ਮੂਲੀਅਤ

ਸਿਲੈਕਟ ਕਮੇਟੀ (Select Committee) ਦੀ ਅੱਜ ਦੀ ਮੀਟਿੰਗ ਵਿੱਚ ਬਿਲ ਸਬੰਧੀ ਆਪਣੇ ਸੁਝਾਅ ਦੇਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਵੱਖ-ਵੱਖ ਧਰਮਾਂ ਨਾਲ ਸਬੰਧਤ ਧਾਰਮਿਕ ਸਟੱਡੀਜ਼ ਦੇ ਮਾਹਿਰਾਂ- ਪ੍ਰੋ. ਅਮਰਜੀਤ ਸਿੰਘ, ਮੁੱਖੀ, ਸਿੱਖ ਸਟੱਡੀਜ਼ ਚੇਅਰ : ਡਾ. ਸਾਈਦ ਰਾਇਹਾਨ ਹਸਨ ਰਿਜਵੀ, ਉਰਦੂ ਪਰਸ਼ਿਅਨ ਵਿਭਾਗ : ਪ੍ਰੋ ਸੁਨੀਲ ਕੁਮਾਰ, ਮੁੱਖੀ, ਹਿੰਦੀ ਵਿਭਾਗ: ਪ੍ਰੋ. ਪਵਨ ਕੁਮਾਰ, ਲਾਅ ਵਿਭਾਗ : ਡਾ. ਪਿੰਟੂ ਐਮਰਸਨ, ਆਰਕੀਟੈਕਚਰ ਵਿਭਾਗ : ਅਤੇ ਪ੍ਰੋ . ਸਤਨਾਮ ਸਿੰਘ ਦਿਉਲ, ਮੁੱਖੀ, ਰਾਜਨੀਤੀ ਸ਼ਾਸਤਰ ਵਿਭਾਗ ਹਾਜ਼ਰ ਹੋਏ । ਉਨ੍ਹਾਂ ਨੇ ਕਮੇਟੀ ਨਾਲ ਵਿਚਾਰ-ਵਟਾਂਦਰਾ ਕਰਦਿਆਂ ਆਪਣੇ ਬਹੁਮੂਲੀਏ ਵਿਚਾਰ ਦਿੱਤੇ ਗਏ ।

ਕਮੇਟੀ ਵੱਲੋਂ ਸਾਰੇ ਵਿਦਵਾਨਾਂ ਦਾ ਕੀਤਾ ਗਿਆ ਧੰਨਵਾਦ

ਕਮੇਟੀ ਵੱਲੋਂ ਇਨ੍ਹਾਂ ਸਾਰੇ ਵਿਦਵਾਨਾਂ ਦਾ ਧੰਨਵਾਦ ਕੀਤਾ ਗਿਆ । ਸਿਲੈਕਟ ਕਮੇਟੀ ਦੀ ਮੀਟਿੰਗ ਵਿੱਚ ਸਭਾਪਤੀ ਸਮੇਤ ਸਾਰੇ ਮੈਂਬਰ ਹਾਜ਼ਰ ਸਨ।ਕਮੇਟੀ ਵੱਲੋਂ ਆਪਣੀ ਅਗਲੀ ਮੀਟਿੰਗ 26.8.2025 ਨੂੰ ਪ੍ਰਧਾਨ, ਬਾਰ ਐਸੋਸੀਏਸ਼ਨ ਅਤੇ ਚੇਅਰਮੈਨ ਬਾਰ ਕਾਊਂਸਿਲ, ਪੰਜਾਬ ਅਤੇ ਹਰਿਆਣਾ ਹਾਈ ਕਰੋਟ ਨੂੰ ਵੀ ਆਪਣੇ ਸੁਝਾਅ ਦੇਣ ਲਈ ਬੇਨਤੀ ਕੀਤੀ ਗਈ ਹੈ। ਕਮੇਟੀ ਨੇ ਇਸੇ ਤਰੀਕੇ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਿਟਾਇਰਡ ਜੱਜਾਂ ਨੂੰ ਆਪਣੇ ਵਿਚਾਰ/ਸੁਝਾਅ ਲਿਖਤੀ ਤੌਰ ਤੇ ਦੇਣ ਲਈ ਵੀ ਬੇਨਤੀ ਕੀਤੀ ਹੋਈ ਹੈ ।

Read More : ਪੰਜਾਬ ਵਿਧਾਨ ਸਭਾ ਨੇ ਜਾਰੀ ਕੀਤੀ ਬੇਅਦਬੀ ਬਿਲ ਨੂੰ ਲੈ ਕੇ 15 ਮੈਂਬਰੀ ਕਮੇਟੀ ਦੀ ਸੂਚੀ

ਜੋਨ ਪਟਿਆਲਾ-1 ਦੀਆਂ ਖੇਡਾਂ ਦਾ ਆਗਾਜ਼

0
69th Zonal Tournament

ਪਟਿਆਲਾ, 20 ਅਗਸਤ 2025 : ਪੀ. ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਲਟੀਪਰਪਜ਼ (P. M. Shri Government Senior Secondary Smart School Multipurpose) ਪਟਿਆਲਾ ਵਿਖੇ ਮੰਗਲਵਾਰ ਨੂੰ ਜੋਨ ਪਟਿਆਲਾ-1 ਦੀਆਂ ਦੀਆਂ ਖੇਡਾਂ ਦਾ ਆਗਾਜ਼ ਜੋਨਲ ਪ੍ਰਧਾਨ-ਕਮ-ਪ੍ਰਿੰਸੀਪਲ ਵਿਜੇ ਕਪੂਰ ਅਤੇ ਜੋਨਲ ਸਕੱਤਰ ਅਮਨਿੰਦਰ ਸਿੰਘ ਬਾਬਾ ਦੀ ਰਹਿਨੁਮਾਈ ਹੇਠ ਕੀਤਾ ਗਿਆ ।

1500 ਤੋਂ ਵਧੇਰੇ ਖਿਡਾਰੀ ਤੇ ਖਿਡਾਰਨਾਂ 18 ਤੋਂ 20 ਖੇਡਾਂ ਵਿਚ ਲੈਣਗੇ ਭਾਗ

ਇਸ ਮੌਕੇ ਜਾਣਕਾਰੀ ਦਿੰਦਿਆਂ ਜੋਨਲ ਪ੍ਰਧਾਨ-ਕਮ-ਪ੍ਰਿੰਸੀਪਲ ਵਿਜੇ ਕਪੂਰ ਅਤੇ ਜੋਨਲ ਸਕੱਤਰ ਅਮਨਿੰਦਰ ਸਿੰਘ ਬਾਬਾ ਨੇ ਦੱਸਿਆ ਕਿ ਇਹ 69ਵਾਂ ਜੋਨਲ ਟੂਰਨਾਮੈਂਟ (69th Zonal Tournament) ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪਟਿਆਲਾ-1 ਜੋਨ ਦੇ ਅਧੀਨ ਪੈਂਦੇ 80 ਤੋਂ 85 ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਦੇ ਲਗਭਗ 1500 ਤੋਂ ਵੱਧ ਖਿਡਾਰੀ ਅਤੇ ਖਿਡਾਰਨਾਂ ਹਿੱਸਾ ਲੈਣਗੀਆਂ । ਉਹਨਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 18 ਤੋਂ 20 ਖੇਡਾਂ ਕਰਵਾਈਆਂ ਜਾਣਗੀਆਂ, ਜਿਸ ਵਿੱਚ ਬਾਸਕਟਬਾਲ, ਬਾਲੀਵਾਲ, ਕਬੱਡੀ ਨੈਸ਼ਨਲ ਸਟਾਈਲ, ਬੈਡਮਿੰਟਨ, ਸ਼ਤਰੰਜ, ਖੋ-ਖੋ, ਕ੍ਰਿਕਟ, ਫੁੱਟਬਾਲ, ਬਾਕਸਿੰਗ ਸਮੇਤ ਹੋਰ ਇਨਡੋਰ ਅਤੇ ਆਊਟਡੋਰ ਖੇਡਾਂ ਵੀ ਸ਼ਾਮਿਲ ਹਨ ।

ਟੂਰਨਾਮੈਂਟ ਹੋਣਗੇ ਵੱਖ-ਵੱਖ ਵਰਗਾਂ ਦੇ ਖਿਡਾਰੀਆਂ ਨਾਲ

ਟੂਰਨਾਮੈਂਟ ਵਿੱਚ 19, 20 ਅਤੇ 21 ਅਗਸਤ ਨੂੰ (14, 17, 19 ਉਮਰ ਵਰਗ) ਲੜਕੀਆਂ ਦੇ ਮੈਚ ਅਤੇ 22, 23 ਤੇ 25 ਅਗਸਤ ਨੂੰ (14, 17, 19 ਉਮਰ ਵਰਗ) ਲੜਕਿਆਂ ਦੇ ਮੈਚ ਕਰਵਾਏ ਜਾਣਗੇ । ਖੇਡਾਂ ਦੇ ਉਦਘਾਟਨ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜੋਨਲ ਪ੍ਰਧਾਨ-ਕਮ-ਪ੍ਰਿੰਸੀਪਲ ਵਿਜੇ ਕਪੂਰ ਅਤੇ ਜੋਨਲ ਸਕੱਤਰ ਅਮਨਿੰਦਰ ਸਿੰਘ ਬਾਬਾ ਨੇ ਵਿਦਿਆਰਥੀਆਂ ਨੂੰ ਜਿੱਥੇ ਖੇਡ ਟੂਰਨਾਮੈਂਟ ਸ਼ੁਰੂ ਹੋਣ ‘ਤੇ ਵਧਾਈ ਦਿੱਤੀ ਉਥੇ ਨਾਲ ਹੀ ਮਿਲਵਰਤਨ ਅਤੇ ਸਹਿਣਸ਼ੀਲਤਾ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਆ ।ਇਸ ਦੇ ਨਾਲ ਹੀ ਸਮੂਹ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਵੀ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਬਿਨਾਂ ਕਿਸੇ ਪੱਖਪਾਤ ਤੋਂ ਕਰਨ ਲਈ ਪ੍ਰੇਰਿਆ ।

ਖੇਡ ਟੂਰਨਾਮੈਂਟ ਵਿੱਚ ਭਾਗ ਲੈ ਰਹੇ ਸਮੂਹ ਸਟਾਫ ਮੈਂਬਰ ਅਤੇ ਖਿਡਾਰੀ ਵਧਾਈ ਦੇ ਹੱਕਦਾਰ ਹਨ

ਉਹਨਾਂ ਆਖਿਆ ਕਿ ਇਸ ਖੇਡ ਟੂਰਨਾਮੈਂਟ (Sports tournament) ਵਿੱਚ ਭਾਗ ਲੈ ਰਹੇ ਸਮੂਹ ਸਟਾਫ ਮੈਂਬਰ ਅਤੇ ਖਿਡਾਰੀ ਵਧਾਈ ਦੇ ਹੱਕਦਾਰ ਹਨ। ਉਨਾ ਕਿਹਾ ਕਿ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਬਰਾਬਰ ਭਾਗ ਲੈਣਾ ਚਾਹੀਦਾ ਹੈ । ਖੇਡਾਂ ਵਿੱਚ ਭਾਗ ਲੈਣ ਨਾਲ ਵਿਦਿਆਰਥੀ ਵਿੱਚ ਮਿਲਵਰਤਨ ਅਤੇ ਸਹਿਣਸ਼ੀਲਤਾ ਦੀ ਭਾਵਨਾ ਦੇ ਨਾਲ ਨਾਲ ਸਖਤ ਮਿਹਨਤ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ ਜੋ ਅੱਗੇ ਪੂਰੀ ਜ਼ਿੰਦਗੀ ਵਿੱਚ ਕੰਮ ਆਉਂਦੀ ਹੈ । ਇਸ ਮੌਕੇ ਜੋਨ ਪਟਿਆਲਾ-1 ਦੇ ਸਰੀਰਕ ਸਿੱਖਿਆ ਵਿਸ਼ੇ ਦੇ ਸਮੂਹ ਅਧਿਆਪਕ ਹਾਜ਼ਰ ਸਨ ।

Read More : ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2 ਦੀ ਜ਼ੋਨਲ ਖੇਡਾਂ ਸਬੰਧੀ ਹੋਈ ਮੀਟਿੰਗ

ਸ਼੍ਰੌਮਣੀ ਅਕਾਲੀ ਦਲ ਵਲੋਂ ਨਗਰ ਕੌਂਸਲ ਖਿਲਾਫ ਲਾਇਆ ਧਰਨਾ

0
Shiromani Akali Dal

ਨਾਭਾ, 19 ਅਗਸਤ 2025 : ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਲੋਂ ਸਮਾਜ ਸੇਵੀ ਜਥੇਬੰਦੀਆਂ ਨੂੰ ਨਾਲ ਲੈ ਕੇ ਨਾਭਾ ਨਗਰ ਕੌਂਸਲ ਨੂੰ ਕਾਨੂੰਨ ਮੁਤਾਬਕ ਲੋਕ ਹਿੱਤ ਵਿੱਚ ਚਲਾਉਣ ਨੂੰ ਲੈ ਕੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ (Halka in-charge Makhan Singh Lalka) ਦੀ ਅਗਵਾਈ ਗਰਿੱਡ ਚੌਂਕ ਵਿਖੇ ਧਰਨਾ (protest) ਲਗਾਇਆ ਗਿਆ । ਇਸ ਮੋਕੇ ਧਰਨੇ ਨੂੰ ਜਥੇਦਾਰ ਬਲਤੇਜ ਸਿੰਘ ਖੋਖ, ਸਾਬਕਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ, ਜੱਸਾ ਖੋਖ, ਅਬਜਿੰਦਰ ਸਿੰਘ ਜੋਗੀ ਨਾਨੋਕੀ ਤੇ ਹੋਰ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਇਨਾਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ।

ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਤਾਂ ਇਹ ਹੈ ਕਿ ਇਥੇ ਹਾਊਸ ਦੀ ਮੀਟਿੰਗ ਨਹੀਂ ਹੁੰਦੀ ਤੇ ਪ੍ਰਧਾਨ ਅੱਗੇ ਬੇਬਸ ਜਾਂ ਸਹਿਮਤ ਕੌਂਸਲਰਾਂ ਵੱਲੋਂ ਘਰੋ ਹੀ ਹਸਤਾਖਰ ਕੀਤੇ ਜਾਂਦੇ ਹਨ । 7 ਅਗਸਤ ਨੂੰ ਰੱਖੀ ਮੀਟਿੰਗ ਦਾ ਲਈ ਕੌਂਸਲਰਾਂ (Councilors) ਨੂੰ ਸੁਨੇਹਾ ਉਸੇ ਦਿਨ 2 ਘੰਟੇ ਪਹਿਲਾਂ ਲਗਾਇਆ ਗਿਆ ਪਰ ਫੇਰ ਵੀ ਸਮੇਂ ਤੋਂ ਪਹਿਲਾਂ ਪਹੁੰਚ ਕੇ ਮੀਟਿੰਗ ਹਾਲ ਵਿੱਚੋ 4 ਕੌਂਸਲਰ ਫੇਸਬੁੱਕ ਤੇ ਲਗਾਤਾਰ ਲਾਈਵ ਰਹੇ ਤੇ ਲੋਕਾਂ ਨੂੰ ਦਿਖਾਇਆ ਕਿ ਕੋਈ ਵੀ ਮੀਟਿੰਗ ਲਈ ਨਹੀਂ ਪਹੁੰਚਿਆ ।

ਐਸ. ਡੀ. ਐਮ. ਰਾਹੀਂ ਸਕੱਤਰ ਸਥਾਨਕ ਸਰਕਾਰਾਂ ਨੂੰ ਦਿੱਤਾ ਮੰਗ ਪੱਤਰ

ਅਜਿਹੇ ਮਾਹੌਲ ਵਿੱਚ ਸਾਰੇ ਕੌਂਸਲਰ ਆਪਣੇ ਵਾਰਡ ਦੀ ਆਵਾਜ਼ ਕਿਵੇਂ ਦਰਜ ਕਰਾਉਣ ਤੇ ਇਹ ਲੋਕਤੰਤਰ ਦਾ ਘਾਣ ਹੈ। ਇਸ ਬਾਬਤ ਲੋੜੀਂਦੀ ਕਾਰਵਾਈ ਕੀਤੀ ਜਾਵੇ। ਪ੍ਰਧਾਨ ਦੇ ਇਸ਼ਾਰੇ ਉਪਰ ਨਗਰ ਕੌਂਸਲ (Municipal Council) ਦੀ ਸੇਵਾਵਾਂ ਵਿੱਚ ਕਿਸੇ ਵਾਰਡ ਨਾਲ ਪੱਖਪਾਤ ਨਾ ਕੀਤਾ ਜਾਵੇ, ਜਿਵੇਂ ਕਿ ਕੌਂਸਲ ਵੱਲੋਂ ਲੋਕ ਮੁੱਦੇ ਉਠਾਉਣ ਮਗਰੋਂ ਵਾਰਡ 2 ਵਿੱਚੋ ਕੂੜਾ ਚੁੱਕਣ ਵਾਲੀ ਹਟਾਈ ਗਈ, ਕੁੱਤਿਆਂ ਦੀ ਨਸਬੰਦੀ ਲਈ ਸ਼ਹਿਰ ਵਿੱਚ ਪੁਰਜ਼ੋਰ ਮੰਗ ਹੈ ਪਰ ਇਹ ਕੰਮ ਵੀ ਹਾਊਸ ਮੀਟਿੰਗ (House meeting) ਵਿੱਚ ਕਨੂੰਨ ਨੂੰ ਛਿੱਕੇ ਟੰਗਣ ਕਾਰਨ ਹੋ ਨਹੀਂ ਰਿਹਾ, ਅਵਾਰਾ ਪਸ਼ੂ ਸ਼ਹਿਰ ਵਿੱਚ ਆਏ ਦਿਨ ਲੋਕਾਂ ਨੂੰ ਜਖਮੀ ਕਰ ਰਹੇ ਹਨ ਪਰ ਇਸ ਪ੍ਰਤੀ ਵੀ ਕੋਈ ਕਾਰਵਾਈ ਅਮਲ ਚ ਨਹੀਂ ਆ ਰਹੀ,ਟੁੱਟੀਆਂ ਸੜਕਾਂ ਜਾਂ ਸੜਕ ਤੇ ਖੜੇ ਪਾਣੀ ਕਾਰਨ ਖੁੱਲ੍ਹੇ ਨਾਲੇ ਨਾਲ਼ੀਆਂ ਕਾਰਨ ਲੋਕ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ ।

ਅਜਿਹੀ ਕਿਸੇ ਵੀ ਸਥਿਤੀ ਵਿੱਚ ਪੀੜਤ ਨੂੰ ਮੁਆਵਜ਼ਾ ਦਿੱਤਾ ਜਾਵੇ, ਨਾਭੇ ਦੇ ਰਿਆਸਤੀ ਕਿਲੇ ਵਿੱਚ ਸ਼ਹਿਰ ਦਾ ਕੂੜਾ ਨਾ ਸੁੱਟਣਾ ਬਿਲਕੁਲ ਬੰਦ ਕੀਤਾ ਜਾਵੇ, ਨਗਰ ਕੌਂਸਲ ਪ੍ਰਧਾਨ ਨੇ ਅਵਾਰਾ ਪਸ਼ੂਆਂ (Stray animals) ਬਾਰੇ ਕਿਹੜੀ ਨੀਤੀ ਉਲੀਕੀ ਹੈ ਉਸ ਬਾਰੇ ਵੀ ਵਿਸਥਾਰ ਬਾਰੇ ਦੱਸਿਆ ਜਾਵੇ, ਨਗਰ ਕੌਂਸਲ ਇਹ ਵੀ ਦੱਸੇ ਕਿ ਅਣਗਿਹਲੀ ਦੀ ਸ਼ਿਕਾਰ ਹੋਏ ਲੋਕਾਂ ਨੂੰ ਕਦੋਂ ਅਤੇ ਕਿੰਨਾ ਮੁਆਵਜਾ ਦਿੱਤਾ ਇਹ ਸਵਾਲ ਆਮ ਲੋਕਾਂ ਦੇ ਹਨ. ਜਿਹਨਾਂ ਦੇ ਜਵਾਬ ਨਗਰ ਕੌਂਸਲ ਦਿੰਦੀ ਹੈ ਅਖੀਰ ਵਿੱਚ ਇਨਾਂ ਮੰਗਾਂ ਨੂੰ ਲੈ ਕੇ ਐਸ. ਡੀ. ਐਮ. ਨਾਭਾ ਰਾਹੀਂ ਸਕੱਤਰ ਸਥਾਨਕ ਸਰਕਾਰਾਂ ਨੂੰ ਮੰਗ ਪੱਤਰ ਦਿੰਦਿਆਂ ਧਰਨਾ ਸਮਾਪਤ ਕੀਤਾ ਗਿਆ ।

ਇਸ ਮੌਕੇ ਉਨ੍ਹਾਂ ਨਾਲ ਅਮਰੀਕ ਸਿੰਘ ਥੂਹੀ,ਪਰਮਜੁਤ ਸਿੰਘ ਥੂਹੀ, ਗੁਰਜੰਟ ਸਿੰਘ ਸਹੋਲੀ, ਬਹਾਦਰ ਸਿੰਘ ਅਗੇਤਾ, ਸੁਖਵਿੰਦਰ ਸਿੰਘ ਛੀਟਾਵਾਲਾ, ਗੁਰਜੀਤ ਸਿੰਘ ਚੌਧਰੀਮਾਜਰਾ, ਸਤਨਾਮ ਸਿੰਘ ਤੂੰਗਾ, ਸੁਪਿੰਦਰ ਸਿੰਘ ਗਲਵੱਟੀ, ਪਿ੍ੰਸ, ਬੀਬੀ ਜਵੰਦਾ, ਨਰਿੰਦਰ ਸਿੰਘ ਮੈਹਸ, ਕੁਲਵੰਤ ਸਿੰਘ ਸੁੱਖੇਵਾਲ ਤੋਂ ਇਲਾਵਾ ਵੱਡੀ ਗਿਣਤੀ ਚ ਪਾਰਟੀ ਆਗੂ ਤੇ ਵਰਕਰ ਮੋਜੂਦ ਰਹੇ ।

Read More : ਸੁਖਬੀਰ ਸਿੰਘ ਬਾਦਲ ਮੁੜ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ

ਹਰ ਇੱਕ ਵਿਅਕਤੀ ਨੂੰ ਆਪਣੇ ਫੈਸਲੇ ਖੁਦ ਲੈਣ ਦਾ ਹੱਕ ਹੈ : ਖੱਟੜਾ

0
Ranbir Khatra

ਨਾਭਾ, 19 ਅਗਸਤ 2025 : ਅਜੋਕੇ ਸਮੇਂ ਵਿਚ ਹਰ ਵਿਅਕਤੀ ਨੂੰ ਆਪਣੀ ਜਿੰਦਗੀ ਜਿਉਣ ਤੇ ਜਿੰਦਗੀ ਵਿਚ ਕੀ ਕਰਨਾ ਹੈ ਕੀ ਨਹੀਂ ਦੇ ਸਬੰਧ ਵਿੱਚ ਫੈਸਲੇ ਆਪ ਲੈਣ ਦਾ ਅਧਿਕਾਰ ਹੈ ਜ਼ੋ ਵੀ ਕਿਸੇ ਨੂੰ ਚੰਗਾ ਲੱਗਦਾ ਹੈ ਉਹ ਓਹੀ ਕਰਦਾ ਹੈ ।

ਇਸ ਸਬੰਧੀ ਕੁਲਵੰਤ ਫਰਨੀਚਰ ਨਾਭਾ ਵਿਖੇ ਫੇਰੀ ਦੋਰਾਨ ਖੰਥਕ ਵਿਚਾਰਧਾਰਾ ਦੀ ਸ਼ਖ਼ਸੀਅਤ ਸਾਬਕਾ ਆਈ. ਜੀ. ਰਣਬੀਰ ਸਿੰਘ ਖੱਟੜਾ (Former I. G. Ranbir Singh Khatra) ਨੇ ਦੱਸਿਆ ਕਿ ਪਿਛਲੇ ਦਿਨੀ ਉਨ੍ਹਾਂ ਦੇ ਫਰਜ਼ੰਦ ਉੱਘੇ ਸਮਾਜ ਸੇਵੀ ਹਲਕਾ ਦਿਹਾਤੀ ਤੇ ਇੱਕ ਵਾਰ ਅਜ਼ਾਦ ਤੇ ਇੱਕ ਵਾਰ ਸ਼੍ਰੌਮਣੀ ਅਕਾਲੀ ਦਲ ਵਲੋਂ ਚੋਣ ਲੜੀ ਚੁੱਕੇ ਚੇਅਰਮੈਨ ਪਟਿਆਲਾ ਜਿਲੇ ਦੀ ਨਾਮੀ ਸਮਾਜ ਸੇਵੀ ਸੰਸਥਾ ਦੀ ਪਟਿਆਲਾ ਵੈਲਫੇਅਰ ਸੋਸਾਇਟੀ ਸਤਵੀਰ ਸਿੰਘ ਖੱਟੜਾ (Satvir Singh Khatra) ਵਲੋਂ ਬੀ. ਜੇ. ਪੀ. ਪਾਰਟੀ ਵਿਚ ਸ਼ਮੁਲੀਅਤ ਕਰ ਲੈਣ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਰਵੀਰ ਸਿੰਘ ਖੱਟੜਾ ਨੇ ਜ਼ੋ ਫੈਸਲਾ ਲਿਆ ਹੈ ਸੋਚ ਸਮਝ ਕੇ ਹੀ ਲਿਆ ਹੋਵੇਗਾ ਕਿਉਂਕਿ ਉਹ ਹਮੇਸ਼ਾਂ ਇਨਸਾਨੀਅਤ, ਪੰਜਾਬ, ਪੰਜਾਬੀਅਤ ਤੇ ਕਿਸਾਨ ਮਜ਼ਦੂਰ ਏਕਤਾ ਤੇ ਉਸ ਦੇ ਉਜਵੱਲ ਭਵਿੱਖ ਦੇ ਹਾਮੀ ਰਹੇ ਹਨ।

ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਭਰਾ ਪਰਮਜੀਤ ਸਿੰਘ ਸਹੋਲੀ (Paramjit Singh Saholi) ਪ੍ਰਧਾਨ ਅਕਾਲੀ ਦਲ ਸਤੰਤਰ, ਕੁਲਵੰਤ ਸਿੰਘ ਸਿਆਣ, ਹਰਬੰਸ ਸਿੰਘ ਖੱਟੜਾ, ਗੁਰਨੈਬ ਸਿੰਘ ਲੰਗੜੋਈ, ਸੁਰਜੀਤ ਸਿੰਘ ਤੇ ਹੋਰ ਸਾਥੀ ਹਾਜ਼ਰ ਸਨ ।

Read More : ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨਾਭਾ ਜੇਲ ਵਿਚ ਬੰਦ ਮਜੀਠੀਆ ਨੂੰ ਆਏ ਮਿਲਣ