Home Blog Page 2584

ਆਨਲਾਈਨ ਸ਼ੋਪਿੰਗ ਲਈ ਬਣੇ ਨਵੇਂ ਨਿਯਮ, ਕੰਪਨੀਆਂ ਨੇ ਕੇਂਦਰ ਮੂਹਰੇ ਰੱਖ ਦਿੱਤੀ ਵੱਡੀ ਮੰਗ

0

ਨਵੀਂ ਦਿੱਲੀ : ਵਪਾਰੀਆਂ ਦੇ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਸ ਯਾਨੀ ਕੈਟ (CAIT) ਨੇ ਸਰਕਾਰ ਨੂੰ ਵਿਦੇਸ਼ੀ ਨਿਵੇਸ਼ ਵਾਲੀਆਂ ਆਨਲਾਈਨ ਕੰਪਨੀਆਂ ਦੇ ਦਬਾਅ ‘ਚ ਈ – ਕਾਮਰਸ ਨਿਯਮਾਂ ਦੇ ਡਰਾਫਟ ‘ਚ ਕਿਸੇ ਤਰ੍ਹਾਂ ਦੀ ਢਿੱਲ ਨਾ ਦੇਣ ਦੀ ਅਪੀਲ ਕੀਤਾ ਹੈ। ਕੈਟ ਨੇ ਇਸ ਬਾਰੇ ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਇਸ ਤਰ੍ਹਾਂ ਆਵਾਜਾਂ ਉੱਠਣ ਲੱਗੀਆਂ ਹਨ ਕਿ ਇਹ ਨਿਯਮ ਕੁਝ ਜ਼ਰੂਰਤ ਤੋਂ ਜ਼ਿਆਦਾ ਸਖ਼ਤ ਹਨ।

ਕੈਟ ਨੇ ਬਿਆਨ ‘ਚ ਕਿਹਾ ਕਿ ਵਿਦੇਸ਼ੀ ਨਿਵੇਸ਼ ਪ੍ਰਾਪਤ ਈ – ਕਾਮਰਸ ਕੰਪਨੀਆਂ ਇਨ੍ਹਾਂ ਨਿਯਮਾਂ ਦੇ ਡਰਾਫਟ ਦੇ ਖਿਲਾਫ਼ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨਗੀਆਂ। ਅਸੀਂ ਪ੍ਰਧਾਨ ਮੰਤਰੀ ਨੂੰ ਇਹ ਸੁਨਿਸਚਿਤ ਕਰਨ ਦੀ ਅਪੀਲ ਕੀਤੀ ਹੈ ਕਿ ਈ – ਕਾਮਰਸ ਨਿਯਮਾਂ ‘ਚ ਕਿਸੇ ਤਰ੍ਹਾਂ ਦੀ ਢਿੱਲ ਨਾ ਦਿੱਤੀ ਜਾਵੇ। ਕੈਟ ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਸੁਝਾਵਾਂ ਅਤੇ ਇਤਰਾਜ਼ਾਂ ਦੀ ਸਮੀਖਿਆ ਤੋਂ ਬਾਅਦ ਨਿਯਮਾਂ ਦੇ ਡ੍ਰਾਫਟ ਨੂੰ ਬਿਨਾਂ ਕਿਸੇ ਦੇਰੀ ਦੇ ਨੋਟੀਫਾਈ ਕੀਤਾ ਜਾਵੇ।

ਵਪਾਰੀ ਈ – ਕਾਮਰਸ ਦੇ ਖਿਲਾਫ ਨਹੀਂ
ਕੈਟ ਨੇ ਕਿਹਾ, ਦੇਸ਼ ਦੇ ਵਪਾਰੀ ਈ – ਕਾਮਰਸ ਦੇ ਖਿਲਾਫ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਭਵਿੱਖ ਦਾ ਸਭ ਤੋਂ ਬਿਹਤਰ ਕਾਰੋਬਾਰੀ ਰਸਤਾ ਹੈ ਅਤੇ ਵਪਾਰੀਆਂ ਨੂੰ ਵੀ ਇਸ ਨੂੰ ਅਪਣਾਉਣਾ ਚਾਹੀਦਾ ਹੈ।

ਨਾਂਗਿਆ ਐਂਡਰਸਨ ਐੱਲ. ਐੱਲ. ਪੀ. ਦੇ ਭਾਈਵਾਲ ਸੰਦੀਪ ਝੁਨਝੁਨਵਾਲਾ ਨੇ ਕਿਹਾ ਕਿ ਪ੍ਰਸਤਾਵਿਤ ਨਿਯਮ ਮਸਲਨ ਮੁੱਖ ਅਨੁਪਾਲਨ ਅਧਿਕਾਰੀ ਦੀ ਨਿਯੁਕਤੀ, ਨੋਡਲ ਸੰਪਰਕ ਵਿਅਕਤੀ ਅਤੇ ਸਥਾਨਕ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਵਰਗੇ ਕਦਮ ਖਪਤਕਾਰ ਹਿੱਤਾਂ ਦੀ ਨਜ਼ਰ ਨਾਲ ਕਾਫ਼ੀ ਚੰਗੇ ਹਨ ਪਰ ਇਸ ਨਾਲ ਕੰਪਨੀਆਂ ਵਿਸ਼ੇਸ਼ ਰੂਪ ’ਚ ਭਾਰਤ ਤੋਂ ਬਾਹਰੋਂ ਸੰਚਾਲਨ ਕਰਨ ਵਾਲੀਆਂ ਫਰਮਾਂ ’ਤੇ ਪਾਲਣਾ ਦਾ ਭਾਰੀ ਬੋਝ ਵਧੇਗਾ।

ਪੰਜਾਬ ‘ਚ Delta Variant ਦੇ ਵੱਧਦੇ ਹੋਏ ਖ਼ਤਰੇ ਨੂੰ ਦੇਖਦਿਆਂ ਜਾਰੀ ਹੋਏ ਨਵੇਂ ਹੁਕਮ

0

ਕੋਰੋਨਾ ਮਹਾਂਮਾਰੀ ਨੇ ਇੱਕ ਲੰਬੇ ਸਮੇਂ ਤੋਂ ਦੇਸ਼ ਅੰਦਰ ਆਪਣੇ ਪੈਰ ਪਸਾਰ ਰੱਖੇ ਹਨ। ਇਹ ਬਿਮਾਰੀ ਖ਼ਤਮ ਹੀ ਨਹੀਂ ਹੋ ਰਹੀ। ਇਸਦੇ ਨਾਲ ਹੀ ਪਿਛਲੇ ਕੁਝ ਮਹੀਨਿਆਂ ਤੋਂ ਕਈ ਤਰ੍ਹਾਂ ਦੀ ਫੰਗਸ ਨਾਂ ਦੀ ਬਿਮਾਰੀ ਵੀ ਸਾਹਮਣੇ ਆਈ ।ਜਿਸਨੇ ਕਈ ਲੋਕਾਂ ਦੀ ਜਾਨ ਲਈ। ਹੁਣ ਦੇਸ਼ ‘ਚ ਡੈਲਟਾ ਵੇਰੀਅੰਟ ਨੇ ਦਸਤਕ ਦਿੱਤੀ। ਜੋ ਕਿ ਵੱਡਿਆਂ ਤੋਂ ਲੈ ਕੇ ਬੱਚਿਆਂ ਤੱਕ ਲਈ ਖਤਰੇ ਦਾ ਨਿਸ਼ਾਨ ਬਣਿਆ ਹੋਇਆ ਹੈ।

ਪੰਜਾਬ ‘ਚ ਵੀ ਡੈਲਟਾ ਪਲੱਸ ਦੇ ਕਈ ਮਾਮਲੇ ਸਾਹਮਣੇ ਆ ਗਏ ਹਨ। ਸੂਬੇ ਵਿੱਚ ਡੈਲਟਾ ਪਲੱਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ ਨੇ ਡੈਲਟਾ ਪਲੱਸ, ਜੋ ਕੋਵਿਡ ਦਾ ਤੇਜ਼ੀ ਨਾਲ ਫੈਲਣ ਵਾਲਾ ਸਰੂਪ ਹੈ, ’ਤੇ ਕਾਬੂ ਪਾਉਣ ਲਈ ਨਿਗਰਾਨੀ ਵਧਾਉਣ ਤੋਂ ਇਲਾਵਾ ਵੱਡੇ ਪੱਧਰ ’ਤੇ ਸੰਪਰਕ ਟਰੇਸਿੰਗ ਤੇ ਟੈਸਟਿੰਗ ਨੂੰ ਯਕੀਨੀ ਬਣਾਉਣ ਵਾਸਤੇ ਸਰਕਾਰੀ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ।

ਇੱਥੇ ਕੋਵਿਡ ਰਿਸਪਾਂਸ ਗਰੁੱਪ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਸੂਬੇ ਵਿੱਚ ਡੈਲਟਾ ਪਲੱਸ ਵੇਰੀਐਂਟ ਦੇ ਕੁਝ ਮਾਮਲੇ ਸਾਹਮਣੇ ਆਏ ਹਨ ,ਜਿਨਾਂ ਵਿੱਚੋਂ ਪਟਿਆਲਾ ਅਤੇ ਲੁਧਿਆਣਾ ਵਿੱਚ 1-1 ਮਾਮਲਾ ਰਿਪੋਰਟ ਕੀਤਾ ਗਿਆ ਹੈ। ਉਨਾਂ ਕਿਹਾ ਕਿ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਵਾਇਰਸ ਦੇ ਇਸ ਸਰੂਪ ਦੇ ਅੱਗੇ ਫੈਲਾਅ ਨੂੰ ਰੋਕਣ ਲਈ ਨਿਗਰਾਨੀ ਵਧਾਉਣ ਅਤੇ ਵੱਡੇ ਪੱਧਰ ’ਤੇ ਸੰਪਰਕ ਟਰੇਸਿੰਗ ਤੇ ਟੈਸਟਿੰਗ ਕਰਨ ਦਾ ਫੈਸਲਾ ਲਿਆ ਗਿਆ ਹੈ।

ਇਸ ਦੇ ਨਾਲ ਹੀ ਮੁੱਖ ਸਕੱਤਰ ਨੇ ਲੈਬਾਟਰੀਆਂ ਵਿੱਚ ਡਾਟਾ ਪ੍ਰੋਸੈਸਿੰਗ ’ਚ ਲੱਗਦੇ ਸਮੇਂ ਨੂੰ ਬਚਾਉਣ ਦੇ ਉਦੇਸ਼ ਨਾਲ ਕੋਵਿਡ ਦੇ ਨਮੂਨਿਆਂ ’ਤੇ ਬਾਰ ਕੋਡ ਲਗਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਲੈਬਾਟਰੀਆਂ ਵਿੱਚ ਡਾਟਾ ਲੈਣ ਦੀ ਪ੍ਰਕਿਿਰਆ ਨੂੰ ਸਵੈਚਾਲਿਤ ਕੀਤਾ ਜਾ ਸਕੇ ਅਤੇ ਰਿਪੋਰਟ ਦਾ ਨਤੀਜਾ ਆਉਣ ਦੇ ਸਮੇਂ ਨੂੰ ਘਟਾਇਆ ਜਾ ਸਕੇ।

ਸਾਬਕਾ ਮੰਤਰੀ Ashwani Sekhri ਨਹੀਂ ਛੱਡ ਰਹੇ ਕਾਂਗਰਸ : ਕੈਪਟਨ ਅਮਰਿੰਦਰ ਸਿੰਘ

0

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਕਾਂਗਰਸ ‘ਚ ਹੀ ਰਹਿਣਗੇ ਅਤੇ ਉਨਾਂ ਦੇ ਪਾਰਟੀ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਅੱਜ ਸੇਖੜੀ ਨਾਲ ਗੱਲਬਾਤ ਕੀਤੀ ਅਤੇ ਉਨਾਂ ਦੀਆਂ ਸਾਰੀਆਂ ਚਿੰਤਾਵਾਂ ਦੇ ਹੱਲ ਦਾ ਭਰੋਸਾ ਦਿੱਤਾ ਹੈ। ਉਨਾਂ ਕਿਹਾ ਕਿ ਸੇਖੜੀ ਪੱਕੇ ਕਾਂਗਰਸੀ ਹਨ ਜਿਨਾਂ ਨੇ ਆਪਣਾ ਸਾਰਾ ਜੀਵਨ ਪਾਰਟੀ ਨਾਲ ਬਿਤਾਇਆ ਅਤੇ ਉਨਾਂ ਦੇ ਪਾਰਟੀ ਛੱਡਣ ਦੀਆਂ ਸਾਰੀਆਂ ਅਫਵਾਹਾਂ ਬੇਬੁਨਿਆਦ ਹਨ।

ਕੈਪਟਨ ਨੇ ਦੱਸਿਆ ਕਿ ਸੇਖੜੀ ਨੇ ਮੀਡੀਆ ਦੇ ਇੱਕ ਹਿੱਸੇ ਵਿੱਚ ਛਪੀਆਂ ਖ਼ਬਰਾਂ ਕਿ ਉਹ ਕਾਂਗਰਸ ਪਾਰਟੀ ਛੱਡੇ ਕੇ ਕਿਸੇ ਹੋਰ ਪਾਰਟੀ ‘ਚ ਜਾ ਰਹੇ ਹਨ, ਉਸ ਨੂੰ ਪੂਰੀ ਤਰਾਂ ਨਕਾਰ ਦਿੱਤਾ ਹੈ। ਸੇਖੜੀ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਉਹ ਇਕ ਵਚਨਬੱਧ ਅਤੇ ਸਮਰਪਿਤ ਕਾਂਗਰਸੀ ਹਨ, ਜੋ ਪਾਰਟੀ ਛੱਡਣ ਬਾਰੇ ਕਦੇ ਸੋਚ ਵੀ ਨਹੀਂ ਸਕਦੇ। ਮੁੱਖ ਮੰਤਰੀ ਨੇ ਸੇਖੜੀ ਦੀ ਸਾਰੀਆਂ ਚਿੰਤਾਵਾਂ ਨੂੰ ਦੂਰ ਕੀਤਾ ਅਤੇ ਉਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੇ ਸੀਨੀਅਰ ਆਗੂ ਹਨ ਜਿਨ੍ਹਾਂ ਨੇ ਪਾਰਟੀ ਲਈ ਵੱਡਾ ਯੋਗਦਾਨ ਦਿੱਤਾ ਹੈ। ਕੈਪਟਨ ਅਮਰਿੰਦਰ ਨੇ ਅੱਗੇ ਕਿਹਾ ਕਿ ਸਾਰੇ ਸੀਨੀਅਰ ਆਗੂਆਂ ਦੇ ਹਿੱਤਾਂ ਦਾ ਖ਼ਿਆਲ ਰੱਖਣਾ ਪਾਰਟੀ ਦੀ ਜ਼ਿੰਮੇਵਾਰੀ ਹੈ।

North Korean ਦੇ Kim Jong ਦਾ ਘਟਿਆ ਵਜ਼ਨ, ਲੋਕ ਹੋਏ ਪ੍ਰੇਸ਼ਾਨ

0

ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਦਾ ਸੁਰਖੀਆਂ ਵਿੱਚ ਬਣੇ ਰਹਿਣ ਦਾ ਸਿਲਸਿਲਾ ਜਾਰੀ ਹੈ। ਹੁਣ ਕਿਮ ਜੋਂਗ ਦੀ ਸਿਹਤ ਨੂੰ ਲੈ ਕੇ ਉੱਤਰ ਕੋਰੀਆ ਦੇ ਲੋਕ ਵਿਆਕੁਲ ਹੋ ਗਏ ਹਨ । ਕਿਹਾ ਜਾ ਰਿਹਾ ਹੈ ਕਿ ਕਿਮ ਦਾ ਵਜ਼ਨ ਅਚਾਨਕ ਤੋਂ ਬਹੁਤ ਘੱਟ ਹੋ ਗਿਆ ਹੈ। ਇਹ ਦੇਖ ਕੇ ਲੋਕਾਂ ਦੇ ਮਨ ‘ਚ ਤਰ੍ਹਾਂ- ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਹਨ।

ਉੱਥੇ ਇੱਕ ਨਿਊਜ ਚੈਨਲ ਨੂੰ ਇੱਕ ਜਵਾਨ ਨੇ ਦੱਸਿਆ ਕਿ ਕਿਮ ਜੋਂਗ ਕਾਫ਼ੀ ਦੁਬਲੇ ਅਤੇ ਕਮਜੋਰ ਵਿਖਾਈ ਦੇ ਰਹੇ ਸਨ। ਉਨ੍ਹਾਂ ਦੀ ਉਹ ਹਾਲਤ ਵੇਖ ਸਾਡਾ ਸਾਰਿਆਂ ਦਾ ਦਿਲ ਟੁੱਟ ਗਿਆ । ਸਾਡੀ ਅੱਖਾਂ ਨਮ ਹੋ ਗਈਆਂ।
ਉਂਜ ਕਿਮ ਜੋਂਗ ਦੇ ਭਾਰ ਨੂੰ ਲੈ ਕੇ ਸਭ ਤੋਂ ਪਹਿਲਾਂ ਚਰਚਾ ਜੂਨ ਦੇ ਪਹਿਲੇ ਹਫਤੇ ਵਿੱਚ ਹੀ ਸ਼ੁਰੂ ਹੋ ਗਈ ਸੀ। ਜਦੋਂ ਉਹ ਲੰਬੇ ਸਮੇਂ ਬਾਅਦ ਸਾਹਮਣੇ ਆਏ ਸਨ । ਉਸ ਸਮੇਂ ਇੱਕ ਐਕਸਪਰਟ ਨੇ ਦੱਸਿਆ ਕਿ ਉਨ੍ਹਾਂ ਦਾ ਵਜ਼ਨ ਬਹੁਤ ਘੱਟ ਗਿਆ ਹੈ। ਪਰ ਪਾਰਟੀ ਵੱਲੋਂ ਇਸ ‘ਤੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ।

Delhi Unlock 5: ਅੱਜ ਤੋਂ ਰਾਸ਼ਟਰੀ ਰਾਜਧਾਨੀ ‘ਚ ਕੀ-ਕੀ ਖੁੱਲ੍ਹ ਰਿਹਾ ਅਤੇ ਕੀ ਰਹੇਗਾ ਬੰਦ?

0

ਨਵੀਂ ਦਿੱਲੀ : ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਅੱਜ ਤੋਂ ਅਨਲੌਕ 5 ਲਾਗੂ ਹੋਵੇਗਾ। ਅੱਜ ਤੋਂ ਦਿੱਲੀ ‘ਚ ਜਿਮ ਅਤੇ ਯੋਗਾ ਸੰਸਥਾਵਾਂ ਨੂੰ 50% ਸਮਰੱਥਾ ਨਾਲ ਖੋਲ੍ਹਣ ਦੀ ਇਜ਼ਾਜ਼ਤ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੈਰਿਜ ਹਾਲ, ਬੈਂਕਵੇਟ ਹਾਲ ਅਤੇ ਹੋਟਲਾਂ ‘ਚ 50 ਲੋਕਾਂ ਨਾਲ ਵਿਆਹ ਸਮਾਰੋਹਾਂ ਆਯੋਜਿਤ ਕਰਨ ਦੀ ਇਜ਼ਾਜ਼ਤ ਦਿੱਤੀ ਗਈ ਹੈ। ਦਰਅਸਲ, ਇਨ੍ਹਾਂ ਸਾਰੀਆਂ ਥਾਵਾਂ ‘ਤੇ ਕੋਵਿਡ ਗੈਰ-ਕਾਨੂੰਨੀ ਵਿਵਹਾਰ ਦੀ ਪਾਲਣਾ ਕਰਵਾਉਣ ਦੀ ਜ਼ਿੰਮੇਵਾਰੀ ਸੰਸਥਾ ਦੇ ਮਾਲਕਾਂ ਦੀ ਹੋਵੇਗੀ ਅਤੇ ਨਿਯਮ ਉਲੰਘਣ ਹੋਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜੇਕਰ ਨਿਯਮ ਦੀ ਪਾਲਣਾ ਨਾ ਕੀਤੀ ਗਈ ਤਾਂ ਇਮਾਰਤ ਨੂੰ ਸੀਲ ਵੀ ਕੀਤਾ ਜਾ ਸਕਦਾ ਹੈ। ਹਾਲਾਂਕਿ, ਘਰ ਅਤੇ ਅਦਾਲਤ ‘ਚ ਪਹਿਲਾਂ ਦੀ ਤਰ੍ਹਾਂ ਵੱਧ ਤੋਂ ਵੱਧ 20 ਲੋਕਾਂ ਦੇ ਨਾਲ ਹੀ ਵਿਆਹ ਸਮਾਗਮ ਆਯੋਜਿਤ ਕਰਨ ਦੀ ਆਗਿਆ ਹੋਵੇਗੀ।

ਜਾਣੋ ਅੱਜ ਤੋਂ ਕੀ-ਕੀ ਖੁੱਲ੍ਹੇਗਾ?
– ਸਰਕਾਰੀ ਦਫ਼ਤਰਾਂ ‘ਚ ਗ੍ਰੇਡ-1 ਦੇ ਅਧਿਕਾਰੀ 100% ਸਮਰੱਥਾ ਨਾਲ ਕੰਮ ਕਰਨਗੇ ਅਤੇ ਬਾਕੀ ਸਟਾਫ 50% ਦਫ਼ਤਰ ‘ਚ ਅਤੇ 50% ਘਰ ਤੋਂ ਕੰਮ ਕਰਨਗੇ।
– ਪ੍ਰਾਈਵੇਟ ਦਫ਼ਤਰ ਸਿਰਫ਼ 50% ਸਮਰੱਥਾ ਨਾਲ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹ ਸਕਦੇ ਹਨ।
– ਸਾਰੀਆਂ ਸਟੈਂਡ ਅਲੋਨ ਦੁਕਾਨਾਂ, ਆਸਪਾਸ ਦੀਆਂ ਦੁਕਾਨਾਂ, ਰਿਹਾਇਸ਼ੀ ਕੰਪਲੈਕਸ ਦੀਆਂ ਦੁਕਾਨਾਂ ਬਿਨ੍ਹਾਂ odd ਐਂਡ even ਨਿਯਮ ਦੇ ਸਾਰੇ ਦਿਨ ਖੋਲ੍ਹੀਆਂ ਜਾ ਸਕਦੀਆਂ ਹਨ।
– ਗ਼ੈਰ-ਜ਼ਰੂਰੀ ਚੀਜ਼ਾਂ / ਸੇਵਾਵਾਂ ਨਾਲ ਸਬੰਧਿਤ ਦੁਕਾਨਾਂ ਨੂੰ ਖੋਲ੍ਹਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਹੋਵੇਗਾ।
– ਰੈਸਟੋਰੈਂਟ 50% ਬੈਠਣ ਦੀ ਸਮਰੱਥਾ ਦੇ ਨਾਲ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹ ਸਕਣਗੇ।
– ਬਾਰ 50% ਬੈਠਣ ਦੀ ਸਮਰੱਥਾ ਨਾਲ ਦੁਪਹਿਰ 12 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹਣਗੇ।

ਸਾਬਕਾ ਪ੍ਰਧਾਨਮੰਤਰੀ Narasimha Rao ਦੀ100ਵੀਂ ਜਯੰਤੀ ਅੱਜ, PM ਮੋਦੀ ਨੇ ਦਿੱਤੀ ਸ਼ਰਧਾਂਜਲੀ

0

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨਮੰਤਰੀ ਨਰਸਿਮਹਾ ਰਾਓ ਨੂੰ ਉਨ੍ਹਾਂ ਦੀ 100ਵੀਂ ਜਯੰਤੀ ‘ਤੇ ਭਾਵਪੂਰਣ ਸ਼ਰਧਾਂਜਲੀ ਭੇਟ ਕੀਤੀ ਹੈ। ਮੋਦੀ ਨੇ ਸੋਮਵਾਰ ਨੂੰ ਟਵੀਟ ਕਰਕੇ ਕਿਹਾ, ‘‘ਸਾਬਕਾ ਪ੍ਰਧਾਨਮੰਤਰੀ ਨਰਸਿੰਹਾ ਰਾਓ ਜੀ ਨੂੰ ਉਨ੍ਹਾਂ ਦੀ 100ਵੀਂ ਜਯੰਤੀ ‘ਤੇ ਸ਼ਰਧਾਂਜਲੀ। ਦੇਸ਼ ਰਾਸ਼ਟਰ ਉਸਾਰੀ ਵਿੱਚ ਉਨ੍ਹਾਂ ਦੇ ਵਿਸ਼ਾਲ ਯੋਗਦਾਨ ਨੂੰ ਯਾਦ ਕਰ ਰਿਹਾ ਹੈ। ਉਹ ਬਹੁਤ ਜ਼ਿਆਦਾ ਗਿਆਨੀ ਅਤੇ ਸੂਝਵਾਨ ਸਨ।”

ਹੁਣ ਲੱਦਾਖ ਦੇ ਆਗੂਆਂ ਦੇ ਨਾਲ 1 ਜੁਲਾਈ ਨੂੰ ਮੀਟਿੰਗ ਕਰੇਗੀ ਕੇਂਦਰ ਸਰਕਾਰ, ਭੇਜਿਆ ਸੱਦਾ

0

ਨਵੀਂ ਦਿੱਲੀ : ਜੰਮੂ – ਕਸ਼ਮੀਰ ਤੋਂ ਬਾਅਦ ਹੁਣ ਕੇਂਦਰ ਸਰਕਾਰ ਲੱਦਾਖ ਦੇ ਆਗੂਆਂ ਦੇ ਨਾਲ ਮੀਟਿੰਗ ਕਰਨ ਜਾ ਰਹੀ ਹੈ। ਕੇਂਦਰ ਨੇ ਇਸ ਦੇ ਲਈ ਵੱਖ-ਵੱਖ ਰਾਜਨੀਤਿਕ ਦਲਾਂ ਨੂੰ ਸੱਦਾ ਭੇਜਿਆ ਹੈ। ਇਹ ਬੈਠਕ 1 ਜੁਲਾਈ ਨੂੰ ਹੋਵੇਗੀ। ਦੱਸ ਦਈਏ ਕਿ, ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ 24 ਜੂਨ ਨੂੰ ਜੰਮੂ – ਕਸ਼ਮੀਰ ਦੇ ਵੱਖ-ਵੱਖ ਨੇਤਾਵਾਂ ਦੇ ਨਾਲ ਬੈਠਕ ਕੀਤੀ ਸੀ।

ਜੇਕਰ Heart ਨੂੰ ਬਣਾਉਣਾ ਹੈ ਮਜ਼ਬੂਤ ਤਾਂ ਨਾ ਕਰੋ ਇਹਨਾਂ ਚੀਜਾਂ ਦਾ ਸੇਵਨ

0

ਤੰਦਰੁਸਤ ਸਰੀਰ ਲਈ ਸਿਹਤਮੰਦ ਦਿਲ ਦਾ ਹੋਣਾ ਬਹੁਤ ਜ਼ਰੂਰੀ ਹੈ ।ਸਾਡੀ ਜੀਵਨ ਸ਼ੈਲੀ ਤੋਂ ਇਲਾਵਾ ਇਹ ਪੂਰੀ ਤਰ੍ਹਾਂ ਸਾਡੀਆਂ ਖਾਣ ਦੀਆਂ ਆਦਤਾਂ ‘ਤੇ ਨਿਰਭਰ ਕਰਦਾ ਹੈ । ਜੇ ਤੁਸੀਂ ਆਪਣੀ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਦੇ ਹੋ ਤਾਂ ਤੁਸੀਂ ਕਾਫ਼ੀ ਹੱਦ ਤਕ ਆਪਣੇ ਦਿਲ ਨੂੰ ਸੁਰੱਖਿਅਤ ਅਤੇ ਤੰਦਰੁਸਤ ਰੱਖ ਸਕਦੇ ਹੋ । ਜੇ ਤੁਹਾਡਾ ਦਿਲ ਤੰਦਰੁਸਤ ਹੈ ਤਾਂ ਤੁਸੀਂ ਹਾਰਟ ਅਟੈਕ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਵੀ ਬਚ ਸਕੋਗੇ । ਅਜਿਹੀ ਸਥਿਤੀ ਵਿੱਚ ਆਪਣੀ ਰੋਜ਼ਾਨਾ ਖੁਰਾਕ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਜੇ ਤੁਸੀਂ ਸਿਹਤਮੰਦ ਸਨੈਕਸ ਨਾਲ ਗੈਰ-ਸਿਹਤਮੰਦ ਭੋਜਨ ਦੀ ਥਾਂ ਬਦਲ ਲੈਂਦੇ ਹੋ ਤਾਂ ਲੰਬੀ ਉਮਰ ਤੱਕ ਤੁਹਾਡਾ ਸਰੀਰ ਤੰਦਰੁਸਤ ਰਹਿ ਸਕਦਾ ਹੈ, ਤਾਂ ਆਓ ਜਾਣਦੇ ਹਾਂ ਦਿਲ ਨੂੰ ਮਜ਼ਬੂਤ ਬਣਾਉਣ ਲਈ ਸਾਨੂੰ ਕਿਹੜੀਆਂ ਚੀਜ਼ਾਂ ਨੂੰ ਆਪਣੀ ਖੁਰਾਕ ਤੋਂ ਦੂਰ ਰੱਖਣ ਦੀ ਜ਼ਰੂਰਤ ਹੈ।

ਸੋਡਾ ਪੀਣ ਨਾਲ ਬਲੱਡ ਸ਼ੂਗਰ ਦਾ ਪੱਧਰ ਉੱਚਾ ਹੋ ਸਕਦਾ ਹੈ ਅਤੇ ਨਾੜੀਆਂ ‘ਤੇ ਤਣਾਅ ਪੈਦਾ ਹੋ ਸਕਦਾ ਹੈ ਜੋ ਖੂਨ ਨੂੰ ਦਿਲ ਤੋਂ ਸਰੀਰ ਦੇ ਬਾਕੀ ਹਿੱਸਿਆਂ ਤੱਕ ਪਹੁੰਚਾਉਂਦੀ ਹੈ । ਇਸ ਕਾਰਨ ਦਿਲ ਦੀ ਬਿਮਾਰੀ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ । ਇਸ ਲਈ ਇਸ ਦਾ ਪ੍ਰਯੋਗ ਨਾ ਹੀ ਕਰੋ। ਇਸਦੇ ਨਾਲ ਹੀ ਕੇਕ ਤੇ ਕੁਕੀਜ਼ ‘ਚ ਬਹੁਤ ਸਾਰਾ ਮੈਦਾ, ਚੀਨੀ, ਚਰਬੀ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਦਿਲ ਲਈ ਬਿਲਕੁਲ ਵੀ ਚੰਗੀ ਨਹੀਂ ਹੁੰਦੀ । ਉਨ੍ਹਾਂ ਚੀਜ਼ਾਂ ਨੂੰ ਆਪਣੇ ਖਾਣੇ ਵਿੱਚ ਸ਼ਾਮਲ ਕਰਨਾ ਮਹੱਤਵਪੂਰਣ ਹੈ ਜਿਸ ਵਿੱਚ ਹੋਲ ਵੀਟ ਹੋਵੇ ਤੇ ਸ਼ੂਗਰ ਨਾ ਦੇ ਬਰਾਬਰ ਅਤੇ ਜਿਸ ਵਿੱਚ ਲਿਕੁਇਡ ਪਲਾਂਟ ਆਇਲ ਜਾਂ ਬਟਰ ਘੱਟ ਵਰਤਿਆ ਗਿਆ ਹੋਵੇ ।

ਇਸ ਦੇ ਨਾਲ ਹੀ ਹੌਟ ਡੌਗ, ਸੌਸੇਜ, ਸਲਾਮੀ, ਆਦਿ ਮੀਟ ਦੇ ਸਭ ਤੋਂ ਵੱਧ ਗੈਰ-ਸਿਹਤਮੰਦ ਭੋਜਨ ਹਨ, ਜੋ ਦਿਲ ਦੀ ਬਿਮਾਰੀ ਨੂੰ ਵਧਾਉਣ ਦਾ ਕੰਮ ਕਰਦੇ ਹਨ । ਜੇ ਤੁਸੀਂ ਟੇਕਆਊਟ ਪੀਜ਼ਾ ਲੈਂਦੇ ਹੋ ਤਾਂ ਇਹ ਦਿਲ ਲਈ ਬਹੁਤ ਨੁਕਸਾਨਦਾਇਕ ਹੈ । ਇਸ ਵਿਚ ਸੋਡੀਅਮ, ਚਰਬੀ ਅਤੇ ਕੈਲੋਰੀ ਦੀ ਬਹੁਤ ਮਾਤਰਾ ਹੁੰਦੀ ਹੈ ਜੋ ਦਿਲ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ । ਜਿੱਥੋਂ ਤੱਕ ਹੋ ਸਕੇ ਅਲਕੋਹਲ, ਮੱਖਣ, ਪੂਰੀ ਚਰਬੀ ਵਾਲਾ ਦਹੀਂ, ਫਰੈਂਚ ਫਰਾਈ, ਤਲੇ ਹੋਏ ਚਿਕਨ, ਡੱਬਾਬੰਦ ਸੂਪ, ਆਈਸ ਕਰੀਮ, ਚਿੱਪਸ ਆਦਿ ਤੋਂ ਪਰਹੇਜ਼ ਕਰੋ ।

ਫਲੋਰਿਡਾ ‘ਚ 12 ਮੰਜ਼ਿਲਾ ਇਮਾਰਤ ਢਹਿਣ ਨਾਲ 5 ਲੋਕਾਂ ਦੀ ਹੋਈ ਮੌਤ, 156 ਲੋਕ ਹੋਏ ਲਾਪਤਾ

0

ਦੱਖਣੀ ਫਲੋਰਿਡਾ ਦੇ ਮਿਆਮੀ ਨੇੜੇ ਸ਼ਨੀਵਾਰ ਨੂੰ 12 ਮੰਜ਼ਿਲਾ ਇਮਾਰਤ ਦੇ ਢਹਿ ਜਾਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇਸ ਘਟਨਾ ‘ਚ 156 ਲੋਕ ਲਾਪਤਾ ਹਨ । ਬਚਾਅ ਕਰਤਾ ਅੱਗ ਦੇ ਮਲਬੇ ਅਤੇ ਇਸ ਵਿੱਚੋਂ ਨਿਕਲ ਰਹੇ ਧੂੰਏਂ ਦੇ ਵਿੱਚੋਂ ਜ਼ਿੰਦਾ ਲੋਕਾਂ ਦੀ ਭਾਲ ਕਰ ਰਹੇ ਹਨ ।

ਮਿਆਮੀ-ਡਾਡੇ ਦੀ ਮੇਅਰ ਡੇਨਿਲਾ ਲੇਵਿਨੇ ਕਾਵਾ ਨੇ ਦੱਸਿਆ ਕਿ ਮਲਬੇ ਤੋਂ ਹੁਣ ਤੱਕ ਪੰਜ ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ ਅਤੇ 156 ਲੋਕ ਅਜੇ ਵੀ ਲਾਪਤਾ ਹਨ ।“ ਉਨ੍ਹਾਂ ਨੇ ਕਿਹਾ ਕਿ ਸਾਡੀ ਮੁੱਖ ਪਹਿਲ ਤਲਾਸ਼ ਅਤੇ ਬਚਾਅ ਮੁਹਿੰਮ ਤੇਜ਼ ਕਰਨਾ ਹੈ, ਤਾਂ ਜੋ ਉਨ੍ਹਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ, ਜਿਨ੍ਹਾਂ ਨੂੰ ਅਸੀਂ ਬਚਾ ਸਕਦੇ ਹਾਂ।”

ਇਸ ਤੋਂ ਪਹਿਲਾਂ ਉਨ੍ਹਾਂ ਨੇ ਦੱਸਿਆ ਸੀ ਕਿ ਮਲਬੇ ਵਿੱਚ ਲੱਗੀ ਅੱਗ ਦੀਆਂ ਲਾਟਾਂ ਬਹੁਤ ਤੇਜ਼ ਹਨ, ਜਿਸ ਕਾਰਨ ਬਚਾਅ ਕਾਰਜ ਬਹੁਤ ਮੁਸ਼ਕਿਲ ਹੋ ਰਿਹਾ ਹੈ । ਇੱਕ ਕ੍ਰੇਨ ਨੇ ਸਰਫਸਾਈਡ ਸ਼ਹਿਰ ਵਿੱਚ 30 ਫੁੱਟ ਢੇਰ ਤੋਂ ਮਲਬੇ ਦੇ ਟੁਕੜਿਆਂ ਨੂੰ ਹਟਾ ਦਿੱਤਾ ਅਤੇ ਬਚਾਅ ਦਲ ਨੇ ਮਲਬੇ ਨੂੰ ਹਟਾਉਣ ਲਈ ਵੱਡੀਆਂ ਮਸ਼ੀਨਾਂ, ਡਰੋਨ ਅਤੇ ਮਾਈਕ੍ਰੋਫੋਨ ਸਣੇ ਕਈ ਉਪਕਰਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਵੀ ਇਸ ਘਟਨਾ ‘ਤੇ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਫਲੋਰਿਡਾ ਦੇ ਰਾਜਪਾਲ ਰੋਨ ਡੋਸਾਂਟਿਸ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ । ਉਨ੍ਹਾਂ ਨੇ ਇਸ ਘਟਨਾ ‘ਤੇ ਅਫਸੋਸ ਪ੍ਰਗਟ ਕੀਤਾ ਹੈ ।