Home Blog Page 2533

ਤੀਜੇ ਦੇਸ਼ ਰਾਹੀ ਹੋਵੇਗੀ ਕੈਨੇਡਾ ‘ਚ ਭਾਰਤੀਆਂ ਦੀ ਐਂਟਰੀ, ਜਾਣੋ ਕਿਵੇਂ

0

ਕੋਰੋਨਾ ਮਹਾਂਮਾਰੀ ਦੇ ਚਲਦੇ ਬਹੁਤ ਸਾਰੇ ਵਿਦਿਆਰਥੀ ਵਿਦੇਸ਼ ਜਾਣ ਤੋਂ ਭਾਰਤ ਬੈਠੇ ਹੋਏ ਹਨ | ਕੁਝ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਦੇ ਸਟੱਡੀ ਵੀਜ਼ੇ ਆਏ ਹੋਏ ਹਨ ਤੇ ਉਹ ਘਰੋਂ ਪੜਾਈ ਕਰ ਰਹੇ ਹਨ ਪਰ ਇਸ ਦੇ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਭਾਰਤ ਅਤੇ ਕੈਨੇਡਾ ਦਰਮਿਆਨ ਉਡਾਣ ਸੇਵਾ 21 ਜੁਲਾਈ ਤੱਕ ਮੁਅੱਤਲ ਹੈ। ਪਰ ਕੈਨੇਡਾ ਨੇ ਹੁਣ ਉਨ੍ਹਾਂ ਲੋਕਾਂ ਲਈ ਆਪਣੇ ਦੇਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਸੀ। ਕੈਨੇਡਾ ਨੇ ‘ਤੀਸਰੇ ਦੇਸ਼ ਰੂਟ’ ਤੋਂ ਆਉਣ ਵਾਲੇ ਭਾਰਤੀਆਂ ਨੂੰ ਉਨ੍ਹਾਂ ਦੇ ਦੇਸ਼ ਆਉਣ ਦੀ ਆਗਿਆ ਦੇ ਦਿੱਤੀ ਹੈ।

ਕੈਨੇਡਾ ਨੇ ਇਸ ਸਬੰਧੀ ਇੱਕ ਅਪਡੇਟ ਕਰਦੇ ਹੋਏ ਟਰੈਵਲ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਕੈਨੇਡਾ ਦੇ ਅਧਿਕਾਰਤ ਯਾਤਰਾ ਸਲਾਹਕਾਰ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਭਾਰਤ ਤੋਂ ਕੈਨੇਡਾ ਜਾਣ ਵਾਲੇ ਲੋਕ ਅਸਿੱਧੇ ਰੂਟ ਦੀ ਉਡਾਣ ਰਾਹੀਂ ਕੈਨੇਡਾ ਜਾ ਸਕਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਕੋਵਿਡ ਟੈਸਟ ਕਰਵਾਉਣਾ ਪਵੇਗਾ। ਰਿਪੋਰਟ ਨੈਗਟਿਵ ਹੋਣ ਤੇ ਹੀ ਫਲਾਇਟ ਵਿਚ ਬੋਰਡਿੰਗ ਦੀ ਆਗਿਆ ਦਿੱਤੀ ਜਾਵੇਗੀ।

ਟ੍ਰੈਵਲ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਕੋਵਿਡ ਨਕਾਰਾਤਮਕ ਰਿਪੋਰਟ ਸਿਰਫ ਤੀਜੇ ਦੇਸ਼ ਦੀ ਹੋਣੀ ਚਾਹੀਦੀ ਹੈ, ਕਿਉਂਕਿ ਕੈਨੇਡਾ ਇਸ ਸਮੇਂ ਭਾਰਤ ਦੀ ਅਣੂ ਜਾਂਚ ਰਿਪੋਰਟ ਨੂੰ ਸਵੀਕਾਰ ਨਹੀਂ ਕਰ ਰਿਹਾ ਹੈ।

ਯਾਤਰਾ ਕਰਨ ਤੋਂ ਪਹਿਲਾਂ ਧਿਆਨ ਰੱਖੋ ਇਹ ਚੀਜ਼ਾਂ ਦਾ
ਕੈਨੇਡਾ ਸਰਕਾਰ ਨੇ ਭਾਰਤ ਲਈ ਗਲੋਬਲ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜੇ ਕੋਈ ਮੁਸਾਫ਼ਰ ਪਹਿਲਾਂ ਕੋਰੋਨਾ ਸੰਕਰਮਿਤ ਸੀ ਅਤੇ ਉਹ ਕੈਨੇਡਾ ਦੀ ਯਾਤਰਾ ਕਰਨ ਜਾ ਰਿਹਾ ਹੈ ਤਾਂ ਉਸ ਨੂੰ ਕੋਰੋਨਾ ਟੈਸਟ ਦੀ ਰਿਪੋਰਟ ਦਿਖਾਉਣੀ ਪਏਗੀ। ਕੋਰੋਨਾ ਟੈਸਟ ਯਾਤਰਾ ਤੋਂ 14 ਅਤੇ 90 ਦਿਨਾਂ ਦੇ ਵਿਚਕਾਰ ਹੋਣਾ ਚਾਹੀਦਾ ਹੈ। ਇਹ ਰਿਪੋਰਟ ਕਿਸੇ ਤੀਜੇ ਦੇਸ਼ ਦੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਜੇ ਕੋਈ ਯਾਤਰੀ ਸਕਾਰਾਤਮਕ ਆਉਂਦਾ ਹੈ, ਤਾਂ ਉਸ ਨੂੰ 14 ਦਿਨ ਵੱਖਰੇ ਦੇਸ਼ ਵਿਚ ਯਾਨੀ ਤੀਜੇ ਦੇਸ਼ ਵਿਚ ਰਹਿਣਾ ਪਵੇਗਾ।

ਇਹ ਸਮੱਸਿਆ ਹੋਵੇਗੀ
ਕੈਨੇਡਾ ਦੀ ਇਸ ਤਾਜ਼ਾ ਐਡਵਾਇਜਰੀ ਨਾਲ ਭਾਰਤੀ ਪੇਸ਼ੇਵਰਾਂ, ਵਿਦਿਆਰਥੀਆਂ ਜਾਂ ਹੋਰ ਕਾਰਨਾਂ ਕਰਕੇ ਦੇਸ਼ ਦੀ ਯਾਤਰਾ ਕਰਨਾ ਚਾਹੁੰਦੇ ਹੋਏ ਲੋਕਾਂ ਦੀ ਸਮੱਸਿਆ ਵੱਧ ਗਈ ਹੈ। ਐਡਵਾਇਜ਼ਰੀ ਅਨੁਸਾਰ ਜੇ ਰਿਪੋਰਟ ਸਕਾਰਾਤਮਕ ਆਉਂਦੀ ਹੈ, ਤਾਂ ਭਾਰਤੀ ਯਾਤਰੀ ਨੂੰ ਤੀਜੇ ਦੇਸ਼ ਵਿੱਚ 14 ਦਿਨਾਂ ਲਈ ਅਲੱਗ ਰੱਖਣਾ ਪਏਗਾ। ਇਹ ਸਿਰਫ ਉਨ੍ਹਾਂ ਦਾ ਸਮਾਂ ਬਰਬਾਦ ਨਹੀਂ ਕਰੇਗਾ ਅਤੇ ਤੀਜੇ ਦੇਸ਼ ਵਿਚ ਰਹਿਣ ਦੇ ਖਰਚਿਆਂ ਵਿਚ ਵੀ ਵਾਧਾ ਹੋਵੇਗਾ।

ਵਰਕ ਪਰਮਿਟ ਨਾ ਮਿਲਣ ‘ਤੇ ਪੰਜਾਬੀ ਨੌਜਵਾਨਾਂ ਨੇ ਚੰਡੀਗੜ੍ਹ ‘ਚ ਘੇਰੀ ਕੈਨੇਡਾ ਅੰਬੈਸੀ

0

ਚੰਡੀਗੜ੍ਹ- ਚੰਡੀਗੜ੍ਹ ਵਿਚ ਪੰਜਾਬੀ ਨੌਜਵਾਨਾਂ ਵੱਲੋਂ ਕੈਨੇਡਾ ‘ਚ ਸਪਾਊਜ ਓਪਨ ਵਰਕ ਪਰਮਿਟ ਨਾ ਮਿਲਣ ਕਾਰਨ ਕੈਨੇਡਾ ਦੀ ਅੰਬੈਸੀ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਨੌਜਵਾਨਾਂ ਦਾ ਕਹਿਣਾ ਹੈ ਕਿ ਸਪਾਊਜ ਓਪਨ ਵਰਕ ਪਰਮਿਟ ਅਪਲਾਈ ਕੀਤੇ ਹੋਏ 2 ਸਾਲ ਹੋਏ ਗਏ ਹਨ ਪਰ ਕੈਨੇਡਾ ਸਰਕਾਰ ਵੱਲੋਂ ਇਸ ਸੰਬੰਧੀ ਕੋਈ ਜਵਾਬ ਨਹੀਂ ਆ ਰਿਹਾ ਹੈ। ਇਸ ਲਈ ਇਸੇ ਦੇ ਵਿਰੋਧ ਵਜੋਂ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਪੰਜਾਬੀ ਨੌਜਵਾਨ ਕੈਨੇਡਾ ਅੰਬੈਸੀ ਚੰਡੀਗੜ੍ਹ ਦੇ ਬਾਹਰ ਪ੍ਰਦਰਸ਼ਨ ਕਰਨ ਪਹੁੰਚੇ ਹਨ।

ਨੌਜਵਾਨਾਂ ਨੇ ਦੱਸਿਆ ਕਿ ਕੈਨੇਡਾ ਸਰਕਾਰ ਵੱਲੋਂ ਜਵਾਬ ਨਾ ਆਉਣ ਕਾਰਨ ਜਿੱਥੇ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਹਨ, ਉੱਥੇ ਹੀ ਸਾਨੂੰ ਇਹ ਪਰੇਸ਼ਾਨੀ ਵੀ ਆ ਰਹੀ ਹੈ ਕਿ ਉਹ ਆਪਣੇ ਜੀਵਨ ਸਾਥੀ ਤੋਂ ਵੀ ਦੁਰ ਰਹਿਣ ਲਈ ਮਜਬੂਰ ਹਨ।

ਇਸ ਸੰਬੰਧ ‘ਚ ਵੱਖ-ਵੱਖ ਤਰ੍ਹਾਂ ਦੇ ਬੈਨਰ ਆਪਣੇ ਹੱਥਾਂ ਵਿਚ ਫੜ ਕੇ ਨੌਜਵਾਨਾਂ ਨੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ। ਇਨ੍ਹਾਂ ਪੰਜਾਬੀ ਨੌਜਵਾਨਾਂ ਨੇ ਮੰਗ ਕੀਤੀ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਸਾਡੀ ਫਾਈਲ ਨੂੰ ਜਲਦ ਤੋਂ ਜਲਦ ਰਿਵੀਉ ਕਰੇ। ਇਸ ਦੇ ਨਾਲ ਹੀ ਇਨ੍ਹਾਂ ਪੰਜਾਬੀਆ ਨੇ ਕੈਨੇਡਾ ਦੇ ਪੰਜਾਬੀ ਐੱਮ. ਪੀ. ਨੂੰ ਵੀ ਇਸ ਮਾਮਲੇ ਵਿਚ ਮਦਦ ਕਰਨ ਲਈ ਗੁਹਾਰ ਲਾਈ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਸ. ਸੁਮੀਤ ਸਿੰਘ ਕਲਸੀ ਦਾ ਕੀਤਾ ਸਨਮਾਨ

0

ਦਸਵੇਂ ਪਾਤਸ਼ਾਹ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਕੋਆਰਡੀਨੇਟਰ ਵਜੋਂ ਨਿਭਾਈਆਂ ਸਨ ਸੇਵਾਵਾਂ

ਅੰਮ੍ਰਿਤਸਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਆਯੋਜਿਤ ਕੀਤੇ ਗਏ ਸਮਾਗਮਾਂ ਸਮੇਂ ਉਥੋਂ ਦੀ ਸਰਕਾਰ ਤਰਫੋਂ ਕੋਆਰਡੀਨੇਟਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਸ. ਸੁਮੀਤ ਸਿੰਘ ਕਲਸੀ ਨੇ ਆਪਣੀ ਪਤਨੀ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਪ੍ਰਗਟਾਈ। ਇਸ ਮੌਕੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਮੀਤ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਅਤੇ ਸ਼੍ਰੋਮਣੀ ਕਮੇਟੀ ਦੇ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ ਨੇ ਸਾਂਝੇ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਸ. ਸੁਮੀਤ ਸਿੰਘ ਨੇ ਕਿਹਾ ਕਿ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਨੂੰ ਸਕੂਨ ਪ੍ਰਾਪਤ ਹੋਇਆ ਹੈ ਅਤੇ ਸਨਮਾਨ ਲਈ ਉਹ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦੇ ਹਨ।

ਇਸ ਦੌਰਾਨ ਉਨ੍ਹਾਂ 350ਵੇਂ ਪ੍ਰਕਾਸ਼ ਪੁਰਬ ਸਮੇਂ ਨਿਭਾਈਆਂ ਸੇਵਾਵਾਂ ਦੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਮੌਕਾ ਸਮੁੱਚੇ ਸਿੱਖ ਜਗਤ ਦੀ ਮਾਨਸਿਕਤਾ ਦਾ ਹਮੇਸ਼ਾ ਹਿੱਸਾ ਬਣਿਆ ਰਹੇਗਾ, ਕਿਉਂਕਿ ਇਸ ਸਮੇਂ ਸਮੁੱਚੀ ਮਾਨਵਤਾ ਦੀਆਂ ਇਕ ਦੂਸਰੇ ਨਾਲ ਸਮਾਜਿਕ ਸਾਂਝਾ ਮਜਬੂਤ ਹੋਈਆਂ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਮੌਕੇ ’ਤੇ ਉਨ੍ਹਾਂ ਨੂੰ ਕੋਆਰਡੀਨੇਟਰ ਦੀ ਸੇਵਾ ਪ੍ਰਾਪਤ ਹੋਈ ਸੀ, ਜਿਸ ਤਹਿਤ ਉਨ੍ਹਾਂ ਬਿਹਾਰ ਸਰਕਾਰ ਵੱਲੋਂ ਟੈਂਟ ਸਿਟੀ ਦੇ ਪ੍ਰਬੰਧਕ ਵਜੋਂ ਸੇਵਾਵਾਂ ਨਿਭਾਈਆਂ ਸਨ। ਉਨ੍ਹਾਂ ਖਾਸ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਕਿ ਬਿਹਾਰ ਦੇ ਲੋਕਾਂ ਅੰਦਰ ਉਥੋਂ ਦੇ ਇਤਿਹਾਸਕ ਸਿੱਖ ਸਥਾਨਾਂ ਪ੍ਰਤੀ ਭਾਰੀ ਸ਼ਰਧਾ ਹੈ ਅਤੇ 350ਵੇਂ ਪ੍ਰਕਾਸ਼ ਪੁਰਬ ਮੌਕੇ ਸਥਾਨਕ ਲੋਕ 4 ਕਿਲੋਮੀਟਰ ਤੱਕ ਦੀਆਂ ਲੰਮੀਆਂ ਕਤਾਰਾਂ ਵਿਚ ਖੜ੍ਹ ਕੇ ਦਰਸ਼ਨ-ਦੀਦਾਰ ਕਰਨ ਦਾ ਇੰਤਜ਼ਾਰ ਕਰਦੇ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਇੰਚਾਰਜ ਗੱਡੀਆਂ ਸ. ਨਿਰਮਲ ਸਿੰਘ ਵੀ ਮੌਜੂਦ ਸਨ।

ਜੇਲ੍ਹ ਦੇ ਅੰਦਰ ਬਣਾਈ ਨਕਲੀ ਸਰਕਾਰੀ ਵੈੱਬਸਾਈਟ

0

ਨਾਭਾ : ਮੈਕਸੀਮਮ ਸਕਿਓਰਟੀ ਜੇਲ੍ਹ ਇਕ ਵਾਰ ਮੁੜ ਵਿਵਾਦਾਂ ਵਿਚ ਹੈ। ਹੁਣ ਇਸ ਜੇਲ੍ਹ ਦੀ ਨਵੀਂ ਖਬਰ ਸਾਹਮਣੇ ਆਈ ਹੈ। ਜੇਲ੍ਹ ’ਚ ਬੰਦ ਕੈਦੀਆਂ ਵੱਲੋਂ ਵੱਡਾ ਨੈੱਟਵਰਕ ਚਲਾਇਆ ਜਾ ਰਿਹਾ ਹੈ। ਕੋਤਵਾਲੀ ਪੁਲਿਸ ਨੇ ਹਵਾਲਾਤੀ ਅਮਨ ਕੁਮਾਰ ਤੇ ਕੈਦੀ ਸੁਨੀਲ ਕਾਲੜਾ ਨੂੰ ਗ੍ਰਿਫ਼ਤਾਰ ਕਰ ਕੇ ਡੂੰਘਾਈ ਨਾਲ ਮਾਮਲੇ ਦੀ ਪੜਤਾਲ ਕੀਤੀ ਹੈ। ਇਨ੍ਹਾਂ ਨੇ ਜੇਲ੍ਹ ’ਚ ਹੀ ਜਾਅਲੀ ਸਰਕਾਰੀ ਵੈੱਬਸਾਈਟ ਤਿਆਰ ਕਰ ਕੇ ਲੋਕਾਂ ਨਾਲ ਠੱਗੀਆਂ ਮਾਰਨ ਦੀ ਯੋਜਨਾ ਤਿਆਰ ਕੀਤੀ।

ਇਨ੍ਹਾਂ ਦੋਵਾਂ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ। ਇਸ ਸੰਬੰਧੀ ਡੀ. ਐੱਸ. ਪੀ ਨਾਭਾ ਰਾਜੇਸ਼ ਛਿੱਬੜ ਨੇ ਕਿਹਾ ਕਿ ਮੈਕਸੀਮਮ ਸਕਿਓਰਿਟੀ ਜੇਲ੍ਹ ਵਿਚ ਬੰਦ ਹਵਾਲਾਤੀ ਅਤੇ ਕੈਦੀਆਂ ਵੱਲੋਂ ਭਾਰਤ ਸਰਕਾਰ ਦੇ ਨਾਮ ਦੀ ਵੈੱਬਸਾਈਟ ਤਿਆਰ ਕੀਤੀ ਹੋਈ ਸੀ ਅਤੇ ਭੋਲੇ-ਭਾਲੇ ਲੋਕਾਂ ਤੋਂ ਉਸ ਜਾਅਲੀ ਵੈੱਬਸਾਈਟ ਦੇ ਜ਼ਰੀਏ ਮੋਟੇ ਪੈਸੇ ਵਸੂਲੇ ਜਾ ਰਹੇ ਸਨ।

ਜਾਣਕਾਰੀ ਅਨੁਸਾਰ ਮੁਲਜ਼ਮ ਨੇ ਵੈੱਬਸਾਈਟ ਰਾਹੀਂ ਹੁਸ਼ਿਆਰਪੁਰ ਦੀ ਇਕ 20 ਸਾਲਾ ਲੜਕੀ ਨਾਲ ਸੰਪਰਕ ਕੀਤਾ। ਇੱਥੇ ਲੜਕੀ ਨੇ ਆਪਣੇ ਆਪ ਨੂੰ ਇੱਕ ਵੈਬਸਾਈਟ ਡਿਵੈਲਪਰ ਦੱਸਿਆ। ਮੁਲਜ਼ਮ ਉਸ ਲੜਕੀ ਨਾਲ ਗੱਲ ਕਰਨ ਲੱਗੇ। ਅਮਨ ਨੇ ਆਪਣੇ ਆਪ ਨੂੰ ਸੀਬੀਆਈ ਅਧਿਕਾਰੀ ਅਵਿਨਾਸ਼ ਸਿੰਘ ਖੱਤਰੀ ਦੱਸਿਆ, ਜਦੋਂਕਿ ਸੁਨੀਲ ਨੇ ਆਪਣੇ ਆਪ ਨੂੰ ਸੀਬੀਆਈ ਆਈਜੀਪੀ ਆਰਕੇ ਖੰਨਾ ਦੱਸਿਆ। ਦੋਵਾਂ ਨੇ ਉਸ ਲੜਕੀ ਨੂੰ ਐਸਡੀਆਰਐਫ ਦੀ ਵੈਬਸਾਈਟ ਬਣਾਉਣ ਲਈ ਕਿਹਾ।

ਜਦੋਂ ਠੱਗੀ ਬਾਰੇ ਪੁਲਿਸ ਨੂੰ ਪਤਾ ਲੱਗਾ ਤਾਂ ਇਨ੍ਹਾਂ ਨੂੰ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਹਿਰਾਸਤ ’ਚ ਲੈ ਲਿਆ ਗਿਆ। ਪੁਲਿਸ ਵੱਲੋਂ ਸੁਨੀਲ ਕਾਲੜਾ ਦੇ ਭਤੀਜੇ ਨੂੰ ਵੀ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।

ਸਦੀਆਂ ਦਾ ਬਣਾਇਆ, ਪਲਾਂ ਵਿੱਚ ਮਿਟਾਇਆ…. Rahul Gandhi ਨੇ BJP ‘ਤੇ ਟਵੀਟ ਕਰ ਕੀਤਾ ਤਿੱਖਾ ਵਾਰ

0

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਬੀਜੇਪੀ ‘ਤੇ ਸਦੀਆਂ ਤੋਂ ਬਣਾਈ ਵਿਵਸਥਾ ਨੂੰ ਪਲਾਂ ਵਿੱਚ ਮਿਟਾਉਣ ਦਾ ਇਲਜ਼ਾਮ ਲਗਾਇਆ। ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਲਿਖਿਆ ਕਿ ਸਦੀਆਂ ਦਾ ਬਣਾਇਆ, ਪਲਾਂ ਵਿੱਚ ਮਿਟਿਆ, ਦੇਸ਼ ਜਾਣਦਾ ਹੈ ਕੌਣ ਇਹ ਔਖਾ ਦੌਰ ਲਿਆਇਆ। ਰਾਹੁਲ ਗਾਂਧੀ ਲਗਾਤਾਰ ਵੈਕਸੀਨ ਦੀ ਘਾਟ, ਚੀਨ ਨਾਲ ਸਰਹੱਦੀ ਵਿਵਾਦ, ਮਹਿੰਗਾਈ, ਬੇਰੁਜ਼ਗਾਰੀ ਵਰਗੇ ਮੁੱਦਿਆਂ ‘ਤੇ ਕੇਂਦਰ ਸਰਕਾਰ’ ਤੇ ਲਗਾਤਾਰ ਨਿਸ਼ਾਨਾ ਸਾਧ ਰਹੇ ਹਨ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਰਾਹੁਲ ਗਾਂਧੀ ਨੇ ਚੀਨ ਦੇ ਨਾਲ ਵਿਵਾਦ ਨੂੰ ਲੈ ਕੇ ਟਵੀਟ ਕੀਤਾ ਸੀ। ਰਾਹੁਲ ਨੇ ਲਿਖਿਆ ਸੀ, ਮੋਦੀ ਸਰਕਾਰ ਨੇ ਵਿਦੇਸ਼ ਅਤੇ ਰੱਖਿਆ ਨੀਤੀ ਨੂੰ ਰਾਸ਼ਟਰੀ ਰਾਜਨੀਤਿਕ ਚਾਲ ਬਣਾ ਕੇ ਸਾਡੇ ਦੇਸ਼ ਨੂੰ ਕਮਜ਼ੋਰ ਕੀਤਾ ਹੈ। ਭਾਰਤ ਇੰਨਾ ਅਸੁਰੱਖਿਅਤ ਕਦੇ ਨਹੀਂ ਰਹੈ। ਵੈਕਸੀਨ ਦੀ ਘਾਟ ਨੂੰ ਲੈ ਕੇ ਰਾਹੁਲ ਗਾਂਧੀ ਅਕਸਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਰਹਿੰਦੇ ਹਨ। ਹਾਲਾਂਕਿ, ਨਵੇਂ ਨਿਯੁਕਤ ਕੀਤੇ ਗਏ ਸਿਹਤ ਮੰਤਰੀ ਮਨਸੁਖ ਮੰਡਵੀਆ ਨੇ ਬਿਨਾਂ ਕੋਈ ਨਾਮ ਲਏ ਉਨ੍ਹਾਂ ਨੇ ਉਲਝਣ ਪੈਦਾ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ।

ਅਮਰੀਕਾ ‘ਚ ਕੋਰੋਨਾ ਮਾਮਲਿਆਂ ‘ਚ ਹੋਇਆ ਭਾਰੀ ਵਾਧਾ

0

ਅਮਰੀਕਾ ਵਿਚ ਕੋਵਿਡ-19 ਦੇ ਮਾਮਲੇ ਪਹਿਲਾਂ ਕੁੱਝ ਘੱਟ ਗਏ ਸਨ। ਪਰ ਇਕ ਵਾਰ ਫਿਰ ਇਨ੍ਹਾਂ ਮਾਮਲਿਆਂ ‘ਚ ਵਾਧਾ ਦੇਖਿਆ ਜਾ ਰਿਹਾ ਹੈ। ਪਿਛਲੇ ਤਿੰਨ ਹਫ਼ਤਿਆਂ ਵਿਚ ਰੋਜ਼ਾਨਾ ਨਵੇਂ ਮਾਮਲਿਆਂ ਦੀ ਗਿਣਤੀ ਦੁੱਗਣੀ ਹੁੰਦੀ ਜਾ ਰਹੀ ਹੈ। ਅਜਿਹਾ ਡੈਲਟਾ ਵੈਰੀਐਂਟ, ਟੀਕਾਕਰਨ ਦੀ ਘੱਟ ਦਰ ਅਤੇ ਅਮਰੀਕਾ ਵਿਚ ਆਜ਼ਾਦੀ ਦਿਹਾੜੇ ਮੌਕੇ ਇਕੱਠੀ ਹੋਈ ਭੀੜ ਕਾਰਨ ਹੋਇਆ ਹੈ।

 

ਜੌਨਸ ਹਾਪਨਿਕਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਸੋਮਵਾਰ ਨੂੰ ਇਕ ਦਿਨ ਵਿਚ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ਵਿਚ 23,600 ਦਾ ਵਾਧਾ ਹੋਇਆ। ਜਦੋਂ ਕਿ 23 ਜੂਨ ਨੂੰ ਇਹਨਾਂ ਦੀ ਗਿਣਤੀ 11,300 ਤੱਕ ਸੀ। ਦੋ ਰਾਜਾਂ ਮੇਨ ਅਤੇ ਦੱਖਣ ਡਕੋਟਾ ਵਿਚ ਪਿਛਲੇ ਦੋ ਹਫ਼ਤਿਆਂ ਵਿਚ ਇਨਫੈਕਸ਼ਨ ਦੇ ਮਾਮਲੇ ਵਧੇ ਹਨ। ਵਾਸ਼ਿੰਗਟਨ ਯੂਨੀਵਰਸਿਟੀ ਦੇ ਸੈਂਟ ਲੁਇਸ ਵਿਚ ਸਕੂਲ ਆਫ ਮੈਡੀਸਨ ਦੇ ਛੂਤਕਾਰੀ ਰੋਗ ਪ੍ਰਭਾਵ ਦੇ ਸਹਿ-ਨਿਰਦੇਸ਼ਕ ਡਾਕਟਰ ਬਿੱਲ ਪਾਉਡਰਲੀ ਨੇ ਕਿਹਾ,”ਇਹ ਕੋਈ ਸੰਜੋਗ ਨਹੀਂ ਹੈ ਜਦੋਂ ਆਜ਼ਾਦੀ ਦਿਹਾੜੇ ਦੇ ਵੀਕੈਂਡ ਮਗਰੋਂ ਠੀਕ ਉਸੇ ਸਮੇਂ ਅਸੀਂ ਵੱਧਦੇ ਹੋਏ ਮਾਮਲੇ ਦੇਖ ਰਹੇ ਹਾਂ, ਜਦੋਂ ਕਿ ਸਾਨੂੰ ਅਜਿਹਾ ਹੋਣ ਦੀ ਆਸ ਸੀ।”

ਇਨਫੈਕਸ਼ਨ ਦੇ ਮਾਮਲੇ ਵਧਣ ਵਿਚਕਾਰ ਲਾਸ ਏਂਜਲਸ ਕਾਊਂਟੀ ਅਤੇ ਸੈਂਟ ਲੁਇਸ ਜਿਹੀਆਂ ਥਾਵਾਂ ‘ਤੇ ਸਿਹਤ ਅਧਿਕਾਰੀ ਟੀਕਾ ਲਗਵਾ ਚੁੱਕੇ ਲੋਕਾਂ ਨੂੰ ਵੀ ਜਨਤਕ ਥਾਵਾਂ ‘ਤੇ ਮੁੜ ਮਾਸਕ ਪਾਉਣ ਦੀ ਅਪੀਲ ਕਰ ਰਹੇ ਹਨ। ਸ਼ਿਕਾਗੋ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਮਿਸੌਰੀ ਅਤੇ ਅਰਕੰਸਾਸ ਤੋਂ ਆਉਣ ਵਾਲੇ ਉਹਨਾਂ ਲੋਕਾਂ ਨੂੰ 10 ਦਿਨ ਲਈ ਇਕਾਂਤਵਾਸ ਵਿਚ ਰਹਿਣਾ ਹੋਵੇਗਾ ਜਾਂ ਕੋਵਿਡ-19 ਦੀ ਨੈਗੇਟਿਵ ਜਾਂਚ ਰਿਪੋਰਟ ਦਿਖਾਉਣੀ ਹੋਵੇਗੀ, ਜਿਹਨਾਂ ਨੇ ਟੀਕਾ ਨਹੀਂ ਲਗਵਾਇਆ ਹੈ। ਇਸ ਵਿਚਕਾਰ ਮਿਸੀਸਿਪੀ ਵਿਚ ਸਿਹਤ ਵਿਭਾਗ ਨੇ ਵਾਇਰਸ ਅਤੇ ਟੀਕਿਆਂ ਬਾਰੇ ਵੱਧਦੀ ਗਲਤ ਸੂਚਨਾ ਕਾਰਨ ਆਪਣੇ ਫੇਸਬੁੱਕ ਪੇਜ ‘ਤੇ ਕੋਵਿਡ-19 ਦੇ ਬਾਰੇ ਪੋਸਟ ਬਲਾਕ ਕਰਨੇ ਸ਼ੁਰੂ ਕਰ ਦਿੱਤੇ ਹਨ।

ਮਿਸੀਸਿਪੀ ਦੇ ਅਧਿਕਾਰੀ 65 ਅਤੇ ਉਸ ਨਾਲੋਂ ਵੱਧ ਉਮਰ ਦੇ ਲੋਕਾਂ ਨੂੰ ਘਰਾਂ ਅੰਦਰ ਵੱਡੀਆਂ ਸਭਾਵਾਂ ਤੋਂ ਬਚਣ ਦੀ ਵੀ ਸਲਾਹ ਦੇ ਰਹੇ ਹਨ ਕਿਉਂਕਿ ਪਿਛਲੇ ਤਿੰਨ ਹਫ਼ਤਿਆਂ ਵਿਚ ਹਸਪਤਾਲਾਂ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 150 ਫੀਸਦੀ ਤੱਕ ਵਧੀ ਹੈ। ਲੁਸੀਆਨਾ ਦੇ ਸਿਹਤ ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮਾਮਲੇ ਉਹਨਾਂ ਲੋਕਾਂ ਵਿਚ ਜ਼ਿਆਦਾ ਵਧੇ ਹਨ ਜਿਹਨਾਂ ਨੇ ਇਸ ਵਾਇਰਸ ਤੋੋਂ ਬਚਾਅ ਲਈ ਟੀਕੇ ਨਹੀਂ ਲਗਵਾਏ ਹਨ।

 

ਜਰਖੜ ਹਾਕੀ ਅਕੈਡਮੀ ਨੇ ਪੱਤਰਕਾਰ ਸਿਮਰਨਜੋਤ ਮੱਕੜ ਦਾ ਕੀਤਾ ਵਿਸੇਸ਼ ਸਨਮਾਨ

0

ਲੁਧਿਆਣਾ : ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਨੇ ਅੱਜ ਜਰਖੜ ਸਟੇਡੀਅਮ ਵਿਖੇ ਇਕ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਅੰਤਰਰਾਸ਼ਟਰੀ ਅੰਗਹੀਣ ਅਥਲੀਟ ਆਕਾਸ਼ ਮਹਿਰਾ ਅਤੇ ਉੱਘੇ ਸੀਨੀਅਰ ਪੱਤਰਕਾਰ ਸਿਮਰਨਜੋਤ ਮੱਕੜ ਆਨ ਏਅਰ ਦਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ ਕੀਤਾ। ਅੰਤਰਰਾਸ਼ਟਰੀ ਅਥਲੀਟ ਆਕਾਸ਼ ਮਹਿਰਾ ਜੋ ਜਰਖੜ ਹਾਕੀ ਅਕੈਡਮੀ ਦਾ ਹੋਣਹਾਰ ਹਾਕੀ ਖਿਡਾਰੀ ਸੀ,ਕੁਝ ਵਰ੍ਹੇ ਪਹਿਲਾਂ ਟ੍ਰੇਨ ਥੱਲੇ ਆ ਕੇ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਸਨ ਪਰ ਆਕਾਸ਼ ਨੇ ਹਿੰਮਤ ਨਹੀਂ ਹਾਰੀ ਉਸ ਨੇ ਆਪਣੀ ਖੇਡਾਂ ਪ੍ਰਤੀ ਲਗਨ ਮਿਹਨਤ ਅਤੇ ਸਮਰਪਿਤ ਭਾਵਨਾ ਨੂੰ ਜਾਰੀ ਰੱਖਦਿਆਂ ਪੈਰਾ ਅਥਲੈਟਿਕ ਯੂਥ ਚੈਂਪੀਅਨਸ਼ਿਪ ਵਿੱਚ ਦੁਬਈ ਵਿੱਚ 2 ਚਾਂਦੀ ਦੇ ਤਗ਼ਮੇ ਜਿੱਤੇ ਉਸ ਦੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਭਾਰਤ ਸਰਕਾਰ ਨੇ ਉਸ ਦੀ ਖੇਲੋ ਇੰਡੀਆ ਵਿੱਚ ਸਕੀਮ ਵਿੱਚ ਨਿਯੁਕਤੀ ਕੀਤੀ। ਜਿੱਥੇ ਉਹ ਪੈਰਾ ਓਲੰਪਿਕ ਖੇਡਾਂ ਦੀ ਤਿਆਰੀ ਕਰ ਰਿਹਾ ਹੈ।

ਅੱਜ ਜਰਖੜ ਹਾਕੀ ਅਕੈਡਮੀ ਵੱਲੋਂ ਆਕਾਸ਼ ਮਹਿਰਾ ਨੂੰ ਇਕ ਵਿਸ਼ੇਸ਼ ਸਾਈਕਲ ਟਰੈਕ ਸੂਟ ਅਤੇ ਐਵਾਰਡ ਨਾਲ ਸਨਮਾਨਤ ਕੀਤਾ ਜਦਕਿ ਉੱਘੇ ਸੀਨੀਅਰ ਪੱਤਰਕਾਰ ਸਿਮਰਨਜੋਤ ਮੱਕੜ ਦੀ ਕਿਸਾਨ ਮੋਰਚੇ ਵਿੱਚ ਨਿਭਾਈ ਭੂਮਿਕਾ ਅਤੇ ਪੱਤਰਕਾਰੀ ਵਿੱਚ ਦਿੱਤੀਆਂ ਵਧੀਆ ਸੇਵਾਵਾਂ ਬਦਲੇ “ਪੱਤਰਕਾਰੀ ਦਾ ਮਾਣ ” ਐਵਾਰਡ ਨਾਲ ਸਨਮਾਨਤ ਕੀਤਾ। ਇਸ ਤੋਂ ਇਲਾਵਾ ਇਕ ਹੋਰ ਉਭਰਦੇ ਹਾਕੀ ਖਿਡਾਰੀ ਗੁਰਜੋਤ ਸਿੰਘ ਜਰਖੜ ਨੂੰ ਵੀ ਵਿਸ਼ੇਸ਼ ਤੌਰ ਤੇ ਸਾਈਕਲ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਸਿਮਰਨਜੋਤ ਮੱਕੜ ਨੇ ਆਪਣੇ ਪੱਤਰਕਾਰੀ ਦੇ ਅਨੁਭਵ ਸਾਂਝੇ ਕਰਦਿਆਂ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਤ ਹੋਣ ਲਈ ਜਾਗਰੂਕ ਕੀਤਾ।

ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅੰਗਹੀਣ ਖਿਡਾਰੀ ਆਕਾਸ ਜਿਸ ਨੂੰ ਪੈਰਾਲੰਪਿਕ ਦੀ ਤਿਆਰੀ ਲਈ ਬਨਾਵਟੀ ਲੱਤਾਂ ਦੀ ਜ਼ਰੂਰਤ ਹੈ। ਜਿਸ ‘ਤੇ 11 ਲੱਖ ਰੁਪਏ ਖਰਚਾ ਆਉਣਾ ਹੈ ਜਿਸ ਨੂੰ ਦੇਣ ਦੀ ਮੰਗ ਕੀਤੀ। ਇਸ ਮੌਕੇ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਸਾਬਕਾ ਪੁਲੀਸ ਅਧਿਕਾਰੀ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾ ਨੂੰ ਜੀ ਆਇਆ ਆਖਿਆ। ਇਸ ਮੌਕੇ ਜਰਖੜ ਖੇਡਾਂ ਦੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ,ਪਹਿਲਵਾਨ ਹਰਮੇਲ ਸਿੰਘ ਕਾਲਾ, ਗੁਰਸਤਿੰਦਰ ਸਿੰਘ ਪਰਗਟ ,ਯਾਦਵਿੰਦਰ ਸਿੰਘ ਤੂਰ ਤਜਿੰਦਰ ਸਿੰਘ ਜਰਖਡ਼, ਸੰਦੀਪ ਸਿੰਘ ਜਰਖੜ, ਉੱਭਰਦੇ ਗਾਇਕ ਸੁਮੀਤ ਸਿੰਘ ,ਸਾਹਿਬ ਜੀਤ ਸਿੰਘ ਜਰਖੜ , ਕਬੱਡੀ ਖਿਡਾਰੀ ਮਨਜੀਤ ਸਿੰਘ ਮੌਹਲਾ ਖਡੂਰ, ਨਿਹੰਗ ਸਿੰਘ ਜਥੇਦਾਰ ਰਮਨਜੀਤ ਸਿੰਘ ਸਾਇਆਂ ਕਲਾਂ ,ਬਾਬਾ ਰੁਲਦਾ ਸਿੰਘ ਸਾਇਆਂ ਕਲਾਂ ,ਸੀਨੀਅਰ ਪੱਤਰਕਾਰ ਪਰਮੇਸ਼ਵਰ ਸਿੰਘ ,ਸੰਜੇ ਕੁਮਾਰ ਸ਼ਰਮਾ, ਸਾਬਕਾ ਕੌਮੀ ਹਾਕੀ ਖਿਡਾਰੀ ਗੁਰਮੀਤ ਸਿੰਘ ਘਵੱਦੀ, ਲਾਲਜੀਤ ਸਿੰਘ ਦਾਦ,ਸਪੂੰਰਨ ਸਿੰਘ ਘਵੱਦੀ, ਮਨਦੀਪ ਸਿੰਘ ਸਰੋਏ, ਜਤਿੰਦਰਪਾਲ ਸਿੰਘ ਦੁਲੇਅ ਆਦਿ ਹੋਰ ਸ਼ਖ਼ਸੀਅਤਾਂ ਅਤੇ ਜਰਖੜ ਹਾਕੀ ਅਕੈਡਮੀ ਦੇ ਖਿਡਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ।