Home Blog Page 2503

ਮੀਂਹ ਪੈ ਰਿਹੈ, ਨਹੀਂ ਦਰਜ ਹੋ ਸਕਦਾ ਕੇਸ : ਪੰਜਾਬ ਪੁਲਿਸ

0

ਤਰਨਤਾਰਨ : ਪੰਜਾਬ ਪੁਲਿਸ ਨਾਲ ਜੁੜਿਆ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਦਰਅਸਲ, ਇਹ ਮਾਮਲਾ ਮੋਬਾਈਲ ਖੋਹਬਾਜ਼ੀ ਨਾਲ ਜੁੜਿਆ ਹੈ। ਇਹ ਘਟਨਾ ਮੰਗਲਵਾਰ ਦੀ ਹੈ। ਦੋ ਲੁਟੇਰਿਆਂ ਵੱਲੋਂ ਇੱਕ ਅੋਰਤ ਤੋਂ ਮੋਬਾਇਲ ਖੋਹਿਆ ਗਿਆ ਤੇ ਇਸ ਸੰਬੰਧ ‘ਚ ਜਦੋਂ ਮੁਲਜ਼ਮਾਂ ‘ਤੇ ਐੱਫੳਾਈਆਰ ਦਰਜ ਕਰਨ ਲਈ ਪੁਲਿਸ ਨੂੰ ਕਿਹਾ ਗਿਆ ਤਾਂ ਇਸ ਮਾਮਲੇ ਵਿਚ ਪੁਲਿਸ ਵੱਲੋਂ ਇਹ ‘ਦਲੀਲ’ ਦਿੱਤੀ ਗਈ ਕਿ , ”ਬਾਰਸ਼ ਪੈ ਰਹੀ ਹੈ ਤੇ ਕੇਸ ਦਰਜ ਨਹੀਂ ਕੀਤਾ ਜਾ ਸਕਦਾ’। ਜਦੋਂ ਕਿ ਦੋ ਮੁਲਜ਼ਮਾਂ ਰਣਬੀਰ ਤੇ ਜਸ਼ਨਪ੍ਰਰੀਤ ਨੂੰ ਮੌਕੇ ‘ਤੇ ਫੜ ਲਿਆ ਗਿਆ ਸੀ ਪਰ ਘਟਨਾ ਤੋਂ 24 ਘੰਟੇ ਬਾਅਦ ਵੀ ਮੁਕੱਦਮਾ ਦਰਜ ਨਹੀਂ ਕੀਤਾ ਗਿਆ ਹੈ।

ਇਸ ਸੰਬੰਧ ‘ਚ ਜਦੋਂ ਪੱਤਰਕਾਰਾਂ ਨੇ ਪੁੱਛਿਆ ਤਾਂ ਪੁਲਿਸ ਚੌਕੀ ਬੱਸ ਅੱਡਾ ਦੇ ਇੰਚਾਰਜ ਏਐੱਸਆਈ ਗੱਜਣ ਸਿੰਘ ਨੇ ਕਿਹਾ ਕਿ ਮੰਗਲਵਾਰ ਨੂੰ ਕਿਸੇ ਕੰਮ ਵਿਚ ਰੁੱਝਿਆ ਹੋਇਆ ਸਾਂ। ਹੁਣ (ਬੁੱਧਵਾਰ ਨੂੰ ਮੀਂਹ ਪੈ ਰਿਹਾ ਹੈ, ਇਸ ਲਈ ਐੱਫਆਈਆਰ ਦਰਜ ਨਹੀਂ ਹੋ ਸਕਦੀ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਕਿਹਾ ਗਿਆ ਕਿ ਵੀਰਵਾਰ ਨੂੰ ਕੇਸ ਦਰਜ ਕਰ ਕੇ ਕਾਪੀ ਭੇਜ ਦੇਵਾਂਗੇ।

ਉੱਥੇ ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਨੇ ਕਿਹਾ ਹੈ ਕਿ ਦੋਵਾਂ ਅਨਸਰਾਂ ‘ਤੇ ਕੇਸ ਦਰਜ ਹੋਣਾ ਚਾਹੀਦਾ ਸੀ। ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਲਾਪਰਵਾਹੀ ਕਿਉਂ ਹੋਈ? ਇਸ ਬਾਰੇ ਡੀਐੱਸਪੀ ਤੋਂ ਰਿਪੋਰਟ ਤਲ਼ਬ ਕੀਤੀ ਜਾਵੇਗੀ।

ਬਾਈਕ ਸਵਾਰ ਦੋ ਲੁਟੇਰਿਆਂ ਨੇ ਮੰਗਲਵਾਰ ਸ਼ਾਮ ਨੂੰ ਕੱਕਾ ਕੰਡਿਆਲਾ ਰੋਡ ਨਜ਼ਦੀਕ ਔਰਤ ਤੋਂ ਮੋਬਾਈਲ ਫੋਨ ਖੋਹ ਲਿਆ ਸੀ। ਇਸ ਦੌਰਾਨ ਅੰਮ੍ਰਿਤਸਰ ਵਾਲੇ ਪਾਸੇ ਦੋਸਤ ਨਾਲ ਕਾਰ ਵਿਚ ਜਾ ਰਹੇ ਸੌਰਵ ਨੇ ਲੁਟੇਰਿਆਂ ਨੂੰ ਲਲਕਾਰਿਆ ਤਾਂ ਉਹ ਪੁਲਿਸ ਲਾਈਨ ਵਾਲੇ ਪਾਸੇ ਭੱਜ ਗਏ ਸਨ। ਉਨ੍ਹਾਂ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਤੇ ਪੁਲਿਸ ਲਾਈਨ ਦਾ ਗੇਟ ਬੰਦ ਹੋਣ ਕਾਰਨ ਲੁਟੇਰੇ ਪਰਤਣ ਲੱਗੇ ਤਾਂ ਸੌਰਵ ਦੀ ਮਦਦ ਨਾਲ ਪੁਲਿਸ ਨੇ ਦੋਵਾਂ ਨੂੰ ਬਾਈਕ ਤੇ ਮੋਬਾਈਲ ਸਮੇਤ ਕਾਬੂ ਕਰ ਲਿਆ ਸੀ। ਮੁਲਜ਼ਮਾਂ ਦੀ ਪਛਾਣ ਪਿੰਡ ਦਾਸੂਵਾਲ, ਵਲਟੋਹਾ ਵਾਸੀ ਰਣਬੀਰ ਤੇ ਜਸ਼ਨਪ੍ਰਰੀਤ ਸਿੰਘ ਵਜੋਂ ਹੋਈ ਸੀ।

Covid-19: ਪੰਜਾਬ ਦੇ ਮੁੱਖ ਮੰਤਰੀ ਨੇ PM ਮੋਦੀ ਨੂੰ ਕਰਤਾਰਪੁਰ ਲਾਂਘਾ ਦੁਬਾਰਾ ਖੋਲ੍ਹਣ ਦੀ ਕੀਤੀ ਅਪੀਲ

0

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਕੋਵਿਡ-19 ਦੀ ਸਥਿਤੀ ‘ਚ ਸੁਧਾਰ ਦੇ ਮੱਦੇਨਜ਼ਰ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰੇ ਦੇ ਦਰਸ਼ਨਾਂ ਲਈ ਕਰਤਾਰਪੁਰ ਲਾਂਘਾ ਮੁੜ ਤੋਂ ਖੋਲ੍ਹਿਆ ਜਾਵੇ। ਇਸ ਸਬੰਧੀ ਕੈਪਟਨ ਨੇ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਵੀ ਲਿਖਿਆ ਹੈ। ਉਨ੍ਹਾਂ ਨੇ ਇਸ ਮਾਮਲੇ ‘ਚ ਪ੍ਰਧਾਨ ਮੰਤਰੀ ਪਾਸੋਂ ਸਕਾਰਾਤਮਕ ਨਜ਼ਰੀਏ ਦੀ ਉਮੀਦ ਕੀਤੀ।

ਮੁੱਖ ਮੰਤਰੀ ਨੇ ਦੱਸਿਆ ਕਿ ਕੋਵਿਡ ਦੇ ਫੈਲਣ ਕਾਰਨ ਲਾਂਘੇ ਰਾਹੀਂ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਦੀ ਆਵਾਜਾਈ ਮਾਰਚ 2020 ‘ਚ ਰੋਕ ਦਿੱਤੀ ਗਈ ਸੀ। ਉਨ੍ਹਾਂ ਨੇ ਲਿਖਿਆ, “ਪਿਛਲੇ ਇੱਕ ਮਹੀਨੇ ‘ਚ ਪੰਜਾਬ ‘ਚ ਕੋਵਿਡ -19 ਸਥਿਤੀ ਵਿੱਚ ਬਹੁਤ ਸੁਧਾਰ ਹੋਇਆ ਹੈ ਅਤੇ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਕੱਲ੍ਹ ਤਕਰੀਬਨ ਇੱਕ ਸਾਲ ਦੇ ਅਰਸੇ ਬਾਅਦ ਕੋਵਿਡ -19 ਨਾਲ ਸਬੰਧਤ ਕੋਈ ਵੀ ਮੌਤ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।” ਉਨ੍ਹਾਂ ਕਿਹਾ ਕਿ ਬਦਲੇ ਦ੍ਰਿਸ਼ ‘ਚ ਸੰਗਤ ਨੇ ਇਕ ਵਾਰ ਫਿਰ ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ, ਕੋਵਿਡ ਸਥਿਤੀ ‘ਚ ਸੁਧਾਰ ਦੇ ਮੱਦੇਨਜ਼ਰ ਤੇ ਸੰਗਤ ਦੀ ਸ਼ਰਧਾ ਨੂੰ ਧਿਆਨ ‘ਚ ਰੱਖਦੇ ਹੋਏ ਲਾਂਘਾ ਖੋਲ੍ਹਣ ਦੀ ਪਹਿਲ ਕਰੇ।

ਵਜ਼ੀਫ਼ਾ ਘੁਟਾਲਾ : ਜੇ ਧਰਮਸੋਤ ਸੱਚਾ ਹੈ ਤਾਂ CBI ਜਾਂਚ ਤੋਂ ਕਿਉਂ ਭੱਜ ਰਹੀ ਹੈ ਕਾਂਗਰਸ ਸਰਕਾਰ : ਸਰਬਜੀਤ ਕੌਰ ਮਾਣੂੰਕੇ

0

‘ਆਪ’ ਵਿਧਾਇਕਾਂ ਨੇ ਕੈਪਟਨ ਸਰਕਾਰ ‘ਤੇ ਚੁੱਕੇ ਸਵਾਲ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਸੂਬੇ ਦੇ ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਰਲਸ਼ਿਪ ਸਕੀਮ ‘ਚ ਹੋਏ ਅਰਬਾਂ ਰੁਪਏ ਦੇ ਘੁਟਾਲੇ ਨਾਲ ਸੰਬੰਧਤ ਦਸਤਾਵੇਜ਼ ਸੀ.ਬੀ.ਆਈ ਨੂੰ ਨਾ ਸੌਂਪੇ ਜਾਣ ‘ਤੇ ਕਈ ਸਵਾਲ ਖੜੇ ਕੀਤੇ ਹਨ ਅਤੇ ਵਜ਼ੀਫ਼ਾ ਘੁਟਾਲੇ ਲਈ ਜ਼ਿੰਮੇਵਾਰ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਬੁੱਧਵਾਰ ਨੂੰ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੀ ਵਿਰੋਧ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਮਾਸਟਰ ਬਲਦੇਵ ਸਿੰਘ ਅਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਭ੍ਰਿਸ਼ਟ ਮੰਤਰੀ, ਵਿਧਾਇਕਾਂ ਅਤੇ ਚਹੇਤੇ ਅਫ਼ਸਰਾਂ ਨੂੰ ਬਚਾਉਣ ਲਈ ਇਸ ਬਹੁ ਕਰੋੜੀ ਘੁਟਾਲੇ ਦਾ ਰਿਕਾਰਡ ਸੀ.ਬੀ.ਆਈ ਨੂੰ ਨਹੀਂ ਸੌਂਪਣਾ ਚਾਹੁੰਦੀ। ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਪ੍ਰਿੰਸੀਪਲ ਬੁੱਧਰਾਮ ਨੇ ਦੋਸ਼ ਲਾਇਆ ਕਿ ਖੁਦ ਨੂੰ ਦਲਿਤਾਂ ਦਾ ਮਸੀਹਾ ਕਹਾਉਣ ਵਾਲੀ ਕਾਂਗਰਸ ਜਮਾਤ ਬਾਦਲਾਂ ਵਾਂਗ ਲੱਖਾਂ ਦਲਿਤ ਵਿਦਿਆਰਥੀਆਂ ਦਾ ਕਰੋੜਾਂ ਰੁਪਏ ਹੜੱਪ ਕਰ ਗਈ ਅਤੇ ਉਨਾਂ (ਦਲਿਤ ਵਿਦਿਆਰਥੀਆਂ) ਦਾ ਭਵਿੱਖ ਤਬਾਹ ਕਰ ਦਿੱਤਾ।

ਪੋਸਟ ਮੈਟ੍ਰਿਕ ਸਕਾਲਰਸ਼ਿਪ (ਵਜੀਫ਼ੇ) ‘ਤੇ ਨਿਰਭਰ ਲੱਖਾਂ ਲਾਇਕ ਅਤੇ ਹੋਣਹਾਰ ਦਲਿਤ ਵਿਦਿਆਰਥੀ ਉਚ ਅਤੇ ਪੇਸ਼ੇਵਰਨਾ ਸਿੱਖਿਆ ਤੋਂ ਵਾਂਝੇ ਰਹਿ ਗਏ ਅਤੇ ਲੱਖਾਂ ਵਿਦਿਆਰਥੀਆਂ ਪੜਾਈ ਪੂਰੀ ਕਰਨ ਉਪਰੰਤ ਵੀ ਡਿਗਰੀਆਂ ਪ੍ਰਾਪਤ ਕਰਨ ਲਈ ਤਰਸ ਰਹੇ ਹਨ, ਜਿਸ ਲਈ ਪਹਿਲਾਂ ਬਾਦਲ ਅਤੇ ਹੁਣ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ। ‘ਆਪ’ ਵਿਧਾਇਕਾਂ ਨੇ ਕਿਹਾ ਕਿ ਵਜ਼ੀਫ਼ਾ ਘੁਟਾਲੇ ਦੇ ਮੁੱਖ ਸਰਗਨੇ ਅਤੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤਿੰਨ ਆਈ.ਏ.ਐਸ ਅਫ਼ਸਰਾਂ ਦੀ ਕਮੇਟੀ ਵੱਲੋਂ ‘ਕਲੀਨ ਚਿੱਟ’ ਦਿਵਾਉਣ ਵਾਲੀ ਕੈਪਟਨ ਸਰਕਾਰ ਜੇ ਸੱਚਮੁੱਚ ਸਹੀ ਹੈ ਤਾਂ ਸੀ.ਬੀ.ਆਈ ਜਾਂਚ ਦਾ ਸਾਹਮਣਾ ਕਰਨ ਤੋਂ ਕਿਉਂ ਭੱਜ ਰਹੀ ਹੈ? ‘ਆਪ’ ਆਗੂਆਂ ਨੇ ਕਿਹਾ ਕਿ ਸਿਧਾਂਤਕ ਤੌਰ ‘ਤੇ ਆਮ ਆਦਮੀ ਪਾਰਟੀ ਸੂਬਿਆਂ ‘ਚ ਕੇਂਦਰੀ ਜਾਂਚ ਏਜੰਸੀਆਂ ਦੀ ਜਾਂਚ ਦਾ ਸਮਰਥਨ ਨਹੀਂ ਕਰਦੀ, ਪ੍ਰੰਤੂ ਦੋਸ਼ੀਆਂ ਨੂੰ ਬਚਾਉਣ ਲਈ ਸੱਤਾਧਾਰੀ ਕਾਂਗਰਸ ਨੇ ਅਰਬਾਂ ਰੁਪਏ ਦਾ ਘੁਟਾਲੇ ਲਈ ਗਠਿਤ ‘ਕਲੀਨ ਚਿੱਟ’ ਜਾਂਚ ਕਮੇਟੀਆਂ ਨੇ ਕੇਂਦਰ ਦੀ ਜਾਂਚ ਏਜੰਸੀ ਨੂੰ ਮੌਕਾ ਦੇ ਦਿੱਤਾ ਹੈ। ਇਸ ਲਈ ਹੁਣ ਇਸ ਮਾਮਲੇ ਦੀ ਸੀ.ਬੀ.ਆਈ ਜਾਂਚ ਕਰਾਉਣ ‘ਚ ਪੰਜਾਬ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ।

ਵਿਗਿਆਨੀਆਂ ਦੁਆਰਾ ਬਣਾਇਆ ਗਿਆ ਅਨੋਖਾ ਹੈਲਮੇਟ, ਦਿਮਾਗ ‘ਚ ਮੌਜੂਦ ਟਿਊਮਰ ਦਾ ਕਰਦਾ ਹੈ ਖਾਤਮਾ

0

ਦੁਨੀਆਂ ‘ਚ ਹਰ ਰੋਜ਼ ਕੁੱਝ ਨਾ ਕੁੱਝ ਨਵਾਂ ਹੁੰਦਾ ਰਹਿੰਦਾ ਹੈ। ਅੱਜ, ਟੈਕਨੋਲੋਜੀ ਦੇ ਅਧਾਰ ‘ਤੇ ਅਸੀਂ ਪਹਿਲਾਂ ਨਾਲੋਂ ਰੋਗਾਂ ਨਾਲ ਲੜਨ ਵਿੱਚ ਵਧੇਰੇ ਸੁਰੱਖਿਅਤ ਅਤੇ ਅੱਗੇ ਹਾਂ। ਵਿਗਿਆਨੀਆਂ ਵੱਲੋਂ ਇੱਕ ਅਜਿਹਾ ਚੁੰਬਕੀ ਹੈਲਮਟ ਤਿਆਰ ਕੀਤਾ ਹੈ, ਜਿਸ ਦੀ ਮਦਦ ਨਾਲ ਅਸੀਂ ਟਿਊਮਰ ਦਾ ਪਤਾ ਲਗਾਉਣ ਦੇ ਨਾਲ-ਨਾਲ ਇਸ ਨੂੰ ਖਤਮ ਵੀ ਕਰ ਸਕਦੇ ਹਾਂ।

ਵਿਗਿਆਨੀਆਂ ਦੁਆਰਾ ਇੱਕ ਹੈਲਮੇਟ ਦੀ ਕਾਢ ਕੱਢੀ ਹੈ। ਇਸ ਹੈਲਮੇਟ ਨੂੰ ਬਹੁਤ ਵਧੀਆ ਦੱਸਿਆ ਜਾ ਰਿਹਾ ਹੈ। ਇਹ ਦਿਮਾਗ ਦੇ ਟਿਊਮਰਾਂ ਨਾਲ ਲੜਨ ਵਿੱਚ ਬਹੁਤ ਹੱਦ ਤੱਕ ਪ੍ਰਭਾਵਸ਼ਾਲੀ ਹੈ। ਵਿਗਿਆਨੀਆਂ ਨੇ ਇਸ ਹੈਲਮੇਟ ਵਿਚ ਮੌਜੂਦ ਚੁੰਬਕੀ ਖੇਤਰ ਦੀ ਸਹਾਇਤਾ ਨਾਲ ਇਕ 53 ਸਾਲਾ ਮਰੀਜ਼ ਦੇ ਮਰੇ ਹੋਏ ਰਸੌਲੀ ਨੂੰ ਤਕਰੀਬਨ ਇੱਕ ਤਿਹਾਈ ਤੱਕ ਖਤਮ ਕਰ ਦਿੱਤਾ।

ਹਾਲਾਂਕਿ ਇਸ ਮਰੀਜ਼ ਦੀ ਮੌਤ ਕਿਸੇ ਹੋਰ ਕਾਰਨ ਕਰਕੇ ਹੋਈ, ਪਰ ਪੋਸਟਮਾਰਟਮ ਵਿੱਚ ਇਹ ਪਾਇਆ ਗਿਆ ਕਿ ਮਰੀਜ਼ ਦੀ ਰਸੌਲੀ ਬਹੁਤ ਹੀ ਥੋੜੇ ਸਮੇਂ ਵਿੱਚ ਲਗਭਗ ਇੱਕ ਤਿਹਾਈ ਹੋ ਗਈ ਹੈ। ਦੁਨੀਆ ਦੀ ਪਹਿਲੀ ਥਰੈਪੀ ਇਹ ਅਜ਼ਮਾਇਸ਼ ਦਿਮਾਗ ਦੇ ਕੈਂਸਰ ਦੀ ਇੱਕ ਖ਼ਤਰਨਾਕ ਅਵਸਥਾ, ਗਲੋਬਲਾਸਟੋਮਾ ਦੀ ਨਾਨ ਇਨਵੇਸਿਵ ਥੇਰੇਪੀ ਮੰਨਿਆ ਗਿਆ ਹੈ।

ਇਸ ਹੈਲਮੇਟ ਵਿਚ ਤਿੰਨ ਨਿਰੰਤਰ ਘੁੰਮਣ ਵਾਲੇ ਚੁੰਬਕੀ ਸ਼ੈਲੀ ਹੁੰਦੇ ਹਨ, ਜੋ ਇਕ ਮਾਈਕਰੋਪ੍ਰੋਸੈਸਰ ਅਧਾਰਤ ਇਲੈਕਟ੍ਰਾਨਿਕ ਕੰਟਰੋਲਰ ਦੁਆਰਾ ਜੁੜੇ ਹੁੰਦੇ ਹਨ, ਜੋ ਇਕ ਰੀਚਾਰਜਬਲ ਬੈਟਰੀ ਨਾਲ ਜੁੜੇ ਹੁੰਦੇ ਹਨ। ਇਸ ਥੈਰੇਪੀ ਵਿਚ ਰੋਗੀ ਨੇ ਇਹ ਹੈਲਮੇਟ ਕਲੀਨਿਕ ਵਿਚ 5 ਹਫ਼ਤੇ ਤੱਕ ਪਹਿਨਿਆ ਅਤੇ ਫਿਰ ਆਪਣੀ ਪਤਨੀ ਦੀ ਮਦਦ ਨਾਲ ਘਰ ਵਿਚ ਪਾਇਆ, ਜਿਸ ਤੋਂ ਬਾਅਦ ਇਸ ਹੈਲਮੇਟ ਦਾ ਡਾਟਾ ਪੜ੍ਹਿਆ ਗਿਆ ਤੇ ਪਤਾ ਚੱਲਿਆ ਮਰੀਜ਼ ‘ਚ ਟਿਊਮਰ ਦਾ ਅਕਾਰ ਘੱਟ ਗਿਆ। ਦੱਸਿਆ ਗਿਆ ਕਿ ਮਰੀਜ਼ ਨੂੰ ਹਰ ਰੋਜ਼ ਘੱਟੋ ਘੱਟ 6 ਘੰਟੇ ਇਸ ਹੈਲਮੇਟ ਦੀ ਵਰਤੋਂ ਕਰਨੀ ਚਾਹੀਦੀ ਹੈ

ਹਿਊਸਟਨ ਮੈਥੋਡਿਸਟ ਨਯੂਰੋਲੋਜੀਕਲ ਇੰਸਟੀਚਿਊਟ ਦੇ ਨਿਓਰੋ ਸਰਜਰੀ ਵਿਭਾਗ ਦੇ ਡਾਇਰੈਕਟਰ ਡੇਵਿਡ ਬਾਸਕਿਨ ਨੇ ਕਿਹਾ ਕਿ ਇਸ ਹੈਲਮੇਟ ਦੀ ਮਦਦ ਨਾਲ ਭਵਿੱਖ ਵਿਚ ਦਿਮਾਗੀ ਕੈਂਸਰ ਦਾ ਇਲਾਜ ਕਰਨਾ ਸੌਖਾ ਹੋ ਜਾਵੇਗਾ ਤੇ ਇਸ ਪ੍ਰਕਿਰਿਆ ‘ਚ ਨੁਕਸਾਨ ਦਾ ਖਤਰਾ ਵੀ ਘੱਟ ਹੋ ਜਾਵੇਗਾ।

ਬੈਂਕ ਬੰਦ ਹੋਣ ‘ਤੇ ਹੁਣ ਖਾਤਾ ਧਾਰਕਾਂ ਨੂੰ 90 ਦਿਨਾਂ ਦੇ ਅੰਦਰ ਮਿਲੇਗੀ 5 ਲੱਖ ਰੁਪਏ ਤੱਕ ਦੀ ਜਮ੍ਹਾਂ ਰਕਮ : ਸਰਕਾਰ

0

ਕੇਂਦਰੀ ਕੈਬਨਿਟ ਨੇ ਬੈਂਕ ਬੰਦ ਹੋਣ ‘ਤੇ ਖਾਤਾ ਧਾਰਕਾਂ ਨੂੰ 90 ਦਿਨ ਦੇ ਅੰਦਰ 5 ਲੱਖ ਰੁਪਏ ਤੱਕ ਦੀ ਆਪਣੀ ਰਕਮ ਹਾਸਲ ਕਰਨ ਦੀ ਸੁਰੱਖਿਆ ਦੇਣ ਨੂੰ ਲੈ ਕੇ ਡੀਆਈਸੀਜੀਸੀ ਐਕਟ ਵਿੱਚ ਸੋਧ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਦੱਸਿਆ ਕਿ ਜਮ੍ਹਾਂ ਬੀਮਾ ਅਤੇ ਕਰਜ਼ਾ ਗਾਰੰਟੀ ਨਿਗਮ (ਡੀਆਈਸੀਜੀਸੀ) ਕਾਨੂੰਨ ਵਿੱਚ ਸੋਧ ਦੇ ਨਾਲ ਜਮ੍ਹਾਂ ਬੀਮਾ ਦਾ ਦਾਇਰਾ ਵੱਧ ਜਾਵੇਗਾ ਅਤੇ ਇਸ ਦੇ ਅਨੁਸਾਰ 98.3 ਫ਼ੀਸਦੀ ਬੈਂਕ ਖਾਤਾਧਾਰਕ ਪੂਰੀ ਤਰ੍ਹਾਂ ਸੁਰੱਖਿਅਤ ਹੋਣਗੇ।