Home Blog Page 2484

ਪ੍ਰਧਾਨਗੀ ਮਿਲਣ ਤੋਂ ਬਾਅਦ ਸਿੱਧੂ ਆਪਣੇ ਮਾਫ਼ੀਆ ਸਬੰਧੀ ਸਟੈਂਡ ਤੋਂ ਬਦਲਿਆ – ਹਰਪਾਲ ਚੀਮਾ

0

ਮਾਫੀਆ ਨਾਲ ਨੇੜਤਾ ਸਿੱਧੂ ਦੇ ਦੋਹਰੇ ਚਰਿੱਤਰ ਦਾ ਪ੍ਰਮਾਣ: ਹਰਪਾਲ ਸਿੰਘ ਚੀਮਾ

ਨਸ਼ਾ ਮਾਫੀਆ ਚਲਾਉਣ ਵਾਲੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰ ਜਾ ਕੇ ਸਿੱਧੂ ਨੇ ਸ਼ਰਾਬ ਕਾਂਡ ਦੇ ਪੀੜਤਾਂ ਦੇ ਹਿਰਦੇ ਵਲੂੰਧਰੇ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ ਲਾਇਆ ਹੈ ਕਿ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਗਿਰਗਟ ਤੋਂ ਵੀ ਤੇਜ ਰੰਗ ਬਦਲ ਰਹੇ ਹਨ ਅਤੇ ਉਨ੍ਹਾਂ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨਾਲ ਜੱਫੀਆ ਪਾ ਰਹੇ ਹਨ, ਜਿਨ੍ਹਾਂ ਉਤੇ ਪੰਜਾਬ ਦੇ ਲੋਕ ਮਾਫੀਆ ਰਾਜ ਚਲਾਉਣ  ਦੇ ਦੋਸ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਵਾਲੇ ਮੰਤਰੀਆਂ ਅਤੇ ਵਿਧਾਇਕਾਂ ਖਲਿਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ਼ੁੱਕਰਵਾਰ  ਨੂੰ ਪਾਰਟੀ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਨਵਜੋਤ ਸਿੱਧੂ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸਿੱਧੂ ਦੋਹਰੇ ਚਰਿੱਤਰ ਤੇ ਦੋਹਰੇ ਸਟੈਂਡ ਦਾ ਮਾਲਕ ਹੈ, ਜੋ ਪਹਿਲਾ ਰੇਤ, ਸਰਾਬ, ਟਰਾਂਸਪੋਰਟ, ਜਮੀਨ ਆਦਿ ਮਾਫੀਆ ਰਾਜ ਖਤਮ ਕਰਨ ਦੀਆਂ ਟਾਹਰਾ ਮਾਰਦਾ ਸੀ, ਹੁਣ ਉਸੇ ਮਾਫੀਆ ਰਾਜ ਨੂੰ ਚਲਾਉਣ ਵਾਲੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਘਰ ਘਰ ਜਾ ਮਿਲ ਰਹੇ ਹਨ ਅਤੇ ਉਨ੍ਹਾਂ ਨਾਲ ਸਟੇਜਾਂ ਸਾਂਝੀਆਂ ਕਰ ਰਹੇ ਹਨ। ਚੀਮਾ ਨੇ ਕਿਹਾ ਕਿ ਪ੍ਰਤੀਤ ਹੁੰਦਾ ਕਿ ਮਾਫੀਆ ਨੇ ਨਵਜੋਤ ਸਿੱਧੂ ਦੀ ਜੁਬਾਨ ‘ਤੇ ਲਗਾਮ ਲਾ ਦਿੱਤੀ ਹੈ ਕਿਉਂਕਿ ਪੰਜਾਬ ਨੂੰ ਲੁੱਟਣ ਤੇ ਕੁੱਟਣ ਵਾਲੇ ਮਾਫੀਆ ਕੋਲੋ ਜੋ ਹਿੱਸਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਰਿਹਾ ਸੀ, ਉਹ ਹਿੱਸਾ ਹੁਣ ਨਵਜੋਤ ਸਿੱਧੂ ਨੇ ਲੈਣਾ ਸੁਰੂ ਕਰ ਦਿੱਤਾ ਹੈ।

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਪੰਜਾਬ ‘ਚ ਜਿਹੜਾ ਮਾਫੀਆ ਰਾਜ ਬਾਦਲਾਂ ਨੇ ਸਥਾਪਤ ਕੀਤਾ ਸੀ, ਉਸੇ ਨੂੰ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਲੂ ਰੱਖਿਆ ਅਤੇ ਹੁਣ ਨਵਜੋਤ ਸਿੱਧੂ ਵੀ ਨਜਾਇਜ ਸਰਾਬ, ਰੇਤ ਅਤੇ ਜਮੀਨ ਮਾਫੀਆ ਸਰਗਣੇ ਵਿਧਾਇਕਾਂ ਮੰਤਰੀਆਂ ਨਾਲ ਹੋ ਤੁਰੇ ਹਨ । ਚੀਮਾ ਨੇ ਕਿਹਾ ਕਿ 1992 ਤੋਂ ਪੰਜਾਬ ਵਿੱਚ ਰਾਜ ਕਰਨ ਵਾਲੀਆਂ ਸਰਕਾਰਾਂ ਨੇ  ਮਾਫੀਆ ਰਾਜ ਸਥਾਪਤ ਕਰਕੇ ਪੰਜਾਬ ਨੂੰ ਤਿੰਨ ਲੱਖ ਕਰੋੜ ਰੁਪਏ ਦੇ ਕਰਜੇ ਵਿੱਚ ਡੋਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਝਾ ਖੇਤਰ ਵਿਚ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਸਮੇਂ ਨਵਜੋਤ ਸਿੰਘ ਸਿੱਧੂ ਬਾਹਾਂ ਉਲਾਰ ਕੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਦੀਆਂ ਗੱਲਾਂ ਕਰਦੇ ਸਨ ਪ੍ਰੰਤੂ ਅੱਜ ਉਸ ਹੀ ਸ਼ਰਾਬ ਮਾਫੀਆ ਦੀ ਗੋਦੀ ਵਿੱਚ ਜਾ ਕੇ ਬੈਠ ਗਏ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਮਾਫੀਆ ਨਾਲ ਨੇੜਤਾ ਬਣਾ ਕੇ ਸਿੱਧੂ ਨੇ ਸ਼ਰਾਬ ਕਾਂਡ ਦੇ ਪੀੜਤਾਂ ਦੇ ਹਿਰਦੇ ਵਲੂੰਧਰੇ ਹਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ”ਤੇ ਸਰਾਬ, ਜਮੀਨ, ਰੇਤ, ਟਰਾਂਸਪੋਰਟ ਅਤੇ ਕੇਬਲ ਮਾਫੀਆ ਵਿੱਚ ਸਾਮਲ ਮੰਤਰੀਆਂ, ਵਿਧਾਇਕਾਂ ਅਤੇ ਹੋਰਨਾਂ ਖਲਿਾਫ ਕਾਨੂੰਨੀ ਕਰਵਾਈ ਕੀਤੀ ਜਾਵੇਗੀ ਅਤੇ ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਦਾ ਕੱਚਾ ਚਿੱਠਾ ਲੋਕਾਂ ਅੱਗੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਹਨ ਇਹ ਸਾਰਾ ਮਾਫ਼ੀਆ ਅਕਾਲੀ ਅਤੇ ਕਾਂਗਰਸੀ ਰਲ ਮਿਲ ਕੇ ਚਲਾ ਰਹੇ ਹਨ ਅਤੇ ਸਿਰਫ਼ ਚਿਹਰੇ ਹੀ ਬਦਲਦੇ ਹਨ ਜਦਕਿ ਉਨ੍ਹਾਂ ਦੇ ਕਾਰਜ ਉਹ ਹੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੀ ਬਾਕੀ ਅਕਾਲੀਆਂ ਅਤੇ ਕਾਂਗਰਸੀਆਂ ਵਾਂਗ ਹੀ ਮਾਫੀਆ ਦਾ ਹਿੱਸਾ ਹਨ ਜਦੋਂ ਕਿ ਪਹਿਲਾਂ ਉਹ ਸੱਚੇ ਹੋਣ  ਦਾ ਮਖੌਟਾ ਪਾ ਕੇ ਘੁੰਮ ਰਹੇ ਸਨ।

‘ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹਣ ਦੇ ਨਾਲ ਸ੍ਰੀ ਨਨਕਾਣਾ ਸਾਹਿਬ ਲਈ ਵੀ ਲਾਂਘਾ ਖੁੱਲ੍ਹੇ’

0

ਅਫ਼ਗਾਨਿਸਤਾਨ ਅੰਦਰ ਗੁਰਦੁਆਰਾ ਸਾਹਿਬ ’ਚੋਂ ਨਿਸ਼ਾਨ ਸਾਹਿਬ ਉਤਾਰਨ ਦੀ ਕੀਤੀ ਨਿੰਦਾ

ਬੀਬੀ ਜਗੀਰ ਕੌਰ ਨੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਕੇ ਵਧਾਈ ਦਿੱਤੀ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹਣ ਦੇ ਨਾਲ-ਨਾਲ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੀ ਵੀ ਸੰਗਤ ਨੂੰ ਇਜਾਜ਼ਤ ਦੇਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਰੋਨਾ ਕਾਰਨ ਬੰਦ ਹੋਇਆ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਦੋਹਾਂ ਦੇਸ਼ਾਂ ਨੂੰ ਸਿਰ ਜੋੜ ਕੇ ਫੈਸਲਾ ਲੈਣਾ ਚਾਹੀਦਾ ਹੈ, ਕਿਉਂਕਿ ਹੁਣ ਕੋਰੋਨਾ ਦੀਆਂ ਪਾਬੰਦੀਆਂ ਲਗਭਗ ਖ਼ਤਮ ਹੋਣ ਕਿਨਾਰੇ ਹਨ।

ਜੇਕਰ ਵਿੱਦਿਅਕ ਅਦਾਰੇ ਤੇ ਬਜ਼ਾਰ ਖੋਲ੍ਹਣ ਦੇ ਨਾਲ-ਨਾਲ ਜਨਤਕ ਅਸਥਾਨਾਂ ’ਤੇ ਵੀ ਪਾਬੰਦੀਆਂ ਘਟਾਈਆਂ ਜਾ ਚੁੱਕੀਆਂ ਹਨ, ਤਾਂ ਅਜਿਹੇ ਵਿਚ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੁੱਲ੍ਹਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਤਾਂ ਸੀਮਤ ਗਿਣਤੀ ਵਿਚ ਹੀ ਸੰਗਤ ਦਰਸ਼ਨਾਂ ਲਈ ਜਾਂਦੀ ਸੀ, ਇਸ ਲਈ ਰੋਕ ਦਾ ਜਾਰੀ ਰੱਖਣਾ ਤਰਕਸੰਗਤ ਨਹੀਂ ਹੈ। ਬੀਬੀ ਜਗੀਰ ਕੌਰ ਨੇ ਭਾਰਤ ਅਤੇ ਪਾਕਿਸਤਾਨ ਸਰਕਾਰ ਤੋਂ ਇਹ ਮੰਗ ਵੀ ਕੀਤੀ ਕਿ ਸ੍ਰੀ ਕਰਤਾਰਪੁਰ ਸਾਹਿਬ ਵਾਂਗ ਹੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੰਗਤਾਂ ਸ੍ਰੀ ਕਰਤਾਰਪੁਰ ਸਾਹਿਬ ਦੀ ਤਰਜ਼ ’ਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਵੀ ਸੇਵੇਰੇ ਜਾ ਕੇ ਸ਼ਾਮ ਨੂੰ ਵਾਪਸ ਪਰਤ ਸਕਦੀਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਵੇਂ ਸਰਕਾਰਾਂ ਨੇ ਹਾਲਾਤਾਂ ਦੇ ਮੱਦੇਨਜ਼ਰ ਇਹ ਫੈਸਲਾ ਲੈਣਾ ਹੈ, ਪਰ ਫਿਰ ਵੀ ਇਸ ’ਤੇ ਗੌਰ ਕੀਤਾ ਜਾਣਾ ਚਾਹੀਦਾ ਹੈ।

ਬੀਬੀ ਜਗੀਰ ਕੌਰ ਨੇ ਅਫ਼ਗਾਨਿਸਤਾਨ ਅੰਦਰ ਤਾਲਿਬਾਨ ਵੱਲੋਂ ਇਕ ਗੁਰਦੁਆਰਾ ਸਾਹਿਬ ਵਿੱਚੋਂ ਨਿਸ਼ਾਨ ਸਾਹਿਬ ਉਤਾਰਨ ਦੀ ਵੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਅਫ਼ਗਾਨਿਸਤਾਨ ਵਿਚ ਸਿੱਖਾਂ ਦੇ ਪਾਵਨ ਅਸਥਾਨ ਅਤੇ ਉਥੇ ਵੱਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਆਖਿਆ ਕਿ ਬਾਰ-ਬਾਰ ਅਫ਼ਗਾਨਿਸਤਾਨ ਵਿਚ ਸਿੱਖਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਘੱਟਗਿਣਤੀਆਂ ਨਾਲ ਧੱਕਾ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਟੋਕੀਓ ਓਲੰਪਿਕ ਵਿੱਚੋਂ ਕਾਂਸੇ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਦੇ ਕੁਝ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਵਧਾਈ ਦਿੱਤੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਹਾਕੀ ਟੀਮ ਨੇ ਜਿੱਤ ਦਰਜ ਕਰਕੇ ਦੇਸ਼ ਅਤੇ ਖ਼ਾਸਕਰ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ, ਕਿਉਂਕਿ ਟੀਮ ਵਿਚ ਬਹੁਗਿਣਤੀ ਖਿਡਾਰੀ ਪੰਜਾਬ ਨਾਲ ਸਬੰਧਤ ਹਨ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਲੜਕਿਆਂ ਦੀ ਹਾਕੀ ਟੀਮ ਦੇ ਨਾਲ-ਨਾਲ ਲੜਕੀਆਂ ਦੀ ਹਾਕੀ ਟੀਮ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਖੇਡ ਵਿਭਾਗ ਵੱਲੋਂ ਬੀਬੀ ਜਗੀਰ ਕੌਰ ਨੂੰ ਭਾਰਤ ਦੀ ਹਾਕੀ ਟੀਮ ਲਈ ਇਕ ਕਰੋੜ ਦੀ ਇਨਾਮੀ ਰਾਸ਼ੀ ਐਲਾਨ ਕਰਨ ’ਤੇ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੈਂਬਰ ਸ. ਅਮਰਜੀਤ ਸਿੰਘ ਭਲਾਈਪੁਰ, ਸ. ਗੁਰਮੇਲ ਸਿੰਘ ਸੰਗਤਪੁਰਾ, ਸ. ਅਮਰੀਕ ਸਿੰਘ ਵਿਛੋਆ, ਮੀਤ ਸਕੱਤਰ ਸ. ਤੇਜਿੰਦਰ ਸਿੰਘ ਪੱਡਾ, ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਸ. ਗੁਰਮੀਤ ਸਿੰਘ ਅਡਵਾਈਜ਼ਰ, ਕੋਚ ਸ. ਸੁਰਜੀਤ ਸਿੰਘ ਲਹਿਰਕਾ, ਸ. ਪ੍ਰਕਾਸ਼ ਸਿੰਘ, ਸ. ਅਵਤਾਰ ਸਿੰਘ, ਸ. ਪ੍ਰੇਮ ਸਿੰਘ, ਸ. ਮਹਿੰਦਰ ਸਿੰਘ ਆਦਿ ਮੌਜੂਦ ਸਨ।

ਕੋਰੋਨਾ ਵੈਕਸੀਨ ਦੀ ਹੁਣ ਲੱਗ ਸਕਦੀ ਹੈ ਇੱਕੋ ਡੋਜ਼! ਜੌਨਸਨ ਐਂਡ ਜੌਨਸਨ ਨੇ ਭਾਰਤ ਤੋਂ ਮੰਗੀ ਮਨਜ਼ੂਰੀ

0

ਅਮਰੀਕਨ ਫਾਰਮਾ ਕੰਪਨੀ ਜੌਨਸਨ ਐਂਡ ਜੌਨਸਨ ਨੇ ਹੁਣ ਭਾਰਤ ਦੇ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੂੰ ਅਰਜ਼ੀ ਦਿੱਤੀ ਹੈ ਕਿ ਉਨ੍ਹਾਂ ਨੂੰ ਉਸ ਦੀ ਸਿੰਗਲ ਸ਼ੌਟ ਵੈਕਸੀਨ ਲਈ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦਿੱਤੀ ਜਾਵੇ। ਪਹਿਲਾਂ ਕੰਪਨੀ ਨੇ ਅਜ਼ਮਾਇਸ਼ ਲਈ ਅਰਜ਼ੀ ਦਿੱਤੀ ਸੀ, ਪਰ ਜਿਵੇਂ ਕੇਂਦਰ ਨੇ ਹੁਣ ਨਾਮਵਰ ਤੇ ਮਾਨਤਾ ਪ੍ਰਾਪਤ ਟੀਕਿਆਂ ਦੇ ਪ੍ਰੀਖਣ ਦੇ ਪ੍ਰਬੰਧ ਨੂੰ ਖਤਮ ਕਰ ਦਿੱਤਾ ਹੈ, ਕੇਂਦਰ ਨੇ ਟੀਕਾ ਨਿਰਮਾਤਾ ਨੂੰ ਸਿੱਧੇ ਪ੍ਰਵਾਨਗੀ ਲਈ ਅਰਜ਼ੀ ਦੇਣ ਲਈ ਕਿਹਾ ਹੈ।

ਜੌਨਸਨ ਐਂਡ ਜੌਨਸਨ ਨੇ ਫਿਰ ਆਪਣੀ ਪਿਛਲੀ ਅਰਜ਼ੀ ਵਾਪਸ ਲੈ ਲਈ ਤੇ ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ, ਕੰਪਨੀ ਨੇ ਦੱਸਿਆ ਹੈ ਕਿ 5 ਅਗਸਤ ਨੂੰ ਕੰਪਨੀ ਨੇ ਆਪਣੀ ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਲੈਣ ਵਾਸਤੇ ਅਰਜ਼ੀ ਜਮ੍ਹਾਂ ਕਰਵਾਈ ਹੈ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ,“ਇਹ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਜੋ ਸਾਡੀ ਬਾਇਓਲੋਜੀਕਲ ਈ. ਲਿਮਿਟੇਡ ਦੇ ਸਹਿਯੋਗ ਨਾਲ ਸਾਡੀ ਇੱਕ ਖ਼ੁਰਾਕ ਵਾਲੀ ਕੋਰੋਨਾ ਵੈਕਸੀਨ ਨੂੰ ਭਾਰਤ ਦੇ ਲੋਕਾਂ ਤੇ ਦੁਨੀਆ ਦੇ ਬਾਕੀ ਹਿੱਸਿਆਂ ਵਿੱਚ ਲਿਆਉਣ ਦਾ ਰਾਹ ਪੱਧਰਾ ਕਰਦਾ ਹੈ। ਬਾਇਓਲੌਜੀਕਲ ਈ ਸਾਡੀ ਵਿਸ਼ਵਵਿਆਪੀ ਸਪਲਾਈ ਚੇਨ ਨੈਟਵਰਕ ਦਾ ਇੱਕ ਮਹੱਤਵਪੂਰਨ ਹਿੱਸਾ ਹੋਵੇਗੀ, ਜੋ ਸਾਡੇ ਜੌਨਸਨ ਐਂਡ ਜੌਨਸਨ ਕੋਵਿਡ -19 ਟੀਕੇ ਦੀ ਸਪਲਾਈ ਕਰਨ ਵਿੱਚ ਸਹਾਇਤਾ ਕਰੇਗਾ, ਜੋ ਸਰਕਾਰਾਂ, ਸਿਹਤ ਅਧਿਕਾਰੀਆਂ ਤੇ ਗਵੀ ਅਤੇ ਕੋਵੈਕਸ ਸੁਵਿਧਾ ਜਿਹੇ ਸੰਗਠਨਾਂ ਨਾਲ ਵਿਆਪਕ ਸਹਿਯੋਗ ਤੇ ਭਾਈਵਾਲ ਦੇ ਮਾਧਿਅਮ ਰਾਹੀਂ ਹੈ।

ਜੇ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਨੂੰ ਭਾਰਤ ਵਿੱਚ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਇਹ ਮਾਡਰਨਾ ਤੋਂ ਬਾਅਦ ਦੇਸ਼ ਵਿੱਚ ਮਨਜ਼ੂਰ ਹੋਣ ਵਾਲੀ ਦੂਜੀ ਵਿਦੇਸ਼ੀ ਵੈਕਸੀਨ ਹੋਵੇਗੀ। ਜੌਨਸਨ ਐਂਡ ਜੌਨਸਨ ਦੀ ਜੈਨਸਨ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਵਿਕਸਤ ਕੀਤੀ ਗਈ ਜੌਨਸਨ ਐਂਡ ਜੌਨਸਨ ਟੀਕਾ ਗੰਭੀਰ ਬੀਮਾਰੀ ਵਿਰੁੱਧ 85.4 ਪ੍ਰਤੀਸ਼ਤ ਤੇ ਹਸਪਤਾਲ ਵਿੱਚ ਦਾਖਲ ਹੋਣ ਦੇ ਮਾਮਲੇ ਵਿੱਚ 93.1 ਪ੍ਰਤੀਸ਼ਤ ਪ੍ਰਭਾਵਸ਼ਾਲੀ ਪਾਇਆ ਗਿਆ ਹੈ। ਯੂਐਸ ਐਫਡੀਏ ਨੇ ਫਰਵਰੀ 2021 ਵਿੱਚ ਜੌਨਸਨ ਐਂਡ ਜੌਨਸਨ ਦੀ ਇੱਕ-ਖੁਰਾਕ ਵਾਲੀ ਕੋਵਿਡ -19 ਟੀਕੇ ਨੂੰ ਐਮਰਜੈਂਸੀ ਵਰਤੋਂ ਲਈ ਅਧਿਕਾਰਤ ਕੀਤਾ ਸੀ। ਹੁਣ ਤੱਕ, ਬਹੁਤ ਸਾਰੇ ਦੇਸ਼ਾਂ ਵਿੱਚ ਸਿੰਗਲ-ਸ਼ਾਟ ਟੀਕੇ ਮਨਜ਼ੂਰ ਕੀਤੇ ਗਏ ਹਨ।

ਭਾਰਤ ਨੂੰ ਟੀਕੇ ਬਰਾਮਦ ਕਰਨ ਲਈ ਮਾਡਰਨਾ ਨੂੰ ਕਾਨੂੰਨੀ ਮੁਆਵਜ਼ੇ ਦੇ ਮੁੱਦੇ ਨੂੰ ਸਪੱਸ਼ਟ ਤੌਰ ‘ਤੇ ਰੋਕ ਦਿੱਤਾ ਗਿਆ ਹੈ, ਕਿਉਂਕਿ ਮਾਡਰਨਾ ਅਤੇ ਫਾਈਜ਼ਰ ਦੋਵਾਂ ਨੇ ਭਾਰਤ ਵਿੱਚ ਇਸ ਕਾਨੂੰਨੀ ਕਵਰ ਦੀ ਮੰਗ ਕੀਤੀ ਸੀ। ਫਾਈਜ਼ਰ ਨੇ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੀ ਇਜਾਜ਼ਤ ਨਹੀਂ ਦਿੱਤੀ ਹੈ ਅਤੇ ਮਾਡਰਨਾ ਨੂੰ ਮਨਜ਼ੂਰੀ ਮਿਲ ਗਈ ਹੈ, ਪਰ ਉਹ ਮੁਆਵਜ਼ੇ ਦੇ ਮੁੱਦੇ ‘ਤੇ ਫਸਿਆ ਹੋਇਆ ਹੈ। ਜੇ ਜੌਨਸਨ ਐਂਡ ਜੌਨਸਨ ਦੀ ਅਰਜ਼ੀ ਮਨਜ਼ੂਰ ਹੋ ਜਾਂਦੀ ਹੈ, ਤਾਂ ਇਹ ਭਾਰਤ ਨੂੰ ਟੀਕਾ ਭੇਜਣ ਵਾਲੀਆਂ ਤਿੰਨ ਵੱਡੀਆਂ ਅਮਰੀਕੀ ਫਾਰਮਾ ਕੰਪਨੀਆਂ ਵਿੱਚੋਂ ਪਹਿਲੀ ਹੋਵੇਗੀ। ਕਾਨੂੰਨੀ ਮੁਆਵਜ਼ਾ ਕੋਈ ਮੁੱਦਾ ਨਹੀਂ ਹੋ ਸਕਦਾ, ਕਿਉਂਕਿ ਬਾਇਓਲੋਜੀਕਲ ਈ., ਜੌਨਸਨ ਐਂਡ ਜੌਨਸਨ ਦੀ ਭਾਈਵਾਲ ਹੈ।

ਭੁੱਲ ਜਾਓ ਘਰ ਦੀ ਟੈਨਸ਼ਨ! ਹੁਣ Google ਕਰੇਗਾ ਘਰ ਦੀ ਸੁਰੱਖਿਆ, ਸਿਰਫ਼ ਇੰਨੇ ਰੁਪਏ ਹੋਣਗੇ ਖ਼ਰਚ

0

ਖਾਸ ਕਰਕੇ ਔਰਤਾਂ ਨੂੰ ਘਰ ਦੀ ਦੇਖਭਾਲ ਦੇ ਨਾਲ-ਨਾਲ ਬਹੁਤ ਜ਼ਿਆਦਾ ਤਣਾਅ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਪਰ ਜੇਕਰ ਇਹ ਕੰਮ ਸਮਾਰਟ ਤਰੀਕੇ ਨਾਲ ਕੀਤਾ ਜਾਵੇ, ਤਾਂ ਤੁਹਾਡੀ ਸਿਰ-ਦਰਦੀ ਬਹੁਤ ਹੱਦ ਤੱਕ ਘੱਟ ਹੋ ਜਾਵੇਗੀ। ਦਰਅਸਲ, ਗੂਗਲ ਨੇ ਆਪਣੇ Nest ਬ੍ਰਾਂਡ ਅਧੀਨ ਘਰੇਲੂ ਸੁਰੱਖਿਆ ਕੈਮਰੇ ਤੇ ਇੱਕ ਵੀਡੀਓ ਡੋਰ-ਬੈਲ ਲਾਂਚ ਕੀਤੀ ਹੈ। ਇਸ ਵਿੱਚ ਤੁਹਾਡੇ ਲਈ ਇੱਕ ਇਨਡੋਰ ਕੈਮਰਾ, ਇੱਕ ਇਨਡੋਰ/ਆਊਟਡੋਰ ਕੈਮਰਾ, ਇੱਕ ਫਲੱਡ ਲਾਈਟ ਤੇ ਇੱਕ ਵੀਡੀਓ ਡੋਰ ਬੈਲ ਸ਼ਾਮਲ ਹਨ।

ਗੂਗਲ ਨੈਸਟ ਕੈਮ (Google Nest Cam) ਇੱਕ ਬੈਟਰੀ ਨਾਲ ਚੱਲਣ ਵਾਲਾ ਕੈਮਰਾ ਹੈ। ਇਸ ਰਾਹੀਂ ਕਲਾਉਡ ਪ੍ਰੋਸੈਸਿੰਗ ਤੋਂ ਬਿਨਾਂ ਵੀ ਨਵੇਂ ਮਾਡਲ ਲੋਕਾਂ, ਜਾਨਵਰਾਂ, ਪੈਕੇਜਾਂ ਤੇ ਵਾਹਨਾਂ ਦਾ ਪਤਾ ਲਾਇਆਂ ਜਾ ਸਕਦਾ ਹੈ। ਗੂਗਲ ਨੇ ਕਿਹਾ ਹੈ ਕਿ ਨਵੇਂ ਕੈਮਰਿਆਂ ਵਿੱਚ ਟੈਂਸਰ ਪ੍ਰੋਸੈੱਸਿੰਗ ਯੂਨਿਟ (TPU) ਐਲਗੋਰਿਦਮ ਨੂੰ ਪਿਛਲੇ Nest Cam ਦੇ ਮੁਕਾਬਲੇ ਦੁੱਗਣੇ ਪਿਕਸਲ ਤੇ ਫ਼੍ਰੇਮ ਰੇਟ ਮੌਜੂਦ ਹਨ, ਜੋ ਪਹਿਲਾਂ ਨਾਲੋਂ ਵਧੇਰੇ ਭਰੋਸੇਯੋਗ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ ਤਿੰਨ ਮਹੀਨੇ ਤੱਕ ਚੱਲ ਸਕਦੀ ਹੈ।

ਦਿੱਖ ਦੀ ਗੱਲ ਕਰੀਏ ਤਾਂ ਇਹ ਇੱਕ ਗੋਲ ਡਿਜ਼ਾਇਨ ਵਿੱਚ ਆਉਂਦਾ ਹੈ ਅਤੇ ਰੀਸਾਈਕਲ ਕੀਤੇ ਪਲਾਸਟਿਕ ਤੋਂ ਬਣਾਇਆ ਜਾਂਦਾ ਹੈ। ਇਹ IP54 ਸਰਟੀਫਿਕੇਸ਼ਨ ਕਾਰਨ ਵਾਟਰ ਪਰੂਫ ਵੀ ਹੈ। ਗੂਗਲ ਨੇ ਖੁਲਾਸਾ ਕੀਤਾ ਹੈ ਕਿ ਤੂਫਾਨੀ ਹਵਾਵਾਂ ਦਾ ਸਾਮ੍ਹਣਾ ਕਰਨ ਲਈ ਕੈਮਰੇ ਦੀ ਚੁੰਬਕੀ ਯੋਗਤਾ ਦੀ ਜਾਂਚ ਕੀਤੀ ਗਈ ਹੈ ਤੇ ਇਸ ਵਿੱਚ ਐਂਟੀ-ਥੈਫ਼ਟ ਮਾਊਂਟ ਵੀ ਹੋਵੇਗਾ।

ਇਸ ਨਾਲ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੈਮਰਾ ਚੋਰੀ ਨਾ ਹੋਵੇ। ਨੇਸਟ ਇਨਡੋਰ ਕੈਮ (Nest Indoor Cam) ਚਾਰ ਰੰਗਾਂ ਵਿੱਚ ਉਪਲਬਧ ਹੋਵੇਗਾ- ਚਿੱਟਾ, ਗੁਲਾਬੀ, ਬੇਜ ਤੇ ਹਰਾ। ਤੁਸੀਂ ਕੈਮਰਾ ਟੇਬਲ ‘ਤੇ ਰੱਖ ਸਕਦੇ ਹੋ ਜਾਂ ਇਸਨੂੰ ਕੰਧ ‘ਤੇ ਵੀ ਲਗਾ ਸਕਦੇ ਹੋ।

ਗੂਗਲ ਨੇਸਟ ਕੈਮ ਦੀ ਕੀਮਤ
ਗੂਗਲ ਨੇਸਟ ਕੈਮ (Nest Cam) ਦੀ ਕੀਮਤ 179.99 ਡਾਲਰ (13,336 ਰੁਪਏ) ਤੇ ਗੂਗਲ ਨੇਸਟ ਡੋਰ ਬੈਲ (Google Nest Door Bell) ਦੀ ਕੀਮਤ 179.99 ਡਾਲਰ (13,336 ਰੁਪਏ) ਹੈ। ਜੇ ਤੁਸੀਂ ਇਸਨੂੰ ਫਲੱਡ ਲਾਈਟ ਨਾਲ ਖਰੀਦਦੇ ਹੋ, ਤਾਂ ਇਸ ਦੀ ਕੀਮਤ 279.99 ਡਾਲਰ (20,743 ਰੁਪਏ) ਹੈ। ਜਦੋਂਕਿ ਦੂਜੀ ਪੀੜ੍ਹੀ ਦੇ ਵਾਇਰਡ ਗੂਗਲ ਨੇਸਟ ਕੈਮ ਦੀ ਕੀਮਤ 99.99 ਡਾਲਰ (7,334 ਰੁਪਏ) ਹੈ।

Tokyo Olympics : ਭਾਰਤੀ ਪਹਿਲਵਾਨ Bajrang Punia ਕੁਸ਼ਤੀ ਦੇ ਸੈਮੀਫਾਈਨਲ ‘ਚ ਹਾਰੇ

0

ਟੋਕੀਓ : ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਨੂੰ ਇੱਥੇ ਚੱਲ ਰਹੇ ਟੋਕੀਓ ਓਲੰਪਿਕਸ ਵਿੱਚ ਪੁਰਖ ਫ੍ਰੀਸਟਾਈਲ 65 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਅਜ਼ਰਬਾਈਜਾਨ ਦੇ ਹਾਜੀ ਅਲੀਏਵ ਦੇ ਹੱਥਾਂ 5 – 12 ਵਲੋਂ ਹਾਰ ਦਾ ਸਾਹਮਣਾ ਕਰਨਾ ਪਿਆ। ਬਜਰੰਗ ਨੇ ਇਸ ਮੁਕਾਬਲੇ ਦੀ ਸ਼ੁਰੂਆਤ ਬਿਹਤਰ ਤਰੀਕੇ ਨਾਲ ਕੀਤੀ ਅਤੇ ਇੱਕ ਅੰਕ ਹਾਸਲ ਕੀਤਾ ਪਰ ਹਾਜੀ ਨੇ ਤੁਰੰਤ ਵਾਪਸੀ ਕਰ ਚਾਰ ਅੰਕ ਪ੍ਰਾਪਤ ਕੀਤੇ। ਬਜਰੰਗ ਪਹਿਲੇ ਦੌਰ ਵਿੱਚ 1-4 ਨਾਲ ਪਿੱਛੇ ਸੀ। ਦੂਜੇ ਦੌਰ ਵਿੱਚ ਵੀ ਹਾਜੀ ਬਜਰੰਗ ‘ਤੇ ਪੂਰੀ ਤਰ੍ਹਾਂ ਭਾਰੀ ਪਏ ਅਤੇ ਚਾਰ ਅੰਕ ਹਾਸਲ ਕੀਤੇ।

ਬਜਰੰਗ ਨੇ ਹਾਲਾਂਕਿ ਫਿਰ ਦੋ ਅੰਕ ਪ੍ਰਾਪਤ ਕੀਤੇ ਅਤੇ ਅੰਕਾਂ ਦਾ ਫ਼ਾਸਲਾ ਘੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਹਾਜੀ ਨੇ ਫਿਰ ਉਨ੍ਹਾਂ ਨੂੰ ਜਿਤੇ ਕੇ ਇੱਕ ਅੰਕ ਲਿਆ। ਬਜਰੰਗ ਨੇ ਇਸ ਤੋਂ ਬਾਅਦ ਦੋ ਅੰਕ ਲਏ ਅਤੇ ਇਸ ਵਕਤ ਮੁਕਾਬਲਾ ਔਖਾ ਲੱਗਣ ਲਗਾ। ਹਾਲਾਂਕਿ, ਹਾਜੀ ਨੇ ਫਿਰ ਦੋ ਹੋਰ ਅੰਕ ਹਾਸਲ ਕਰ ਲਏ।ਜੀ ਨੇ ਮੈਚ ਨੂੰ ਇਕਤਰਫ਼ਾ ਬਣਾ ਕੇ ਇੱਕ ਹੋਰ ਅੰਕ ਜਿੱਤਿਆ। ਦੂਜੇ ਦੌਰ ਵਿੱਚ, ਹਾਜੀ ਨੇ 8-4 ਦੀ ਲੀਡ ਲੈ ਲਈ।

ਵਰਲਡ ਕੈਂਸਰ ਕੇਅਰ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਬਜ਼ੁਰਗਾਂ ਤੇ ਅੰਗਹੀਣ ਸ਼ਰਧਾਲੂਆਂ ਲਈ 11 ਵੀਲ੍ਹ ਚੇਅਰ ਭੇਟ

0

ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜਦੇ ਬਜ਼ੁਰਗਾਂ ਅਤੇ ਅੰਗਹੀਣ ਸ਼ਰਧਾਲੂਆਂ ਦੀ ਸਹੂਲਤ ਲਈ ਵਰਲਡ ਕੈਂਸਰ ਕੇਅਰ ਵੱਲੋਂ 11 ਵੀਲ੍ਹ ਚੇਅਰ ਭੇਟ ਕੀਤੀਆਂ ਗਈਆਂ। ਵਰਲਡ ਕੈਂਸਰ ਕੇਅਰ ਸੰਸਥਾ ਦੇ ਚੇਅਰਮੈਨ ਡਾ. ਕੁਲਵੰਤ ਸਿੰਘ ਧਾਲੀਵਾਲ ਵੱਲੋਂ ਭੇਜੀਆਂ ਇਹ ਵੀਲ੍ਹ ਚੇਅਰ ਪ੍ਰਾਪਤ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਵੱਲੋਂ ਵੱਖ-ਵੱਖ ਸੇਵਾਵਾਂ ਵਿਚ ਹਿੱਸਾ ਪਾ ਕੇ ਸ਼ਰਧਾ ਪ੍ਰਗਟਾਈ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਵਰਲਡ ਕੈਂਸਰ ਕੇਅਰ ਸੰਸਥਾ ਵੱਲੋਂ ਪਹਿਲਾਂ ਵੱਖ-ਵੱਖ ਤਖ਼ਤ ਸਾਹਿਬਾਨ ’ਤੇ ਬਜ਼ੁਰਗਾਂ ਤੇ ਅੰਗਹੀਣਾਂ ਦੀ ਸਹੂਲਤ ਲਈ ਵੇਲ ਚੇਅਰ ਦਿੱਤੀਆਂ ਗਈਆਂ ਹਨ ਅਤੇ ਹੁਣ ਉਨ੍ਹਾਂ ਨੇ ਆਪਣੀ ਸ਼ਰਧਾ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 11 ਵੀਲ੍ਹ ਚੇਅਰ ਭੇਟ ਕੀਤੀਆਂ ਹਨ। ਬੀਬੀ ਜਗੀਰ ਕੌਰ ਨੇ ਵਰਲਡ ਕੈਂਸਰ ਕੇਅਰ ਸੰਸਥਾ ਵੱਲੋਂ ਕੀਤੀ ਸੇਵਾ ਦੀ ਸ਼ਲਾਘਾ ਕਰਦਿਆਂ ਸੰਸਥਾ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਰਲਡ ਕੈਂਸਰ ਕੇਅਰ ਦੇ ਨੁਮਾਇੰਦੇ ਡਾ. ਧਰਮਿੰਦਰ ਸਿੰਘ ਢਿੱਲੋਂ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਗੁਰਮੇਲ ਸਿੰਘ ਸੰਗਤਪੁਰਾ, ਸ. ਅਮਰੀਕ ਸਿੰਘ ਵਿਛੋਆ ਤੇ ਸ. ਅਮਰਜੀਤ ਸਿੰਘ ਭਲਾਈਪੁਰ, ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ ਤੇ ਡਾ. ਸੁਖਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ ਆਦਿ ਮੌਜੂਦ ਸਨ।

ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰ ਦੇ ਆਗੂ ਦਿੱਲੀ ਦੇ ਜੰਤਰ -ਮੰਤਰ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ‘ਚ ਹੋਏ ਸ਼ਾਮਲ 

0

ਨਵੀਂ ਦਿੱਲੀ : ਰਾਹੁਲ ਗਾਂਧੀ ਦੀ ਅਗਵਾਈ ‘ਚ ਵਿਰੋਧੀ ਧਿਰ ਦੇ ਆਗੂ ਦਿੱਲੀ ਦੇ ਜੰਤਰ -ਮੰਤਰ ‘ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਿਲ ਹੋਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਨੇਤਾ ਵੀ ਮੌਜੂਦ ਸਨ। ਇਸ ਦੌਰਾਨ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਰਾਜ ਸਭਾ ’ਚ ਵਿਰੋਧਾ ਧਿਰ ਦੇ ਆਗੂ ਮਲਿਕਾਰਜੁਨ ਖੜਗੇ, ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਅਧੀਰ ਰੰਜਨ ਚੌਧਰੀ, ਆਰਜੇਡੀ ਦੇ ਰਾਜ ਸਭਾ ਮੈਂਬਰ ਮਨੋਜ ਝਾਅ ਸਮੇਤ ਕਈ ਪਾਰਟੀਆਂ ਦੇ ਨੇਤਾ ਮੌਜੂਦ ਸਨ। ਵਿਰੋਧੀ ਧਿਰ ਦੇ ਆਗੂਆਂ ਨੇ ਸੰਸਦ ਭਵਨ ਤੋਂ ਮਾਰਚ ਕੀਤਾ ਅਤੇ ਜੰਤਰ-ਮੰਤਰ ਪਹੁੰਚੇ। ਇੱਥੇ ਰਾਹੁਲ ਗਾਂਧੀ ਅਤੇ ਹੋਰ ਵਿਰੋਧੀ ਨੇਤਾਵਾਂ ਨੇ ‘ਕਿਸਾਨ ਬਚਾਓ, ਭਾਰਤ ਬਚਾਓ’ ਦੇ ਨਾਅਰੇ ਲਗਾਏ।

ਇਸ ਦੇ ਨਾਲ ਹੀ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰ ਦੇ ਨੇਤਾ ਅੰਦੋਲਨ ਵਾਲੀ ਥਾਂ ‘ਤੇ ਪਹੁੰਚ ਗਏ ਅਤੇ ਕਿਸਾਨਾਂ ਦੇ ਵਿੱਚ ਮੌਜੂਦ ਰਹੇ। ਭਾਵੇਂ ਟੀਐਮਸੀ, ਬਸਪਾ ਤੇ ‘ਆਪ’ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਨਹੀਂ ਹਨ। ਤੁਹਾਨੂੰ ਦੱਸ ਦਈਏ ਕਿ ਸੰਸਦ ਦੇ ਸੈਸ਼ਨ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਜੰਤਰ-ਮੰਤਰ ‘ਤੇ ਪ੍ਰਤੀਕਾਤਮਕ’ ਸੰਸਦ’ ਲਾ ਕਰ ਰਹੀਆਂ ਹਨ। ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਤਿੰਨ ਕਾਨੂੰਨ ਰੱਦ ਕੀਤੇ ਜਾਣ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਕਾਨੂੰਨ ਬਣਾਇਆ ਜਾਵੇ।

ਗ਼ੌਰਤਲਬ ਹੈ ਕਿ ਕਿਸਾਨਾਂ ਦਾ ਅੰਦੋਲਨ 9 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ ਅਤੇ ਹੁਣ ਤੱਕ ਕਿਸਾਨਾਂ ਨੇ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਆਪਣੇ ਮੰਚ ‘ਤੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਅਜਿਹੀ ਸਥਿਤੀ ਵਿੱਚ, ਸਾਰੀਆਂ ਵਿਰੋਧੀ ਪਾਰਟੀਆਂ ਨੇੜੇ ਹੀ ਇਕੱਠੀਆਂ ਹੋਈਆਂ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਤਿੰਨੋਂ ਖੇਤੀਬਾੜੀ ਕਾਨੂੰਨ ਰੱਦ ਕੀਤੇ ਜਾਣ।

ਦਿਲ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਂਦੀਆਂ ਹਨ ਇਹ 5 ਕਸਰਤਾਂ

0

ਜੇਕਰ ਤੁਹਾਨੂੰ ਆਪਣੇ ਦਿਲ ਨੂੰ ਮਜ਼ਬੂਤ ​​ਬਣਾਉਣਾ ਹੈ, ਤਾਂ ਇਸਦੇ ਲਈ ਤੁਹਾਨੂੰ ਖੁਰਾਕ ਦੇ ਨਾਲ ਕਸਰਤ ਕਰਨਾ ਜ਼ਰੂਰੀ ਹੈ। ਦਿਲ ਨੂੰ ਮਜ਼ਬੂਤ ਬਣਾਉਣ ਲਈ ਕਸਰਤ ਸਭ ਤੋਂ ਵਧੀਆ ਤਰੀਕਾ ਹੈ। ਜੋ ਸਰੀਰਕ ਤੌਰ ਤੇ ਕਿਰਿਆਸ਼ੀਲ ਰਹਿੰਦੇ ਹਨ, ਉਨ੍ਹਾਂ ਦਾ ਦਿਲ ਵੀ ਤੰਦਰੁਸਤ ਰਹਿੰਦਾ ਹੈ। ਕਸਰਤ ਦਿਲ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ​​ਕਰਦੀ ਹੈ। ਇਸ ਨਾਲ ਤੁਹਾਡਾ ਭਾਰ ਕੰਟਰੋਲ ਵਿੱਚ ਰਹਿੰਦਾ ਹੈ। ਕਸਰਤ ਹਾਈ ਬਲੱਡ ਸ਼ੂਗਰ, ਹਾਈ ਕੋਲੈਸਟਰੌਲ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦੀ ਹੈ। ਕਸਰਤ ਕਰਨ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। ਤੁਸੀਂ ਕਸਰਤ ਨਾਲ ਆਪਣੇ ਦਿਲ ਦੀ ਸਿਹਤ ਨੂੰ ਵੀ ਸੁਧਾਰ ਸਕਦੇ ਹੋ।ਅੱਜ ਅਸੀਂ ਤੁਹਾਨੂੰ 5 ਅਜਿਹੀਆਂ ਕਸਰਤਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨਾਲ ਤੁਸੀਂ ਆਪਣੇ ਦਿਲ ਨੂੰ ਮਜ਼ਬੂਤ ​​ਬਣਾ ਸਕਦੇ ਹੋ।

ਦਿਲ ਨੂੰ ਮਜ਼ਬੂਤ ​​ਕਰਨ ਵਾਲੀਆਂ ਕਸਰਤਾਂ

ਸੈਰ ਕਰੋ : ਤੇਜ਼ੀ ਨਾਲ ਚੱਲਣ ਨਾਲ ਤੁਹਾਡਾ ਦਿਲ ਮਜ਼ਬੂਤ ​​ਹੋ ਜਾਂਦਾ ਹੈ। ਤੁਹਾਡੇ ਦਿਲ ਦੀ ਧੜਕਣ ਤੁਰਨ ਵਿੱਚ ਤੇਜ਼ ਹੈ, ਇਸਦਾ ਤੁਹਾਡੇ ਜੋੜਾਂ ਤੇ ਬਹੁਤ ਪ੍ਰਭਾਵ ਨਹੀਂ ਪੈਂਦਾ। ਤੁਸੀਂ ਕਿਸੇ ਵੀ ਸਮੇਂ ਕਿਤੇ ਵੀ ਤੁਰ ਸਕਦੇ ਹੋ. ਜੇ ਤੁਸੀਂ ਚਾਹੋ, ਤਾਂ ਤੁਸੀਂ ਦੁਪਹਿਰ ਦੇ ਖਾਣੇ ਦੇ ਬ੍ਰੇਕ ਤੇ ਦਫਤਰ ਵਿੱਚ ਥੋੜ੍ਹੀ ਜਿਹੀ ਸੈਰ ਵੀ ਕਰ ਸਕਦੇ ਹੋ।ਤੁਸੀਂ ਵੀਕਐਂਡ ਤੇ ਵਧੇਰੇ ਸੈਰ ਕਰ ਸਕਦੇ ਹੋ।

ਤੈਰਾਕੀ : ਤੈਰਾਕੀ ਦਿਲ ਲਈ ਇੱਕ ਬਹੁਤ ਵਧੀਆ ਕਸਰਤ ਹੈ।ਵਾਟਰ ਐਰੋਬਿਕਸ ਜਾਂ ਸਵਿਮਿੰਗ ਲੈਪਸ ਪੂਰੇ ਸਰੀਰ ਦੀ ਕਸਰਤ ਹੈ। ਇਸ ਨਾਲ ਨਾ ਸਿਰਫ ਤੁਹਾਡਾ ਸਰੀਰ ਮਜ਼ਬੂਤ ​​ਹੋ ਸਕਦਾ ਹੈ, ਬਲਕਿ ਤੁਹਾਡੇ ਦਿਲ ਨੂੰ ਵੀ ਮਜ਼ਬੂਤ ​​ਬਣਾਇਆ ਜਾ ਸਕਦਾ ਹੈ।ਹੋਰ ਅਭਿਆਸਾਂ ਦੇ ਮੁਕਾਬਲੇ ਤੈਰਾਕੀ ਦਿਲ ਲਈ ਇੱਕ ਚੰਗੀ ਕਸਰਤ ਹੈ।

ਵੇਟ ਟ੍ਰੇਨਿੰਗ : ਸਰੀਰ ਵਿੱਚ ਮਾਸਪੇਸ਼ੀਆਂ ਦਾ ਨਿਰਮਾਣ ਤੁਹਾਡੇ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਸਹਾਇਤਾ ਕਰਦਾ ਹੈ. ਭਾਰ ਸਿਖਲਾਈ ਮਾਸਪੇਸ਼ੀਆਂ ਬਣਾਉਣ ਅਤੇ ਚਰਬੀ ਨੂੰ ਸਾੜਨ ਵਿੱਚ ਵੀ ਸਹਾਇਤਾ ਕਰਦੀ ਹੈ।ਤੁਸੀਂ ਵੇਟ ਟ੍ਰਨਿੰਗ ਵਿੱਚ ਪੁਸ਼-ਅਪਸ, ਸਕੁਐਟਸ ਅਤੇ ਪੁਲ-ਅਪਸ ਕਰ ਸਕਦੇ ਹੋ। ਇਹ ਕਸਰਤਾਂ ਮਾਸਪੇਸ਼ੀਆਂ ਬਣਾਉਣ, ਹੱਡੀਆਂ ਅਤੇ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਸਹਾਇਤਾ ਕਰਦੀਆਂ ਹਨ।

ਸਾਈਕਲਿੰਗ : ਦਿਲ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਰੋਜ਼ਾਨਾ ਸਾਈਕਲਿੰਗ ਕਰ ਸਕਦੇ ਹੋ। ਸਾਈਕਲਿੰਗ ਦਿਲ ਲਈ ਬਹੁਤ ਲਾਭਦਾਇਕ ਹੈ। ਇਸ ਨਾਲ ਲੱਤਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ​​ਹੁੰਦੀਆਂ ਹਨ। ਇਸ ਨਾਲ ਦਿਲ ਦੀ ਗਤੀ ਵਧਦੀ ਹੈ।ਸਾਈਕਲ ਚਲਾਉਣਾ ਮਾਨਸਿਕ ਸਿਹਤ ਲਈ ਵੀ ਵਧੀਆ ਹੈ।

ਯੋਗਾ : ਯੋਗਾ ਕਰਨ ਨਾਲ ਵੀ ਦਿਲ ਸਿਹਤਮੰਦ ਰਹਿੰਦਾ ਹੈ। ਯੋਗਾ ਕਰਨ ਨਾਲ, ਮਾਸਪੇਸ਼ੀਆਂ ਮਜ਼ਬੂਤ ​​ਅਤੇ ਟੋਨਡ ਬਣਦੀਆਂ ਹਨ। ਬਹੁਤ ਸਾਰੇ ਯੋਗਸਨ ਹਨ ਜੋ ਤੁਹਾਡੇ ਦਿਲ ਦੀ ਗਤੀ ਨੂੰ ਵਧਾਉਂਦੇ ਹਨ। ਜਦੋਂ ਕਿ ਬਹੁਤ ਸਾਰੇ ਯੋਗਾਸਨ ਕਰਨ ਨਾਲ, ਤੁਸੀਂ ਸ਼ਾਂਤ ਮਹਿਸੂਸ ਕਰਦੇ ਹੋ। ਇਹ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਘੱਟ ਕਰ ਸਕਦਾ ਹੈ। ਦਿਲ ਨੂੰ ਸਿਹਤਮੰਦ ਰੱਖਣ ਲਈ ਯੋਗਾ ਸਭ ਤੋਂ ਵਧੀਆ ਕਸਰਤ ਹੈ।

GDP ’ਚ 9.5% ਵਾਧਾ ਦਰ ਦਾ ਅਨੁਮਾਨ, ਲਗਾਤਾਰ ਸੱਤਵੀਂ ਵਾਰ REPO ‘ਚ ਕੋਈ ਤਬਦੀਲੀ ਨਹੀਂ

0

ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਨੀਤੀਗਤ ਦਰ ਰੇਪੋ (REPO) ਵਿੱਚ ਕੋਈ ਤਬਦੀਲੀ ਨਾ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਰੇਟ, ਰਿਵਰਸ ਰੇਪੋ ਰੇਟ, ਐਮਐਸਐਫ ਰੇਟ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਰੈਪੋ ਰੇਟ ਬਿਨਾਂ ਕਿਸੇ ਬਦਲਾਅ ਦੇ 4 ਫੀਸਦੀ ਰਹੇਗਾ। ਐਮਐਸਐਫ ਰੇਟ ਤੇ ਬੈਂਕ ਦਰ ਬਿਨਾਂ ਕਿਸੇ ਬਦਲਾਅ ਦੇ 4.25 ਪ੍ਰਤੀਸ਼ਤ ਰਹੇਗੀ। ਇਸ ਦੇ ਨਾਲ ਹੀ ਰਿਵਰਸ ਰੇਪੋ ਰੇਟ ਵੀ ਬਿਨਾਂ ਕਿਸੇ ਬਦਲਾਅ ਦੇ 3.35 ਫੀਸਦੀ ‘ਤੇ ਰਹੇਗਾ। ਇਸ ਕਾਰਨ, EMI ਵਿੱਚ ਵੀ ਕੋਈ ਬਦਲਾਅ ਨਹੀਂ ਹੋਵੇਗਾ।

ਜੀਡੀਪੀ ਵਿਕਾਸ ਦਰ 9.5 ਫੀਸਦੀ ਰਹਿਣ ਦਾ ਅਨੁਮਾਨ
ਆਰਬੀਆਈ ਗਵਰਨਰ ਸ਼ਸ਼ੀਕਾਂਤ ਦਾਸ ਨੇ ਕਿਹਾ, “ਮੁਦਰਾ ਨੀਤੀ ਕਮੇਟੀ ਨੇ ਮੁਦਰਾ ਨੀਤੀ ਬਾਰੇ ਉਦਾਰਵਾਦੀ ਰੁਖ ਕਾਇਮ ਰੱਖਣ ਦਾ ਫੈਸਲਾ ਕੀਤਾ ਹੈ। ਸਾਡੇ ਕਦਮ ਦਾ ਉਦੇਸ਼ ਵਿਕਾਸ ਨੂੰ ਤੇਜ਼ ਕਰਨਾ ਤੇ ਅਰਥਵਿਵਸਥਾ ਦੇ ਸੰਕਟ ਨੂੰ ਦੂਰ ਕਰਨਾ ਹੈ।

ਆਰਬੀਆਈ ਗਵਰਨਰ ਨੇ ਇਹ ਵੀ ਕਿਹਾ, “ਅਰਥਵਿਵਸਥਾ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਕਾਰਨ ਆਏ ਸਦਮੇ ਤੋਂ ਬਾਹਰ ਆ ਰਹੀ ਹੈ, ਟੀਕਾਕਰਨ ਦੀ ਗਤੀ ਦੇ ਨਾਲ ਆਰਥਿਕ ਗਤੀਵਿਧੀਆਂ ਵਧਣਗੀਆਂ। ਅਰਥ ਵਿਵਸਥਾ ਵਿੱਚ ਸਪਲਾਈ-ਮੰਗ ਦੇ ਸੰਤੁਲਨ ਨੂੰ ਬਹਾਲ ਕਰਨ ਲਈ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ।

ਰੈਪੋ ਰੇਟ ਕੀ ਹੈ?
ਰੈਪੋ ਰੇਟ ਉਹ ਦਰ ਹੈ ਜਿਸ ‘ਤੇ ਆਰਬੀਆਈ ਲੋੜ ਪੈਣ’ ਤੇ ਵਪਾਰਕ ਬੈਂਕਾਂ ਨੂੰ ਪੈਸਾ ਉਧਾਰ ਦਿੰਦੀ ਹੈ ਤੇ ਆਰਬੀਆਈ ਇਸ ਨੂੰ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਸਾਧਨ ਵਜੋਂ ਵਰਤਦੀ ਹੈ। ਦੂਜੇ ਪਾਸੇ, ਰਿਵਰਸ ਰੈਪੋ ਰੇਟ ਉਹ ਦਰ ਹੈ ਜਿਸ ਉੱਤੇ ਆਰਬੀਆਈ ਬੈਂਕਾਂ ਤੋਂ ਉਧਾਰ ਲੈਂਦਾ ਹੈ। ਇਸ ਦੇ ਨਾਲ ਹੀ, ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਵਿਗੜ ਚੁੱਕੀ ਅਰਥਵਿਵਸਥਾ ਵਿੱਚ ਆਸ ਨਾਲੋਂ ਬਿਹਤਰ ਗਤੀ ਦਿਸ ਰਹੀ ਹੈ।

Reliance-Future Retail ਨੂੰ ਝਟਕਾ, ਸੁਪਰੀਮ ਕੋਰਟ ਨੇ Amazon ਦੇ ਹੱਕ ‘ਚ ਸੁਣਾਇਆ ਫੈਸਲਾ

0

ਨਵੀਂ ਦਿੱਲੀ : ਫਿਊਚਰ ਰਿਟੇਲ (Future retail) ਅਤੇ ਰਿਲਾਇੰਸ ਰਿਟੇਲ ( Reliance retail ) ਦੇ ਵਿੱਚ 24 ਹਜਾਰ ਕਰੋੜ ਦੀ ਡੀਲ ਫਿਰ ਅਟਕ ਗਈ ਹੈ। ਇਸ ਡੀਲ ਦੇ ਖਿਲਾਫ ਐਮਜ਼ੌਨ ਦੀ ਮੰਗ ‘ਤੇ ਸੁਪ੍ਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਫੈਸਲਾ ਸੁਣਾਇਆ। ਇਸ ਵਿੱਚ Amazon ਨੂੰ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸਿੰਗਾਪੁਰ ਵਿੱਚ ਐਮਰਜੈਂਸੀ ਆਰਬਿਟਰੇਸ਼ਨ ਦਾ ਇਹ ਫੈਸਲਾ ਭਾਰਤੀ ਵਿੱਚ ਲਾਗੂ ਹੈ। Emergency arbitration (EA) ਦਾ ਫੈਸਲਾ ਸਿੰਗਾਪੁਰ ਦੀ ਤਰ੍ਹਾਂ ਇੱਥੇ ਵੀ ਲਾਗੂ ਹੋਵੇਗਾ।

24,713 ਕਰੋੜ ਰੁਪਏ ‘ਚ FRL ਦਾ ਰਿਲਾਇੰਸ ਰਿਟੇਲ ਦੇ ਨਾਲ ਰਲੇਵਾਂ ਹੋਣ ਵਾਲਾ ਸੀ। ਇਸ ਸੌਦੇ ਨੂੰ ਲੈ ਕੇ ਅਮਰੀਕੀ ਈ-ਰਿਟੇਲ ਕੰਪਨੀ ਐਮਜ਼ੌਨ ਐਨਵੀ ਇਨਵੈਸਟਮੈਂਟ ਹੋਲਡਿੰਗਸ ਅਤੇ ਫਿਊਚਰ ਰਿਟੇਲ ਦੇ ਵਿੱਚ ਬਹੁਤ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੈ। ਜਸਟਿਸ ਆਰਐਫ ਨਰੀਮਨ ਦੇ ਬੈਂਚ ਨੇ ਵੱਡੇ ਸਵਾਲ ‘ਤੇ ਗੌਰ ਕੀਤਾ ਅਤੇ ਫੈਸਲਾ ਸੁਣਾਇਆ ਕਿ ਵਿਦੇਸ਼ੀ ਕੰਪਨੀ ਦੇ EA ਦਾ ਫੈਸਲਾ ਭਾਰਤੀ ਸਾਲਸੀ ਅਤੇ ਸੁਲ੍ਹਾ ਕਾਨੂੰਨ ਦੇ ਅਧੀਨ ਲਾਗੂ ਹੋਣ ਯੋਗ ਹੈ, ਇਸ ਦੇ ਬਾਵਜੂਦ ਕਿ ਈਏ ਸ਼ਬਦ ਦੀ ਵਰਤੋਂ ਇੱਥੇ ਸਾਲਸੀ ਕਾਨੂੰਨਾਂ ਵਿੱਚ ਨਹੀਂ ਕੀਤੀ ਗਈ ਗਿਆ ਹੈ।

ਬੈਂਚ ਨੇ ਕਿਹਾ ਕਿ ਈਏ ਦਾ ਆਦੇਸ਼ ਧਾਰਾ 17 (1) ਦੇ ਤਹਿਤ ਆਉਣ ਵਾਲਾ ਆਦੇਸ਼ ਹੈ ਅਤੇ ਇਸ ਨੂੰ ਸਾਲਸੀ ਅਤੇ ਸੁਲ੍ਹਾ ਕਾਨੂੰਨ ਦੀ ਧਾਰਾ 17 (2) ਦੇ ਤਹਿਤ ਲਾਗੂ ਕਰਨ ਲਾਇਕ ਹੈ। Amazon.com ਐਨਵੀ ਇਨਵੈਸਟਮੈਂਟ ਹੋਲਡਿੰਗਜ਼ ਐਲਐਲਸੀ ਅਤੇ ਐਫਆਰਐਲ ਵਿਚਕਾਰ ਇਹ ਸੌਦਾ ਵਿਵਾਦਗ੍ਰਸਤ ਸੀ ਅਤੇ ਯੂਐਸ ਅਧਾਰਤ ਕੰਪਨੀ ਨੇ ਸਿਖਰ ਅਦਾਲਤ ਤੋਂ ਅਨੁਰੋਧ ਕੀਤਾ ਸੀ ਕਿ ਈਏ ਦਾ ਫੈਸਲਾ ਜਾਇਜ਼ ਅਤੇ ਲਾਗੂ ਕਰਨ ਲਾਇਕ ਦੱਸਿਆ ਜਾਵੇ ।